January 02, 2025, 09:14:16 AM

Show Posts

This section allows you to view all posts made by this member. Note that you can only see posts made in areas you currently have access to.


Topics - ਦਿਲਰਾਜ -ਕੌਰ

Pages: 1 2 3 4 5 [6] 7 8 9 10 11 12
101


ਗੁਰਮਤਿ ਅਨੁਸਾਰ ਸ਼ਰਾਬ, ਤੰਬਾਕੂ ਅਤੇ ਹੋਰ ਸਾਰੇ ਮਾਰੂ ਨਸ਼ੇ ਵਰਜਿਤ ਹਨ। ਪੰਥ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਅਜਿਹੇ ਕੀਰਤਨੀਏ ਹਨ, ਜਿਨ੍ਹਾਂ ਆਪਣੇ ਵਿਲੱਖਣ ਅੰਦਾਜ਼ ਵਿਚ ਹਮੇਸ਼ਾ ਵਿਆਖਿਆ ਸਹਿਤ ਕੀਰਤਨ ਦੀ ਸੇਵਾ ਕਰਦਿਆਂ ਗੁਰਮਤਿ ਦਾ ਸੁਨੇਹਾ ਦੇਣ ਦਾ ਯਤਨ ਕੀਤਾ ਹੈ। ਉਨ੍ਹਾਂ ਅੱਜ ਤੋਂ ਕਾਫੀ ਸਮਾਂ ਪਹਿਲਾਂ ਨੌਜਵਾਨ ਬੱਚਿਆਂ ਵਿਚ ਆ ਰਹੀਆਂ ਇਨਸਾਨੀਅਤ ਲਈ ਮਾਰੂ ਲਾਹਣਤਾਂ ਦਾ ਜ਼ਿਕਰ ਕਰਦਿਆਂ ਬਹੁਤ ਸਾਰੀਆਂ ਐਲਬਮਾਂ ਸੰਗਤ ਦੇ ਸਨਮੁਖ ਪੇਸ਼ ਕਰਦਿਆਂ ਕੀਤਾ ਹੈ। ਸਮਾਜਿਕ ਵਰਤਾਰੇ ਵਿਚ ਅਤੇ ਰਿਸ਼ਤਿਆਂ ਵਿਚ ਆਈਆਂ ਤਰੇੜਾਂ ਦਾ ਜ਼ਿਕਰ ਵੀ ਉਹ ਅਕਸਰ ਆਪਣੇ ਕੀਰਤਨ ਦੌਰਾਨ ਕਰਦੇ ਰਹਿੰਦੇ ਹਨ। ਹਥਲੀ ਐਲਬਮ ਵਿਚ ਉਨ੍ਹਾਂ ਗੁਰਮਤਿ ਵਿੱਦਿਆ ਦੇ ਮਾਰਤੰਡ ਭਾਈ ਗੁਰਦਾਸ ਜੀ ਦੀ 39ਵੀਂ ਵਾਰ ਦੀ 16ਵੀਂ ਪਉੜੀ 'ਪੋਸਤ ਭੰਗ ਸ਼ਰਾਬ ਦਾ ਚਲੇ ਪਿਆਲਾ' ਅਤੇ ਦੋ ਹੋਰ ਸ਼ਬਦ 'ਰਾਮ ਰਸਾਇਣ ਜੋ ਰਤੇ ਨਾਨਕ ਸਚ ਅਮਲੀ', 'ਜਿਨਿ ਪੀਤੀ ਤਿਸੁ ਮੋਖ ਦੁਆਰ' ਦਾ ਗਾਇਨ ਕਰਦਿਆਂ ਇਸ ਦੀ ਵਿਆਖਿਆ ਕੀਤੀ ਹੈ। ਉਨ੍ਹਾਂ ਆਪਣੇ ਵਿਚਾਰਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਸਿੱਖ ਸਾਹਿਤ ਨਾਲ ਸੰਬੰਧਿਤ ਸਾਖੀਆਂ ਵਿਚੋਂ ਪ੍ਰਮਾਣ ਤੇ ਪ੍ਰਭਾਵਸ਼ਾਲੀ ਗਾਇਨ ਵਿਚ ਸੰਸਾਰ ਵਿਚ ਵਧ ਰਹੇ ਨਸ਼ੇ, ਜਿਨ੍ਹਾਂ ਦੀ ਪਕੜ ਵਿਚ ਸਾਡੀ ਜਵਾਨੀ ਵੀ ਰੁੜ੍ਹ ਰਹੀ ਏ, ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਨਸ਼ੇ ਮਿੱਠੀ ਜ਼ਹਿਰ ਹੀ ਨਹੀਂ, ਸਗੋਂ ਇਨ੍ਹਾਂ ਦੀ ਆਖਰੀ ਮੰਜ਼ਿਲ ਮੌਤ ਹੈ। ਭਾਈ ਸੋਢੀ ਨੇ ਨਸ਼ਿਆਂ ਦੇ ਮਾਰੂ ਅਸਰ ਦਾ ਜ਼ਿਕਰ ਕਰਦਿਆਂ ਸਮਾਜਿਕ ਵਿਗਿਆਨੀਆਂ ਵੱਲੋਂ ਦਿੱਤੇ ਅੰਕੜੇ ਅਤੇ ਗਿਣਤੀਆਂ-ਮਿਣਤੀਆਂ ਦਿੰਦਿਆਂ ਇਕ ਡਰਾਉਣੇ ਅਤੇ ਡੂੰਘੀ ਸੋਚ ਵਾਲੇ ਵਿਸ਼ੇ ਨੂੰ ਛੂਹਿਆ ਹੈ। ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਗੰਭੀਰ ਤੇ ਜਾਨਲੇਵਾ ਬਿਮਾਰੀਆਂ ਦਾ ਜ਼ਿਕਰ ਕੀਤਾ ਹੈ, ਜਿਸ ਨਾਲ ਲੱਖਾਂ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸੇ ਤਰ੍ਹਾਂ ਸ਼ਰਾਬ ਦੀ ਵਰਤੋਂ ਨਾਲ ਹੋਣ ਵਾਲੀਆਂ ਮੌਤਾਂ, ਕਲਾ ਕਲੇਸ਼, ਵਸਦੇ-ਰਸਦੇ ਪਰਿਵਾਰਾਂ ਵਿਚ ਰਾਤ-ਦਿਨ ਪੈਣ ਵਾਲੇ ਵੈਣ, ਸ਼ਰਾਬੀ ਡਰਾਈਵਰਾਂ ਵੱਲੋਂ ਹੋਣ ਵਾਲੀਆਂ ਦੁਰਘਟਨਾਵਾਂ ਵਿਚ ਹਰ ਸਾਲ ਹੋਣ ਵਾਲੀਆਂ ਮੌਤਾਂ ਦਾ ਜ਼ਿਕਰ ਵੀ ਅੰਕੜੇ ਦਿੰਦਿਆਂ ਕੀਤਾ ਹੈ। ਇਸ ਸਮੁੱਚੀ ਐਲਬਮ ਵਿਚ ਤਿੰਨਾਂ ਸ਼ਬਦਾਂ ਦੇ ਗਾਇਨ ਦੇ ਨਾਲ-ਨਾਲ ਨਸ਼ਿਆਂ ਦੇ ਮਾਰੂ ਅਸਰ ਨਾਲ ਸਮੁੱਚੇ ਸਮਾਜ ਨੂੰ ਚਿੰਬੜੀ ਇਸ ਲਾਹਣਤ ਤੋਂ ਛੁਟਕਾਰਾ ਕੇਵਲ ਪ੍ਰਭੂ ਨਾਮ ਅਤੇ ਗੁਰਬਾਣੀ ਤੋਂ ਸੇਧ ਪ੍ਰਾਪਤ ਕਰਕੇ ਹੀ ਹੋ ਸਕਦਾ ਹੈ। ਜਾਪਦਾ ਹੈ ਕਿ ਭਾਈ ਸੋਢੀ ਨੇ ਇਸ ਐਲਬਮ ਵਿਚ ਕੁੱਜੇ ਵਿਚ ਸਮੁੰਦਰ ਨੂੰ ਬੰਦ ਕਰਨ ਦਾ ਯਤਨ ਕੀਤਾ ਹੈ। ਇਸ ਐਲਬਮ ਦਾ ਸੰਗੀਤ ਕੰਵਲਜੀਤ ਬਬਲੂ ਨੇ ਦਿੱਤਾ ਹੈ। ਇਹ ਕੈਸਿਟ ਸਾਡੇ ਘਰਾਂ ਅਤੇ ਕੈਸਿਟ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣੇਗੀ।

