This section allows you to view all posts made by this member. Note that you can only see posts made in areas you currently have access to.
Topics - ਦਿਲਰਾਜ -ਕੌਰ
Pages: 1 2 3 4 5 6 [7] 8 9 10 11 12
121
« on: October 23, 2011, 03:52:28 PM »
ਛੱਡ ਰਸਮਾਂ ਪੁਰਾਣੀਆਂ ਨੂੰ ਬੀਤ ਜਾਣ ਦੇ
ਨਵੀਂ ਰੌਸ਼ਨੀ ਦੇ ਰੰਗ ਜ਼ਿੰਦਗੀ 'ਚ ਆਣ ਦੇ
ਟੁੱਟ ਜਾਣ ਦੇ ਇਹ ਘਸੀ ਪਿਟੀ ਡੋਰ ਬਾਬਲਾ
ਮੈਨੂੰ ਖੇੜਿਆਂ ਦੇ ਨਾਲ ਨਾ ਤੂੰ ਤੋਰ ਬਾਬਲਾ
ਮੇਰੇ ਮਨ ਵਿਚ ਵੱਸਦਾ ਕੋਈ ਹੋਰ ਬਾਬਲਾ।
ਬੀਬਾ ਬਲਵੰਤ
122
« on: October 23, 2011, 03:47:41 PM »
ਕਬਰ ਹਨੇਰਾ ਡੂੰਘੀ ਚੁੱਪ ਤੇ ਨਾ ਸੀ ਕੋਈ ਕਨਸੋਅ,
ਤੇਰੀ ਆਮਦ ਇੰਜ ਹੈ ਅੜੀਏ! ਜਿਉਂ ਜੁਗਨੂੰ ਦੀ ਲੋਅ।
ਚੰਗਾ ਤਾਂ ਹੈ ਲਟ ਲਟ ਬਲ ਕੇ ਸੂਰਜ ਹੀ ਹੋ ਜਾਵੇਂ,
ਜਨਮ ਜਨਮ ਦਾ ਸੰਘਣਾ ਨੇਰ੍ਹਾ ਹੁਣ ਨਹੀਂ ਹੁੰਦਾ ਢੋਅ।
ਬੀਬਾ ਬਲਵੰਤ
123
« on: October 21, 2011, 08:43:45 PM »
ਹੰਸ ਰੀਸ ਅੱਜ ਕਾਵਾਂ ਦੀ ਕਰਨ ਲੱਗੇ,
ਪੱਛਮੀ ਹੋ ਗਿਆ ਪੰਜਾਬੀ ਸੱਭਿਆਚਾਰ ਅੱਜਕਲ੍ਹ।
ਜ਼ਮੀਨਾਂ ਵੇਚ ਕੇ ਮਸ਼ੀਨਾਂ ਨਾਲ ਗਾਉਣ ਵਾਲੇ,
ਦਿਸਦੇ ਚੈਨਲਾਂ 'ਤੇ ਲੋਕੋ ਬੇਸ਼ੁਮਾਰ ਅੱਜਕਲ੍ਹ।
ਮਿਆਰੀ ਗੀਤਕਾਰੀ ਗਾਇਕੀ ਤੋਂ ਵਿਛੜੀ,
ਅਸਲੀ ਗਾਇਕ ਹੋਏ ਬੈਠੇ ਨੇ ਬੇਕਾਰ ਅੱਜਕਲ੍ਹ।
ਵੰਨਗੀ ਦਿਸੇ ਨਾ ਗੀਤਾਂ 'ਚ ਪੰਜਾਬੀਅਤ ਦੀ,
ਲੱਭਦਾ ਨੰਗਪੁਣਾ, ਖੂਨ, ਹਥਿਆਰ ਅੱਜਕਲ੍ਹ।
ਕੁਝ ਵੀ ਗਾਓ, ਦਿਖਾਓ ਅਜ਼ਾਦੀਆਂ ਨੇ,
ਸਿੱਖ ਗਈ ਚੁੱਪ ਰਹਿਣਾ ਸਾਡੀ ਸਰਕਾਰ ਅੱਜਕਲ੍ਹ॥
ਕੁਲਦੀਪ ਸਿੰਘ ਦੁੱਗਲ
124
« on: October 18, 2011, 10:21:25 AM »
ਸੱਚ ਦਾ ਜਾਦੂ ਸਿਰ ਤੇ ਚੜ੍ਹ ਕੇ ਬੋਲ ਰਿਹਾ ਹੈ।
ਵਕਤ ਦਾ ਹਾਕਿਮ ਪਾਰੇ ਵਾਂਗੂੰ ਡੋਲ ਰਿਹਾ ਹੈ।
ਮਨ ਦਾ ਪੰਛੀ ਉੱਡਣ ਲਈ ਪਰ ਤੋਲ ਰਿਹਾ ਹੈ।
ਦੇਖ ਦੇਖ ਕੇ ਅੰਬਰ ਦਾ ਦਿਲ ਡੋਲ ਰਿਹਾ ਹੈ।
ਜਾਨ ਤਲੀ 'ਤੇ ਧਰ ਕੇ ਜਨਤਾ ਦਾ ਇਕ ਸੇਵਕ,
ਜਨਤੰਤਰ ਦੇ ਸਾਰੇ ਪਰਦੇ ਫੋਲ ਰਿਹਾ ਹੈ।
ਪਾਗ਼ਲ ਹੋਇਆ ਕੋਈ ਭੌਰਾ, ਖ਼ੁਸ਼ਬੋਆਂ ਨੂੰ,
ਫੁੱਲਾਂ ਦੀ ਥਾਂ ਖਾਰਾਂ ਵਿਚੋਂ ਟੋਲ ਰਿਹਾ ਹੈ।
ਅਪਣਾ ਹੋ ਕੇ ਵੀ ਮਨ ਅਪਣਾ ਨਾ ਹੋ ਸਕਿਆ,
