November 22, 2024, 03:49:18 AM

Show Posts

This section allows you to view all posts made by this member. Note that you can only see posts made in areas you currently have access to.


Topics - Er. Sardar Singh

Pages: 1 ... 3 4 5 6 7 [8] 9
141
ਲੁਧਿਆਣਾ (23 ਦਸੰਬਰ, 2011): ਲੁਧਿਆਣਾ ਪੁਲਿਸ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਜਿਨਾਂ ਉਤੇ ‘ਖਾਲਿਸਤਾਨ‘ ਉਕਰਿਆ ਹੋਇਆ ਹੈ, ਨੂੰ ਜਬਤ ਕਰਨ ਉਤੇ ਤਿਖੀ ਪ੍ਰਤੀਕਿਰਿਆ ਪ੍ਰਗਟਾਉਦਿਆਂ ਦਲ ਖਾਲਸਾ ਨੇ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਬੇਲੋੜੀ ਅਤੇ ਗੈਰ-ਵਾਜਿਬ ਹੈ ਕਿਉਕਿ ਜਬਤ ਕੀਤੀ ਗਈ ਸਮਗਰੀ ਗੈਰ-ਕਾਨੂੰਨੀ ਨਹੀ ਹੈ।



ਜਥੇਬੰਦੀ ਦੇ ਸੀਨੀਅਰ ਆਗੂ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਪੁਲਿਸ ਦੀ ਕਹਾਣੀ ਨੂੰ ਝੂਠਲਾਉਦਿਆਂ ਸਵਾਲ ਕੀਤਾ ਕਿ ਸੰਤਾਂ ਦੀਆਂ ਜਿਹੜੀਆਂ ਟੀ-ਸ਼ਰਟਾਂ ਪਿਛਲੇ ਕਈ ਸਾਲਾਂ ਤੋਂ ਬਜ਼ਾਰ ਵਿਚ ਖੁਲੇਆਮ ਵਿਕ ਰਹੀਆਂ ਹਨ ਫਿਰ ਉਹ ਹੁਣ ਕਿਵੇਂ ਅਚਾਨਕ ਠਸ਼ਾਂਤ ਮਾਹੌਲ ਨੂੰ ਵਿਗਾੜ ਦੇਣਗੀਆਂ।

ਉਹਨਾਂ ਕਿਹਾ ਕਿ 2003 ਤੋਂ ਜਦ ਤੋਂ ਅਕਾਲ ਤਖਤ ਸਾਹਿਬ ਵਲੋਂ ਸੰਤ ਜਰਨੈਲ ਸਿੰਘ ਨੂੰ ਮਹਾਨ ਸ਼ਹੀਦ ਦਾ ਖਿਤਾਬ ਦਿਤਾ ਗਿਆ ਉਦੋਂ ਤੋਂ ਉਹਨਾਂ ਨਾਲ ਸਬੰਧਤਿ ਕੈਲੰਡਰ, ਟੀ-ਸ਼ਰਟਾਂ, ਸਟੀਕਰ ਬਜਾਰਾਂ ਵਿੱਚ ਵਿਕ ਰਹੇ ਹਨ ਅਤੇ ਇਹ ਸਮਗਰੀ ਬਹੁਤਾਤ ਸਿਖਾਂ ਦੇ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਉਹਨਾਂ ਅਗੇ ਕਿਹਾ ਕਿ ਹਰ ਸੱਚੇ ਸਿੱਖ ਲਈ ਸੰਤ ਜਰਨੈਲ ਸਿੰਘ ਸ਼ਹੀਦ ਹਨ ਅਤੇ ਉਹਨਾਂ ਦੀ ਫੋਟੋ ਸਿੱਖ ਅਜਾਇਬ ਘਰ ਵਿਚ ਸ਼ਸ਼ੋਭਿਤ ਹੈ। ਉਹਨਾਂ ਕਿਹਾ ਕਿ ਹਰ ਗੱਡੀ-ਮੋਟਰ ਉਤੇ ਉਹਨਾਂ ਦੀਆਂ ਤਸਵੀਰਾਂ ਵਾਲੇ ਸਟੀਕਰ ਲੱਗੇ ਹੋਏ ਹਨ।

ਉਹਨਾਂ ਹੈਰਾਨੀ ਪ੍ਰਗਟਾਉਦਿਆਂ ਕਿਹਾ ਕਿ ਪੁਲਿਸ ਨੂੰ ਹੁਣ ਇਸ ਮੌਕੇ ਕੇਸ ਦਰਜ ਕਰਨ ਦੀ ਕਿਉਂ ਲੋੜ ਪਈ ਜਦਕਿ ਸੰਤਾਂ ਨਾਲ ਸਬੰਧਤਿ ਸਮਗਰੀ ਉਤੇ ਕਿਸੇ ਕੋਰਟ ਵਲੋਂ ਕੋਈ ਪਾਬੰਦੀ ਨਹੀ ਹੈ। ਉਹਨਾਂ ਕਿਹਾ ਕਿ ਜਦੋਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਤਾਂ ਅਜਿਹਾ ਕਰਨ ਪਿੱਛੇ ਪੁਲਿਸ ਦੀ ਕੋਈ ਸਾਜਿਸ਼ ਲੱਗ ਰਹੀ ਹੈ। ਉਹਨਾਂ ਇਸ ਗੱਲ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਕਿ ਪੁਲਿਸ ਨੇ ਇਸ ਕੇਸ ਵਿੱਚ ਮਨਿੰਦਰ ਸਿੰਘ ਗਿਆਸਪੁਰੇ ਦਾ ਨਾਂ ਵੀ ਸ਼ਾਮਿਲ ਕੀਤਾ ਹੈ।

ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਤੁਰਤ ਇਸ ਕੇਸ ਵੱਲ ਧਿਆਨ ਦੇਣ ਅਤੇ ਪੁਲਿਸ ਨੂੰ ਐਫ.ਆਈ.ਆਰ ਰੱਦ ਕਰਨ ਦੀ ਹਿਦਾਇਤ ਦੇਣ। ਉਹਨਾਂ ਕਿਹਾ ਕਿ ਸੁਪਰੀਮ ਅਤੇ ਹਾਈ ਕੋਰਟ ਨੇ ਆਪਣੇ ਵੱਖ-ਵੱਖ ਫੈਸਲਿਆਂ ਦੌਰਾਨ ਸਪਸ਼ਟ ਕੀਤਾ ਹੋਇਆ ਹੈ ਕਿ ਸ਼ਾਂਤਮਾਈ ਢੰਗ ਨਾਲ ਖਾਲਿਸਤਾਨ ਦਾ ਪ੍ਰਚਾਰ ਕਰਨਾ ਕੋਈ ਜੁਰਮ ਨਹੀ ਹੈ।

142
ਫ਼ਤਹਿਗੜ੍ਹ ਸਾਹਿਬ (27 ਦਸੰਬਰ, 2011): ਪੰਥਕ ਸੇਵਾ ਲਹਿਰ (ਬਾਬਾ ਬਲਜੀਤ ਸਿੰਘ ਦਾਦੂਵਾਲ), ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਸਮੂਹ ਪੰਥਕ ਜਥੇਬੰਦੀਆਂ ਦੀ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਕੀਤੀ ਗਈ ਸਾਂਝੀ ਕਾਨਫਰੰਸ ਵਿੱਚ ਪੰਥਕ ਬੁਲਾਰਿਆਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਤੇ ਹੋਰਨਾਂ ਬੇਦੋਸ਼ੇ ਨਜ਼ਰਬੰਦ ਸਿੱਖਾਂ ਦੀ ਰਿਹਾਈ, ਸਾਕਾ ਨੀਲਾ ਤਾਰਾ ਦੀ ਯਾਦਗਾਰ ਦੀ ਉਸਾਰੀ ਅਤੇ ਅਨੰਦ ਮੈਰਿਜ਼ ਐਕਟ ਦੇ ਮੁੱਦਿਆਂ ਦੇ ਹੱਲ ਲਈ ਸਮੁੱਚੀ ਕੌਮ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ।

ਇਸ ਮੌਕੇ ਬੋਲਦਿਆਂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਸਰਪ੍ਰਸਤ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਰਤੀ ਸਿਆਸਤਦਾਨਾਂ ਵਲੋਂ ਅਪਣੇ ਨਿੱਜ਼ੀ ਮੁਫ਼ਾਦਾਂ ਲਈ ਉਲਝਾ ਦਿੱਤੇ ਗਏ ਸਿੱਖ ਕੌਮ ਦੇ ਸਮੁੱਚੇ ਮਸਲਿਆਂ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਲਈ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਆਖਰੀ ਦਮ ਤੱਕ ਸੰਗਤਾਂ ਦੇ ਸਹਿਯੋਗ ਨਾਲ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਪਾਵਨ ਗੁਰਧਾਮ ਗਿਆਨ ਗੋਦੜੀ ਸਾਹਿਬ ’ਤੇ ਸਰਕਾਰ ਨੂੰ ਕਬਜ਼ਾ ਜਾਰੀ ਰੱਖਣ ਦੀ ਇਜਾਜ਼ਤ ਕਦੇ ਨਹੀਂ ਦਿੱਤੀ ਜਾਵੇਗੀ।
A View of Joint Conference held at Fatehgarh Sahib Shaheedi Sabha by Sikh Organizations

ਸ਼ਹੀਦੀ ਸਭਾ ਮੌਕੇ ਕੀਤੀ ਗਈ ਕਾਨਫਰੰਸ ਦੀਆਂ ਝਲਕੀਆਂ

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਸਰਕਾਰਾਂ ਨੇ ਪਿਛਲ਼ੇ ਲੰਮੇ ਸਮੇਂ ਤੋਂ ਬੇਦੋਸ਼ੇ ਸਿੱਖ ਨੌਜਵਾਨਾਂ ’ਤੇ ਵੱਖ-ਵੱਖ ਕੇਸ ਪਾ ਕੇ ਜੇਲ੍ਹਾ ਵਿੱਚ ਬੰਦ ਰੱਖਿਆ ਹੋਇਆ ਹੈ ਤੇ ਭਾਰਤੀ ਤੰਤਰ ਦੀ ਇਹ ਨੀਤੀ ਅੱਜ ਵੀ ਜਾਰੀ ਹੈ ਉਨ੍ਹਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਰਿਹਾਆ ਕੀਤਾ ਜਾਵੇ।

ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਸ. ਗੁਰਚਰਨ ਸਿੰਘ ਬੱਬਰ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਹੋ ਤਿੱਖਾ ਰੂਪ ਦੇਣ ਲਈ 10 ਜਨਵਰੀ ਨੂੰ ਉਤਰਾਖੰਡ ਦੇ ਗਵਰਨਰ ਨੂੰ ਦੇਹਰਦੂਨ ਵਿਖੇ ਯਾਦ ਪੱਤਰ ਦਿੱਤਾ ਜਾਵੇਗਾ ਅਤੇ 15 ਜਨਵਰੀ ਤੱਕ ਜੇ ਉਤਰਾਖੰਡ ਦੀ ਭਾਜਪਾ ਸਰਕਾਰ ਨੇ ਕੋਈ ਫ਼ੈਸਲਾ ਨਾ ਕੀਤਾ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿੱਖਾਂ ਨੂੰ ਭਾਜਪਾ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ।

14 ਜਨਵਰੀ ਨੂੰ ਸਿੱਖ ਸੰਗਤਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਮੁਕਤਸਰ ਸਾਹਿਬ ਵਿਖੇ ਮਾਘੀ ਦੀ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਤੇ ਖ਼ਾਲਸਾ ਐਕਸਨ ਕਮੇਟੀ ਦੇ ਭਾਈ ਮੋਹਕਮ ਸਿੰਘ ਨੇ ਵੀ ਸ਼ਹੀਦਾਂ ਦੀ ਯਾਦਗਾਰ ਬਣਾਉਣ ਤੇ ਹੋਰਨਾਂ ਸਿੱਖ ਮੁੱਦਿਆਂ ’ਤੇ ਕੌਮ ਨੂੰ ਇੱਕਜੁਟ ਹੋ ਜਾਣ ਲਈ ਕਿਹਾ।ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਸੰਤੋਖ ਸਿੰਘ ਸਲਾਣਾ ਨੇ ਨਿਭਾਈ। ਕਾਨਫਰੰਸ ਵਿੱਚ 7 ਮਤਿਆਂ ਵੀ ਸੰਗਤਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਇਸ ਕਨਫਰੰਸ ਵਿੱਚ, ਤਨਾਮ ਸਿੰਘ ਪਾਉਂਟਾ ਸਾਹਿਬ ਦਲ ਖ਼ਾਲਸਾ, ਸੁਤੰਤਰ ਅਕਾਲੀ ਦਲ ਦੇ ਪ੍ਰਮਜੀਤ ਸਿੰਘ ਸਹੌਲੀ, ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ ਪੰਥਕ ਸੇਵਾ ਲਹਿਰ, ਭਾਈ ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਪੰਜਾਬੀ ਕ੍ਰਾਂਤੀ ਮੋਰਚਾ ਉਤਰਾਖੰਡ ਦੇ ਪ੍ਰਧਾਨ ਕੰਵਰ ਜੁਪਿੰਦਰ ਸਿੰਘ, ਪ੍ਰੀਤਮ ਸਿੰਘ ਸੰਧੂ ਪ੍ਰਧਾਨ ਤਰਾਈ ਸਿੱਖ ਮਹਾਂ ਸਭਾ ਉਤਰਾਖੰਡ, ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਵਿੰਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਅਮਰੀਕ ਸਿੰਘ ਨਿਕੇ ਘੁੰਮਣਾ ਵਾਲੇ, ਬਾਬਾ ਦਿਲਬਾਗ ਸਿੰਘ ਫ਼ਤਹਿਗੜ੍ਹ ਸਭਰਾ, ਬਾਬਾ ਧਰਮਵੀਰ ਸਿੰਘ ਘਰਾਂਗਣੇ ਵਾਲੇ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਦਰਸ਼ਨ ਸਿੰਘ ਦਿੱਲੀ, ਬਾਬਾ ਗੁਰਨਾਮ ਸਿੰਘ ਦਿੱਲੀ ਦਮਦਮੀ ਟਕਸਾਲ, ਦਵਿੰਦਰ ਸਿੰਘ ਸੋਢੀ, ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਹਰਪਾਲ ਸਿੰਘ ਸ਼ਹੀਦਗੜ੍ਹ, ਪ੍ਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਹੈਪੀ, ਭਗਵੰਤ ਸਿੰਘ ਮਹੱਦੀਆਂ, ਕਿਹਰ ਸਿੰਘ ਮਾਰਵਾ, ਅਮਰਜੀਤ ਸਿੰਘ ਬਡਗੁਜਰਾਂ, ਰਣਧੀਰ ਸਿੰਘ ਏਕਨੂਰ ਖ਼ਾਲਸਾ ਫੌਜ ਨੇ ਹਾਜ਼ਰੀ ਭਰੀ।

143
ਫਤਹਿਗੜ੍ਹ ਸਾਹਿਬ (27 ਦਸੰਬਰ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਫਤਹਿਗੜ੍ਹ ਸਾਹਿਬ ਵਿਖੇ ਹੋਏ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਗਈ। ਫੈਡਰੇਸ਼ਨ ਦੀਆਂ ਵੱਖ-ਵੱਖ ਇਕਾਈਆਂ ਦੇ ਨੁਮਾਇੰਦੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਫਤਹਿਗੜ੍ਹ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਜਥੇਬੰਦੀ ਵੱਲੋਂ ਨੌਜਵਾਨ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰਨ ਦਾ ਉਪਰਾਲਾ ਵੀ ਕੀਤਾ ਗਿਆ। ਫੈਡਰੇਸ਼ਨ ਵੱਲੋਂ ਲਗਾਏ ਗਏ ਸਟਾਲ ਰਾਹੀਂ ਆਗੂਆਂ ਨੇ ਵਿਦਿਆਰਥੀਆਂ ਨੂੰ ਜਥੇਬੰਦੀ ਦੇ ਮਨੋਰਥਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਫੈਡਰੇਸ਼ਨ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਆ।
ਫਤਹਿਗੜ੍ਹ ਸਾਹਿਬ ਤੋਂ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਭਾਈ ਮੱਖਣ ਸਿੰਘ ਗੰਢੂਆਂ ਅਤੇ ਸ੍ਰ. ਪਰਦੀਪ ਸਿੰਘ ਪੁਆਧੀ ਨੇ ਦੱਸਿਆ ਕਿ ਫੈਡਰੇਸ਼ਨ ਦੇ ਇਸ ਉਪਰਾਲੇ ਨੂੰ ਨੌਜਵਾਨਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਉਨ੍ਹਾਂ ਕੋਲ ਆਪਣੇ ਨਾਂ ਦਰਜ਼ ਕਰਵਾਏ ਹਨ ਉਨ੍ਹਾਂ ਨਾਲ ਆਉਂਦੇ ਵਿਚ ਕਾਲਜਾਂ ਵਿਚ ਜਾ ਕੇ ਮੁੜ ਸੰਪਰਕ ਕੀਤਾ ਜਾਵੇਗਾ।
ਇਸ ਮੌਕੇ ਫੈਡਰੇਸ਼ਨ ਵੱਲੋਂ ਛਾਪੇ ਗਏ ਸਾਹਿਤ ਨੂੰ ਵੀ ਸੰਗਤਾਂ ਅਤੇ ਨੌਜਵਾਨਾਂ ਤੱਕ ਪਹੁੰਚਾਇਆ ਗਿਆ।

144
ਨਵੀਂ ਦਿੱਲੀ, (21ਦਸੰਬਰ 2011)-ਹਰਿਦੁਆਰ ਵਿਖੇ ਸਥਿਤ ਗੁਰਦੁਆਰਾ ਗਿਆਨ ਗੋਦੜੀ ਵਾਲੀ ਥਾਂ ਸਿੱਖ ਕੌਮ ਨੂੰ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਆਲ ਇੰਡੀਆ ਸਿੱਖ ਕਾਨਫ਼ਰੰਸ ਦੇ ਪ੍ਰਧਾਨ ਸ: ਗੁਰਚਰਨ ਸਿੰਘ ਬੱਬਰ ਦੀ ਅਗਵਾਈ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ),ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਪ੍ਰਦੇਸ਼, ਉਤਰਾਖੰਡ ਪੰਜਾਬੀ ਕ੍ਰਾਂਤੀ ਮੋਰਚਾ, ਦਸਮੇਸ਼ ਖਾਲਸਾ ਸਮੇਤ ਹੋਰਨਾਂ ਜੱਥੇਬੰਦੀਆਂ ਵੱਲੋਂ ਜੰਤਰ-ਮੰਤਰ ਵਿਖੇ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਸਿੱਖਾਂ ਨੇ ਅਰਦਾਸ ਕਰਕੇ ਇਕ ਮਾਰਚ ਦੇ ਰੂਪ ਵਿਚ ਭਾਜਪਾ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਲਈ ਕੂਚ ਕੀਤਾ ਪਰੰਤੂ ਸੁਰੱਖਿਆ ਪ੍ਰਬੰਧਾਂ ਵੱਲੋਂ ਇਸ ਦੀ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ ਵਿਖੇ ਹੀ ਰੋਕ ਲਿਆ ਗਿਆ। ਜੰਤਰ-ਮੰਤਰ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਦਾਅਵਾ ਕੀਤਾ ਕਿ ਉਤਰਾਖੰਡ ਦੇ ਰੈਵੇਨਿਊ ਰਿਕਾਰਡ ਵਿਚ ਅੱਜ ਵੀ ਉਹ ਜਗ੍ਹਾ ਗੁਰਦੁਆਰਾ ਸਾਹਿਬ ਦੇ ਨਾਂਅ ‘ਤੇ ਬੋਲਦੀ ਹੈ ਪਰੰਤੂ ਸਿੱਖਾਂ ਵੱਲੋਂ ਵਾਰ-ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਮਾਮਲੇ ਤੋਂ ਸਿੱਧੇ ਰੂਪ’ਚ ਪਾਸਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ’84 ਸਿੱਖ ਕਤਲੇਆਮ ਦੇ ਮਾਮਲੇ ਵਿਚ ਕਾਂਗਰਸ ਤਾਂ ਪਹਿਲਾਂ ਹੀ ਸਿੱਖਾਂ ਦੀ ਦੁਸ਼ਮਣ ਹੈ ਪਰੰਤੂ ਇਸ ਮਾਮਲੇ ਵਿਚ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਵੀ ਸਾਹਮਣੇ ਆ ਗਿਆ ਹੈ

