November 22, 2024, 03:41:20 AM

Show Posts

This section allows you to view all posts made by this member. Note that you can only see posts made in areas you currently have access to.


Messages - Er. Sardar Singh

Pages: 1 ... 4 5 6 7 8 [9] 10 11 12 13
161
ਚੰਡੀਗੜ੍ਹ (25 ਅਪ੍ਰੈਲ, 2012): ਸਿੱਖ ਸਿਆਸਤ ਕੋਲ ਮੌਜੂਦ ਜਾਣਕਾਰੀ ਅਨੁਸਾਰ ਖਾੜਕੂ ਸਿੱਖ ਲਹਿਰ ਨਾਲ ਸਬੰਧਿਤ ਅਹਿਮ ਦਸਤਾਵੇਜ਼ਾਂ ਦੀ ਪੁਸਤਕ ਦਾ ਪਹਿਲਾ ਭਾਗ ਛਪ ਕੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਰਿਹਾ ਹੈ। ‘ਪੰਥਕ ਦਸਤਾਵੇਜ਼’ ਦੇ ਨਾਂ ਹੇਠ 600 ਤੋਂ ਉਪਰ ਪੰਨਿਆਂ ਵਿੱਚ ਛਪੀ ਇਹ ਵੱਡ ਅਕਾਰੀ ਪੁਸਤਕ ਅਸਲ ਵਿੱਚ ਪੰਜ ਪੁਸਤਕਾਂ ਦਾ ਪਹਿਲਾ ਭਾਗ ਹੈ ਜੋ ਗੁਰਮਤਿ ਪੁਸਤਕ ਭੰਡਾਰ, ਘੰਟਾ ਘਰ ਅੰਮ੍ਰਿਤਸਰ ਵੱਲੋਂ ਛਾਪਿਆ ਜਾ ਰਿਹਾ ਹੈ।

"ਪੰਥਕ ਦਸਤਾਵੇਜ਼" ਪੁਸਤਕ ਦਾ ਸਰਵਰਕ

ਪੰਜਾਬ ਟ੍ਰਿਬਿਊਨ ਦੇ ਸਾਬਕਾ ਸਹਾਇਕ ਸੰਪਾਦਕ ਤੇ ਪ੍ਰਸਿੱਧ ਪੱਤਰਕਾਰ ਸ੍ਰ: ਕਰਮਜੀਤ ਸਿੰਘ ਅਤੇ ਜੁਝਾਰੂ ਲਹਿਰ ਨਾਲ ਸੰਬੰਧਤ ਲੇਖਕ ਸ੍ਰ: ਨਾਰਾਇਣ ਸਿੰਘ ਵੱਲੋਂ ਸੰਪਾਦਤ ਕੀਤੀ ਇਸ ਪੁਸਤਕ ਵਿੱਚ 1973 ਤੋਂ ਲੈ ਕੇ 1995 ਤੱਕ ਜਾਰੀ ਮਹੱਤਵਪੂਰਨ ਦਸਤਾਂਵੇਜ਼ਾਂ ਸ਼ਾਮਿਲ ਹਨ ਜਿਨ੍ਹਾਂ ਵਿਚ ਆਨੰਦਪੁਰ ਸਾਹਿਬ ਦੇ ਮਤੇ ਅਤੇ ਦਰਬਾਰ ਸਾਹਿਬ ਦੇ 1984 ਦੇ ਸਾਕੇ ਤੋਂ ਪਿਛੋਂ ਭਾਰਤ ਸਰਕਾਰ ਵੱਲੋਂ ਜਾਰੀ ਵਾਈਟ ਪੇਪਰ ਵੀ ਸ਼ਾਮਿਲ ਕੀਤਾ ਗਿਆ ਹੈ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਦੱਸਿਆ ਕਿ ਇਹ ਕਿਤਾਬ ਜੁਝਾਰੂ ਲਹਿਰ ਨਾਲ ਦਸਤਾਵੇਜ਼ਾਂ ਦੇ ਰੂਪ ਵਿੱਚ ਜਾਣ ਪਛਾਣ ਕਰਾਉਣ ਵਾਲੀ ਪਹਿਲੀ ਪੁਸਤਕ ਹੈ ਅਤੇ ਜੁਝਾਰੂ ਲਹਿਰ ਦੀ ਖੋਜ ਕਰਨ ਵਾਲੇ ਵਿਦਿਆਰਥੀਆਂ ਅਤੇ ਲਹਿਰ ਵਿੱਚ ਦਿਲਸਚਪੀ ਰੱਖਣ ਵਾਲੇ ਵਿਦਵਾਨਾਂ ਅਤੇ ਅਲੋਚਕਾਂ ਨੂੰ ਆਪਣੇ ਵਿਸ਼ਲੇਸ਼ਣ ਕਰਨ ਵਿੱਚ ਵਿਸ਼ੇਸ਼ ਤੌਰ ਤੇ ਸਹਾਈ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜੁਝਾਰੂ ਲਹਿਰ ਖਾਲਸਾ ਪੰਥ ਦੇ ਇਤਿਹਾਸ ਦਾ ਇੱਕ ਸੁਨਹਿਰੀ ਤੇ ਮਾਨਮੱਤਾ ਯੁੱਗ ਸੀ ਜਿਸ ਵਿਚ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਨੁੂੰ ਨਵੇਂ ਅੰਦਾਜ਼ ਵਿੱਚ ਪੰਜਾਬ ਦੀ ਸਰਜ਼ਮੀਨ ਉਤੇ ਇੱਕ ਵਾਰ ਮੁੜ ਦੁਹਰਾਇਆ ਗਿਆ। ਉਹਨਾਂ ਸਵੀਕਾਰ ਕੀਤਾ ਕਿ ਯਕੀਨਨ ਲਹਿਰ ਵਿੱਚ ਵੱਡੀਆਂ ਕਮਜ਼ੋਰੀਆਂ ਤੇ ਕਮੀਆਂ ਸਨ ਪਰ ਇਹਨਾਂ ਕਮਜ਼ੋਰੀਆਂ ਦੇ ਮੁਕਾਬਲੇ ਪ੍ਰਾਪਤੀਆਂ ਬਹੁਤ ਵੱਡੀਆਂ ਸਨ, ਇਤਿਹਾਸਿਕ ਮਹਾਨਤਾ ਦੇ ਨੇੜੇ ਹੀ ਪਹੁੰਚ ਗਈਆਂ ਸਨ ਅਤੇ ਸਾਡੀਆਂ ਯਾਦਾਂ ਨੂੰ ਹਰ ਦੌਰ ਵਿੱਚ ਤਰੋਤਾਜ਼ਾ ਵੀ ਰੱਖਣਗੀਆਂ। ਉਹਨਾਂ ਕਿਹਾ ਕਿ ਜੁਝਾਰੂ ਲਹਿਰ ਦੇ ਵੱਡੇ ਐਕਸ਼ਨਾਂ ਦੀ ਮਹਾਨਤਾ ਦੇ ਨਕਸ਼ ਅਜੇ ਕੁਝ ਚਿਰ ਹੋਰ ਅਣਦਿਸਦੇ ਰਹਿ ਸਕਦੇ ਹਨ। ਉਹਨਾਂ ਕਿਹਾ ਕਿ ਲਹਿਰ ਦੀਆਂ ਕਮਜ਼ੋਰੀਆਂ ਨੂੰ ਮੀਡੀਆ ਰਾਹੀਂ ਵਧਾਅ ਚੜ੍ਹਾਅ ਕੇ ਤੁਫ਼ਾਨੀ ਪ੍ਰਾਪੇਗੰਡੇ ਦੇ ਰੂਪ ਵਿੱਚ ਵਰਤਣਾ ਵਿਉਂਤਬੱਧ ਸਾਜ਼ਿਸ਼ਾਂ ਦਾ ਹਿੱਸਾ ਸਨ। ਇਸੇ ਲਈ ਇਹ ਦਸਤਾਵੇਜ਼ਾਂ ਜੁਝਾਰੂ ਲਹਿਰ ਦੀ ਅਸਲ ਤਸਵੀਰ ਪੇਸ਼ ਕਰਨ ਵਿੱਚ ਸਹਾਈ ਹੋਣਗੀਆਂ।

ਸੀਨੀਅਰ ਪੱਤਰਕਾਰ ਨੇ ਦਾਅਵਾ ਕੀਤਾ ਕਿ ਜੁਝਾਰੂ ਲਹਿਰ ਖਾਲਸਾ-ਅਨੁਭਵ ਦਾ ਅਣਖੀਲਾ ਪੱਖ ਸੀ ਅਤੇ ਇਹ ਕੋਈ ਗੈਰ-ਕੁਦਰਤੀ ਵਰਤਾਰਾ ਨਹੀਂ ਸੀ। ਇਸ ਇਨਕਲਾਬੀ ਹਿੰਸਾ ਦੀ ਮੁੱਖ ਧਾਰਾ ਅਜੇ ਸਿਧਾਂਤਿਕ ਬਾਰੀਕੀਆਂ ਵਿਚ ਪੇਸ਼ ਨਹੀਂ ਹੋ ਸਕੀ। ਇਸ ਦਾ ਵੱਡਾ ਕਾਰਨ ਸਿੱਖ-ਮਨ ਦੀ ਸਮਕਾਲੀ ਬੌਧਿਕ ਹਾਲਤ ਨਾ ਤਾਂ ਏਨੀ ਬਲਵਾਨ ਹੈ ਅਤੇ ਨਾ ਹੀ ਸੁਤੰਤਰ ਹੈ ਕਿ ਉਹ ਇਸ ਮਹਾਨ ਵਰਤਾਰੇ ਦਾ ਡੂੰਘਾ ਵਿਸ਼ਲੇਸ਼ਣ ਕਰ ਸਕੇ। ਉਹਨਾਂ ਅਫ਼ਸੋਸ ਪਗਟ ਕੀਤਾ ਕਿ ਬਹੁਤੇ ਲੇਖਕ ਅਜੇ ਵੀ ਅਖ਼ਬਾਰੀ ਵਿਸ਼ਲੇਸ਼ਣਾਂ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕੇ। ਉਹ ਲਹਿਰ ਦੀਆਂ ਬਰੀਕ ਤੰਦਾਂ ਫੜਣ ਵਿੱਚ ਕਾਮਯਾਬ ਨਹੀਂ ਹੋਏ ਅਤੇ ਉਹਨਾਂ ਨੇ ਸਥਾਪਿਤ ਕੀਤੇ ਜਾ ਰਹੇ ਦ੍ਰਿਸ਼ਟੀਕੋਨਾਂ ਤੋਂ ਵੱਖਰਾ ਤੇ ਮੌਲਿਕ ਦ੍ਰਿਸ਼ਟੀਕੋਨ ਬਣਾਉਣ ਵਿੱਚ ਸੰਜੀਦਾ ਅਤੇ ਇਮਾਨਦਾਰੀ ਨਹੀਂ ਦਿਖਾਈ। ਉਹਨਾਂ ਕਿਹਾ ਕਿ ਜੁਝਾਰੂ ਲਹਿਰ ਦਾ ਵਿਸ਼ਲੇਸ਼ਣ ਕਰਨ ਲੱਗਿਆਂ ਬਹੁਤੇ ਲੇਖਕ ਤਾਂ ਇੱਕ ਤਰ੍ਹਾਂ ਨਾਲ ਸਰਕਾਰਾਂ ਦੇ ‘ਰਾਜਨੀਤਿਕ ਆੜ੍ਹਤੀਏ’ ਹੀ ਬਣ ਕੇ ਰਹਿ ਗਏ ਹਨ।

ਸ੍ਰ: ਕਰਮਜੀਤ ਸਿੰਘ ਨੇ ਇਸ ਧਾਰਨਾਂ ਨੂੰ ਵੀ ਰੱਦ ਕਰ ਦਿੱਤਾ ਕਿ ਜੁਝਾਰੂ ਲਹਿਰ ਜਜ਼ਬਾਤੀ ਨੌਜਵਾਨਾਂ ਦੀ ਆਪ ਮੁਹਾਰੇ ਉੱਠੀ ਲਹਿਰ ਸੀ। ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਕੱਚੇ ਜਜ਼ਬਿਆਂ ਦਾ ਇੱਕ ਉਲਾਰ ਪ੍ਰਵਾਹ ਲਹਿਰ ਦੀਆਂ ਕਮਜ਼ੋਰ ਪਰਤਾਂ ਵਿਚ ਮੌਜੂਦ ਸੀ ਪਰ ਇਸ ਦੇ ਬਾਵਜੂਦ ਉਚੀ ਪੱਧਰ ਦੇ ਵਿਵੇਕ ਵਿਚਾਰ ਇਸ ਲਹਿਰ ਦਾ ਅਨਮੋਲ ਹਿੱਸਾ ਸਨ। ਉਹਨਾਂ ਕਿਹਾ ਕਿ ਇਹਨਾਂ ਦਸਤਾਵੇਜ਼ਾਂ ਨੁੂੰ ਘੋਖਣ ਤੋਂ ਪਤਾ ਲੱਗਦਾ ਹੈ ਕਿ ਲਹਿਰ ਦੀ ਮੁੱਖ ਧਾਰਾ ਵਿਚ ਉਚੇ ਤੇ ਵਿਵੇਕ ਵਿਚਾਰਾਂ ਦਾ ਇੱਕ ਜਥੇਬੰਧਕ ਮਾਹੌਲ ਮੌਜੂਦ ਸੀ। ਉਹਨਾਂ ਕਿਹਾ ਕਿ ਕੁਝ ਦਸਤਾਵੇਜ਼ਾਂ ਦਾ ਮਿਆਰ ਅੰਤਰ ਰਾਸ਼ਟਰੀ ਪੱਧਰ ਤੇ ਰੱਖਿਆ ਜਾ ਸਕਦਾ ਹੈ।

ਉਹਨਾਂ ਉਮੀਦ ਪ੍ਰਗਟ ਕੀਤੀ ਕਿ ਇਹਨਾਂ ਦਸਤਾਵੇਜ਼ਾਂ ਦਾ ਗੰਭੀਰ ਮੁਤਾਲਿਆ ਜੁਝਾਰੂ ਲਹਿਰ ਨੂੰ ਨਵੇਂ ਤੇ ਮੌਲਿਕ ਦ੍ਰਿਸ਼ਟੀਕੋਨਾਂ ਤੋਂ ਸਮਝਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਇਸ ਪੁਸਤਕ ਦਾ ਵਰਣਨਯੋਗ ਪਹਿਲੂ ਇਹ ਹੈ ਕਿ ਹਰ ਦਸਤਾਵੇਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੰਪਾਦਕਾਂ ਨੇ ਸਬੰਧਿਤ ਦਸਤਾਵੇਜ਼ ਬਾਰੇ ਸੰਖੇਪ ਟੀਕਾ ਟਿੱਪਣੀ ਵੀ ਕੀਤੀ ਹੈ। ਇਸ ਤੋਂ ਇਲਾਵਾ ਪੁਸਤਕ ਦੇ ਆਰੰਭ ਵਿੱਚ ਜੁਝਾਰੂ ਲਹਿਰ ਬਾਰੇ ਖਾਸ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ ਜੋ ਕਰੀਬ 30 ਪੰਨਿਆਂ ਵਿੱਚ ਫੈਲਿਆ ਹੋਇਆ ਹੈ।

ਇਤਿਹਾਸਿਕ ਦਸਤਾਵੇਜ਼ਾਂ ਦੀ ਲੋੜ, ਮਹੱਤਤਾ ਅਤੇ ਮਹਾਨਤਾ ਬਾਰੇ ਟਿੱਪਣੀ ਕਰਦਿਆਂ ਕਰਮਜੀਤ ਸਿੰਘ ਨੇ ਕਿਹਾ ਕਿ ਦਸਤਾਵੇਜ਼ਾਂ ਨੂੰ ਸੰਭਾਲਣ ਅਤੇ ਪੇਸ਼ ਕਰਨ ਵਿੱਚ ਸਿੱਖ ਕੌਮ ਨੇ ਕੋਈ ਬਲਵਾਨ ਪ੍ਰੰਪਰਾ ਕਾਇਮ ਨਹੀਂ ਕੀਤੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਪਾਸੇ ਸਿੱਖ ਲੀਡਰਸ਼ਿਪ ਨੂੰ ਸੱਤਾ ਦੇ ਲਾਲਚ ਵਿਚ ਮਨਆਈਆਂ ਕਰਨ ਦੇ ਮੌਕੇ ਮਿਲਦੇ ਰਹੇ ਹਨ ਅਤੇ ਦੂਜੇ ਪਾਸੇ ਸਿੱਖ ਕੌਮ ਖੁਦ ਵੀ ਉਹਨਾਂ ਨੂੰ ਤੱਥਾਂ ਦੀ ਕਚਹਿਰੀ ਵਿੱਚ ਜਵਾਬਦੇਹ ਬਣਾਉਣ ਲਈ ਜਥੇਬੰਧਕ ਯੋਗਤਾ ਤੇ ਨੈਤਿਕ ਡਰ ਦਾ ਮਾਹੌਲ ਪੈਦਾ ਨਹੀਂ ਕਰ ਸਕੀ। ਉਹਨਾਂ ਮਿਸਾਲ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਐਲਾਨਨਾਮੇ ਉਤੇ ਕੈਪਟਨ ਅਮਰਿੰਦਰ ਸਿੰਘ ਦੇ ਬਾਕਾਇਦਾ ਦਸਤਖਤ ਹਨ ਪਰ ਅੱਜ ਉਹ ਇਸ ਐਲਾਨਨਾਮੇ ਨੂੰ ਕਿੰਨੀ ਕੁ ਮਾਨਤਾ ਦਿੰਦੇ ਹਨ, ਇਸ ਸਬੰਧ ਵਿੱਚ ਹਰ ਕੋਈ ਜਾਣਦਾ ਹੈ। ਉਹਨਾਂ ਨੂੰ ਜਵਾਬਦੇਹ ਨਾ ਬਣਾਉਣ ਲਈ ਕਸੂਰਵਾਰ ਕੌਣ ਹਨ? ਇਸੇ ਤਰ੍ਹਾਂ ਸ: ਪ੍ਰਕਾਸ਼ ਸਿੰਘ ਬਾਦਲ ਯੂ. ਐਨ. ਓ. ਦੇ ਤੱਤਕਾਲੀਨ ਸਕੱਤਰ ਜਨਰਲ ਬੁੱਤਰਸ ਘਾਲੀ ਅੱਗੇ ਸਿੱਖ ਕੌਮ ਲਈ ਆਤਮ ਨਿਰਣੇ ਦੀ ਮੰਗ ਕਰਨ ਵਾਲਿਆਂ ਵਿੱਚੋਂ ਇੱਕ ਸਨ। ਪਰ ਅੱਜ ਸ਼ਾਇਦ ਉਹ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨ ਤੋਂ ਵੀ ਸੰਗ ਮਹਿਸੂਸ ਕਰਦੇ ਹਨ। ਉਹਨਾਂ ਨੂੰ ਨੈਤਿਕ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਨਾ ਹੀ ਪੰਥ ਵਿੱਚ ਵੱਡੀਆਂ ਤੇ ਮਾਇਆਨਾਜ਼ ਹਸਤੀਆਂ ਮੌਜੂਦ ਹਨ ਅਤੇ ਨਾ ਹੀ ਨੈਤਿਕ ਸੰਸਥਾਵਾਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਦਾ ਉਹ ਰਤਾ ਮਾਸਾ ਵੀ ਡਰ ਭਉ ਮਹਿਸੂਸ ਕਰ ਸਕਦੇ ਹੋਣ। ਉਹਨਾਂ ਨੇ ਇਹੋ ਜਿਹੇ ਹੱਕ ਹਾਸਿਲ ਕਰ ਲਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਹੋ ਜਿਹੇ ਹੱਕ ਨੂੰ ਚੁਣੌਤੀ ਦੇਣ ਦੀ ਜੁਅੱਰਤ ਅੱਜ ਕਿਸੇ ਵਿਚ ਵੀ ਨਹੀਂ ਹੈ। ਸੋ ਇੱਕ ਹਿਸਾਬ ਨਾਲ ਇਹ ਪੰਥਕ ਦਸਤਾਵੇਜ਼ਾਂ ਜਿਥੇ ਉਹਨਾਂ ਨੂੰ ਆਪਣੀ ਜ਼ਮੀਰ ਦੇ ਸਨਮੁੱਖ ਲਿਆਉਣਗੀਆਂ ਉਥੇ ਜੁਝਾਰੂ ਲਹਿਰ ਦੀ ਲੀਡਰਸ਼ਿਪ ਅੱਗੇ ਵੀ ਕੁਝ ਸਵਾਲ ਖੜ੍ਹੇ ਹੋਣਗੇ ਕਿ ਉਹਨਾਂ ਦੇ ਅਮਲ ਇਹਨਾਂ ਦਸਤਾਵੇਜ਼ਾਂ ਦੀ ਰੌਸ਼ਨੀ ਵਿੱਚ ਕਿੱਥੇ ਖਲੋਤੇ ਹਨ।

ਸ੍ਰ: ਕਰਮਜੀਤ ਸਿੰਘ ਨੇ ਸਿੱਖ ਪੰਥ ਨੂੰ ਇਹ ਅਪੀਲ ਵੀ ਕੀਤੀ ਕਿ ਜੁਝਾਰੂ ਲਹਿਰ ਬਾਰੇ ਜਿਹੜੀ ਵੀ ਕੋਈ ਦਸਤਾਵੇਜ਼ ਉਹਨਾਂ ਕੋਲ ਮੌਜੂਦ ਹੈ ਉਹ ਇਸ ਈਮੇਲ ਪਤੇ karamjitsinghchandigarh@gmail.com ਉਤੇ ਭੇਜਣ ਤਾਂ ਜੋ ਖਾਲਸਾ ਪੰਥ ਦੀ ਇਸ ਇਤਿਹਾਸਿਕ ਅਮਾਨਤ ਨੂੰ ਸਾਂਭਿਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਦਾ ਰਾਹ ਪੱਧਰਾ ਹੋ ਸਕੇ।

(http://www.sikhsiyasat.info/2012/04/archives-of-sikh-militant-movement/)

