41
January 02, 2025, 09:15:06 AM
This section allows you to view all posts made by this member. Note that you can only see posts made in areas you currently have access to. 42
Love Pyar / ਕੰਮ ਦਾ ਬੋਝ« on: May 05, 2012, 09:57:12 PM »
'ਬੇਬੇ! ਮੁੰਡੇ ਨੂੰ ਥੋੜ੍ਹੀ ਦੇਰ ਚੁੱਕ ਲੈ, ਸਵੇਰ ਦਾ ਕਈ ਵਾਰੀ ਰੋ-ਰੋ ਕੇ ਹਾਲੋਂ-ਬੇਹਾਲ ਹੋ ਚੁੱਕਾ ਏ, ਅਜੇ ਮੇਰਾ ਕਿੰਨਾ ਹੀ ਕੰਮ ਨਿਪਟਾਉਣ ਵਾਲਾ ਪਿਆ ਹੋਇਆ', ਵਿਹੜੇ ਵਿਚ ਝਾੜੂ ਮਾਰਦੀ ਹੋਈ ਨੂੰਹ ਨੇ ਮੰਜੇ 'ਤੇ ਵਿਹਲੀ ਬੈਠੀ ਸੱਸ ਨੂੰ ਕਿਹਾ।
'ਤੈਨੂੰ ਚੰਗਾ ਭਲਾ ਪਤਾ ਮੈਨੂੰ ਡਾਕਟਰ ਨੇ ਭਾਰ ਚੁਕਣੋਂ ਮਨ੍ਹਾ ਕੀਤਾ ਹੋਇਆ, ਲੱਖਾਂ ਰੁਪਿਆ ਲਾ ਕੇ ਤਾਂ ਦਿਲ ਦਾ ਆਪ੍ਰੇਸ਼ਨ ਕਰਵਾਇਆ, ਤੂੰ ਫਿਰ ਵੀ ਕਿਸੇ ਨਾ ਕਿਸੇ ਬਹਾਨੇ ਮੇਰੇ 'ਤੇ ਕੰਮ ਦਾ ਬੋਝ ਪਾਉਣ ਬਾਰੇ ਸੋਚਦੀ ਰਹਿੰਦੀ ਏਂ', ਸੱਸ ਕੜਕਦੀ ਆਵਾਜ਼ ਵਿਚ ਨੂੰਹ ਨੂੰ ਡਾਂਟਦੀ ਹੋਈ ਬੋਲੀ। ਨੂੰਹ ਸਾਰਾ ਦਿਨ ਸਿਰ ਸੁੱਟ ਕੇ, ਨਾਲ ਹੀ ਮੁੰਡੇ ਨੂੰ ਸੰਭਾਲਦੀ ਹੋਈ ਘਰ ਦੇ ਕੰਮਾਂ ਨੂੰ ਨਿਪਟਾਉਣ 'ਚ ਲੱਗੀ ਰਹੀ ਤੇ ਸੱਸ ਸ਼ਾਮ ਨੂੰ ਬਾਬਿਆਂ ਦੇ ਡੇਰੇ 'ਤੇ ਇੱਟਾਂ ਦੀ ਸੇਵਾ ਕਰ ਰਹੀ ਸੀ। :hehe: 43
Shayari / ਦੌਲਤ ਨਾਲ ਬੇਸ਼ੱਕ ਦੌਲਤ ਆਏ ਦੂਣੀ।« on: April 26, 2012, 08:09:27 PM »
ਰਾਜ ਭਾਗ ਦਾ ਨਸ਼ਾ ਖ਼ਰਾਬ ਕਰਦਾ,
ਹੋਸ਼ ਮਾਰਦਾ, ਹਵਸ ਵਧਾਏ ਦੂਣੀ। ਸ਼ੁਹਰਤ ਨਾਲ ਦਿਮਾਗ਼ ਵਿਚ ਝੱਲ ਕੁੱਦੇ, ਦੌਲਤ ਨਾਲ ਬੇਸ਼ੱਕ ਦੌਲਤ ਆਏ ਦੂਣੀ। ਲਾਲਚ ਵਸ, ਵਪਾਰੀ ਦਾ ਖੋਟ ਵੇਖੋ, ਰੇਤਾ ਖੰਡ ਦੇ ਵਿਚ ਮਿਲਾਏ ਦੂਣੀ। ਆਵਾ ਊਤਿਆ ਵੇਖ ਹੈਰਾਨ ਹੋਈਏ, ਹੈਂਕੜ ਨਾਲ ਬੰਦਾ ਸਜ਼ਾ ਪਾਏ ਦੂਣੀ। ਨਵਰਾਹੀ ਘੁਗਿਆਣਵੀ 44
Religion, Faith, Spirituality / ਅਨਮੋਲ ਬਚਨ-ਹਉਮੈ« on: April 26, 2012, 08:01:00 PM »
ਤ੍ਰਿਸ਼ਨਾ ਹਉਮੈ ਦਾ ਸਰੂਪ ਹੈ, ਜੋ ਦੁਨੀਆ (ਸੰਸਾਰ) ਦੇ ਸੁੱਖਾਂ ਨੂੰ ਜਨਮ ਦਿੰਦੀ ਹੈ। ਇਨ੍ਹਾਂ ਤੋਂ ਜੋ ਪ੍ਰਾਪਤੀ ਹੁੰਦੀ ਹੈ, ਉਹ ਮੋਹ ਦਾ ਰੂਪ ਧਾਰਦੀ ਹੈ। ਜਿਹੜੇ ਮਨੁੱਖ ਪ੍ਰਮਾਤਮਾ (ਪ੍ਰਭੂ) ਦਾ ਨਾਮ ਨਹੀਂ ਜਪਦੇ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਵਿਚ ਫਸੇ ਰਹਿੰਦੇ ਹਨ, ਹਉਮੈ ਉਨ੍ਹਾਂ ਦੇ ਅੰਦਰੋਂ ਸਾਰੇ ਗੁਣ ਲੁੱਟ ਲੈਂਦੀ ਹੈ ਅਤੇ ਉਸ ਨੂੰ ਦੇਹ ਅਭਿਮਾਨੀ ਬਣਾ ਦਿੰਦੀ ਹੈ। ਹਉਮੈ ਜੀਵ ਨੂੰ ਪ੍ਰਭੂ ਨਾਲ ਮਿਲਣ ਨਹੀਂ ਦਿੰਦੀ ਪਰ ਜੇ ਜੀਵ ਇਸ ਤੋਂ ਉਪਜੇ ਭੈੜੇ ਕਰਮਾਂ ਦੇ ਦੁੱਖਾਂ ਦਾ ਪਸ਼ਚਾਤਾਪ ਕਰ ਲਵੇ ਤਾਂ ਉਸ ਨੂੰ ਪ੍ਰਭੂ ਪ੍ਰੇਮ ਦਾ ਵੈਰਾਗ ਉਪਜਦਾ ਹੈ, ਜਿਸ ਕਰਕੇ ਇਹੀ ਹਉਮੈ ਉਸ ਦੀ ਦਵਾਈ ਬਣ ਜਾਂਦੀ ਹੈ। ਇਹ ਸਾਡਾ ਬ੍ਰਹਿਮੰਡ ਪ੍ਰਭੂ ਨੇ ਪੰਜ ਤੱਤਾਂ (ਹਵਾ, ਮਿੱਟੀ, ਪਾਣੀ, ਅਗਨੀ ਤੇ ਆਕਾਸ਼) ਨਾਲ ਬਣਾਇਆ ਹੈ। ਸਾਡੇ ਸਰੀਰ ਦਾ ਪੂਰਾ ਢਾਂਚਾ ਅੰਨ ਅਤੇ ਪਾਣੀ ਨਾਲ ਬਣਿਆ ਹੈ। ਜੇ ਇਹ ਪਦਾਰਥ ਠੀਕ ਤਰੀਕੇ ਨਾਲ ਨਾ ਮਿਲਣ ਤਾਂ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ। ਉਸੇ ਤਰ੍ਹਾਂ ਜੇ ਤੂੰ ਅੰਦਰ ਹਉਮੈ ਰੱਖੇਂਗਾ, ਨਾਮ ਨੂੰ ਨਹੀਂ ਵਸਾਵੇਂਗਾ ਤਾਂ ਤੇਰੇ ਸਰੀਰ ਦਾ ਸੰਤੁਲਨ ਵਿਗੜ ਜਾਵੇਗਾ।
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 466) ਹਉਮੈ ਦੇ ਅਧੀਨ ਹੰਕਾਰੀ ਜੀਵ ਜੋ ਭੈੜੇ ਕਰਮ ਕਰਦਾ ਹੈ, ਉਸ ਦੇ ਪਾਪਾਂ (ਦੁੱਖਾਂ) ਦੀ ਸਜ਼ਾ ਜੋ ਮਨੁੱਖ ਨੂੰ ਮਿਲਦੀ ਹੈ, ਉਸ ਦੇ ਨਾਲ ਜੀਵ ਦੇ ਮਨ ਨੂੰ ਠੋਕਰ ਵੱਜਦੀ ਹੈ। ਉਹ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਬੇਨਤੀ ਕਰਦਾ ਹੈ। ਹੇ ਪ੍ਰਭੂ! ਮੈਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਦੁੱਖ ਤੋਂ ਮੁਕਤ ਕਰਦੇ। ਹਉਮੈ ਦੇ ਰੋਗ ਤੋਂ ਛੁਟਕਾਰਾ ਪਾਉਂਦੇ ਹੋਏ ਇਸ ਨਾਲ ਮੇਰੇ ਵਿਚ ਤੇਰੇ ਗੁਣਾਂ ਦੀ ਬਖਸ਼ਿਸ਼ ਹੋਵੇ ਤੇ ਮੈਂ ਤੇਰੇ ਵਿਚ ਲੀਨ ਹੋ ਜਾਵਾਂ। ਐਸੋ ਗੁਨੁ ਮੇਰੋ ਪ੍ਰਭ ਕੀਨ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 716) -ਰਾਜਬੀਰ ਕੌਰ 45
Shayari / ਕੁਝ ਲੋਕੀਂ ਬੁੱਤਾ ਲਾਉਂਦੇ, ਡੰਗ ਸਾਰਦੇ।« on: April 26, 2012, 07:54:56 PM »
ਮਿੱਠੇ ਮਿੱਠੇ ਬੋਲ ਸੀਨਿਆਂ ਨੂੰ ਠਾਰਦੇ।
ਕੌੜੇ ਬੋਲ ਦਿਲਾਂ ਉਤੇ ਡੰਗ ਮਾਰਦੇ। ਆਪੇ ਹੀ ਕਮਾਇਆ ਆਪੇ ਰੱਜ ਪੁੱਜ ਗਏ, ਐਸੇ ਲੋਕੀਂ ਕਿਸੇ ਦਾ ਨੇ ਕੀ ਸੰਵਾਰਦੇ। ਓਸ ਘਰ ਨਾਲੋਂ ਚੰਗੀ ਹੈ ਉਜਾੜ ਵੀ, ਲੜੀ ਜਾਣ ਬੰਦੇ ਜਿਹੜੇ ਪਰਿਵਾਰ ਦੇ। ਉਹਦੇ ਵਿਚ ਜ਼ਿੰਦਗੀ ਦੇ ਸਾਰੇ ਰਸ ਨੇ, ਜਿਹੜੀ ਬਾਣੀ ਬਾਬਾ ਨਾਨਕ ਉਚਾਰਦੇ। ਦੁਨੀਆ 'ਚ ਜੀਣ ਦਾ ਵੀ ਢੰਗ ਹੁੰਦਾ ਹੈ, ਕੁਝ ਲੋਕੀਂ ਬੁੱਤਾ ਲਾਉਂਦੇ, ਡੰਗ ਸਾਰਦੇ। ਓਨੀ ਛੇਤੀ ਮੋੜ ਦੇਣੇ ਚੰਗੇ ਹੁੰਦੇ ਨੇ, ਜਿੰਨੀ ਛੇਤੀ ਪੈਸੇ ਲਏ ਨੇ ਉਧਾਰ ਦੇ। ਉਨ੍ਹਾਂ ਦਾ ਸ਼ੁਮਾਰ ਹੁੰਦਾ ਸਾਊ ਲੋਕਾਂ ਵਿਚ, ਵਾਅਦੇ ਜੋ ਪੁਗਾਉਣ ਕੀਤੇ ਇਕਰਾਰ ਦੇ। ਜਨਤਾ ਨੂੰ ਲੋੜੀਂਦਾ ਜੁ ਸੁੱਖ ਨ ਦਵੇ, ਥੋੜ੍ਹੇ ਦਿਨ ਹੁੰਦੇ ਐਸੀ ਸਰਕਾਰ ਦੇ। ਜ਼ਿੰਦਗੀ ਨੂੰ ਜੀਣਾ ਵੀ ਕਲਾ ਹੈ ਲੱਖਾਂ ਰੰਗ ਮਿਲਦੇ ਨੇ ਸੰਸਾਰ ਦੇ। ਧੰਨ ਧੰਨ ਜੀਹਨੇ ਦੁਨੀਆ ਬਣਾਈ ਹੈ, ਵੇਖੀ ਜਾ 'ਧਵਨ' ਰੰਗ ਕਰਤਾਰ ਦੇ। ਡੀ. ਆਰ. ਧਵਨ 46
Shayari / ਸਭ ਵਿਚ ਜੋਤ ਹੈ ਰੱਬ ਦੀ, ਕਥਨ ਇਹ ਧਰਮੀ ਲੋਕਾਂ ਦਾ।« on: April 26, 2012, 07:45:54 PM »
