61
January 02, 2025, 09:35:30 AM
This section allows you to view all posts made by this member. Note that you can only see posts made in areas you currently have access to. 62
Shayari / ਮਨ ਭਰਿਆ ਭਰਿਆ ਮਾਂ !« on: January 10, 2012, 12:23:16 PM »
ਮਨ ਭਰਿਆ ਭਰਿਆ ਮਾਂ
ਮੈਨੂੰ ਆ ਕੇ ਗੱਲ ਨਾਲ ਲਾ ਮੇਰੇ ਖਿੰਡੇ ਪਏ ਨੇ ਸਾਹ ਮੈਨੂੰ ਨਾ ਲੱਭਦਾ ਕੋਈ ਰਾਹ ਕਿ ਦਿਲ ਮੇਰਾ ਡੁੱਬਦਾ ਜਾਵੇ ਨੀ ਮਾਂ ਤੇਰੀ ਯਾਦ ਬੜੀ ਆਵੇ ਔੜ ਨੀ ਮੈਂ ਕਾਲ੍ਹੀਆਂ ਰਾਤਾਂ ਕੰਧਾਂ ਸੰਗ ਮੈਂ ਪਾਉਦਾ ਬਾਤਾਂ ਮੈਂ ਉੱਠ ਉੱਠ ਰਾਹਾਂ ਨੂੰ ਝਾਕਾਂ ਨੀਂ ਮੈਂ ਕੀ ਚਾਹੁੰਦਾ ਕੀ ਆਖਾਂ ਤੇਰੇ ਬਿੰਨ੍ਹਾਂ ਸਮਝ ਨਾ ਕੋਈ ਪਾਵੇ ਨੀ ਮਾਂ ਤੇਰੀ ਯਾਦ ਬੜੀ ਆਵੇ - ਦੀਪ ਨਾਗੋਕੇ 63
Shayari / putt maa da inaa karz dar hunda!« on: January 10, 2012, 12:08:14 PM »
Maa da pyar milda eh nasebaan waleyan nu
Duniya vich nhi esda bazaar hunda Eh rishta rabb diya rehmtan da Har rishata ni ehna vafadar hunda Os ghar toa changa shamshan hunda Jithe maa da nhi satkar hunda Satt janma tak nhi utar sakda putt maa da Ehna karz dar hunda karni sikhlo loko kader maa di Maa nu dekh k e rabb da diddarr hunda By Sanjeet Singh Gill 64
Shayari / ਬੰਦਾ ਪਰਖਇਆ ਜਾਂਦਾ ਨਿਗ੍ਹਾਵਾਂ ਦੇ ਨਾਲ,« on: January 10, 2012, 11:58:47 AM »
ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਵਾਂ ਦੇ ਨਾਲ , ਜ਼ਿੰਦਗੀ ਚਲਦੀ ਸਾਹਵਾਂ ਦੇ ਨਾਲ, ਹੋਂਸਲਾ ਮਿਲਦਾ ਦੁਆਵਾਂ ਦੇ ਨਾਲ, ਮਾਣ ਹੁੰਦਾ ਭਰਾਵਾਂ ਦੇ ਨਾਲ, ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ, ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ, ਬੰਦਾ ਪਰਖਇਆ ਜਾਂਦਾ ਨਿਗ੍ਹਾਵਾਂ ਦੇ ਨਾਲ, ਮੋਢਾ ਨਾ ਦੇਣਾ ‘ਰਾਏ ‘ ਨੂੰ ਅਰਥੀ ਚੱਕ ਲਿਓ ਬਾਹਵਾਂ ਦੇ ਨਾਲ 66
