This section allows you to view all posts made by this member. Note that you can only see posts made in areas you currently have access to.
Topics - Er. Sardar Singh
Pages: 1 2 3 4 5 6 [7] 8 9
121
« on: March 24, 2012, 07:43:09 AM »
ਰੋਪੜ, ਪੰਜਾਬ (ਮਾਰਚ 24, 2012): ਪੰਜਾਬੀ ਦੇ ਰੋਜਾਨਾ ਅਖਬਾਰ “ਪੰਜਾਬੀ ਟ੍ਰਿਬਿਊਨ” ਵਿਚ ਛਪੀ ਇਕ ਖਬਰ ਮੁਤਾਬਕ ਬੀਤੀ 17 ਮਾਰਚ ਨੂੰ ਸ਼ਿਵ ਸੈਨਾ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਜੱਲਾਦ ਦੀ ਪੇਸ਼ਕਸ਼ ਕਰਨ ਸਬੰਧੀ ਕੁੱਝ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਨਾਲੋ ਨੌਜਵਾਨਾਂ ਨੇ ਆਪਣਾ ਨਾਤਾ ਤੋੜਦੇ ਹੋਏ ਖਿਮਾ ਦੀ ਮੰਗ ਕੀਤੀ ਹੈ। ਅੱਜ ਇੱਥੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਅਖ਼ਬਾਰਾਂ ਵਿੱਚ ਛਪੀ ਫੋਟੋ ਵਿੱਚ ਸ਼ਾਮਿਲ ਨੌਜਵਾਨਾਂ ਕੁਮਾਰ ਗੌਰਵ, ਅੰਮ੍ਰਿਤ ਸਿੰਘ, ਅਮਿਤ ਕੁਮਾਰ ਅਤੇ ਜਤਿੰਦਰ ਕੁਮਾਰ ਉਰਫ ਮੋਨੂੰ ਨੇ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਉਹ 16 ਮਾਰਚ ਨੂੰ ਸ਼ਾਮ ਸਮੇਂ ਉਂਝ ਹੀ ਘਨੌਲੀ ਬੱਸ ਸਟੈਂਡ ਵੱਲ ਘੁੰਮਣ ਜਾ ਰਹੇ ਸਨ ਕਿ ਰਸਤੇ ਵਿੱਚ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨੇ ਉਨ੍ਹਾਂ ਨੂੰ ਬੁਲਾ ਕੇ ਇਹ ਕਹਿੰਦਿਆਂ ਫੋਟੋ ਖਿਚਵਾ ਲਈ ਕਿ ਉਸ ਨੇ ਅਖਬਾਰ ਵਿੱਚ ਕੋਈ ਬਿਆਨ ਦੇਣਾ ਹੈ। ਉਨ੍ਹਾਂ ਕਿਹਾ ਕਿ ਸੰਜੀਵ ਘਨੌਲੀ ਦੀ ਇੱਥੇ ਹੀ ਦੁਕਾਨ ਹੋਣ ਕਰਕੇ ਉਨ੍ਹਾਂ ਨਾਲ ਜਾਣ ਪਛਾਣ ਦੀ ਵਜ੍ਹਾ ਕਾਰਨ ਉਹ ਫੋਟੋ ਖਿਚਵਾਉਣ ਉਪਰੰਤ ਉੱਥੋਂ ਚਲੇ ਗਏ, ਪਰ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਸ ਖ਼ਬਰ ਨਾਲ ਪੂਰੇ ਪੰਜਾਬ ਵਿੱਚ ਵਿਵਾਦ ਪੈਦਾ ਹੋ ਗਿਆ ਹੈ ਤੇ ਉਸ ਖ਼ਬਰ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਹਲਫੀਆ ਬਿਆਨ ਰਾਹੀਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਸ਼ਿਵ ਸੈਨਾ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਸਿੱਖ ਸੰਗਤਾਂ ਤੋਂ ਖਿਮਾ ਦੀ ਕੀਤੀ। ਇਸ ਸਬੰਧੀ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨਾਲ ਸੰਪਰਕ ਨਹੀਂ ਹੋ ਸਕਿਆ।
122
« on: March 24, 2012, 05:50:05 AM »
ਅੰਮ੍ਰਿਤਸਰ, ਪੰਜਾਬ (ਮਾਰਚ 23, 2012): ਸ਼੍ਰੀ ਅਕਾਲ ਤਖਤ ਸਾਹਿਬ ਨੇ ਭਾਈ ਦਿਲਾਵਰ ਸਿੰਘ ਨੂੰ ਸਿੱਖ ਕੌਮ ਦਾ ਕੌਮੀ ਸ਼ਹੀਦ ਐਲਾਨਿਆ ਹੈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਿੱਖ ਕੌਮ ਦਾ ਜ਼ਿੰਦਾ ਸ਼ਹੀਦ ਐਲਾਨਿਆ ਹੈ। ਪੰਜ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਨੇ ਅੱਜ ਇਕੱਤਰਤਾ ਤੋਂ ਬਾਅਦ ਐਲਾਨ ਕੀਤਾ ਹੈ ਕਿ ਸ. ਪਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਬਾਦਲ ਦਲ), ਸ. ਸੁਖਬੀਰ ਸਿੰਘ ਬਾਦਲ (ਪ੍ਰਧਾਨ ਬਾਦਲ ਦਲ) ਅਤੇ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਰਾਸ਼ਟਰਪਤੀ ਨੂੰ ਮਿਲ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਉਪਰਾਲਾ ਕਰਨ ਤੇ ਭਾਰਤ ਸਰਕਾਰ ਤੱਕ ਸਿੱਖਾਂ ਦੀਆਂ ਭਾਵਨਾਵਾਂ ਪਹੁੰਚਦੀਆਂ ਕਰਨ। ਉਨ੍ਹਾਂ ਸਿੱਖ ਸੰਗਤਾਂ ਨੂੰ ਕਿਹਾ ਹੈ ਕਿ ਉਹ 28 ਮਾਰਚ, 2012 ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਨਾਮ ਸਿਮਰਨ ਕਰਨ। ਇਹ ਐਲਾਨ ਸੁਣਨ ਤੋਂ ਬਾਅਦ ਸਿੱਖ ਜਥੇਬੰਦੀਆਂ ਉੱਤੇ ਅਧਾਰਤ ਸੱਤ ਮੈਂਬਰੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੇ ਵਿਰੋਧ ਵਿਚ 28 ਮਾਰਚ, 2012 ਨੂੰ ਪੰਜਾਬ ਬੰਦ ਕੀਤਾ ਜਾਵੇਗਾ। 29 ਮਾਰਚ, 2012 ਸਿੱਖ ਸੰਗਤਾਂ ਦੇ ਭਾਰੀ ਕਾਫਲੇ ਖਾਲਸਾ ਮਾਰਚਾਂ ਦੇ ਰੂਪ ਵਿਚ ਪੰਜਾਬ ਵਿਚ ਸਥਿਤ ਤਿੰਨ ਤਖਤ ਸਾਹਿਬਾਨ ਤੋਂ ਪਟਿਆਲਾ ਤੱਕ ਪਹੁੰਚਣਗੇ। 30 ਅਤੇ 31 ਮਾਰਚ ਨੂੰ ਪਟਿਆਲਾ ਵਿਖੇ ਰੋਹ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਦੋਵੇਂ ਦਿਨ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰੇ ਦੇ ਵਿਰੋਧ ਵਿਚ ਧਰਨਾ ਜਾਰੀ ਰਹੇਗਾ। ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਮਾਨ ਦਲ), ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ, ਖਾਲਸਾ ਐਕਸ਼ਨ ਕਮੇਟੀ ਆਦਿ ਦੇ ਨਾਂ ਜ਼ਿਕਰਯੋਗ ਹਨ, ਨੇ ਸੰਗਤਾਂ ਨੂੰ ਇਸ ਫਾਂਸੀ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ... ( http://www.sikhsiyasat.info/2012/03/bhai-dilawar-singh/)
123
« on: March 22, 2012, 08:04:33 AM »
ਪੰਜਾਬ ਦੀ ਤਕਦੀਰ ਅਤੇ ਇਸ ਦੇ ਭਵਿੱਖ ਬਾਰੇ ਗੰਭੀਰ, ਫਿ਼ਕਰਮੰਦ ਅਤੇ ਚੋਟੀ ਦੇ ਬੁੱਧੀਜੀਵੀ, ਕਾਨੂੰਨ ਦੇ ਮਾਹਿਰ, ਇਤਿਹਾਸਕਾਰ, ਸਾਹਿਤਕਾਰ ਅਤੇ ਰਾਜਨੀਤਿਕ ਵਿਗਿਆਨ ਦੇ ਮਾਹਿਰਾਂ ਵਿੱਚ ਇਸ ਗੱਲ ਬਾਰੇ ਸਰਬ-ਸਹਿਮਤੀ ਹੈ ਕਿ ਫਾਂਸੀ ਦਾ ਇੰਤਜ਼ਾਰ ਕਰ ਰਹੇ ਸ: ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਸਿੱਖ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਬਣੇਗੀ। ਇਹ ਵਿਦਵਾਨ ਭਾਵੇਂ ਸਿੱਖ ਇਤਿਹਾਸ ਵਿੱਚ ਵਾਪਰਨ ਜਾ ਰਹੇ ਇਸ ਨਿਵੇਕਲੇ ਵਰਤਾਰੇ ਬਾਰੇ ਵੱਖਰੇ-ਵੱਖਰੇ ਅੰਦਾਜ਼ ਵਿੱਚ ਗੱਲ ਕਰਦੇ ਹਨ ਪਰ ਉਹ ਸਾਰੇ ਇਸ ਗੱਲ ਬਾਰੇ ਸਹਿਮਤ ਹਨ ਕਿ ਰਾਜਨੀਤਿਕ, ਧਾਰਮਿਕ ਤੇ ਸੱਭਿਆਚਾਰਕ ਤੌਰ ਤੇ ਪੂਰੀ ਤਰ੍ਹਾਂ ਨਿੱਘਰ ਗਈ ਸਿੱਖ ਕੌਮ ਇਸ ਕੁਰਬਾਨੀ ਬਾਰੇ ਅੱਜ ਦੀ ਤਰੀਕ ਵਿੱਚ ਆਪਣੇ-ਆਪ ਨੂੰ ਕੇਵਲ ‘ਬੇਚੈਨ‘ ਹੀ ਮਹਿਸੂਸ ਕਰੇਗੀ ਜਦ ਕਿ ਆਉਣ ਵਾਲੇ ਕੱਲ੍ਹ ਨੂੰ ਇਹ ਕੁਰਬਾਨੀ ਸਿੱਖ ਹਿਰਦਿਆਂ ਵਿੱਚ ਸਦਾ ਸੱਜਰੀ ਸਵੇਰ ਵਾਂਗ ਚਮਕੇਗੀ ਅਤੇ ਨੌਜਵਾਨਾਂ ਦੀ ਸਿਧਾਂਤਿਕ ਅਗਵਾਈ ਕਰੇਗੀ। ਦੂਜੇ ਪਾਸੇ ਮਨੋਵਿਗਿਆਨ ਦੇ ਮਾਹਿਰ ਇਸ ਘਟਨਾ ਨੂੰ ਚੰਗਿਆਈ ਜਾਂ ਬੁਰਿਆਈ ਦੇ ਮਾਪਦੰਡ ਨਾਲ ਪਰਖੇ ਤੋਂ ਬਿਨ੍ਹਾਂ ਹੀ ਆਪਣੀ ਹੀ ਸ਼ਬਦਾਵਲੀ ਵਿੱਚ ਇਹ ਵਿਚਾਰ ਰੱਖਦੇ ਹਨ ਕਿ ਸ: ਬਲਵੰਤ ਸਿੰਘ ਵਰਗੇ ਵਿਅਕਤੀ ਇੱਕ ਪਾਸੜ ਖਿਆਲਾਂ ਨੂੰ ਇਸ ਹੱਦ ਤੱਕ ਪਰਣਾਏ ਜਾਂਦੇ ਹਨ ਅਤੇ ਇਸ ਹੱਦ ਤੱਕ ਵਚਨਬੱਧ ਹੁੰਦੇ ਹਨ ਕਿ ਉਹਨਾਂ ਨੂੰ ਆਪਣਾ ਸੱਚ ਸਭ ਤੋਂ ਵੱਡੀ ਗੱਲ ਜਾਪਦਾ ਹੈ। ਕੁਝ ਵਿਦਵਾਨ ਗੱਲਬਾਤ ਦੌਰਾਨ ਇਸ ਨੁਕਤੇ ਉਤੇ ਵੱਧ ਜ਼ੋਰ ਦੇ ਰਹੇ ਹਨ ਕਿ ਇਹ ਕੁਰਬਾਨੀ ਆਪਣੇ ਵਿਚਾਰ ਉਤੇ ਪੂਰੀ ਦ੍ਰਿੜਤਾ ਤੇ ਸਿਦਕਦਿਲੀ ਨਾਲ ਪਹਿਰਾ ਦੇਣ ਵਾਲੇ ਅਤੇ ਅੰਤ ਨੂੰ ਹੱਸ-ਹੱਸ ਕੇ ਮੌਤ ਨੂੰ ਗਲੇ ਲਗਾਉਣ ਵਾਲੀਆਂ ਹਸਤੀਆਂ ਦੇ ਵਰਗ ਵਿੱਚ ਆਉਂਦੀ ਹੈ। ਇਹ ਵਿਦਵਾਨ ਸ਼ਹੀਦ ਭਗਤ ਸਿੰਘ ਨੂੰ ਵੀ ਇਸੇ ਵਰਗ ਵਿੱਚ ਲੈ ਕੇ ਆਉਂਦੇ ਹਨ। ਇਸ ਸਬੰਧ ਵਿੱਚ ਇਕ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਦਾ ਹਵਾਲਾ ਦਿੰਦਾ ਹੋਇਆ ਇਹ ਕਹਿੰਦਾ ਹੈ ਕਿ ਜਦੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੀ ਇਹੋ ਜਿਹੀ ਸ਼ਹਾਦਤ ਸੰਪੂਰਨ ਰੂਪ ਵਿੱਚ ਅੱਗੇ ਵੱਲ ਵੱਧਦੀ ਹੈ ਤਾਂ ਉਦੋਂ ਇਹ ਸ਼ਹਾਦਤ ਸਾਰੀ ਕੌਮ ਨੂੰ ਜਗਾ ਦਿੰਦੀ ਹੈ। ਇਸ ਵਿਦਵਾਨ ਦਾ ਕਹਿਣਾ ਹੈ ਕਿ ਭਾਵੇਂ ਰਾਜਨੀਤਿਕ ਮਜ਼ਬੂਰੀਆਂ ਕਾਰਣ ਵਰਤਮਾਨ ਸਿਆਸਤਦਾਨ ਇਸ ਵਰਤਾਰੇ ਬਾਰੇ ਖੁੱਲ੍ਹ ਕੇ ਨਾ ਵੀ ਬੋਲਣ ਤਾਂ ਵੀ ਅੰਦਰੋਂ ਇਹ ਸ਼ਹਾਦਤ ਹਿਲਾਉਣ ਤੇ ਜਗਾਉਣ ਵਾਲੀ ਹੈ। ਜਿੰਨ੍ਹਾਂ ਵਿਦਵਾਨਾਂ ਦੀ ਸ: ਬਲਵੰਤ ਸਿੰਘ ਰਾਜੋਆਣਾ ਦੀ ਸਖ਼ਸ਼ੀਅਤ ਬਾਰੇ ਰਾਵਾਂ ਤੇ ਟਿੱਪਣੀਆਂ ਲਈਆਂ ਗਈਆਂ ਹਨ, ਉਹਨਾਂ ਵਿੱਚ ਸਿੱਖ ਪੰਥ ਦੇ ਉੱਘੇ ਚਿੰਤਕ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਅੰਗਰੇਜ਼ੀ ਦੇ ਵਿਦਵਾਨ ਡਾ: ਗੁਰਭਗਤ ਸਿੰਘ, ਉੱਘੇ ਇਤਿਹਾਸਕਾਰ ਤੇ ਸਾਬਕਾ ਵਾਇਸ-ਚਾਂਸਲਰ ਡਾ: ਜੇ. ਐਸ. ਗਰੇਵਾਲ, ਡਾ: ਪ੍ਰਿਥੀਪਾਲ ਸਿੰਘ ਕਪੂਰ, ਰਾਜਨੀਤਿਕ ਵਿਗਿਆਨ ਦੇ ਮਾਹਿਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ: ਕੇਹਰ ਸਿੰਘ, ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਚੇਅਰਮੈਨ ਤੇ ਸਿੱਖ ਵਿਦਵਾਨ ਡਾ: ਬਲਕਾਰ ਸਿੰਘ, ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਹੀ ਵਰਤਮਾਨ ਚੇਅਰਮੈਨ ਡਾ: ਸਰਬਜਿੰਦਰ ਸਿੰਘ, ਅਪਰਾਧ ਦੇ ਖੇਤਰ ਦੇ ਉੱਘੇ ਕਾਨੂੰਨਦਾਨ ਤੇ ਸਾਬਕਾ ਐਡਵੋਕੇਟ ਜਨਰਲ ਸ: ਰਜਿੰਦਰ ਸਿੰਘ ਚੀਮਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮਨੋਵਿਗਿਆਨ ਵਿਭਾਗ ਦੇ ਮੁਖੀ ਸ੍ਰੀਮਤੀ ਸੀਮਾ ਵਿਨਾਇਕ, ਸਰਕਾਰੀ ਕਾਲਿਜ ਫਾਰ ਵੁਮਿਨ ਚੰਡੀਗੜ੍ਹ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਡਾ: ਗੀਤਾ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਉਪ-ਚੇਅਰਮੈਨ ਪ੍ਰੋ: ਬਾਵਾ ਸਿੰਘ, ਪੰਜਾਬੀ ਯੂਨੀਵਰਸਿਟੀ ਵਿੱਚ ਰੀਲੀਜਸ ਸਟੱਡੀਜ਼ ਦੇ ਚੇਅਰਮੈਨ ਡਾ: ਹਰਪਾਲ ਸਿੰਘ ਪੰਨੂੰ, ਜੁਝਾਰੂ ਲਹਿਰ ਦੇ ਵਿਚਾਰਧਾਰਕ ਹਮਦਰਦ, ਉੱਘੇ ਸਿੱਖ ਚਿੰਤਕ, ਸੰਤ ਜਰਨੈਲ ਸਿੰਘ ਅਤੇ ਦਰਬਾਰ ਸਾਹਿਬ ਦੇ ਸਾਕੇ ਬਾਰੇ ਲਿਖੀਆਂ ਤਿੰਨ ਚਰਚਿਤ ਪੁਸਤਕਾਂ ਦੇ ਲੇਖਕ ਸ: ਅਜਮੇਰ ਸਿੰਘ, ਉੱਘੇ ਸਿੱਖ ਚਿੰਤਕ ਡਾ: ਗੁਰਤਰਨ ਸਿੰਘ, ਸਾਹਿਤ ਦੇ ਵਿਦਵਾਨ ਸ: ਨਿਰਮਲ ਸਿੰਘ ਲਾਂਬੜਾਂ, ਸਾਬਕਾ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਅਤੇ ਕੋਮਲ ਤੇ ਮਹੀਣ ਜਜ਼ਬਿਆਂ ਦੇ ਸ਼ਾਇਰ ਤੇ ਦੂਰ-ਅੰਦੇਸ਼ ਚਿੰਤਕ ਸੁਰਜੀਤ ਪਾਤਰ ਸ਼ਾਮਿਲ ਹਨ। ਸ਼ਾਇਦ ਪਾਠਕਾਂ ਨੂੰ ਇਹ ਜਾਣ ਕੇ ਤਸੱਲੀ ਹੋਵੇਗੀ ਕਿ ਇਹਨਾਂ ਟਿੱਪਣੀਆਂ ਵਿੱਚ ਰਾਜੀਨਿਤਕ ਪਾਰਟੀਆਂ ਤੇ ਸਿਆਸਤਦਾਨਾਂ ਨੂੰ ਦੂਰ ਹੀ ਰੱਖਿਆ ਗਿਆ ਹੈ ਕਿਉਂਕਿ ਉਹ ਅੱਜ-ਕੱਲ੍ਹ ਥੋੜ੍ਹੇ-ਬਹੁਤੇ ਫਰਕ ਨਾਲ ਸਾਰੇ ਦੇ ਸਾਰੇ ਸ: ਬਲਵੰਤ ਸਿੰਘ ਪ੍ਰਤੀ ਰਸਮੀ ਹਮਦਰਦੀ ਦੀਆਂ ਟਿੱਪਣੀਆਂ ਤੇ ਬਿਆਨਬਾਜ਼ੀ ਕਰ ਰਹੇ ਹਨ ਅਤੇ ਸਿੱਖ ਇਤਿਹਾਸ ਦੀਆਂ ਡੂੰਘੀਆਂ ਵਾਦੀਆਂ ਤੋਂ ਕੋਹਾਂ ਦੂਰ ਹਨ। ਡਾ: ਜੇ.ਐਸ.ਗਰੇਵਾਲ ਦਾ ਵਿਚਾਰ ਹੈ ਕਿ ਸ: ਬਲਵੰਤ ਸਿੰਘ ਦੀ ਕੁਰਬਾਨੀ ਸਿੱਖ ਵਿਸ਼ਵਾਸ਼ ਨਾਲ ਜੁੜੀ ਹੋਈ ਹੈ। ਅਸਲ ਵਿੱਚ ਉਸ ਦਾ ਰੋਸ ਜਾਗਦੇ ਹੋਏ ਵਿਅਕਤੀਆਂ ਵਾਲਾ ਰੋਸ ਹੈ। ਭਾਵੇਂ ਇਹ ਗੱਲ ਵੱਖਰੀ ਹੈ ਕਿ ਇਸ ਸਮੇਂ ਉਸ ਦੇ ਹਿਮਾਇਤੀਆਂ ਦੀ ਗਿੱਣਤੀ ਬਹੁਤੀ ਨਹੀਂ। ਜਿਹੜੇ ਥੋੜ੍ਹੇ ਬਹੁਤੇ ਸਮਰਥਕ ਹਨ, ਉਹ ਆਪਣੀ ਗੱਲ ਸੰਪੂਰਨ ਅਰਥਾਂ ਵਿੱਚ ਕਰ ਨਹੀਂ ਸਕੇ ਅਤੇ ਜਾਂ ਉਹਨਾਂ ਦੀ ਗੱਲ ਅਖਬਾਰਾਂ ਵਾਲੇ ਚੁੱਕਦੇ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਸ: ਬਲਵੰਤ ਸਿੰਘ ਪ੍ਰਤੀ ਅਕਾਲੀ ਦਲ ਦੀ ਪਹੁੰਚ ਤੇ ਰਵੱਈਆ ਇੱਕ ਤਰ੍ਹਾਂ ਨਾਲ ਕਾਂਗਰਸ ਵਰਗਾ ਹੀ ਜਾਪਦਾ ਹੈ। ਡਾ: ਗੁਰਭਗਤ ਸਿੰਘ ਦਾ ਕਹਿਣਾ ਹੈ ਕਿ ਇਹ ਕੁਰਬਾਨੀ ਕਿਸੇ ਪੱਕੇ ਸਿਧਾਂਤ ਤੇ ਯਕੀਨ ਨਾਲ ਜੁੜੀ ਹੋਈ ਹੈ ਅਤੇ ਇਤਿਹਾਸ ਸੁਭਾਵਿਕ ਹੀ ਇਸ ਦੀ ਪ੍ਰਸ਼ੰਸਾ ਕਰੇਗਾ। ਇਸ ਸਿੱਖ ਚਿੰਤਕ ਨੇ ਇਹ ਦਿਲਚਸਪ ਟਿੱਪਣੀ ਕੀਤੀ ਕਿ ਇਸ ਸ਼ਹਾਦਤ ਨਾਲ ਭਾਰਤ ਵਿੱਚ ਕਨਫੈਡਰੇਸ਼ਨ ਦੇ ਸਿਧਾਂਤ ਨੂੰ ਅੱਗੇ ਵੱਲ ਲਿਜਾਣ ਵਿੱਚ ਮੱਦਦ ਮਿਲ ਸਕਦੀ ਹੈ। ਉਹਨਾਂ ਇਹ ਵੀ ਮੰਨਿਆ ਕਿ ਅੱਜ ਦਾ ਸਿੱਖ ਇਸ ਵਰਤਾਰੇ ਨੂੰ ਸਧਾਰਣ ਕਿਸਮ ਦੇ ਜੁਰਮ ਨਾਲ ਜੋੜ ਕੇ ਹੀ ਵੇਖਦਾ ਹੈ। ਉਹਨਾਂ ਦਾ ਇਹ ਵੀ ਵਿਚਾਰ ਸੀ ਕਿ ਪੰਜਾਬ ਦੀ ਜਵਾਨੀ ਵਿੱਚ ਇਸ ਕੁਰਬਾਨੀ ਦਾ ਫਿਲਹਾਲ ਕੋਈ ਵੱਡਾ ਅਸਰ ਨਹੀਂ ਜਾਪਦਾ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਘੱਟ-ਗਿੱਣਤੀਆਂ ਨੂੰ ਆਪਣਾ ਬਣਦਾ ਸਥਾਨ ਨਹੀਂ ਮਿਲਦਾ ਉਦੋਂ ਤੱਕ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿਣਗੀਆਂ। ਉੱਘੇ ਸਿੱਖ ਚਿੰਤਕ ਸ: ਅਜਮੇਰ ਸਿੰਘ ਨੇ ਸ: ਬਲਵੰਤ ਸਿੰਘ ਦੀ ਕੁਰਬਾਨੀ ਨੂੰ ਸਿੱਖਾਂ ਦੇ ਅਨਮੋਲ ਇਤਿਹਾਸਿਕ ਵਿਰਸੇ ਨਾਲ ਜੋੜਦਿਆਂ ਹੋਇਆਂ ਵੱਖਰੇ ਅੰਦਾਜ਼ ਵਿੱਚ ਵੇਖਿਆ ਹੈ ਅਤੇ ਟਿੱਪਣੀ ਕੀਤੀ ਹੈ ਕਿ ਸ਼ਹਾਦਤ ਸਿੱਖ ਲਈ ਇੱਕ ਸਧਾਰਣ ਕਰਮ ਹੈ ਪਰ ਇੱਕ ਖਾਸ ਸੰਦਰਭ ਨਾਲ ਜੁੜ ਕੇ ਕੋਈ ਸ਼ਹਾਦਤ ਆਪਣੀ ਨਿਰਾਲੀ ਵਿਲੱਖਣਤਾ ਸਿਰਜ ਦਿੰਦੀ ਹੈ। ਸ: ਬਲਵੰਤ ਸਿੰਘ ਦੀ ਸ਼ਹਾਦਤ ਉਹਨਾਂ ਰਾਜਸੀ ਹਾਲਤਾਂ ਵਿੱਚ ਹੋਣ ਜਾ ਰਹੀ ਹੈ ਜਦੋਂ ਸਮੇਂ ਦੀਆਂ ਕਰੂਰ ਰਾਜਸੀ ਤਾਕਤਾਂ ਵੱਲੋਂ ਖਾਲਸਾ ਪੰਥ ਦੀ ਮੌਲਿਕ ਹਸਤੀ ਨੂੰ ਆਪਣੇ ਸਵਾਰਥ ਦੇ ਮੁਤਾਬਿਕ ਢਾਲਣ ਲਈ ਮੱਧਯੁੱਗੀ ਜਬਰ ਤੇ ਕਲਯੁੱਗੀ ਸਾਜ਼ਿਸਾਂ ਦੀ ਨਿਸ਼ੰਗ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਈ ਬਲਵੰਤ ਸਿੰਘ ਦਾ ਸ਼ਹਾਦਤ ਦੇ ਕੰਢੇ ਤੱਕ ਪਹੁੰਚਣ ਦਾ ਸਫਰ ਤੇ ਉਸ ਦਾ ਅਮਲ ਸਿੱਖ ਪੰਥ ਲਈ ਇੱਕ ਚਮਕਦੀ ਮਿਸਾਲ ਬਣ ਗਿਆ ਹੈ, ਕਿ ਰਾਜਸੀ ਹਾਲਤਾਂ ਭਾਵੇਂ ਕਿੰਨੀਆਂ ਵੀ ਬੇਵਫ਼ਾ ਤੇ ਬੇਰਹਿਮ ਕਿਉਂ ਨਾ ਹੋ ਜਾਣ, ਖਾਲਸੇ ਦਾ ਆਪਣੇ ਧਰਮ ਦੀ ਸਦੀਵੀ ਸੁਤੰਤਰਤਾ ਨਾਲ ਪ੍ਰੇਮ ਤੇ ਲਗਾਉ ਸਦੀਵੀ ਬਣਿਆ ਰਹੇਗਾ ਅਤੇ ਉਹ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਸਦੀਵੀ ਰੋਸ ਦੇ ਸੱਚ ਨੂੰ ਸਥਾਪਿਤ ਕਰਨ ਲਈ ਸ਼ਹਾਦਤਾਂ ਦੀ ਸ਼ਮਾਂ ਨੂੰ ਹਮੇਸ਼ਾਂ ਬਲਦਾ ਰੱਖੇਗਾ। ਸ: ਬਲਵੰਤ ਸਿੰਘ ਇਹੋ ਜਿਹੀ ਹੀ ਇੱਕ ਸ਼ਮਾਂ ਹੈ। ਸ: ਬਲਵੰਤ ਸਿੰਘ ਨੇ ਆਪਣੇ ਨਿਰਭਉ ਅਮਲ ਰਾਹੀਂ ਦਰਸਾ ਦਿਤਾ ਹੈ ਕਿ ਸਿੱਖ ਧਰਮ ਦੀ ਸਦੀਵੀ ਸੁਤੰਤਰਤਾ ਤੋਂ ਘੱਟ ਕੋਈ ਵੀ ਸਮਝੌਤਾ ਖਾਲਸੇ ਦੀ ਜ਼ਮੀਰ ਤੇ ਆਤਮਾ ਨੂੰ ਪ੍ਰਵਾਨ ਨਹੀਂ ਹੋਵੇਗਾ। ਭਾਈ ਬਲਵੰਤ ਸਿੰਘ ਬਾਰੇ ਇੱਕ ਹੋਰ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਰਾਜਨੀਤਿਕ ਹਾਲਤਾਂ ਦੇ ਇਸ ਵਿਸ਼ੇਸ਼ ਪ੍ਰਸੰਗ ਵਿੱਚ ਬਲਵੰਤ ਸਿੰਘ ਕੇਵਲ ਇੱਕ ਵਿਅਕਤੀ ਹੀ ਨਹੀਂ ਰਿਹਾ ਸਗੋਂ ਪੰਥ ਦੀ ਨਿਆਰੀ ਹੋਂਦ ਦਾ ਅਤੇ ਇਸ ਨਿਆਰੀ ਹੋਂਦ ਨੂੰ ਸਦਾ ਬਚਾ ਕੇ ਰੱਖਣ ਬਾਰੇ ਖਾਲਸਾਈ ਇਰਾਦੇ ਦਾ ਪ੍ਰਤੀਕ ਬਣ ਗਿਆ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਜਾਗਦੀ ਜ਼ਮੀਰ ਵਾਲੇ ਹਰ ਸਿੱਖ ਦਾ ਸ: ਬਲਵੰਤ ਸਿੰਘ ਨਾਲ ਹੁਣ ਜ਼ਾਤੀ ਲਗਾਅ ਬਣ ਗਿਆ ਹੈ। ਉਹ ਸਭਨਾ ਨੂੰ ‘ਆਪਣਾ‘ ਲੱਗਣ ਲੱਗ ਪਿਆ ਹੈ ਤੇ ਸਾਰੇ ਉਸ ਦੇ ਆਪਣੇ ਹੋ ਗਏ ਹਨ। ਉਹਨਾਂ ਦੀ ਸ਼ਹਾਦਤ ਸਿੱਖਾਂ ਦੀਆਂ ਜ਼ਮੀਰਾਂ ਨੂੰ ਪੰਜ ਸਦੀਆਂ ਦੀਆਂ ਹੁਸੀਨ ਸਿੱਖ ਯਾਦਾਂ ਨਾਲ ਜੋੜ ਦੇਵੇਗੀ ਤੇ ਇੰਝ ਸਿੱਖ ਦੀ ਇਨਸਾਫ ਲੈਣ ਦੀ ਤਾਂਘ ਨੂੰ ਕੌਮਾਂਤਰੀ ਪੱਧਰ ਉੱਤੇ ਸਥਾਪਿਤ ਕਰਨ ਵਿੱਚ ਸਹਾਈ ਬਣੇਗੀ। ਉੱਘੇ ਸਿੱਖ ਵਿਦਵਾਨ ਅਤੇ ਪ੍ਰੋਫੈਸਰ ਪੂਰਨ ਸਿੰਘ ਤੇ ਹਰਿੰਦਰ ਸਿੰਘ ਮਹਿਬੂਬ ਦੀਆਂ ਰਚਨਾਵਾਂ ਦੀਆਂ ਡੂੰਗੀਆਂ ਪਰਤਾਂ ਨੂੰ ਫਰੋਲਣ ਵਾਲੇ ਚਿੰਤਕ ਡਾ: ਗੁਰਤਰਨ ਸਿੰਘ ਦਾ ਕਹਿਣਾ ਹੈ ਕਿ ਸ: ਬਲਵੰਤ ਸਿੰਘ ਜਿਉਂ-ਜਿਉਂ ਮੌਤ ਦੇ ਨੇੜੇ ਜਾ ਰਿਹਾ ਹੈ ਉਸ ਦਾ ਚਿਹਰਾ ਸਿਖਰ ਰੂਪ ਵਿੱਚ ਖਿੜਦਾ ਜਾ ਰਿਹਾ ਹੈ। ਉਹ ਭੀੜੀਆਂ ਜਕੜਾਂ ਤੋਂ ਆਜ਼ਾਦ ਹੋਇਆ ਹੈ। ਉਹਨਾਂ ਕਿਹਾ ਕਿ ਇੱਕ ਸਿੱਖ ਦੀ ਸ਼ਹਾਦਤ ਉੱਤੇ ਹੀ ਪਰਖ ਹੁੰਦੀ ਹੈ। ਸਧਾਰਣ ਜੀਵਨ ਵਿੱਚ ਇਸ ਦਾ ਪਤਾ ਨਹੀਂ ਲੱਗ ਸਕਦਾ ਕਿਉਂਕਿ ਦੇਖਣ ਵਾਲੀ ਪੂਰੀ ਨਿਗ੍ਹਾ ਹੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਸਿੱਖ ਦੇ ਸਾਰੇ ਰਾਹ ਮੌਤ ਵਿੱਚੋਂ ਦੀ ਹੋ ਕੇ ਜਾਂਦੇ ਹਨ। ਉਹਨਾਂ ਨੇ ਦਾਂਤੇ ਦੀ ਮਸ਼ਹੂਰ ਰਚਨਾ ‘‘ਡਿਵਾਇਨ ਕਾਮੇਡੀ‘‘ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਜਦੋਂ ਬੰਦਾ ਮੌਤ ਦੀਆਂ ਡੁੂੰਘੀਆਂ ਗੁਫਾਵਾਂ ਵਿੱਚੋਂ ਲੰਘਦਾ ਹੈ ਅਤੇ ਜਦੋਂ ਉਹ ਬੇਨੂਰ ਹੁੰਦਾ ਹੈ ਤਾਂ ਉਹਨਾਂ ਹਾਲਤਾਂ ਵਿੱਚ ਨੂਰ ਦਾ ਤੋਹਫਾ ਸ਼ਹਾਦਤ ਹੀ ਦਿੰਦੀ ਹੈ। ਸ: ਬਲਵੰਤ ਸਿੰਘ ਮੌਤ ਦੇ ਅੱਗੇ ਖਿੜਦਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਬੇਅੰਤ ਸਿੰਘ ਪਰਿਵਾਰ ਨਾਲ ਸਾਡਾ ਕੋਈ ਨਿੱਜੀ ਵੈਰ ਨਹੀਂ ਸੀ, ਜੋ ਵੀ ਉਸ ਸਮੇਂ ਸੱਤਾ ਵਿੱਚ ਹੁੰਦਾ ਅਤੇ ਜੇ ਉਹ ਇਸੇ ਤਰ੍ਹਾਂ ਹੀ ਕਰਦਾ ਤਾਂ ਉਸ ਦਾ ਹਾਲ ਵੀ ਬੇਅੰਤ ਸਿੰਘ ਵਰਗਾ ਹੀ ਹੋਣਾ ਸੀ। ਕਿਉਂਕਿ ਉਹ ਉਸ ਸਮੇਂ ਸੱਤਾ ਨਾਲ ਵਫਾਦਾਰੀ ਨਿਭਾ ਰਿਹਾ ਸੀ। ਉਹਨਾਂ ਕਿਹਾ ਕਿ ਸਾਰੀ ਕੌਮ ਨੂੰ ਧੜਿਆਂ ਤੋਂ ਉੱਪਰ ਉਠ ਕੇ ਸ: ਬਲਵੰਤ ਸਿੰਘ ਦੀ ਕੁਰਬਾਨੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਸ਼ਹਾਦਤ ਵਿਸ਼ਵ ਧਰਮਾਂ ਨੂੰ ਨੂਰ ਵੰਡਣ ਵਾਲੀ ਸਾਬਤ ਹੋਵੇਗੀ। ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਡਾ: ਸਰਬਜਿੰਦਰ ਸਿੰਘ ਮੁਤਾਬਿਕ ਇਹ ਕੁਰਬਾਨੀ ‘‘ਜ਼ਮੀਰ ਦੀ ਸ਼ਹਾਦਤ‘‘ ਹੈ। ਉਹਨਾਂ ਕਿਹਾ ਕਿ ਜਿਹੜਾ ਬਲਵੰਤ ਸਿੰਘ ਚੇ ਗੁਵੇਰਾ ਨੂੰ ਪੜ੍ਹਦਾ ਹੈ ਉਸ ਨੂੰ ਯਕੀਨਨ ਜ਼ਿੰਦਗੀ ਬਾਰੇ ਡੂੰਘੀ ਸਮਝ ਹੋਵੇਗੀ। ਉਹਨਾਂ ਨੇ ਅਰਜਨਟੀਨਾ ਦੀ ਵਿਦਵਾਨ ਕੁੜੀ ਲਿੰਡਾ ਮਾਰਗੈਟ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਸ ਨੇ ਬਰਾਜ਼ੀਲ ਦੀ ਲਿਬਰੇਸ਼ਨ ਥਿਆਲੋਜੀ ਉਤੇ ਗੰਭੀਰ ਕੰਮ ਕੀਤਾ ਹੈ ਅਤੇ ਸਿੱਖ ਕੌਮ ਦੀ ਲਿਬਰੇਸ਼ਨ ਥਿਆਲੋਜੀ ਉਤੇ ਵੀ ਮਹੱਤਵਪੂਰਨ ਗੱਲਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਸਾਡਾ ਇਤਿਹਾਸ ਰਿਵਾਇਤੀ ਥਿਆਲੋਜੀ ਵਿੱਚ ਵਿਸ਼ਵਾਸ਼ ਨਹੀਂ ਕਰਦਾ। ਸਾਬਕਾ ਐਡਵੋਕੇਟ ਜਨਰਲ ਸ: ਰਜਿੰਦਰ ਸਿੰਘ ਚੀਮਾ ਮੁਤਾਬਿਕ ਜੇ ਬਲਵੰਤ ਸਿੰਘ ਫਾਂਸੀ ਚੜ੍ਹਦਾ ਹੈ ਤਾਂ ਇਹ ਸ਼ਹਾਦਤ ਆਇਰਲੈਂਡ ਦੇ ਸ਼ਹੀਦ ਬਾਬੀ ਸੈਂਡ ਦੀ ਸ਼ਹਾਦਤ ਨਾਲ ਹੀ ਮਿਲਦੀ-ਜੁਲਦੀ ਸਮਝੀ ਜਾਵੇਗੀ। ਉਹਨਾਂ ਕਿਹਾ ਬਲਵੰਤ ਸਿੰਘ ਦੇ ਧੁਰ ਅੰਦਰ ਆਪਣੇ ਸਿਧਾਂਤ ਪ੍ਰਤੀ ਵਚਨਬੱਧਤਾ ਤੇ ਸੁਹਿਰਦਤਾ ਹੈ। ਸਿੱਖ ਇਤਿਹਾਸ ਵਿੱਚ ਸੁਭਾਵਿਕ ਹੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਪਰ ਨਾਲ ਹੀ ਉਹਨਾਂ ਨੇ ਸ਼ਹਾਦਤ ਦੀਆਂ ਦੋ ਵੰਨਗੀਆਂ ਪੇਸ਼ ਕੀਤੀਆਂ। ਉਹਨਾਂ ਮੁਤਾਬਿਕ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਹਿੰਸਾ ਦੀ ਸ਼ਾਨ ਦੀ ਸਿਖਰ ਹੈ। ਜਦ ਕਿ ਬਲਵੰਤ ਸਿੰਘ ਦੀ ਸ਼ਹਾਦਤ ‘‘ਡਾਈਸੈਂਟ‘‘ ਦੀ ਸ਼ਹਾਦਤ ਸਮਝੀ ਜਾਏਗੀ। ਇਕ ਹੋਰ ਵਿਦਵਾਨ ਨੇ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ਉਤੇ ਟਿੱਪਣੀ ਕੀਤੀ ਕਿ ਸ: ਬਲਵੰਤ ਸਿੰਘ ਦੀ ਕੁਰਬਾਨੀ ਉਸ ਰੁਝਾਨ ਨਾਲ ਜੁੜੀ ਹੋਈ ਹੈ ਜਿਸ ਨਾਲ ਜੁੜੇ ਵਿਦਵਾਨ ਆਊਟ-ਸਾਈਡਰ ਅਖਵਾਉਂਦੇ ਹਨ। ਉਹਨਾਂ ਨੇ ਕੋਲਿਨ ਵਿਲਸਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਊਟ-ਸਾਈਡਰ ਸਦਾ ਹੀ ਬਾਗੀ ਸੁਰ ਰੱਖਦਾ ਹੈ ਅਤੇ ਵਕਤ ਦੇ ਨਿਜ਼ਮ ਤੋਂ ਮੁਨਕਰ ਹੋਣ ਦੀ ਜੁਅਰਤ ਰੱਖਦਾ ਹੈ। ਸਿੱਖ ਇਤਿਹਾਸਕਾਰ ਡਾ: ਪ੍ਰਿਥੀਪਾਲ ਸਿੰਘ ਕਪੂਰ ਮੁਤਾਬਿਕ ਬਲਵੰਤ ਸਿੰਘ ਦੀ ਸ਼ਹਾਦਤ ਵਿਸ਼ਵਾਸ਼ ਦੇ ਸਿਧਾਂਤ ਨਾਲ ਜੁੜੀ ਹੋਈ ਹੈ। ਇਸ ਵਿੱਚ ਉਸੇ ਤਰ੍ਹਾਂ ਦੀ ਬਦਲੇ ਵਾਲੀ ਭਾਵਨਾ ਹੈ ਜੋ ਭਾਈ ਮਨੀ ਸਿੰਘ ਦੀ ਸ਼ਹਾਦਤ ਪਿਛੋਂ ਸਿੱਖਾਂ ਵੱਲੋਂ ਗੁਸੇ ਵਿੱਚ ਆ ਕੇ ਲਾਹੌਰ ਉਤੇ ਬਦਲੇ ਵਜੋਂ ਹਮਲੇ ਦੇ ਰੂਪ ਵਿੱਚ ਕੀਤੀ ਸੀ। ਜਦੋਂ ਇਹ ਪੁੱਛਿਆ ਗਿਆ ਕਿ ਸ: ਬਲਵੰਤ ਸਿੰਘ ਮੁਕੱਦਮੇ ਦੌਰਾਨ ਸ਼ੁਰੂ ਤੋਂ ਹੀ ਅਪੀਲ ਤੇ ਦਲੀਲ ਦੇ ਸਿਧਾਂਤ ਨੂੰ ਮੂਲੋਂ ਰੱਦ ਕਰਦੇ ਰਹੇ ਹਨ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਡਾ: ਕਪੂਰ ਨੇ ਜਵਾਬ ਵਿੱਚ ਕਿਹਾ ਕਿ ਬੰਦਾ ਸਿੰਘ ਬਹਾਦਰ ਤੇ ਸਾਥੀਆਂ ਦੀ ਸ਼ਹਾਦਤ ਸਮੇਂ ਵੀ ਉਹ ਸਿੱਖ ਵਿਸ਼ਵਾਸ ਨਾਲ ਇਸ ਕਦਰ ਜੁੜੇ ਹੋਏ ਸਨ ਕਿ ਐਲਾਨੀਆਂ ਆਖਦੇ ਸਨ ਕਿ ਅਸੀਂ ਸਿੱਖ ਹਾਂ ਅਤੇ ਸਾਨੂੰ ਤੁਸੀਂ ਬੇਸ਼ੱਕ ਮਾਰ ਦਿਓ। ਇਹੋ ਜਿਹੀ ਗੱਲ ਵਿਸ਼ਵਾਸ਼ ਨਾਲ ਹੀ ਜੁੜੀ ਹੁੰਦੀ ਹੈ। ਉਹਨਾਂ ਕਿ ਸ: ਬਲਵੰਤ ਸਿੰਘ ਵੀ ਉਸੇ ਤਰ੍ਹਾਂ ਦੀ ਦ੍ਰਿੜਤਾ ਅਤੇ ਵਿਸ਼ਵਾਸ਼ ਨਾਲ ਕੰਮ ਕਰ ਰਿਹਾ ਹੈ। ਉਹਨਾਂ ਸਵੀਕਾਰ ਕੀਤਾ ਕਿ ਸਿੱਖ ਕੌਮ ਇਸ ਸਮੇਂ ਪਦਾਰਥਵਾਦੀ ਹੋ ਗਈ ਹੈ। ਇਹ ਕਿੰਨ੍ਹੇ ਵਿਅੰਗ ਦੀ ਗੱਲ ਹੈ ਕਿ ਅਕਾਲੀ ਬੇਇਨਾਸਫੀ ਦੀ ਰੱਟ ਵੀ ਲਾਈ ਜਾ ਰਹੇ ਹਨ, ਰਾਜ ਵੀ ਕਰ ਰਹੇ ਹਨ ਤੇ ਮੌਜਾਂ ਵੀ ਮਾਣ ਰਹੇ ਹਨ। ਇਸ ਲਈ ਹਾਲ ਦੀ ਘੜੀ ਇਸ ਕੁਰਬਾਨੀ ਦਾ ਬਹੁਤਾ ਅਸਰ ਨਹੀਂ ਹੋਏਗਾ ਪਰ ਇਸ ਦੇ ਦੂਰ-ਰਸ ਸਿੱਟੇ ਜ਼ਰੂਰ ਨਿਕਲਣਗੇ। ਸੁਰਜੀਤ ਪਾਤਰ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਮੈਨੂੰ ਡੂੰਘੀ ਵੇਦਨਾ ਤੇ ਗਹਿਰੇ ਦੁੱਖ ਦਾ ਅਹਿਸਾਸ ਹੋ ਰਿਹਾ ਹੈ। ਉਹਨਾਂ ਨੇ ਸਪੱਸ਼ਟ ਰੂਪ ਵਿੱਚ ਇਹ ਕਿਹਾ ਕਿ ਭਾਵੇਂ ਮੇਰਾ ਇਹ ਰਾਹ ਨਹੀਂ ਅਤੇ ਹਿੰਸਾ ਵੀ ਮੇਰਾ ਮਾਰਗ ਨਹੀਂ ਪਰ ਮੈਂ ਇਨਸਾਫ ਤੇ ਬਰਾਬਰੀ ਦੇ ਸਿਧਾਂਤਾਂ ਦਾ ਪੈਰੋਕਾਰ ਹਾਂ। ਮੈਂ ਇਸ ਸਮੇਂ ਇਹਨਾਂ ਸਤਰ੍ਹਾਂ ਨਾਲ ਆਪਣੀ ਵੇਦਨਾ ਪ੍ਰਗਟ ਕਰਨਾ ਚਾਹੁੰਦਾ ਹਾਂ: ਸੁਣ, ਹੇ ਝਨਾ ਦੇ ਪਾਣੀ, ਤੂੰ ਡੁੱਬ ਗਏ ਨਾ ਜਾਣੀ। ਤੇਰੇ ਪਾਣੀਆਂ ਉਤੇ ਤਰਣੀ, ਸਾਡੀ ਦਰਦ ਕਹਾਣੀ। ਪ੍ਰੋ: ਬਾਵਾ ਸਿੰਘ ਮੁਤਾਬਿਕ ਸ: ਬਲਵੰਤ ਸਿੰਘ ਇਕ ਸੂਰਬੀਰ ਯੋਧਾ ਹੈ ਅਤੇ ਪੰਜਾਬ ਦੀ ਹਿਸਟਰੀ ਦਾ ਇੱਕ ਅਹਿਮ ਪਾਤਰ ਹੈ ਜਿਥੇ ਸ਼ਹਾਦਤ ਵਿੱਚ ਰੋਮਾਂਸ ਤੇ ‘‘ਥਰਿਲ‘‘ ਦੇ ਤੱਥ ਮੌਜੂਦ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਪਦਾਰਥਵਾਦ ਦਾ ਯੁੱਗ ਹੈ ਪਰ ਚੰਗੇ ਭਾਗਾਂ ਨੂੰ ਸਾਡੇ ਕੋਲ ਇਕ ਇਹੋ ਜਿਹਾ ਵਿਅਕਤੀ ਹੈ ਜਿਸ ਨੇ ਰਹਿਮ ਦੀ ਭੀਖ ਨਹੀਂ ਮੰਗੀ। ਇਹ ਉਸ ਨੇ ਬਹੁਤ ਚੰਗਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਫਿਲਹਾਲ ਮੈ ਇਸ ਬਾਰੇ ਅਜੇ ਕੁੱਝ ਨਹੀਂ ਕਹਿ ਸਕਦਾ ਕਿ ਸਿੱਖਾਂ ਦੇ ਸਮੂਹਿਕ ਦਰਦ ਦਾ ਥਾਹ ਪਾਉਣ ਲਈ ਸ: ਬਲਵੰਤ ਸਿੰਘ ਗਿਆਨ ਦੀ ਕਿਸ ਚੋਟੀ ਤੇ ਖੜ੍ਹੇ ਹਨ। ਉਹਨਾਂ ਕਿਹਾ ਕਿ ਹਾਲ ਦੀ ਘੜੀ ਤਾਂ ‘‘ਸੁਖਬੀਰ ਦਾ ਖਾਲਸਾ‘‘ ਹੀ ਚਲੇਗਾ ਪਰ ਉਹ ਵਕਤ ਵੀ ਆਏਗਾ ਜਦੋਂ ਬਲਵੰਤ ਸਿੰਘ ਬੀਜ਼ ਰੂਪ ਵਿੱਚ ਇਸ ਧਰਤੀ ਵਿੱਚ ਪੁੰਗਰੇਗਾ ਅਤੇ ਜਦੋਂ ਮੌਨਸੂਨ ਦੀ ਵਰਖਾ ਹੋਵੇਗੀ ਕਿਉਂਕਿ ਇਹੋ ਜਿਹੇ ਬੀਜ਼ ਪੁੰਗਰਣ ਦੀ ਅਵੱਸਥਾ ਵਿੱਚ ਬੜੀ ਦੇਰ ਤੱਕ ਪਿਆ ਰਹਿੰਦਾ ਹੈ। ਇਕ ਹੋਰ ਵਿਦਵਾਨ ਨੇ ਇਸੇ ਸਥਿਤੀ ਉਤੇ ਟਿੱਪਣੀ ਕਰਦਿਆਂ ਹੋਇਆਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀਆਂ ਇਹ ਸਤਰ੍ਹਾਂ ਪੇਸ਼ ਕਰ ਦਿੱਤੀਆਂ: ਰਹਿਣ ਸ਼ਹੀਦ ਇਕੱਲੜੇ ਸੁੰਨੇ ਲੱਖ ਵਰ੍ਹੇ। ਗੁਰੂ ਦੇ ਪੈਂਡੇ ਕੌਮ ਨਾ ਜਦ ਤੱਕ ਸਫਰ ਕਰੇ। ਸ: ਨਿਰਮਲ ਸਿੰਘ ਲਾਂਬੜਾਂ ਮੁਤਾਬਿਕ ਇਹ ਕੁਰਬਾਨੀ ਬਹਾਦਰੀ ਦੇ ਸੰਕਲਪ ਨਾਲ ਜੁੜੀ ਹੋਈ ਹੈ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੋ ਗੁਰੂਆਂ ਨੇ ਸਾਨੂੰ ਦਿੱਤਾ ਹੈ। ਉਹਨਾਂ ਕਿਹਾ ਕਿ ਸ: ਬਲਵੰਤ ਸਿੰਘ ਵੱਲੋਂ ਆਪਣੇ ਅੰਗ ਦਾਨ ਕਰਨ ਵਾਲੀ ਘਟਨਾ ਵੀ ਆਪਣੇ ਆਪ ਵਿੱਚ ਮਹਾਨ ਘਟਨਾ ਹੈ ਅਤੇ ਸ਼ਾਇਦ ਪਹਿਲੀ ਮਿਸਾਲ ਹੈ। ਇਹ ਗੱਲ ਬਲਵੰਤ ਸਿੰਘ ਨੂੰ ਸਮੁੱਚੀ ਮਾਨਵਤਾ ਦੇ ਦਰਦ ਨਾਲ ਜੋੜਦੀ ਹੈ। ਉਹਨਾਂ ਕਿਹਾ ਕਿ ਬਲਵੰਤ ਸਿੰਘ ਨੇ ਮਨੁੱਖ ਦੀ ਆਜ਼ਦੀ ਦਾ ਝੰਡਾ ਬੁਲੰਦ ਕੀਤਾ ਹੈ। ਇਹ ਜ਼ੁਲਮੋਂ ਸਿਤਮ ਖਿਲਾਫ ਆਪਣੀਆਂ ਭਾਵਨਾਵਾਂ ਦਾ ਇੱਕ ਹੈਰਾਨਕੁੰਨ ਪ੍ਰਗਟਾਵਾ ਹੈ। ਇਹ ਪੁੱਛੇ ਜਾਣ ਤੇ ਕਿ ਖੱਬੇ-ਪੱਖੀ ਵੀਰ ਇਸ ਵਰਤਾਰੇ ਬਾਰੇ ਭੇਤਭਰੀ ਚੁੱਪ ਕਿਉਂ ਧਾਰੀ ਬੈਠੇ ਹਨ, ਉਹਨਾਂ ਕਿਹਾ ਖੱਬੇ-ਪੱਖੀ ਵੀ ਅਧੁਨਿਕਤਾ ਤੇ ਕਥਿਤ ਉਦਾਰਵਾਦ ਦੇ ਪੈਰੋਕਾਰ ਹੀ ਬਣ ਗਏ ਹਨ। ਡਾ: ਕੇਹਰ ਸਿੰਘ ਮੁਤਾਬਕ ਜਦੋਂ ਲਹਿਰਾਂ ਅਸਫਲ ਹੋ ਜਾਂਦੀਆਂ ਹਨ ਤਾਂ ਉਸ ਪਿਛੋਂ ਕੌਮ ਮਾਯੂਸੀ ਦੀਆਂ ਹਾਲਤਾਂ ਵਿੱਚੋਂ ਲੰਘਦੀ ਹੈ। ਪਰ ਉਹਨਾਂ ਬੇਰਹਿਮ ਹਾਲਤਾਂ ਵਿੱਚ ਵੀ ਜਿਹੜਾ ਬੰਦਾ ਇਖਲਾਕ ਦੇ ਮੰਚ ਤੇ ਖੜ੍ਹੋ ਕੇ ਸਟੇਟ ਨੁੂੰ ਚੁਣੋਤੀ ਦਿੰਦਾ ਹੈ, ਉਹ ਇਤਿਹਾਸ ਦਾ ਸੁਨਹਿਰੀ ਕਾਂਡ ਹੋ ਨਿੱਬੜਦਾ ਹੈ। ਸ: ਬਲਵੰਤ ਸਿੰਘ ਵੀ ਇਕ ਤਰ੍ਹਾਂ ਨਾਲ ਮਨੁੱਖ ਦੀ ਸਦਾਚਾਰਕ ਅਵਾਜ਼ ਬੁਲੰਦ ਕਰ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਨੇੜ ਭਵਿੱਖ ਵਿੱਚ ਨਹੀਂ ਪਰ ਅੱਗੇ ਜਾ ਕੇ ਇਹ ਘਟਨਾ ਬਿਨ੍ਹਾਂ ਕਿਸੇ ਪੁੱਛੇ ਦੱਸੇ ਤੋਂ ਆਪਣੇ ਆਪ ਹੀ ਇਤਿਹਾਸ ਵਿਚ ਪ੍ਰਵੇਸ਼ ਕਰ ਜਾਵੇਗੀ ਕਿਉਂਕਿ ਕਨਵਿਕਸ਼ਨ ਨਾਲ ਜੁੜੀ ਂਿੲਹ ਕੋਈ ਵੱਡੀ ਗੱਲ ਹੈ। ਸਿੱਖ ਵਿਦਵਾਨ ਡਾ: ਬਲਕਾਰ ਸਿੰਘ ਮੁਤਾਬਿਕ ਸ: ਬਲਵੰਤ ਸਿੰਘ ਵਲੰਟੀਅਰ ਰੂਪ ਵਿੱਚ ਸ਼ਹਾਦਤ ਨੂੰ ਗਲੇ ਲਗਾਉਣ ਲਈ ਜਾ ਰਿਹਾ ਹੈ। ਇਤਿਹਾਸ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਆ ਰਿਹਾ ਹੈ ਜਦੋਂ ਕੌਮ ਇਹੋ ਜਿਹੇ ਅਨੁਭਵ ਵਿੱਚ ਜਿਉੁਂਦੀ ਹੈ। ਕਈ ਵਾਰੀ ਜ਼ਿੰਦਗੀ ਨਾਲੋਂ ਕੁਝ ਹੋਰ ਗੱਲਾਂ ਵੱਡੀਆਂ ਹੁੰਦੀਆਂ ਹਨ। ਸ: ਬਲਵੰਤ ਸਿੰਘ ਇਹੋ ਜਿਹੀ ਹਾਲਤ ਵਿੱਚ ਪਹੁੰਚ ਗਏ ਹਨ ਜਦੋਂ ਮੌਤ ਨੂੰ ਗਲੇ ਲਗਾਉਣਾ ਜ਼ਿੰਦਗੀ ਨਾਲੋਂ ਵੱਡੀ ਗੱਲ ਬਣ ਗਈ ਹੈ। ਇਹੋ ਜਿਹੀ ਸ਼ਹਾਦਤ ਜਾਗਦੀਆਂ ਹੋਈਆਂ ਰੂਹਾਂ ਨੁੂੰ ਇੱਕ ਸੱਦਾ ਹੈ। ਡਾ: ਹਰਪਾਲ ਸਿੰਘ ਪੰਨੂੰ ਮੁਤਾਬਿਕ ਇਹ ਘਟਨਾ ਇਤਿਹਾਸ ਦੀਆਂ ਹੱਦਾਂ ਨੂੰ ਤੋੜ ਕੇ ਕਿਸੇ ਅਗਲੇ ਪੜਾਅ ਵੱਲ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਕੋਈ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ ਤਾਂ ਉਸ ਹਾਲਤ ਵਿੱਚ ਸ: ਬਲਵੰਤ ਸਿੰਘ ਕਿਸੇ ਮਾਰੂਥਲ ਵਿੱਚ ਉੱਗਿਆ ਬੂਟਾ ਲੱਗਦਾ ਹੈ। ਆਉਣ ਵਾਲਾ ਕੱਲ੍ਹ ਇਹ ਤਾਂ ਕਹੇਗਾ ਹੀ ਕਿ ਬੀਤੇ ਵਿੱਚ ਕੋਈ ਇਹੋ ਜਿਹਾ ਹਰਿਆ ਬੂਟ ਬੇਰਹਿਮ ਹਾਲਤਾਂ ਵਿੱਚ ਵੀ ਆਪਣੀ ਛਾਂ ਦੇ ਰਿਹਾ ਸੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਤੋਂ ਪਿਛੋਂ ਹੁਣ ਮੈਨੂੰ ਇਹੋ ਹੀ ਵਿਅਕਤੀ ਨਜ਼ਰ ਆਉਂਦਾ ਹੈ। ਪੰਜਾਬ ਦੀ ਇੱਕ ਯੂਨੀਵਰਸਿਟੀ ਵਿੱਚ ਇੱਕ ਵਿਦਵਾਨ ਜਿਸ ਨੂੰ ਸਮਾਜ ਵਿਗਿਆਨ, ਫਿਲਾਸਫੀ, ਮਾਨਵਵਿਗਿਆਨ ਅਤੇ ਧਰਮ ਵਰਗੇ ਵਿਸ਼ਿਆਂ ਉਤੇ ਡੂੰਘੀ ਤੇ ਮੌਲਿਕ ਪਕੜ ਹੈ ਅਤੇ ਜੋ ਛੁਪੇ ਰਹਿਣ ਦੀ ਚਾਹ ਨਾਲ ਇਸ ਕੁਰਬਾਨੀ ਬਾਰੇ ਟਿੱਪਣੀਆਂ ਕਰਦੇ ਹੋਏ ਸ: ਬਲਵੰਤ ਸਿੰਘ ਨੂੰ ਨਾਇਕ ਸ਼ਹੀਦ ਦਾ ਦਰਜਾ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸ਼ਹੀਦ ਮਾਰਦਾ ਨਹੀਂ ਹੈ ਅਤੇ ਨਾ ਹੀ ਲੜਦਾ ਹੈ। ਉਹ ਖੁਦ ਮਰਦਾ ਹੈ। ਉਹ ਹੀ ਕੁਰਬਾਨੀ ਕਰਦਾ ਹੈ ਬਿਨ੍ਹਾਂ ਕਿਸੇ ਡਰ ਤੋਂ। ਉਹ ਅਸਲ ਵਿੱਚ ਨਿਰਭਉ ਤੇ ਨਿਰਵੈਰ ਹੋ ਕੇ ਪ੍ਰਮਾਤਮਾ ਲਈ ਲੜਦਾ ਹੈ। ਉਹਨਾਂ ਕਿਹਾ ਕਿ ਨਾਇਕ ਜਦੋ-ਜਹਿਦ ਕਰਦਾ ਹੈ। ਉਹ ਲੜਦਾ ਹੈ ਤੇ ਇਸ ਅਮਲ ਵਿੱਚ ਮਰ ਵੀ ਜਾਂਦਾ ਹੈ। ਇਕ ਉਹ ਲੋਕ ਹੁੰਦੇ ਹਨ ਜਿਨ੍ਹਾਂ ਉਤੇ ਜ਼ੁਲਮ ਹੁੰਦਾ ਹੈ। ਨਾ ਉਹ ਮਰਦੇ ਹਨ ਨਾ ਮਾਰਦੇ ਹਨ ਪਰ ਦੁੱਖਾਂ ਤਕਲੀਫਾਂ ਨੂੰ ਹੰਢਾਉਦੇ ਹਨ। ਅਸਲ ਵਿੱਚ ਉਹ ਹਾਲਪਾਰਿਆ ਕਰਨ ਤੋਂ ਅੱਗੇ ਨਹੀਂ ਜਾਂਦੇ। ਉਹਨਾਂ ਕਿਹਾ ਕਿ ਬਲਵੰਤ ਸਿੰਘ ਨਾਇਕ ਸ਼ਹੀਦ ਹੈ। ਉਹ ਲੜਦਾ ਵੀ ਹੈ ਤੇ ਮਰਦਾ ਵੀ ਹੈ। ਉਹਨਾਂ ਨੇ ਸਿੱਖ ਇਤਿਹਾਸ ਦੀ ਯਾਦ ਦਿਵਾਉਂਦਿਆਂ ਟਿੱਪਣੀ ਕੀਤੀ ਕਿ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਆਖੇ ਜਾਂਦੇ ਹਨ ਕਿਉਂਕਿ ਉਹ ਨਾ ਕਿਸੇ ਨੂੰ ਮਾਰਦੇ ਹਨ ਤੇ ਨਾ ਹੀ ਲੜਦੇ ਹਨ। ਪਰ ਦੂਜੇ ਪਾਸੇ ਵੱਡੇ ਸਾਹਿਬਜ਼ਾਦੇ ਤੇ ਬੰਦਾ ਸਿੰਘ ਬਹਾਦਰ ਵਰਗੀਆਂ ਹਸਤੀਆਂ ਲੜਦੀਆਂ ਵੀ ਹਨ ਤੇ ਮਰਦੀਆਂ ਵੀ ਹਨ। ਇਸ ਲਈ ਉਹ ਨਾਇਕ-ਸ਼ਹੀਦ ਦੇ ਰੁਤਬੇ ਨੂੰ ਹਾਸਲ ਕਰ ਲੈਂਦੇ ਹਨ। ਉਹਨਾਂ ਨੇ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸੱਤ ਸੋ ਤੋਂ ਉੱਪਰ ਸਾਥੀਆਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਵਿਅਕਤੀ ਸਨ ਜਿਹੜੇ ਅੱਗੇ ਅੱਗੇ ਹੋ ਕੇ ਕਹਿੰਦੇ ਸਨ ਕਿ ਪਹਿਲਾਂ ਮੈਨੁੂੰ ਮਾਰੋ, ਪਹਿਲਾਂ ਮੈਨੂੰ ਮਾਰੋ। ਸਾਡਾ ਇਤਿਹਾਸ ਇਹਨਾਂ ਮਿਸਾਲਾਂ ਨਾਲ ਭਰਿਆ ਪਿਆ ਹੈ। ਜਦੋਂ ਸ: ਬਲਵੰਤ ਸਿੰਘ ਦੀ ਸ਼ਖਸ਼ੀਅਤ ਦੇ ਮਨੋਵਿਗਿਆਨਿਕ ਪੱਖਾਂ ਉਤੇ ਝਾਤ ਮਾਰੀ ਜਾਵੇ ਤਾਂ ਸਵਿਟਰਜ਼ਲੈਂਡ ਦੇ ਉਘੇ ਮਨੋਵਿਸ਼ਲੇਸ਼ਕ ਪਿਆਗੇਟ (1896-1980) ਇਹ ਯਾਦ ਕਰਾਉਂਦੇ ਹਨ ਕਿ ਇੱਕ ਮਨੋਵਿਗਿਆਨੀ ਦਾ ਮਕਸਦ ਬਹੁਤ ਜੁਰਅਤ ਤੇ ਹੌਸਲੇ ਵਾਲਾ ਹੁੰਦਾ ਹੈ। ਉਹ ਦੇਖਦਾ ਹੈ ਕਿ ਬੰਦੇ ਦੇ ਅਚੇਤ ਮਨ ਵਿੱਚ ਕਿਹੜੀ ਗੱਲ ਖੌਰੂ ਪਾ ਰਹੀ ਹੈ। ਉਹ ਕਿਹੜੇ ਗੁਪਤ ਰੁਝਾਨ ਹਨ ਤੇ ਕਿਹੜੀਆਂ ਗੁਪਤ ਬਿਰਤੀਆਂ ਹਨ ਜੋ ਉਸ ਨੂੰ ਕਿਸੇ ਮੰਜ਼ਿਲ ਵੱਲ ਲਿਜਾ ਰਹੀਆਂ ਹਨ ਅਤੇ ਜਿਨ੍ਹਾਂ ਦਾ ਉਸ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਅਤੇ ਜੋ ਚੇਤਨਾ ਉਤੇ ਅਸਰ ਅੰਦਾਜ਼ ਹੋ ਜਾਂਦੀਆਂ ਹਨ। ਇਸ ਸਬੰਧ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਵਿਭਾਗ ਦੀ ਮੁਖੀ ਡਾ: ਸੀਮਾ ਵਿਨਾਇਕ ਦਾ ਕਹਿਣਾ ਹੈ ਕਿ ਇਕ ਅਜਿਹਾ ਦੌਰ ਵੀ ਆਉਂਦਾ ਹੈ ਜਦੋਂ ਬੰਦੇ ਦੇ ਮਨ ਵਿੱਚ ਹਰ ਵੇਲੇ ਕੇਵਲ ਤੇ ਕੇਵਲ ਮੌਤ ਦੀ ਗੱਲ ਹੀ ਭਾਰੂ ਰਹਿੰਦੀ ਹੈ। ਉਹ ਹਰ ਵੇਲੇ ਮੌਤ ਬਾਰੇ ਸੋਚਦਾ ਹੈ। ਉਹਨਾਂ ਕਿਹਾ ਕਿ ਸ: ਬਲਵੰਤ ਸਿੰਘ ਬਾਰੇ ਵੀ ਕੁਝ ਇਸ ਤਰ੍ਹਾਂ ਦੀ ਗੱਲ ਹੈ ਕਿ ਉੋਹਨਾਂ ਨੂੰ ਹਰ ਵੇਲੇ ਇਹ ਮਹਿਸੂਸ ਹੁੰਦਾ ਰਹਿੰਦਾ ਸੀ ਕਿ ਉੋਹਨਾਂ ਦਾ ਸਾਥੀ ਚਲਾ ਗਿਆ ਹੈ ਅਤੇ ਉਹ ਜਿਉਂਦਾ ਹੈ। ਉਹਨਾਂ ਕਿਹਾ ਇਹੋ ਜਿਹੀਆਂ ਹਾਲਤਾਂ ਵਿਚ ਬੰਦੇ ਅੰਦਰ ਆਪਣੇ ਆਪ ਨੂੰ ਸੈਂਸ ਆਫ ਹਿਊਮੀਲੇਸ਼ਨ ਮਹਿਸੂਸ ਹੁੰਦੀ ਹੈ। ਉਸ ਨੂੰ ਇੰਝ ਲੱਗਦਾ ਹੈ ਕਿ ਮੌਤ ਹੀ ਅੰਤਿਮ ਹੱਲ ਹੈ। ਉਹ ਕਿਸੇ ਹੱਦ ਤੱਕ ਆਪਣੇ ਲੋਕਾਂ ਦੀ ਸਮੂਹਿਕ ਦਰਦ ਨੂੰ ਵੀ ਰਿਜ਼ੌਲਵ ਕਰ ਰਿਹਾ ਹੁੰਦਾ ਹੈ। ਕਈ ਵਾਰੀ ਇਹ ਦਰਦ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋ ਜਾਂਦਾ ਹੈ। ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਨਸਾਫ ਨਹੀਂ ਹੋਇਆ ਤੇ ਜਾਣ ਵਾਲਾ ਚਲਾ ਗਿਆ ਹੈ ਤੇ ਮੈਂ ਇਕੱਲਾ ਰਹਿ ਗਿਆ ਹਾਂ। ( http://www.sikhsiyasat.info/2012/03/sikh-scholors-on-bhai-balwant-singh-rajoana/)
124
« on: March 21, 2012, 08:53:57 AM »
SSF to hold seminar on Punjab Water Crisis on 22 March (World Water Day) at Desh Bhagat College, Dhuri Sangrur...
125
« on: March 19, 2012, 11:37:01 AM »
ਰਾਜੋਆਣਾ/ਲੁਧਿਆਣਾ, ਪੰਜਾਬ (18 ਮਾਰਚ, 2012): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰਨ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੀ ਤਰੀਕ ਐਲਾਨ ਹੋ ਚੁਕੀ ਹੈ। ਫਾਂਸੀ ਲਈ 31 ਮਾਰਚ ਦਾ ਦਿਨ ਤੈਅ ਹੋਣ ਤੋਂ ਬਾਅਦ ਪਿੰਡ ਰਾਜੋਆਣਾ ਕਲਾਂ ਦੇ ਘਰਾਂ ਉੱਪਰ ਕੇਸਰੀ ਝੰਡੇ ਲਹਿਰਾ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਨੇ ਇਸ ਮਾਮਲੇ ਦੇ ਸ਼ੁਰੂ ਤੋਂ ਹੀ ਕੋਈ ਕਾਨੂੰਨ ਚਾਰਾਜੋਈ ਨਹੀਂ ਕੀਤੀ ਅਤੇ ਅਪਣੇ ਪਰਵਾਰ ਤੇ ਸਿੱਖ ਪੰਥ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੇ ਜੋ ਕੀਤਾ ਹੈ, ਸਹੀ ਕੀਤਾ ਹੈ। ਉਨ੍ਹਾਂ ਵਾਰ-ਵਾਰ ਇਹੀ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਕੀਤੀ ਦਾ ਰੱਤੀ ਭਰ ਵੀ ਅਫ਼ਸੋਸ ਨਹੀਂ, ਕਿਉਂਕਿ ਉਨ੍ਹਾਂ ਕਿਸੇ ਮਜਲੂਮ ਜਾਂ ਨਿਰਦੋਸ਼ ਉੱਤੇ ਵਾਰ ਨਹੀਂ ਕੀਤਾ ਬਲਕਿ ਜਾਲਮ ਦਾ ਨਾਸ ਕੀਤਾ ਹੈ।
ਮੀਡੀਆ ਖਬਰਾਂ ਮੁਤਾਬਕ ਭਾਈ ਬਲਵੰਤ ਸਿੰਘ ਦੇ ਚਾਚਾ ਅਵਤਾਰ ਸਿੰਘ ਅਤੇ ਉੇਨ੍ਹਾਂ ਦੇ ਵੱਡੇ ਭਰਾ ਕੁਲਵੰਤ ਸਿੰਘ ਨੇ ਅਖਬਾਰੀ ਨੁਮਾਇੰਦਿਆਂ ਨੂੰ ਦਸਿਆ ਕਿ ਉਨ੍ਹਾਂ ਨੂੰ ਇਸ ਹਤਿਆ ਕਾਂਡ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਫਿਰ ਵੀ ਪੁਲਿਸ ਨੇ ਸਾਡੇ ਪਰਵਾਰ ਉਪਰ ਜ਼ੁਲਮ ਕੀਤੇ। ਪਰਵਾਰ ਲੁਕ ਛਿਪ ਕੇ ਦਿਨ ਕਟਦਾ ਰਿਹਾ ਅਤੇ ਅੱਜ ਤਕ ਕੁਲਵੰਤ ਸਿੰਘ ਦੀ ਸਰੀਰਕ ਹਾਲਤ ਠੀਕ ਨਹੀਂ ਹੈ।
ਪਰਵਾਰ ਦੇ ਦਸਣ ਮੁਤਾਬਕ ਭਾਈ ਬਲਵੰਤ ਸਿੰਘ ਦੀ ਦਿਲੀ ਇੱਛਾ ਹੈ ਕਿ ਉਨ੍ਹਾਂ ਦੇ ਨਾਂ ’ਤੇ ਰਾਜਨੀਤੀ ਨਾ ਕੀਤੀ ਜਾਵੇ ਅਤੇ ਜਿਸ ਦਿਨ ਉਨ੍ਹਾਂ ਨੂੰ ਸਜ਼ਾ ਹੋਵੇ ਤਾਂ ਜਿਥੇ ਵੀ ਖ਼ਾਲਸਾ ਸੋਚ ਵਾਲੇ ਬੈਠੇ ਹਨ, ਉਹ ਅਪਣੇ ਘਰਾਂ ਉਪਰ ਖ਼ਾਲਸਾਈ ਝੰਡੇ ਜ਼ਰੂਰ ਲਹਿਰਾਉਣ। ਪਿੰਡ ਰਾਜੋਆਣਾ ਕਲਾਂ ਦੇ ਘਰਾਂ ਉਪਰ ਖ਼ਾਲਸਾਈ ਝੰਡੇ ਝੂਲ ਰਹੇ ਹਨ।
126
« on: March 18, 2012, 07:09:24 AM »
ਮੁੰਬਈ, 18 ਮਾਰਚ2012: ਸਿੱਖ ਇਤਿਹਾਸ ’ਤੇ ਬਣੀ ਅ¤ਜ ਤਕ ਦੀ ਸੱਭ ਤੋਂ ਵ¤ਡੀ ਫ਼ਿਲਮ ‘ਸ਼ਹੀਦ’ ਦੀ ਪੰਜਾਬੀ ਭਾਸ਼ਾ ਦੀ ਡਬਿੰਗ ਅਤੇ ਮਿਕਸਿੰਗ ਦਾ ਕੰਮ ਸਮਾਪਤ ਹੋ ਗਿਆ ਹੈ ਅਤੇ ਇਹ ਫ਼ਿਲਮ ਹੁਣ ਪ੍ਰਦਰਸ਼ਨ ਲਈ ਤਿਆਰ ਹੈ। ਇਹ ਫ਼ਿਲਮ ਪੰਜਾਬੀ, ਅੰਗ੍ਰੇਜ਼ੀ ਅਤੇ ਸਪੈਨਿਸ਼ ਭਾਸ਼ਾ ਵਿਚ ਬਣਾਈ ਗਈ ਹੈ ਤਾਂ ਕੇ ਸੰਸਾਰ ਦੇ ਹਰ ਕੋਨੇ ਤਕ ਸਿੱਖ ਗੁਰੂਆਂ ਦਾ ਸੰਦੇਸ਼ ਪਹੁੰਚਾਇਅ ਜਾ ਸਕੇ। ਇਸ ਫ਼ਿਲਮ ਨੂੰ ਬਣਾਉਣ ਵਿਚ ਕੁਲ 3 ਸਾਲ ਲਗੇ ਅਤੇ ਤਕਨੀਕੀ ਪਖੋਂ ਇਸ ਨੂੰ ਪੂਰੀ ਤਰ੍ਹਾਂ ਹਾਲੀਵੁਡ ਦੀਆਂ ਫ਼ਿਲਮਾਂ ਨਾਲ ਜੋੜਿਆ ਜਾ ਸਕਦਾ ਹੈ। ਇਸ ਫ਼ਿਲਮ ਦੀ ਪਟਕਥਾ ਲਿਖਣ ਲਈ ਇਕ ਸਾਲ ਦਾ ਸਮਾਂ ਲਗਾ। ਡਾਇਰੈਕਟਰ ਜਗਮੀਤ ਸਿੰਘ ਸਮੁੰਦਰੀ ਨੇ ਦਸਿਆ ਕਿ ਇਸ ਫ਼ਿਲਮ ਨੂੰ ਬਹੁਤ ਮੇਹਨਤ ਅਤੇ ਮੁਸ਼ੱਕਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਸਿੱਖ ਰਹਿਤ ਮਰਯਾਦਾ ਦਾ ਪੂਰਾ ਧਿਆਨ ਰਖਿਆ ਗਿਆ ਹੈ। ਫ਼ਿਲਮ ਦੇ ਸ਼ੁਰੂਆਤ ਵਿਚ ਸਿੱਖ ਗੁਰੂਆਂ ਬਾਰੇ ਜਾਣਕਾਰੀ ਦਿਤੀ ਗਈ ਹੈ ਅਤੇ ਦਸਿਆ ਗਿਆ ਹੈ ਕੇ ਸਿੱਖ ਧਰਮ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਫੇਰ ਫ਼ਿਲਮ ਸਤਾਰਵੀਂ ਸਦੀ ਦੇ ਮੱਧਕਾਲ ਬਾਰੇ ਜਾਣਕਾਰੀ ਦਿੰਦੀ ਹੈ ਜਦੋਂ ਔਰੰਗਜ਼ੇਬ ਨੇ ਮੁਗਲ ਰਾਜ ਸੰਭਾਲਿਆ ਸੀ। ਇਸ ਸਮੇਂ ਸਿੱਖ ਇਤਿਹਾਸ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਇਕ ਨਵਾਂ ਮੋੜ ਲਿਆ ਅਤੇ 1699 ਵਿਚ ਖ਼ਾਲਸਾ ਪੰਥ ਦੀ ਸਥਾਪਨਾ ਹੋਈ। ਇਹ ਫ਼ਿਲਮ ਇਨ੍ਹਾਂ ਸਾਰੀਆਂ ਜਾਣਕਾਰੀਆਂ ਨੂੰ ਬੜੇ ਨਵੇਂ ਢੰਗ ਨਾਲ ਪੇਸ਼ ਕਰਦੀ ਹੈ। ਇਹ ਫ਼ਿਲਮ ਹਾਈ ਡੈਫ਼ੀਨੇਸ਼ਨ ਤਕਨੀਕ ਨਾਲ ਬਣਾਈ ਗਈ ਹੈ। ਇਹ ਫ਼ਿਲਮ ਸਿੱਖ ਇਤਿਹਾਸ ਦੇ ਕੁੱਝ ਅਜਿਹੇ ਪਹਿਲੂਆਂ ਬਾਰੇ ਵੀ ਜਾਣਕਾਰੀ ਦਿੰਦੀ ਹੈ ਜਿਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਇਸ ਫ਼ਿਲਮ ਨੂੰ ਸ਼ੂਟ ਕਰਨ ਵੇਲੇ ਡਾਇਰੈਕਟਰ ਸਮੁੰਦਰੀ ਨੇ ਕਾਫ਼ੀ ਜੋਖ਼ਮ ਭਰੇ ਸ਼ਾਟ ਵੀ ਲਏ। ਫ਼ਿਲਮ ਦਾ ਕੰਪਿਊਟਰ ਗਰਾਫ਼ਿਕਸ ਦਾ ਕੰਮ ਵੀ ਦੇਖਣਯੋਗ ਹੈ। ਫ਼ਿਲਮ ਦੇ ਡਾਇਰੈਕਟਰ ਸਮੁੰਦਰੀ ਦੀ ਇਸ ਤੋਂ ਪਹਿਲੀ ਦਸਤਾਵੇਜ਼ੀ ਫ਼ਿਲਮ ‘ਰਾਈਜ਼ ਆਫ਼ ਖ਼ਾਲਸਾ’ ਨੂੰ ਨਿਊਯਾਰਕ ਦੇ ਅੰਤਰ ਰਾਸ਼ਟਰੀ ਫਿਲਮ ਸਮਾਗਮ ਵਿਚ ਸਰਬੋਤਮ ਡਾਇਰੈਕਸ਼ਨ ਦਾ ਪੁਰਸਕਾਰ ਮਿਲਿਆ ਸੀ ਅਤੇ ਉ¤ਤਰੀ ਅਮਰੀਕਾ ਦੇ ਕਈ ਗੁਰੂ ਘਰਾਂ ਵਿਚ ਇਸ ਨੂੰ ਦਿਖਾਇਆ ਗਿਆ ਸੀ। ਸੰਗਤ ਨੇ ਫ਼ਿਲਮ ਨੂੰ ਪੁਰਜ਼ੋਰ ਹੁੰਗਾਰਾ ਦਿਤਾ ਸੀ। ‘ਸ਼ਹੀਦ’ ਜਿਸ ਨੂੰ ਅੰਗ੍ਰੇਜ਼ੀ ਵਿਚ ‘ਮਾਰਟੀਅਮ’ ਨਾਮ ਦਿਤਾ ਗਿਆ ਹੈ ਅਤੇ ਬਹੁਤ ਜਲਦ ਇਸ ਦੀ ਰਿਲੀਜ਼ ਦੀ ਤਾਰੀਕ ਵੀ ਤੈਅ ਕਰ ਲਈ ਜਾਵੇਗੀ। ਇਹ ਫ਼ਿਲਮ ਬੱਚਿਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਕਿਉਂਕਿ ਇਸ ਵਿਚ ਸਿੱਖ ਗੁਰੂਆਂ ਦੀ ਜਾਣਕਾਰੀ ਬਹੁਤ ਨਿਰਾਲੇ ਢੰਗ ਨਾਲ ਦਿਤੀ ਗਈ ਹੈ।