ਇਹ ਕੈਦ ਕਿੰਝ ਰਹਿ ਸਕਦੈ, ਅਕਲ ਦੇ ਦਾਇਰਿਆਂ ਅੰਦਰ।
ਖੁਦ ਰਹਿਣਾ ਪਸੰਦ ਕਰਦੈ, ਸਦਾ ਭੋਲੇ ਦਿਲਾਂ ਅੰਦਰ। ਸਭ ਵਿਚ ਜੋਤ ਹੈ ਰੱਬ ਦੀ, ਕਥਨ ਇਹ ਧਰਮੀ ਲੋਕਾਂ ਦਾ। ਕਿਉਂ ਕਸ਼-ਮ-ਕਸ਼ ਧਰਮਾਂ ਦੀ ਹੈ, ਰੱਬ ਦੇ ਬੰਦਿਆਂ ਅੰਦਰ। ਬੂਟੇ ਵਿਸ਼ਾਲ ਬਣਦੇ, ਜੁ ਉਗਦੇ ਧਰਤ ਦੀ ਕੁੱਖੋਂ, ਕਦੀ ਉਹ ਛਾਂ ਨਹੀਂ ਦਿੰਦੇ, ਜੋ ਰੰਿਹਦੇ ਗਮਲਿਆਂ ਅੰਦਰ। ਮਕਸਦ ਪਿਆਰ ਜ਼ਿੰਦਗੀ ਦਾ ਮਿਲੀ ਹੈ ਚਾਰ ਦਿਨ ਜਿਹੜੀ, ਖ਼ਤਮ ਐਵੇਂ ਨਾ ਕਰ ਬਹੀਏ, ਰੋਸੇ ਝਗੜਿਆਂ ਅੰਦਰ। ਕਿਸੇ ਦੇ ਐਬ ਛਾਂਟਣ ਦਾ ਤੈਨੂੰ ਹੱਕ ਨਹੀਂ ਹਮੇਸ਼ਾ ਵੇਖਿਆ ਕਰ ਬਸ ਆਪਣੇ ਗਿਰੇਬਾਂ ਅੰਦਰ। ਉਂਕਾਰ ਸਿੰਘ 47
Shayari / ਗਰੀਬ ਜਾਣ ਕੇ ਹੱਕ ਨਾ ਮਾਰੋ ਕਿਸੇ ਦਾ।« on: April 26, 2012, 07:42:23 PM »ਨਾਂਅ ਲੈ ਕੇ ਅਦਬ ਨਾਲ ਪੁਕਾਰੋ ਕਿਸੇ ਦਾ। ਹੋ ਸਕੇ ਤਾਂ ਵਿਗੜਿਆ ਕੰਮ ਸੰਵਾਰੋ ਕਿਸੇ ਦਾ। ਦੁੱਖ ਮੁਸੀਬਤ ਵਕਤ ਹੀ ਪਤਾ ਚਲਦਾ, ਕੌਣ ਦੁਸ਼ਮਣ ਤੇ ਦੋਸਤ ਹੈ ਯਾਰੋ ਕਿਸੇ ਦਾ। ਅਮੀਰੀ ਗ਼ਰੀਬੀ ਤਾਂ ਸਭ ਦੇਣ ਹੈ ਉਸ ਦੀ, ਆਦਮੀ ਹੋ ਕੇ ਬੁਰਾ ਨਾ ਵਿਚਾਰੋ ਕਿਸੇ ਦਾ। ਹੱਥ ਮਜ਼ਦੂਰ ਦਾ ਤੇਰੇ ਨਿਰਮਾਣ ਦੇ ਵਿਚ ਹੈ, ਅਦਾ ਕਰੋ ਸ਼ੁਕਰੀਆ ਮਹਿਲ ਮੁਨਾਰੋ ਕਿਸੇ ਦਾ। ਦੁਆ ਕਰੇਗਾ ਉਹ ਹੱਕ ਦੇ ਵਿਚ ਤੁਹਾਡੇ, ਗਰੀਬ ਜਾਣ ਕੇ ਹੱਕ ਨਾ ਮਾਰੋ ਕਿਸੇ ਦਾ। ਵਾਲ ਵਿੰਗਾ ਨਹੀਂ ਹੋ ਸਕਦਾ ਕਦੀ ਵੀ ਫਿਰ ਤਾਂ, ਲੜ ਫੜ ਲਓ ਮੁਰਸ਼ਦ ਦੇ ਪਿਆਰੋ ਕਿਸੇ ਦਾ। ਛੁਪੀ ਹੈ ਜਿਸ 'ਚ ਤੇਰੀ ਦਾਨਾਈ ਵੀ ਮੰਦਾ ਬੋਲਿਆ ਜੇਕਰ ਸਹਾਰੋ ਕਿਸੇ ਦਾ। ਦੀਦਾਰ ਸਿੰਘ ਬਲਾਚੌਰੀਆ 50
Religous Videos / Inderpreet Singh recites a Vaar on Vaisakhi 2011« on: April 21, 2012, 01:17:18 PM »51
Shayari / ਬੇਦਿਲਾਂ ਦੇ ਕੋਲ ਦਿਲ ਫੋਲਿਆ ਨਾ ਕਰ« on: April 14, 2012, 01:40:07 PM »
ਕਿਸੇ ਦਿਆਂ ਔਗਣਾਂ ਨੂੰ ਫੋਲਿਆ ਨਾ ਕਰ,
ਚੁੱਪ ਹੈ ਸੁਨਹਿਰੀ ਬਹੁਤਾ ਬੋਲਿਆ ਨਾ ਕਰ। ਰੱਬ ਤੇਰੇ ਦਿਲ ਵਿੱਚ ਵਸਦਾ ਏ ਮੂਰਖਾ, ਮੰਦਰਾਂ ਦੇ ਵਿੱਚ ਇਹਨੂੰ ਟੋਲਿਆ ਨਾ ਕਰ। ਗ਼ਮਾਂ ਵੇਲੇ ਇਨ੍ਹਾਂ ਦੀ ਹੈ ਬਹੁਤ ਲੋੜ ਪੈਂਦੀ, ਹੰਝੂਆਂ ਨੂੰ ਐਂਵੇ ਬਹੁਤਾ ਡੋਲ੍ਹਿਆ ਨਾ ਕਰ। ਦਿਲਾਂ ਦੀ ਸਾਰ ਤਾਂ ਦਿਲਾਂ ਵਾਲੇ ਹੀ ਨੇ ਜਾਣਦੇ, ਬੇਦਿਲਾਂ ਦੇ ਕੋਲ ਦਿਲ ਫੋਲਿਆ ਨਾ ਕਰ। ਸੁਖਮੰਦਰ ਸਿੰਘ ਬਰਾੜ 52
ਕਲਮ ਬਣਾਓਂਦੀ ਕਲਮ ਹੀ ਢਾਓਂਦੀ
ਕਲਮ ਹੀ ਜਗ ਨੂੰ ਧੰਦੇ ਲਾਓਂਦੀ ਜੁਸੇ ਵਿਚ ਇਹ ਪਤਲੀ ਭਾਵੇਂ , ਤਕੜੀ ਹੈ ਤਲਵਾਰਾਂ ਨਾਲੋਂ ਸਤ ਆਕਾਸ਼ੀਂ ਲਾਏ ਉਡਾਰੀ ਹਦਾਂ ਵਿਚ ਨਾ ਆਓਂਦੀ ਪਾਗਲ ਕਲਮ ਤਾਂ ਜ਼ਖਮ ਉਧੇੜੇ ਗੱਲ ਗੱਲ ਤੇ ਟਕਰਾਵੇ ਹੋਸ਼ਵੰਦ ਹੈ ਜ਼ਖਮ ਮੇਲਦੀ ਮਰਹਮ-ਪਟੀ ਲਾਓਂਦੀ ਕਲਮ ਦੀ ਕਾਰੀਗਰੀ ਦੇ ਸਦਕੇ ਪੁਟੀਆਂ ਜਾਣ ਪੁਲਾਂਘਾਂ ਆਸਾਂ ਦੇ ਨਿਤ ਮਹਿਲ ਉਸਾਰ ਕੇ ਪਕੀਆਂ ਕਰਦੀ ਸਾਂਝਾਂ ਤਾਕਤ ਦੇ ਨਸ਼ੇ ਵਿਚ ਆ ਕੇ ਜਦ ਪਾਗਲ ਹੋ ਜਾਵੇ ਨਫਰਤ ਦੇ ਫਿਰ ਬੀਜ ਬੀਜ'ਕੇ ਸਾਂਝਾਂ ਸਭ ਮਿਟਾਂਦੀ ਬਣੀਆਂ ਖੇਡਾਂ ਬਿਗੜ ਜਾਂਦੀਆਂ ਇਸ ਪਾਗਲ ਦੇ ਹਥੋਂ ਆਸਾਂ ਦੇ ਮੰਦਰਾਂ ਨੂੰ ਜਦ ਇਹ ਮਾਰ ਦੁਲਤੇ ਢਾਓਂਦੀ 'ਘੱਗ 'ਵਿਕੀ ਹੋਈ ਕਲਮ ਨਾ ਚੰਗੀ ਝੂਠੀ ਸ਼ੋਹਰਤ ਕਰਦੀ ਪਾਬੰਦੀ ਵਿਚ ਰੁਕੀ ਹੋਈ ਵੀ ਸਚ ਕਹਿਣ ਤੋਂ ਡਰਦੀ ਕਾਨੂੰਨਾ ਨਾਲ ਜਦੋਂ ਜਕੜੀਏ ਕਲਮਾਂ ਹੋਣ ਨਕਾਰਾ ਦੇਸ਼ ਕੌਮ ਦੀ ਬਣਤਰ ਵਿਚ ਫਿਰ ਲਾਓਂਣ ਨਾ ਇਟਾਂ ਗਾਰਾ ਮੁਹਿੰਦਰ ਸਿੰਘ ਘੱਗ 53
Shayari / ਇੱਕ ਰੀਝ ਹੈ (ਕਵਿਤਾ)/ ਅਮਨ ਕੋਰੀ« on: April 14, 2012, 01:29:31 PM »
ਮੈਂ ਲੱਖ ਗਮਾਂ ਦਾ ਸਾਥੀ ਹਾਂ
ਤੂੰ ਖੁਸ਼ੀਆਂ ਦੀ ਪਰਛਾਈ ਏਂ ਇੱਕ ਰੀਝ ਹੈ ਮੇਰੇ ਦਿਲ ਵਿੱਚ ਕਿ ਤੇਰੇ ਹੋਠਾਂ ਦੀ ਮੁਸਕਾਨ ਬਣਾਂ ਇੱਕ ਰੀਝ ਹੈ........... ਮੈਂ ਆਮ ਰਹਾਂ ਜਾਂ ਖਾਸ ਬਣਾਂ ਤੇਰੇ ਮਨ ਦਾ ਇੱਕ ਅਹਿਸਾਸ ਬਣਾਂ ਤੇਰੇ ਦਿਲ ਵਿੱਚ ਥਾਂ ਬੱਸ ਮਿਲ ਜਾਵੇ ਚਾਹੇ ਦੋ ਪਲ ਦਾ ਮਹਿਮਾਨ ਬਣਾਂ ਇੱਕ ਰੀਝ ਹੈ............ ਮੈਂ ਚਹੁੰਦਾ ਹਾਂ ਤੇਰੇ ਦਿਲ ਅੰਦਰ ਕੋਈ ਖਾਬ ਨਾ ਮਰਿਆ ਰਹਿ ਜਾਵੇ ਅੱਖੀਆਂ ਵਿੱਚ ਪਛਤਾਵੇ ਦਾ ਕੋਈ ਨੀਰ ਨਾ ਰੁਕਿਆ ਰਹਿ ਜਾਵੇ ਹਰ ਸੁਪਨਾ ਪੂਰਾ ਹੋ ਜਾਵੇ ਮੈਂ ਐਸਾ ਇੱਕ ਵਰਦਾਨ ਬਣਾਂ ਇੱਕ ਰੀਝ ਹੈ.............. ਮੈਂ ਚਾਹੁੰਦਾ ਹਾਂ ਤੇਰੀਆਂ ਅੱਖਾਂ ਵਿੱਚ ਕੋਈ ਰੋਸਾ ਰਹੇ ਨਾ ਉਮਰਾਂ ਦਾ ਤੂੰ ਮੇਰਾ ਸਿਰਨਾਵਾਂ ਬਣ ਜਾਵੇਂ ਤੇ ਮੈਂ ਤੇਰੀ ਪਹਿਚਾਨ ਬਣਾਂ ਇੱਕ ਰੀਝ ਹੈ............. ਮੇਰੇ ਅਧਵਾਟੇ ਰਾਹਾਂ ਤੇ ਤੇਰਾ ਸਾਥ ਜੇ ਮਿਲ ਜਾਵੇ ਪੱਥਰਾਂ ਦਾ ਪੈਂਡਾ ਚੱਲ ਕੇ ਵੀ ਇੱਕ ਮੰਜਿਲ ਮੈਂ ਆਸਾਨ ਬਣਾਂ ਇੱਕ ਰੀਝ ਹੈ.............. ਮੇਰੇ ਸਾਹਾਂ ਵਿੱਚ ਤੇਰਾ ਵਾਸ ਰਹੇ ਹੁਣ ਹੋਰ ਕੋਈ ਨਾ ਪਿਆਸ ਰਹੇ ਮੇਰੀ ਹਰ ਸੋਚ ਵਿੱਚ ਤੂੰ ਹੋਵੇਂ ਇਹ ਰੱਬ ਅੱਗੇ ਅਰਦਾਸ ਰਹੇ ਜੇ ਭੁੱਲ ਭੁਲੇਖੇ ਤੈਨੂੰ ਭੁੱਲ ਜਾਵਾਂ ਉਸ ਦਿਨ ਮੈਂ ਵਾਂਗ ਸ਼ਮਸ਼ਾਨ ਬਣਾਂ ਇੱਕ ਰੀਝ ਹੈ ਮੇਰੇ ਦਿਲ ਵਿੱਚ ਕਿ ਤੇਰੇ ਹੋਠਾਂ ਦੀ ਮੁਸਕਾਨ ਬਣਾਂ 54
Lok Virsa Pehchaan / ਵਿਸਾਖੀ ਦਾ ਮੇਲਾ…..ਤਿਉਹਾਰ ਤੋਂ ( ਪੁਰਬ) …ਇਨਕਲਾਬ ਤਕ /(ਲੇਖ)« on: April 14, 2012, 01:00:45 PM »
