November 22, 2024, 03:09:01 AM

Show Posts

This section allows you to view all posts made by this member. Note that you can only see posts made in areas you currently have access to.


Messages - Er. Sardar Singh

Pages: 1 2 3 4 5 6 [7] 8 9 10 11 12 13
121
-ਪਾਕਿ ਅਧਿਕਾਰੀਆਂ ਨੇ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ਤੇ ਅੰਗਰੇਜੀ ਸ਼ਾਸਕਾਂ ਵਿਰੁੱਧ ਅੰਦੋਲਨ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਦੇ ਨਾਂਅ \'ਤੇ ਇਕ ਚੌਕ ਦਾ ਨਾਂ ਰਖਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਲਾਹੌਰ ਦੇ ਸ਼ਾਦਮੈਨ ਚੌਕ ਦਾ ਨਾਂਅ ਹੁਣ ਭਗਤ ਸਿੰਘ ਚੌਕ ਹੋਵੇਗਾ। ਅੰਗਰੇਜ਼ਾਂ ਨੇ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਲਾਹੌਰ ਦੀ ਪੁਰਾਣੀ ਜੇਲ੍ਹ \'ਚ ਫਾਂਸੀ ਦੇ ਦਿੱਤੀ ਸੀ ਜਿਥੇ ਕਿ ਬਾਅਦ ਵਿਚ ਚੌਕ ਬਣਾ ਦਿੱਤਾ ਗਿਆ ਸੀ। ਪਿਛਲੇ ਸਾਲਾਂ ਦੌਰਾਨ ਅਧਿਕਾਰੀਆਂ ਵੱਲੋਂ ਲਾਹੌਰ ਵਿਚ ਅਨੇਕਾਂ ਥਾਂਵਾਂ ਦੇ ਹਿੰਦੂ ਨਾਂਅ ਬਦਲ ਦਿੱਤੇ ਗਏ ਹਨ। ਸਥਾਨਕ ਵਾਸੀਆਂ ਨੇ ਚੌਕ ਦਾ ਨਾਂਅ ਬਦਲ ਕੇ ਭਗਤ ਸਿੰਘ ਦੇ ਨਾਂਅ \'ਤੇ ਰੱਖਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਇਕ ਖੁੱਲ੍ਹਦਿਲੀ ਵਾਲਾ ਕਦਮ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਮੁਖੀ ਨੂਰੁਲ ਆਮਿਨ ਮੈਂਗਲ ਨੇ ਹੁਣ ਜਿਹੇ ਹੀ ਸਥਾਨਕ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਇਕ ਹਫ਼ਤੇ \'ਚ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ \'ਤੇ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਸਥਾਨਕ ਸਰਕਾਰ ਦੇ ਅਧਿਕਾਰੀ ਨਦੀਮ ਗਿਲਾਨੀ ਇਸ ਚੌਕ ਦਾ ਨਾਂਅ ਚੌਧਰੀ ਰਹਿਮਤ ਅਲੀ ਚੌਕ ਦੇ ਨਾਂਅ \'ਤੇ ਰੱਖਣ ਬਾਰੇ ਆਈ ਇਕ ਹੋਰ ਬੇਨਤੀ \'ਤੇ ਵਿਚਾਰ ਕਰ ਰਹੇ ਸਨ। ਮੈਂਗਲ ਨੇ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ \'ਤੇ ਰੱਖਣ ਲਈ ਕਿਹਾ।

122
    ਲੇਖਕ: ਕਰਮਜੀਤ ਸਿੰਘ
    ਮੋਬਾਇਲ ਨੰ: 99150-91063

ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਖਾਲਸਾ ਪੰਥ ਦੇ ਕਾਜ਼ ਲਈ ਹੋਈਆਂ ਸ਼ਹਾਦਤਾਂ ਵਿੱਚ ਨਿਵੇਕਲਾ ਸਥਾਨ ਰੱਖਦੀ ਹੈ। ਇਸ ਸ਼ਹਾਦਤ ਦੇ ਅਣਗਿਣਤ ਸੁਨੇਹੇ ਹਨ-ਕੁਝ ਲੁਕੇ ਤੇ ਅਣਦਿਸਦੇ ਅਤੇ ਕੁਝ ਸਾਫ਼ ਤੇ ਸਪੱਸ਼ਟ। ਖਾਲਸਾ ਪੰਥ ਦੇ ਦਾਨਿਸ਼ਵਰ ਹਲਕਿਆਂ ਨੇ ਅਜੇ ਇਸ ਸ਼ਹਾਦਤ ਦੇ ਸਮੁੰਦਰਾਂ ਨਾਲੋਂ ਵੀ ਡੂੰਘੇ ਅਤੇ ਬ੍ਰਹਿਮੰਡ ਨਾਲੋਂ ਵੀ ਵਿਸ਼ਾਲ ਅਰਥਾਂ ਦੀ ਤਲਾਸ਼ ਕਰਨੀ ਹੈ। ਸਾਡੀ ਕੌਮ ਅੰਦਰ ਵੈਸੇ ਜਾਗੇ ਹੋਏ ਅਕਲਮੰਦਾਂ ਦੀ ਕਮੀ ਨਹੀਂ ਹੈ ਪਰ ਇਹ ਸਾਡੇ ਸਮਿਆਂ ਦਾ ਬਹੁਤ ਵੱਡਾ ਦੁਖਾਂਤਿਕ-ਸੱਚ ਹੈ ਕਿ ਜਾਗੇ ਹੋਏ ਇਨ੍ਹਾਂ ਵੀਰਾਂ ਵਿੱਚ ਜਗਾਉਣ ਦਾ ਹੌਂਸਲਾ ਤੇ ਹਿੰਮਤ ਨਹੀਂ। ਇਸ ਦਾ ਕਾਰਨ? ਉਹ ਕਾਰਨ ਖੁੱਦ ਚੰਗੀ ਤਰ੍ਹਾਂ ਜਾਣਦੇ ਹਨ। ਇਹ ਠੀਕ ਹੈ ਕਿ ਸਮਕਾਲੀ-ਸੱਚ ਨੂੰ ਧੁੰਦ ਦੀ ਚਾਦਰ ਨਾਲ ਢੱਕਿਆ ਹੋਇਆ ਹੈ ਅਤੇ ਬੁੱਧੀਜੀਵੀ ਧੁੰਦ ਦੀ ਇਹ ਚਾਦਰ ਵੇਖ ਵੀ ਰਹੇ ਹਨ ਪਰ ਨਿੱਕੇ ਨਿੱਕੇ ਸਵਾਰਥਾਂ ਨੇ ਉਨ੍ਹਾਂ ਦੇ ਰਾਹ ਡੱਕੇ ਹੋਏ ਹਨ ਅਤੇ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦਾ ਨਿਰਮਲ ਦ੍ਰਿਸ਼ ਤੇ ਸਰੂਪ ਬਿਆਨ ਕਰਨਾ ਫ਼ਿਲਹਾਲ ਉਨ੍ਹਾਂ ਦੀ ਤਕਦੀਰ ਵਿੱਚ ਨਹੀਂ ਲਿਖਿਆ। ਇਹ ਬੁੱਧੀਜੀਵੀ ਇਸ ਕੌੜੇ ਸੱਚ ਤੋਂ ਵੀ ਵਾਕਫ ਹਨ ਕਿ ਹਾਲ ਦੀ ਘੜੀ ਉਹ ਨਾ ਤਾਂ ਨਿਰਭਉ ਹਨ ਤੇ ਨਾ ਹੀ ਨਿਰਵੈਰ ਹਨ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਹੀ ਇਨ੍ਹਾਂ ਗੁਣਾਂ ਤੇ ਬਰਕਤਾਂ ਨੂੰ ਵਸਾਉਣ ਦਾ ਹੁਕਮਨਾਮਾ ਨਨਕਾਣੇ ਦੇ ਵਾਸੀ ਨੇ 5 ਸਦੀਆਂ ਤੋਂ ਵੀ ਪਹਿਲਾਂ ਸਾਡੇ ਲਈ ਜਾਰੀ ਕਰ ਦਿੱਤਾ ਸੀ। ਸ਼ਾਇਦ ਕੁਝ ਚਿਰ ਹੋਰ ਸਾਨੂੰ ਦੁੱਖਾਂ ਦੇ ਇਸ ਦੌਰ ਵਿਚੋਂ ਲੰਘਣਾ ਪਵੇਗਾ।

ਰਾਬਰਟ ਏ. ਪੱਪੇ ਨੇ ‘ਜਿੱਤਣ ਲਈ ਮਰਨਾ’ (ਡਾਇੰਗ ਟੂ ਵਿਨ-ਰੈਡਿੰਮ ਹਾਊਸ, ਨਿਊਯਾਰਕ) ਕਿਤਾਬ ਵਿੱਚ ਆਪਣੀ ਕੌਮ ਲਈ ਕੁਰਬਾਨ ਹੋਣ ਵਾਲੇ ਮਰਜੀਵੜਿਆਂ ਦੇ ਧੁਰ ਅੰਦਰ ਲੁਕੇ ਦਰਦ ਨੂੰ ਕੁਝ ਕੁਝ ਬੁੱਝਣ ਦਾ ਯਤਨ ਕੀਤਾ ਹੈ। ਹਾਲਾਂਕਿ 9/11 ਦੀ ਘਟਨਾ ਨੂੰ ਪਿਛੋਕੜ ਵਿੱਚ ਰੱਖਦਿਆਂ ਇਹ ਕਿਤਾਬ ਲਿਖੀ ਗਈ ਹੈ ਅਤੇ ਮਰਜੀਵੜਿਆਂ ਪ੍ਰਤੀ ਉਸ ਦੀ ਵਿਸ਼ੇਸ਼ ਹਮਦਰਦੀ ਵੀ ਨਹੀਂ ਪਰ ਫ਼ਿਰ ਵੀ ਹਕੀਕਤਾਂ ਅਤੇ ਤੱਥ ਉਸ ਦੇ ਵੱਸੋਂ ਬਾਹਰੇ ਹੋ ਕੇ ਕੁਝ ਅਜਿਹਾ ਕਹਿ ਜਾਂਦੇ ਹਨ ਜਿਸ ਦਾ ਇੱਕ ਸਿਰਾ ਮਹਾਨਤਾ ਦੀਆਂ ਹੱਦਾਂ ਨੂੰ ਜਾ ਛੂੰਹਦਾ ਹੈ।

ਕੋਈ ਕਿਉਂ ਖੁਸ਼ੀ ਖੁਸ਼ੀ ਮਰਨ ਲਈ ਤਿਆਰ ਹੋ ਜਾਂਦਾ ਹੈ? ਮੌਤ ਨੂੰ ਚਾਂਈ ਚਾਂਈ ਗਲਵੱਕੜੀ ਪਾਉਣ ਵਾਲਿਆਂ ਦੇ ਕਾਲਜੇ ਵਿੱਚ ਕਿਹੋ ਜਿਹੀ ਕਰਕ ਹੁੰਦੀ ਹੈ? ਮੌਤ ਦੇ ਸਫ਼ਰ ਤੱਕ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਮਨ ਦੀ ਹਾਲਤ ਅਤੇ ਉਨ੍ਹਾਂ ਦੇ ਦਿਲ ਅੰਦਰ ਚੜ੍ਹਦੇ ਤੇ ਲਹਿੰਦੇ ਸੂਰਜਾਂ ਦੀ ਰੌਸ਼ਨੀ ਦੇ ਦਿਦਾਰ ਕਿਸ ਨੇ ਕੀਤੇ ਹਨ? ਉਨ੍ਹਾਂ ਦੀ ਮਾਲੀ ਹਾਲਤ, ਉਨ੍ਹਾਂ ਦੀ ਵਿਦਿਆਕ ਯੋਗਤਾ, ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਉਨ੍ਹਾਂ ਬਾਰੇ ਰਾਇ ਅਤੇ ਉਨ੍ਹਾਂ ਦੀ ਕੁਰਬਾਨੀ ਦੇ ਇਤਿਹਾਸਿਕ ਅਸਰ ਅਤੇ ਇਨ੍ਹਾਂ ਨਾਲ ਸਬੰਧਿਤ ਕਾਰਨਾਂ ਦਾ ਪਤਾ ਕਰਨ ਲਈ ਰਾਬਰਟ ਪੱਪੇ ਨੇ ਡੂੰਘੀ ਚੁੱਭੀ ਮਾਰਨ ਦਾ ਯਤਨ ਕੀਤਾ ਹੈ।

ਅਸੀਂ ਜਾਣਦੇ ਹਾਂ ਕਿ ਜੀਵਨ ਦੇ ਕੌੜੇ ਮਿੱਠੇ ਸਫ਼ਰ ਵਿੱਚ ਕੁਝ ਲੋਕ ਇਹੋ ਜਿਹੇ ਹੁੰਦੇ ਹਨ ਜਿਹੜੇ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਮਰਨ ਦਾ ਰਾਹ ਚੁਣਦੇ ਹਨ। ਬਹੁਤੇ ਸਰਵੇਖਣ ਇਸ ਸਬੰਧ ਵਿੱਚ ਇਹ ਦੱਸਦੇ ਹਨ ਕਿ ਜਨਤਾ ਇਸ ਵਰਤਾਰੇ ਨੂੰ ਤਨੋ ਮਨੋ ਪ੍ਰਵਾਨ ਨਹੀਂ ਕਰਦੀ। ਪਰ ਜਦੋਂ ਕਿਸੇ ਵਿਅਕਤੀ ਅੰਦਰ ਆਪਣੀ ਕੌਮ ਦਾ ਦਰਦ ਇਸ ਹੱਦ ਤੱਕ ਘਰ ਕਰ ਜਾਵੇ ਅਤੇ ਉਸ ਕੌਮ ਦੀ ਸਾਂਝੀ ਪੀੜ੍ਹ ਉਸ ਦੀ ਆਪਣੀ ਪੀੜ੍ਹ ਬਣ ਜਾਵੇ, ਉਸ ਦੀਆਂ ਨੀਦਰਾਂ ਉੱਡ-ਪੁੱਡ ਜਾਣ ਅਤੇ ਇਸ ਪੀੜ੍ਹ ਦਾ ਵੱਡਾ ਕਾਰਨ ਉਸ ਦੀ ਸੋਝੀ ਤੇ ਸਿਆਣਪ ਵਿੱਚ ਆਪਣੀ ਪੱਕੀ ਥਾਂ ਬਣਾ ਲਵੇ ਤਾਂ ਉਸ ਵਿਅਕਤੀ ਦੇ ਜਿਸਮ ਤੇ ਰੂਹ ਦੇ ਸਾਰੇ ਹਿੱਸੇ ਸਰਵਸੰਮਤੀ ਨਾਲ ‘ਕਾਰਨ’ ਨਾਲ ਦੋ ਹੱਥ ਕਰਨ ਲਈ ਤਿਆਰ ਹੋ ਜਾਂਦੇ ਹਨ। ਜੇ ਖਾਲਸਾ ਪੰਥ ਦੀ ਹਾਲਤ ਬਿਆਨ ਕਰਨੀ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਪੰਥ ਦੀ ਸਾਂਝੀ ਪੀੜ੍ਹ ਜਿਸ ਵਿਅਕਤੀ ਅੰਦਰ 17 ਸਾਲ ਪਹਿਲਾਂ ਵਸ ਗਈ ਸੀ, ਉਹ ਸੀ-ਭਾਈ ਦਿਲਾਵਰ ਸਿੰਘ ਤੇ ਕੌਮ ਨੂੰ ਇਹੋ ਜਿਹੀ ਪੀੜ੍ਹ ਦੇਣ ਵਾਲਾ ਜਰਵਾਣਾ ਸੀ-ਬੇਅੰਤ ਸਿੰਘ। ਫਿਰ 31 ਅਗਸਤ 1995 ਵਾਲੇ ਦਿਨ ਜੋ ਕੁਝ ਹੋਇਆ ਉਹ ਇਤਿਹਾਸ ਸੀ। ਜਾਂ ਸਾਡੇ ਇਤਿਹਾਸ ਦਾ ਸ਼ਾਨਾਮੱਤਾ ਕਾਂਡ ਸੀ। ਜਾਂ ਫ਼ਿਰ ਇਸ ਪਵਿੱਤਰ ਵਰਤਾਰੇ ਦੇ ਪਹਿਲੇ ਸਿਰਲੱਥ ਸਿਪਾਹੀਆਂ-ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਨਵਜੋਤ ਸਿੰਘ, ਭਾਈ ਨਸੀਬ ਸਿੰਘ, ਭਾਈ ਜਗਤਾਰ ਸਿੰਘ ਤਾਰਾ ਅਤੇ ਸਾਥੀਆਂ ਵੱਲੋਂ ਬੇਅੰਤ ਸਿੰਘ ਵਰਗਿਆਂ ਅਤੇ ਦੁਨੀਆਂ ਭਰ ਦੇ ਜ਼ਾਲਮਾਂ ਵਿਰੁੱਧ ਸਦੀਵੀ ਜੰਗ ਜਾਰੀ ਰੱਖਣ ਦਾ ਐਲਾਨ ਸੀ। ਜਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਘਰਸ਼ ਨੂੰ ਨਵੀਆਂ ਹਾਲਤਾਂ ਮੁਤਾਬਿਕ ਅੱਗੇ ਤੋਰਨ ਲਈ ਪ੍ਰੇਰਨਾ ਦਾ ਜੱਗਦਾ ਮੱਘਦਾ ਸੂਰਜ ਸੀ। ਜਾਂ ਦਾਰਸ਼ਨਿਕ ਤੌਰ ਤੇ ਕੌਮ ਦੇ ਅੰਦਰ ਪ੍ਰਚਾਰੇ ਜਾ ਰਹੇ ਬਿਪਰ ਸੰਸਕਾਰਾਂ ਵਿਰੁੱਧ ਸੰਘਰਸ਼ ਦਾ ਬਿੱਗਲ ਸੀ। ਜਾਂ ਇਸ ਕੁਰਬਾਨੀ ਦਾ ਮਰ ਚੁੱਕੀਆਂ ਜ਼ਮੀਰਾਂ ਉਤੇ ਬੋਝ ਪਾਉਣ ਦਾ ਅਗਾਜ਼ ਸੀ। ਇਸ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਸੁਨੇਹੇ ਹਨ ਜਿਹੜੇ ਭਾਈ ਦਿਲਾਵਰ ਸਿੰਘ ਦੀ ਪਵਿੱਤਰ ਸਾਦਗੀ ਨੇ ਅਚੇਤ ਤੇ ਸੁਚੇਤ ਰੂਪ ਵਿਚ ਖਾਲਸਾ ਪੰਥ ਨੁੂੰ ਦਿੱਤੇ।

ਅੰਤਰ-ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਵੀ ਇਸ ਸ਼ਹਾਦਤ ਦਾ ਇੱਕ ਹੋਰ ਸੁਨੇਹਾ ਮਿਲਦਾ ਹੈ ਜਿਸ ਦੇ ਅਰਥ ਗਹਿਰ ਗੰਭੀਰ ਵੀ ਹਨ, ਡੂੰਘੇ ਵੀ ਹਨ ਅਤੇ ਸਿੱਖ ਪੰਥ ਤੋਂ ਡੂੰਘਾ ਉੱਤਰਨ ਦੀ ਮੰਗ ਵੀ ਕਰਦੇ ਹਨ। ਅੱਜ ਮਾਡਰਨ ਸਟੇਟ ਜ਼ੁਲਮ, ਵਿਤਕਰੇ ਤੇ ਬੇਇਨਸਾਫ਼ੀ ਦਾ ਇੱਕ ਪ੍ਰਤੀਕ ਬਣ ਚੁੱਕੀ ਹੈ। ਭਾਰਤੀ ਸਟੇਟ ਵੀ ਉਸੇ ਵਰਗ ਵਿੱਚ ਆਉਂਦੀ ਹੈ ਜਿਥੇ ਵੱਖ ਵੱਖ ਕੌਮਾਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਵੀ ਪੱਖ ਖਿੜ੍ਹਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦਾ ਨਿਵੇਕਲਾ ਸੱਭਿਆਚਾਰ, ਉਨ੍ਹਾਂ ਦੀ ਜੀਵਨ-ਜਾਚ ਅਤੇ ਉਨ੍ਹਾਂ ਦੇ ਜੀਵਨ ਦੇ ਜਰਖੇਜ਼ ਤੇ ਹਰੇ-ਕਚੂਚ ਪੱਖਾਂ ਨੂੰ ਮਲੀਆ ਮੇਟ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਸਿੱਖਾਂ ਉਤੇ ਬੇਰਹਿਮੀ ਨਾਲ ਜ਼ੁਲਮ ਕੀਤਾ ਗਿਆ ਅਤੇ ਭਾਈ ਦਿਲਾਵਰ ਸਿੰਘ ਨੇ ਆਪਣੇ ਜਿਸਮ ਦਾ ਜ਼ਰਾ ਜ਼ਰਾ ਆਪਣੇ ਤਰੀਕੇ ਨਾਲ ਕੁਰਬਾਨ ਕਰਕੇ ਇਸ ਜ਼ੁਲਮ ਦਾ ਢੁੱਕਵਾਂ ਜਵਾਬ ਦਿੱਤਾ ਤੇ ਇਹ ਸੁਨੇਹਾ ਵੀ ਦਿੱਤਾ ਕਿ ਅਸੀਂ ਖੜ੍ਹੇ ਹਾਂ, ਅਸੀਂ ਕਿਤੇ ਵੀ ਨਹੀਂ ਗਏ।

ਬੇਹੱਦ ਮਹੱਤਵਪੂਰਨ ਤੇ ਸਿੱਖ ਪੰਥ ਲਈ ਯਾਦ ਰੱਖਣ ਵਾਲਾ ਇੱਕ ਹੋਰ ਸੰਦੇਸ਼ ਵੀ ਭਾਈ ਦਿਲਾਵਰ ਸਿੰਘ ਦੇ ਅਚੇਤ ਮਨ ਨੇ ਦਿੱਤਾ ਹੈ। ਇਸ ਸੁਨੇਹੇ ਦਾ ਸਿੱਧਾ ਸਬੰਧ ਗੁਰੂ ਦੀ ਮਰਜ਼ੀ, ਗੁਰੂ ਦੀ ਰਜ਼ਾ ਅਤੇ ਗੁਰੂ ਦੇ ਭਾਣੇ ਨਾਲ ਜੁੜਿਆ ਹੋਇਆ ਹੈ। ਇਸ ਦਾ ਇੱਕ ਸਬੰਧ ਬਖਸ਼ਿਸ਼ ਨਾਲ ਜੁੜਦਾ ਹੈ ਜੋ ਪਤਾ ਨਹੀਂ ਕਦੋਂ,ਕਿਵੇਂ ਅਤੇ ਕਿਸ ਉਤੇ ਆਇਦ ਹੋਣੀ ਹੁੰਦੀ ਹੈ। ਇਸ ਨੂੰ ਕਿਸੇ ਵਿਗਿਆਨ ਦੀ ਵਿਧੀ ਨਾਲ ਅਗਾਊਂ ਪਤਾ ਨਹੀਂ ਲਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਸਮਾਜ ਵਿਗਿਆਨ ਜਾਂ ਮਨੋਵਿਗਿਆਨ ਦੇ ਮਾਪਦੰਡ ਇਹੋ ਜਿਹੇ ਅਲੋਕਿਕ ਵਰਤਾਰਿਆਂ ਦਾ ਕੋਈ ਸਹੀ ਵਿਸ਼ਲੇਸ਼ਣ ਕਰ ਸਕਦੇ ਹਨ। ਇਸ ਸਬੰਧ ਵਿੱਚ ਇਤਿਹਾਸ ਦੇ ਬਾਹਰਮੁਖੀ ਨਿਯਮਾਂ ਦੇ ਵੀ ਹੱਥ ਖੜ੍ਹੇ ਹੁੰਦੇ ਹਨ। ਕਈ ਵਾਰ ਇਉਂ ਜਾਪ ਰਿਹਾ ਹੁੰਦਾ ਹੈ ਕਿ ਸਾਰੀ ਕੌਮ ਨੇ ਹਾਲਤਾਂ ਦੇ ਅੱਗੇ ਹਾਰ ਹੰਭ ਕੇ ਗੋਡੇ ਟੇਕ ਦਿੱਤੇ ਹਨ। ਪਰ ਸਿੱਖ ਕੌਮ ਦੇ ਮਾਮਲੇ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਇਸ ਤਰ੍ਹਾਂ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਅੱਤ ਸੰਕਟ ਦੇ ਸਮਿਆਂ ਵਿਚ ਇਸ ਕੌਮ ਅੰਦਰ ਕਿਸੇ ਵਿਅਕਤੀ ਵਿੱਚ ਕੋਈ ਅਥਾਹ ਤਾਕਤ ਕਿਸੇ ਅਗਿਆਤ ਨੁੱਕਰ ਵਿਚ ਚੁੱਪ ਚਪੀਤੇ ਸੌਂ ਰਹੀ ਹੁੰਦੀ ਹੈ। ਕੌਣ ਜਾਣਦਾ ਸੀ ਕਿ ਇਹੋ ਜਿਹੀ ਕਿਸੇ ਅਗਿਆਤ ਨੁੱਕਰ ਵਿਚੋਂ ਸੰਤ ਜਰਨੈਲ ਸਿੰਘ ਉੱਭਰ ਕੇ ਸਾਹਮਣੇ ਆ ਜਾਣਗੇ ਅਤੇ ਇਤਿਹਾਸ ਨੂੰ ਪੂਰਵ-ਜਰਨੈਲ ਸਿੰਘ ਅਤੇ ਉਤਰ-ਜਰਨੈਲ ਸਿੰਘ ਵਿੱਚ ਵੰਡ ਦੇਣਗੇ। ਕਿਸ ਨੂੰ ਪਤਾ ਸੀ ਕਿ ਕੋਈ ਛਿਪੇ ਰਹਿਣ ਦੀ ਚਾਹ ਰੱਖਣ ਵਾਲਾ ਹਵਾ ਨਾਲੋਂ ਤੇਜ਼ ਘੋੜ ਸਵਾਰ ਸਿੰਘ ਸੁਰੱਖਿਆ ਦੇ ਸਾਰੇ ਘੇਰੇ ਚੀਰਦਾ ਹੋਇਆ ਅਚਾਨਕ ਚੱਕ ਅਬਦਾਲੀ ਨੂੰ ਲੱਖੀ ਦੇ ਜੰਗਲ ਵਿੱਚ ਜਾ ਟੱਕਰੇਗਾ। ਇਸ ਗੱਲ ਦਾ ਵੀ ਕਿਸ ਨੂੰ ਪਤਾ ਸੀ ਕਿ ਸੁੱਖਾ ਸਿੰਘ, ਮਹਿਤਾਬ ਸਿੰਘ ਦੇ ਪਿਛਲੇ ਜਨਮ ਦੇ ਯਾਰ ਇਸ ਜਨਮ ਵਿੱਚ ਦੁਸ਼ਟ ਪੂਹਲੇ ਲਈ ਜੇਲ੍ਹ ਵਿੱਚ ਹੀ ਮੌਤ ਦਾ ਪੈਗ਼ਾਮ ਲੈ ਕੇ ਆ ਜਾਣਗੇ। ਇਹੋ ਜਿਹੀ ਬਖਸ਼ਿਸ਼ ਹੀ ਚੁੱਪ ਚਪੀਤੇ ਭਾਈ ਦਿਲਾਵਰ ਸਿੰਘ ਉਤੇ ਆਈ ਜੋ ਕਿਸੇ ਵੀ ਰਾਜਸੀ ਪਾਰਟੀ ਦਾ ਮੈਂਬਰ ਨਹੀਂ ਸੀ ਜਿਹੜੀਆਂ ਰਾਜਸੀ ਪਾਰਟੀਆਂ ਜਨਤਾ ਦੀ ਸੇਵਾ ਕਰਨ ਦਾ ਦਾਅਵਾ ਹਰ ਰੋਜ਼ ਕਰਦੀਆਂ ਰਹਿੰਦੀਆਂ ਹਨ।

ਸਿੰਥੀਆਂ ਮਹਿਮੂਦ ਦੀ ਕਿਤਾਬ ‘ਫਾਈਟਿੰਗ ਫ਼ਾਰ ਫੇਥ ਐਂਡ ਨੇਸ਼ਨ’ ਤੋਂ ਹੀ ਸਾਫ਼ ਨਜ਼ਰ ਆਉਂਦਾ ਹੈ ਕਿ ਜੁਝਾਰੂ ਸਿੰਘ ਆਪਣੇ ਧਾਰਮਿਕ ਵਿਸ਼ਵਾਸ਼ ਅਤੇ ਆਪਣੀ ਕੌਮ ਲਈ ਜੂਝ ਰਹੇ ਸਨ। ਇਸ ਤਰ੍ਹਾਂ ਬਾਹਰਲੇ ਦਾਨਿਸ਼ਵਰ ਜੁਝਾਰੂ ਲਹਿਰ ਦੀ ਅੰਤਿਮ ਮੰਜ਼ਿਲ ਬਾਰੇ ਕਿੰਨੀ ਡੂੰਘੀ, ਕਿੰਨੀ ਸਹੀ ਅਤੇ ਕਿੰਨੀ ਦੂਰ ਅੰਦੇਸ਼ ਸਮਝ ਰੱਖਦੇ ਹਨ ਜਦਕਿ ਆਪਣੇ ਦਾਨਿਸ਼ਵਰ ਬੌਧਿਕ ਗੁਲਾਮੀ ਦਾ ਸਰਾਪ ਹੀ ਹੰਢਾ ਰਹੇ ਹਨ। ਇਸੇ ਤਰ੍ਹਾਂ ਜਾਇਸ ਪੈਟੀਗਰਿਊ ਨੇ ਵੀ ਆਪਣੀ ਕਿਤਾਬ ਵਿੱਚ ਜੁਝਾਰੂ ਸ਼ਹੀਦਾਂ ਦੇ ਦਰਦ ਨੂੰ ਨੇੜਿਓਂ ਹੋ ਕੇ ਸਮਝਿਆ ਹੈ। ਰਾਬਰਟ ਪੱਪੇ ਵੀ ਇਹ ਸਵੀਕਾਰ ਕਰਦਾ ਹੈ ਕਿ ਖਾੜਕੂਆਂ ਵਿੱਚ ਮਨੁੱਖੀ ਬੰਬ ਦਾ ਉਭਾਰ ਕੌਮੀ ਮੁਕਤੀ ਤੇ ਸੰਘਰਸ਼ ਦਾ ਹਿੱਸਾ ਸੀ। ਇਸ ਸ਼ਹਾਦਤ ਦਾ ਇਕ ਸੁਨੇਹਾ ਇਹ ਵੀ ਹੈ ਕਿ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੂੰ ਧੜਿਆਂ ਤੇ ਗਰੁੱਪਾਂ ਵਿਚ ਰੱਖ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਅਤੇ ਨਾ ਹੀ ਇਸ ਉਤੇ ਸੌੜੀਆਂ ਸਿਆਸਤਾਂ ਕਰਨਾ ਸਾਨੂੰ ਸ਼ੋਭਾ ਦਿੰਦਾ ਹੈ। ਭਾਈ ਦਿਲਾਵਰ ਸਿੰਘ ਇੱਕ ਪੱਧਰ ਉਤੇ ਸਿੱਖਾਂ ਦਾ ਹੀ ਸ਼ਹੀਦ ਨਹੀਂ ਸਗੋਂ ਉਨ੍ਹਾਂ ਸਭਨਾਂ ਦੀ ਰੂਹ ਦਾ ਹਾਣੀ ਹੈ ਜੋ ਆਪਣੀ ਆਪਣੀ ਆਜ਼ਾਦੀ ਅਤੇ ਸਵੈਮਾਨ ਲਈ ਕੁਰਬਾਨ ਹੋ ਗਏ ਜਾਂ ਆਪਣਾ ਸੰਘਰਸ਼ ਜਾਰੀ ਰੱਖ ਰਹੇ ਹਨ।

31 ਅਗਸਤ 2012 ਨੂੰ ਜਿਥੇ ਜਿਥੇ ਵੀ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਉਥੇ ਉਥੇ ਹੀ ਜਿਵੇਂ ਭਾਈ ਦਿਲਾਵਰ ਸਿੰਘ ਸਮੁੱਚੀ ਕੌਮ ਨੂੰ ਇਹ ਸਵਾਲ ਕਰ ਰਹੇ ਹੋਣਗੇ ਕਿ ਖਾਲਸਾ ਜੀ, ਜੇ ਅਸੀਂ ਅੱਜ ਜਿਉਂਦੇ ਹਾਂ ਤਾਂ ਇਹ ਇਹ ਜਿਉਣ ‘ਕਿਹੋ ਜਿਹਾ’ ਹੈ ਤੇ ‘ਕਿੰਨ੍ਹਾਂ ਲਈ’ ਹੈ।

123
ਅਕਾਲੀ ਦਲ ਪੰਚ ਪਰਧਾਨੀ ਫਿਰ ਹੋਇਆ ਕਾਲੇ ਕਾਨੂੰਨਾਂ ਦਾ ਸ਼ਿਕਾਰ:
ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਅਜਬ ਤਰੀਕੇ ਨਾਲ ਝੂਠੇ ਕੇਸਾਂ ਵਿਚ ਫਸਾਇਆ ਗਿਆ