162
(Sikh ਔਰਤਾਂ Never Forget 84)

ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੀ ਜਾਂਚ 1978 ਤੋਂ 1995 ਤੱਕ ਕਰਵਾਈ ਜਾਵੇ: ਮਨੁੱਖੀ ਅਧਿਕਾਰ ਜਥੇਬੰਦੀਆਂ,,


(http://www.sikhsiyasat.info/2012/04/enforced-disappearances-and-fake-encounters-punjab/)

163
ਬੀਤੇ ਦਿਨੀਂ ਖਬਰ ਆਈ ਸੀ ਭਾਰਤ ਸਰਕਾਰ ਕਿ ਭਾਰਤੀ ਮੰਤਰੀ ਮੰਡਲ ਨੇ ਆਨੰਦ ਵਿਆਹ ਕਾਨੂੰਨ, 1909 ਵਿਚ ਵਿਆਹ ਰਜਿਸਟਰ ਕਰਨ ਦੀ ਧਾਰਾ ਸ਼ਾਮਲ ਕਰਨ ਲਈ ਲੋੜੀਂਦੀ ਸੋਧ ਦੀ ਤਜਵੀਜ਼ ਨੂੰ ਪ੍ਰਵਾਣਗੀ ਦੇ ਦਿੱਤੀ ਹੈ। ਹਾਲਾਕਿ ਇਹ ਸੋਧ ਬਿੱਲ ਅਜੇ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਣਾ ਹੈ ਪਰ ਦੁਨੀਆ ਭਰ ਦੇ ਸਿੱਖ ਆਗੂ ਇਸ ਪ੍ਰਸਤਾਵਤ ਸੋਧ ਨੂੰ ਆਨੰਦ ਮੈਰਿਜ ਐਕਟ ਤੇ ਸਿੱਖ ਪਛਾਣ ਦੇ ਮਸਲੇ ਦਾ ਵੱਡਾ ਹੱਲ ਮੰਨ ਰਹੇ ਹਨ। ਕੁਝ ਅਖਬਾਰਾਂ ਵਿਚ ਛਪੇ ਲੇਖਾਂ ਵਿਚ ਤਾਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਸਿੱਖਾਂ ਦਾ ਚਿਰਾਂ ਤੋਂ ਲਮਕਦਾ ਆ ਰਿਹਾ ਮਸਲਾ ਹੱਲ ਹੋ ਗਿਆ ਹੈ। ਹਾਲਾਕਿ ਸਿੱਖ ਸਿਆਸਤ ਨੇ ਜਿੰਨੇ ਵੀ ਕਾਨੂੰਨੀ ਮਾਹਰਾਂ ਤੇ ਬੁੱਧੀਜੀਵੀਆਂ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ ਸਾਰਿਆਂ ਦਾ ਹੀ ਮੰਨਣਾ ਹੈ ਕਿ ਇਸ ਫੈਸਲੇ ਨਾਲ ਮਿਲਣ ਵਾਲੀ ਰਾਹਤ “ਬਹੁਤ ਦੇਰ ਬਾਅਦ ਮਿਲੀ ਬਹੁਤ ਥੋੜੀ ਰਾਹਤ” ਹੈ। ਇਸ ਨਾਲ ਭਾਰਤ ਵਿਚ ਸਿੱਖ ਪਛਾਣ ਦਾ ਮਸਲਾ ਹੱਲ ਨਹੀਂ ਹੋਵੇਗਾ ਤੇ ਕੁਝ ਸਾਲ ਪਹਿਲਾਂ ਭਾਰਤੀ ਸੁਪਰੀਮ ਕੋਰਟ ਵੱਲੋਂ ਵਿਆਹ ਦੀ ਰਜਿਸਟ੍ਰੇਸ਼ਨ ਲਾਜਮੀ ਕਰ ਦੇਣ ਕਾਰਨ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰ ਕਰਨ ਦਾ ਭਖਿਆ ਮਸਲਾ ਜਰੂਰ ਕੁਝ ਠੰਡਾ ਹੋ ਜਾਵੇਗਾ।

ਬੀਤੇ ਦਿਨ ਇਕ ਨਿਜੀ ਟੀ. ਵੀ. ਚੈਨਲ “ਡੇਅ ਐਂਡ ਨਾਈਟ ਨਿਊਜ਼” ਉੱਤੇ ਆਨੰਦ ਮੈਰਿਜ ਐਕਟ ਦੇ ਮਸਲੇ ਉੱਤੇ ਹੋਈ ਵਿਚਾਰ-ਚਰਚਾ ਵਿਚ ਸਿੱਖ ਬੁੱਧੀਜੀਵੀ ਸਿਰਦਾਰ ਗੁਰਤੇਜ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚ ਪ੍ਰਵਾਣ ਕੀਤੇ ਗਏ “ਸਿੱਖ ਮੈਰਿਜ ਐਕਟ” ਦੀ ਤਰਜ਼ ਉੱਤੇ ਬਣਨ ਵਾਲਾ ਕਾਨੂੰਨ ਹੀ ਸਿੱਖਾਂ ਦੀਆਂ ਭਾਵਨਾਵਾਂ ਦੀ ਮੁਕੰਮਲ ਤਰਜ਼ਮਾਨੀ ਕਰ ਸਕਦਾ ਹੈ ਤੇ ਮੌਜੂਦਾ ਪ੍ਰਸਤਾਵਤ ਸੋਧ ਨਾਲ ਸਿੱਖਾਂ ਉੱਤੇ ਹਿੰਦੂ ਕਾਨੂੰਨ ਲਾਗੂ ਕੀਤੇ ਜਾਣ ਦਾ ਮਸਲਾ ਹੱਲ ਨਹੀਂ ਹੁੰਦਾ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਬੀਤੇ ਸਾਲਾਂ ਦੌਰਾਨ ਪਾਕਿਸਤਾਨ ਦੀ ਸਰਕਾਰ ਵੱਲੋਂ ਸਿੱਖਾਂ ਲਈ ਆਪਣਾ ਵੱਖਰਾ ਵਿਆਹ ਕਾਨੂੰਨ ਬਣਾ ਦਿੱਤਾ ਗਿਆ ਸੀ ਜਿਸ ਦਾ ਖਰੜਾ ਤਿਆਰ ਕਰਨ ਦੇ ਅਮਲ ਵਿਚ ਸ੍ਰ. ਗੁਰਤੇਜ ਸਿੰਘ ਵੀ ਸ਼ਾਮਲ ਸਨ।

ਇਸ ਤੋਂ ਇਲਾਵਾ ਸਮਾਜਕ ਸੰਪਰਕ ਮੰਚਾਂ, ਜਿਵੇਂ ਕਿ ਫੇਸਬੁੱਕ, ਟਵਿਟਰ ਆਦਿ, ਉੱਤੇ ਵੀ ਲੋਕ ਹੁਣ ਇਸ ਗੱਲ ਉੱਤੇ ਚਰਚਾ ਕਰ ਰਹੇ ਹਨ ਕਿ ਭਾਰਤ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਸੋਧ ਰਾਹੀਂ ਮਿਲਣ ਜਾ ਰਹੀ ਰਾਹਤ ਨਾਲ ਵਿਆਹ ਦੇ ਪ੍ਰਮਾਣ-ਪੱਤਰ ਦਾ ਮਸਲਾ ਤਾਂ ਭਾਵੇਂ ਹੱਲ ਹੋ ਜਾਵੇਗਾ ਪਰ ਇਹ ਰਾਹਤ ਨਾਕਾਫੀ ਹੈ ਕਿਉਂਕਿ ਇਸ ਤੋਂ ਬਾਅਦ ਵੀ ਸਿੱਖਾਂ ਉੱਤੇ ਹਿੰਦੂ ਕਾਨੂੰਨ ਪਹਿਲਾਂ ਵਾਙ ਹੀ ਲਾਗੂ ਰਹੇਗਾ। ਇੰਝ ਭਾਸਦਾ ਹੈ ਕਿ ਇਕ-ਦੋ ਦਿਨਾਂ ਦੇ ਵਕਤੀ ਉਤਸ਼ਾਹ ਤੋਂ ਬਾਅਦ ਹੁਣ ਵਿਚਾਰ-ਚਰਚਾ ਦਾ ਰੁਖ ਇਸ ਮਸਲੇ ਦੇ ਅਸਲ ਤੇ ਗੰਭੀਰ ਪੱਖਾਂ ਵੱਲ ਮੁੜ ਰਿਹਾ ਹੈ।

164
ਨਵੀਂ ਦਿੱਲੀ-ਇਹ ਸਭ ਜਾਣਦੇ ਹਨ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ. ਆਰ.ਸੀ.) ਨੇ ਪੰਜਾਬ ਵਿਚ ਜੂਨ 1984 ਤੋਂ ਦਸੰਬਰ 1994 ਤਕ 2097 ਲੋਕਾਂ ਦੇ ਕਤਲਾਂ ਅਤੇ ਸਮੂਹਿਕ ਤੌਰ ’ਤੇ ਲਾਸ਼ਾਂ ਸਾੜਨ ਦੇ ਮਾਮਲੇ ਦੀ ਪੜਤਾਲ ਸੁਪਰੀਮ ਕੋਰਟ ਦੇ ਕਹਿਣ ’ਤੇ ਕੀਤੀ ਸੀ। ਪਰ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਇਸ ਮਾਮਲੇ ’ਤੇ ਕਾਰਵਾਈ ਨੂੰ ਰੋਕਣ ਲਈ ਕਿਵੇਂ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ। ਇਹ ਦੋਵੇਂ ਸੁਪਰੀਮ ਕੋਰਟ ਦੇ 12 ਦਸੰਬਰ 1996 ਦੇ ਉਸ ਫੈਸਲੇ ਨੂੰ ਚੁਣੌਤੀ ਦੇਣ ਤਕ ਚਲੀਆਂ ਗਈਆਂ ਸਨ ਜਿਸ ਵਿਚ ਅਦਾਲਤ ਨੇ ਅਣਪਛਾਤੀਆਂ ਲਾਸ਼ਾਂ ਦਾ ਮਾਮਲਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੁਰਦ ਕੀਤਾ ਸੀ।
ਇਨ੍ਹਾਂ ਨੇ 1997 ਵਿਚ ਕਮਿਸ਼ਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਬਹੁਤ ਸਾਰੇ ਇਤਰਾਜ਼ ਕੀਤੇ ਸਨ। ਕੇਂਦਰ ਅਤੇ ਪੰਜਾਬ ਨੇ ਕਿਹਾ ਸੀ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਪੜਤਾਲ ’ਤੇ ਕੋਈ ਅਧਿਕਾਰ ਖੇਤਰ ਨਹੀਂ ਅਤੇ ਸੁਪਰੀਮ ਕੋਰਟ ਵੱਲੋਂ ਇਹ ਕੇਸ ਕਮਿਸ਼ਨ ਨੂੰ ਸੌਂਪਣਾ ਕਾਨੂੰਨ ਦੇ ਉਲਟ ਹੈ।
ਕਮਿਸ਼ਨ ਦੀ ਕਾਰਵਾਈ ’ਤੇ ਝਾਤ ਮਾਰਿਆਂ ਪਤਾ ਚੱਲਦਾ ਹੈ ਕਿ ਐਨ. ਐਚ.ਆਰ.ਸੀ. ਦੇ ਵਕੀਲ ਆਰ. ਵੈਂਕਟਰਤਮਨੀ ਨੂੰ ਇਨ੍ਹਾਂ ਨੁਕਤਿਆਂ ਨੂੰ ਨਕਾਰਨ ਲਈ ਕਿੰਨਾ ਜ਼ੋਰ ਲਾਉਣਾ  ਪਿਆ ਸੀ।
ਮੁੱਖ ਇਤਰਾਜ਼ ਕਮਿਸ਼ਨ ਦੇ ਅਧਿਕਾਰ ਖੇਤਰ ’ਤੇ ਕੀਤਾ ਗਿਆ ਸੀ ਕਿ ਇਹ ਸਿਫਾਰਸ਼ ਕਰਨ ਵਾਲੀ ਸੰਸਥਾ ਹੈ ਅਤੇ ਰਾਜ ’ਤੇ ਬੰਧੇਜਕਾਰੀ ਮੁਆਵਜ਼ੇ ਦਾ ਅਵਾਰਡ ਨਹੀਂ ਦੇ ਸਕਦੀ। ਦੋਵੇਂ ਸਰਕਾਰਾਂ ਨੇ ਸੁਪਰੀਮ ਕੋਰਟ ਵੱਲੋਂ ਆਪਣੀ ਜੁਡੀਸ਼ਲ ਅਥਾਰਟੀ ਐਨ.ਐਚ. ਆਰ.ਸੀ. ਨੂੰ ਤਬਦੀਲ ਕਰਨ ’ਤੇ ਵੀ ਉਜ਼ਰ ਕੀਤਾ ਸੀ। ਇਨ੍ਹਾਂ ਇਹ ਨੁਕਤਾ ਵੀ ਉਠਾਇਆ ਸੀ ਕਿ ਇਹ ਮਾਮਲਾ ਇੰਨਾ ਪੁਰਾਣਾ ਹੈ ਕਿ ਉਦੋਂ ਐਨ.ਐਚ. ਆਰ.ਸੀ. ਪੈਦਾ ਵੀ ਨਹੀਂ ਹੋਇਆ ਸੀ। ਲਿਹਾਜ਼ਾ ਇਹ ਇਸ ਕੇਸ ਦੀ ਪੜਤਾਲ ਨਹੀਂ ਕਰ ਸਕਦਾ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖੀ ਹੱਕਾਂ ਦੀ ਰਾਖੀ ਲਈ ਕਾਨੂੰਨ 1993 ਤਹਿਤ ਹੋਂਦ ਵਿਚ ਆਇਆ ਸੀ।
ਕੇਸ ਦੇ ਰਿਕਾਰਡ ਤੋਂ ਖੁਲਾਸਾ ਹੋਇਆ ਕਿ ਪੜਤਾਲ ਦੇ ਖਿਲਾਫ ਕਈ ਹੋਰ ਦਲੀਲਾਂ ਵੀ ਦਿੱਤੀਆਂ ਗਈਆਂ। ਉਨ੍ਹਾਂ ਆਖਿਆ, ‘‘ਸੁਪਰੀਮ ਕੋਰਟ ਨੇ ਮਨੁੱਖੀ ਹੱਕਾਂ ਦੀ ਸੁਰੱਖਿਆ ਕਾਨੂੰਨ 1993 ਦਾ ਜ਼ਿਕਰ ਕੀਤਾ ਸੀ ਅਤੇ ਮੁਆਵਜ਼ੇ ਦਾ ਮਾਮਲਾ ਐਨ.ਐਚ.ਆਰ. ਸੀ. ਨੂੰ ਸੌਂਪ ਦਿੱਤਾ ਸੀ। ਇਵੇਂ ਐਨ.ਐਚ.ਆਰ.ਸੀ. ਨੂੰ 1993 ਦੇ ਕਾਨੂੰਨ ਤਹਿਤ ਟ੍ਰਿਬਿਊਨਲ ਸੰਸਥਾ ਦੇ ਤੌਰ ’ਤੇ ਇਹ ਮਾਮਲਾ ਸੌਂਪਿਆ ਗਿਆ ਜਿਸ ਦੀ ਧਾਰਾ 36 ਕੁਝ ਮਾਮਲੇ ਇਸ ਦੇ ਅਧਿਕਾਰ ਖੇਤਰ ’ਚੋਂ ਬਾਹਰ ਰੱਖਣ ਦੀ ਵਿਵਸਥਾ ਕਰਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਮਿਸ਼ਨ ਅਜਿਹੇ ਕਿਸੇ ਮਾਮਲੇ ਦੀ ਪੜਤਾਲ ਨਹੀਂ ਕਰ ਸਕੇਗਾ ਜੋ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਤੋਂ ਇਕ ਸਾਲ ਤੋਂ ਵੱਧ ਪੁਰਾਣਾ ਹੋਵੇ। ਇਸ ਮਾਮਲੇ ’ਚ ਇਹ ਉਲੰਘਣਾ ਹੋਈ ਨੂੰ ਬਹੁਤ ਸਾਲ ਬੀਤ ਚੁੱਕੇ ਸਨ।  1993 ਦੇ ਕਾਨੂੰਨ ਤਹਿਤ ਟ੍ਰਿਬਿਊਨਲ ਅਦਾਰੇ ਦੇ ਤੌਰ ’ਤੇ ਕਾਰਜਸ਼ੀਲ ਇਸ ਸੰਸਥਾ ਨੂੰ ਬੇਨਤੀ ਕੀਤੀ ਗਈ ਕਿ ਅਧਿਕਾਰ ਖੇਤਰ ਤੋਂ ਬਾਹਰ ਦੀ ਦਲੀਲ ਲਾਂਭੇ ਕਰ ਦਿੱਤੀ ਜਾਵੇ।
ਇਕ ਹੋਰ ਥਾਵੇਂ ਰਾਜਕੀ ਏਜੰਸੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਆਪਣੇ ਤੌਰ ’ਤੇ ਕਾਨੂੰਨ ਨਹੀਂ ਬਣ ਸਕਦੀ ਅਤੇ ਇਹ ਕਾਨੂੰਨ ਤੋਂ ਬਾਹਰ ਕੋਈ ਨਵਾਂ ਅਧਿਕਾਰ ਖੇਤਰ ਨਹੀਂ ਬਣਾ ਸਕਦੀ। ਇਥੇ ਉਹ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਜ਼ਿਕਰ ਕਰ ਰਹੇ ਸਨ ਜਿਨ੍ਹਾਂ ਵਿਚ ਐਨ.ਐਚ.ਆਰ.ਸੀ. ਵੱਲੋਂ ਮੁਆਵਜ਼ੇ ਦੇ ਐਵਾਰਡ ਨੂੰ ਬੰਧੇਜਕਾਰੀ ਕਰਾਰ ਦਿੱਤਾ ਗਿਆ ਸੀ।
ਕੇਂਦਰ ਸਰਕਾਰ ਨੇ ਤਾਂ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਇਸ ਦੇ ਫੈਸਲੇ ਦੀ ਵਜਾਹਤ ਮੰਗੀ ਸੀ। ਇਸ ’ਤੇ ਸੁਪਰੀਮ ਕੋਰਟ ਨੇ ਸਾਰੇ ਭੁਲੇਖੇ ਦੂਰ ਕਰਦਿਆਂ ਐਨ.ਐਚ.ਆਰ. ਸੀ. ਦੀ ਪੜਤਾਲ ਦੀ ਪੂਰੀ ਪ੍ਰੋੜਤਾ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਸੀ, ‘‘ਐਨ.ਐਚ.ਆਰ.ਸੀ. ਇਸ ਅਦਾਲਤ ਵੱਲੋਂ ਦਿੱਤੀਆਂ ਹਦਾਇਤਾਂ ਤਹਿਤ ਕੰਮ ਕਰੇਗਾ, ਨਾ ਕਿ ਆਪਣੇ ਗਠਨ ਦੇ ਕਾਨੂੰਨ ਮੁਤਾਬਕ। ਐਨ.ਐਚ. ਆਰ.ਸੀ. ਨੂੰ ਕੰਮ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਜਾਂਦੀ ਹੈ ਅਤੇ ਇਸ ’ਤੇ ਕਿਸੇ ਤਰ੍ਹਾਂ ਦੀ ਕੋਈ ਬੰਦਸ਼ ਨਹੀਂ ਹੋਵੇਗੀ। ਅਜਿਹੇ ਮਾਮਲਿਆਂ ’ਚ ਐਨ.ਐਚ. ਆਰ.ਸੀ. ਦਾ ਅਧਿਕਾਰ ਵਿਸ਼ੇਸ਼ ਕਿਸਮ ਦਾ ਹੁੰਦਾ ਹੈ ਜੋ ਜ਼ਰੂਰੀ ਨਹੀਂ ਕਿ ਕਿਸੇ ਕਾਨੂੰਨ ਤਹਿਤ ਸਿਰਜਿਆ ਹੋਵੇ।


(http://www.punjabspectrum.com/2012/04/844)

165
ਬਣਿਆ ਇਤਿਹਾਸ ਗਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਪਾਣੀਆਂ ਦੀ ਕੁੱਲ ਜੰਮੇ ਹਾਂ
ਨਾ ਥੰਮਣਾ ਏ ਨਾ ਥੰਮੇ ਹਾਂ
ਤੇ ਪੈਂਡਾ ਬੜਾ ਅਥਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਪੌਣਾ ਦੇ ਸੰਗ ਮੁਲਾਕਾਤ ਹੋਈ
ਤਾਰਿਆਂ ਦੇ ਸੰਗ ਝਾਤ ਹੋਈ
ਚੜ੍ਹਿਆ ਸਵੇਰ ਨੂੰ ਪਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਅੰਬਰ ਸਾਡੇ ਵਿਹੜੇ ਦਾ ਟੋਟਾ ਹੈ
ਉਂਝ ਸਾਡੇ ਰਹਿਣ ਲਈ ਛੋਟਾ ਹੈ
ਸੱਚਾ ਸਿਦਕ ਕਰੇ ਨਿਬਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਾਂਝ ਸਿਰਾਂ ਤੋਂ ਤੁਰਦੀ ਹੈ
ਬਖ਼ਸਿ਼ਸ਼ ਕੋਈ ਧੁਰ ਦੀ ਹੈ
ਕਿ ਟੁੱਟਦਾ ਨਹੀਂ ਵਿਸਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਾਡੇ ਕਦਮਾਂ ਦੇ ਵੱਿਚ ਤਾਲ ਕੋਈ
ਜੇ ਪਲ ਵੀ ਰਲਿਆ ਨਾਲ ਕੋਈ
ਉਹਦੇ ਸਾਹੀਂ ਘੁਲਿਆ ਸਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਮਾਂ ਤੱਕਦਾ ਸਾਡੀ ਨੁਹਾਰ ਕੋਈ
ਪੋਂਹਦੀ ਨਹੀਂ ਜਿੱਤ ਹਾਰ ਕੋਈ
ਮਨ ਮੂਲੋਂ ਈ ਬੇ-ਪਰਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਬਣਿਆ ਇਤਿਹਾਸ ਗਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