ਅਸੂ ਦੀ ਬੀਜੀ ਕਣਕ ਜਦ ਸੁਨਹਿਰੀ ਭਾ ਮਾਰਨ ਲਗ ਜਾਂਦੀ ਹੈ ਕਣਕ ਦੀਆਂ ਬਾਲੀਆਂ ਦਾਣਿਆਂ ਦੇ ਭਾਰ ਨਾਲ ਸਿਰ ਝੁਕਾ ਕੇ ਕਿਰਸਾਨ ਅਗੇ ਕੁਰਬਾਨ ਹੋਣ ਲਈ ਤਿਆਰ ਬਰ ਤਿਆਰ ਹੋ ਜਾਨੀਆਂ ਹਨ । ਤਾਂ ਸਦੀਆਂ ਤੋਂ ਚਲੀ ਆਈ ਪਰੰਮਪਰਾ ਅਨੁਸਾਰ ਕਿਰਸਾਨ ਇਹਨਾਂ ਦੀ ਕੁਰਬਾਨੀ ਨੂੰ ਕਬੂਲਦਾ ਹੋਇਆ ਫਸਲ ਦੀ ਸਾਂਭ ਸੰਭਾਲ ਵਿਚ ਜੁਟ ਜਾਂਦਾ ਹੈ। ਭਰ ਗਰਮੀਆਂ ਵਿਚ ਬੜੀ ਕਰੜੀ ਘਾਲਣਾ ਕਰਕੇ ਹਾੜੀ ਦੀ ਫਸਲ ਸਾਂਭ ਸੰਭਾਲ ਕਰ ਲਈ, ਸ਼ਾਹ ਦਾ ਕੁਝ ਕਰਜ਼ਾ ਉਤਰ ਗਿਆ, ਸਾਲ ਭਰ ਦੇ ਨਿਰਬਾਹ ਲਈ ਕਣਕ ਨਾਲ ਭੜੋਲੇ ਭਰ ਲਏ, ਹੁਣ ਸਮਾਂ ਸ਼ੁਕਰਾਨਾ ਕਰਨ ਦਾ ਆਇਆ ਤਾਂ ਵਿਸਾਖ ਮਹੀਨੇ ਦਾ ਪਹਿਲਾ ਦਿਨ ਚੁਣਿਆ। ਵਿਸਾਖ ਮਹੀਨੇ ਦਾ ਨਾਮ ਵਿਸਾਖਾ ਨਛੱਤਰ ਤੋਂ ਰਖਿਆ ਗਿਆ ਹੈ । ਵਿਸਾਖਾ 27 ਨਛਤਰਾਂ ਵਿਚੋਂ ਸੋਲਵਾਂ ਨਛਤਰ ਹੈ। ਪੁਰਾਤਨ ਗਰੰਥਾਂ ਅਨੁਸਾਰ ਸਾਰੇ ਨਛਤਰਾਂ ਵਿਚੋਂ ਵਿਸਾਖਾ ਨਛਤਰ ਨੂੰ ਪਵਿਤਰ ਮਨਿਆ ਜਾਂਦਾ ਹੈ।
ਮਾਘੀ ਵਾਂਗ ਵਿਸਾਖੀ ਅਸ਼ਨਾਨ ਨੂੰ ਵੀ ਮਹਤੱਤਾ ਦਿਤੀ ਗਈ ਹੈ ਵਿਸਾਖੀ ਦੇ ਅਸ਼ਨਾਨ ਕਰਨ ਜਾਣ ਨੂੰ (ਬਸੋਆ ਨਾਉਣ ਜਾਣਾ ਵੀ ਆਖਿਆ ਜਾਂਦਾ ਹੈ) ਸ਼ੁਰੂ ਸ਼ੁਰੂ ਵਿਚ ਇਹ ਮੇਲਾ ਦਰਿਆਵਾਂ ਤੇ ਇਸ਼ਨਾਨ ਕਰਨ ਤਕ ਹੀ ਸੀਮਤ ਸੀ । ਜਿਊਂ ਜਿਊਂ ਖੁਸ਼ਹਾਲੀ ਆਈ ਮੇਲੇ ਦਾ ਤੌਰ ਤਰੀਕਾ ਵੀ ਬਦਲਿਆ। ਮੇਲਿਆਂ ਦਾ ਵਪਾਰੀ ਕਰਨ ਵੀ ਹੋਣ ਲਗਾ। ਮੁਟਿਆਰਾਂ ਅਤੇ ਗੱਭਰੂਆਂ ਲਈ ਹਾਰ ਸ਼ਿੰਗਾਰ ਅਤੇ ਬਚਿਆਂ ਲਈ ਹਟੀਆਂ ਤੇ ਪਏ ਖਿਲੌਣੇ ਖਿਚ ਦਾ ਕਾਰਨ ਬਣਦੇ । ਸਹਿਜੇ ਸਹਿਜੇ ਗਭਰੂਆਂ ਵਲੋਂ ਭੰਗੜਾ ਅਤੇ ਮੁਟਿਆਰਾਂ ਵਲੋਂ ਗਿੱਧਾ ਵੀ ਵਿਸਾਖੀ ਦੀਆਂ ਖੁਸ਼ੀਆਂ ਦਾ ਹਿਸਾ ਬਣ ਗਿਆ। ਪੰਜਾਬੀ ਗਭਰੂਆਂ ਦੇ ਖੁਲੇ ਜੁਸੇ ਦੱਗ ਦੱਗ ਕਰਦੇ ਚੇਹਰੇ ਹਥ ਸਮਾਂ ਵਾਲੀ ਡਾਂਗ ਜਾਂ ਖੂੰਡਾ , ਧਰਤੀ ਹੂੰਝਦੇ ਚਾਦਰੇ ਸਰਦੇ ਪੁਜਦਿਆਂ ਦੇ ਗਲੀਂ ਕੰਠੇ, ਮੇਲੇ ਵਿਚ ਟੋਲੀਆਂ ਬਣਾ ਕੇ ਮਸਤ ਹਾਥੀਆਂ ਵਾਂਗ ਝੂਮਦੇ ਫਿਰਨਾ ਮੇਲੇ ਦੇ ਛਿੜਨ ਵੇਲੇ ਤਕ ਪਕੌੜਿਆਂ ਦੇ ਨਾਲ ਤਿਪ ਤਿਪ ਅੰਦਰ ਜਾਣ ਨਾਲ ਚੋਬਰਾਂ ਦੀਆਂ ਅਖਾਂ ਵਿਚ ਲਾਲੀ ਦੇ ਡੋਰੇ , ਮੱਘੇ ਅਤੇ ਬੁਲਬੁਲੀਆਂ ਦੇ ਰੂਪ ਵਿਚ ਅੰਗੜਾਈਆਂ ਲੈਂਦੀ ਜਵਾਨੀ ਬਸ ਕਿਸੇ ਪਾਸਿਓਂ ਇਕ ਖੰਘੂਰਾ ਹੀ ਖੂੰਡੇ ਖੜਕਣ ਦੀ ਕਿਰਿਆ ਅਰੰਭ ਦਿੰਦਾ। ਬਸ ਆਪਮੁਹਾਰੀ ਤਾਕਤ ਦੀ ਹਾਨੀਕਾਰਕ ਪ੍ਰਦਰਸ਼ਨੀ ਸ਼ੁਰੂ ਹੋ ਜਾਂਦੀ। ਨਤੀਜਾ ਕੀ ਨਿਕਲਦਾ, ਕਈ ਦਫਾ ਗਹਿਰੀਆਂ ਸਟਾਂ ਚੋਟਾਂ ਵੀ ਲਗ ਜਾਂਨੀਆਂ ਅਤੇ ਦੁਸ਼ਮਣੀ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆ ਬਦਲੇ ਦੀ ਭਾਵਨਾ ਪਨਪਦੀ ਰਹਿੰਦੀ। ਗੁਰੂ ਬਾਬਾ ਨਾਨਕ ਤੌਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਬ ਗੁਰੂਆਂ ਨੇ ਇਸ ਆਪ ਮੁਹਾਰੀ ਅਜਾਂਈਂ ਜਾਂਦੀ ਤਾਕਤ ਨੂੰ ਦਿਸ਼ਾ ਦੇ ਕੇ ਉਪਯੋਗੀ ਬਣਾਉਣ ਦਾ ਯਤਨ ਕੀਤਾ ਤਾਂ ਕਿ ਆਪਸ ਵਿਚ ਖੜਕਣ ਵਾਲਾ ਖੂੰਡਾ ਸਵੈ ਰਖਿਅਕ ਬਣ ਸਕੇ । ਇਸ ਕੰਮ ਦੀ ਸ਼ੁਰੂਆਤ ਬਾਬਾ ਨਾਨਕ ਜੀ ਨੇ ਹਰਿਦਵਾਰ ਦੀ ਵਿਸਾਖੀ ਤੇ ਜੁੜੇ ਇਕੱਠ ਨਾਲ ਸੰਵਾਦ ਰਚਾਉਣ ਲਈ ਬੜੇ ਹੀ ਨਵੇਕਲੇ ਢੰਗ ਨਾਲ ਲੋਕਾਈ ਤੋਂ ਉਲਟ ਲਹਿੰਦੇ ਪਾਸੇ ਨੂੰ ਪਾਣੀ ਦੇ ਕੇ ਫੋਕਟ ਕਰਮਾਂ ਬਾਰੇ ਲੋਕਾਈ ਨੂੰ ਸਮਝਾਇਆ। ਹਰਿਦਵਾਰ ਦੀ ਵਿਸਾਖੀ ਤੇ ਹੀ ਗੁਰੂ ਬਾਬੇ ਨੇ ਵਿਦਵਾਨ ਪੰਡਤਾਂ ਨਾਲ ਵੀ ਗੋਸ਼ਟੀਆਂ ਕੀਤੀਆਂ। ਮੇਹਰਬਾਨ ਜੀ ਨੇ ਸਾਖੀ ਵਿਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਜੀ ਨੇ ‘ ਸਚੁ ਸੰਜਮੁ ਕਰਣੀ ਕਾਰਾਂ , ਨਾਵਣ ਨਾਉ ਜਪਾਇਆ ਤਾਂ ਯਾਤਰੂਆਂ ਨੇ ਜਨੇਊ ਲਾਹਿ ਕੇ ਗੰਗਾ ਬੀਚ ਡਾਰੇ। ਉਨ੍ਹਾਂ ਦੀ ਚੰਮ ਦ੍ਰਿਸ਼ਟੀ ਦੂਰ ਹੋਈ। ਬਾਬੇ ਦੀ ਰਹਿਮਤ ਨਾਲ ਦਿਬ ਦ੍ਰਿਸ਼ਟੀ ਮਿਲੀ । ਜੀਵਨ ਤਤ ਦੱਸਦਟ ਕਿਹਾ’ ਪੰਜਾਬ ਦੀ ਧਰਤੀ ਤੇ ਬਾਬਾ ਨਾਨਕ ਜੀ ਦਾ ਜ਼ਾਤ ਪਾਤ ਰਹਿਤ ਦਾ ਸਾਂਝਾ ਮਿਸ਼ਨ ਵਧ ਰਿਹਾ ਸੀ। ਵਡੀ ਗਿਣਤੀ ਵਿਚ ਲੋਕਾਈ ਇਸ ਮਿਸ਼ਨ ਨਾਲ ਜੁੜ ਰਹੀ ਸੀ । ਉਚ ਜ਼ਾਤ ਦੇ ਅਭਿਮਾਨੀਆ ਨੂੰ ਨਾਨਕ ਦੇ ਦਰ ਵਲੋਂ ਲੋਕਾਈ ਨੂੰ ਵੈਹਮਾਂ,ਭਰਮਾਂ, ਜੰਤਰਾਂ ਮੰਤਰਾ ਦੇ ਚੱਕ੍ਰੱਵਿਊ ਵਿਚੋਂ ਕੱਢਣ ਦਾ ਉਪਰਾਲਾ ਚੰਗਾ ਨਾ ਲੱਗਾ ਉਸਨੂੰ ਆਪਣੇ ਤੋਰੀ ਫੁਲਕੇ ਦਾ ਫਿਕਰ ਲੱਗਾ ਤਾਂ ਉਚ ਜ਼ਾਤੀ ਦੇ ਲੋਕ ਤਲਮਲਾ ਉਠੇ । ਗੁਰੂ ਜੀ ਦੇ ਪੈਰੋਕਾਰਾਂ ਨਾਲ ਵੀ ਭਿਨ ਭੇਦ ਸ਼ੁਰੂ ਕਰ ਦਿਤਾ ਖੂਹਾਂ ਤੋਂ ਪਾਣੀ ਭਰਨ ਦੀ ਮਨਾਹੀ ਕਰ ਦਿਤੀ ਗਈ। ਪਾਣੀ ਦੀ ਇਸ ਸਮਸਿਆ ਨੂੰ ਹਲ ਕਰਨ ਲਈ ਗੁਰੂ ਅਮਰਦਾਸ ਜੀ ਨੇ ਗੋਇਂਦਦਵਾਲ ਵਿਚ ਇਕ ਨਵੇਲਕਲੀ ਕਿਸਮ ਦੀ ਬਾਉਲੀ ਬਣਵਾਈ। ਜਿਸ ਦਾ ਠੰਡਾ ਮਿਠਾ ਪਾਣੀ ਸਭ ਦੀਆਂ ਲੋੜਾ ਪੂਰੀਆਂ ਕਰਨ ਲੱਗਾ ।ਗੁਰੂ ਅਮਰਦਾਸ ਜੀ ਦੇ ਸੇਵਕ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਮਦ੍ਰ ਲੋਕ ਵਿਚ ਵੀ ਕਿਸੇ ਤੀਰਥ ਦੀ ਅਸਥਾਪਨਾ ਕੀਤੀ ਜਾਵੇ ਕਿਊਂਕਿ ਸਾਰੇ ਤੀਰਥ ਦੂਰ ਦੁਰਾਡੇ ਦੇਵ ਲੋਕ ਵਿਚ ਹੀ ਹਨ (ਕੁਰੂ ਕੁਸ਼ੇਤਰ ਤੋਂ ਅਗੇ ਦੇਵ ਲੋਕ ਗਿਣਿਆਂ ਜਾਂਦਾ ਸੀ ਅਤੇ ਪੰਜਾਬ ਨੂੰ ਮਦ੍ਰ ਲੋਕ ਕਹਿੰਦੇ ਸਨ) । ਬੇਨਤੀ ਨੂੰ ਪਰਵਾਨ ਕਰਦਿਆਂ ਗੁਰੂ ਅਮਰਦਾਸ ਜੀ ਨੇ 1558 ਈਸਵੀ ਨੂੰ ਗੋਇਂਦਵਾਲ ਵਿਚ ਬਣ ਰਹੀ ਬਾਉਲੀ ਦਾ ਉਦਘਾਟਨ ਵਿਸਾਖੀ ਵਾਲੇ ਦਿਨ ਬਾਉਲੀ ਤੇ ਸਫੇਦ ਝੰਡਾ ਲਾ ਕੇ ਕੀਤਾ।ਗੁਰੂ ਜੀ ਦੀ ਸਿਖੀ ਸੇਵਕੀ ਲਈ ਵਿਸਾਖੀ ਹੁਣ ਮੇਲੇ ਤੋਂ ਪੁਰਬ ਬਣ ਗਈ। 