ਲੁਧਿਆਣਾ, ੨੧ ਸਤੰਬਰ (ਪੰਚ ਪਰਧਾਨੀ)- ਅਕਾਲੀ ਦਲ ਪੰਚ ਪਰਧਾਨੀ ਉੱਤੇ ਬਾਦਲ ਸਰਕਾਰ ਵਲੋਂ ਅਗਸਤ ੨੦੦੯ ਵਿਚ ਟਾਡਾ-ਪੋਟਾ ਦੇ ਨਵੇਂ ਅਵਤਾਰ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਸੀ ਜਿਸ ਤਹਿਤ ਅਕਾਲੀ ਦਲ ਪੰਚ ਪਰਧਾਨੀ ਦੇ ਤਤਕਾਲੀ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਕਰੀਬ ਢਾਈ ਸਾਲ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਗਿਆ ਸੀ ਤੇ ਜ਼ਮਾਨਤ 'ਤੇ ਬਾਹਰ ਆਉਂਦਿਆਂ ਦੀ ਪਾਰਟੀ ਦੀਆਂ ਗੰਭੀਰ ਮੀਟਿੰਗਾਂ ਤੋਂ ਬਾਅਦ ਪਿਛਲੇ ਦਿਨੀ ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਦਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਸੀ ਤੇ ਉਹਨਾਂ ਦੀ ਅਗਵਾਈ ਵਿਚ ਜਿੱਥੇ ਦਲ ਨੂੰ ਦੁਬਾਰਾ ਜਥੇਬੰਦ ਕਰਨ ਦੀਆਂ ਕਵਾਇਦਾਂ ਚੱਲ ਰਹੀਆਂ ਸਨ ਉੱਥੇ ਸਬਦ ਗੁਰੂ ਦੇ ਸਤਿਕਾਰ ਲਈ ਤੇ ਦੇਹਧਾਰੀ ਪਖੰਡੀਆਂ ਦੇ ਵਿਰੋਧ ਵਿਚ ਦਲ ਵਲੋਂ ਵੱਦ-ਚੜ੍ਹ ਕੇ ਸਰਗਰਮੀਆਂ ਕੀਤੀਆ ਜਾ ਰਹੀਆਂ ਸਨ ਪਰ ਸਰਕਾਰ ਨੂੰ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਫਿਕਰ ਹੈ ਅਤੇ ਨਾ ਹੀ ਸਿੱਖੀ ਸਿਧਾਂਤਾ ਦਾ ਉਹਨਾਂ ਦਾ ਇਕ ਨੁਕਾਤੀ ਪ੍ਰੋਗਰਾਮ ਸੱਤਾ ਵਿਚ ਟਿਕੇ ਰਹਿ ਕੇ ਆਪਣੇ ਲੋਭਾਂ ਦੀ ਪੂਰਤੀ ਹੈ।
ਪੰਥਕ ਹਲਕਿਆਂ ਵਿਚ ਕੱਲ੍ਹ ੨੦ ਸਤੰਬਰ ੨੦੧੨ ਨੂੰ ਹੈਰਾਨੀ ਹੋਈ ਕਿ ਅਕਾਲੀ ਦਲ ਪੰਚ ਪਰਧਾਨੀ ਦੇ ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਨੂੰ ਭਾਰਤੀ ਫੋਜਦਾਰੀ ਦੀ ਧਾਰਾ ੧੦੭/੧੫੧ ਅਧੀਨ ਗ੍ਰਿਫਤਾਰ ਕੀਤਾ ਗਿਆ ਤੇ ਕਾਰਨ ਦੱਸਿਆ ਗਿਆ ਕਿ ਭਾਰਤ ਬੰਦ ਦੇ ਸੱਦੇ ਕਾਰਨ ਇਹ ਗ੍ਰਿਫਤਾਰੀਆਂ ਕੀਤੀਆ ਗਈਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਪੰਚ ਪਰਧਾਨੀ ਵਲੋਂ ਭਾਰਤ ਬੰਦ ਸੱਦੇ ਨੂੰ ਸਫਲ ਕਰਨ ਲਈ ਕੋਈ ਬਿਆਨ ਦਿੱਤਾ ਗਿਆ ਤੇ ਨਾ ਹੀ ਅਸਫਲ ਕਰਨ ਲਈ ਤਾਂ ਇਸ ਸਬੰਧੀ ਕੱਲ੍ਹ ਤੋਂ ਹੀ ਸੂਝਵਾਨ ਹਲਕਿਆਂ ਵਿਚ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਸੀ ਕਿ ਇਸ ਪਿੱਛੇ ਸਰਕਾਰ ਦੀ ਕੋਈ ਹੋਰ ਚਾਲ ਹੈ ਜੋ ਕਿ ਅੱਜ ਉਸ ਸਮੇਂ ਨੰਗੀ ਹੋ ਗਈ ਜਦੋਂ ਅੱਜ ਸਵੇਰੇ ਭਾਈ ਕੁਲਵੀਰ ਸਿੰਘ ਬੜਾਪਿੰਡ ਤੇ ਭਾਈ ਦਲਜੀਤ ਸਿੰਘ ਬਿੱਟੂ ਦੇ ਘਰਾਂ ਵਿਚ ਪੁਲਸ ਦੀਆਂ ਧਾੜਾਂ ਨੇ ਬਿਨਾਂ ਤਲਾਸ਼ੀ ਵਾਰੰਟ ਦੇ ਕਈ ਘੰਟੇ ਤਲਾਸ਼ੀ ਲਈ ਤੇ ਉਹਨਾਂ ਦੇ ਘਰਾਂ ਵਿਚੋਂ ਕੰਪਿਊਟਰ, ਲੈਪਟਾਪ, ਕਿਤਾਬਾਂ ਤੇ ਹੋਰ ਕਾਗਜ਼ਾਤ ਕਬਜੇ ਵਿਚ ਲਏ। ਅਕਾਲੀ ਦਲ ਪੰਚ ਪਰਧਾਨੀ ਦੇ ਲੁਧਿਆਣਾ ਸਥਿਤ ਦਫਤਰ ਨੂੰ ਵੀ ਪੁਲਸ ਨੇ ਆਪਣੇ ਤਾਲੇ ਲਾ ਕੇ ਬੰਦ ਕਰ ਦਿੱਤਾ।
ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਅੱਜ ਲੁਧਿਆਣਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟਾਂ 'ਤੇ ਲਿਆ ਕੇ ਜੁਡੀਸ਼ਲ ਮੈਜਿਸਟ੍ਰੇਟ ਜਤਿੰਦਰਪਾਲ ਸਿੰਘ ਦੀ ਅਦਾਲਤ ਫਿਲੌਰ ਵਿਖੇ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਉੱਤੇ ਮੁਕੱਦਮਾ ਨੰਬਰ ੧੩੭/੨੦੧੨, ਅਧੀਨ ਧਾਰਾ ੧੨੧, ੧੨੧-ਏ, ੧੨੦-ਬੀ, ੫੦੬ ਆਈ.ਪੀ.ਸੀ, ੩, ੪, ੫ ਐਕਸਪਲੋਸਿਵ ਐੈਕਟ, ੨੫/੫੪/੫੯ ਅਸਲਾ ਐਕਟ, ੧੭, ੧੮, ੧੮-ਬੀ, ੨੨, ੨੩, ੩੮, ੪੦ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਥਾਣਾ ਗੁਰਾਇਆ ਅਧੀਨ ਗ੍ਰਿਫਤਾਰੀ ਪਾ ਕੇ ੧੦ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਤੇ ਜੱਜ ਨੇ ਸਫਾਈ ਧਿਰ ਦੇ ਵਕੀਲ ਸ. ਕਸ਼ਮੀਰ ਸਿੰਘ ਮੱਲੀ੍ਹ ਦੀਆਂ ਠੋਸ ਦਲੀਲਾਂ ਦੇ ਬਾਵਜੂਦ ੨੫ ਸਤੰਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਸ. ਮੱਲ੍ਹੀ ਨੇ ਦੱਸਿਆ ਕਿ ਪੁਲਿਸ ਨੇ ਬਿਨਾਂ ਤਲਾਸ਼ੀ ਵਾਰੰਟਾਂ ਦੇ ਘਰ ਦੀ ਤਲਾਸ਼ੀ ਲਈ ਤੇ ਇਕ ਪਿਸਤੌਲ, ਦੋ ਬੁਲੇਟ ਪਰੂਫ ਜੈਕਟਾਂ ਤੇ ਇਕ ਏਅਰ ਗੰਨ ਦੀ ਬਰਾਮਦਗੀ ਪਾਈ ਗਈ ਜਦ ਕਿ ਇਸ ਸਬੰਧੀ ਪਿੰਡੇ ਦੇ ਕਿਸੇ ਮੋਹਤਬਾਰ ਵਿਅਕਤੀ ਨੂੰ ਵੀ ਸ਼ਾਮਲ ਤਫਤੀਸ ਨਹੀਂ ਕੀਤਾ ਗਿਆ ਸਗੋਂ ਭਾਈ ਕੁਲਵੀਰ ਸਿੰਘ ਬੜਾਪਿੰਡ ਦੀ ਧਰਮ ਸੁਪਤਨੀ ਨੂੰ ਡਰਾ-ਧਮਕਾ ਕੇ ਸਾਰੇ ਘਰ ਦੀ ਫਰੋਲਾ-ਫਰਾਲੀ ਕੀਤੀ ਗਈ ਸੀ।
ਇਸੇ ਤਰ੍ਹਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਲੁਧਿਆਣਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟਾਂ ਉੱਤੇ ਲਿਆ ਕੇ ਮੁਕੱਦਮਾ ਨੰਬਰ ੧੮੩/੨੦੧੨, ਅਧੀਨ ਧਾਰਾ ੧੨੧, ੧੨੧-ਏ, ੧੨੦-ਬੀ, ੫੦੬ ਆਈ.ਪੀ.ਸੀ, ੩, ੪, ੫ ਐਕਸਪਲੋਸਿਵ ਐੈਕਟ, ੨੫/੫੪/੫੯ ਅਸਲਾ ਐਕਟ, ੧੭, ੧੮, ੧੮-ਬੀ, ੨੨, ੨੩, ੩੮, ੪੦ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਥਾਣਾ ਡਵੀਜ਼ਨ ਨੰਬਰ ੫ ਲੁਧਿਆਣਾ ਦਰਜ਼ ਕੀਤਾ ਗਿਆ ਹੈ। ਅੱਜ ਉਹਨਾਂ ਨੂੰ ਸ਼ਾਮ ਕਰੀਬ ੪ ਵਜੇ ਜੁਡੀਸ਼ਲ ਮੈਜਿਸਟਰੇਟ ਅਸ਼ੀਸ਼ ਠਟਈ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਸਫਾਈ ਪੱਖ ਤੋਂ ਐਡਵੋਕੇਟ ਗੁਰਮੀਤ ਸਿੰਘ ਰੱਤੂ, ਜਸਪਾਲ ਸਿੰਘ ਮੰਝਪੁਰ, ਹਰਪਾਲ ਸਿੰਘ ਚੀਮਾ ਤੇ ਵਿਕਰਮ ਸਿੰਘ ਟਿੱਕਾ ਪੇਸ਼ ਹੋਏ। ਸਰਕਾਰੀ ਵਕੀਲ ਵਲੋਂ ਝੂਠੀਆਂ ਦਲੀਲਾਂ ਦਿਦਿਆਂ ਕਿਹਾ ਗਿਆ ਕਿ ਦਲਜੀਤ ਸਿੰਘ ਬਿੱਟੂ ਉੱਤੇ ਵੱਡੇ-ਵੱਡੇ ਕੇਸ ਦਰਜ਼ ਹਨ ਜਿਹਨਾਂ ਵਿਚ ਸ਼ਿੰਗਾਰ ਬੰਬ ਕਾਂਡ ਮੁੱਖ ਕੇਸ ਹੈ ਅਤੇ ਇਹਨਾਂ ਦੇ ਪਾਕਿਸਤਾਨ ਵਿਚ ਸਬੰਧ ਹਨ ਤੇ ਇਹਨਾਂ ਕੋਲ ਵਿਦੇਸ਼ਾਂ ਵਿਚੋਂ ਖਾੜਕੁਵਾਦ ਨੂੰ ਮੁੜ ਖੜਾ ਕਰਨ ਲਈ ਪੈਸੇ, ਹਥਿਆਰ ਆਦਿਕ ਆਉਂਦੇ ਹਨ।ਸਫਾਈ ਪੱਖ ਨੇ ਕਿਹਾ ਕਿ ਨਾ ਤਾਂ ਦਲਜੀਤ ਸਿੰਘ ਬਿੱਟੂ ਉੱਤੇ ਸ਼ਿੰਗਾਰ ਬੰਬ ਕਾਂਡ ਦਾ ਕੇਸ ਚੱਲ ਰਿਹਾ ਹੈ ਅਤੇ ਨਾ ਹੀ ਅੱਜ ਤੱਕ ਕਿਸੇ ਕੇਸ ਵਿਚ ਸਜ਼ਾ ਹੋਈ ਹੈ ਹੁਣ ਤੱਕ ਦਰਜ਼ ਦਰਜਨਾਂ ਕੇਸਾਂ ਵਿਚੋਂ ਉਹ ਬਰੀ ਹੋਏ ਹਨ ਅਤੇ ਇਕ ਵਿਅਕਤੀ ਜਿਸਨੂੰ ੧੦੭/੧੫੧ ਵਿਚ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਦੂਜੇ ਦਿਨ ਜੇਲ੍ਹ ਵਿਚੋਂ ਲਿਆ ਕੇ ਅਜਿਹੇ ਝੂਠੇ ਕੇਸ ਦਰਜ਼ ਕੀਤੇ ਜਾਂਦੇ ਹਨ ਜਿਹਨਾਂ ਵਿਚ ਬਿਨਾਂ ਕਿਸੇ ਕਿਸਮ ਦੀ ਬਰਾਮਦਗੀ ਤੋਂ ਅਸਲਾ ਤੇ ਐਕਸਪਲੋਸਿਵ ਐਕਟ ਲਗਾ ਦਿੱਤਾ ਜਾਂਦਾ ਹੈ। ਪਰ ਜਿਵੇ ਕਿ ਆਮ ਹੁੰਦਾ ਹੈ ਕਿ ਜੱਜ ਅਜਿਹੇ ਕੇਸਾਂ ਵਿਚ ਸਫਾਈ ਧਿਰ ਨਾਲ ਸਹਿਮਤ ਹੁੰਦਿਆਂ ਵੀ ਉੱਪਤੋਂ ਆਏ ਸੁਨੇਹੇ ਨੂੰ ਟਾਲ ਨਹੀਂ ਸਕਦਾ ਤੇ ਜੱਜ ਅਸ਼ੀਸ਼ ਠਠਈ ਨੇ ਭਾਈ ਬਿੱਟੂ ਨੂੰ ਭਾਈ ਬੜਾਪਿੰਡ ਵਾਂਗ ੨੫ ਸਤੰਬਰ ੨੦੧੨ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।

(http://www.sikhsiyasat.net/2012/09/21/bhai-daljit-singh-charged-under-uapa-sent-on-5-days-police-remand-panch-pardhani-office-sealed/?utm_source=rss&utm_medium=rss&utm_campaign=bhai-daljit-singh-charged-under-uapa-sent-on-5-days-police-remand-panch-pardhani-office-sealed )

124
Religion, Faith, Spirituality / "Dhan Dhan Shri Guru Granth Sahib Ji"
« on: September 15, 2012, 10:53:18 AM »
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਜਦੋਂ ਗੁਰੂ ਸਾਹਿਬ ਜੀ ਦੇ ਰਸੋਈਏ ਗੰਗੂ ਬ੍ਰਾਹਮਣ ਦੀ ਅਕ੍ਰਿਤਘਣਤਾ ਨਾਲ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਹੋਏ ਤਾਂ ਵਜ਼ੀਰ ਖ਼ਾਨ ਨੇ ਉਹਨਾਂ ਨੂੰ ਆਪਣੇ ਧਰਮ ਤੋਂ ਪਤਿਤ ਕਰਣ ਲਈ ਲਾਲਚ, ਡਰ ਅਤੇ ਭਰਮ ਭੁਲੇਖੇ ਸਭ ਵਰਤ ਕੇ ਵੀ ਉਹਨਾਂ ਦੇ ਸਿਦਕ ਨੂੰ ਨਾ ਡੁਲਾ ਸੱਕਿਆ। ਉਹ ਭੁਲ ਗਿਆ ਕਿ ਇਹ ਮਾਸੂਮ ਸਾਬਿਜ਼ਾਦੇ ਉਸ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦੁਰ
ਜੀ ਦੇ ਪੋਤਰੇ ਹਨ, ਜਿਹਨਾਂ ਨੇ ਦੂਸਰਿਆਂ ਦੇ ਧਰਮ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਤੇ ਕੀ ਅੱਜ ਇਹ ਆਪਣੇ ਧਰਮ ਦੀ ਰਾਖੀ ਨਹੀਂ ਕਰ ਸਕਣਗੇ? ਆਖਿਰ ਵਜ਼ੀਰ ਖ਼ਾਨ ਨੇ ਇਹਨਾਂ ਦੋਨੋਂ ਗੁਰੂ ਕਿਆਂ ਲਾਲਾਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕਰ ਦੇਣ ਦਾ ਹੁਕਮ ਸੁਣਾ ਦਿੱਤਾ। ਇਸ ਤੇ ਕਚਿਹਰੀ ਵਿਚ ਮੌਜੂਦ ਮਲੇਰ ਕੋਟਲੇ ਦੇ ਨਵਾਬ ਸ਼ੇਰ ਮਹੁਮੰਦ ਸਾਹਿਬ ਨੇ ‘ਹਾਅ ਦਾ ਨਾਅਰਾ’ ਮਾਰਿਆ ਅਤੇ ਕਿਹਾ ਕਿ ਇਹ ਹਰਕਤ ਇਸਲਾਮ ਅਤੇ ਇਨਸਾਨੀਅਤ ਤੇ ਇੱਕ ਵੱਡਾ ਕਲੰਕ ਹੈ। ਇਹ ਇਕ ਨਿੰਦਣ ਯੋਗ ਕਾਰਵਾਈ ਹੈ ਅਤੇ ਕਿਸੇ ਵੀ ਤਰ੍ਹਾਂ ਇਸ ਦੀ ਹਿਮਾਇਤ ਨਹੀਂ ਕੀਤੀ ਜਾ ਸਕਦੀ। ਸ਼ੇਰ ਖ਼ਾਨ ਸਾਹਿਬ ਵਲੋਂ ਪਈਆਂ ਲਾਅਨਤਾਂ ਦੀ ਵਜ੍ਹਾ ਕਰਕੇ ਵਜ਼ੀਰ ਖ਼ਾਨ ਦੀ ਆਤਮਾ ਵੀ ਕੰਬ ਉਠੀ ਅਤੇ ਉਸਨੇ ਸਾਹਿਬਜ਼ਾਦਿਆ ਨੂੰ ਛੱਡਣ ਦਾ ਮੰਨ ਬਣਾ ਲਿਆ ਪਰ ਉਸੇ ਕਚਿਹਰੀ ਵਿਚ ਮੌਜੂਦ ਦੀਵਾਨ ਸੁੱਚਾ ਨਂਦ ਨੇ ਸਲਾਹ ਦਿੱਤੀ ਕਿ ਸੱਪ ਦੇ ਬੱਚੇ ਵੀ ਸੱਪ ਹੀ ਹੁੰਦੇ ਹਨ ਅਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਛਡਣਾ ਸਿਆਣਪ ਨਹੀਂ ਹੋਵੇਗੀ। ਦੋਚਿੱਤੀ ਵਿੱਚ ਪਏ ਵਜ਼ੀਰ ਖ਼ਾਨ ਦੇ ਉੱਤੇ ਆਖਿਰ ਸ਼ੈਤਾਨ ਹਾਵੀ ਹੋ ਗਿਆ ਅਤੇ ਉਸਨੇ ਨਿੱਕੇ ਨਿੱਕੇ ਸਾਹਿਬਜ਼ਾਦਿਆ ਨੂੰ ਜਿੰਦਾ ਦਿਵਾਰ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ।
ਕਲਗੀਧਰ ਪਿਤਾ ਨੂੰ ਇਸ ਖੂਨੀ ਸਾਕੇ ਦੀ ਜਦੋਂ ਖਬਰ ਮਿਲੀ ਅਤੇ ਸ਼ੇਰ ਖ਼ਾਨ ਸਾਹਿਬ ਵਲੋਂ ਮਾਨਵਤਾ ਅਤੇ ਇਨਸਾਨੀਅਤ ਦੇ ਹੱਕ ਵਿਚ ‘ਹਾਅ ਦੇ ਨਾਆਰੇ’ ਦੀ ਖਬਰ ਸੁਣਕੇ ਕਲਗੀਧਰ ਪਿਤਾ ਦੀਆਂ ਅੱਖਾਂ ਵੀ ਨਮ ਹੋ ਗਈਆਂ ਅਤੇ ਆਪ ਨੇ ਕਿਹਾ ਕਿ ਹੰਝੂ ਖੁਸ਼ੀ ਦੇ ਹਨ, ਮੈਨੂੰ ਖੁਸ਼ੀ ਹੈ ਕਿ ਜਿਸ ਧਰਮ ਹੇਤ ਗੁਰੂ ਤੇਗ਼ ਬਹਾਦੁਰ ਜੀ ਨੇ ਸਾਕਾ ਕੀਤਾ ਸੀ, ਅੱਜ ਧਰਮ ਬਚ ਗਿਆ ਹੈ। ਪ੍ਰਕਾਸ਼ ਸ਼ਿਮਲਵੀ ਨੇ ਇਸ ਮਹਾਨ ਸਾਕੇ ਬਾਰੇ ਲਿਖਿਆ:
ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ।
ਦੋਵੇਂ ਸ਼ਹੀਦ ਹੋ ਗਏ ਨੌਨਿਹਾਲ ਟੁਰ ਗਏ।
ਸੂਬੇ ਨੇ ਕੰਦ ਅੰਦਰ ਦੋਵੇਂ ਨਪ੍ਹੀੜ ਦਿੱਤੇ।
ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤੇ।
ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉਠਿਆ।
ਉਸ ਬਾਦਸ਼ਾਹ ਦੇ ਨੂਰੇ ਕੋਲ ਆ ਕੇ ਪੁੱਛਿਆ।
ਤੂੰ ਰੂ-ਬਰੂਸੈਂ ਉਥੇ, ਕੋਈ ਗੱਲ ਨਾ ਲੁਕਾਈਂ।
ਤੇ ਸਾਫ਼ ਸਾਫ਼ ਦਸੀਂ ਕੋਈ ਕਹਿਰ ਨਾ ਕਮਾਈਂ।
ਕੋਈ ਹਿੰਝ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ।
ਲਾਲਾਂ ਨੇ ਕਿਧਰੇ, ਉਚੀ ਸਾਹ ਤੇ ਨਹੀਂ ਕੱਢੀ।
ਤੇਸੀ ਦੇ ਨਾਲ ਲੱਗੀ, ਜਦ ਸੱਟ ਸੀ ਕਰਾਰੀ।
ਮੇਰੇ ਫ਼ਤਹਿ ਨੇ ਉਚੀ, ਕੋਈ ਚੀਖ ਤੇ ਨਾ ਮਾਰੀ।
ਇਹ ਕਹਿਣ ਦਾ ਅੰਦਾਜ਼ ਵੀ ਵੱਖਰਾ ਸੀ।
ਜੋ ਉਸਨੇ ਵਜਾਇਆ ਉਹ ਸਾਜ਼ ਵਖਰਾ ਸੀ।
ਬਖਸ਼ਿਸ਼ ਦੇ ਘਰ ਵਿਚ ਆਏ ਉਸ ਗੁਰੂ ਪਿਤਾ ਨੇ ਨਵਾਬ ਸ਼ੇਰ ਖ਼ਾਨ ਸਾਹਿਬ ਨੂੰ ਇਕ ਸ੍ਰੀ ਸਾਹਿਬ, ਹੁਕਮਨਾਮੇ ਅਤੇ ਹੋਰ ਬਖਸ਼ਿਸ਼ਾ ਨਾਲ ਨਿਵਾਜਿਆ। ਇਹ ਵਸਤਾਂ ਮਲੇਰ ਕੋਟਲਾ ਖ਼ਾਨਦਾਨ ਨੇ ਗੁਰੂ ਦੀ ਅਪਾਰ ਰਹਿਮਤ ਜਾਣਕੇ ਆਪਣੀ ਹਿੱਕ ਨਾਲ ਸਾਂਭ ਕੇ ਰੱਖੀਆਂ ਹਨ। ਇਹ ਗੁਰੂ ਦੀਆਂ ਰਹਿਮਤਾਂ ਦਾ ਹੀ ਸਦਕਾ ਸੀ ਕਿ 1947 ਵਿਚ ਜਦੋਂ ਸਾਰਾ ਪੰਜਾਬ ਸੜ ਰਿਹਾ ਸੀ ਤਾਂ ਇਹ ਪ੍ਰਤੱਖ ਕਰਾਮਾਤ ਅਤੇ ਗੁਰੂ ਦੀ ਸ਼ਕਤੀ ਹੀ ਸੀ ਕਿ ਮਲੇਰ ਕੋਟਲਾ ਰਿਆਸਤ ਵਿਚ ਇਕ ਵੀ ਵਾਰਦਾਤ ਨਹੀਂ ਹੋਈ। ਇਸ ਗੱਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਧਰਮ ਅਤੇ ਇਖਲਾਕ ਦੀ ਤਾਕਤ ਰਾਜ ਸ਼ਕਤੀ ਨਾਲੋਂ ਕਿਧਰੇ ਵੱਧ ਕਾਰਗਾਰ ਹੋ ਸਕਦੀ ਹੈ।

125

ਸਿੱਖੀ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਮੂਲਮੰਤਰ ਦਾ ਉਚਾਰਣ ਕਰਕੇ ਗਿਆਨ ਦੇ ਪੱਖੋਂ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ। ਹਰ ਸਿੱਖ ਨੂੰ ਉਪਦੇਸ਼ ਕੀਤਾ ਕਿ ਉਹ ਇਸ ਮੂਲਮੰਤਰ ਅਤੇ ਉਸ ਦੀ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਮੁੱਚੀ ਗੁਰਬਾਣੀ ਵਿਚ ਕੀਤੀ ਗਈ ਵਿਆਖਿਆ ਦਾ ਸਿਮਰਨ ਕਰਕੇ ਹਰ ਸਮੇਂ ਉਸ ਸੰਦਰਭ ਵਿਚ ਆਪਣੀ ਨਿਮਾਣੀ ਹੋਂਦ ਨੂੰ ਚੇਤੇ ਰੱਖੇ। ਉਹ ਚੇਤੇ ਰੱਖੇ ਕਿ ਉਹ ਜੰਮਿਆ ਸੀ, ਉਸ ਨੇ ਮਰਨਾ ਵੀ ਹੈ। ਇਸ ਸਫਰ ਵਿਚ ਉਸਨੇ ਕਿਰਤ ਵੀ ਕਰਨੀ ਹੈ ਅਤੇ ਕਿਰਤ ਕਰਕੇ ਜੋ ਕੁਝ ਪ੍ਰਾਪਤ ਹੁੰਦਾ ਹੈ ਉਸ ਨੂੰ ਵੰਡ ਛਕਣਾ ਹੈ। ਸਮਾਜ ਦਾ ਕੇਵਲ ਅੰਗ ਹੀ ਬਣ ਕੇ ਨਹੀਂ ਰਹਿਣਾ ਸਗੋਂ ਉਸ ਨੂੰ ਬਣਾਉਣ, ਸੰਵਾਰਨ ਲਈ ਸਦਾ ਤੱਤਪਰ ਵੀ ਰਹਿਣਾ ਹੈ। ਸਰਬੱਤ ਦਾ ਭਲਾ ਜਾਂ ‘ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ’ ਦੇ ਮਾਰਗ ‘ਤੇ ਚੱਲਦਾ ਹੋਇਆ ਵਿਅਕਤੀ ਸਿਰਦਾਰ ਕਪੂਰ ਸਿੰਘ ਦੇ ਕਥਨ ਅਨੁਸਾਰ ਆਪਣੇ ਨਿੱਜ ਨੂੰ ਛੱਡ ਕੇ ਕੇਵਲ ਤੇ ਕੇਵਲ ਸੱਚ ਨੂੰ ਸਮਰਪਿਤ ਹੋ ਜਾਵੇ ਤਾਂ ਉਹ ਖਾਲਸਾ ਹੋ ਨਿਬੜਦਾ ਹੈ।

ਉਹ ਭਾਗਾਂ ਵਾਲੇ ਮਨੁੱਖ ਕਹੇ ਜਾ ਸਕਦੇ ਹਨ, ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਰਾਹੀਂ ਆਪਣੀ ਚੇਤਨਾ ਸੋਝੀ ਅਧੀਨ ਸਿੱਖੀ ਦਾ ਮਾਰਗ ਚੁਣਨ ਦਾ ਅਵਸਰ ਮਿਲਿਆ। ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਪਨ ਵਿੱਚ ਹੀ ਅਜਿਹਾ ਲੋਕ ਸੇਵਾ ਦਾ ਮਾਰਗ ਚੁਣਨ ਲਈ ‘ਗੁਰਪ੍ਰਸਾਦਿ’ ਦਾ ਸੁਭਾਗ ਪ੍ਰਾਪਤ ਹੋਇਆ। ਆਪਣੀ ਚੜ੍ਹਦੀ ਜਵਾਨੀ ਦੀ ਉਮਰੇ ਉਸ ਨੂੰ ‘ਮਾਰਕਸਵਾਦ’ ਨੇ ਖਿਚਿਆ, ਹੱਥ ਵਿੱਚ ਥੈਲਾ ਫੜ ਧੂੜ ਭਰੇ ਰਾਹਾਂ ਤੇ ਪਿੰਡਾਂ ਦੇ ਚੱਕਰ ਕੱਢੇ। ਗ਼ੀਰਬਾਂ ਦੇ ਹੌਕਿਆਂ ਵਿਚ ਸਾਹ ਮਿਲਾਇਆ, ਕਿਧਰੇ-ਕਿਧਰੇ ਦੁੱਖ ਤਕਲੀਫਾਂ ਸਾਂਝੀਆਂ ਕੀਤੀਆਂ। ਪਰ ਮਾਰਕਸਵਾਦ ਦੇ ਠੇਕੇਦਾਰਾਂ ਨੇ ਉਸ ਦੇ ਭਟਕਣ ਨੂੰ ਕਿਸੇ ਉਸਾਰੂ ਰੂਪ ਵਿਚ ਵਿਚਰਨ ਨਾ ਦਿੱਤਾ। ਕੌਮਾਂਤਰੀ ਪੱਧਰ ਤੇ 1917 ਵਿਚ ਹੋਏ ਰੂਸੀ ਇਨਕਲਾਬ ਪਿਛੋਂ ਬਣੇ ਰਾਜਪ੍ਰਬੰਧ ਨੂੰ ਖੋਰਾ ਲੱਗਾ। ਕੱਚੇ ਵਿਸ਼ਵਾਸ ਤਿੜਕੇ ਅਤੇ ਸ.ਖਾਲੜਾ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ ਅੱਗੇ ਚੱਲ ਕੇ ਉਸ ਲਹਿਰ ਦੇ ਵੀ ਕਈ ਟੋਟੇ ਹੋਏ। 1978 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵਰਤਾਰਾ ਇਕ ਤੇਜ਼ ਝੱਖੜ ਵਾਂਗੇ ਪੰਜਾਬ ਤੇ ਸਿੱਖ ਭਾਈਚਾਰੇ ਉੱਪਰ ਛਾ ਗਿਆ।

ਸ.ਖਾਲੜਾ ਨੇ ਵੀ ਆਪਣੇ ਇਕ ਸਾਥੀ ਨਾਲ ਪੰਜਾਬ ਦੇ ਪਿੰਡਾਂ ਦੇ ਚੱਕਰ ਕੱਢਣੇ ਆਰੰਭ ਕੀਤੇ, ਵਿਚਾਰਾਂ ਦੀ ਭਟਕਣ ਤੇ ਜੀਵਨ ਨੂੰ ਸਥਿਰ ਰੱਖਣ ਲਈ ਉਹ ਖਾਲੜੇ ਤੋਂ ਅੰਮ੍ਰਿਤਸਰ, ਚੰਡੀਗ਼ੜ੍ਹ, ਦਿੱਲੀ ਅਤੇ ਹੋਰ ਅਨੇਕਾਂ ਥਾਈਂ ਜਾਂਦੇ, ਮਿੱਤਰਾਂ ਨਾਲ ਵਿਚਾਰ ਸਾਂਝੇ ਕਰਦੇ। ਪੁਰਾਣਿਆਂ ਨਾਲੋਂ ਸੰਬੰਧ ਤੋੜੇ ਤੇ ਨਵੇਂ ਸੰਬੰਧ ਜੋੜੇ। ਇਹ ਸਭ ਕੁਝ ਕਿਉਂ ਵਾਪਰਿਆ? ਗੁਰਪ੍ਰਸਾਦਿ ਸਦਕਾ ਇਕ ਟਿਟਿਮਾਉਂਦੀ ਰੋਸ਼ਨੀ ਉਨ੍ਹਾਂ ਨੂੰ ਖਿੱਚ ਪਾਉਂਦੀ ਸੀ ਅਤੇ ਉਸ ਰੌਸ਼ਨੀ ਦੀ ਭਾਲ ਉਨ੍ਹਾਂ ਕਰ ਲਈ। ਉਹ ਗਰੁਬਾਣੀ ਦੇ ਲੜ ਲੱਗ ਕੇ ਅੰਮ੍ਰਿਤਧਾਰੀ ਬਣ ਗਏ। ਹੁਣ ਮਜ਼ਦੂਰਾਂ, ਕਿਸਾਨਾਂ ਤੇ ਦੁਖੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਗੁਰਬਾਣੀ ਵਿਚੋਂ ਦਿਸਣ ਲੱਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਉਨ੍ਹਾਂ ਦੀ ਰੂਹ ਨੂੰ ਤ੍ਰਿਪਤ ਕਰਨ ਵਾਲੇ ਬਣ ਗਏ। ਗੁਰਬਾਣੀ ਵਿਚ ਅਟੁੱਟ ਸ਼ਰਧਾ ਪੂਰਨ ਦਲੀਲ ਦੇ ਆਧਾਰ ਤੇ ਉਨ੍ਹਾਂ ਨੂੰ ਰੌਸ਼ਨੀ ਦੇਣ ਲੱਗ ਪਈ। ਇਹ ਉਹ ਸਮਾਂ ਜਦ ਇਕ ਦੁਸ਼ਟ ਨੇ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ।

ਉਸ ਵੇਲੇ ਦਿੱਲੀ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕਾਂ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ। ਵੱਡੀ ਪੱਧਰ ੱਤੇ ਸਿੱਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ। ਤਸੀਹਾ ਕੇਂਦਰ ਥਾਂ-ਥਾਂ ਹੋਂਦ ਵਿਚ ਆ ਗਏ। ਸਿੱਖਾਂ ਦੀ ਅਣਖ ਰੋਲਣ ਲਈ ਅਤੇ ਉਨ੍ਹਾਂ ਨੂੰ ਹੀਣ-ਭਾਨਵਾ ਵਿਚ ਪ੍ਰਵੇਸ਼ ਕਰਵਾਉਣ ਲਈ ਪੰਜਾਬ ਪੁਲੀਸ ਦੇ ਬੁੱਚੜ ਮੁਖੀ ਕੇ ਪੀ ਐੱਸ ਗਿੱਲ ਨੇ ਡਿਊਟੀ ਸੰਭਾਲ ਲਈ। ਸ਼ਰਾਬੀ ਕਬਾਬੀ ਤੇ ਅਯਾਸ਼ ਲੋਕ ਇਹੋ ਜਿਹੇ ਸਮਿਆਂ ਵਿਚ ਸਰਕਾਰਾਂ ਦੇ ਬਹੁਤ ਕੰਮ ਆਉਂਦੇ ਹਨ। ਮੱਸਾ ਰੰਘੜ ਹੋਵੇ ਜਾਂ ਫਿਰ ਕੋਈ ਹੋਰ। ਇਹ ਇਕ ਅਜਿਹੀ ਪ੍ਰੰਪਰਾ ਹੈ, ਜਿਥੇ ਮਨੁੱਖੀ ਜਾਮੇ ਵਿਚ ਵਿਅਕਤੀ ਵਹਿਸ਼ੀ ਹੋ ਨਿਬੜਦਾ ਹੈ। ਇਜ਼ਹਾਰ ਆਲਮ, ਗੋਬਿੰਦ ਰਾਮ, ਜਸਮਿੰਦਰ ਸਿੰਘ, ਹਰਿੰਦਰ ਸਿੰਘ ਚਾਹਲ, ਨਰਿੰਦਰ ਸਿੰਘ, ਸਧ ਸੈਣੀ, ਸ਼ਿਵ ਕੁਮਾਰ ਜਾਂ ਰਾਜਨੀਤਕ ਖੇਤਰ ਵਿਚਲੇ ਐੱਚ ਕੇ ਐੱਲ ਭਗਤ, ਸੁਰਿੰਦਰਨਾਥ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਜਾਂ ਰਾਜੀਵ ਗਾਂਧੀ ਇਹ ਸਾਰੇ ਇਸੇ ਹੀ ਤਾਂਡਵ ਨਾਚ ਦੇ ਖਲਨਾਇਕ ਹਨ। ਸ. ਖਾਲੜਾ ਇਨ੍ਹਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ, ਪਛਾਣਦਾ ਵੀ ਸੀ ਅਤੇ ਅੰਤ ਵਿਚ ਆਪ ਵੀ ਉਸ ਨੇ ਇਹ ਹੰਢਾਇਆ।

ਕੁਝ ਇਸ ਕਿਸਮ ਦੀ ਪਿੱਠ ਭੂਮੀ ਵਿਚ ਜਦ ਖਾਲੜਾ ਜੀ ਦੇ ਇਕ ਮਿੱਤਰ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਗੁੰਮ ਹੋ ਗਏ ਤਾਂ ਸਾਧਾਰਨ ਢੰਗ ਨਾਲ ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕੰਨੀਂ ਪਈ। ਅੰਮ੍ਰਿਤਸਰ ਸ਼ਮਸ਼ਾਨਘਾਟ ਤੋਂ ਪਤਾ ਕਰਨ ੱਤੇ ਇਹ ਦੁੱਖਦਾਈ ਕਹਾਣੀ ਸੱਚੀ ਸਾਬਤ ਹੋਈ। ਅੱਗੇ ਜਾ ਕੇ ਉਸ ਮ੍ਰਿਤਕ ਮਨੁੱਖ ਦੇ ਇਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿਚ ਅਨੇਕਾਂ ਹੋਰ ‘ਅਣਪਛਾਤੀਆਂ ਲਾਸ਼ਾਂੱ ਦੇ ਸਸਕਾਰ ਦੀ ਗੱਲ ਧਿਆਨ ਵਿਚ ਆਈ। ਮਿਉਂਸਪਲ ਕਮੇਟੀ ੱਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿੱਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ, ਕਿੰਨੇ ਅੱਧਸੜੇ ਮਨੁੱਖੀ ਅੰਗ ਕੁੱਤੇ ਵੀ ਖਾਂਦੇ ਰਹੇ, ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਆਪਣੀ ਡਾਇਰੀ ਵਿਚ ਕਲਮਬੰਦ ਕਰਦੇ ਗਏ। ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਵੇਂ-ਟਾਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਨ੍ਹਾਂ ਦੇ ਹੱਥ ਆ ਗਏ।

ਸਮਾਂ ਬਹੁਤ ਕਲਯੁੱਗੀ ਸੀ। ਕੇ ਪੀ ਐੱਸ ਗਿੱਲ ਦੇ ਜ਼ੁਲਮ ਵੀ ਕਿਸੇ ਮੀਰ ਮਨੂੰ ਨਾਲੋਂ ਘੱਟ ਨਹੀਂ ਸਨ। ਬੇਅੰਤ ਸਿੰਘ ਦੇ ਜ਼ੁਲਮੀ ਰਾਜ ਵਿਚ ਉਸ ਨੇ ਪੁਲਸੀ ਦਰਿੰਦਿਆਂ ਦੀ ਅਗਵਾਈ ਕੀਤੀ। ਜਿਹੜੇ ਗ੍ਰੋਹ ਇਸ ਲਈ ਸਿਰਜੇ ਹੋਏ ਸਨ, ਉਨ੍ਹਾਂ ਵਿਚੋਂ ਇਕ ਦੀ ਅਗਵਾਈ ਅਜੀਤ ਸਿੰਘ ਸੰਧੂ ਦੇ ਹੱਥ ਸੀ। 6 ਨਵੰਬਰ ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਤੇ ਪਲੋ ਪਲੀ ਦਿਨ ਵੇਲੇ ਸ.ਖਾਲੜਾ ਦੇ ਅੰਮ੍ਰਿਤਸਰ ਸ਼ਹਿਰ ਸਥਿੱਤ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਕਾਰਣ? ਖਾਲ਼ੜਾ ਜੀ ਨੇ ‘ਅਣਪਛਾਤੀਆਂ ਲਾਸ਼ਾਂ” ਦੀ ਕਹਾਣੀ ਜੱਗ ਜ਼ਾਹਰ ਕਰਦਿਆਂ ਅਮਰੀਕਾ, ਕਨੇਡਾ ਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸਿੱਖਾਂ ਮ੍ਰਿਤਕਾਂ ਦੀ ਲਿਸਟਾਂ ਉਨ੍ਹਾਂ ਨੂੰ ਦੇ ਦਿੱਤੀਆਂ ਸਨ। ਥੋੜ੍ਹੀ ਜਹੀ ਰਾਜਨੀਤੀ ਵਰਤਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁੱਖੀ ਅਧਿਕਾਰ ਸੰਸਥਾ ਦਾ ਜਨਰਲ ਸਕੱਤਰ ਬਣਾਈ ਰੱਖਿਆ।