- ਸੇਵਕ ਸਿੰਘ

166
ਬਣਿਆ ਇਤਿਹਾਸ ਗਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਪਾਣੀਆਂ ਦੀ ਕੁੱਲ ਜੰਮੇ ਹਾਂ
ਨਾ ਥੰਮਣਾ ਏ ਨਾ ਥੰਮੇ ਹਾਂ
ਤੇ ਪੈਂਡਾ ਬੜਾ ਅਥਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਪੌਣਾ ਦੇ ਸੰਗ ਮੁਲਾਕਾਤ ਹੋਈ
ਤਾਰਿਆਂ ਦੇ ਸੰਗ ਝਾਤ ਹੋਈ
ਚੜ੍ਹਿਆ ਸਵੇਰ ਨੂੰ ਪਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਅੰਬਰ ਸਾਡੇ ਵਿਹੜੇ ਦਾ ਟੋਟਾ ਹੈ
ਉਂਝ ਸਾਡੇ ਰਹਿਣ ਲਈ ਛੋਟਾ ਹੈ
ਸੱਚਾ ਸਿਦਕ ਕਰੇ ਨਿਬਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਾਂਝ ਸਿਰਾਂ ਤੋਂ ਤੁਰਦੀ ਹੈ
ਬਖ਼ਸਿ਼ਸ਼ ਕੋਈ ਧੁਰ ਦੀ ਹੈ
ਕਿ ਟੁੱਟਦਾ ਨਹੀਂ ਵਿਸਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਾਡੇ ਕਦਮਾਂ ਦੇ ਵੱਿਚ ਤਾਲ ਕੋਈ
ਜੇ ਪਲ ਵੀ ਰਲਿਆ ਨਾਲ ਕੋਈ
ਉਹਦੇ ਸਾਹੀਂ ਘੁਲਿਆ ਸਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਮਾਂ ਤੱਕਦਾ ਸਾਡੀ ਨੁਹਾਰ ਕੋਈ
ਪੋਂਹਦੀ ਨਹੀਂ ਜਿੱਤ ਹਾਰ ਕੋਈ
ਮਨ ਮੂਲੋਂ ਈ ਬੇ-ਪਰਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਬਣਿਆ ਇਤਿਹਾਸ ਗਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

- ਸੇਵਕ ਸਿੰਘ

167
Shayari / ਦਿੱਲੀਏ ਦਿਆਲਾ ਦੇਖ . .
« on: April 03, 2012, 07:41:06 AM »
ਦਿੱਲੀਏ ਦਿਆਲਾ ਦੇਖ ਦੇਗ਼ ’ਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਮਨ ਮੱਤੀਆਂ ਕਰੇ।

ਲੋਕਾਂ ਦੀਆਂ ਭੁੱਖਾਂ ਉੱਤੇ ਫਤਿਹ ਸਾਡੀ ਦੇਗ਼ ਦੀ।
ਅਸੀਂ ਤਾਂ ਆ ਮੌਤ ਦੇ ਚਬੂਤਰੇ ’ਤੇ ਆਣ ਖੜ੍ਹੇ।
ਇਹ ਤਾਂ ਭਾਵੇਂ ਖੜ੍ਹੇ ਨਾ ਖੜ੍ਹੇ।

ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪ੍ਰੇਤ ਨੀ।
ਤਿਲਾਂ ਦੀ ਤਾਂ ਪੂਲੀ ਵਾਂਗੂੰ ਝਾੜ ਲੈਂਦੇ ਖੇਤ ਨੀ।
ਸੌਂਦੇ ਨੇ ਘਰੋੜ ਤੇ ਰੜੇ।

ਲਾਲ ਕਿਲੇ ਵਿੱਚ ਲਹੂਲੋਕਾਂ ਦਾ ਜੋ ਕੈਦ ਹੈ।
ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ।
ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀਂ ਵੜੇ ਕਿ ਵੜੇ।

ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆਂ ਬੇਓੜ ਨੀ।
ਇਕ ਦਾ ਤੂੰ ਮੁੱਲ ਭਾਵੇਂ ਰੱਖਦੀਂ ਕਰੋੜ ਨੀ।
ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਗੂੰ,
ਸਿੰਘ ਤੈਥੋਂ ਜਾਣੇ ਨਾ ਫੜੇ।

ਸੱਚ ਮੂਹਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ।
ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ।
ਸੰਗਤਾਂ ਦੀ ਸੱਥ ਵਿਚ ਜਦੋਂ ਤੈਨੂੰ ਖ਼ੂਨਣੇ ਨੀ,
ਲੈ ਕੇ ਫ਼ੌਜੀ ਖ਼ਾਲਸੇ ਖੜ੍ਹੇ

ਦਿੱਲੀਏ ਦਿਆਲਾ ਦੇਖ ਦੇਗ਼ ’ਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਮਨ ਮ¤ਤੀਆਂ ਕਰੇ।

ਕਵੀ: ਸੰਤ ਰਾਮ ਉਦਾਸੀ

168
ਜਰਮਨ ਵਿੱਚ ਯਹੂਦੀਆਂ ਦੇ ਕਤਲੇਆਮ ਦਾ ਮੁੱਢ 9 ਨਵੰਬਰ 1938 ਨੂੰ ਬੰਨਿਆ ਗਿਆ। ਉਸ ਦਿਨ ਹਿਟਲਰ ਨੇ ਆਪਣੇ ਖਾਸਮ ਖਾਸ ਮੰਤਰੀ ਗੋਬਲਜ਼ ਨਾਲ਼ ਸੰਖੇਪ ਰੂਪ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ ਗੋਬਲਜ਼ ਨੇ ਮੀਟਿੰਗ ਵਿੱਚ ਪਰਤ ਕੇ ਬਾਕੀ ਮੈਂਬਰਾਂ ਨੂੰ ਸਿਰਫ ਏਨੀ ਕੁ ਗੱਲ ਹੀ ਦੱਸੀ ਕਿ ਰਾਜ ਦੇ ਮੁਖੀ ਹਿਟਲਰ ਦਾ ਫੈਸਲਾ ਹੈ ਕਿ ਅੱਜ ਦੀ ਰਾਤ ਜੇਕਰ ਦੇਸ਼ ਭਰ ਅੰਦਰ ਹਿੰਸਾਂ ਤੇ ਦੰਗੇ ਭੜਕ ਉੱਠਦੇ ਹਨ ਤਾਂ ਉਹਨਾਂ ਤੋਂ ਘਬਰਾਉਣ ਤੇ ਉਹਨਾਂ ਨੂੰ ਦਬਾਉਣ ਦੀ ਖੇਚਲ ਨਾਂ ਕੀਤੀ ਜਾਵੇ । ਪਾਰਟੀ ਦੇ ਲੀਡਰਾਂ ਨੇ ਆਪਣੇ ਆਗੂ ਦਾ ਇਸ਼ਾਰਾ ਸਮਝ ਲਿਆ ਸੀ । ਉਸ ਰਾਤ ਜਰਮਨੀ ਦੇ ਤਕਰੀਬਨ ਹਰ ਸ਼ਹਿਰ ਅੰਦਰ ਯਹੂਦੀਆਂ ਉਪਰ ਹਿੰਸਕ ਹਮਲੇ, ਸਾੜਫੂਕ, ਕਤਲ ਠੀਕ ਉਸੇ ਤਰੀਕੇ ਕੀਤੇ ਗਏ, ਜਿਵੇ 31 ਅਕਤੂਬਰ 84 ਵਿੱਚ ਰਾਜੀਵ ਗਾਂਧੀ ਦੇ ਉਸ ਬਿਆਨ ਜੋ ਉਹਨਾਂ ਧਰਮ ਦਾਸ ਸ਼ਾਸਤਰੀ ਜੀ ਦੇ ਸਾਹਮਣੇ ਦਿਤਾ ‘ ਮੇਰੀ ਮਾਂ ਮਰ ਗਈ ਹੈ, ਅਤੇ ਤੁਸੀਂ ਕੀ ਕੀਤਾ ਹੈ?’ ਤੋਂ ਬਾਅਦ ਕਤਲੇਆਮ ਹੋਇਆ ।

ਸਿੱਖਾਂ ਨੂੰ ਕਿਉਂ ਨਿਸਾਨਾ ਬਣਾਇਆ ਗਿਆ ਇਸ ਦੀ ਅਸਲੀ ਮਨਸ਼ਾ ਸਮਝੇ ਬਿਨਾ ਹਿੰਦੂ ਸਮਾਜ ਅੰਦਰ ਪੈਦਾ ਹੋਈ ਪ੍ਰਵਿਰਤੀ ਦੀ ਸਮਝ ਨਹੀਂ ਪੈ ਸਕਦੀ । ਸਿੱਖਾ ਦੇ ਕਤਲੇਆਮ ਦਾ ਮੁੱਖ ਕਾਰਨ ਅਤੇ ਕੇਦਰੀ ਮਨੋਰਥ ਸਿੱਖਾਂ ਨੂੰ ਹਿੰਦੂ ਸਮਾਜ ਵਿੱਚ ਰਲਾਉਣਾ ਅਤੇ ਸਿੱਖਾਂ ਦੁਆਰਾ ਕੀਤੀ ਜਾ ਰਹੀ ਅੜੀ ਅਤੇ ਵਿਦਰੋਹ ਨੂੰ ਕੁਚਲ ਦੇਣਾ ਸੀ । ਕਾਗਰਸ ਦੇ ਰਵਾਇਤੀ ਵਿਰੋਧੀ ਅਡਵਾਨੀ (ਬੀ.ਜੇ.ਪੀ) ਨੇ ਸਿੱਖ ਸਮੱਸਿਆ ਦਾ ਹੱਲ ਇੱਕ ਬੰਬ ਦੱਸਿਆ ਸੀ । ਸਿੱਖ ਇੱਕ ਵੱਖਰੀ ਕੌਮ ਦਾ ਸੰਕਲਪ ਇਕੱਲੇ ਕਾਂਗਰਸੀ ਹਿੰਦੂ ਵਰਗ ਅੰਦਰ ਹੀ ਨਹੀਂ ਲੱਗਭੱਗ ਹਰ ਤਰਾਂ ਦੇ ਹਿੰਦੂ ਵਰਗਾਂ, ਉਦਾਰ ਖਿਆਲੀਆਂ ਅਤੇ ਕਮਿਉਨਿਸਟਾਂ ਤੱਕ ਨੂੰ ਭਾਰੀ ਔਖ ਤੇ ਜਲਣ ਸੀ । ਨਵੰਬਰ 1984 ਵਿੱਚ ਹਿੰਦੂ ਵਰਗ ਨੇ ਸਿੱਖਾਂ ਵਿਰੁੱਧ ਆਪਣੀ ਕਿੜ ਕੱਢੀ ਸੀ । ਇਸ ਦੀ ਪੁਸਟੀ ਕਤਲੇਆਮ ਤੋਂ ਤੁਰੰਤ ਬਾਅਦ ਕਈ ਪ੍ਰਸਿੱਧ ਹਿੰਦੂ ਲੇਖਕਾ ਦੇ ਬੇਹੱਦ ਜਹਿਰੀਲੇ ਲੇਖਾਂ ਤੋ ਅੰਦਾਜਾ ਸਹਿਜੇ ਹੀ ਲਗਾ ਸਕਦੇ ਹਾਂ । ਐੱਮ ਵੀ ਕਾਮਥ ਵਰਗਿਆਂ ਤਾਂ ਇਥੋਂ ਤੱਕ ਕਹਿ ਦਿਤਾ ਕਿ ਸਿੱਖਾਂ ਨੇ ਕਾਲ ਦੀ ਗਤੀ ਤੇ ਸ਼ਕਤੀ ਨੂੰ ਮਨੋਂ ਭੁਲਾ ਛੱਡਿਆ ਹੈ, ਜਿਸ ਕਰਕੇ ਉਹ ਆਪਣੇ ਆਪ ਨੂੰ ਸਮੇਂ ਦੇ ਨਾਲ਼ ਬਦਲਣ ਤੋਂ ਇਨਕਾਰੀ ਹਨ ਅਤੇ ਇਸ ਤਰਾਂ ਉਹ ਸਿੱਖ ਸਮਾਜ ਨੂੰ ਮੁੜ 17 ਵੀਂ ਸਦੀ ਵਿੱਚ ਲੈ ਜਾਣਾ ਚਾਹੁੰਦੇ ਹਨ । ਉਹ ਅਤੀਤ ਵਿੱਚ ਹੀ ਰਹਿਣਾ ਚਾਹੁੰਦੇ ਹਨ ਅਤੇ ਭਵਿੱਖ ਵੱਲ੍ਹ ਵਧਣ ਤੋਂ ਡਰਦੇ ਹਨ । ਇਸ ਕਰਕੇ ਉਹ ਤੱਤ ਨੂੰ ਭੁਲਾ ਕੇ ਆਪਣਾ ਸਰੂਪ ਕਾਇਮ ਰੱਖਣ ਦੀ ਗੱਲ ਉੱਤੇ ਹੀ ਅੜੇ ਤੇ ਖੜੇ ਰਹਿਣਾ ਚਾਹੁੰਦੇ ਹਨ । ਇਸ ਸਾਰੇ ਲੇਖ ਦਾ ਕੇਦਰੀ ਭਾਵ ਸਿਰਫ ਇਹ ਹੀ ਸੀ ਕਿ ਨਵੰਬਰ 1984 ਵਿੱਚ ਪਈ ਮਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੱਖਰੀ ਪਛਾਣ ਰੱਖਣ ਦੀ ਜਿੱਦ ਛੱਡ ਕੇ ਹਿੰਦੂ ਮੁੱਖ ਧਾਰਾ ਵਿੱਚ ਸਾਮਿਲ ਹੋ ਜਾਣਾ ਚਾਹੀਦਾ ਹੈ ।

ਇਸ ਅਣਮਨੁੱਖੀ ਵਰਤਾਰੇ ਤੋਂ ਬਾਅਦ ਢੇਰ ਸਾਰੀਆਂ ਅਵਾਜਾ ਉੱਠੀਆਂ । ਮੀਤਾਂ ਬੋਸ ਜਿਸ ਨੇ ਪੀੜਤ ਸਿੱਖ ਬਾਈਚਾਰੇ ਨਾਲ਼ ਅਥਾਹ ਲਗਨ ਅਤੇ ਸਿਦਕ ਨਾਲ਼ ਕੰਮ ਕੀਤਾ ਨੇ ਇਕ ਇੰਟਰਵਿਊ ਵਿੱਚ ਕਿਹਾ, ‘ਸਿੱਖਾਂ ਬਾਰੇ ਤਾਂ ਪੱਕ ਨਾਲ਼ ਨਹੀਂ ਕਿਹਾ ਜਾ ਸਕਦਾ ਕਿ ਇੰਨਾ ਸਾਰਾ ਜ਼ੁਲਮ ਤੇ ਅਪਮਾਨ ਭੋਗਣ ਤੋਂ ਬਾਅਦ ਉਹ ਹੁਣ ਕੀ ਸੋਚਦੇ ਹਨ ਮੈਨੂੰ ਨਹੀਂ ਪਤਾ, ਪਰ ਜੇਕਰ ਮੈਂ ਸਿੱਖ ਹੁੰਦੀ ਤਾਂ ਇਹ ਸੱਭ ਭੋਗਣ ਤੋਂ ਬਾਅਦ ਮੈ ਭਾਰਤ ਦੇ ਕਿਸੇ ਕੜੇ-ਕਾਨੂੰਨ ਵਿੱਚ ਵਿਸ਼ਵਾਸ਼ ਨਹੀਂ ਸੀ ਰੱਖਣਾ..ਮੈਨੂੰ ਹੁਣ ਕੋਈ ਅਜਿਹੀ ਜਗ੍ਹਾ ਚਾਹੀਦੀ ਹੈ ਜਿਥੇ ਮੈਂ ਸੁਰੱਖਿਅੱਤ ਹੋ ਸਕਾਂ, ਕਿਉਂਕਿ ਜਿਸ ਸਿਸਟਮ ਨੇ ਮੇਰੀ ਇਸ ਕਦਰ ਹੇਠੀ ਕੀਤੀ ਕੀਤੀ ਹੈ ਉਸ ਵਿਚ ਮੈਨੂੰ ਹੁਣ ਕੋਈ ਵਿਸ਼ਵਾਸ ਨਹੀਂ ਰਹਿ ਗਿਆ ।(ਮੀਤਾ ਬੋਸ ਇੰਨ ਉਮਾਂ ਚੱਕਰਵਰਤੀ ਅਤੇ ਨੰਦਤਾ ਹਾਸਕਰ ਪੰਨਾ 295)

ਤ੍ਰਿਲੋਕਪੁਰੀ ਜਿਥੇ ਸੱਭ ਤੋਂ ਵੱਧ ਕਤਲੇਆਮ ਹੋਇਆ ।ਇਸੇ ਇਲਾਕੇ ਦੀਆਂ ਤਕਰੀਬਨ ਸਾਰੀਆਂ ਜੁਆਨ ਲੜਕੀਆਂ ਨੂੰ ਗੁੰਡਿਆ ਦੁਆਰਾ ਚੁੱਕ ਨਾਲ਼ ਦੇ ‘ਚਿਲਾ’ ਪਿੰਡ ਵਿੱਚ ਲਿਜਾਇਆ ਗਇਆ । ਉਹਨਾ ਦੀ ਇਜਤ ਨੂੰ ਰੋਲਿਆ ਗਿਆ ਜਿਸ ਨੂੰ ਲਿਖਦਿਆਂ ਕਲਮ ਵੀ ਸ਼ਰਮਸਾਰ ਹੋ ਰਹੀ ਹੈ । ਇਸੇ ਤ੍ਰਿਲੋਕਪੁਰੀ ਵਿੱਚ ਹੀ ‘ਕਿਸੋਰੀ ਬੁੱਚੜ’ ਨੇ ਤਕਰੀਬਨ ਤੀਹ ਜਣਿਆ ਨੂੰ ਆਪਣੇ ਬੱਕਰੇ ਝਟਕਾਉਣ ਵਾਲੇ ਦਾਹ ਨਾਲ਼ ਕੱਟਿਆ ਸੀ । ਉਸ ਨੇ ਤਕਰੀਬਨ ਹਰੇਕ ਲਾਸ਼ ਤੇ ਪੰਦਰਾ ਟੁੱਕੜੇ ਕੀਤੇ । ਚਸ਼ਮਦੀਨ ਮੋਹਿੰਦਰ ਸਿੰਘ ਜੋ 32/7 ਤ੍ਰਿਲੋਕਪੁਰੀ ਦਾ ਨਿਵਾਸੀ ਸੀ ਉਸ ਦੇ ਆਪਣੇ ਬਿਆਨ ਮੁਤਾਬਕ ਇਸ ਬੁੱਚੜ ਨੇ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਪਿਤਾ ਦਰਸਣ ਸਿੰਘ ਨੂੰ ਦਾਹ ਨਾਲ਼ ਮਾਰਿਆ ਸੀ । ਉਸ ਨੇ ਪਿਤਾ ਜੀ ਦੇ ਕਈ ਟੁੱਕੜੇ ਕਰ ਦਿਤੇ, ਜਿਸ ਦੇ ਖੌਫ ਤੋਂ ਮੈਂ ਅੱਜ ਤੱਕ ਭੀ ਉਭਰ ਨਹੀਂ ਪਾਇਆ । ਇਸ ਬੁੱਚੜ ਨੇ ਤਿੰਨ ਭਾਈਆਂ ਦਰਸਣ ਸਿੰਘ, ਅਮਰ ਸਿੰਘ ਅਤੇ ਨਿਰਮਲ ਸਿੰਘ ਦੇ ਅਣਗਿਣਤ ਟੁੱਕੜੇ ਕੀਤੇ ਸਨ।

ਇਕ ਦੇ ਪਰਿਵਾਰ ਵਿੱਚ ਵਿਆਹ ਸੀ । ਵਿਆਹ ਹੋਣ ਕਾਰਨ ਬਹੁਤ ਸਾਰੇ ਪ੍ਰਾਹੁਣੇ ਆਏ ਹੋਏ ਸਨ । ਭੀੜ ਨੇ ਆਉਂਦਿਆਂ ਹੀ ਚਰਨ ਸਿੰਘ, ਅਸ਼ੋਕ ਸਿੰਘ, ਬਲਵਿੰਦਰ ਸਿੰਘ, ਇੰਦਰ ਸਿੰਘ, ਦਲੀਪ ਸਿੰਘ, ਭਜਨ ਸਿੰਘ, ਪ੍ਰੇਮ ਸਿੰਘ, ਧਰਮ ਸਿੰਘ ਅਤੇ ਅਨਿਲ ਸਿੰਘ ਸੱਭ ਨੂੰ ਹੀ ਮਾਰ ਦਿਤਾ । ਇਹ ਬੁੱਚੜ ਉਹਨਾਂ ਨੂੰ ਦਾਹ ਨਾਲ਼ ਵੱਢਣ ਤੋਂ ਬਾਅਦ ਉਹਨਾਂ ਦਾ ਖੁਨ ਮੂੰਹ ਨੂੰ ਲਗਾਉਂਦਾ ਸੀ । ਇਸ ਬੁੱਚੜ ਨੂੰ ਅੱਜ ਦੇਸ਼ ਦਾ ਕਾਨੂੰਨ ਵਧੀਆ ਆਚਰਣ ਵਾਲਾ ਮੰਨਦਾ ਹੋਇਆ ਰਿਹਾ ਕਰਨ ਜਾ ਰਿਹਾ ਹੈ । ਕੀ ਏਹੋ ਲੋਕ ਤੰਤਰ ਹੈ ?? ਅੱਜ ਤੱਕ ਹਤਿਆਰੇ ਸੱਤਾ ਦਾ ਨਿੱਘ ਮਾਣ ਰਹੇ ਨੇ ਤੇ ਸਾਡੇ ਵਿਚਾਰੇ ਬੇਕਸੂਰੇ ਸਿੰਘ ਜਿੰਨਾ ਸਿਰਫ ਜਬਰ ਵਿਰੁੱਧ ਬੋਲਣ ਦੀ ਜੁਰੱਅਤ ਕੀਤੀ ਉਹ ਕਾਲ਼ ਕੋਠੜੀਆਂ ਵਿੱਚ ਬੰਦ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ । ਕੀ ਏਦਾਂ ਦੀ ਅਜਾਦੀ ਲਈ ਅਸੀਂ ਕੁਰਬਾਨੀਆਂ ਕੀਤੀਆਂ ?