1634 ਈਸਵੀ ਦੀ ਵਿਸਾਖੀ ਗੁਰੂ ਹਰਗੋਬਿੰਦ ਜੀ ਨੇ ਕਰਤਾਰ ਪੁਰ ਵਿਚ ਅਤੇ ਉਸੇ ਪਰੰਪਰਾ ਨੂੰ ਕਾਇਮ ਰਖਿਦਆਂ ਗੁਰੂ ਹਰਿਰਾਏ ਜੀ ਦੇ ਸਮੇਂ ਵੀ ਵਿਸਾਖੀ ਬੜੀ ਧੂਮ ਧਾਮ ਨਾਲ ਮਨਾਈ ਗਈ। ਵਡੇ ਵਡੇ ਇਕੱਠ ਜੁੜੇ ਦੂਰ ਦੂਰ ਤਕ ਸਿਖੀ ਦਾ ਪਰਚਾਰ ਹੋਇਆ। ਬਰਾਬਰਤਾ ਦੇ ਅਧਾਰ ਤੇ ਨਿਰਵੈਰ ਅਤੇ ਨਿਰਭੌ ਸਮਾਜ ਦੀ ਉਸਾਰੀ ਸ਼ੁਰੂ ਹੋ ਗਈ। ਖਾਲਸੇ ਦੀ ਸਿਰਜਣਾ ਸੂਰਜ ਚੜ੍ਹਦਾ ਹੈ ਡੁਬ ਜਾਂਦਾ ਹੈ ਦੂਜੇ ਭਲਕ ਹੀ ਬੀਤ ਚੁਕੇ ਦਿਨ ਦੀਆਂ ਯਾਦਾਂ ਧੁੰਦਲੀਆਂ ਹੋਣ ਲਗ ਜਾਨੀਆਂ ਹਨ, ਇਸੇ ਤਰਾਂ ਹਰ ਪਲ ਕੋਈ ਨਵਾਂ ਜੀਵ ਇਸ ਸੰਸਾਰ ਤੇ ਆਪਣੀ ਜੀਵਨ ਯਾਤਰਾ ਸ਼ੁਰੂ ਕਰਦਾ ਹੈ ਅਤੇ ਅੰਤਮ ਸਵਾਸ ਨਾਲ ਯਾਤਰਾ ਪੂਰੀ ਹੋ ਜਾਂਦੀ ਹੈ। ਉਸ ਦੀ ਯਾਦ ਵੀ ਫਿਕੀ ਪੈਂਦੀ ਪੈਂਦੀ ਪੈ ਜਾਦੀ ਹੈ। 30 ਮਾਰਚ 1699 ਵਾਲੇ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਕੋਹਸ਼ਵਾਲਕ ਦੀ ਪਹਾੜੀ ਤੇ ਇਕ ਵੱਡਾ ਇਕੱਠ ਬੁਲਾਇਆ। ਵਿਸਾਖੀ 30 ਮਾਰਚ ਵਾਲੇ ਦਿਨ ਹੀ ਸੀ ਜਾਂ ਇਕ ਅਧ ਦਿਨ ਅਗੇ ਪਿਛੇ ਸੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਫਰਕ ਪੈਂਦਾ ਹੈ ਉਸ ਦਿਨ ਕੀ ਵਾਪਰਿਆ ਜਿਸ ਕਾਰਨ 1699 ਦੀ ਵਿਸਾਖੀ ਇਕ ਚਾਨਣਮੁਨਾਰਾ ਬਣ ਗਈ । 1699 ਦੀ ਵੁਸਾਖੀ ਤੇ ਜੁੜੇ ਇਕਠ ਸਮੇ ਗੁਰੂ ਜੀ ਨੇ (ਸਿਰ ਧਰਿ ਤਲੀ ਗਲੀ ਮੇਰੀ ਆਉ) ਦੇ ਫੁਰਮਾਨ ਨੂੰ ਦੁਹਰਾਂਉਂਦਿਆਂ ਇਕ ਵੰਗਾਰ ਦਿਤੀ। ਗੂਰੂ ਜੀ ਦੇ ਪੰਜ ਗਹਿਰ ਗੰਭੀਰ ਸੇਵਕ ” ਸਿਰ ਦੀਜੇ ਕਾਣ ਨਾ ਕੀਜੇ “ ਦੇ ਫੁਰਮਾਨ ਨੂੰ ਸਵੀਕਾਰਦੇ ਹੋਏ ਵਾਰੋ ਵਾਰੀ ਕਣਕ ਦੇ ਭਰੇ ਭਕੁਨੇ ਸਿਟਿਆਂ ਵਾਂਗ ਸਿਰ ਝੁਕਾ ਕੇ ਕੁਰਬਾਨ ਹੋਣ ਲਈ ਹਾਜ਼ਰ ਹੋ ਗਏ। ਕੁਰਬਾਨ ਹੋਣ ਵਾਲੇ ਦਾ ਜਦ ਆਪਣਾ ਕੋਈ ਸੁਆਰਥ ਨਾ ਹੋਵੇ ਤਾਂ ਉਹ ਕੁਰਬਾਨੀ ਸਦੀਆਂ ਤਕ ਕੌਮਾਂ ਦੀ ਰਾਹ ਦਰਸੇਤਾ ਬਣ ਜਾਂਦੀ ਹੈ। ਇਸ ਤਰਾਂ ਦੀ ਕੁਰਬਾਨੀ ਕਦੇ ਅੰਜਾਂਈਂ ਨਹੀਂ ਜਾਂਦੀ। ਕਣਕ ਦੀ ਇਸ ਕੁਰਬਾਨੀ ਦਾ ਲਾਭ ਜ਼ਿਮੀਂਦਾਰ , ਸ਼ਾਹ (ਆੜਤੀਆ ), ਮਜਦੂਰ ਗਰਜ਼ਕਿ ਹਰ ਬਸ਼ਰ ਨੂੰ ਹੁੰਦਾ ਹੈ। ਅਤੇ ਗੁਰੂ ਜੀ ਦੇ ਪੰਜ ਸੇਵਕ ਕੌਮ ਦੀ ਨਵ ਉਸਾਰੀ ਵਿਚ ਜੁਟ ਜਾਂਦੇ ਹਨ। ਅਮ੍ਰਿਤ ਸੰਚਾਰ ਲਈ ਪੰਜਾ ਦਾ ਹੋਣਾ ਜ਼ਰੂਰੀ ਹੈ। 30 ਮਾਰਚ 1699 ਵਾਲੇ ਦਿਨ ਗੁਰੂ ਮਹਾਰਾਜ ਨੇ ਭਾਰਤ ਵਰਸ਼ ਦੀ ਤਵਾਰੀਖ ਵਿਚ ਇਕ ਐਸਾ ਅਧਿਆਏ ਲਿਖਿਆ ਜਿਸ ਨਾਲ ਇਕ ਐਸੀ ਤਬਦੀਲੀ , ਇਕ ਐਸਾ ਪ੍ਰੀਵਰਤਨ ਆਇਆ ਕਿ ਦਬੇ ਕੁਚਲੇ ਵਰਣਵੰਡ ਕਾਰਨ ਲਿਤਾੜੇ ਲੋਕਾਂ ਦਾ ਸਵੈਮਾਨ ਜਾਗ ਉਠਿਆ। ਇਤਹਾਸ ਗਵਾਹ ਹੈ ਕਿ ਖੰਡੇ ਬਾਟੇ ਦਾ ਅਮ੍ਰਿਤ ਪਾਨ ਕਰਨ ਵਾਲਿਆਂ ਨੇ ਧਰਮ ਰਾਜ ਦੀ ਕਲਮ ਫੜ ਕੇ ਆਪਣੀ ਤਕਦੀਰ ਆਪ ਲਿਖਣੀ ਸ਼ੁਰੂ ਕਰ ਦਿਤੀ। ਨਾਨਕ ਦੇ ਦਰ ਦਾ ਮਿਸ਼ਨ ਵੀ ਤਾਂ ਇਹੀ ਸੀ, ਕਿ ਕੌਮ ਮੰਦਰਾਂ ਵਿਚ ਨਕ ਰਗੜ ਰਗੜ ਕੇ ਜਾਂ ਵਡੇ ਵਡੇ ਯਗ ਕਰਵਾ ਕੇ ਮੰਤਰਾਂ ਦੇ ਜਾਪ ਨਾਲ ਕਿਸੇ ਅਣਡਿਠੀ ਸ਼ਕਤੀ ਦਾ ਆਸਰਾ ਭਾਲਣ ਦੀ ਬਜਾਏ ਖੁਦ ਆਪਣੇ ਕੰਮ ਆਪ ਸੰਵਾਰਨ ਯੋਗ ਹੋ ਜਾਵੇ। ਇਕ ਕਵੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦੀ ਵਿਆਖਿਆ ਕਰਨ ਲਗਿਆਂ ਕਿਡੇ ਢੁਕਵੇਂ ਸ਼ਬਦ ਵਰਤੇ ਹਨ। ਆ ਉਰਾਂ ਥਾਂਹ ਥਾਂਹ ਉਤੇ ਗਰਦਨ ਝੁਕਾਵਣ ਵਾਲਿਆ ਅਜ਼ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦੇ ਦੇਖਣਾ। ਤੇਰੇ ਨਿਰਬਲ ਡੌਲਿਆਂ ਵਿਚ ਪਾ ਕੇ ਹਿੰਮਤ ਦੀ ਕਣੀ ਤੇਰੇ ਹਥੋਂ ਦੇਸ਼ ਦਾ ਦੂਖ ਦੂਰ ਹੂੰਦਾ ਦੇਖਣਾ। ਬਾਲਕੇ ਜੋਤੀ ਹਨੇਰੇ ਵਿਚ ਦਇਆ ਤੇ ਧਰਮ ਦੀ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਦੇਖਣਾ। “ਦੀ ਰਸਮ ਸ਼ੁਰੂ ਹੋਈ। ਨਿਗਾਹਿ ਮਰਦ ਮੋਮਨ ਸੇ , ਬਦਲ ਜਾਤੀ ਹੈਂ ਤਕਦੀਰੇਂ “ 30 ਮਾਰਚ 1699 ਦੀ ਵਿਸਾਖੀ ਨੂੰ ਕੁਝ ਇਹੋ ਜਿਹਾ ਹੀ ਹੋਇਆ। ਮਰਦ ਅਗ਼ੰਮੜੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੇ ਭਾਰਤ ਹੀ ਨਹੀਂ ਸੰਸਾਰ ਦੇ ਇਤਹਾਸ ਵਿਚ ਇਕ ਨਵਾਂ ਅਧਿਆਏ ਲਿਖਿਆ। ਤਲਵਾਰ ਦੀ ਨੋਕ ਤੇ ਪੰਜਾਂ ਦੀ ਚੋਣ ਕਰਕੇ ਊਹਨਾਂ ਨੂੰ ਇਕੋ ਬਾਟੇ ਵਿਚੋਂ ਅਮ੍ਰਿਤ ਦੀ ਦਾਤ ਬਖਸ਼ ਕੇ ਉਹਨਾਂ ਨੂੰ ਇਕ ਲੜੀ ਵਿਚ ਪਰੋ ਦਿਤਾ । ਅਤੇ ਫੇਰ ਬੜੀ ਹੀ ਨਿਮ੍ਰਤਾ ਨਾਲ ਉਹਨਾਂ ਪੰਜਾ ਪਾਸੋਂ ਅਮ੍ਰਿਤ ਦੀ ਦਾਤ ਪਰਾਪਤ ਕਰਕੇ ਖੁਦ ਵੀ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਗੁਰੂ ਚੇਲੇ ਦਾ ਭੇਦ ਮਿਟਾ ਦਿਤਾ। ਸੰਸਾਰ ਦੇ ਇਤਹਾਸ ਵਿਚ ਪਹਿਲੀ ਵਾਰ ਕਿਸੇ ਨੇ ਆਪਣੀ ਤਾਕਤ ਤੇ ਖੁਦ ਰੋਕ ਲਾਈ ਹੈ। ਅਮ੍ਰਿਤ ਪਾਨ ਕਰਨ ਵਾਲੇ ਗੁਰਭਾਈ ਬਣ ਗਏ। ਊਂਚ ਨੀਚ ਜ਼ਾਤ ਪਾਤ ਦਾ ਪਾੜਾ ਮਿਟਣ ਨਾਲ ਆਪਸੀ ਪਿਆਰ ਸਤਕਾਰ ਵੱਧਿਆ। ਗੁਰੂ ਮਹਾਰਾਜ ਨੇ ਇਕ ਪੁਰਖੀ ਤਾਕਤ ਦਾ ਭੋਗ ਪਾ ਦਿਤਾ ਅਤੇ ਆਪਣੇ ਖਾਲਸੇ ਨੂੰ ਗੁਰੂ ਗਰੰਥ ਸਾਹਿਬ ਦੇ ਲੜ ਲਾਇਆ। ਸਰਬ ਸਾਂਝਾ ਗੁਰੂ ਗਰੰਥ ਸਾਹਿਬ ਖਾਲਸੇ ਦਾ ਰਾਹ ਦਰਸੇਤਾ ਬਣ ਗਿਆ। 1699 ਦੀ ਵਿਸਾਖੀ ਨੇ ਸੰਸਾਰ ਨੂੰ ਇਕ ਨਵੀਂ ਸੇਧ ਦਿਤੀ 1707 ਵਿਚ ਇੰਗਲੈਂਡ ਦੀ ਪਾਰਲੀਮੈਂਟ ਹੋਂਦ ਵਿਚ ਆਈ ਅਤੇ 1776 ਵਿਚ ਅਮਰੀਕਾ ਦਾ ਧਰਮ ਨਿਰਪਖ ਵਿਧਾਨ ਹੋਂਦ ਵਿਚ ਆਇਆ 1848 ਵਿਚ ਫਰੈਂਚ ਰੈਵੂਲਿਊਸ਼ਨ ਇਸ ਤਰਾਂ 1699 ਦੀ ਵਿਸਾਖੀ ਇਕ ਇਨਕਲਾਬ ਹੋ ਨਿਬੜੀ। ਇਡੀ ਅਮੀਰ ਵਿਰਾਸਤ ਦੇ ਮਾਲਕ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਰਾਹ ਤੋਂ ਕੋਹਾਂ ਦੂਰ ਭੱਜੇ ਤੁਰੇ ਜਾ ਰਹੇ ਹਾਂ। ਅਮ੍ਰਿਤ ਛਕਾਉਣ ਸਮੇਂ ਗੁਰੂ ਮਹਾਰਾਜ ਨੇ ਅਮ੍ਰਿਤ ਦੀਆਂ ਚੰਦ ਬੂਦਾਂ ਸਿਰ ਵਿਚ ਚੁਆ ਕਿ ਆਖਿਆ ਸੀ ਕਿ ਅਜ ਤੁਹਾਡੀ ਅਣਖ ਜਾਗ ਪਈ ਹੈ ਇਹ ਸਿਰ ਸਵਾਏ ਅਕਾਲਪੁਰਖ ਦੇ ਕਿਸੇ ਅਗੇ ਨਹੀਂ ਝੁਕੇਗਾ ਫੇਰ ਕੀ ਕਾਰਨ ਹੈ ਕਿ ਅਜ ਹਰ ਸਾਧ ਦੇ ਡੇਰੇ ਤੇ ਸਿਜਦਾ ਕਰਨ ਲਈ ਵਹੀਰਾਂ ਘਤੀਆਂ ਹੋਈਆਂ ਹਨ । ਅਜ ਬ੍ਰਾਹਮਣ ਸਾਨੂੰ ਗਿਆਨ ਤੋਂ ਵਾਂਜਾਂ ਰਖਣ ਲਈ ਸਾਡੇ ਕੰਨਾ ਵਿਚ ਸਿਕਾ ਨਹੀਂ ਢਾਲਦਾ ਬਲਕਿ ਸਾਡੀ ਕੌਮ ਦੇ ਧਾਰਮਕ ਅਤੇ ਸਿਆਸੀ ਆਗੂ ਛੋਟੇ ਛੋਟੇ ਵਿਵਾਦ ਖੜ੍ਹੇ ਕਰਕੇ ਸਾਨੂੰ ਗਿਆਨ ਵਿਹੂਣੇ ਕਰ ਰਹੇ ਹਨ। ਹਰ ਇਕ ਡੇਡ੍ਹ ਇਟ ਦੀ ਮਸਜਦ ਬਣਾਈ ਖੜ੍ਹਾ ਹੈ ।