November 21, 2024, 07:13:20 PM

Show Posts

This section allows you to view all posts made by this member. Note that you can only see posts made in areas you currently have access to.


Messages - DmG

Pages: 1 ... 9 10 11 12 13 [14]
261
Shayari / Re: !!!DmG!!! Shariye Point
« on: December 24, 2011, 12:59:55 AM »
Thanx 22 G

hawa v kde maut da smaan ban jandi a
tahni utte baithe panchi lyi baan ban jandi a…
apne hi begaane bann jande ne pal ch…..
jind koi begaani jad "GARCHE" jaan bann jandi a….

262
Shayari / !!!DmG!!! Shariye Point
« on: December 24, 2011, 12:55:12 AM »
ਕੈਸੀ ਆਈ ਜਵਾਨੀ ਇਸ ਦਿੱਲ ਕਮਲੇ ਤੇ, ਅਵੈਂ ਫ਼ਿਰਦਾ ਠੇਕਿਆਂ ਤੇ ਗਾਲਦਾ, ਲੋਕ ਆਖਦੇ ਅਯਾਸ਼ ਧਰਮ ਨੂੰ, ਗਰਚਾ ਤਾਂ ਫ਼ਿਰਦਾ ਏ ਸੋਣੀਆਂ ਸੂਰਤਾਂ ਚੋਂ ਮੌਤ ਭਾਲਦਾ..... !!!DmG!!!

do pal di ki ae gall krdi ..
"DHARAM" ne tan sari umar hi na tere likha diti…
ishq kehnde kihnu hunda junoon …
duniya nu reet dikha diti ..
tu vass mere hun dil vich te apa umran lyi vasde rehna ae…
tu naal mere mein naal tere hamesha hasde rtehna aa !!!DmG!!!

263
Himit kr j raste vch kathnayian ne
hanjua ne takdira kad paltayiaan ne
thokran nu jo thokar maaran sikh jaave
ose nu hi raas thokran aayian ne !!!DmG!!!

264
malik koi comment ta chad dena c hahaha lolz

265
Shayari / ਬਚਪਨ
« on: December 21, 2011, 07:36:31 AM »
ਓਹ ਬਚਪਨ ਵੀ ਕਿਨਾ ਵਧੀਆ ਤੇ
ਚੰਗਾ ਸੀ . .
ਜਦੋ ਸ਼ਰੇਆਮ ਰੋਂਦੇ ਸੀ . .
ਹੁਣ ਇਕ ਵੀ ਹੰਝੂ ਨਿਕਲ ਜਾਵੇ ਤਾਂ
ਲੋਕ ਹਜ਼ਾਰਾਂ ਸਵਾਲ ਕਰਦੇ ਨੇ ... !!!DmG!!
!

266
Shayari / Re: ਦਾਰੂ
« on: December 21, 2011, 07:19:16 AM »
kyu befawa kaha darru nu jado chahea ohdu hi thekkeoo milli
bewafaii ta insan di fittrat aa........
aksar ohna nu ehde bare madaha khende khende sunnea
jinna da samm dalle nai gujara ehde bin

...
hass kheda karna gal kisse ne dil te nai loni
galla ch chahe 4 peg lallo..............
per mittro eh app muh nai loni

Sadik saab ne khea

ik gal das meinu botal kaminiye mein tenu pina va ke tu meinu pinneaye............

so bacho nashe toh.......................... With LOve !!!DmG!!!

267
Shayari / ਦਾਰੂ
« on: December 19, 2011, 07:46:50 AM »
ਆਦਤ ਪੀਣ ਦੀ ਜਦੋਂ ਸੀ ਨਹੀਂ ਮੈਂਨੂੰ, ਤੇ ਮੈਨੂੰ ਥੱਕੇ ਦੇ ਨਾਲ ਪਿਆਉਣ ਲੋਕੀਂ ।
ਜੇ ਮੋੜਦਾ ਭਰੇ ਹੋਏ ਪਿੱਗ ਦੀ ਤਾਂ ,ਸੌਹਾਂ ਆਪਣੀਆਂ ਮੈਨੂੰ ਖੁਆਉਣ ਲੋਕੀਂ ।
ਜੇ ਮੈ ਮੰਨ ਗਿਆ ਛੋਟੇ ਜਿਹੇ ਪੈੱਗ ਦੇ ਲਈ,ਪਾਣੀ ਘੱਟ ਤੇ ਦਾਰੂ ਹੀ ਪਾਉਣ ਲੋਕੀਂ ।
ਹੁਣ "ਤੁਹਾਡੇ ਯਾਰ ਕੋਲੋਂ, ਬਹਾਨੇ ਮਾਰ ਕੇ ਖਹਿੜਾ ਛਡਵਾਉਣ ਲੋਕੀਂ ।।DmG

