November 21, 2024, 07:35:08 PM

Show Posts

This section allows you to view all posts made by this member. Note that you can only see posts made in areas you currently have access to.


Topics - DmG

Pages: 1 2 3 4 [5]
81
Shayari / ਯਾਰ............ !!!DmG!!!
« on: December 16, 2011, 07:47:53 AM »
ਯਾਰ............ !!!DmG!!!

ਭੁੱਲਣੇ ਨੀ ਦਿਨ ਓੁਹੋ ਅਜੀਤਵਾਲ ਕਾਲਜ ਚ ਬੀਤੇ ਜੋ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ,
ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ,
ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ,
ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਹਾਜਰੀ ਲਾਓੁਨਗੇ,
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਦੇਖਦੇ ਸੀ ਨਿੱਤ ਨਵੀਆ ਫਿਲਮਾ ਜਾ ਕੇ ਵੇਵ ਚ
ਖੋਲਦੇ ਸੀ ਅੋਰਕੁਟ ਲੈਬ ਚ ਬਹਿ ਕੇ
C++ ਵਾਲੀ ਮੈਡਮ ਵੀ ਸੀ ਬੜੇ ਚੰਗੇ
ਸਮਝਾਉਦੇ ਸਾਰਿਕਾ ਮੈਡਮ "ਬੰਦੇ ਬਣ ਜਾਉ" ਕਹਿ ਕੇ
ਪਤਾ ਨਹੀ ਦੁਬਾਰਾ ਕਦੋ ਉਹ ਟੀਚਰ ਕਦੋ ਥਿਆਉਣਗੇ
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਕਲਾਸ ਵਿੱਚ ਜਾਕੇ ਪਹਿਲੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,
ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,
ਅਸੀਂ ਅੰਦਰੋ-ਅੰਦਰੀ ਖੁਸ਼ ਹੋ ਕੇ, ਬੱਸ ਚੁੱਪ ਵੱਟੇ ਰਿਹ ਜਾਣਾ,
ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ,
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਬੈਠ ਕੇ ਕੰਟੀਨ ਚ ਕੀਤੀਆ ਸਰਾਰਤਾ
ਗੁਰਪ੍ਰੀਤ ੨੨ ਨਾਲ ਪੀਤੀਆ ਚਾਹਾ ਯਾਦ ਆਉਣ ਗੀਆ
ਕਿੰਦਾ ਭੁਲਾਉ ਮੈ ਅਣ ਮੁੱਲੇ ਯਾਰਾ ਨੂੰ
ਕਪਿਲ ਦੀਆ ਗੱਲਾ ਬਹੁਤ ਹਸਾਉਣ ਗੀਆ
ਕੱਠੇ ਬਹਿ "ਧਰਮ" ਤੇ "ਹਰਪ੍ਰੀਤ" ਯਾਰ ਅਣਮੁੱਲੇ ਗਾਉਣਗੇ
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਕੀ ਗੱਲ ਦੱਸਾ ਮੇਰੇ ਦੋਸਤਾ ਦੀ Bsc(IT)ਚ ਸੀ ਜੋ ਮੇਰੇ ਯਾਰ ਪੜਦੇ
ਬੜੇ ਮਖੋਲੀ ਸੀ ਹੱਸਦੇ ਰਹਿੰਦੇ "ਨਵਜੋਤ" ,"ਪੁਨੀਤ", "ਤੇਜਿੰਦਰ", "ਗੁਰਪ੍ਰੀਤ" ਵਰਗੇ
ਹੁਣ ਕਦੋ "ਹੇਮੰਤ" ੨੨ ਵਰਗੇ ਮੈਨੂੰ ਕਹਿ ਕੇ "ਗਰਚੇ" ਬੁਲਾਉਣਗੇ
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਅੱਜ ਹੋ ਗਏ ਆ ਦੂਰ ਭਾਵੇ ਯਾਰ ਪਿਆਰਿਆ ਤੋ
ਪਰ ਮੇਰੀ ਹਰ ਖੁਸੀ ਚ ਸਰੀਕ ਓੁਹ ਰਹਿਣ ਗੇ
ਦਿਲ ਰੋਦਾ ਮੇਰਾ ਉਹਨਾ ਯਾਰਾ ਨੂੰ ਛੱਡ ਕੇ
ਖੋਰੇ ਫੇਰ ਕਦੋ ਉਹ ਮੇਰੀ ਕੁੱਲੀ ਫੇਰਾ ਪਾਉਣਗੇ
ਹੱਸ ਹੱਸ ਕੀਤੀਆ ਜੋ ਉਹਨਾ ਨਾਲ ਗੱਲਾ ਯਾਦ ਕਰ
ਇਕੋ ਗੱਲ ਆਖ "ਧਰਮ" ਦੀਆ ਅੱਖਾ ਚੋ ਅੱਥਰੂ ਚੋਣਗੇ
ਹੁਣ ਉਹ ਦਿਨ ਦੱਸ ਉਏ ਰੱਬਾ ਕਦੋ ਮੁੜਕੇ ਆਓੁਣਗੇ !!!DmG!!!