ਅਮ੍ਰਿਤ ਛਕ ਕੇ ਸਾਡੀ ਆਤਮਾ ਬਲਵਾਨ ਹੋਣੀ ਚਾਹੀਦੀ ਸੀ ਪਰ ਅਫਸੋਸ ਹੈ ਨਾਹਰਿਆਂ ਅਤੇ ਜੈਕਾਰਿਆਂ ਦੇ ਸ਼ੋਰ ਵਿਚ ਸਾਡੀ ਅਜ਼ਾਦਨਾ ਸੋਚਣ ਸ਼ਕਤੀ ਵੀ ਗੁਆਚ ਗਈ ਹੈ ਅਸੀਂ ਇਕ ਮੁਠ ਸੀਰਨੀ ਬਦਲੇ ਆਗੂਆਂ ਦੀ ਕੁਕਰਮਾਂ ਵਿਚ ਭਾਈਵਾਲ ਬਣ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੀ 1699 ਦੀ ਵਿਸਾਖੀ ਦੇ ਰਚੇ ਇਨਕਲਾਬ ਤੋਂ ਅਸੀਂ ਖੁਦ ਬਾਗੀ ਹੋ ਗਏ ਹਾਂ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼। ਮੁਹਿੰਦਰ ਸਿੰਘ ਘੱਗ 55
Shayari / ਕੁਝ ਸਮਝ ਨਾ ਆਵੇ ਤੇ ਕੀ ਕਰੀਏ« on: March 28, 2012, 07:20:42 PM »
ਇਕ ਦਿਲ ਤੇ ਲਖ ਸਮਝਾਉਣ ਵਾਲੇ
ਕੁਝ ਸਮਝ ਨਾ ਆਵੇ ਤੇ ਕੀ ਕਰੀਏ ਚਲੋ ਛਡ ਦਿਤਾ ਕਿਸੇ ਦੀ ਗਲੀ ਜਾਣਾ ਕੋਈ ਆਨ ਸਤਾਵੇ ਤੇ ਕੀ ਕਰੀਏ ਤੇਰੇ ਸਾਹਮਣੇ ਜਿਗਰ ਕਬਾਬ ਹੋਇਆ ਤੇਨੁ ਸੇਕ ਨਾ ਆਵੇ ਤੇ ਕੀ ਕਰੀਏ ਜੇ ਦਰਦ ਦਿਲ ਦਾ ਹੋਵੇ ਤੇ ਦੁਆ ਕਰੀਏ ਜੇ ਦਿਲ ਹੀ ਦਰਦ ਹੋ ਜਾਵੇ ਤੇ ਕੀ ਕਰੀਏ 57
Religion, Faith, Spirituality / ਅਨਮੋਲ ਵਚਨ-ਲੋਭ« on: February 06, 2012, 07:56:21 AM »
ਲੋਭ ਤੋਂ ਪਾਪ ਅਤੇ ਹੰਕਾਰ ਦਾ ਜਨਮ ਹੁੰਦਾ ਹੈ। ਜਦੋਂ ਮਨੁੱਖ ਜਪ, ਤਪ, ਨਾਮ ਸਿਮਰਨ ਨਾਲ ਜੁੜਦਾ ਹੈ ਤਾਂ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਫਿਰ ਉਸ ਦੇ ਅੰਦਰ ਦਾ ਲੋਭ ਵੀ ਖਤਮ ਹੋ ਜਾਂਦਾ ਹੈ। ਜਦੋਂ ਕੋਈ ਆਖੇ ਮੈਂ ਬਹੁਤ ਵੱਡਾ ਗਿਆਨੀ ਹਾਂ, ਕਵੀ ਹਾਂ, ਮੈਨੂੰ ਬਹੁਤ ਸੋਹਣੀ ਕਥਾ ਕਰਨੀ ਆਉਂਦੀ ਹੈ, ਮੈਂ ਬਹੁਤ ਵਧੀਆ ਲਿਖਦਾ ਹਾਂ, ਸਮਝ ਲੈਣਾ ਉਸ ਦਾ ਲੋਭ ਅਤੇ ਹੰਕਾਰ ਬੋਲ ਰਿਹਾ ਹੈ। ਉਸ ਦੇ ਹਿਰਦੇ ਘਰ ਵਿਚ ਨਾਮ ਦਾ ਨਿਵਾਸ ਨਹੀਂ ਹੋਇਆ। ਨਾਮ ਤੋਂ ਵਾਂਝਾ ਹੈ। ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ, ਉਨ੍ਹਾਂ ਦੇ ਦਿਲ ਵਿਚ ਕਦੇ ਕਿਸੇ ਪ੍ਰਤੀ ਵੈਰ-ਵਿਰੋਧ ਨਹੀਂ ਹੁੰਦਾ। ਸਭ ਨੂੰ ਇਕ ਸਮਾਨ ਦੇਖਦੇ ਹਨ। ਜਿਸ ਤਰ੍ਹਾਂ ਇਕ ਹਵਾ ਚੱਲ ਰਹੀ ਹੈ, ਉਸ ਨੇ ਇਹ ਨਹੀਂ ਕਹਿਣਾ ਕਿ ਮੈਂ ਗਰੀਬ ਨੂੰ ਹਵਾ (ਸੁੱਖ) ਨਹੀਂ ਦੇਣਾ, ਅਮੀਰ ਨੂੰ ਹਵਾ (ਸੁੱਖ) ਦੇਣਾ ਹੈ, ਕੰਗਾਲ ਨੂੰ ਨਹੀਂ। ਸਤਿਗੁਰੂ ਸਭ ਨੂੰ ਇਕ ਨਜ਼ਰ ਨਾਲ ਦੇਖਦੇ ਹਨ। ਪ੍ਰਮਾਤਮਾ (ਪ੍ਰਭੂ) ਸਾਨੂੰ ਸਮਝਾਉਂਦੇ ਹਨ, ਤੂੰ ਆਪਣੇ ਲੋਭ ਦਾ ਤਿਆਗ ਕਰਕੇ ਆਪਣੇ ਮਨ ਨੂੰ ਮੋਤੀ ਬਣਾ ਕੇ ਸਵਾਸਾਂ ਦੇ ਧਾਗੇ ਵਿਚ ਪਰੋ ਲੈ।
ਲੋਭੀ ਮਨੁੱਖ ਮਨਮੁਖ ਦਾ ਸੰਗ ਕਰਨ ਨਾਲ ਆਪਣੇ ਮੂੰਹ 'ਤੇ ਬਦਨਾਮੀ ਦੀ ਕਾਲਖ ਲਵਾ ਕੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ, ਗੁਰੂ ਦੇ ਸ਼ਬਦ ਵੱਲ ਧਿਆਨ ਨਹੀਂ ਦਿੰਦਾ। ਮਾਇਕ ਪਦਾਰਥਾਂ ਵਿਚ ਖੱਚਿਤ ਰਹਿੰਦਾ ਹੈ। ਮਾਇਆਧਾਰੀ ਅਤਿ ਅੰਨਾ ਬੋਲਾ॥ ਸਬਦ ਨ ਸੁਣਈ ਬਹੁ ਰੋਲ ਘਚੋਲਾ॥ ਮਾਇਆ ਵਿਚ ਖਚਿੱਤ ਇਨਸਾਨ ਪਾਪਾਂ ਵਾਲੇ ਕਰਮ ਕਰਕੇ ਆਪਣੇ ਹੱਕ ਤੋਂ ਵੱਧ ਮਾਇਆ ਇਕੱਠੀ ਕਰਦਾ ਹੈ ਪਰ ਅਜਿਹਾ ਧਨ ਮਰਨ ਤੋਂ ਬਾਅਦ ਜੀਵ ਦੇ ਨਾਲ ਨਹੀਂ ਜਾਂਦਾ। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 817) -ਰਾਜਬੀਰ ਕੌਰ, 58
Shayari / ਵਤਨਾਂ ਨੂੰ ਜਦ ਮੈਂ ਆਵਾਂ, ਹੱਸਦਾ ਪੰਜਾਬ ਦੇਵੀਂ।« on: February 06, 2012, 07:50:36 AM »
ਮੇਰੇ ਖ਼ੁਦਾ ਜੋ ਮੰਗਾਂ, ਤੂੰ ਬੇ-ਹਿਸਾਬ ਦੇਵੀਂ।
ਨੈਣਾਂ ਨੂੰ ਨੀਂਦ ਦੇਵੀਂ, ਨੀਦਾਂ ਨੂੰ ਖ਼ਵਾਬ ਦੇਵੀਂ। ਇਸ਼ਕਾਂ ਦੇ ਖੇਲ ਤਾਈਂ, ਰੂਹਾਂ ਦੇ ਮੇਲ ਤਾਈਂ, ਸਫ਼ਲਾ ਮੁਕਾਮ ਦੇਵੀਂ, ਉੱਚਾ ਖ਼ਿਤਾਬ ਦੇਵੀਂ। ਸੇਵਕ ਹਾਂ ਤੇਰੇ ਦਰ ਦੇ, ਹਰ ਆਸ ਪੂਰੀ ਕਰਦੇ, ਹਰ ਇਕ ਚਮਨ ਦੇ ਤਾਈਂ, ਖਿੜਿਆ ਗੁਲਾਬ ਦੇਵੀਂ। ਪੱਤ ਸਾਰਿਆਂ ਦੀ ਰੱਖੀਂ, ਲੱਭੇ ਨਾ ਮੁੜ ਕੇ ਲੱਖੀਂ, ਦੇਵੀਂ ਸਿਰਾਂ ਨੂੰ ਚੁੰਨੀਆਂ, ਇੱਜ਼ਤ-ਅਦਾਬ ਦੇਵੀਂ। ਕਰ ਦੂਰ ਤੂੰ ਬੁਲਾਵਾਂ, ਕਾਵਾਂ ਨੂੰ ਦੇ ਦੁਆਵਾਂ, ਨ੍ਹਾ-ਨ੍ਹਾ ਕੇ ਹੋਣ ਚਿੱਟੇ, ਪਾਵਨ ਤਲਾਬ ਦੇਵੀਂ। ਬੇਸ਼ੱਕ ਮੈਂ ਦੂਰ ਜਾਵਾਂ, ਮਿੱਟੀ ਨਾ ਮੈਂ ਭੁਲਾਵਾਂ, ਵਤਨਾਂ ਨੂੰ ਜਦ ਮੈਂ ਆਵਾਂ, ਹੱਸਦਾ ਪੰਜਾਬ ਦੇਵੀਂ। -ਬਲਜਿੰਦਰ ਮਾਂਗਟ 59
Shayari / ਖੁਦਾ ਦੀ ਖੁਦਾਈ, ਨਹੀਂ ਖਿਲਾਫ ਹੋਣੀ ਚਾਹੀਦੀ« on: January 30, 2012, 10:29:17 AM »
ਨੀਅਤਾਂ ਨੂੰ ਮੁਰਾਦਾਂ, ਨੀਅਤ ਸਾਫ ਹੋਣੀ ਚਾਹੀਦੀ |
ਛੋਟੀ ਮੋਟੀ ਗਲਤੀ ਤਾਂ , ਮਾਫ ਹੋਣੀ ਚਾਹੀਦੀ | ਦੁਨੀਆ ਤਾਂ ਕਹੀ ਜਾਵੇ, ਮਾੜਾ ਭਾਵੇਂ ਲੱਖ ਸਾਨੂੰ | ਖੁਦਾ ਦੀ ਖੁਦਾਈ, ਨਹੀਂ ਖਿਲਾਫ ਹੋਣੀ ਚਾਹੀਦੀ | ਨੀਅਤਾਂ ਨੂੰ ਮੁਰਾਦਾਂ, ਨੀਅਤ ਸਾਫ ਹੋਣੀ ਚਾਹੀਦੀ .. -Manjeet Uppal 60
Religion, Faith, Spirituality / Ten Sikh Gurus !« on: January 25, 2012, 01:36:45 PM »
1. Guru Nanak - Guru from 1469 to 1539