268
ਕੈਸੀ ਆਈ ਜਵਾਨੀ ਇਸ ਦਿੱਲ ਕਮਲੇ ਤੇ,
ਅਵੈਂ ਫ਼ਿਰਦਾ ਠੇਕਿਆਂ ਤੇ ਗਾਲਦਾ,
ਲੋਕ ਆਖਦੇ ਅਯਾਸ਼ ਧਰਮ ਨੂੰ,
ਗਰਚਾ ਤਾਂ ਫ਼ਿਰਦਾ ਏ ਸੋਣੀਆਂ ਸੂਰਤਾਂ ਚੋਂ ਮੌਤ ਭਾਲਦਾ..... !!!DmG!!!

269
Shayari / kinne tufaan uthe
« on: December 19, 2011, 07:30:12 AM »

 :he: :he: :he: :he: :he: :he: :he: :he: :he: :he: :he:

kinne tufaan uthe ehna akhiyan vich hanjuan de...
.
.
.
.
.
.
par usdi yaad di kishti dubdi hi nahi.....!!!DmG!!!

270
Shayari / ਯਾਰ............ !!!DmG!!!
« on: December 16, 2011, 07:47:53 AM »
ਯਾਰ............ !!!DmG!!!

ਭੁੱਲਣੇ ਨੀ ਦਿਨ ਓੁਹੋ ਅਜੀਤਵਾਲ ਕਾਲਜ ਚ ਬੀਤੇ ਜੋ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ,
ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ,
ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ,
ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਹਾਜਰੀ ਲਾਓੁਨਗੇ,
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਦੇਖਦੇ ਸੀ ਨਿੱਤ ਨਵੀਆ ਫਿਲਮਾ ਜਾ ਕੇ ਵੇਵ ਚ
ਖੋਲਦੇ ਸੀ ਅੋਰਕੁਟ ਲੈਬ ਚ ਬਹਿ ਕੇ
C++ ਵਾਲੀ ਮੈਡਮ ਵੀ ਸੀ ਬੜੇ ਚੰਗੇ
ਸਮਝਾਉਦੇ ਸਾਰਿਕਾ ਮੈਡਮ "ਬੰਦੇ ਬਣ ਜਾਉ" ਕਹਿ ਕੇ
ਪਤਾ ਨਹੀ ਦੁਬਾਰਾ ਕਦੋ ਉਹ ਟੀਚਰ ਕਦੋ ਥਿਆਉਣਗੇ
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਕਲਾਸ ਵਿੱਚ ਜਾਕੇ ਪਹਿਲੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,
ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,
ਅਸੀਂ ਅੰਦਰੋ-ਅੰਦਰੀ ਖੁਸ਼ ਹੋ ਕੇ, ਬੱਸ ਚੁੱਪ ਵੱਟੇ ਰਿਹ ਜਾਣਾ,
ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ,
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਬੈਠ ਕੇ ਕੰਟੀਨ ਚ ਕੀਤੀਆ ਸਰਾਰਤਾ
ਗੁਰਪ੍ਰੀਤ ੨੨ ਨਾਲ ਪੀਤੀਆ ਚਾਹਾ ਯਾਦ ਆਉਣ ਗੀਆ
ਕਿੰਦਾ ਭੁਲਾਉ ਮੈ ਅਣ ਮੁੱਲੇ ਯਾਰਾ ਨੂੰ
ਕਪਿਲ ਦੀਆ ਗੱਲਾ ਬਹੁਤ ਹਸਾਉਣ ਗੀਆ
ਕੱਠੇ ਬਹਿ "ਧਰਮ" ਤੇ "ਹਰਪ੍ਰੀਤ" ਯਾਰ ਅਣਮੁੱਲੇ ਗਾਉਣਗੇ
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਕੀ ਗੱਲ ਦੱਸਾ ਮੇਰੇ ਦੋਸਤਾ ਦੀ Bsc(IT)ਚ ਸੀ ਜੋ ਮੇਰੇ ਯਾਰ ਪੜਦੇ
ਬੜੇ ਮਖੋਲੀ ਸੀ ਹੱਸਦੇ ਰਹਿੰਦੇ "ਨਵਜੋਤ" ,"ਪੁਨੀਤ", "ਤੇਜਿੰਦਰ", "ਗੁਰਪ੍ਰੀਤ" ਵਰਗੇ
ਹੁਣ ਕਦੋ "ਹੇਮੰਤ" ੨੨ ਵਰਗੇ ਮੈਨੂੰ ਕਹਿ ਕੇ "ਗਰਚੇ" ਬੁਲਾਉਣਗੇ
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਅੱਜ ਹੋ ਗਏ ਆ ਦੂਰ ਭਾਵੇ ਯਾਰ ਪਿਆਰਿਆ ਤੋ
ਪਰ ਮੇਰੀ ਹਰ ਖੁਸੀ ਚ ਸਰੀਕ ਓੁਹ ਰਹਿਣ ਗੇ
ਦਿਲ ਰੋਦਾ ਮੇਰਾ ਉਹਨਾ ਯਾਰਾ ਨੂੰ ਛੱਡ ਕੇ
ਖੋਰੇ ਫੇਰ ਕਦੋ ਉਹ ਮੇਰੀ ਕੁੱਲੀ ਫੇਰਾ ਪਾਉਣਗੇ
ਹੱਸ ਹੱਸ ਕੀਤੀਆ ਜੋ ਉਹਨਾ ਨਾਲ ਗੱਲਾ ਯਾਦ ਕਰ
ਇਕੋ ਗੱਲ ਆਖ "ਧਰਮ" ਦੀਆ ਅੱਖਾ ਚੋ ਅੱਥਰੂ ਚੋਣਗੇ
ਹੁਣ ਉਹ ਦਿਨ ਦੱਸ ਉਏ ਰੱਬਾ ਕਦੋ ਮੁੜਕੇ ਆਓੁਣਗੇ !!!DmG!!!