Religion, Faith, Spirituality / CHOTE SAHIBZAIDA JI DE STEEL DE GLASS!« on: January 05, 2012, 08:16:48 PM »CHOTE SAHIBZAIDA JI DE STEEL DE GLASS, JDO MOTI MEHRA DUDH LEKE ANDA HUNDA SI ODO ES WICH DUDH PINDE HUNDE SI
68
Help & Suggestions / Topic Placement« on: January 03, 2012, 08:36:18 AM »
Ssa dosto
ahem , mein puchna chunde se k ke jekar forum de kise ve section ch ,jive ke shayri ,je koi ve shayri post karda te oss de shayri vich gal lok virse de yaa baki section nu le k sambandit hai te ke oh shayri section vich e post karna chaheda k jis ve vishe bare oss ch gal ho rahe othe ? shyari section vich bohat loka ne dharmik shayri ve post kete hai ke oh Religion, Faith, Spirituality ve post kar sakde ,admin ve dasan plz taan k ase idar udar post kar k ave kyu apna te tuhada time kharaab kariye :he: 70
Lok Virsa Pehchaan / Harbhajan maan & Gursewak maan at young age« on: December 29, 2011, 10:24:39 PM »73
Lok Virsa Pehchaan / ਪੰਜਾਬ ਦਾ ਅਮੀਰ ਸਭਿਆਚਾਰ ....« on: December 27, 2011, 05:19:55 PM »> ਪੰਜਾਬ ਦਾ ਅਮੀਰ ਸਭਿਆਚਾਰ ਦਿਨੋਂ ਦਿਨ ਗਰੀਬ ਅਤੇ ਲਾਚਾਰ ਹੋ ਰਿਹਾ ਹੈ। ਦੇਸੀ ਮਹੀਨਿਆਂ ਦੀ ਮਹੱਤਤਾ ਸਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ। ਚੇਤ ਤੋਂ ਫੱਗਣ ਤੱਕ ਕੋਈ ਨਾ ਕੋਈ ਧਾਰਮਿਕ, ਸਮਾਜਿਕ ਰੀਤ ਜੁੜੀ ਹੋਈ ਹੈ। ਗੁਰਬਾਣੀ ਵਿਚ ਵੀ ਬਾਰਾਂ ਮਹੀਨਿਆਂ ਦੀ ਅਪਾਣੀ ਮਹਾਨਤਾ ਦਰਸਾਈ ਗਈ ਹੈ। ਸਾਉਣ ਦਾ ਮਹੀਨਾ ਗਰਮੀ ਤੋਂ ਰਾਹਤ ਦਿਵਾਉਂਦਾ ਹੈ ਅਤੇ ਇਸ ਮਹੀਨੇ ਮੀਂਹ ਨਾਲ ਫਸਲਾਂ, ਜਾਨਵਰਾਂ ਅਤੇ ਮਨੁੱਖਾਂ ਦੇ ਚਿਹਰਿਆਂ 'ਤੇ ਰੌਣਕ ਆ ਜਾਂਦੀ ਹੈ। ਜਦੋਂ ਕਿਤੇ ਸਾਉਣ ਵਿਚ ਮੀਂਹ ਨਾ ਪੈਂਦਾ ਤਾਂ ਇਹ ਲੋਕ ਬੋਲੀ ਸਭਿਆਚਾਰ ਉਤੇ ਪੈ ਰਹੇ ਅਸਰ ਨੂੰ ਦਰਸਾਉਂਦੀ - ਸਾਉਣ ਮਹੀਨੇ ਮੀਂਹ ਨਾ ਪੈਂਦਾ, ਸੁਕੀਆਂ ਵੈਹਣ ਜ਼ਮੀਨਾਂ, ਤੂੜੀ ਖਾਂਦੇ ਬਲਦ ਹਾ ਗਏ, ਗੱਭਰੂ ਗਿਝ ਗਏ ਫੀਮਾ, ਆਦਿ ਜਦੋਂ ਮੀਂਹ ਦੀ ਨਿੱਕੀ ਨਿੱਕੀ ਭੂਰ ਪੈਂਦੀ ਹੈ ਤਾਂ ਕੁਝ ਅਜਿਹਾ ਨਜ਼ਾਰਾ ਪੇਸ਼ ਕਰਦੀ ਹੈ : ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਮਗਰੋਂ ਪੈਂਦੀ ਭੂਰ ਰੋਟੀ ਲੈ ਨਿਕਲੀ ਖੇਤ ਹੋ ਗਿਆ ਦੂਰ ਸਾਉਣ ਮਹੀਨੇ ਅੰਬਰਾਂ ਉਤੇ ਘਟਾ ਕਾਲੀਆਂ ਛਾਈਆਂ ਛੁੱਟੀ ਆਜਾ ਫੌਜੀਆਂ ਮੇਰਾ ਜ਼ੋਬਨ ਦੇਵੇ ਦੁਹਾਈਆਂ ਇਕ ਖਾਸ ਗੱਲ ਜੋ ਇਸ ਮਹੀਨੇ ਨਾਲ ਜੁੜੀ ਹੈ, ਉਹ ਵਿਆਹੀਆਂ ਕੁੜੀਆਂ ਪੇਕੇ ਪਿੰਡ ਆਉਣਾ, ਕੁਝ ਦਹਾਕੇ ਪਹਿਲਾਂ ਕਿਸਾਨੀ ਹਾੜੀ ਦੀ ਫਸਲ 'ਤੇ ਨਿਰਭਰ ਕਰਦੀ ਹੁੰਦੀ ਸੀ ਅਤੇ ਵਿਆਹ ਹਾੜ ਦੇ ਮਹੀਨੇ ਵਿਚ ਹੀ ਹੋਇਆ ਕਰਦੇ ਸਨ। ਹਾੜ ਦੇ ਵਿਚ ਵਿਆਹੀ ਕੁੜੀ ਨੂੰ ਸਾਉਣ ਦੇ ਮਹਨੇ ਆਪਣੇ ਪੇਕੇ ਪਿੰਡ ਰੱਖਿਆ ਜਾਂਦਾ ਸੀ। ਕਾਰਣ ਤਾਂ ਇਹਦਾ ਸਾਇੰਸ ਦੀ ਖੋਜ ਸੀ ਪਰ ਪੁਰਾਣੇ ਲੋਕਾਂ ਨੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਗੱਲ ਨਾਲ ਇੰਜ ਜੋੜਿਆ ਸੀ ਕਿ ਉਸ 'ਤੇ ਕੋਈ ਕਿੰਤੂ-ਪ੍ਰੰਤੂ ਨਾ ਹੋਵੇ। ਫਿਰ ਕੁੜੀਆਂ ਨੇ ਇਕੱਠੀਆਂ ਹੋ ਕੇ ਆਪਣਾ ਮਨ ਪ੍ਰਚਾਵਾ ਕਰਨ ਲਈ 'ਤੀਆਂ' ਨਾਂਅ ਦਾ ਤਿਉਹਾਰ ਬਣਾ ਲਿਆ। ਇਸ ਬਹਾਨੇ ਗਿੱਧੇ ਵਿਚ ਨੱਚ-ਟੱਪ ਕੇ ਮਨ ਵੀ ਖੁਸ਼ੀ ਨਾਲ ਝੂਮ ਉਠਦਾ ਤੇ ਨਾਲ ਹੀ ਤਨ ਦੀ ਅਰੋਗਤਾ ਵੀ ਜੁੜੀ ਸੀ। ਉਦੋਂ ਕੁੜੀਆਂ ਗਿੱਧੇ ਨੂੰ ਵਾਜਾਂ ਮਾਰਦੀਆਂ ਕਹਿੰਦੀਆਂ ਸਨ : ਗਿੱਧਿਆ ਪਿੰਡ ਵੜ ਵੇ ਬਾਹਰ ਬਾਹਰ ਨਾ ਜਾਈਂ। ਸਾਉਣ ਦੀ ਘਟਾ ਨੂੰ ਵੇਖ ਕੇ ਜਦੋਂ ਮਨ ਝੂੰਮਦਾ ਤਾਂ ਇਹ ਲੋਕ ਬੋਲੀ ਕਹਿੰਦੀ ਐ : ਸਾਉਣ ਮਹੀਨਾ ਦਿਨ ਗਿੱਧਿਆਂ ਦੇ ਸੱਭੇ ਸਹੇਲੀਆਂ ਆਈਆਂ ਭਿੱਜ ਗਈ ਰੂਹ ਮਿੱਤਰਾ, ਘਟਾ ਕਾਲੀਆਂ ਛਾਈਆਂ। ਸਾਉਣ ਮਹੀਨੇ ਤੋਂ ਬਾਅਦ ਸਾਰੀਆਂ ਨੇ ਸਹੁਰੇ ਚਲੀਆਂ ਜਾਣਾ ਤਾਂ ਇਹ ਬੋਲੀ ਇਸ ਵਿਛੋੜੇ ਨੂੰ ਉਜਾਗਰ ਕਰਦੀ ਹੈ : ਸੌਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ ਇਸ ਵਿਚ ਇਕ ਹੋਰ ਲੋਕ ਬੋਲੀ ਸਾਉਣ ਅਤੇ ਅਗਲੇ ਮਹੀਨੇ ਭਾਦੋਂ ਦੀ ਮਹੱਤਤਾ ਉਜਾਗਰ ਕਰਦੀ ਹੈ ਤੀਆਂ ਤੀਜ ਦੀਆਂ, ਭਾਦੋਂ ਦੇ ਮੁਕਲਾਵੇ ਜਾਂ ਫਿਰ ਪੰਜ ਭਾਦੋਂ ਨੂੰ ਆਈ ਵੇ, ਮੇਰਾ ਲੈਣ ਦਰੋਜਾ। ਸਮੇਂ ਨੇ ਸਮਾਂ ਹੀ ਬਦਲ ਦਿੱਤਾ ਹੈ, ਨਾ ਹੁਣ ਸਾਉਣ ਵੀਰ ਕੱਠੀਆਂ ਕਰਦਾ ਹੈ ਤੇ ਨਾ ਹੀ ਭਾਦੋਂ ਵਿਛੋੜੇ ਪਾਉਂਦੀ ਐ। ਹੁਣ ਤੀਆਂ, ਗਿੱਧਾ, ਭੰਗੜਾ ਸਿਰਫ਼ ਸਕੂਲਾਂ, ਕਾਲਜਾਂ ਦੀਆਂ ਸਟੇਜ਼ਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਟੁੱਟ ਰਹੇ ਪੰਜਾਬ ਦੇ ਸਭਿਆਚਾਰ ਨੂੰ ਨਾ ਸਾਂਭਿਆ ਗਿਆ ਤਾਂ ਉਹ ਵੀ ਸਮਾਂ ਦੂਰ ਨਹੀਂ ਜਦੋਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਇਸ ਬਾਰੇ ਦੱਸਣ ਵਾਲਾ ਵੀ ਕੋਈ ਨਹੀਂ ਹੋਣਾ ਅਤੇ ਹੈਲੋ-ਹਾਏ ਹੀ ਰਹਿ ਜਾਵੇਗਾ। -rajvir kaur 74
Lok Virsa Pehchaan / ਬਚਪਨ ਹੁੰਦਾ ਸੀ ਬੇਪ੍ਰਵਾਹ« on: December 26, 2011, 12:40:36 PM »ਬਚਪਨ ਹੁੰਦਾ ਸੀ ਬੇਪ੍ਰਵਾਹ ਸਾਰਾ ਦਿਨ ਬੱਸ ਜਾਣਾ ਖੇਲ੍ਹੀ, ਕੱਟੇ, ਵੱਛੇ, ਬਿੱਲੀਆਂ, ਕੁੱਤੇ ਇਹ ਵੀ ਸਨ ਲਗਦੇ ਸੱਜਣ ਬੇਲੀ। ਹੱਟੀ ਜਾ ਕੇ ਮੰਗਣਾ ਝੂੰਗਾ ਮੰਗੇ ਕੋਈ ਤਾਂ ਕਹੇ, ਮੈਂ ਨਾ ਦੂੰਗਾ, ਕਾਂ ਨੇ ਖੌ ਲੈਣਾ, ਮਾਰ ਕੇ ਠੂੰਗਾ ਦੇ ਜਾਹ ਕਾਂਵਾਂ ਤੇਰਾ ਸੜ ਜੇ ਡੱਗਾ। ਝਾਅ ਝਾਅ ਕਰਨਾ ਮੋਰੀਆਂ ਥਾਣੀ ਕਰ ਸ਼ਰਾਰਤਾਂ ਨਿੱਤ ਕੁੱਟ ਖਾਣੀ। ਘਰ ਸੀ ਜਦੋਂ ਪ੍ਰਾਹੁਣੇ ਆਉਂਦੇ ਬਿਸਕੁਟ ਨਾਲ ਸੀ ਚਾਹ ਪਿਲਾਉਂਦੇ, ਉਹ ਤੇ ਸੀ ਇੱਕ ਅੱਧਾ ਖਾਂਦੇ ਆਪਾਂ ਸਾਰੇ ਚੁੱਕ ਭੱਜ ਜਾਂਦੇ। ਕੱਟੀ ਤੇ ਬਹਿ ਕੇ ਝੂਟੇ ਲੈਣੇ ਰਾਤ ਨੂੰ ਫੜਨੇ ਜਗਦੇ ਟਟਹਿਣੇ, ‘ਰਾਏ’ ਕਦੇ ਜਵਾਨ ਨਾ ਹੁੰਦਾ ਪਤਾ ਹੁੰਦਾ ਜੇ ਉਹ ਦਿਨ ਨਹੀਂ ਰਹਿਣੇ। -ਰਾਏ 76
Lok Virsa Pehchaan / ਰਿਸ਼ਤੇਦਾਰੀ!« on: December 25, 2011, 01:47:15 PM »
ਦੀਪੇ ਨੇ ਤੁਰਨ ਤੋਂ ਪਹਿਲਾਂ ਮਾਂ ਨੂੰ ਪੁੱਛਿਆ, 'ਮੰਮੀ, ਕਾਰਡਾਂ ਨਾਲ ਡੱਬੇ ਵੀ ਲੈਣੇ ਨੇ?'