145
ਫਤਹਿਗੜ੍ਹ ਸਾਹਿਬ, 15 ਦਸੰਬਰ (ਪਰਦੀਪ ਸਿੰਘ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਡਾ. ਜਸਬੀਰ ਸਿੰਘ ਆਹਲੂਵਾਲੀਆ ਵਲੋਂ ਵੀਸੀ ਦੇ ਅਹੁਦੇ ਦਾ ਅੱਜ ਚਾਰਜ਼ ਸੰਭਾਲਿਆ ਜਾਣਾ ਸੀ ਤੇ ਇਸ ਸਬੰਧੀ ਯੂਨੀਵਰਸਿਟੀ ਵਲੋਂ ਉਨ੍ਹਾਂ ਦੀ ਆਮਦ ਨੂੰ ਮੁੱਖ ਰੱਖਕੇ ਭਰਭੂਰ ਤਿਆਰੀਆਂ ਕੀਤੀਆਂ ਗਈਆਂ ਸਨ, ਪਰ ਆਹਲੂਵਾਲੀਆ ਯੂਨੀਵਰਸਿਟੀ ਦੇ ਵੀ.ਸੀ. ਵਜੋਂ ਮੁੜ ਚਾਰਜ਼ ਸੰਭਾਲਣ ਲਈ ਯੂਨੀਵਰਸਿਟੀ ਨਾ ਪੁੱਜੇ। ਇੱਥੇ ਵਰਨਣਯੋਗ ਹੈ ਕਿ ਡਾ ਆਹਲੂਵਾਲੀਆ ਦੇ ਇਸ ਯੂਨੀਵਰਸਿਟੀ ਦਾ ਵੀ.ਸੀ. ਨਿਯੁਕਤ ਹੋਣ ਦੇ ਪਹਿਲੇ ਦਿਨ ਤੋਂ ਹੀ ਉਹ ਵਿਵਾਦਾਂ ’ਚ ਘਿਰੇ ਆ ਰਹੇ ਹਨ ਤੇ ਪੰਥਕ ਜਥੇਬੰਦੀਆਂ ਉਨ੍ਹਾਂ ਦੀ ਨਿਯੁਕਤੀ ਦਾ ਲਗਾਤਾਰ ਵਿਰੋਧ ਕਰਦੀਆ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਖਨੌਰੀ ਨਿਵਾਸੀ ਨੋਜਵਾਨ ਜ਼ੋਰਾ ਸਿੰਘ ਉੱਪਲ ਨੇ ਡਾ. ਜਸਵੀਰ ਸਿੰਘ ਆਹਲੂਵਾਲੀਆ ਨਾਲ ਯੂਨੀ. ’ਚ ਦਾਖਲੇ ਦੇ ਮਾਮਲੇ ਤੇ ਤਲਖ-ਕਲਾਮੀ ਹੋਣ ਕਾਰਨ ਯੂਨੀਵਰਸਿਟੀ ਕੈਂਪਸ ’ਚ ਹੀ ਗੋਲੀ ਮਾਰ ਕੇ ਸਖਤ ਜਖ਼ਮੀ ਕਰ ਦਿੱਤਾ ਸੀ ਤੇ ਉਹ ਕਾਫੀ ਸਮਾਂ ਜ਼ੇਰੇ ਇਲਾਜ਼ ਰਹੇ ਹਨ। ਡਾ. ਆਹਲੂਵਾਲੀਆ ਵਲੋਂ ਹੁਣ 15 ਦਸੰਬਰ ਨੂੰ ਮੁੜ ਵੀ.ਸੀ. ਦਾ ਅਹੁੱਦਾ ਸੰਭਾਲਣ ਦੇ ਆਏ ਬਿਆਨ ਤੋਂ ਬਾਅਦ ਉਕਤ ਵਰਸਿਟੀ ਉਦੋਂ ਮੁੜ ਸੁਰਖੀਆਂ ’ਚ ਆ ਗਈ ਜਦੋਂ ਸਮਾਜ ਸੇਵਕ ਤੇ ਪੰਜਾਬ ਯੂਨੀ ਦੇ ਸਾਬਕਾ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਡਾ. ਆਹਲੂਵਾਲੀਆ ਦੀ ਨਿਯੁਕਤੀ ਯੂ.ਜੀ.ਸੀ ਦੇ ਨਿਯਮਾਂ ਅਨੁਸਾਰ ਨਾ ਹੋਣ ਕਾਰਨ ਚੁਣੋਤੀ ਦੇ ਦਿੱਤੀ ਤੇ ਹਾਈ ਕੋਰਟ ਨੇ ਸਬੰਧਤ ਧਿਰਾ ਨੂੰ ਨੋਟਿਸ ਜਾਰੀ ਕਰਕੇ 14 ਫਰਵਰੀ 2012 ਨੂੰ ਜਵਾਬ ਮੰਗਿਆ ਹੈ। ਜਦ ਕਿ ਗਰਮ ਖਿਆਲੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਤੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਆਲ ਸਿੱਖ ਸਟੂਡੈਂਟਸ ਫੈਡਰੇਸਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰਮਹੁੰਮਦ, ਦਲ ਖਾਲਸਾ ਦੇ ਜਨ. ਸਕੱਤਰ ਭਾਈ ਕੰਵਰਪਾਲ ਸਿੰਘ ਨੇ ਆਹਲੂਵਾਲੀਆ ਵਲੋਂ ਵਰਸਿਟੀ ਦੇ ਮੁੜ ਵੀ.ਸੀ. ਦਾ ਚਾਰਜ਼ ਸੰਭਾਲਣ ਦਾ ਜ਼ਬਰਦਸ਼ਤ ਵਿਰੋਧ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਮਾੜੇ ਕਿਰਦਾਰ ਵਾਲੇ ਸਖ਼ਸ ਨੂੰ ਮੁੜ ਯੂਨੀਵਰਸਿਟੀ ਦਾ ਚਾਰਜ਼ ਦਿੱਤਾ ਗਿਆ ਤਾਂ ਪੰਥਕ ਜਥੇਬੰਦੀਆਂ ਇੱਕਠੀਆ ਹੋ ਕੇ ਇਸ ਮੁੱਦੇ ਨੂੰ ਲੈ ਕੇ ਰੋਸ ਮੁਜ਼ਾਹਰੇ ਕਰਦੀਆਂ ਹੋਈਆਂ ਆਗਮੀ ਵਿਧਾਨ ਸਭਾ ਚੋਣਾਂ ਵਿਚ ਵੀ ਉਠਾਉਣਗੀਆਂ । ਉਨ੍ਹਾਂ ਕਿਹਾ ਕਿ ਬੀਜੇਪੀ ਅਤੇ ਆਰ.ਐਸ. ਐੱਸ ਦੀ ਹਿੰਦੂਤਵ ਅਤੇ ਫਿਰਕੂ ਸੋਚ ਦੇ ਗੁਲਾਮ ਬਣੇ ਸ. ਪ੍ਰਕਾਸ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਡਾ. ਆਹਲੂਵਾਲੀਆਂ ਵਰਗੇ ਕਥਿਤ ਅਯਾਸ ਕਿਸਮ ਦੇ ਇਨਸਾਨ ਨੂੰ ਸਿੱਖ ਕੌਮ ਦੀ ਇਸ ਮਹਾਨ ਯੂਨੀਵਰਸਿਟੀ ਦਾ ਵੀ ਸੀ ਲਗਾਉਣ ਦੀ ਕਾਰਵਾਈ ਕਰਕੇ ਉਹ ਸਿੱਖ ਸਮਾਜ ਤੇ ਦੂਸਰੀਆਂ ਕੌਮਾਂ ਨੂੰ ਕੀ ਸੰਦੇਸ ਦੇਣਾ ਚਾਹੁੰਦੇ ਹਨ ਅਤੇ ਸਿੱਖ ਧਰਮ ਦੀ ਕਿਹੜੀ ਸੇਵਾ ਕਰ ਰਹੇ ਹਨ? ਸ. ਮਾਨ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਦੇ ਇਸ ਇਤਿਹਾਸਿਕ ਅਸਥਾਨ ਤੇ ਕਿਸੇ ਤਰਾਂ ਦੀ ਅਜਿਹੀ ਕਾਰਵਾਈ ਨੂੰ ਕਦਾਚਿੱਤ ਬਰਦਾਸਤ ਨਹੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੌਜਵਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਵਾਰ ਵਾਰ ਡਾ. ਆਹਲੂਵਾਲੀਆਂ ਨੂੰ ਪੰਥਕ ਜਥੇਬੰਦੀਆਂ ਦੇ ਸਖ਼ਤ ਵਿਰੋਧ ਨੂੰ ਦਰਕਿਨਾਰ ਕਰਕੇ ਮੁੜ ਵਰਸਿਟੀ ਦਾ ਚਾਰਜ਼ ਸੰਭਾਲਣ ਲਈ ਦਬਾਅ ਬਣਾ ਰਹੇ ਹਨ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸਪਸ਼ਟ ਕਰੇ ਕਿ ਡਾ. ਆਹਲੂਵਾਲੀਆ ਦੀ ਸਿੱਖ ਕੌਮ ਨੂੰ ਕੀ ਦੇਣ ਹੈ? ਅੱਜ ਜਦੋਂ ਯੂਨੀਵਰਸਿਟੀ ਦਾ ਪੱਤਰਕਾਰਾਂ ਨੇ 10 ਵਜੇ ਦੇ ਕਰੀਬ ਪੱਤਰਕਾਰਾਂ ਦੀ ਟੀਮ ਵਲੋਂ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਤਾਂ ਵੀਸੀ. ਆਹਲੂਵਾਲੀਆਂ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀ ਦੇ ਮੁੱਖ ਗੇਟ ਤੋਂ ਲੈ ਕੇ ਅੰਦਰਲੀ ਇਮਾਰਤ ਤੱਕ ਝੰਡੇ ਲਗਾਏ ਹੋਏ ਸਨ ਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਯੂਨੀਵਰਸਿਟੀ ਅੰਦਰ ਤਾਇਨਾਤ ਸੀ। ਪਰ ਪੱਤਰਕਾਰਾਂ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਯੂਨੀਵਰਸਿਟੀ ਦੇ ਮੁੱਖ ਦੁਆਰ ਨੂੰ ਜਿੱਥੇ ਹਾਰਾਂ ਨਾਲ ਸਜਾਇਆ ਗਿਆ ਸੀ, ਉੱਥੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਵੀ.ਸੀ. ਆਹਲੂਵਾਲੀਆ ਦੀ ਆਮਦ ਨੂੰ ਮੁੱਖ ਰਖਦੇ ਹੋਏ ‘‘ਜੀ ਆਇਆਂ ਨੂੰ’’ ਦਾ ਸਵਾਗਤੀ ਬੈਨਰ ਲੱਗਿਆ ਹੋਇਆ ਸੀ, ਜਿਸ ਉਪਰ ਖੱਬੇ ਹੱਥ ਵੀ.ਸੀ. ਆਹਲੂਵਾਲੀਆ ਦੀ ਤਸਵੀਰ ਵੀ ਛਪੀ ਸੀ ਤੇ ਹੇਠਾਂ ਜਾਰੀ ਕਰਤਾ ਜਥੇਦਾਰ ਅਵਤਾਰ ਸਿੰਘ ਮੱਕੜ ਚਾਂਸਲਰ ਯੂਨੀਵਰਸਿਟੀ ਛਪਿਆ ਹੋਇਆ ਸੀ। ਦੇਖਣ ਵਾਲਾ ਹਰ ਕੋਈ ਇਸ ਗੱਲ ਤੋਂ ਹੈਰਾਨ ਸੀ ਕਿ ਸ਼੍ਰੋਮਣੀ ਕਮੇਟੀ ਤੇ ਜਿਸ ਦਾ ਕਿ ਵੀ.ਸੀ. ਆਹਲੂਵਾਲੀਆ ਇਕ ਮੁਲਾਜ਼ਮ ਹੈ, ਉਸ ਦੀ ਆਮਦ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ‘‘ਵਰਸਿਟੀ ਦਾ ਚਾਂਲਸਰ ਇਕ ਸਵਾਗਤੀ ਬੈਨਰ ਕਿਵੇ ਲਗਾ ਸਕਦਾ ਹੈ। ਲਗਦਾ ਹੈ ਕਿ ਯੂਨੀਵਰਸਿਟੀ ਦੇ ਕਿਸੇ ਬੇਸਮਝ ਅਧਿਕਾਰੀ ਨੇ ਅਜਿਹਾ ਬੈਨਰ ਲਗਾਕੇ ਜਿੱਥੇ ਅਵਤਾਰ ਸਿੰਘ ਮੱਕੜ ਦੀ ਹੇਠੀ ਕੀਤੀ ਹੈ, ਉੱਥੇ ਸ਼੍ਰੋਮਣੀ ਕਮੇਟੀ ਨੂੰ ਵੀ ਨੀਵਾਂ ਦਿਖਾਇਆ ਹੈ। ਵੀ.ਸੀ. ਆਹਲੂਵਾਲੀਆ ਵਲੋਂ ਅੱਜ ਯੂਨੀਵਰਸਿਟੀ ਦਾ ਅੱਜ ਮੁੜ ਚਾਰਜ਼ ਨਾ ਸੰਭਾਲਣ ਦੇ ਕਾਰਨਾ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਇਹ ਇਕ ਗੁੱਝਾ ਭੇਦ ਬਣਿਆ ਹੋਇਆ ਹੈ, ਕਿ ਕੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਮਾਨਯੋਗ ਹਾਈਕੋਰਟ ਵਲੋਂ ਜਾਰੀ ਨੌਟਿਸ ਨੂੰ ਮੁੱਖ ਰੱਖ ਕੇ ਅਦਾਲਤ ਦਾ ਸਨਮਾਨ ਕਰਦੇ ਹੋਏ ਆਹਲੂਵਾਲੀਆਂ ਨੂੰ ਦੁਬਾਰਾ ਚਾਰਜ਼ ਨਹੀਂ ਸੰਭਾਲਿਆ ਕਿ ਜਾਂ ਪੰਥਕ ਜਥੇਬੰਦੀਆ ਦੇ ਜ਼ਬਰਦਸ਼ਤ ਵਿਰੋਧ ਦੀ ਚਿਤਾਵਨੀ ਨੂੰ ਮੁੱਖ ਰੱਖਦਿਆਂ ਹੋਇਆ ਅਜਿਹਾ ਕੀਤਾ ਹੈ।

146
ਨਿਊਯਾਰਕ (14 ਦਸੰਬਰ, 2011): ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 31 ਅਕਤੂਬਰ 1984 ਨੂੰ ਅਮਿਤਾਬ ਬਚਨ ਨੇ ਨਾਅਰੇ ਲਗਾਏ ਸੀ ਕਿ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਅਤੇ ‘ਖੂਨ ਕੇ ਛਿਟੇ ਸਿਖੋਂ ਕੇ ਘਰੋਂ ਤਕ ਪਹੁੰਚਣੇ ਚਾਹੀਏ’।

ਇਨ੍ਹਾਂ ਨਾਅਰਿਆਂ ਨੂੰ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ’ਤੇ ਸਮੁੱਚੇ ਭਾਰਤ ਵਿਚ ਪ੍ਰਸਾਰਿਤ ਕੀਤਾ ਗਿਆ ਸੀ ਜਿਸ ਵਿਚ ਭਾਰਤ ਦੀ ਸਿਖ ਅਬਾਦੀ ’ਤੇ ਹਮਲੇ ਕਰਨ ਲਈ ਖੁਲੇਆਮ ਭੜਕਾਇਆ ਗਿਆ ਸੀ। ਬਚਨ ਦੇ ਇਸ ਸੱਦੇ ਦੇ ਨਾਲ ਸਮੁੱਚੇ ਭਾਰਤ ਵਿਚ ਸਿਖਾਂ ਖਿਲਾਫ ਸੋਚੀ ਸਮਝੀ ਸਾਜਿਸ਼ ਤਹਿਤ ਵੱਡੀ ਪੱਧਰ ’ਤੇ ਹਮਲੇ ਸ਼ੁਰੂ ਹੋ ਗਏ ਸੀ ਜਿਸ ਦੇ ਨਤੀਜੇ ਵਜੋਂ 30,000 ਤੋਂ ਵੱਧ ਸਿਖਾਂ ਦਾ ਕਤਲ ਕੀਤਾ ਗਿਆ ਤੇ 30,000 ਤੋਂ ਵੱਧ ਬੇਘਰ ਹੋ ਗਏ ਸੀ। ਬੀਬੀ ਜਗਦੀਸ਼ ਕੌਰ, ਬਾਬੂ ਸਿੰਘ ਦੁਖੀਆ ਤੇ ਕਈ ਹੋਰਾਂ ਨੇ ਦੂੁਰਦਰਸ਼ਨ ’ਤੇ ਉਹ ਸਿੱਧਾ ਪ੍ਰਸਾਰਣ ਵੇਖਿਆ ਸੀ ਜਿਸ ਵਿਚ ਬਚਨ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਦੇ ਨਾਅਰੇ ਸਿਖਾਂ ਦੇ ਖਿਲਾਫ ਲੋਕਾਂ ਨੂੰ ਭੜਕਾ ਰਿਹਾ ਸੀ। ਇਹ ਸਾਰੇ ਗਵਾਹੀ ਦੇਣ ਲਈ ਤਿਆਰ ਹਨ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਹੁਣ ਜਦੋਂ ਬਚਨ ਆਪਣੇ ਆਪ ਨੂੰ ਨਿਰਦੋਸ਼ ਹੋਣ ਦਾ ਦਾਅਵਾ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਤਕ ਪਹੁੰਚ ਕੀਤੀ ਹੈ ਤਾਂ ਇਕ ਚਸ਼ਮਦੀਦ ਗਵਾਹ ਮਨਜੀਤ ਸਿੰਘ ਸੈਣੀ ਸ਼ਰੇਆਮ ਸਾਹਮਣੇ ਆਇਆ ਹੈ ਜਿਸ ਨੇ ਖੁਦ ਅਖੀ ਵੇਖਿਆ ਜਦੋਂ ਅਮਿਤਾਬ 31 ਅਕਤੂਬਰ 1984 ਨੂੰ ਏਮਜ਼ ਦੇ ਬਾਹਰ ਸਿਖਾਂ ਦੇ ਖਿਲਾਫ ਹਿੰਸਾ ਲਈ ਲੋਕਾਂ ਨੂੰ ਭੜਕਾ ਰਿਹਾ ਸੀ ਤੇ ਉਸੇ ਵੇਲੇ ਭੀੜ ਨੇ ਉਥੇ ਮੌਜੂਦ ਇਕ ਸਿਖ ’ਤੇ ਹਮਲਾ ਕਰ ਦਿੱਤਾ ਸੀ।

52 ਸਾਲਾ ਚਸ਼ਮਦੀਦ ਗਵਾਹ ਮਨਜੀਤ ਸਿੰਘ ਸੈਣੀ ਨੇ ਸਨਸਨੀਖੇਜ ਪ੍ਰਗਟਾਵਾ ਕੀਤਾ ਹੈ ਕਿ ਉਹ 31 ਅਕਤੂਬਰ 1984 ਨੂੰ ਆਲ ਇੰਡੀਆ ਇੰਸਟੀਚਿਊਟ ਦੇ ਸਾਹਮਣੇ ਖੜਾ ਸੀ ਜਦੋਂ ਅਮਿਤਾਬ ਬਚਨ ਨੇ ਉੱਥੇ ਮੌਜੂਦ ਭੀੜ ਵਿਚ ਖੜੇ ਇਕ ਸਿਖ ਵਲ ਇਸ਼ਾਰਾ ਕਰਕੇ ਨਾਅਰਾ ਲਗਾਇਆ ਸੀ ‘ਮਾਰੋ ਸਾਲੋਂ ਕੋ ਦੇਸ਼ ਕੇ ਗਦਾਰੋਂ ਕੋ।

147
ਲੰਡਨ (12 ਦਸੰਬਰ, 2011): ਲੰਡਨ ਨੇੜੇ ਸਾਊਥਹਾਲ ਵਿਖੇ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਸਿੱਖ ਚੈਨਲ ਵੱਲੋਂ ਉਭਾਰਿਆ ਗਿਆ ਹੈ। ਇਹ ਨੌਜਵਾਨ ਪੰਜਾਬ ਤੋਂ ਆਪਣੇ ਘਰ ਛੱਡ ਕੇ ਵਿਦਿਆਰਥੀ ਜਾਂ ਹੋਰ ਤਰ੍ਹਾਂ ਦੇ ਵੀਜ਼ੇ ਲੈ ਕੇ ਬਾਹਰ ਪਹੁੰਚੇ ਹਨ ਤੇ ਹੁਣ ਸਾਊਥਹਾਲ ਦੀਆਂ ਸੜ੍ਹਕਾਂ ਉੱਤੇ ਰਾਤਾਂ ਗੁਜ਼ਾਰ ਰਹੇ ਹਨ।

ਇਸ ਮਸਲੇ ਨੂੰ ਬਹੁਤ ਹੀ ਭਾਵੁਕਤਾ ਨਾਲ ਟੀ. ਵੀ. ਚੈਨਲ ਵੱਲੋਂ ਉਭਾਰਿਆ ਗਿਆ ਅਤੇ ਚੈਨਲ ਦੇ ਦਰਸ਼ਕਾਂ ਨੇ ਇਨ੍ਹਾਂ ਨੂੰ ਜਰੂਰੀ ਵਸਤਾਂ ਵੀ ਦਿੱਤੀਆਂ। ਇਕ ਅਜਿਹੇ ਨੌਜਵਾਨ ਦੀ ਲੱਤ ਬੁਰੀ ਤਰ੍ਹਾਂ ਗਲ ਚੁੱਕੀ ਸੀ। ਕੁਝ ਨੌਜਵਾਨ ਚੈਨਲ ਵਾਲਿਆਂ ਨੂੰ ਦੇਖ ਕੇ ਮੌਕੇ ਤੋਂ ਚਲੇ ਗਏ। ਕੁਝ ਨੌਜਵਾਨਾਂ ਨੇ ਚੈਨਲ ਨੂੰ ਆਪਣੇ ਹਾਲ ਦੱਸੇ। ਇਹ ਗੱਲ ਵਿਚਾਰਨ ਵਾਲੀ ਹੈ ਕਿ ਪੰਜਾਬ ਦੇ ਇਹ ਨੌਜਵਾਨ ਪੰਜਾਬ ਵਿਚ ਘਰ-ਘਾਟ ਹੁੰਦਿਆਂ ਵੀ ਇੰਝ ਵਿਦੇਸ਼ਾਂ ਵਿਚ ਕਿਉਂ ਰੁਲ ਰਹੇ ਹਨ?