271
ਪਹਿਲਾ ਵਰਗੀ ਏ ਜਾ ਬਦਲ ਗਈ ਏ ਤੈਨੂੰ ਨਿੱਕੀ ਨਿੱਕੀ ਗੱਲ ਤੇ ਮਨਾਉਣਾ ਪੈਦਾ ਸੀ

ਗਲਤੀ ਭਾਵੇ ਤੇਰੀ ਹੁੰਦੀ ਸੀ ਕੰਨਾ ਨੂੰ ਹੱਥ ਮੈਨੂੰ ਲਾਉਣਾ ਪੈਦਾ ਸੀ

ਜਾ ਕੋਈ ਕਰ ਬਹਾਨਾ ਸਾਰਾ ਇਲਜਾਮ ਆਪਣੇ ਤੇ ਲਾਉਣਾ ਪੈਦਾ ਸੀ
...
ਹੁਣ ਦੱਸ ਕਿਸ ਤੋ ਕੰਨਾ ਨੂੰ ਹੱਥ ਲਵਾਉਨੀ ਏ ਕੀਹਨੂੰ ਹੁਣ ਦੋਸੀ ਬਣਾਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ


ਉਸ ਸਮੇ ਮੇਰੀ ਹਰ ਪੰਸਦ ਨੂੰ ਅਪਨਾਈਆ ਕਰਦੀ ਸੀ

ਤੈਨੁੰ ਹੱਸਦੀ ਦੇਖ ਮੈ ਸੀ ਖੁਸ ਹੁੰਦਾ ਤੂੰ ਮੇਰੇ ਲਈ ਦੁੱਖਾ ਚ ਵੀ ਮੁਸਕਰਾਇਆ ਕਰਦੀ ਸੀ

ਕਿੱਦਾ ਮਹਿਸੂਸ ਹੁੰਦਾ ਤੈਨੂੰ ਜਦ ਮੇਰੀ ਪਸੰਦ ਦਾ ਕਾਲਾ ਸੂਟ ਜਦੋ ਪਾਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ


ਨਾ ਅਸੀ ਅੱਜ ਤੱਕ ਤੈਨੂੰ ਕੋਈ ਦੋਸ ਦਿੱਤਾ ਨਾ ਤੇਰੇ ਸਿਰ ਤੇ ਕੋਈ ਇਲਜਾਮ ਲਾਇਆਏ

ਨਾ ਹੀ ਤੇਰੇ ਬਾਝੋ ਕਿਤੇ ਪਿਆਰ ਹੋਇਆ ਨਾ ਮੇਰਾ ਦਿਲ ਕਿਸੇ ਤੇ ਆਇਆ ਏ

ਹੁਣ ਵੀ ਤੈਨੂੰ ਅੰਗ ਸੰਗ ਮੈ ਮਹਿਸੂਸ ਕਰਾ ਅੱਜ ਵੀ

ਤੂੰ ਹੀ ਮੇਰੇ ਸੁਪਨਿਆ ਚ ਆਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ


ਇੱਕ ਸਲਾਹ ਦੇਵਾ ਤੈਨੂੰ ਬੁਰਾ ਨਾ ਮਨਾਈ ਤੂੰ ਨਾ ਫਿਕਰ "ਧਰਮ ਗਰਚੇ" ਦਾ ਕਰਿਆ ਕਰ

ਮੋਜ ਨਾਲ ਵਸਦਾ ਪਿੰਡ "ਸ਼ੰਕਰ" ਵਿੱਚ ਤੂੰ ਅੇਵੇ ਸੋਚ ਸੋਚ ਨਾ ਝੁਰਿਆ ਕਰ

ਪਹਿਲਾ ਵਾਗ ਹੁਣ ਵੀ ਗੀਤ ਲਿਖਦਾ ਏ

ਅੱਜ ਵੀ ਮੇਰੇ ਗੀਤਾ ਚ ਤੂੰ ਹੀ ਆਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ !!!DmG!!!

272
ਕਿਹੋ ਜਿਹੇ ਆਏ ਜ਼ਮਾਨੇ ਦੁਨੀਆਂ ਵਾਲਿਓ
ਆਪਣੇ ਵੀ ਲਗਣ ਬੇਗਾਨੇ ਦੁਨੀਆਂ ਵਾਲਿਓ,

ਅੱਜ ਕਲ ਨਾ ਕੋਈ ਜੋੜ੍ਹਦਾ ਰਿਸ਼ਤੇ
ਪਿਆਰ ਵਧਾਉਣ ਲਈ,
ਮੁੰਡਾ ਲੋਕ ਵਿਆਹੁੰਦੇ ਨੇ
ਦਾਜ ਮੰਗਾਉਣ ਲਈ,

ਕਦੇ ਵਕ਼ਤ ਸੀ ਵਿਆਹ ਤੋਂ ਪਹਿਲਾਂ
ਮੁਖ ਨਾ ਕੁੜੀ ਦਾ ਤਕਦੇ,
ਅੱਜ ਕਲ ਕਿਸੇ ਸੌਂਦੇ ਵਾਂਗੂ
ਸਾਹਮਣੇ ਲਿਆ ਕੇ ਰਖਦੇ,

ਕੀ ਲੈਣਾ ਕੀ ਦੇਣਾ
ਪਹਿਲਾਂ ਗਲ ਮੁਕਾਉਂਦੇ ਨੇ,
ਮਝਾਂ ਵਾਂਗੂ ਕੁੜੀਆਂ ਦੇ
ਸੌਦੇ ਕਰਵਾਉਂਦੇ ਨੇ ,

ਮਾਮੇ ,ਚਾਚੇ, ਮਾਸੜ ਵੀ
ਮੂੰਹ ਅੱਡ ਲੈਂਦੇ ਨੇ,
ਪਾਉਣਗੇ ਸਾਨੂੰ ਮੁੰਦਰੀਆਂ
ਸਬ ਦੇਖਦੇ ਰਹਿੰਦੇ ਨੇ,

ਸਭ ਤੋਂ ਜਿਆਦਾ ਇਸ ਲਈ
ਜਿਮੇਦਾਰ ਜ਼ਨਾਨੀਆਂ ਨੇ,
ਨੀ ਕੀ ਆਇਆ ਦਾਜ ਵਿਚ ਭੇਣੇ
ਪੁਛ ਦੀਆਂ ਦਰਾਣੀਆਂ ਨੇ,

ਤਕੜੇ ਦੇ ਵਲ ਦੇਖ ਗਰੀਬ ਵੀ
ਤਰਲੇ ਪਾਉਂਦਾ ਏ,
ਜਦੋਂ ਬਿਨਾ ਦਾਜ ਤੋਂ ਓਸ ਦੀ
ਨਾ ਕੋਈ ਧੀ ਵਿਆਹੁੰਦਾ ਏ,

ਜਿਗਰ ਦਾ ਟੁਕੜਾ ਦੇ ਕੇ
ਪਿਛੇ ਕੀ ਰਹਿ ਜਾਂਦਾ ਏ,
ਇਸੇ ਦੁਖੋਂ ਨਾ ਜਮਦੇ ਧੀਆਂ
ਦਾਜ ਜੋ ਦੇਣਾ ਪੈਂਦਾ ਏ,

ਕੁਝ ਸੋਚੋ ਦੁਨੀਆਂ ਵਾਲਿਓ
ਕੀ ਦਾਜ ਦਾ ਲੈਣਾ,
ਸਭ ਨੇ ਵਿਆਹੁਣੀਆਂ
ਆਪਣੀਆਂ ਧੀਆਂ ਭੈਣਾਂ… !!!DmG!!!

Pages: 1 ... 9 10 11 12 13 [14]