ਐਲਬਮ : ਗੁਰਮਤਿ ਅਨੁਸਾਰ 'ਨਸ਼ਾ ਕੀ ਹੈ'
ਰਾਗੀ : ਭਾਈ ਦਵਿੰਦਰ ਸਿੰਘ ਸੋਢੀ

102


ਬਟਾਲਾ ਤੋਂ 8 ਕਿਲੋਮੀਟਰ ਦੂਰ ਭਗਵਾਨ ਸ਼ਿਵ ਜੀ ਦੇ ਸਪੁੱਤਰ ਸੁਆਮੀ ਕਾਰਤਿਕ ਦੀ ਯਾਦ 'ਚ ਸੁਸ਼ੋਭਿਤ ਪੁਰਾਤਨ ਸ੍ਰੀ ਅਚਲੇਸ਼ਵਰ ਮੰਦਿਰ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਅਚੱਲ ਸਾਹਿਬ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨਾਂ 'ਚੋਂ ਹੈ। ਹਿੰਦੂ-ਸਿੱਖ ਦੇ ਆਪਸੀ ਪਿਆਰ ਦਾ ਪ੍ਰਤੀਕ ਇਹ ਅਸਥਾਨ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ। ਸ੍ਰੀ ਅਚਲੇਸ਼ਵਰ ਧਾਮ ਮੰਦਿਰ ਤੇ ਗੁਰਦੁਆਰਾ ਅਚੱਲ ਸਾਹਿਬ ਨਾਲੋ-ਨਾਲ ਹੋਣ ਕਾਰਨ ਸਭ ਧਰਮਾਂ ਦੀਆਂ ਸੰਗਤਾਂ ਸ਼ਰਧਾ ਤੇ ਸਤਿਕਾਰ ਨਾਲ ਸਿਰ ਝੁਕਾਉਂਦੀਆਂ ਹਨ।

ਸ੍ਰੀ ਅਚਲੇਸ਼ਵਰ, ਧਾਮ ਮੰਦਿਰ : ਇਤਿਹਾਸ ਅਨੁਸਾਰ ਭਗਵਾਨ ਸ਼ਿਵ ਜੀ ਤੇ ਮਾਤਾ ਪਾਰਵਤੀ ਦੇ ਸਪੁੱਤਰ ਸ੍ਰੀ ਕਾਰਤਿਕ ਤੇ ਸ੍ਰੀ ਗਣੇਸ਼ ਹੋਏ ਹਨ। ਇਕ ਦਿਨ ਭਗਵਾਨ ਸ਼ਿਵ ਸ਼ੰਕਰ ਤੇ ਮਾਤਾ ਪਾਰਵਤੀ ਨੇ ਵਿਚਾਰ ਉਪਰੰਤ ਸ੍ਰੀ ਕਾਰਤਿਕ ਤੇ ਸ੍ਰੀ ਗਣੇਸ਼ ਦਾ ਬੁੱਧੀ ਪ੍ਰੀਖਣ ਕਰਨ ਤੇ ਆਪਣਾ ਉਤਰਾਧਿਕਾਰੀ ਐਲਾਨਣ ਦਾ ਫ਼ੈਸਲਾ ਲਿਆ। ਕਾਰਤਿਕ ਨੇ ਇਸ ਪਾਵਨ ਸਥਾਨ 'ਤੇ ਤਪੱਸਿਆ ਕੀਤੀ, ਜਿਥੇ ਅੱਜਕਲ੍ਹ ਸ੍ਰੀ ਅਚਲੇਸ਼ਵਰ ਧਾਮ ਤੀਰਥ ਅਸਥਾਨ ਦੇ ਰੂਪ ਵਿਚ ਸੁਸ਼ੋਭਿਤ ਹੈ। ਹੁਣ ਸ੍ਰੀ ਕਾਰਤਿਕ ਸੁਆਮੀ ਦੇ ਤਪ ਅਸਥਾਨ 'ਤੇ ਸੁੰਦਰ ਸ੍ਰੀ ਅਚਲੇਸ਼ਵਰ ਮੰਦਿਰ ਬਣਿਆ ਹੋਇਆ ਹੈ। ਦੀਵਾਲੀ ਤੋਂ ਨੌਵੇਂ ਤੇ ਦਸਵੇਂ ਦਿਨ ਇਥੇ ਭਾਰੀ ਮੇਲਾ ਲਗਦਾ ਹੈ, ਜਿਸ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਹਨ।

ਗੁਰਦੁਆਰਾ ਅਚੱਲ ਸਾਹਿਬ : ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਦਾਰ ਕਰਦੇ ਹੋਏ ਸ਼ਿਵਰਾਤਰੀ ਦੇ ਮੇਲੇ 'ਤੇ 1583 (ਮਾਰਚ 1526) ਨੂੰ ਇਸ ਸਥਾਨ 'ਤੇ ਆਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਗੀ ਭੰਗਰ ਨਾਥ ਦਾ ਗੋਸ਼ਟਿ ਰਾਹੀਂ ਸ਼ੰਕਾ ਦੂਰ ਕੀਤਾ। ਭਾਈ ਗੁਰਦਾਸ ਵੱਲੋਂ ਰਚਿਤ ਵਾਰਾਂ 'ਚ ਕੀਤੇ ਜ਼ਿਕਰ ਅਨੁਸਾਰ ਜੋਗੀ ਭੰਗਰ ਨਾਥ ਨੇ ਗੁਰੂ ਨੂੰ ਸਵਾਲ ਪੁੱਛੇ, ਜਿਨ੍ਹਾਂ ਦਾ ਉੱਤਰ ਸੁਣ ਜੋਗੀ ਭੰਗਰ ਨਾਥ ਦਾ ਹੰਕਾਰ ਦੂਰ ਹੋ ਗਿਆ ਤੇ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਡਿਗ ਪਿਆ। ਜਗਤ ਗੁਰੂ ਬਾਬਾ ਨਾਨਕ ਦੇ ਬਚਨ ਨਾਲ ਜੋਗੀਆਂ ਦੇ ਤਪਦੇ ਹਿਰਦੇ ਸ਼ਾਂਤ ਹੋ ਗਏ ਤੇ ਉਨ੍ਹਾਂ ਨੂੰ ਸੱਚ ਦਾ ਰਾਹ ਮਿਲ ਗਿਆ। ਕਹਿੰਦੇ ਹਨ ਇਥੇ ਹੀ ਗੁਰੂ ਨਾਨਕ ਸਾਹਿਬ ਵੱਲੋਂ ਕੀਤੀ ਦਾਤਣ ਤੋਂ ਬੇਰੀ ਦਰੱਖਤ ਤੇ ਅੱਠ-ਭੁਜੀ ਖੂਹੀ ਵੀ ਸੁਸ਼ੋਭਿਤ ਹੈ। ਇਸ ਵਾਰ ਇਨ੍ਹਾਂ ਪਵਿੱਤਰ ਅਸਥਾਨਾਂ 'ਤੇ 4 ਤੇ 5 ਨਵੰਬਰ ਨੂੰ ਨੌਵੀਂ-ਦਸਵੀਂ ਦਾ ਜੋੜ ਮੇਲਾ ਲੱਗ ਰਿਹਾ ਹੈ, ਜਿਸ ਵਿਚ ਦੂਰ-ਦੁਰਾਡਿਓਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਹਨ।

-ਸੁਖਦੇਵ ਸਿੰਘ,

103


ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਹਿਮ ਬਾਣੀ 'ਸਿਧ ਗੋਸਟਿ' ਦੀ ਵਿਆਖਿਆ ਦੇ ਰੂਪ ਵਿਚ ਹੈ, ਜੋ ਬਲਦੇਵ ਸਿੰਘ ਕੈਨੇਡਾ ਵੱਲੋਂ ਕੀਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਧਾਂ ਨਾਲ ਕੀਤੀ ਵਿਚਾਰ-ਚਰਚਾ ਦੇ ਹਾਲਾਤ ਬਾਰੇ ਚਾਨਣਾ ਪਾਇਆ ਗਿਆ ਹੈ, ਜਿਸ ਵਿਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਆਧਾਰ ਬਣਾਇਆ ਗਿਆ ਹੈ। ਇਸ ਤੋਂ ਅੱਗੇ ਇਸ ਬਾਣੀ ਦੀ ਵਿਆਖਿਆ ਹੈ।