ਸਮਾਜੀ ਜੀਵਨ ਵਿਚ ਕਈ ਅਵਸਰ ਅਜਿਹੇ ਆਉਂਦੇ ਹਨ ਜਦੋਂ ਦੁਸ਼ਟ ਤੋਂ ਦੁਸ਼ਟ ਵਿਅਕਤੀ ਆਪਣੇ ਆਪ ਨੂੰ ਖਤਰੇ ਵਿਚ ਘਿਰਿਆ ਦੇਖ ਕੇ ਲੋਕ ਲਾਜ ਨੂੰ ਮੁੱਖ ਰੱਖ ਕੇ ਆਪਣੀ ਰਾਖੀ ਦਾ ਉਪਰਾਲਾ ਕਰਦੇ ਹਨ। ਗਿੱਲ ਤੇ ਸੰਧੂ, ਸ. ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਤੇ ਪਰਦਾ ਪਾਇਆ ਜਾ ਸਕੇ। ਸ. ਖਾਲੜੇ ਦੀ ਇਸ ਪੈਂਤੜੇ ਤੇ ਆ ਕੇ ਪਰਖ ਦੀ ਘੜੀ ਆ ਗਈ। ਕਾਮਰੇਡੀ ਜੀਵਨ ਆਰੰਭ ਕਰਕੇ ਸਿੱਖੀ ਦਾ ਰਸਤਾ ਫੜਦਿਆਂ ਹੀ ਉਹ ਖਾਲਸਾ ਤੋਂ ਸ਼ਹੀਦ ਹੋ ਨਿਬੜਿਆ। ਇਹ ਪਰਖ ਦੀ ਘੜੀ ਉਦੋਂ ਆਈ ਜਦੋਂ ਥਾਣਾ ਝਬਾਲ ਦੇ ਇਕ ਸੈੱਲ ਵਿਚ ਉਸ ਨੂੰ ਤਸੀਹੇ ਦਿੱਤੇ ਗਏ। ਗੱਲ ਸਿਰਫ ਏਨੀ ਸੀ ਕਿ ਸ. ਖਾਲੜਾ ਨੇ ‘ਅਣਪਛਾਤੀਆਂ ਲਾਸ਼ਾਂੱ ਅਤੇ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈ ਲਵੇ। ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਅਜੀਤ ਸਿੰਘ ਸੰਧੂ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਕੇ ਪੀ ਐੱਸ ਗਿੱਲ ਦੇ ਪੇਸ਼ ਕੀਤਾ ਸ. ਖਾਲੜਾ ਸਿੱਖੀ ਦੇ ਰਾਹ ਉੱਤੇ ਚੱਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁੱਕਾ ਸੀ। ਵਕਤ ਅੱਗੇ ਕੇਵਲ ਤੇ ਕੇਵਲ ਸ਼ਹਾਦਤ ਦਾ ਸੀ। ਇਹ ਉਹ ਮਾਰਗ ਸੀ ਜੋ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਦਿਆਂ, ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਅਨੇਕ ਹੋਰ ਸਿੱਖ ਸ਼ਹੀਦਾਂ ਨੇ ਪਹਿਲਾਂ ਹੀ ਸਿੱਖ ਇਤਿਹਾਸ ਵਿਚ ਸਿਰਜਿਆ ਹੈ।

ਸ. ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈੱਲ ਵਿੱਚ ਲਿਆਂਦਾ ਗਿਆ। ਇਕ ਗੋਲੀ ਦੀ ਆਵਾਜ਼ ਸੁਣਾਈ ਦਿੱਤੀ, ਲਾਸ਼ ਲਹੂ ਨਾਲ ਭਿੱਜ ਗਈ। ਦਰਿੰਦਿਆਂ ਨੇ ਲਾਸ਼ ਜਿਪਸੀ ਵਿਚ ਸੁੱਟੀ ਤੇ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿੱਤੀ। ਆਪਣੀ ਆਤਮਾ ਦਾ ਕਸ਼ਟ ਦੂਰ ਕਰਨ ਲਈ ਹਰੀ ਕੇ ਪੱਤਣ ਦੇ ਰੈੱਸਟ ਹਾਊਸ ਵਿਚ ਰੱਜ ਕੇ ਸ਼ਰਾਬ ਪੀਤੀ ਅਤੇ ਸਮਝਿਆ ਇਹ ਗਿਆ ਕਿ ਕਹਾਣੀ ਮੁੱਕ ਗਈ ਹੈ। ਮੂਰਖਾਂ ਨੂੰ ਇਹ ਪਤਾ ਨਹੀਂ ਸੀ ਕਿ ਅਸਲੀ ਕਹਾਣੀ ਸ਼ਹੀਦ ਦੀ ਸ਼ਹੀਦੀ ਪਿੱਛੋਂ ਆਰੰਭ ਹੁੰਦੀ ਹੈ, ਜੋ ਮੁੱਕਦੀ ਨਹੀਂ, ਲੰਮੇ ਸਮੇਂ ਤੱਕ ਲੋਕਾਈ ਵਿਚ ਕੂਕਦੀ ਰਹਿੰਦੀ ਹੈ। ਉਸੇ ਕੂਕ ਵੱਸ ਅਜੀਤ ਸਿੰਘ ਸੰਧੂ ਨੇ ਰੇਲ ਗੱਡੀ ਹੇਠ ਸਿਰ ਦਿਤਾ ਤੇ ਦੋ ਟੋਟੇ ਹੋ ਗਏ। ਇਸ ਨੇ ਕਦੀ ਇਕ ਸੰਤ ਬਾਬੇ ਨੂੰ ਦੋ ਜੀਪਾਂ ਨਾਲ ਇਕ-ਇਕ ਲੱਤ ਬੰਨ੍ਹ ਕੇ ਇਕ ਦੂਜੀ ਦੇ ਉਲਟ ਚਲਾ ਕੇ ਦੋਫਾੜ ਕੀਤਾ ਸੀ… ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ।।

126
31 ਅਗਸਤ 2012 ਸਾਹਨੇਵਾਲ ਲੁਧਿਆਣਾ, ਪੰਜਾਬ : ਕੱਲ੍ਹ ਰਾਤ 30ਅਗਸਤ 2012 ਸਾਹਨੇਵਾਲ ਪਿੰਡ ਦੇ ਬਿਲਕੁਲ ਲਾਗ ਪਿੰਡ ਮਜਾਰੇ ਦੇ ਗੁਰੂ ਘਰ ਅਖੰਡ ਪਾਠ ਸਾਹਿਬ ਅਰੰਭ ਸਨ । ਰਾਤ ਦੇ ਤਕਰੀਬਨ 12 ਵਜੇ 6-7 ਬਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਿੰਘ ਤੇ ਹਮਲਾ ਬੋਲ ਦਿਤਾ ।
ਜਿਸ ਨਾਲ਼ ਪਾਠੀ ਸਿੰਘ ਜਖਮੀ ਹੋ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਪੀਹੜਾ ਸਾਹਿਬ ਉਲਟ ਗਿਆ ਜਿਸ ਨਾਲ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ । ਸੇਵਾ ਤੇ ਬੈਠੇ ਸਿੰਘਾਂ ਨੇ ਦੋ ਬਈਆਂ ਨੂੰ ਮੌਕੇ ਤੇ ਫੜ ਲਿਆ । ਉਹਨਾਂ ਬਈਆਂ ਨੂੰ ਤੁਰੰਤ ਸਾਹਨੇਵਾਲ ਠਾਣੇ ਪਹੁੰਚਾ ਦਿਤਾ । ਅੱਜ 31-08-2012 ਸਵੇਰੇ 9 ਵਜੇ ਪਤਵੰਤੇ ਸੱਜਣ ਠਾਣੇ ਪਹੁੰਚੇ ਅਤੇ ਉਹਨਾਂ ਸਖਤ ਕਾਰਵਾਈ ਕਰਨ ਲਈ ਪੁਲਿਸ ਤੇ ਦਬਾਅ ਬਣਾਇਆ । ਪੁਲਿਸ ਨੇ ਕਾਰਵਾਈ ਕਰਦੇ ਟਿੱਕੂ ਦੀ ਫੈਕਟਰੀ ਜਿਥੇ ਕਿ 50-60 ਬਈਏ ਰਹਿਦੇ ਹਨ ੳੇੁਹਨਾਂ ਨੂੰ ਠਾਣੇ ਸੱਦ ਪੁੱਛਗਿੱਛ ਕੀਤੀ ।
ਏਥੇ ਇੱਕ ਹੋਰ ਵੀ ਗੱਲ ਜਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਕੁੱਝ ਦਿਨ ਪਹਿਲਾਂ ਸਰਸੇ ਵਾਲੇ ਨਾਮ ਚਰਚਾ ਕਰਵਾਉਣ ਜਾ ਰਹੇ ਸਨ ਪਰ ਇਲਾਕਾ ਨਿਵਾਸੀਆਂ ਦੇ ਵਿਰੋਧ ਕਾਰਨ ਉਹ ਨਾਮ ਚਰਚਾ ਨਹੀਂ ਕਰਵਾ ਸਕੇ ਸਨ । ਇਹ ਬਈਏ ਵੀ ਲੱਗਦਾ ਜਾਂ ਤਾ ਸਰਸੇ ਵਾਲੇ ਦੇ ਹੀ ਚੇਲੇ ਸਨ ਜਾਂ ਉਹਨਾਂ ਨੂੰ ਸਰਸੇ ਵਾਲਿਆਂ ਮੋਹਰੇ ਬਣਾ ਵਰਤਿਆ ਸੀ ਇਹ ਗੱਲ ਅਜੇ ਸਾਫ ਨਹੀਂ ਹੋ ਸਕੀ ।
ਅੱਜ ਦਿਨੇ 31 ਅਗਸਤ 2012 ਨੂੰ ਸ਼ਾਮੀ ਤਕਰੀਬਨ 4 ਵਜੇ ਦੋ ਸਿੰਘ ਸਾਹਨੇਵਾਲ ਠਾਣੇ ਪਹੁੰਚੇ ।ਉਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਭੈਰੋਮੁੱਨੇ ਦਾ ਸੀ ਦੂਜਾ ਬਰਵਾਲੇ ਦਾ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇੱਕ ਸਿੰਘ ਇਟਲੀ ਤੋਂ ਹੁਣੇ ਹੀ ਪਿੰਡ ਛੁੱਟੀ ਕੱਟਣ ਆਇਆ ਸੀ । ਉਹਨਾਂ ਨੇ ਪੁਲਿਸ ਵਾਲਿਆਂ ਤੋਂ ਉਹਨਾਂ ਬਈਆਂ ਬਾਰੇ ਪੁੱਛਿਆ । ਪੁਲਿਸ ਵਾਲਿਆਂ ਸੋਚਿਆ ਪੱਤਰਕਾਰ ਹੋਣਗੇ ਖਬਰ ਬਣਾ ਚਲੇ ਜਾਣਗੇ , ਪੁਲਿਸ ਵਾਲਿਆਂ ਉਹਨਾਂ ਬਈਆਂ ਨੂੰ ਦਿਖਾ ਦਿਤਾ । ਦੇਖਦੇ ਹੀ ਇੱਕ ਸਿੰਘ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ਼ ਇੱਕ ਬਈਏ ਦੇ ਕੰਨਪਟੀ ਤੇ ਲਗਾ ਘੋੜਾ ਦਬਾ ਦਿਤਾ ਦੂਸਰੇ ਨੇ ਆਪਣੀ ਸਿਰੀ ਸਾਹਿਬ ਕੱਢੀ ਅਤੇ ਦੂਸਰੇ ਬਈਏ ਦੇ ਕਈ ਵਾਰ ਖੋਭ ਦਿਤੀ । ਇੱਕ ਤਾਂ ਥਾਏ ਹੀ ਮਰ ਗਿਆ, ਦੂਸਰਾ ਬੜੀ ਸੀਰੀਅਸ ਹਾਲਤ ਵਿੱਚ ਅਪੋਲੋ ਹਸਪਤਾਲ ਲੁਧਿਆਣੇ ਦਾਖਿਲ ਹੈ ।
ਦੋਵੇ ਸਿੰਘ ਬੜੇ ਸ਼ਾਂਤ ਚਿੱਤ ਪੁਲਿਸ ਵਾਲਿਆਂ ਨੂੰ ਕਹਿਣ ਲੱਗੇ ਅਸੀਂ ਤਾਂ ਆਪਣਾ ਕੰਮ ਕਰ ਦਿਤਾ ਹੁਣ ਤੁਸੀਂ ਆਪਣਾ ਕਰ ਲਵੋ ।ਪੁਲਿਸ ਨੂੰ ਪਤੀੜਾਂ ਪੈ ਗਈਆਂ । ਹੋਲ਼ੀ-ਹੌਲੀ ਸਿੰਘ ਜੁੜਨੇ ਸ਼ੁਰੂ ਹੋ ਗਏ । ਕਈ ਜਿਲਿਆਂ ਦੀ ਪੁਲਿਸ ਮੰਗਵਾ ਲਈ ਗਈ ਹੈ ।ਪੁਲਿਸ ਨੇ ਸਾਰਾ ਇਲਾਕਾ (ਸਾਹਨੇਵਾਲ) ਜਾਮ ਕਰ ਦਿਤਾ ਹੈ । ਲੋਕਾਂ ਵਿੱਚ ਭਾਰੀ ਰੋਸ ਹੈ , ਲੋਕਾਂ ਦਾ ਕਹਿਣਾ ਹੈ ਕਿ ਬੇਅਦਬੀ ਕਰਨ ਵਾਲਿਆਂ ਦਾ ਏਹੋ ਹਸ਼ਰ ਹੋਣਾ ਚਾਹੀਦਾ ਹੈ । ਪਿੰਡਾਂ ਵਿੱਚ ਅਨਾਉਸਮੈਂਟਾ ਹੋ ਰਹੀਆਂ ਹਨ । ਕੱਲ ਸਾਰੇ ਸਲਾਹ ਕਰਕੇ ਦੇਖਦੇ ਹਾਂ ਕਿ ਅਗਲਾ ਐਕਸਨ ਕੀ ਕਰਨਾ ਹੈ ।

127
ਜਸਪਾਲ ਸਿੰਘ ਹੇਰਾਂ

Editor:dailypehredar

ਅੱਜ 31 ਅਗਸਤ ਹੈ, ਇਸ ਦਿਨ ਪੰਜਾਬ ’ਚ ਸਿੱਖ ਇਤਿਹਾਸ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਦੁਹਰਾਉਂਦਿਆਂ, ਇੱਕ ਕੁਰਬਾਨੀ ਦਾ ਸਿਖ਼ਰ ਹੋ ਨਿਬੜੀ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ ਨੇ ਪੰਜਾਬ ’ਚ ਜੁਆਨੀ ਦੇ ਹੋ ਰਹੇ ਬੇਤਹਾਸ਼ਾ ਵਹਿਸ਼ੀਆਨਾ ਕਤਲੇਆਮ, ਥਾਣਿਆਂ ’ਚ ਸਿੱਖਾਂ ਦੀਆਂ ਬਹੂ-ਬੇਟੀਆਂ ਦੀ ਰੁਲਦੀ ਪੱਤ, ਬਾਪੂਆਂ ਦੀ ਲਹਿੰਦੀ ਪੱਗ ਨੂੰ ਰੋਕਣ ਲਈ, ਸਿੱਖ ਕੌਮ ਦੇ ਸਵੈਮਾਣ ਦੀ ਰਾਖ਼ੀ ਲਈ ਜੂਝਦਿਆਂ , ਇੱਕ ਕਾਲੇ ਦੌਰ ਨੂੰ ਆਪਣੇ ਖੂਨ ਨਾਲ ਬਰੇਕਾਂ ਲਾਉਣ ਲਈ ਲਾਸਾਨੀ ਕੁਰਬਾਨੀ ਦਿੱਤੀ। ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਸਿੱਖੀ ਸਿਧਾਤਾਂ ਦੀ ਰੌਸ਼ਨੀਂ ’ਚ ਜ਼ੁਲਮ ਦੀ ਇੰਤਹਾਂ ਨੂੰ ਨੱਥ ਪਾਉਣ ਲਈ ਹੋਈ ਅਤੇ ਅੱਜ ਜਦੋਂ ਅਸੀਂ ਉਸ ਮਹਾਨ ਸ਼ਹੀਦ ਦੀ 17 ਵੀਂ ਬਰਸੀ ਮਨਾ ਰਹੇ ਹਾਂ ਤਾਂ ਉਸ ਸ਼ਹੀਦੀ ਦੇ ਕਾਰਣਾਂ ਤੇ ਪ੍ਰਭਾਵਾਂ ਬਾਰੇ ਵੀ ਆਤਮ- ਚਿੰਤਨ ਕਰਨਾ ਜ਼ਰੂਰੀ ਹੈ। ਸਿੱਖੀ ਦੀ ਨੀਂਹ, ਮਨੁੱਖਤਾ ’ਚ ਬਰਾਬਰੀ, ਸਰਬੱਤ ਦੇ ਭਲੇ ਅਤੇ ਦੁਨੀਆਂ ’ਤੇ ਹੁੰਦੇ ਹਰ ਤਰ੍ਹਾਂ ਦੇ ਜ਼ੋਰ-ਜ਼ਬਰ ਤੇ ਜ਼ੁਲਮ ਦੇ ਖ਼ਾਤਮੇ ਲਈ ਹੋਈ, ਇਸ ਸਿਰਲੱਥ ਕੌਮ ਨੇ ਆਪਣੇ ਕੌਮੀ ਸਿਧਾਤਾਂ ਅਨੁਸਾਰ ਹਰ ਜ਼ਾਬਰ ਧਿਰ ਹਮੇਸ਼ਾਂ ਸਿੱਖਾਂ ਦੇ ਦੁਸ਼ਮਣਾਂ ਦੀ ਕਤਾਰ ’ਚ ਖੜ੍ਹੀ ਅਤੇ ਸਿੱਖਾਂ ਤੇ ਹਮੇਸ਼ਾਂ ਜ਼ੁਲਮ ਤਸ਼ੱਦਦ ਦਾ ਦੌਰ ਚੱਲਦਾ ਰਿਹਾ। ਚਾਹੇ ਉਹ ਮੀਰ ਮੰਨੂ ਦਾ ਸਮਾਂ ਸੀ ਜਾਂ ਫਿਰ ਬੇਅੰਤ ਸਿੰਘ ਦਾ। ਸਿੱਖਾਂ ਨੇ ਕੁਰਬਾਨੀਆਂ ਦਾ ਲੰਮਾਂ ਇਤਿਹਾਸ ਸਿਰਜ ਕੇ ਹਰ ਜ਼ਾਬਰ ਦਾ ਮੂੰਹ ਤੋੜਣ ਦਾ ਖਾੜਕੂ ਯਤਨ ਕੀਤਾ ਅਤੇ ਦੁਨੀਆਂ ਨੂੰ ਦੱਸਿਆ ਕਿ ਕਿਸੇ ਜ਼ਾਬਰ ਦਾ ਜ਼ੁਲਮ ਤਸ਼ੱਦਦ, ਸਿੱਖ ਕੌਮ ਨੂੰ ਆਪਣੇ ਮਹਾਨ ਸਿਧਾਤਾਂ ਤੇ ਅਡੋਲ ਤੁਰਨ ਤੋਂ ਡੁਲਾ ਨਹੀਂ ਸਕਦਾ। ਅੱਜ ਭਾਵੇਂ ਕੌਮ ’ਚ ਅਣਖੀ ਜ਼ਜਬੇ ਅਤੇ ਜਿਊਂਦੀ ਜ਼ਮੀਰ ਦੀ ਘਾਟ ਰੜ੍ਹਕਣ ਲੱਗ ਪਈ ਹੈ, ਜਿਸ ਨਿਸ਼ਾਨੇ ਦੀ ਪ੍ਰਾਪਤੀ ਲਈ ਕੌਮ ਨੇ ਹਰ ਜ਼ਾਬਰ ਵਿਰੁੱਧ ਟੱਕਰ ਲਈ ਸੀ, ਉਸ ਕੌਮੀ ਨਿਸ਼ਾਨੇ ਤੋਂ ਕੌਮ ਥਿੜ੍ਹਕ ਗਈ ਹੈ। ਉਹ ਕੁਰਬਾਨੀ, ਤਿਆਗ ਤੇ ਦ੍ਰਿੜ੍ਹਤਾ ਦੀ ਥਾਂ ਬੁਜ਼ਦਿਲੀ, ਲਾਲਸਾ ਤੇ ਚਾਪਲੂਸੀ ਦਾ ਸ਼ਿਕਾਰ ਹੋ ਗਈ ਹੈ, ਕੌਮੀ ਜ਼ਜਬੇ ਤੇ ਸਵੈਮਾਣ ਦੀ ਰਾਖੀ ਲਈ ਕੁਰਬਾਨੀ ਦੀ ਥਾਂ ਸੌਦੇਬਾਜ਼ੀ ਅੱਗੇ ਹੋ ਗਈ ਹੈ, ਨਿੱਜੀ ਲਾਲਸਾ ਨੇ ‘ਮੈਂ ਮਰਾਂ ਪੰਥ ਜੀਵੇ ਦੀ ਧਾਰਨਾ ਖ਼ਤਮ ਕਰ ਦਿੱਤੀ ਹੈ, ਸ਼ਹੀਦੀਆਂ ਦਾ ਮੁੱਲ ਵੱਟਣ ਵਾਲੇ ਕੌਮ ਦੇ ਆਗੂਆਂ ਦੀ ਕਤਾਰ ’ਚ ਆ ਖੜ੍ਹੇ ਹੋਏ ਹਨ। ਉਸ ਸਮੇਂ ਸਿੱਖੀ ਜ਼ਜ਼ਬੇ ਦੀ ਜਿਸ ਜਜ਼ਬੇ ਨਾਲ ਉਤਪੋਤ ਹੋ ਕੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੇ ਜ਼ੁਲਮ ਤੋਂ ਜ਼ਾਲਮ ਦੇ ਖ਼ਾਤਮੇ ਲਈ ਖੁਸ਼ੀ-ਖੁਸ਼ੀ ਫੀਤਾ-ਫੀਤਾ ਹੋਣਾ ਪ੍ਰਵਾਨ ਕਰ ਲਿਆ ਸੀ, ਉਸ ਜ਼ਜ਼ਬੇ ਨੂੰ ਜਗਾਉਣ ਦੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ, ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਅਸੀਂ 17 ਵਰ੍ਹੇ ਇਸ ਮਹਾਨ ਸ਼ਹੀਦੀ ਦੀ ਮਸ਼ਾਲ ਦੀ ਰੌਸ਼ਨੀ ਨੂੰ ਆਪਣੇ ਜਜ਼ਬਿਆਂ ਦੇ ਤੇਲ ਨਾਲ ਹੋਰ ਰੁਸ਼ਨਾਉਣ ਦੀ ਥਾਂ ਭੁੱਲ ਵਿਸਰ ਜਾਣ ਨੂੰ ਹੀ ਤਰਜੀਹ ਦਿੱਤੀ। ਸਿਆਸੀ ਧਿਰਾਂ ਲਈ ਤਾਂ ਹਰ ਮੁੱਦਾ ਹਰ ਘਟਨਾ ਹਰ ਭਾਵਨਾ ਸਿਆਸੀ ਰੋਟੀਆਂ ਸੇਕਣ ਵਾਲੀ ਹੁੰਦੀ ਹੈ, ਪ੍ਰੰਤੂ ਜਿੰਨ੍ਹਾਂ ਦੇ ਹਿਰਦੇ ’ਚ ਸੱਚੀ-ਸੁੱਚੀ ਭਾਵਨਾ ਹੁੰਦੀ ਹੈ, ਉਨ੍ਹਾਂ ਨੂੰ ਜ਼ਰੂਰ ਅਜਿਹੀਆਂ ਸ਼ਹੀਦੀਆਂ, ਉਸ ਸਮੇਂ ਜ਼ਰੂਰ ਝੰਜੋੜਦੀਆਂ ਹਨ, ਜਦੋਂ ਉਨ੍ਹਾਂ ਦੇ ਕੰਨ੍ਹਾਂ ’ਚ ਸਾਡੀ ਸੋਚ ਨੂੰ ਬਚਾਇਓ ਦੇ ਸ਼ਬਦ ਗੂੰਝਦੇ ਹਨ। ਅੱਜ ਅਸੀਂ ਕਿਹੜੀ ਸੋਚ ਨੂੰ ਬਚਾਉਣ ਦਾ ਦਾਅਵਾ ਕਰ ਸਕਦੇ ਹਾਂ? ਇਹ ਸੁਆਲ ਸਮੁੱਚੀ ਕੌਮ ਅੱਗੇ ਹੀ ਖੜ੍ਹਾ ਹੈ। ਰੂਹਾਂ ਦੇ ਜ਼ੋਰ ਨਾਲ ਜਿਊਣ ਵਾਲੀ ਕੌਮ ਜੇ ਰੂਹ ਤੋਂ ਹੀ ਹਾਰ ਜਾਵੇ, ਫਿਰ ਉਸਦੀ ਰੂਹ ’ਚ ਜਾਨ ਫੂਕਣ ਲਈ ਦਿਲਾਵਰ ਸਿੰਘ ਵਰਗੀਆਂ ਸ਼ਹੀਦੀਆਂ ਤੋਂ ਵੱਧ ਸ਼ਾਇਦ ਹੋਰ ਕੋਈ ਹਲੂਣਾ ਨਹੀਂ ਹੋ ਸਕਦਾ। ਭਾਈ ਦਿਲਾਵਰ ਸਿੰਘ ਨੇ ਪੰਜਾਬ ਨੂੰ ਦਿਨ ਦਿਹਾੜੇ ਬੁੱਚੜਖਾਨਾ ਬਣਾ ਦੇਣ ਵਿਰੁੱਧ ਸ਼ਹਾਦਤ ਦੇਣ ਵਰਗਾ ਕਦਮ ਚੁੱਕਿਆ, ਪ੍ਰੰਤੂ ਉਸ ਦੌਰ ’ਚ ਕਿੰਨ੍ਹੇ ਮਾਵਾਂ ਦੇ ਪੁੱਤ ਉਸ ਬੁੱਚੜਖਾਨੇ ਦਾ ਸ਼ਿਕਾਰ ਹੋਏ, ਅਸੀਂ ਅੱਜ ਤੱਕ ਹਿਸਾਬ ਨਹੀਂ ਲੈ ਸਕੇ। ਝੂਠੇ ਪੁਲਿਸ ਮੁਕਾਬਲਿਆਂ, ਲਵਾਰਿਸ ਲਾਸ਼ਾਂ, ਜੇਲ੍ਹਾਂ ’ਚ ਉਸ ਸਮੇਂ ਤੋਂ ਸੜਦੇ ਸਿੱਖਾਂ ਦੀ ਕਹਾਣੀ ਅੱਜ ਤੱਕ ਅਧੂਰੀ ਹੈ, ਕੋਈ ਵੀ ਇਸ ਕਹਾਣੀ ਨੂੰ ਪੂਰਾ ਕਰਨ ਲਈ ਆਵਾਜ਼ ਬੁਲੰਦ ਕਰਦਾ ਨਜ਼ਰ ਨਹੀਂ ਆਉਂਦਾ। ਆਪਣਿਆਂ ਦੀ ਪੱਗ ਲਾਹੁਣ ਲਈ ਅਸੀਂ ਹਰ ਸਮੇਂ ਤੱਤਪਰ ਹਾਂ, ਪ੍ਰੰਤੂ ਸਿੱਖ ਮੁੱਦਿਆਂ ’ਤੇ ਜ਼ੁਬਾਨ ਖੋਲ੍ਹਣ ਲਈ ਤਿਆਰ ਨਹੀਂ ਹਾਂ। ਕੌਮ ਤੇ ਹਰ ਪਾਸੇ ਤੋਂ ਹਮਲਾ ਹੋ ਰਿਹਾ ਹੈ, ਪ੍ਰੰਤੂ ਸਿੱਖ ਤੇ ਸਿੱਖੀ ਨੂੰ ਬਚਾਉਣ ਲਈ ਕਿਧਰੋਂ ਵੀ ਕੋਈ ਲਹਿਰ ਉ¤ਠਦੀ ਨਜ਼ਰ ਨਹੀਂ ਆਉਂਦੀ। ਸ਼ਹੀਦਾਂ ਦੀਆਂ ਸ਼ਹੀਦੀਆਂ ਕੌਮ ’ਚ ਜੂਝਣ ਦਾ ਚਾਓ ਭਰਨ ਲਈ ਹੁੰਦੀਆਂ ਹਨ ਅਤੇ ਸ਼ਹੀਦਾਂ ਦਾ ਡੁੱਲ੍ਹਦਾ ਖੂਨ ਕੌਮਾਂ ਦੀ ਤਕਦੀਰ ਬਦਲਦਾ ਰਿਹਾ ਹੈ, ਪ੍ਰੰਤੂ ਅੱਜ ਕੌਮ ਪੂਰੀ ਤਰ੍ਹਾਂ ਮੰਝਧਾਰ ’ਚ ਹੈ। ਪਦਾਰਥ ਦੀ ਦੌੜ ’ਚ ਸਭ ਕੁਝ ਭੁੱਲ ਚੁੱਕੀ ਹੈ। ਇਸ ਲਈ ਜ਼ਰੂਰੀ ਹੈ ਕਿ 31 ਅਗਸਤ ਦੀ ਲਹੂ ਭਿੱਜੀ ਘਟਨਾ ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਯਾਦ ਕਰਦਿਆਂ, ਸ਼ਹੀਦਾਂ ਦੇ ਜਜ਼ਬਿਆਂ ਤੋਂ ਸੱਖਣੀ ਕੌਮ ਕਿੰਨ੍ਹਾਂ ਕੁ ਸਮਾਂ ਜਿਊਂਦੀ ਵਾਰ ਰਹਿ ਸਕਦੀ ਹੈ। ਇਸਦਾ ਲੇਖਾ-ਜੋਖਾ ਜ਼ਰੂਰ ਇੱਕ ਵਾਰ ਆਪਣੇ ਮਨ ’ਚ ਕਰਕੇ ਵੇਖ ਲਈਏ।

(http://www.punjabspectrum.com/2012/08/3890)

128
**ਕਿੰਨੀ ਦੁਖਦਾਈ ਖਬਰ, ਪਤਾ ਨਹੀ ਕਦੋਂ ਸਾਡੇ ਲੋਕਾਂ ਨੂੰ ਅਕਲ ਆਊ ਤੇ ਓਹ ਵਹਿਮਾਂ-ਭਰਮਾਂ ਦੀ ਦਲ-ਦਲ ਵਿਚੋਂ ਬਾਹਰ ਨਿਕਲਣਗੇ.ਪਰਮਾਤਮਾ ਇਸ ਬੱਚੀ ਦੀ ਆਤਮਾਂ ਨੂੰ ਸ਼ਾਂਤੀ ਬਖਸੇ. ਸਾਡੇ ਲੋਕ ਵੀ ਬੱਸ ਤਮਾਸ਼ਬੀਨ ਬਣਦੇ ਜਾ ਰਹੇ ਨੇ.***
ਪਿੰਡ ਭਿੰਡਰ ਕਲਾਂ (ਮੋਗਾ) ਵਿਖੇ ਉਸ ਸਮੇ ਸੋਗ ਦੀ ਲਹਿਰ ਦੌੜ ਗਈ ਜਦ 'ਭੂਤ' ਕੱਢਣ ਲਈ ਅੱਜ ਸ਼ਾਮੀ ਪਿੰਡ ਦੀ ਸਰਪੰਚ ਪਾਲ ਕੌਰ ਨੇ ਲਗਭਗ 10 ਸਾਲਾ ਬੱਚੀ ਨੂੰ ਗਰਮ ਚਿਮਟਿਆਂ ਨਾਲ ਕੁੱਟ-ਕੁੱਟ ਕੇ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਅੱਜ ਬਾਵਰੀਆ ਸਿੱਖਾਂ ਦੀ ਧਰਮਸ਼ਾਲਾ ਵਿਚ ਬਾਬਾ ਗੁੱਗਾ ਜ਼ਾਹਿਰ ਪੀਰ ਦਾ ਮੇਲਾ ਮਨਾਇਆ ਜਾ ਰਿਹਾ ਸੀ ਜਿਸ ਦੌਰਾਨ ਪਿੰਡ ਦੀ ਸਰਪੰਚ ਪਾਲ ਕੌਰ ਨੇ ਸਿਰ ਘੁਮਾਉਣਾ ਸ਼ੁਰੂ ਕਰ ਦਿੱਤਾ ਨੇ ਆਪਣੇ ਆਪ ਨੂੰ ਜੋਗੀ ਪੀਰ ਦੱਸਦੀ ਹੋਈ ਨੇ ਬੱਚੀ ਵੀਰਪਾਲ ਕੌਰ ਵਾਸੀ ਮਨਾਵਾਂ ਨੂੰ ਵਾਲਾਂ ਤੋ ਫੜ ਕੇ ਘਸੀਟਿਆ ਤੇ ਗਰਮ ਚਿਮਟਿਆਂ ਨਾਲ ਉਸ ਨੂੰ ਕੁੱਟਣਾ ਸ਼ੂਰੂ ਕਰ ਦਿੱਤਾ। ਇਹ ਬੱਚੀ ਪਿੰਡ ਭਿੰਡਰ ਕਲਾਂ ਵਿਖੇ ਮੇਲੇ 'ਤੇ ਆਈ ਹੋਈ ਸੀ। ਅੰਧ ਵਿਸ਼ਵਾਸ ਹੋਣ ਕਾਰਨ ਕੁਝ ਲੋਕ ਇਹ ਤਮਾਸ਼ਾ ਦੇਖਦੇ ਰਹੇ ਤੇ ਕਿਸੇ ਨੇ ਪਾਣੀ-ਪਾਣੀ ਕਰਦੀ ਬੱਚੀ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅਖੀਰ ਬੱਚੀ ਨੇ ਦਮ ਤੋੜ ਦਿੱਤਾ।

129
 ਸਾਰੇ ਹਿੰਦੂ ਦੋਸਤਾਂ ਨੂੰ ਅਜ਼ਾਦੀ ਦਿਨ ਮੁਬਾਰਕ ਹੋਵੇ । ਸਾਰੇ ਪੰਜਾਬੀ ਕਾਮਰੇਡ ਦੋਸਤਾਂ ਨੂੰ ਵੀ ਅਜਾਦੀ ਦਿਨ ਮੁਬਾਰਕ ਹੋਵੇ। ਸਾਰੇ ਬੇਗੈਰਤ ਤੇ ਬੇਜ਼ਮੀਰੇ ਸਿੱਖਾਂ ਨੂੰ ਵੀ ਅਜ਼ਾਦੀ ਦਿਨ ਮੁਬਾਰਕ ਹੋਵੇ। ਕਮਅਕਲ, ਘੱਟ ਵਿਕਸਤ ਬੁੱਧੀ ਵਾਲੇ ਸਿੱਖਾਂ ਨੂੰ ਵੀ ਅਜਾਦੀ ਦਿਨ ਮੁਬਾਰਕ ਹੋਵੇ। ਸਰਕਾਰੀ ਟਾਉਟ -ਟੱਪਿਆਂ ,ਚਮਚਿਆਂ, ਫ਼ੁਕਰਿਆਂ ਤੇ ਗਦਾਰਾਂ ਨੂੰ ਵੀ ਅਜ਼ਾਦੀ ਦਿਨ ਮੁਬਾਰਕ ਹੋਵੇ। ਜਿੰਨਾਂ (ਸਿੱਖਾਂ) ਨੂੰ ੧੯੮੪ ਵਿੱਚ ਦਿੱਲੀ ਕਾਨਪੁਰ ਬਕਾਰੋ ਆਦਿ ਵਿੱਚ ਆਪਣੀਆਂ ਧੀਆਂ ਭੈਣਾਂ ਦੀ ਸਰਕਾਰੀ ਸਾਏ ਹੇਠ ਲੁੱਟੀ ਗਈ ਪੱਤ ਅਜੇ ਤੱਕ ਯਾਦ ਹੈ ,ਉਹਨਾਂ ਨਾਲ ਬਹੁਤ ਬਹੁਤ ਅਫ਼ਸੋਸ । ਜਿੰਨਾਂ ਸਿੱਖਾਂ ਨੂੰ ਆਪਣੀ ਜਾਨ ਤੋਂ ਪਿਆਰੇ ਦਰਬਾਰ ਸਾਹਿਬ ਅਤੇ ੪੦ ਹੋਰ ਗੁਰਧਾਮਾਂ ‘ਤੇ ਹੋਏ ਹਮਲੇ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਅਜੇ ਤੱਕ ਨਹੀਂ ਭੁੱਲੀ ਉਹਨਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਜਿੰਨਾਂ ਮਾਪਿਆਂ ਦੇ ਪੁੱਤ ਲਾਵਾਰਸ ਲਾਸ਼ਾਂ ਕਹਿਕੇ ਸਾੜ ਦਿੱਤੇ ਗਏ ਉਹਨਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ । ਜਿੰਨਾਂ ਮਾਪਿਆਂ ਦੇ ਪੁੱਤ ਕਿਸੇ ਸੋਚੀ ਸਮਝੀ ਸਰਕਾਰੀ ਸਾਜ਼ਸ ਦੇ ਅਧੀਨ ਨ
ਸ਼ਿਆਂ ਦੀ ਭੇਟ ਚੜ੍ਹਾ ਦਿੱਤੇ ਗਏ ਉਹਨਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਪੰਜਾਬ ਦੇ ਪਾਣੀਆਂ,ਪੰਜਾਬ ਦੀ ਬੰਜਰ ਹੋਣ ਜਾ ਰਹੀ ਜ਼ਮੀਨ, ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀ ਬੋਲੀ ਜੋ ਹਿੰਦੂਤਵ ਰੂਪੀ ਮਗਰਮੱਛ ਦੇ ਜਬਾੜੇ ਹੇਠ ਆਈ ਸਹਿਕ ਰਹੀ ਹੈ ਉਸ ਨਾਲ ਵੀ ਬਹੁਤ ਬਹੁਤ ਅਫ਼ਸੋਸ। ਜਿਹੜੇ ਗਰੀਬ ਇਸ ਦੇਸ ਵਿੱਚ ਰੋਟੀ ਜਾਂ ਇਲਾਜ ਖੁਣੋ ਮਰ ਗਏ ਉਹਨਾਂ ਦੇ ਪਰਿਵਾਰਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਬ੍ਰਾਹਮਣੀ ਨਿਜ਼ਾਮ ਅਧੀਨ ਜੋ ਵੀ ਲੁੱਟੇ ਪੁੱਟੇ ਗਏ ਸਭ ਨਾਲ ਬਹੁਤ ਬਹੁਤ ਅਫ਼ਸੋਸ। ਕਸ਼ਮੀਰੀਆਂ ,ਨਾਗਿਆਂ, ਅਸਾਮੀਆਂ,ਬੋਡੋਆਂ ਅਤੇ ਮਾਉਵਾਦੀਆਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਗੁਜਰਾਤ ਦੇ ਮੁਸਲਮਾਨਾਂ ਤੇ ਉੜੀਸਾ ਦੇ ਇਸਾਈਆਂ ਸਮੇਤ ਸਮੂਹ ਘੱਟ ਗਿਣਤੀਆਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਜਿੰਨ੍ਹਾਂ ਅੰਦਰ ਵੀ ਕੋਈ ਅਣਖ਼ ਦੀ ਕਣੀ ਬਚੀ ਹੈ ਭਾਈ ਸਭ ਨਾਲ ਬਹੁਤ ਬਹੁਤ ਅਫ਼ਸੋਸ ਬਾਕੀ ਸਭ ਨੂੰ ਅਜ਼ਾਦੀ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

130
ਜੇ ਭਰਦੇ ਰਹੇ ਹੁੰਗਾਰਾ ਮੈਂ ਵਚਨ ਦਿੰਨਾਂ
ਮੁੱਕਣ ਦਿਆਂਗੇ ਨਹੀਂ ਸੰਘਰਸ਼ ਦੀ ਬਾਤ ਯਾਰੋ
ਇਬਾਰਤ ਖੂਨਿ-ਸ਼ਹੀਦਾਂ ਨਾਲ ਲਿਖੀ ਜਾਣੀ
ਸ਼ਾਹਦੀ ਭਰੇਗੀ ਸਾਰੀ ਕਾਇਨਾਤ ਯਾਰੋ
ਯਾਦਾਂ ਯੋਧਿਆਂ ਦੀਆਂ ਦਿਲਾਂ 'ਚੋਂ ਮਿਟਾ ਸੱਕਣ


ਉਹਨਾਂ ਝੌਲੀ-ਚੁੱਕਾਂ ਦੀ ਕੀ ਔਕਾਤ ਯਾਰੋ
ਖੱੜਾਂਗੇ
ਜਦ ਤੱਕ ਸਿੱਖ-ਰਾਜ ਦਾ ਸੂਰਜ ਨਹੀਂ ਉਦੈ ਹੁੰਦਾ
ਜੱਦ ਤੱਕ ਮੁੱਕਦੀ ਨਹੀਂ ਗ਼ੁਲਾਮੀ ਦੀ ਰਾਤ ਯਾਰੋ !!!!!!!!!!!

131

ਲੰਘੇ ਐਤਵਾਰ ਅਮਰੀਕਾ ਅੰਦਰ ਮਿਲਵਾਕੀ (ਵਿਸਕੌਂਸਨ) ਦੇ ਕਰੀਕ-ਓਕ ਗੁਰਦਵਾਰਾ ਸਾਹਿਬ ਅੰਦਰ ਇਕ ਗੋਰੇ ਵਿਅਕਤੀ ਵਲੋਂ ਅੰਧਾਧੁੰਦ ਗੋਲੀਆਂ ਚਲਾ ਕੇ ਛੇ ਸਿੱਖ ਸ਼ਰਧਾਲੂਆਂ ਨੂੰ ਕਤਲ ਕਰ ਦੇਣ ਅਤੇ ਕੁੱਝ ਹੋਰਨਾਂ ਨੂੰ ਸਖ਼ਤ ਜ਼ਖ਼ਮੀ ਕਰ ਦੇਣ ਦੀ ਵਹਿਸ਼ੀਆਨਾ ਵਾਰਦਾਤ ਨੇ ਸੰਸਾਰ ਭਰ ਦੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿਤਾ ਹੈ। ਅਮਰੀਕਾ ਅੰਦਰ ਕਿਸੇ ਗੋਰੇ ਵਲੋਂ ਸਿੱਖਾਂ ਉਤੇ ਕਾਤਲਾਨਾ ਹਮਲਾ ਕਰ ਦੇਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਜੇਕਰ ਪਿਛਲੀ ਸਦੀ ਦੇ ਸ਼ੁਰੂ ਦੇ ਦਹਾਕਿਆਂ ਅੰਦਰ, ਜਦੋਂ ਸਿੱਖਾਂ ਨੇ ਅਮਰੀਕਾ ਅੰਦਰ ਪਹਿਲੀ ਵਾਰ ਪਰਵੇਸ਼ ਕੀਤਾ ਸੀ, ਸਿੱਖਾਂ ਨੂੰ ਗੋਰੇ ਨਸਲੀ ਗਰੋਹਾਂ ਹੱਥੋਂ ਝੱਲਣੇ ਪਏ ਘਿਨਾਉਣੇ ਕਸ਼ਟਾਂ ਨੂੰ ਲਾਂਭੇ ਛੱਡ ਦੇਈਏ, ਤਾਂ ਨੇੜੇ ਦੇ ਇਤਿਹਾਸ ਅੰਦਰ ਹੀ, 9/11 ਦੀ ਘਟਨਾ ਤੋਂ ਲੈ ਕੇ ਹੁਣ ਤਕ ਸਿੱਖਾਂ ਉਤੇ ਕਈ ਥਾਵਾਂ ‘ਤੇ ਨਸਲੀ ਹਮਲੇ ਹੋ ਚੁੱਕੇ ਹਨ ਜਿਨ੍ਹਾਂ ਵਿਚ ਕਿੰਨੇ ਸਾਰੇ ਸਿੱਖਾਂ ਦੀਆਂ ਜਾਨਾਂ ਅਜਾਈਂ ਚਲੀਆਂ ਗਈਆਂ। ਪਰ ਮੌਜੂਦਾ ਵਾਰਦਾਤ ਪਹਿਲੀਆਂ ਸਾਰੀਆਂ ਵਾਰਦਾਤਾਂ ਨਾਲੋਂ ਅਹਿਮ ਰੂਪ ਵਿਚ ਵੱਖਰੀ ਹੈ। ਇਸ ਤੋਂ ਪਹਿਲਾਂ ਸਿੱਖਾਂ ਉਤੇ ਜੋ ਵੀ ਕਾਤਲਾਨਾ ਵਾਰ ਹੋਏ, ਉਹ ਆਪਣੇ ਕੰਮ-ਕਾਰ ਕਰ ਰਹੇ ਜਾਂ ਰਾਹ-ਖੈੜੇ ਜਾਂਦੇ ‘ਕੱਲੇ ਕਹਿਰੇ ਸਿੱਖ ਉਤੇ ਹੀ ਹੁੰਦੇ ਰਹੇ ਹਨ। ਸਿੱਖਾਂ ਉਤੇ ਸਮੂਹਿਕ ਰੂਪ ਵਿਚ, ਤੇ ਉਹ ਵੀ ਗੁਰਦਵਾਰਾ ਸਾਹਿਬ ਦੇ ਅੰਦਰ ਘੁਸ ਕੇ, ਕਾਤਲਾਨਾ ਹਮਲਾ ਕਰਨ ਦੀ ਇਹ ਅਜੋਕੇ ਇਤਿਹਾਸ ਅੰਦਰ ਵਾਪਰੀ ਪਹਿਲੀ ਵਾਰਦਾਤ ਹੈ। ਦੂਜਾ, ਇਸ ਤੋਂ ਪਹਿਲਾਂ ਹੋਏ ਸਾਰੇ ਹਮਲਿਆਂ ਨੂੰ ‘ਹੇਟ ਕਰਾਈਮ’ ਦੀ ਆਮ ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾਂਦਾ ਹੈ। ਭਾਵ ਇਹ ਕਿ ਇਹ ਹਮਲੇ ਕਿਸੇ ਡੂੰਘੀ ਸੋਚ-ਵਿਚਾਰ ਜਾਂ ਰਣਨੀਤੀ ਦਾ ਹਿੱਸਾ ਜਾਂ ਨਤੀਜਾ ਨਹੀਂ ਸਨ। ਇਹ 9/11 ਦੀ ਘਟਨਾ ਤੋਂ ਬਾਅਦ ਅਮਰੀਕੀ ਸਮਾਜ ਅੰਦਰ ਪੈਦਾ ਹੋਈ ਇਕ ਖਾਸ ਤਰ੍ਹਾਂ ਦੀ ਮਨੋ-ਸਥਿਤੀ ਦੀ ਉਪਜ ਮੰਨੇ ਜਾ ਸਕਦੇ ਹਨ। ਅਮਰੀਕੀ ਸਮਾਜ ਦੇ ਇਕ ਵਰਗ ਦੇ ਮਨਾਂ ਅੰਦਰ ਮੁਸਲਿਮ ਭਾਈਚਾਰੇ ਦੇ ਖਿਲਾਫ ਪੈਦਾ ਹੋਈ ਅੰਨ੍ਹੀ ਨਫਰਤ ਤੇ ਨਸਲੀ ਭਾਵਨਾ ਨੇ ਕੁੱਝ ਤੱਤਾਂ ਨੂੰ ਮਾਨਸਿਕ ਤੌਰ ‘ਤੇ ਇਸ ਕਦਰ ਅਸਥਿਰ ਕਰ ਦਿਤਾ ਹੈ ਕਿ ਉਨ੍ਹਾਂ ਅੰਦਰ ਕਿਸੇ ਵੇਲੇ ਵੀ ਨਸਲੀ ਝੱਲ ਉਠ ਸਕਦਾ ਹੈ ਅਤੇ ਉਹ ਮਨੋ-ਭਾਵਾਂ ਦੇ ਵਕਤੀ ਵੇਗ ਵਿਚ ਆ ਕੇ ਕੋਈ ਵੀ ਖ਼ੂਨੀ ਕਾਰਾ ਕਰ ਸਕਦੇ ਹਨ। ਸਿੱਖਾਂ ਦੀ ਪਛਾਣ ਮੁਸਲਮਾਨਾਂ ਨਾਲ ਮਿਲਦੀ-ਜੁਲਦੀ ਹੋਣ ਕਰਕੇ ਅਮਰੀਕਾ ਅੰਦਰ ਸਿੱਖ ਅਜਿਹੀ ਅੰਨ੍ਹੀ ਨਸਲੀ ਨਫਰਤ ਦਾ ਆਮ ਹੀ ਨਿਸ਼ਾਨਾ ਬਣ ਜਾਂਦੇ ਹਨ। ਇਹ ਸਮੱਸਿਆ ਸਿੱਖਾਂ ਨੂੰ ਅਮਰੀਕਾ ਅੰਦਰ ਆਮ ਹੀ ਆਉਂਦੀ ਰਹੀ, ਤੇ ਆ ਰਹੀ ਹੈ। ਪ੍ਰੰਤੂ ਮਿਲਵਾਕੀ ਵਿਖੇ ਵਾਪਰੀ ਖ਼ੂਨੀ ਵਾਰਦਾਤ ‘ਹੇਟ ਕਰਾਈਮ’ ਦੀ ਇਸ ਆਮ ਸ਼੍ਰੇਣੀ ਵਿਚ ਨਹੀਂ ਆਉਂਦੀ। ਸਭ ਨਾਲੋਂ ਪਹਿਲੀ ਗੱਲ ਤਾਂ ਇਹ, ਕਿ ਇਹ ਖ਼ੂਨੀ ਕਾਰਾ ਕਰਨ ਵਾਲਾ ਗੋਰਾ ਕੋਈ ਮੁੰਡਾ-ਖੁੰਡਾ ਨਹੀਂ ਸੀ। ਉਹ ਚਾਲੀ ਵਰ੍ਹਿਆਂ ਦਾ ਪੱਕੀ ਉਮਰ ਦਾ ਵਿਅਕਤੀ ਸੀ। ਦੂਜੀ ਗੱਲ, ਉਸ ਨੇ ਇਹ ਕਾਰਾ ਕਿਸੇ ਵਕਤੀ ਗੁੱਸੇ ਜਾਂ ਭੜਕਾਹਟ ਦੇ ਅਸਰ ਹੇਠਾਂ ਨਹੀਂ ਕੀਤਾ। ਉਸ ਨੇ ਜੋ ਕਰਤੂਤ ਕੀਤੀ ਹੈ, ਉਹ ਇਕ ਖਾਸ ਕਿਸਮ ਦੀ ਨਸਲੀ ਵਿਚਾਰਧਾਰਾ ਤੇ ਭਾਵਨਾ ਦੇ ਪ੍ਰਭਾਵ ਹੇਠ ਕੀਤੀ ਹੈ। ਅਮਰੀਕਾ ਦੇ ਗੋਰੇ ਭਾਈਚਾਰੇ ਅੰਦਰਲਾ ਇਕ ਵਰਗ, ਜੀਹਦੀ ਗਿਣਤੀ ਭਾਵੇਂ ਨਿਗੂਣੀ ਹੀ ਹੈ, ਨਸਲੀ-ਊਚ ਨੀਚਤਾ ਦੀ ਸੌੜੀ ਵਿਚਾਰਧਾਰਾ (ਸੁਪਰੲਮਅਚਸਿਮ) ਵਿਚ ਵਿਸ਼ਵਾਸ ਰਖਦਾ ਹੈ। ਇਹ ਵਰਗ ਗੋਰੀ ਨਸਲ ਨੂੰ ਦੁਨੀਆਂ ਦੀ ਸਭ ਨਾਲੋਂ ਅੱਵਲ ਅਥਵਾ ਉਤਮ ਨਸਲ ਮੰਨ ਕੇ ਚਲਦਾ ਹੈ ਅਤੇ ਇਸ ਦੀ ਸ਼ੁੱਧਤਾ ਤੇ ਪ੍ਰਧਾਨਤਾ ਕਾਇਮ ਰੱਖਣ ਦੇ ਵਿਚਾਰ ਦਾ ਜਨੂੰਨੀ ਪੈਰੋਕਾਰ ਹੈ। ਇਸ ਵਿਚੋਂ ਇਸ ਅੰਦਰ ਹੋਰਨਾਂ ਨਸਲੀ ਭਾਈਚਾਰਿਆਂ, ਜਿਵੇਂ ਕਿ ਕਾਲਿਆਂ, ਯਹੂਦੀਆਂ, ਅਰਬਾਂ ਤੇ ਏਸ਼ੀਆਈਆਂ ਪ੍ਰਤੀ ਤਿੱਖੀ ਨਸਲੀ ਨਫਰਤ ਤੇ ਅਸਹਿਣਸ਼ੀਲਤਾ ਦੀ ਭਾਵਨਾ ਜਨਮ ਲੈਂਦੀ ਹੈ। ਇਹ ਕੱਟੜ ਜਨੂੰਨੀ ਵਰਗ ਇਨ੍ਹਾਂ ‘ਗੈਰ’ ਭਾਈਚਾਰਿਆਂ ਨੂੰ ਅਮਰੀਕਾ ਦੀ ਧਰਤੀ ਉਤੇ ਵੇਖ ਨਹੀਂ ਸੁਖਾਉਂਦਾ। ਇਹ ਇਨ੍ਹਾਂ ਨੂੰ ‘ਦੁਸ਼ਮਣ’ ਗਰਦਾਨਕੇ ਇਥੋਂ ਦਰਬਦਰ ਕਰਨ ਦੀ ਸੋਚ ਤੇ ਭਾਵਨਾ ਰਖਦਾ ਹੈ। ਇਹ ਟੀਚਾ ਹਾਸਲ ਕਰਨ ਲਈ ਇਨ੍ਹਾਂ ਭਾਈਚਾਰਿਆਂ ਨੂੰ ਨਸਲੀ ਹਿੰਸਕ ਹਮਲਿਆਂ ਦਾ ਸ਼ਿਕਾਰ ਬਣਾਉਂਦਾ ਹੈ। ਮੰਤਵ ਇਨ੍ਹਾਂ ਭਾਈਚਾਰਿਆਂ ਦੇ ਮਨਾਂ ਅੰਦਰ ਖੌਫ ਪੈਦਾ ਕਰਨਾ ਹੈ। ਮਿਲਵਾਕੀ ਦੇ ਗੁਰਦਵਾਰਾ ਸਾਹਿਬ ਅੰਦਰ ਵਾਪਰੀ ਤਾਜ਼ਾ ਘਟਨਾ ਨੂੰ ਇਸ ਵਿਚਾਰਧਾਰਕ ਸੰਦਰਭ ਤੇ ਚੌਖਟੇ ਵਿਚ ਰੱਖ ਕੇ ਵੇਖਣ ਤੇ ਸਮਝਣ ਦੀ ਲੋੜ ਹੈ, ਅਤੇ ਇਸ ਪੈਦਾ ਹੋਈ ਸਥਿਤੀ ਦਾ ਟਾਕਰਾ ਕਰਨ ਲਈ ਢੁਕਵੀਂ ਤੇ ਸੁਘੜ ਰਣਨੀਤੀ ਤੇ ਯੋਜਨਾ ਅਪਣਾ ਕੇ ਚੱਲਣ ਦੀ ਜ਼ਰੂਰਤ ਹੈ। ਇਸ ਰੋਸ਼ਨੀ ਵਿਚ ਅਮਰੀਕਾ ਅੰਦਰਲੇ ਸਿੱਖ ਭਾਈਚਾਰੇ ਨੂੰ ਸਾਰੀ ਸਥਿਤੀ ਉਤੇ ਬਹੁਤ ਹੀ ਤਹੱਮਲ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਤਾਜ਼ਾ ਹਮਲੇ ਦੀ ਪਿਛਲੇ ਹਮਲਿਆਂ ਨਾਲੋਂ ਵਿਸ਼ੇਸ਼ਤਾ ਤੇ ਵਿਲੱਖਣਤਾ ਨੂੰ ਸਮਝਣ ਦਾ ਉਚੇਚਾ ਯਤਨ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਿੱਖਾਂ ਉਤੇ ਜੋ ਨਸਲੀ ਵਾਰ ਹੋਏ, ਉਹ ਸਿੱਖਾਂ ਨੂੰ ਗਲਤੀ ਨਾਲ ਮੁਸਲਮਾਨ ਸਮਝ ਲੈਣ ਦੇ ਭੁਲੇਖੇ ਵਿਚੋਂ ਹੋਏ ਮੰਨੇ ਜਾ ਸਕਦੇ ਹਨ। ਇਸ ਕਰਕੇ ਉਨ੍ਹਾਂ ਹਮਲਿਆਂ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਆਪਣੀ ਮੁਸਲਮਾਨਾਂ ਨਾਲੋਂ ਵੱਖਰੀ ਪਛਾਣ ਦਰਸਾਉਣੀ ਜ਼ਰੂਰੀ ਤੇ ਵਾਜਿਬ ਬਣਦੀ ਸੀ। ਪਰ ਮੌਜੂਦਾ ਹਮਲਾ ਕਿਸੇ ਪਛਾਣ ਦੇ ਭੁਲੇਖੇ ਵਿਚੋਂ ਨਹੀਂ ਹੋਇਆ। ਇਹ ਇਕ ਅੱਤ ਦਰਜੇ ਦੀ ਸੌੜੀ ਤੇ ਨਸਲੀ ਵਿਚਾਰਧਾਰਾ ਦੀ ਉਪਜ ਹੈ। ਇਸ ਕਰਕੇ ਹੁਣ ਸਿੱਖਾਂ ਸਾਹਮਣੇ ਆਪਣੀ ਮੁਸਲਮਾਨਾਂ ਨਾਲੋਂ ਅੱਡਰੀ ਪਛਾਣ ਦਰਸਾਉਣ ਦਾ ਕਾਰਜ ਪ੍ਰਮੁੱਖ ਨਹੀਂ ਰਿਹਾ। ਹੁਣ ਅਮਰੀਕਾ ਅੰਦਰ ਸਿੱਖ ਭਾਈਚਾਰੇ ਦੇ ਸਾਹਮਣੇ, ਉਭਰਵੇਂ ਰੂਪ ਵਿਚ ਪ੍ਰਗਟ ਹੋ ਚੁੱਕੀ ਨਸਲੀ ਵਿਚਾਰਧਾਰਾ ਦਾ ਵਿਚਾਰਧਾਰਕ ਤੇ ਅਮਲੀ ਪੱਧਰ ‘ਤੇ ਟਾਕਰਾ ਕਰਨ ਦਾ ਨਵਾਂ ਕਾਰਜ ਦਰਪੇਸ਼ ਹੋ ਗਿਆ ਹੈ। ਇਸ ਕਾਰਜ ਨੂੰ ਸਫਲਤਾ ਨਾਲ ਨਿਭਾਉਣ ਲਈ ਇਸ ਸੌੜੀ ਤੇ ਜਨੂੰਨੀ ਨਸਲੀ ਵਿਚਾਰਧਾਰਾ ਦੀਆਂ ਸਿਧਾਂਤਕ ਬੁਨਿਆਦਾਂ ਦੀ ਨਿਸ਼ਾਨਦੇਹੀ ਕਰਨ, ਤੇ ਨਾਲੋ-ਨਾਲ ਇਸ ਦੇ ਇਤਿਹਾਸਕ ਪਿਛੋਕੜ ਨੂੰ ਸਮਝਣ ਦੀ ਵੀ ਭਾਰੀ ਅਹਿਮੀਅਤ ਹੈ। ਇਸ ਵਿਚਾਰਧਾਰਾ ਦੀ ਜੜ੍ਹ ਨਸਲੀ ਊਚ-ਨੀਚ (ਭੋਿ-ਰਅਚਸਿਮ) ਦੇ ਸਿਧਾਤ ਵਿਚ ਲੱਗੀ ਹੋਈ ਹੈ। ਇਸ ਸਿਧਾਂਤ ਦਾ ਜਨਮ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੀ ਧਰਤੀ ਉਤੇ ਬ੍ਰਾਹਮਣਵਾਦੀ ਫਲਸਫੇ ਦੇ ਰੂਪ ਵਿਚ ਹੋਇਆ ਸੀ। ਨਸਲੀ ਊਚ-ਨੀਚ ਦੇ ਸਿਧਾਂਤ ਆਸਰੇ ਬ੍ਰਾਹਮਣ ਵਰਗ ਨੇ ਭਾਰਤ ਅੰਦਰ ਹਜ਼ਾਰਾਂ ਸਾਲਾਂ ਤਕ ਸਮਾਜ ਅੰਦਰ ਆਪਣਾ ਉਚੇਚਾ ਦਰਜਾ ਤੇ ਗਲਬਾ ਸਲਾਮਤ ਰੱਖਿਆ। ਸਤਾਰਵੀਂ ਸਦੀ ਅੰਦਰ ਜਦੋਂ ਯੂਰਪੀ ਕੌਮਾਂ ਭਾਰਤ ਅੰਦਰ ਦਾਖਲ ਹੋਈਆਂ ਤਾਂ ਇਨ੍ਹਾਂ ਕੌਮਾਂ ਦੇ ਦਾਨਸ਼ਵਰ ਬ੍ਰਾਹਮਣਵਾਦੀ ਫਲਸਫੇ ਤੇ ਇਸ ਅਧਾਰ ‘ਤੇ ਉਸਰੇ ਪੁਖਤਾ ਸਮਾਜੀ ਪ੍ਰਬੰਧ ਨੂੰ ਵੇਖ ਕੇ ਦੰਗ ਰਹਿ ਗਏ ਸਨ। ਦੂਸਰਿਆਂ ਨੂੰ ਆਪਣੀ ਅਧੀਨਗੀ ਹੇਠ ਰੱਖਣ ਲਈ, ਉਨ੍ਹਾਂ ਨੂੰ ਨਸਲੀ ਊਚ-ਨੀਚਤਾ ਦਾ ਫਲਸਫਾ ਬਹੁਤ ਹੀ ਉਪਯੋਗੀ ਜਾਪਿਆ। ਭਾਰਤ ਦੇ ਬ੍ਰਾਹਮਣ ਵਰਗ ਦੀ ਰੀਸ ਤੇ ਪ੍ਰੇਰਨਾ ਨਾਲ ਉਨ੍ਹਾਂ ਨੇ ਆਰੀਆ ਨਸਲ ਦੀ ਉਤਮਤਾ ਦੇ ਸਿਧਾਂਤ ਦੀ ਜੈ ਜੈ ਕਾਰ ਕਰਨੀ ਸ਼ੁਰੂ ਕਰ ਦਿਤੀ ਅਤੇ ਇਸ ਅਧਾਰ ‘ਤੇ ਦੁਨੀਆਂ ਭਰ ਅੰਦਰ ਆਪਣੀ ਪ੍ਰਮੁਖਤਾ ਸਥਾਪਤ ਕਰਨ ਦੀ ਦਲੀਲ ਪੇਸ਼ ਕੀਤੀ। ਇਹ ਸਿਧਾਂਤ ਜਰਮਨੀ ਅੰਦਰ ਖਾਸ ਤੌਰ ‘ਤੇ ਬੇਹੱਦ ਮਕਬੂਲ ਹੋਇਆ ਅਤੇ ਜਰਮਨੀ ਦੇ ਵਿਦਵਾਨਾਂ ਨੇ ਬ੍ਰਾਹਮਣ ਵਰਗ ਨੂੰ ‘ਆਪਣੇ ਚਿਰਾਂ ਤੋਂ ਵਿਛੜੇ ਚਚੇਰੇ’ ਭਰਾ ਕਹਿਕੇ ਗਲੇ ਲਗਾਇਆ। ਅਠਾਰਵੀਂ ਸਦੀ ਅੰਦਰ ਸਿਰਜੇ ਗਏ ਇਸ ਸਿਧਾਂਤ ਦੀ ਕੌੜੀ ਫਸਲ, ਵੀਹਵੀਂ ਸਦੀ ਦੇ ਤੀਜੇ ਦਹਾਕੇ ਅੰਦਰ ਨਾਜ਼ੀਵਾਦ ਦੇ ਰੂਪ ਵਿਚ ਪਰਗਟ ਹੋਈ। ਉਸ ਤੋਂ ਬਾਅਦ ਇਹ ਨਸਲੀ ਵਿਚਾਰਧਾਰਾ ਅਲੱਗ ਅਲੱਗ ਥਾਵਾਂ ‘ਤੇ ਅਲੱਗ ਅਲੱਗ ਰੂਪ ਵਿਚ ਪਰਗਟ ਹੁੰਦੀ ਰਹੀ ਤੇ ਹੋ ਰਹੀ ਹੈ। ਮਿਲਵਾਕੀ ਦੇ ਗੁਰਦਵਾਰਾ ਸਾਹਿਬ ਅੰਦਰ ਖੂਨੀ ਵਰਤਾਰਾ ਵਰਤਾਉਣ ਵਾਲਾ ਹਤਿਆਰਾ ਮਾਈਕਲ ਪੇਜ, ਅਮਰੀਕਾ ਅੰਦਰ ਜੜ੍ਹਾਂ ਫੜ ਰਹੀ ਇਸੇ ਨਵ-ਨਾਜ਼ੀਵਾਦੀ ਵਿਚਾਰਧਾਰਾ ਦਾ ਹੀ ਮੁਰੀਦ ਸੀ। ਭਾਰਤੀ ਸਮਾਜ ਦੀਆਂ ਆਪਣੀਆਂ ਕੁੱਝ ਵਿਸ਼ੇਸ਼ਤਾਈਆਂ ਤੇ ਮਜ਼ਬੂਰੀਆਂ ਕਰਕੇ, ਭਾਰਤ ਅੰਦਰ ਇਹ ਵਿਚਾਰਧਾਰਾ ਜਰਮਨੀ ਵਾਂਗੂੰ ਰੁੱਖੇ ਤੇ ਕੁੱਢਰ ਰੂਪ ਵਿਚ ਪਰਗਟ ਨਹੀਂ ਸੀ ਹੋ ਸਕਦੀ। ਉਥੇ ਇਸ ਵਿਚਾਰਧਾਰਾ ਨੇ ਥੋੜ੍ਹਾ ਨਰਮ ਤੇ ਲੁਕਵਾਂ ਅੰਦਾਜ਼ ਅਪਣਾਇਆ। ਇਸ ਨੇ ‘ਧਰਮ-ਨਿਰਲੇਪ ਰਾਸ਼ਟਰਵਾਦ’ ਦਾ ਭੁਲੇਖਾ-ਪਾਊ ਲਿਵਾਸ ਪਹਿਣ ਲਿਆ। ਸਿੱਖ ਇਸ ਰਾਸ਼ਟਰਵਾਦ ਦੇ ਹੱਥੋਂ ਸਭ ਨਾਲੋਂ ਵੱਧ ਪੀੜਤ ਹੋਏ। ਉਨ੍ਹਾਂ ਨੂੰ ਆਪਣੇ ਹੀ ਘਰ ਤੇ ਵਤਨ ਦੇ ਅੰਦਰ ਘਿਨਾਉਣੀ ਨਸਲਕੁਸ਼ੀ ਦਾ ਸ਼ਿਕਾਰ ਹੋਣਾ ਪਿਆ। ਅਮਰੀਕਾ ਵਿਚ ਵਸਿਆ ਸਿੱਖ ਭਾਈਚਾਰਾ ਇਸ ਪੱਖੋਂ ਆਪਣੇ ਆਪ ਨੂੰ ਸੁਰੱਖਿਅਤ ਤੇ ਖੁਸ਼ਕਿਸਮਤ ਸਮਝ ਰਿਹਾ ਸੀ। ਪਰ ਤਾਜ਼ਾ ਘਟਨਾ-ਕ੍ਰਮ ਨੇ ਇਹ ਦਰਸਾ ਦਿਤਾ ਹੈ ਕਿ ਬ੍ਰਾਹਮਣਵਾਦੀ ਫਲਸਫੇ ਦੀ ਮਾਰ ਬਹੁਤ ਦੂਰ ਫੈਲਵੀਂ ਹੈ। ਇਹ ਬਿਪਰ-ਸੰਸਕਾਰ ਦੇ ਗੋਰੇ ਰੂਪ ਵਿਚ ਸੱਤ ਸਮੁੰਦਰ ਪਾਰ ਜਾ ਕੇ ਵੀ ਸਿੱਖ ਕੌਮ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਖੜ੍ਹਾ ਕਰ ਸਕਦਾ ਹੈ। ਸਿੱਖ ਕੌਮ ਨੂੰ ਨਸਲੀ ਊਚ-ਨੀਚ ਦੇ ਇਸ ਫਲਸਫੇ ਦੇ ਹਰ ਰੂਪ ਤੇ ਹਰਬੇ ਦੀ ਪਛਾਣ ਕਰਨ ਦੀ ਲੋੜ ਹੈ, ਅਤੇ ਇਸ ਦਾ ਬਹੁਤ ਹੀ ਸੂਝ-ਸਿਆਣਪ ਤੇ ਦੀਦਾ-ਦਲੇਰੀ ਨਾਲ ਟਾਕਰਾ ਕਰਨ ਦੀ ਜ਼ਰੂਰਤ ਹੈ। ਇਸ ਮੰਤਵ ਲਈ ਅਮਰੀਕਾ ਅੰਦਰਲੇ ਸਿੱਖ ਭਾਈਚਾਰੇ ਦੀ ਸਭ ਨਾਲੋਂ ਪਹਿਲੀ ਲੋੜ ਆਪਣੀ ਅੰਦਰੂਨੀ ਏਕਤਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ। ਇਸ ਸਾਹਮਣੇ ਆਈ ਨਵੀਂ ਬਲਾ ਦਾ ਮੁਕਾਬਲਾ ਕਰਨ ਲਈ ਆਪਸ ਵਿਚ ਬੇਲੋੜੇ ਵਿਵਾਦਾਂ ਵਿਚ ਉਲਝਣ ਤੋਂ ਪੂਰੀ ਸਾਵਧਾਨੀ ਨਾਲ ਗੁਰੇਜ਼ ਕਰਨਾ ਚਾਹੀਦਾ ਹੈ। ਖਾਸ ਕਰਕੇ ਗੁਰਦਵਾਰਿਆਂ ਦੀਆਂ ਚੋਣਾਂ ਦੌਰਾਨ ਪੈਦਾ ਹੋਣ ਵਾਲੀ ਧੜੇਬੰਦੀ ਤੇ ਬੇਇਤਫਾਕੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਸਲੀ ਊਚ-ਨੀਚ ਦੇ ਫਲਸਫੇ ਨੂੰ ਸਿਧਾਂਤਕ ਪੱਧਰ ‘ਤੇ ਭਾਂਜ ਦੇਣ ਲਈ ਗੁਰੂ ਸਾਹਿਬਾਨ ਦੇ ਮਨੁੱਖੀ ਬਰਾਬਰੀ ਤੇ ਭਾਈਚਾਰੇ ਦੇ ਸਿਧਾਂਤਾਂ ਨੂੰ ਜ਼ੋਰਦਾਰ ਰੂਪ ਵਿਚ ਉਭਾਰਨ ਤੇ ਪ੍ਰਚਾਰਨ ਦੇ ਕਾਰਜ ਨੂੰ ਵਿਸ਼ੇਸ਼ ਅਹਿਮੀਅਤ ਦੇਣੀ ਚਾਹੀਦੀ ਹੈ।

(ਸੰਪਾਦਕੀ ਅੰਮ੍ਰਿਤਸਰ ਟਾਈਮਜ਼)

132
ਪੰਜਾਬ ਦਾ ਮਹਾਨ ਸਿਖ ਯੋਧਾ ਸ਼ਹਿਦ ਊਧਮ ਸਿੰਘ ..ਜਦੋ ਸਨਾਮ ਵਿਚ 26/12/1899 ਪੈਦਾ ਹੋਇਆ|
ਉਦੋ ਕਿਸੇ ਨੂੰ ਕੀ ਪਤਾ ਸੀ ਕੇ ਇਕ ਦਿਨ ਏ ਬਾਲਕ ਮਹਾਨ ਗਦਰ ਇਨਕਲਾਬੀ ਸਾਬਤ ਹੋਵੇਗਾ |
ਊਧਮ ਸਿੰਘ ਦਾ ਬਚਪਨ ਦਾ ਨਾਮ ਸਰਦਾਰ ਸ਼ੇਰ ਸਿੰਘ ਸੀ |
ਸੁਨਾਮ ਤੋ ਜਾ ਕੇ ਗੁਰੂਆਂ- ਪੀਰਾ ਦੀ ਪਵਿੱਤਰ ਧਰਤੀ Amritsar ਵਿਚ ਜਵਾਨ ਹੋਇਆ |
13/04/1919 ਨੂੰ ਜੋ ਕਹਿਰ ਜਨਰਲ ਡਾਇਰ ਨੇ ਨਿੱਹਥੇ ਲੋਕਾ ਦੀ ਜਾਨ ਲੈ ਕੇ ਵਰਤਾਇਆ,ਓਹ ਸਰਦਾਰ ਊਧਮ ਸਿੰਘ ਤੋ ਸਹਾਰਿਆ ਨਾ ਗਿਆ |
... ਉਦੋ ਪੰਜਾਬ ਦਾ ਗਵਰਨਰ Michael O'Dwyer ਸੀ| ਊਧਮ ਸਿੰਘ ਨੇ ਕਸਮ ਖਾਂਦੀ ਕੇ ਮੈ ਇਕ ਦਿਨ ਇਨਾ Papi ਗੋਰਿਆ ਤੋ ਬਦਲਾ ਜਰੂਰ ਲਵਾਗਾਂ |
ਊਧਮ ਸਿੰਘ ਨੇ ਲਾਹੋਰ ਜਾ ਕੇ ਪਾਸਪੋਰਟ ਬਣਾ ਕੇ ਲੰਡਨ ਚਲਾ ਗਿਆ |
13/03/1940 ਨੂੰ Caxton Hall, ਵਿਚ Michael O'Dwyer ਦੇ ਹਿੱਕ ਵਿਚ ਗੋਲੀਆਂ ਮਾਰ ਕੇ ਊਧਮ ਸਿੰਘ ਨੇ ਜਲਿਆ ਵਾਲੇ ਬਾਗ ਦਾ ਬਦਲਾ ਲਿਆ ਸੀ ..
31/07/1940 ਨੂੰ Michael O'Dwyer, ਦੇ ਕਤਲ ਤੇਸ ਵਿਚ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ |

133
    ਕਰਮਜੀਤ ਸਿੰਘ
    ਮੋਬਾਇਲ ਨੰ: 09915091063

ਸਿੱਖਾਂ ਪ੍ਰਤੀ ਕੁਲਦੀਪ ਨਈਅਰ ਦੇ ਢਿੱਡ ਅੰਦਰ ਲੁਕੇ ਵੈਰ ਦਾ ਪਤਾ ਲਾਉਣ ਲਈ ਸਾਨੂੰ ਰੋਮ ਦੇ ਇਤਿਹਾਸ ਦਾ ਇੱਕ ਦਿਲਚਸਪ ਪੰਨਾ ਯਾਦ ਆ ਗਿਆ ਹੈ। ਈਸਾ ਮਸੀਹ ਤੋਂ 100 ਸਾਲ ਪਹਿਲਾਂ ਦੀ ਗੱਲ ਹੈ-ਯਾਨੀ ਅੱਜ ਤੋਂ 2100 ਸਾਲ ਪਹਿਲਾਂ। ਰੋਮ ਦਾ ਮਹਾਨ ਜਰਨੈਲ ਅਤੇ ਨੀਤੀਵਾਨ ਬਾਦਸ਼ਾਹ ਜੂਲੀਅਸ ਸੀਜ਼ਰ ਪਾਰਲੀਮੈਂਟ ਵੱਲ ਜਾ ਰਿਹਾ ਸੀ ਕਿ ਪਾਰਲੀਮੈਂਟ ਦੇ ਬਾਹਰ ਉਸ ਉਤੇ ਅਚਾਨਕ ਇਕ ਯੋਜਨਾਬੱਧ ਹਮਲਾ ਹੋਇਆ। ਬੁਰੀ ਤਰ੍ਹਾਂ ਜ਼ਖਮੀ ਹੋਇਆ ਸ਼ੀਜਰ ਜਦੋਂ ਧਰਤੀ ਉਤੇ ਡਿੱਗਣ ਲੱਗਾ ਤਾਂ ਉਨ੍ਹਾਂ ਉਦਾਸ ਪਲਾਂ ਵਿੱਚ ਉਸ ਦੀਆਂ ਬੇਵੱਸ ਅੱਖਾਂ ਨੇ ਹੈਰਾਨੀ ਵਿੱਚ ਵੇਖਿਆ ਕਿ ਹਮਲਵਾਰਾਂ ਵਿਚੋਂ ਤਾਂ ਉਸ ਦਾ ਇੱਕ ਦੋਸਤ ਬਰੂਟਸ ਵੀ ਸ਼ਾਮਿਲ ਹੈ। ਬੱਸ, ਓੜਕਾਂ ਦੀ ਦਰਦ ਭਿੱਜੀ ਅਵਾਜ਼ ਵਿੱਚ ਮੌਤ ਦੀਆਂ ਬਾਹਾਂ ਵਿੱਚ ਜਾਣ ਤੋਂ ਪਹਿਲਾਂ ਉਹ ਸਿਰਫ਼ ਏਨਾ ਹੀ ਕਹਿ ਸਕਿਆ: ‘ਓ ਬਰੂਟਸ ਤੂੰ ਵੀ…….?’ ਇਨ੍ਹਾਂ ਸ਼ਬਦਾਂ ਵਿੱਚ ਬੇਵਫਾਈ ਤੇ ਵਿਸ਼ਵਾਸ਼ਘਾਤ ਦੀ ਝੱਲਕ ਸਪੱਸ਼ਟ ਨਜ਼ਰ ਆਉਂਦੀ ਹੈ।