127
« on: March 15, 2012, 11:05:10 AM »
ਭਦੌੜ ਦੇ ਨਜ਼ਦੀਕੀ ਪਿੰਡ ਨੈਣੇਵਾਲ ਦੀ ਅਨਾਜ਼ ਮੰਡੀ ਵਿਖੇ ਸੌਦਾ ਸਾਧ ਦੇ ਚੇਲਿਆਂ ਨੇ ਸਥਾਨਕ ਅਨਾਜ਼ ਮੰਡੀ ਵਿਖ ਸਰੇਆਮ ਪੁਲਿਸ ਦੇ ਸਖ਼ਤ ਪਹਿਰੇ ਹੇਠ ਬਲਾਕ ਪੱਧਰੀ ਨਾਮ ਚਰਚਾ ਕਰਦਿਆਂ ਸਾਧ ਦੀ ਉਸਤਤ ਕਰਦਿਆਂ ਚਾਰ ਪੰਜ ਘੰਟੇ ਢੋਲਕੀਆਂ ਛੈਣੇ ਖੜਕਾਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਧ ਦੇ ਚੇਲਿਆਂ ਨੇ ਹਾਜ਼ਰੀ ਲਵਾਈ। ਇਸ ਨਾਮ ਚਰਚਾ ਦੌਰਾਨ ਸਾਧ ਦੇ ਚੇਲਿਆਂ ਨੇ ਵੱਡੀ ਪੱਧਰ ਤੇ ਸਾਧ ਦੀ ਫੈਕਟਰੀ ਵਿੱਚ ਬਣਿਆ ਸਮਾਨ ਵੇਚਣ ਦੀਆਂ ਵੀ ਸਟਾਲਾਂ ਲਗਾਈਆਂ ਹੋਈਆਂ ਸਨ। ਸੂਤਰਾਂ ਤੋਂ ਇਸ ਗੱਲ ਦਾ ਵੀ ਪਤਾ ਲੱਗਿਆ ਹੈ ਕਿ ਕਾਂਗਰਸ ਸਰਕਾਰ ਆਉਣ ਤੇ ਡੇਰਾ ਪ੍ਰੇਮੀਆਂ ਵੱਲੋਂ ਘਰ ਘਰ ਵੱਡੇ ਪੱਧਰ ਤੇ ਇਹ ਚਰਚਾਵਾਂ ਕੀਤੀਆਂ ਜਾਣਗੀਆਂ ਤੇ 11 ਤਰੀਕ ਨੂੰ ਸਿਰਸੇ ਵਿਖੇ ਹੋਣ ਵਾਲੀ ਨਾਮ ਚਰਚਾ ਸਭ ਤੋਂ ਵੱਡੀ ਹੋਵੇਗੀ ਤੇ ਜਿਸ ਤੋਂ ਬਆਦ ਪੰਜਾਬ ਵਿੱਚ ਵੱਡੀ ਨਾਮ ਚਰਚਾ ਕਰਨ ਦੀ ਰਣਨੀਤੀ ਐਲਾਨੀ ਜਾਵੇਗੀ। ਇਸ ਦੌਰਾਨ ਭਦੌੜ ਪੁਲਿਸ ਵੱਲੋਂ ਵੱਡੀ ਪੱਧਰ ਤੇ ਪੁਲਿਸ ਜਵਾਨਾਂ ਨੂੰ ਤੈਨਾਂਤ ਕੀਤਾ ਹੋਇਆ ਸੀ ਤਾਂ ਜੋ ਕੋਈ ਜੱਥੇਬੰਦੀ ਸਾਧ ਦੀ ਝੁੱਠੀ ਉਸਤਤ ਵਿੱਚ ਵਿਘਨ ਨਾ ਪਾ ਸਕੇ।
128
« on: March 14, 2012, 09:00:08 AM »
ਚੰਡੀਗੜ੍ਹ- ਬਹੁਚਰਚਿਤ ਬੇਅੰਤ ਸਿੰਘ ਕਤਲ ਕਾਂਡ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦਿੱਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਭਾਈ ਸਾਹਿਬ ਜੀ ਦੀ ਭੈਣ ਜੀ ਹੁਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੇ ਜਾਣ ਦੀ ਤਿਆਰੀ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦੀ ਖਬਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋ ਸਹੁੰ ਚੁੱਕ ਸਮਾਗਮ ਤੋ ਇਕ ਦਿਨ ਪਹਿਲਾਂ ਸਾਹਮਣੇ ਆਈ ਹੈ। ਜਦ ਸੰਸਾਰ ਭਰ ਦੇ ਸਿੱਖ 14 ਮਾਰਚ ਨੂੰ ਨਾਨਕਸ਼ਾਹੀ ਨਵਾਂ ਸਾਲ ਮਨਾਉਣ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਸਨ ਤਾਂ ਇਸ ਖਬਰ ਨੇ ਪੰਥਕ ਵਿਹੜੇ ਮਾਯੂਸੀ ਭਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਈ ਰਾਜੋਆਣਾ ਨੇ ਉਨ੍ਹਾਂ ਨੂੰ ਸੁਣਾਈ ਫਾਂਸੀ ਦੀ ਸਜ਼ਾ ਖਿਲਾਫ ਅਪੀਲ ਕਰਨ ਤੋ ਮਨਾ ਕਰ ਦਿੱਤਾ ਸੀ ਅਤੇ ਜਲਦ ਤੋਂ ਜਲਦ ਫਾਂਸੀ ਮੰਗੀ ਸੀ। ਦੱਸਣਯੋਗ ਹੈ ਕਿ ਭਾਈ ਰਾਜੋਆਣਾ ਨੇ 17 ਜੂਨ, 2008 ਨੂੰ ਵਸੀਅਤ ਕਰਦਿਆਂ ਕਿਹਾ ਸੀ ਕਿ ਮੇਰੀ ਮੌਤ ਤੋ ਬਾਅਦ ਸਰੀਰ ਦੇ ਉਹ ਸਾਰੇ ਅੰਗ, ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ 'ਸ੍ਰੀ ਅਕਾਲ ਤਖਤ ਸਾਹਿਬ' ਨੂੰ ਸਮਰਪਿਤ ਹੋਣਗੇ। ਮੇਰੀ ਇਹ ਇੱਛਾ ਹੈ ਕਿ ਮੇਰੀ ਮੌਤ ਤੋ ਬਾਅਦ ਮੇਰੀਆਂ ਅੱਖਾਂ 'ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ' ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਜੋ ਦੇਖ ਨਹੀਂ ਸਕਦੇ, ਨੂੰ ਦਿੱਤੀਆਂ ਜਾਣ ਤਾਂ ਕਿ ਮੇਰੀ ਮੌਤ ਤੇ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ। ਕਿਸੇ ਮੈਡੀਕਲ ਕਾਰਣ ਕਰਕੇ ਜਾਂ ਕਿਸੇ ਹੋਰ ਕਾਰਨ ਕਰਦੇ ਅਗਰ ਅਜਿਹਾ ਸੰਭਵ ਨਾ ਹੋ ਸਕੇ, ਤਾਂ ਫਿਰ ਮੇਰੀਆਂ ਅੱਖਾਂ ਕਿਸੇ ਦੂਸਰੇ ਜ਼ਰੂਰਤਮੰਦ ਇਨਸਾਨ ਨੂੰ ਦੇ ਦਿੱਤੀਆਂ ਜਾਣ। ਇਸ ਤੋ ਇਲਾਵਾ ਸਰੀਰ ਦੇ ਹੋਰ ਜਿਹੜੇ ਵੀ ਅੰਗ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦਾ ਹੋਣ, ਉਹ ਦਾਨ ਦੇ ਦਿੱਤੇ ਜਾਣ। ਇਹ ਵਸੀਅਤ ਉਨ੍ਹਾਂ ਆਪਣੀ ਸਵੈ ਇੱਛਾ ਅਨੁਸਾਰ ਆਪਣੇ ਘਰਦਿਆਂ ਦੀ ਸਹਿਮਤੀ ਨਾਲ ਉਦੋਂ ਲਿਖੀ ਜਦ ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ ਪਤਨੀ ਬਲਜੀਤ ਸਿੰਘ ਆਪਣੇ ਭਾਣਜੇ ਅਜੈਦੀਪ ਸਿੰਘ, ਭਾਣਜੀ ਹਰਨੂਰ ਕੌਰ, ਜੇਲ ਸੁਪਰਡੈਂਟ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ, ਮੈਡੀਕਲ ਅਫਸਰ ਡਾਕਟਰ ਬੀæਕੇæ ਸਲਵਾਨ ਅਤੇ ਹੋਰ ਜੇਲ੍ਹ ਅਧਿਕਾਰੀਆਂ ਦੀ ਮੌਜੂਦਗੀ ਵਿਚ ਖੁਸ਼ੀ ਖੁਸ਼ੀ ਲਿਖ ਰਿਹਾ ਹਾਂ।
129
« on: March 04, 2012, 10:50:10 AM »
ਜਲੰਧਰ(28 ਫਰਵਰੀ2012) ਬੀਤੇ ਦਿਨ ਭਾਰਤੀ ਸੁਪਰੀਮ ਕੋਰਟ ਨੇ ਭਾਰਤ ਵਿਚਲੇ ਦਰਿਆਵਾਂ ਨੂੰ ਜੋੜਨ ਦੇ ਵਿਵਾਦਗ੍ਰਸਤ ਕਾਰਜ ਨੂੰ ਸਮਾਂਬੱਧ ਕਰਕੇ ਪੂਰਾ ਕਰਨ ਨੂੰ ਹਰੀ ਝੰਡੀ ਦੇ ਦਿੱਤੀ। ਇਹ ਫੈਸਲਾ ਕਈ ਪੱਖਾਂ ਤੋਂ ਅਹਿਮ ਹੈ ਅਤੇ ਇਸ ਦੇ ਮਾਰੂ ਤੇ ਉਸਾਰੂ ਪੱਖਾਂ ਬਾਰੇ ਗੰਭੀਰ ਬਹਿਸ ਛਿੜ ਚੁੱਕੀ ਹੈ। ਇਸ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਹੈ ਕਿ ਦਰਿਆਈ ਪਾਣੀ ਅਨਮੋਲ ਕੁਦਰਤੀ ਸਰੋਤ ਹਨ ਜਿਸ ਉਪਰ ਦਰਿਆਵਾਂ ਦੇ ਕੰਢਿਆਂ ‘ਤੇ ਰਹਿਣ ਵਾਲਿਆਂ ਦਾ ਮੁਢਲਾ ਹੱਕ ਬਣਦਾ ਹੈ ਤੇ ਇਸ ਤੱਥ ਨੂੰ ਕੌਮਾਂਤਰੀ ਰਾਇਪੇਰੀਅਨ ਕਾਨੂੰਨ, ਹੇਲਸਿੰਕੀ ਨਿਯਮਾਵਲੀ ਅਤੇ ਭਾਰਤੀ ਸੰਵਿਧਾਨ ਨੇ ਪ੍ਰਵਾਣ ਕੀਤਾ ਹੈ। ਭਾਰਤੀ ਸੁਪਰੀਮ ਕੋਰਟ ਦਾ ਇਹ ਫੈਸਲਾ ਇਨ੍ਹਾਂ ਨਿਯਮਾਂ ਦੀ ਅਣਦੇਖੀ ਵਿਚ ਕੀਤਾ ਗਿਆ ਫੈਸਲਾ ਹੈ ਅਤੇ ਇਸ ਫੈਸਲੇ ਨਾਲ ਕੇਂਦਰ ਤੇ ਸੂਬਿਆਂ ਵਿਚਲੇ ਸੰਬੰਧ ਵੀ ਪ੍ਰਭਾਵਤ ਹੋਣਗੇ। ਸੂਬਿਆਂ ਦੇ ਮਾਮਲਿਆਂ ਵਿਚ ਕੇਂਦਰ ਦੀ ਦਖਲ ਅੰਦਾਜ਼ੀ ਵਧੇਗੀ, ਜਿਸ ਨਾਲ ਭਾਰਤ ਵਿਚ ਪਹਿਲਾਂ ਤੋਂ ਹੀ ਕਮਜ਼ੋਰ ਕੀਤੇ ਜਾ ਚੁੱਕੇ ਸੰਘੀ ਢਾਂਚੇ ਨੂੰ ਵਧੇਰੇ ਮਾਰੂ ਢਾਅ ਲੱਗੇਗੀ। ਇਹ ਫੈਸਲਾ ਤਾਕਤ ਦੇ ਕੇਂਦਰੀਕਰਨ ਨੂੰ ਉਤਸ਼ਾਹਤ ਕਰੇਗਾ ਜੋ ਕਿਸੇ ਵੀ ਤਰ੍ਹਾਂ ਇਸ ਬਹੁ-ਕੌਮੀ ਤੇ ਬਹੁ-ਸਭਿਆਚਾਰੀ ਦੇਸ਼ ਦੇ ਹਿਤ ਵਿਚ ਨਹੀਂ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ, ਮੀਤ ਪ੍ਰਧਾਨ ਭਾਈ ਮੱਖਣ ਸਿੰਘ ਗੰਢੂਆਂ ਤੇ ਸਕੱਤਰ ਭਾਈ ਪਰਦੀਪ ਸਿੰਘ ਪੁਆਧੀ ਨੇ ਕਿਹਾ ਕਿ ਪੰਜਾਬ ਇਸ ਮਾਰੂ ਨੀਤੀ ਦਾ ਸੰਨ ’47 ਦੀ ਵੰਡ ਤੋਂ ਹੀ ਸੰਤਾਪ ਭੋਗ ਰਿਹਾ ਹੈ ਕਿਉਂਕਿ ਪੰਜਾਬ ਦਾ ਕੁਦਰਤੀ ਸਰੋਤ ਦਰਿਆਈ ਪਾਣੀ ਭਾਰਤ ਦੀ ਕੇਂਦਰੀ ਹਕੂਮਤ ਵੱਲੋਂ ਗੈਰ-ਰਾਇਪੇਰੀਅਨ ਸੂਬਿਆਂ ਨੂੰ ਲੁਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਪ੍ਰਬੰਧ ਆਪਣੇ ਕਬਜ਼ੇ ਵਿਚ ਲੈ ਕੇ ਕੇਂਦਰ ਨੇ ਪੰਜਾਬ ਨੂੰ ਆਰਥਕ ਤੇ ਭੌਤਿਕ ਤਬਾਹੀ ਵੱਲ ਧੱਕਿਆ ਹੈ ਜਿਸ ਖਿਲਾਫ ਪੰਜਾਬ ਵਾਸੀਆਂ ਦੇ ਸੁਹਿਰਦ ਹਿੱਸੇ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਸਤਲੁਜ-ਯਮੁਨਾ ਲਿੰਕ ਨਹਿਰ ਸਮੇਤ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਕਰਵਾਈ ਜਾ ਰਹੀ ਲੁੱਟ ਰਾਹੀ ਪੰਜਾਬ ਦੇ ਹੱਕਾਂ ਉੱਤੇ ਪੈ ਰਹੇ ਡਾਕੇ ਬਾਰੇ ਇਨਸਾਫ ਹੋਣ ਦੀਆਂ ਉਮੀਦਾਂ ਨੂੰ ਵੀ ਢਾਅ ਲੱਗੇਗੀ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬ ਪੱਖੀ ਧਿਰਾਂ ਲਈ ਇਹ ਸਮਾਂ ਸਿਰ ਜੋੜ ਕੇ ਬੈਠਣ ਦਾ ਹੈ ਤਾਂ ਕਿ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਠੋਸ ਯਤਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਕ ਵਿਦਿਆਰਥੀ ਜਥੇਬੰਦੀ ਹੋਣ ਦੇ ਨਾਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਮਾਮਲੇ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਹੈ।
130
« on: February 21, 2012, 05:47:32 AM »
ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ |
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ, ਪੰਜਾਬੀ ਨਿਰੀ ਖ਼ੁਦਾ ਵਰਗੀ |
ਪੰਜਾਬੀ ਨਾਨਕ ਦੀ ਰਬਾਬ ਵਰਗੀ, ਪੰਜਾਬੀ ਕੋਰੇ ਜਵਾਬ ਵਰਗੀ |
ਪੰਜਾਬੀ ਚਮਕਦੇ ਆਫ਼ਤਾਬ ਵਰਗੀ, ਪੰਜਾਬੀ ਨੈਣਾਂ ਦੇ ਨੀਰ ਵਰਗੀ |
ਪੰਜਾਬੀ ਸੱਜਣਾਂ ਦੇ ਨਾਂ ਵਰਗੀ, ਪੰਜਾਬੀ ਬੋਹੜ ਦੀ ਛਾਂ ਵਰਗੀ |
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ, ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ !
131
« on: February 21, 2012, 05:41:41 AM »
Aaj de din 21feb 1921 ch gurdhaman nu mahanta ton azad krun gae shantmai sikhan nu nankana sahib di dharti te mahanta ne hamla krke sikhan nu shahed kita te bhai lashman singh te hor sikhan nu jiaunde jand nal latka k aag la k saar k shahed kita gea, ohna mahan shahedan di kurbani nu parnam krde ha.
132
« on: February 20, 2012, 10:58:53 AM »
ਅੱਜ ਵੈਲਨਟਾਈਨ ਡੇਅ ਦੇ ਨਾਂ ਹੇਠ ਸਮਾਜ ਵਿਚ ਅਸ਼ਲੀਲਤਾ, ਲੱਚਰਤਾ ਨੂੰ ਖੁੱਲ੍ਹਾ ਸੱਦਾ ਦੇਣ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਮੀਡੀਏ ਨਾਲ ਰਲ ਕੇ ਇਕਪਾਸੜ ਰੋਲ ਅਦਾ ਕਰ ਰਹੀਆਂ ਹਨ। ਜਿਸ ਅਧੀਨ ਸਮਾਜ ਵਿਚ ਸੱਭਿਆਚਾਰਕ ਗੰਦਗੀ ਵਿਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੀਆਂ ਧੀਆਂ-ਭੈਣਾਂ ਨਾਲ ਛੇੜਖਾਨੀ ਕਰਨ ਵਾਲਿਆਂ ਨੂੰ ਸ਼ਹਿ ਮਿਲ ਰਹੀ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਦਿਨ ਨੂੰ ਮਨਾਉਣ ਪਿਛੇ ਲਗਭਗ 99 ਫੀਸਦੀ ਲੋਕਾਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਇਸ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਤੇ ਇਸ ਦਿਨ ਦਾ ਕੀ ਮਹੱਤਵ ਹੈ। ਪ੍ਰਾਚੀਨ ਰੋਮ ਦੇ ਰਾਜੇ ਕਲੋਡਿਅਸ ਦੂਜੇ ਦੇ ਸਮੇਂ ਕ੍ਰਿਸਚਿਨਾਂ ਉਤੇ ਅਥਾਹ ਜ਼ੁਲਮ ਤਸ਼ੱਦਦ ਢਾਹੇ ਜਾਂਦੇ ਸਨ ਤੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਉਤੇ ਜਿੱਥੇ ਪਾਬੰਦੀਆਂ ਲਗਾਈਆਂ ਗਈਆਂ ਉਥੇ ਹੁਕਮਰਾਨਾਂ ਦੇ ਇਨ੍ਹਾਂ ਫੈਸਲਿਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ। ਸੰਤ ਵੈਲਨਟਾਈਨ ਨੇ ਸ਼ਾਸ਼ਕ ਕਲੋਡਿਅਸ ਦੂਜੇ ਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਨੂੰ ਉਤਸ਼ਾਹਤ ਕੀਤਾ, ਜਿਸ ਵਿਚ ਕ੍ਰਿਸਚਿਅਨ ਰੀਤਾਂ ਮੁਤਾਬਕ ਵਿਆਹ ਕਰਵਾਉਣੇ ਵੀ ਸ਼ਾਮਿਲ ਸਨ। ਸੰਤ ਵੈਲਨਟਾਈਨ ਹੁਕਮਰਾਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਲੋਕਾਂ ਦੀ ਮਾਲੀ ਤੇ ਰੂਹਾਨੀ ਮਦਦ ਵੀ ਕਰਦੇ ਸਨ। ਹੁਕਮਰਾਨਾਂ ਵਲੋਂ ਸੰਤ ਵੈਲਨਟਾਈਨ ਨੂੰ ਪੱਥਰ ਮਾਰ ਮਾਰਕੇ ਮਾਰ ਦੇਣ ਦੀ ਸਜ਼ਾ ਦਿੱਤੀ ਗਈ ਪਰ ਜਦੋਂ ਉਨ੍ਹਾਂ ਦੀ ਇਸ ਕਾਰਨ ਮੌਤ ਨਾ ਹੋ ਸਕੀ ਤਾਂ 14 ਫਰਵਰੀ ਨੂੰ ਸੰਤ ਵੈਲਨਟਾਈਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ ਤੇ ਕ੍ਰਿਸਚਿਨਾਂ ਮੁਤਾਬਕ ਸੰਤ ਵੈਲਨਟਾਈਨ ਨੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਤੇ ਸੱਭਿਆਚਾਰ ਦੀ ਰਾਖੀ ਕਰਦਿਆਂ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਆਪਣੀ ਸ਼ਹਾਦਤ ਦਿੱਤੀ। ਸੋ ਭਾਈ 14 ਫਰਵਰੀ ਨੂੰ ਸੰਤ ਵੈਲਨਟਾਈਨ ਵਲੋਂ ਕੀਤੀ ਕੁਰਬਾਨੀ ਤੇ ਕੁਰਬਾਨੀਆਂ ਪਿਛਲੇ ਕਾਰਨਾਂ ਨੂੰ ਸਮਝਣ ਤੇ ਉਨ੍ਹਾਂ ਪਦਚਿੰਨ੍ਹਾਂ ’ਤੇ ਚੱਲਦਿਆਂ ਸੰਕਲਪ ਲੈਣ ਦੀ ਲੋੜ ਹੈ ਕਿ ਅਸੀਂ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਤੇ ਇਕ ਸੱਭਿਆਚਾਰ ਵਲੋਂ ਦੂਜੇ ਸੱਭਿਆਚਾਰ ਨੂੰ ਅਜਗਰ ਵਾਂਗ ਹੜੱਪਣ ਦੀਆਂ ਚਾਲਾਂ ਦੀ ਵਿਰੋਧਤਾ ਕਰਾਂਗੇ। ਸੰਤ ਵੈਲਨਟਾਈਨ ਨੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਨੂੰ ਤੇ ਖਾਸ ਤੌਰ ’ਤੇ ਕ੍ਰਿਸਚਿਅਨ ਰੀਤਾਂ ਮੁਤਾਬਕ ਵਿਆਹ ਪ੍ਰਥਾ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਤਾਂ ਅੱਜ ਹਿੰਦੁਸਤਾਨ ਵਿਚ ਬਹੁਗਿਣਤੀ ਨਾਲ ਸਬੰਧਤ ਸ਼ਿਵ ਸੈਨਾ, ਬਜਰੰਗ ਤੇ ਆਰ.ਐਸ.ਐਸ ਵਰਗੀਆਂ ਪ੍ਰਾਚੀਨ ਰੋਮ ਦੇ ਜ਼ਾਲਮ ਸ਼ਾਸਕ ਕਲੋਡਿਅਸ ਦੂਜੇ ਦੀਆਂ ਵਾਰਸ ਜਥੇਬੰਦੀਆਂ ਇਸ ਦਿਨ ਨੂੰ ਮਨਾਉਣ ਦਾ ਵਿਰੋਧ ਇਸ ਕਰਕੇ ਕਰ ਰਹੀਆਂ ਹਨ ਕਿ ਕਿਤੇ ਬਿਪਰਵਾਦ ਵਲੋਂ ਘੱਟਗਿਣਤੀ ਸੱਭਿਆਚਾਰ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਸੰਤ ਵੈਲਨਟਾਈਨ ਦੀ ਤਰਜ ਉਤੇ ਨਾ ਝੱਲਣਾ ਪੈ ਜਾਵੇ ਤੇ ਮੀਡੀਆ ਵੀ ਸੰਤ ਵੈਲਨਟਾਈਨ ਦੇ ਸ਼ਹੀਦੀ ਦਿਹਾੜੇ ਅਤੇ ਉਸ ਵਿਚਲੀ ਜ਼ੁਲਮ ਦੇ ਖਿਲਾਫ ਲੜਣ ਵਾਲੀ ਸੱਚੀ ਵਿਚਾਰਧਾਰਾ ਨੂੰ ਪਿੱਛੇ ਰੱਖ ਕੇ ਅਖੌਤੀ ਪੱਛਮੀ ਸੱਭਿਆਚਾਰ ਦਾ ਮੁਲੰਮਾ ਚਾੜ੍ਹ ਕੇ ਪੇਸ਼ ਕਰ ਰਿਹਾ ਹੈ। 1909 ਵਿਚ ਅੰਗਰੇਜ਼ੀ ਸ਼ਾਸਕਾਂ ਨੇ ਸਿੱਖਾਂ ਦਾ ਵੱਖਰਾ ਅਨੰਦ ਮੈਰਿਜ ਐਕਟ ਬਣਾਇਆ ਸੀ ਪਰ 1947 ਦੀ ਅਖੌਤੀ ਆਜ਼ਾਦੀ ਤੋਂ ਬਾਅਦ ਇਸ ਐਕਟ ਨੂੰ ਹਿੰਦੂ ਵਿਆਹ ਕਾਨੂੰਨ ਵਿਚ ਹੀ ਮਿਲਾ ਦਿੱਤਾ ਗਿਆ ਤੇ ਅੱਜ ਜਦੋਂ ਵੀ ਸਿੱਖ ਆਪਣੇ ਵਿਆਹ ਨਾਲ ਸਬੰਧਤ ਮਸਲਿਆਂ ਨੂੰ ਵਿਚਾਰਦੇ ਹਨ ਤਾਂ ਉਨ੍ਹਾਂ ਨੂੰ ਇਹ ਲਿਖਣਾ ਪੈਂਦਾ ਹੈ ਕਿ ਉਨ੍ਹਾਂ ਦਾ ਵਿਆਹ ਹਿੰਦੂ ਮੈਰਿਜ ਐਕਟ ਅਧੀਨ ਹੋਇਆ ਹੈ, ਜੋ ਕਿ ਬਹੁਗਿਣਤੀ ਬਿਪਰਵਾਦ ਵਲੋਂ ਸਦੀਆਂ ਪਹਿਲਾਂ ਰਾਜੇ ਕਲੋਡਿਅਸ ਦੂਜੇ ਦੀ ਤਰਜ ਉਤੇ ਸਿੱਖ ਸੱਭਿਆਚਾਰ ਨੂੰ ਹੜੱਪਣ ਦੀ ਨੀਤੀ ਤਹਿਤ ਚੱਲੀ ਹੋਈ ਇਕ ਸਾਜਿਸ਼ ਦਾ ਹਿੱਸਾ ਹੀ ਹੈ। ਸੋ ਮੈਂ ਸਮਝਦਾਂ ਹਾਂ ਕਿ ਵੈਲਨਟਾਈਨ ਡੇਅ ਤੋਂ ਭਾਵ ਇਹੀ ਲੈਣਾ ਬਣਦਾ ਹੈ ਕਿ ਅਸੀਂ ਇਸ ਦਿਨ ਸਮੁੱਚੀ ਦੁਨੀਆ ਵਿਚ ਵਸਦੇ ਸੱਭਿਆਚਾਰਾਂ ਦਾ ਸਤਿਕਾਰ ਕਰੀਏ, ਉਨ੍ਹਾਂ ਵਿਚਲੇ ਗੁਣਾਂ ਦੀ ਸਾਂਝ ਬਣਾਈਏ ਅਤੇ ਰਾਜੇ ਕਲੋਡਿਅਸ ਦੂਜੇ ਦੀ ਤਰਜ ਉਤੇ ਦੂਜੇ ਸੱਭਿਆਚਾਰਾਂ ਨੂੰ ਨਿਗਲਣ ਦੀਆਂ ਸਾਜਸ਼ਾਂ ਦਾ ਪਰਦਾਫਾਸ਼ ਕਰਦੇ ਹੋਏ ਜ਼ੁਲਮ ਦੇ ਖਿਲਾਫ ਡੱਟ ਜਾਈਏ। ( http://www.sikhsiyasat.info/2012/02/saint-valentines-martyrdom-day/)
134
« on: February 06, 2012, 11:17:53 AM »
"ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ ਕਨਕ ਕਟਿਕ ਜਲ ਤਰੰਗ ਜੈਸਾ ॥੧॥ " " ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ "
ਭਗਤ ਰਵਿਦਾਸ ਸਾਹਿਬ ਜੀ ਜੋ ਧੁਰ ਕੀ ਬਾਣੀ(ਗੁਰੁ ਗ੍ਰੰਥ ਸਾਹਿਬ ਜੀ ਪਿਤਾ) ਦੇ ਮਹਾਨ ਬਾਣੀਕਾਰਾਂ ਚੋ ਇਕ ਹਨ, ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਸਮੁਚੇ ਗੁਰੁ ਪੰਥ ਨੂੰ ਵਧਾਈ ਹੋਵੇ, ਸਭ ਗੁਰਸਿੱਖਾਂ ਨੂੰ ਬੇਨਤੀ ਹੈ ਕਿ ਆਉ ਫੱਕੜ ਜਾਤੀਆਂ ਦਾ ਤਿਆਗ ਕਰਕੇ ਪੱਕੇ ਗੁਰ ਕੇ ਸਿੱਖ, ਖਾਲਸੇ ਬਣੀਏ। "ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥"
ਤੇ ਸਾਜਿਸ਼ ਤਹਿਤ ਸਾਡੇ ਦੂਰ ਕੀਤੇ ਜਾ ਰਹੇ ਭਾਈਚਾਰੇ ਨੂੰ ਹਿੱਕ ਨਾਲ ਲਾ ਕੇ ਮਾਨ ਸਨਮਾਨ ਦੇਈਏ, ਤੇ ਆਪਣੇ ਫ਼ਰਜ਼ ਪਹਿਚਾਣੀਏ ਤੇ ਸਰਕਾਰੀ ਤੇ ਪੰਥ ਵਿਰੋਧੀ ਤਾਕਤਾਂ ਨੂੰ ਪਛਾੜ ਦੇਈਏ।
Aaj bhagt ravidas sahib ji de parkash purb te sanu vichar krna chaida ha k, ek vakhre te nirale panth(sikh dharm) jisdi agvai Shabd guru granth sahib ji kr rae hn, jis ch us same de 15bhagt sahib v birajman han, ohna di soch nu talanji dena, de k ek vkhra panth di gal krna, ek hindustani(sarkari chall) da hisa k banan ton vadh kuj nai,,,,, punjab ch shabd guru de sidhant nu khora laun lyi dehdhari guru paida kite ja rae hn. Te jaat-paat ton uper uth k esnu khatm krn di lod hai, Suchet hon di lod hai ehe dhan dhan bhagt ravidass sahib te guru granth sahib ji nu sachi te suchi sardhanjli howegi.
''neecha andr neech jaat neeche hu at neech, nanak tin k sang sath vadea syo kya rees''
ਭਗਤ ਸਾਹਿਬ ਅਕਾਲ ਪੁਰਖ ਦੇ ਪੁਜਾਰੀ ਸਨ, ਨਾ ਕਿ ਮੜ੍ਹੀਆਂ ਮਸਾਣਾਂ, ਬੁੱਤ ਪੂਜਾ ਦੇ, ਤੇ ਹੋਰ ਕਰਮ ਕਾਡਾਂ ਦੇ ਕੱਟੜ ਵਿਰੋਧੀ ਸਨ, ਤੇ ਇਸ ਸਦਕਾ ਹੀ ਉਹਨਾਂ ਦੀ ਬਾਣੀ ਜੋ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਚ ਦਰਜ਼ ਹੈ ਨੂੰ ਗੁਰ ਕੀ ਬਾਣੀ ਦਾ ਦਰਜ਼ਾ ਹਾਸਿਲ ਹੈ, ਤੇ ਗੁਰ ਕੇ ਸਿੱਖ ਬਾਣੀ ਦਾ ਬੜੇ ਪਿਆਰ ਸਤਿਕਾਰ ਨਾਲ ਪੜ੍ਹਦੇ, ਵਿਚਾਰਦੇ ਹਨ, ਤੇ ਆਪਣੇ ਜੀਵਨ ਚ ਅਮਲੀਜ਼ਾਮਾ ਪਹਿਨਾਉਦੇ ਹਨ, ਤੇ ਪੂਰਾ ਸਤਿਕਾਰ ਕਰਦੇ ਹਨ।
135
« on: February 06, 2012, 09:53:54 AM »
ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ..........
136
« on: January 31, 2012, 10:39:05 AM »
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਪੰਜਾਬ ਨੂੰ ਜਿੱਥੇ ਦਿੱਲੀ ਤਖ਼ਤ ਦਾ ਗ਼ੁਲਾਮ ਬਣਾਈ ਰੱਖਣਾ ਚਾਹੁੰਦੀਆਂ ਹਨ, ਉਥੇ ਪੰਜਾਬ ਦੇ ਮਿਹਨਤਕਸ਼ ਲੋਕਾਂ ਦੀ ਅਣਖ ਮਾਰਕੇ ਉਨ੍ਹਾਂ ਨੂੰ ਕੰਮਾਂ ਤੋਂ ਵਿਹਲੇ ਕਰਕੇ ਹੀਣਾਂ ਤੇ ਮੰਗਤਾ ਬਣਾਈ ਰੱਖਣ ਲਈ ਪੱਬਾਂ ਭਾਰ ਹੋਈਆਂ ਪਈਆਂ ਨੇ। ਪੰਜਾਬ ਦੀ ਸਹੀ ਤਰੱਕੀ ਤਾਂ ਹੀ ਸੰਭਵ ਹੋ ਸਕਦੀ ਹੈ ਜੇਕਰ ਪੰਜਾਬ ਦੀ ਸਿਆਸਤ ਨੂੰ ਗੁਰੂਆਂ ਦੇ ਦਰਸਾਏ ਮਾਰਗ ਮੁਤਾਬਕ ਚਲਾਇਆ ਜਾਵੇ। ਪੰਜਾਬ ਦੇ ਰਾਜਨੀਤਕ ਲੋਕ ਰਾਜ ਸੱਤਾ ਦੀ ਪ੍ਰਾਪਤੀ ਲਈ ਸ਼ਬਦ ਗੁਰੂ ਦੇ ਸਿਧਾਂਤ ਨੂੰ ਪਿੱਠ ਦਿਖਾਕੇ ਦੇਹਧਾਰੀਆਂ ਪਾਖੰਡੀਆਂ, ਵਿਹਲੜ ਸਾਧਾਂ, ਸਿਰਸੇ ਡੇਰੇ ਦੇ ਮੁਖੀ ਵਰਗੇ ਬਲਾਤਕਾਰੀ ਤੇ ਕਾਤਲ ਲੋਕਾਂ ਅੱਗੇ ਹੱਥ ਅੱਡ ਕੇ ਪੰਜਾਬ ਦੀ ਅਣਖ, ਗੈਰਤ ਤੇ ਮਹਾਨ ਵਿਰਸੇ ਤੋਂ ਮੁਨਕਰ ਹੋ ਰਹੇ ਹਨ।
