December 22, 2024, 11:14:27 AM

Show Posts

This section allows you to view all posts made by this member. Note that you can only see posts made in areas you currently have access to.


Messages - ਦਿਲਰਾਜ -ਕੌਰ

Pages: 1 ... 12 13 14 15 16 [17] 18 19 20 21 22 ... 153
321
Religion, Faith, Spirituality / ਅਨਮੋਲ ਬਚਨ-ਹਉਮੈ
« on: April 26, 2012, 08:01:00 PM »
ਤ੍ਰਿਸ਼ਨਾ ਹਉਮੈ ਦਾ ਸਰੂਪ ਹੈ, ਜੋ ਦੁਨੀਆ (ਸੰਸਾਰ) ਦੇ ਸੁੱਖਾਂ ਨੂੰ ਜਨਮ ਦਿੰਦੀ ਹੈ। ਇਨ੍ਹਾਂ ਤੋਂ ਜੋ ਪ੍ਰਾਪਤੀ ਹੁੰਦੀ ਹੈ, ਉਹ ਮੋਹ ਦਾ ਰੂਪ ਧਾਰਦੀ ਹੈ। ਜਿਹੜੇ ਮਨੁੱਖ ਪ੍ਰਮਾਤਮਾ (ਪ੍ਰਭੂ) ਦਾ ਨਾਮ ਨਹੀਂ ਜਪਦੇ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਵਿਚ ਫਸੇ ਰਹਿੰਦੇ ਹਨ, ਹਉਮੈ ਉਨ੍ਹਾਂ ਦੇ ਅੰਦਰੋਂ ਸਾਰੇ ਗੁਣ ਲੁੱਟ ਲੈਂਦੀ ਹੈ ਅਤੇ ਉਸ ਨੂੰ ਦੇਹ ਅਭਿਮਾਨੀ ਬਣਾ ਦਿੰਦੀ ਹੈ। ਹਉਮੈ ਜੀਵ ਨੂੰ ਪ੍ਰਭੂ ਨਾਲ ਮਿਲਣ ਨਹੀਂ ਦਿੰਦੀ ਪਰ ਜੇ ਜੀਵ ਇਸ ਤੋਂ ਉਪਜੇ ਭੈੜੇ ਕਰਮਾਂ ਦੇ ਦੁੱਖਾਂ ਦਾ ਪਸ਼ਚਾਤਾਪ ਕਰ ਲਵੇ ਤਾਂ ਉਸ ਨੂੰ ਪ੍ਰਭੂ ਪ੍ਰੇਮ ਦਾ ਵੈਰਾਗ ਉਪਜਦਾ ਹੈ, ਜਿਸ ਕਰਕੇ ਇਹੀ ਹਉਮੈ ਉਸ ਦੀ ਦਵਾਈ ਬਣ ਜਾਂਦੀ ਹੈ। ਇਹ ਸਾਡਾ ਬ੍ਰਹਿਮੰਡ ਪ੍ਰਭੂ ਨੇ ਪੰਜ ਤੱਤਾਂ (ਹਵਾ, ਮਿੱਟੀ, ਪਾਣੀ, ਅਗਨੀ ਤੇ ਆਕਾਸ਼) ਨਾਲ ਬਣਾਇਆ ਹੈ। ਸਾਡੇ ਸਰੀਰ ਦਾ ਪੂਰਾ ਢਾਂਚਾ ਅੰਨ ਅਤੇ ਪਾਣੀ ਨਾਲ ਬਣਿਆ ਹੈ। ਜੇ ਇਹ ਪਦਾਰਥ ਠੀਕ ਤਰੀਕੇ ਨਾਲ ਨਾ ਮਿਲਣ ਤਾਂ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ। ਉਸੇ ਤਰ੍ਹਾਂ ਜੇ ਤੂੰ ਅੰਦਰ ਹਉਮੈ ਰੱਖੇਂਗਾ, ਨਾਮ ਨੂੰ ਨਹੀਂ ਵਸਾਵੇਂਗਾ ਤਾਂ ਤੇਰੇ ਸਰੀਰ ਦਾ ਸੰਤੁਲਨ ਵਿਗੜ ਜਾਵੇਗਾ।

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 466)