ਖਬਰ ਲਿਖੇ ਜਾਣ ਤੱਕ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਜਾਰੀ ਸੀ।


(
Homeless Punjabi Youth in Southall London living on Streets
)

148
ਫਤਹਿਗੜ੍ਹ ਸਾਹਿਬ( 15ਦਸੰਬਰ2011):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ 15 ਦਸੰਬਰ ਨੂੰ ਮੁੜ ਵੀਸੀ ਦੇ ਅਹੁਦੇ ਦਾ ਚਾਰਜ਼ ਸੰਭਾਲਣ ਦੇ ਆਏ ਬਿਆਨ ਤੋਂ ਬਾਅਦ ਸਿੱਖ ਹਲਕਿਆਂ ਵਿਚ ਜਿੱਥੇ ਜ਼ਬਰਦਸ਼ਤ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਉ¤ਥੇ ਵੱਖ-ਵੱਖ ਗਰਮ ਖਿਆਲੀ ਸਿੱਖ ਜਥੇਬੰਦੀਆਂ ਵਲੋਂ ਜਬਰਦਸ਼ਤ ਵਿਰੋਧ ਕਰਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਡਾ ਆਹਲੂਵਾਲੀਆ ਦੇ ਇਸ ਯੂਨੀਵਰਸਿਟੀ ਦਾ ਵੀਸੀ ਨਿਯੁਕਤ ਹੋਣ ਦੇ ਪਹਿਲੇ ਦਿਨ ਤੋਂ ਹੀ ਉਹ ਵਿਵਾਦਾਂ ‘ਚ ਘਿਰੇ ਆ ਰਹੇ ਹਨ ਤੇ ਪੰਥਕ ਜਥੇਬੰਦੀਆਂ ਉਨ੍ਹਾਂ ਦੀ ਨਿਯੁਕਤੀ ਦਾ ਲਗਾਤਾਰ ਵਿਰੋਧ ਕਰਦੀਆ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਖਨੌਰੀ ਨਿਵਾਸੀ ਨੋਜਵਾਨ ਜ਼ੋਰਾ ਸਿੰਘ ਉ¤ਪਲ ਨੇ ਡਾ. ਜਸਵੀਰ ਸਿੰਘ ਆਹਲੂਵਾਲੀਆ ਨਾਲ ‘ਵਰਸਿਟੀ ‘ਚ ਦਾਖਲੇ ਦੇ ਮਾਮਲੇ ਤੇ ਤਲਖ-ਕਲਾਮੀ ਹੋਣ ਕਾਰਨ ਯੂਨੀਵਰਸਿਟੀ ਕੈਂਪਸ ‘ਚ ਹੀ ਉਨ੍ਹਾਂ ਨੂੰ ਗੋਲੀ ਮਾਰ ਕੇ ਸਖਤ ਜਖ਼ਮੀ ਕਰ ਦਿੱਤਾ ਸੀ ਤੇ ਉਹ ਕਾਫੀ ਸਮਾਂ ਜ਼ੇਰੇ ਇਲਾਜ਼ ਰਹੇ ਹਨ। ਡਾ. ਆਹਲੂਵਾਲੀਆ ਵਲੋਂ ਹੁਣ 15 ਦਸੰਬਰ ਨੂੰ ਮੁੜ ਵੀਸੀ ਦਾ ਅਹੁਦਾ ਸੰਭਾਲਣ ਦੇ ਆਏ ਬਿਆਨ ਤੋਂ ਬਾਅਦ ਉਕਤ ਵਰਸਿਟੀ ਉਦੋਂ ਮੁੜ ਸੁਰਖੀਆਂ ‘ਚ ਆ ਗਈ ਜਦੋਂ ਸਮਾਜ ਸੇਵਕ ਤੇ ਪੰਜਾਬ ਯੂਨੀ ਦੇ ਸਾਬਕਾ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਡਾ. ਆਹਲੂਵਾਲੀਆ ਦੀ ਨਿਯੁਕਤੀ ਯੂਜੀਸੀ ਦੇ ਨਿਯਮਾਂ ਅਨੁਸਾਰ ਨਾ ਹੋਣ ਕਾਰਨ ਚੁਣੋਤੀ ਦੇ ਦਿੱਤੀ ਤੇ ਹਾਈ ਕੋਰਟ ਨੇ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ 14 ਫਰਵਰੀ 2012 ਤੱਕ ਜਵਾਬ ਮੰਗ ਲਿਆ। ਇਸ ਦੇ ਨਾਲ ਹੀ ਡਾ. ਆਹਲੂਵਾਲੀਆ ਵਲੋਂ ਮੁੜ ਵੀਸੀ ਦਾ ਅਹੁਦਾ ਸੰਭਾਲਣ ਦਾ ਸਖ਼ਤ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਤਿਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਕਿ ਬੀਜੇਪੀ ਅਤੇ ਆਰਐਸਐ¤ਸ ਦੀ ਹਿੰਦੂਤਵ ਅਤੇ ਫਿਰਕੂ ਸੋਚ ਦੇ ਗੁਲਾਮ ਬਣੇ ਸ. ਪ੍ਰਕਾਸ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਡਾ. ਆਹਲੂਵਾਲੀਆਂ ਵਰਗੇ ਕਥਿਤ ਅਯਾਸ ਕਿਸਮ ਦੇ ਇਨਸਾਨ ਨੂੰ ਸਿੱਖ ਕੌਮ ਦੀ ਇਸ ਮਹਾਨ ਯੂਨੀਵਰਸਿਟੀ ਦਾ ਵੀਸੀ ਲਗਾਉਣ ਦੀ ਕਾਰਵਾਈ ਕਰਕੇ ਉਹ ਸਿੱਖ ਸਮਾਜ ਤੇ ਦੂਸਰੀਆਂ ਕੌਮਾਂ ਨੂੰ ਕੀ ਸੰਦੇਸ ਦੇਣਾ ਚਾਹੁੰਦੇ ਹਨ ਅਤੇ ਸਿੱਖ ਧਰਮ ਦੀ ਕਿਹੜੀ ਸੇਵਾ ਕਰ ਰਹੇ ਹਨ? ਸ. ਮਾਨ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਦੇ ਇਸ ਇਤਿਹਾਸਿਕ ਅਸਥਾਨ ਤੇ ਕਿਸੇ ਤਰਾਂ ਦੀ ਅਜਿਹੀ ਕਾਰਵਾਈ ਨੂੰ ਕਦਾਚਿਤ ਬਰਦਾਸਤ ਨਹੀ ਕੀਤਾ ਜਾਵੇਗਾ ।
ਇਸੇ ਦੋਰਾਨ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਤੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਨੇ ਇਸ ਮਾਮਲੇ ਤੇ ਰੋਸ਼ ਜਾਹਿਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੌਜਵਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਵਾਰ ਵਾਰ ਡਾ. ਆਹਲੂਵਾਲੀਆਂ ਨੂੰ ਪੰਥਕ ਜਥੇਬੰਦੀਆਂ ਦੇ ਸਖ਼ਤ ਵਿਰੋਧ ਨੂੰ ਦਰਕਿਨਾਰ ਕਰਕੇ ਮੁੜ ਵਰਸਿਟੀ ਦਾ ਚਾਰਜ਼ ਸੰਭਾਲਣ ਲਈ ਦਬਾਅ ਬਣਾ ਰਹੇ ਹਨ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸਪਸ਼ਟ ਕਰੇ ਕਿ ਡਾ. ਆਹਲੂਵਾਲੀਆ ਦੀ ਸਿੱਖ ਕੌਮ ਨੂੰ ਕੀ ਦੇਣ ਹੈ? ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀਸੀ ਨੂੰ ਦੁਬਾਰਾ ਚਾਰਜ਼ ਸੰਭਾਲਿਆ ਤਾਂ ਆਉਂਦੀਆਂ ਵਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਸਿੱਖ ਸੰਗਤਾਂ ਅੱਗੇ ਜਵਾਬਦੇਹ ਹੋਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਇਸ ਸਬੰਧੀ ਕਿਹਾ ਕਿ ਵੀ.ਸੀ ਦੇ ਇਸ ਮੁੱਦੇ ਨੂੰ ਲੈ ਕੇ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਪੰਥਕ ਜਥੇਬੰਦੀਆਂ ਨਾਲ ਅਕਾਲੀ-ਭਜਪਾ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਾ ਟਕਰਾਅ ਪੈਦਾ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਹਾਈਕੋਰਟ ਦੇ ਨੋਟਿਸ ਦੇ ਬਾਵਯੂਦ ਵੀ ਜਸਬੀਰ ਸਿੰਘ ਆਹਲੂਵਾਲੀਆ ਨੂੰ ਮੁੜ ਭਲਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਿਸਟੀ ਦੇ ਉ¤ਪ-ਕੁਲਪਤੀ ਦਾ ਆਹੁਦੇ ‘ਤੇ ਤਾਇਨਾਤ ਕੀਤਾ ਜਾਂਦਾ ਹੈ ਤਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ 16 ਦਸੰਬਰ ਨੂੰ ਜਲੰਧਰ ਵਿੱਚ ਇਸ ਸਬੰਧੀ ਇੱਕ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਉਲੀਕ ਦੇਣਗੀਆਂ ਕਿਉਂਕਿ ਸਿੱਖ ਕੌਮ ਆਚਰਣਹੀਨਤਾ ਦੇ ਕਿਸੇ ਦੋਸ਼ੀ ਨੂੰ ਸ਼ਬਦ ਗੁਰੂ ਦੇ ਨਾਂ ਵਾਲੀ ਸੰਸਥਾ ਦੇ ਅਹਿਮ ਆਹੁਦੇ ‘ਤੇ ਬਿਠਾਉਣਾ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਇਸੇ ਸਬੰਧ ਵਿਚ ਆਲ ਸਿੱਖ ਸਟੂਡੈਂਟਸ ਫੈਡਰੇਸਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰਮਹੁੰਮਦ ਨੇ ਕਿਹਾ ਵੀਸੀ ਆਹਲੂਵਾਲੀਆ ਨੇ ਹਮੇਸ਼ਾ ਸਿੱਖੀ ਸਿਧਾਤਾਂ ਨੂੰ ਢਾਹ ਲਗਾਈ ਹੈ ਤੇ ਆਹਲੂਵਾਲੀਆ ਸਿੱਖੀ ਸਿਧਾਂਤਾ ਤੋਂ ਆਕੀ ਹੋਇਆ ਉਹ ਵਿਅਕਤੀ ਹੈ, ਜਿਸ ਉਪਰ ਪੰਜਾਬੀ ਯੂਨੀਵਰਸਿਟੀ ਦਾ ਵੀਸੀ ਹੁੰਦਿਆਂ ਹੋਇਆ ‘ਵਰਸਿਟੀ ਦੀ ਵਿੱਦਿਆਰਥਣ ਸਾਰੂ ਰਾਣਾ ਨੇ ਗੰਭੀਰ ਦੋਸ਼ ਲਗਾਏ ਸਨ ਤੇ ਵੀਸੀ ਖਿਲਾਫ ਬਕਾਇਦਾ ਕੇਸ ਵੀ ਦਰਜ਼ ਹੋਇਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਸਖਸ਼ ਨੂੰ ਪਵਿੱਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ‘ਵਰਸਿਟੀ ਦਾ ਵੀਸੀ ਲਗਾਉਣਾ ਬੇਹੱਦ ਸ਼ਰਮਨਾਕ ਗੱਲ ਸੀ ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਕੀ ਮਜ਼ਬੂਰੀ ਹੈ ਕਿ ਅਜਿਹੇ ਵਿਵਾਦਗ੍ਰਸਤ ਸਖਸ਼ ਨੂੰ ਮੁੜ ਇਸ ਅਹੁਦੇ ਦਾ ਦੁਬਾਰਾ ਚਾਰਜ਼ ਦੇਣਾ ਚਾਹੁੰਦੇ ਹਨ। ਦਲ ਖਾਲਸਾ ਦੇ ਜਨਰਲ ਸਕੱਤਰ ਭਾਈ ਕੰਵਰਪਾਲ ਸਿੰਘ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਜਦੋਂ ਸਮੁੱਚੀਆਂ ਪੰਥਕ ਜਥੇਬੰਦੀਆਂ ਵੀਸੀ ਦੇ ਕਿਰਦਾਰ ਨੂੰ ਲੈ ਕੇ ਉਸ ਦੀ ਮੁੜ ਨਿਯੁਕਤੀ ਦਾ ਵਿਰੋਧ ਕਰ ਰਹੀਆਂ ਹਨ ਤਾਂ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਉਹ ਸਿੱਖ ਸਿਧਾਂਤਾ ਨੂੰ ਤਿਲਾਜਲੀ ਦੇ ਕੇ ਆਹਲੂਵਾਲੀਆਂ ਨੂੰ ਮੁੜ ਵੀਸੀ ਦੇ ਅਹੁਦੇ ਤੇ ਨਿਯੁਕਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਰੋਸ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ ਤੇ ਚੋਣਾਂ ਵਿਚ ਵੀ ਸਿੱਖ ਕੌਮ ਇਸ ਪੰਥ ਵਿਰੋਧੀ ਫੈਸਲੇ ਦਾ ਜਵਾਬ ਮੰਗੇਗੀ। ਉਪਰੋਕਤ ਜਥੇਬੰਦੀਆਂ ਦੇ ਆਗੂਆਂ ਨੇ ਸ. ਬਾਦਲ ਤੇ ਜਥੇਦਾਰ ਮੱਕੜ ਨੂੰ ਸਖ਼ਤ ਸ਼ਬਦਾਂ ‘ਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਡਾ. ਆਹਲੂਵਾਲੀਆ ਨੂੰ ਯੂਨੀਵਰਸਿਟੀ ਦੇ ਵੀਸੀ ਦੇ ਅਹੁਦੇ ਤੇ ਦੁਬਾਰਾ ਬਿਠਾਉਣ ਤੋਂ ਬਾਜ ਨਾ ਆਏ ਤਾਂ ਪੰਥਕ ਜਥੇਬੰਦੀਆ ਇੱਕਠੀਆਂ ਹੋ ਕੇ ਦੇ ਜ਼ਬਰਦਸਤ ਰੋਸ ਮੁਜ਼ਾਹਰੇ ਕਰਨਗੀਆਂ ਤੇ ਇਸ ਸਬੰਧੀ ਲੰਮਾਂ ਸੰਘਰਸ਼ ਉਲੀਕਣ ਤੋਂ ਵੀ ਗੁਰੇਜ਼ ਨਹੀਂ ਕਰਨਗੀਆ।

149
ਕੌਮ ਦੇ ਮਹਾਨ ਯੋਧੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਦੇ ਸਤਕਾਰ ਯੋਗ ਮਾਤਾ ਜੀ ਬੀਬੀ
ਗੁਰਨਾਮ ਕੌਰ ਜੀ ਅਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਹਨ ਜੀ । ਮਾਤਾ ਜੀ ਦਾ ਅੰਤਿਮ
ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਗਦਲੀ ਵਿਖੇ ਦੁਪਹਿਰ ਨੂੰ 2 ਵਜੇ ਹੋਵੇਗਾ ਜੀ ।
(dushat gen. vedya da sodha lon wale bhai Harjinder
singh Jinda de maata ji sachkhand pyan kar gae aa)

ਮਾਤਾ ਜੀ
ਸ੍ਰੀ ਅਮ੍ਰਿੰਤਸਰ ਸਾਹਿਬ ਜੀ ਵਿਖੇ ਕੱਕੜ
ਹੋਸਪਿਟਲ ਵਿਖੇ ਇਲਾਜ਼ ਕਰਵਾ ਰਹੇ ਸਨ । ਉਨ੍ਹਾਂ ਦੇ ਪਰਿਵਾਰਿਕ ਸੁਤਾਰਾਂ ਦੇ ਮੁਤਾਬਿਕ
ਰਾਤ 9 ਵਜੇ ਮਾਤਾ ਜੀ ਅਪਣੇ ਪਰਿਵਾਰ ਦੇ ਮੈੰਬਰਾਂ ਨੂ ਕਹਿ ਰਹੇ ਸਨ ਦੇਖੋ ਜਿੰਦਾ,
ਸੁੱਖਾ ਅਤੇ ਬਾਪੁ ਜੀ ਆ ਗਏ ਹਨ ਤੇ ਮੈਨੂੰ ਇਕ ਬਹੁਤ ਵਡਾ ਸਾਰਾ ਗੁਰਦੁਆਰਾ ਸਾਹਿਬ ਜੀ
ਦਿੱਖ ਰਹੇ ਹਨ ਮੈਨੂੰ ਮੇਰੀ ਮਾਲਾ ਦੇਵੋ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਲਵਾਂ ।
ਅਸਪਤਾਲ ਵਿਚ ਹੋਣ ਕਰ ਕੇ ਮਾਲਾ ਨਾ ਮਿਲ ਸਕੀ ਤਦ ਮਾਤਾ ਜੀ ਕਹਿੰਦੇ ਸਨ ਕਿ ਡਾਕਟਰ ਜੀ
ਨੂੰ ਬੁਲਾ ਲਵੋ ਪਰ ਡਾਕਟਰ ਦੇ ਆਉਣ ਤਕ ਰਾਤ 9 ਵਜੇ ਮਾਤਾ ਜੀ ਇਸ ਦੁਨਿਆ ਵਿਚੋਂ ਜਾ ਸੁਕੇ
ਸਨ । ਮਾਤਾ ਜੀ ਦਾ ਅੰਤਿਮ ਸੰਸਕਾਰ ਅੱਜ 04.12.2011 ਉਨ੍ਹਾਂ ਦੇ ਪਿੰਡ ਗਦਲੀ ਵਿਖੇ ਦੁਪਹਿਰ ਨੂੰ 2 ਵਜੇ ਹੋਵੇਗਾ


""ਚੁੱਕ-ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਹਾਂ ਦੀ ਮੈਂ.....
ਜਿਹਨੀਂ ਰਾਹੀਂ ਗਏ ਨੇ ਸ਼ਹੀਦ ਮੇਰੀ ਕੌਮ ਦੇ,
ਵਾਰੇ-ਵਾਰੇ ਜਾਈਏ ਉਹਨਾਂ ਸਿੱਖ ਮਾਵਾਂ ਉਤੋ.....
ਜੀਹਦੀ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ,...............

150
1.ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦਾ ਮੁਰੀਦ ਹਰ ਕੋਈ ਤਾਂ ਦਲਜੀਤ ਵਰਗਿਆਂ ਦੇ ਗਾਏ ਗਲਤ ਗੀਤਾਂ ਦਾ ਵਿਰੋਧ ਕਰ ਰਿਹਾ ਹੈ ਪਰ ਮੁੰਡਿਆਂ-ਖੁੰਡਿਆਂ ਦਾ ਇਕ ਟੋਲਾ ਅਜੇ ਵੀ ਗੰਦੇ ਗੀਤਾਂ,ਗਾਇਕਾਂ ਦੀ ਵਡਿਆਂਈ ਵਿਚ ਅਕਾਸ਼-ਪਤਾਲ ਇਕ ਕਰੀ ਜਾ ਰਿਹਾ ਹੈ,,ਪਰ ਇਹ ਉਨਾਂ ਦਾ ਨਹੀ,ਉਨਾਂ ਉਤੇ ਹੋ ਚੁਕੇ ਮਹੌਲ ਦਾ ਅਸਰ ਹੈ,,ਜਦ ਉਨਾਂ ਦੇ ਖਾਨੇ ਗੱਲ ਪਵੇਗੀ ਤਾਂ ਉਹ ਵੀ ਅਸੱਭਿਅਕ ਗੀਤਾਂ ਤੇ ਗਾਇਕਾਂ ਦੇ ਵਿਰੋਧੀ ਬਣ ਜਾਣਗੇ..ਅਸਲ ਵਿਚ ਇਕ ਉਮਰ ਹੁੰਦੀ ਹੈ ਅੱਲੜਪੁਣੇ ਦੀ ਜਦੋਂ ਇਹੋ ਜਿਹੇ ਗਰਮ ਗਰਮ ਗੀਤ ਚੰਗੇ ਲੱਗਦੇ ਹੁੰਦੇ ਨੇ,,ਫੇਰ ਸਮੇਂ ਦੇ ਨਾਲ ਬੰਦੇ ਨੂੰ ਖੁਦ ਸ਼ਰਮ ਆਂਉਦੀ ਹੈ ਕਿ ਮੈਂ ਆਹ ਕੁਝ ਵੀ ਸੁਣਦਾ ਰਿਹਾਂ,,ਤੇ ਮੰਨਣ ਵਾਲੀ ਗੱਲ ਹੈ ਇਹ ਗਲਤੀ ਸਭ ਤੋਂ ਹੀ ਹੁੰਦੀ ਹੈ..ਪਰ ਉਸ ਉਮਰ ਵਿਚ ਬੰਦਾ ਇਨਾਂ ਵਾਂਗ ਨਹੀ ਸੁਣਦਾ ਕਿਸੇ ਦੀ...ਅਜੇ ਇਨਾਂ ਦੀ ਉਮਰ ਹੀ ਅਜਿਹੀ ਹੈ ਕਿ ਨਹੀ ਸਮਝ ਸਕਦੇ ਕਿ ਕੰਜਰਖਾਨਾ ਕਰਨ ਵਾਲੇ ਜਿੰਨਾਂ ਕੁੜੀਆਂ ਦੇ ਲੱਕਾਂ,ਪੱਟਾਂ,ਗੱਲ੍ਹਾਂ ਤੇ ਹੋਰ ਸਰੀਰਿਕ ਅੰਗਾਂ ਦੀ ਸਿਫਤ ਕਰਕੇ ਮੁੰਡੀਹਰ ਨੂੰ ਅੱਗ ਲਾ ਰਹੇ ਹਨ,ਉਹ ਤਾਂ ਉਨਾਂ ਦੀਆਂ ਆਂਪਣੀਆਂ ਹੀ ਭੈਣਾਂ,ਹਨ।ਜਦ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਨੂੰ ਚਾਚੇ,ਤਾਏ,ਭੂਆ ਦੀ ਕੁੜੀਆਂ ਦੇ ਸਰੀਰਕ ਅੰਗਾਂ ਦੀ ਬਣਤਰ ਦੱਸਕੇ ਕਾਮ-ਵਾਸ਼ਨਾ ਭੜਕਾਉਣ ਵਾਲੇ ਇਹ ਲੋਕ ਤਾਂ ਪੰਜਾਬੀ ਬੋਲੀ ਦੇ ਦੁਸ਼ਮਣ ਹਨ ਤਾਂ ਫਿਕਰ ਨਾ ਕਰੋ,ਕੋਈ ਇਨਾਂ ਵਿਚੋਂ ਹੀ ਨਿਤਰੇਗਾ ਤੇ ਕਹੇਗਾ,"ਮੈਨੂੰ ਹੁਣ ਪਤਾ ਲੱਗਾ ਕਿ ਚਮਕੀਲਾ ਕਿਉਂ ਠੋਕਿਆਂ ਸੀ...ਹੁਣ ਮੇਰੀ ਜਿੰਮੇਵਾਰੀ ਬਣਦੀ ਹੈ""" :thinking:

"2.ਗੰਦੀ ਗਾਇਕੀ ਦਾ ਹੜ੍ਹ ਪੰਜਾਬ ਦੇ ਵੈਰੀਆਂ ਦੀ ਸ਼ਹਿ ਤੇ ਵਗ ਰਿਹਾ ਹੈ ਤੇ ਹੈ ਤਾਂ ਕਿ ਪੰਜਾਬ ਦੀ ਸਿੱਖ ਜਵਾਨੀ ਉਨਾਂ ਸ਼ੂਰਬੀਰਾਂ ਨੂੰ ਭੂਲ ਜਾਵੇ ਜਿੰਨਾਂ ਨੇ 1978 ਤੋਂ ਇਥੇ ਦਿਲੀ ਦਰਬਾਰ ਨਾਲ ਟੱਕਰ ਲੈਕੇ ਇਤਿਹਾਸ ਸਿਰਜਿਆ..ਜਿਹੜੇ ਮੂੰਡੇ ਅੱਜ ਦਲਜੀਤ ਵਰਗੇ ਨੂੰ"ਪੰਜਾਬ ਦੀ ਸ਼ਾਨ" ਦੱਸ ਰਹੇ ਹਨ ਉਨਾਂਦੇ ਦਿਮਾਗ ਵਿਚ ਭਾਈ ਜਿੰਦਾ-ਸੁਖਾ ਤੇ ਹੋਰ ਜੁਝਾਰੂਆਂ ਦੀ ਫੋਟੋ ਨਿਕਲ ਗਈ ਹੈ।ਅੱਜ ਕਿਸੇ ਜੁਝਾਰੂ ਵੀਰ ਦੀ ਫੋਟੋ ਦਿਖਾਕੇ ਪੁਛੀਏ ਤਾਂ ਜਵਾਨਾਂ ਨੂੰ ਕੁੱਝ ਪਤਾ ਨਹੀ ਪਰ ਗਾਉਣ ਵਾਲਿਆਂ ਬਾਰੇ ਸਭ ਕੁਝ ਪਤਾ ਹੈ..ਅਸਲ ਵਿਚ ਖਾੜਕੂ ਲਹਿਰ ਦੀ ਕੀਤੀ ਕਤਰੀ ਤੇ ਸਵਾਹ ਪਾਉਣ ਲਈ ਨਿਤਰੇ ਇਹ ਗੀਤਕਾਰ ਤੇ ਗਾਇਕ ਬੜੀ ਖਾਮੋਸ਼ੀ ਨਾਲ ਪੰਜਾਬ ਦੀ ਸਿਖ ਜਵਾਨੀ ਨੂੰ ਸਿਖੀ ਤੋਂ ਬਾਗੀ ਕਰਕੇ ਉਨਾਂ ਨੂੰ ਕੰਜਰ ਬਣਾਉਣ ਦੇ ਰਾਹ ਪਏ ਹਨ। :yawn:

3.ਜਿਹੜੇ ਇਨਾਂ ਦੇ ਗੀਤਾਂ ਦੇ ਮੁਰੀਦ ਹਨ ਉਹ ਸੋਚਣ ਕਿ ਜਿੰਨਾਂ ਨੂੰ ਇਹ ਗੀਤਕਾਰ, ਮਾਸ਼ੂਕ ਦੱਸ ਰਹੇ ਹਨ ਉਹ 15 ਸਾਲ ਦੀਆਂ ਬੱਚੀਆਂ ਕੌਣ ਹਨ? ਕੀ ਉਹ ਤੁਹਾਡੀਆਂ ਆਪਣੀਆਂ ਭੈਣਾ ਨਹੀ? ਕੀ ਗੀਤ ਲਿਖਣ ਵਾਲੇ ਦੀ ਜਾਂ ਗਾਉਣ ਵਾਲੇ ਦੀ ਕੋਈ ਧੀ-ਭੈਣ,ਮਾਮੇ,ਚਾਚੇ ਜਾਂ ਤਾਏ ਦੀ ਧੀ ਨਹੀ 15 ਸਾਲ ਦੀ??ਇਨਾਂ ਨੇ ਤਾਂ ਲੋਈ ਲਾਹ ਦਿਤੀ ਹੈ ਸ਼ਰਮ ਹਿਆ ਵਾਲੀ ਪਰ ਪੰਜਾਬ ਦਾ ਅਣਖੀਲ਼ਾ ਗੱਭਰੂ ਕਿਉਂ ਗੰਦੀ ਗਾਲ ਵਰਗੀ ਗਾਇਕੀ ਸੁਣੇ?ਕੀ ਸਾਰਾ ਪੰਜਾਬ ਤੁਹਾਡੇ ਵਰਗਾ",ਭੈਣ---" ਹੈ? :thinking:

4.ਇਕ ਹੋਰ ਗੱਲ ,ਅਸੀਂ ਨਾ ਤਾਂ ਸਾਰੇ ਗੀਤਕਾਰਾਂ ਦੇ ਨਾ ਸਾਰੇ ਗਾਇਕਾਂ ਦੇ ਤੇ ਨਾ ਸਾਰੀ ਗਾਇਕੀ ਦੇ ਖਿਲਾਫ ਹਾਂ,,ਅਸੀ ਤਾਂ ਗੰਦੌ,ਦੋਹਰੇ ਅਰਥਾਂ ਵਾਲੀ ਤੇ ਉਸ ਅਸੱਭਿਅਕ ਗਾਇਕੀ ਦੇ ਖਿਲਾਫ ਹਾਂ ਜੋ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾ ਰਹੀ ਹੈ।।ਅਸੀ ਉਸ ਗਲਤ ਗਾਇਕੀ ਦੇ ਖਿਲਾਫ ਹਾਂ ਜਿਸਨੂੰ ਸੱਿਭaਾਚਾਰ ਦੀ ਸੇਵਾ ਦੇ ਨਾਂ ਹੇਠ ਪੇਸ਼ ਕੀਤਾ ਜਾਂਦਾ ਹੈ ਉਂਝ ਤਾਂ ਬੜੇ "ਹੋਰ ਤਰਾਂ ਦੇ ਗੀਤ" ਵੀ ਆਈ ਜਾ ਰਹੇ ਹਨ ਪਰ ਉਨਾਂ ਦੀ ਕਦੇ ਕੋਈ ਚਰਚਾ ਨਹੀ ਕਰਦਾ ਕਿਉਂਕਿ ਉਨਾਂ ਗੀਤਾਂ ਨੂ ਸੁਣਨ ਵਾਲਾ ਪਹਿਲੋਂ ਹੀ ਤਿਆਰ ਹੁੰਦਾ ਹੈ ਕਿ ਇਸ ਵਿਚ ਤਾਂ ਗੰਦ ਮੰਦ ਹੀ ਹੈ..ਸੱਮਸਿਆਂ ਤਾਂ ਉਨਾਂ ਗੀਤਾਂ ਦੀ ਹੈ ਜੋ ਪਰਿਵਾਰ ਨਾਲ ਟੀ.ਵੀ ਦੇਖਦੇ ਦੇਖਦੇ ਆ ਜਾਣ ਮਗਰੋਂ ਬੰਦਾ ਸ਼ਰਮਸ਼ਾਰ ਹੋਕੇ ਛੇਤੀ ਛੇਤੀ ਚੈਨਲ ਬਦਲ ਦਿੰਦਾ ਹੈ।ਇਨਾਂ ਕੰਜਰਾਂ ਨੂੰ ਕੀ ਹੱਕ ਹੈ ਕਿ ਸਭਿਅਕ ਲੋਕਾਂ ਨੂੰ ਵਾਰ ਵਾਰ ਆਪਣੀ ਨੀਚ ਸੋਚ ਨਾਲ਼ ਸ਼ਰਮਿੰਦਾ ਕਰਨ? :wait:

5.ਪੰਜਾਬ ਨੇ ਜਿਸ ਗੌਰਵ ਤੇ ਸ਼ਾਨ ਨਾਲ ਜੀਕੇ ਵਿਖਾਇਆ ਹੈ ਉਸ ਖਾੜਕੂ ਵਿਰਸੇ ਦੇ ਵਾਰਿਸ ਅਜੇ ਖਤਮ ਨਹੀ ਹੋਏ।ਹਕੂਮਤੀ ਸੇਵਾ ਕਰਕੇ ਸਿੱਖ ਜਵਾਨੀ ਨੂੰ ਕੁਰਾਹੇ ਪਾ ਰਹੇ ਗੰਦੇ ਗੀਤਕਾਰਾਂ,ਗਾਇਕਾਂ ਤੇ ਸਰੋਤਿਆਂ ਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਅੱਤ ਹਰ ਚੀਜ ਦਾ ਬੁਰਾ ਹੁੰਦਾ ਹੈ,,ਜਿੰਨਾ ਚਿਰ ਪੰਜਾਬ ਨੇ ਤੁਹਾਡੀ ਕਰਤੂਤ ਬਰਦਾਸ਼ਤ ਕਰਨੀ ਸੀ ਕਰ ਲਈ,ਹੁਣ ਪੰਜਾਬ ਦੀ ਜਵਾਨੀ ਜਾਗ ਪਈ ਹੈ.. ਹੁਣ ਤੁਹਾਡਾ ਕੰਜਰਖਾਨਾ ਨਹੀ ਚੱਲਣਾ,,ਬੰਦੇ ਦੇ ਪੁੱਤ ਬਣਕੇ ਸਚੀ ਸੁਚੀ ਤੇ ਪੰਜਾਬ ਦੇ ਸੱਭਿਆਚਾਰ ਦੀ ਅਨੁਸਾਰ ਗੀਤਕਾਰੀਤੇ ਗਾਇਕੀ ਪੇਸ਼ ਕਰੋ ਜੋ ਸਮਾਜ ਨੂੰ ਸੇਧ ਦੇਵੇ।ਮਨੋਰੰਜਨ ਦੇ ਨਾ ਹੇਠ ਆਪਣੀਆਂ ਧੀਆਂ.ਭੈਣਾਂ ਦੀ ਸਰੀਰਕ ਬਣਤਰ ਦੀ ਗਿਣਤੀ ਮਿਣਤੀ ਬੰਦ ਕਰੋ।ਤੁਹਾਨੂੰ ਨਹੀ,ਪਰ ਪੰਜਾਬ ਨੂੰ ਫੇਰ ਵੀ ਸ਼ਰਮ ਹੈ ਉਨਾਂ ਦੀ,ਅਕਸਰ ਉਹ ਵੀ ਇਥੌਂ ਦੀਆਂ ਜੰਮੀਆਂ ਜਾਈਆਂ ਹਨ..... :stopit: :wait: :thinking:
by Sarabji Singh Ghuman

151
Sant Jarnail Singh Bhindranwale

ਤੂੰ ਕਾਹਤੋਂ ਤੁਰ ਗਿਆ ਸੂਰਿਆ
ਅਜੇ ਮੈਨੂੰ ਸੀ ਤੇਰੀ ਲੋੜ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ
ਮੇਰੀ ਕੁੱਖੋਂ ਜੰਮੇ ਬਦਲ ਗਏ
ਮੇਰਾ ਟੁੱਟ ਗਿਆ ਅੱਜ ਮਾਣ
ਇੱਥੇ ਭਈਏ ਵੇਖ ਬਿਹਾਰ ਦੇ
ਮੇਰੀ ਹਿੱਕ ਤੇ ਥੁੱਕਦੇ ਪਾਨ
ਸਭ ਕੁਰਸੀ ਦੇ ਪੁੱਤ ਬਣ ਗਏ
ਮੇਰਾ ਕੋਈ ਨਹੀਂ ਸੁਣਦਾ ਸ਼ੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ
ਮੇਰੀ ਹਿੱਕ ਤੇ ਵੇਖ ਲੈ ਵਗਦੇ
ਅੱਜ ਨਸ਼ਿਆਂ ਦੇ ਦਰਿਆ
ਸੀ ਮੈਂ ਵਸਦੀ ਗੁਰਾਂ ਦੇ ਨਾਮ ਤੇ
ਮੈਨੂੰ ਪਖੰਡੀਆਂ ਘੇਰ ਲਿਆ
ਮੈਨੂੰ ਨੋਚ-ਨੋਚ ਕੇ ਖਾ ਗਏ
ਇਹ ਚਿੱਟ ਕੱਪੜੀਏ ਚੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ

Sant Jarnil Singh Bhindranwale - Dharam Rakhyak
(February 12, 1947–June 6, 1984)

Sant Jarnail Singh Ji Bhindranwale

Born: February 12, 1947

Rode, Faridkot, Punjab, India

Died: June 6, 1984

Akal Takht Complex, Amritsar, Punjab, India

Leader of Damdami Taksal

Spouse: Bibi Pritam Kaur

Children: Isher Singh and Inderjeet Singh

Early Life:
Sant Jarnail Singh Ji Khalsa was born on 12 February, 1947 in village Rodey (District Faridkot) Punjab. His father Bapu Joginder Singh was a Sikh Farmer and was affiliated to Damdami Taksal. Once Sant Gurbachan Singh Ji, then head of Damdami Taksal, came to village Roday and asked Baba Joginder Singh to admit one of his seven sons to the Taksal. In this way Jarnail Singh, who was younger of all, became a student of Damdami Taksal.

14th Head of Damdami Taksal:
The successor to Sant Gurbachan Singh Khalsa Bhindranwale, Sant Kartar Singh Khalsa Bhindranwale, who died in a road accident on August 16, 1977, mentioned Sant Jarnail Singh Khalsa Bhidranwale as being the new head of the Damdami Taksal. Sant Ji was formally elected as 14th Head of Damdami Taksal at a bhog ceremony at Mehta Chowk on August 25, 1977.

His Mission:
In Punjab, Sant Bhindranwale went from village to village as a religious missionary talking with Sikh people. He asked Sikhs to live according to the rules and tenets of Sikhism. He would give long speeches and encourage numerous youths to take Amrit, the holy nectar. Bhindranwale preached to young Sikh men who had lost their path, encouraging them to return to his path of Khalsa by giving up vices like women, drugs, addictions, etc. His focus on fighting for some cause made him a hero in the eyes of young Sikhs. Sant Ji realized that Sikhs are not treated at par with Hindus in India and we are Slaves under Indian System. So he made Sikhs, especially the youth, awair of this fact. He lead to a long struggle against opressive and discriminatory policies of Indian State.

Saka ’78 and Aftermath:
Indian Government, lead by Indira Gandhi, was committing planned attacks on Sikhs and Sikhism. Nirankari Mandal’s anti-Sikh preaching was also a part of this plan. Sant Kartar Singh Ji had earlier identified this problem and tackled it in a peacefully. On April 13, 1978, Nirankari Mandal was holding a function at Sri Amritsar, where Nirankari Head personified himself as Guru Gobind Singh Ji and did such other acts which outraged religious feelings of Sikhs. Sikhs protested against this function peacefully and were attacked by Nirankaris with fire-arms and sharp-edged weaponsThe confrontation led to the murder of thirteen Sikhs. Legal Proceedings against the Nirankaris resulted in nothing. On April 24, 1980, the leader of Nirankaris, Gurbachan Singh, was killed.

On September 9, 1981, Lala Jagat Narain, the proprietor of the Hind Samachar Group which was play anti-Sikh role, was shot dead near the Amaltas Motel. Lala Jagat Narain was a prominent opponent of Bhindranwale. Two days after the assassination, police issued warrants for the arrest of Bhidranwale. A police search in Chando Kalan, a Haryana village, failed to produce an arrest but burned buses of Damdami Taksal. Gurbani was also burnt there. Sant Bhidranwale publicly announced that he would surrender on September 20.
On September 20, 1981, Bhindranwale was arrested on charges of orchestrating Lala Jagat Narain's murder. Over the next 25 days while Bhindranwale was held in custody, sporadic fights erupted in areas where Bhindranwale's accomplices had gathered. Bhindranwale was released on bail on October 15 as India's Home Minister; Giani Zail Singh announced in the Parliament that there was no evidence against Bhindrawale.

On 19 July 1982, Bhai Amrik Singh (President of All India Sikh Students Federation) was arrested by Punjab Police. Sant Jarnail Singh Ji launched a morcha after performing Ardas at Sri Akal Takht Sahib. This morcha was latter joined by Shiromani Akali Dal and all other Sikh organizations. Demand of implementation of Anandpur Sahib Resolution became goal of this struggle. This struggle was peaceful but government many times tried to outrage Sikhs and give a violent turn to the morcha. Governments’ planning was to make an attack on Sri Akal Takht Sahib (the highest Political Authority of Sikhs) as the base of Dharm Youdh Morcha was at Sri Akal Takht Sahib Ji.

Martyrdom:
On June 03, 1984 Indian Army attacked on Sri Akal Takht Sahib Ji. This was the day of Martyrdom Anniversary of Fifth Sikh Guru, Sri Guru Arjan Sahib Ji. Sikhs in a large number was gathered at Sri Darbar Sahib. Army used tanks and heavy Guns in this attack. Sant Jarnail Singh Ji Bhindranwale, Bhai Amrik Singh Ji, General Subegh Singh Ji and some other Sikh warriors defended Sri Akal Takht Sahib and Sri Darbar Sahib till their death. Heavy loss wes caused to Indian Army during this attack which showed how bravely Sikh repeated their history in protecting their religious places. Sant Jarnail Singh Ji was martyred on 6 June 1984.

Sant Jarnail Singh Bhindranwale was praised by many Sikhs as a matyr of common time. Sant Jarnail Singh Bhindranwale is hailed by some for his efforts to preach the philosophy of the Guru Granth Sahib to the Sikh people. The sant jarnail singh ji Bhindranwale as "a phenomenal figure of modern Sikhism."