'ਸਿਧ ਗੋਸਟਿ' ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਰਾਮਕਲੀ ਰਾਗ ਵਿਚ ਦਰਜ ਹੈ। ਇਸ ਬਾਣੀ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਧਾਂ ਨਾਲ ਕੀਤਾ ਗਿਆ ਵਾਰਤਾਲਾਪ (ਗਿਆਨ-ਗੋਸਟਿ) ਦਰਜ ਹੈ, ਜਿਹਾ ਕਿ ਇਸ ਬਾਣੀ ਦੇ ਨਾਂਅ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ। ਇਸ ਬਾਣੀ ਵਿਚ ਸਿੱਧਾਂ ਦੇ ਬਹੁਤ ਸਾਰੇ ਪ੍ਰਸ਼ਨ ਹਨ, ਜਿਨ੍ਹਾਂ ਦਾ ਉੱਤਰ ਗੁਰੂ ਸਾਹਿਬ ਨੇ ਬਾਖੂਬੀ ਦਿੱਤਾ ਹੈ। ਇਸ ਬਾਣੀ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਵਿਚੋਂ ਦਾਰਸ਼ਨਿਕ ਵਿਚਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਬਾਣੀ ਵਿਚ ਕੇਂਦਰੀ ਨੁਕਤਾ ਬਿਆਨਦਿਆਂ ਸਤਿਗੁਰੂ ਜੀ ਨੇ ਯੋਗੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਯੋਗ ਦਾ ਅਸਲੀ ਸਾਧਨ ਨਾਮ ਸਿਮਰਨ ਹੈ। ਗੁਰੂ ਜੀ ਅਨੁਸਾਰ ਜੀਵਨ ਵਿਚ ਪਵਿੱਤਰਤਾ ਅਤੇ ਸਥਿਰਤਾ ਕੇਵਲ ਸਦਾ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿਚ ਜੁੜਨ ਨਾਲ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਇਸ ਬਾਣੀ ਦੀ ਰਹਾਉ ਵਾਲੀ ਪੰਗਤੀ ਵਿਚ ਬਿਆਨਦੇ ਹਨ-

ਕਿਆ ਭਵੀਐ ਸਚਿ ਸੂਚਾ ਹੋਇ॥

ਸਾਚ ਸਬਦ ਬਿਨੁ ਮੁਕਤਿ ਨ ਕੋਇ॥

ਇਸ ਬਾਣੀ ਅੰਦਰ ਯੋਗੀਆਂ ਦੇ ਇਸ ਸਵਾਲ ਕਿ ਸੰਸਾਰ ਤੋਂ ਪਾਰ ਪਾਉਣ ਲਈ ਕੀ ਕੀਤਾ ਜਾਵੇ? ਦਾ ਉੱਤਰ ਦਿੰਦਿਆਂ ਪਾਤਸ਼ਾਹ ਕਥਨ ਕਰਦੇ ਹਨ ਕਿ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿਚ ਰਹਿੰਦਿਆਂ ਵੀ ਪਾਣੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਜਿਵੇਂ ਪਾਣੀ ਵਿਚ ਤੈਰਦੀ ਹੋਈ ਮੁਰਗਾਈ ਆਪਣੇ ਖੰਭਾਂ ਨੂੰ ਪਾਣੀ ਤੋਂ ਅਭਿੱਜ ਰੱਖਦੀ ਹੈ, ਠੀਕ ਇਸੇ ਤਰ੍ਹਾਂ ਹੀ ਸੰਸਾਰ ਤੋਂ ਪਾਰ ਪਾਉਣ ਲਈ ਸੰਸਾਰ ਵਿਚ ਰਹਿ ਕੇ ਸ਼ਬਦ ਦੀ ਕਮਾਈ ਕਰਨੀ ਹੈ ਅਤੇ ਸੰਸਾਰ ਦੀ ਚਮਕ ਦਮਕ ਵਿਚ ਖਚਤ ਨਹੀਂ ਹੋਣਾ। ਗੁਰੂ ਜੀ ਨੇ ਇਸ ਬਾਣੀ ਅੰਦਰ ਸ਼ਬਦ ਨੂੰ ਬੇਹੱਦ ਮਹਾਨਤਾ ਦਿੱਤੀ ਹੈ। ਸਿੱਧਾਂ ਦੇ ਇਕ ਸਵਾਲ ਦੇ ਜਵਾਬ ਵਿਚ ਗੁਰੂ ਜੀ ਸ਼ਬਦ ਨੂੰ ਆਪਣਾ 'ਗੁਰੂ' ਬਿਆਨਦੇ ਹਨ। ਭਾਈ ਗੁਰਦਾਸ ਜੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਏ ਵਾਰਤਾਲਾਪ (ਗਿਆਨ-ਗੋਸਟਿ) ਨਾਲ ਸਿੱਧਾਂ ਵਿਚ ਸ਼ਾਂਤੀ ਵਰਤ ਗਈ। ਭਾਈ ਗੁਰਦਾਸ ਜੀ ਦਾ ਕਥਨ ਹੈ :

ਬਾਬੇ ਕੀਤੀ ਸਿਧ ਗੋਸਟਿ
ਸਬਦਿ ਸਾਂਤਿ ਸਿਧਾਂ ਵਿਚਿ ਆਈ॥
ਹਥਲੀ ਪੁਸਤਕ ਵਿਚ ਇਸ ਬਾਣੀ ਦੀ ਵਿਸਥਾਰ ਵਿਚ ਵਿਆਖਿਆ ਕਰਦਿਆਂ ਲੇਖਕ ਨੇ ਅਹਿਮ ਵਿਚਾਰਾਂ ਨੂੰ ਵਿਸ਼ੇਸ਼ ਨੋਟ ਦੇ ਕੇ ਸਪੱਸ਼ਟ ਕੀਤਾ ਹੈ ਤਾਂ ਕਿ ਪਾਠਕ ਨੂੰ ਮੁਕੰਮਲ ਜਾਣਕਾਰੀ ਮਿਲ ਸਕੇ। ਕਿਹਾ ਜਾ ਸਕਦਾ ਹੈ ਕਿ ਬਲਦੇਵ ਸਿੰਘ ਕੈਨੇਡਾ ਦੁਆਰਾ ਕੀਤੀ ਗਈ 'ਸਿਧ ਗੋਸਟਿ' ਬਾਣੀ ਦੀ ਇਹ ਵਿਆਖਿਆ ਇਕ ਸਲਾਹੁਣਯੋਗ ਉਪਰਾਲਾ ਹੈ। ਇਸ ਪੁਸਤਕ ਤੋਂ ਗੁਰਮਤਿ ਵਿਚਾਰਧਾਰਾ ਨੂੰ ਪੜ੍ਹਨ ਅਤੇ ਸਮਝਣ ਦੇ ਚਾਹਵਾਨ ਭਰਪੂਰ ਲਾਹਾ ਲੈਣਗੇ, ਇਹ ਆਸ ਕੀਤੀ ਜਾ ਸਕਦੀ ਹੈ।