'ਹੂੰਅ... ਪਰ ਸਾਰਿਆਂ ਲਈ ਕੀ ਲੋੜ ਆ। ਸ਼ੈਹਰ ਵਾਲਿਆਂ ਲਈ ਲੈ ਜਾਈਂ।' ਮਾਂ ਨੇ ਉਸ ਨੂੰ ਪੈਸੇ ਫੜਾਉਂਦਿਆਂ ਕਿਹਾ। 'ਤੇ ਪਿੰਡ ਵੀ ਤਾਂ ਰਹਿੰਦੇ ਨੇ ਉਨ੍ਹਾਂ ਦੇ ਭਰਾ।' 'ਉਨ੍ਹਾਂ ਨੂੰ ਕੀ ਪਤਾ ਪੇਂਡੂਆਂ ਨੂੰ, ਨਾਲੇ ਕੀ ਲੈ ਕੇ ਆਉਂਦੇ ਨੇ, ਜਗ ਰੱਬ ਰੱਖਣਾ ਪੈਂਦੇ', ਮਾਂ ਨੇ ਨਸੀਹਤ ਝਾੜੀ। ਦੀਪੇ ਨੇ ਉਵੇਂ ਹੀ ਕੀਤਾ, ਸ਼ਹਿਰ ਵਿਚਲੇ ਰਿਸ਼ਤੇਦਾਰਾਂ ਨੂੰ ਮਠਿਆਈ ਦੇ ਡੱਬਿਆਂ ਦੇ ਨਾਲ-ਨਾਲ ਵਿਆਹ ਦੇ ਕਾਰਡ ਦੇ ਕੇ ਉਹ ਪਿੰਡ ਚਲੇ ਗਏ। ਉਹ ਬਹੁਤ ਖੁਸ਼ ਹੋਏ। ਮੱਲੋ-ਮੱਲੀ ਚਾਹ ਵੀ ਧਰ ਦਿੱਤੀ। ਦੂਰ ਦੀ ਰਿਸ਼ਤੇਦਾਰੀ ਵਿਚੋਂ ਮਾਮੇ ਦੇ ਪੁੱਤਾਂ ਦੇ ਢਾਈ ਵਿਸਵਿਆਂ ਵਿਚ ਦੋ ਘਰ, ਬੰਦੇ ਕੰਮਾਂ-ਕਾਰਾਂ ਤੇ, ਜਵਾਕ ਸਕੂਲ। ਘਰ ਵਿਚ ਮਾਮੀ ਤੇ ਉਸ ਦੀ ਨੂੰਹ। ਉਹ ਵਿਹੜੇ ਵਿਚ ਹੀ ਮੰਜੇ 'ਤੇ ਬੈਠ ਗਏ। ਮਾਮੀ ਨੇ ਆਪਣੀ ਨੂੰਹ ਨੂੰ ਇਸ਼ਾਰੇ ਨਾਲ ਅੰਦਰ ਬੁਲਾਇਆ। ਦੀਪੇ ਦੇ ਕੰਨ ਵੀ ਅੰਦਰ ਹੋ ਰਹੀ ਘੁਸਰ-ਮੁਸਰ ਵੱਲ ਹੋ ਗਏ। ਮਾਮੀ ਆਪਣੀ ਨੂੰਹ ਨੂੰ ਹੌਲੀ ਹੌਲੀ ਕਹਿ ਰਹੀ ਸੀ, 'ਜੈ ਖਾਣੇ ਨੂੰ... ਘਰ 'ਚ ਧੇਲਾ ਵੀ ਨ੍ਹੀਂ। ਕੁੜੀ ਦੇ ਨੂੰਹ-ਪੁੱਤ ਆਏ ਨੇ। ਕੀ ਸੋਚਣਗੇ? ਖਾਲੀ ਹੱਥ... ਤੂੰ ਭੱਜ ਕੇ ਤਾਰੇ ਕੇ ਜਾਹ।' ਮਾਮੀ ਉਨ੍ਹਾਂ ਕੋਲ ਪੀਹੜਾ ਡਾਹ ਕੇ ਜੀਆਂ ਦੀ ਸੁੱਖ-ਸਾਂਦ ਪੁੱਛਣ ਲੱਗੀ। ਮਾਮੀ ਦੀ ਨੂੰਹ ਬਾਹਰ ਨਿਕਲ ਗਈ ਤੇ ਉਨ੍ਹੀਂ ਹੀ ਪੈਰੀਂ ਵਾਪਸ ਪਰਤ ਆਈ। ਚਾਹ ਪੀ ਕੇ ਉਹ ਉਠ ਖੜ੍ਹੇ ਹੋਏ। ਮਾਮੀ ਨੇ ਪੰਜਾਹ ਦਾ ਨੋਟ ਦੀਪੇ ਦੀ ਪਤਨੀ ਦੇ ਹੱਥ ਧਰਦਿਆਂ ਢੇਰਾਂ ਅਸੀਸਾਂ ਦਿੱਤੀਆਂ। ਉਨ੍ਹਾਂ ਨੇ ਕਾਫ਼ੀ ਨਾਂਹ-ਨੁੱਕਰ ਕੀਤੀ ਪਰ ਮਾਮੀ ਨਹੀਂ ਮੰਨੀ। ਉਹ ਬੇਹੱਦ ਸ਼ਰਮਸਾਰ ਹੋਏ ਚੁੱਪ-ਚਾਪ ਘਰੋਂ ਨਿਕਲ ਗੱਡੀ ਵਿਚ ਆ ਕੇ ਬੈਠ ਗਏ। ਸ਼ਹਿਰੋਂ ਉਹ ਖਾਲੀ ਹੱਥ ਆਏ ਸੀ। ਗੱਡੀ ਸਟਾਰਟ ਕਰਦਿਆਂ ਉਸ ਨੇ ਦੁਬਾਰਾ ਮਾਮੀ ਦੇ ਘਰ ਵੱਲ ਨਿਗ੍ਹਾ ਮਾਰੀ। ਉਸ ਨੂੰ ਜਾਪਿਆ ਕਿ ਸ਼ਹਿਰ ਵਾਲਿਆਂ ਦੀਆਂ ਕੋਠੀਆਂ ਅਜੇ ਵੀ ਮਾਮੀ ਦੇ ਘਰ ਤੋਂ ਛੋਟੀਆਂ ਹਨ। -ਜਗਤਾਰ ਸਿੰਘ ਹਿੱਸੋਵਾਲ 78
Lok Virsa Pehchaan / desi wash« on: December 21, 2011, 10:06:56 AM »ehh hai ji desi wash basin jisnu punjabi vich hamaaam kehnde ne n eh aam torr te jithe tent vagera lageya hunda va othe rakheya jaaanda hai..... water store karan layi isde piche bucket hundi e jo baaar baar bharni paindi n aaam torr te lok issnu tedha kar k hi pani kad de hunde ne kyon ki eh khali hi milda hai... :laugh: 79