ਸਾਰੀ ਉਮਰ ਹੀ ਖ਼ਬਰੇ ਕਿਸ ਦੇ ਕੋਲ ਰਿਹਾ ਹੈ।
ਗਿਰਗਿਟ ਵਾਂਗੂੰ ਰੰਗ ਬਦਲਦੈ, ਖ਼ਚਰਾ ਹਾਕਿਮ,
ਮੌਕਾ ਵੇਖ ਕੇ ਹੋਰ ਹੀ ਬੋਲੀ ਬੋਲ ਰਿਹਾ ਹੈ।
ਸ਼ਰਬਤ ਘੋਲ ਕੇ ਜਿਸ ਨੂੰ ਦੁੱਧ ਪਿਲਾਇਆ ਸੀ ਮੈਂ,
ਓਹੀ ਮੇਰੇ ਦੁੱਧ 'ਚ ਕਾਂਜੀ ਘੋਲ ਰਿਹਾ ਹੈ।
ਜਦ ਭੀ ਮੌਕਾ ਮਿਲਿਆ, ਇਸ ਨੇ ਡੰਗ ਜਾਣਾ ਏ,
ਹਾਲੇ ਤੱਕ ਤਾਂ ਵਿਸੀਅਰ ਵਿਸ ਹੀ ਘੋਲ ਰਿਹਾ ਹੈ।
ਰਹਿਜ਼ਨ ਵਾਂਗੂੰ ਰਹਿਬਰ ਨੂੰ ਵੀ ਰੋਲ ਦਿਓ ਹੁਣ,
ਜੋ ਰਾਹਾਂ ਵਿਚ ਸਭ ਦੇ ਸੁਪਨੇ ਰੋਲ ਰਿਹਾ ਹੈ।
ਵਕਤ ਆ ਗਿਆ ਇਸ ਨੂੰ ਵੀ ਪੂਰ ਦਿਓ 'ਮਾਨਵ',
ਪੂਰੇ ਪੈਸੇ ਲੈ ਕੇ ਜੋ ਘੱਟ ਤੋਲ ਰਿਹਾ ਹੈ।
ਨਰਿੰਦਰ ਮਾਨਵ
125
« on: October 18, 2011, 10:17:36 AM »
ਜ਼ਾਲਿਮ ਨੂੰ ਜਿਗਰ ਚੀਰ ਵਿਖਾਇਆ ਤਾਂ ਬੜਾ ਸੀ।
ਪਲਕਾਂ ਤੇ ਦਿਨੇ-ਰਾਤ ਬਿਠਾਇਆ ਤਾਂ ਬੜਾ ਸੀ।
ਈਮਾਨ ਤੋਂ ਕਾਫ਼ਿਰ ਨੇ ਨਜ਼ਰ ਫੇਰ ਲਈ ਆਖਿਰ,
ਕੰਮਬਖ਼ਤ ਨੂੰ ਇਸ ਦਿਲ 'ਚ ਵਸਾਇਆ ਤਾਂ ਬੜਾ ਸੀ।
ਖ਼ੰਜਰ 'ਤੇ ਲਗਾ ਖ਼ੂਨ ਗਵਾਹੀ ਤਾਂ ਦਵੇਗਾ,
ਕਾਤਿਲ ਨੇ ਮਗਰ ਖ਼ੂਨ ਮਿਟਾਇਆ ਤਾਂ ਬੜਾ ਸੀ।
ਆਈ ਨ ਹਵਾ ਰਾਸ ਕਦੇ ਇਸ਼ਕ ਦੀ ਉਸ ਨੂੰ,
ਮੌਸਮ ਨੂੰ ਬੜਾ ਖ਼ੂਬ ਸਜਾਇਆ ਤਾਂ ਬੜਾ ਸੀ।
ਅਪਣੇ ਹੀ ਲਹੂ ਨਾਲ ਭਰੇ ਜਾਮ ਅਸਾਂ ਵੀ,
ਸਾਕੀ ਨੇ ਬਿਨਾਂ ਜਾਮ ਉਠਾਇਆ ਤਾਂ ਬੜਾ ਸੀ।
ਆਈ ਨ ਜਵਾਨੀ ਇਹ ਕਿਸੇ ਖ਼ਾਰ ਤੇ ਵੇਖੀ,
ਹਰ ਸ਼ਾਖ ਨੂੰ ਪਤਝੜ 'ਚ ਸਜਾਇਆ ਤਾਂ ਬੜਾ ਸੀ।
'ਤਖ਼ਤਰ' ਨ ਮਿਲੇ ਯਾਸ ਕਦੇ ਯਾਰ ਕਿਸੇ ਨੂੰ,
ਕਿਸਮਤ ਨੂੰ ਸ਼ਰੇਆਮ ਮਨਾਇਆ ਤਾਂ ਬੜਾ ਸੀ।
ਗੁਰਚਰਨ ਸਿੰਘ
126
« on: October 18, 2011, 10:11:25 AM »
ਧੀਆਂ ਨੂੰ ਦਿਲੋਂ ਭੁਲਾਉਣ ਵਾਲਿਓ,
ਗਰਭ ਵਿਚ ਕਤਲ ਕਰਾਉਣ ਵਾਲਿਓ,
ਹੱਥੀਂ ਧੀਆਂ ਨੂੰ ਮਰਵਾਉਣ ਵਾਲਿਓ,
ਇਕ ਦਿਨ ਐਸਾ ਆਉਂਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ ,
ਨਾ ਕੋਈ ਪੁੱਤ ਵਿਆਹੂਗਾ।
ਧੀਆਂ ਬਾਝੋਂ ਇਸ ਦੁਨੀਆ ਤੇ,
ਕਿੱਦਾਂ ਖੁਸ਼ੀਆਂ ਹੋਣਗੀਆਂ,
ਕਿਥੇ ਕੋਈ ਪੁੱਤ ਵਿਆਹੂ,
ਕਿਧਰ ਬਰਾਤਾਂ ਆਉਣਗੀਆਂ,
ਘੋੜੀ ਤੇ ਚੜ੍ਹ ਕੇ ਵੀਰਾ,
ਕਿਹਨੂੰ ਵਾਗ ਫੜਾਊਂਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ,
ਨਾ ਕੋਈ ਪੁੱਤ ਵਿਆਹੂਗਾ।
ਨਾ ਰਹੂਗੀ ਚਾਚੀ ਤਾਈ,
ਨਾ ਭੈਣ ਤੇ ਨਾ ਭਰਜਾਈ,
ਮੁੱਕ ਜਾਣੇ ਸਭ ਰਿਸ਼ਤੇ ਨਾਤੇ,
ਐਸਾ ਕਲਯੁਗ ਆਊਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ,
ਨਾ ਕੋਈ ਪੁੱਤ ਵਿਆਹੂਗਾ,
ਨਾ ਰੱਖੜੀ ਨਾ ਲੋਹੜੀ ਆਊ,
ਕੰਮ ਤਿਉਹਾਰਾਂ ਦਾ ਮੁੱਕ ਜਾਊ,
ਲੋਹੜੀ 'ਤੇ ਸਲਵਿੰਦਰ,
ਕਿਹਨੂੰ ਭਾਜੀ ਪਾਊਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ,
ਨਾ ਕੋਈ ਪੁੱਤ ਵਿਆਹੂਗਾ।
-ਸਲਵਿੰਦਰ ਸਿੰਘ ਰੰਧਾਵਾ
127
« on: October 18, 2011, 10:06:25 AM »
ਧਰਮ ਆਖਦੇ ਹੱਕ ਦੀ ਗੱਲ ਮੰਨੋ,
ਰਾਹ ਰੋਕਦਾ ਰਹੇ ਸ਼ੈਤਾਨ ਪਲ ਪਲ।
ਬਖ਼ਸ਼ਣਹਾਰ ਤਾਂ ਬਖ਼ਸ਼ਦਾ ਰਹੇ ਮੁੜ ਮੁੜ,
ਖਾਵੇ ਠੋਕਰਾਂ ਮੂੜ੍ਹ ਇਨਸਾਨ ਪਲ ਪਲ।
'ਏਸ ਦੇਹੀ ਨੂੰ ਦੇਵਤੇ ਤਰਸਦੇ ਨੇ',
ਇਹ ਜੋ ਬਣੇ ਉਜੱਡ ਹੈਵਾਨ ਪਲ ਪਲ।
ਸਾਨੂੰ ਪਰਖਦਾ, ਵਰਜਦਾ, ਟੋਕਦਾ ਰਹੇ,
ਪਰਮ ਆਤਮਾ ਰੂਪ ਭਗਵਾਨ ਪਲ ਪਲ।
ਨਵਰਾਹੀ
128
« on: October 16, 2011, 02:59:38 PM »
husband was very late, wife in anger rang him
where d hell r u?
husband- darling do u remember once u saw a diamond necklace n u were desparate to have it. n i didnt had d money n i promised ill get it 4 u when i have sm money. ... wife- yes yes my love
. . . . . . husband- m in pub next to that diamond shop :hehe:
129
« on: October 16, 2011, 10:03:37 AM »
Video not available !! Removed by You tube
130
« on: October 12, 2011, 10:36:58 AM »
ਇਕ ਵਾਰ ਕੋਈ ਆਤਮਹੱਤਿਆ 'ਤੇ ਭਾਸ਼ਨ ਦੇ ਰਿਹਾ ਸੀ, 'ਆਤਮਹੱਤਿਆ ਪਾਪ ਹੈ, ਜ਼ੁਲਮ ਹੈ, ਗੁਨਾਹ ਹੈ, ਬੁਜ਼ਦਿਲੀ ਹੈ, ਪਾਗਲਪਨ ਹੈ, ਖੁਦਕੁਸ਼ੀ ਕਰਨ ਤੋਂ ਤਾਂ ਬਿਹਤਰ ਹੈ ਇਨਸਾਨ ਖੁਦ ਨੂੰ ਗੋਲੀ ਮਾਰ ਲਵੇ।' :hehe:
131
« on: October 12, 2011, 10:18:04 AM »
ਇਕ ਵਾਰ ਇਕ ਵਿਆਹ ਵਿਚ ਕਮਲ ਖਾਣਾ ਖਾਈ ਜਾ ਰਿਹਾ ਸੀ। ਉਸ ਨੂੰ ਦੇਖ ਕੇ ਉਸ ਦਾ ਮਿੱਤਰ ਮਹੇਸ਼ ਕਹਿਣ ਲੱਗਾ ਕਦੋਂ ਤੱਕ ਖਾਵੇਂਗਾ? ਤਾਂ ਕਮਲ ਬੋਲਿਆ, 'ਮੈਂ ਤਾਂ ਖੁਦ ਖਾ-ਖਾ ਕੇ ਥੱਕ ਗਿਆ ਹਾਂ, ਪਰ ਕਾਰਡ ਵਿਚ ਲਿਖਿਆ ਸੀ ਡਿਨਰ 7 ਤੋਂ 10 ਤੱਕ। :hehe:
132
« on: October 11, 2011, 07:25:08 PM »
ਸੁਰਤ ਦਾ ਪ੍ਰਭੂ ਤੋਂ ਵਿਛੜ ਕੇ ਦੁਨੀਆ ਵਿਚ ਖਚਿਤ ਹੋ ਜਾਣਾ ਨਰਕ ਹੈ। ਸੁਰਤ ਦਾ ਪ੍ਰਭੂ ਵਿਚ ਲੀਨ ਹੋਣਾ ਹੀ ਸਵਰਗ ਹੈ। ਨਰਕ ਅਤੇ ਸਵਰਗ ਇਸ ਸੰਸਾਰ ਵਿਚ ਹੀ ਹੈ। ਇਕ ਬੱਚਾ ਫੁੱਟਪਾਥ ਉਤੇ ਜਨਮ ਲੈਂਦਾ ਹੈ, ਉਥੇ ਹੀ ਵੱਡਾ ਹੁੰਦਾ ਹੈ। ਕੁਝ ਸਮਾਂ ਪਾ ਕੇ ਉਸ ਨੂੰ ਕੋਈ ਦੁੱਖ ਆ ਜਾਂਦਾ ਹੈ ਜਾਂ ਮੌਤ ਹੋ ਜਾਂਦੀ ਹੈ। ਇਹ ਨਰਕ ਹੈ। ਕਈ ਲੋਕਾਂ ਨੂੰ ਪ੍ਰਮਾਤਮਾ ਨੇ ਏਨੇ ਸੁੱਖ ਦਿੱਤੇ ਹਨ ਪਰ ਉਨ੍ਹਾਂ ਨੂੰ ਅੰਮ੍ਰਿਤ ਵੇਲੇ ਉੱਠਣਾ ਜਾਂ ਇੰਜ ਕਹਿ ਦਈਏ ਕਿ ਉਨ੍ਹਾਂ ਨੂੰ ਅੰਮ੍ਰਿਤ ਵੇਲਾ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਇਕ ਉਹ ਹਨ ਜਿਹੜੇ ਨਰਕ ਵਿਚ ਹਨ, ਫਿਰ ਵੀ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਨ, ਗੁਰਬਾਣੀ ਪੜ੍ਹਦੇ ਹਨ, ਨਾਮ ਜਪਦੇ ਹਨ। ਉਹ ਨਰਕ ਵਿਚ ਰਹਿੰਦੇ ਹੋਏ ਵੀ ਸਵਰਗ ਨੂੰ ਮਾਣਦੇ ਹਨ। ਭਗਤ ਕਬੀਰ ਜੀ ਕਹਿੰਦੇ ਹਨ ਮੈਂ ਤੇਰੇ ਕੋਲੋਂ ਸੁਖ ਨਹੀਂ ਮੰਗਦਾ। ਜੇ ਸੁਖ ਮੰਗਦਾ ਹਾਂ ਤਾਂ ਦੁੱਖ ਵੀ ਮਿਲਣਗੇ, ਕਿਉਂਕਿ ਸਤਿਗੁਰੂ ਨੇ ਇਕ ਚੀਜ਼ ਨਹੀਂ ਬਣਾਈ, ਦੋ ਚੀਜ਼ਾਂ ਇਕੱਠੀਆਂ ਬਣਾਈਆਂ ਹਨ। ਜੇ ਸੁਖ ਦਿੱਤੇ ਹਨ ਤਾਂ ਨਾਲ ਦੁੱਖ ਵੀ ਦਿੱਤੇ ਹਨ। ਜੇ ਦਿਨ ਬਣਾਏ ਹਨ ਤਾਂ ਰਾਤ ਵੀ ਬਣਾਈ ਹੈ। ਜੇ ਖੁਸ਼ੀ ਦਿੱਤੀ ਹੈ ਤਾਂ ਨਾਲ ਗ਼ਮੀ ਵੀ ਦਿੱਤੀ ਹੈ। ਇਸੇ ਤਰ੍ਹਾਂ ਜੇ ਸਰਦੀ ਹੈ ਤਾਂ ਗਰਮੀ ਵੀ ਹੈ। ਜੇ ਹਾਸਾ ਹੈ ਤਾਂ ਨਾਲ ਰੋਣਾ ਵੀ ਹੈ। ਭਗਤ ਨਾਮਦੇਵ ਕਹਿੰਦੇ ਹਨ, ਜੇ ਤੂੰ ਮੈਨੂੰ ਰਾਜਾ ਬਣਾ ਦੇਵੇਂ ਤਾਂ ਵੀ ਮੈਂ ਖੁਸ਼ ਹਾਂ ਪਰ ਜੇ ਤੂੰ ਭਿਖਾਰੀ ਬਣਾ ਦੇਵੇਂ ਤਾਂ ਵੀ ਮਨਜ਼ੂਰ ਹੈ। ਭਗਤ ਜੀ ਨੂੰ ਦੋਵੇਂ ਚੀਜ਼ਾਂ ਪ੍ਰਵਾਨ ਹਨ।