82
ਪਹਿਲਾ ਵਰਗੀ ਏ ਜਾ ਬਦਲ ਗਈ ਏ ਤੈਨੂੰ ਨਿੱਕੀ ਨਿੱਕੀ ਗੱਲ ਤੇ ਮਨਾਉਣਾ ਪੈਦਾ ਸੀ

ਗਲਤੀ ਭਾਵੇ ਤੇਰੀ ਹੁੰਦੀ ਸੀ ਕੰਨਾ ਨੂੰ ਹੱਥ ਮੈਨੂੰ ਲਾਉਣਾ ਪੈਦਾ ਸੀ

ਜਾ ਕੋਈ ਕਰ ਬਹਾਨਾ ਸਾਰਾ ਇਲਜਾਮ ਆਪਣੇ ਤੇ ਲਾਉਣਾ ਪੈਦਾ ਸੀ
...
ਹੁਣ ਦੱਸ ਕਿਸ ਤੋ ਕੰਨਾ ਨੂੰ ਹੱਥ ਲਵਾਉਨੀ ਏ ਕੀਹਨੂੰ ਹੁਣ ਦੋਸੀ ਬਣਾਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ


ਉਸ ਸਮੇ ਮੇਰੀ ਹਰ ਪੰਸਦ ਨੂੰ ਅਪਨਾਈਆ ਕਰਦੀ ਸੀ

ਤੈਨੁੰ ਹੱਸਦੀ ਦੇਖ ਮੈ ਸੀ ਖੁਸ ਹੁੰਦਾ ਤੂੰ ਮੇਰੇ ਲਈ ਦੁੱਖਾ ਚ ਵੀ ਮੁਸਕਰਾਇਆ ਕਰਦੀ ਸੀ

ਕਿੱਦਾ ਮਹਿਸੂਸ ਹੁੰਦਾ ਤੈਨੂੰ ਜਦ ਮੇਰੀ ਪਸੰਦ ਦਾ ਕਾਲਾ ਸੂਟ ਜਦੋ ਪਾਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ


ਨਾ ਅਸੀ ਅੱਜ ਤੱਕ ਤੈਨੂੰ ਕੋਈ ਦੋਸ ਦਿੱਤਾ ਨਾ ਤੇਰੇ ਸਿਰ ਤੇ ਕੋਈ ਇਲਜਾਮ ਲਾਇਆਏ

ਨਾ ਹੀ ਤੇਰੇ ਬਾਝੋ ਕਿਤੇ ਪਿਆਰ ਹੋਇਆ ਨਾ ਮੇਰਾ ਦਿਲ ਕਿਸੇ ਤੇ ਆਇਆ ਏ

ਹੁਣ ਵੀ ਤੈਨੂੰ ਅੰਗ ਸੰਗ ਮੈ ਮਹਿਸੂਸ ਕਰਾ ਅੱਜ ਵੀ

ਤੂੰ ਹੀ ਮੇਰੇ ਸੁਪਨਿਆ ਚ ਆਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ


ਇੱਕ ਸਲਾਹ ਦੇਵਾ ਤੈਨੂੰ ਬੁਰਾ ਨਾ ਮਨਾਈ ਤੂੰ ਨਾ ਫਿਕਰ "ਧਰਮ ਗਰਚੇ" ਦਾ ਕਰਿਆ ਕਰ

ਮੋਜ ਨਾਲ ਵਸਦਾ ਪਿੰਡ "ਸ਼ੰਕਰ" ਵਿੱਚ ਤੂੰ ਅੇਵੇ ਸੋਚ ਸੋਚ ਨਾ ਝੁਰਿਆ ਕਰ

ਪਹਿਲਾ ਵਾਗ ਹੁਣ ਵੀ ਗੀਤ ਲਿਖਦਾ ਏ

ਅੱਜ ਵੀ ਮੇਰੇ ਗੀਤਾ ਚ ਤੂੰ ਹੀ ਆਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ !!!DmG!!!

