December 21, 2024, 06:59:49 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 2 3 4 [5] 6 7 8 9 10 ... 40
81
Shayari / ਧੀਆਂ ਨੂੰ ਮਾਰੋ ਨਾ,,,
« on: June 11, 2012, 10:17:57 AM »
            ਮਾਰੋ ਨਾ  ਮਾਰੋ ਲੋਕੋ! ਧੀਆਂ ਨੂੰ ਮਾਰੋ ਨਾ।

            ਖ਼ੂਨ ਦੇ ਨਾਲ ਇਹਦੀ ਡੋਲੀ ਸ਼ਿੰਗਾਰੋ  ਨਾ।



            ਕੰਜਕਾਂ ਨੂੰ  ਪੂਜਦੇ ਨੇ  ਸੰਤ  ਮਹਾਤਮਾ ।

            ਇਹਨਾ \'ਚ ਵਸਦਾ ਹੈ  ਸਚਾ  ਪ੍ਰਮਾਤਮਾ ।

            ਦੁਖੀ ਨਾ ਕਰੋ ਕਦੇ  ਧੀਆਂ ਦੀ  ਆਤਮਾ

            ਆਪਣੀ ਹੀ ਕੁੱਲ ਦਾ ਕਰਿਉ ਨਾ ਖਾਤਮਾ।

            ਦਾਜ ਦੀ ਅੱਗ ਵਿਚ ਇਨ੍ਹਾ ਨੂੰ ਸਾੜੋ ਨਾ,

            ਮਾਰੋ ਨਾ ਮਾਰੋ ਲੋਕੋ ! ਧੀਆਂ ਨੂੰ ਮਾਰੋ ਨਾ।



            ਉੱਚਾ ਤੇ ਸੁੱਚਾ ਲੋਕੋ! ਧੀਆਂ ਦਾ ਦਾਨ ਹੈ।

            ਭੈਣਾ ਦੀ ਰੱਖੜੀ ਤਾਂ  ਵੀਰਾ ਦੀ ਸ਼ਾਨ ਹੈ।

            ਨਾਰੀ ਦੇ ਨਾਲ ਸਾਰਾ , ਵਧਿਆ ਜਹਾਨ ਹੈ

            ਏਸੇ ਲਈ ਨਾਰੀ ਲੋਕੋ! ਜੱਗ ਤੇ ਮਹਾਨ ਹੈ।

            ਇਨ੍ਹਾਂ ਤੇ ਐਵੇਂ ਤੁਸੀਂ, ਕਹਿਰ ਗੁਜ਼ਾਰੋ ਨਾ,

            ਮਾਰੋ ਨਾ ਮਾਰੋ ਲੋਕੋ ! ਧੀਆਂ ਨੂੰ ਮਾਰੋ ਨਾ।



            ਧੀਆਂ ਨੂੰ ਪਿੱਛੇ ਤੁਸੀਂ  ਰਖਿਆ ਬੇਸ਼ਕ ਹੈ।

            ਪੁੱਤਰਾਂ ਵਾਂਗ ਇਹਨੂੰ ਜੀਊਣ ਦਾ ਹੱਕ ਹੈ।

            ਧੀਆਂ ਧਿਆਣੀਆਂ ਮਨੁੱਖ਼ਤਾ ਦਾ ਨੱਕ ਹੈ,

            ਘਰ ਨੂੰ ਬਣਾਉਂਦੀਆਂ ਧੀਆਂ ਅਣਥੱਕ ਹੈ।

            ਸ਼ੋਸ਼ਨਾ ਵਿਚ ਏਹਦੀ ਮਿੱਟੀ ਨੂੰ ਉਭਾਰੋ ਨਾ,

            ਮਾਰੋ ਨਾ ਮਾਰੋ ਲੋਕੋ ! ਧੀਆਂ ਨੂੰ ਮਾਰੋ ਨਾ।



            ਧੀਆਂ ਦੇ ਵੈਣ ਪੈਂਦੇ ਸੁਣੇ ਤਾਂ ਜਾਂਦੇ ਨਹੀਂ।

            ਧੀਆਂ ਦੀ ਸੌਂਹ ਲੋਕੀਂ ਕਦੇ ਵੀ ਖਾਂਦੇ ਨਹੀਂ।

            ਧੀਆਂ ਦੀ ਘੋੜੀ ਵੇਖੋ! ਗਾਇਕ ਵੀ ਗਾਂਦੇ ਨਹੀਂ,

             ਧੀਆਂ ਦੀ ਲੋਹੜੀ ਕਿਉਂ ਮੱਾਪੇ ਮਨਾਂਦੇ ਨਹੀਂ।