-ਹਰਭਜਨ ਸਿੰਘ ਵਕਤਾ

104
Shayari / ਯਾਦਾਂ ਨਨਕਾਣੇ ਦੀਆਂ
« on: November 06, 2011, 03:57:28 PM »
ਯਾਦਾਂ ਆਉਂਦੀਆਂ ਨੇ ਮੁੜ-ਮੁੜ ਨਨਕਾਣੇ ਦੀਆਂ,

ਬਾਬੇ ਨਾਨਕ ਦੀ ਜਨਮ ਭੂਮੀ ਜਾਣੇ ਦੀਆਂ।

ਯਾਦਾਂ ਆਉਂਦੀਆਂ ਨੇ.........।

ਅਵਤਾਰ ਧਾਰਨ ਵਾਲੀ ਉਸ ਥਾਂ ਨੂੰ ਸੀਸ ਝੁਕਾ ਆਵਾਂ,

ਦਿਲ ਕਰੇ ਰਾਇ-ਭੋਇ ਦੀ ਤਲਵੰਡੀ ਦੇਖ ਆਵਾਂ।

ਗੱਲਾਂ ਹਿੰਦ-ਪਾਕਿ ਨੇ ਬਣਾ ਦਿੱਤੀਆਂ ਉਲਝੇ ਤਾਣੇ-ਬਾਣੇ ਦੀਆਂ,

ਯਾਦਾਂ ਆਉਂਦੀਆਂ ਨੇ ਮੁੜ-ਮੁੜ ਨਨਕਾਣੇ ਦੀਆਂ,

ਬਾਬੇ ਨਾਨਕ ਦੀ ਜਨਮ ਭੂਮੀ ਜਾਣੇ ਦੀਆਂ।

ਯਾਦਾਂ ਆਉਂਦੀਆਂ ਨੇ.....।

ਅਵਤਾਰ ਧਾਰਨ ਵਾਲੀ ਉਸ ਥਾਂ ਨੂੰ ਸੀਸ ਝੁਕਾ ਆਵਾਂ,

ਦਿਲ ਕਰੇ ਰਾਇ-ਭੋਇ ਦੀ ਤਲਵੰਡੀ ਦੇਖ ਆਵਾਂ।

ਗੱਲਾਂ ਹਿੰਦ-ਪਾਕਿ ਨੇ ਬਣਾ ਦਿੱਤੀਆਂ ਉਲਝੇ ਤਾਣੇ-ਬਾਣੇ ਦੀਆਂ

ਯਾਦਾਂ ਆਉਂਦੀਆਂ ਨੇ.......।

ਕਦੇ ਰਲ-ਮਿਲ ਕਰਨੇ ਦੀਦਾਰ ਪਿਤਾ ਮਹਿਤਾ ਦੇ ਦਰਬਾਰ ਦੇ,

ਤੱਕਣਾ ਨਜ਼ਾਰਾ ਖੇਤਾਂ ਦਾ ਜਿਥੇ ਗੁਰੂ ਜੀ ਮੱਝਾਂ ਸੀ ਚਾਰਦੇ।

ਕੁਲਵਿੰਦਰ ਕਰਦਾ ਵਿਚਾਰਾਂ ਭੈਣ ਨਾਨਕੀ ਦੇ ਵੀਰ ਘਰ ਜਾਣੇ ਦੀਆਂ,

ਯਾਦਾਂ ਆਉਂਦੀਆਂ ਨੇ ਮੁੜ-ਮੁੜ ਨਨਕਾਣੇ ਦੀਆਂ।

-ਕੁਲਵਿੰਦਰ ਸਿੰਘ ਨਿਜ਼ਾਮਪੁਰ,

105
Shayari / ਦ੍ਰਿੜ੍ਹਤਾ
« on: November 06, 2011, 03:51:22 PM »
ਅਸੀਂ ਏਸ ਜਹਾਨ ਦੇ ਸ਼ੇਰ ਦੂਲੇ,
ਸਾਡੀ ਧਰਤੀ ਤੇ ਇਹ ਆਕਾਸ਼ ਸਾਡਾ।
ਕਾਲੀ ਰਾਤ ਦੀ ਗੂੜ੍ਹ ਸਿਆਹੀ ਸਾਡੀ,
ਚਿੱਟੇ ਦਿਵਸ ਦਾ ਸੁਰਖ਼ ਪ੍ਰਕਾਸ਼ ਸਾਡਾ।
ਲੱਖਾਂ ਲਾਲਚਾਂ ਦੇ ਸਾਨੂੰ ਪਏ ਚੋਗੇ,
ਐਪਰ ਡੋਲਿਆ ਨਹੀਂ ਵਿਸ਼ਵਾਸ ਸਾਡਾ।
ਜਿਵੇਂ-ਜਿਵੇਂ ਔਖਿਆਈਆਂ 'ਚੋਂ ਲੰਘਦੇ ਗਏ,
ਪੁਖਤਾ ਹੋ ਗਿਆ ਹਰ ਅਹਿਸਾਸ ਸਾਡਾ।

 ਨਵਰਾਹੀ ਘੁਗਿਆਣਵੀ

106
Shayari / ਅਕਲ ਬਿਨਾਂ ਨਕਲ
« on: November 06, 2011, 03:49:44 PM »
ਗਾਈਡ ਖੋਲ੍ਹ ਕੇ ਪੇਪਰ ਸੀ ਹੱਲ ਕੀਤਾ,

ਤਾਂ ਵੀ ਪਤਾ ਨਹੀਂ ਕਾਹਤੋਂ ਉਦਾਸ ਪੱਪੂ।

ਉਡਣ ਦਸਤੇ ਨੇ ਸਿਫਾਰਿਸ਼ ਕਰੀ ਐਸੀ,

ਸੁਪਰਡੈਂਟ ਲਈ ਬਣ ਗਿਆ ਖਾਸ ਪੱਪੂ।

ਸੁਪਰਵਾਈਜ਼ਰ ਨੇ ਲੱਭ ਲੱਭ ਸਵਾਲ ਦੱਸੇ,

ਲੀਡਰੀ ਬਾਪੂ ਦੀ ਆ ਗਈ ਰਾਸ ਪੱਪੂ।

'ਨਿੱਝਰ' ਅਕਲ ਬਿਨਾਂ ਨਕਲ ਨਾ ਗਈ ਮਾਰੀ,

ਲਗਦੈ ਐਤਕੀਂ ਵੀ ਹੋਣਾ ਨਹੀਂ ਪਾਸ ਪੱਪੂ।    :hehe:


 ਰਵਿੰਦਰ ਸਿੰਘ ਨਿੱਝਰ

107
Religion, Faith, Spirituality / ਕੰਜਕਾਂ
« on: November 06, 2011, 03:46:03 PM »
ਚਾਚੀ ਹਰਨਾਮ ਕੌਰ ਸਵੇਰੇ ਹੀ ਕਹਿ ਗਈ ਸੀ ਕਿ ਭਾਈ ਅੱਜ ਕੰਜਕਾਂ ਬਿਠਾਉਣੀਆਂ ਹਨ, ਆਪਣੀ ਲੜਕੀ ਨੂੰ ਖਾਣੇ 'ਤੇ ਭੇਜ ਦੇਣਾ। ਮੇਰੀ ਬੇਟੀ ਦੇ ਮਨ੍ਹਾ ਕਰਨ 'ਤੇ ਵੀ ਮੈਂ ਉਸ ਨੂੰ ਭੇਜ ਦਿੱਤਾ। ਜਦੋਂ ਮੈਂ ਡਿਊਟੀ 'ਤੇ ਜਾਣ ਲਈ ਹਰਨਾਮ ਕੌਰ ਚਾਚੀ ਦੇ ਘਰ ਕੋਲੋਂ ਲੰਘਿਆ ਤਾਂ ਕੱਚ ਚੁਗਣ ਵਾਲੀਆਂ ਕੁੜੀਆਂ ਉਸ ਦੇ ਘਰ ਅੱਗੇ ਬੈਠੀਆਂ ਸਨ ਤੇ ਚਾਚੀ ਉਨ੍ਹਾਂ ਨਾਲ ਲੜ ਰਹੀ ਸੀ ਤੇ ਕਹਿ ਰਹੀ ਸੀ, 'ਤੁਹਾਥੋਂ ਦਫਾ ਨੀ ਹੋ ਹੁੰਦਾ, ਆ ਗਈਆਂ ਸਾਜਰੇ ਹੀ ਝੁਲਸਣ ਇਥੇ।' ਮੈਨੂੰ ਸਮਝ ਨਹੀਂ ਸੀ ਆ ਰਹੀ ਸੀ ਕਿ ਤਾਈ ਕੰਜਕਾਂ ਨੂੰ 'ਬਿਠਾ' ਰਹੀ ਹੈ ਜਾਂ 'ਉਠਾ' ਰਹੀ ਹੈ?

108
Shayari / ਅੱਜ ਸਭੇ ਕੈਦੋਂ ਬਣ ਗਏ
« on: November 03, 2011, 03:57:51 PM »
ਅੱਜ ਆਖਾਂ ਵਾਰਸ ਸ਼ਾਹ ਨੂੰ,

ਕਿਤੇ ਕਬਰਾਂ ਵਿਚੋਂ ਬੋਲ।

ਤੇ ਏਸ ਕਿਤਾਬੇ ਇਸ਼ਕ ਦਾ

ਕੋਈ ਅਗਲਾ ਵਰਕਾ ਫੋਲ।

ਉਠ ਦਰਦਮੰਦਾਂ ਦਿਆ ਦਰਦੀਆ

ਉਠ ਤੱਕ ਅਪਣਾ ਪੰਜਾਬ।

ਅੱਜ ਬੇਲੇ ਲਾਸ਼ਾਂ ਵਿਛੀਆਂ,

ਤੇ ਲਹੂ ਦੀ ਭਰੀ ਚਨਾਬ।

ਅੱਜ ਸਭੇ ਕੈਦੋਂ ਬਣ ਗਏ,

ਹੁਸਨ ਇਸ਼ਕ ਦੇ ਚੋਰ।

ਅੱਜ ਕਿੱਥੋਂ ਲਿਆਈਏ ਲੱਭ ਕੇ

ਅਸੀਂ ਵਾਰਸ ਸ਼ਾਹ ਇਕ ਹੋਰ।



ਅਮ੍ਰਿਤਾ ਪ੍ਰੀਤਮ

109
Birthdays / happy bday to dosanjhdeep
« on: November 01, 2011, 12:32:24 PM »
lao ve ajj pj de ek hor member da bday aa geya  ,chalo ve karo wish munde nu  sare jaane


happy bday dosanjhdeep  ,god bless you hasde vasde raho :)