152
ਚੰਡੀਗੜ,( 20ਨਵੰਬਰ2011) : ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਨੂੰ ਉਸ ਸਮੇਂ ਭਾਰੀ ਨਾਮੋਸ਼ੀ ਦਾ ਸਾਮਣਾ ਕਰਨਾ ਪਿਆ ਜਦੋ ਭਾਰਤ ਦੇ ਸਾਬਕਾ ਰਾਸ਼ਟਰੀਪਤੀ ਅਤੇ ਉਘੇ ਸਾਇੰਸਦਾਨ ਡਾ ਏ ਪੀ ਜੇ ਅਬਦੁੱਲ ਕਲਾਮ ਨੇ ਇਹ ਸਪਸ਼ਟ ਕੀਤਾ ਕਿ ਉਹ 25 ਨਵੰਬਰ ਨੂੰ ਖਾਲਸਾ ਹੈਰੀਟੇਜ ਕੰਪਲੈਕਸ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਨਹੀਂ ਹੋਣਗੇ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਬੜੇ ਜੋਰ ਸ਼ੋਰ ਨਾਲ ਐਲਾਨ ਕੀਤਾ ਸੀ ਕਿ ਡਾ ਕਲਾਮ ਖਾਲਸਾ ਹੈਰੀਟੇਜ ਕੰਪਲੈਕਸ ਦੇ ਉਦਘਾਟਨੀ ਸਮਾਗਮਾਂ ਵਿਚ ਸ਼ਿਰਕਤ ਕਰਨਗੇ। ਪਹਿਲਾਂ ਸ੍ਰੋਮਣੀ ਅਕਾਲੀ ਦਲ ਨੇ ਇਨ੍ਹ੍ਰਾਂ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਸੱਦਾ ਦਿੱਤਾ ਸੀ, ਪ੍ਰੰਤੂ ਡਾ ਮਨਮੋਹਨ ਸਿੰਘ ਇਨ੍ਹਾਂ ਸਮਾਗਮਾਂ ਵਿਚ ਨਹੀਂ ਆ ਰਹੇ ਹਨ। ਬਾਅਦ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਗਾਇਆ ਕਿ ਡਾ ਮਨਮੋਹਨ ਸਿੰਘ ਕੈਪਟਨ ਅਮਰਿੰਦਰ ਸਿੰਘ ਕਾਰਨ ਖਾਲਸਾ ਹੈਰੀਟੇਜ ਕੰਪਲੈਕਸ ਸਮਾਗਮ ਵਿਚ ਸ਼ਿਰਕਤ ਨਹੀਂ ਕਰ ਰਹੇ ਹਨ। ਹੁਣ ਜਦੋ ਡਾ ਕਲਾਮ ਨੇ ਇਹ ਕਹਿ ਦਿੱਤਾ ਕਿ ਉਹ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਨਹੀਂ ਕਰਨਗੇ ਤਾਂ ਪੰਜਾਬ ਸਰਕਾਰ ਨੂੰ ਕਾਫੀ ਨਾਮੋਸ਼ੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਡਾ ਕਲਾਮ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਕੋਈ ਵਿਚ ਸੱਦਾ ਨਾ ਹੀ ਸਰਕਾਰ ਅਤੇ ਨਾ ਹੀ ਕਿਸੇ ਸੰਗਠਨ ਨੇ ਦਿੱਤਾ ਹੈ। ਡਾ ਕਲਾਮ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਸੱਦਾ ਦਿੱਤਾ ਵੀ ਹੁੰਦਾ ਤਾਂ ਵੀ ਉਹ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਨਹੀਂ ਕਰਦਾ ਕਿਉਂਕਿ ਸੱਤਾਧਾਰੀ ਪਾਰਟੀ ਚੌਣਾਂ ਤੋ ਪਹਿਲਾਂ ਇਸ ਦਾ ਲਾਹਾ ਲੈਣ ਦਾ ਯਤਨ ਕਰਦੀ।
ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੇ ਡਾ ਕਲਾਮ ਨੂੰ ਸੱਦਾ ਦੇਣ ਦੀ ਜਿੰਮੇਵਾਰੀ ਸਾਬਕਾ ਐਮ ਪੀ ਤਰਲੋਚਨ ਸਿੰਘ ਦੀ ਲਗਾਈ ਸੀ।
ਹੁਣ ਜਦੋ ਡਾ ਕਲਾਮ ਨੇ ਖਾਲਸਾ ਹੈਰੀਟੇਜ ਕੰਪਲੈਕਸ ਵਿਚ ਸ਼ਾਮਲ ਹੌਣ ਤੋ ਜਵਾਬ ਦੇ ਦਿੱਤਾ ਹੈ ਤਾਂ ਸਰਕਾਰ ਫਿਲਮੀ ਐਕਟਰਾਂ ਨੂੰ ਸੱਦ ਕੇ ਲੋਕਾਂ ਦਾ ਮਨਪ੍ਰਚਾਵਾ ਕਰਨ ਬਾਰੇ ਸੋਚ ਰਹੇ ਹਨ। ਪੰਜਾਬ ਦੀ ਖਜ਼ਾਨਾ ਮੰਤਰੀ ਡਾ ਉਪਿੰਦਰਜੀਤ ਕੌਰ ਨੇ ਹਾਲ ਹੀ ਵਿੱਚ ਇਹ ਬਿਆਨ ਦਿੱਤਾ ਹੈ ਕਿ ਵਿਰਾਸਤ ਏ ਖਾਲਸਾ ਦੇ ਉਦਘਾਟਨੀ ਸਮਾਗਮਾਂ ਵਿੱਚ ਅਮਿਤਾਭ ਬਚਨ ਸ਼ਿਰਕਤ ਕਰਨਗੇ। ਪੰਜਾਬ ਸਰਕਾਰ ਵੱਲੋ ਅਮਿਤਾਭ ਬਚਨ ਨੂੰ ਇਨ੍ਹਾਂ ਸਮਾਗਮਾਂ ਵਿੱਚ ਸੱਦਾ ਦੇਣ ਕਰਨ ਨਵਾਂ ਵਿਵਾਦ ਪੈਦਾ ਹੋ ਸਕਦਾ ਹੈ। ਸਿੱਖਾਂ ਵਿੱਚ ਇਸ ਗੱਲ ਦਾ ਅਜੇ ਵੀ ਰੋਸ ਹੈ ਕਿ ਅਮਿਤਾਭ ਬਚਨ ਜੋ ਕਿਸੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਜਦੀਕ ਰਹੇ ਹਨ, ਦੀ ਸਿੱਖ ਵਿਰੋਧੀ ਦੰਗਿਆਂ ਸਮੇਂ ਨਕਾਰਾਤਮਕ ਭੂਮਿਕਾ ਰਹੀ ਹੈ। ਨਾ ਕੇਵਲ ਦੇਸ਼ ਬਲਕਿ ਵਿਦੇਸ਼ਾਂ ਵਿਚ ਵਸੇ ਸਿੱਖਾਂ ਦੇ ਮਨਾਂ ਵਿੱਚ ਅਮਿਤਾਭ ਬਚਨ ਪ੍ਰਤੀ ਕਾਫੀ ਕੁੜਤਨ ਹੈ, ਭਾਵੇਂ ਕਿ ਉਹ ਫਿਲਮ ਇੰਡਸਟਰੀ ਦੇ ਇੱਕ ਪ੍ਰਮੁੱਖ ਅਦਾਕਾਰ ਹਨ।
ਹੁਣ ਜਦੋ ਅਮਿਤਾਭ ਬਚਨ ਨੂੰ ਸਰਕਾਰ ਨੇ ਸੱਦਾ ਦਿੱਤਾ ਹੈ ਤਾਂ ਪੰਥਕ ਧਿਰਾਂ ਸਰਕਾਰ ਦੀ ਨੁਕਤਾਚੀਨੀ ਕਰ ਸਕਦੀਆਂ ਹਨ। ਕੁਝ ਸਮੇਂ ਪਹਿਲਾਂ ਜਦੋ ਪੰਜਾਬ ਸਰਕਾਰ ਨੇ ਸ਼ਾਰੁੱਖ ਖਾਨ ਨੂੰ ਬਠਿੰਡਾ ਵਿਖੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਬੁਲਾਇਆ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਇਸ ਲਈ ਨੁਕਤਾਚੀਨੀ ਹੋਈ ਕਿ ਸਰਕਾਰ ਨੇ ਅਰਧ ਨਗਨ ਕੁੜੀਆਂ ਸਟੇਜ ਤੇ ਨਚਾਈਆਂ। ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਬਾਅਦ ਵਿੱਚ ਇਸ ਗਲਤੀ ਨੂੰ ਮਹਿਸੂਸ ਕੀਤਾ। :thinking:

153
ਵਿਰਾਸਤ-ਏ-ਖਾਲਸਾ ਸੈਂਟਰ ’ਚੋਂ ਅਸਲ ਅਜੂਬਾ ਨਿਸ਼ਾਨ ਏ ਖਾਲਸਾ ਗਾਇਬ ਤੀਜੀ ਵਾਰ ਬਦਲਿਆ ਗਿਆ ਹੈ ਵਿਰਾਸਤ-ਏ-ਖਾਲਸਾ ਦਾ ਨਾਮ......


ਆਨੰਦਪੁਰ ਸਾਹਿਬ, (18 ਨਵੰਬਰ2011): ਬਾਦਲ ਸਰਕਾਰ ਵਲੋਂ ਸਿੱਖਾਂ ਨੂੰ ਰਿਝਾਉਣ ਲਈ ਆਪਣੀ ਵੱਡੀ ਪ੍ਰਾਪਤੀ ਦੇ ਰੂਪ ਵਿਚ ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਉਸਾਰੇ ਗਏ ਵਿਰਾਸਤ-ਏ-ਖਾਲਸਾ ਦਾ ਉਦਘਾਟਨ ਬੜੀ ਧੂਮਧਾਮ ਨਾਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ,ਪਰੰਤੂਇਸ ਵਿਰਾਸਤ-ਏ-ਖਾਲਸਾ ਸੈਂਟਰ ‘ਚ ਸਿੱਖੀ ਦੀ ਅਸਲ ਨਿਸ਼ਾਨੀ ਨਿਸ਼ਾਨੇ-ਏ-ਖਾਲਸਾ, ਜਿਹੜਾ ਕਿ ਖੰਡੇ ਦੇ ਰੂਪ ਵਿਚ ਇਸ ਮਹਾਨ ਯਾਦਗਾਰ ਦੇ ਮੁਢਲੇ ਮਾਡਲ ‘ਚ ਸ਼ਾਮਲ ਸੀ, ਉਹ ਅਲੋਪ ਕਰ ਦਿੱਤਾ ਗਿਆ ਹੈ। ਨਿਸ਼ਾਨੇ ਏ ਖਾਲਸਾ ਤੋਂ ਅਧੂਰੀ ਇਹ ਯਾਦਗਾਰ ਸਿੱਖਾਂ ਨੂੰ ਉਨ੍ਹਾਂਦੀ ਵਿਰਾਸਤ ਨਾਲ ਕਿੰਨਾ ਕੁ ਜੋੜੇਗੀ ਅਤੇ ਇਸ ਬਵਾਲ ਦਾ ਸਿੱਖ ਸਿਆਸਤ ਤੇ ਕੀ ਪ੍ਰਭਾਵ ਪਵੇਗਾ ਇਹ ਤਾਂ ਭਾਵੇਂ ਸਮੇਂ ਦੀ ਬੁੱਕਰ ‘ਚ ਹੈ,ਪਰੰਤੂਜਾਪਦਾ ਹੈ ਕਿ ਇਸ ਮੁੱਦੇ ਤੇ ਪੰਥਕ ਸਿਆਸਤ ਇੱਕ ਵਾਰ ਫਿਰ ਜ਼ਰੂਰ ਗਰਮਾ ਜਾਵੇਗੀ। ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਵਿਖੇ ਉਸਾਰਿਆ ਵਿਰਾਸਤ ਏ ਖਾਲਸਾ ਸੈਂਟਰ ਦਾ 25 ਨਵੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਉਦਘਾਟਨ ਕੀਤਾ ਜਾ ਰਿਹਾ ਹੈ,ਪਰੰਤੂਉਦਘਾਟਨ ਤੋਂ ਪਹਿਲਾ ਇਸ ਅਧੂਰੇ ਪ੍ਰੋਜੈਕਟ ਸਬੰਧੀ ਚਰਚਾਵਾਂ ਦਾ ਬਜ਼ਾਰ ਕਾਫੀ ਗਰਮ ਹੈ। ਜ਼ਿਕਰਯੋਗ ਹੈ ਕਿ 22 ਨਵੰਬਰ 1998 ਨੂੰ ਪੰਥਕ ਵਿਵਾਦ ਤੋਂ ਬਾਅਦ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਤਖਤ ਸਾਹਿਬ ਦੇ ਪੰਜ ਪਿਆਰਿਆਂ ਸਾਹਿਬਾਨ ਭਾਈ ਮੇਜਰ ਸਿੰਘ, ਭਾਈ ਅਜਾਇਬ ਸਿੰਘ, ਭਾਈ ਸਤਨਾਮ ਸਿੰਘ, ਭਾਈ ਹਰਬੰਸ ਸਿੰਘ ਤੇ ਭਾਈ ਦਰਸ਼ਨ ਸਿੰਘ ਕੋਲੋਂ ਇਸ ਬਹੁ ਕਰੋੜੀ ਪ੍ਰੋਜੈਕਟ ਦਾ ਨੀਂਹ ਪੱਥਰ ਰਖਵਾਇਆ ਗਿਆ ਸੀ ਤੇ ਦੇਸ਼ਾਂ ਵਿਦੇਸ਼ਾਂ ਵਿਚੋਂ ਖਾਲਸਾ ਪੰਥ ਦੀਆਂ ਮਹਾਨ ਸ਼ਖਸੀਅਤਾਂ ਅਨੰਦਪੁਰ ਸਾਹਿਬ ਪੁੱਜੀਆਂ ਹੋਈਆਂ ਸਨ। ਇਸ ਮੌਕੇ ਇਸ ਪ੍ਰੋਜੈਕਟ ਦੇ ਆਰਕੀਟੈਕਟ ਮੈਸ਼ੇ ਸੈਫਦੀ ਵਲੋਂ ਇਸ ਪ੍ਰੋਜੈਕਟ ਦਾ ਮੁਕੰਮਲ ਨਕਸ਼ਾ ਸ਼ੀਸ਼ੇ ਵਿਚ ਜੜਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਲਾਇਆ ਸੀ, ਜਿਸ ਵਿਚ ਨਿਸ਼ਾਨੇ ਏ ਖਾਲਸਾ ਰੂਪੀ ਖੰਡਾਂ ਜਿਸਦੀ ਉਚਾਈ 300 ਫੁੱਟ ਦਰਸਾਈ ਗਈ ਸੀ ਬਣਾਇਆ ਗਿਆ ਸੀ ਤੇ ਇਸ ਖੰਡੇ ਦੀ ਬਣਤਰ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਸੀ ਜਿਸ ‘ਚ 13 ਮੰਜਲਾਂ ਉਸਾਰੀਆਂ ਜਾਣੀਆਂ ਸਨ ਤੇ ਅਸਲ ਵਿਚ ਇਹ ਉਹ ਨਿਸ਼ਾਨ ਏ ਖਾਲਸਾ ਨੂੰ ਮੱਖਣ ਵਿਚੋਂ ਵਾਲ ਵਾਂਗ ਬਾਹਰ ਕਿਉਂ ਕਰ ਦਿੱਤਾ ਗਿਆ ਤੇ ਕਿਸ ਦੀ ਸਲਾਹ ਨਾਲ ਬਾਹਰ ਕਰ ਦਿੱਤਾ ਗਿਆ ਸਮਝ ਤੋਂ ਬਾਹਰ ਦੀ ਗੱਲ ਹੈ, ਹੋਰ ਤਾਂ ਹੋਰ ਪੰਜਾਂ ਪਿਆਰਿਆਂ ਵਲੋਂ ਰੱਖੇ ਨੀਂਹ ਪੱਥਰ ਦਾ ਵੀ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ, ਜਿਸਦੀ ਪੰਥਕ ਹਲਕਿਆਂ ‘ਚ ਸਖਤ ਅਲੋਚਨਾ ਹੋ ਰਹੀ ਹੈ ਤੇ ਇਸਨੂੰ ਸਿੱਖ ਧਰਮ ਦੇ ਸਰਵੋ ਸਰਵਾ ਪੰਜਾਂ ਪਿਆਰਿਆਂ ਦਾ ਘੋਰ ਅਪਮਾਨ ਸਮਝਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਿੱਖ ਸਾਹਿਬ ਜਥੇਦਾਰ ਤਰਲੋਚਨ ਸਿੰਘ ਦੀ ਹਾਜ਼ਰੀ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂਵਲੋਂ ਗੋਲ ਮੋਲ ਜਵਾਬ ਦਿੰਦਿਆਂ ਆਖਿਆ ਕਿ ਪੰਜਾਂ ਪਿਆਰਿਆਂ ਦਾ ਮਾਨ ਸਨਮਾਨ ਕਾਇਮ ਰੱਖਿਆ ਜਾਵੇਗਾ,ਪਰੰਤੂਨੀਂਹ ਪੱਥਰ ਸਬੰਧੀ ਉਨ੍ਹਾਂਕੋਈ ਸਪੱਸ਼ਟ ਉਤਰ ਨਾ ਦਿੱਤਾ। ਜ਼ਿਕਰਯੋਗ ਹੈ ਕਿ ਨਿਸ਼ਾਨ ਏ ਖਾਲਸਾ ਤੋਂ ਬਿਨ੍ਹਾਂਇਸ ਬਹੁਕਰੋੜੀ ਪ੍ਰੋਜੈਕਟ ਦੀ ਦਿੱਖ ਸਿੱਖ ਧਰਮ ਨਾਲ ਸਬੰਧਤ ਧਾਰਮਿਕ ਅਸਥਾਨਾਂ ਵਰਗੀ ਨਹੀਂ ਲੱਗੇਗੀ,ਪਰੰਤੂਖੰਡੇ ਦੇ ਨਿਸ਼ਾਨ ਵਾਲੇ ਮੀਨਾਰ ਏ ਖਾਲਸਾ ਦੇ ਬਣਨ ਨਾਲ ਇਸਦੀ ਸ਼ਾਨ ਵਿਚ ਬਹੁਤ ਵਾਧਾ ਹੋਣਾ ਸੀ, ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਨਿਸ਼ਾਨੇ ਏ ਖਾਲਸਾ ਦਾ ਨਿਰਮਾਣ ਕਰਨ ਲਈ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਬਰਮਿੰਘਮ ਵਲੋਂ 35 ਕਰੋੜ ਦਾ ਐਸਟੀਮੇਟ ਤਿਆਰ ਕਰਵਾ ਕੇ, ਇਸਦੀ ਨਿਸ਼ਕਾਮ ਸੇਵਾ ਸਬੰਧੀ ਤਜ਼ਵੀਜ ਭੇਜੀ ਸੀ,ਪਰੰਤੂਸ਼੍ਰੋਮਣੀ ਕਮੇਟੀ ਵਲੋਂ ਉਸ ਤਜ਼ਵੀਜ ਤੇ ਗੌਰ ਕਿਉਂ ਨਾ ਕੀਤਾ ਗਿਆ, ਸੋਚਣ ਵਾਲੀ ਗੱਲ ਹੈ। ਇਸ ਪ੍ਰੋਜੈਕਟ ਦਾ ਵਾਰ ਵਾਰ ਬਦਲਿਆ ਜਾ ਰਿਹਾ ਨਾਮ ਵੀ ਕਈ ਖੁੰਢ ਚਰਚਾਵਾਂ ਨੂੰ ਜਨਮ ਦੇ ਰਿਹਾ ਹੈ, ਅੱਠਵੇਂ ਅਜੂਬੇ ਵਜੋਂ ਪ੍ਰਚਾਰੇ ਇਸ ਪ੍ਰੋਜੈਕਟ ਦੇ ਉਦਘਾਟਨ ਸਮੇਂ ਸਿੱਖ ਹੈਰੀਟੇਜ ਕੰਪਲੈਕਸ ਰੱਖਿਆ ਸੀ, ਬਾਅਦ ‘ਚ ਇਸਦਾ ਨਾਮ ਬਦਲਕੇ ਖਾਲਸਾ ਹੈਰੀਟੇਜ ਕੰਪਲੈਕਸ ਰੱਖ ਦਿੱਤਾ ਗਿਆ ਤੇ ਹੁਣ ਤੀਜੀ ਵਾਰ ਇਸਦਾ ਨਾਮ ਬਦਲਕੇ ਵਿਰਾਸਤ ਏ ਖਾਲਸਾ ਸੈਂਟਰ ਰੱਖ ਦਿੱਤਾ ਗਿਆ ਹੈ। ਪੰਥਕ ਹਲਕਿਆਂ ‘ਚ ਇਹ ਚਰਚਾ ਵੀ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ ਕਿ ਸਿੱਖ ਧਰਮ ਨਾਲ ਸਬੰਧਤ ਇਸ ਧਾਰਮਿਕ ਪ੍ਰੋਜੈਕਟ ਦਾ ਉਦਘਾਟਨ ਵੀ ਪੰਜਾਂ ਪਿਆਰਿਆਂ ਪਾਸੋਂ ਕਰਵਾਇਆ ਜਾਣਾ ਚਾਹੀਦਾ ਸੀ ਨਾਂ ਕਿ ਕਿਸੇ ਵਿਅਕਤੀ ਵਿਸ਼ੇਸ਼ ਵਲੋਂ। ਇਸ ਸਬੰਧੀ ਸ਼੍ਰੋ: ਕਮੇਟੀ ਦੇ ਪ੍ਰਧਾਨ ਜਥੇਦਾਰ ਮੱਕੜ ਨਾਲ ਗੱਲ ਕੀਤੀ ਤਾਂ ਉਨ੍ਹਾਂਆਖਿਆ ਕਿ ਇਹ ਬਹੁਕਰੋੜੀ ਪ੍ਰੋਜੈਕਟ ਪ੍ਰਕਾਸ਼ ਸਿੰਘ ਬਾਦਲ ਦਾ ਸੁਪਨਾ ਸੀ ਤੇ ਇਹ ਉਨ੍ਹਾਂਦੀ ਹੀ ਦੇਣ ਹੈ ਤੇ ਇਸਦਾ ਉਦਘਾਟਨ ਪੰਜਾਂ ਪਿਆਰਿਆਂ ਦੀ ਮੌਜੂਦਗੀ ‘ਚ ਸਾਰੇ ਧਰਮਾਂ ਦੇ ਮੁਖੀਆ ਦੀ ਹਾਜ਼ਰੀ ‘ਚ ਬਾਦਲ ਦੁਆਰਾ ਹੀ ਕੀਤਾ ਜਾਵੇਗਾ ਤੇ ਉਦਘਾਟਨ ਮੌਕੇ ਪੰਜਾਂ ਪਿਆਰਿਆਂ ਦੀ ਮੌਜੂਦਗੀ ਉਨ੍ਹਾਂਦਾ ਮਾਣ ਸਨਮਾਨ ਪੂਰੀ ਤਰਾਂ ਬਹਾਲ ਰੱਖੇਹੀ। ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਕੋਲੋਂ ਰਖਵਾਉਣਾ ਚਾਹੁੰਦੇ ਸਨ,ਪਰੰਤੂਉਸ ਵੇਲੇ ਬਾਦਲ ਤੋਂ ਵੱਖ ਹੋਏ ਗੁਰਚਰਨ ਸਿੰਘ ਟੋਹੜਾ ਧੜੇ ਦੀ ਸਖਤ ਵਿਰੋਧਤਾ ਤੇ ਪੰਥਕ ਹਲਕਿਆਂ ਦੇ ਸਖਤ ਵਿਰੋਧ ਕਾਰਨ ਬਾਦਲ ਨੂੰ ਪੰਜ ਪਿਆਰਿਆਂ ਕੋਲੋਂ ਇਸਦਾ ਨੀਂਹ ਪੱਥਰ ਰਖਵਾਉਣ ਲਈ ਮਜ਼ਬੂਰ ਹੋਣਾ ਪਿਆ ਸੀਪਰੰਤੂਹੁਣ ਨਾਂ ਤਾਂ ਜਥੇਦਾਰ ਟੋਹੜਾ ਹਨ ਤੇ ਨਾਂ ਹੀ ਉਨ੍ਹਾਂਜਿਹੀ ਵਿਰੋਧਤਾ ਕਰਨ ਵਾਲਾ, ਕੋਈ ਨਰ ਆਗੂ ਤੇ ਹੁਣ ਰਾਣੀ ਨੂੰ ਕਿਹੜਾ ਕਹੇ, ਆਪਣਾ ਅੱਗਾ ਢੱਕ। :thinking:,,,,(http://www.punjabnewsnetwork.com/2011/11/virasat-a-khalsa-name-again-changed/)

154
ਜਲੰਧਰ, (17 ਨਵੰਬਰ 2011) : ਪੰਜਾਬ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਸਿੱਖ ਨੌਜਵਾਨਾਂ ਦੇ ਕਤਲ ਕਰਨ ਵਾਲੀ ‘ਆਲਮ ਸੈਨਾ’ ਦੇ ਮੁਖੀ ਇਜ਼ਹਾਰ ਆਲਮ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਵਲੋਂ ‘ਕਲੀਨ-ਚਿੱਟ’ ਦਿਤੇ ਜਾਣ, ਸ. ਬਾਦਲ ਵਲੋਂ ਆਲਮ ਨੂੰ ਸਿਰੋਪਾ ਦੇ ਕੇ ਸਨਮਾਨਤ ਕਰਨ ਅਤੇ ਖ਼ੁਦ ਆਲਮ ਵਲੋਂ ਅਪਣੇ-ਆਪ ਨੂੰ ‘ਮਾਸੂਮ’ ਦਸਦੇ ਬਿਆਨਾਂ ਦੀ ਹਵਾ ਕਢਦਿਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਅੱਜ ਇਜ਼ਹਾਰ ਆਲਮ ਦੇ ‘ਕਾਰਨਾਮਿਆਂ’ ਦਾ ਕੱਚਾ ਚਿੱਠਾ ਪੇਸ਼ ਕਰਦਿਆਂ ਸ: ਬਾਦਲ ਅਤੇ ਢੀਂਡਸਾ ਸਣੇ ਸਮੁੱਚੇ ਅਕਾਲੀ ਦਲ ਨੂੰ ਆਖਿਆ ਹੈ ਕਿ ਉਹ ਇਜ਼ਹਾਰ ਆਲਮ ਦੇ ‘ਕਾਰਨਾਮਿਆਂ’ ਤੋਂ ਅਣਜਾਣ ਨਾ ਬਣਨ ਅਤੇ ਆਲਮ ਜਿਹੇ ਪੰਥ ਦੋਖੀ ਨੂੰ ਮਲੇਰਕੋਟਲਾ ਵਰਗੀ ਪਵਿੱਤਰ ਧਰਤੀ ਤੋਂ ਚੋਣ ਲੜਾਉਣ ਦਾ ਇਰਾਦਾ ਤਿਆਗ ਦੇਣ। ਅੱਜ ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੋਹਾਂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਜੇ ਆਲਮ ਵਿਰੁਧ ਅੱਜ ਦੇ ਪ੍ਰਗਟਾਵਿਆਂ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਲਮ ਨੂੰ ਉਮੀਦਵਾਰ ਐਲਾਨਿਆ ਤਾਂ ਦੋਵੇਂ ਜਥੇਬੰਦੀਆਂ ਇਸ ਫ਼ੈਸਲੇ ਦਾ ਤਗੜਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਪੰਥ ਦੋਖੀ ਫ਼ੈਸਲੇ ਵਿਰੁਧ ਪੰਜਾਬ ਭਰ ਵਿਚ ਪ੍ਰਚਾਰ ਕਰਨਗੀਆਂ। ਸ: ਦਲਬੀਰ ਸਿੰਘ, ਸ: ਹਰਮਨਦੀਪ ਸਿੰਘ ਸਰਹਾਲੀ, ਸ: ਗੁਰਬਚਨ ਸਿੰਘ ਅਤੇ ਸ: ਕ੍ਰਿਪਾਲ ਸਿੰਘ ਰੰਧਾਵਾ ਅਤੇ ਸ: ਸਤਵਿੰਦਰ ਸਿੰਘ ਪਲਾਸੌਰ ਨੇ ਜਿਥੇ ਮੁੱਖ ਮੰਤਰੀ ਦੇ ਨਾਮ ਦੋਹਾਂ ਜਥੇਬੰਦੀਆਂ ਵਲੋਂ ਇਸੇ ਸੰਦਰਭ ਵਿਚ ਲਿਖੀ ਇਕ ਚਿੱਠੀ ਜਾਰੀ ਕੀਤੀ, ਉਥੇ ਨਾਲ ਹੀ ਉਨ੍ਹਾਂ ਨੇ ਇਜ਼ਹਾਰ ਆਲਮ ਦੇ ਅੰਮ੍ਰਿਤਸਰ ਦੇ ਐਸ.ਐਸ.ਪੀ. ਹੁੰਦਿਆਂ 1 ਜੁਲਾਈ 1986 ਤੋਂ 19 ਅਪ੍ਰੈਲ 1988 ਤਕ ਅਣਪਛਾਤੀਆਂ ਲਾਸ਼ਾਂ ਦੱਸ ਕੇ ਅਣਮਨੁੱਖੀ ਤਰੀਕੇ ਨਾਲ ਸਾੜੇ ਗਏ 34 ਨੌਜਵਾਨਾਂ ਦੀ ਸੂਚੀ ਵੀ ਪੇਸ਼ ਕੀਤੀ ਜਿਸ ਵਿਚ ਬਾਕਾਇਦਾ ਨੌਜਵਾਨਾਂ ਦੇ ਨਾਂਵਾਂ, ਪਤਿਆਂ ਤੋਂ ਇਲਾਵਾ ਇਹ ਵੀ ਲਿਖਿਆ ਹੋਇਆ ਹੈ ਕਿ ਉਨ੍ਹਾਂ ਨੂੰ ਪੁਲਿਸ ਨੇ ਕਿਹੜੇ ਦਿਨ ਚੁਕਿਆ ਅਤੇ ਮਾਰ ਮੁਕਾਉਣ ਉਪਰੰਤ ਕਿਹੜੇ ਦਿਨ ਉਨ੍ਹਾਂ ਦਾ ਅਣਮਨੁੱਖੀ ਅਤੇ ਗ਼ੈਰ-ਮਰਿਆਦਤ ਢੰਗ-ਤਰੀਕੇ ਨਾਲ ਸਸਕਾਰ ਕਰ ਦਿਤਾ। ਇਸ ਸਬੰਧੀ ਅਹਿਮ ਗੱਲ ਇਹ ਹੈ ਕਿ ਇਹ ਸੂਚੀ ਕੋਈ ਅਣਅਧਿਕਾਰਤ ਸੂਚੀ ਨਹੀਂ ਸਗੋਂ ਅਣਪਛਾਤੀਆਂ ਲਾਸ਼ਾਂ ਦੀ ਉਹ ਸੂਚੀ ਹੈ ਜਿਹੜੀ ਮਨੁੱਖੀ ਅਧਿਕਾਰ ਕਾਰਕੁਨ, ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਵਲੋਂ ਬੜੀ ਮਿਹਨਤ ਅਤੇ ਹਿੰਮਤ ਨਾਲ ਤਿਆਰ ਅਤੇ ਜਾਰੀ ਕੀਤੀ ਗਈ ਸੀ। ਇਹੀ ਸੂਚੀ ਸੁਪਰੀਮ ਕੋਰਟ ਵਿਚ ਗਈ ਜਿਸ ਨੇ ਇਹ ਜਾਂਚ ਲਈ ਸੀ.ਬੀ.ਆਈ. ਨੂੰ ਸੌਂਪੀ ਅਤੇ ਜਾਂਚ ਉਪਰੰਤ ਸਹੀ ਪਾਏ ਜਾਣ ਮਗਰੋਂ ਇਸੇ ਦੇ ਆਧਾਰ ’ਤੇ ਸੁਪਰੀਮ ਕੋਰਟ ਵਲੋਂ ਦਿਤੀ ਹਦਾਇਤ ’ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਕਤ ਸਾਰੇ 34 ਸਿੱਖ ਨੌਜਵਾਨਾਂ ਦੇ ਪਰਵਾਰਾਂ ਨੂੰ ਢਾਈ ਲੱਖ ਰੁਪਏ ਪ੍ਰਤੀ ਪਰਵਾਰ ਮੁਆਵਜ਼ਾ ਅਦਾ ਕੀਤਾ। ਸ: ਬਾਦਲ ਵਲੋਂ ਇਜ਼ਹਾਰ ਆਲਮ ਨੂੰ ਬਰੀਅਲ ਜੁੰਮਾ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਦੋਹਾਂ ਜਥੇਬੰਦੀਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿੰਮੇਵਾਰ ਅਹੁਦੇ ’ਤੇ ਬੈਠੇ ਵਿਅਕਤੀ ਤੋਂ ਇਹੋ ਜਿਹੇ ਸ਼ਬਦ ਸੁਣ ਕੇ ਹਰ ਸਿੱਖ ਦਾ ਹਿਰਦਾ ਇਕ ਵਾਰ ਤਾਂ ਸੁੰਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਜ਼ਹਾਰ ਆਲਮ ਦੇ ਜ਼ੁਲਮਾਂ ਦੀ ਪੁਸ਼ਟੀ ਤਾਂ ਅਮਰੀਕਾ ਵਰਗੇ ਇਕ ਸਿਰਕੱਢ ਦੇਸ਼ ਦੇ ਰਾਜਦੂਤ ਵਲੋਂ ਅਪਣੇ ਦੇਸ਼ ਨੂੰ ਭੇਜੀ ਜਾਣਕਾਰੀ ਵਿਚੋਂ ਵੀ ਹੁੰਦੀ ਹੈ ਜਿਸ ਨੂੰ ‘ਵਿਕੀਲੀਕਸ’ ਨੇ ਵੀ ਉਜਾਗਰ ਕੀਤਾ ਹੈ। (ਬਾਕੀ ਸਫ਼ਾ 11 ’ਤੇ) ਇਥੇ ਹੀ ਬੱਸ ਨਹੀਂ ਸਗੋਂ ਉਸ ਵੇਲੇ ਦੀਆਂ ਵਖਰੀਆਂ-ਵਖਰੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਇਸ ਬਾਰੇ ਜਾਰੀ ਕੀਤੀਆਂ ਗਈਆਂ ਰੀਪੋਰਟਾਂ ਵੀ ਮੌਜੂਦ ਹਨ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਉਸ ਵੇਲੇ ਹਜ਼ਾਰਾਂ ਦੀ ਗਿਣਤੀ ਵਿਚ ਛਪਦੇ ਖੱਬੇ-ਪੱਖੀ ਮਾਸਿਕ ਪਰਚੇ ‘ਪੈਗਾਮ’ ਵਲੋਂ ਅਪਣੇ ਸਤੰਬਰ 1987 ਦੇ ਅੰਕ ਵਿਚ ਛਾਪੀ ਇਕ ਹੋਰ ਸੂਚੀ ਵੀ ਜਾਰੀ ਕੀਤੀ ਹੈ ਜਿਸ ਵਿਚ ਆਲਮ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੇ ਬਣਾਏ ਗਏ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਜਾਣਕਾਰੀ ਦਿਤੀ ਗਈ ਸੀ। ਇਸ ਵਿਚ ਦਰਜ ਹੈ ਕਿ ਜ਼ਿਲ੍ਹਾ ਅੰ੍ਰਿਮਤਸਰ ਸਚਮੁਚ ਹੀ ਸਿੱਖ ਨੌਜਵਾਨਾਂ ਦੀ ਖ਼ੂਨੀ ਕਤਲਗਾਹ ਦੀ ਤਸਵੀਰ ਪੇਸ਼ ਕਰਦਾ ਹੈ। ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ ’ਚ ਪੈਰ ਰੱਖੋ ਤਾਂ ਹਰ ਥਾਂ ਪੁਲਿਸ ਬੁੱਚੜਖਾਨਿਆਂ ’ਚ ਕੋਹੇ ਗਏ, ਕੀਮਾ-ਕੀਮਾ ਕੀਤੇ ਜਾ ਰਹੇ, ਨਹਿਰਾਂ ਦੇ ਪੁਲਾਂ, ਸੜਕਾਂ ਦੇ ਕਿਨਾਰਿਆਂ ਤੇ ਖੇਤਾਂ ’ਚ ਗੋਲੀਆਂ ਨਾਲ ਵਿੰਨ੍ਹੇ ਗਏ ਤੇ ਭੁੰਨੇ ਜਾ ਰਹੇ ਛਟੀਆਂ ਵਰਗੇ ਸਿੱਖ ਗੱਭਰੂਆਂ ਦੀ ਹੋਣੀ ਦੇ ਦਰਦਨਾਕ ਕਿੱਸੇ ਸੁਣਾਏ ਜਾਂਦੇ ਹਨ। ਸਿੱਖ ਜਵਾਨੀ ਦਾ ਸਰਵਨਾਸ਼ ਕਰਨ ਲਈ ਆਲਮ ਸੈਨਾ ਦੇ ਹਥਿਆਰਬੰਦ ਗਰੋਹਾਂ ਵਲੋਂ ਉਹ ਕਿਹੜਾ ਢੰਗ ਹੈ ਜਿਹੜਾ ਵਰਤਿਆ ਨਹੀਂ ਜਾ ਰਿਹਾ, ਉਹ ਕਿਹੜਾ ਕਹਿਰ ਹੈ ਜਿਹੜਾ ਢਾਹਿਆ ਨਹੀਂ ਜਾ ਰਿਹਾ।’ ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਇਕ ਰੀਪੋਰਟ ਉਸ ਵੇਲੇ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀ ‘ਦੇਸ਼ ਪੰਜਾਬ ਸਟੂਡੈਂਟਸ ਯੂਨੀਅਨ’ ਨੇ ਜਾਰੀ ਕੀਤੀ ਸੀ ਜਿਸ ਵਿਚ ਦਸਤਾਵੇਜ਼ੀ ਸਬੂਤਾਂ ਨਾਲ ਇਜ਼ਹਾਰ ਆਲਮ ਵਲੋਂ ਬਣਾਈ ਗਈ ਗ਼ੈਰ-ਕਾਨੂੰਨੀ ‘ਆਲਮ ਸੈਨਾ’ ਦੇ ਜ਼ੁਲਮਾਂ ਦਾ ਕੱਚਾ ਚਿੱਠਾ ਫੋਲਿਆ ਗਿਆ ਸੀ। ਸ: ਢੀਂਡਸਾ ਵਲੋਂ ਆਲਮ ਦੇ 1989 ਤੋਂ 1995 ਤਕ ਪੰਜਾਬ ਤੋਂ ਬਾਹਰ ਹੋਣ ਸਬੰਧੀ ਬਿਆਨ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਉਨ੍ਹਾਂ ਆਖਿਆ ਕਿ ਸ. ਢੀਂਡਸਾ ਵਲੋਂ ਇੰਜ ਆਖ ਕੇ ਆਲਮ ਨੂੰ ਬਰੀ ਕਰਨਾ ਹੋਰ ਵੀ ਹੈਰਾਨੀਜਨਕ ਹੈ ਕਿਉਂਕਿ ਇਹ ਸਾਰੇ ਦੋਸ਼ 1989 ਤੋਂ ਪਹਿਲਾਂ ਦੇ ਹਨ। ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਸਤੰਬਰ 1987 ਦੇ ਖੱਬੇ-ਪੱਖੀ ਮਾਸਿਕ ਪਰਚੇ ‘ਪੈਗਾਮ’ ਵਿਚ ਛਪੀ ‘ਇਜ਼ਹਾਰ ਆਲਮ ਖਾਂ ਦੇ ਜ਼ੁਲਮਾਂ ਦੀ ਕਹਾਣੀ, ਉਸ ਵਲੇ ਛਪੀ ਇਕ ਰੀਪੋਰਟ ਦੀ ਜ਼ੁਬਾਨੀ’ ਸਿਰਲੇਖ ਹੇਠ ਵਿਸਤਾਰਤ ਰੀਪੋਰਟ ਪੱਤਰਕਾਰਾਂ ਨੂੰ ਸੌਂਪੀ ਗਈ ਜਿਸ ਵਿਚ ਬੇਕਸੂਰ ਸਿੱਖ ਨੌਜਵਾਨਾਂ ਨੂੰ ਚੁੱਕ ਲੈਣ ਅਤੇ ਉਨ੍ਹਾਂ ਨੂੰ ਮਾਰ ਮੁਕਾਉਣ ਦੇ ਅਨੇਕਾਂ ਦਿਲ-ਕੰਬਾਊ ਮਾਮਲੇ ਦਰਜ ਹਨ। ਆਗੂਆਂ ਨੇ ਦਾਅਵਾ ਕੀਤਾ ਕਿ ‘ਆਲਮ ਸੈਨਾ’ ਵਲੋਂ ਕਤਲ ਕੀਤੇ ਨੌਜਵਾਨਾਂ ਵਿਚੋਂ ਵਧੇਰੇ ਲੋਕ ਬੇਕਸੂਰ ਸਨ ਅਤੇ ਉਨ੍ਹਾਂ ਦਾ ਕਿਸੇ ਵੀ ਖਾੜਕੂ ਜਾਂ ਅਪਰਾਧਕ ਕਾਰਵਾਈ ਨਾਲ ਕੋਈ ਸਬੰਧ ਹੀ ਨਹੀਂ ਸੀ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਹ ਵੀ ਦੋਸ਼ ਲਾਇਆ ਕਿ ‘ਆਲਮ ਸੈਨਾ’ ਨੇ ਤਾਂ ਸਿੱਖ ਖਾੜਕੂਆਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਵਿਰੁਧ ਨਫ਼ਰਤ ਪੈਦਾ ਕਰਨ ਲਈ ਵੱਖ-ਵੱਖ ਜਗ੍ਹਾ ਹਮਲੇ ਕਰ ਕੇ ਸਿੱਖਾਂ ਅਤੇ ਹੋਰ ਲੋਕਾਂ ਨੂੰ ਮਾਰ ਮੁਕਾਇਆ ’ਤੇ ਕਾਰਵਾਈਆਂ ਖਾੜਕੂਆਂ ਸਿਰ ਮੜ੍ਹ ਦਿਤੀਆਂ। ਉਨ੍ਹਾਂ ਦਸਿਆ ਕਿ 31 ਦਸੰਬਰ 1987 ਨੂੰ ਸ਼ੁਰੂ ਹੋਏ ਇਸ ਸਿਲਸਿਲੇ ਵਿਚ ਪਹਿਲੀ ਘਟਨਾ ਚੀਮਾ ਬਾਠ ਪਿੰਡ ਵਿਖੇ ਵਾਪਰੀ ਜਿਥੇ ਇਕੋ ਪਰਵਾਰ ਦੇ 7 ਜੀਅ ਆਲਮ ਸੈਨਾ ਵਲੋਂ ਮਾਰ ਦਿਤੇ ਗਏ। ਜਨਵਰੀ, 7 ਅਤੇ 17 ਜਨਵਰੀ 1988 ਨੂੰ ਹੋਈਆਂ ਦੋ ਵੱਖ-ਵੱਖ ਘਟਨਾਵਾਂ ਵਿਚ ਦੋ ਪਰਵਾਰਾਂ ਦੇ ਪੰਜ-ਪੰਜ ਜੀਅ ਕਤਲ ਕਰ ਦਿਤੇ ਗਏ। ਇਸੇ ਤਰ੍ਹਾਂ 2 ਫ਼ਰਵਰੀ 1988 ਨੂੰ ਅੰਮ੍ਰਿਤਸਰ ਦੇ ਪਿੰਡ ਸਹਿੰਸਰਾ ਵਿਚ ਇਕੋ ਪਰਵਾਰ ਦੇ 8 ਜੀਅ ਮਾਰ ਦਿਤੇ ਗਏ। ਮਾਰਚ, 1988 ਵਿਚ 11 ਵੱਖ-ਵੱਖ ਪਿੰਡਾਂ ਵਿਚ ਵੱਖ-ਵੱਖ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚੋਂ ਇਕ ਘਟਨਾ ਅੰਮ੍ਰਿਤਸਰ ਦੇ ਪਿੰਡ ਥੇਹ ਰਜਬ ਦੀ ਸੀ ਜਿਥੇ ਇਕੋ ਪਰਵਾਰ ਦੇ 18 ਜੀਅ ਮਾਰ ਦਿਤੇ ਗਏ। ਪਹਿਲੀ ਅਪ੍ਰੈਲ 1988 ਨੂੰ 37 ਵਿਅਕਤੀ ਕਤਲ ਕਰ ਦਿਤੇ ਗਏ ਜਿਨ੍ਹਾਂ ਵਿਚ ਪੱਟੀ ਨੇੜਲੇ ਪਿੰਡ ਪਨਗੋਟਾ ਦੇ ਇਕੋ ਪਰਵਾਰ ਦੇ 18 ਜੀਅ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ‘ਆਲਮ ਸੈਨਾ’ ਵਲੋਂ ਅੰਜਾਮ ਦਿਤੀਆਂ ਇਨ੍ਹਾਂ ਘਟਨਾਵਾਂ ਨੂੰ ਸਿੱਖ ਖਾੜਕੂਆਂ ਸਿਰ ਮੜੇ ਜਾਣ ਤੋਂ ਬਾਅਦ 4 ਅਪ੍ਰੈਲ 1988 ਨੂੰ ਖਾੜਕੂ ਜਥੇਬੰਦੀਆਂ ਨੇ ਇਸ ਸਬੰਧ ਵਿਚ ਅਪਣਾ ਪੱਖ ਰਖਦਿਆਂ ਸਪੱਸ਼ਟੀਕਰਨ ਦਿਤਾ ਕਿ ਇਨ੍ਹਾਂ ਘਟਨਾਵਾਂ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਇਕ ਹੋਰ ਘਟਨਾ ਦਾ ਵੇਰਵਾ ਦਿੰਦਿਆਂ ਉਨ੍ਹਾਂ ਦਸਿਆ ਕਿ 4 ਫ਼ਰਵਰੀ 1986 ਨੂੰ ਆਲਮ ਨੇ ਜਲੰਧਰ ਦੇ ਐਸ.ਐਸ.ਪੀ. ਹੁੰਦਿਆਂ ਨਕੋਦਰ ਵਿਖੇ ਹੋਈ ਇਕ ਘਟਨਾ ਦੇ ਸਬੰਧ ਵਿਚ 4 ਸਿੱਖ ਨੌਜਵਾਨਾਂ ਨੂੰ ਮਰਵਾ ਦਿਤਾ ਸੀ। ਉਨ੍ਹਾਂ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੁੂਪ ਨੂੰ ਅਗਨ ਭੇਂਟ ਕਰਨ ਦੀ ਇਕ ਘਟਨਾ ਮਗਰੋਂ 5 ਬੇਕਸੂਰ ਸਿੱਖ ਨੌਜਵਾਨ, ਪੰਜ ਪਿਆਰਿਆਂ ਦੇ ਰੂਪ ਵਿਚ, ਕਰਫ਼ਿਊ ਦੌਰਾਨ ਅਗਨ ਭੇਟ ਹੋਏ ਸਰੂਪ ਨੂੰ ਗੋਇੰਦਵਾਲ ਸਾਹਿਬ ਵਲ ਲੈ ਕੇ ਜਾ ਰਹੇ ਸਨ ਜਿਨ੍ਹਾਂ ਨੂੰ ਗੋਲੀਆਂ ਮਰਵਾ ਦਿਤੀਆਂ ਗਈ। ਚਾਰ ਨੌਜਵਾਨ ਜਲੰਧਰ ਲਿਆਂਦੇ ਗਏ ਜਿਨ੍ਹਾਂ ਵਿਚੋਂ 3 ਮਰ ਚੁੱਕੇ ਸਨ ਅਤੇ ਇਕ ਜ਼ਿੰਦਾ ਸੀ ਪਰ ਪਤਾ ਲੱਗਣ ’ਤੇ ਜ਼ਿੰਦਾ ਨੌਜਵਾਨ ਨੂੰ ਜਲੰਧਰ ਦੇ ਸਿਵਲ ਹਸਪਤਾਲ ਤੋਂ ਵਾਪਸ ਲਿਜਾ ਕੇ ਮੁੜ ਗੋਲੀ ਮਾਰ ਕੇ ਮਾਰ ਦੇਣ ਉਪਰੰਤ ਵਾਪਸ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਉਕਤ ਰੀਪੋਰਟਾਂ ਤੋਂ ਇਲਾਵਾ ਉਸ ਸਮੇਂ ਦੀਆਂ ਵੱਖ-ਵੱਖ ਅਖ਼ਬਾਰਾਂ ਵੀ ਇਨ੍ਹਾਂ ਘਟਨਾਵਾਂ ਅਤੇ ਇਨ੍ਹਾਂ ਮਗਰਲੇ ਸੱਚ ਦਾ ਜ਼ਿਕਰ ਕਰਦੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਨ੍ਹਾਂ ਤੋਂ ਅਣਜਾਣ ਹੋਣਾ ਹੈਰਾਨ ਕਰਨ ਵਾਲੀ ਗੱਲ ਹੈ।