Beauty Fashion LifeStyle / ਸੁੰਦਰਤਾ ਉਤਪਾਦਾਂ ਵਿਚ ਵਰਤੇ ਜਾਂਦੇ ਰਸਾਇਣ!« on: December 20, 2011, 11:07:45 AM »ਸੁੰਦਰ ਦਿਖਾਈ ਦੇਣਾ ਹਰ ਕਿਸੇ ਦੀ ਇੱਛਾ ਹੁੰਦੀ ਹੈ। ਸਾਡੇ ਵਾਲ ਚਮਕੀਲੇ ਹੋਣ, ਚਮੜੀ ਨਮ ਹੋਵੇ, ਚਿਹਰਾ ਸੁੰਦਰ ਦਿਸੇ ਤੇ ਸਾਡੇ ਸਰੀਰ 'ਚੋਂ ਸੁਗੰਧ ਆਵੇ, ਇਸ ਕਰਕੇ ਅਸੀਂ ਸੁੰਦਰਤਾ ਦੇ ਵੱਖ-ਵੱਖ ਪ੍ਰਸਾਧਨ ਵਰਤਦੇ ਹਾਂ ਪਰ ਥੋੜ੍ਹੇ ਸਮੇਂ ਦੀ ਸੁੰਦਰਤਾ ਲਈ ਅਸੀਂ ਕੁਦਰਤ ਵੱਲੋਂ ਦਿੱਤੀ ਸਰੀਰ ਦੀ ਲੋੜੀਂਦੀ ਸੌਗਾਤ ਗੁਆ ਲੈਂਦੇ ਹਾਂ। ਸੁੰਦਰਤਾ ਲਈ ਵਰਤੀਆਂ ਜਾਂਦੀਆਂ ਕਰੀਮਾਂ, ਤੇਲ, ਜੈਲੀ, ਸੈਂਟ ਆਦਿ ਵਿਚ ਕਈ ਰਸਾਇਣ ਅਜਿਹੇ ਹੁੰਦੇ ਹਨ, ਜੋ ਸਾਰੀ ਜ਼ਿੰਦਗੀ ਲਈ ਸਰੀਰ ਵਿਚ ਵਿਕਾਰ ਪੈਦਾ ਕਰਦੇ ਹਨ। ਕੁਝ ਰਸਾਇਣ ਤਾਂ ਅਜਿਹੇ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ ਤੇ ਕੁਝ ਜਵਾਨੀ ਵਿਚ ਹੀ ਬੁਢਾਪੇ ਵਾਲੇ ਲੱਛਣ ਪੈਦਾ ਕਰ ਦਿੰਦੇ ਹਨ। ਸੁੰਦਰਤਾ ਪ੍ਰਸਾਧਨਾਂ ਵਿਚ ਵਰਤੇ ਜਾਂਦੇ ਲਗਭਗ 800 ਅਜਿਹੇ ਰਸਾਇਣ ਹੁੰਦੇ ਹਨ, ਜੋ ਮਨੁੱਖੀ ਸਰੀਰ ਲਈ ਜ਼ਹਿਰੀਲੇ ਹੁੰਦੇ ਹਨ। ਕਰੀਮ ਅਤੇ ਬੇਬੀ ਆਇਲ ਵਿਚ ਵਰਤਿਆ ਜਾਂਦਾ ਖਣਿਜ ਤੇਲ ਪੈਟਰੋਲੀਅਮ ਦੀ ਸੁਧਾਈ ਸਮੇਂ ਬਚਿਆ ਗੰਦਾ ਖਣਿਜ ਤੇਲ ਹੁੰਦਾ ਹੈ। ਜਦ ਅਸੀਂ ਇਸ ਦੇ ਉਤਪਾਦ ਦੀ ਵਰਤੋਂ ਕਰਦੇ ਹਾਂ ਤਾਂ ਇਹ ਚਮੜੀ 'ਤੇ ਸਥਿਤ ਉਨ੍ਹਾਂ ਮੁਸਾਮਾਂ ਨੂੰ ਬੰਦ ਕਰ ਦਿੰਦਾ ਹੈ, ਜਿਨ੍ਹਾਂ ਰਸਤੇ ਸਰੀਰ ਦਾ ਵਾਧੂ ਪਾਣੀ ਅਤੇ ਬੇਲੋੜੇ ਲੂਣ ਸਰੀਰ ਤੋਂ ਬਾਹਰ ਜਾਣੇ ਹੁੰਦੇ ਹਨ। ਪਸੀਨਾ ਅਤੇ ਹੋਰ ਖਣਿਜ ਸਰੀਰ ਵਿਚੋਂ ਬਾਹਰ ਨਹੀਂ ਨਿਕਲਦੇ ਅਤੇ ਸਰੀਰ ਅੰਦਰ ਜ਼ਹਿਰ ਬਣਾਉਂਦੇ ਹਨ ਜੋ ਕਿ ਸਰੀਰ ਲਈ ਹਾਨੀਕਾਰਕ ਹੁੰਦਾ ਹੈ। ਜੰਤੂਆਂ ਦੇ ਮਾਸ ਅਤੇ ਜੋੜਕ ਇਸ਼ੂਆਂ ਵਿਚ ਪਾਇਆ ਜਾਂਦਾ ਕੁਦਰਤੀ ਪ੍ਰੋਟੀਨ ਹੈ 'ਕੌਲਾਜ਼ਨ', ਜਿਸ ਦੀ ਵਰਤੋਂ ਮੌਆਇਸਰਾਈਜ਼ਰ' ਵਿਚ ਕੀਤੀ ਜਾਂਦੀ ਹੈ। ਇਹ ਵੀ ਖਣਿਜ ਤੇਲਾਂ ਦੀ ਤਰ੍ਹਾਂ ਪਸੀਨੇ ਦੇ ਮੁਸਾਮਾਂ ਨੂੰ ਬੰਦ ਕਰ ਦਿੰਦਾ ਹੈ। ਇਸ ਨਾਲ ਕਈਆਂ ਨੂੰ ਐਲਰਜੀ ਵੀ ਹੋ ਜਾਂਦੀ ਹੈ ਅਤੇ ਚਿਹਰੇ 'ਤੇ ਲੰਬਾ ਸਮਾਂ ਲਾਲੀ ਆ ਜਾਂਦੀ ਹੈ। ਸਨਸਕਰੀਨ, ਕਲੀਨਰ, ਮਾਇਸਚਰਾਈਜ਼ਰ, ਆਈ-ਕਰੀਮ, ਫਾਊਂਡੇਸ਼ਨਜ਼ ਆਦਿ ਵਿਚ ਵਰਤਿਆ ਜਾਣ ਵਾਲਾ ਇਕ ਰਸਾਇਣ ਹੈ ਅਲਫਾ ਹਾਈਡਰਾਕਸੀ ਐਸਿਡ। ਇਸ ਦੀ ਵਰਤੋਂ ਝੁਰੜੀਆਂ ਮਿਟਾਉਣ ਲਈ ਵਰਤੀਆਂ ਜਾਂਦੀਆਂ ਕਰੀਮਾਂ ਵਿਚ ਵੀ ਕੀਤੀ ਜਾਂਦੀ ਹੈ। ਇਹ ਏਨਾ ਖੋਰਣ ਕਿਸਮ ਦਾ ਰਸਾਇਣ ਹੈ ਕਿ ਇਹ ਚਮੜੀ ਦੀ ਬਾਹਰੀ ਪਰਤ ਵੀ ਨਸ਼ਟ ਕਰ ਦਿੰਦਾ ਹੈ, ਜਿਸ ਨਾਲ ਪਰਾਵੈਂਗਣੀ ਕਿਰਨਾਂ ਦਾ ਪ੍ਰਭਾਵ ਵਧ ਜਾਂਦਾ ਹੈ। ਅਲਫਾ-ਹਾਈਡਰਾਕਸੀ ਐਸਿਡ ਦੀ ਵਰਤੋਂ ਨਾਲ ਚਮੜੀ 'ਤੇ ਖੁਜਲੀ, ਲਾਲੀ ਅਤੇ ਫਫੋਲੇ ਵੀ ਹੋ ਜਾਂਦੇ ਹਨ ਪਰ ਜੇ ਇਸ ਦੀ ਵਰਤੋਂ ਸਮੇਂ ਗਾੜ੍ਹਾਪਨ 50 ਫੀਸਦੀ ਤੋਂ ਘੱਟ ਹੋਵੇ ਤਾਂ ਇਹ ਹਾਨੀਕਾਰਕ ਨਹੀਂ ਹੁੰਦਾ। ਗੰਨੇ ਤੋਂ ਤਿਆਰ ਗਲਾਈਕੌਲਿਕ ਐਸਿਡ ਅਤੇ ਦੁੱਧ ਤੋਂ ਤਿਆਰ ਲੈਕਟਿਕ ਐਸਿਡ ਦੀ ਸੰਘਣਤਾ ਜੇ 10 ਫੀਸਦੀ ਤੋਂ ਘੱਟ ਹੋਵੇ ਅਤੇ ਪੀ. ਐਚ. 3.5 ਤੋਂ 7.0 ਦੇ ਵਿਚਕਾਰ ਹੋਵੇ ਤਾਂ ਇਹ ਹਾਨੀਕਾਰਕ ਨਹੀਂ ਹੁੰਦੇ। ਕੁਝ ਸੁੰਦਰਤਾ ਅਤੇ ਵਾਲਾਂ ਵਾਲੇ ਉਤਪਾਦਾਂ ਵਿਚ ਸਟੀਰਾਲਕੋਨੀਅਮ ਕਲੋਰਾਈਡ ਵਰਤਿਆ ਜਾਂਦਾ ਹੈ ਜੋ ਐਲਰਜੀ ਕਾਰਕ ਹੁੰਦਾ ਹੈ। ਸੰਜੀਵਨ ਸਿੰਘ ਡਢਵਾਲ 80
Knowledge / ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਣੇ ਪੰਜਾਬ ਦੇ ਮੁੱਖ ਮੰਤਰੀ!« on: December 20, 2011, 10:54:51 AM »
1. ਡਾ: ਗੋਪੀ ਚੰਦ ਭਾਰਗਵ : 15 ਅਗਸਤ, 1947 ਤੋਂ 13 ਅਪ੍ਰੈਲ, 1949 ਤੱਕ। 2. ਲਾਲਾ ਭੀਮ ਸੈਨ ਸੱਚਰ : 14 ਅਪ੍ਰੈਲ, 1949 ਤੋਂ 18 ਅਕਤੂਬਰ 1949 ਤੱਕ। 3. ਡਾ: ਗੋਪੀ ਚੰਦ ਭਾਰਗਵ : 19 ਅਕਤੂਬਰ, 1949 ਤੋਂ 20 ਜੂਨ, 1951 ਤੱਕ। 4. ਰਾਸ਼ਟਰਪਤੀ ਰਾਜ : 20 ਜੂਨ, 1951 ਤੋਂ 17 ਅਪ੍ਰੈਲ, 1952 ਤੱਕ। 5. ਲਾਲਾ ਭੀਮ ਸੈਨ ਸੱਚਰ : 17 ਅਪ੍ਰੈਲ, 1952 ਤੋਂ 21 ਜੂਨ, 1953 ਤੱਕ। 6. ਡਾ: ਗੋਪੀ ਚੰਦ ਭਾਰਗਵ : 22 ਜੂਨ, 1953 ਤੋਂ 6 ਜੁਲਾਈ, 1954 ਤੱਕ। 7. ਲਾਲਾ ਭੀਮ ਸੈਨ ਸੱਚਰ : 7 ਜੁਲਾਈ, 1954 ਤੋਂ 23 ਜਨਵਰੀ, 1956 ਤੱਕ। 8. ਸ: ਪ੍ਰਤਾਪ ਸਿੰਘ ਕੈਰੋਂ : 24 ਜਨਵਰੀ, 1956 ਤੋਂ 21 ਜੂਨ, 1964 ਤੱਕ। 9. ਰਾਸ਼ਟਰਪਤੀ ਰਾਜ : 21 ਜੂਨ, 1964 ਤੋਂ 6 ਜੁਲਾਈ 1964 ਤੱਕ। 