This section allows you to view all posts made by this member. Note that you can only see posts made in areas you currently have access to.
Topics - ਦਿਲਰਾਜ -ਕੌਰ
Pages: 1 ... 3 4 5 6 7 [8] 9 10 11 12
141
« on: September 25, 2011, 03:25:48 PM »
ਜੋ ਹੁੰਦੈ ਸੋ ਹੋਣ ਦੇ ਹੋਈ ਜਾਵੇ ਲੱਖ।
ਜੋ ਕੁਝ ਤੇਰੇ ਕੋਲ ਹੈ, ਆਪਣੇ ਕੋਲ ਈ ਰੱਖ।
ਖ਼ਿਆਲਾਂ ਵਿਚ ਪੌੜ੍ਹਤਾ, ਤਰਕ ਜਿਨ੍ਹਾਂ ਦਾ ਨਾਪ,
ਉਹ ਜੰਗਲ ਦੀ ਭੀੜ 'ਚੋਂ, ਰਹਿਣ ਹਮੇਸ਼ਾ ਵੱਖ।
ਆਪਣੇ ਕਰਮੀਂ ਮਰ ਗਈ, ਨਾਂਹ-ਪੱਖੀਆਂ ਦੀ ਸੋਚ,
ਹਿੱਲਣ ਖੜੇ ਬਾਜ਼ਾਰ ਵਿਚ, ਪੱਲੇ ਰਿਹਾ ਨਾ ਕੱਖ।
ਵੰਗਾਂ ਫਿਰਦੇ ਵੇਚ ਦੇ ਵਣਜਾਰੇ ਅਣਜਾਣ,
ਉਹ ਕੀ ਜਾਨਣ ਵਣਜ ਦੇ ਨੁਕਤੇ ਵੱਖੋ-ਵੱਖ।
ਰੱਦੀ ਵਿਚੋਂ ਮਿਲ ਗਈ, ਦੋ ਸਦੀਆਂ ਤੋਂ ਬਾਅਦ,
ਅਮਰ ਕਵੀ ਦੀ ਸਿਮ੍ਰਤੀ ਜਾਗ ਪਈ ਪ੍ਰਤੱਖ।
ਨੂਰ ਨੂਰ ਕਰ ਹੰਭ ਗਏ, ਨੂਰ ਨਾ ਲੋਕਾ ਦੂਰ,
ਢੂੰਡ ਟਿਕਾਣਾ ਲੈ ਗਈ, ਖ਼ੋਜੀ ਕਾਫ਼ਿਰ ਅੱਖ।
ਹੁਣ ਤਾਂ ਜੌਹਰੀ ਪਾਰਖੂ ਬਣ ਗਏ ਸੌਦੇਬਾਜ਼,
ਹੱਟੀ ਹੱਟੀ ਫਿਰ ਗਈ, ਨਾਗਮਣੀ ਦੀ ਦੱਖ।
ਇੱਟ ਚੁੱਕੋ ਤਾਂ ਚੌਧਰੀ, ਅਠਮੂੰਹਿਆਂ ਦੀ ਡਾਰ,
ਚੜ੍ਹ ਜਾਂਦੀ ਜਿਉਂ ਅੰਬਰੀਂ, ਜੇਠ-ਹਾੜ੍ਹ ਵਿਚ ਖੱਖ।
ਦਾਦਾਗਿਰੀ ਪ੍ਰਧਾਨ ਹੈ ਹਰ ਥਾਂ 'ਤੋਤਾ ਰਾਮ',
ਮਾਰ ਤੂੰ ਚੱਕੀ ਰਾਹਿਆ, ਵਿਚ ਮੇਲੇ ਦੇ ਝੱਖ।
ੲ ਤੋਤਾ ਰਾਮ ਚੀਮਾ ੲ
142
« on: September 19, 2011, 02:41:23 PM »
:
143
« on: September 19, 2011, 01:41:37 PM »
ਚਿਤ ਮਨ ਦਾ ਉਹ ਹਿੱਸਾ ਹੈ, ਜੋ ਮਨ ਦੇ ਸਾਰੇ ਬੁਰੇ ਜਾਂ ਭਲੇ ਕਰਮਾਂ ਨੂੰ ਚੇਤੇ ਰੱਖਦਾ ਹੈ ਤੇ ਉਸ ਪ੍ਰਮਾਤਮਾ (ਪ੍ਰਭੂ) ਦੇ ਸ਼ੁਭ ਗੁਣਾਂ ਨੂੰ ਅੰਦਰ ਵਸਾਉਂਦਾ ਹੈ। ਉਸ ਨਾਲ ਚਿਤ ਲਾਉਂਦਾ ਹੈ, ਉਸ ਦੀ ਦੁਨੀਆ (ਸੰਸਾਰ) ਵਿਚ ਵਾਰ-ਵਾਰ ਹੁੰਦੀ ਹੈ। ਅੱਜ ਕਿਸੇ ਨੇ ਉੱਚੀ ਪਦਵੀ 'ਤੇ ਪਹੁੰਚਣਾ ਹੋਵੇ ਤਾਂ ਸੰਸਾਰ ਉਸ ਵਾਸਤੇ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਹੈ। ਜਦੋਂ ਉਸ ਨੂੰ ਪਦਵੀ ਪ੍ਰਾਪਤ ਹੋ ਜਾਂਦੀ ਹੈ ਤਾਂ ਉਸ ਅੰਦਰ ਡਰ ਬਣਿਆ ਰਹਿੰਦਾ ਹੈ ਕਿ ਮੇਰੀ ਪਦਵੀ ਨਾ ਚਲੀ ਜਾਵੇ। ਅੱਜ ਮਨੁੱਖ (ਇਨਸਾਨ) ਇਕ-ਦੂਜੇ ਦਾ ਬੁਰਾ ਮੰਗਦਾ ਹੈ, ਇਕ ਪਰਿਵਾਰ ਦੂਜੇ ਪਰਿਵਾਰ ਦਾ, ਇਕ ਕੌਮ ਦੂਜੀ ਕੌਮ ਦਾ, ਇਕ ਦੇਸ਼ ਦੂਜੇ ਦੇਸ਼ ਦਾ, ਇਕ ਵਪਾਰੀ ਦੂਜੇ ਵਪਾਰੀ ਦਾ ਬੁਰਾ ਮੰਗਦਾ ਹੈ। ਜਿਹੜਾ ਮਨੁੱਖ ਦੂਜਿਆਂ ਦਾ ਬੁਰਾ ਮੰਗਦਾ ਹੈ, ਉਸ ਦਾ ਆਪਣਾ ਭਲਾ ਕਦੇ ਨਹੀਂ ਹੁੰਦਾ। ਜਿਹੜਾ ਦੂਜਿਆਂ ਵਾਸਤੇ ਦੁੱਖ ਰੋਗ ਮੰਗਦਾ ਹੈ, ਪਲਟ ਕੇ ਉਸ ਨੂੰ ਹੀ ਮਿਲਦਾ ਹੈ। ਡਾ: ਮੁਹੰਮਦ ਇਕਬਾਲ ਕਹਿੰਦੇ ਹਨ ਇਕ ਦੀਵਾ ਜਲ ਰਿਹਾ ਸੀ। ਪਤੰਗੇ ਦੀ ਪ੍ਰੀਤ ਦੀਵੇ ਨਾਲ ਹੋਣ ਕਰਕੇ ਉਹ ਦੀਵੇ ਥੱਲੇ ਪਰਿਕਰਮਾ ਕਰ ਰਿਹਾ ਸੀ। ਹੁਣ ਪਤੰਗੇ ਨੇ ਜੁਗਨੂੰ ਨੂੰ ਦੇਖਿਆ, ਜਿਹੜਾ ਕਿ ਚਮਕ ਰਿਹਾ ਸੀ। ਪਤੰਗੇ (ਪਰਵਾਨੇ) ਨੇ ਜੁਗਨੂੰ ਨੂੰ ਤਾਅਨਾ ਮਾਰਿਆ ਤੇਰੇ ਕੋਲ ਚਮਕ ਹੈ ਪਰ ਤੇਰੇ ਕੋਲ ਤਪਸ਼ ਨਹੀਂ, ਅੱਗ ਨਹੀਂ, ਠੰਡਕ ਨਹੀਂ, ਜਿਸ ਦੀਵੇ 'ਤੇ ਮੈਂ ਪਰਿਕਰਮਾ ਕਰਦਾ ਹਾਂ, ਮੇਰੇ ਕੋਲੋ ਤਪਸ਼ ਹੈ, ਅੱਗ ਹੈ, ਚਮਕ (ਰੌਸ਼ਨੀ) ਹੈ। ਹੁਣ ਜੁਗਨੂੰ ਬੋਲਿਆ, 'ਮੈਂ ਦੂਜਿਆਂ ਦੀ ਅੱਗ ਤੇ ਤਪਸ਼ ਨਹੀਂ ਲੈਂਦਾ। ਮੈਂ ਉਸ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ, ਤੂੰ ਮੈਨੂੰ ਮੇਰੀ ਆਪਣੀ ਰੌਸ਼ਨੀ (ਚਮਕ) ਦਿੱਤੀ ਹੈ, ਜਿਹੜੇ ਉੱਚੇ-ਸੁੱਚੇ ਪ੍ਰਭੂ (ਪ੍ਰਮਾਤਮਾ) ਸ਼ੁਭ ਗੱਲਾਂ ਨਾਲ ਚਿਤ ਜੋੜਦੇ ਹਨ, ਬਾਣੀ ਪੜ੍ਹਦੇ ਹਨ, ਸੁਣਦੇ ਹਨ, ਉਨ੍ਹਾਂ ਦੇ ਅੰਦਰ ਖੇੜਾ ਬਣ ਜਾਂਦਾ ਹੈ। ਗੁਰੂ ਸਾਹਿਬ ਦਾ ਫ਼ਰਮਾਨ ਹੈ-