155
Knowledge / Dastaan E Punjab
« on: November 17, 2011, 01:44:05 AM »
ਰੋਪੜ ਨੇੜੇ ਇਕ ਪਿੰਡ ਤੋਂ ਬਾਹਰ ਸ਼ਾਮਲਾਟ ਵਿਚ ਗੂਹੜੇ ਸਿਆਲ ਦੀ ਉਤਰਦੀ ਰਾਤ ਨੂੰ ਇਕ ਸਰਕੜੇ ਦੀ ਝੁੱਗੀ ਅੰਦਰ ਲਾਲਟੈਣ ਦੇ ਨਿੰਮੇ ਚਾਨਣੇ ਵਿਚ ਸਖਤ ਚਮਕਦੇ ਚਿਹਰੇ ਵਾਲਾ, ਪੈਰੋਂ ਨੰਗਾ ਬਜ਼ੁਰਗ ਪਸ਼ੂਆਂ ਕੋਲ ਇਕੱਲਾ ਖੜ੍ਹਾ ਹੈ। ਉਹ ਸਾਨੂੰ ਬਹੁਤ ਤਪਾਕ ਨਾਲ ਮਿਲਦਾ ਹੈ। ਸਾਡੇ ਕੋਲ ਉਸ ਵਾਸਤੇ ਸੁਨੇਹਾ ਹੈ ਕਿ ਉਹ ਸਰਕਾਰ ਦਾ ਲਾਵਾਰਸ ਲਾਸ਼ਾਂ ਵਾਲੇ ਮਾਮਲੇ ਵਿਚ (ਉਸ ਦੇ ਪੁੱਤ ਦੀ ਮੌਤ ਦਾ) ਹਮਦਰਦੀ ਵਜੋਂ ਐ...ਲਾਨਿਆ ਇਕ ਲੱਖ ਰੁਪਈਆ ਲੈਣ ਤੋਂ ਨਾਂਹ ਕਰ ਦੇਵੇ ਤੇ ਸਰਕਾਰ ਦੀ ਕਰੋਪੀ ਸਹੇੜ ਲਵੇ। ਬਦਲੇ ਵਿਚ ਸਾਡੇ ਕੋਲ ਦੇਣ ਲਈ ਚੰਦ ਛਿਲੜਾਂ ਦੇ ਨਾਲ ਸਨਮਾਨ ਦਾ ਵਾਅਦਾ ਸੀ। ਜਿਸ ਦਾ ਇਕੋ ਜੁਆਨ ਪੁੱਤ ਨਾਹੱਕ ਖੋਹ ਲਿਆ ਗਿਆ ਸੀ ਉਸ ਨੂੰ ਅਜਿਹੀ ਗੱਲ ਕਹਿਣ ਲਈ ਸਾਨੂੰ ਲਫਜ਼ ਨਹੀਂ ਅਹੁੜ ਰਹੇ ਸਨ। ਅਸੀਂ ਇਕ-ਦੂਜੇ ਵੱਲ ਵੇਖ ਰਹੇ ਸਾਂ ਕਿ ਇਹ ਗੱਲ ਮੈਂ ਨਹੀਂ, ਦੂਜਾ ਆਖ ਦੇਵੇ। ਉਸ ਨੇ ਕੁਝ ਪਲਾਂ ਵਿਚ ਹੀ ਸਾਡੀ ਮਨਸ਼ਾ ਸਮਝ ਲਈ ਤੇ ਸਾਡੀ ਦੁਬਿਧਾ ਦੂਰ ਕਰਦਿਆਂ ਅਗੂੰਠਾ ਸਾਹਮਣੇ ਕਰਕੇ ਬੜੇ ਠਰੰਮੇ ਤੇ ਭਰਵੀ ਅਵਾਜ਼ ਨਾਲ ਕਹਿਣ ਲੱਗਾ - ਤੁਸੀਂ ਇਹ ਕਹਿਣ ਆਓ ਓ ਨਾ, ਕਿ ਮੈਂ ਪੁੱਤ ਦਾ ਮੁੱਲ ਨਾ ਵੱਟਾਂ, ਲਿਆਓ ਕਿੱਥੇ ਗੂਠਾ ਲਾਵਾਂ। ਉਸ ਦੀ ਦੀਦਾ ਦਲੇਰੀ ਨੇ ਸਾਨੂੰ ਚੀਰ ਕੇ ਰੱਖ ਦਿੱਤਾ। ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉਸਨੂੰ ਪਿੰਡ ਦੇ ਸਰਪੰਚ, ਇਲਾਕੇ ਦੇ ਥਾਣੇਦਾਰ ਸਮੇਤ ਸਰਕਾਰੀ ਮਸ਼ੀਨਰੀ ਨੇ ਝੁਕਾਉਣ ਲਈ ਪੂਰਾ ਟਿੱਲ ਲਾਇਆ ਹੋਇਆ ਸੀ। ਉਸ ਦਾ ਪਿੰਡ ਵਿਚੋਂ ਭਾਂਡਾ ਛੇਕ ਦਿੱਤਾ ਗਿਆ ਸੀ ਕਿਉਂਕਿ ਉਹ ਆਪਣੇ ਨਿਰਦੋਸ਼ ਪੁੱਤ ਦੀ ਮੌਤ ਨੂੰ ਲਹਿਰ ਦੇ ਪਰਸੰਗ ਵਿਚ ਰੱਖ ਕੇ ਸ਼ਹਾਦਤ ਵਜੋਂ ਵੇਖਦਾ ਸੀ। ਸਾਡੇ ਪਹੁੰਚਣ ਨੂੰ ਉਸ ਨੇ ਪਰਵਾਨਗੀ ਵਜੋਂ ਲਿਆ ਤੇ ਸੱਧਰ ਪੂਰੀ ਹੋਣ ਵਾਂਗ ਉਸ ਸਾਡਾ ਸਵਾਗਤ ਕੀਤਾ। {ਖਾਲਸਤਾਨ ਸੰਘਰਸ਼ ਦਾ ਇਕ ਲੇਖਾ ਇਹ ਵੀ; ਸੇਵਕ ਸਿਘ; ਅੰਮ੍ਰਿਤਸਰ ਟਾਈਮਜ਼; ਸਾਲ ਅਠਵਾਂ, ਅੰਕ ਇਕੱਤੀਵਾਂ; 09 ਨਵੰਬਰ 2011 ਤੋਂ 15 ਨਵੰਬਰ, 2011; ਪੰਨੇ: 17 ਅਤੇ 39}

156
ਅਡਵਾਨੀ ਵਲੋਂ ਲਿਖੀ ਗਈ ਆਪਣੀ ਕਿਤਾਬ “ਮਾਈ ਕੰਟਰੀ ਮਾਈ ਲਾਈਫ” ਵਿਚ ਉਸ ਨੇ ਖੁਦ ਮੰਨਿਆ ਕਿ ਉਸਨੇ ਹੀ ਇੰਦਰਾ ਗਾਂਧੀ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਉਕਸਾਇਆ ਸੀ।ਇਹ ਉਹੀ ਸਖਸ਼ ਹੈ, ਜਿਸਨੇ ਸ਼੍ਰੀ ਹਰਿਮੰਦਰ ਸਾਹਿਬ ਉਪਰ ਹਮਲਾ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਜ਼ਬੂਰ ਕੀਤਾ ਸੀ। ਇਹ ਸਖਸ਼ ਜਿਸਨੇ ਕਿ ਸੰਨ ੧੯੯੨ ਵਿਚ ਮੁਸਲਮਾਨਾਂ ਦੀ ਪੱਵਿਤਰ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਸੀ। ਇਸੇ ਨੇ ਸੰਨ ੨੦੦੦ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਸਮੇਂ, ਜੰਮੂ ਕਸ਼ਮੀਰ ਵਿਚ ੪੩ ਸਿੱਖਾਂ ਨੂੰ ਕਤਲ ਕਰਵਾਇਆ ਸੀ। ਅਡਵਾਨੀ ਨੇ ਹੀ ਸੰਨ ੨੦੦੨ ਵਿਚ ਆਪਣੇ ਚਹੇਤੇ ਨਰਿੰਦਰ ਮੋਦੀ ਮੁੱਖ ਮੰਤਰੀ ਗੁਜ਼ਰਾਤ ਤੋਂ ੫ ਹਜ਼ਾਰ ਮੁਸਲਮਾਨਾਂ ਦਾ ਕਤਲ ਕਰਵਾਇਆ ਸੀ।
(http://www.punjabnewsnetwork.com/2011/11/%E0%A8%AE%E0%A8%BE%E0%A8%A8-%E0%A8%A6%E0%A8%B2-%E0%A8%B5%E0%A8%B2%E0%A9%8B%E0%A8%82-%E0%A8%B8%E0%A8%BC%E0%A9%8D%E0%A8%B0%E0%A9%80-%E0%A8%B9%E0%A8%B0%E0%A8%BF%E0%A8%AE%E0%A9%B0%E0%A8%A6%E0%A8%B0/)

157
ਨਵੀਂ ਦਿੱਲੀ, ਭਾਰਤ (15 ਨਵੰਬਰ, 2011): ਭਾਰਤੀ ਸੁਪਰੀਮ ਕੋਰਟ ਨੇ ਅੱਜ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਉੱਤੇ ਮੁੜ ਸੁਣਵਾਈ ਕਰਦਿਆਂ ਭਾਰਤ ਸਰਕਾਰ ਤੋਂ ਫਾਂਸੀ ਦੀ ਸਜ਼ਾ ਖਿਲਾਫ ਭਾਰਤ ਦੇ ਸੰਵਿਧਾਨ ਦੀ ਧਾਰਾ 72 ਤਹਿਤ ਵਿਚਾਰੀਆਂ ਜਾ ਰਹੀਆਂ 17 ਹੋਰ ਅਰਜੀਆ ਬਾਰੇ ਜਾਣਕਾਰੀ ਮੰਗੀ ਹੈ।

ਜੱਜ ਜੀ. ਐਸ. ਸੰਘਵੀ ਅਤੇ ਐਸ. ਜੇ. ਮੁੱਖੋਪਾਧਿਆ ਉੱਤੇ ਅਧਾਰਤ ਦੋ ਜੱਜਾਂ ਦੇ ਬੈਂਚ ਦਾ ਕਹਿਣਾ ਹੈ ਕਿ ਪ੍ਰੋ: ਭੁੱਲਰ ਵਾਙ ਦੂਸਰੇ ਵਿਅਕਤੀ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਤੇ ਜਿਨ੍ਹਾਂ ਦੀ ਮੁੜਵਿਚਾਰ ਦੀ ਅਰਜੀ ਭਾਰਤ ਦੀ ਰਾਸ਼ਟਰਪਤੀ ਵੱਲੋਂ ਲੰਮੇ ਸਮੇਂ ਤੋਂ ਅਜੇ ਤੱਕ ਵਿਚਾਰੀ ਨਹੀਂ ਗਈ, ਸ਼ਾਇਦ ਇਸ ਅਦਾਲਤ ਤੱਕ ਪਹੁੰਚ ਨਾ ਕਰ ਸਕਣ ਇਸ ਲਈ ਅਦਾਲਤ ਇਨ੍ਹਾਂ ਸਾਰੇ ਮਾਮਲਿਆਂ ਬਾਰੇ ਵਿਚਾਰ ਕਰਨਾ ਚਾਹੁੰਦੀ ਹੈ।

ਅਦਾਲਤ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਾਮ ਜੇਠਮਲਾਨੀ ਅਤੇ ਇਕ ਹੋਰ ਵਕੀਲ ਅਦਾਲਤ ਦੀ ਮਦਦ ਕਰਨ ਲਈ ਸਹਿਮਤ ਹੋਏ ਹਨ।

ਇਹ ਦੱਸਣਯੋਗ ਹੈ ਕਿ ਰਾਮ ਜੇਠਮਲਾਨੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਾਰਨ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤਮਿਲ ਵਿਅਕਤੀਆਂ ਦੇ ਵਕੀਲ ਹਨ ਤੇ ਉਸ ਨੇ ਪ੍ਰੋ: ਭੁੱਲਰ ਦੇ ਮਾਮਲੇ ਵਿਚ ਪਿਛਲੀ ਸੁਣਵਾਈ ਮੌਕੇ ਅਦਾਲਤ ਵੱਲੋਂ ਸੁਣਵਾਈ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਕਿਉਂਕਿ ਇਸ ਕੇਸ ਦੇ ਫੈਸਲੇ ਦਾ ਅਸਰ ਤਮਿਲਾਂ ਦੇ ਕੇਸ ਉੱਤੇ ਵੀ ਪੈ ਸਕਦਾ ਹੈ।

ਉਧਰ ਭਾਰਤੀ ਮੀਡੀਆ ਵੱਲੋਂ ਪ੍ਰੋ: ਭੁੱਲਰ ਦੇ ਮਾਮਲੇ ਵਿਚ ਗਲਤ ਜਾਣਕਾਰੀ ਪੇਸ਼ ਕਰਨ ਅਤੇ ਅਸਲ ਤੱਥਾਂ ਨੂੰ ਛੁਪਾਉਣ ਦਾ ਅਮਲ ਬਾਦਸਤੂਰ ਜਾਰੀ ਹੈ। ਪੀ. ਟੀ. ਆਈ ਵੱਲੋਂ ਜਿਥੇ ਪਹਿਲਾਂ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਪ੍ਰੋ: ਭੁੱਲਰ ਨੂੰ ਦੋ ਮਾਮਲਿਆਂ, ਬਿੱਟਾ ਬੰਬ ਕਾਂਡ ਅਤੇ ਸੁਮੇਧ ਸੈਣੀ ਉੱਤੇ ਹਮਲੇ ਦੇ ਦੋਸ਼ ਵਿਚ ਫਾਂਸੀ ਹੋਈ ਹੈ, ਜਦਕਿ ਸੱਚ ਇਹ ਹੈ ਕਿ ਸੁਮੇਧ ਸੈਣੀ ਦੇ ਮਾਮਲੇ ਵਿਚ ਪ੍ਰੋ: ਭੁੱਲਰ ਖਿਲਾਫ ਅਦਾਲਤ ਨੇ ਪੁਲਿਸ ਚਲਾਣ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਕਿਉਂਕਿ ਪੁਲਿਸ ਕੋਲ ਚਲਾਣ ਪੇਸ਼ ਕਰਨ ਜੋਗੇ ਸਬੂਤ ਵੀ ਨਹੀਂ ਸਨ। ਉੱਥੇ ਹੁਣ ਸੀ. ਐਨ. ਐਨ. ਆਈ. ਬੀ. ਐਨ ਨੇ ਆਪਣੀ ਵੈਬ ਸਾਇਟ ਉੱਤੇ ਪਾਈ ਜਾਣਕਾਰੀ ਵਿਚ ਕਿਹਾ ਹੈ ਕਿ ਬਿੱਟਾ ਬੰਬ ਕੇਸ ਵਿਚ 12 ਵਿਅਕਤੀ ਮਾਰੇ ਗਏ ਸਨ, ਜਦਕਿ ਸੱਚ ਇਹ ਹੈ ਕਿ ਪੁਲਿਸ ਅਤੇ ਅਦਾਲਤ ਦੇ ਆਪਣੇ ਰਿਕਾਰਡ ਮੁਤਾਬਕ ਇਸ ਕੇਸ ਵਿਚ 12 ਨਹੀਂ 9 ਵਿਅਕਤੀ ਮਾਰੇ ਗਏ ਸਨ।

158
    ਮੁੱਖ ਪੰਨਾ
    ਵੀਡੀਓ
    ਦੇਸ ਪੰਜਾਬ
    ਵਿਦੇਸ਼
    ਧਾਰਮਿਕ ਖਬਰਾਂ
    ਸਿਆਸੀ ਖਬਰਾਂ
    ਖਾਸ ਖਬਰਾਂ
    ਆਮ ਖਬਰਾਂ
    ਲੇਖ
    ਪੱਤਰ
    ਹੋਰ
    ਮੁਲਾਕਾਤਾਂ
    ਸਾਹਿਤਕ ਕੋਨਾ
    ਜੀਵਨੀਆਂ
    ਲੜੀਵਾਰ ਕਿਤਾਬਾਂ

ਮਹਿਲ ਕਲਾਂ ਵਿਖੇ ਅਡਵਾਨੀ ਦੀ ਜਨਚੇਤਨਾਂ ਯਾਤਰਾਂ ਦਾ ਅੰਡਿਆਂ ਨਾਲ ਸ਼ਾਨਦਾਰ ਸਵਾਗਤ

ਇਹ ਸਮਗਰੀ ਇੰਜੀਨੀਅਰ ਜਸਪ੍ਰੀਤ ਸਿੰਘ ਵੱਲੋਂ ਮਿਤੀ 14 ਨਵੰਬਰ, 2011 ਨੂੰ ਤਸਵੀਰਾਂ, ਦੇਸ ਪੰਜਾਬ ਸ਼੍ਰੇਣੀ ਚ ਪਾਈ ਗਈ ਹੈ।
ਮਹਿਲ ਕਲਾਂ ਵਿਖੇ ਅਡਵਾਨੀ ਦੀ ਜਨਚੇਤਨਾਂ ਯਾਤਰਾਂ ਦਾ ਅੰਡਿਆਂ ਨਾਲ ਸ਼ਾਨਦਾਰ ਸਵਾਗਤ