ਪ੍ਰੋ ਦਵਿੰਦਰ ਪਾਲ ਸਿੰਘ ਜੀ ਨੂੰ ਭਾਰਤ ਸਰਕਾਰ ਨੇ ਸਮਝੌਤੇ ਤਹਿਤ 1995 ਵਿੱਚ ਜਰਮਨ ਤੋਂ ਇਹ ਕਹਿ ਕੇ ਵਾਪਿਸ ਮੰਗਵਾ ਲਿਆ ਸੀ ਕਿ ਅਸੀਂ ਮੌਤ ਦੀ ਸਜਾ ਨਹੀਂ ਸੁਣਾਵਾਂਗੇ ਪਰ 29 ਅਗਸਤ 2001 ਨੂੰ ਫਾਂਸੀ ਦੀ ਸਜਾ ਸੁਣਾ ਦਿਤੀ ਗਈ ਕੀ ਇਹ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਨਹੀਂ ਹੈ । ਇਸ ਨੂੰ ਅਸੀਂ ਆਮ ਸਬਦਾਂ ਵਿੱਚ ਸਰਕਾਰ ਦਾ ਸਿੱਖਾਂ ਨਾਲ਼ ਕੀਤਾ ਧੋਖਾ ਵੀ ਆਖ ਸਕਦੇ ਹਾਂ ਜੋ ਇਹ ਕਰਦੇ ਆਏ ਹਨ । ਹੋਰ ਸੁਣੋ ਤਿੰਨ ਜੱਜਾਂ ਦੇ ਪੈਨਲ ਵਿੱਚੋਂ ਜਸਟਿਸ ਸ਼ਾਹ ਨੂੰ ਇਹ ਫਾਂਸੀ ਦੀ ਸਜਾ ਮੰਜੂਰ ਨਹੀਂ ਸੀ । ਇਤਿਹਾਸ ਵਿੱਚ ਇਹ ਕਦੇ ਨਹੀਂ ਹੋਇਆ ਕਿ ਕਿਸੇ ਨੂੰ ਪੂਰਨ ਸਰਬ ਸੰਮਤੀ ਤੋਂ ਬਿਨਾ ਫਾਂਸੀ ਦਿਤੀ ਗਈ ਹੋਵੇ । ਕੀ ਇਹ ਤੁਗਲਕੀਆ ਫੁਰਮਾਨ ਨਹੀਂ ?? ਸਰਕਾਰੀ ਝੂਠੇ 133 ਗਵਾਹਾ ਵਿੱਚੋਂ ਕੋਈ ਇੱਕ ਵੀ ਗਵਾਹ ਭੁਗਤਿਆ ਨਹੀਂ । ਫਿਰ ਵੀ ਫਾਂਸੀ ਦੀ ਸਜਾ ਬਰਕਰਾਰ ਪਰ ਕਿਸੋਰੀ ਬੁੱਚੜ ਜਿਸ ਨੇ ਸ਼ਰੇਆਮ ਬੰਦੇ ਝਟਕਾਏ ਉਹ ਉੱਚ ਕਰੈਕਟਰ ਵਾਲ਼ਾ ਕੀ ਏਹੋ ਭਾਰਤ ਹੈ ?

ਸਾਰੇ ਜਾਣਦੇ ਹੀ ਹਨ ਕਿ ਪੁਲਿਸ ਇਕਬਾਲੀਆ ਬਿਆਨ ਕਿਵੇ ਮੰਨਵਾਉਂਦੀ ਹੈ । ਪੁਲਿਸ ਨੇ ਇਕਬਾਲੀਆ ਬਿਆਨ ਵਿੱਚ ਵੀ ਦਸਤਖਤ ਨਹੀਂੰ ਜਬਰਦਸਤੀ ਭੁੱਲਰ ਸਾਹਿਬ ਤੋਂ ਅੰਗੂਠਾ ਲਗਵਾਇਆ । ਇਸ ਇਕਬਾਲੀਆ ਬਿਆਨ ਦਾ ਖੰਡਨ ਭੁੱਲਰ ਸਾਹਿਬ ਨੇ ਅਦਾਲਤ ਵਿੱਚ ਚੀਖ-ਚੀਖ ਕੇ ਕੀਤਾ । ਇਹ ਤਾਂ ਜੀ ਦੇਸ਼ ਭਗਤ ਨੇ ਕੀ ਕਰੀਏ ਇਹਨਾਂ ਦਾ ?? ਜੀ ਆਲਮਾ ਇਕਬਾਲ ਇੱਕ ਉਰਦੂ ਦਾ ਸਾਰਿ ਹੋਇਆ ਉਸ ਨੂੰ ਆਪਣੇ ਵਤਨ ਹਿੰਦੋਸਤਾਨ ਨਾਲ਼ ਬਹੁਤ ਪਿਆਰ ਸੀ, ਉਸ ਨੇ ਇੱਕ ਤਰਾਨਾ ਲਿਖਿਆ :-

ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ,

ਹਮ ਬੁਲਬੁਲੇ ਹੈ ਇਸਕੀ ਯੇਹ ਗੁਲਸਤਾਂ ਹਮਾਰਾ ॥

ਉਸ ਤੋਂ ਬਾਅਦ ਜਦ ਆਲਮਾ ਇਕਬਾਲ ਸਾਹਿਬ ਨੂੰ ਸਤਾਇਆ ਗਿਆ, ਪਰੇਸ਼ਾਨ ਕੀਤਾ ਗਿਆ ਤਾਂ ਉਹਨਾਂ ਦਾ ਦਿਲ ਐਨਾ ਖੱਟਾ ਹੋਇਆ ਤਾਂ ਇਕਬਾਲ ਸਾਹਿਬ ਨੇ ਇੱਕ ਹੋਰ ਸ਼ੇਅਰ ਲਿਖਿਆ :-ਮੁਦਤੇ ਹੁਈ ਹੈ ਇਤਨੀ ਰੰਜੋ ਗਮ ਸਹਿਤੇ ਹੂਏ,

ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।


(http://www.sikhsiyasat.info/2012/02/manwinder-singh-giaspura-article/)


...
acha g thore changi tarah explain karo kida khushal desh hona c??

baki i dun agree here is my view
http://punjabijanta.com/religion-faith-spirituality/khalistan-70395/msg726287/#msg726287



http://www.sikhsiyasat.info/2012/02/manwinder-singh-giaspura-article/ on link changi tra explain hai ji

169
ਭਾਈ ਰਾਜੋਆਣਾ ਮਾਮਲਾ: ਸੁਪਰੀਮ ਕੋਰਟ ਨੇ ਸਟੇਅ ਦਰਖਾਸਤ ਸੁਣਨ ਤੋਂ ਮਨ੍ਹਾਂ ਕੀਤਾ; ਸਰਕਾਰ ਦਾ ਸਟੇਅ ਅਜੇ ਵੀ ਲਾਗੂ ਹੈ

ਲੁਧਿਆਣਾ, ਪੰਜਾਬ (30 ਮਾਰਚ, 2012): ਇਕ ਵਕੀਲ ਵੱਲੋਂ ਲੋਕ ਹਿਤ ਵਿਚ ਪਾਈ ਜਾ ਰਹੀ ਅਰਜੀ ਜਿਸ ਰਾਹੀਂ ਉਸ ਨੇ ਭਾਰਤ ਦੀ ਸੁਪਰੀਮ ਕੋਰਟ ਕੋਲੋਂ ਭਾਈ ਰਾਜੋਆਣਾ ਦੇ ਮਾਮਲੇ ਵਿਚ ਫਾਂਸੀ ਦੀ ਸਜਾ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ਉੱਤੇ ਭਾਰਤੀ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸਾਡੇ ਕਾਨੂੰਨੀ ਮਾਹਰਾਂ ਅਨੁਸਾਰ ਇਸ ਨਾਲ ਭਾਰਤ ਸਰਕਾਰ ਵੱਲੋਂ ਫਾਂਸੀ ਉੱਤੇ ਲਈ ਗਈ ਰੋਕ ਉੱਤੇ ਕੋਈ ਅਸਰ ਨਹੀਂ ਪਵੇਗਾ।

(http://www.sikhsiyasat.net/2012/03/30/rajoana-hanging-sci-refuses-to-entertain-stay-plea-goi-stay-still-valid/)

170
ਲੁਧਿਆਣਾ, ਪੰਜਾਬ (28 ਮਾਰਚ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਸਮੇਤ ਕਈ ਸਿੱਖ ਆਗੂਆਂ ਨੂੰ ਅੱਜ ਬਾਦਲ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਗ੍ਰਿਫਤਾਰ ਕਰ ਲਿਆ। ਭਾਈ ਦਲਜੀਤ ਸਿੰਘ ਨੂੰ ਉਨ੍ਹਾਂ ਦੀ ਲੁਧਿਆਣਾ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਦਕਿ ਪੰਚ ਪ੍ਰਧਾਨੀ ਦੇ ਸਕੱਤਰ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਫਤਹਿਗੜ੍ਹ ਸਾਹਿਬ ਅਤੇ ਜਥੇਬੰਦਕ ਸਕੱਤਰ ਭਾਈ ਜਸਵੀਰ ਸਿੰਘ ਖੰਡੂਰ ਨੂੰ ਉਨ੍ਹਾਂ ਦੇ ਲੁਧਿਆਣਾ ਨੇੜੇ ਸਥਿਤ ਘਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਆਗੂਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ ਤੇ ਪੁਲਿਸ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਰਹੇ ਹਨ।
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਇਨ੍ਹਾਂ ਗ੍ਰਿਫਤਾਰੀਆਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈ ਗ੍ਰਿਫਤਾਰੀ ਗੈਰਵਾਜਬ ਹਨ ਤੇ ਪੰਜਾਬ ਸਰਕਾਰ ਵੱਲੋਂ ਸਿਆਸੀ ਕਾਰਨਾਂ ਕਰਕੇ ਕਾਨੂੰਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਹਾਲ ਵਿਚ ਹੀ ਢਾਈ ਸਾਲ ਦੀ ਸਿਆਸੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਹੋਏ ਹਨ।
ਖਰਬ ਹੈ ਕਿ ਹੋਰਨਾਂ ਸਿੱਖ ਆਗੂਆਂ ਦੀ ਗ੍ਰਿਫਤਾਰੀ ਲਈ ਵੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਸਵੇਰ ਤੱਕ ਹੋਰ ਸਿੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀ ਹੈ।

(http://www.sikhsiyasat.info/2012/03/badal-govt-arrested/)

171
ਰੋਪੜ, ਪੰਜਾਬ (ਮਾਰਚ 24, 2012): ਪੰਜਾਬੀ ਦੇ ਰੋਜਾਨਾ ਅਖਬਾਰ “ਪੰਜਾਬੀ ਟ੍ਰਿਬਿਊਨ” ਵਿਚ ਛਪੀ ਇਕ ਖਬਰ ਮੁਤਾਬਕ ਬੀਤੀ 17 ਮਾਰਚ ਨੂੰ ਸ਼ਿਵ ਸੈਨਾ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਜੱਲਾਦ ਦੀ ਪੇਸ਼ਕਸ਼ ਕਰਨ ਸਬੰਧੀ ਕੁੱਝ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਨਾਲੋ ਨੌਜਵਾਨਾਂ ਨੇ ਆਪਣਾ ਨਾਤਾ ਤੋੜਦੇ ਹੋਏ ਖਿਮਾ ਦੀ ਮੰਗ ਕੀਤੀ ਹੈ। ਅੱਜ ਇੱਥੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਅਖ਼ਬਾਰਾਂ ਵਿੱਚ ਛਪੀ ਫੋਟੋ ਵਿੱਚ ਸ਼ਾਮਿਲ ਨੌਜਵਾਨਾਂ ਕੁਮਾਰ ਗੌਰਵ, ਅੰਮ੍ਰਿਤ ਸਿੰਘ, ਅਮਿਤ ਕੁਮਾਰ ਅਤੇ ਜਤਿੰਦਰ ਕੁਮਾਰ ਉਰਫ ਮੋਨੂੰ ਨੇ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਉਹ 16 ਮਾਰਚ ਨੂੰ ਸ਼ਾਮ ਸਮੇਂ ਉਂਝ ਹੀ ਘਨੌਲੀ ਬੱਸ ਸਟੈਂਡ ਵੱਲ ਘੁੰਮਣ ਜਾ ਰਹੇ ਸਨ ਕਿ ਰਸਤੇ ਵਿੱਚ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨੇ ਉਨ੍ਹਾਂ ਨੂੰ ਬੁਲਾ ਕੇ ਇਹ ਕਹਿੰਦਿਆਂ ਫੋਟੋ ਖਿਚਵਾ ਲਈ ਕਿ ਉਸ ਨੇ ਅਖਬਾਰ ਵਿੱਚ ਕੋਈ ਬਿਆਨ ਦੇਣਾ ਹੈ।
ਉਨ੍ਹਾਂ ਕਿਹਾ ਕਿ ਸੰਜੀਵ ਘਨੌਲੀ ਦੀ ਇੱਥੇ ਹੀ ਦੁਕਾਨ ਹੋਣ ਕਰਕੇ ਉਨ੍ਹਾਂ ਨਾਲ ਜਾਣ ਪਛਾਣ ਦੀ ਵਜ੍ਹਾ ਕਾਰਨ ਉਹ ਫੋਟੋ ਖਿਚਵਾਉਣ ਉਪਰੰਤ ਉੱਥੋਂ ਚਲੇ ਗਏ, ਪਰ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਸ ਖ਼ਬਰ ਨਾਲ ਪੂਰੇ ਪੰਜਾਬ ਵਿੱਚ ਵਿਵਾਦ ਪੈਦਾ ਹੋ ਗਿਆ ਹੈ ਤੇ ਉਸ ਖ਼ਬਰ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਹਲਫੀਆ ਬਿਆਨ ਰਾਹੀਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਸ਼ਿਵ ਸੈਨਾ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਸਿੱਖ ਸੰਗਤਾਂ ਤੋਂ ਖਿਮਾ ਦੀ ਕੀਤੀ। ਇਸ ਸਬੰਧੀ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨਾਲ ਸੰਪਰਕ ਨਹੀਂ ਹੋ ਸਕਿਆ।

172
ਅੰਮ੍ਰਿਤਸਰ, ਪੰਜਾਬ (ਮਾਰਚ 23, 2012): ਸ਼੍ਰੀ ਅਕਾਲ ਤਖਤ ਸਾਹਿਬ ਨੇ ਭਾਈ ਦਿਲਾਵਰ ਸਿੰਘ ਨੂੰ ਸਿੱਖ ਕੌਮ ਦਾ ਕੌਮੀ ਸ਼ਹੀਦ ਐਲਾਨਿਆ ਹੈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਿੱਖ ਕੌਮ ਦਾ ਜ਼ਿੰਦਾ ਸ਼ਹੀਦ ਐਲਾਨਿਆ ਹੈ। ਪੰਜ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਨੇ ਅੱਜ ਇਕੱਤਰਤਾ ਤੋਂ ਬਾਅਦ ਐਲਾਨ ਕੀਤਾ ਹੈ ਕਿ ਸ. ਪਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਬਾਦਲ ਦਲ), ਸ. ਸੁਖਬੀਰ ਸਿੰਘ ਬਾਦਲ (ਪ੍ਰਧਾਨ ਬਾਦਲ ਦਲ) ਅਤੇ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਰਾਸ਼ਟਰਪਤੀ ਨੂੰ ਮਿਲ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਉਪਰਾਲਾ ਕਰਨ ਤੇ ਭਾਰਤ ਸਰਕਾਰ ਤੱਕ ਸਿੱਖਾਂ ਦੀਆਂ ਭਾਵਨਾਵਾਂ ਪਹੁੰਚਦੀਆਂ ਕਰਨ।
ਉਨ੍ਹਾਂ ਸਿੱਖ ਸੰਗਤਾਂ ਨੂੰ ਕਿਹਾ ਹੈ ਕਿ ਉਹ 28 ਮਾਰਚ, 2012 ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਨਾਮ ਸਿਮਰਨ ਕਰਨ।
ਇਹ ਐਲਾਨ ਸੁਣਨ ਤੋਂ ਬਾਅਦ ਸਿੱਖ ਜਥੇਬੰਦੀਆਂ ਉੱਤੇ ਅਧਾਰਤ ਸੱਤ ਮੈਂਬਰੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੇ ਵਿਰੋਧ ਵਿਚ 28 ਮਾਰਚ, 2012 ਨੂੰ ਪੰਜਾਬ ਬੰਦ ਕੀਤਾ ਜਾਵੇਗਾ। 29 ਮਾਰਚ, 2012 ਸਿੱਖ ਸੰਗਤਾਂ ਦੇ ਭਾਰੀ ਕਾਫਲੇ ਖਾਲਸਾ ਮਾਰਚਾਂ ਦੇ ਰੂਪ ਵਿਚ ਪੰਜਾਬ ਵਿਚ ਸਥਿਤ ਤਿੰਨ ਤਖਤ ਸਾਹਿਬਾਨ ਤੋਂ ਪਟਿਆਲਾ ਤੱਕ ਪਹੁੰਚਣਗੇ। 30 ਅਤੇ 31 ਮਾਰਚ ਨੂੰ ਪਟਿਆਲਾ ਵਿਖੇ ਰੋਹ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਦੋਵੇਂ ਦਿਨ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰੇ ਦੇ ਵਿਰੋਧ ਵਿਚ ਧਰਨਾ ਜਾਰੀ ਰਹੇਗਾ। ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਮਾਨ ਦਲ), ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ, ਖਾਲਸਾ ਐਕਸ਼ਨ ਕਮੇਟੀ ਆਦਿ ਦੇ ਨਾਂ ਜ਼ਿਕਰਯੋਗ ਹਨ, ਨੇ ਸੰਗਤਾਂ ਨੂੰ ਇਸ ਫਾਂਸੀ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ...
(http://www.sikhsiyasat.info/2012/03/bhai-dilawar-singh/)