110

ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਤਖ਼ਤੂਪੁਰਾ ਸਾਹਿਬ



ਜਿਥੈ ਜਾਇ ਬਹੈ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਰਾਮ ਰਾਜੇ॥' ਭਾਵ ਅਰਥ ਇਹ ਹੈ ਕਿ ਜਿਥੇ ਸਤਿਗੁਰ ਜੀ ਜਾ ਕੇ ਬਿਰਾਜਦੇ ਹਨ, ਉਹ ਸਥਾਨ ਸੁਹਾਵਣਾ ਹੋ ਜਾਂਦਾ ਹੈ ਤੇ ਅਜਿਹੀ ਹੀ ਸੁਹਾਵਣੀ ਤੇ ਭਾਗਾਂ ਭਰੀ ਧਰਤੀ ਹੈ ਮਾਲਵੇ ਦੇ ਇਤਿਹਾਸਕ ਪਿੰਡ ਸ੍ਰੀ ਤਖਤੂਪੁਰਾ ਸਾਹਿਬ ਦੀ, ਜਿਥੇ ਤਿੰਨ ਪਾਤਸ਼ਾਹੀਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਕੰਵਲਾਂ ਨਾਲ ਨਿਵਾਜ ਕੇ ਇਸ ਧਰਤੀ ਨੂੰ ਹਮੇਸ਼ਾ ਲਈ ਪਵਿੱਤਰ ਤੇ ਇਤਿਹਾਸਕ ਬਣਾ ਦਿੱਤਾ। ਇਹ ਇਤਿਹਾਸਕ ਪਿੰਡ ਜ਼ਿਲ੍ਹਾ ਮੋਗਾ ਤੋਂ 40 ਕੁ ਕਿਲੋਮੀਟਰ 'ਤੇ ਤਹਿਸੀਲ ਨਿਹਾਲ ਸਿੰਘ ਵਾਲਾ ਤੋਂ ਨੌਂ ਕੁ ਕਿਲੋਮੀਟਰ 'ਤੇ ਚੜ੍ਹਦੇ ਪਾਸੇ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ ਸੰਮਤ 1567 ਈ: ਵਿਚ ਆਰੰਭ ਕੀਤੀ ਤਾਂ ਆਪ ਸੁਲਤਾਨਪੁਰ ਤੋਂ ਚੱਲ ਕੇ ਧਰਮਕੋਟ, ਤਖਤੂਪੁਰਾ, ਮੱਤੇ ਦੀ ਸਰਾਂ, ਬਠਿੰਡਾ, ਸਰਸਾ, ਬੀਕਾਨੇਰ, ਅਜਮੇਰ ਰਾਜਪੁਤਾਨੇ ਵਿਚ ਦੀ ਹੁੰਦੇ ਹੋਏ ਸੰਗਲਾਦੀਪ ਤੱਕ ਗਏ। ਆਖਿਆ ਜਾਂਦਾ ਹੈ ਕਿ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਜਗ੍ਹਾ 'ਤੇ ਆਪਣੇ ਮੁਬਾਰਿਕ ਚਰਨ ਪਾਏ ਤਾਂ ਉਸ ਸਮੇਂ ਇਕ ਸੰਘਣੀ ਝਿੜੀ ਤੇ ਇਕ ਛੱਪੜੀ ਸੀ। ਇਸੇ ਝਿੜੀ ਵਿਚ ਦੋ ਤਪੱਸਵੀ ਭਰਥਰੀ ਅਤੇ ਗੋਪੀ ਚੰਦ ਨਾਂਅ ਦੇ ਜੋਗੀ ਰਹਿੰਦੇ ਸਨ ਤੇ ਇਹ ਆਪਸ ਵਿਚ ਰਿਸ਼ਤੇ ਵਜੋਂ ਮਾਮਾ-ਭਾਣਜਾ ਸਨ। ਇਤਿਹਾਸ ਅਨੁਸਾਰ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਜੋਗੀਆਂ ਕੋਲ ਸੁਮੇਰ ਪਰਬਤ ਗਏ ਤਾਂ ਉਥੇ ਭਰਥਰੀ ਨੂੰ ਦੱਸਿਆ ਕਿ ਤੇਰਾ ਸੰਯੋਗ ਜੂਨਾਗੜ੍ਹ ਦੀ ਰਾਜਕੁਮਾਰੀ ਨਾਲ ਹੈ ਪਰ ਉਥੇ ਪਹੁੰਚਣ ਲਈ ਤੇਰੇ ਕੋਲ ਅੱਠ ਪਹਿਰ ਦਾ ਸਮਾਂ ਹੈ, ਜੇ ਤੂੰ ਨਾ ਪਹੁੰਚਿਆ ਤਾਂ ਉਸ ਨੇ ਮਰ ਜਾਣਾ ਹੈ। ਭਰਥਰੀ ਨੇ ਸਿੱਧਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਉਥੇ ਪਹੁੰਚਾਇਆ ਜਾਵੇ ਪਰ ਸਿੱਧਾਂ ਨੇ ਏਨੇ ਥੋੜ੍ਹੇ ਸਮੇਂ ਵਿਚ ਪਹੁੰਚਾਉਣ ਤੋਂ ਅਸਮਰੱਥਾ ਪ੍ਰਗਟਾਈ। ਆਖਰ ਭਰਥਰੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਅੱਠ ਪਹਿਰ ਵਿਚ ਹੀ ਜੂਨਾਗੜ੍ਹ ਪਹੁੰਚਾ ਦਿੱਤਾ। ਗੁਰੂ ਜੀ ਨੇ ਭਰਥਰੀ ਦੀ ਸ਼ਾਦੀ ਜੂਨਾਗੜ੍ਹ ਦੀ ਰਾਜਕੁਮਾਰੀ ਨਾਲ ਕਰਵਾ ਕੇ ਸ੍ਰੀ ਤਖਤੂਪੁਰਾ ਸਾਹਿਬ ਵਿਖੇ ਹੀ ਪੱਕੇ ਤੌਰ 'ਤੇ ਨਿਵਾਸ ਕਰਨ ਦਾ ਵਚਨ ਦੇ ਦਿੱਤਾ। ਇਸੇ ਹੀ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਦਾ ਇਕ ਹੋਰ ਸਿੱਖ ਭਾਈ ਜੱਕੇ ਹੋਇਆ। ਇਸ ਨੇ ਭਰਥਰੀ ਨੂੰ ਚੁੱਭਵੇਂ ਬੋਲ, ਬੋਲ ਦਿੱਤੇ ਤਾਂ ਭਰਥਰੀ ਗੁੱਸੇ ਵਿਚ ਆ ਗਿਆ। ਗੁਰੂ ਜੀ ਨੇ ਆਪਣਾ ਪੰਜਾ ਭਰਥਰੀ ਦੀਆਂ ਅੱਖਾਂ ਮੂਹਰੇ ਕਰਕੇ ਜੱਕੋ ਨੂੰ ਭਰਥਰੀ ਦੇ ਕ੍ਰੋਧ ਤੋਂ ਬਚਾਇਆ। ਫਿਰ ਵੀ ਭਰਥਰੀ ਦੀਆਂ ਕਟੀਲੀਆਂ ਨਜ਼ਰਾਂ ਨੇ ਜੱਕੋ ਦੇ ਚਿਹਰੇ 'ਤੇ ਦਾਗ ਪਾ ਦਿੱਤੇ। ਗੁਰੂ ਜੀ ਦੇ ਕਹਿਣ 'ਤੇ ਜਦੋਂ ਜੱਕੋ ਨੇ ਉਥੇ ਬਣੀ ਤਾਲ ਭਾਵ ਛੱਪੜੀ ਵਿਚ ਇਸ਼ਨਾਨ ਕੀਤਾ ਤਾਂ ਜੱਕੋ ਦੇ ਦਾਗ ਦੂਰ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਭਰਥਰੀ ਨੂੰ ਨਾਮ ਦਾਨ ਦੇ ਕੇ ਸਿੱਖੀ ਦੇ ਪ੍ਰਚਾਰ ਹਿਤ ਅਗਾਂਹ ਚਲੇ ਗਏ। ਅੱਜ ਇਨ੍ਹਾਂ ਦੀ ਯਾਦ ਵਿਚ ਗੁ: ਸ੍ਰੀ ਨਾਨਕਸਰ ਸੁਸ਼ੋਭਿਤ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਭਾਈ ਤੋਂ ਮਹਿਰਾਜ ਜਾਂਦੇ ਹੋਏ ਇਸੇ ਜਗ੍ਹਾ 'ਤੇ ਬਿਰਾਜੇ ਤੇ ਕਰੀਬ ਸਵਾ ਮਹੀਨਾ ਇਸ ਧਰਤੀ 'ਤੇ ਰਹਿ ਕੇ ਨਿਵਾਸ ਕੀਤਾ। ਇਸੇ ਹੀ ਅਸਥਾਨ ਤੋਂ ਛੇਵੇਂ ਪਾਤਸ਼ਾਹ ਮਹਿਰਾਜ ਗਏ, ਜਿਥੇ ਉਨ੍ਹਾਂ ਨੇ ਮੁਗਲਾਂ ਨਾਲ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਤੇ ਅਹਿਮ ਲੜਾਈ ਲੜੀ ਤੇ ਫਤਹਿ ਹਾਸਲ ਕੀਤੀ। ਇਸੇ ਇਤਿਹਾਸਕ, ਪਵਿੱਤਰ ਅਸਥਾਨ 'ਤੇ ਮਾਘੀ ਦਾ ਬੜਾ ਭਾਰੀ ਮੇਲਾ ਲਗਦਾ ਹੈ, ਜੋ ਪੰਜਾਬ ਦੇ ਮੇਲਿਆਂ ਤੇ ਜੋੜ ਮੇਲਿਆਂ 'ਚੋਂ ਇਕ ਕਰਕੇ ਮੰਨਿਆ ਜਾਂਦਾ ਹੈ।

111
ਫੈਸ਼ਨਪ੍ਰਸਤ ਮਨੁੱਖਾਂ ਦੀ ਕੋਈ ਦਲੀਲ ਨਹੀਂ ਹੁੰਦੀ। ਜਿਸ ਤਰ੍ਹਾਂ ਉਹ ਹੋਰਨਾਂ ਨੂੰ ਕਰਦਾ ਦੇਖਦਾ ਹੈ, ਉਵੇਂ ਹੀ ਆਪ ਕਰਨ ਲੱਗ ਪੈਂਦਾ ਹੈ। ਸਾਰੇ ਫੈਸ਼ਨਾਂ ਪਿੱਛੋਂ ਇਕ ਮਤਲਬ 'ਸੋਹਣੇ ਲੱਗਣਾ' ਹੁੰਦਾ ਹੈ। ਇਹੀ ਇੱਛਾ ਹੁੰਦੀ ਹੈ ਕਿ ਲੋਕੀਂ ਮੈਨੂੰ ਦੇਖਣ ਤੇ ਸੋਹਣੇ ਜਾਨਣ। ਇਹ ਇੱਛਾ ਮਨ ਅੰਦਰ ਕਾਮ ਚੇਸ਼ਟਾ ਉਪਜਾਉਂਦੀ ਹੈ ਅਤੇ ਕਈ ਵਾਰ ਆਚਰਣਹੀਣਤਾ ਦੀ ਹਾਲਤ ਪੈਦਾ ਕਰ ਦਿੰਦੀ ਹੈ।

ਸਿਮਰਨ ਕਰਕੇ ਤੇਰੇ ਅੰਦਰ ਦੀ ਮੈਲ ਖਤਮ ਹੋ ਜਾਵੇਗੀ। ਜੇ ਤੂੰ ਬਾਣੀ ਨਾਲ ਇਕ ਮਨ ਇਕ ਚਿਤ ਹੋ ਕੇ ਜੁੜੇਂਗਾ ਤਾਂ ਤੇਰੇ ਅੰਦਰ ਦਾ ਫੈਸ਼ਨ ਖਤਮ ਹੋ ਜਾਵੇਗਾ। ਜਿਸ ਦਿਨ ਤੂੰ ਪਰਾਈ ਨਿੰਦਾ, ਝੂਠ, ਫੈਸ਼ਨ, ਹੰਕਾਰ ਨਹੀਂ ਕਰੇਗਾ, ਸਮਝ ਲਈਂ ਕਿ ਅੱਜ ਮਨ ਭਗਤੀ ਵਿਚ ਟਿਕ ਗਿਆ ਹੈ।

ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ-

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥

ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥

ਸਿੱਖੀ ਵਿਸ਼ੇਸ਼ ਕਰਕੇ ਇਖਲਾਕੀ ਧਰਮ ਹੈ ਅਤੇ ਇਸ ਦਾ ਮੁੱਖ ਉਦੇਸ਼ ਉੱਚਾ ਆਚਰਣ ਰੱਖਣਾ ਹੈ। ਆਚਰਣ ਵਿਚ ਆਈ ਗਿਰਾਵਟ ਸਿੱਖ ਨੂੰ ਸਿੱਖੀ ਤੋਂ ਦੂਰ ਕਰ ਦਿੰਦੀ ਹੈ।

ਇਸ ਲਈ ਹਰ ਇਸਤਰੀ ਮਰਦ ਵਾਸਤੇ, ਜੋ ਸਿੱਖ ਰਹਿਣਾ ਚਾਹੁੰਦੇ ਹਨ, ਸਾਦਾ ਜੀਵਨ ਜਿਉਣਾ ਮੁੱਖ ਮਕਸਦ ਹੈ। ਫੈਸ਼ਨਪ੍ਰਸਤੀ ਮਨੁੱਖ ਨੂੰ ਗੁਪਤ ਤੌਰ 'ਤੇ ਵਿਕਾਰੀ ਬਣਾ ਦਿੰਦੀ ਹੈ।

ਅੱਜ ਦਾ ਸਿੱਖ ਨੌਜਵਾਨ ਹੋਰਨਾਂ ਦੇ ਦੇਖਾ-ਦੇਖੀ ਫੈਸ਼ਨ ਦੇ ਹੜ੍ਹ ਅੰਦਰ ਰੁੜ੍ਹਦਾ ਜਾ ਰਿਹਾ ਹੈ। ਸਾਨੂੰ ਸਿੱਖ ਇਤਿਹਾਸ ਵਿਚ ਪੁਰਾਤਨ ਗੁਰਸਿੱਖਾਂ ਦੁਆਰਾ ਕੀਤੀਆਂ ਘਾਲ ਕਮਾਈਆਂ ਅਤੇ ਪੰਥਕ ਤਜਰਬਿਆਂ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ।