ਭਦੌੜ (13 ਨਵੰਬਰ 2011) ਬਰਨਾਲਾ ਵਿਖੇ ਜਦ ਆਪਣੇ ਖਿਲਾਫ ਲੋਕਾਂ ਨੂੰ ਭੜਕਾ ਕਿ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਦੀ ਯਾਤਰਾ ਮਹਿਲ ਕਲਾਂ ਲਾਗੇ ਪਹੁੰਚੀ ਤਾਂ ਉਹਨਾਂ ਨੂੰ ਅਤੇ ਪੁਲਿਸ ਨੂੰ ਵੀ ਇਸ ਗੱਲ ਦਾ ਅਨੁਮਾਨ ਨਹੀ ਸੀ ਕਿ ਮਹਿਲ ਕਲਾਂ ਪਹੁੰਚਣ ਤੇ ਅੰਡਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਅਸਲੀਅਤ ਵਿੱਚ ਹੀ ਬਰਨਾਲਾ ਜਿਲਾ ਦੇ ਮਹਿਲ ਕਲਾਂ ਵਿਖੇ ਹੀ ਅਜਿਹਾ ਵਾਪਰਿਆ। ਸ੍ਰ ਸਿਮਰਨਜੀਤ ਸਿੰਘ ਮਾਨ ਦੇ ਕਾਰਕੁੰਨਾਂ ਨੇ ਸ੍ਰ ਮਾਨ ਵੱਲੋਂ ਕੀਤੇ ਗਏ ਐਲਾਨਾਂ ਤੇ ਫੁੱਲ ਚੜਾਉਂਦਿਆਂ ਹਲਕਾ ਮਹਿਲ ਕਲਾਂ ਅੰਦਰ ਸ੍ਰੀ ਅਡਵਾਨੀ ਦਾ ਸਵਾਗਤ ਅੰਡਿਆਂ ਦੀਆਂ ਬੁਛਾੜਾਂ ਨਾਲ ਕੀਤਾ। ਆਂਡੇ ਵਰਾਉਣ ਵਾਲਿਆਂ ਵਿੱਚ ਬਾਬਾ ਅਮਰਜੀਤ ਸਿੰਘ ਕਿਲਾ ਹਕੀਮਾ ਸਮੇਤ ਗਿਣਤੀ ਦੇ ਸਿੰਘ ਹੀ ਸ਼ਾਮਿਲ ਸਨ ਜੋ ਕਿ ਆਪਣਾ ਭੇਸ਼ ਬਦਲ ਕਿ ਸਾਧਾਂ ਦੇ ਭੇਸ਼ ਵਿੱਚ ਅਡਵਾਨੀ ਦੇ ਸਵਾਕਤ ਲਈ ਖੜੇ ਸਨ ਤੇ ਜਿਸ ਦੀ ਆਮ ਲੋਕਾਂ, ਪੁਲਿਸ ਤੇ ਖੁੂਫੀਆਂ ਵਿਭਾਗ ਨੂੰ ਭਿਣਕ ਤੱਕ ਵੀ ਨਹੀ ਲੱਗੀ। ਆਂਡੇ ਮਾਰਨ ਉਪਰੰਤ ਮਾਨ ਦਲ ਦੇ ਕਾਰਕੁੰਨਾਂ ਨੇ ਆਪਣੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਖਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ ਅਤੇ ਜਿੰਦਾਬਾਦ ਦੇ ਨਾਹਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਭਖੇ ਸਿੰਘਾਂ ਨਾਲ ਪੁਲਿਸ ਦੀਆਂ ਝੜੱਪਾਂ ਵੀ ਹੋ ਗਈਆਂ ਤੇ ਪੁਲਿਸ ਉਹਨਾਂ ਨੂੰ ਅਡਵਾਨੀ ਦੀ ਬੱਸ ਤੋਂ ਦੂਰ ਲੈ ਗਈ। ਜ਼ਿਕਰਯੋਗ ਹੈ ਕਿ ਆਂਡੇ ਮਾਰਨ ਵਿੱਚ ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਬਾਬਾ ਕਿਲਾ ਹਕੀਮਾਂ ਹਲਕਾ ਮਹਿਲ ਕਲਾਂ ਅੰਦਰ ਪੈਂਦੇ ਹਲਕਾ ਚੰਨਣਵਾਲ ਤੋਂ ਐਸ. ਜੀ. ਪੀ. ਸੀ ਦੀਆਂ ਚੋਣਾਂ ਵੀ ਲੜ ਚੁੱਕੇ ਹਨ। ਇਸ ਘਟਨਾਂ ਨੂੰ ਲੈਕੇ ਅਡਵਾਨੀ ਆਪਣੀ ਰੱਥ ਯਾਤਰਾ ਨੂੰ ਬੜੀ ਫੁਰਤੀ ਨਾਲ ਉਥੋ ਕੱਢ ਕੇ ਰਾਏਕੋਟ ਸਾਇਡ ਨੂੰ ਲ ਗਏ। ਅਡਵਾਨੀ ਦੀ ਇਸ ਯਾਤਰਾਂ ਨੂੰ ਲੈਕੇ ਰਸਤੇ ਵਿੱਚ ਨਾ ਝੰਡੀਆਂ ਤੇ ਨਾਹੀ ਸਵਾਗਤੀ ਗੇਟ ਲਗਾਏ ਸਨ। ਜਿਸ ਤੋਂ ਇਹ ਸਾਬਿਤ ਹੋ ਰਿਹਾ ਕਿ ਲੋਕ ਭਗਵੇ ਅਤਵਾਦ ਤੋਂ ਤੰਗ ਆ ਚੁੱਕੇ ਹਨ। ਇਸ ਮੌਕੇ ਹਰੀ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ ਫਜੋਵਾਲ, ਗੁਰਮੇਲ ਸਿੰਘ, ਮੇਜ਼ਰ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਆਦਿ ਬਹੁਤ ਲੋਕ ਸ਼ਾਮਿਲ ਸਨ।(http://www.punjabnewsnetwork.com/2011/11/adwani-rath-yatara/)

159
News Khabran / Dastaan a Punjab
« on: November 14, 2011, 08:35:47 AM »
ਬਠਿੰਡੇ ਜ਼ਿਲੇ ਦੇ ਇਕ ਪਿੰਡ (ਮਹਿਮੇ) ਵਿਚ ਅਸੀਂ ਸ਼ਹੀਦ ਪਰਿਵਾਰ ਦੀ ਮਦਦ ਲਈ ਗਏ। ਵਾਢੀਆਂ ਦੇ ਦਿਨ ਸਨ। ਪਿੰਡ (ਓਥੇ ਨੇੜੇ-ਨੇੜੇ ਮਹਿਮਾ ਨਾਂ ਦੇ ਪੰਜ ਪਿੰਡ ਹਨ) ਲਭਦੇ ਲਭਦੇ ਅਸੀਂ ਢਲੀ ਦੁਪਹਿਰ ਮਜ਼ਦੂਰ ਬਸਤੀ ਵਿਚ ਉਹਨਾਂ ਦੇ ਘਰ ਪਹੁੰਚੇ। ਘਰ ਦੀ ਮਾਲਕਣ ਦਿਹਾੜੀ ਤੇ ਕਣਕ ਵੱਢਣ ਗਈ ਹੋਈ ਸੀ। ਘਰ ਇਕ ਮੁਟਿਆਰ ਕੁੜੀ ਤੇ ਦੋ ਬੱਚੇ ਸਨ। ਆਂਢ-ਗੁਆਂਢ ਓਪਰੇ ਬੰਦੇ ਵੇਖ ਕੇ ਡਰ ਅਤੇ ਹੈਰਾਨੀ ਨਾਲ ਭਰ ਗਿਆ। ਘਰ ਦੀ ਮਾਲਕਣ ਦੇ ਆਉਣ ਤੱਕ ਕੋਈ ਬਾਹਰ ਨਹੀਂ ਆਇਆ। ਜਦੋਂ ਅਸੀਂ ਉਸ ਬੀਬੀ ਨਾਲ ਰਸਮੀ ਬੋਲਾਂ ਮਗਰੋਂ ਆਪਣੇ ਆਉਣ ਦਾ ਮਕਸਦ ਦਸਦਿਆਂ ਕਿਹਾ ਕਿ ਅਸੀਂ ਸ਼ਹੀਦ ਸਿੰਘਾਂ ਦਾ ਵੇਰਵਾ ਇਕੱਠਾ ਕਰ ਰਹੇ ਹਾਂ ਤਾਂ ਉਸ ਨੇ ਕੁਰਖਤ ਲਹਿਜੇ ਵਿਚ ਆਪਣੇ ਘਰ ਵਾਲੇ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ”ਮਰ ਗਿਆ ਆਵਦੇ ਮਾੜੇ ਕਰਮੀਂ, ਵੱਡਾ ਗੁਰੂ ਗਬਿੰਦ ਸਿਉਂ ਬਣਦਾ ਸੀ। ਇਹ ਜੁਆਕ ਕਾਸ ਨੂੰ ਜੰਮੇ ਸੀ ਜੇ ਅਹੇ ਜੇ ਕੰਮ ਕਰਨੇ ਸੀ, ਆਵਦੇ ਜੁਆਕ ਮੇਰੀ ਜਾਨ ਖਾਣ ਨੂੰ ਕਿਉਂ ਛੱਡ ਗਿਆ”। 10-15 ਮਿੰਟ ਉਸ ਨੇ ਜੀਅ ਭਰ ਕੇ ਆਪਣੇ ਘਰ ਵਾਲੇ ਨੂੰ, ਸਕੇ ਸੰਬਧੀਆਂ ਨੂੰ, ਸਾਨੂੰ ਤੇ ਲਹਿਰ ਵਾਲਿਆਂ ਨੂੰ ਵੀ ਬੁਰਾ ਭਲਾ ਕਿਹਾ। ਮੇਰੇ ਨਾਲ ਗਏ ਵਿਦਿਆਰਥੀ ਸੁੰਨ ਹੋ ਗਏ। ਉਹ ਚੰਗੇ ਭਲੇ ਘਰਾਂ ਤੋਂ ਸਨ, ਬਿਨਾਂ ਕਿਸੇ ਇਹੋ ਜਿਹੀ ਵਿਰਾਸਤ ਦੇ ਅਤੇ ਉਹਨਾਂ ਨੂੰ ਨਵਾਂ ਨਵਾਂ ਪੰਥ ਵਾਲਾ ਪਾਹ ਲੱਗਿਆ ਸੀ। ਆਂਢ ਗੁਆਂਢ ਨੇ ਜਾਣਨ-ਵੇਖਣ ਲਈ ਕੰਧਾਂ-ਕੋਠਿਆਂ ਤੋਂ ਵੇਖਣ ਕੁ ਜੋਗਰੇ ਸਿਰ ਕੱਢੇ ਹੋਏ ਸਨ। ਅਸੀਂ ਉਸ ਨਾਲ ਬਹੁਤ ਅਰਾਮ ਨਾਲ ਹੌਲੀ ਹੌਲੀ ਸਾਰੀਆਂ ਗੱਲਾਂ ਕੀਤੀਆਂ, ਹੌਸਲਾ ਦਿੱਤਾ, ਜੋ ਹੋਰਾਂ ਨਾਲ ਹੋਇਆ ਬੀਤਿਆ, ਉਸ ਦਾ ਵੀ ਹਾਲ ਸੁਣਾਇਆ। ਆਪਣੇ ਨਾਲ ਆਏ ਨੌਜਵਾਨਾਂ ਦੀ ਪੜ੍ਹਾਈ ਅਤੇ ਥਾਂ ਟਿਕਾਣਿਆਂ ਬਾਰੇ ਦੱਸਿਆ। ਆਪਣੇ ਆਉਣ ਦਾ ਮਕਸਦ (ਦੁਹਰਾਇਆ ਕਿ ) ਸ਼ਹੀਦਾਂ ਬਾਰੇ ਜਾਣਕਾਰੀ ਕੱਠੀ ਕਰਨੀ ਐ, ਤਾਂ ਕਿ ਅਗਲੀਆਂ ਨਸਲਾਂ ਉਹਨਾਂ ਨੂੰ ਜਾਣ ਸਕਣ, ਯਾਦ ਕਰ ਸਕਣ। ਕੁਝ ਸਮੇਂ ਬਾਅਦ ਗੱਲਾਂ ਸੁਣਦਿਆਂ ਉਸ ਦਾ ਗੱਚ ਭਰ ਆਇਆ, ਅੱਖਾਂ ਵਿਚੋਂ ਹੰਝੂ ਧਾਰਾਂ ਬਣ ਕੇ ਵਹਿ ਤੁਰੇ। ਉਸ ਨੇ ਉਹਨਾਂ ਨੂੰ ਪੂੰਝਣ ਦੀ ਕੋਸ਼ਿਸ਼ ਨਹੀਂ ਕੀਤੀ। ਹੱਥਾਂ ਵਿਚ ਚੁੰਨੀ ਲੈ ਕੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ”ਤੁਸੀਂ ਧਰਤੀ ਤੇ ਪਹਿਲੇ ਬੰਦੇ ਓਂ। ਪਹਿਲੀ ਵਾਰ ਕਿਸੇ ਨੇ ਏਨੇ ਸਾਲਾਂ ਵਿਚ ਉਹਨੂੰ ਸਹੀ ਕ੍ਹਿਐ। ਅਗਲਿਆਂ ਨੇ ਮੇਰੀ ਧੀ ਛੱਡਤੀ ਅਖੇ ਅਤਿਵਾਦੀ ਦੀ ਕੁੜੀ ਐ। ਕਿਸੇ ਨੇ ਧਰਤੀ ਦੀ ਕੰਡ ਤੇ ਇਕ ਵਾਰੀ ਵੀ ਉਹਨੂੰ ਸਹੀ ਨ੍ਹੀ ਕ੍ਹਿਆ। (ਢਿੱਡ ਨੂੰ ਹੱਥ ਲਾ ਕੇ) ਅੰਦਰ ਗੁੰਮਾ ਬਣਿਆ ਪਿਐ, ਕਾਲਜਾ ਪਾਟਦੈ ਵੀਰਾ। ਜਿਹੜੇ ਕੰਮ ਨੂੰ ਬੰਦਾ ਮਰਜੇ ਉਹਦੇ ਖਾਤੇ ਚ ਉਹਦਾ ਨਾਂ ਤਾਂ ਪੈਣਾ ਚਾਹੀਦੈ”। ਉਸ ਦੇ ਦਰਦ ਭਿੱਜੇ ਬੋਲਾਂ ਨੇ ਸਾਡੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਤੇ ਸਾਡੇ ਉੱਤੇ ਮਣਾਂ ਮੂੰਹੀ ਬੋਝ ਲੱਦ ਦਿੱਤਾ ਕਿ ਆਖਰ ਓਹਦੇ ਦੁੱਖਾਂ ਦਾ ਪਾਰਾਵਾਰ ਕੀ ਸੀ : ਦਲਿਤ ਹੋਣਾ, ਗਰੀਬੀ, ਰੰਡੇਪਾ ਜਾਂ ਜੁਆਨ ਜਹਾਨ ਧੀ ਦਾ ਰਿਸ਼ਤਾ ਛੁੱਟਣਾ? ਇਹਨਾਂ ਦੁੱਖਾਂ ਨਾਲੋਂ ਇਹ ਹੋਰ ਵੱਡਾ ਦੁੱਖ ਸੀ : ਨਾਂ ਦਾ ਲਕਬਹੀਣ ਹੋਣਾ, ਪ੍ਰਵਾਨਗੀ ਦਾ ਵਿਗੋਚਾ ਕਿ Ḕਜਿਹੜੇ ਕੰਮ ਲਈ ਬੰਦਾ ਮਰਜੇ ਉਹ ਖਾਤੇ ਵਿਚ ਨਾਂ ਤਾਂ ਪੈਣਾ ਚਾਹੀਦੈ’। ਇਸੇ ਦਰਦ ਦਾ ਗੁੰਮਾ ਉਹਦੇ ਅੰਦਰ ਬਣਿਆ ਸੀ। ਅੱਧਾ-ਪੌਣਾ ਘੰਟਾ ਪਹਿਲਾਂ ਅਸੀਂ ਉਹਨਾਂ ਲਈ ਪੁਲਸ ਨਾਲੋਂ ਵੀ ਭਿਆਨਕ ਹੋਣੀ ਦੇ ਦੂਤ, ਦੁੱਖ ਦੇਣੀ ਦੁਨੀਆ ਦਾ ਹਿੱਸਾ ਸਾਂ। ਅਸੀਂ ਕੌਣ ਸਾਂ, ਕਿਥਂ ਆਏ ਸੀ, ਕਿਉਂ ਆਏ ਸੀ, ਕੁਝ ਲਫਜ਼ਾਂ ਦੀ ਸਾਂਝ ਮਗਰੋਂ ਸਿਰਫ ਸਾਡੀਆਂ ਗੱਲਾਂ ਉਪਰ ਯਕੀਨ ਕਰਕੇ, ਸਾਡੇ ਅੱਗੇ ਉਸ ਨੇ ਆਪਣੇ ਮਨ ਦਾ ਵਰ੍ਹਿਆਂ ਦਾ ਭਾਰ ਹੌਲਾ ਕੀਤਾ ਅਤੇ ਆਪਣਾ ਦਿਲ ਖੋਹਲ ਦਿੱਤਾ। ਮੁੜਨ ਵੇਲੇ ਉਹਦੇ ਚਿਹਰੇ, ਹੱਥਾਂ ਦੇ ਜੁੜਨ ਦੇ ਤਰੀਕੇ ਅਤੇ ਬੋਲਾਂ ਵਿਚ ਏਨੀ ਨਿਮਰਤਾ, ਖਿਮਾ-ਜਾਚਨਾ ਤੇ ਮੋਹ ਸੀ ਕਿ ਲਫ਼ਜ਼ਾਂ ਵਿਚ ਬਿਆਨ ਕਰਨਾ ਮੁਸ਼ਕਲ ਏ। ਉਸ ਦੇ ਮੂੰਹੋਂ ਮਸਾਂ ਹੀ ਬੋਲ ਨਿਕਲੇ, ”ਵੀਰਾ ਅਸੀਂ ਅਣਪੜ੍ਹ, ਗਰੀਬ, ਭੁੱਲ ਹੋ ਗਈ ਥੋਨੂੰ ਰੁਖਾ ਬੋਲਿਆ ਗਿਆ, ਤੁਸੀਂ ਤਾਂ ਸਾਡਾ ਭਲਾ ਕਰਨ ਆਏ ਸੀ”। ਸਾਡੇ ਸਮਾਜ ਵਿਚ ਦਲਿਤ ਗਰੀਬ ਔਰਤ ਦਾ ਭਰ ਜੁਆਨੀ ਵਿਚ ਵਿਧਵਾ ਹੋ ਕੇ ਬੱਚੇ ਪਾਲਣਾ ਕਿੰਨਾ ਔਖਾ ਹੈ, ਇਹ ਬਿਆਨ ਕਰਨਾ ਵੀ ਮੁਹਾਲ ਏ। ਇਸ ਤੋਂ ਉਪਰ ਉਹ ਘਾਟ ਕਿੰਨਾ ਔਖਾ ਕਰਦੀ ਹੈ ਕਿ ਜਿਸ ਮੌਤੇ ਸਿਰ ਦਾ ਸਾਈਂ ਮਰ ਗਿਆ ਏ ਉਹਨੂੰ ਉਹ ਨਾਂ ਵੀ ਨਾ ਮਿਲੇ ਸਗੋਂ ਉਲਟਾ ਮਿਹਣਾ ਮਿਲੇ। ਆਖਰ ਕੋਈ ਤਾਂ ਆ ਕੇ ਉਸ ਦੀ ਮਾਨਤਾ ਦਾ ਐਲਾਨ ਕਰੇ, ਚਾਹੇ ਉਹ ਕੋਈ ਅਣਜਾਣ ਪਰੇਦਸੀ ਕਿਉਂ ਨਾ ਹੋਵੇ। ਇਹ ਵਰਤਾਰਾ ਅਸਲ ਵਿਚ ਇਸ ਗੱਲ ਦੀ ਗਵਾਹੀ ਹੈ ਕਿ ਪੰਜਾਬ ਵਿਚ ਅਜੇ ਵੀ ਖਾੜਕੂ ਲਹਿਰ ਦੀ ਮਾਨਤਾ ਦਾ ਕਿੰਨਾ ਵੱਡਾ ਵਿਗੋਚਾ ਹੈ। ਕੁਝ ਸਮੇਂ ਬਾਅਦ ਜਦ ਅਸੀਂ ਉਹਨਾਂ ਦੀ ਧੀ ਦੇ ਵਿਆਹ ਤੇ ਗਏ ਤਾਂ ਸਾਰੇ ਕੋੜਮੇ ਕਬੀਲੇ ਅਤੇ ਰਿਸ਼ਤੇਦਾਰਾਂ ਨੇ ਏਨਾ ਸਤਿਕਾਰ ਦਿੱਤਾ ਕਿ ਉਹਨਾਂ ਦੀ ਸ਼ਰਧਾ ਭਾਵਨਾ ਸਾਹਮਣੇ ਸਾਨੂੰ ਆਪਣਾ ਆਪ ਹੌਲਾ ਜਾਪਣ ਲੱਗ ਪਿਆ। ਖਾਲਸਤਾਨ ਸੰਘਰਸ਼ ਦਾ ਇਕ ਲੇਖਾ ਇਹ ਵੀ; ਸੇਵਕ ਸਿਘ; ਅੰਮ੍ਰਿਤਸਰ ਟਾਈਮਜ਼; ਸਾਲ ਅਠਵਾਂ, ਅੰਕ ਇਕੱਤੀਵਾਂ; 09 ਨਵੰਬਰ 2011 ਤੋਂ 15 ਨਵੰਬਰ, 2011; ਪੰਨੇ: 17 ਅਤੇ 39.

160
ਚੰਡੀਗੜ(11ਨਵੰਬਰ2011) ਅੱਜ ਚੰਡੀਗੜ ਦੀ ਇੱਕ ਕੋਰਟ ਵਿੱਚ ਪੇਸ ਹੋਣ ਆਏ ਭਾਈ ਜਗਤਾਰ ਸਿੰਘ ਹਵਾਰਾ ੳੁੱਤੇ ਅਦਾਲਤ ਵਿੱਚ ਪਹਿਲਾ ਤੇ ਮੋਜੁਦ ਕੁਝ ਹਿੰਦੂ ਸੰਮਤੀ ਦੇ ਅਨਸਰਾ ਵੱਲੌ ਕੋਰਟ ਕੰਮਪਲੈਕਸ  ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਹਮਲ਼ਾ ਕਰਨ ਦੀ ਕੌਸ਼ਿਸ਼ ਕੀਤੀ ਪਰ ਨਾਕਾਮ ਰਹੀ ਉਲਟਾ ਜਗਤਾਰ ਸਿੰਘ ਹਵਾਰੇ ਨੇ  ਉਹਨਾ ਦੇ ਥੱਪੜ ਜੜੇ   :bye: ਤੇ ਉਹ ਕੁਝ ਵੀ ਨਾ ਕਰ ਸਕੇ!  ਭਾਈ ਜਗਤਾਰ ਸਿੰਘ ਹਵਾਰਾ ਪੁਰੀ ਤਰਾ ਠੀਕ ਹਨ! ਜਦੋ ਹਮਲਾ ਕੀਤਾ ਗਿਆ ਤਾ ਭਾਈ ਜਗਤਾਰ ਸਿੰਘ ਹਵਾਰਾ ਨਾਲ ਪਰਮਜੀਤ ਸਿੰਘ ਵੀ ਨਾਲ ਸੀ ਅਤੇ ਇਹਨਾ ਹਮਲਾ ਕਰਨ ਵਾਲੀਆ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਸਿੰਘਾ ਦੀ ਚੜਦੀ ਕਰਕੇ ਇਹਨਾ ਹਿੰਦੂ ਸੰਮਤੀ ਦੇ ਲੰਡੀ ਬੂੱਚੀ ਅਨਸਰਾ ਨੂੰ ਮੂੰਹ ਦੀ ਖਾਣੀ ਪਈ ! ਮੌਕੇ ਤੇ ਮੌਜੁਦ ਪੁਲੀਸ ਨੇ ਇਹਨਾ ਹਮਲਾ ਕਰਨ ਵਾਲੀਆ ਨੂੰ ਮੌਕੇ ਤੇ ਦਬੌਚ ਲਿਆ;
(link of news http://www.punjabnewsnetwork.com/2011/11/landi-buchi-attack-on-hawara/)

Pages: 1 ... 3 4 5 6 7 [8] 9