173
ਪੰਜਾਬ ਦੀ ਤਕਦੀਰ ਅਤੇ ਇਸ ਦੇ ਭਵਿੱਖ ਬਾਰੇ ਗੰਭੀਰ, ਫਿ਼ਕਰਮੰਦ ਅਤੇ ਚੋਟੀ ਦੇ ਬੁੱਧੀਜੀਵੀ, ਕਾਨੂੰਨ ਦੇ ਮਾਹਿਰ, ਇਤਿਹਾਸਕਾਰ, ਸਾਹਿਤਕਾਰ ਅਤੇ ਰਾਜਨੀਤਿਕ ਵਿਗਿਆਨ ਦੇ ਮਾਹਿਰਾਂ ਵਿੱਚ ਇਸ ਗੱਲ ਬਾਰੇ ਸਰਬ-ਸਹਿਮਤੀ ਹੈ ਕਿ ਫਾਂਸੀ ਦਾ ਇੰਤਜ਼ਾਰ ਕਰ ਰਹੇ ਸ: ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਸਿੱਖ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਬਣੇਗੀ। ਇਹ ਵਿਦਵਾਨ ਭਾਵੇਂ ਸਿੱਖ ਇਤਿਹਾਸ ਵਿੱਚ ਵਾਪਰਨ ਜਾ ਰਹੇ ਇਸ ਨਿਵੇਕਲੇ ਵਰਤਾਰੇ ਬਾਰੇ ਵੱਖਰੇ-ਵੱਖਰੇ ਅੰਦਾਜ਼ ਵਿੱਚ ਗੱਲ ਕਰਦੇ ਹਨ ਪਰ ਉਹ ਸਾਰੇ ਇਸ ਗੱਲ ਬਾਰੇ ਸਹਿਮਤ ਹਨ ਕਿ ਰਾਜਨੀਤਿਕ, ਧਾਰਮਿਕ ਤੇ ਸੱਭਿਆਚਾਰਕ ਤੌਰ ਤੇ ਪੂਰੀ ਤਰ੍ਹਾਂ ਨਿੱਘਰ ਗਈ ਸਿੱਖ ਕੌਮ ਇਸ ਕੁਰਬਾਨੀ ਬਾਰੇ ਅੱਜ ਦੀ ਤਰੀਕ ਵਿੱਚ ਆਪਣੇ-ਆਪ ਨੂੰ ਕੇਵਲ ‘ਬੇਚੈਨ‘ ਹੀ ਮਹਿਸੂਸ ਕਰੇਗੀ ਜਦ ਕਿ ਆਉਣ ਵਾਲੇ ਕੱਲ੍ਹ ਨੂੰ ਇਹ ਕੁਰਬਾਨੀ ਸਿੱਖ ਹਿਰਦਿਆਂ ਵਿੱਚ ਸਦਾ ਸੱਜਰੀ ਸਵੇਰ ਵਾਂਗ ਚਮਕੇਗੀ ਅਤੇ ਨੌਜਵਾਨਾਂ ਦੀ ਸਿਧਾਂਤਿਕ ਅਗਵਾਈ ਕਰੇਗੀ।
ਦੂਜੇ ਪਾਸੇ ਮਨੋਵਿਗਿਆਨ ਦੇ ਮਾਹਿਰ ਇਸ ਘਟਨਾ ਨੂੰ ਚੰਗਿਆਈ ਜਾਂ ਬੁਰਿਆਈ ਦੇ ਮਾਪਦੰਡ ਨਾਲ ਪਰਖੇ ਤੋਂ ਬਿਨ੍ਹਾਂ ਹੀ ਆਪਣੀ ਹੀ ਸ਼ਬਦਾਵਲੀ ਵਿੱਚ ਇਹ ਵਿਚਾਰ ਰੱਖਦੇ ਹਨ ਕਿ ਸ: ਬਲਵੰਤ ਸਿੰਘ ਵਰਗੇ ਵਿਅਕਤੀ ਇੱਕ ਪਾਸੜ ਖਿਆਲਾਂ ਨੂੰ ਇਸ ਹੱਦ ਤੱਕ ਪਰਣਾਏ ਜਾਂਦੇ ਹਨ ਅਤੇ ਇਸ ਹੱਦ ਤੱਕ ਵਚਨਬੱਧ ਹੁੰਦੇ ਹਨ ਕਿ ਉਹਨਾਂ ਨੂੰ ਆਪਣਾ ਸੱਚ ਸਭ ਤੋਂ ਵੱਡੀ ਗੱਲ ਜਾਪਦਾ ਹੈ।
ਕੁਝ ਵਿਦਵਾਨ ਗੱਲਬਾਤ ਦੌਰਾਨ ਇਸ ਨੁਕਤੇ ਉਤੇ ਵੱਧ ਜ਼ੋਰ ਦੇ ਰਹੇ ਹਨ ਕਿ ਇਹ ਕੁਰਬਾਨੀ ਆਪਣੇ ਵਿਚਾਰ ਉਤੇ ਪੂਰੀ ਦ੍ਰਿੜਤਾ ਤੇ ਸਿਦਕਦਿਲੀ ਨਾਲ ਪਹਿਰਾ ਦੇਣ ਵਾਲੇ ਅਤੇ ਅੰਤ ਨੂੰ ਹੱਸ-ਹੱਸ ਕੇ ਮੌਤ ਨੂੰ ਗਲੇ ਲਗਾਉਣ ਵਾਲੀਆਂ ਹਸਤੀਆਂ ਦੇ ਵਰਗ ਵਿੱਚ ਆਉਂਦੀ ਹੈ। ਇਹ ਵਿਦਵਾਨ ਸ਼ਹੀਦ ਭਗਤ ਸਿੰਘ ਨੂੰ ਵੀ ਇਸੇ ਵਰਗ ਵਿੱਚ ਲੈ ਕੇ ਆਉਂਦੇ ਹਨ। ਇਸ ਸਬੰਧ ਵਿੱਚ ਇਕ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਦਾ ਹਵਾਲਾ ਦਿੰਦਾ ਹੋਇਆ ਇਹ ਕਹਿੰਦਾ ਹੈ ਕਿ ਜਦੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੀ ਇਹੋ ਜਿਹੀ ਸ਼ਹਾਦਤ ਸੰਪੂਰਨ ਰੂਪ ਵਿੱਚ ਅੱਗੇ ਵੱਲ ਵੱਧਦੀ ਹੈ ਤਾਂ ਉਦੋਂ ਇਹ ਸ਼ਹਾਦਤ ਸਾਰੀ ਕੌਮ ਨੂੰ ਜਗਾ ਦਿੰਦੀ ਹੈ। ਇਸ ਵਿਦਵਾਨ ਦਾ ਕਹਿਣਾ ਹੈ ਕਿ ਭਾਵੇਂ ਰਾਜਨੀਤਿਕ ਮਜ਼ਬੂਰੀਆਂ ਕਾਰਣ ਵਰਤਮਾਨ ਸਿਆਸਤਦਾਨ ਇਸ ਵਰਤਾਰੇ ਬਾਰੇ ਖੁੱਲ੍ਹ ਕੇ ਨਾ ਵੀ ਬੋਲਣ ਤਾਂ ਵੀ ਅੰਦਰੋਂ ਇਹ ਸ਼ਹਾਦਤ ਹਿਲਾਉਣ ਤੇ ਜਗਾਉਣ ਵਾਲੀ ਹੈ।
ਜਿੰਨ੍ਹਾਂ ਵਿਦਵਾਨਾਂ ਦੀ ਸ: ਬਲਵੰਤ ਸਿੰਘ ਰਾਜੋਆਣਾ ਦੀ ਸਖ਼ਸ਼ੀਅਤ ਬਾਰੇ ਰਾਵਾਂ ਤੇ ਟਿੱਪਣੀਆਂ ਲਈਆਂ ਗਈਆਂ ਹਨ, ਉਹਨਾਂ ਵਿੱਚ ਸਿੱਖ ਪੰਥ ਦੇ ਉੱਘੇ ਚਿੰਤਕ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਅੰਗਰੇਜ਼ੀ ਦੇ ਵਿਦਵਾਨ ਡਾ: ਗੁਰਭਗਤ ਸਿੰਘ, ਉੱਘੇ ਇਤਿਹਾਸਕਾਰ ਤੇ ਸਾਬਕਾ ਵਾਇਸ-ਚਾਂਸਲਰ ਡਾ: ਜੇ. ਐਸ. ਗਰੇਵਾਲ, ਡਾ: ਪ੍ਰਿਥੀਪਾਲ ਸਿੰਘ ਕਪੂਰ, ਰਾਜਨੀਤਿਕ ਵਿਗਿਆਨ ਦੇ ਮਾਹਿਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ: ਕੇਹਰ ਸਿੰਘ, ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਚੇਅਰਮੈਨ ਤੇ ਸਿੱਖ ਵਿਦਵਾਨ ਡਾ: ਬਲਕਾਰ ਸਿੰਘ, ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਹੀ ਵਰਤਮਾਨ ਚੇਅਰਮੈਨ ਡਾ: ਸਰਬਜਿੰਦਰ ਸਿੰਘ, ਅਪਰਾਧ ਦੇ ਖੇਤਰ ਦੇ ਉੱਘੇ ਕਾਨੂੰਨਦਾਨ ਤੇ ਸਾਬਕਾ ਐਡਵੋਕੇਟ ਜਨਰਲ ਸ: ਰਜਿੰਦਰ ਸਿੰਘ ਚੀਮਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮਨੋਵਿਗਿਆਨ ਵਿਭਾਗ ਦੇ ਮੁਖੀ ਸ੍ਰੀਮਤੀ ਸੀਮਾ ਵਿਨਾਇਕ, ਸਰਕਾਰੀ ਕਾਲਿਜ ਫਾਰ ਵੁਮਿਨ ਚੰਡੀਗੜ੍ਹ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਡਾ: ਗੀਤਾ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਉਪ-ਚੇਅਰਮੈਨ ਪ੍ਰੋ: ਬਾਵਾ ਸਿੰਘ, ਪੰਜਾਬੀ ਯੂਨੀਵਰਸਿਟੀ ਵਿੱਚ ਰੀਲੀਜਸ ਸਟੱਡੀਜ਼ ਦੇ ਚੇਅਰਮੈਨ ਡਾ: ਹਰਪਾਲ ਸਿੰਘ ਪੰਨੂੰ, ਜੁਝਾਰੂ ਲਹਿਰ ਦੇ ਵਿਚਾਰਧਾਰਕ ਹਮਦਰਦ, ਉੱਘੇ ਸਿੱਖ ਚਿੰਤਕ, ਸੰਤ ਜਰਨੈਲ ਸਿੰਘ ਅਤੇ ਦਰਬਾਰ ਸਾਹਿਬ ਦੇ ਸਾਕੇ ਬਾਰੇ ਲਿਖੀਆਂ ਤਿੰਨ ਚਰਚਿਤ ਪੁਸਤਕਾਂ ਦੇ ਲੇਖਕ ਸ: ਅਜਮੇਰ ਸਿੰਘ, ਉੱਘੇ ਸਿੱਖ ਚਿੰਤਕ ਡਾ: ਗੁਰਤਰਨ ਸਿੰਘ, ਸਾਹਿਤ ਦੇ ਵਿਦਵਾਨ ਸ: ਨਿਰਮਲ ਸਿੰਘ ਲਾਂਬੜਾਂ, ਸਾਬਕਾ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਅਤੇ ਕੋਮਲ ਤੇ ਮਹੀਣ ਜਜ਼ਬਿਆਂ ਦੇ ਸ਼ਾਇਰ ਤੇ ਦੂਰ-ਅੰਦੇਸ਼ ਚਿੰਤਕ ਸੁਰਜੀਤ ਪਾਤਰ ਸ਼ਾਮਿਲ ਹਨ। ਸ਼ਾਇਦ ਪਾਠਕਾਂ ਨੂੰ ਇਹ ਜਾਣ ਕੇ ਤਸੱਲੀ ਹੋਵੇਗੀ ਕਿ ਇਹਨਾਂ ਟਿੱਪਣੀਆਂ ਵਿੱਚ ਰਾਜੀਨਿਤਕ ਪਾਰਟੀਆਂ ਤੇ ਸਿਆਸਤਦਾਨਾਂ ਨੂੰ ਦੂਰ ਹੀ ਰੱਖਿਆ ਗਿਆ ਹੈ ਕਿਉਂਕਿ ਉਹ ਅੱਜ-ਕੱਲ੍ਹ ਥੋੜ੍ਹੇ-ਬਹੁਤੇ ਫਰਕ ਨਾਲ ਸਾਰੇ ਦੇ ਸਾਰੇ ਸ: ਬਲਵੰਤ ਸਿੰਘ ਪ੍ਰਤੀ ਰਸਮੀ ਹਮਦਰਦੀ ਦੀਆਂ ਟਿੱਪਣੀਆਂ ਤੇ ਬਿਆਨਬਾਜ਼ੀ ਕਰ ਰਹੇ ਹਨ ਅਤੇ ਸਿੱਖ ਇਤਿਹਾਸ ਦੀਆਂ ਡੂੰਘੀਆਂ ਵਾਦੀਆਂ ਤੋਂ ਕੋਹਾਂ ਦੂਰ ਹਨ।
ਡਾ: ਜੇ.ਐਸ.ਗਰੇਵਾਲ ਦਾ ਵਿਚਾਰ ਹੈ ਕਿ ਸ: ਬਲਵੰਤ ਸਿੰਘ ਦੀ ਕੁਰਬਾਨੀ ਸਿੱਖ ਵਿਸ਼ਵਾਸ਼ ਨਾਲ ਜੁੜੀ ਹੋਈ ਹੈ। ਅਸਲ ਵਿੱਚ ਉਸ ਦਾ ਰੋਸ ਜਾਗਦੇ ਹੋਏ ਵਿਅਕਤੀਆਂ ਵਾਲਾ ਰੋਸ ਹੈ। ਭਾਵੇਂ ਇਹ ਗੱਲ ਵੱਖਰੀ ਹੈ ਕਿ ਇਸ ਸਮੇਂ ਉਸ ਦੇ ਹਿਮਾਇਤੀਆਂ ਦੀ ਗਿੱਣਤੀ ਬਹੁਤੀ ਨਹੀਂ। ਜਿਹੜੇ ਥੋੜ੍ਹੇ ਬਹੁਤੇ ਸਮਰਥਕ ਹਨ, ਉਹ ਆਪਣੀ ਗੱਲ ਸੰਪੂਰਨ ਅਰਥਾਂ ਵਿੱਚ ਕਰ ਨਹੀਂ ਸਕੇ ਅਤੇ ਜਾਂ ਉਹਨਾਂ ਦੀ ਗੱਲ ਅਖਬਾਰਾਂ ਵਾਲੇ ਚੁੱਕਦੇ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਸ: ਬਲਵੰਤ ਸਿੰਘ ਪ੍ਰਤੀ ਅਕਾਲੀ ਦਲ ਦੀ ਪਹੁੰਚ ਤੇ ਰਵੱਈਆ ਇੱਕ ਤਰ੍ਹਾਂ ਨਾਲ ਕਾਂਗਰਸ ਵਰਗਾ ਹੀ ਜਾਪਦਾ ਹੈ।
ਡਾ: ਗੁਰਭਗਤ ਸਿੰਘ ਦਾ ਕਹਿਣਾ ਹੈ ਕਿ ਇਹ ਕੁਰਬਾਨੀ ਕਿਸੇ ਪੱਕੇ ਸਿਧਾਂਤ ਤੇ ਯਕੀਨ ਨਾਲ ਜੁੜੀ ਹੋਈ ਹੈ ਅਤੇ ਇਤਿਹਾਸ ਸੁਭਾਵਿਕ ਹੀ ਇਸ ਦੀ ਪ੍ਰਸ਼ੰਸਾ ਕਰੇਗਾ। ਇਸ ਸਿੱਖ ਚਿੰਤਕ ਨੇ ਇਹ ਦਿਲਚਸਪ ਟਿੱਪਣੀ ਕੀਤੀ ਕਿ ਇਸ ਸ਼ਹਾਦਤ ਨਾਲ ਭਾਰਤ ਵਿੱਚ ਕਨਫੈਡਰੇਸ਼ਨ ਦੇ ਸਿਧਾਂਤ ਨੂੰ ਅੱਗੇ ਵੱਲ ਲਿਜਾਣ ਵਿੱਚ ਮੱਦਦ ਮਿਲ ਸਕਦੀ ਹੈ। ਉਹਨਾਂ ਇਹ ਵੀ ਮੰਨਿਆ ਕਿ ਅੱਜ ਦਾ ਸਿੱਖ ਇਸ ਵਰਤਾਰੇ ਨੂੰ ਸਧਾਰਣ ਕਿਸਮ ਦੇ ਜੁਰਮ ਨਾਲ ਜੋੜ ਕੇ ਹੀ ਵੇਖਦਾ ਹੈ। ਉਹਨਾਂ ਦਾ ਇਹ ਵੀ ਵਿਚਾਰ ਸੀ ਕਿ ਪੰਜਾਬ ਦੀ ਜਵਾਨੀ ਵਿੱਚ ਇਸ ਕੁਰਬਾਨੀ ਦਾ ਫਿਲਹਾਲ ਕੋਈ ਵੱਡਾ ਅਸਰ ਨਹੀਂ ਜਾਪਦਾ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਘੱਟ-ਗਿੱਣਤੀਆਂ ਨੂੰ ਆਪਣਾ ਬਣਦਾ ਸਥਾਨ ਨਹੀਂ ਮਿਲਦਾ ਉਦੋਂ ਤੱਕ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿਣਗੀਆਂ।
ਉੱਘੇ ਸਿੱਖ ਚਿੰਤਕ ਸ: ਅਜਮੇਰ ਸਿੰਘ ਨੇ ਸ: ਬਲਵੰਤ ਸਿੰਘ ਦੀ ਕੁਰਬਾਨੀ ਨੂੰ ਸਿੱਖਾਂ ਦੇ ਅਨਮੋਲ ਇਤਿਹਾਸਿਕ ਵਿਰਸੇ ਨਾਲ ਜੋੜਦਿਆਂ ਹੋਇਆਂ ਵੱਖਰੇ ਅੰਦਾਜ਼ ਵਿੱਚ ਵੇਖਿਆ ਹੈ ਅਤੇ ਟਿੱਪਣੀ ਕੀਤੀ ਹੈ ਕਿ ਸ਼ਹਾਦਤ ਸਿੱਖ ਲਈ ਇੱਕ ਸਧਾਰਣ ਕਰਮ ਹੈ ਪਰ ਇੱਕ ਖਾਸ ਸੰਦਰਭ ਨਾਲ ਜੁੜ ਕੇ ਕੋਈ ਸ਼ਹਾਦਤ ਆਪਣੀ ਨਿਰਾਲੀ ਵਿਲੱਖਣਤਾ ਸਿਰਜ ਦਿੰਦੀ ਹੈ। ਸ: ਬਲਵੰਤ ਸਿੰਘ ਦੀ ਸ਼ਹਾਦਤ ਉਹਨਾਂ ਰਾਜਸੀ ਹਾਲਤਾਂ ਵਿੱਚ ਹੋਣ ਜਾ ਰਹੀ ਹੈ ਜਦੋਂ ਸਮੇਂ ਦੀਆਂ ਕਰੂਰ ਰਾਜਸੀ ਤਾਕਤਾਂ ਵੱਲੋਂ ਖਾਲਸਾ ਪੰਥ ਦੀ ਮੌਲਿਕ ਹਸਤੀ ਨੂੰ ਆਪਣੇ ਸਵਾਰਥ ਦੇ ਮੁਤਾਬਿਕ ਢਾਲਣ ਲਈ ਮੱਧਯੁੱਗੀ ਜਬਰ ਤੇ ਕਲਯੁੱਗੀ ਸਾਜ਼ਿਸਾਂ ਦੀ ਨਿਸ਼ੰਗ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਈ ਬਲਵੰਤ ਸਿੰਘ ਦਾ ਸ਼ਹਾਦਤ ਦੇ ਕੰਢੇ ਤੱਕ ਪਹੁੰਚਣ ਦਾ ਸਫਰ ਤੇ ਉਸ ਦਾ ਅਮਲ ਸਿੱਖ ਪੰਥ ਲਈ ਇੱਕ ਚਮਕਦੀ ਮਿਸਾਲ ਬਣ ਗਿਆ ਹੈ, ਕਿ ਰਾਜਸੀ ਹਾਲਤਾਂ ਭਾਵੇਂ ਕਿੰਨੀਆਂ ਵੀ ਬੇਵਫ਼ਾ ਤੇ ਬੇਰਹਿਮ ਕਿਉਂ ਨਾ ਹੋ ਜਾਣ, ਖਾਲਸੇ ਦਾ ਆਪਣੇ ਧਰਮ ਦੀ ਸਦੀਵੀ ਸੁਤੰਤਰਤਾ ਨਾਲ ਪ੍ਰੇਮ ਤੇ ਲਗਾਉ ਸਦੀਵੀ ਬਣਿਆ ਰਹੇਗਾ ਅਤੇ ਉਹ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਸਦੀਵੀ ਰੋਸ ਦੇ ਸੱਚ ਨੂੰ ਸਥਾਪਿਤ ਕਰਨ ਲਈ ਸ਼ਹਾਦਤਾਂ ਦੀ ਸ਼ਮਾਂ ਨੂੰ ਹਮੇਸ਼ਾਂ ਬਲਦਾ ਰੱਖੇਗਾ। ਸ: ਬਲਵੰਤ ਸਿੰਘ ਇਹੋ ਜਿਹੀ ਹੀ ਇੱਕ ਸ਼ਮਾਂ ਹੈ। ਸ: ਬਲਵੰਤ ਸਿੰਘ ਨੇ ਆਪਣੇ ਨਿਰਭਉ ਅਮਲ ਰਾਹੀਂ ਦਰਸਾ ਦਿਤਾ ਹੈ ਕਿ ਸਿੱਖ ਧਰਮ ਦੀ ਸਦੀਵੀ ਸੁਤੰਤਰਤਾ ਤੋਂ ਘੱਟ ਕੋਈ ਵੀ ਸਮਝੌਤਾ ਖਾਲਸੇ ਦੀ ਜ਼ਮੀਰ ਤੇ ਆਤਮਾ ਨੂੰ ਪ੍ਰਵਾਨ ਨਹੀਂ ਹੋਵੇਗਾ। ਭਾਈ ਬਲਵੰਤ ਸਿੰਘ ਬਾਰੇ ਇੱਕ ਹੋਰ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਰਾਜਨੀਤਿਕ ਹਾਲਤਾਂ ਦੇ ਇਸ ਵਿਸ਼ੇਸ਼ ਪ੍ਰਸੰਗ ਵਿੱਚ ਬਲਵੰਤ ਸਿੰਘ ਕੇਵਲ ਇੱਕ ਵਿਅਕਤੀ ਹੀ ਨਹੀਂ ਰਿਹਾ ਸਗੋਂ ਪੰਥ ਦੀ ਨਿਆਰੀ ਹੋਂਦ ਦਾ ਅਤੇ ਇਸ ਨਿਆਰੀ ਹੋਂਦ ਨੂੰ ਸਦਾ ਬਚਾ ਕੇ ਰੱਖਣ ਬਾਰੇ ਖਾਲਸਾਈ ਇਰਾਦੇ ਦਾ ਪ੍ਰਤੀਕ ਬਣ ਗਿਆ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਜਾਗਦੀ ਜ਼ਮੀਰ ਵਾਲੇ ਹਰ ਸਿੱਖ ਦਾ ਸ: ਬਲਵੰਤ ਸਿੰਘ ਨਾਲ ਹੁਣ ਜ਼ਾਤੀ ਲਗਾਅ ਬਣ ਗਿਆ ਹੈ। ਉਹ ਸਭਨਾ ਨੂੰ ‘ਆਪਣਾ‘ ਲੱਗਣ ਲੱਗ ਪਿਆ ਹੈ ਤੇ ਸਾਰੇ ਉਸ ਦੇ ਆਪਣੇ ਹੋ ਗਏ ਹਨ। ਉਹਨਾਂ ਦੀ ਸ਼ਹਾਦਤ ਸਿੱਖਾਂ ਦੀਆਂ ਜ਼ਮੀਰਾਂ ਨੂੰ ਪੰਜ ਸਦੀਆਂ ਦੀਆਂ ਹੁਸੀਨ ਸਿੱਖ ਯਾਦਾਂ ਨਾਲ ਜੋੜ ਦੇਵੇਗੀ ਤੇ ਇੰਝ ਸਿੱਖ ਦੀ ਇਨਸਾਫ ਲੈਣ ਦੀ ਤਾਂਘ ਨੂੰ ਕੌਮਾਂਤਰੀ ਪੱਧਰ ਉੱਤੇ ਸਥਾਪਿਤ ਕਰਨ ਵਿੱਚ ਸਹਾਈ ਬਣੇਗੀ।
ਉੱਘੇ ਸਿੱਖ ਵਿਦਵਾਨ ਅਤੇ ਪ੍ਰੋਫੈਸਰ ਪੂਰਨ ਸਿੰਘ ਤੇ ਹਰਿੰਦਰ ਸਿੰਘ ਮਹਿਬੂਬ ਦੀਆਂ ਰਚਨਾਵਾਂ ਦੀਆਂ ਡੂੰਗੀਆਂ ਪਰਤਾਂ ਨੂੰ ਫਰੋਲਣ ਵਾਲੇ ਚਿੰਤਕ ਡਾ: ਗੁਰਤਰਨ ਸਿੰਘ ਦਾ ਕਹਿਣਾ ਹੈ ਕਿ ਸ: ਬਲਵੰਤ ਸਿੰਘ ਜਿਉਂ-ਜਿਉਂ ਮੌਤ ਦੇ ਨੇੜੇ ਜਾ ਰਿਹਾ ਹੈ ਉਸ ਦਾ ਚਿਹਰਾ ਸਿਖਰ ਰੂਪ ਵਿੱਚ ਖਿੜਦਾ ਜਾ ਰਿਹਾ ਹੈ। ਉਹ ਭੀੜੀਆਂ ਜਕੜਾਂ ਤੋਂ ਆਜ਼ਾਦ ਹੋਇਆ ਹੈ। ਉਹਨਾਂ ਕਿਹਾ ਕਿ ਇੱਕ ਸਿੱਖ ਦੀ ਸ਼ਹਾਦਤ ਉੱਤੇ ਹੀ ਪਰਖ ਹੁੰਦੀ ਹੈ। ਸਧਾਰਣ ਜੀਵਨ ਵਿੱਚ ਇਸ ਦਾ ਪਤਾ ਨਹੀਂ ਲੱਗ ਸਕਦਾ ਕਿਉਂਕਿ ਦੇਖਣ ਵਾਲੀ ਪੂਰੀ ਨਿਗ੍ਹਾ ਹੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਸਿੱਖ ਦੇ ਸਾਰੇ ਰਾਹ ਮੌਤ ਵਿੱਚੋਂ ਦੀ ਹੋ ਕੇ ਜਾਂਦੇ ਹਨ। ਉਹਨਾਂ ਨੇ ਦਾਂਤੇ ਦੀ ਮਸ਼ਹੂਰ ਰਚਨਾ ‘‘ਡਿਵਾਇਨ ਕਾਮੇਡੀ‘‘ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਜਦੋਂ ਬੰਦਾ ਮੌਤ ਦੀਆਂ ਡੁੂੰਘੀਆਂ ਗੁਫਾਵਾਂ ਵਿੱਚੋਂ ਲੰਘਦਾ ਹੈ ਅਤੇ ਜਦੋਂ ਉਹ ਬੇਨੂਰ ਹੁੰਦਾ ਹੈ ਤਾਂ ਉਹਨਾਂ ਹਾਲਤਾਂ ਵਿੱਚ ਨੂਰ ਦਾ ਤੋਹਫਾ ਸ਼ਹਾਦਤ ਹੀ ਦਿੰਦੀ ਹੈ। ਸ: ਬਲਵੰਤ ਸਿੰਘ ਮੌਤ ਦੇ ਅੱਗੇ ਖਿੜਦਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਬੇਅੰਤ ਸਿੰਘ ਪਰਿਵਾਰ ਨਾਲ ਸਾਡਾ ਕੋਈ ਨਿੱਜੀ ਵੈਰ ਨਹੀਂ ਸੀ, ਜੋ ਵੀ ਉਸ ਸਮੇਂ ਸੱਤਾ ਵਿੱਚ ਹੁੰਦਾ ਅਤੇ ਜੇ ਉਹ ਇਸੇ ਤਰ੍ਹਾਂ ਹੀ ਕਰਦਾ ਤਾਂ ਉਸ ਦਾ ਹਾਲ ਵੀ ਬੇਅੰਤ ਸਿੰਘ ਵਰਗਾ ਹੀ ਹੋਣਾ ਸੀ। ਕਿਉਂਕਿ ਉਹ ਉਸ ਸਮੇਂ ਸੱਤਾ ਨਾਲ ਵਫਾਦਾਰੀ ਨਿਭਾ ਰਿਹਾ ਸੀ। ਉਹਨਾਂ ਕਿਹਾ ਕਿ ਸਾਰੀ ਕੌਮ ਨੂੰ ਧੜਿਆਂ ਤੋਂ ਉੱਪਰ ਉਠ ਕੇ ਸ: ਬਲਵੰਤ ਸਿੰਘ ਦੀ ਕੁਰਬਾਨੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਸ਼ਹਾਦਤ ਵਿਸ਼ਵ ਧਰਮਾਂ ਨੂੰ ਨੂਰ ਵੰਡਣ ਵਾਲੀ ਸਾਬਤ ਹੋਵੇਗੀ।
ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਡਾ: ਸਰਬਜਿੰਦਰ ਸਿੰਘ ਮੁਤਾਬਿਕ ਇਹ ਕੁਰਬਾਨੀ ‘‘ਜ਼ਮੀਰ ਦੀ ਸ਼ਹਾਦਤ‘‘ ਹੈ। ਉਹਨਾਂ ਕਿਹਾ ਕਿ ਜਿਹੜਾ ਬਲਵੰਤ ਸਿੰਘ ਚੇ ਗੁਵੇਰਾ ਨੂੰ ਪੜ੍ਹਦਾ ਹੈ ਉਸ ਨੂੰ ਯਕੀਨਨ ਜ਼ਿੰਦਗੀ ਬਾਰੇ ਡੂੰਘੀ ਸਮਝ ਹੋਵੇਗੀ। ਉਹਨਾਂ ਨੇ ਅਰਜਨਟੀਨਾ ਦੀ ਵਿਦਵਾਨ ਕੁੜੀ ਲਿੰਡਾ ਮਾਰਗੈਟ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਸ ਨੇ ਬਰਾਜ਼ੀਲ ਦੀ ਲਿਬਰੇਸ਼ਨ ਥਿਆਲੋਜੀ ਉਤੇ ਗੰਭੀਰ ਕੰਮ ਕੀਤਾ ਹੈ ਅਤੇ ਸਿੱਖ ਕੌਮ ਦੀ ਲਿਬਰੇਸ਼ਨ ਥਿਆਲੋਜੀ ਉਤੇ ਵੀ ਮਹੱਤਵਪੂਰਨ ਗੱਲਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਸਾਡਾ ਇਤਿਹਾਸ ਰਿਵਾਇਤੀ ਥਿਆਲੋਜੀ ਵਿੱਚ ਵਿਸ਼ਵਾਸ਼ ਨਹੀਂ ਕਰਦਾ।