ਮਨੁ ਭੂਲੋ ਬਹੁ ਚਿਤੈ ਵਿਕਾਰੁ।
ਮੇਰੇ ਮਨ ਏਕਸ ਸਿਉ ਚਿਤੁ ਲਾਇ॥
(ਪੰਨਾ 222, ਗੁ: ਗ੍ਰੰ: ਸਾ:)
ਜਦੋਂ ਇਨਸਾਨ ਦਾ ਅੰਤਹਕਰਨ ਪ੍ਰਭੂ ਸਿਮਰਨ ਨਾਲ ਸਾਰੇ ਪਾਪਾਂ ਦੀ ਮੈਲ ਧੋ ਕੇ ਨਿਰਮਲ ਹੋ ਜਾਂਦਾ ਹੈ ਤਾਂ ਇਨਸਾਨ ਦੀ ਹਉਮੈ ਉੱਕਾ ਹੀ ਮਰ ਜਾਂਦੀ ਹੈ ਅਤੇ ਉਹ ਪ੍ਰਭੂ ਵਿਚ ਲੀਨ ਹੋ ਕੇ ਉਸ ਦਾ ਸਰੂਪ ਹੋ ਜਾਂਦਾ ਹੈ।
-ਰਾਜਬੀਰ ਕੌਰ
144
« on: September 19, 2011, 01:23:34 PM »
ਡੁੱਲ੍ਹ-ਡੁੱਲ੍ਹ ਪੈਂਦਾ ਅੱਖਰਾਂ ਵਿਚੋਂ, ਇਸ ਦਾ ਨੂਰ ਗੁਲਾਬੀ ਏ,
ਸ਼ਹਿਦ ਨਾਲੋਂ ਵੀ ਮਿੱਠੀ, ਮੇਰੀ ਮਾਂ-ਬੋਲੀ ਪੰਜਾਬੀ ਏ।
ਬੜੀ ਪਿਆਰੀ ਪੈਂਤੀ ਇਸ ਦੀ, ਸਭ ਦੇ ਮਨ ਨੂੰ ਭਾਵੇ,
ਅੱਖਰ-ਅੱਖਰ ਰਸ ਦਾ ਭਰਿਆ, ਰੂਹ ਵਿਚ ਰਚਦਾ ਜਾਵੇ।
ਇਸ ਬੋਲੀ ਨੇ ਕਿੰਨਾ ਦਿੱਤਾ ਸਾਨੂੰ ਗਿਆਨ ਕਿਤਾਬੀ ਏ,
ਸ਼ਹਿਦ ਨਾਲੋਂ ਵੀ ਮਿੱਠੀ..........।
ਵੱਖਰੇ ਜਾਣ ਪਛਾਣੇ ਹਰ ਥਾਂ, ਇਸ ਬੋਲੀ ਦੇ ਜਾਏ,
ਹਰ ਖੇਤਰ ਵਿਚ ਇਸ ਦੇ ਪੁੱਤਰਾਂ, ਟੀਸੀ ਨੂੰ ਹੱਥ ਪਾਏ।
ਦੁਨੀਆ ਦੇ ਹਰ ਕੋਨੇ ਦੇ ਵਿਚ ਜਗਦੇ ਵਾਂਗ ਮਤਾਬੀ ਏ,
ਸ਼ਹਿਦ ਨਾਲੋਂ ਵੀ ਮਿੱਠੀ.............।
ਸੂਫੀ, ਸੰਤ, ਫਕੀਰਾਂ ਇਸ ਨੂੰ ਗੋਦੀ ਲਾਡ ਲਡਾਇਆ,
ਇਸ ਦੇ ਸ਼ਾਇਰਾਂ ਤੇ ਫ਼ਨਕਾਰਾਂ ਇਸ ਦਾ ਮਾਣ ਵਧਾਇਆ।
ਐਵੇਂ ਤਾਂ ਨਹੀਂ ਬਣ ਗਈ ਇਹਦੀ, ਇਹ ਜੋ ਟੌਹਰ ਨਵਾਬੀ ਏ,
ਸ਼ਹਿਦ ਨਾਲੋਂ ਵੀ ਮਿੱਠੀ.............।
ਇਸ ਬੋਲੀ ਵਿਚ ਬਾਬੇ ਨਾਨਕ ਨੇ ਜਦ ਲਿਖ 'ਤੀ ਬਾਣੀ,
ਇਹ ਬੋਲੀ ਫਿਰ ਉਸ ਦਿਨ ਤੋਂ ਹੀ ਬਣ ਗਈ ਏ ਪਟਰਾਣੀ।
ਮਰਦਾਨੇ ਨੇ ਇਸ ਬੋਲੀ ਵਿਚ ਛੇੜੀ ਤਾਰ ਰੁਬਾਬੀ ਏ,
ਸ਼ਹਿਦ ਨਾਲੋਂ ਵੀ ਮਿੱਠੀ..............।
'ਪਾਰਸ' ਆਖੇ ਆਜੋ ਸਾਰੇ ਅੱਜ ਤੋਂ ਕਸਮਾਂ ਖਾਈਏ,
ਮਾਂ-ਪੰਜਾਬੀ ਬੋਲੀ ਦਾ ਇਹ ਰੁਤਬਾ ਹੋਰ ਵਧਾਈਏ।
ਦੁਸ਼ਮਣ ਨੂੰ ਵੀ ਮੋਮ ਬਣਾ ਦੇ, ਤਾਕਤ ਬੇਹਿਸਾਬੀ ਏ,
ਸ਼ਹਿਦ ਨਾਲੋਂ ਵੀ ਮਿੱਠੀ ਮੇਰੀ ਮਾਂ-ਬੋਲੀ ਪੰਜਾਬੀ ਏ।
ਡੁੱਲ੍ਹ-ਡੁੱਲ੍ਹ ਪੈਦਾ ਅੱਖਰਾਂ ਵਿਚੋਂ, ਇਸ ਦਾ ਨੂਰ ਗੁਲਾਬੀ ਏ।
-ਪ੍ਰਤਾਪ ਪਾਰਸ ਗੁਰਦਾਸਪੁਰੀ,
145
« on: September 17, 2011, 02:26:35 PM »
146
« on: September 13, 2011, 10:41:01 PM »
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ , ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ , ਦਿਲ ਦੇਣ ਤੋਂ ਪਹਿਲਾ ਪਰਖ ਲਈਏ , ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ , ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ , ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ , ਟੁਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ , ਬੇਵਫਾ ਆਪ ਹੋਈਏ ਜਾਂ ਯਾਰ ਹੋਵੇ , ਇਸ਼ਕ਼ ਇਬਾਦਤ ਰੱਬ ਦੀ ਏ, ਕਰੀਂ ਓਹਦੇ ਨਾਲ , ਜਿਸ ਲਈ ਦਿਲ ‘ਚ ਸਤਿਕਾਰ ਹੋਵੇ !!