ਰਾਜਬੀਰ ਕੌਰ

112
ਧੁਖ ਰਹੇ ਮੌਸਮ ਨਾ ਹੁਣ ਤਿਤਲੀਆਂ ਦੀ ਗੱਲ ਕਰੋ।

ਸਾਡਿਆਂ ਸਾਹਾਂ 'ਚ ਜੋ ਵਿਸ ਘੋਲ ਰਹੀਆਂ ਚੱਤੋ ਪਹਿਰ,

ਹੁਣ ਤਾਂ ਕਲਮਾਂ ਵਾਲਿਓ ਕੋਈ ਚਿਮਨੀਆਂ ਦੀ ਗੱਲ ਕਰੋ।

ਬਣਕੇ ਸ਼ੀਸ਼ਾ ਪਾਰਦਰਸ਼ੀ ਪਾਣੀ ਤੇ ਅੱਗ ਲਾ ਦਿਓ,

ਜੂਝਦੇ ਜੋ ਮੁਸ਼ਕਿਲਾਂ ਸੰਗ ਕਿਰਤੀਆਂ ਦੀ ਗੱਲ ਕਰੋ।

ਪਾਣੀਆਂ ਦੇ ਕੰਨਾਂ ਤੇ ਜੂੰਅ ਤੱਕ ਨਾ ਸਰਕਣ ਦੀ ਉਮੀਦ,

ਜੋ ਤੜਪ ਰਹੀਆਂ ਨੇ ਕੰਢੇ ਮਛਲੀਆਂ ਦੀ ਗੱਲ ਕਰੋ।

ਕੰਨਾਂ ਵਿਚ ਸ਼ੀਸ਼ੇ ਦੇ ਪਰਦੇ ਲੋਹੇ ਦਾ ਰੱਖਦੇ ਹੋ ਦਿਲ,

ਹਾਕਮੋ ਭੁਲਕੇ ਕਦੇ ਤਾਂ ਸਿਸਕੀਆਂ ਦੀ ਗੱਲ ਕਰੋ।

ਰਾਤ ਮਾਰੂਥਲ ਨੂੰ ਜਿਨ੍ਹਾਂ ਨੇ ਸਮਝ ਸਾਗਰ ਲਿਆ,

ਰੇਤ 'ਤੇ ਪਈਆਂ ਸਵੇਰੇ ਕਿਸ਼ਤੀਆਂ ਦੀ ਗੱਲ ਕਰੋ।

ਉੱਚਿਆਂ ਮਹਿਲਾਂ ਦੇ ਪਰਛਾਵੇਂ ਤਾਂ ਨੇ, ਛਾਵਾਂ ਨਹੀਂ,

ਸਿਦਕ ਹੈ ਜਿਨ੍ਹਾਂ ਦੇ ਪੱਲੇ ਬਸਤੀਆਂ ਦੀ ਗੱਲ ਕਰੋ।



ਮਹਿਮਾ ਸਿੰਘ ਤੂਰ

113
ਨਫ਼ਰਤਾਂ ਦਾ ਸਾਥ ਛੱਡ ਕੇ ਕਰ ਕਿਸੇ ਨੂੰ ਪਿਆਰ ਵੀ।

ਕਿਉਂ ਇਕੱਠੀ ਕਰ ਲਈ ਤੂੰ ਭੀੜ ਅਪਨੇ ਆਸ-ਪਾਸ,

ਆਦਮੀ ਤਾਂ ਹੈ ਬਹੁਤ ਤੇਰੇ ਲਈ ਜਦ ਚਾਰ ਵੀ।

ਜ਼ਿੰਦਗੀ ਦੀ ਖੇਡ ਖੇਡੋ ਖੇਡ ਵਾਂਗੂੰ ਦੋਸਤੋ,

ਲੱਗੇ ਫਿਰ ਇਕੋ ਜੇਹੀ ਜਿੱਤ ਵੀ ਤੇ ਹਾਰ ਵੀ।

ਦੇਖ ਕਰਦੇ ਫਿਰ ਕਿਸੇ ਨੂੰ ਤੂੰ ਦਿਲਾ ਇਜ਼ਹਾਰ ਵੀ,

ਮੇਰੇ ਸਿਰ ਮੱਥੇ ਤੇਰਾ ਇਕਰਾਰ ਵੀ ਇਨਕਾਰ ਵੀ।

ਹਰ ਜਗ੍ਹਾ ਤੇ ਦਿਲ ਧੜਕਦਾ ਕੋਈ ਨਾ ਕੋਈ ਜ਼ਰੂਰ,

ਅਪਨੀ ਅਪਨੀ ਥਾਂ ਭਲੇ ਵੀਰਾਨੇ ਤੇ ਗੁਲਜ਼ਾਰ ਵੀ।

ਕਿਸ ਲਈ ਦੀਵਾਨਗੀ ਹੈ ਮਹਕਦੇ ਫੁੱਲਾਂ ਲਈ,

ਰੰਗ ਦੇਵਣ ਜ਼ਿੰਦਗੀ ਨੂੰ ਫੁੱਲ ਵੀ ਤੇ ਖਾਰ ਵੀ।

ਹੌਂਸਲਾ ਨਾ ਹਾਰ 'ਪਾਗਲ' ਰੱਖ ਤੂੰ ਅਪਨੀ ਉਮੀਦ

ਫਿਰ ਜਲਾ ਤੂੰ ਦੀਪ ਕੋਈ ਦੂਰ ਕਰ ਅੰਧਕਾਰ ਵੀ।


 ਡਾ: ਸੁਰਿੰਦਰ ਪਾਲ ਚਾਵਲਾ

114
ਮਾਂ ਮਹਿਟਰ ਉਸ ਤਰ੍ਹਾਂ ਹਰਦਮ ਲੋਚੇ ਮਾਂ।

ਬਹੁਤ ਸੁਖਾਲਾ ਕਹਿਣ ਨੂੰ, ਜੋ ਕੁਝ ਮਰਜ਼ੀ ਕਹਿ,

ਬੋਲ ਪੁਗਾਵੇਂ ਜੇ ਕਹੇ, ਤੈਨੂੰ ਮੰਨੀਏਂ ਤਾਂ।

ਟੁੱਕ, ਟੁੱਕ ਸਾਰੇ ਫ਼ਲਾਂ ਨੂੰ ਕਰ ਗਏ ਸਤਿਆਨਾਸ,

ਹੁਣ ਤੰ ਫੜ੍ਹ ਕੇ ਗੋਪੀਆ, ਖੜ੍ਹਾ ਉਡਾਵੇਂ ਕਾਂ।

ਰੌਣਕ ਸਾਰੇ ਸ਼ਹਿਰ ਦੀ ਮਿੱਤਰ ਲੈ ਗਏ ਨਾਲ,

ਹਰ ਇਕ ਰਸਤਾ ਸ਼ਹਿਰ ਦਾ ਕਰਦਾ ਏ ਸਾਂ, ਸਾਂ।

ਨਾ ਨੰਬਰ ਨਾ ਹੀ ਪਤਾ, ਨਾ ਕੋਈ ਲੱਗੇ ਸੂਹ,

ਕੁਝ ਵੀ ਨਾ ਤੂੰ ਦੱਸਿਆ, ਲੱਭਾਂ ਕਿਹੜੀ ਥਾਂ?

ਨਾ ਪਰਛਾਵਾਂ ਰੁੱਖ ਦਾ ਨਾ ਪਾਣੀ ਦੀ ਬੂੰਦ,

ਪੁਨੂੰ ਦੇ ਲਈ ਭੁੱਜ ਗਈ, ਸੱਸੀ ਵਿਚ ਥਲਾਂ।

ਪੁੰਨ ਦੇ ਨਾਂਅ 'ਤੇ ਬੰਨ੍ਹ ਰਿਹੈਂ, ਜੋ ਪਾਪਾਂ ਦੀ ਪੰਡ,

'ਸਾਧੂ ਸਿੰਘ' ਖੋਲ੍ਹ ਕੇ ਕੇਰਾਂ ਦੇਖੀਂ ਤਾਂ।

115
ਢਲ ਜਾਵੇਗੀ ਸੂਰਤ ਫਿਰ ਪਛਤਾਵੀਂ ਨਾ।

ਨਿਰਮਲ ਨੈਣਾਂ ਨੂੰ ਵੀ ਧੁੰਦਲਾ ਕਰ ਦੇਵੇ,

ਲਿਸ਼ਕ ਰਹੇ ਸ਼ੀਸ਼ੇ ਤੇ ਨਜ਼ਰ ਟਿਕਾਵੀਂ ਨਾ।

ਸ਼ਾਂਤ ਸਰੋਵਰ ਲੱਥੇ ਸੰਦਲੀ ਚੰਦਰਮਾ,

ਇਸ ਦਰਪਣ ਨੂੰ ਕੰਕਰ ਮਾਰ ਹਿਲਾਵੀਂ ਨਾ।

ਤੇਰੇ ਦਿਲ-ਦਰਪਣ ਵਿਚ ਸਾਲਮ ਲੱਥਾ ਹਾਂ,

ਮੈਨੂੰ ਮੇਰਾ ਟੁੱਟਿਆ ਅਕਸ ਵਿਖਾਵੀਂ ਨਾ।

ਔੜਾਂ ਬਾਝ ਨਾ ਤਪਦੇ ਥਲ ਦੀ ਹੋਂਦ ਰਹੇ,

ਮੇਰੇ ਦਿਲ ਤੇ ਬੂੰਦ ਕੋਈ ਬਰਸਾਵੀਂ ਨਾ।

ਅੱਖਰ ਅੱਖਰ ਹੀ ਖੰਡਰ ਹੋ ਜਾਵੇਗਾ,

ਪੱਥਰ ਉਤੇ ਭੁੱਲ ਕੇ ਨਾਮ ਲਿਖਾਵੀਂ ਨਾ।

ਲੋਰੀ ਵਾਂਗਰ ਨੈਣੀਂ ਨੀਂਦ ਉਤਾਰੇ ਜੋ,

ਤੜਪ ਮੇਰੀ ਨੂੰ ਐਸੀ ਬਾਤ ਸੁਣਾਵੀਂ ਨਾ।

ਬਣੀਂ ਬੈਰਾਗੀ, ਜੋਗੀ, ਸਾਧੂ, ਸੰਤ ਭਲਾ,

ਐਪਰ ਦਰ-ਦਰਵਾਜ਼ੀ ਅਲਖ ਜਗਾਵੀਂ ਨਾ।


 ਪ੍ਰੋ: ਸਾਧੂ ਸਿੰਘ

116
Religous Videos / diwali di raat by bhai anoop singh ji
« on: October 25, 2011, 05:42:22 PM »
diwali di raat by bhai anoop singh ji

117
ਝੰਬਿਆ 'ਨ੍ਹੇਰੀ ਨੇ ਮੈਨੂੰ ਇਹ ਗਿਲਾ ਕੋਈ ਨਹੀਂ।
ਕਿਉਂਕਿ ਇਹ ਸਭ ਜਾਣਦਾ ਤੇਰੇ ਸਿਵਾ ਕੋਈ ਨਹੀਂ।
ਸਭ ਜ਼ਬਾਨੀ-ਖ਼ਰਚ ਕਰਕੇ ਲੋਕ ਆਪਣੇ ਰਾਹ ਪਏ,
ਜਾਣਦਾ ਹਾਂ ਵਰ੍ਹਦੀਆਂ ਵਿਚ ਠਹਿਰਦਾ ਕੋਈ ਨਹੀਂ।
ਅਜਨਬੀ ਜਹੇ ਸ਼ਹਿਰ ਵਿਚ ਫਿਰਦਾਂ ਗੁਆਚਾ ਰਾਤ ਦਿਨ,
ਦਰਦ ਵਿੰਨ੍ਹੇ ਪੰਖਣੂ ਨੂੰ ਪੁੱਛਦਾ ਕੋਈ ਨਹੀਂ।
ਸੱਚ ਦੀ ਸੌਗਾਤ ਨੂੰ ਮੈਂ ਧਰਮ ਵਾਂਗੂੰ ਸਾਂਭਿਐ,
ਇਸ ਤਰ੍ਹਾਂ ਦੀ ਵਸਤ ਏਥੇ ਭਾਲਦਾ ਕੋਈ ਨਹੀਂ।
ਟਾਹਣੀਆਂ ਵਿਚਕਾਰ ਬਹਿ, ਪੰਛੀ ਹਮੇਸ਼ਾ ਸੋਚਦੈ,
ਪੱਤਿਆਂ ਦੀ ਢਾਲ ਓਹਲੇ, ਹੁਣ ਬਲਾ ਕੋਈ ਨਹੀਂ।
ਓਸ ਦੇ ਮੱਥੇ 'ਤੇ ਕਾਲੇ ਦਾਗ਼ ਦੀ ਤਸਵੀਰ ਹੈ,
ਤੋੜ ਕੇ ਸ਼ੀਸ਼ੇ ਨੂੰ ਜਿਹੜਾ ਆਖਦਾ ਕੋਈ ਨਹੀਂ।
ਮੈਂ ਜਦੋਂ ਵੀ ਆਪਣੇ ਪਰਛਾਵਿਆਂ ਵਿਚ ਉਲਝਿਆਂ,
ਉੱਠਿਆ ਖ਼ੁਦ ਨੂੰ ਇਹ ਕਹਿ ਕੇ ਚੱਲ ਭਰਾ! ਕੋਈ ਨਹੀਂ।
ਅਜਬ ਘੁੰਮਣ ਘੇਰ ਅੰਦਰ ਘਿਰ ਗਿਐਂ ਤਾਂ ਸਮਝ ਲੈ,
ਹੁਣ ਤੇਰਾ ਹਮਦਰਦ ਵੀ ਤੇਰੇ ਸਿਵਾ ਕੋਈ ਨਹੀਂ।