ਹਉਮੈ ਦੇ ਅਧੀਨ ਹੰਕਾਰੀ ਜੀਵ ਜੋ ਭੈੜੇ ਕਰਮ ਕਰਦਾ ਹੈ, ਉਸ ਦੇ ਪਾਪਾਂ (ਦੁੱਖਾਂ) ਦੀ ਸਜ਼ਾ ਜੋ ਮਨੁੱਖ ਨੂੰ ਮਿਲਦੀ ਹੈ, ਉਸ ਦੇ ਨਾਲ ਜੀਵ ਦੇ ਮਨ ਨੂੰ ਠੋਕਰ ਵੱਜਦੀ ਹੈ। ਉਹ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਬੇਨਤੀ ਕਰਦਾ ਹੈ। ਹੇ ਪ੍ਰਭੂ! ਮੈਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਦੁੱਖ ਤੋਂ ਮੁਕਤ ਕਰਦੇ। ਹਉਮੈ ਦੇ ਰੋਗ ਤੋਂ ਛੁਟਕਾਰਾ ਪਾਉਂਦੇ ਹੋਏ ਇਸ ਨਾਲ ਮੇਰੇ ਵਿਚ ਤੇਰੇ ਗੁਣਾਂ ਦੀ ਬਖਸ਼ਿਸ਼ ਹੋਵੇ ਤੇ ਮੈਂ ਤੇਰੇ ਵਿਚ ਲੀਨ ਹੋ ਜਾਵਾਂ।

ਐਸੋ ਗੁਨੁ ਮੇਰੋ ਪ੍ਰਭ ਕੀਨ॥

ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 716)