ਸਾਬਕਾ ਐਡਵੋਕੇਟ ਜਨਰਲ ਸ: ਰਜਿੰਦਰ ਸਿੰਘ ਚੀਮਾ ਮੁਤਾਬਿਕ ਜੇ ਬਲਵੰਤ ਸਿੰਘ ਫਾਂਸੀ ਚੜ੍ਹਦਾ ਹੈ ਤਾਂ ਇਹ ਸ਼ਹਾਦਤ ਆਇਰਲੈਂਡ ਦੇ ਸ਼ਹੀਦ ਬਾਬੀ ਸੈਂਡ ਦੀ ਸ਼ਹਾਦਤ ਨਾਲ ਹੀ ਮਿਲਦੀ-ਜੁਲਦੀ ਸਮਝੀ ਜਾਵੇਗੀ। ਉਹਨਾਂ ਕਿਹਾ ਬਲਵੰਤ ਸਿੰਘ ਦੇ ਧੁਰ ਅੰਦਰ ਆਪਣੇ ਸਿਧਾਂਤ ਪ੍ਰਤੀ ਵਚਨਬੱਧਤਾ ਤੇ ਸੁਹਿਰਦਤਾ ਹੈ। ਸਿੱਖ ਇਤਿਹਾਸ ਵਿੱਚ ਸੁਭਾਵਿਕ ਹੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਪਰ ਨਾਲ ਹੀ ਉਹਨਾਂ ਨੇ ਸ਼ਹਾਦਤ ਦੀਆਂ ਦੋ ਵੰਨਗੀਆਂ ਪੇਸ਼ ਕੀਤੀਆਂ। ਉਹਨਾਂ ਮੁਤਾਬਿਕ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਹਿੰਸਾ ਦੀ ਸ਼ਾਨ ਦੀ ਸਿਖਰ ਹੈ। ਜਦ ਕਿ ਬਲਵੰਤ ਸਿੰਘ ਦੀ ਸ਼ਹਾਦਤ ‘‘ਡਾਈਸੈਂਟ‘‘ ਦੀ ਸ਼ਹਾਦਤ ਸਮਝੀ ਜਾਏਗੀ। ਇਕ ਹੋਰ ਵਿਦਵਾਨ ਨੇ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ਉਤੇ ਟਿੱਪਣੀ ਕੀਤੀ ਕਿ ਸ: ਬਲਵੰਤ ਸਿੰਘ ਦੀ ਕੁਰਬਾਨੀ ਉਸ ਰੁਝਾਨ ਨਾਲ ਜੁੜੀ ਹੋਈ ਹੈ ਜਿਸ ਨਾਲ ਜੁੜੇ ਵਿਦਵਾਨ ਆਊਟ-ਸਾਈਡਰ ਅਖਵਾਉਂਦੇ ਹਨ। ਉਹਨਾਂ ਨੇ ਕੋਲਿਨ ਵਿਲਸਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਊਟ-ਸਾਈਡਰ ਸਦਾ ਹੀ ਬਾਗੀ ਸੁਰ ਰੱਖਦਾ ਹੈ ਅਤੇ ਵਕਤ ਦੇ ਨਿਜ਼ਮ ਤੋਂ ਮੁਨਕਰ ਹੋਣ ਦੀ ਜੁਅਰਤ ਰੱਖਦਾ ਹੈ।
ਸਿੱਖ ਇਤਿਹਾਸਕਾਰ ਡਾ: ਪ੍ਰਿਥੀਪਾਲ ਸਿੰਘ ਕਪੂਰ ਮੁਤਾਬਿਕ ਬਲਵੰਤ ਸਿੰਘ ਦੀ ਸ਼ਹਾਦਤ ਵਿਸ਼ਵਾਸ਼ ਦੇ ਸਿਧਾਂਤ ਨਾਲ ਜੁੜੀ ਹੋਈ ਹੈ। ਇਸ ਵਿੱਚ ਉਸੇ ਤਰ੍ਹਾਂ ਦੀ ਬਦਲੇ ਵਾਲੀ ਭਾਵਨਾ ਹੈ ਜੋ ਭਾਈ ਮਨੀ ਸਿੰਘ ਦੀ ਸ਼ਹਾਦਤ ਪਿਛੋਂ ਸਿੱਖਾਂ ਵੱਲੋਂ ਗੁਸੇ ਵਿੱਚ ਆ ਕੇ ਲਾਹੌਰ ਉਤੇ ਬਦਲੇ ਵਜੋਂ ਹਮਲੇ ਦੇ ਰੂਪ ਵਿੱਚ ਕੀਤੀ ਸੀ। ਜਦੋਂ ਇਹ ਪੁੱਛਿਆ ਗਿਆ ਕਿ ਸ: ਬਲਵੰਤ ਸਿੰਘ ਮੁਕੱਦਮੇ ਦੌਰਾਨ ਸ਼ੁਰੂ ਤੋਂ ਹੀ ਅਪੀਲ ਤੇ ਦਲੀਲ ਦੇ ਸਿਧਾਂਤ ਨੂੰ ਮੂਲੋਂ ਰੱਦ ਕਰਦੇ ਰਹੇ ਹਨ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਡਾ: ਕਪੂਰ ਨੇ ਜਵਾਬ ਵਿੱਚ ਕਿਹਾ ਕਿ ਬੰਦਾ ਸਿੰਘ ਬਹਾਦਰ ਤੇ ਸਾਥੀਆਂ ਦੀ ਸ਼ਹਾਦਤ ਸਮੇਂ ਵੀ ਉਹ ਸਿੱਖ ਵਿਸ਼ਵਾਸ ਨਾਲ ਇਸ ਕਦਰ ਜੁੜੇ ਹੋਏ ਸਨ ਕਿ ਐਲਾਨੀਆਂ ਆਖਦੇ ਸਨ ਕਿ ਅਸੀਂ ਸਿੱਖ ਹਾਂ ਅਤੇ ਸਾਨੂੰ ਤੁਸੀਂ ਬੇਸ਼ੱਕ ਮਾਰ ਦਿਓ। ਇਹੋ ਜਿਹੀ ਗੱਲ ਵਿਸ਼ਵਾਸ਼ ਨਾਲ ਹੀ ਜੁੜੀ ਹੁੰਦੀ ਹੈ। ਉਹਨਾਂ ਕਿ ਸ: ਬਲਵੰਤ ਸਿੰਘ ਵੀ ਉਸੇ ਤਰ੍ਹਾਂ ਦੀ ਦ੍ਰਿੜਤਾ ਅਤੇ ਵਿਸ਼ਵਾਸ਼ ਨਾਲ ਕੰਮ ਕਰ ਰਿਹਾ ਹੈ। ਉਹਨਾਂ ਸਵੀਕਾਰ ਕੀਤਾ ਕਿ ਸਿੱਖ ਕੌਮ ਇਸ ਸਮੇਂ ਪਦਾਰਥਵਾਦੀ ਹੋ ਗਈ ਹੈ। ਇਹ ਕਿੰਨ੍ਹੇ ਵਿਅੰਗ ਦੀ ਗੱਲ ਹੈ ਕਿ ਅਕਾਲੀ ਬੇਇਨਾਸਫੀ ਦੀ ਰੱਟ ਵੀ ਲਾਈ ਜਾ ਰਹੇ ਹਨ, ਰਾਜ ਵੀ ਕਰ ਰਹੇ ਹਨ ਤੇ ਮੌਜਾਂ ਵੀ ਮਾਣ ਰਹੇ ਹਨ। ਇਸ ਲਈ ਹਾਲ ਦੀ ਘੜੀ ਇਸ ਕੁਰਬਾਨੀ ਦਾ ਬਹੁਤਾ ਅਸਰ ਨਹੀਂ ਹੋਏਗਾ ਪਰ ਇਸ ਦੇ ਦੂਰ-ਰਸ ਸਿੱਟੇ ਜ਼ਰੂਰ ਨਿਕਲਣਗੇ।
ਸੁਰਜੀਤ ਪਾਤਰ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਮੈਨੂੰ ਡੂੰਘੀ ਵੇਦਨਾ ਤੇ ਗਹਿਰੇ ਦੁੱਖ ਦਾ ਅਹਿਸਾਸ ਹੋ ਰਿਹਾ ਹੈ। ਉਹਨਾਂ ਨੇ ਸਪੱਸ਼ਟ ਰੂਪ ਵਿੱਚ ਇਹ ਕਿਹਾ ਕਿ ਭਾਵੇਂ ਮੇਰਾ ਇਹ ਰਾਹ ਨਹੀਂ ਅਤੇ ਹਿੰਸਾ ਵੀ ਮੇਰਾ ਮਾਰਗ ਨਹੀਂ ਪਰ ਮੈਂ ਇਨਸਾਫ ਤੇ ਬਰਾਬਰੀ ਦੇ ਸਿਧਾਂਤਾਂ ਦਾ ਪੈਰੋਕਾਰ ਹਾਂ। ਮੈਂ ਇਸ ਸਮੇਂ ਇਹਨਾਂ ਸਤਰ੍ਹਾਂ ਨਾਲ ਆਪਣੀ ਵੇਦਨਾ ਪ੍ਰਗਟ ਕਰਨਾ ਚਾਹੁੰਦਾ ਹਾਂ:
ਸੁਣ, ਹੇ ਝਨਾ ਦੇ ਪਾਣੀ, ਤੂੰ ਡੁੱਬ ਗਏ ਨਾ ਜਾਣੀ।
ਤੇਰੇ ਪਾਣੀਆਂ ਉਤੇ ਤਰਣੀ, ਸਾਡੀ ਦਰਦ ਕਹਾਣੀ।
ਪ੍ਰੋ: ਬਾਵਾ ਸਿੰਘ ਮੁਤਾਬਿਕ ਸ: ਬਲਵੰਤ ਸਿੰਘ ਇਕ ਸੂਰਬੀਰ ਯੋਧਾ ਹੈ ਅਤੇ ਪੰਜਾਬ ਦੀ ਹਿਸਟਰੀ ਦਾ ਇੱਕ ਅਹਿਮ ਪਾਤਰ ਹੈ ਜਿਥੇ ਸ਼ਹਾਦਤ ਵਿੱਚ ਰੋਮਾਂਸ ਤੇ ‘‘ਥਰਿਲ‘‘ ਦੇ ਤੱਥ ਮੌਜੂਦ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਪਦਾਰਥਵਾਦ ਦਾ ਯੁੱਗ ਹੈ ਪਰ ਚੰਗੇ ਭਾਗਾਂ ਨੂੰ ਸਾਡੇ ਕੋਲ ਇਕ ਇਹੋ ਜਿਹਾ ਵਿਅਕਤੀ ਹੈ ਜਿਸ ਨੇ ਰਹਿਮ ਦੀ ਭੀਖ ਨਹੀਂ ਮੰਗੀ। ਇਹ ਉਸ ਨੇ ਬਹੁਤ ਚੰਗਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਫਿਲਹਾਲ ਮੈ ਇਸ ਬਾਰੇ ਅਜੇ ਕੁੱਝ ਨਹੀਂ ਕਹਿ ਸਕਦਾ ਕਿ ਸਿੱਖਾਂ ਦੇ ਸਮੂਹਿਕ ਦਰਦ ਦਾ ਥਾਹ ਪਾਉਣ ਲਈ ਸ: ਬਲਵੰਤ ਸਿੰਘ ਗਿਆਨ ਦੀ ਕਿਸ ਚੋਟੀ ਤੇ ਖੜ੍ਹੇ ਹਨ। ਉਹਨਾਂ ਕਿਹਾ ਕਿ ਹਾਲ ਦੀ ਘੜੀ ਤਾਂ ‘‘ਸੁਖਬੀਰ ਦਾ ਖਾਲਸਾ‘‘ ਹੀ ਚਲੇਗਾ ਪਰ ਉਹ ਵਕਤ ਵੀ ਆਏਗਾ ਜਦੋਂ ਬਲਵੰਤ ਸਿੰਘ ਬੀਜ਼ ਰੂਪ ਵਿੱਚ ਇਸ ਧਰਤੀ ਵਿੱਚ ਪੁੰਗਰੇਗਾ ਅਤੇ ਜਦੋਂ ਮੌਨਸੂਨ ਦੀ ਵਰਖਾ ਹੋਵੇਗੀ ਕਿਉਂਕਿ ਇਹੋ ਜਿਹੇ ਬੀਜ਼ ਪੁੰਗਰਣ ਦੀ ਅਵੱਸਥਾ ਵਿੱਚ ਬੜੀ ਦੇਰ ਤੱਕ ਪਿਆ ਰਹਿੰਦਾ ਹੈ। ਇਕ ਹੋਰ ਵਿਦਵਾਨ ਨੇ ਇਸੇ ਸਥਿਤੀ ਉਤੇ ਟਿੱਪਣੀ ਕਰਦਿਆਂ ਹੋਇਆਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀਆਂ ਇਹ ਸਤਰ੍ਹਾਂ ਪੇਸ਼ ਕਰ ਦਿੱਤੀਆਂ:
ਰਹਿਣ ਸ਼ਹੀਦ ਇਕੱਲੜੇ ਸੁੰਨੇ ਲੱਖ ਵਰ੍ਹੇ।
ਗੁਰੂ ਦੇ ਪੈਂਡੇ ਕੌਮ ਨਾ ਜਦ ਤੱਕ ਸਫਰ ਕਰੇ।
ਸ: ਨਿਰਮਲ ਸਿੰਘ ਲਾਂਬੜਾਂ ਮੁਤਾਬਿਕ ਇਹ ਕੁਰਬਾਨੀ ਬਹਾਦਰੀ ਦੇ ਸੰਕਲਪ ਨਾਲ ਜੁੜੀ ਹੋਈ ਹੈ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੋ ਗੁਰੂਆਂ ਨੇ ਸਾਨੂੰ ਦਿੱਤਾ ਹੈ। ਉਹਨਾਂ ਕਿਹਾ ਕਿ ਸ: ਬਲਵੰਤ ਸਿੰਘ ਵੱਲੋਂ ਆਪਣੇ ਅੰਗ ਦਾਨ ਕਰਨ ਵਾਲੀ ਘਟਨਾ ਵੀ ਆਪਣੇ ਆਪ ਵਿੱਚ ਮਹਾਨ ਘਟਨਾ ਹੈ ਅਤੇ ਸ਼ਾਇਦ ਪਹਿਲੀ ਮਿਸਾਲ ਹੈ। ਇਹ ਗੱਲ ਬਲਵੰਤ ਸਿੰਘ ਨੂੰ ਸਮੁੱਚੀ ਮਾਨਵਤਾ ਦੇ ਦਰਦ ਨਾਲ ਜੋੜਦੀ ਹੈ। ਉਹਨਾਂ ਕਿਹਾ ਕਿ ਬਲਵੰਤ ਸਿੰਘ ਨੇ ਮਨੁੱਖ ਦੀ ਆਜ਼ਦੀ ਦਾ ਝੰਡਾ ਬੁਲੰਦ ਕੀਤਾ ਹੈ। ਇਹ ਜ਼ੁਲਮੋਂ ਸਿਤਮ ਖਿਲਾਫ ਆਪਣੀਆਂ ਭਾਵਨਾਵਾਂ ਦਾ ਇੱਕ ਹੈਰਾਨਕੁੰਨ ਪ੍ਰਗਟਾਵਾ ਹੈ। ਇਹ ਪੁੱਛੇ ਜਾਣ ਤੇ ਕਿ ਖੱਬੇ-ਪੱਖੀ ਵੀਰ ਇਸ ਵਰਤਾਰੇ ਬਾਰੇ ਭੇਤਭਰੀ ਚੁੱਪ ਕਿਉਂ ਧਾਰੀ ਬੈਠੇ ਹਨ, ਉਹਨਾਂ ਕਿਹਾ ਖੱਬੇ-ਪੱਖੀ ਵੀ ਅਧੁਨਿਕਤਾ ਤੇ ਕਥਿਤ ਉਦਾਰਵਾਦ ਦੇ ਪੈਰੋਕਾਰ ਹੀ ਬਣ ਗਏ ਹਨ।
ਡਾ: ਕੇਹਰ ਸਿੰਘ ਮੁਤਾਬਕ ਜਦੋਂ ਲਹਿਰਾਂ ਅਸਫਲ ਹੋ ਜਾਂਦੀਆਂ ਹਨ ਤਾਂ ਉਸ ਪਿਛੋਂ ਕੌਮ ਮਾਯੂਸੀ ਦੀਆਂ ਹਾਲਤਾਂ ਵਿੱਚੋਂ ਲੰਘਦੀ ਹੈ। ਪਰ ਉਹਨਾਂ ਬੇਰਹਿਮ ਹਾਲਤਾਂ ਵਿੱਚ ਵੀ ਜਿਹੜਾ ਬੰਦਾ ਇਖਲਾਕ ਦੇ ਮੰਚ ਤੇ ਖੜ੍ਹੋ ਕੇ ਸਟੇਟ ਨੁੂੰ ਚੁਣੋਤੀ ਦਿੰਦਾ ਹੈ, ਉਹ ਇਤਿਹਾਸ ਦਾ ਸੁਨਹਿਰੀ ਕਾਂਡ ਹੋ ਨਿੱਬੜਦਾ ਹੈ। ਸ: ਬਲਵੰਤ ਸਿੰਘ ਵੀ ਇਕ ਤਰ੍ਹਾਂ ਨਾਲ ਮਨੁੱਖ ਦੀ ਸਦਾਚਾਰਕ ਅਵਾਜ਼ ਬੁਲੰਦ ਕਰ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਨੇੜ ਭਵਿੱਖ ਵਿੱਚ ਨਹੀਂ ਪਰ ਅੱਗੇ ਜਾ ਕੇ ਇਹ ਘਟਨਾ ਬਿਨ੍ਹਾਂ ਕਿਸੇ ਪੁੱਛੇ ਦੱਸੇ ਤੋਂ ਆਪਣੇ ਆਪ ਹੀ ਇਤਿਹਾਸ ਵਿਚ ਪ੍ਰਵੇਸ਼ ਕਰ ਜਾਵੇਗੀ ਕਿਉਂਕਿ ਕਨਵਿਕਸ਼ਨ ਨਾਲ ਜੁੜੀ ਂਿੲਹ ਕੋਈ ਵੱਡੀ ਗੱਲ ਹੈ।
ਸਿੱਖ ਵਿਦਵਾਨ ਡਾ: ਬਲਕਾਰ ਸਿੰਘ ਮੁਤਾਬਿਕ ਸ: ਬਲਵੰਤ ਸਿੰਘ ਵਲੰਟੀਅਰ ਰੂਪ ਵਿੱਚ ਸ਼ਹਾਦਤ ਨੂੰ ਗਲੇ ਲਗਾਉਣ ਲਈ ਜਾ ਰਿਹਾ ਹੈ। ਇਤਿਹਾਸ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਆ ਰਿਹਾ ਹੈ ਜਦੋਂ ਕੌਮ ਇਹੋ ਜਿਹੇ ਅਨੁਭਵ ਵਿੱਚ ਜਿਉੁਂਦੀ ਹੈ। ਕਈ ਵਾਰੀ ਜ਼ਿੰਦਗੀ ਨਾਲੋਂ ਕੁਝ ਹੋਰ ਗੱਲਾਂ ਵੱਡੀਆਂ ਹੁੰਦੀਆਂ ਹਨ। ਸ: ਬਲਵੰਤ ਸਿੰਘ ਇਹੋ ਜਿਹੀ ਹਾਲਤ ਵਿੱਚ ਪਹੁੰਚ ਗਏ ਹਨ ਜਦੋਂ ਮੌਤ ਨੂੰ ਗਲੇ ਲਗਾਉਣਾ ਜ਼ਿੰਦਗੀ ਨਾਲੋਂ ਵੱਡੀ ਗੱਲ ਬਣ ਗਈ ਹੈ। ਇਹੋ ਜਿਹੀ ਸ਼ਹਾਦਤ ਜਾਗਦੀਆਂ ਹੋਈਆਂ ਰੂਹਾਂ ਨੁੂੰ ਇੱਕ ਸੱਦਾ ਹੈ।
ਡਾ: ਹਰਪਾਲ ਸਿੰਘ ਪੰਨੂੰ ਮੁਤਾਬਿਕ ਇਹ ਘਟਨਾ ਇਤਿਹਾਸ ਦੀਆਂ ਹੱਦਾਂ ਨੂੰ ਤੋੜ ਕੇ ਕਿਸੇ ਅਗਲੇ ਪੜਾਅ ਵੱਲ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਕੋਈ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ ਤਾਂ ਉਸ ਹਾਲਤ ਵਿੱਚ ਸ: ਬਲਵੰਤ ਸਿੰਘ ਕਿਸੇ ਮਾਰੂਥਲ ਵਿੱਚ ਉੱਗਿਆ ਬੂਟਾ ਲੱਗਦਾ ਹੈ। ਆਉਣ ਵਾਲਾ ਕੱਲ੍ਹ ਇਹ ਤਾਂ ਕਹੇਗਾ ਹੀ ਕਿ ਬੀਤੇ ਵਿੱਚ ਕੋਈ ਇਹੋ ਜਿਹਾ ਹਰਿਆ ਬੂਟ ਬੇਰਹਿਮ ਹਾਲਤਾਂ ਵਿੱਚ ਵੀ ਆਪਣੀ ਛਾਂ ਦੇ ਰਿਹਾ ਸੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਤੋਂ ਪਿਛੋਂ ਹੁਣ ਮੈਨੂੰ ਇਹੋ ਹੀ ਵਿਅਕਤੀ ਨਜ਼ਰ ਆਉਂਦਾ ਹੈ।
ਪੰਜਾਬ ਦੀ ਇੱਕ ਯੂਨੀਵਰਸਿਟੀ ਵਿੱਚ ਇੱਕ ਵਿਦਵਾਨ ਜਿਸ ਨੂੰ ਸਮਾਜ ਵਿਗਿਆਨ, ਫਿਲਾਸਫੀ, ਮਾਨਵਵਿਗਿਆਨ ਅਤੇ ਧਰਮ ਵਰਗੇ ਵਿਸ਼ਿਆਂ ਉਤੇ ਡੂੰਘੀ ਤੇ ਮੌਲਿਕ ਪਕੜ ਹੈ ਅਤੇ ਜੋ ਛੁਪੇ ਰਹਿਣ ਦੀ ਚਾਹ ਨਾਲ ਇਸ ਕੁਰਬਾਨੀ ਬਾਰੇ ਟਿੱਪਣੀਆਂ ਕਰਦੇ ਹੋਏ ਸ: ਬਲਵੰਤ ਸਿੰਘ ਨੂੰ ਨਾਇਕ ਸ਼ਹੀਦ ਦਾ ਦਰਜਾ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸ਼ਹੀਦ ਮਾਰਦਾ ਨਹੀਂ ਹੈ ਅਤੇ ਨਾ ਹੀ ਲੜਦਾ ਹੈ। ਉਹ ਖੁਦ ਮਰਦਾ ਹੈ। ਉਹ ਹੀ ਕੁਰਬਾਨੀ ਕਰਦਾ ਹੈ ਬਿਨ੍ਹਾਂ ਕਿਸੇ ਡਰ ਤੋਂ। ਉਹ ਅਸਲ ਵਿੱਚ ਨਿਰਭਉ ਤੇ ਨਿਰਵੈਰ ਹੋ ਕੇ ਪ੍ਰਮਾਤਮਾ ਲਈ ਲੜਦਾ ਹੈ। ਉਹਨਾਂ ਕਿਹਾ ਕਿ ਨਾਇਕ ਜਦੋ-ਜਹਿਦ ਕਰਦਾ ਹੈ। ਉਹ ਲੜਦਾ ਹੈ ਤੇ ਇਸ ਅਮਲ ਵਿੱਚ ਮਰ ਵੀ ਜਾਂਦਾ ਹੈ। ਇਕ ਉਹ ਲੋਕ ਹੁੰਦੇ ਹਨ ਜਿਨ੍ਹਾਂ ਉਤੇ ਜ਼ੁਲਮ ਹੁੰਦਾ ਹੈ। ਨਾ ਉਹ ਮਰਦੇ ਹਨ ਨਾ ਮਾਰਦੇ ਹਨ ਪਰ ਦੁੱਖਾਂ ਤਕਲੀਫਾਂ ਨੂੰ ਹੰਢਾਉਦੇ ਹਨ। ਅਸਲ ਵਿੱਚ ਉਹ ਹਾਲਪਾਰਿਆ ਕਰਨ ਤੋਂ ਅੱਗੇ ਨਹੀਂ ਜਾਂਦੇ। ਉਹਨਾਂ ਕਿਹਾ ਕਿ ਬਲਵੰਤ ਸਿੰਘ ਨਾਇਕ ਸ਼ਹੀਦ ਹੈ। ਉਹ ਲੜਦਾ ਵੀ ਹੈ ਤੇ ਮਰਦਾ ਵੀ ਹੈ। ਉਹਨਾਂ ਨੇ ਸਿੱਖ ਇਤਿਹਾਸ ਦੀ ਯਾਦ ਦਿਵਾਉਂਦਿਆਂ ਟਿੱਪਣੀ ਕੀਤੀ ਕਿ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਆਖੇ ਜਾਂਦੇ ਹਨ ਕਿਉਂਕਿ ਉਹ ਨਾ ਕਿਸੇ ਨੂੰ ਮਾਰਦੇ ਹਨ ਤੇ ਨਾ ਹੀ ਲੜਦੇ ਹਨ। ਪਰ ਦੂਜੇ ਪਾਸੇ ਵੱਡੇ ਸਾਹਿਬਜ਼ਾਦੇ ਤੇ ਬੰਦਾ ਸਿੰਘ ਬਹਾਦਰ ਵਰਗੀਆਂ ਹਸਤੀਆਂ ਲੜਦੀਆਂ ਵੀ ਹਨ ਤੇ ਮਰਦੀਆਂ ਵੀ ਹਨ। ਇਸ ਲਈ ਉਹ ਨਾਇਕ-ਸ਼ਹੀਦ ਦੇ ਰੁਤਬੇ ਨੂੰ ਹਾਸਲ ਕਰ ਲੈਂਦੇ ਹਨ। ਉਹਨਾਂ ਨੇ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸੱਤ ਸੋ ਤੋਂ ਉੱਪਰ ਸਾਥੀਆਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਵਿਅਕਤੀ ਸਨ ਜਿਹੜੇ ਅੱਗੇ ਅੱਗੇ ਹੋ ਕੇ ਕਹਿੰਦੇ ਸਨ ਕਿ ਪਹਿਲਾਂ ਮੈਨੁੂੰ ਮਾਰੋ, ਪਹਿਲਾਂ ਮੈਨੂੰ ਮਾਰੋ। ਸਾਡਾ ਇਤਿਹਾਸ ਇਹਨਾਂ ਮਿਸਾਲਾਂ ਨਾਲ ਭਰਿਆ ਪਿਆ ਹੈ।
ਜਦੋਂ ਸ: ਬਲਵੰਤ ਸਿੰਘ ਦੀ ਸ਼ਖਸ਼ੀਅਤ ਦੇ ਮਨੋਵਿਗਿਆਨਿਕ ਪੱਖਾਂ ਉਤੇ ਝਾਤ ਮਾਰੀ ਜਾਵੇ ਤਾਂ ਸਵਿਟਰਜ਼ਲੈਂਡ ਦੇ ਉਘੇ ਮਨੋਵਿਸ਼ਲੇਸ਼ਕ ਪਿਆਗੇਟ (1896-1980) ਇਹ ਯਾਦ ਕਰਾਉਂਦੇ ਹਨ ਕਿ ਇੱਕ ਮਨੋਵਿਗਿਆਨੀ ਦਾ ਮਕਸਦ ਬਹੁਤ ਜੁਰਅਤ ਤੇ ਹੌਸਲੇ ਵਾਲਾ ਹੁੰਦਾ ਹੈ। ਉਹ ਦੇਖਦਾ ਹੈ ਕਿ ਬੰਦੇ ਦੇ ਅਚੇਤ ਮਨ ਵਿੱਚ ਕਿਹੜੀ ਗੱਲ ਖੌਰੂ ਪਾ ਰਹੀ ਹੈ। ਉਹ ਕਿਹੜੇ ਗੁਪਤ ਰੁਝਾਨ ਹਨ ਤੇ ਕਿਹੜੀਆਂ ਗੁਪਤ ਬਿਰਤੀਆਂ ਹਨ ਜੋ ਉਸ ਨੂੰ ਕਿਸੇ ਮੰਜ਼ਿਲ ਵੱਲ ਲਿਜਾ ਰਹੀਆਂ ਹਨ ਅਤੇ ਜਿਨ੍ਹਾਂ ਦਾ ਉਸ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਅਤੇ ਜੋ ਚੇਤਨਾ ਉਤੇ ਅਸਰ ਅੰਦਾਜ਼ ਹੋ ਜਾਂਦੀਆਂ ਹਨ। ਇਸ ਸਬੰਧ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਵਿਭਾਗ ਦੀ ਮੁਖੀ ਡਾ: ਸੀਮਾ ਵਿਨਾਇਕ ਦਾ ਕਹਿਣਾ ਹੈ ਕਿ ਇਕ ਅਜਿਹਾ ਦੌਰ ਵੀ ਆਉਂਦਾ ਹੈ ਜਦੋਂ ਬੰਦੇ ਦੇ ਮਨ ਵਿੱਚ ਹਰ ਵੇਲੇ ਕੇਵਲ ਤੇ ਕੇਵਲ ਮੌਤ ਦੀ ਗੱਲ ਹੀ ਭਾਰੂ ਰਹਿੰਦੀ ਹੈ। ਉਹ ਹਰ ਵੇਲੇ ਮੌਤ ਬਾਰੇ ਸੋਚਦਾ ਹੈ। ਉਹਨਾਂ ਕਿਹਾ ਕਿ ਸ: ਬਲਵੰਤ ਸਿੰਘ ਬਾਰੇ ਵੀ ਕੁਝ ਇਸ ਤਰ੍ਹਾਂ ਦੀ ਗੱਲ ਹੈ ਕਿ ਉੋਹਨਾਂ ਨੂੰ ਹਰ ਵੇਲੇ ਇਹ ਮਹਿਸੂਸ ਹੁੰਦਾ ਰਹਿੰਦਾ ਸੀ ਕਿ ਉੋਹਨਾਂ ਦਾ ਸਾਥੀ ਚਲਾ ਗਿਆ ਹੈ ਅਤੇ ਉਹ ਜਿਉਂਦਾ ਹੈ। ਉਹਨਾਂ ਕਿਹਾ ਇਹੋ ਜਿਹੀਆਂ ਹਾਲਤਾਂ ਵਿਚ ਬੰਦੇ ਅੰਦਰ ਆਪਣੇ ਆਪ ਨੂੰ ਸੈਂਸ ਆਫ ਹਿਊਮੀਲੇਸ਼ਨ ਮਹਿਸੂਸ ਹੁੰਦੀ ਹੈ। ਉਸ ਨੂੰ ਇੰਝ ਲੱਗਦਾ ਹੈ ਕਿ ਮੌਤ ਹੀ ਅੰਤਿਮ ਹੱਲ ਹੈ। ਉਹ ਕਿਸੇ ਹੱਦ ਤੱਕ ਆਪਣੇ ਲੋਕਾਂ ਦੀ ਸਮੂਹਿਕ ਦਰਦ ਨੂੰ ਵੀ ਰਿਜ਼ੌਲਵ ਕਰ ਰਿਹਾ ਹੁੰਦਾ ਹੈ। ਕਈ ਵਾਰੀ ਇਹ ਦਰਦ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋ ਜਾਂਦਾ ਹੈ। ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਨਸਾਫ ਨਹੀਂ ਹੋਇਆ ਤੇ ਜਾਣ ਵਾਲਾ ਚਲਾ ਗਿਆ ਹੈ ਤੇ ਮੈਂ ਇਕੱਲਾ ਰਹਿ ਗਿਆ ਹਾਂ।