147
« on: September 13, 2011, 07:37:29 PM »
gurmukh 5 (Embedding disabled, limit reached) gurmukh 6 (Embedding disabled, limit reached) gurmukh 7 (Embedding disabled, limit reached) gurmukh 9 (Embedding disabled, limit reached) gurmukh 12 (Embedding disabled, limit reached) gurmukh 13 (Embedding disabled, limit reached) gurmukh 14 (Embedding disabled, limit reached)
148
« on: September 13, 2011, 06:01:39 PM »
oda te sare baani e vadiya hunde ,but aah shabad menu bohat vadiya lagda chad k sangg hun pakkiya da nai kchiya de sangg rehnde ,, wah ji wah
150
« on: September 05, 2011, 07:56:51 PM »
ਸਿਰ 'ਤੇ ਹੱਥ ਪਲੋਸਣ ਵਾਲੇ।
ਨਿਰਛਲ ਸੱਚੇ ਭੋਲੇ ਭਾਲੇ।
ਸਭ ਦੀ ਧੀ ਨੂੰ ਧੀ ਕਹਿੰਦੇ ਸੀ।
ਇਕ ਮਰਿਆਦਾ ਵਿਚ ਰਹਿੰਦੇ ਸੀ।
ਜਾਂਦੇ ਸੀ ਸਤਿਕਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਬਲਦਾਂ ਦੇ ਗਲ ਟੱਲੀਆਂ ਖੜਕਣ।
ਪੈਰਾਂ ਦੇ ਵਿਚ ਲੈਅ ਦੀ ਥਰਕਣ।
ਹਲ ਪੰਜਾਲੀ ਲੈ ਕੇ ਜਾਂਦੇ।
ਸ਼ਾਮ ਢਲੇ ਨੂੰ ਵਾਪਸ ਆਂਦੇ।
ਮਿਹਨਤ ਦੇ ਵਣਜਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਸੱਥ 'ਚ ਮਿਰਜ਼ਾ ਗਾਵਣ ਵਾਲੇ।
ਠੰਢੀਆਂ ਛਾਵਾਂ ਮਾਨਣ ਵਾਲੇ।
ਰਲ ਮਿਲ ਭੰਗੜਾ ਪਾਵਣ ਵਾਲੇ।
ਰੁੱਸੇ ਯਾਰ ਮਨਾਵਣ ਵਾਲੇ।
ਵੰਡਦੇ ਫਿਰਨ ਨਜ਼ਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਬੱਚੇ ਮੁਫ਼ਤ ਪੜ੍ਹਾਂਦੇ ਸੀ ਜੋ।
ਭਗਤੀ ਬੱਲ ਸਿਖਾਂਦੇ ਸੀ ਜੋ।
ਪੁੱਤਾਂ ਵਾਂਗੂੰ ਪਾਲਣ ਵਾਲੇ।
ਕੁਕਰਮ ਤੋਂ ਟਾਲਣ ਵਾਲੇ।
ਸੱਚੇ ਤਾਰਨਹਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਸਫ਼ਰ 'ਚ ਵੇਖ ਪੰਜਾਬੀ ਮੁੰਡੇ।
ਜ਼ੁਰਅਤ ਨਈਂ ਸੀ ਕਰਦੇ ਗੁੰਡੇ।
ਧੀਆਂ-ਭੈਣਾਂ ਚੈਨ 'ਚ ਬੈਠਣ।
ਦਿਨ ਹੋਵੇ ਜਾਂ ਰੈਣ 'ਚ ਬੈਠਣ।
ਇੱਜ਼ਤਦਾਰ ਨਿਆਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਧੀ-ਜਵਾਈ ਜਦ ਪਿੰਡ 'ਚ ਆਏ।
ਹਰ ਕੋਈ ਸਧਰਾਂ ਨਾਲ ਬੁਲਾਏ:-
ਕੁੜੀਏ ਰਾਜ਼ੀ-ਬਾਜ਼ੀ ਏਂ ਨਾ।
ਸੱਸ-ਸਹੁਰਾ ਵੀ ਰਾਜੀ ਏਂ ਨਾ।
ਜਾਂਦੇ ਵਾਰੇ-ਵਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਠੰਢੀਆਂ ਠਾਰ ਹਵਾਵਾਂ ਅੰਦਰ।
ਸਾਂਝ ਪ੍ਰੀਤਾਂ ਛਾਵਾਂ ਅੰਦਰ।
ਉਂਗਲੀ ਲਾ ਕੇ ਹੱਸਦੇ ਜਾਂਦੇ।
ਸਭ ਨੂੰ ਰਸਤਾ ਦੱਸਦੇ ਜਾਂਦੇ।
ਲਾਉਂਦੇ ਨਈਂ ਸੀ ਲਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਦਿਨ ਰਾਤੀਂ ਜੋ ਲੋਅ ਲਈ ਬਲਦੇ।
ਮੁਫ਼ਤ ਸੇਵਾਵਾਂ ਦੇ ਕੇ ਚਲਦੇ।
ਮਾਨਵਤਾ ਲਈ ਜੀਂਦੇ ਮਰਦੇ।
'ਬਾਲਮ' ਧਰਤੀ ਦੇ ਦੁੱਖ ਜਰਦੇ।
ਸੂਰਜ ਚੰਨ ਸਿਤਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਬਲਵਿੰਦਰ
151
« on: September 05, 2011, 07:27:43 PM »
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਪੰਨੇ 1430 ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਮਸਰ ਸਰੋਵਰ ਦੇ ਕੰਢੇ ਭਾਈ ਗੁਰਦਾਸ ਨੂੰ ਲਿਖਵਾਈ ਗਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਛੇ ਗੁਰੂ, 15 ਭਗਤ, 11 ਭੱਟਾਂ ਤੇ ਚਾਰ ਗੁਰ ਸਿੱਖਾਂ ਦੀ ਬਾਣੀ ਉਚਾਰੀ ਹੋਈ ਮਿਲਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 31 ਰਾਗ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 9 ਧੁਨੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁੱਲ 22 ਵਾਰਾਂ ਹਨ। ,,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਹਿਲਾ ਰਾਗ ਸਿਰੀ ਰਾਗ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗਾਂ ਵਿਚ ਬਾਣੀ ਪਹਿਲਾ ਸ਼ਬਦ, ਅਸ਼ਟਪਦੀਆਂ, ਛੰਤ, ਵਾਰਾਂ ਤੇ ਸਲੋਕ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀਆਂ ਦੇ ਤਿੰਨ ਭਾਗ ਹਨ। ਪਹਿਲਾ ਨਿਤਨੇਮ ਦੀਆਂ ਬਾਣੀਆਂ, ਦੂਜਾ ਰਾਗਬੱਧ ਬਾਣੀਆਂ, ਤੀਜਾ ਰਾਗ ਰਹਿਤ ਬਾਣੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬ੍ਰਿਜ, ਹਿੰਦੀ, ਪੰਜਾਬੀ, ਮਰਾਠੀ, ਗੁਜਰਾਤੀ, ਅਰਬੀ, ਫਾਰਸੀ, ਸੰਸਕ੍ਰਿਤ, ਉਰਦੂ ਅਤੇ ਰੇਖਤਾ ਆਦਿ ਭਾਸ਼ਾਵਾਂ ਵਰਤੀਆਂ ਗਈਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1604 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੁਕਤ ਕੀਤੇ ਗਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਵਾਕ ਹੈ 'ਸੰਤਾ ਕੇ ਕਾਰਜਿ ਆਪਿ ਖਲੋਇਆ॥ ਹਰਿ ਕੰਮ ਕਰਾਵਣ ਆਇਆ ਰਾਮ॥'
-ਬਲਵਿੰਦਰ ਸਿੰਘ
152
« on: August 29, 2011, 03:10:55 PM »
ਅਸੀਂ ਸਭ ਗੁਰਦੁਆਰੇ, ਮੰਦਿਰ, ਮਸਜਿਦ, ਚਰਚ ਆਦਿ ਆਪੋ-ਆਪਣੇ ਧਾਰਮਿਕ ਅਸਥਾਨ ਜਾਂਦੇ ਹਾਂ। ਅਸੀਂ ਸਮਝਦੇ ਹਾਂ ਕਿ ਸਿਰਫ ਇਹੀ ਗੁਰੂ ਦਾ ਘਰ ਹੈ। ਗੁਰਦੁਆਰੇ ਦੇ ਅਰਥ ਅਸੀਂ ਇਹੀ ਕਰ ਰੱਖੇ ਨੇ 'ਗੁਰੂ ਦਾ ਘਰ' ਸਿਰਫ਼ ਇਹੋ ਗੁਰੂ ਦਾ ਘਰ ਹੈ। ਸਿਰਫ਼ ਤੇ ਸਿਰਫ਼ ਇਥੇ ਹੀ ਰੱਬ ਬੈਠਾ ਹੈ, ਇਸ ਕਰਕੇ ਇਥੇ ਹੀ ਅਸੀਂ ਝੂਠ ਨਹੀਂ ਬੋਲਣਾ, ਬਾਹਰ ਬੋਲ ਸਕਦੇ ਹਾਂ। ਸਿਰਫ ਇਥੇ ਹੀ ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲਣਾ, ਬਾਹਰ ਬੋਲ ਸਕਦੇ ਹਾਂ। ਇਥੇ ਅਸੀਂ ਲੰਗਰਾਂ ਦੇ ਪ੍ਰਵਾਹ ਚਲਾ ਦਿੰਦੇ ਹਾਂ ਪਰ ਜਦੋਂ ਆਪਣੀ ਦੁਕਾਨ 'ਤੇ ਬੈਠੇ ਹੁੰਦੇ ਹਾਂ, ਉਥੇ ਲਿਖ ਕੇ ਲਾਇਆ ਹੁੰਦਾ ਹੈ 'ਘੋੜਾ ਘਾਹ ਨਾਲ ਦੋਸਤੀ ਕਰੂ ਤਾਂ ਖਾਊਗਾ ਕੀ।' ਉਥੇ ਅਸੀਂ ਠੱਗੀ ਮਾਰਨ ਤੋਂ ਨਹੀਂ ਹਟਦੇ। ਅਸੀਂ ਮਿਲਾਵਟੀ ਮਾਲ ਖਰੀਦਦੇ ਹਾਂ ਤੇ ਉਸ ਨੂੰ ਉੱਚੀ ਕੀਮਤ 'ਤੇ ਵੇਚ ਕੇ ਖੁਸ਼ ਹੁੰਦੇ ਹਾਂ। ਮਿਲਾਵਟੀ ਤਾਂ ਖਰੀਦਦੇ ਹਾਂ, ਕਿਉਂਕਿ ਚਾਰ ਪੈਸੇ ਉਸੇ ਵਿਚੋਂ ਹੀ ਬਚਦੇ ਹਨ। ਜਦੋਂ ਗੁਰੂ-ਘਰ ਆਉਂਦੇ ਹਾਂ ਤਾਂ ਉਥੇ ਆ ਕੇ ਬੜੇ ਸ਼ਰੀਫ ਸਾਊ ਜਿਹੇ ਬਣ-ਬਣ ਕੇ ਦਿਖਾਉਂਦੇ ਹਾਂ। ਕੀ ਹੋ ਗਿਆ ਸਾਨੂੰ? ਗੁਰਦੁਆਰੇ ਅਸੀਂ ਆਪਣੇ ਗੁਰੂ ਕੋਲੋਂ ਸਿੱਖਣ ਆਉਂਦੇ ਹਾਂ ਕਿ ਚੰਗੇ ਕੰਮ ਕਿਵੇਂ ਕਰਨੇ ਨੇ? ਗੁਰਦੁਆਰਾ ਸਾਡਾ ਸਕੂਲ ਹੈ, ਇਥੋਂ ਅਸੀਂ ਸਿੱਖਣਾ ਹੈ ਕਿ ਰੱਬ, ਅੱਲਾ, ਗਾਡ, ਹਰੇਕ ਦੇ ਅੰਦਰ ਹੈ।
ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ॥
ਇਸੇ ਨੂੰ ਅਸੀਂ ਪਛਾਨਣਾ ਹੈ। ਸਕੂਲ ਵਿਚੋਂ ਸਿੱਖ ਕੇ ਅਸੀਂ ਉਸ ਨੂੰ ਆਪਣੇ ਜੀਵਨ 'ਤੇ ਲਾਗੂ ਕਰਨਾ ਹੈ, ਨਾ ਕਿ ਦਿਖਾਵੇ ਦੇ ਕਰਮਕਾਂਡੀ ਬਣ, ਸ਼ਰਾਫਤ ਦਾ ਨਕਾਬ ਸਿਰਫ਼ ਗੁਰਦੁਆਰੇ ਆ ਕੇ ਹੀ ਚੜ੍ਹਾਉਣਾ ਹੈ। ਸਿੱਖ ਨੇ ਕੋਈ ਨਕਾਬ ਨਹੀਂ ਪਹਿਨਣਾ। 'ਸਾਬਤ ਸੂਰਤ ਦਸਤਾਰ ਸਿਰਾ' ਦਾ ਵੀ ਇਹੋ ਅਰਥ ਹੈ। ਜਿਵੇਂ ਅੰਦਰੋਂ! ਉਵੇਂ ਹੀ ਬਾਹਰੋਂ! ਸਾਬਤ ਸੂਰਤ ਰਹਿਣ ਦਾ ਮਤਲਬ ਹੀ ਇਹੋ ਹੈ ਕਿ ਕੁਦਰਤ ਨਾਲ ਇਕਮਿਕਤਾ।
ਅਸੀਂ ਆਪਣੀ ਹੱਟੀ 'ਤੇ ਗਾਹਕ ਨੂੰ ਬੱਕਰਾ ਸਮਝ ਕੇ ਝਟਕਾਉਣ ਵਿਚ ਖੁਸ਼ੀ ਮਹਿਸੂਸ ਕਰਦੇ ਹਾਂ, ਸਾਨੂੰ ਸਿਖਾਇਆ ਹੀ ਇਹੋ ਜਾਂਦਾ ਹੈ। ਸਾਡੇ ਘਰਾਂ, ਸਕੂਲਾਂ ਵਿਚ ਜੋ ਵੀ ਵਿੱਦਿਆ ਮਿਲ ਰਹੀ ਹੈ, ਸਭ ਪੈਸੇ ਬਣਾਉਣ ਦੀਆਂ ਮਸ਼ੀਨਾਂ ਬਣਾਉਣ ਵੱਲ ਸੇਧਿਤ ਹੈ। ਸਾਰੇ ਵਿੱਦਿਅਕ ਅਦਾਰੇ ਡਾਕਟਰ, ਇੰਜੀਨੀਅਰ, ਵਪਾਰੀ ਬਣਾਉਣ 'ਤੇ ਲੱਗੇ ਹੋਏ ਹਨ। ਚੰਗਾ ਮਨੁੱਖ ਬਣਾਉਣ ਦੀ ਕੋਈ ਵੀ ਗੱਲ ਨਹੀਂ ਕਰਦਾ। ਕੀ ਹੋ ਗਿਆ ਸਾਨੂੰ?