ਸਤਿਗੁਰੂ ਜੀ ਕਿਰਪਾ ਕਰੇ, ਸਾਨੂੰ ਉਸ ਨਾਲ ਜੁੜਨ ਦੀ ਜਾਂਚ ਆ ਜਾਵੇ। ਜਿਹੜੇ ਇਨਸਾਨ ਉਸ ਦੇ ਹੁਕਮ ਨੂੰ ਮਾਣਦੇ ਹਨ, ਉਨ੍ਹਾਂ ਨੂੰ ਦੁੱਖ ਆ ਜਾਵੇ ਤਾਂ ਧਾਹਾਂ ਨਹੀਂ ਮਾਰਦੇ, ਉੱਚੀ-ਉੱਚੀ ਰੋਂਦੇ ਨਹੀਂ, ਕੁਰਲਾਉਂਦੇ ਨਹੀਂ, ਜੇ ਸੁਖ ਆ ਜਾਵੇ ਤਾਂ ਛਾਲਾਂ ਵੀ ਨਹੀਂ ਮਾਰਦੇ। ਜਦੋਂ ਗੁਰੂ ਤੇਗ ਬਹਾਦਰ ਜੀ ਆਏ ਤਾਂ ਪ੍ਰਿਥੀ ਚੰਦ ਨੇ ਕਿਵਾੜ ਬੰਦ ਕਰ ਦਿੱਤੇ ਤਾਂ ਸਤਿਗੁਰੂ ਹਰਿਮੰਦਰ ਸਾਹਿਬ ਦੇ ਥੜ੍ਹੇ 'ਤੇ ਬੈਠ ਕੇ ਬਾਣੀ ਪੜ੍ਹਦੇ ਰਹੇ। ਗੁਰੂ ਰਾਮਦਾਸ ਜੀ ਦੇ ਦਰ 'ਤੇ ਜਦ ਲੋਕ ਧੱਕੇ ਮਾਰਨ, ਅੰਦਰ ਨਾ ਜਾਣ ਦੇਣ, ਝਗੜਾ ਨਾ ਕਰੀਂ, ਉਸ ਸੱਚੇ ਪ੍ਰੀਤਮ ਨੂੰ ਨਾ ਭੁੱਲੀਂ। ਜਿਸ ਤਰ੍ਹਾਂ ਅੱਗ ਨੂੰ ਬੁਝਾਉਣ ਲਈ ਪਾਣੀ ਚਾਹੀਦਾ ਹੈ, ਬਾਹਰ ਦੀ ਅੱਗ ਤੋਂ ਬਚਣ ਲਈ ਨਦੀ ਦੇ ਕੋਲ ਜਾਂਦੇ ਹਾਂ। ਜੇ ਨਦੀ ਵਿਚ ਅੱਗ ਲੱਗ ਜਾਵੇ ਤਾਂ ਕਿਥੇ ਜਾਵੇਗਾ? ਘਰ ਵਿਚ ਪਤੀ-ਪਤਨੀ ਦੇ ਵਿਚਾਰ ਆਪਸ ਵਿਚ ਨਾ ਮਿਲਣ ਤਾਂ ਨਰਕ ਹੈ। ਘਰ ਵਿਚ ਕਲੇਸ਼ ਹੈ ਤਾਂ ਉਹ ਘਰ ਵੀ ਨਰਕ ਬਣ ਜਾਂਦਾ ਹੈ ਪਰ ਜਿਸ ਘਰ ਵਿਚ ਪਤੀ-ਪਤਨੀ ਵਿਚ ਪਿਆਰ ਹੈ, ਸਬਰ-ਸੰਤੋਖ ਹੈ, ਉਥੇ ਸਵਰਗ ਹੈ। ਘਰ ਵਿਚ ਕਲੇਸ਼ ਹੋਵੇ ਜਾਂ ਦੁੱਖ ਆ ਜਾਵੇ ਤਾਂ ਬਾਣੀ ਪੜ੍ਹ, ਕੀਰਤਨ ਸੁਣ, ਅੰਦਰ ਸੁਖ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਸਵਰਗ ਵਿਚ ਰਹਿ ਰਹੇ ਹਾਂ। ਅੰਦਰ ਖੇੜਾ ਬਣ ਜਾਂਦਾ ਹੈ।
ਪ੍ਰਭ ਕੀ ਆਗਿਆ ਆਤਮ ਹਿਤਾਵੈ।
ਜੀਵਨ ਮੁਕਤਿ ਸੋਊ ਕਹਾਵੈ॥ (ਅੰਗ 275)
ਜਿਸ ਦਾ ਦੇਹ ਅਭਿਮਾਨ (ਹਉਮੈ) ਮਰ ਗਿਆ ਅਤੇ ਪ੍ਰਭੂ ਵਿਚ ਲੀਨ ਹੋ ਗਿਆ, ਉਹ ਬਿਦੇਹ ਮੁਕਤ ਹੈ। ਇਸ ਨੂੰ ਜੀਵਨ-ਮੁਕਤ ਵੀ ਕਿਹਾ ਜਾਂਦਾ ਹੈ।
-ਰਾਜਬੀਰ ਕੌਰ,
133
« on: October 11, 2011, 07:07:47 PM »
ਵਧੀਆਂ ਕੀਮਤਾਂ ਰਿਸ਼ਤੇ-ਨਾਤੇ ਚਕਨਾਚੂਰ ਹੋ ਗਏ।
ਚੋਖੇ ਵਧ 'ਗੇ ਕਿਰਾਏ ਆਉਣੋਂ ਮਜਬੂਰ ਹੋ ਗਏ।
ਖਾਣ-ਪੀਣ ਦੀਆਂ ਵਸਤਾਂ ਆਕਾਸ਼ ਚੜ੍ਹੀਆਂ,
ਚਾਅ ਹਉਕਿਆਂ ਦੇ ਨਾਲ ਭਰਪੂਰ ਹੋ ਗਏ!
ਬਿਨਾਂ ਲਏ ਦਿੱਤੇ ਕੰਮ ਕੋਈ ਕਰਦਾ ਨਹੀਂ,
ਇਸ ਦੁਨੀਆ ਦੇ ਮੰਦੇ ਦਸਤੂਰ ਹੋ ਗਏ।
ਆਗੂ 'ਰੱਸਾ-ਕਸ਼ੀ' ਕੁਰਸੀ ਦੁਆਲੇ ਖੇਡਦੇ,
ਹੱਕ ਜਨਤਾ ਦੇ ਰੋਟੀ ਬਾਝੋਂ ਚੂਰ ਹੋ ਗਏ!
ਏਥੇ ਹਰ 'ਕੋਈ ਤੀਸ ਮਾਰ ਖਾਂ' ਬਣਿਆ ਫਿਰੇ,
ਹਨ੍ਹੇਰੇ ਚਾਨਣੇ 'ਚ ਪੈਰ ਪਾ ਮਗਰੂਰ ਹੋ ਗਏ!
ਕੀ ਬੱਚਾ, ਬੁੱਢਾ, ਗੱਭਰੂ, ਜਵਾਨ ਦੇਸ਼ ਦਾ,
ਪੱਛਮੀ ਫ਼ੈਸ਼ਨ ਦੇ ਨਾਲ ਮਸ਼ਹੂਰ ਹੋ ਗਏ!
ਔਹ! ਕਿਸੇ ਦੇ ਹੁਸੀਨ ਅੱਗ ਲਾ ਮਰ ਗਈ,
ਸਹੁਰੇ ਪੈਸਿਆਂ ਦੇ ਢੇਰ ਨਾਲੋਂ ਦੂਰ ਹੋ ਗਏ!