ਓਪਰੋਕਤ ਸ਼ਬਦ ਅੱਜਕੱਲ੍ਹ ਉਨ੍ਹਾਂ ਲੋਕਾਂ ਲਈ ਮੁਹਾਵਰੇ ਵਜੋਂ ਇਸਤੇਮਾਲ ਕੀਤੇ ਜਾਂਦੇ ਹਨ ਜੋ ਦੋਸਤੀ ਦੇ ਭੇਸ ਵਿੱਚ ਲੁਕੇ ਦੁਸ਼ਮਣ ਹੁੰਦੇ ਹਨ। ਅੱਜ ਅਸੀਂ ਬੜੀ ਜ਼ਿੰਮੇਵਾਰੀ ਨਾਲ ਕੁਲਦੀਪ ਨਈਅਰ ਵੱਲੋਂ ਖਾਲਸਾ ਪੰਥ ਨਾਲ ਕੀਤੇ ਵਿਸ਼ਵਾਸ਼ਘਾਤ ਲਈ ਇੰਨਾਂ ਸ਼ਬਦਾਂ ਦੀ ਵਰਤੋਂ ਕਰਕੇ ਸਿੱਖਾਂ ਦੇ ਦੋਸਤ ਅਖਵਾਉਂਦੇ ਇਸ ਉਘੇ ਪੱਤਰਕਾਰ ਤੇ ਲੇਖਕ ਨਾਲ ਇਨਸਾਫ ਕਰ ਰਹੇ ਹਾਂ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਚੋਟੀ ਦੇ ਆਗੂ ਦੇ ਇਸ ਕਥਨ ਵਿੱਚ ਸਚਾਈ ਹੈ ਕਿ ਉਹ ਬੁੱਕਲ ਦਾ ਸੱਪ ਬਣ ਕੇ ਪੇਸ਼ ਹੋਇਆ ਹੈ।

ਕੀ ਕੁਲਦੀਪ ਨਈਅਰ ਨੇ ਸੱਚੀਮੁੱਚੀ ਮੁਆਫ਼ੀ ਮੰਗ ਲਈ ਹੈ ਜਿਵੇਂ ਕਿ ਅਸੀਂ ਅਖਬਾਰਾਂ ਵਿੱਚ ਪੜ੍ਹ ਰਹੇ ਹਾਂ। ਉਸ ਦੇ ਇਸ ਮੁਆਫ਼ੀਨਾਮੇ ਵਿੱਚ ਕਿੰਨੀ ਕੁ ਸੰਜੀਦਗੀ ਹੈ? ਕਿੰਨੀ ਕੁ ਇਮਾਨਦਾਰੀ ਹੈ? ਸਿੱਖਾਂ ਨਾਲ ਆਪਣੀ ਪੁਰਾਣੀ ਦੋਸਤੀ ਦੇ ਜੋ ਦਾਅਵੇ ਉਸ ਨੇ ਮੁਆਫ਼ੀਨਾਮੇ ਵਿੱਚ ਕੀਤੇ ਹਨ, ਉਨ੍ਹਾਂ ਦਾਅਵਿਆਂ ਪਿਛੇ ਅਸਲ ਤੱਥ ਤੇ ਹਕੀਕਤਾਂ ਸਾਨੂੰ ਕੀ ਸੁਨੇਹਾ ਦਿੰਦੀਆਂ ਹਨ? ਇਹ ਲੇਖ ਕੁਲਦੀਪ ਨਈਅਰ ਦੇ ਲੁਕੇ ਕਿਰਦਾਰ ਨੂੰ ਹੀ ਪ੍ਰਗਟ ਕਰਨ ਲਈ ਲਿਖਿਆ ਗਿਆ ਹੇੈ ਤਾਂ ਜੋ ਝੱਟਪੱਟ ਮੁਆਫ਼ੀ ਦੇਣ ਵਾਲੇ ਖਾਲਸਾ ਪੰਥ ਨੂੰ ਇਹ ਅਹਿਸਾਸ ਕਰਾਇਆ ਜਾ ਸਕੇ ਕਿ ਕਾਲੇ ਦਿਲਾਂ ਵਾਲਿਆਂ ਨੇ ਅੱਜਕੱਲ੍ਹ ਚਿੱਟੀਆਂ ਕਮੀਜ਼ਾਂ ਪਹਿਨ ਰੱਖੀਆਂ ਹਨ। ਕੁਲਦੀਪ ਨਈਅਰ ਨੇ ਇਸ ਭੁਲੇਖੇ ਨੂੰ ਆਪਣਾ ਹਮਸਫ਼ਰ ਬਣਾ ਲਿਆ ਹੈ ਕਿ ਸੁੱਤੇ ਪਏ ਖਾਲਸਾ ਪੰਥ ਨੂੰ ਅੱਜਕੱਲ੍ਹ ਕੁਝ ਵੀ ਕਿਹਾ ਜਾ ਸਕਦਾ ਹੈ। ਪਰ ਇਸ ਪੱਤਰਕਾਰ ਲੇਖਕ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਬੰਦ ਅੱਖਾਂ ਵਾਲੇ ਸੁੱਤੇ ਪਏ ਹੀ ਹੁੰਦੇ ਹਨ। ਜੇ ਉਹ ਇਹ ਸਮਝਦਾ ਹੈ ਕਿ ਉਹ ਰੇਤ ਉਤੇ ਪੱਕੇ ਘਰ ਬਣਾ ਲਵੇਗਾ ਤਾਂ ਇਹ ਉਸ ਦੀ ਖੁਸ਼ਫਹਿਮੀ ਹੀ ਹੋਵੇਗੀ। ਕੁਲਦੀਪ ਨਈਅਰ ਨੂੰ ਜਾਪਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਟੁੱਟੇ ਖਾਲਸਾ ਪੰਥ ਨੇ ਅੱਜ ਕੱਲ੍ਹ ‘ਸ਼ਾਂਤ ਪਾਣੀਆਂ’ ਵਿੱਚ ਆਪਣਾ ਘਰ ਬਣਾ ਲਿਆ ਹੈ ਅਤੇ ਇਸ ਵਿੱਚ ਕਿਸੇ ਵੀ ਸਮੇਂ ਇੱਟੇ-ਵੱਟੇ ਸੁੱਟੇ ਜਾ ਸਕਦੇ ਹਨ। ਪਰ ਜੇ ਪਾਣੀਆਂ ਵਿੱਚ ਹਿੱਲਜੁੱਲ ਨਾ ਵੀ ਹੁੰਦੀ ਹੋਵੇ ਤਾਂ ਮਲੇਸ਼ੀਆ ਦੇ ਸਿਆਣਿਆਂ ਦੀ ਚਿਤਾਵਨੀ ਹੈ ਕਿ ਜੇ ਪਾਣੀ ਸ਼ਾਂਤ ਹੈ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਦਰਿਆ ਵਿੱਚ ਮਗਰਮੱਛ ਨਹੀਂ ਹਨ। ਖਾਲਸਾ ਪੰਥ ਦੇ ਦਰਿਆ ਵਿੱਚ ‘ਸਿਧਾਤਿਕ ਮੱਗਰਮੱਛ’ ਅਜੇ ਵੀ ਮੌਜੂਦ ਹਨ ਜੋ ਕੁਲਦੀਪ ਨਈਅਰ ਨੂੰ ਜਵਾਬ ਦੇਣ ਦੇ ਸਮਰੱਥ ਹਨ। ਅਸੀਂ ਇਸ ਸਿਚਾਈ ਤੋਂ ਵੀ ਜਾਣੂ ਹਾਂ ਕਿ ਅਨੇਕ ਧੜ੍ਹਿਆਂ ਵਿੱਚ ਵੰਡੀ ਹੀਰਿਆਂ ਵਾਲੀ ਕੌਮ ਦਾ ਵੱਡਾ ਹਿੱਸਾ ਅੱਜ ਕੱਲ੍ਹ ਘੋਗਿਆਂ ਨਾਲ ਦਿਲ ਪ੍ਰਚਾ ਰਿਹਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਕੂੁਲਦੀਪ ਨਈਅਰ ਨੂੰ ਉਨ੍ਹਾਂ ਲੋਕਾਂ ਦਾ ਸਰਗਮਰ ਸਾਥ ਹਾਸਲ ਹੈ। ਇਸ ਲਈ ਉਹ ਸਮਝਦੇ ਹਨ ਕਿ ਹਨੇਰਿਆਂ ਵਿੱਚ ਦਿਨ ਕੱਟੀ ਕਰ ਰਹੀ ਭੋਲੀ ਭਾਲੀ ਕੌਮ ਨੂੰ ਸਿੱਧੜ ਜਿਹੀ ਮੁਆਫ਼ੀ ਨਾਲ ਚੁੱਪ ਕਰਾਇਆ ਜਾ ਸਕਦਾ ਹੈ। ਪਰ ਚੋਰ ਤੇ ਹਨੇਰੇ ਦੀ ਦੋਸਤੀ ਦੀ ਉਮਰ ਬਹੁਤੀ ਲੰਮੀ ਨਹੀਂ ਹੋਇਆ ਕਰਦੀ ਕਿਉਂਕਿ ਗੁਰ-ਸ਼ਬਦ ਦੇ ਰੂਹਾਨੀ ਚਾਨਣ ਨੇ ਇਹ ਭੇਤ ਖੋਲ੍ਹਿਆ ਹੈ ਕਿ ਕੁਲਦੀਪ ਨਈਅਰ ਇੱਕ ਲੰਮੇ ਅਰਸੇ ਤੋਂ ਸਿੱਖਾਂ ਪ੍ਰਤੀ ਹਮਦਰਦੀ ਦੇ ਭੇਸ ਵਿੱਚ ਅਸਲ ਵਿੱਚ ਸਿੱਖਾਂ ਦੀਆਂ ਜੜ੍ਹਾਂ ਕੱਟਣ ਲੱਗਾ ਹੋਇਆ ਸੀ।

ਅਸੀਂ ਖੁਸ਼ਵੰਤ ਸਿੰਘ ਅਤੇ ਕੁਲਦੀਪ ਨਈਅਰ ਵੱਲੋਂ ਸਾਂਝੇ ਤੌਰ ਤੇ ਲਿਖੀ ਕਿਤਾਬ ‘ਟਰੈਜਡੀ ਆਫ਼ ਪੰਜਾਬ’ ਵਿੱਚ ਨਈਅਰ ਦੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਕਰਕੇ ਦੱਸਾਂਗੇ ਕਿ ਇਸ ਦੀਆਂ ਬਰੀਕ ਪਰਤਾਂ ਵਿੱਚ ਕਿਵੇਂ ਇੱਕ ਵਿਅਕਤੀ ਦੀ ਸਿੱਖੀ ਪ੍ਰਤੀ ਦੁਸ਼ਮਣੀ ਲੁਕੀ ਪਈ ਹੈ। ਦਿਲਚਸਪ ਗੱਲ ਇਹ ਹੈ ਕਿ ਖੁਸ਼ਵੰਤ ਸਿੰਘ ਸਰਕਾਰ ਦੀ ਨੁਕਤਾਚੀਨੀ ਕਰਦਾ ਹੈ ਪਰ ਸਿੱਖਾਂ ਦਾ ਇਹ ‘ਹਮਦਰਦ’ ਕਿਵੇਂ ਬੌਧਿਕ ਸ਼ਬਦਾਵਲੀ ਰਾਹੀਂ ਆਪਣੇ ਹੀ ਅੰਦਾਜ਼ ਵਿੱਚ ਸਿੱਖਾਂ ਦਾ ਵਿਰੋਧ ਕਰਦਾ ਹੈ। ਉਸ ਦਾ ਮੁਆਫ਼ੀਨਾਮਾ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੀ ਨਿੰਦਾ ਕੀਤੀ ਅਤੇ ਦਿੱਲੀ ਤੇ ਹੋਰਨਾਂ ਥਾਂਵਾਂ ਤੇ ਸਿੱਖਾਂ ਦੇ ਕਤਲੇਆਮ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ। ਪਰ ਜਿਉਂਦੀ ਜਾਗਦੀ ਸਚਾਈ ਇਹ ਹੈ ਕਿ ਉਸ ਦੀ ‘ਗੋਲਮੋਲ ਨਿੰਦਾ’ ਵਾਲੇ ਸ਼ਬਦਾਂ ਦੀ ਹੇਠਲੀ ਪਰਤ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਦੀ ਹੈ। ਇਸ ਹੈਰਾਨਕੁੰਨ ਸਚਾਈ ਤੋਂ ਵੀ ਅਸੀਂ ਪਰਦਾ ਚੁੱਕਣਾ ਚਾਹੁੰਦੇ ਹਾਂ ਕਿ ਨਈਅਰ ਨੇ ‘ਅਪ੍ਰੇਸ਼ਨ ਵੁੱਡਰੋਜ਼’ ਦੀ ਵੀ ਹਮਾਇਤ ਕੀਤੀ ਸੀ ਜਿਸ ਵਿੱਚ ਦਰਬਾਰ ਸਾਹਿਬ ਦੇ ਘੱਲੂਘਾਰੇ ਪਿਛੋਂ ਸਿੱਖਾਂ ਦੀ ਜਵਾਨੀ ਨੂੰ ਖਤਮ ਕਰਨ ਦੀ ਫੌਜੀ ਮੁਹਿੰਮ ਚਲਾਈ ਗਈ ਸੀ।

ਸੁਣੀਆਂ ਸੁਣਾਈਆਂ ਗੱਲਾਂ ਉਤੇ ਝੱਟਪੱਟ ਯਕੀਨ ਕਰਨਾ ਅਤੇ ਉਨ੍ਹਾਂ ਨੂੰ ਤੱਥਾਂ ਦੇ ਰੂਪ ਵਿੱਚ ਪੇਸ਼ ਕਰਨਾ ਪੱਤਰਕਾਰੀ ਦੀ ਸਦਾਚਾਰਕ ਮਰਿਆਦਾ ਦੀ ਉਲੰਘਣਾ ਹੈ। ਪਰ ਕੁਲਦੀਪ ਨਈਅਰ ਦਾ ਸਭ ਤੋਂ ਵੱਡਾ ਸ਼ੌਕ ਅਕਸਰ ਹੀ ਇਸ ਮਰਿਆਦਾ ਦੀ ਉਲੰਘਣਾ ਕਰਨਾ ਹੈ। ਇਸ ਤੋਂ ਇਲਾਵਾ ‘ਨਾਵਲੀ ਜੁਗਤਾਂ’ ਰਾਹੀਂ ਗੱਲ ਨੂੰ ਮਸਾਲੇਦਾਰ ਬਣਾਉਣ ਵਿੱਚ ਵੀ ਉਸ ਦਾ ਕੋਈ ਸਾਨੀ ਨਹੀਂ। ਤੱਥਾਂ ਦੀ ਪੜਤਾਲ ਕਰਨਾ ਕਿਸੇ ਵੀ ਗੰਭੀਰ ਲੇਖਕ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਂਿੲਸ ਪਹਿਲੂ ਤੋਂ ਵੀ ਕੁਲਦੀਪ ਨਈਅਰ ਦੀ ਜਗਿਆਸਾ ਤੇ ਪਿਆਸ ਉਤੇ ਸੋਕੇ ਤੇ ਗਰੀਬੀ ਦੇ ਪ੍ਰਛਾਵੇਂ ਨਜ਼ਰ ਆਉਂਦੇ ਹਨ। ਮਿਸਾਲ ਦੇ ਤੌਰ ਤੇ ਉਹ 1978 ਦੀ ਵੈਸਾਖੀ ਮੌਕੇ ਨਿਰੰਕਾਰੀਆਂ ਵੱਲੋਂ ਮਾਰੇ ਗਏ ਸਿੰਘਾਂ ਦੀ ਗਿਣਤੀ 16 ਦੱਸਦਾ ਹੈ ਜਦ ਕਿ ਖੁਦ ਟਕਸਾਲ ਤੇ ਅਖੰਡਕੀਰਤਨੀ ਜਥੇ ਮੁਤਾਬਿਕ ਇਹ ਗਿਣਤੀ 13 ਬਣਦੀ ਹੈ।

ਸਭ ਤੋਂ ਵੱਡਾ ਪਾਪ ਕੁਲਦੀਪ ਨਈਅਰ ਨੇ ਉਦੋਂ ਕਮਾਇਆ ਜਦੋਂ ਉਸ ਨੇ ਆਪਣੀ ਕਿਤਾਬ ਵਿੱਚ ਸਿੱਖ ਪੰਥ ਦੇ ਦੋ ਅਨਮੋਲ ਹੀਰਿਆਂ-ਸੰਤ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਨੁੂੰ ਬਿਨ੍ਹਾਂ ਕਿਸੇ ਠੋਸ ਸਬੂਤਾਂ ਤੋਂ ਕਰਮਵਾਰ ਕਾਂਗਰਸ ਤੇ ਆਈ.ਬੀ. ਦੇ ਏਜੰਟ ਕਰਾਰ ਦੇ ਦਿੱਤਾ। ਅਸੀਂ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਸਿੱਖਾਂ ਦੇ ਹੱਕਾਂ ਬਾਰੇ ਸਮੇਂ ਸਮੇਂ ਲੰਮੀਆਂ ਚੌੜੀਆਂ ਗੱਲਾਂ ਤੇ ਗਪੌੜ ਛੱਡਣ ਵਾਲੇ ਅਤੇ ਸਿੱਖ ਲੀਡਰਾਂ ਦੇ ਅੰਦਰਲੇ ਭੇਤ ਬੁੱਝਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਏਨਾ ਵੀ ਪਤਾ ਨਾ ਹੋਵੇ ਕਿ ਸਿੱਖ ਕੌਮ ਦੀ ਸਰਵਉਚ ਸੰਸਥਾ ਅਕਾਲ ਤੱਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਜਾਣਕਾਰੀ ਵੀ ਉਸ ਦੇ ਗਿਆਨ ਵਿਚ ਸ਼ਾਮਲ ਹੋਵੇਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਪੰਥ ਦੀਆਂ ਉੱਘੀਆਂ ਸੰਸਥਾਵਾਂ ਨੇ ਸੰਤ ਜਰਨੈਲ ਸਿੰਘ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਕਰਾਰ ਦਿੱਤਾ ਸੀ। ਪਰ ਜਾਂ ਤਾਂ ਸਿੱਖਾਂ ਦੇ ਇਸ ‘ਹਮਦਰਦ’ ਦੀਆਂ ਨਜ਼ਰਾਂ ਵਿੱਚ ਅਕਾਲ ਤਖ਼ਤ ਦੀ ਕੋਈ ਅਹਿਮੀਅਤ ਨਹੀਂ ਅਤੇ ਉਹ ਬਿਨ੍ਹਾਂ ਕਿਸੇ ਡਰ ਭੈਅ ਤੋਂ ਇਸ ਮਹਾਨ ਸੰਸਥਾ ਦਾ ਅਪਮਾਨ ਕਰ ਸਕਦਾ ਹੈ ਅਤੇ ਜਾਂ ਫਿਰ ਇਸ ਨੇ ਸੰਤ ਜਰਨੈਲ ਸਿੰਘ ਦੀ ਹਸਤੀ ਬਾਰੇ ਆਪਣੇ ਧੁਰ ਅੰਦਰ ਕੋਈ ਡੂੰਘੀ ਖੁਣਸ ਪਾਲ ਰੱਖੀ ਹੈ। ਇਸ ਦਾ ਸਬੂਤ ਵੀ ਉਦੋਂ ਪਤਾ ਲੱਗ ਜਾਂਦਾ ਹੈ ਜਦੋਂ ਇਹ ਵਿਅਕਤੀ ਹਰਚੰਦ ਸਿੰਘ ਲੌਗੋਂਵਾਲ ਨੂੰ ਤਾਂ ‘ਸੰਤ’ ਦੀ ਪਦਵੀ ਨਾਲ ਸੰਬੋਧਨ ਹੁੰਦਾ ਹੈ ਜਦ ਕਿ ਸਿੱਖ ਪੰਥ ਦੇ ਮਹਾਨ ਸ਼ਹੀਦ ਨੂੰ ਸਿਰਫ਼ ‘ਜਰਨੈਲ ਸਿੰਘ ਭਿੰਡਰਾਂਵਾਲਾ’ ਸ਼ਬਦਾਂ ਨਾਲ ਹੀ ਮੁਖਾਤਿਬ ਹੁੰਦਾ ਹੈ। ਉਸ ਨੂੰ ਇਸ ਮਹਾਨ ਗੁਰਸਿੱਖ ਵਿਚੋਂ ‘ਸੰਤ’ ਦੇ ਗੁਣ ਤੇ ਸਿਫ਼ਤਾਂ ਨਜ਼ਰ ਹੀ ਨਹੀਂ ਆਉਂਦੀਆਂ। ਕਿਉਂ ਨਜ਼ਰ ਨਹੀਂ ਆਉਂਦੀਆਂ? ਇਸ ਲਈ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਕੁਲਦੀਪ ਨਈਅਰ ਉਸ ‘ਵਿਚਾਰਧਾਰਾ’ ਦੀ ਪ੍ਰੰਪਰਾ ਦਾ ਵਾਰਿਸ ਬਣਿਆ ਰਹਿਣਾ ਚਾਹੁੰਦਾ ਹੈ ਜਿਸ ਪ੍ਰੰਪਰਾ ਨੂੰ ਦਸ਼ਮੇਸ਼ ਪਿਤਾ ਦਾਰਸ਼ਨਿਕ ਅੰਦਾਜ਼ ਵਿੱਚ ‘ਬਿਪਰਨ ਕੀ ਰੀਤ’ ਆਖਦੇ ਹਨ। ਕੀ ਹੁਣ ਇਹ ਫੈਸਲਾ ਕਰਨਾ ਉਚਿਤ ਨਹੀਂ ਕਿ ਕੁਲਦੀਪ ਨਈਅਰ ਕਿਸੇ ਹੋਰ ਵਿਚਾਰਧਾਰਾ (ਥਾਟ ਪ੍ਰਾਸੈਸ) ਦੀ ਸ਼ਾਖ਼ ਬਣ ਰਹੇ ਹਨ ਤੇ ਸਿੱਖਾਂ ਨੂੰ ਵੀ ਉਸੇ ਸਾਖ਼ ਨਾਲ ਜੋੜਨਾ ਚਾਹੁੰਦੇ ਹਨ।

ਚੰਗਾ ਹੁੰਦਾ ਜੇ ਉਹ ਸੰਤ ਜਰਨੈਲ ਸਿੰਘ ਦੀ ਧਾਰਮਿਕ, ਸਦਾਚਾਰਕ ਤੇ ਰਾਜਨੀਤਿਕ ਹਸਤੀ ਬਾਰੇ ਉਨ੍ਹਾਂ ਦੀ ਨੀਤੀ ਤੇ ਰਣਨੀਤੀ ਦਾ ਖਾਲਸਾ ਪੰਥ ਦੇ ਦ੍ਰਿਸ਼ਟੀਕੋਨ ਤੋਂ ਵਿਸ਼ਲੇਸ਼ਣ ਪੇਸ਼ ਕਰਦੇ, ਪਰ ਉਹ ਤਾਂ ਇਸ ਪਾਸੇ ਵੱਲ ਗਏ ਹੀ ਨਹੀਂ ਕਿਉਂਕਿ ਉਹ ਪਾਸਾ ਤਾਂ ਗੰਭੀਰ ਖੋਜੀਆਂ ਲਈ ਰਾਖਵਾਂ ਹੁੰਦਾ ਹੈ ਜੋ ਸਿੱਖਾਂ ਦੇ ਇਤਿਹਾਸ ਨੂੰ ਨਿਰਪੱਖਤਾ ਦੇ ਨਜ਼ਰੀਏ ਤੋਂ ਵੇਖਦੇ ਹਨ। ਇਸ ਲਈ ਉਨ੍ਹਾਂ ਦੀ ਮੁਆਫ਼ੀ ਦੇ ਸ਼ਬਦ ਕੁਝ ਇਸ ਤਰ੍ਹਾਂ ਦੇ ਲੱਗਦੇ ਹਨ ਜਿਵੇਂ ਉਹ ਮਖੌਲ ਵਿੱਚ ਖਾਲਸਾ ਪੰਥ ਨੂੰ ਹੀ ਮੁਆਫ਼ ਕਰ ਰਹੇ ਹੋਣ। ਦੱਖਣੀ ਅਮਰੀਕਾ ਦੇ ਇੱਕ ਮੁਲਕ ਬ੍ਰਾਜ਼ੀਲ ਦੇ ਤਜਰਬੇਕਾਰ ਬਜ਼ੁਰਗਾਂ ਨੇ ਕਿੰਨਾ ਸੋਹਣਾ ਫੈਸਲਾ ਦਿੱਤਾ ਹੈ ਕਿ ਜਿਥੇ ਖੂਨ ਡੁੱਲ੍ਹਿਆ ਹੋਵੇ ਉਥੇ ਇਹੋ ਜਿਹੀ ਮੁਆਫ਼ੀ ਦਾ ਬੂਟਾ ਉੱਗ ਨਹੀਂ ਸਕਦਾ। ਜਿਨ੍ਹਾਂ ਲੋਕਾਂ ਨੂੰ ਸਿੱਖ ਇਤਿਹਾਸ ਦੇ ਸੁਖਸ਼ਮ ਰਹੱਸ ਤੇ ਰਾਜ਼ ਸਮਝ ਆਉਂਦੇ ਹਨ, ਕੇਵਲ ਉਨ੍ਹਾਂ ਨੂੰ ਹੀ ਪਤਾ ਲੱਗਾ ਸਕਦਾ ਹੈ ਕਿ ਨਈਅਰ ਸਾਹਿਬ ਦੇ ਮੁਆਫ਼ੀਨਾਮੇ ਵਿੱਚ ‘ਦਿਖਾਵੇ ਭਰੀ ਹਲੀਮੀ’ ਤੇ ‘ਸ਼ਰਾਰਤ ਭਰੀ ਚੁਸਤੀ’ ਦੇ ਦਰਸ਼ਨ ਕੀਤੇ ਜਾ ਸਕਦੇ ਹਨ।

ਅਸੀਂ ਕੁਲਦੀਪ ਨਈਅਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਆਈ.ਬੀ. ਦੇ ਕਿਸ ਅਧਿਕਾਰੀ ਨੇ ਉਨ੍ਹਾਂ ਨੂੰ ਇਹ ਖਬਰ ਦਿੱਤੀ ਕਿ ਭਾਈ ਅਮਰੀਕ ਸਿੰਘ ਆਈ.ਬੀ. ਦੇ ਏਜੰਟ ਸਨ? ਉਸ ਅਧਿਕਾਰੀ ਦਾ ਰੁਤਬਾ ਕੀ ਹੈ? ਕੀ ਆਈ.ਬੀ. ਨੇ ਖ਼ਬਰ ਪਲਾਂਟ ਕਰਨ ਲਈ ਕੁਲਦੀਪ ਨਈਅਰ ਦੇ ਮੋਢੇ ਨੂੰ ਵਰਤਿਆ ਜਾਂ ਕੁਲਦੀਪ ਨਈਅਰ ਆਪਣਾ ਮੋਢਾ ਦੇਣ ਲਈ ਖੁਦ ਹੀ ਪੇਸ਼ਕਸ਼ ਕਰ ਰਹੇ ਸਨ? ਕੀ ਉਸ ਨੂੰ ਏਨਾ ਵੀ ਪਤਾ ਨਹੀਂ ਕਿ ਖੁਫ਼ੀਆ ਏਜੰਸੀਆਂ ਸਿੱਖ ਕੌਮ ਦੇ ਹੀਰਿਆਂ ਨੂੰ ਸਿੱਖਾਂ ਵਿੱਚ ਬਦਨਾਮ ਕਰਨ ਲਈ ਅਤੇ ਆਪਣੀ ਖ਼ਬਰ ਨੂੰ ਸਿੱਖ ਮਨਾਂ ਵਿੱਚ ਸਥਾਪਿਤ ਕਰਨ ਲਈ ਅਤੇ ਉਸ ਖ਼ਬਰ ਦੀ ਪ੍ਰਮਾਣਿਕਤਾ ਨੂੰ ਮੰਨਣਯੋਗ ਬਣਾਉਣ ਲਈ ਇਹੋ ਜਿਹੇ ਪੱਤਰਕਾਰਾਂ ਦੀ ਅਕਸਰ ਹੀ ਵਰਤੋਂ ਕਰਦੀਆਂ ਹਨ ਜਿਨ੍ਹਾਂ ਉਤੇ ਕਿਸੇ ਨਾ ਕਿਸੇ ਰੂਪ ਵਿੱਚ ਸਿੱਖਾਂ ਦੇ ਹਮਦਰਦ ਹੋਣ ਦਾ ਠੱਪਾ ਲੱਗਾ ਹੋਇਆ ਹੁੰਦਾ ਹੈ। ਖੁਫ਼ੀਆ ਏਜੰਸੀਆਂ ਸਦਾ ਹੀ ਇਹੋ ਜਿਹੇ ਵਿਅਕਤੀਆਂ ਦੀ ਤਲਾਸ਼ ਵਿੱਚ ਸਰਗਮਰ ਰਹਿੰਦੀਆਂ ਹਨ ਜੋ ਇਕੋ ਸਮੇਂ ਦੋਵਾਂ ਧਿਰਾਂ ਦੀ ਸੇਵਾ ਕਰਨ ਦੇ ਮਾਹਿਰ ਹੁੰਦੇ ਹਨ-ਇੱਕ ਧਿਰ ਦੀ ਅੰਦਰ-ਖਾਤੇ ਤੋਂ ਅਤੇ ਦੂਜੀ ਧਿਰ ਦੀ ਖੁੱਲ੍ਹੇਆਮ। ਹੁਣ ਵੇਖਣਾ ਇਹ ਹੈ ਕਿ ਨਈਅਰ ਸਾਹਿਬ ‘ਦੀਵਾਨ ਕੌੜਾ ਮੱਲ’ ਸਾਬਿਤ ਹੋਏ ਹਨ ਜਾਂ ‘ਸੁੱਚਾ ਨੰਦ’?

ਵੈਸੇ ਵੀ ਇਹ ਨਿਆਣਿਆਂ ਵਾਲੀ ਸਮਝ ਹੀ ਹੈ ਜਦੋਂ ਇੱਕ ਸੁਲਝਿਆ ਹੋਇਆ ਅਖਵਾਉਣ ਵਾਲਾ ਪੱਤਰਕਾਰ ਆਈ.ਬੀ. ਦੀ ਖਬਰ ਨੂੰ ਤਾਂ ਪ੍ਰਮਾਣਿਕ ਮੰਨਦਾ ਹੈ ਜਦ ਕਿ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਦੀ ਪ੍ਰਮਾਣਿਕਤਾ ਤੋਂ ਅੱਖਾਂ ਮੀਟਦਾ ਹੈ। ਸਿੱਖਾ ਦੇ ਇਸ ‘ਹਮਦਰਦ’ ਨੂੰ ਏਨੀ ਤਾਂ ਸੂਝ ਹੋਣੀ ਚਾਹੀਦੀ ਹੈ ਕਿ ‘ਏਜੰਟ’ ਸ਼ਹਾਦਤ ਦਾ ਜਾਮ ਨਹੀਂ ਪੀਆ ਕਰਦੇ ਸਗੋਂ ਮੌਕੇ ਦੀ ਤਲਾਸ਼ ਵਿੱਚ ਮੈਦਾਨ ਤੋਂ ਭੱਜਣ ਦਾ ਰਾਹ ਲੱਭਦੇ ਹਨ ਅਤੇ ਲੱਭ ਵੀ ਲੈਂਦੇ ਹਨ। ਇਤਿਹਾਸ ਇਹੋ ਜਿਹੀਆਂ ਗਦਾਰੀਆਂ ਨਾਲ ਭਰਿਆ ਪਿਆ ਹੈ। ਪਰ ਦੁਨੀਆਂ ਜਾਣਦੀ ਹੈ ਕਿ ਭਾਈ ਅਮਰੀਕ ਸਿੰਘ ਮੈਦਾਨ-ਏ-ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਹਨ। ਇਹ ਕੈਸਾ ਹਮਦਰਦ ਹੈ ਜਿਸ ਨੂੰ ਸ਼ਹਾਦਤ ਤੇ ਏਜੰਟੀ ਵਿੱਚ ਫ਼ਰਕ ਹੀ ਨਜ਼ਰ ਨਹੀਂ ਆਉਂਦਾ। ਹੁਣ ਇਸ ਨੇ ਮੁਆਫ਼ੀਨਾਮੇ ਵਿੱਚ ਲਿਖਿਆ ਹੈ ਕਿ ਉਹ ਇਤਰਾਜ਼ਯੋਗ ਸ਼ਬਦ ਆਪਣੀ ਕਿਤਾਬ ਦੀ ਅਗਲੀ ਐਡੀਸ਼ਨ ਵਿਚੋਂ ਕੱਢ ਦੇਣਗੇ ਪਰ ਸਿੱਖ ਕੌਮ ਏਨੀ ਵੀ ਮੂਰਖ ਨਹੀਂ ਕਿ ਉਹ ਇਸ ਹਕੀਕਤ ਨੂੰ ਸਮਝ ਨਾ ਸਕੇ ਕਿ ਇਹ ਕਿਤਾਬ ਲਾਇਬ੍ਰੇਰੀਆਂ ਵਿੱਚ ਚਲੀ ਗਈ ਹੈ ਅਤੇ ਕੌਣ ਜਾਣਦਾ ਹੈ ਕਿ ਇਸ ਦੀ ਅਗਲੀ ਐਡੀਸ਼ਨ ਕਦੇ ਛਪੇਗੀ ਵੀ ਜਾਂ ਨਹੀਂ। ਓਨਾ ਚਿਰ ਤੱਕ ਇਹੋ ਜਿਹੇ ਝੂਠ ਦਾ ਪ੍ਰਾਪੇਗੰਡਾ ਕਰਨ ਵਾਲਾ ਆਪਣੀ ਮੁਆਫ਼ੀ ਰਾਹੀਂ ਆਪਣੀ ਗੈਰ-ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵੇਗਾ? ਕੁਲਦੀਪ ਨਈਅਰ ਕੋਲ ਇਸ ਦਾ ਕੀ ਜਵਾਬ ਹੈ? ਏਸੇ ਤਰ੍ਹਾਂ ਕੁਲਦੀਪ ਨਈਅਰ ਜਦੋਂ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਦਾ ਬੰਦਾ ਕਹਿੰਦੇ ਹਨ ਅਤੇ ਇਸ ਨੂੰ ਤੱਥ ਬਣਾਉਣ ਲਈ ਕਿਸੇ ਕਮਲਨਾਥ ਦਾ ਸਹਾਰਾ ਲੈਂਦੇ ਹਨ ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸੰਤ ਜੀ ਬਾਰੇ ਆਪਣੀ ਮਨਭਾਉਂਦੀ ਨਫ਼ਰਤ ਦਾ ਪ੍ਰਗਟਾਵਾ ਕਰਨ ਲਈ ਸੁਣੀਆਂ ਸੁਣਾਈਆਂ ਗੱਲਾਂ ਦਾ ਮੋਢਾ ਲੱਭਦੇ ਫਿਰਦੇ ਹਨ। ਜਦੋਂ ਤੱਥਾਂ ਸਮੇਤ ਉਨ੍ਹਾਂ ਦੀ ਕਿਸੇ ਗੱਲ ਨੂੰ ਕੱਟਿਆ ਜਾਂਦਾ ਹੈ ਤਾਂ ਉਹ ਝੱਟਪੱਟ ਆਪਣਾ ਪੈਂਤੜਾ ਬਦਲ ਲੈਂਦੇ ਹਨ।ਇਹੋ ਜਿਹੀ ਪੈਂਤੜੇਬਾਜ਼ੀ ਹਾਲ ਵਿੱਚ ਹੀ ਇੰਡੀਅਨ ਐੈਕਸਪ੍ਰੈਸ ਵਿੱਚ ਉਨ੍ਹਾਂ ਦੀ ਇੱਕ ਇੰਟਰਵਿਊ ਵਿੱਚੋਂ ਲੱਭਣੀ ਮੁਸ਼ਕਲ ਨਹੀਂ। ਉਹ ਵਿਰੋਧਤਾਈਆਂ ਦਾ ਇੱਕ ਭਰਪੂਰ ਮੇਲਾ ਲਾਉਂਦੇ ਹਨ। ਇਹੋ ਜਿਹੀ ਗੱਲ ਉਨ੍ਹਾਂ ਨੇ ਦਲ ਖਾਲਸਾ ਜਥੇਬੰਦੀ ਬਾਰੇ ਵੀ ਕੀਤੀ ਹੈ ਜਿਥੇ ਉਨ੍ਹਾਂ ਨੇ ਕਿਹਾ ਕਿ ਅਰੋਮਾ ਹੋਟਲ ਵਿੱਚ ਦਲ ਖਾਲਸਾ ਜਥੇਬੰਦੀ ਦੀ ਇੱਕ ਮੀਟਿੰਗ ਦਾ ਬਿੱਲ ਗਿਆਨੀ ਜ਼ੈਲ ਸਿੰਘ ਨੇ ਅਦਾ ਕੀਤਾ ਸੀ। ਪਰ ਹੁਣ ਕਿਉਂਕਿ ਗਿਆਨੀ ਜ਼ੇੈਲ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਹੇ ਅਤੇ ਉਹ ਆਪਣੇ ਪੱਖ ਵਿੱਚ ਸਫ਼ਾਈ ਨਹੀਂ ਪੇਸ਼ ਕਰ ਸਕਦੇ, ਇਸ ਲਈ ਕੁਲਦੀਪ ਨਈਅਰ ਨੂੰ ਖੁੱਲ ਖੇਡਣ ਦਾ ਪੂਰਾ ਮੌਕਾ ਮਿਲਦਾ ਹੈ।ਇਸੇ ਤਰ੍ਹਾਂ ਇੰਡੀਅਨ ਐਕਸਪ੍ਰੈਸ ਵਿੱਚ ਉਹ ਇਹ ਕਹਿੰਦੇ ਹਨ ਕਿ ਫਲਾਣੀ ਗੱਲ ਸੰਜੈ ਗਾਂਧੀ ਨੇ ਉਨ੍ਹਾਂ ਨੂੰ ਗੁਪਤ ਰੱਖਣ ਦੀ ਸ਼ਰਤ ਤੇ ਦੱਸੀ ਸੀ। ਇਹ ਗੁਪਤ ਗੱਲ ਹੁਣ ਉਹ ਪ੍ਰਗਟ ਕਰ ਰਹੇ ਹਨ ਜਦੋਂ ਕਿ ਸੰਜੈ ਗਾਂਧੀ ਇਸ ਦੁਨੀਆਂ ਵਿੱਚ ਨਹੀਂ ਹਨ। ਇਹੋ ਜਿਹੀਆਂ ਹੋਰ ਕਈ ਊਟ-ਪਟਾਂਗ ਗੱਲਾਂ ਦੀ ਝੱਲਕ ਵੀ ਉਨ੍ਹਾਂ ਦੀਆਂ ਕਿਤਾਬਾਂ ਵਿਚੋਂ ਨਜ਼ਰ ਆ ਜਾਂਦੀ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ: ਪਰਮਜੀਤ ਸਿੰਘ ਗਾਜੀ ਦਾ ਕਹਿਣਾ ਹੈ ਕਿ ਉਹ 1978 ਤੋਂ ਲੈ ਕੇ 1992 ਤੱਕ ਇਸ ਪੱਤਰਕਾਰ ਲੇਖਕ ਦੀਆਂ ਰਚਨਾਵਾਂ ਦਾ ਗੰਭੀਰ ਮੁਤਾਲਿਆ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਹ ਦਾਅਵਾ ਵੀ ਹੈ ਕਿ ਇਨ੍ਹਾਂ ਲਿਖਤਾਂ ਵਿੱਚ ਸਿੱਖਾਂ ਦੇ ਵਿਰੋਧ ਵਾਲੀ ਰੁਚੀ ਲੱਭਣੀ ਏਨੀ ਔਖੀ ਵੀ ਨਹੀਂ ਹੈ। ਇਸੇ ਤਰ੍ਹਾਂ ਇਸ ਵਿਅਕਤੀ ਨੂੰ ਜਦੋਂ ਬਰਤਾਨੀਆਂ ਦਾ ਹਾਈ ਕਮਿਸ਼ਨਰ ਬਣਾ ਕੇ ਭੇਜਿਆ ਗਿਆ ਤਾਂ ਉਸ ਵਕਤ ਹਲਾਤ ਕਿਹੋ ਜਿਹੇ ਸਨ, ਇਨ੍ਹਾਂ ਹਾਲਤਾ ਦਾ ਵਿਸ਼ਲੇਸ਼ਣ ਕਰਨਾ ਵੀ ਗੰਭੀਰ ਖੋਜੀਆਂ ਦੇ ਹਿੱਸੇ ਆਵੇਗਾ। ਦਰਬਾਰ ਸਾਹਿਬ ਦੇ ਸਾਕੇ ਪਿਛੋਂ ਭਾਰਤ ਸਰਕਾਰ ਨੂੰ ਇਹੋ ਜਿਹੇ ਬੰਦੇ ਦੀ ਜ਼ਬਰਦਸਤ ਭਾਲ ਸੀ ਜੋ ਸਿੱਖਾਂ ਵਿੱਚ ਮਕਬੂਲ ਵੀ ਹੋਵੇ ਤੇ ਸਰਕਾਰ ਨੂੰ ਇਹ ਖ਼ਬਰ ਵੀ ਦੇ ਸਕੇ ਕਿ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਕਾਰਨ ਬਰਤਾਨੀਆਂ ਵਿੱਚ ਰਹਿੰਦੇ ਸਿੱਖਾਂ ਦੇ ਗੁੱਸੇ ਦਾ ਪਾਰਾ ਕਿੰਨਾ ਕੁ ਹੈ ਅਤੇ ਕੌਣ ਹਨ ਉਹ ਲੋਕ ਜਿਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਅਤੇ ਕੌਣ ਹਨ ਉਹ ਲੋਕ ਜੋ ਬਾਗੀ ਬਣੇ ਰਹਿਣਗੇ। ਜੇ ਵਿੱਕੀ ਲੀਕਸ ਵਾਂਗ ਇਸ ਵਿਅਕਤੀ ਵੱਲੋਂ ਭਾਰਤ ਸਰਕਾਰ ਨੂੰ ਭੇਜੇ ਡੋਜ਼ੀਅਰਜ਼ ਰਾਹੀਂ ਕੋਈ ਗੁਪਤ ਭੇਤ ਜ਼ਾਹਰ ਹੋਏ ਤਾਂ ਉਸ ਸਮੇਂ ਦੋਰਾਨ ਹੀ ਇਹ ਪਤਾ ਲੱਗੇਗਾ ਕਿ ਉਹ ਸਿੱਖਾਂ ਦਾ ਕਿੱਡਾ ਕੁ ਵੱਡਾ ਹਮਦਰਦ ਹੈ ਅਤੇ ਉਨ੍ਹਾਂ ਦੇ ਦੁੱਖ ਦਰਦਾਂ ਨਾਲ ਉਸ ਦੀ ਸਾਂਝ ਕਿੰਨੀ ਕੁ ਡੁੂੰਘੀ ਹੈ। ਅਸੀਂ ਉਸ ਦਿਨ ਦਾ ਇੰਤਜ਼ਾਰ ਕਰਦੇ ਰਹਾਂਗੇ।