The first of the Gurus and the founder of the Sikh religion was Guru Nanak. He was born at Talwandi (now known as Nankana Sahib in Pakistan) on October 20, 1469. Guru ji mastered Punjabi, Sanskrit and Persian at an early age and in childhood revolted against ritualism, caste, prejudices, hypocrisy and idolatry. He regarded Hindus and Muslims as equals and referred to himself as neither Hindu nor Muslim but as a brother to all those who believed in God and truth. He made four great journeys, travelling to all parts of India, and into Arabia and Persia; visiting Mecca and Baghdad. He spoke before Hindus, Jains, Buddhists, Parsees, and Muslims. He spoke in the temples and mosques, and at various pilgrimage sites. Wherever he went, Guru Nanak spoke out against empty religious rituals, pilgrimages, the caste system, the sacrifice of widows, of depending on books to learn the true religion, and of all the other tenets that were to define his teachings. Never did he ask his listeners to follow him. He asked the Muslims to be true Muslims and the Hindus to be true Hindus. 2. Guru Angad - Guru from 1539 to 1552 He was born in 1504. Guru Angad invented and introduced the Gurmukhi (written form of Punjabi) script and made it known to all Sikhs. The scripture of the Guru Granth Sahib Ji is written in Gurmukhi. This scripture is also the basis of the Punjabi language. It became the script of the masses very soon. Guru Angad was a model of self-less service to his Sikhs and showed them the way to devotional prayers. He took great interest in the education of the children by opening many schools for their instruction and thus greatly increased literacy. For the youth he started the tradition of Mall Akhara, where physical as well as spiritual exercises were held. He collected the facts about Guru Nanak Sahib's life from Bhai Bala ji and wrote the first biography of Guru Nanak Sahib. (The Bhai Bale Wali Janamsakhi currently available is not the same as that which Guru Angad Sahib compiled.) He also wrote 63 Saloks (stanzas), these were included in Guru Granth Sahib. He popularized and expanded the institution of 'Guru ka Langar' started by Guru Nanak Sahib earlier. 3. Guru Amar Das - Guru from 1552 to 1574 He was born in 1479. Guru Amardas took up cudgels of spirituality to fight against caste restrictions, caste prejudices and the curse of untouchability. He strengthened the tradition of the free kitchen, Guru Ka Langar (started by Guru Nanak), and made his disciples, whether rich or poor, whether high born or low born (according to the Hindu caste system), have their meals together sitting in one place. He thus established social equality amongst the people. Guru Amardas introduced the Anand Karaj marriage ceremony for the Sikhs, replacing the Hindu form. He also completely abolished amongst the Sikhs, the custom of Sati, in which a married woman was forced to burn herself to death in the funeral pyre of her husband. The custom of Paradah (Purda), in which a woman was required to cover her face with a veil, was also done away with. 4. Guru Ram Das - Guru from 1574 to 1581 He was born in 1534. Guru ji founded the city of Amritsar and started the construction of the famous Golden Temple at Amritsar, the holy city of the Sikhs. He requested the, Muslim Sufi, Mian Mir to lay the cornerstone of the Harmandir Sahib. The temple remains open on all sides and at all times to everyone. This indicates that the Sikhs believe in One God who has no partiality for any particular place, direction or time. The standard Sikh marriage ceremony known as the Anand Karaj is centered around the Lawan, a four