ਸਾਡੇ ਸਿਰਾਂ 'ਤੇ ਮੌਤ ਦੀ ਬੰਦੂਕ ਪਈ ਨੱਚੇ,
ਦਿਹੁੰ ਜ਼ਿੰਦਗੀ ਦੇ ਦੋਸਤੋ ਬੇਨੂਰ ਹੋ ਗਏ!
'ਆਜ਼ਾਦ' ਸੁੱਤੇ ਹੋਏ ਲੋਕਾਂ ਨੂੰ ਹਲੂਣ ਜਗਾਈਏ,
ਖਾ ਖਾ ਵਿਹਲੜ ਨਿਆਣੇ ਮਗਰੂਰ ਹੋ ਗਏ!
ਰਣਜੀਤ ਆਜ਼ਾਦ ਕਾਂਝਲਾ
134
« on: October 11, 2011, 01:31:40 PM »
kina cute aa :blush:
135
« on: October 10, 2011, 02:24:54 PM »
ਫਲ ਬੇਰੁੱਤੀਂ ਪ੍ਰੋਟੀਨਾਂ ਤੋਂ ਹੋਏ ਸੱਖਣਾ,
ਮੇਵਾ ਖਾਣਾ ਚਾਹੀਦਾ ਸਦਾ ਹੀ ਰੁੱਤ ਵਾਲਾ।
ਬੁਆਏ ਕੱਟ ਨਾ ਕੁੜੀਆਂ ਸੋਂਹਦੀਆਂ ਨੇ
ਮੁੰਡਾ ਚੰਗਾ ਨੀ ਲੱਗਦਾ ਗੁੱਤ ਵਾਲਾ।
ਕੇਂਦਰ ਸੰਘਰਸ਼ਾਂ ਦਾ ਅਕਸਰ ਰਹੇ ਬਣਿਆ,
ਚੌਂਕ ਹੁੰਦਾ ਜੋ ਸ਼ਹਿਰ ਵਿਚ ਬੁੱਤ ਵਾਲਾ।
ਕਹਿਣਾ ਪ੍ਰੇਮਿਕਾ ਦੋਸਤ ਦੀ ਭੈਣ ਤਾਈਂ
'ਨਿੱਝਰ' ਕੰਮ ਨੀ ਬੰਦੇ ਦੇ ਪੁੱਤ ਵਾਲਾ।
ਰਵਿੰਦਰ ਸਿੰਘ ਨਿੱਝਰ
136
« on: October 08, 2011, 10:46:21 PM »
137
« on: October 01, 2011, 09:36:45 PM »
1. Name the ten Gurus of the Sikhs in the right order
1. Guru Nanak Dev Ji (1469 - 1539) 2. Guru Angad Dev Ji (1504 - 1552) 3. Guru Amardas Ji (1479 - 1574) 4. Guru Ramdas Ji (1534 - 1581) 5.Guru Arjan Dev Ji (1563 - 1606) 6. Guru Hargobind Ji (1595 - 1644) 7. Guru Har Rai Ji (1630 - 1661) 8. Guru Harkrishan Ji (1656 - 1664) 9. Guru Tegh Bahadur Ji (1621 - 1675) 10. Guru Gobind Singh Ji (1666 - 1708)
2. Name the present Guru of the Sikhs
Guru Granth Sahib Ji and Guru Panth Khalsa
3. Who were the four Sahebzadas ?
They were the sons of Guru Gobind Singh Ji.
4. Name the four Sahebzadas
1. Baba Ajit Singh Ji (1687 - 1704) 2. Baba Jujhar Singh Ji (1689 - 1704) 3. Baba Zorawar Singh Ji (1696 - 1704) 4. Baba Fateh Singh Ji (1698 - 1704)
5. Who was the eldest Sahebzada ?
Baba Ajit Singh Ji
6. Who was the youngest Sahebzada ?
Baba Fateh Singh Ji
7. Name the Sahebzadas who were bricked alive.
1. Baba Fateh Singh Ji 2. Baba Zorawar Singh Ji
8. Name the Sahebzadas who achieved martyrdom in the battlefield of Chamkaur.
1. Baba Ajit Singh Ji 2. Baba Jujhar Singh Ji
9. When & where was the Khalsa Panth created ?
It was created on the day of Vaisakhi (March 30) of the year 1699 at Kesgarh Saheb, Anandpur by Guru Gobind Singh Ji.
10. What name did Guru Gobind Singh Ji give to the newly created Sikh Community ?
Khalsa Panth
11. Name the first 'Panj Pyaras' (The five beloved ones)
1. Bhai Daya Singh Ji 2. Bhai Dharam Singh Ji 3. Bhai Himmat Singh Ji 4. Bhai Mohkkam Singh Ji 5. Bhai Saheb Singh Ji
12. Name the five 'K's that every Sikh must always possess
1. Kes (unshorn hair) 2. Kangha (comb) 3. Kirpan (knife / sword) 4. Kaccha (short breeches) 5. Kara (wrist band / bangle)
13. Who is the spiritual father of all Sikhs (Khalsas) ?
Guru Gobind Singh Ji
14. Who is the spiritual mother of all Sikhs (Khalsas) ?
Mata Saheb Kaur Ji
15. What is the native place of all Sikhs (Khalsas) ?
Anandpur Saheb
16. What is the Sikh Salutation ? Waheguru Ji Ka Khalsa Waheguru Ji Ki Fateh
17. What is the Sikh Jaikara ?
Jo Boley So Nihaal Sat Sri Akaal
18. What is the literal meaning of the word 'Sikh' ?
Disciple
19. What is the literal meaning of the word 'Singh' ? Lion
20. What is the literal meaning of the word 'Kaur' ?
Princess
21.Which of the 'Baanis' of 'Nitnem' are not included in Guru Granth Saheb, but are taken from the 'Dasham Granth' ?