ਅਜੇ ਇਸ ਹਕੀਕਤ ਤੋਂ ਵੀ ਪਰਦਾ ਚੁੱਕਣ ਲਈ ਗੰਭੀਰ ਪੱਤਰਕਾਰਾਂ ਤੇ ਇਤਿਹਾਸਕਰਾਂ ਨੂੰ ਅੱਗੇ ਆਉਣ ਦੀ ਲੋੜ ਹੈ ਜੋ ਇਹ ਦੱਸ ਸਕਣਗੇ ਕਿ ਰਾਜੀਵ-ਲੌਗੋਂਵਾਲ ਸਮਝੌਤੇ ਨੂੰ ਵਿਸ਼ਾਲ ਪ੍ਰਾਪੇਗੰਡੇ ਦੀ ਸ਼ਕਲ ਦੇਣ ਲਈ ਇਸ ਵਿਅਕਤੀ ਨੇ ਕੀ ਕੀ ਰੋਲ ਅਦਾ ਕੀਤਾ? ਸਾਡੀ ਜਾਣਕਾਰੀ ਵਿੱਚ ਇਹ ਤੱਥ ਸ਼ਾਮਿਲ ਹੈ ਕਿ ਇਸ ਵਿਅਕਤੀ ਨੇ ਸੰਤ ਹਰਚੰਦ ਸਿੰਘ ਲੌਗੋਂਵਾਲ ਅਤੇ ਸੁਰਜੀਤ ਸਿੰਘ ਬਰਨਾਲੇ ਨੂੰ ਸਥਾਪਿਤ ਕਰਨ ਲਈ ਇੱਕ ਵੱਡੇ ਅਖ਼ਬਾਰ ਸਮੂਹ ਦੀ ਵਰਤੋਂ ਕੀਤੀ ਅਤੇ ਲੰਮੀਆਂ ਚੌੜੀਆਂ ਮੁਲਕਾਤਾਂ ਦਾ ਇੱਕ ਜਾਲ ਪੰਜਾਬ ਵਿੱਚ ਵਿਛਾਇਆ ਗਿਆ। ਹੁਣ ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਵਿਅਕਤੀਆਂ ਦੇ ਰੋਲ ਦਾ ਵੀ ਪਤਾ ਲੱਗੇਗਾ ਜੋ ਉਨ੍ਹਾਂ ਦਿਨਾਂ ਵਿੱਚ ਉਸ ਦੇ ਸਾਥੀ ਸੰਗੀ ਸਨ।

134
ਸਿੱਖ ਧਰਮ ਵਿੱਚ ਤੰਬਾਕੂ ਦੀ ਵਰਤੋਂ ਕਰਨ'ਤੇ ਮੁਕੰਮਲ ਤੌਰ'ਤੇ ਪਾਬੰਦੀ ਹੈ ਪਰ ਪਾਨ-ਮਸਾਲੇ ਵਰਗੀਆਂ ਕੁੱਝ ਗੁਟਖਾ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਸਿੱਖ ਧਰਮ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨ ਦੀ ਉਸ ਵੇਲੇ ਹੱਦ ਹੀ ਮੁਕਾ ਦਿੱਤੀ ਜਦੋਂ ਗੁਟਖੇ ਦੀਆਂ ਪੂੜੀਆਂ'ਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੀ ਛਾਪ ਦਿੱਤੀ। ਹੋਰ ਤਾਂ ਹੋਰ ਇਸ ਕੰਪਨੀ ਨੇ ਆਪਣੀ ਢੀਠਤਾ ਦੀ ਹੱਦ ਮੁਕਾਉਂਦਿਆਂ ਇਸ ਗੁਟਖੇ ਦਾ ਨਾਂ ਵੀ'ਗਿਆਨੀ ਪਾਨ ਸਮਗਰੀ'ਰੱਖਿਆ ਹੈ।
ਜਗਬਾਣੀ ਦੇ ਸੀਨੀਅਰ ਫੋਟੋਗਰਾਫਰ ਨੇ ਆਪਣੀ ਕਾਨਪੁਰ ਤੇ ਅਲਾਹਾਬਾਦ ਫੇਰੀ ਦੌਰਾਨ ਗੁਟਖਾ ਕੰਪਨੀਆਂ ਦੀ ਇਸ ਘਿਨਾਉਣੀ ਹਰਕਤ ਦਾ ਪਰਦਾ ਫਾਸ਼ ਕੀਤਾ ਹੈ। ਇਹ ਗੁਟਖਾ ਰਾਜਾਪੁਰ ਚਿਤਰਕੂਟ ਦੀ ਕੁਮਾਰ ਐਂਟਰਪ੍ਰਾਈਜਿਜ਼ ਨਾਂ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗਿਆਨੀ ਪਾਨ ਸਮੱਗਰੀ ਦੇ ਪਾਊਚ ਸਾਰੀ ਯੂ.ਪੀ. ਵਿੱਚ ਧੜੱਲੇ ਨਾਲ ਵਿਕ ਰਹੇ ਹਨ। ਅਲਾਹਾਬਾਦ ਤੇ ਕਾਨਪੁਰ ਤੋਂ ਇਲਾਵਾ ਮਨੌਰੀ ਜ਼ਿਲ੍ਹਾ ਵਿੱਓ ਵੀ ਇਹ ਪਾਨ ਮਸਾਲਾ ਜ਼ਿਆਦਾ ਵੇਚਿਆ ਜਾ ਰਿਹਾ ਹੈ। ਸਭ ਤੋਂ ਵੱਧ ਦੁਖ ਦੀ ਗੱਲ ਇਹ ਹੈ ਕਿ ਇੱਕ ਤਾਂ ਇਸ ਦਾ ਨਾਂ'ਗਿਆਨੀ'ਰੱਖਿਆ ਗਿਆ ਹੈ ਤੇ ਦੂਜਾ ਇਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੱਕ ਵੀ ਛਾਪੀ ਹੋਈ ਹੈ। ਕੰਪਨੀ ਨੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਇਨ੍ਹਾਂ ਪਾਊਚਾਂ ਤੇ ਇਹ ਵਿਧਾਨਿਕ ਚਿਤਾਵਨੀ ਵੀ ਲਿਖੀ ਹੈ ਕਿ ਤੰਬਾਕੂ ਜਾਨਲੇਵਾ ਹੈ ਅਤੇ ਪਾਨ ਸਮਗਰੀ ਚਬਾਉਣੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਪਰ ਇਸ ਦੇ ਬਾਵਜੂਦ ਜਾਣਦੇ ਹੋਏ ਵੀ ਇਹ ਘਿਨਾਉਣਾ ਅਪਰਾਧ ਕੀਤਾ ਹੈ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ ਕਾਨੂੰਨੀ ਅਪਰਾਧ ਹੈ। ਇਸ ਕੰਪਨੀ ਵੱਲੋਂ ਕੀਤੇ ਗਏ ਅਪਰਾਧ ਦੀ ਸਜ਼ਾ ਕਦੋਂ ਮਿਲੇਗੀ ਇਹ ਤਾਂ ਸਮਾਂ ਹੀ ਦੱਸੇਗਾ।
ਜਦੋਂ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕਿਸੇ ਵੱਲੋਂ ਸਚਮੁੱਚ ਕੀਤਾ ਗਿਆ ਹੈ ਤਾਂ ਇਸ ਬਾਰੇ ਸਾਰੇ ਪਹਿਲੂ ਵਿਚਾਰ ਕੇ ਜਲਦੀ ਤੋਂ ਜਲਦੀ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ।
 (http://sanumaanpunjabihonda.blogspot.com.es/2012/06/blog-post_28.html) see on link

135
ਅੱਜ (29 ਜੂਨ ਨੂੰ) ਦੁਨੀਆ ਭਰ ਵਿੱਚ ਬੈਠੀ 28 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿਉਂਕਿ ਇਸ ਦਿਨ 29 ਜੂਨ, 1839 ਨੂੰ ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ’ਤੇ ਆਪਣਾ ਅਖੀਰਲਾ ਸਾਹ ਲਿਆ ਸੀ। 1799 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ, ਲਗਭਗ 18 ਸਾਲ ਦੀ ਉਮਰ ਵਿੱਚ ਤਖਤ-ਨਸ਼ੀਨ ਹੋਣ ਵਾਲੇ ਗੱਭਰੂ ਰਣਜੀਤ ਸਿੰਘ ਨੇ, ਪੂਰੇ 40 ਵਰ੍ਹੇ ਪੰਜਾਂ ਦਰਿਆਵਾਂ ਦੀ ਧਰਤੀ ’ਤੇ ‘ਸਰਕਾਰ-ਏ-ਖਾਲਸਾ ਜੀਓ’ ਦੀ ਅਗਵਾਈ ਕੀਤੀ। ਅਨੇਕ ਮਨੁੱਖੀ ਕਮਜ਼ੋਰੀਆਂ ਦੇ ਬਾਵਜੂਦ, ਮਹਾਰਾਜਾ ਰਣਜੀਤ ਸਿੰਘ ਇੱਕ ਮਜ਼ਬੂਤ ‘ਨਿਆਂਕਾਰੀ, ਉਦਾਰ ਦਿਲ, ਭੇਦਭਾਵ ਅਤੇ ਫਿਰਕੂ ਵਿਤਕਰੇ ਤੋਂ ਰਹਿਤ ਸ਼ਾਸ਼ਕ’ ਵਜੋਂ ਗੈਰ-ਸਿੱਖਾਂ ਵਿੱਚ ਵੀ ਹਰਮਨਪਿਆਰਤਾ ਹਾਸਲ ਕਰ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਲਿਖੇ ਗਏ ਸ਼ਾਹ ਮੁਹੰਮਦ ਦੇ ਜੰਗਨਾਮੇ – ‘ਜੰਗ ਹਿੰਦ-ਪੰਜਾਬ’ ਦੇ ਇਹ ਬੋਲ ਮਹਾਰਾਜੇ ਦੀ ਸ਼ਖਸੀਅਤ ਦੀ ਮੂੰਹ-ਬੋਲਦੀ ਤਸਵੀਰ ਪੇਸ਼ ਕਰਦੇ ਹਨ -

‘‘ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ
ਅੱਛਾ ਰੱਜ ਕੇ ਰਾਜ ਕਮਾਇ ਗਿਆ।’’

136
ਬਾਬਾ ਬੰਦਾ ਸਿੰਘ ਜੀ ਬਹਾਦਰ

ਪੰਜਾਬ ਦੀ ਧਰਤੀ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਦੇ ਪੈਰਾਂ ਥੱਲੇ ਲਤਾੜੀ ਜਾਂਦੀ ਰਹੀ ਹੈ। ਇਥੋਂ ਦੇ ਲੋਕਾਂ ਨੂੰ ਰੋਜ਼-ਰੋਜ਼ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਧਾੜਵੀਆਂ ਦੇ ਹੱਥੋਂ ਅਪਮਾਨਿਤ ਹੋਣਾ ਪੈਂਦਾ ਸੀ। ਗੁਰੂ ਸਾਹਿਬਾਨ ਇਥੋਂ ਦੀ ਦੱਬੀ-ਕੁਚਲੀ, ਸਾਹਸਤਹੀਣ
ਤੇ ਨਿਰਾਸ਼ਤਾ ਵਿਚ ਘਿਰੀ ਲੋਕਾਈ ਲਈ ਅਧਿਆਤਮਕ ਗਿਆਨ, ਉੱਦਮ, ਸੂਰਬੀਰਤਾ, ਆਤਮ-ਸਨਮਾਨ, ਆਤਮਵਿਸ਼ਵਾਸ, ਜੂਝਣ, ਫਤਿਹ ਅਤੇ ਚੜ੍ਹਦੀ ਕਲਾ ਵਾਲੇ ਜੀਵਨ ਦਾ ਸੁਨੇਹਾ ਲੈ ਕੇ ਆਏ ਸਨ। ਉਨ੍ਹਾਂ ਨੇ ਆਪਣੇ ਮਹਾਨ ਅਗੰਮੀ ਜੀਵਨ, ਸੱਚੀ-ਸੁੱਚੀ ਕਹਿਣੀ ਤੇ ਕਰਨੀ ਤੇ ਅੰਮ੍ਰਿਤ ਬਾਣੀ ਨਾਲ ਪੰਜਾਬ ਦੇ ਲੋਕਾਂ ਵਿਚ ਇਕ ਨਵੇਂ ਜੀਵਨ ਦਾ ਸੰਚਾਰ ਕਰ ਦਿੱਤਾ ਸੀ। ਗੁਰਮਤਿ ਦੇ ਆਦਰਸ਼ਾਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਗਤੀ ਤੇ ਸ਼ਕਤੀ ਦੇ ਧਾਰਨੀ, ਸੰਤ-ਸਿਪਾਹੀ ਤਥਾ ਇਕ ਸੁਤੰਤਰ ਤੇ ਸੰਪੂਰਨ ਮਨੁੱਖ ਖਾਲਸਾ ਦੀ ਸਾਜਨਾ ਕੀਤੀ। ਖਾਲਸਾ ਪੰਥ ਦੀ ਸਾਜਨਾ ਨਾਲ ਪੰਜਾਬ ਦੇ ਦ੍ਰੜੇ ਹੋਏ ਲੋਕਾਂ ਦੇ ਚਿਹਰੇ ’ਤੇ ਇਕ ਜਲਾਲ ਚਮਕਣ ਲੱਗਾ। ਇਕ-ਇਕ ਸਿੰਘ ਆਪਣੇ ਆਪ ਨੂੰ ਸਵਾ ਲੱਖ ਦੇ ਬਰਾਬਰ ਸਮਝਦਾ ਸੀ। ਮੁਗ਼ਲ ਹਕੂਮਤ ਅਤੇ ਸਥਾਨਕ ਰਜਵਾੜਿਆਂ ਨੇ ਇਸ ਨਵੀਂ ਪੈਦਾ ਹੋਈ ਰੌਸ਼ਨੀ ਨੂੰ ਖ਼ਤਮ ਕਰਨ ਦਾ ਯਤਨ ਕੀਤਾ। ਇਸ ਸੰਘਰਸ਼ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਅਨੇਕਾਂ ਸਿੰਘ-ਸਿੰਘਣੀਆਂ ਅਤੇ ਭੁਚੰਗੀ ਸ਼ਹੀਦ ਹੋ ਗਏ। ਥੋੜ੍ਹੀ ਗਿਣਤੀ ਵਿਚ ਹੋਣ ’ਤੇ ਵੀ ਚਮਕੌਰ ਦੀ ਗੜ੍ਹੀ ਅਤੇ ਮੁਕਤਸਰ ਦੇ ਸਥਾਨ ’ਤੇ ਸਿੰਘਾਂ ਨੇ ਸ਼ਾਹੀ ਫੌਜ ਦਾ ਮੂੰਹ ਮੋੜ ਦਿੱਤਾ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਿੰਘ ਸਜਾਇਆ ਅਤੇ ਖਾਲਸੇ ਦਾ ਆਗੂ ਥਾਪ ਕੇ ਜ਼ਾਲਮਾਂ ਦੀ ਸੋਧ ਕਰਨ ਹਿੱਤ ਪੰਜਾਬ ਵੱਲ ਤੋਰ ਦਿੱਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਵਿਚ ਖਾਲਸੇ ਨੇ ਪੰਜਾਬ ਵਿਚ ਇਕ ਅਜਿਹਾ ਸਿੰਘ ਨਾਦ ਪੈਦਾ ਕੀਤਾ ਕਿ ਜ਼ੁਲਮੀ ਮੁਗ਼ਲ ਰਾਜ ਦੇ ਮਹਿਲ ਢਹਿ-ਢੇਰੀ ਹੋਣ ਲੱਗੇ। ਡਰਾਉਣੇ ਅਤੇ ਜ਼ਾਲਮ ਸੂਬੇਦਾਰ ਅਤੇ ਵੱਡੇਵੱ ਡੇ ਫੌਜ਼ਦਾਰ ਖ਼ੁਦ ਡਰ ਨਾਲ ਕੰਬਣ ਲੱਗ ਪਏ। ਖ਼ਾਲਸੇ ਨੇ ਥੋੜ੍ਹੇ ਸਮੇਂ ਵਿਚ ਹੀ ਪੰਜਾਬ ਦੇ ਰਾਜ, ਸਮਾਜ ਅਤੇ ਅਰਥ-ਵਿਵਸਥਾ ਨੂੰ ਪਲਟ ਕੇ ਰੱਖ ਦਿੱਤਾ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ 16 ਅਕਤੂਬਰ, 1670 ਈ. ਨੂੰ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਚ ਹੋਇਆ। ਉਸ ਦੇ ਪਿਤਾ ਦਾਨਾਂ ਰਾਮਦੇਵ ਸੀ, ਜੋ ਇਕ ਸਾਧਾਰਨ ਕਿਸਾਨ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪਹਿਲਾ ਨਾਮ ਲਛਮਣ ਦੇਵ ਸੀ। ਉਸ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ। ਇਕ ਦਿਨ ਉਸ ਨੇ ਇਕ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿਚ ਦੋ ਬੱਚੇ ਸਨ। ਲਛਮਣ ਦੇਵ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ। ਉਸ ਨੇ ਅੱਗੋਂ ਕਦੇ ਸ਼ਿਕਾਰ ਨਾ ਖੇਡਣ ਦੀ ਸਹੁੰ ਖਾਧੀ। ਹਿਰਨੀ ਦੀ ਹੱਤਿਆ ਦੇ ਪਸ਼ਚਾਤਾਪ ਕਾਰਨ ਉਸ ਦੇ ਮਨ ਵਿਚ ਉਦਾਸੀਨਤਾ ਦੀ ਭਾਵਨਾ ਜਾਗ ਉਠੀ। ਉਹ ਸਾਧੂਆਂ ਦੇ ਇਕ ਟੋਲੇ ਨਾਲ ਮਿਲ ਕੇ ਭਾਰਤ ਵਿਚ ਤੀਰਥਾਂ ’ਤੇ ਘੁੰਮਣ ਫਿਰਨ ਲੱਗਾ। ਕੁਝ ਚਿਰ ਬਾਅਦ ਨਾਸਿਕ ਵਿਖੇ ਪਹੁੰਚਣ ’ਤੇ ਉਸ ਦਾ ਮੇਲ ਇਕ ਜੋਗੀ ਔਘੜ ਨਾਥ ਨਾਲ ਹੋਇਆ। ਔਘੜ ਨਾਥ ਇਕ ਤਾਂਤਰਿਕ ਸੀ, ਜੋ ਜੰਤਰ-ਮੰਤਰ ਵਿਚ ਨਿਪੁੰਨ ਸੀ। ਲਛਮਣ ਦੇਵ ਉਸ ਦਾ ਚੇਲਾ ਬਣ ਗਿਆ ਅਤੇ ਉਸ ਕੋਲ ਹੀ ਰਹਿਣ ਲੱਗਾ। ਉਸ ਨੇ ਔਘੜ ਨਾਥ ਦੀ ਤਨੋ-ਮਨੋ ਸੇਵਾ ਕੀਤੀ। ਔਘੜ ਨਾਥ ਨੇ ਆਪਣਾ ਗ੍ਰੰਥ ‘ਸਿਧ ਅਨੂਨੀਆ’ ਵੀ ਲਛਮਣ ਦੇਵ ਦੇ ਹਵਾਲੇ ਕਰ ਦਿੱਤਾ ਸੀ। ਲਛਮਣ ਦੇਵ ਨੇ ਆਪਣਾ ਸੁਤੰਤਰ ਡੇਰਾ ਗੋਦਾਵਰੀ ਦੇ ਕੰਢੇ ਨਾਂਦੇੜ ਦੇ ਸਥਾਨ ’ਤੇ ਬਣਾ ਲਿਆ ਸੀ। ਉਸ ਇਲਾਕੇ ਦੇ ਲੋਕਾਂ ਵਿਚ ਉਸ ਦੀ ਬੜੀ ਪ੍ਰਸਿੱਧੀ ਹੋ ਗਈ ਸੀ। ਲਛਮਣ ਦੇਵ ਦਾ ਨਾਂ ਸਾਧੂਆਂ ਵਿਚ ਮਾਧੋਦਾਸ ਬੈਰਾਗੀ ਵੀ ਪ੍ਰਸਿੱਧ ਸੀ।
ਆਪਣੀ ਦੱਖਣ ਦੀ ਯਾਤਰਾ ਸਮੇਂ ਦਸਮੇਸ਼ ਗੁਰੂ ਜੀ 1708 ਈ. ਵਿਚ ਨਾਂਦੇੜ ਪਹੁੰਚੇ। ਗੁਰੂ ਜੀ ਨੂੰ ਮਾਧੋਦਾਸ ਦੀ ਪ੍ਰਸਿੱਧੀ ਦੀ ਜਾਣਕਾਰੀ ਮਿਲ ਚੁੱਕੀ ਸੀ। ਇਕ ਦਿਨ ਉਹ ਸਿੰਘਾਂ ਸਮੇਤ ਮਾਧੋ ਦਾਸ ਦੇ ਡੇਰੇ ਜਾ ਬਿਰਾਜਮਾਨ ਹੋਏ। ਮਾਧੋ ਦਾਸ ਸਤਿਗੁਰਾਂ ਨੂੰ ਆਪਣੇ ਆਸਣ ਉੱਤੇ ਬਿਰਾਜਮਾਨ ਵੇਖ ਕੇ ਅਤਿ ਕ੍ਰੋਧਵਾਨ ਹੋਇਆ। ਪਰੰਤੂ ਉਸ ਦੇ ਸਾਰੇ ਜੰਤਰ-ਮੰਤਰ ਫੇਲ੍ਹ ਹੋ ਗਏ। ਮਾਧੋ ਦਾਸ ਗੁਰੂ ਜੀ ਦੀ ਅਗੰਮੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਦੇ ਮਨ ਵਿਚ ਪੂਰਨ ਬ੍ਰਹਮਗਿਆਨ ਦੀ ਅਭਿਲਾਖਾ ਸੀ। ਇਸ ਦੀ ਪੂਰਤੀ ਲਈ ਉਹ ਗੁਰੂ ਜੀ ਦਾ ਬੰਦਾ ਉਨ੍ਹਾਂ ਦਾ ਸੇਵਕ ਬਣ ਗਿਆ। ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਉਸ ਦਾ ਨਵਾਂ ਨਾਮ ਗੁਰਬਖ਼ਸ਼ ਸਿੰਘ ਤਥਾ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਬੰਦਾ ਸਿੰਘ ਇਕ ਤਪੱਸਵੀ ਸੀ, ਉਸ ਦਾ ਹਿਰਦਾ ਸ਼ੁੱਧ ਸੀ। ਗੁਰੂ ਜੀ ਦਾ ਪ੍ਰਤੱਖ ਰੂਪ ਵਿਚ ਆਸ਼ੀਰਵਾਦ ਅਤੇ ਛੋਹ ਪ੍ਰਾਪਤ ਕਰਕੇ ਉਸ ਨੇ ਥੋੜ੍ਹੇ ਦਿਨਾਂ ਵਿਚ ਹੀ ਗੁਰਮਤਿ ਦਾ ਗਿਆਨ ਤੇ ਖਾਲਸੇ ਦੀ ਰਹਿਤ ਦ੍ਰਿੜ੍ਹ ਕਰ ਲਈ ਸੀ। ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਕਰ ਕੇ ਉਸ ਨੇ ਜੰਤਰ-ਮੰਤਰ ਤਿਆਗ ਕੇ ਧੁਰ ਕੀ ਬਾਣੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਸੀ। ਉਹ ਇਸ ਤਰ੍ਹਾਂ ਪੂਰਨ ਗੁਰਸਿੱਖ ਤੇ ਗੁਰੂਘਰ ਦਾ ਪੱਕਾ ਸੇਵਕ ਬਣ ਚੁੱਕਾ ਸੀ। ਗੁਰੂ ਜੀ ਨੇ ਉਸ ਦਾ ਨਿਸ਼ਚਾ, ਦ੍ਰਿੜ੍ਹਤਾ ਅਤੇ ਯੋਗਤਾ ਵੇਖ ਕੇ ਹੀ ਉਸ ਨੂੰ ਖਾਲਸੇ ਦਾ ਆਗੂ ਥਾਪਿਆ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇਕ ਉੱਤਮ ਦਰਜੇ ਦਾ ਸਿੱਖ ਯੋਧਾ ਤੇ ਪਹਿਲਾ ਸਿੱਖ ਹੁਕਮਰਾਨ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਦੇਸ਼ ਅਨੁਸਾਰ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਵਿਚ ਜੋ ਇਨਕਲਾਬ ਲਿਆਂਦਾ, ਉਹ ਇਕ ਹੈਰਾਨੀਕੁੰਨ ਇਤਿਹਾਸਕ ਹਕੀਕਤ ਹੈ। ਬਾਬਾ ਬੰਦਾ ਸਿੰਘ ਬਹਾਦਰ ਜਦ 1708 ਈ: ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈਣ ਉਪਰੰਤ ਪੰਜਾਬ ਨੂੰ ਤੁਰਿਆ ਤਾਂ ਉਨ੍ਹਾਂ ਦੇ ਸਾਹਮਣੇ ਮੁੱਖ ਉਦੇਸ਼ ਜ਼ੁਲਮ ਅਤੇ ਜ਼ਾਲਮਾਂ ਦੀ ਸਮਾਪਤੀ ਤੇ ਪੰਜਾਬ ਦੀ ਉਸ ਸੁਤੰਤਰਤਾ ਨੂੰ ਬਹਾਲ ਕਰਨਾ ਸੀ, ਜੋ ਸੱਤ ਸੌ ਸਾਲ ਪਹਿਲਾਂ ਗਜ਼ਨੀ ਦੇ ਤੁਰਕਾਂ ਨੇ ਮਹਿਮੂਦ ਗਜ਼ਨਵੀ ਦੇ ਅਧੀਨ ਪੰਜਾਬ ਦੇ ਲੋਕਾਂ ਤੋਂ ਖੋਹੀ ਅਤੇ ਆਪਣੇ ਘੋੜਿਆਂ ਦੇ ਸੁੰਮਾਂ ਹੇਠ ਦਰੜੀ ਸੀ। ਕੁਰਬਾਨੀ ਉਹ ਮਹਾਨ ਹੁੰਦੀ ਹੈ ਜਿਸ ਦੇ ਪਿੱਛੇ ਉਦੇਸ਼ ਮਹਾਨ ਹੋਵੇ, ਸੰਘਰਸ਼ ਉਹ ਮਹਾਨ ਹੁੰਦਾ ਹੈ ਜੋ ਕਿਸੇ ਉਦੇਸ਼ ਦੀ ਪੂਰਤੀ ਲਈ ਹੋਵੇ। ਨਿਆਂਸ਼ੀਲ ਹੋਣਾ ਗੁਰੂ ਦੇ ਸਿੱਖ ਦਾ ਮੂਲ ਆਸ਼ਾ ਹੈ, ਇਸ ਲਈ ਜਿੱਥੇ ਕਿਤੇ ਵੀ ਉਹ ਜਬਰ, ਜ਼ੁਲਮ, ਅੱਤਿਆਚਾਰ ਜਾਂ ਧੱਕੇਸ਼ਾਹੀ ਹੁੰਦੀ ਦੇਖਦਾ ਹੈ, ਉਸ ਦਾ ਵਿਰੋਧ ਕਰਨਾ ਉਹ ਆਪਣਾ ਪਰਮ ਕਰਤੱਵ ਸਮਝਦਾ ਹੈ। ਨਤੀਜੇ ਵਜੋਂ ਸ਼ਹੀਦੀ ਵੀ ਦੇਣੀ ਪੈ ਸਕਦੀ ਹੈ। ਸਿੱਖ ਇਤਿਹਾਸ ਅਜਿਹੀਆਂ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦਾ ਪਾਲਣ ਕਰਨ ਲਈ ਜਦ ਬਾਬਾ ਜੀ ਪੰਜਾਬ ਆਏ ਤਾਂ ਉਨ੍ਹਾਂ ਕੋਲ ਗੁਰੂ ਜੀ ਵੱਲੋਂ ਮਿਲੇ ਪੰਜ ਤੀਰ, ਖੰਡਾ ਤੇ ਨਗਾਰਾ ਸੀ। 'ਪੰਥ ਪ੍ਰਕਾਸ਼' ਅਨੁਸਾਰ:-