83
ਕਿਹੋ ਜਿਹੇ ਆਏ ਜ਼ਮਾਨੇ ਦੁਨੀਆਂ ਵਾਲਿਓ
ਆਪਣੇ ਵੀ ਲਗਣ ਬੇਗਾਨੇ ਦੁਨੀਆਂ ਵਾਲਿਓ,

ਅੱਜ ਕਲ ਨਾ ਕੋਈ ਜੋੜ੍ਹਦਾ ਰਿਸ਼ਤੇ
ਪਿਆਰ ਵਧਾਉਣ ਲਈ,
ਮੁੰਡਾ ਲੋਕ ਵਿਆਹੁੰਦੇ ਨੇ
ਦਾਜ ਮੰਗਾਉਣ ਲਈ,

ਕਦੇ ਵਕ਼ਤ ਸੀ ਵਿਆਹ ਤੋਂ ਪਹਿਲਾਂ
ਮੁਖ ਨਾ ਕੁੜੀ ਦਾ ਤਕਦੇ,
ਅੱਜ ਕਲ ਕਿਸੇ ਸੌਂਦੇ ਵਾਂਗੂ
ਸਾਹਮਣੇ ਲਿਆ ਕੇ ਰਖਦੇ,

ਕੀ ਲੈਣਾ ਕੀ ਦੇਣਾ
ਪਹਿਲਾਂ ਗਲ ਮੁਕਾਉਂਦੇ ਨੇ,
ਮਝਾਂ ਵਾਂਗੂ ਕੁੜੀਆਂ ਦੇ
ਸੌਦੇ ਕਰਵਾਉਂਦੇ ਨੇ ,

ਮਾਮੇ ,ਚਾਚੇ, ਮਾਸੜ ਵੀ
ਮੂੰਹ ਅੱਡ ਲੈਂਦੇ ਨੇ,
ਪਾਉਣਗੇ ਸਾਨੂੰ ਮੁੰਦਰੀਆਂ
ਸਬ ਦੇਖਦੇ ਰਹਿੰਦੇ ਨੇ,

ਸਭ ਤੋਂ ਜਿਆਦਾ ਇਸ ਲਈ
ਜਿਮੇਦਾਰ ਜ਼ਨਾਨੀਆਂ ਨੇ,
ਨੀ ਕੀ ਆਇਆ ਦਾਜ ਵਿਚ ਭੇਣੇ
ਪੁਛ ਦੀਆਂ ਦਰਾਣੀਆਂ ਨੇ,

ਤਕੜੇ ਦੇ ਵਲ ਦੇਖ ਗਰੀਬ ਵੀ
ਤਰਲੇ ਪਾਉਂਦਾ ਏ,
ਜਦੋਂ ਬਿਨਾ ਦਾਜ ਤੋਂ ਓਸ ਦੀ
ਨਾ ਕੋਈ ਧੀ ਵਿਆਹੁੰਦਾ ਏ,

ਜਿਗਰ ਦਾ ਟੁਕੜਾ ਦੇ ਕੇ
ਪਿਛੇ ਕੀ ਰਹਿ ਜਾਂਦਾ ਏ,
ਇਸੇ ਦੁਖੋਂ ਨਾ ਜਮਦੇ ਧੀਆਂ
ਦਾਜ ਜੋ ਦੇਣਾ ਪੈਂਦਾ ਏ,

ਕੁਝ ਸੋਚੋ ਦੁਨੀਆਂ ਵਾਲਿਓ
ਕੀ ਦਾਜ ਦਾ ਲੈਣਾ,
ਸਭ ਨੇ ਵਿਆਹੁਣੀਆਂ
ਆਪਣੀਆਂ ਧੀਆਂ ਭੈਣਾਂ… !!!DmG!!!

Pages: 1 2 3 4 [5]