ਅਸੀਂ ਮਨੁੱਖਾਂ ਨੇ ਵੰਡੀਆਂ ਪਾ ਰੱਖੀਆਂ ਨੇ, ਇਹ ਪੰਡਿਤ ਹੈ, ਇਹ ਜੱਟ ਹੈ, ਇਹ ਦਲਿਤ ਹੈ, ਇਹ ਭਾਪਾ ਹੈ, ਇਹ ਰਾਮਗੜ੍ਹੀਆ ਹੈ। ਅਸੀਂ ਆਪਣੇ ਗੁਰਦੁਆਰੇ ਵੀ ਵੰਡ ਰੱਖੇ ਨੇ, ਜੱਟਾਂ ਦਾ ਗੁਰਦੁਆਰਾ, ਰਵਿਦਾਸੀਆਂ ਦਾ ਗੁਰਦੁਆਰਾ, ਭਾਪਿਆਂ ਦਾ ਗੁਰਦੁਆਰਾ , ਰਾਮਗੜ੍ਹੀਆਂ ਦਾ ਗੁਰਦੁਆਰਾ। ਸਭ ਵਿਚ ਪ੍ਰਕਾਸ਼ ਇਕੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਹੈ ਪਰ ਅਸੀਂ ਵੰਡ ਰੱਖੇ ਨੇ, ਕਿਉਂ? ਕਿਉਂਕਿ ਸਾਨੂੰ ਵੰਡਣਾ ਆਉਂਦਾ ਹੈ। ਸਾਨੂੰ ਵੰਡਣ ਦੀ ਜਾਚ ਆ ਗਈ ਹੈ ਤਾਂ ਅਸੀਂ ਵੰਡ ਰੱਖੇ ਨੇ। ਅਸੀਂ ਆਪਣੇ ਗੁਆਂਢੀ ਨਾਲ ਵੀ ਬੋਲ ਨਹੀਂ ਸਕਦੇ। ਪਤੀ-ਪਤਨੀ ਦੀ ਆਪਸ ਵਿਚ ਨਹੀਂ ਬਣਦੀ, ਉਥੇ ਵੀ ਅਸੀਂ ਵੰਡੇ ਹੋਏ ਹਾਂ। ਪੁੱਤਰ ਦੀ ਮਾਪਿਆਂ ਨਾਲ ਨਹੀਂ ਬਣਦੀ। ਨੂੰਹ ਦੀ ਸੱਸ ਨਾਲ ਨਹੀਂ ਬਣਦੀ। ਧੀ ਦੀ ਮਾਂ-ਪਿਉ ਨਾਲ ਨਹੀਂ ਬਣਦੀ।
ਕਿਉਂ? ਕਿਉਂਕਿ ਸਾਡਾ ਅਹੰਕਾਰ ਹੀ ਸਾਨੂੰ ਮਿਲਣ ਨਹੀਂ ਦਿੰਦਾ। ਸਾਡਾ ਹੰਕਾਰ ਹੀ ਹੈ ਜੋ ਸਾਨੂੰ ਕਹਿੰਦਾ ਹੈ ਕਿ ਉਹ ਦਲਿਤ ਹਨ, ਉਨ੍ਹਾਂ ਕੋਲ ਨਹੀਂ ਬੈਠਣਾ, ਕਿਉਂਕਿ ਮੈਂ ਤਾਂ ਉੱਚੀ ਜਾਤ ਦਾ ਹਾਂ। ਸਾਡਾ ਅਹੰਕਾਰ ਸਾਡੇ ਘਰਾਂ ਵਿਚ ਕੰਮ ਕਰਦੀਆਂ ਮਾਵਾਂ-ਭੈਣਾਂ ਨੂੰ ਗਾਲ੍ਹਾਂ ਨਾਲ ਸੰਬੋਧਨ ਕਰਕੇ ਬੁਲਾਉਂਦਾ ਹੈ। ਦਫਤਰਾਂ ਵਿਚ ਆਪਣੇ ਥੱਲੇ ਕੰਮ ਕਰਨ ਵਾਲਿਆਂ ਨੂੰ ਰੋਹਬ ਨਾਲ ਬੁਲਾਉਂਦੇ ਹਾਂ, ਜਦੋਂ ਪੁੱਛਿਆ ਜਾਵੇ ਤਾਂ ਤਰਕ ਵੀ ਅਜਿਹੇ ਦਿੰਦੇ ਹਾ, 'ਅਗਰ ਇਨ੍ਹਾਂ ਨੂੰ ਪਿਆਰ ਨਾਲ ਬੁਲਾਓਗੇ ਤਾਂ ਇਹ ਸਿਰ 'ਤੇ ਚੜ੍ਹਨਗੇ'। ਪਤੀ-ਪਤਨੀ ਦੀ ਆਪਸੀ 'ਈਗੋ' ਹੀ ਇਕ-ਦੂਜੇ ਨੂੰ, ਇਕ-ਦੂਸਰੇ ਦੇ ਨੇੜੇ ਨਹੀਂ ਆਉਂਣ ਦਿੰਦੀ। ਪਤੀ ਕਹਿੰਦਾ ਹੈ ਮੈਂ ਇਸ ਤੋਂ ਸੁਪੀਰੀਅਰ ਹਾਂ, ਇਸ ਨੂੰ ਕੀ ਪਤਾ ਹੈ, ਮੈਂ ਕਮਾਉਂਦਾ ਹਾਂ। ਪਤਨੀ ਸੋਚਦੀ ਹੈ ਮੈਂ ਕਿਉਂ ਬੁੱਢੇ-ਬੁੱਢੀ ਦੀ ਸੇਵਾ ਕਰਾਂ? ਮੈਂ ਕੋਈ ਇਨ੍ਹਾਂ ਦੇ ਘਰ ਦੀ ਨੌਕਰ ਹਾਂ। ਕੰਮ ਕਰਨ ਤੋਂ ਟਾਲਾ ਵੱਟਦੀ ਹੈ ਪਰ ਉਹੀ ਜਦ ਗੁਰਦੁਆਰੇ, ਮੰਦਿਰ, ਮਸਜਿਦ ਜਾਂ ਕਿਸੇ ਡੇਰੇ ਆਦਿ ਜਾਂਦੀ ਹੈ ਤਾਂ ਉਥੇ ਤਰਜੀਹ ਹੀ ਸੇਵਾ ਨੂੰ ਦਿੰਦੀ ਹੈ। ਕੀਰਤਨ ਉਸ ਤੋਂ ਸੁਣਿਆ ਨਹੀਂ ਜਾਂਦਾ। ਭਾਂਡੇ ਮਾਂਜਦੀ, ਪੋਚੇ ਮਾਰਦੀ, ਲਾਂਗੜ ਚੜਾਹ ਕੇ ਭੱਜੀ ਹੀ ਫਿਰਦੀ ਹੈ। ਧੀ ਸੋਚਦੀ ਹੈ ਕਿ ਇਸ ਬੁੱਢੇ ਮਾਂ-ਬਾਪ ਨੂੰ ਕੀ ਪਤਾ ਮੈਂ ਸਿਰ ਖੁਦ ਕਰੂੰਗੀ। ਸਿਰ ਖੁਦ ਕਰਦੀ-ਕਰਦੀ 'ਖੁਦਕੁਸ਼ੀ' ਦੀ ਨੌਬਤ ਤੱਕ ਪਹੁੰਚ ਜਾਂਦੀ ਹੈ। ਪੁੱਤਰ ਸੋਚਦਾ ਹੈ ਮੈਂ ਐਨੀ ਤਨਖਾਹ ਲੈਂਦਾ ਹਾਂ, ਐਨਾ ਕੰਮ ਕਰਦਾ ਹਾਂ, ਬੱਸ ਘਰ ਵਿਚ ਦਿਖਾਵਾ ਕਰਦਾ ਹੈ ਕਿ ਮੈਂ ਐਨਾ ਬਿਜ਼ੀ ਹਾਂ, ਬੁੱਢੇ ਮਾਂ-ਬਾਪ ਨਾਲ ਬੋਲਦਾ ਨਹੀਂ। ਘਰ ਵਿਚ ਬੈਠਣ ਦਾ ਵੀ ਟਾਈਮ ਨਹੀਂ। ਬੱਸ ਭੱਜਿਆ ਫਿਰਦਾ ਹੈ, ਕਦੇ ਕੋਈ ਗੱਲ ਨਹੀਂ ਕਰਦਾ, ਸਾਰਾ ਦਿਨ ਕੁੜ੍ਹਿਆ ਰਹਿੰਦਾ ਹੈ ਪਰ ਜਦੋਂ ਉਸ ਦੇ ਦੋਸਤ ਆਉਂਦੇ ਹਨ ਉਨ੍ਹਾਂ ਨਾਲ ਬੜੀਆਂ ਹੱਸ-ਹੱਸ ਗੱਲਾਂ ਕਰੇਗਾ। ਬੜੇ ਜੋਸ਼-ਖਰੋਸ਼ ਨਾਲ ਮਿਲੇਗਾ। ਐਦਾਂ ਲਗਦਾ ਜਿਵੇਂ ਉਸ ਨੂੰ ਉਸ ਦਾ ਘਰ ਦੰਦੀਆਂ ਵੱਢਦਾ ਹੋਵੇ।
ਇਕ ਅੰਗਰੇਜ਼ੀ ਕਹਾਣੀ ਬੜੀ ਪਿਆਰੀ ਤੇ ਸਿੱਖਿਆਦਾਇਕ ਹੈ। ਇਸ ਅੰਗਰੇਜ਼ੀ ਕਹਾਣੀ ਮੁਤਾਬਿਕ ਇਕ ਬੱਚਾ ਆਪਣੀ ਮਾਂ ਨਾਲ ਸੁਪਰਮਾਰਕੀਟ ਜਾਂਦਾ ਹੈ। ਉਸ ਬੱਚੇ ਨੂੰ ਕੁੱਤੇ (ਪੈਟਸ) ਪਾਲਣ ਦਾ ਸ਼ੌਕ ਹੈ। ਉਸ ਦੀ ਮਾਂ ਉਸ ਬੱਚੇ ਨੂੰ ਕੁੱਤਿਆਂ ਦੀ ਦੁਕਾਨ 'ਤੇ ਛੱਡ ਦਿੰਦੀ ਹੈ ਤੇ ਆਪ ਨਾਲ ਵਾਲੀਆਂ ਦੁਕਾਨਾਂ ਤੋਂ ਘਰ ਦੀ ਖਰੀਦਦਾਰੀ ਲਈ ਚਲੇ ਜਾਂਦੀ ਹੈ। ਬੱਚਾ ਕੁੱਤਿਆਂ ਨੂੰ ਦੇਖਣ ਲੱਗ ਜਾਂਦਾ ਹੈ, ਉਹ ਉਸ ਨੂੰ ਬੜੇ ਪਿਆਰੇ ਲੱਗਦੇ ਹਨ। ਉਹ ਉਨ੍ਹਾਂ ਵਿਚੋਂ ਕਿਸੇ ਇਕ ਨੂੰ ਖਰੀਦਣ ਬਾਰੇ ਸੋਚਦਾ ਹੈ। ਬੱਚਾ ਜਦੋਂ ਉਨ੍ਹਾਂ ਕੁੱਤਿਆਂ ਦੀ ਕੀਮਤ ਪੁੱਛਦਾ ਹੈ, ਉਹ ਬੜੇ ਕੀਮਤੀ ਹੁੰਦੇ ਹਨ। ਬੱਚਾ ਦੁਕਾਨਦਾਰ ਨੂੰ ਕਹਿਦਾ ਹੈ ਕਿ ਉਸ ਕੋਲ ਸਿਰਫ 75 ਡਾਲਰ ਹਨ, ਉਸ ਨੂੰ ਕੋਈ ਸਸਤਾ ਕੁੱਤਾ ਦਿਖਾਵੇ। ਦੁਕਾਨਦਾਰ ਉਸ ਨੂੰ ਇਕ ਪਿੱਛਿਓਂ ਲੁਕਿਆ ਹੋਇਆ ਛੋਟਾ ਜਿਹਾ ਕੁੱਤਾ ਦਿਖਾਉਂਦਾ ਹੈ ਅਤੇ ਉਸ ਦੀ ਕੀਮਤ 75 ਡਾਲਰ ਦੱਸਦਾ ਹੈ ਅਤੇ ਨਾਲ ਹੀ ਦੱਸਦਾ ਹੈ ਕਿ ਇਹ ਲੰਗੜਾ ਹੈ। ਇਸ ਦੀ ਇਕ ਲੱਤ ਖਰਾਬ ਹੈ। ਬੱਚੇ ਨੂੰ ਉਹ ਕੁੱਤਾ ਪਸੰਦ ਆ ਜਾਂਦਾ ਹੈ। ਉਹ ਉਸ ਨੂੰ ਖਰੀਦਣ ਲਈ ਪੈਸਿਆਂ ਲਈ ਜਦ ਅਪਣੀ ਪੈਂਟ ਵਿਚ ਹੱਥ ਮਾਰਦਾ ਹੈ ਤਾਂ ਕੀ ਦੇਖਦਾ ਹੈ ਕਿ ਪੈਸੇ ਉਸ ਦੀ ਜੇਬ ਵਿਚ ਹੁੰਦੇ ਹੀ ਨਹੀਂ।
ਬੱਚਾ ਕੁੱਤੇ ਨੂੰ ਗੋਦੀ ਵਿਚ ਚੁੱਕ ਲੈਂਦਾ ਹੈ ਤੇ ਆਪਣੀ ਮੰਮੀ ਦਾ ਇੰਤਜ਼ਾਰ ਕਰਨ ਲਗਦਾ ਹੈ। ਥੋੜ੍ਹੀ ਦੇਰ ਬਾਅਦ ਉਸ ਦੇ ਮੰਮੀ ਵੀ ਉਸ ਕੁੱਤਿਆਂ ਵਾਲੀ ਦੁਕਾਨ 'ਤੇ ਪਹੁੰਚ ਜਾਂਦੇ ਹਨ। ਉਸ ਦੀ ਮਾਂ ਬੱਚੇ ਨੂੰ ਆਖਦੀ ਹੈ ਕਿ ਬੇਟਾ ਤੂੰ ਕੋਈ ਵੀ ਕੁੱਤਾ ਖਰੀਦ ਸਕਦਾ ਏਂ, ਪੈਸਿਆਂ ਦੀ ਕੋਈ ਸਮੱਸਿਆ ਨਹੀਂ। ਪਰ ਬੱਚਾ ਉਸੇ ਕੁੱਤੇ ਨੂੰ ਲੈਣ ਦੀ ਜ਼ਿੱਦ ਕਰਨ ਲੱਗਦਾ ਹੈ। ਉਸ ਬੱਚੇ ਨੂੰ ਦੁਕਾਨਦਾਰ ਵੀ ਸਮਝਾਉਂਦਾ ਹੈ ਕਿ ਬੇਟਾ ਇਸ ਕੁੱਤੇ ਦੀ ਇਕ ਲੱਤ ਟੁੱਟੀ ਹੋਈ ਹੈ, ਤੂੰ ਕੋਈ ਹੋਰ ਵਧੀਆ ਜਿਹਾ ਕੁੱਤਾ ਲੈ ਲਾ ਪਰ ਉਹ ਬੱਚਾ ਉਸ ਕੁੱਤੇ ਨੂੰ ਲੈਣ ਦੀ ਜ਼ਿੱਦ 'ਤੇ ਹੀ ਅੜਿਆ ਰਹਿੰਦਾ ਹੈ। ਜਦ ਉਸ ਦੀ ਮੰਮੀ ਵੀ ਜ਼ਿੱਦ ਕਰਨ ਲਗਦੀ ਹੈ ਤਾਂ ਉਹ ਬੱਚਾ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ, ਲਿਟਣ ਲੱਗ ਜਾਂਦਾ ਹੈ। ਲਿਟਦਾ-ਲਿਟਦਾ ਲੇਰਾਂ ਮਾਰਦਾ ਆਪਣੀ ਪੈਂਟ ਖੋਲ੍ਹ ਦਿੰਦਾ ਹੈ ਤੇ ਰੋਂਦੇ-ਰੋਂਦੇ ਆਖਦਾ ਹੈ ਇਹ ਦੇਖੋ ਮੇਰੀ ਵੀ ਇਕ ਲੱਤ ਲੱਕੜ ਦੀ ਹੈ। ਮੈਂ ਵੀ ਲੰਗੜਾ ਹਾਂ। ਮੈਂ ਇਸ ਦੇ ਦਰਦ ਨੂੰ ਸਮਝਾਂਗਾ ਤੇ ਇਹ ਮੇਰੇ ਦਰਦ ਨੂੰ ਸਮਝੇਗਾ, ਅਸੀਂ ਵਧੀਆ ਦੋਸਤ ਬਣ ਸਕਦੇ ਹਾਂ। ਇਸ ਕਰਕੇ ਮੈਂ ਇਹੋ ਪੱਪੀ ਲੈਣਾ ਹੈ। ਸਾਰੇ ਅੱਖਾਂ ਭਰ ਲੈਂਦੇ ਹਨ।
ਕਾਸ਼! ਅਸੀਂ ਵੀ ਉਸ ਛੋਟੇ ਬੱਚੇ ਦੀ ਤਰ੍ਹਾਂ ਇਕ-ਦੂਸਰੇ ਦਾ ਦੁੱਖ-ਦਰਦ ਸਮਝਦੇ ਹੁੰਦੇ। ਅਸੀਂ ਤਾਂ ਬੱਸ ਆਪਣੇ ਅੱਗੇ ਝੁਕੇ ਹੋਏ ਨੂੰ ਮਾਰ ਮੁਕਾ ਕੇ ਹੋਰ ਲਿਟਾ ਦੇਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਸ਼ੁਰੂ ਤੋਂ ਇਹੀ ਸਿੱਖਿਆ ਹੈ ਕਿ ਅੱਗੇ ਨਿਕਲਣ ਲਈ ਦੂਜਿਆਂ ਦੇ ਮੋਢਿਆਂ ਨੂੰ ਲਿਤਾੜਦੇ ਹੋਏ ਉਪਰ ਕਿਵੇਂ ਚੜ੍ਹਨਾ ਹੈ। ਕਾਸ਼! ਅਸੀਂ ਵੀ ਕਦੇ ਕਿਸੇ ਦੂਸਰੇ ਦੀਆਂ ਵੈਸਾਖੀਆਂ ਬਣਦੇ।
ਇਕ ਹੋਰ ਗੱਲ ਪਿੱਛੇ ਜਿਹੇ ਦੇਖਣ ਵਿਚ ਆਈ ਕਿ ਦਸ ਅੰਗਹੀਣਾਂ ਦੀ ਦੌੜ ਹੋ ਰਹੀ ਸੀ। ਪੂਰਾ ਸਟੇਡੀਅਮ ਉਨ੍ਹਾਂ ਦੀ ਦੌੜ ਦੇਖਣ ਲਈ ਖਚਾ-ਖਚ ਭਰਿਆ ਹੋਇਆ ਸੀ। ਦੌੜਦੇ-ਦੌੜਦੇ ਇਕ ਵਿਚਾਰਾ ਡਿਗ ਜਾਂਦਾ ਹੈ, ਬਾਕੀ ਦੇ ਨੌਂ ਅੱਗੇ ਨਿਕਲ ਜਾਂਦੇ ਹਨ। ਜਦੋਂ ਦੇਖਦੇ ਹਨ ਕਿ ਸਾਡੇ ਵਿਚੋਂ ਇਕ ਡਿਗ ਗਿਆ ਹੈ ਤਾਂ ਉਸ ਨੂੰ ਚੁੱਕਣ ਲਈ ਸਾਰੇ ਪਿੱਛੇ ਮੁੜਦੇ ਹਨ, ਉਸ ਨੂੰ ਉਠਾਉਂਦੇ ਹਨ। ਇਥੇ ਦੌੜ ਵਿਚ ਇਕ ਕਮਾਲ ਦੀ ਗੱਲ ਹੋਰ ਹੁੰਦੀ ਹੈ ਕਿ ਦਸ ਦੇ ਦਸ ਇਕੱਠੇ ਹੀ ਲਾਲ ਰਿਬਨ ਨੂੰ ਕਰੌਸ ਕਰਦੇ ਹਨ। ਤਾੜੀਆਂ ਨਾਲ ਪੂਰਾ ਸਟੇਡੀਅਮ ਗੂੰਜ ਉੱਠਦਾ ਹੈ। ਸਿੱਖ ਲਈਏ ਕੁਝ ਇਨ੍ਹਾਂ ਤੋਂ ਹੀ। ਖੇਡਾਂ ਆਪਸੀ ਭਾਈਚਾਰਾ ਵਧਾਉਣ ਲਈ ਹੁੰਦੀਆਂ ਹਨ ਪਰ ਆਹ ਕੀ ਹੋ ਗਿਆ ਅੱਜ ਸਾਨੂੰ? ਜਦ ਕ੍ਰਿਕਟ ਵਿਚ 'ਭਾਰਤ-ਪਾਕਿ' ਦਾ ਮੈਚ ਹੁੰਦਾ ਹੈ, ਸਾਰਾ ਮੀਡੀਆ ਉਸ ਨੂੰ ਯੁੱਧ ਦਾ ਮੈਦਾਨ ਬਣਾ ਦਿੰਦਾ ਹੈ। ਅਸੀਂ ਮਰਨ-ਮਾਰਨ 'ਤੇ ਹੀ ਉਤਾਰੂ ਹੋ ਜਾਂਦੇ ਹਾਂ। ਕਿਉਂ ਅਸੀਂ ਐਨੀ ਈਰਖਾ ਵਿਚ ਬੱਝੇ ਹਾਂ। ਸਾਡਾ ਹੰਕਾਰ ਹੀ ਸਾਨੂੰ ਮਿਲਣ ਨਹੀਂ ਦਿੰਦਾ। ਅਸੀਂ ਬੱਸ ਇਸੇ ਭਰਮ ਵਿਚ ਹਾਂ ਕਿ ਸਾਡੇ ਤੋਂ ਸੁਪੀਰੀਅਰ ਕੋਈ ਵੀ ਨਹੀਂ। ਅਸੀ ਸੋਚਦੇ ਹਾਂ ਕਿ ਪਹਿਲਾਂ ਸਤਯੁੱਗ ਸੀ, ਹੁਣ ਕਲਯੁੱਗ ਹੈ।
ਇਹ ਧਰਮ-ਕਰਮ ਦੀਆਂ ਗੱਲਾਂ ਸਾਡੇ ਤੋਂ ਨਹੀਂ ਹੋਣੀਆਂ। ਏਨਾ ਕਹਿ ਕੇ ਅਸੀਂ ਪੱਲਾ ਝਾੜ ਦਿੰਦੇ ਹਾਂ। ਸਾਡੇ ਘਰਾਂ ਵਿਚ ਸਾਨੂੰ ਇਕ-ਦੂਸਰੇ ਤੋਂ ਦੂਰ ਕਰਨ ਵਾਲੀਆਂ ਚੀਜ਼ਾਂ ਆ ਗਈਆਂ ਹਨ। ਟੀ. ਵੀ. ਸਾਡਾ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਅਸੀਂ ਇਕ-ਦੂਸਰੇ ਨੂੰ ਨੀਵਾਂ ਦਿਖਾਉਣਾ ਹੈ। ਸਾਡੇ ਮੋਬਾਈਲ ਫੋਨ ਵੀ ਦੂਰੀ ਵਧਾਉਣ ਦਾ ਕੰਮ ਕਰਦੇ ਹਨ। ਨੂੰਹ ਸਵੇਰੇ-ਸਵੇਰੇ ਆਪਣੇ ਪੇਕੇ ਫੋਨ ਖੜਕਾ ਦਿੰਦੀ ਹੈ ਕਿ ਸਾਰੇ ਸੁੱਤੇ ਪਏ ਹਨ, ਮੈਨੂੰ ਹੀ ਕੰਮ ਕਰਨਾ ਪੈ ਰਿਹਾ ਹੈ, ਕੋਈ ਚਾਹ ਬਣਾ ਕੇ ਦੇਣ ਵਾਲਾ ਨਹੀਂ। ਮਾਂ ਕਹਿੰਦੀ ਹੈ ਜੇਕਰ ਤੈਨੂੰ ਕੁਝ ਵੀ ਕਿਹਾ, ਤੂੰ ਬੱਸ ਇਕ ਫੋਨ ਕਰੀਂ ਅਸੀਂ ਪੁਲਿਸ ਲੈ ਕੇ ਪਹੁੰਚ ਜਾਵਾਂਗੇ। ਦਾਜ ਦਾ ਕੇਸ ਠੋਕ ਕੇ ਸਿੱਧੇ ਕਰ ਦੇਵਾਂਗੇ। ਝੂਠੇ-ਸੱਚੇ ਕੇਸ ਇਕ-ਦੂਸਰੇ 'ਤੇ ਥੋਪੇ ਜਾਂਦੇ ਹਨ। ਧੀਆਂ ਨੂੰ ਜਲਾਉਣ ਦੀਆਂ ਖਬਰਾਂ ਵੀ ਨਿੱਤ ਪੜ੍ਹਦੇ ਹਾਂ। ਪੁਲਿਸ ਵੱਲੋਂ ਹੁੰਦੀਆਂ ਨਿੱਤ ਦੀਆਂ ਵਧੀਕੀਆਂ ਨੂੰ ਚੱਲ ਹੋਊ ਕਹਿ ਕੇ ਕਿਉਂ ਛੱਡ ਦਿੰਦੇ ਹਾਂ? ਕਿਉਂ ਅਸੀ ਇਕ-ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਨਹੀਂ ਸਮਝਦੇ? ਦੂਸਰੇ ਦੇ ਦੁੱਖ 'ਤੇ ਕਿਉਂ ਤਮਾਸ਼ਾ ਬਣਾਉਂਦੇ ਹਾਂ? ਕੀ ਇਹੋ ਸਾਡਾ ਸਮਾਜ ਹੈ?