ਬੰਦੇ ਗੁਰ ਖੰਡਾ ਦਯੋ, ਲਯੋ ਉਨੇਂ ਗਲ ਪਾਇ। ਖਾਲਸੋ ਦੇਖ ਸੁ ਵਿਟਰਿਓ ਤਿਨ ਖੰਡੋ ਲਯੋ ਛਿਨਾਇ॥11॥
ਸਲਾਹ-ਮਸ਼ਵਰਾ ਕਰਨ ਲਈ ਗੁਰੂ ਸਾਹਿਬ ਨੇ ਪੰਜ ਪਿਆਰੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਤੋਰੇ। ਇਨ੍ਹਾਂ ਤੋਂ ਇਲਾਵਾ 20 ਸਿੰਘ ਹੋਰ ਸੰਭਾਵੀ ਸੰਘਰਸ਼ ਵਿਚ ਬਾਬਾ ਬੰਦਾ ਸਿੰਘ ਜੀ ਦਾ ਸਾਥ ਦੇਣ ਲਈ ਨਾਲ ਤੋਰੇ। ਇਨ੍ਹਾਂ 25 ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਕੂਚ ਕੀਤਾ। ਦਿੱਲੀ ਪਾਰ ਕਰਦਿਆਂ ਹੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਹੁਕਮ ਦਾ ਪਾਲਣ ਕਰਦਿਆਂ ਸਿੱਖ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਆਗਤ ਲਈ ਅੱਗੇ ਆ ਗਈਆਂ। ਗੁਰੂ ਸਾਹਿਬ ਦੇ ਪਰਵਾਰ ਦੀਆਂ ਸ਼ਹੀਦੀਆਂ ਦੇ ਜ਼ਖਮ, ਸਿੱਖ ਸੰਗਤਾਂ ਵਿਚ ਅਜੇ ਤਾਜ਼ਾ ਸਨ। ਉਹ ਕੁਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਕੇਸਰੀ-ਖਾਲਸਾਈ ਝੰਡੇ ਥੱਲੇ ਇਕੱਠੇ ਹੋ ਗਏ, ਉਨ੍ਹਾਂ ਨੇ ਰਣ-ਭੂਮੀ ਵਿਚ ਆਪਣਾ ਨਾਹਰਾ 'ਰਾਜ ਕਰੇਗਾ ਖਾਲਸਾ' ਨਿਸ਼ਚਿਤ ਕਰ ਦਿੱਤਾ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਤੁਰੇ ਤਾਂ ਉਨ੍ਹਾਂ ਕੋਲ 25 ਸਿੰਘਾਂ ਤੋਂ ਇਲਾਵਾ ਕੋਈ ਫੌਜ ਨਹੀਂ ਸੀ। ਕੋਈ ਜੰਗੀ ਸਾਜੋ-ਸਾਮਾਨ, ਗੋਲੀ, ਬਾਰੂਦ ਆਦਿ ਨਹੀਂ ਸੀ। ਕੋਈ ਸਿਖਿਅਤ ਫੌਜ ਨਹੀਂ ਸੀ। ਮੁਸਲਮਾਨ ਲਿਖਾਰੀ ਖਾਫ਼ੀ ਖਾਨ ਤੇ ਮੁਹੰਮਦ ਕਾਸਮ ਅਨੁਸਾਰ ਛੇਤੀ ਹੀ 4000 ਘੋੜ-ਸਵਾਰ ਤੇ 7800 ਸਿਪਾਹੀ ਪੈਦਲ ਉਸ ਨਾਲ ਆ ਰਲ਼ੇ। ਮਸ਼ਹੂਰ ਇਤਿਹਾਸਕਾਰ ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ ਪੈਦਲ ਸੈਨਿਕਾਂ ਦੀ ਗਿਣਤੀ 8900 ਹੋ ਗਈ ਤੇ ਵਧਦੀ ਹੋਈ ਅੰਤ 40,000 ਤਕ ਪਹੁੰਚ ਗਈ। ਮਹਾਨ ਜਰਨੈਲਾਂ ਸਿਕੰਦਰ ਮਹਾਨ, ਨੈਪੋਲੀਅਨ ਬੋਨਾਪਾਰਟ, ਹਿਟਲਰ ਜਾਂ ਚਰਚਿਲ ਦੀ ਮਹਾਨਤਾ ਦੁਨੀਆਂ ਵਿਚ ਮੰਨੀ ਜਾਂਦੀ ਹੈ। ਪਰੰਤੂ ਇਨ੍ਹਾਂ ਯਤਨਾਂ ਦੇ ਪਿੱਛੇ ਉਨ੍ਹਾਂ ਦੇ ਮੁਲਕਾਂ ਦੀ ਮੁਕੰਮਲ ਜਨ-ਸ਼ਕਤੀ ਤੇ ਰਾਜ-ਸ਼ਕਤੀ ਸੀ। ਵੱਡੀ ਜੰਗਜੂ ਅਤੇ ਯੁੱਧ ਵਿੱਦਿਆ ਵਿਚ ਪੂਰੀ ਤਰ੍ਹਾਂ ਨਿਪੁੰਨ ਫੌਜ ਸੀ ਅਤੇ ਉਹ ਉਨ੍ਹਾਂ ਮੁਲਕਾਂ ਦੇ ਬਾਦਸ਼ਾਹ ਜਾਂ ਮੰਨੇ ਹੋਏ ਰਾਜਨੀਤਿਕ ਨੇਤਾ ਵੀ ਸਨ। ਪਰੰਤੂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਮਹਾਨਤਾ ਇਹ ਹੈ ਕਿ ਸਤਿਗੁਰੂ ਦੀ ਕਿਰਪਾ ਦੁਆਰਾ ਉਨ੍ਹਾਂ ਨੇ ਸਭ ਕੁਝ ਨਾਲੋਂਨਾਲ ਕੀਤਾ। ਫੌਜ ਸੰਗਠਨ, ਸੰਘਰਸ਼ ਅਤੇ ਜਿੱਤਾਂ ਨਾਲੋਂ-ਨਾਲ ਚਲਦੀਆਂ ਰਹੀਆਂ। ਬਾਬਾ ਬੰਦਾ ਸਿੰਘ ਦੀ ਫੌਜ ਦੀ ਬਣਤਰ ਤੋਂ ਇਸ ਗੱਲ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਬਾਬਾ ਜੀ ਦਾ ਮੰਤਵ ਪੰਜਾਬ ਦੇ ਹਰ ਵਰਗ ਦੇ ਲੋਕਾਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਕਰਨਾ ਸੀ। ਸਮਕਾਲੀ ਭਰੋਸੇਯੋਗ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਫੌਜ ਵਿਚ ਕੇਵਲ ਸਿੱਖ ਹੀ ਨਹੀਂ ਸਨ, ਘੱਟੋ-ਘੱਟ ਪੰਜ ਹਜ਼ਾਰ ਮੁਸਲਮਾਨ ਵੀ ਮੁਗ਼ਲਾਂ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਦੇ ਰਹੇ ਸਨ। ਈਰਾਨ, ਤੁਰਾਕ, ਕਾਬਲ, ਕੰਧਾਰ ਤੇ ਮੁਲਤਾਨ ਦੇ ਹਿੰਦੂ ਵੀ ਹਜ਼ਾਰਾਂ ਦੀ ਗਿਣਤੀ ਵਿਚ ਨਾਲ ਆ ਰਲ਼ੇ। ਉਦਾਸੀ ਸੰਪਰਦਾ ਦੇ ਲੋਕ ਵੀ ਪ੍ਰਵੇਸ਼ ਕਰ ਚੁਕੇ ਸਨ। ਪੰਜਾਬ ਵਿਚ ਆ ਕੇ ਇਹ ਅੰਮ੍ਰਿਤ ਛਕ ਕੇ ਬਾਬਾ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਗਏ। ਇਨ੍ਹਾਂ ਤੋਂ ਇਲਾਵਾ ਬਾਬਾ ਜੀ ਨੇ ਪਛੜੀਆਂ ਸ਼੍ਰੇਣੀਆਂ ਤੇ ਦਲਿਤ ਜਾਤੀਆਂ ਨੂੰ ਵੀ ਨਾਲ ਰੱਖਿਆ। ਉਨ੍ਹਾਂ ਨੇ ਪ੍ਰਤੀਤ ਕਰ ਲਿਆ ਸੀ ਕਿ ਅੰਮ੍ਰਿਤ ਛਕਣ ਦੇ ਬਾਅਦ ਜਾਤ-ਪਾਤ ਦਾ ਭੇਦ-ਭਾਵ ਮਿਟ ਜਾਂਦਾ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਨ੍ਹਾਂ ਦੁਰਬਲ ਤੇ ਨਿਤਾਣੇ ਹੋਏ ਲੋਕਾਂ ਅੰਦਰ ਸਾਹਸ ਪੈਦਾ ਕਰ ਕੇ ਆਪਣੇ ਨਾਲ ਰਲਾਉਣ ਨਾਲ ਅੰਦੋਲਨ ਦੁਰਬਲ ਹੋਣ ਦੀ ਥਾਂ ਹੋਰ ਮਜ਼ਬੂਤ ਹੁੰਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਮੁਸਲਮਾਨ ਲੇਖਕ ਮੁਹੰਮਦ ਕਾਸਮ ਲਾਹੌਰੀ ਦੀ ਲਿਖਤ 'ਇਬਰਤਨਾਮਾ' (ਰਚਿਤ 1722 ਈ:) ਅਨੁਸਾਰ “ਸਿੱਖਾਂ ਤੇ ਮੁਗ਼ਲਾਂ ਵਿਚਕਾਰ ਘੋਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਉਪਰੰਤ ਸ਼ੁਰੂ ਹੋਇਆ ਤੇ ਇਸ ਨੂੰ ਸ਼ੁਰੂ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਸੀ।" ਇਸ ਪ੍ਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰ ਸਰਗਰਮ ਧਮਾਕਾ ਛੱਡਿਆ। ਇਸ ਧਮਾਕੇ ਨੂੰ 'ਅਜਬ ਬਲਾ' ਕਹਿਣ ਵਾਲੇ ਸਰਕਾਰੀ ਮੁਸਲਮਾਨ ਲੇਖਕ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਪੰਜਾਬ ਦੀ ਸਿਆਸਤ ਵਿਚ ਬਾਬਾ ਬੰਦਾ ਸਿੰਘ ਨੇ ਅਜਿਹੀ ਹਲਚਲ ਮਚਾਈ ਕਿ ਮੁਗ਼ਲਾਂ ਨੂੰ ਵਿਸ਼ਵਾਸ ਨਹੀਂ ਆ ਸਕਦਾ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਸੱਚਮੁਚ ਹੀ ਇਹ ਇਕ ਅਣਹੋਣੀ ਸੀ। ਖਰਚਾ ਚਲਾਉਣ ਅਤੇ ਧਨ ਦੀ ਪੂਰਤੀ ਲਈ ਉਸ ਨੇ ਉੱਘੇ ਵਪਾਰੀਆਂ ਨੂੰ ਵੰਗਾਰਿਆ। ਸਭ ਨੇ ਖੁੱਲ੍ਹ ਕੇ ਮਦਦ ਕੀਤੀ। ਆਰਥਿਕ ਲੋੜਾਂ ਦੀ ਪੂਰਤੀ ਹੁੰਦਿਆਂ ਹੀ ਉਨ੍ਹਾਂ ਨੇ ਪੰਜਾਬ 'ਤੇ ਹਮਲਾ ਕਰ ਦਿੱਤਾ ਤੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਵੰਬਰ 11, 1709 ਈ: ਨੂੰ ਸਮਾਣਾ 'ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਂਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਕਪੂਰੀ ਤੇ ਸਢੌਰਾ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਹਨੀਂ ਦਿਨੀਂ ਇਹ ਸ਼ਹਿਰ ਮੁਗ਼ਲ ਰਾਜ ਦੇ ਗੜ੍ਹ ਮੰਨੇ ਜਾਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਬਾਰੇ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗ਼ਾਵਤ ਕਰ ਦਿੱਤੀ, ਕਿਉਂਕਿ ਸਿੱਖਾਂ ਦੇ ਹੌਸਲੇ ਬਹੁਤ ਬੁਲੰਦ ਹੋ ਚੁਕੇ ਸਨ। ਉਹ ਰੋਪੜ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ 'ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ।

ਆਖਰ ਉਹ ਘੜੀ ਆ ਗਈ ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ (ਚੱਪੜਚਿੜੀ, ਸਰਹਿੰਦ ਤੋਂ 12 ਕੋਹ ਦੀ ਵਿੱਥ 'ਤੇ ਖਰੜਲਾਂਡਰਾ ਸੜਕ 'ਤੇ ਸਥਿਤ ਹੈ) ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆਂ। ਸਿੰਘਾਂ ਨੇ ਸਰਹਿੰਦ 'ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ। 12 ਮਈ, 1710 ਈ: ਨੂੰ ਚੱਪੜਚਿੜੀ ਦੇ ਮੈਦਾਨ ਵਿਚ ਜ਼ੋਰਦਾਰ ਖੂਨ-ਡੋਲ੍ਹਵਾਂ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿਚ ਵਜ਼ੀਰ ਖਾਂ ਮਾਰਿਆ ਗਿਆ। ਵਜ਼ੀਰ ਖਾਂ ਦੇ ਮਰਨ ਨਾਲ ਬਾਕੀ ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ ਅਤੇ ਸਰਹੰਦ ਫਤਹਿ ਹੋ ਗਈ।

ਅਗਲੇ ਦਿਨ ਸਿੱਖ ਫੌਜਾਂ 13 ਮਈ, 1710 ਈ. ਨੂੰ ਸਰਹਿੰਦ ਵਿਚ ਦਾਖਲ ਹੋਈਆਂ। ਦੇਖਦੇ-ਦੇਖਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹਿੰਦ ਨੂੰ ਇੱਟਾਂ ਦੇ ਢੇਰ ਵਿਚ ਬਦਲ ਦਿੱਤਾ। ਵੱਸਦਾ-ਰੱਸਦਾ ਸਰਹਿੰਦ ਸ਼ਹਿਰ ਖੰਡਰ ਵਿਚ ਤਬਦੀਲ ਹੋ ਗਿਆ। ਸ਼ਾਹੀ ਅਮੀਰਾਂ ਤੋਂ ਧਨ ਵਸੂਲਿਆ ਗਿਆ ਤੇ ਦੋਸ਼ੀਆਂ ਨੂੰ ਚੁਣ-ਚੁਣ ਕੇ ਸਜ਼ਾਵਾਂ ਦਿੱਤੀਆਂ ਗਈਆਂ। ਵਜ਼ੀਰ ਖਾਂ ਦੇ ਮਹੱਲਾਂ ਵਿੱਚੋਂ ਬਹੁਤ ਸਾਰਾ ਧਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ। ਅਗਲੇ ਦਿਨ 14 ਮਈ 1710 ਨੂੰ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਅਤੇ ਬਾਬਾ ਆਲੀ ਸਿੰਘ ਸਲੌਦੀ ਨੂੰ ਡਿਪਟੀ ਗਵਰਨਰ ਥਾਪਿਆ ਗਿਆ। ਸਮਾਣੇ ਦਾ ਗਵਰਨਰ ਸ. ਫਤਹਿ ਸਿੰਘ ਨੂੰ ਨਿਯੁਕਤ ਕੀਤਾ ਗਿਆ।

ਸਰਹਿੰਦ 'ਤੇ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਾਲੇਰਕੋਟਲੇ ਵੱਲ ਵਧਿਆ। ਨਵਾਬ ਦੇ ਬਾਬਾ ਜੀ ਦਾ ਮੁਕਾਬਲਾ ਨਾ ਕਰਨ ਕਾਰਨ ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ। ਬਾਬਾ ਜੀ ਨੇ ਅਨੂਪ ਕੌਰ ਦੀ ਲਾਸ਼ ਬਰਾਮਦ ਕਰਕੇ ਸਿੱਖ ਮਰਯਾਦਾ ਅਨੁਸਾਰ ਆਪਣੇ ਹੱਥੀਂ ਸਸਕਾਰ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਬਜਾਏ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਆਪਣੀਆਂ ਅਗਲੀਆਂ ਮੁਹਿੰਮਾਂ ਦਾ ਅਧਾਰ ਕੇਂਦਰ ਬਣਾਇਆ। ਮੁਖਲਿਸਗੜ੍ਹ ਦਾ ਕਿਲ੍ਹਾ ਸ਼ਾਹ ਜਹਾਨ ਦੀ ਆਗਿਆ ਅਨੁਸਾਰ ਮੁਖਲਿਸ ਖਾਨ ਨੇ ਬਣਵਾਇਆ ਸੀ। ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਇਹ ਬੜੀ ਟੁੱਟੀ-ਭੱਜੀ ਹਾਲਤ ਵਿਚ ਸੀ, ਛੇਤੀ ਹੀ ਇਸ ਦੀ ਮੁਰੰਮਤ ਕੀਤੀ ਤੇ ਇਸ ਦਾ ਨਾਂ ‘ਲੋਹਗੜ੍ਹ’ ਰੱਖਿਆ ਗਿਆ। ਸਰਹਿੰਦ ਦਾ ਖ਼ਜ਼ਾਨਾ, ਸਾਰੀਆਂ ਮੁਹਿੰਮਾਂ ਵਿਚ ਪ੍ਰਾਪਤ ਹੋਇਆ ਮਾਲ-ਅਸਬਾਬ ਤੇ ਜੰਗੀ ਸਾਮਾਨ ਅਤੇ ਕਬਜ਼ੇ ਹੇਠ ਆਏ ਇਲਾਕਿਆਂ ਤੋਂ ਉਗਰਾਹਿਆ ਹੋਇਆ ਮਾਮਲਾ ਸਭ ਇਥੇ ਇਕੱਠੇ ਕੀਤੇ ਗਏ। ਅਸਲੀ ਅਰਥਾਂ ਵਿਚ ਲੋਹਗੜ੍ਹ ਸਿੰਘਾਂ ਦੇ ਨਵੇਂ ਬਣ ਰਹੇ ਰਾਜ ਦੀ ਰਾਜਧਾਨੀ ਬਣ ਗਿਆ। ਫੌਜੀ ਨਜ਼ਰੀਏ ਤੋਂ ਇਸ ਜਗ੍ਹਾ ਦੀ ਚੋਣ ਕਾਫ਼ੀ ਬੁੱਧੀਮਾਨੀ ਵਾਲੀ ਸੀ, ਕਿਉਂਕਿ ਸੁਰੱਖਿਆ ਪੱਖੋਂ ਇਹ ਮੁੱਖ ਮਾਰਗ ਤੋਂ ਹਟ ਕੇ ਨੀਮ ਪਹਾੜੀ ਇਲਾਕੇ ਨਾਲ ਲੱਗਣ ਕਰਕੇ ਕਾਫ਼ੀ ਸੁਰੱਖਿਅਤ ਸੀ। ਬਾਬਾ ਬੰਦਾ ਸਿੰਘ ਬਹਾਦਰ ਹੁਣ ਇਕ ਬੇਤਾਜ਼ ਬਾਦਸ਼ਾਹ ਬਣ ਗਿਆ ਸੀ। ਉਸ ਦੇ ਕੋਲ ਸ਼ਰਧਾਲੂ ਸਿੰਘਾਂ ਦੀ ਫੌਜ ਭੀ ਹੋ ਗਈ ਸੀ। ਰਾਜ-ਕਾਜ ਲਈ ਰਾਜਧਾਨੀ ਵੀ ਤੇ ਰਹਿਣ ਲਈ ਮਹਿਲ ਭੀ।

ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਲਈ ਸ੍ਰੀ ਗੁਰੂ ਨਾਨਕ ਦੇਵ ਜੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਭੀ ਜਾਰੀ ਕਰ ਦਿੱਤਾ, ਜਿਸ 'ਤੇ ਫ਼ਾਰਸੀ ਦੇ ਹੇਠ ਲਿਖੇ ਸ਼ਬਦ ਉੱਕਰੇ ਹੋਏ ਸਨ: 'ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ' ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ' ਜਿਸ ਦਾ ਅਰਥ ਹੈ: ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਜੀ। ਫਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ। ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ: ਜ਼ਰਬ ਬ-ਅਮਾਨੁ-ਦਹਿਰ, ਮੁਸੱਵਰਤ ਸ਼ਹਿਰ, ਜੀਨਤੁ-ਤਖ਼ਤੁ, ਮੁਬਾਰਕ ਬਖ਼ਤ। ਅਰਥਾਤ ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ।

ਬਾਬਾ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਦਸਤਾਵੇਜ਼, ਸਨਦਾਂ, ਪ੍ਰਵਾਨਿਆਂ ਆਦਿ ਲਈ ਮੋਹਰ ਬਣਵਾਈ, ਜਿੱਥੇ-ਕਿੱਥੇ ਮੋਹਰ ਲੱਗੀ, ਮੋਹਰ ਦੇ ਸ਼ਬਦ ਇਹ ਸਨ:-

ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਅਰਥਾਤ- ਦੇਗ ਤੇਗ ਜਿੱਤ ਸੇਵ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।

ਮੁਗ਼ਲ ਬਾਦਸ਼ਾਹਾਂ ਦੇ ਸੰਨਿ-ਜਲੂਸ ਦੀ ਅਰਥਾਤ ਰਾਜ-ਸੰਮਤ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਭੀ ਸਰਹਿੰਦ ਦੀ ਫ਼ਤਹਿ ਤੋਂ ਇਕ ਨਵਾਂ ਸੰਮਤ ਨਾਨਕਸ਼ਾਹੀ ਅਰੰਭ ਕੀਤਾ ਜੋ ਉਸ ਦੇ ਰਾਜ ਦੇ ਅੰਤ ਦੇ ਨਾਲ ਹੀ ਸਮਾਪਤ ਹੋ ਗਿਆ। ਉਸ ਨੇ ਇਹ ਸਭ ਕੁਝ ਮੁਗ਼ਲ ਬਾਦਸ਼ਾਹ ਦੀ ਨਕਲ ਦੇ ਤੌਰ 'ਤੇ ਇਸ ਲਈ ਕੀਤਾ ਕਿ ਸਿੰਘਾਂ ਵਿਚ ਮੁਗ਼ਲਾਂ ਦੀ ਬਰਾਬਰੀ ਦੀ ਸਪਿਰਟ ਪੈਦਾ ਹੋ ਜਾਵੇ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ। ਫ਼ਰਕ ਇੰਨਾ ਹੈ ਕਿ ਮੁਗ਼ਲ ਬਾਦਸ਼ਾਹ ਦੇ ਸਿੱਕੇ, ਰਾਜਧਾਨੀ, ਮੋਹਰਾਂ ਬਾਦਸ਼ਾਹ ਦੇ ਨਾਂ 'ਤੇ ਚੱਲਦੇ ਸਨ ਪਰ ਖਾਲਸੇ ਦਾ ਰਾਜ ਨੇਤਾ ਬਾਬਾ ਬੰਦਾ ਸਿੰਘ ਆਪਣੇ ਨਿੱਜੀ ਨਾਂ 'ਤੇ ਕੁਝ ਨਹੀਂ ਕਰਦਾ ਸੀ। ਉਹ ਰਾਜ ਦੀ ਪ੍ਰਾਪਤੀ ਵਾਹਿਗੁਰੂ ਦੀ ਮਿਹਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਮੰਨਦਾ ਹੈ ਤੇ ਆਪ ਦੇਗ ਤੇ ਤੇਗ਼ ਰਾਹੀਂ ਕੇਵਲ ਸੇਵਾਦਾਰ ਹੈ। ਉਸ ਲਈ ਬਖਸ਼ਿਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਫਤਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਪਾਤਸ਼ਾਹੀ ਅਕਾਲ ਪੁਰਖ ਦੀ ਹੈ।

(ਪੁਸਤਕ 'ਬੰਦਾ ਸਿੰਘ ਬਹਾਦਰ' ਰਚਨਾ ਡਾ. ਗੰਡਾ ਸਿੰਘ, ਪੰਨਾ 39-41) ਇਹੋ ਨਾਨਕਸ਼ਾਹੀ ਕੈਲੰਡਰ ਲੇਖਕ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਮੁੜ ਚਾਲੂ ਕਰਾਇਆ, ਜੋ ਹੁਣ ਪ੍ਰਚੱਲਤ ਹੈ।) ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੁਲਾਈ 1710 ਵਿਚ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕਿਆਂ 'ਤੇ ਕਬਜ਼ਾ ਕਰ ਲਿਆ। ਮਾਝੇ ਤੇ ਦੁਆਬੇ ਦੇ ਸਿੱਖ ਉੱਠ ਖੜ੍ਹੇ ਹੋਏ। ਅਕਤੂਬਰ 1710 ਤਕ ਕਿਲ੍ਹਾ ਭਗਵੰਤ ਰਾਏ ਤੇ ਭੀਲੋਵਾਲ ਭੀ ਸਿੱਖ ਫੌਜਾਂ ਦੇ ਕਬਜ਼ੇ ਵਿਚ ਆ ਗਏ। ਸਿੱਖਾਂ ਦੀ ਚੜ੍ਹਤ ਨੇ ਹਿੰਦੋਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈ-ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿੱਤਿਆ ਹੋਇਆ ਇਲਾਕਾ ਲੈਣ ਲਈ ਆਪ ਪੰਜਾਬ ਵੱਲ ਕੂਚ ਕੀਤਾ। ਹਾਲਾਤ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿੱਖ ਲੋਹਗੜ੍ਹ ਦੇ ਕਿਲ੍ਹੇ ਆ ਟਿਕੇ। ਸ਼ਾਹੀ ਸੈਨਾ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਹਟ ਕੇ ਪਹਾੜਾਂ ਵੱਲ ਚਲਾ ਗਿਆ। ਇਸੇ ਦੌਰਾਨ ਪੰਥ-ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਜਾ ਸੋਧਿਆ।

18 ਫਰਵਰੀ 1712 ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ। ਦਿੱਲੀ ਦਾ ਬਾਦਸ਼ਾਹ ਫ਼ਰੁੱਖਸੀਅਰ ਇਕ ਕਮਜ਼ੋਰ ਬਾਦਸ਼ਾਹ ਸੀ, ਇਸ ਮੌਕੇ ਦਾ ਲਾਭ ਉਠਾਇਆ ਤੇ ਬਾਬਾ ਬੰਦਾ ਸਿੰਘ ਨੇ ਮੁੜ ਆਪਣੀ ਤਾਕਤ ਨੂੰ ਸੰਗਠਿਤ ਕੀਤਾ ਤੇ ਕਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ। 1712 ਈ: ਨੂੰ ਸਰਹਿੰਦ ਤੇ ਲੋਹਗੜ੍ਹ ਫਿਰ ਜਿੱਤ ਲਏ। ਬਟਾਲਾ ਤੇ ਕਲਾਨੌਰ ਨੂੰ ਜਿੱਤ ਕੇ ਸਮਸ਼ ਖਾਨ ਨੂੰ ਮਾਰ ਮੁਕਾਇਆ ਅੰਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਤੇ ਕਈ ਹੋਰ ਸਿੰਘ ਮੁਗ਼ਲ ਫੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਲੰਬਾ ਸਮਾਂ ਭਾਵ ਅੱਠ ਮਹੀਨੇ ਜਾਰੀ ਰਿਹਾ। ਘੇਰਾ ਲੰਬਾ ਹੋਣ ਕਾਰਨ ਰਾਸ਼ਨ ਦੀ ਕਮੀ ਹੋਣ ਲੱਗੀ। ਸਿਪਾਹੀ ਭੁੱਖ ਤੇ ਪਿਆਸ ਨਾਲ ਮਰਨ ਲੱਗੇ। ਉਂਞ ਤਾਂ ਸਾਰਾ ਇਤਿਹਾਸ ਹੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਹੀ ਨਹੀਂ, ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਸ਼ਹੀਦੀ ਹੈ। ਬੰਦਾ ਸਿੰਘ ਬਹਾਦਰ ਨੂੰ ਲੱਗਭਗ 737 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਪਿੰਜਰੇ ਵਿਚ ਬੰਦ ਕਰ ਕੇ ਦਿੱਲੀ ਲਿਜਾਇਆ ਗਿਆ 5 ਮਾਰਚ, 1716 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ ਤਕਰੀਬਨ 100 ਸਿੱਖਾਂ ਨੂੰ ਰੋਜ਼ ਕਤਲ ਕੀਤਾ ਜਾਂਦਾ, ਸਿੱਖ ਅਜਿੱਤ ਭਾਵਨਾ ਨਾਲ ਮੌਤ ਨੂੰ ਜੀ ਆਇਆਂ ਕਹਿੰਦੇ, ਖਿੜੇ ਚਿਹਰੇ ਨਾਲ ਸ਼ਹੀਦ ਹੁੰਦੇ ਰਹੇ।

ਤਕਰੀਬਨ ਤਿੰਨ ਮਹੀਨੇ ਤਕ ਅੰਤਾਂ ਦਾ ਜਬਰ, ਜ਼ੁਲਮ, ਤਸ਼ੱਦਦ ਅਤੇ ਤਸੀਹੇ ਦੇਣ ਤੋਂ ਬਾਅਦ 9 ਜੂਨ, 1716 ਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ ਤੇ ਜਲੂਸ ਦੀ ਸ਼ਕਲ ਵਿਚ ਕੁਤਬ ਮੀਨਾਰ ਦੇ ਨੇੜੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਹੁਤ ਸਾਰੇ ਚਸ਼ਮਦੀਦ ਗਵਾਹਾਂ ਅਨੁਸਾਰ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਇਸ ਤਰ੍ਹਾਂ ਹੋਈ: ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਉਸ ਦੇ ਪੁੱਤਰ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿਚ ਪਾਇਆ ਗਿਆ। ਫਿਰ ਜਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ ਪੈਰ ਕੱਟੇ ਗਏ, ਲਾਲ ਭਖਦੇ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ਵਿਚ ਸਿਰ ਤੇ ਧੜ ਨੂੰ ਅਲੱਗ ਕਰ ਕੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਸਿੱਖਾਂ ਦਾ ਪਹਿਲਾ ਹੁਕਮਰਾਨ ਇਸ ਤਰ੍ਹਾਂ ਸ਼ਹੀਦ ਹੋ ਗਿਆ। ਇਹ ਸ਼ਹੀਦੀ ਆਪਣੇ-ਆਪ ਵਿਚ ਅਦੁੱਤੀ ਤੇ ਲਾਸਾਨੀ ਸੀ। ਇਹ ਗੌਰਵ, ਮਾਣ ਪਰ ਅਸਰਚਜਤਾ ਵਾਲੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਸਾਰੇ ਜ਼ੁਲਮ-ਸਿਤਮ ਦੌਰਾਨ ਪੂਰੀ ਤਰ੍ਹਾਂ ਅਹਿੱਲ ਅਤੇ ਅਡੋਲ ਰਹੇ। ਇਸ ਤਰ੍ਹਾਂ ਉਨ੍ਹਾਂ ਸਿੱਖ ਸ਼ਹੀਦੀ ਵਿਰਾਸਤ ਉੱਤੇ ਪੂਰਾ ਪਹਿਰਾ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ਖਾਸ ਕਰ ਸਿੱਖਾਂ ਨੂੰ ਬਹੁਤ ਵੱਡੀ ਦੇਣ ਹੈ। ਕੁਝ ਖੇਤਰਾਂ ਵਿਚ ਉਸ ਦੇ ਪਾਏ ਹੋਏ ਪੂਰਨੇ ਅੱਜ ਤਕ ਅਪਣਾਏ ਜਾ ਰਹੇ ਹਨ। ਬਾਬਾ ਜੀ ਦਾ ਪਹਿਲਾ ਕੰਮ ਸਿਰਲੱਥ ਖਾਲਸਾ ਨੂੰ ਦਰਪੇਸ਼ ਹਾਲਾਤ ਦੇ ਮੱਦੇ-ਨਜ਼ਰ ਹੋਰ ਚੰਗੀ ਤਰ੍ਹਾਂ ਸੰਗਠਿਤ ਕਰਨਾ ਸੀ। ਫੌਜੀ ਜਰਨੈਲ ਦੇ ਤੌਰ 'ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਵੀ ਟਾਕਰਾ ਨਹੀਂ ਸੀ। ਮੈਗਰੇਗਰ ਲਿਖਦਾ ਹੈ, "ਬੰਦਾ ਸਿੰਘ ਬਹਾਦਰ ਜਰਨੈਲਾਂ ਵਿਚ ਉੱਚੀ ਥਾਂ ਰੱਖਦਾ ਹੈ ਉਸ ਦਾ ਨਾਮ ਪੰਜਾਬ ਤੇ ਪੰਜਾਬੋਂ ਬਾਹਰ ਮੁਗਲਾਂ ਵਿਚ ਦਹਿਸ਼ਤ ਫੈਲਾਉਣ ਲਈ ਕਾਫ਼ੀ ਸੀ।" ਗੋਕਲ ਚੰਦ ਨਾਰੰਗ ਅਨੁਸਾਰ, "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ ਤੇ ਬਾਬਾ ਬੰਦਾ ਸਿੰਘ ਨੇ ਮੁਗ਼ਲਾਂ ਨੂੰ ਪੰਜਾਬ ਦੀ ਧਰਤੀ 'ਤੇ ਮਾਰ ਮੁਕਾਇਆ।" ਉਨ੍ਹਾਂ ਨੇ ਪੰਜਾਬ ਦੇ ਵਾਹੀਕਾਰ ਕਿਸਾਨਾਂ ਨੂੰ ਭੋਇੰ ਦੇ ਮਾਲਕ ਬਣਾ ਦਿੱਤਾ। ਉਨ੍ਹਾਂ ਤੋਂ ਪਿੱਛੋਂ ਵੀ ਇਹ ਪ੍ਰਬੰਧ ਅੰਗਰੇਜ਼ਾਂ ਦੇ ਰਾਜ ਤਕ ਇਵੇਂ ਹੀ ਚੱਲਦਾ ਰਿਹਾ। ਉਨ੍ਹਾਂ ਨੇ ਪੰਜਾਬ ਵਿਚ ਰਾਜਨੀਤਕ ਜਾਗ੍ਰਿਤੀ ਲਿਆਉਣ ਦੇ ਨਾਲ-ਨਾਲ ਆਰਥਿਕ ਖੁਸ਼ਹਾਲੀ ਦਾ ਮੁੱਢ ਵੀ ਬੰਨ੍ਹ ਦਿੱਤਾ ਸੀ। ਉਨ੍ਹਾਂ ਨੇ ਪੰਜਾਬ ਵਿਚ ਇਕ ਵੱਡੀ ਕ੍ਰਾਂਤੀ ਲਿਆਂਦੀ ਸੀ। ਦੂਜਿਆਂ ਦੀਆਂ ਜ਼ਮੀਨਾਂ ’ਤੇ ਕੰਮ ਕਰਨ ਵਾਲੇ ਬੇਜ਼ਮੀਨੇ ਮੁਜਾਰੇ ਤੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਤੇ ਸਿੱਖ ਸਰਦਾਰ ਬਣਾ ਦਿੱਤਾ ਸੀ। ਇਸ ਪੱਖੋਂ ਵੀ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਦੀ ਲੰਮੀ ਦ੍ਰਿਸ਼ਟੀ ਤੇ ਡੂੰਘੀ ਸੋਚ ਨਾਲ ਦਿੱਤੀ ਉਨ੍ਹਾਂ ਦੀ ਦੇਣ ਦਾ ਸਦਾ ਰਿਣੀ ਰਹੇਗਾ।

ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦ ਲੋਕ-ਰਾਜ ਦੀ ਸਥਾਪਨਾ ਕੀਤੀ। ਹਰ ਇਲਾਕੇ ਦਾ ਪ੍ਰਬੰਧਕ ਨਿਯੁਕਤ ਕੀਤਾ। ਉਹ ਪ੍ਰਬੰਧਕ ਬਹੁਤ ਦੱਬੇ-ਕੁਚਲੇ ਲੋਕਾਂ ਵਿੱਚੋਂ ਹੀ ਹੁੰਦਾ ਸੀ। ਇਹ ਪਹਿਲੀ ਵਾਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਨੇ ਆਜ਼ਾਦੀ ਦਾ ਅਨੰਦ ਮਾਣਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਨੇ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਲਈ ਚਾਨਣਮੁਨਾਰੇ ਦਾ ਕੰਮ ਕੀਤਾ ਤੇ ਹਮੇਸ਼ਾਂ ਲਈ ਸਿੱਖ ਕੌਮ ਅੰਦਰ ਆਜ਼ਾਦੀ ਦੀ ਚਿਣਗ ਲਾ ਦਿੱਤੀ ਜੋ ਕਿ ਪਿੱਛੋਂ ਜਾ ਕੇ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਦਾ ਕਾਰਨ ਬਣੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਕਰੀਬਨ 6 ਸਾਲ ਯਮਨਾ ਤੋਂ ਰਾਵੀ ਤਕ ਦੇ ਵਿਸ਼ਾਲ ਇਲਾਕੇ ਉੱਤੇ ਰਾਜ ਕੀਤਾ। 1716 ਵਿਚ ਉਹ ਭਾਵੇਂ ਸ਼ਹੀਦ ਹੋ ਗਏ ਪਰ ਉਹ ਪੰਜਾਬ ਵਿਚ ਸਿੱਖ ਰਾਜ ਦੀ ਬੁਨਿਆਦ ਡੂੰਘੀ ਕਾਇਮ ਕਰ ਗਏ ਸਨ। ਇਸ ਬੁਨਿਆਦ ਉੱਤੇ ਹੀ 1799 ਨੂੰ ਲਾਹੌਰ ਫਤਹਿ ਕਰਨ ਉਪਰੰਤ 1801 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਇਕ ਵਿਸ਼ਾਲ ਸਿੱਖ ਹਲੇਮੀ ਰਾਜ ਕਾਇਮ ਕੀਤਾ। 1717 ਤੋਂ ਬਾਅਦ ਕਈ ਦਹਾਕੇ ਸਿੰਘਾਂ ਨੂੰ ਖ਼ਤਮ ਕਰਨ ਲਈ ਮੁਗ਼ਲ ਸਰਕਾਰ ਵੱਲੋਂ ਬੇਹੱਦ ਜ਼ੁਲਮ ਕੀਤੇ ਗਏ, ਪਰ ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ। 1748 ਵਿਚ ਸਿੰਘਾਂ ਦੇ 12 ਜਥੇ ਬਣਾਏ ਗਏ ਅਤੇ ਬਾਅਦ ਵਿਚ ਇਨ੍ਹਾਂ ਤੋਂ ਬਾਰ੍ਹਾਂ ਮਿਸਲਾਂ ਹੋਂਦ ਵਿਚ ਆਈਆਂ। ਇਨ੍ਹਾਂ ਵਿੱਚੋਂ ਇਕ ਸੀ ਸ਼ੁਕਰਚੱਕੀਆ ਮਿਸਲ। ਇਸ ਮਿਸਲ ਦੇ ਮੁਖੀ ਸਨ ਮਹਾਰਾਜਾ ਰਣਜੀਤ ਸਿੰਘ। ਮਹੱਤਵਪੂਰਨ ਗੱਲ ਇਹ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਤਹਿਤ ਆਏ ਇਸ ਵਿਸ਼ਾਲ ਰਾਜ ਵਿਚ ਉਨ੍ਹਾਂ ਦੇ ਸਮੇਂ ਵਿਚ ਨਾ ਤਾਂ ਕਿਸੇ ਵੀ ਧਰਮ ਦੇ ਧਾਰਮਿਕ ਅਸਥਾਨ ਮੰਦਰ ਜਾਂ ਮਸਜਿਦ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਨਾ ਹੀ ਇਸ ਸਮੇਂ ਕਿਸੇ ਹਿੰਦੂ ਦਾ ਤਿਲਕ ਜਾਂ ਜੰਞੂ ਵੀ ਨਹੀਂ ਛੇੜਿਆ ਗਿਆ। ਸਗੋਂ ਇਹ ਚਿੰਨ੍ਹ ਮੁਕੰਮਲ ਰੂਪ ਵਿਚ ਸੁਰੱਖਿਅਤ ਰੱਖੇ ਗਏ।