stanza hymn composed by Guru Ram Das ji. The marriage couple circumscribe the Guru Granth Sahib ji as each stanza is read. The first round is the Divine consent for commencing the householders life through marriage. The second round states that the union of the couple has been brought about by God. In the third round the couple is described as the most fortunate as they have sung the praises of the Lord in the company of saints. In the fourth round the feeling of the couple that they have obtained their hearts desire and are being congratulated is described. 5. Guru Arjan Dev - Guru from 1581 to 1606 He was born in 1563. He was the third son of Guru Ram Das ji. Guru Arjan was a saint and scholar of the highest quality and repute. He compiled the Adi Granth, the scriptures of the Sikhs, and wrote the Sukhmani Sahib. To make it a universal teaching, Guru ji included in it hymns of Muslim saints as well those of low-caste pariah saints who were never permitted to enter various temples. Guru Arjan Dev completed construction of Sri Darbar Sahib also known as Golden Temple in Amritsar. Sri Darbar Sahib welcomes all without discrimination, which is symbolised by the four doors that are open in four directions. Guru ji became the first great martyr in Sikh history when Emperor Jahangir ordered his execution. 6. Guru Har Gobind - - Guru from 1606 to 1644 He was born in 1595. He was the son of Guru Arjan Dev and was known as a "soldier saint," Guru Hargobind ji organised a small army, explaining that extreme non-violence and pacifism would only encourage evil and so the principles of Miri-Piri were established. Guru ji taught that it was necessary to take up the sword in order to protect the weak and the oppressed. Guru ji was first of the Gurus to take up arms to defend the faith. At that time it was only emperors who were allowed to sit on a raised platform, called a takhat or throne. At the age of 13, Guru Hargobind erected Sri Akal Takhat Sahib, ten feet above the ground and adorned two swords, Miri and Piri, representing temporal and spiritual power. 7. Guru Har Rai - Guru from 1644 to 1661 He was born in 1630, spent most of his life in devotional meditation and preaching the teachings of Guru Nanak. Although, Guru Har Rai Ji was a man of peace, he never disbanded the armed Sikh Warriors (Saint Soldiers), who earlier were maintained by his grandfather, Guru Hargobind. He always boosted the military spirit of the Sikhs, but he never himself indulged in any direct political and armed controversy with the Mughal Empire. Guru ji cautiously avoided conflict with Emperor Aurangzeb and devoted his efforts to missionary work. He also continued the grand task of nation building initiated by Guru Hargobind. 8. Guru Har Krishan - Guru from 1661 to 1664 He was born in 1656. Guru Har Krishan was the youngest of the Gurus. Installed as Guru at the age of five, Guru ji astonished the Brahmin Pundits with his knowledge and spiritual powers. To the Sikhs he proved to be the very symbol of service, purity and truth. The Guru gave his life while serving and healing the epidemic-stricken people in Delhi. The young Guru began to attend the sufferers irrespective of cast and creed. Particularly, the local Muslim population was much impressed with the purely humanitarian deeds of the Guru Sahib and nicknamed him Bala Pir (child prophet). Even Aurangzeb did not try to disturb Guru