1. Jaap Saheb 2. Sawaye 3. Choupai Saheb (included in Rehras Saheb)
22. What are the four main apostate acts ('Kuraihats') prohibited for a Sikh ?
1. Shaving or cutting of hair 2. Eating Kuttha meat 3. Adultery 4. Use of tobacco or any other intoxicant.
23. Name the 'Five Takhts' of the Sikhs
1. Akal Takht, Amritsar 2. Harmandir Saheb, Patna (also known as Patna Saheb) 3. Kesgarh Saheb, Anandpur 4. Hazur Saheb, Nander 5. Damdama Saheb, Talwandi Sabo (Bhatinda)
24. Which Guru started the formal teaching of the 'Gurmukhi' script ? Guru Angad Dev Ji
25. Which Guru formalised the concept of the shared meal into 'Guru-Ka-Langar' ? Guru Amardas Ji
26. Who first placed the sheets of copper gilt on Harmandir Saheb ? Maharaja Ranjit Singh
27. Who first compiled the Guru Granth Saheb (The Adi Granth, then known as Pothi Saheb) ? Guru Arjan Dev Ji
28. Who was appointed the first Granthi of Guru Granth Saheb ? Baba Buddha Ji
29. Which Guru was seated on a red-hot iron plate and burning hot sand put on his body ? Guru Arjan Dev Ji
30. Which Guru is related to 'MIRI-PIRI' ? Guru Hargobind Ji
31. Which Guru is entitled 'Hind Di Chadar' ? Guru Tegh Bahadur Ji is entitled 'Hind Di Chadar' because he died to protect the Hindu faith.
32. What is the ceremony of Sikh marriage called ? Anand Karaj
33. How many 'Lawans' are recited during the Sikh marriage ? four
34. Name the parents of Guru Nanak Dev Ji. Father : Mehta Kalu Ji Mother : Mata Tripta Ji
35. Who were Bebe Nanaki & Bhai Jai Ram ? Bebe Nanaki was Guru Nanak Dev Ji's older sister & Bhai Jai Ram was her husband.
36. Name the wife of Guru Nanak Dev Ji. Mata Sulakhani Ji
37. Name the sons of Guru Nanak Dev Ji. Baba Sri Chand Ji Baba Lakhmi Das Ji.
38. What were Guru Nanak Dev Ji's travels called ? Udaasis
39. Name the Muslim who accompanied Guru Nanak Dev Ji with a rebeck (a musical instrument invented by himself). Bhai Mardana Ji.
40.During his travels, Guru Nanak Dev Ji went to Sayyadpur (now called Eminabad) and stayed at a carpenter's house (considered of low caste according to the Hindu caste system). Name the carpenter. Bhai Laalo ji
138
« on: September 30, 2011, 10:00:31 PM »