ਕਾਂਗਰਸ ਪਾਰਟੀ ਨੇ ਸ਼ੁਰੂ ਤੋਂ ਹੀ ਪੰਜਾਬ ਤੇ ਸਿੱਖਾਂ ਦੇ ਹਿਤਾਂ ਨੂੰ ਅੱਖੋਂ ਓਹਲੇ ਕੀਤਾ ਹੋਇਆ ਹੈ ਅਤੇ ਸਿੱਖਾਂ ਨੂੰ ਉਜਾੜਨ ਤੇ ਪੰਜਾਬ ਨੂੰ ਬਰਬਾਦ ਕਰਨ ਲਈ ਕਾਂਗਰਸ ਦੇ ਨਾਲ ਭਾਜਪਾ ਵੀ ਬਰਾਬਰ ਦੀ ਦੋਸ਼ੀ ਹੈ ਅਤੇ ਅਕਾਲੀ ਦਲ ਬਾਦਲ ਵਲੋਂ ਕੇਂਦਰ ਵਿਚ ਕਾਂਗਰਸ ਨਾਲ ਅਸਿੱਧੀ ਤੇ ਪੰਜਾਬ ਵਿਚ ਭਾਜਪਾ ਨਾਲ ਸਿੱਧੀ ਸਾਂਝ ਬਣਾਕੇ ਪੰਜਾਬ ਤੇ ਖਾਸ ਤੌਰ ’ਤੇ ਸਿੱਖਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ। ਕੇਂਦਰ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਉਸਨੇ ਕਦੀ ਵੀ ਸਿੱਖਾਂ ਨੂੰ ਇਨਸਾਫ ਦੇਣ ਦੀ ਲੋੜ ਨਹੀਂ ਸਮਝੀ ਅਤੇ ਹਮੇਸ਼ਾ ਹੀ ਪੰਜਾਬ ਤੇ ਸਿੱਖਾਂ ਦੇ ਮਸਲਿਆਂ ਨੂੰ ਉਲਝਾਈ ਰੱਖਿਆ ਹੈ ਤਾਂ ਜੋ ਪੰਜਾਬ ਦੇ ਅਸਲ ਵਾਰਸ ਪੰਜਾਬ ਦੇ ਮਾਲਕ ਨਾ ਬਣ ਜਾਣ। ਪੰਜਾਬ ਵਿਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਦੇ ਪਾਣੀਆਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਭਾਰਤੀ ਸੰਵਿਧਾਨ ਤੋਂ ਉਲਟ ਜਾ ਕੇ ਦੂਜੇ ਰਾਜਾਂ ਨੂੰ ਭੰਗ ਦੇ ਭਾਅ ਲੁਟਾਇਆ ਹੈ ਅਤੇ ਜਿਨ੍ਹਾਂ ਸਮਝੌਤਿਆਂ ਤੇ ਸੰਧੀਆਂ ਰਾਹੀਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਦੂਜੇ ਰਾਜਾਂ ਨੂੰ ਭੇਜਿਆ ਗਿਆ ਉਹ ਸੰਧੀਆਂ ਜਾਂ ਸਮਝੌਤੇ ਅੰਤਰਰਾਸ਼ਟਰੀ ਕਾਨੂੰਨ ਤੇ ਭਾਰਤੀ ਸੰਵਿਧਾਨ ਮੁਤਾਬਕ ਕਦੇ ਵੀ ਜਾਇਜ਼ ਨਹੀਂ ਠਹਿਰਾਏ ਜਾ ਸਕਦੇ ਸਨ ਪਰ ਇਕ ਦੂਜੇ ਨੂੰ ਹੇਠਲੇ ਪੱਧਰ ’ਤੇ ਆ ਕੇ ਗਾਲਾਂ ਕੱਢਣ ਵਾਲੇ ਬਾਦਲ ਤੇ ਕੈਪਟਨ ਨੇ ਆਪਣੇ ਅਸਲ ਮਾਲਕ ਦਿੱਲੀ ਤਖਤ ਦੇ ਇਸ਼ਾਰੇ ਉਤੇ ਜੁਲਾਈ 2004 ਵਿਚ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਪਾਣੀਆਂ ਦੇ ਸਮਝੌਤਿਆਂ ਦਾ ਖਾਤਮਾ ਐਕਟ ਸਰਬਸੰਮਤੀ ਨਾਲ ਪਾਸ ਕਰਵਾਇਆ, ਜਿਸ ਮੁਤਾਬਕ ਭਾਵੇਂਕਿ ਸਾਰੇ ਗੈਰਕਾਨੂੰਨੀ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਗਿਆ ਪਰ ਪੰਜਾਬ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਹ ਗੱਲ ਆਖ ਦਿੱਤੀ ਗਈ ਕਿ ਇਨ੍ਹਾਂ ਗੈਰ ਕਾਨੂੰਨੀ ਸਮਝੌਤਿਆਂ ਤਹਿਤ ਜਿੰਨਾਂ ਪਾਣੀ ਦੂਜੇ ਰਾਜਾਂ ਨੂੰ ਜੁਲਾਈ 2004 ਤਕ ਜਾ ਰਿਹਾ ਹੈ, ਉਹ ਜਾਰੀ ਰਹੇਗਾ ਜੋ ਕਿ ਪੰਜਾਬ ਨਾਲ ਗੱਦਾਰੀ ਤੋਂ ਘੱਟ ਨਹੀਂ ਕਿਹਾ ਜਾ ਸਕਦਾ।
ਅੱਜ ਕਾਂਗਰਸ, ਭਾਜਪਾ, ਬਾਦਲ ਦਲ, ਪੀ.ਪੀ.ਪੀ., ਕਾਮਰੇਡ, ਬਸਪਾ ਅਤਿਆਦਿਕ ਸਾਰੇ ਰਾਜਨੀਤਕ ਦਲ ‘ਪੰਜਾਬ ਵਸਦਾ ਗੁਰੂਆਂ ਦੇ ਨਾਂ ’ਤੇ’, ਨੂੰ ਪਿੱਛੇ ਸੁੱਟ ਕੇ ਪੰਜਾਬ ਦੀ ਵਾਗਡੋਰ ਅਜਿਹੇ ਲੋਕਾਂ ਦੇ ਹੱਥਾਂ ਵਿਚ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਨੇ ਹਮੇਸ਼ਾ ਆਪਣੇ ਸੁਆਰਥੀ ਹਿੱਤਾਂ ਦੀ ਖਾਤਰ ਸਿੱਖਾਂ ਅਤੇ ਪੰਜਾਬ ਨਾਲ ਬੇਵਫਾਈਆਂ ਕੀਤੀਆਂ। ਪੰਜਾਬ ਨਾਲ ਬੇਵਫਾਈ ਕਰਨ ਵਾਲੇ ਇਹ ਲੋਕ ਪੰਜਾਬ ਅਤੇ ਸਿੱਖਾਂ ਦੇ ਹਮੇਸ਼ਾ ਦੋਖੀ ਰਹੇ ਹਨ ਤੇ ਰਹਿਣਗੇ। ਹਾਂ ਇਨ੍ਹਾਂ ਦੀ ਦੋਖੀ ਹੋਣ ਦੀ ਪ੍ਰਤੀਸ਼ਤਤਾ ਵਿਚ ਘੱਟ-ਵੱਧ ਦਾ ਫਰਕ ਹੋ ਸਕਦਾ ਹੈ ਪਰ ਮੂਲ ਰੂਪ ਵਿਚ ਇਹ ਸਿੱਖਾਂ ਤੇ ਪੰਜਾਬ ਦੇ ਵੱਡੇ ਹਿੱਤਾਂ ਦੇ ਬਰਖਿਲਾਫ ਹੀ ਭੁਗਤਦੇ ਰਹੇ ਹਨ।
ਪੰਜਾਬ ਵਿਧਾਨ ਸਭਾ ਦੀਆਂ ਇਨ੍ਹਾਂ ਚੋਣਾਂ ਵਿਚ ਇਕ ਗੱਲ ਖਾਸ ਤੌਰ ’ਤੇ ਦੇਖਣ ਨੂੰ ਮਿਲ ਰਹੀ ਹੈ ਕਿ ਕਿਸੇ ਰਾਜਨੀਤਕ ਦਲ ਨੇ ਪੰਜਾਬ ਦੇ ਮਸਲੇ ਜਾਂ ਸਿੱਖੀ ਦੀ ਚੜ੍ਹਦੀ ਕਲਾ ਨੂੰ ਆਪਣਾ ਮੁੱਦਾ ਨਹੀਂ ਬਣਾਇਆ ਹੈ ਅਤੇ ਵੋਟਰ ਵੀ ਯਥਾ ਰਾਜਾ ਤਥਾ ਪਰਜਾ ਮੁਤਾਬਕ ਆਪਣੇ ਨਿੱਜੀ ਹਿਤਾਂ ਨੂੰ ਪਹਿਲ ਦੇ ਕੇ ਵੋਟ ਦੀ ਵਰਤੋਂ ਕਰਨ ਦੇ ਤਾਅ ਵਿਚ ਹਨ।
137
« on: January 22, 2012, 02:05:44 AM »
ਅਣਖ ਦਾ ਅੱਸਲੀ ਨਸ਼ਾ, ਬੁੱਕੀ ਪਿਲਾਵਣ ਵਾਲੀਆਂ| ਵੇਚ ਦਿੱਤੀਆ ਤੇਰੇ ਸਰਦਾਰਾ ਨੇ,ਖੁੱਦ ਸਰਦਾਰੀਆ| ਤੇਰੇ ਮਾਸੂਮ ਬੱਚੀਆ ਦਾ ਖੂਨ,ਗਿਰਵੀ ਰੱਖ ਕੇ| ਇਹ ਸੇਵਕਾ ਦੀ ਕੌਮ ਅੱਜ,ਕਰਦੀ ਆ ਜੱਥੇਦਾਰੀਆ| ਕਿ ਇਨਾਂ ਸਿੱਖਾ ਦਾ ਚੇਲਾ ਸੈ, ਗੁਰੂ ਗੋਬਿੰਦ ਸਿੰਘਾ| ਅੱਜ ਜਿੰਨਾ ਦੀ,ਅਣਖ ਨਹੀ, ਇੱਜਤ ਨਹੀ, ਈਮਾਨ ਨਹੀ| ਅੱਜ ਕਿਸੇ ਨਲਵੇ ਦਾ ਡੌਲੇ,ਫਡਕਦੇ ਦੇਖੇ ਨਾ ਮੈ| ਅੱਜ ਕਿਸੇ ਰਣਜੀਤ ਸਿੰਘ ਦੀ,ਚਮਕਦੀ ਸ਼ਮਸ਼ੀਰ ਨਹੀ| ਤੂਂ ਜਿੰਨਾ ਦੇ ਸਿਰਾ ਤੋ ਸਜਦੇ ਕਰ ਗਿਆ ,ਲਖਤੇ ਜਿਗਰ| ਕੀਤੀਆ ਨੇ ਕੌਮ ਨਾਲ, ਉਹਨਾ ਨੇ ਗੱਦਾਰੀਆ| ਦੁਸ਼ਮਣਾ ਤੌ ਕੀ ਗਿਲਾ ਈ,ਸ਼ਹਨਸ਼ਾਹ ਦੇ ਸ਼ਹਨਸ਼ਾਹ| ਵਾਰ ਦਿਤੀਆ ਤੇਰੇ ਸਰਦਾਰਾ ਨੇ,ਖੁੱਦ ਸਰਦਾਰੀਆ|
138
« on: January 20, 2012, 09:56:47 AM »
ਇਹ ਕੇਵਲ ਸਿੱਖ ਇਤਿਹਾਸ ,ਪੰਜਾਬ ਜਾਂ ਹਿੰਦੋਸਤਾਨ ਦੇ ਇਤਿਹਾਸ ਦੀ ਗੱਲ ਨਹੀਂ ਬਲਕਿ ਦੁਨੀਆਂ ਭਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਕੌਮ ਦੇ ਰਹਿਬਰ,ਮਸੀਹੇ ,ਆਗੂ ਜਾਂ ਸ਼ਹੀਦ ਦੀ ਫੋਟੋ ਦੀ ਵੱਧ ਰਹੀ ਲੋਕਪ੍ਰਿਅਤਾ ਨੇ ਅਗਰ ਉਸ ਕੌਮ ਦੇ ਦੋਖੀਆਂ ਦੁਸ਼ਮਣਾਂ ਦੀ ਨੀਦ ਹਰਾਮ ਕੀਤੀ ਹੈ ਤਾਂ ਉਹ ਕੇਵਲ ਸਿੱਖ ਕੌਮ ਦੇ ਸਤਿਕਾਰਯੋਗ ਨਾਇਕ , ਵੀਹਵੀਂ ਸਦੀ ਦੇ ਸੂਰਬੀਰ ਯੋਧੇ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਫੋਟੋ ਨੇ ਕੀਤੀ ਹੈ । ਆਉ ! ਉਸ ਮਹਾਨ ਜਰਨੈਲ ਦੀ ਲਾਸਾਨੀ ਸ਼ਹਾਦਤ ਅਤੇ ਸਾਥੀਆਂ ਦੀਆਂ ਭਾਰੀ ਕੁਰਬਾਨੀਆਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਦੇ ਨਿਸ਼ਾਨੇ ਦੀ ਪੂਰਤੀ ਲਈ ਯਤਨ ਸ਼ੀਲ ਬਣੀਏ ।
ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਦੇ ਹੋਏ ਉਹਨਾਂ ਵਲੋਂ ਸਿਰਜੇ ਗਏ ਨਿਸ਼ਾਨੇ ਦੀ ਪੂਰਤੀ ਲਈ ਯਤਨ ਕਰੀਏ ਅਤੇ ਯਤਨ ਕਰ ਰਹੇ ਕਾਫਲਿਆਂ ਦਾ ਸਾਥ ਦੇਈਏ । ਇਤਿਹਾਸ ਤੋਂ ਸੇਧ ਲੈਣ ਦੀ ਬੇਹੱਦ ਜਰੂਰਤ ਹੈ ।
139
« on: January 12, 2012, 09:25:37 AM »
ਅੰਮ੍ਰਿਤਸਰ (10 ਜਨਵਰੀ, 2012): ਰਾਜ ਹੀਣ ਹੋ ਗਈਆਂ ਕੌਮਾਂ ਦੀ ਵਿਰਾਸਤ ਕਿਵੇਂ ਖਤਮ ਹੋ ਜਾਂਦੀ ਹੈ, ਜਾਂ ਖਤਮ ਕਰ ਦਿੱਤੀ ਜਾਂਦੀ ਹੈ, ਇਸ ਦੀ ਪ੍ਰਤੱਖ ਮਿਸਾਲ ਸਿੱਖ ਰਾਜ ਦੇ ਉੱਸਰੀਏ ਮਹਾਂਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਇਤਿਹਾਸਕ ਸਥਾਨਾਂ ਦੀ ਹੋ ਰਹੀ ਤਬਾਹੀ ਤੋਂ ਦੇਖੀ ਜਾ ਸਕਦੀ ਹੈ। ਭਾਰਤ ਦੇ ਪੰਜਾਬ ਵਿਚ ਰੋਪੜ ਨੇੜੇ ਜਿਸ ਜਗ੍ਹਾ ਸਤਲੁਜ ਦਰਿਆ ਦੇ ਪਾਣੀ ਨੂੰ ਬੰਨ੍ਹ ਮਾਰਿਆ ਗਿਆ ਹੈ ਓਥੇ ਮਹਾਂਰਾਜਾ ਰਣਜੀਤ ਸਿੰਘ ਵੱਲੋਂ ਅੰਗਰੇਜਾਂ ਨਾਲ ਸੰਧੀ ਕੀਤੀ ਗਈ ਸੀ, ਪਰ ਉਸ ਯਾਦਗਾਰ ਨੂੰ ਸਵਰਾਜ ਅਦਾਰੇ ਦਾ ਕਾਰਖਾਨਾ ਨਿਗਲ ਚੁੱਕਾ ਹੈ।
ਅੱਜ ਅਜਿਹੀ ਦੀ ਇਕ ਹੋਰ ਇਤਿਹਾਸਕ ਵਿਰਾਸਤ ਦੇ ਖਾਤਮੇ ਦੀ ਖਬਰ ਪਾਕਿਸਤਾਨ ਦੇ ਸ਼ਹਿਰ ਗੁੱਜਰਾਂਵਾਲਾ ਤੋਂ ਆਈ ਹੈ। ਕੁਝ ਅਖਬਾਰਾਂ ਨੇ ਇਹ ਖਬਰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਹੈ ਕਿ ਪਾਕਿਸਤਾਨ ਦੇ ਗੁਜ਼ਰਾਂਵਾਲਾ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਿਚ ਅਜੋਕੇ ਬਜ਼ਾਰ ਲਈ ਵੱਡੀਆਂ ਇਮਾਰਤਾਂ ਉਸਾਰਣ ਲਈ ਅੱਜ ਸਵੇਰੇ 11:30 ਵਜੇ ਪੂਰੇ ਯੋਜਨਾਬਧ ਢੰਗ ਨਾਲ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਢਾਹ ਦਿੱਤੀ ਗਈ।
ਅਖਬਾਰੀ ਖਬਰਾਂ ਅਨੁਸਾਰ ਇਹ ਖ਼ੁਲਾਸਾ ਅੱਜ ਦੁਪਿਹਰ ਸਥਾਨਕ ਰਾਮਬਾਗ਼ ਵਿਚ ਇਤਿਹਾਸਕਾਰ ਅਤੇ ਖੋਜ਼ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਪੱਤਰਕਾਰਾਂ ਸਾਹਮਣੇ ਕੀਤਾ। ਸ਼੍ਰੀ ਕੋਛੜ ਨੇ ਦੱਸਿਆ ਕਿ ਅੱਜ ਸਵੇਰੇ ਉਪਰੋਕਤ ਹਵੇਲੀ ਦੇ ਨਾਲ ਲਗਦੇ ਘਰ ‘ਚ ਰਹਿ ਰਹੇ ਉਹਨਾਂ ਦੇ ਮਿੱਤਰ ਮੁਹੰਮਦ ਕਾਸਿਮ ਰਫ਼ੀਕ ਪੁੱਤਰ ਚੌਧਰੀ ਰਫ਼ੀਕ ‘ਅੰਮ੍ਰਿਤਸਰੀ’ ਨੇ ਆਪਣੇ ਨਿੱਜੀ ਫੋਨ ਤੋਂ ਸ਼੍ਰੀ ਕੋਛੜ ਨੂੰ ਉਹਨਾਂ ਦੇ ਮੋਬਾਇਲ ‘ਤੇ ਦੱਸਿਆ ਕਿ ਸਵੇਰੇ 11:30 ਵਜੇ ਭਾਰੀ ਗਿਣਤੀ ਵਿਚ ਮਜ਼ਦੂਰ ਅਤੇ ਹਥਿਆਰਬੰਦ ਬਦਮਾਸ਼ ਗੁਜ਼ਰਾਂਵਾਲਾ ਦੀ ਉਪਰੋਕਤ ਵਿਰਾਸਤੀ ਹਵੇਲੀ ਨੂੰ ਕਮਰਸ਼ੀਅਲ ਪਲਾਜ਼ਾ ਬਣਾਉਣ ਦੀ ਨੀਅਤ ਨਾਲ ਗਿਰਾਉਣ ਲਈ ਪਹੁੰਚ ਗਏ। ਜਦੋਂ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਪਰਿਵਾਰ ਸਹਿਤ ਜਾਣੋ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਦੁਪਹਿਰ ਦੋ ਵਜੇ ਤੱਕ ਕਾਸਿਮ ਦੁਆਰਾ ਸ਼੍ਰੀ ਕੋਛੜ ਨੂੰ ਲਗਾਤਾਰ ਸੱਤ ਫੋਨ ਕੀਤੇ ਗਏ, ਜਿਸ ਦੇ ਚਲਦਿਆਂ ਉਹ ਅਤੇ ਇਲਾਕੇ ਦੇ ਲੋਕ ਉਹਨਾਂ ਨੂੰ ਮਿੰਟ-ਮਿੰਟ ਦੀ ਜਾਣਕਾਰੀ ਦਿੰਦੇ ਰਹੇ ਅਤੇ ਇਧਰ ਸ਼੍ਰੀ ਕੋਛੜ ਭਾਰਤ ਦੇ ਨੇਤਾਵਾਂ ਨੂੰ ਫੋਨ ਕਰਕੇ ਇਸ ਵਿਰਾਸਤੀ ਇਮਾਰਤ ਨੂੰ ਬਚਾਉਣ ਲਈ ਗੁਹਾਰ ਲਗਾਉਂਦੇ ਰਹੇ। ਸ਼੍ਰੀ ਕੋਛੜ ਦੇ ਅਨੁਸਾਰ ਕਰੀਬ ਤਿੰਨ ਵਜੇ ਤੱਕ ਹਵੇਲੀ ਦੀ ਉਪਰੀ ਮੰਜ਼ਿਲ ਦੀਆਂ ਜ਼ਿਆਦਾਤਰ ਛੱਤਾਂ ਡੇਗ ਦਿੱਤੀਆਂ ਗਈਆਂ ਸਨ। ਖਬਰ ਹੈ ਕਿ ਹਵੇਲੀ ‘ਤੇ ਕਬਜ਼ਾ ਕਰਨ ਆਏ ਲੋਕਾਂ ਦਾ ਦਾਵਾ ਹੈ ਕਿ ਉਹਨਾਂ ਨੇ ਇਹ ਹਵੇਲੀ ਖ਼ਰੀਦ ਲਈ ਹੈ, ਜਦੋਂ ਕਿ ਇਸ ਇਮਾਰਤ ਨੂੰ ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਨੇ ਸੁਰਖਿਅਤ ਇਮਾਰਤ ਐਲਾਨਿਆ ਸੀ। ਸ਼੍ਰੀ ਕੋਛੜ ਦੇ ਅਨੁਸਾਰ ਸਿੱਖ ਭਵਨ ਕਲਾਂ ਦਾ ਅਦਭੁੱਤ ਨਮੂਨਾ ਇਸ ਹਵੇਲੀ ਨੂੰ ਡੇਗਣ ਦਾ ਕੰਮ ਪੂਰੇ ਵਿਓਂਤਬੱਧ ਢੰਗ ਨਾਲ ਨੇਪਰੇ ਚਾੜਿਆ ਗਿਆ ਹੈ ਅਤੇ ਕਬਜ਼ਾਧਾਰੀਆਂ ਨੇ ਅੱਜ ਗੁਜ਼ਰਾਂਵਾਲਾ ਵਿਚ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਦੇ ਵਿਰੁੱਧ ਪਹਿਲਾਂ ਤੋਂ ਚੱਲ ਰਹੀ ਮੁਕੰਮਲ ਹੜਤਾਲ ਦਾ ਫ਼ਾਇਦਾ ਉਠਾਉਂਦੇ ਹੋਏ ਆਪਣੀ ਯੋਜਨਾ ਨੂੰ ਨੇਪਰੇ ਚਾੜਿਆ ਹੈ। ਉਧਰ ਮੁਹੰਮਦ ਕਾਸਿਮ ਅਤੇ ਹੋਰਨਾਂ ਇਲਾਕਾ ਨਿਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਵਿਰਾਸਤੀ ਇਮਾਰਤ ‘ਤੇ ਕਬਜ਼ਾ ਪਾਕਿਸਤਾਨ ਮੁਸਲਿਮ ਲੀਗ ਦੇ ਐਮ਼ਐਨ਼ਏ਼ ਇੰਜ਼ੀਨੀਅਰ ਖ਼ੁਰਮ ਦਸਤਾਗ਼ੀਰ ਦੁਆਰਾ ਕੀਤਾ ਗਿਆ ਹੈ।