ਜਾਪਾਨ ਵਿਚ ਇਕ ਮਾਲ ਬਣ ਰਿਹਾ ਸੀ। ਉਸ ਦੇ ਅੰਦਰ ਲੱਕੜ ਦੀ ਪਾਰਟੀਸ਼ਨ ਬਣਾਈ ਗਈ। ਜਦੋਂ ਤਿੰਨ ਮਹੀਨੇ ਬਾਅਦ ਉਸ ਲੱਕੜ ਦੀ ਪਾਰਟੀਸ਼ਨ ਨੂੰ ਖੋਲ੍ਹਣ ਲਗਦੇ ਹਨ ਤਾਂ ਕੀ ਦੇਖਦੇ ਹਨ ਕਿ ਇਕ ਛਿਪਕਲੀ ਉਸ ਪਾਰਟੀਸ਼ਨ ਵਿਚ ਫਸੀ ਹੋਈ ਹੈ। ਪਾਰਟੀਸ਼ਨ ਕਰਦੇ ਸਮੇਂ ਉਸ ਛਿਪਕਲੀ ਦੇ ਪੈਰ ਵਿਚ ਕਿੱਲ ਠੁਕ ਗਈ ਸੀ। ਸਾਰੇ ਹੈਰਾਨ ਹੁੰਦੇ ਹਨ ਕਿ ਇਹ ਛਿਪਕਲੀ ਤਿੰਨ ਮਹੀਨੇ ਤੱਕ ਕਿਵੇਂ ਬਚੀ ਰਹੀ? ਉਥੇ ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਹੁੰਦੇ ਹਨ। ਉਹ ਉਨ੍ਹਾਂ ਕੈਮਰਿਆਂ ਦੀ ਜਾਂਚ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕਿਸ ਤਰ੍ਹਾਂ ਬਚੀ ਰਹੀ। ਕੀ ਦੇਖਦੇ ਹਨ ਕਿ ਇਕ ਛਿਪਕਲੀ ਆਉਂਦੀ ਹੈ, ਉਸ ਨੂੰ ਖਾਣਾ ਦੇ ਕੇ ਚਲੀ ਜਾਂਦੀ ਹੈ। ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਹੈ। ਲਗਾਤਾਰ ਤਿੰਨ ਮਹੀਨੇ ਤੱਕ ਫਸੀ ਹੋਈ ਛਿਪਕਲੀ ਨੂੰ ਉਸ ਦੀ ਦੋਸਤ ਖਾਣਾ ਦਿੰਦੀ ਰਹੀ। ਆਓ! ਅਸੀਂ ਛਿਪਕਲੀ ਤੋਂ ਹੀ ਕੁਝ ਸਿੱਖ ਲਈਏ। ਕਿਉਂ ਖੁਦਗਰਜ਼ ਹੋਏ ਪਏ ਹਾਂ। ਕਿਉਂ ਅਸੀਂ ਆਪਣੇ ਘਰਾਂ ਵਿਚ ਵੀ ਇਕ-ਦੂਜੇ ਤੋਂ ਐਨੇ ਦੂਰ ਹਾਂ? ਸਾਨੂੰ ਇਹ ਧਰਮ-ਕਰਮ ਦੀਆਂ ਗੱਲਾਂ ਰਟਣੀਆਂ ਛੱਡ ਆਪਣੇ ਜੀਵਨ 'ਤੇ ਅਮਲੀ ਰੂਪ ਵਿਚ ਲਾਗੂ ਕਰਨੀਆਂ ਪੈਣਗੀਆਂ, ਤਾਂ ਹੀ ਤਾਂ ਲੋਕ ਸੁਖੀਏ ਪ੍ਰਲੋਕ ਸੁਹੇਲਾ ਹੋ ਸਕਦਾ ਹੈ ਨਹੀਂ ਤਾਂ ਸਭ ਫਜ਼ੂਲ ਹੈ।
ਇੰਜੀ: ਮਨਵਿੰਦਰ ਸਿੰਘ ਗਿਆਸਪੁਰ
153
« on: August 29, 2011, 02:40:35 PM »
ਅਮਰੀਕਾ 'ਚ ਹੁਣ ਡਿਪੋਰਟੇਸ਼ਨ ਵਾਲੇ ਲੋਕ ਵੀ ਗਰੀਨ ਕਾਰਡ ਲੈ ਸਕਣਗੇ
ਕੈਲੇਫੋਰਨੀਆ, 28 ਅਗਸਤ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਓਬਾਮਾ ਦੀਆਂ ਹਦਾਇਤਾਂ 'ਤੇ ਡਿਪੋਰਟੇਸ਼ਨ ਕੇਸਾਂ ਨੂੰ ਦੁਬਾਰਾ ਖੋਲ੍ਹਣ ਅਤੇ ਡਿਪੋਰਟ ਕਰਨ ਦੇ ਆਖਰੀ ਹੁਕਮਾਂ ਵਾਲੇ ਲੋਕਾਂ ਨੂੰ ਗਰੀਨ ਕਾਰਡ ਦੇਣ ਬਾਰੇ ਨਵੀਂ ਇਮੀਗ੍ਰੇਸ਼ਨ ਨੀਤੀ ਇਮੀਗ੍ਰੇਸ਼ਨ ਵਿਭਾਗ ਨੇ ਪ੍ਰਵਾਨ ਕਰ ਲਈ ਹੈ। ਇਹ ਜਾਣਕਾਰੀ ਦਿੰਦਿਆਂ ਇਮੀਗ੍ਰੇਸ਼ਨ ਵਕੀਲ ਅਟਾਰਨੀ ਗੁਰਪਤਵੰਤ ਸਿੰਘ ਪੰਨੂੰ ਨੇ ਦੱਸਿਆ ਕਿ ਇਸ ਲਈ ਇਮੀਗ੍ਰੇਸ਼ਨ ਨੀਤੀ ਨਾਲ ਉਨ੍ਹਾਂ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ, ਜਿਨ੍ਹਾਂ ਦੀਆਂ ਪਤਨੀਆਂ, ਬੱਚੇ ਜਾਂ ਮਾਤਾ-ਪਿਤਾ ਅਮਰੀਕੀ ਨਾਗਰਿਕ ਹਨ ਜਾਂ ਗਰੀਨ ਕਾਰਡ ਧਾਰਕ ਹਨ ਪਰ ਖੁਦ ਉਹ ਅਜੇ ਪੱਕੇ ਨਹੀਂ ਹੋ ਸਕੇ। ਇਸ ਨੀਤੀ ਨਾਲ ਡਿਪੋਰਟੇਸ਼ਨ ਦਾ ਹੁਕਮ ਪਾ ਚੁੱਕੇ ਲੋਕਾਂ ਨੂੰ ਇਜਾਜ਼ਤ ਮਿਲ ਜਾਵੇਗੀ ਕਿ ਉਹ ਆਪਣੇ ਦੇਸ਼ ਪਰਤੇ ਬਿਨਾਂ ਗਰੀਨ ਕਾਰਡ ਲਈ ਅਪਲਾਈ ਕਰ ਸਕਣਗੇ। ਅਟਾਰਨੀ ਪੰਨੂੰ ਅਨੁਸਾਰ ਉਹ ਵਿਅਕਤੀ, ਜਿਨ੍ਹਾਂ ਦੀ ਪਤਨੀ ਅਮਰੀਕੀ ਨਾਗਰਿਕ ਹੈ ਜਾਂ ਗਰੀਨ ਕਾਰਡ ਧਾਰਕ ਹੈ, ਬੱਚੇ ਅਮਰੀਕੀ ਨਾਗਰਿਕ ਹਨ ਜਾਂ ਫਿਰ ਗਰੀਨ ਕਾਰਡ ਹੋਲਡਰ ਹਨ, ਮਾਤਾ-ਪਿਤਾ ਵਿਚੋਂ ਕੋਈ ਇਕ ਅਮਰੀਕੀ ਨਾਗਰਿਕ ਹੈ ਜਾਂ ਗਰੀਨ ਕਾਰਡ ਹੋਲਡਰ ਹੈ, ਇਸ ਨਵੀਂ ਨੀਤੀ ਦਾ ਲਾਭ ਉਠਾ ਕੇ ਆਪਣੇ ਦੇਸ਼ ਪਰਤੇ ਬਿਨਾਂ ਗਰੀਨ ਕਾਰਡ ਹਾਸਲ ਕਰ ਸਕਦੇ ਹਨ। ਇਸ ਤੋਂ ਬਿਨਾਂ ਛੋਟੀ ਉਮਰ ਵਿਚ ਅਮਰੀਕਾ ਆਏ ਅਤੇ ਇਥੇ ਹਾਈ ਸਕੂਲ ਦੀ ਸਿੱਖਿਆ ਹਾਸਲ ਕਰਕੇ ਵੱਡੇ ਹੋ ਗਏ ਜਿਨ੍ਹਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ, ਗਰਭਵਤੀ ਤੇ ਦੁੱਧ ਚੁੰਘਾਉਂਦੀਆਂ ਮਾਵਾਂ, ਘਰੇਲੂ ਹਿੰਸਾ ਤੋਂ ਪੀੜਤ ਵਿਅਕਤੀ, ਗੰਭੀਰ ਸਿਹਤ ਸਮੱਸਿਆ ਤੋਂ ਪੀੜਤ ਜਾਂ ਸਰੀਰਕ ਆਯੋਗਤਾ ਵਾਲੇ ਲੋਕ ਵੀ ਇਸ ਤਬਦੀਲ ਹੋਈ ਨੀਤੀ ਦਾ ਲਾਭ ਉਠਾ ਸਕਦੇ ਹਨ। ਅਟਾਰਨੀ ਪੰਨੂੰ ਅਨੁਸਾਰ ਡਿਪੋਰਟੇਸ਼ਨ ਦੇ ਆਖਰੀ ਹੁਕਮ ਪ੍ਰਾਪਤ ਕੋਈ ਵਿਅਕਤੀ ਜੇ ਉਪਰੋਕਤ ਕਿਸੇ ਵਰਗ ਵਿਚ ਆਉਂਦਾ ਹੈ ਤਾਂ ਇਸ ਨੀਤੀ ਤਹਿਤ ਗਰੀਨ ਕਾਰਡ ਲਈ ਅਪਲਾਈ ਕਰਨ ਦੇ ਯੋਗ ਹੈ। ਇਸ ਤੋਂ ਬਿਨਾਂ ਡਿਪੋਰਟੇਸ਼ਨ ਦੇ ਆਖਰੀ ਹੁਕਮਾਂ ਵਾਲੇ ਜੋ ਲੋਕ ਡਿਪੋਰਟੇਸ਼ਨ ਦਾ ਕੇਸ ਦੁਬਾਰਾ ਖੋਲ੍ਹਣ ਲਈ ਕੋਈ ਵੀ ਸ਼ਰਤ ਪੂਰੀ ਨਹੀਂ ਕਰਦੇ, ਉਹ ਫਿਰ ਵੀ ਨਵੀਂ ਇਮੀਗ੍ਰੇਸ਼ਨ ਨੀਤੀ ਤਹਿਤ ਵਰਕ ਪਰਮਿਟ ਲੈਣ ਅਤੇ ਡਿਪੋਰਟੇਸ਼ਨ 'ਤੇ ਰੋਕ ਲਈ ਯੋਗ ਹਨ। ਇਹ ਨਵੀਂ ਇਮੀਗ੍ਰੇਸ਼ਨ ਨੀਤੀ। ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਡਿਪੋਰਟੇਸ਼ਨ ਕੇਸ ਇਮੀਗ੍ਰੇਸ਼ਨ ਜੱਜ, ਬੋਰਡ ਆਫ ਇਮੀਗ੍ਰੇਸ਼ਨ ਅਪੀਲਜ਼ ਅਤੇ ਸਰਕਟ ਕੋਰਟ ਵਿਚ ਚੱਲ ਰਹੇ ਹਨ। ਇਸ ਨਵੀਂ ਨੀਤੀ ਤਹਿਤ ਇਨ੍ਹਾਂ ਲੋਕਾਂ ਦੇ ਡਿਪੋਰਟੇਸ਼ਨ ਕੇਸ ਬੰਦ ਕਰ ਦਿੱਤੇ ਜਾਣਗੇ, ਉਨ੍ਹਾਂ ਨੂੰ ਗਰੀਨ ਕਾਰਡ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ ਤੇ ਵਰਕ ਪਰਮਿਟ ਦਿੱਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਨੀਤੀ ਪਿਛਲੇ ਦੋ ਦਹਾਕਿਆਂ ਵਿਚ ਪਹਿਲਾ ਅਜਿਹਾ ਕਦਮ ਹੈ ਜਿਸ ਤਹਿਤ ਡਿਪੋਰਟੇਸ਼ਨ ਦੇ ਆਖਰੀ ਹੁਕਮਾਂ ਵਾਲੇ ਲੋਕਾਂ ਨੂੰ ਗਰੀਨ ਕਾਰਡ ਲਈ ਅਪਲਾਈ ਕਰਨ ਦਾ ਮੌਕਾ ਮਿਲਿਆ ਹੈ।
154
« on: August 28, 2011, 03:47:29 PM »
:laugh: ... bijli waleya taara te jani hun taniya e ban gaiyan :laugh:
155
« on: August 28, 2011, 03:35:58 PM »
156
« on: August 24, 2011, 09:35:53 AM »
157
« on: August 18, 2011, 09:03:18 PM »
158
« on: August 17, 2011, 09:25:05 AM »
ssa sare dosta nu Rabba dev kare arzoi bachya de maa mare na koi, kho lende tuk kaan , maa hunde a maa
matrai maa , jive k tuse jande ho k duniya te pata nai kine k bache hone jehde apne real maa de pyar to vanje ne ,jad kise ve bache de maa nahe rehnde duniya te kise de massi ohnu sambaal de hai te kise da koi door nere da rishtedaar ,jiaadatar te ida dekhya mae k jithe 2bhena(sisters) hundiya ,te ek da viyah ho jave bache ho jaan te waadh ch ohnu kuch ho jave oh na rahe duniya te taan aksar kai gharde ida e karde duji kudi da viyah osse munde naal kar dinde , par jida time nangda janda kete na kete massi ve apne bhen de te apne bachya ch naal fark kar e jande ,te mae kai bache dekhe ve ne jehna deya mava matraiyan ne ohna de ghar jao te duje bachya nallo pehla bcha ida lagda hunda jive ghar de addi jimevaari ehde te e hove ,te je maa de marn to waad bacha kese door de rishtedaar sambaln phir te fark hunda e hai ,but koi 100 cho 1 changiyan ve hundiya matraiyan mava ...
soo dosto eh te sach hai k jo pyar apne real mom kar sakde ohh te koi nai kar sakda eh gal te pakki hai , par tuse ve kai ida de bache dekhe hon ge so apne vichaar sanje karo ` matrai maa bachya naal fark karde hai ya nahe te kyu
dhanwaad
159
« on: August 13, 2011, 04:53:53 PM »
160
« on: July 12, 2011, 11:38:41 PM »
Pages: 1 ... 3 4 5 6 7 [8] 9 10 11 12
|