(http://www.sikhsiyasat.info/2012/03/sikh-scholors-on-bhai-balwant-singh-rajoana/)

174
News Khabran / SSF to hold seminar on Punjab Water Crisis on 22 March
« on: March 21, 2012, 08:53:57 AM »
SSF to hold seminar on Punjab Water Crisis on 22 March (World Water Day) at Desh Bhagat College, Dhuri Sangrur...

175
ਰਾਜੋਆਣਾ/ਲੁਧਿਆਣਾ, ਪੰਜਾਬ (18 ਮਾਰਚ, 2012): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰਨ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੀ ਤਰੀਕ ਐਲਾਨ ਹੋ ਚੁਕੀ ਹੈ। ਫਾਂਸੀ ਲਈ 31 ਮਾਰਚ ਦਾ ਦਿਨ ਤੈਅ ਹੋਣ ਤੋਂ ਬਾਅਦ ਪਿੰਡ ਰਾਜੋਆਣਾ ਕਲਾਂ ਦੇ ਘਰਾਂ ਉੱਪਰ ਕੇਸਰੀ ਝੰਡੇ ਲਹਿਰਾ ਰਹੇ ਹਨ।

ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਨੇ ਇਸ ਮਾਮਲੇ ਦੇ ਸ਼ੁਰੂ ਤੋਂ ਹੀ ਕੋਈ ਕਾਨੂੰਨ ਚਾਰਾਜੋਈ ਨਹੀਂ ਕੀਤੀ ਅਤੇ ਅਪਣੇ ਪਰਵਾਰ ਤੇ ਸਿੱਖ ਪੰਥ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੇ ਜੋ ਕੀਤਾ ਹੈ, ਸਹੀ ਕੀਤਾ ਹੈ। ਉਨ੍ਹਾਂ ਵਾਰ-ਵਾਰ ਇਹੀ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਕੀਤੀ ਦਾ ਰੱਤੀ ਭਰ ਵੀ ਅਫ਼ਸੋਸ ਨਹੀਂ, ਕਿਉਂਕਿ ਉਨ੍ਹਾਂ ਕਿਸੇ ਮਜਲੂਮ ਜਾਂ ਨਿਰਦੋਸ਼ ਉੱਤੇ ਵਾਰ ਨਹੀਂ ਕੀਤਾ ਬਲਕਿ ਜਾਲਮ ਦਾ ਨਾਸ ਕੀਤਾ ਹੈ।

ਮੀਡੀਆ ਖਬਰਾਂ ਮੁਤਾਬਕ ਭਾਈ ਬਲਵੰਤ ਸਿੰਘ ਦੇ ਚਾਚਾ ਅਵਤਾਰ ਸਿੰਘ ਅਤੇ ਉੇਨ੍ਹਾਂ ਦੇ ਵੱਡੇ ਭਰਾ ਕੁਲਵੰਤ ਸਿੰਘ ਨੇ ਅਖਬਾਰੀ ਨੁਮਾਇੰਦਿਆਂ ਨੂੰ ਦਸਿਆ ਕਿ ਉਨ੍ਹਾਂ ਨੂੰ ਇਸ ਹਤਿਆ ਕਾਂਡ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਫਿਰ ਵੀ ਪੁਲਿਸ ਨੇ ਸਾਡੇ ਪਰਵਾਰ ਉਪਰ ਜ਼ੁਲਮ ਕੀਤੇ। ਪਰਵਾਰ ਲੁਕ ਛਿਪ ਕੇ ਦਿਨ ਕਟਦਾ ਰਿਹਾ ਅਤੇ ਅੱਜ ਤਕ ਕੁਲਵੰਤ ਸਿੰਘ ਦੀ ਸਰੀਰਕ ਹਾਲਤ ਠੀਕ ਨਹੀਂ ਹੈ।

ਪਰਵਾਰ ਦੇ ਦਸਣ ਮੁਤਾਬਕ ਭਾਈ ਬਲਵੰਤ ਸਿੰਘ ਦੀ ਦਿਲੀ ਇੱਛਾ ਹੈ ਕਿ ਉਨ੍ਹਾਂ ਦੇ ਨਾਂ ’ਤੇ ਰਾਜਨੀਤੀ ਨਾ ਕੀਤੀ ਜਾਵੇ ਅਤੇ ਜਿਸ ਦਿਨ ਉਨ੍ਹਾਂ ਨੂੰ ਸਜ਼ਾ ਹੋਵੇ ਤਾਂ ਜਿਥੇ ਵੀ ਖ਼ਾਲਸਾ ਸੋਚ ਵਾਲੇ ਬੈਠੇ ਹਨ, ਉਹ ਅਪਣੇ ਘਰਾਂ ਉਪਰ ਖ਼ਾਲਸਾਈ ਝੰਡੇ ਜ਼ਰੂਰ ਲਹਿਰਾਉਣ। ਪਿੰਡ ਰਾਜੋਆਣਾ ਕਲਾਂ ਦੇ ਘਰਾਂ ਉਪਰ ਖ਼ਾਲਸਾਈ ਝੰਡੇ ਝੂਲ ਰਹੇ ਹਨ।