ਆਪਣੀ ਗੁਜ਼ਰਾਂਵਾਲਾ ਯਾਤਰਾ ਦੇ ਦੌਰਾਨ ਪੂਰੇ ਦੋ ਦਿਨ ਲਈ ਉਪਰੋਕਤ ਹਵੇਲੀ ‘ਚ ਰਹਿ ਚੁਕੇ ਸ਼੍ਰੀ ਕੋਛੜ ਨੇ ਦੱਸਿਆ ਕਿ ਗੁਜ਼ਰਾਂਵਾਲਾ ਦੀ ਪੁਰਾਣੀ ਸਬਜ਼ੀ ਮੰਡੀ ਵਿਚ ਮੌਜੂਦ ਇਸ ਹਵੇਲੀ ਦੇ ਅੰਦਰ ਉਪਰੀ ਮੰਜ਼ਿਲ ‘ਚ ਖੱਬੇ ਹੱਥ ਇਕ ਕਮਰੇ ਦੇ ਬਾਹਰ ਅੱਜ ਵੀ ਇਕ ਪੱਥਰ ਦੀ ਸਿਲ੍ਹ ਲੱਗੀ ਹੋਈ ਹੈ, ਜਿਸ ਦੇ ਬਾਹਰ ਅੰਗਰੇਜ਼ੀ ਅਤੇ ਉਰਦੂ ਵਿਚ ”ਮਹਾਰਾਜਾ ਰਣਜੀਤ ਸਿੰਘ-ਜਨਮ 2 ਨਵੰਬਰ 1780” ਲਿਖਿਆ ਹੋਇਆ ਹੈ। ਇਹ ਸਿਲ੍ਹ ਸੰਨ 1891 ਵਿਚ ਗੁਜ਼ਰਾਂਵਾਲਾ ਦੇ ਡਿਪਟੀ ਕਮਿਸ਼ਨਰ ਮਿ. ਜੇ. ਉਬਸਟਨ ਨੇ ਮਹਾਰਾਜਾ ਦੇ ਰਿਸ਼ਤੇਦਾਰਾਂ ਦੀ ਨਿਸ਼ਾਨਦੇਹੀ ‘ਤੇ ਲਗਵਾਈ ਸੀ।
ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਕਈ ਸਾਲਾਂ ਤੱਕ ਇਸ ਦੀ ਹੇਠਲੀ ਮੰਜ਼ਿਲ ‘ਚ ਪੁਲਿਸ ਥਾਣਾ ਕਾਇਮ ਰਿਹਾ, ਜਿਸ ਨੂੰ ਪੰਜ-ਛੇ ਸਾਲ ਪਹਿਲਾਂ ਇਥੋਂ ਹਟਾ ਕੇ ਇਸ ਨੂੰ ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਿਆ, ਪਰ ਵਿਭਾਗ ਦੁਆਰਾ ਹਵੇਲੀ ‘ਚ ਕੋਈ ਦਿਲਚਸਪੀ ਨਾ ਵਿਖਾਏ ਜਾਣ ਕਰਕੇ ਇਹ ਹਵੇਲੀ ਨਸ਼ੇੜੀਆਂ ਅਤੇ ਜੁਆਰੀਆਂ ਦਾ ਅੱਡਾ ਬਣ ਚੁਕੀ ਸੀ, ਜਿਸ ਨੂੰ ਭਾਰੀ ਜੱਦੋ-ਜਹਿਦ ਕਰਕੇ ਕਰੀਬ
140
« on: January 02, 2012, 06:31:40 AM »
- ਸ੍ਰ. ਜਸਪਾਲ ਸਿੰਘ ਹੇਰਾਂ ਸਮੇਂ ਦਾ ਪਹੀਆ ਨਿਰੰਤਰ ਚੱਲਦਾ ਰਹਿੰਦਾ ਹੈ, ਜ਼ਿੰਦਗੀ ਧੜਕਦੀ ਰਹਿੰਦੀ ਹੈ, ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਹੜੀਆਂ ਨਵਾਂ ਇਤਿਹਾਸ ਸਿਰਜੀ ਜਾਂਦੀਆਂ ਹਨ, ਬੀਤੇ ਸਮੇਂ ਨੇ ਕੁਝ ਕੌੜੀਆਂ, ਕੁਝ ਮਿੱਠੀਆਂ ਯਾਦਾਂ ਨੂੰ ਹਰ ਮਨੁੱਖ ਦੀ ਝੋਲੀ ਪਾਉਂਦੇ ਰਹਿਣੇ ਹਨ, ਪੁਰਾਣਿਆਂ ਨੇ ਝੜਦੇ ਅਤੇ ਨਵਿਆਂ ਨੇ ਆਉਂਦੇ ਰਹਿਣਾ ਹੈ, ਇਨਸਾਨ ਨੇ ਕੁਝ ਪ੍ਰਾਪਤੀਆਂ ਦੇ ਨਾਲ-ਨਾਲ ਕੁਝ ਗੁਆਉਂਦੇ ਵੀ ਰਹਿਣਾ ਹੁੰਦਾ ਹੈ, ਪ੍ਰੰਤੂ ਜਿਹੜਾ ਇਨਸਾਨ ਜਾਂ ਕੌਮ ਆਪਣੀ ਗਲਤੀਆਂ ਨੂੰ ਕੁਝ ਸਿੱਖਦੀ ਨਹੀਂ, ਉਸ ਲਈ ਆਉਣ ਵਾਲਾ ਹਰ ਪਲ, ਹਰ ਦਿਨ, ਹਰ ਵਰ੍ਹਾ, ਚਾਨਣਾ ਦੀ ਥਾਂ ਹਨੇਰਾ ਹੀ ਲੈ ਕੇ ਆਉਂਦਾ ਹੈ, ਇਹ ਕੁਦਰਤ ਦਾ ਅਟੱਲ ਵਰਤਾਰਾ ਹੈ। ਲੰਘੇ ਸਮੇਂ ਤੋਂ ਸਬਕ ਸਿੱਖਣਾ ਸਫ਼ਲਤਾ ਦੇ ਨਵੇਂ ਰਾਹ ਖੋਲ੍ਹਦਾ ਹੈ। ਗਲਤੀਆਂ ਨੂੰ ਵਾਰ-ਵਾਰ ਦੁਹਰਾਉਣਾ, ਗੁੰਮਨਾਮੀ ਤੇ ਅਸਫ਼ਲਤਾ ਦੀ ਡੂੰਘੀ ਖੱਡ ’ਚ ਸੁੱਟ ਦਿੰਦਾ ਹੈ। ਬਾਕੀ ਸਾਰੀ ਦੁਨੀਆ ਵਾਗੂੰ ਸਿੱਖ ਪੰਥ ਦਾ ਕਾਫ਼ਲਾ ਵੀ ਇਕ ਹੋਰ ਨਵੇਂ ਵਰ੍ਹੇ ’ਚ ਦਾਖ਼ਲ ਹੋ ਗਿਆ ਹੈ, ਭਾਵੇਂ ਕਿ ਸਿੱਖ ਪੰਥ ਲਈ ਆਪਣੇ ਕੈਲੰਡਰ ਤੇ ਉਸ ਕੈਲੰਡਰ ਅਨੁਸਾਰ ਸ਼ੁਰੂ ਹੁੰਦੇ ਨਵੇਂ ਵਰ੍ਹੇ ਨੂੰ ਭੁੱਲ ਭਲਾ ਕੇ ਅਤੇ ਉਸ ਬਾਰੇ ਭੰਬਲਭੂਸੇ, ਭੁਲੇਖੇ ਤੇ ਰੌਲਾ ਖੜ੍ਹਾ ਕਰਕੇ, ਬਿਗਾਨਿਆਂ ਦੇ ਵਿਆਹ ’ਚ ‘ਦੀਵਾਨਾ’ ਬਣੇ ਫਿਰਨਾ, ਨਮੋਸ਼ੀ ਵਾਲੀ ਗੱਲ ਹੈ, ਪ੍ਰੰਤੂ ਅਸੀਂ ਆਪਣੀ ਇਸ ਗਲਤੀ ਨੂੰ ਸੁਧਾਰਣ ਵੱਲ ਕਦੇ ਤੁਰੇ ਹੀ ਨਹੀਂ, ਕਿਉਂਕਿ ਅਸੀਂ ਆਪਣੀ ਵਿਲੱਖਣਤਾ ਤੇ ਨਿਆਰੇਪਣ ਦੇ ਖ਼ੁਦ ਹੀ ਦੁਸ਼ਮਣ ਬਣੇ ਹੋਏ ਹਾਂ ਅਤੇ ਆਪਣੀ ਵੱਖਰੀ ਪਹਿਚਾਣ ਨੂੰ ਹੋਰ ਗੂੜਾ ਤੇ ਮਜ਼ਬੂਤੀ ਨਾਲ ਸਥਾਪਿਤ ਕਰਨ ਦੀ ਥਾਂ ਮੰਨਣ ਦੇ ਰਾਹ ਪਏ ਹੋਏ ਹਾਂ। ਭਾਵੇਂ ਕਿ ਸਿੱਖਾਂ ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਡੀ ਕੌਮ ਲਈ ਨਵਾਂ ਵਰ੍ਹਾ ਪਹਿਲੀ ਚੇਤ ਭਾਵ 13 ਮਾਰਚ ਨੂੰ ਆਰੰਭ ਹੁੰਦਾ ਹੈ, ਪ੍ਰੰਤੂ ਕੌਮ ਜਿਹੜੀ ਸਾਢੇ ਪੰਜ ਸ਼ਤਾਬਦੀਆਂ ਦੀ ਹੋ ਚੁੱਕੀ ਹੈ, ਉਸਨੇ ਹਾਲੇਂ ਤੱਕ ਆਪਣਾ ਕੌਮੀ ਤਿਉਹਾਰ, ਕੌਮੀ ਵਰ੍ਹਾ, ਕੌਮੀ ਕੈਲੰਡਰ ਕੌਮੀ ਨਿਸ਼ਾਨਾ ਤੇ ਇਥੋਂ ਤੱਕ ਕੌਮੀ ਘਰ ਦੀ ਨਿਸ਼ਾਨਦੇਹੀ ਤੱਕ ਨਹੀਂ ਕੀਤੀ।
ਜੇ ਕੌਮੀ ਕੈਲੰਡਰ ਬਣਾਇਆ ਗਿਆ ਸੀ ਤਾਂ ਉਸਨੂੰ ਚੌਧਰ ਤੇ ਸਿਆਸੀ ਖੇਡ ਦਾ ਸ਼ਿਕਾਰ ਬਣਾ ਦਿੱਤਾ ਗਿਆ ਅਤੇ ਆਮ ਸਿੱਖ ਨੂੰ ਨਾਨਕਸ਼ਾਹੀ ਕੈਲੰਡਰ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਜਾਪਦਾ। ਅਸੀਂ ਨਿਰੰਤਰ ਪਹਿਲੀ ਜਨਵਰੀ ਨੂੰ ਹੀ ਸ਼ਗਨਾਂ ਨਾਲ ਜੀ ਆਇਆ ਆਖੀ ਜਾਂਦੇ ਹਾਂ। ਅੱਜ ਦੁਨੀਆ ਇਕ ਪਿੰਡ ’ਚ ਬਦਲ ਗਈ ਹੈ ਅਤੇ ਸਿੱਖ ਦੁਨੀਆ ਦੇ ਹਰ ਕੋਨੇ ’ਚ ਬੈਠੇ ਹਨ, ਇਸ ਕਾਰਣ ਜੇ ਅਸੀਂ ਦੁਨੀਆ ਨਾਲ ਆਪਣੀ ਸਾਂਝੇਦਾਰੀ ਕਾਰਣ ਨਵੇਂ ਵਰ੍ਹੇ ਨੂੰ ਪਹਿਲੀ ਜਨਵਰੀ ਵਾਲੇ ਦਿਨ ਜੀ ਆਇਆ ਆਖਦੇ ਹਾਂ ਤਾਂ ਘੱਟੋ ਘੱਟ ਆਪਣੇ ਨਿਆਰੇਪਣ ਨੂੰ ਭੁੱਲਣਾ ਤਾਂ ਨਹੀਂ ਚਾਹੀਦਾ। ਖੈਰ! ਅੱਜ ਅਸੀਂ ਨਵੇਂ ਵਰ੍ਹੇ ਅਤੇ ਭਵਿੱਖ ਦੀਆਂ ਚੁਣੌਤੀਆਂ ਦੀ ਗੱਲ ਕਰਨ ਲੱਗੇ ਹਾਂ ਅਤੇ ਪੰਜਾਬ ’ਚ ਇਸ ਵਰ੍ਹੇ ਨਵੀਂ ਸਰਕਾਰ ਦਾ ਗਠਨ ਹੋਣਾ ਹੈ ਇਸ ਕਾਰਣ ਪੰਜਾਬ ਤੇ ਸਿੱਖ ਸਿਆਸਤ ਦੋਵਾਂ ਲਈ ਇਹ ਵਰ੍ਹਾ ਅਹਿਮ ਰਹੇਗਾ। ਪਿਛਲੇ ਵਰ੍ਹੇ ’ਚ ਨੇ ਸਿਖੀ ਦੇ ਵਿਹੜੇ ਕਲੇਸ਼ ਹੀ ਧਮਾਲਾਂ ਪਾਉਂਦੇ ਰਹੇ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਤੇ ਸਹਿਜਧਾਰੀ ਵੋਟਾਂ ਦੇ ਮੁੱਦੇ ਤੇ ਸਿੱਖੀ ਦੀਆਂ ਜੜ੍ਹਾਂ ਤੇ ਤਿੱਖੇ ਵਾਰ ਹੋਏ। ਪ੍ਰੋ. ਭੁੱਲਰ ਦੀ ਫਾਂਸੀ, ਸਿੱਖ ਨਸਲਕੁਸ਼ੀ ਦਾ ਇਨਸਾਫ਼ 1984 ਦੇ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ, ਦੁਨੀਆ ’ਚ ਦਸਤਾਰ ਤੇ ਕਕਾਰ ਦਾ ਸਨਮਾਨ, ਪੰਜਾਬ ਦੇ ਪਾਣੀ, ਨੌਜਵਾਨੀ ’ਚ ਵੱਧਦਾ ਪਤਿਤਪੁਣਾ, ਲੱਚਰਤਾ ਤੇ ਨਸ਼ਿਆਂ ਦਾ ਰੁਝਾਨ, ਸਿੱਖ ਲੀਡਰਸ਼ਿਪ ਦਾ ਖਲਾਅ, ਸਿੱਖ ਮੁੱਦਿਆਂ ਦਾ ਠੰਡੇ ਬਸਤੇ ’ਚ ਜਾਣਾ, ਸਿੱਖ ਲੀਡਰਸ਼ਿਪ ਦਾ ਵਿਕਾਊ ਤੇ ਸੁਆਰਥੀ ਹੋਣਾ, ਡੇਰੇਦਾਰਾਂ ਦਾ ਵੱਧਦਾ ਪ੍ਰਭਾਵ, ਸਿੱਖਾਂ ’ਚ ਵੱਧਦਾ ਪਾਖੰਡਵਾਦ ਤੇ ਕਰਮਕਾਂਡ, ਨਵੀਂ ਪੀੜ੍ਹੀ ਦਾ ਵਿਰਸੇ ਤੋਂ ਬੇਮੁੱਖ ਹੋਣਾ ਆਦਿ ਅਜਿਹੇ ਮੁੱਦੇ ਹਨ, ਜਿਹੜੇ ਵਰ੍ਹਿਆਂ ਤੋਂ ਸਿੱਖੀ ਦੀਆਂ ਜੜ੍ਹਾ ਵੱਢਣ ਲੱਗੇ ਹੋਏ ਹਨ, ਪ੍ਰੰਤੂ ਅਸੀਂ ਵਰ੍ਹਿਆਂ ਨੂੰ ਲੰਘਾਈ ਜਾ ਰਹੇ ਹਾਂ ਅਤੇ ਇਹ ਸਮੱਸਿਆਵਾਂ ਹੋਰ ਗੰਭੀਰ ਹੋਈ ਜਾ ਰਹੀਆਂ ਹਨ, ਜਿਨ੍ਹਾਂ ਦੇ ਹੱਲ ਲਈ ਅਸੀਂ ਕਦਮ ਤਾਂ ਕੀ ਚੁੱਕਣੇ ਸਨ, ਕਦੇ ਗੰਭੀਰਤਾ ਨਾਲ ਸੋਚਿਆ ਹੀ ਨਹੀਂ। ਇਹ ਚੋਣ ਵਰ੍ਹਾ ਹੈ ਅਤੇ ਸਿਰਫ਼ 30 ਦਿਨਾਂ ਬਾਅਦ ਪੰਜਾਬ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਇਸ ਲਈ ਸਿੱਖਾਂ ਦਾ ਬੌਧਿਕ ਰੂਪ ’ਚ ਚੇਤੰਨ ਹੋਣਾ ਬੇਹੱਦ ਜ਼ਰੂਰੀ ਹੈ, ਸਿੱਖ ਪੰਥ ’ਚੋਂ ਅੱਜ ਸਵੈਮਾਣ ਆਲੋਪ ਹੋ ਰਿਹਾ ਹੈ। ਪੰਥ ਦੇ ਚਰਿੱਤਰ ਦੀ ਪਾਕੀਜ਼ਗੀ ਆਪਣਾ ਹੁਸਨ ਗੁਆ ਚੁੱਕੀ ਹੈ। ਰਾਜਸੀ ਤੇ ਧਾਰਮਿਕ ਦੋਵਾਂ ਖੇਤਰਾਂ ’ਚ ਸਿੱਖਾਂ ਨੂੰ ਬਦਲਵੀਂ ਲੀਡਰਸ਼ਿਪ ਦੀ ਲੋੜ ਹੈ ਅਤੇ ਪੰਥ ਦੀ ਵਾਂਗਡੋਰ, ਕਿਰਤੀ ਸਿੱਖਾਂ ਦੇ ਹੱਥ ’ਚ ਲਿਆਉਣ ਲਈ ‘ਮਲਕ ਭਾਗੋਆਂ’ ਨਾਲ ਫੈਸਲਾਕੁੰਨ ਲੜਾਈ ਲੜ੍ਹਨੀ ਹੋਵੇਗੀ। ਇਸ ਲਈ ਪੂਰੀ ਤਨਦੇਹੀ ਨਾਲ ਪੰਥ ਦੀ ਮਾਨਸਿਕਤਾ ਦੁਆਲੇ ਪਸਰੀ ਵਿਚਾਰਧਾਰਕ ਧੁੰਦ ਨੂੰ ਹਟਾਉਣਾ ਹੋਵੇਗਾ। ਸਿੱਖੀ ਨੂੰ ਸਮਰਪਿਤ, ਸਿਆਣੀ, ਸੂਝਵਾਨ ਤੇ ਦੂਰਦ੍ਰਿਸਟੀ ਵਾਲੀ ਲੀਡਰਸ਼ਿਪ ਦੀ ਸਥਾਪਤੀ ਜ਼ਰੂਰੀ ਹੈ। ਰੁਜ਼ਗਾਰ ਪ੍ਰਾਪਤੀ, ਸਿੱਖਿਆ ਤੇ ਸਿਹਤ ਸਹੂਲਤ ਸਭ ਤੋਂ ਵਧੇਰੇ ਧਿਆਨ ਮੰਗਦੀਆਂ ਹਨ। ਨਸ਼ਿਆਂ ਤੇ ਲੱਚਰਤਾ ਵਿਰੁੱਧ ਜਨਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਸਭ ਤੋਂ ਵਧੇਰੇ ਧਿਆਨ ਵੱਧ ਰਹੇ ਪ੍ਰਦੂਸ਼ਣ ਅਤੇ ਹਰ ਖਾਣ-ਪੀਣ ਵਾਲੀ ਚੀਜ਼ ’ਚ ਵੱਧ ਰਹੀ ਜ਼ਹਿਰ ਦੀ ਮਾਤਰਾ ਨੂੰ ਘਟਾਉਣ ਵੱਲ ਦੇਣਾ ਹੋਵੇਗਾ। ਭਾਵੇਂ ਕਿ ਜਿਵੇਂ ਪੰਜਾਬ ਦੀ ਕਹਾਵਤ ਹੈ ਕਿ ‘ਜਿੰਦ ਇੱਕ ਤੇ ਸਿਆਪੇ ਹਜ਼ਾਰਾਂ’ ਹਰ ਪਾਸੇ ਸਮੱਸਿਆਵਾਂ ਹੀ ਸਮੱਸਿਆਵਾਂ, ਪ੍ਰੰਤੂ ਹੁਣ ਅੱਖਾਂ ਮੀਚਣ ਦਾ ਸਮਾਂ ਨਹੀਂ ਰਿਹਾ, ਇਸ ਲਈ ਜਿਸ ਨਵੇਂ ਵਰ੍ਹੇ ਨੂੰ ਅਸੀਂ ਡਾਢੇ ਚਾਅ ਨਾਲ ਜੀ ਆਇਆ ਆਖ਼ ਰਹੇ ਹਾਂ, ਉਸ ਦਿਨ ਕੌਮ ਦੀ ਵਿਗੜੀ ਸੁਆਰਨ ਬਾਰੇ ਵੀ ਕੁਝ ਠੋਸ ਫੈਸਲਾ ਆਪਣੇ ਮਨ ਨਾਲ ਜ਼ਰੂਰ ਕਰੀਏ।
Pages: 1 2 3 4 5 6 [7] 8 9
|