Harkrishan Sahib sensing the sensitivity of the situation, but on the other hand never dismissed the claim of Ram Rai also. Anyone who invokes Guru Har Krishan with a pure heart has no difficulties whatsoever in their life. 9. Guru Tegh Bahadur - Guru from 1665 to 1675 He was born in 1621 in Amritsar. He established the town of Anandpur. The Guru laid down his life for the protection of the Hindu religion, their Tilak (devotional forehead markings) and their sacred (janeau) thread. He was a firm believer in the right of people to the freedom of worship. It was for this cause that he faced martyrdom for the defence of the down-trodden Hindus. So pathetic was the torture of Guru Tegh Bahadur that his body had to be cremated clandestinely (a follower burned down his own home to cremate the Guru's body) at Delhi while his severed head was secretly taken four hundred kilometers away to Anandpur Sahib for cremation. Because of his refusal to convert to Islam a threatened forced conversion of the Hindus of Kashmir was thwarted. 10. Guru Gobind Singh - Guru from 1675 to 1708 He was born in 1666 and became Guru after the martyrdom of his father Guru Tegh Bahadur. He created the Khalsa (The Pure Ones) in 1699, changing the Sikhs into a saint-soldier order with special symbols and sacraments for protecting themselves. After the Guru had administered Amrit to his Five Beloved Ones, he stood up in supplication and with folded hands, begged them to baptize him in the same way as he had baptized them. He himself became their disciple (Wonderful is Guru Gobind Singh, himself the Master and himself the disciple). The Five Beloved Ones were astonished at such a proposal, and represented their own unworthiness, and the greatness of the Guru, whom they deemed God's representative upon earth. He gave the Sikhs the name Singh (lion) or Kaur (princess). He fought many battles against the armies of Aurangzeb and his allies. After he had lost his father, his mother and four sons to Mughal tyranny, he wrote his famous letter (the zafarnama) to Aurangzeb, in which he indicted the Grand mughal with his treachery and godliness, after which the attacks against the Guru and his Sikhs were called off. Aurangzeb died soon after reading the letter. Soon, the rightful heir to the Mughal throne sought the Guru's assistance in winning his kingdom. 11. Guru Granth Sahib - Guru from 1708 to eternity Guru Granth Sahib (also known as the Adi Granth) is the scripture of the Sikhs. No Sikh ceremony is regarded as complete unless it is performed in the presence of Guru Granth Sahib. The Granth was written in Gurmukhi script and it contains the actual words and verses as uttered by the Sikh Gurus. It is considered the Supreme Spiritual Authority and Head of the Sikh religion, rather than any living person. It is also the only scripture of its kind which not only contains the works of its own religious founders but also the writings of people of other faiths. The living Guru of the Sikhs, the book is held in great reverence by Sikhs and treated with the utmost respect. Guru Granth Sahib is a book of Revelation. It conveys the Word of the Master through His messengers on earth. It is universal in its scope. The greatness of the Guru Granth Sahib lies not only in its being the Holy Scripture of the Sikhs but also in it being a general scripture available to mankind, intended for everybody, everywhere. |