ਦੇਸ਼ ਆਜ਼ਾਦ ਹੋਏ ਨੂੰ ਭਾਵੇਂ ਛੇ ਦਹਾਕੇ ਬੀਤ ਚੁਕੇ ਹਨ ਪਰ ਅੱਜ ਵੀ ਲੋਕ ਜਬਰ, ਜ਼ੁਲਮ, ਧੱਕੇਸ਼ਾਹੀ, ਆਰਥਿਕ ਸ਼ੋਸ਼ਣ ਤੇ ਬੇਇਨਸਾਫ਼ੀ ਕਾਰਨ ਦੁਖੀ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਖਾਲਸੇ ਨੇ ਲੰਮਾ ਸੰਘਰਸ਼ ਕਰ ਕੇ ਤੇ ਸ਼ਹੀਦੀਆਂ ਦੇ ਕੇ ਮੁਗ਼ਲ ਰਾਜ ਦਾ ਖ਼ਾਤਮਾ ਕਰ ਦਿੱਤਾ ਸੀ, ਪਰੰਤੂ ਮੁਗ਼ਲਾਂ ਦੀ ਰੂਹ ਅਜੇ ਵੀ ਸਾਡੇ ਰਾਸ਼ਟਰੀ ਹੁਕਮਰਾਨਾਂ ਅਤੇ ਪੂੰਜੀਪਤੀਆਂ ਵਿਚ ਮੌਜੂਦ ਹੈ। ਜਿਸ ਕਰਕੇ ਲੋਕਾਂ ਦਾ ਜੀਵਨ ਨਰਕ ਬਣ ਰਿਹਾ ਹੈ। ਅੱਜ ਦੇਸ਼ ਅੰਦਰ 50 ਕਰੋੜ ਤੋਂ ਵੱਧ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ। ਬੜੀ ਭਾਰੀ ਗਿਣਤੀ ਵਿਚ ਲੋਕਾਂ ਪਾਸ ਕੁੱਲੀ, ਗੁੱਲੀ ਅਤੇ ਜੁੱਲੀ ਨਹੀਂ ਹੈ। ਬਹੁਤੇ ਤਾਂ ਆਪਣੀਆਂ ਰਾਤਾਂ ਸੜਕਾਂ ਦੇ ਫੁਟਪਾਥਾਂ ਉੱਤੇ ਨੀਲੇ ਅਸਮਾਨ ਹੇਠ ਗੁਜ਼ਾਰਨ ਲਈ ਮਜਬੂਰ ਹਨ। ਸੂਬਿਆਂ ਦੀਆਂ ਸਰਕਾਰਾਂ ਅਧਿਕਾਰ ਰਹਿਤ ਹਨ। ਸੂਬਿਆਂ ਦੀਆਂ ਸਰਕਾਰਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਕੇਂਦਰ ਅੱਗੇ ਨਮੋਸ਼ੀ ਨਾਲ ਹੱਥ ਅੱਡਣੇ ਪੈਂਦੇ ਹਨ। ਇਨ੍ਹਾਂ ਦੀ ਹਾਲਤ ਨਗਰ ਪਾਲਿਕਾਵਾਂ ਤੋਂ ਬਿਹਤਰ ਨਹੀਂ ਹੈ। ਰਾਜਨੀਤਿਕ ਸ਼ਕਤੀ ਦਾ ਮੁਕੰਮਲ ਕੇਂਦਰੀਕਰਨ ਕਰ ਕੇ ਕੇਂਦਰੀ ਸਰਕਾਰ ਪੂਰੀ ਤਰ੍ਹਾਂ ਕਾਬਜ਼ ਹੈ। ਕੇਂਦਰ ਸਰਕਾਰ ਪਾਸ ਹੀ ਏਕਾਧਿਕਾਰ ਹੈ। ਮੁਲਕ ਦੀ ਸਾਰੀ ਯੋਜਨਾਕਾਰੀ ਹੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਸ ਨਾਲ ਅਮੀਰ ਹੋਰ ਅਮੀਰ ਹੋਵੇ ਅਤੇ ਗਰੀਬ ਹੋਰ ਗਰੀਬ ਤਥਾ ਰਾਜ ਘਰਾਣਿਆਂ ਦਾ ਗ਼ੁਲਾਮ ਹੀ ਬਣਿਆ ਰਹੇ। ਦੇਸ਼ ਦੀ ਸਿੱਖਿਆ ਨੀਤੀ ਵੀ ਅਜਿਹੀ ਹੀ ਹੈ ਕਿ ਗਰੀਬਾਂ ਦੇ ਬੱਚੇ ਅੱਧ ਪੜ੍ਹੇ ਜਾਂ ਅਨਪੜ੍ਹ ਹੀ ਹਨ। ਉਨ੍ਹਾਂ ਨੂੰ ਜੋ ਸਿੱਖਿਆ ਦਿੱਤੀ ਵੀ ਜਾ ਰਹੀ ਹੈ ਉਹ ਮਿਆਰੀ ਨਹੀਂ ਹੈ। ਆਜ਼ਾਦੀ ਤੋਂ ਬਾਅਦ ਲੰਮਾਂ ਸਮਾਂ ਦੇਸ਼ ਰੂਸ ਦੀ ਅਨਐਲਾਨੀ ਗ਼ੁਲਾਮੀ ਹੇਠ ਵਿਚਰਦਾ ਰਿਹਾ ਹੁਣ ਬੜੀ ਤੇਜ਼ੀ ਨਾਲ ਅਮਰੀਕਾ ਦੀ ਗ਼ੁਲਾਮੀ ਦੇ ਜੂਲੇ ਥੱਲੇ ਧੱਕਿਆ ਜਾ ਰਿਹੈ। ਦੇਸ਼ ਨੂੰ ਸਹੀ ਅਰਥਾਂ ਵਿਚ ਆਜ਼ਾਦ ਕਰਾਉਣ, ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਬਰਾਬਰੀ ਲਿਆਉਣ ਲਈ ਮੁਲਕ ਨੂੰ ਦੇਰ ਸਵੇਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਹੀ ਅਪਨਾਉਣਾ ਪਵੇਗਾ। ਅਜੋਕੇ ਰਾਜ ਪ੍ਰਬੰਧ ਹੇਠ ਲੋਕ ਬੇਰੁਜ਼ਗਾਰੀ, ਨਸ਼ਿਆਂ ਦਾ ਸੇਵਨ, ਕਰਜ਼ਿਆਂ ਦਾ ਭਾਰ ਅਤੇ ਲੱਚਰਪੁਣੇ ਵਿਚ ਘਿਰ ਕੇ ਆਪਣਾ ਜੀਵਨ ਨਸ਼ਟ ਕਰ ਰਹੇ ਹਨ। ਅੱਜ ਫਿਰ ਲੋੜ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸ਼ਕਤੀਸ਼ਾਲੀ ਤੇ ਨਿਸ਼ਕਾਮ ਆਗੂ ਦੀ ਜੋ ਮੁਲਕ ਵਿਚ ਖਾਲਸਾ ਮਿਸ਼ਨ ਅਨੁਸਾਰ ਸਮਾਜਿਕ ਬਰਾਬਰੀ, ਆਰਥਿਕ ਖੁਸ਼ਹਾਲੀ ਤੇ ਲੋਕ ਰਾਜੀ ਕਦਰਾਂ-ਕੀਮਤਾਂ ਨੂੰ ਬਹਾਲ ਕਰ ਸਕੇ।

137
Help & Suggestions / Re: Sardar g cannot use the pj perfectly
« on: June 24, 2012, 02:47:03 PM »
hmmm....

138
ਲੁਧਿਆਣਾ/ਪਟਿਆਲਾ (17 ਜੂਨ, 2012): ਬੀਤੀ 20 ਮਈ ਨੂੰ ਸ਼੍ਰੀ ਦਰਬਾਰ ਸਾਹਿਬ ਭਵਨ-ਸਮੂਹ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਨਜ਼ਦੀਕ ਜੂਨ 1984 ਵਿਚ ਵਾਪਰੇ ਸਾਕਾ ਦਰਬਾਰ ਸਾਹਿਬ, ਜਿਸ ਦੌਰਾਨ ਭਾਰਤੀ ਫੌਜਾਂ ਵੱਲੋਂ ਸਰਕਾਰੀ ਹੁਕਮ ਨਾਲ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕਹਿਰੀ ਫੌਜੀ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕੀਤੀ ਗਈ ਅਤੇ ਅਨੇਕਾਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਯਾਦਗਾਰ ਉਸਾਰਨ ਦੀ ਰਸਮੀ ਸ਼ੁਰੂਆਤ ਕੀਤੀ ਗਈ। ਬੀਤੀ 6 ਜੂਨ ਨੂੰ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਇਨ੍ਹਾਂ ਘਟਨਾਵਾਂ ਨੇ ਸਿੱਖ ਪੰਥ ਦੇ ਅੰਦਰ ਅਤੇ ਬਾਹਰ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਬਾਰੇ ਅਤੇ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਬਾਰੇ ਕਾਫੀ ਚਰਚਾ ਛੇੜ ਦਿੱਤੀ ਹੈ। ਭਾਰਤੀ ਮੀਡੀਆ ਨੇ ਇਸ ਯਾਦਗਾਰ ਨੂੰ ਆਪਣੇ ਜਾਣੇ-ਪਛਾਣ ਇਕਪਾਸੜ ਤੇ ਦਲੀਲ ਰਹਿਤ ਅੰਦਾਜ਼ ਵਿਚ ਭਾਰਤ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਲਈ ਖਤਰਾ ਦੱਸਦਿਆ ਸਾਰੇ ਹੀ ਮਸਲੇ ਨੂੰ ਸਿਰੇ ਦੇ ਨਾਕਾਰਾਤਮਕ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਗਲਿਆਰਿਆ, ਸਾਬਕਾ ਫੌਜੀ ਹਲਕਿਆ, ਕਾਂਗਰਸ ਅਤੇ ਭਾਜਪਾ ਆਦਿ ਸਿਆਸੀ ਪਾਰਟੀਆਂ ਤੇ ਪੰਜਾਬ ਦੇ ਖੱਬੇ-ਪੱਖੀਆਂ ਨੇ ਵੀ ਵਧ-ਚੜ੍ਹ ਕੇ ਯਾਦਗਾਰ ਦਾ ਵਿਰੋਧ ਕੀਤਾ ਹੈ।
ਸਿਰਫ ਇੰਨਾ ਹੀ ਨਹੀਂ ਸਿੱਖ ਪੰਥ ਅੰਦਰਲੇ ਕਈ ਵਰਗਾਂ, ਜਿਨ੍ਹਾਂ ਵਿਚੋਂ ਕਈਆਂ ਦਾ ਸੰਬੰਧ ਸਿੱਖ ਸੰਘਰਸ਼ ਤੇ ਸਿਆਸਤ ਨਾਲ ਰਿਹਾ ਹੈ ਜਾਂ ਅੱਜ ਵੀ ਹੈ, ਵੱਲੋਂ ਵੀ ਆਪਣੇ-ਆਪਣੇ ਨਜ਼ਰੀਏ ਤੋਂ ਇਸ ਯਾਦਗਾਰ ਜਾਂ ਯਾਦਗਾਰ ਦੀ ਰੂਪ-ਰੇਖਾ, ਉਸਾਰੀ ਕਰਨ ਵਾਲੀ ਧਿਰ ਜਾਂ ਹੋਰ ਜੁੜਵੇਂ ਮਾਮਲਿਆਂ ਬਾਰੇ ਇਤਰਾਜ਼ ਜਾਂ ਵਿਰੋਧ ਦਰਜ਼ ਕਰਵਾਏ ਗਏ ਹਨ।
ਇਨ੍ਹਾਂ ਹਾਲਾਤਾਂ ਵਿਚ ਸਾਕਾ ਦਰਬਾਰ ਸਾਹਿਬ ਬਾਰੇ ਸਿੱਖ ਨੁਕਤਾ-ਨਜ਼ਰ ਲੱਭਣ ਦੇ ਯਤਨਾਂ ਤਹਿਤ "ਸਿੱਖ ਸਿਆਸਤ ਮਲਟੀਮੀਡੀਆ" ਵੱਲੋਂ ਸਿੱਖ ਚਿੰਤਕਾਂ ਨਾਲ ਵਿਸ਼ੇਸ਼ ਗੱਲ-ਬਾਤ ਕੀਤੀ ਗਈ ਹੈ। ਇਸ ਵਿਚਾਰ-ਚਰਚਾ ਦਾ ਸੰਚਾਲਨ ਸ੍ਰ. ਬਲਜੀਤ ਸਿੰਘ ਵੱਲੋਂ ਕੀਤਾ ਗਿਆ ਅਤੇ ਇਸ ਵਿਚ ਉੱਘੇ ਸਿੱਖ ਚਿੰਤਕ ਤੇ ਲੇਖਕ ਸ੍ਰ: ਅਜਮੇਰ ਸਿੰਘ, ਸਮਾਜਕ ਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਪ੍ਰੋ: ਜਗਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਸ੍ਰ: ਜਸਪਾਲ ਸਿੰਘ ਸਿੱਧੂ ਨੇ ਹਿੱਸਾ ਲਿਆ।
ਇਸ ਵਿਚਾਰ-ਚਰਚਾ ਲਈ ਗੱਲਬਾਤ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ। ਗੱਲਬਾਤ ਦੇ ਪਹਿਲੇ ਦੌਰ ਵਿਚ ਯਾਦਗਾਰ ਨਾਲ ਸੰਬੰਧਤ ਅੰਦਰੂਨੀ ਮਸਲਿਆਂ ਬਾਰੇ ਵਿਚਾਰ ਕੀਤੀ ਗਈ ਹੈ ਤੇ ਦੂਜੇ ਦੌਰ ਦੌਰਾਨ ਯਾਦਗਾਰ ਦੀ ਵਿਰੋਧਤਾ ਦੀ ਰਾਜਨੀਤੀ ਅਤੇ ਮੀਡੀਆ ਦੇ ਰੋਲ ਬਾਰੇ ਵਿਚਾਰ ਕੀਤੀ ਗਈ ਹੈ।
ਯਾਦਗਾਰ ਲਈ ਯਤਨ ਹਮਲੇ ਤੋਂ ਬਾਅਦ ਹੀ ਸ਼ੁਰੂ ਹੋ ਗਏ ਸਨ: ਸ੍ਰ: ਅਜਮੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਸੰਭਾਲਣ/ਉਸਾਰਣ ਲਈ ਯਤਨ ਹਮਲੇ ਤੋਂ ਬਾਅਦ ਹੀ ਸ਼ੁਰੂ ਹੋ ਗਏ ਸਨ। ਸ਼ੁਰੂ ਵਿਚ ਸਿੱਖਾਂ ਦੇ ਕਈ ਹਲਕਿਆਂ ਵੱਲੋਂ ਇਹ ਵਿਚਾਰ ਵੀ ਆਏ ਸਨ ਕਿ ਹਮਲੇ ਵਿਚ ਨੁਕਸਾਨੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਤੇ ਹੋਰਨਾਂ ਨਿਸ਼ਾਨੀਆਂ ਨੂੰ ਇੰਨ-ਬਿੰਨ ਸਾਂਭਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਰਕਾਰੀ ਜਬਰ ਬਾਰੇ ਜਾਣ ਸਕਣ। ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਕੁਝ ਸਮੇਂ ਬਾਅਦ ਹੀ ਬੀ. ਬੀ. ਸੀ. ਨਾਲ ਆਪਣੀ ਇਕ ਮੁਲਾਕਾਤ ਵਿਚ ਇੰਦਰਾ ਗਾਂਧੀ ਨੇ ਇਸ ਗੱਲ ਬਾਰੇ ਭਾਰੀ ਚਿੰਤਾ ਜਾਹਰ ਕੀਤੀ ਸੀ ਕਿ ਸਰਕਾਰ ਨੂੰ ਮਿਲੀਆਂ ਰਿਪੋਰਟਾਂ ਅਨੁਸਾਰ ਸਿੱਖ ਦਰਬਾਰ ਸਾਹਿਬ ਦੇ ਹਮਲੇ ਦੀਆਂ ਨਿਸ਼ਾਨੀਆਂ ਨੂੰ ਸਾਂਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਨਿਸ਼ਾਨੀਆਂ ਮਿਟਾਈਆਂ: ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਕਾਰ ਵੱਲੋਂ ਕਰਵਾਈ ਗਈ ਮੁਰੰਮਤ ਨੇ ਹਮਲੇ ਦੀ ਭੀਸ਼ਣਤਾ ਨੂੰ ਦਰਸਾਉਂਦੀ ਮੁੱਖ ਨਿਸ਼ਾਨੀ ਮਿਟਾ ਦਿੱਤਾ। ਸ੍ਰ: ਅਜਮੇਰ ਸਿੰਘ ਨੇ ਦੱਸਿਆ ਕਿ ਸਿਧਾਰਥ ਸ਼ੰਕਰ ਰੇਅ ਦੇ ਨਜ਼ਦੀਕੀ ਮੰਨੇ ਜਾਂਦੇ ਮਨਜੀਤ ਸਿੰਘ ਕਲਕੱਤਾ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਰਕਾਰੀ ਨੁਮਾਇੰਦਿਆਂ ਨਾਲ ਮੁਲਾਕਾਤ ਕਰਵਾਈ ਜਿਸ ਵਿਚ ਹਮਲੇ ਦੀਆਂ ਨਿਸ਼ਾਨੀਆਂ ਮੇਟ ਦੇਣਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਵਾਣ ਕਰ ਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾ ਇਹ ਮਤਾ ਪਾਸ ਕੀਤਾ ਸੀ ਕਿ ਹਮਲੇ ਦੀਆਂ ਨਿਸ਼ਾਨੀਆਂ ਨੂੰ ਯਾਦਗਾਰ ਵੱਜੋਂ ਸਾਂਭਿਆ ਜਾਵੇਗਾ ਪਰ ਬਾਅਦ ਵਿਚ ਕਮੇਟੀ ਵੱਲੋਂ ਹੀ ਇਹ ਨਿਸ਼ਾਨੀਆਂ ਮਿਟਾਈਆਂ ਗਈਆਂ।
ਉਨ੍ਹਾਂ ਕਿਹਾ ਕਿ ਯਾਦਗਾਰ ਦਾ ਮਸਲਾ ਕੋਈ ਹੁਣ ਅਚਾਨਕ ਉੱਠਿਆ ਮਸਲਾ ਨਹੀਂ ਹੈ ਬਲਕਿ ਇਹ ਮਸਲਾ ਹਮਲੇ ਦੇ ਸਮੇਂ ਤੋਂ ਹੀ ਲਗਾਤਾਰ ਚੱਲਦਾ ਰਿਹਾ ਹੈ ਤੇ ਯਾਦਗਾਰ ਰੋਕਣ ਲਈ ਭਾਰੀ ਦਬਾਅ ਕੰਮ ਕਰਦਾ ਰਿਹਾ ਹੈ ਤੇ ਇਹ ਦਬਾਅ ਸਿਰਫ ਬਾਹਰੀ ਹੀ ਨਹੀਂ ਸੀ ਬਲਕਿ ਅੰਦਰੂਨੀ ਤੌਰ ਤੇ ਵੀ ਯਾਦਗਾਰ ਦੀ ਉਸਾਰੀ ਰੋਕਣ ਦੇ ਯਤਨ ਹੁੰਦੇ ਰਹੇ ਹਨ।
ਇਸ ਮੌਕੇ ਇਸ ਗੱਲ ਦਾ ਵੀ ਵਿਸ਼ੇਸ਼ ਜ਼ਿਕਰ ਹੋਇਆ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਇਤਿਹਾਸ ਵਿਚ ਵਾਪਰੇ ਕਈ ਸਾਕਿਆਂ ਦੀਆਂ ਯਾਦਗਾਰਾਂ ਸ਼੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹੀ ਸਥਾਪਤ ਕੀਤੀਆਂ ਗਈਆਂ ਹਨ ਤੇ ਸ੍ਰ: ਅਜਮੇਰ ਸਿੰਘ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਸਾਕਾ ਦਰਬਾਰ ਸਾਹਿਬ (ਜੂਨ 1984) ਦੀ ਯਾਦਗਾਰ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਬਣ ਰਹੀ ਹੈ।
ਸ਼ਹੀਦ ਗੈਲਰੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਯਾਦਗਾਰ ਉਸਾਰਨ ਦਾ ਹੀ ਯਤਨ ਸੀ: ਸੀਨੀਅਰ ਪੱਤਰਕਾਰ ਸ੍ਰ: ਜਸਪਾਲ ਸਿੰਘ ਸਿੱਧੂ, ਜੋ 1982 ਤੋਂ 1987 ਤੱਕ ਸ਼੍ਰੀ ਅੰਮ੍ਰਿਤਸਰ ਤੋਂ ਇਕ ਪ੍ਰਮੁੱਖ ਖਬਰ ਏਜੰਸੀ ਲਈ ਕੰਮ ਕਰਦੇ ਰਹੇ ਅਤੇ ਜਿਨ੍ਹਾਂ ਨੇ ਧਰਮ ਯੁਧ ਮੋਰਚਾ, ਦਰਬਾਰ ਸਾਹਿਬ ਦਾ ਹਮਲਾ ਤੇ ਇਸ ਤੋਂ ਬਾਅਦ ਦੇ ਹਾਲਾਤ ਨੇੜਿਓ ਦੇਖੇ ਹਨ, ਨੇ ਸਿੱਖ ਸਿਆਸਤ ਦੇ ਮੰਚ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਕਾਰੀ ਮੁਰੰਮਤਸ਼ੁਦਾ ਇਮਾਰਤ ਦੀ ਮੁੜ ਕਾਰਸੇਵਾ ਕਰਨ ਦਾ ਫੈਸਲਾ ਲਿਆ ਗਿਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਕਾ ਦਰਬਾਰ ਸਾਹਿਬ ਦੀ ਸ਼ਹੀਦੀ ਯਾਦਗਾਰ ਵੱਜੋਂ “ਸ਼ਹੀਦ ਗੈਲਰੀ” ਸਥਾਪਤ ਕੀਤੀ ਗਈ ਸੀ ਪਰ ਇਹ ਯਾਦਗਾਰ ਅੱਜ ਤੱਕ ਵੀ ਕੌਮ ਨੂੰ ਸਮਰਪਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਦਮਦਮੀ ਟਕਸਾਲ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਨਾ ਮੰਨਣ ਕਾਰਨ ਸ਼ਹੀਦ ਗੈਲਰੀ ਨੂੰ ਖੋਲ੍ਹਣ ਦਾ ਮਸਲਾ ਅਣਗੌਲਾ ਹੀ ਰਹਿ ਗਿਆ ਤੇ ਬਾਅਦ ਵਿਚ ਵੀ ਇਸ ਬਾਰੇ ਅੰਦਰੂਨੀ ਤੇ ਬਾਹਰੀ ਦਬਾਅ ਕੰਮ ਕਰਦੇ ਰਹੇ ਹਨ ਜਿਸ ਕਰਕੇ ਸ਼ਹੀਦ ਗੈਲਰੀ ਅਜੇ ਤੱਕ ਬੰਦ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਯਾਦਗਾਰ ਸੰਬੰਧੀ ਗੱਲਬਾਤ ਬੀਤੇ ਸਮੇਂ ਦੌਰਾਨ ਬਹੁਤੀ ਬਾਹਰ ਨਹੀਂ ਸੀ ਆ ਸਕੀ ਪਰ ਇਸ ਬਾਰੇ ਯਤਨ ਲਗਾਤਾਰ ਹੁੰਦੇ ਰਹੇ ਹਨ।
ਸਾਕਾ ਦਰਬਾਰ ਸਾਹਿਬ ਯਾਦਗਾਰ ਕਮੇਟੀ ਦੀ ਰਿਪੋਰਟ: ਪ੍ਰੋ: ਜਗਮੋਹਣ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਯਾਦਗਾਰ ਕਮੇਟੀ ਇਸ ਮਸਲੇ ਬਾਰੇ ਸੰਜ਼ੀਦਗੀ ਨਾਲ ਕੰਮ ਨਹੀਂ ਸੀ ਕਰ ਰਹੀ ਜਿਸ ਕਾਰਨ ਚਾਰ ਪੰਥਕ ਜਥੇਬੰਦੀਆਂ – ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਪੰਥਕ ਸੇਵਾ ਲਹਿਰ ਅਤੇ ਖਾਲਸਾ ਐਕਸ਼ਨ ਕਮੇਟੀ, ਵੱਲੋਂ ਸਾਕਾ ਦਰਬਾਰ ਸਾਹਿਬ ਯਾਦਗਾਰ ਕਮੇਟੀ ਬਣਾਈ ਗਈ ਜਿਸ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰ ਉਨ੍ਹਾਂ ਕੋਲ ਸੀ। ਇਸ ਕਮੇਟੀ ਵਿਚ ਉਨ੍ਹਾਂ ਤੋਂ ਇਲਾਵਾ ਸ਼੍ਰ: ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ), ਸ੍ਰ: ਅਜਮੇਰ ਸਿੰਘ ਅਤੇ ਸ੍ਰੀ ਏ. ਆਰ. ਦਰਸ਼ੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕਮੇਟੀ ਨੇ ਦਰਬਾਰ ਸਾਹਿਬ ਭਵਨ ਸਮੂਹ ਦਾ ਦੌਰਾ ਕਰਕੇ ਹਮਲੇ ਦੀਆਂ ਬਚੀਆਂ ਨਿਸ਼ਾਨੀਆਂ ਦੇਖੀਆਂ ਤੇ ਯਾਦਗਾਰ ਲਈ ਢੁਕਵੀਂ ਜਗ੍ਹਾ ਦੀ ਸ਼ਨਾਖਤ ਕੀਤੀ। ਕਮੇਟੀ ਨੇ ਦਸੰਬਰ 2011 ਵਿਚ ਚਾਲੀ ਸਫਿਆਂ ਦੀ ਇਕ ਰਿਪੋਰਟ ਤਿਆਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸੌਂਪੀ ਜਿਸ ਵਿਚ ਇਤਿਹਾਸਕ ਪਿਛੋਕੜ, ਯਾਦਗਾਰਾਂ ਦੀ ਮਹੱਤਤਾ, ਸਾਕਾ ਦਰਬਾਰ ਸਾਹਿਬ ਦੀ ਦੀ ਯਾਦਗਾਰ ਰੂਪਰੇਖਾ ਤੇ ਜਗ੍ਹਾ ਬਾਰੇ ਵਿਸਤਾਰ ਵਿਚ ਚਰਚਾ ਕੀਤੀ ਗਈ ਹੈ। (ਇਹ ਰਿਪੋਰਟ ਸਿੱਖ ਸਿਆਸਤ ਉੱਤੇ ਪੜ੍ਹੀ ਜਾ ਸਕਦੀ ਹੈ)।
ਯਾਦਗਾਰ ਕਿਸ ਦੀ ਯਾਦ ਵਿਚ ਹੈ?:
ਪ੍ਰੋ: ਜਗਮੋਹਨ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਧਾਰਮਕ-ਰਾਜਸੀ ਮਹੱਤਵ ਨੂੰ ਸਮਝਣ ਵਿਚ ਦੁਨੀਆ ਹੋਰ ਲੋਕ, ਤੇ ਸਿੱਖ ਵੀ, ਉੱਕ ਜਾਂਦੇ ਰਹੇ ਹਨ ਜਿਸ ਕਰਕੇ ਕਈ ਤਰ੍ਹਾਂ ਦੇ ਫਿਜੂਲ ਸਵਾਲ ਸਾਕਾ ਦਰਬਾਰ ਸਾਹਿਬ ਤੇ ਇਸ ਦੀ ਯਾਦਗਾਰ ਬਾਰੇ ਉਠ ਰਹੇ ਹਨ।
ਉਨ੍ਹਾਂ ਕਿਹਾ ਕਿ ਯਾਦਗਾਰ ਉਸਾਰਨ ਦਾ ਮਸਲਾ ਸਿੱਖਾਂ ਦਾ ਅੰਦਰੂਨੀ ਮਸਲਾ ਹੈ ਤੇ ਇਹ ਯਾਦਗਾਰ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਮੌਕੇ ਫੌਜ ਦਾ ਟਾਕਰਾ ਕਰਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ, ਅਤੇ ਫੌਜ ਵੱਲੋਂ ਸ਼ਹੀਦ ਕੀਤੇ ਗਏ ਨਿਦੋਸ਼ ਸ਼ਰਧਾਲੂਆਂ, ਦੀ ਯਾਦ ਨੂੰ ਰੂਪਮਾਨ ਕਰੇਗੀ।
ਯਾਦਗਾਰ ਦੀ ਵਿਰੋਧ ਦੀ ਰਾਜਨੀਤੀ - ਭਾਰਤੀ ਰਾਸ਼ਟਰ ਉਸਾਰੀ ਦੇ ਪ੍ਰੋਜੈਕਟ ਨੂੰ ਚੁਣੌਤੀ ਦਾ ਮਸਲਾ:
ਗੱਲਬਾਤ ਦੇ ਦੂਜੇ ਦੌਰ ਵਿਚ ਇਹ ਗੱਲ ਮੁੱਖ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਕਿ ਕਾਂਗਰਸ, ਬੀ. ਜੇ. ਪੀ ਜਾਂ ਕੁਝ ਹੋਰ ਸਿਆਸੀ ਧਿਰਾਂ ਵੱਲੋਂ ਸਾਕਾ ਦਰਬਾਰ ਸਾਹਿਬ ਦੀ ਜੋ ਵਿਰੋਧਤਾ ਕੀਤੀ ਜਾ ਰਹੀ ਹੈ ਉਹ ਅਸਲ ਵਿਚ ਭਾਰਤੀ ਸਟੇਟ ਦਾ ਨਜ਼ਰੀਆ ਹੈ ਤੇ ਪੰਜਾਬ ਦੇ ਖੱਬੇ-ਪੱਖੀਆਂ ਸਮੇਤ ਇਹ ਸਾਰੀਆਂ ਧਿਰਾਂ ਭਾਰਤੀ ਸਟੇਟ ਦੇ ਇਸ ਨਜ਼ਰੀਆਂ ਨੂੰ ਅੱਖਾਂ ਬੰਦ ਕਰਕੇ ਪ੍ਰਵਾਣ ਕਰ ਰਹੇ ਹਨ।
ਸ੍ਰ: ਜਸਪਾਲ ਸਿੰਘ ਸਿੱਧੂ ਨੇ ਇਸ ਮਸਲੇ ਦੇ ਪਿਛੋਕੜ ਨੂੰ ਫੋਲਦਿਆਂ ਕਿਹਾ ਕਿ ਭਾਰਤ ਨੂੰ ਇਕ ਇਕਹਿਰੀ ਪਛਾਣ ਦੇਣ ਤੇ ਭਾਰਤੀ ਕੌਮ ਉਸਾਰੀ ਦਾ ਜੋ ਅਮਲ ਨਹਿਰੂ ਗਾਂਧੀ ਨੇ ਰਾਜਸੀ ਤੌਰ ਤੇ ਚਿਤਵਿਆ ਸੀ ਉਸ ਅਮਲ ਵਿਚੋਂ ਹੀ ਯਾਦਗਾਰ ਦਾ ਵਿਰੋਧ ਉਪਜ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵੀ ਸਟੇਟ ਦੀ ਨਜ਼ਰੀਏ ਨੂੰ ਮੁੱਖ ਰੱਖਦਿਆਂ ਮਸਲਿਆਂ ਬਾਰੇ ਸਰਕਾਰੀ ਪਹੁੰਚ ਨੂੰ ਹੀ ਅਪਣਾਅ ਰਿਹਾ ਹੈ।
ਸ੍ਰ: ਅਜਮੇਰ ਸਿੰਘ ਨੇ ਕਿਹਾ ਕਿ ਮੀਡੀਆ ਵੱਲੋਂ ਮਨਘੜੰਤ ਤੱਥ ਘੜਨਾ ਤੌਖਲਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਵਰਤਾਰਾ ਕੋਈ ਖਲਾਅ ਵਿਚੋਂ ਪੈਦਾ ਹੋਈ ਸ਼ੈਅ ਨਹੀਂ ਹੈ ਬਲਕਿ ਇਸ ਪਿੱਛੇ ਭਾਰਤੀ ਸਟੇਟ ਦੀ ਬਕਾਇਦਾ ਨੀਤੀ ਕੰਮ ਕਰਦੀ ਹੈ।
ਗੱਲਬਾਤ ਦੇ ਇਸ ਹਿਸੇ ਵੀ “ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਦੇ ਵਿਰੋਧ ਦੀ ਰਾਜਨੀਤੀ” ਨਾਲ ਜੁੜ ਹੋਰਨਾਂ ਪਹਿਲੂਆਂ ਬਾਰੇ ਵੀ ਵਿਸਤਾਰ ਵਿਚ ਚਰਚਾ ਹੋਈ।
ਤੁਸੀਂ ਇਹ ਸਮੁੱਚੀ ਗੱਲਬਾਤ http://sikhsiyasat.com ਅਤੇ http://youtube.com/sikhsiyasat ਉੱਤੇ ਦੇਖ/ਸੁਣ ਸਕਦੇ।

139
 ਸੰਤ ਜਰਨੈਲ ਸਿੰਘ ਬੀਤੀ ਸਦੀ ਦਾ ਮਹਾਂਨ ਵਰਤਾਰਾ ਸੀ ਓਸਨੇ ਸੰਤ ਸਿਪਾਹੀ ਦਾ ਰੂਪ ਪ੍ਰਤਖ ਕੀਤਾ ਸੀ ਤੇ ਸੰਤ ਦੀ ਖਾਲਸਾਈ ਪਰਿਭਾਸ਼ਾ ਦੇ ਝੰਡੇ ਪੰਜਾਬ ਦੀ ਸਰਜਮੀਂ ਤੇ ਗੱਡੇ ਓਸ ਨੇ ਭਾਰਤੀ ਹਕੂਮਤ ਨੂ ਇਹ ਏਹਸਾਸ ਕਰ ਦਿਤਾ ਕੀ ਸਿਖ ਬਾਗੀ ਹੈ, ਬੇਚੈਨ ਹੈ, ਓਹ ਆਪਣੇ ਹਕ਼ਾ ਲੈ ਲੜ੍ਹੇਗਾ ਬਾਰ ਬਾਰ ਲੜ੍ਹੇਗਾ ਤੇ ਆਖਰੀ ਸਾਹ ਤਕ ਲੜ੍ਹੇਗਾ ਓਸ ਵਿਚ ਕਹਨੀ ਤੇ ਕਰਨੀ ਦਾ ਸੁਮੇਲ ਸੀ ਸੰਤ ਜਰਨੈਲ ਸਿੰਘ ਨੇ ਇਹ ਸਾਬਿਤ ਕਰ ਵਿਖਾਇਆ ਕੀ ਜੇਕਰ ਬੰਦੇ ਦੇ ਪੱਲੇ ਸਚ ਹੋਵੇ ਤਾ ਤਾ ਓਹ ਵੱਡੀ ਤੋ ਵੱਡੀ ਤਾਕਤ ਨਾਲ ਟਕਰਾ ਲੈਣ ਦੀ ਯੋਗਤਾ ਰਖਦਾ ਹੈ ਸੰਤ ਜਰਨੈਲ ਸਿੰਘ ਨੇ ਦਰਬਾਰ ਸਾਹਿਬ ਓਪਰ ਹਮਲੇ ਦੋਰਾਨ ਏਕ ਲਖ ਫੋਜਾ ਨਾਲ ਟਕਰ ਲੈ ਤੇ ਸਹੀਦੀ ਪਾਈ

140
ਓਹ ਕਾਲਾ ਦਿਨ ਜੂਨ 84 ਦਾ ਮੈਥੋਂ ਭੁਲਾਇਆ ਨਾ ਜਾਵੇ,
ਜਦੋਂ ਮੱਥੇ ਮੇਰੀ ਕੋਮ ਦੇ ਉੱਤੇ ਫੱਟ ਸਰਕਾਰ ਨੇ ਲਾਇਆ ਸੀ|
ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਜੁਲਮ ਦੀ ਹੱਦ ਮੁਕਾ ਦਿੱਤੀ,
ਸ਼ੇਰਾਂ ਵਰਗੇ ਸੂਰਮਿਆਂ ਨੂ ਇਕ ਇਕ ਕਰ ਕੇ ਮਾਰ ਮੁਕਾਇਆ ਸੀ|
ਇਕ ਪਾਸੇ ਗਿਣਤੀ ਦੇ ਸਿੰਘ ਤੇ ਦੁਜੇ ਪਾਸੇ ਹਿੰਦੋਸਤਾਨੀ ਫੋਜ ਦੇ ਟੈੰਕ,
ਫਿਰ ਵੀ ਇਹਨਾ ਸਿੰਘਾਂ ਸੂਰਮਿਆਂ ਨੇ ਤਿਨ ਦਿਨ ਤੱਕ ਵੱਖਤ ਫੋਜ਼ ਨੂ ਪਾਇਆ ਸੀ|
ਇਹ ਕਿਹੜਾ ਪਹਲੀ ਵਾਰ ਸੀ ਜਦੋਂ ਦਰਬਾਰ ਸਾਹਿਬ ਨੂ ਢੇਰੀ ਕੀਤਾ ਗਿਆ,
ਇਹ ਕਹਰ ਤਾਂ ਪਹਲਾਂ ਵੀ ਅਬਦਾਲੀ ਵਰਗਿਆਂ ਕਈਆਂ ਕਮਾਇਆ ਸੀ|
ਪਰ ਨਾ ਅਬਦਾਲੀ, ਨਾ ਰੰਗੜ, ਨਾ ਵੈਦਿਆ, ਤੇ ਨਾ ਹੀ ਇੰਦਰਾ ਬਚੀ,
ਸਿੰਘਾਂ ਨੇ ਇਹਨਾ ਸਾਰਿਆਂ ਨੂ ਸਮੇ ਸਿਰ ਆਪਣੀ ਕਰਨੀ ਦਾ ਮਜ਼ਾ ਚਖਾਇਆ ਸੀ|
ਅਕਾਲ ਤਖ਼ਤ ਨੂ ਤਾਂ ਸਿਖਾਂ ਨੇ ਦੋਬਾਰਾ ਬਣਾ ਹੀ ਲਿਆ,
ਪਰ ਜਿਹੜਾ ਜ਼ਖਮ ਸਾਡੇ ਦਿਲ ਤੇ ਲਗਾ ਉਸ ਨੇ ਬੜਾ ਸਤਾਇਆ ਸੀ|
ਭਿੰਡਰਾਂਵਾਲੇ, ਅਮਰੀਕ ਸਿੰਘ, ਅਤੇ ਸੁਬੇਗ ਸਿੰਘ ਵਰਗੇ ਜਾਣ ਦੀ ਬਾਜੀ ਲਾ ਗਏ,
ਸਿੰਘਾਂ ਨੇ ਸ਼ਹੀਦੀਆਂ ਪਾ ਕੇ ਇਤਹਾਸ ਇਕ ਨਵਾਂ ਬਣਾਇਆ ਸੀ|
ਇਹ ਕੋਮ ਦੀ ਨਸਲਕੁਸ਼ੀ ਦੀ ਤਾਂ ਬਹੁਤ ਲੋਕ ਕੋਸ਼ਿਸ਼ ਕਰਦੇ ਰਹੇ,
ਜਕਰੀਆ ਖਾਨ, ਮੀਰ ਮਨੂ, ਅਤੇ ਅਬਦਾਲੀ ਨੇ ਵੀ ਏਹੀ ਸਿਲਸਲਾ ਚਲਾਇਆ ਸੀ|
ਇਹ ਮਾਰਨ ਨਾਲ ਨਾ ਮੁੱਕੇ ਹਨ ਤੇ ਨਾ ਕਦੇ ਮੁੱਕ ਸਕਦੇ ਹਨ,
ਵੱਡੇ ਵੱਡੇ ਜਾਲਮਾ ਨੇ ਵੀ ਅੰਤ ਵਿਚ ਇਹਨਾ ਸਾਹਮਣੇ ਆਪਣਾ ਸੀਸ ਝੁਕਾਇਆ ਸੀ|
“ਗੋਲਡੀ” ਆਜੋ ਇਕ ਵਾਰ ਫਿਰ ਇਕਠੇ ਹੋ ਕੇ ਓਸੇ ਰਾਹ ਤੇ ਫਿਰ ਤੁਰ ਪੈਂਦੇ ਹਾਂ|
ਜਿਸ ਰਾਹ ਉਤੇ ਤੁਰਨ ਦਾ ਗੁਰੂ ਗੋਬਿੰਦ ਸਿੰਘ ਨੇ ਸਬਕ ਸਾਨੂ ਸਖਾਇਆ ਸੀ|

Pages: 1 2 3 4 5 6 [7] 8 9 10 11 12 13