duniya vichoreya nu kade na bhulamde ,par eh taan jappe ehnu yaad ve nai aamde , dil vich saambe baitha dukhra jahaan daa ,, very nice
139
« on: September 30, 2011, 04:47:36 PM »
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥
ਜੋ ਜ਼ਿੰਦਗੀ ਵਿਚ ਹੋ ਰਿਹਾ ਹੈ, ਉਹ ਸਾਨੂੰ ਚੰਗਾ ਲੱਗੇ ਭਾਵੇਂ ਮੰਦਾ, ਪ੍ਰਭੂ ਦੇ ਭਾਣੇ ਵਿਚ ਠੀਕ ਹੋ ਰਿਹਾ ਹੈ। ਇਸੇ ਨੂੰ ਭਾਣਾ ਮੰਨਣਾ ਕਹਿੰਦੇ ਹਨ। ਉਹ ਹੀ ਗੁਰੂ ਸਿੱਖ ਗੁਰੂ ਪ੍ਰੇਮੀ ਹੈ ਜੋ ਗੁਰੂ ਦੇ ਭਾਣੇ ਨੂੰ ਸਤਿ-ਸਤਿ ਕਰਕੇ ਮੰਨਦਾ ਹੈ। ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਕੀਰਤਨ ਕਥਾ ਸੇਵਾ ਕਰਦੇ ਹਾਂ, ਕਹਿ ਦਿੰਦੇ ਹਾਂ ਪ੍ਰਵਾਨ ਕਰ ਲੈਣੀ ਤੂੰ ਤਰਕ ਵਿਤਰਕ ਨਾ ਕਰ, ਉਸ ਦੇ ਭਾਣੇ ਵਿਚ ਰਹਿ ਤਾਂ ਹੀ ਤੇਰੀ ਕੀਤੀ ਹੋਈ ਸੇਵਾ ਪ੍ਰਵਾਨ ਹੈ। ਕਬੀਰ ਜੀ ਕਹਿੰਦੇ ਹਨ ਮੈਂ ਤੇਰੇ ਦਰ ਦਾ ਕੂਕਰ ਹਾਂ, ਜਿਧਰ ਸੰਗਲੀ ਖਿੱਚੇਗਾ, ਉਧਰ ਨੂੰ ਹੀ ਚੱਲ ਪਵਾਂਗਾ। ਜਿਹੜਾ ਆਪਣੇ ਮਾਲਕ ਦੇ ਦਰ 'ਤੇ ਵਿਕ ਜਾਂਦਾ ਹੈ, ਉਸ ਦੀਆਂ ਲੋੜਾਂ ਦਾ ਪ੍ਰਬੰਧ ਵੀ ਸਤਿਗੁਰੂ ਆਪ ਕਰਦਾ ਹੈ। ਨੌਕਰ ਅਤੇ ਗੁਲਾਮ ਵਿਚ ਫਰਕ ਹੁੰਦਾ ਹੈ। ਨੌਕਰ ਦਿਹਾੜੀ 'ਤੇ ਕੰਮ ਕਰਦਾ ਹੈ। ਆਪਣੀ ਮਰਜ਼ੀ ਨਾਲ ਕੰਮ ਕਰਦਾ, ਜਿੰਨੀ ਦੇਰ ਉਸ ਦਾ ਮਨ ਚਾਹੇ, ਕੰਮ ਕਰਕੇ ਪੈਸੇ ਲੈ ਕੇ ਚਲਾ ਜਾਂਦਾ ਹੈ ਪਰ ਗੁਲਾਮ ਇਸ ਤਰ੍ਹਾਂ ਨਹੀਂ ਕਰ ਸਕਦਾ। ਉਸ ਨੂੰ ਮਾਲਕ ਖਰੀਦ ਲੈਂਦਾ ਹੈ। ਉਹ ਮਾਲਕ ਦੀ ਮਰਜ਼ੀ ਨਾਲ ਕੰਮ ਕਰਦਾ ਹੈ। ਉਸ ਦੇ ਹੁਕਮ ਨੂੰ ਮੰਨਦਾ ਹੈ। ਪ੍ਰਮਾਤਮਾ (ਪ੍ਰਭੂ) ਮਾਲਕ ਹੈ, ਅਸੀਂ ਨੌਕਰ ਹਾਂ। ਸਾਨੂੰ ਉਸ ਦੇ ਭਾਣੇ ਵਿਚ ਚੱਲਣ ਦੀ ਸਮਝ ਆ ਜਾਵੇ। ਬਾਬਾ ਫਰੀਦ ਜੀ ਕਹਿੰਦੇ ਹਨ, ਤੂੰ ਮੇਰਾ ਅੱਲਾ ਹੈ, ਗੁਰੂ ਹੈ, ਮੇਰਾ ਮਿੱਤਰ ਹੈ, ਸੱਜਣ ਹੈ। ਤੂੰ ਮੇਰੀ ਸੰਭਾਲ ਕਰਦਾ ਹੈ। ਮੈਂ ਤੇਰੇ ਭਾਣੇ ਵਿਚ ਰਹਾਂ, ਮੈਨੂੰ ਤੇਰੇ ਭਾਣੇ ਵਿਚ ਰਹਿਣ ਦੀ ਜਾਚ ਆ ਜਾਵੇ। 'ਆਪਣੇ ਭਾਣੇ ਜੋ ਚਲੈ ਭਾਈ ਵਿਛੁੜ ਚੋਟਾ ਖਾਵੇ।' ਮਨ ਦੇ ਪਿੱਛੇ ਚੱਲਣ ਵਾਲਾ ਮਨੁੱਖ ਵਿਸ਼ੇ ਵਿਕਾਰਾਂ ਦੀ ਮਲੀਨਤਾ ਦੇ ਨਰਕ ਭੋਗਦਾ ਹੈ ਪਰ ਗੁਰੂ ਦੀ ਮੱਤ 'ਤੇ ਚੱਲਣ ਵਾਲਾ ਗੁਰਮੁਖਿ ਇਨ੍ਹਾਂ ਤੋਂ ਨਿਰਲੇਪ ਰਹਿ ਕੇ ਸਹਿਜ ਅਵਸਥਾ ਵਿਚ ਰਹਿੰਦਾ ਹੈ-
ਜਿਤਨੇ ਨਰਕ ਸੇ ਮਨਮੁਖਿ ਭੋਗੈ
ਗੁਰਮੁਖਿ ਲੇਪੁ ਨ ਮਾਸਾ ਹੇ॥ ੧੨॥
-ਰਾਜਬੀਰ ਕੌਰ
140
« on: September 25, 2011, 03:28:20 PM »
ਸਭ ਦੇ ਸੁੱਖ ਦੀ ਦਾਤੇ ਤੋਂ ਦੁਆ ਮੰਗੀਏ।
ਕੁਲ ਜ਼ਮਾਨੇ ਵਾਸਤੇ ਠੰਢੀ ਹਵਾ ਮੰਗੀਏ।
ਖਿਆਲ ਕਿਸੇ ਲਈ ਨਾ ਕਦੀ ਬੁਰਾ ਮੰਗੀਏ,
ਤਬੀਅਤ ਠੰਢੀ ਅਤੇ ਨਿੱਘਾ ਸੁਭਾਅ ਮੰਗੀਏ।
ਇਕ ਸ਼ਾਊਰ ਹੈ ਤਹਿਜ਼ੀਬ ਹੈ ਮਿੱਠੀ ਜ਼ੁਬਾਨ,
ਬਾ-ਅਦਬ ਗੁਫ਼ਤਗੂ ਦਾ ਸਲੀਕਾ ਮੰਗੀਏ।
ਖੁਸ਼ਕ ਥਲ 'ਚ ਕੀ ਇਕੱਲੇ ਤੁਪਕੇ ਦੀ ਤੌਫ਼ੀਕ?
ਹਮ-ਖਿਆਲ ਕਤਰਿਆਂ ਦਾ ਕਾਫ਼ਲਾ ਮੰਗੀਏ।
ਝੋਲੀ ਸਭ ਦੀ ਭਰੇ ਹੈ ਜੋ ਜੋ ਤਲਬਗਾਰ,
ਦੀਦਾਰੇ-ਹੱਕ ਦੀ ਸਭ ਲਈ ਦਯਾ ਮੰਗੀਏ।
ਖ਼ਲਕਤ 'ਚ ਵਸਦੇ ਖ਼ੁਦਾ ਦੀ ਇਬਾਦਤ ਲਈ,
ਖ਼ਿਦਮਤ ਖ਼ਲਕਤ ਦਾ ਕੁਝ ਜਜ਼ਬਾ ਮੰਗੀਏ।
ਪੈਗ਼ੰਬਰਾਂ ਜੁ ਸਿਰਜਿਐ ਮਾਨਵ ਲਈ 'ਆਤਮਾ',
ਓਸ ਰਾਹ 'ਤੇ ਤੁਰਨ ਦਾ ਹੌਸਲਾ ਮੰਗੀਏ।
ਮਾ: ਆਤਮਾ ਸਿੰਘ
Pages: 1 2 3 4 5 6 [7] 8 9 10 11 12
|