-ਰਾਜਬੀਰ ਕੌਰ

322
ਮਿੱਠੇ ਮਿੱਠੇ ਬੋਲ ਸੀਨਿਆਂ ਨੂੰ ਠਾਰਦੇ।

ਕੌੜੇ ਬੋਲ ਦਿਲਾਂ ਉਤੇ ਡੰਗ ਮਾਰਦੇ।

ਆਪੇ ਹੀ ਕਮਾਇਆ ਆਪੇ ਰੱਜ ਪੁੱਜ ਗਏ,

ਐਸੇ ਲੋਕੀਂ ਕਿਸੇ ਦਾ ਨੇ ਕੀ ਸੰਵਾਰਦੇ।

ਓਸ ਘਰ ਨਾਲੋਂ ਚੰਗੀ ਹੈ ਉਜਾੜ ਵੀ,

ਲੜੀ ਜਾਣ ਬੰਦੇ ਜਿਹੜੇ ਪਰਿਵਾਰ ਦੇ।

ਉਹਦੇ ਵਿਚ ਜ਼ਿੰਦਗੀ ਦੇ ਸਾਰੇ ਰਸ ਨੇ,

ਜਿਹੜੀ ਬਾਣੀ ਬਾਬਾ ਨਾਨਕ ਉਚਾਰਦੇ।

ਦੁਨੀਆ 'ਚ ਜੀਣ ਦਾ ਵੀ ਢੰਗ ਹੁੰਦਾ ਹੈ,

ਕੁਝ ਲੋਕੀਂ ਬੁੱਤਾ ਲਾਉਂਦੇ, ਡੰਗ ਸਾਰਦੇ।

ਓਨੀ ਛੇਤੀ ਮੋੜ ਦੇਣੇ ਚੰਗੇ ਹੁੰਦੇ ਨੇ,

ਜਿੰਨੀ ਛੇਤੀ ਪੈਸੇ ਲਏ ਨੇ ਉਧਾਰ ਦੇ।

ਉਨ੍ਹਾਂ ਦਾ ਸ਼ੁਮਾਰ ਹੁੰਦਾ ਸਾਊ ਲੋਕਾਂ ਵਿਚ,

ਵਾਅਦੇ ਜੋ ਪੁਗਾਉਣ ਕੀਤੇ ਇਕਰਾਰ ਦੇ।

ਜਨਤਾ ਨੂੰ ਲੋੜੀਂਦਾ ਜੁ ਸੁੱਖ ਨ ਦਵੇ,

ਥੋੜ੍ਹੇ ਦਿਨ ਹੁੰਦੇ ਐਸੀ ਸਰਕਾਰ ਦੇ।

ਜ਼ਿੰਦਗੀ ਨੂੰ ਜੀਣਾ ਵੀ ਕਲਾ ਹੈ

ਲੱਖਾਂ ਰੰਗ ਮਿਲਦੇ ਨੇ ਸੰਸਾਰ ਦੇ।

ਧੰਨ ਧੰਨ ਜੀਹਨੇ ਦੁਨੀਆ ਬਣਾਈ ਹੈ,

ਵੇਖੀ ਜਾ 'ਧਵਨ' ਰੰਗ ਕਰਤਾਰ ਦੇ।


 ਡੀ. ਆਰ. ਧਵਨ

323
ਇਹ ਕੈਦ ਕਿੰਝ ਰਹਿ ਸਕਦੈ, ਅਕਲ ਦੇ ਦਾਇਰਿਆਂ ਅੰਦਰ।

ਖੁਦ ਰਹਿਣਾ ਪਸੰਦ ਕਰਦੈ, ਸਦਾ ਭੋਲੇ ਦਿਲਾਂ ਅੰਦਰ।

ਸਭ ਵਿਚ ਜੋਤ ਹੈ ਰੱਬ ਦੀ, ਕਥਨ ਇਹ ਧਰਮੀ ਲੋਕਾਂ ਦਾ।

ਕਿਉਂ ਕਸ਼-ਮ-ਕਸ਼ ਧਰਮਾਂ ਦੀ ਹੈ, ਰੱਬ ਦੇ ਬੰਦਿਆਂ ਅੰਦਰ।

ਬੂਟੇ ਵਿਸ਼ਾਲ ਬਣਦੇ, ਜੁ ਉਗਦੇ ਧਰਤ ਦੀ ਕੁੱਖੋਂ,

ਕਦੀ ਉਹ ਛਾਂ ਨਹੀਂ ਦਿੰਦੇ, ਜੋ ਰੰਿਹਦੇ ਗਮਲਿਆਂ ਅੰਦਰ।

ਮਕਸਦ ਪਿਆਰ ਜ਼ਿੰਦਗੀ ਦਾ ਮਿਲੀ ਹੈ ਚਾਰ ਦਿਨ ਜਿਹੜੀ,

ਖ਼ਤਮ ਐਵੇਂ ਨਾ ਕਰ ਬਹੀਏ, ਰੋਸੇ ਝਗੜਿਆਂ ਅੰਦਰ।

ਕਿਸੇ ਦੇ ਐਬ ਛਾਂਟਣ ਦਾ ਤੈਨੂੰ ਹੱਕ ਨਹੀਂ

ਹਮੇਸ਼ਾ ਵੇਖਿਆ ਕਰ ਬਸ ਆਪਣੇ ਗਿਰੇਬਾਂ ਅੰਦਰ।


 ਉਂਕਾਰ ਸਿੰਘ

324

ਨਾਂਅ ਲੈ ਕੇ ਅਦਬ ਨਾਲ ਪੁਕਾਰੋ ਕਿਸੇ ਦਾ।

ਹੋ ਸਕੇ ਤਾਂ ਵਿਗੜਿਆ ਕੰਮ ਸੰਵਾਰੋ ਕਿਸੇ ਦਾ।

ਦੁੱਖ ਮੁਸੀਬਤ ਵਕਤ ਹੀ ਪਤਾ ਚਲਦਾ,

ਕੌਣ ਦੁਸ਼ਮਣ ਤੇ ਦੋਸਤ ਹੈ ਯਾਰੋ ਕਿਸੇ ਦਾ।

ਅਮੀਰੀ ਗ਼ਰੀਬੀ ਤਾਂ ਸਭ ਦੇਣ ਹੈ ਉਸ ਦੀ,

ਆਦਮੀ ਹੋ ਕੇ ਬੁਰਾ ਨਾ ਵਿਚਾਰੋ ਕਿਸੇ ਦਾ।

ਹੱਥ ਮਜ਼ਦੂਰ ਦਾ ਤੇਰੇ ਨਿਰਮਾਣ ਦੇ ਵਿਚ ਹੈ,

ਅਦਾ ਕਰੋ ਸ਼ੁਕਰੀਆ ਮਹਿਲ ਮੁਨਾਰੋ ਕਿਸੇ ਦਾ।

ਦੁਆ ਕਰੇਗਾ ਉਹ ਹੱਕ ਦੇ ਵਿਚ ਤੁਹਾਡੇ,

ਗਰੀਬ ਜਾਣ ਕੇ ਹੱਕ ਨਾ ਮਾਰੋ ਕਿਸੇ ਦਾ।

ਵਾਲ ਵਿੰਗਾ ਨਹੀਂ ਹੋ ਸਕਦਾ ਕਦੀ ਵੀ ਫਿਰ ਤਾਂ,

ਲੜ ਫੜ ਲਓ ਮੁਰਸ਼ਦ ਦੇ ਪਿਆਰੋ ਕਿਸੇ ਦਾ।

ਛੁਪੀ ਹੈ ਜਿਸ 'ਚ ਤੇਰੀ ਦਾਨਾਈ ਵੀ

ਮੰਦਾ ਬੋਲਿਆ ਜੇਕਰ ਸਹਾਰੋ ਕਿਸੇ ਦਾ।



ਦੀਦਾਰ ਸਿੰਘ ਬਲਾਚੌਰੀਆ

325
Shayari / Re: ਕੋਈ ਕੋਈ ਜਾਣਦਾ
« on: April 26, 2012, 06:36:22 PM »
sohna likhya  :okk:

326
Fun Time / Re: pj te sab ton sau kudi kon aa,,,,,,,,,,,,,,,,,,!
« on: April 26, 2012, 06:32:36 PM »
dilraj_kaur sab to sau lagdi, par kalnu evi badal jave mein kuch keh nahi sakda.
shaabaash  johri sahab :hehe: 