176
ਮੁੰਬਈ, 18 ਮਾਰਚ2012: ਸਿੱਖ ਇਤਿਹਾਸ ’ਤੇ ਬਣੀ ਅ¤ਜ ਤਕ ਦੀ ਸੱਭ ਤੋਂ ਵ¤ਡੀ ਫ਼ਿਲਮ ‘ਸ਼ਹੀਦ’ ਦੀ ਪੰਜਾਬੀ ਭਾਸ਼ਾ ਦੀ ਡਬਿੰਗ ਅਤੇ ਮਿਕਸਿੰਗ ਦਾ ਕੰਮ ਸਮਾਪਤ ਹੋ ਗਿਆ ਹੈ ਅਤੇ ਇਹ ਫ਼ਿਲਮ ਹੁਣ ਪ੍ਰਦਰਸ਼ਨ ਲਈ ਤਿਆਰ ਹੈ। ਇਹ ਫ਼ਿਲਮ ਪੰਜਾਬੀ, ਅੰਗ੍ਰੇਜ਼ੀ ਅਤੇ ਸਪੈਨਿਸ਼ ਭਾਸ਼ਾ ਵਿਚ ਬਣਾਈ ਗਈ ਹੈ ਤਾਂ ਕੇ ਸੰਸਾਰ ਦੇ ਹਰ ਕੋਨੇ ਤਕ ਸਿੱਖ ਗੁਰੂਆਂ ਦਾ ਸੰਦੇਸ਼ ਪਹੁੰਚਾਇਅ ਜਾ ਸਕੇ। ਇਸ ਫ਼ਿਲਮ ਨੂੰ ਬਣਾਉਣ ਵਿਚ ਕੁਲ 3 ਸਾਲ ਲਗੇ ਅਤੇ ਤਕਨੀਕੀ ਪਖੋਂ ਇਸ ਨੂੰ ਪੂਰੀ ਤਰ੍ਹਾਂ ਹਾਲੀਵੁਡ ਦੀਆਂ ਫ਼ਿਲਮਾਂ ਨਾਲ ਜੋੜਿਆ ਜਾ ਸਕਦਾ ਹੈ। ਇਸ ਫ਼ਿਲਮ ਦੀ ਪਟਕਥਾ ਲਿਖਣ ਲਈ ਇਕ ਸਾਲ ਦਾ ਸਮਾਂ ਲਗਾ। ਡਾਇਰੈਕਟਰ ਜਗਮੀਤ ਸਿੰਘ ਸਮੁੰਦਰੀ ਨੇ ਦਸਿਆ ਕਿ ਇਸ ਫ਼ਿਲਮ ਨੂੰ ਬਹੁਤ ਮੇਹਨਤ ਅਤੇ ਮੁਸ਼ੱਕਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਸਿੱਖ ਰਹਿਤ ਮਰਯਾਦਾ ਦਾ ਪੂਰਾ ਧਿਆਨ ਰਖਿਆ ਗਿਆ ਹੈ। ਫ਼ਿਲਮ ਦੇ ਸ਼ੁਰੂਆਤ ਵਿਚ ਸਿੱਖ ਗੁਰੂਆਂ ਬਾਰੇ ਜਾਣਕਾਰੀ ਦਿਤੀ ਗਈ ਹੈ ਅਤੇ ਦਸਿਆ ਗਿਆ ਹੈ ਕੇ ਸਿੱਖ ਧਰਮ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਫੇਰ ਫ਼ਿਲਮ ਸਤਾਰਵੀਂ ਸਦੀ ਦੇ ਮੱਧਕਾਲ ਬਾਰੇ ਜਾਣਕਾਰੀ ਦਿੰਦੀ ਹੈ ਜਦੋਂ ਔਰੰਗਜ਼ੇਬ ਨੇ ਮੁਗਲ ਰਾਜ ਸੰਭਾਲਿਆ ਸੀ। ਇਸ ਸਮੇਂ ਸਿੱਖ ਇਤਿਹਾਸ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਇਕ ਨਵਾਂ ਮੋੜ ਲਿਆ ਅਤੇ 1699 ਵਿਚ ਖ਼ਾਲਸਾ ਪੰਥ ਦੀ ਸਥਾਪਨਾ ਹੋਈ। ਇਹ ਫ਼ਿਲਮ ਇਨ੍ਹਾਂ ਸਾਰੀਆਂ ਜਾਣਕਾਰੀਆਂ ਨੂੰ ਬੜੇ ਨਵੇਂ ਢੰਗ ਨਾਲ ਪੇਸ਼ ਕਰਦੀ ਹੈ। ਇਹ ਫ਼ਿਲਮ ਹਾਈ ਡੈਫ਼ੀਨੇਸ਼ਨ ਤਕਨੀਕ ਨਾਲ ਬਣਾਈ ਗਈ ਹੈ। ਇਹ ਫ਼ਿਲਮ ਸਿੱਖ ਇਤਿਹਾਸ ਦੇ ਕੁੱਝ ਅਜਿਹੇ ਪਹਿਲੂਆਂ ਬਾਰੇ ਵੀ ਜਾਣਕਾਰੀ ਦਿੰਦੀ ਹੈ ਜਿਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਇਸ ਫ਼ਿਲਮ ਨੂੰ ਸ਼ੂਟ ਕਰਨ ਵੇਲੇ ਡਾਇਰੈਕਟਰ ਸਮੁੰਦਰੀ ਨੇ ਕਾਫ਼ੀ ਜੋਖ਼ਮ ਭਰੇ ਸ਼ਾਟ ਵੀ ਲਏ। ਫ਼ਿਲਮ ਦਾ ਕੰਪਿਊਟਰ ਗਰਾਫ਼ਿਕਸ ਦਾ ਕੰਮ ਵੀ ਦੇਖਣਯੋਗ ਹੈ। ਫ਼ਿਲਮ ਦੇ ਡਾਇਰੈਕਟਰ ਸਮੁੰਦਰੀ ਦੀ ਇਸ ਤੋਂ ਪਹਿਲੀ ਦਸਤਾਵੇਜ਼ੀ ਫ਼ਿਲਮ ‘ਰਾਈਜ਼ ਆਫ਼ ਖ਼ਾਲਸਾ’ ਨੂੰ ਨਿਊਯਾਰਕ ਦੇ ਅੰਤਰ ਰਾਸ਼ਟਰੀ ਫਿਲਮ ਸਮਾਗਮ ਵਿਚ ਸਰਬੋਤਮ ਡਾਇਰੈਕਸ਼ਨ ਦਾ ਪੁਰਸਕਾਰ ਮਿਲਿਆ ਸੀ ਅਤੇ ਉ¤ਤਰੀ ਅਮਰੀਕਾ ਦੇ ਕਈ ਗੁਰੂ ਘਰਾਂ ਵਿਚ ਇਸ ਨੂੰ ਦਿਖਾਇਆ ਗਿਆ ਸੀ। ਸੰਗਤ ਨੇ ਫ਼ਿਲਮ ਨੂੰ ਪੁਰਜ਼ੋਰ ਹੁੰਗਾਰਾ ਦਿਤਾ ਸੀ। ‘ਸ਼ਹੀਦ’ ਜਿਸ ਨੂੰ ਅੰਗ੍ਰੇਜ਼ੀ ਵਿਚ ‘ਮਾਰਟੀਅਮ’ ਨਾਮ ਦਿਤਾ ਗਿਆ ਹੈ ਅਤੇ ਬਹੁਤ ਜਲਦ ਇਸ ਦੀ ਰਿਲੀਜ਼ ਦੀ ਤਾਰੀਕ ਵੀ ਤੈਅ ਕਰ ਲਈ ਜਾਵੇਗੀ। ਇਹ ਫ਼ਿਲਮ ਬੱਚਿਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਕਿਉਂਕਿ ਇਸ ਵਿਚ ਸਿੱਖ ਗੁਰੂਆਂ ਦੀ ਜਾਣਕਾਰੀ ਬਹੁਤ ਨਿਰਾਲੇ ਢੰਗ ਨਾਲ ਦਿਤੀ ਗਈ ਹੈ।

177
ਭਦੌੜ ਦੇ ਨਜ਼ਦੀਕੀ ਪਿੰਡ ਨੈਣੇਵਾਲ ਦੀ ਅਨਾਜ਼ ਮੰਡੀ ਵਿਖੇ ਸੌਦਾ ਸਾਧ ਦੇ ਚੇਲਿਆਂ ਨੇ ਸਥਾਨਕ ਅਨਾਜ਼ ਮੰਡੀ ਵਿਖ ਸਰੇਆਮ ਪੁਲਿਸ ਦੇ ਸਖ਼ਤ ਪਹਿਰੇ ਹੇਠ ਬਲਾਕ ਪੱਧਰੀ ਨਾਮ ਚਰਚਾ ਕਰਦਿਆਂ ਸਾਧ ਦੀ ਉਸਤਤ ਕਰਦਿਆਂ ਚਾਰ ਪੰਜ ਘੰਟੇ ਢੋਲਕੀਆਂ ਛੈਣੇ ਖੜਕਾਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਧ ਦੇ ਚੇਲਿਆਂ ਨੇ ਹਾਜ਼ਰੀ ਲਵਾਈ। ਇਸ ਨਾਮ ਚਰਚਾ ਦੌਰਾਨ ਸਾਧ ਦੇ ਚੇਲਿਆਂ ਨੇ ਵੱਡੀ ਪੱਧਰ ਤੇ ਸਾਧ ਦੀ ਫੈਕਟਰੀ ਵਿੱਚ ਬਣਿਆ ਸਮਾਨ ਵੇਚਣ ਦੀਆਂ ਵੀ ਸਟਾਲਾਂ ਲਗਾਈਆਂ ਹੋਈਆਂ ਸਨ। ਸੂਤਰਾਂ ਤੋਂ ਇਸ ਗੱਲ ਦਾ ਵੀ ਪਤਾ ਲੱਗਿਆ ਹੈ ਕਿ ਕਾਂਗਰਸ ਸਰਕਾਰ ਆਉਣ ਤੇ ਡੇਰਾ ਪ੍ਰੇਮੀਆਂ ਵੱਲੋਂ ਘਰ ਘਰ ਵੱਡੇ ਪੱਧਰ ਤੇ ਇਹ ਚਰਚਾਵਾਂ ਕੀਤੀਆਂ ਜਾਣਗੀਆਂ ਤੇ 11 ਤਰੀਕ ਨੂੰ ਸਿਰਸੇ ਵਿਖੇ ਹੋਣ ਵਾਲੀ ਨਾਮ ਚਰਚਾ ਸਭ ਤੋਂ ਵੱਡੀ ਹੋਵੇਗੀ ਤੇ ਜਿਸ ਤੋਂ ਬਆਦ ਪੰਜਾਬ ਵਿੱਚ ਵੱਡੀ ਨਾਮ ਚਰਚਾ ਕਰਨ ਦੀ ਰਣਨੀਤੀ ਐਲਾਨੀ ਜਾਵੇਗੀ। ਇਸ ਦੌਰਾਨ ਭਦੌੜ ਪੁਲਿਸ ਵੱਲੋਂ ਵੱਡੀ ਪੱਧਰ ਤੇ ਪੁਲਿਸ ਜਵਾਨਾਂ ਨੂੰ ਤੈਨਾਂਤ ਕੀਤਾ ਹੋਇਆ ਸੀ ਤਾਂ ਜੋ ਕੋਈ ਜੱਥੇਬੰਦੀ ਸਾਧ ਦੀ ਝੁੱਠੀ ਉਸਤਤ ਵਿੱਚ ਵਿਘਨ ਨਾ ਪਾ ਸਕੇ।

178
ਚੰਡੀਗੜ੍ਹ- ਬਹੁਚਰਚਿਤ ਬੇਅੰਤ ਸਿੰਘ ਕਤਲ ਕਾਂਡ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦਿੱਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਭਾਈ ਸਾਹਿਬ ਜੀ ਦੀ ਭੈਣ ਜੀ ਹੁਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੇ ਜਾਣ ਦੀ ਤਿਆਰੀ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦੀ ਖਬਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋ ਸਹੁੰ ਚੁੱਕ ਸਮਾਗਮ ਤੋ ਇਕ ਦਿਨ ਪਹਿਲਾਂ ਸਾਹਮਣੇ ਆਈ ਹੈ। ਜਦ ਸੰਸਾਰ ਭਰ ਦੇ ਸਿੱਖ 14 ਮਾਰਚ ਨੂੰ ਨਾਨਕਸ਼ਾਹੀ ਨਵਾਂ ਸਾਲ ਮਨਾਉਣ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਸਨ ਤਾਂ ਇਸ ਖਬਰ ਨੇ ਪੰਥਕ ਵਿਹੜੇ ਮਾਯੂਸੀ ਭਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਈ ਰਾਜੋਆਣਾ ਨੇ ਉਨ੍ਹਾਂ ਨੂੰ ਸੁਣਾਈ ਫਾਂਸੀ ਦੀ ਸਜ਼ਾ ਖਿਲਾਫ ਅਪੀਲ ਕਰਨ ਤੋ ਮਨਾ ਕਰ ਦਿੱਤਾ ਸੀ ਅਤੇ ਜਲਦ ਤੋਂ ਜਲਦ ਫਾਂਸੀ ਮੰਗੀ ਸੀ। ਦੱਸਣਯੋਗ ਹੈ ਕਿ ਭਾਈ ਰਾਜੋਆਣਾ ਨੇ 17 ਜੂਨ, 2008 ਨੂੰ ਵਸੀਅਤ ਕਰਦਿਆਂ ਕਿਹਾ ਸੀ ਕਿ ਮੇਰੀ ਮੌਤ ਤੋ ਬਾਅਦ ਸਰੀਰ ਦੇ ਉਹ ਸਾਰੇ ਅੰਗ, ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ 'ਸ੍ਰੀ ਅਕਾਲ ਤਖਤ ਸਾਹਿਬ' ਨੂੰ ਸਮਰਪਿਤ ਹੋਣਗੇ। ਮੇਰੀ ਇਹ ਇੱਛਾ ਹੈ ਕਿ ਮੇਰੀ ਮੌਤ ਤੋ ਬਾਅਦ ਮੇਰੀਆਂ ਅੱਖਾਂ 'ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ' ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਜੋ ਦੇਖ ਨਹੀਂ ਸਕਦੇ, ਨੂੰ ਦਿੱਤੀਆਂ ਜਾਣ ਤਾਂ ਕਿ ਮੇਰੀ ਮੌਤ ਤੇ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ। ਕਿਸੇ ਮੈਡੀਕਲ ਕਾਰਣ ਕਰਕੇ ਜਾਂ ਕਿਸੇ ਹੋਰ ਕਾਰਨ ਕਰਦੇ ਅਗਰ ਅਜਿਹਾ ਸੰਭਵ ਨਾ ਹੋ ਸਕੇ, ਤਾਂ ਫਿਰ ਮੇਰੀਆਂ ਅੱਖਾਂ ਕਿਸੇ ਦੂਸਰੇ ਜ਼ਰੂਰਤਮੰਦ ਇਨਸਾਨ ਨੂੰ ਦੇ ਦਿੱਤੀਆਂ ਜਾਣ। ਇਸ ਤੋ ਇਲਾਵਾ ਸਰੀਰ ਦੇ ਹੋਰ ਜਿਹੜੇ ਵੀ ਅੰਗ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦਾ ਹੋਣ, ਉਹ ਦਾਨ ਦੇ ਦਿੱਤੇ ਜਾਣ। ਇਹ ਵਸੀਅਤ ਉਨ੍ਹਾਂ ਆਪਣੀ ਸਵੈ ਇੱਛਾ ਅਨੁਸਾਰ ਆਪਣੇ ਘਰਦਿਆਂ ਦੀ ਸਹਿਮਤੀ ਨਾਲ ਉਦੋਂ ਲਿਖੀ ਜਦ ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ ਪਤਨੀ ਬਲਜੀਤ ਸਿੰਘ ਆਪਣੇ ਭਾਣਜੇ ਅਜੈਦੀਪ ਸਿੰਘ, ਭਾਣਜੀ ਹਰਨੂਰ ਕੌਰ, ਜੇਲ ਸੁਪਰਡੈਂਟ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ, ਮੈਡੀਕਲ ਅਫਸਰ ਡਾਕਟਰ ਬੀæਕੇæ ਸਲਵਾਨ ਅਤੇ ਹੋਰ ਜੇਲ੍ਹ ਅਧਿਕਾਰੀਆਂ ਦੀ ਮੌਜੂਦਗੀ ਵਿਚ ਖੁਸ਼ੀ ਖੁਸ਼ੀ ਲਿਖ ਰਿਹਾ ਹਾਂ।

179
ਜਲੰਧਰ(28 ਫਰਵਰੀ2012) ਬੀਤੇ ਦਿਨ ਭਾਰਤੀ ਸੁਪਰੀਮ ਕੋਰਟ ਨੇ ਭਾਰਤ ਵਿਚਲੇ ਦਰਿਆਵਾਂ ਨੂੰ ਜੋੜਨ ਦੇ ਵਿਵਾਦਗ੍ਰਸਤ ਕਾਰਜ ਨੂੰ ਸਮਾਂਬੱਧ ਕਰਕੇ ਪੂਰਾ ਕਰਨ ਨੂੰ ਹਰੀ ਝੰਡੀ ਦੇ ਦਿੱਤੀ। ਇਹ ਫੈਸਲਾ ਕਈ ਪੱਖਾਂ ਤੋਂ ਅਹਿਮ ਹੈ ਅਤੇ ਇਸ ਦੇ ਮਾਰੂ ਤੇ ਉਸਾਰੂ ਪੱਖਾਂ ਬਾਰੇ ਗੰਭੀਰ ਬਹਿਸ ਛਿੜ ਚੁੱਕੀ ਹੈ। ਇਸ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਹੈ ਕਿ ਦਰਿਆਈ ਪਾਣੀ ਅਨਮੋਲ ਕੁਦਰਤੀ ਸਰੋਤ ਹਨ ਜਿਸ ਉਪਰ ਦਰਿਆਵਾਂ ਦੇ ਕੰਢਿਆਂ ‘ਤੇ ਰਹਿਣ ਵਾਲਿਆਂ ਦਾ ਮੁਢਲਾ ਹੱਕ ਬਣਦਾ ਹੈ ਤੇ ਇਸ ਤੱਥ ਨੂੰ ਕੌਮਾਂਤਰੀ ਰਾਇਪੇਰੀਅਨ ਕਾਨੂੰਨ, ਹੇਲਸਿੰਕੀ ਨਿਯਮਾਵਲੀ ਅਤੇ ਭਾਰਤੀ ਸੰਵਿਧਾਨ ਨੇ ਪ੍ਰਵਾਣ ਕੀਤਾ ਹੈ। ਭਾਰਤੀ ਸੁਪਰੀਮ ਕੋਰਟ ਦਾ ਇਹ ਫੈਸਲਾ ਇਨ੍ਹਾਂ ਨਿਯਮਾਂ ਦੀ ਅਣਦੇਖੀ ਵਿਚ ਕੀਤਾ ਗਿਆ ਫੈਸਲਾ ਹੈ ਅਤੇ ਇਸ ਫੈਸਲੇ ਨਾਲ ਕੇਂਦਰ ਤੇ ਸੂਬਿਆਂ ਵਿਚਲੇ ਸੰਬੰਧ ਵੀ ਪ੍ਰਭਾਵਤ ਹੋਣਗੇ। ਸੂਬਿਆਂ ਦੇ ਮਾਮਲਿਆਂ ਵਿਚ ਕੇਂਦਰ ਦੀ ਦਖਲ ਅੰਦਾਜ਼ੀ ਵਧੇਗੀ, ਜਿਸ ਨਾਲ ਭਾਰਤ ਵਿਚ ਪਹਿਲਾਂ ਤੋਂ ਹੀ ਕਮਜ਼ੋਰ ਕੀਤੇ ਜਾ ਚੁੱਕੇ ਸੰਘੀ ਢਾਂਚੇ ਨੂੰ ਵਧੇਰੇ ਮਾਰੂ ਢਾਅ ਲੱਗੇਗੀ। ਇਹ ਫੈਸਲਾ ਤਾਕਤ ਦੇ ਕੇਂਦਰੀਕਰਨ ਨੂੰ ਉਤਸ਼ਾਹਤ ਕਰੇਗਾ ਜੋ ਕਿਸੇ ਵੀ ਤਰ੍ਹਾਂ ਇਸ ਬਹੁ-ਕੌਮੀ ਤੇ ਬਹੁ-ਸਭਿਆਚਾਰੀ ਦੇਸ਼ ਦੇ ਹਿਤ ਵਿਚ ਨਹੀਂ ਹੈ।
ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ, ਮੀਤ ਪ੍ਰਧਾਨ ਭਾਈ ਮੱਖਣ ਸਿੰਘ ਗੰਢੂਆਂ ਤੇ ਸਕੱਤਰ ਭਾਈ ਪਰਦੀਪ ਸਿੰਘ ਪੁਆਧੀ ਨੇ ਕਿਹਾ ਕਿ ਪੰਜਾਬ ਇਸ ਮਾਰੂ ਨੀਤੀ ਦਾ ਸੰਨ ’47 ਦੀ ਵੰਡ ਤੋਂ ਹੀ ਸੰਤਾਪ ਭੋਗ ਰਿਹਾ ਹੈ ਕਿਉਂਕਿ ਪੰਜਾਬ ਦਾ ਕੁਦਰਤੀ ਸਰੋਤ ਦਰਿਆਈ ਪਾਣੀ ਭਾਰਤ ਦੀ ਕੇਂਦਰੀ ਹਕੂਮਤ ਵੱਲੋਂ ਗੈਰ-ਰਾਇਪੇਰੀਅਨ ਸੂਬਿਆਂ ਨੂੰ ਲੁਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਪ੍ਰਬੰਧ ਆਪਣੇ ਕਬਜ਼ੇ ਵਿਚ ਲੈ ਕੇ ਕੇਂਦਰ ਨੇ ਪੰਜਾਬ ਨੂੰ ਆਰਥਕ ਤੇ ਭੌਤਿਕ ਤਬਾਹੀ ਵੱਲ ਧੱਕਿਆ ਹੈ ਜਿਸ ਖਿਲਾਫ ਪੰਜਾਬ ਵਾਸੀਆਂ ਦੇ ਸੁਹਿਰਦ ਹਿੱਸੇ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਸਤਲੁਜ-ਯਮੁਨਾ ਲਿੰਕ ਨਹਿਰ ਸਮੇਤ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਕਰਵਾਈ ਜਾ ਰਹੀ ਲੁੱਟ ਰਾਹੀ ਪੰਜਾਬ ਦੇ ਹੱਕਾਂ ਉੱਤੇ ਪੈ ਰਹੇ ਡਾਕੇ ਬਾਰੇ ਇਨਸਾਫ ਹੋਣ ਦੀਆਂ ਉਮੀਦਾਂ ਨੂੰ ਵੀ ਢਾਅ ਲੱਗੇਗੀ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬ ਪੱਖੀ ਧਿਰਾਂ ਲਈ ਇਹ ਸਮਾਂ ਸਿਰ ਜੋੜ ਕੇ ਬੈਠਣ ਦਾ ਹੈ ਤਾਂ ਕਿ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਠੋਸ ਯਤਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਕ ਵਿਦਿਆਰਥੀ ਜਥੇਬੰਦੀ ਹੋਣ ਦੇ ਨਾਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਮਾਮਲੇ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਹੈ।

180
ਪੰਜਾਬੀ ਮੇਰੀ ਜਾਨ ਵਰਗੀ,

ਪੰਜਾਬੀ ਮੇਰੀ ਪਹਿਚਾਣ ਵਰਗੀ |

ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |

ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ |

ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |

ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |

ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ !

Pages: 1 ... 4 5 6 7 8 [9] 10 11 12 13