10. ਕਾਮਰੇਡ ਰਾਮ ਕਿਸ਼ਨ : 6 ਜੁਲਾਈ, 1964 ਤੋਂ 5 ਜੁਲਾਈ, 1966 ਤੱਕ। 11. ਰਾਸ਼ਟਰਪਤੀ ਰਾਜ : 5 ਜੁਲਾਈ, 1966 ਤੋਂ 31 ਅਕਤੂਬਰ 1966 ਤੱਕ। 12. ਗਿਆਨੀ ਗੁਰਮੁਖ ਸਿੰਘ ਮੁਸਾਫਰ : 1 ਨਵੰਬਰ, 1966 ਤੋਂ 8 ਮਾਰਚ, 1967 ਤੱਕ। 13. ਜਸਟਿਸ ਗੁਰਨਾਮ ਸਿੰਘ : 9 ਮਾਰਚ, 1967 ਤੋਂ 24 ਨਵੰਬਰ, 1967 ਤੱਕ। 14. ਸ: ਲਛਮਣ ਸਿੰਘ ਗਿੱਲ : 24 ਨਵੰਬਰ, 1967 ਤੋਂ 23 ਅਗਸਤ, 1968 ਤੱਕ। 15. ਰਾਸ਼ਟਰਪਤੀ ਰਾਜ : 23 ਅਗਸਤ, 1968 ਤੋਂ 7 ਫਰਵਰੀ, 1969 ਤੱਕ। 16. ਜਸਟਿਸ ਗੁਰਨਾਮ ਸਿੰਘ : 17 ਫਰਵਰੀ, 1969 ਤੋਂ 26 ਮਾਰਚ, 1970 ਤੱਕ। 17. ਸ: ਪ੍ਰਕਾਸ਼ ਸਿੰਘ ਬਾਦਲ : 26 ਮਾਰਚ, 1970 ਤੋਂ 14 ਜੂਨ, 1971 ਤੱਕ। 18. ਰਾਸ਼ਟਰਪਤੀ ਰਾਜ : 14 ਜੂਨ, 1971 ਤੋਂ 16 ਮਾਰਚ, 1972 ਤੱਕ। 19. ਗਿਆਨੀ ਜ਼ੈਲ ਸਿੰਘ : 17 ਮਾਰਚ, 1972 ਤੋਂ 30 ਅਪ੍ਰੈਲ, 1977 ਤੱਕ। 20. ਰਾਸ਼ਟਰਪਤੀ ਰਾਜ : 30 ਅਪ੍ਰੈਲ, 1977 ਤੋਂ 19 ਜੂਨ, 1977 ਤੱਕ। 21. ਸ: ਪ੍ਰਕਾਸ਼ ਸਿੰਘ ਬਾਦਲ : 19 ਜੂਨ, 1977 ਤੋਂ 17 ਫਰਵਰੀ, 1980 ਤੱਕ। 22. ਰਾਸ਼ਟਰਪਤੀ ਰਾਜ : 17 ਫਰਵਰੀ, 1980 ਤੋਂ 7 ਜੂਨ, 1980 ਤੱਕ। 23. ਸ: ਦਰਬਾਰਾ ਸਿੰਘ : 7 ਜੂਨ, 1980 ਤੋਂ 7 ਅਕਤੂਬਰ, 1983 ਤੱਕ। 24. ਰਾਸ਼ਟਰਪਤੀ ਰਾਜ : 7 ਅਕਤੂਬਰ, 1983 ਤੋਂ 29 ਸਤੰਬਰ, 1985 ਤੱਕ। 25. ਸ: ਸੁਰਜੀਤ ਸਿੰਘ ਬਰਨਾਲਾ : 19 ਸਤੰਬਰ 1985 ਤੋਂ 11 ਮਈ, 1987 ਤੱਕ। 26. ਰਾਸ਼ਟਰਪਤੀ ਰਾਜ : 11 ਮਈ, 1987 ਤੋਂ 25 ਫਰਵਰੀ, 1992 ਤੱਕ। 27. ਸ: ਬੇਅੰਤ ਸਿੰਘ : 25 ਫਰਵਰੀ, 1992 ਤੋਂ 31 ਅਗਸਤ, 1995 ਤੱਕ। 28. ਸ: ਹਰਚਰਨ ਸਿੰਘ ਬਰਾੜ : 31 ਅਗਸਤ, 1995 ਤੋਂ 21 ਜਨਵਰੀ, 1996। 29 ਬੀਬੀ ਰਾਜਿੰਦਰ ਕੌਰ ਭੱਠਲ : 21 ਜਨਵਰੀ, 1996 ਤੋਂ 12 ਫਰਵਰੀ, 1997 ਤੱਕ। 30. ਸ: ਪ੍ਰਕਾਸ਼ ਸਿੰਘ ਬਾਦਲ : 12 ਫਰਵਰੀ, 1997 ਤੋਂ 26 ਫਰਵਰੀ, 2002 ਤੱਕ। 31. ਕੈਪਟਨ ਅਮਰਿੰਦਰ ਸਿੰਘ : 26 ਫਰਵਰੀ, 2002 ਤੋਂ 1 ਮਾਰਚ 2007 ਤੱਕ। 32. ਸ: ਪ੍ਰਕਾਸ਼ ਸਿੰਘ ਬਾਦਲ : 1 ਮਾਰਚ, 2007 ਤੋਂ ਹੁਣ ਤੱਕ।
-ਜਸ਼ਨਪ੍ਰੀਤ ਸਿੰਘ ਬਰਾੜ |