   baki sahi keha kal kehne dekhya  :laugh:

327
Gup Shup / Re: Best PJ Shayar award nomination 2012
« on: April 25, 2012, 10:11:13 AM »

328
Gup Shup / Re: Song ur listening to?
« on: April 24, 2012, 10:37:43 PM »
Akhiyan Ch Tu Vasda - Surinder Kaur (Remix 2008) Special Editing

329
Gup Shup / Re: Best PJ Shayar award nomination 2012
« on: April 24, 2012, 10:32:03 PM »
ਰਾਜ ਔਲਖ

330
Jokes Majaak / Re: Bhikhari, sonia gandhi se..
« on: April 24, 2012, 06:02:52 PM »
.  :laugh:

331
Shayari / ਮੁਸ਼ਕਿਲ
« on: April 24, 2012, 01:04:57 PM »
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,

ਸਿਦਕਦਿਲੀ ਨਿਭਾਵਣੀ ਬੜੀ ਮੁਸ਼ਕਿਲ।

ਕੰਢੇ ਬੈਠ ਕੇ ਸਾਗਰ ਨਹੀਂ ਪਾਰ ਹੁੰਦੇ,

ਥਾਹ ਦਿਲਾਂ ਦੀ ਪਾਵਣੀ ਬੜੀ ਮੁਸ਼ਕਿਲ।

ਕੇਵਲ ਬਹਿਸ ਨਾ ਨਿਆਂ ਨਿਬੇੜ ਸਕਦੀ,

ਸੱਚੀ ਆਖ ਸੁਣਾਵਣੀ ਬੜੀ ਮੁਸ਼ਕਿਲ।

ਫੜਾਂ ਮਾਰਨਾ ਬੜਾ ਆਸਾਨ ਬੇਸ਼ੱਕ,

ਐਪਰ ਗੱਲ ਵਿਆਹਵਣੀ ਬੜੀ ਮੁਸ਼ਕਿਲ।




ਨਵਰਾਹੀ

332
PJ Games / Re: Interview Someone Competition - Winner
« on: April 23, 2012, 11:41:36 PM »
yeah true. gud job Money singh and congrats :)

333
Religous Videos / Ucha Dar Babe Nanak Da
« on: April 23, 2012, 04:09:21 PM »
Ucha Dar Babe Nanak Da

334
Gup Shup / Re: Song ur listening to?
« on: April 23, 2012, 11:34:03 AM »
Satinder Sartaj Cheere Waleya 2011 HD Full Version Song+lyrics

335
Shayari / Re: ਏਨੀ ਮੇਰੀ ਬਾਤ ਏ,,,
« on: April 23, 2012, 11:28:24 AM »
aww inne dard bhari kahani  :sad:

336
Love Pyar / Re: ਤੇਰੀ ਨਜ਼ਰ
« on: April 23, 2012, 10:59:12 AM »
Nice

337
Shayari / Re: ਬਲਦੀ ਹੋਈ ਅੱਗ
« on: April 22, 2012, 05:08:29 PM »
sahi hai  :okk:

338
Religous Videos / Inderpreet Singh recites a Vaar on Vaisakhi 2011
« on: April 21, 2012, 01:17:18 PM »
Inderpreet Singh recites a Vaar on Vaisakhi 2011






wah ji wah kya baat hai gs sahab

339
PJ Games / Re: Interview Someone - Competition
« on: April 21, 2012, 12:24:39 PM »
very very nice  :okk:

340
Gup Shup / Re: Song ur listening to?
« on: April 18, 2012, 12:36:20 PM »
Trinjna Ch Charkha (Harjit Harman) Beautiful Punjabi Song

Pages: 1 ... 12 13 14 15 16 [17] 18 19 20 21 22 ... 153