 ਗੁਰਭਜਨ ਗਿੱਲ

118
ਸਭ ਦੇ ਭਲੇ ਲਈ ਦੁਆ ਕਰਦੇ ਕਰਦੇ
ਉਮਰ ਬੀਤੇ ਇਹ ਹੀ ਸਦਾ ਕਰਦੇ ਕਰਦੇ।
ਕਰਕ ਇਹ ਕਲੇਜੇ ਦੀ ਸਮਝੀਂ ਨਾ ਵੈਦਾਂ
ਮਰਜ਼ ਹੋਰ ਵਧਿਆ ਦਵਾ ਕਰਦੇ ਕਰਦੇ।
ਸਹਿਣਸ਼ੀਲਤਾ ਸਾਡੀ ਪ੍ਰਬਲ ਬੜੀ ਏ,
ਅੱਕ ਜਾਣਾ ਲੋਕਾਂ ਜਫ਼ਾ ਕਰਦੇ ਕਰਦੇ।
ਗ਼ਮਾਂ ਦੇ ਅੰਧੇਰੇ 'ਚ ਕਿਉਂ ਫਸ ਗਏ ਹਾਂ,
ਅਸੀਂ ਜ਼ਿੰਦਗੀ ਖ਼ੁਸ਼ਨੁਮਾ ਕਰਦੇ ਕਰਦੇ।
ਰੁਸਵਾਈ ਤੇਰੀ ਨਾ ਹੋ ਜਾਏ ਕਿਧਰੇ,
ਚੁੱਪ ਧਾਰ ਲਈ ਏ ਵਫ਼ਾ ਕਰਦੇ ਕਰਦੇ।
ਮੇਰੇ ਦਿਲ ਦੇ ਸ਼ੀਸ਼ੇ 'ਚ ਤਸਵੀਰ ਤੇਰੀ,
ਪਵੇ ਝਲਕ ਅੰਤਰ ਨਿਗ੍ਹਾ ਕਰਦੇ ਕਰਦੇ।
ਸਕੂੰ ਪਾ ਲਈਦਾ ਸਨਮ ਤੇਰੇ ਦਰ 'ਤੇ
ਸਜਦੇ, ਨਮਾਜ਼ਾਂ ਅਦਾ ਕਰਦੇ ਕਰਦੇ।
ਦਿਲ ਹੈ ਇਹ ਚਹੁੰਦਾ ਕਿ ਦਮ ਮੇਰਾ ਨਿਕਲੇ,
ਤੇਰੀ ਹਰ ਖ਼ੁਸ਼ੀ ਲਈ ਦੁਆ ਕਰਦੇ ਕਰਦੇ।
ਮੇਰੀ ਆਖ਼ਰੀ ਆਰਜ਼ੂ ਹੈ ਖ਼ੁਦਾਇਆ,
ਲੰਘੇ ਜ਼ਿੰਦਗਾਨੀ ਭਲਾ ਕਰਦੇ ਕਰਦੇ।

ਮਹਿੰਦਰ ਸਿੰਘ

119
ਖੁੱਲ੍ਹੇ ਡੁੱਲ੍ਹੇ ਘਰ ਹੁੰਦੇ ਸਨ, ਬਿਨ ਖਿੜਕੋਂ ਹੀ ਦਰ ਹੁੰਦੇ ਸਨ।
ਧੁੱਦਲ ਹੁੰਦੀ ਸੀ ਰਾਹਾਂ ਵਿਚ, ਆਸੇ ਪਾਸੇ ਸਰ ਹੁੰਦੇ ਸਨ।
ਪਾਲੋ ਪਾਲ ਸਬਾਤ 'ਚ ਮੰਜੇ, ਡਾਹ ਲੈਂਦਾ ਸੀ ਸਾਰਾ ਟੱਬਰ,
ਭਰੇ ਭੜੋਲੇ ਸਨ ਮੋਹ ਤੇਹ ਦੇ, ਦਿਲ ਤੋਂ ਦਿਲ ਤੱਕ ਦਰ ਹੁੰਦੇ ਸਨ।
ਪਿੰਡ 'ਚ ਜੰਮੀ ਹਰ ਕੰਨਿਆ ਹੀ, ਸਾਰੇ ਪਿੰਡ ਦੀ ਧੀ ਹੁੰਦੀ ਸੀ,
ਮਾਣ ਕਬੀਲੇ ਦਾ ਹੁੰਦਾ ਸੀ, ਦੋਸਤ ਮਿੱਤਰ ਪਰ ਹੁੰਦੇ ਸਨ।
ਖੁੱਦੋ ਖੂੰਡੀ, ਖਾਨਾਘੋੜੀ, ਖੇਡ ਖੇਡ ਕੇ ਥਕਦੇ ਨਾ ਸੀ,
ਸਭਨਾਂ ਦੇ ਖੱਦਰ ਦੇ ਝੱਗੇ, ਨਾਲ ਪਸੀਨੇ ਤਰ ਹੁੰਦੇ ਸਨ।
ਚੁੰਘਦੇ ਸਨ ਮੱਝਾਂ ਦੇ ਡੋਕੇ, ਜਿਦ ਜਿਦ ਘਿਉ ਖਾਂਦੇ ਸਨ ਚੋਬਰ,
ਥੱਬਾ ਥੱਬਾ ਪੱਟਾਂ ਵਾਲੇ, ਮੱਲ ਤੇ ਬਾਜ਼ੀਗਰ ਹੁੰਦੇ ਸਨ।
ਕੱਕੀ ਰੇਤਾ ਉਤੇ ਲਿਖ ਲਿਖ, ਪੈਂਤੀ ਪੱਕੀ ਕਰ ਲੈਂਦੇ ਸਾਂ,
ਇੱਜ਼ਤ ਹੁੰਦੀ ਸੀ ਵੱਡਿਆਂ ਦੀ, ਉਸਤਾਦਾਂ ਦੇ ਡਰ ਹੁੰਦੇ ਸਨ।
ਪੰਜ ਸੱਤ ਕੋਹ ਤੱਕ ਪੈਦਲ ਤੁਰ ਕੇ, ਜਦ ਜਾਂਦੇ ਸਾਂ ਪੜ੍ਹਨ ਸਕੂਲੇ,
ਪੋਣੇ ਵਿਚ ਚੂਰੀ ਦੇ ਪਿੰਨੇ, ਦੇਸੀ ਘਿਓ ਵਿਚ ਤਰ ਹੁੰਦੇ ਸਨ।
ਕੇਵਲ ਇਕ ਰੁਪੱਈਆ ਲੈ ਕੇ, ਹੋ ਜਾਂਦਾ ਸੀ ਰਿਸ਼ਤਾ ਪੱਕਾ,
ਬਿਨ ਵੇਖੇ ਪਰਣਾਅ ਲੈਂਦੇ ਸਨ, ਕਿੰਨੇ ਸਾਊ ਵਰ ਹੁੰਦੇ ਸਨ।



ਹਰਮਿੰਦਰ ਸਿੰਘ

120
Funny Videos / Bhagwant Mann Comedy Song & Boliyan
« on: October 23, 2011, 04:33:46 PM »
Bhagwant Maan - Comedy Song


Bhagwant Mann Boliyan

Pages: 1 2 3 4 5 [6] 7 8 9 10 11 12