            ਇਨ੍ਹਾਂ ਦੀ  ਆਬਰੂ ਨੂੰ , ਬਹੁਤਾ ਵੰਗਾਰੋ ਨਾ,

            ਮਾਰੋ ਨਾ  ਮਾਰੋ ਲੋਕੋ ! ਧੀਆਂ ਨੂੰ ਮਾਰੋ ਨਾ।



            ਸਾਰਾ  ਸੰਸਾਰ  ਉਪਜੇ, ਇਹਨਾ ਦੀ ਕੁੱਖ ਤੋਂ।

            ਆਸ ਨਹੀ ਹੁੰਦੀ ਲੋਕੋ , ਸਿੰਬਲ ਦੇ ਰੁੱਖ਼ ਤੋਂ।

            ਮੁੱਕਤੀ ਦਵਾਉਂਦੀਆਂ ਨੇ ਜੀਵਨ ਦੇ ਦੁੱਖ ਤੋਂ,

            ਸੁੱਖ ਦੀ ਅਰਦਾਸ ਨਿਕਲੇ ਧੀਆਂ ਦੇ ਮੁੱਖ ਤੋਂ।

            ਰੇਤਾ ਦੇ ਘਰ ਯਾਰੋ  ਭੁੱਲ ਕੇ  ਉਸਾਰੋ ਨਾ,

            ਮਾਰੋ ਨਾ  ਮਾਰੋ ਲੋਕੋ !  ਧੀਆਂ ਨੂੰ ਮਾਰੋ ਨਾ।
            _________________________

82
Shayari / ਧਰਤ ਕਨੇਡਾ,,,
« on: June 11, 2012, 02:14:14 AM »
ਧਰਤ ਕਨੇਡਾ ਐਸੀ ਜਿਸ ਦੇ, ਫੁੱਲਾਂ ਵਿੱਚ ਖ਼ੁਸ਼ਬੋ ਹੀ ਨਹੀਂ।
ਗ਼ੈਰਾਂ ਨਾਲ ਤਾਂ ਹੋਣਾ ਕੀ ਏ? ਸਕਿਆਂ ਨਾਲ ਵੀ ਮੋਹ ਹੀ ਨਹੀਂ।

ਸਿੱਲ੍ਹੇ ਸਿੱਲ੍ਹੇ ਮੌਸਮ ਵਰਗੇ, ਜਿਸਮ ਵੀ ਸਿੱਲ੍ਹੇ ਹੋ ਗਏ ਨੇ,
ਹਰ ਦਿਲ ਮੈਨੂੰ ਧੁਖਦਾ ਦਿਸਿਆ, ਮੱਚਦੀ ਕੋਈ ਲੋਅ ਹੀ ਨਹੀਂ।

ਖੰਡ ਲਪੇਟੇ ਮਹੁਰੇ ਵਰਗੇ, ਮੁਖੜੇ ਹਰ ਥਾਂ ਫਿਰਦੇ ਨੇ,
ਬੁੱਲ੍ਹਾਂ ਦੀ ਮੁਸਕਾਨ ਦੇ ਹੇਠੋਂ, ਫਿਕਰਾਂ ਦੀ ਕਨਸੋ ਹੀ ਨਹੀਂ।

ਸਿਰ ਤੇ ਰੱਖਦਾ ‘ਹੈਟ’ ‘ਸਨੋਅ’ ਦੀ, ਤਹਿ ‘ਚੇ ਛੁਪਿਆ ਲਾਵਾ ਹੈ,
ਆਦਮ ਹੈ ਜਾਂ ਇਹ ਹੈ ਪਰਬਤ, ਇਸ ਗੱਲ ਦੀ ਤਾਂ ਥਹੁ ਹੀ ਨਹੀਂ।

ਮਹਿਕ ਵਿਹੂਣੇ ਫੁੱਲਾਂ ਵਿੱਚ ਦੱਸ, ਕਿੰਨਾ ਚਿਰ ਉਹ ਜਿਉਣਗੀਆਂ?
ਤਿਤਲੀਆਂ ਨੂੰ ਖ਼ਬਰ ਕੀ ਹੋਣੀ? ਮਾੜੀ ਜਹੀ ਕਨਸੋ ਵੀ ਨਹੀਂ।

ਫੁੱਲਾਂ ਦੀ ਸੰਭਾਲ਼ ਨਾ ਹੋਵੇ, ਮਾਲੀ ਬੇਵੱਸ ਹੋ ਗਏ ਨੇ,
ਪੱਛਮੀ ਮੁਲਕਾਂ ਦੀ ਮਿੱਟੀ ਵਿੱਚ, ਮਮਤਾ ਭਰਿਆ ਮੋਹ ਹੀ ਨਹੀਂ।

ਖੁਸ਼ੀਆਂ ਦੇ ਸਮੇਂ ਹਰ ਕੋਈ ਇੱਥੇ, ਆਪਣਾ ਬਣ ਬਣ ਬਹਿੰਦਾ ਏ,
ਦੁੱਖ ਵੇਖ ਕੇ ਵਿੱਚ ਕਲੇਜੇ, ਪੈਂਦੀ ਕਿਸੇ ਦੇ ਖੋ ਹੀ ਨਹੀਂ।

ਐਂਵੇ ਗਿਲਾ ਹੈ ਕਲਮ ਤੇਰੀ ਨੂੰ, ‘ਡਾਲਰ’ ਦੇ ਕਿਉਂ ਲਿਖੇ ਖ਼ਿਲਾਫ਼?
ਘਰ ਆਏ ਨੂੰ ਦੇਵੇ ਨਿੱਘ ਜੋ, ਇਸ ਵਰਗੀ ਤਾਂ ਕੋਈ ਭੋਂ ਹੀ ਨਹੀਂ।
___________________________________

83
Shayari / ਮਨੋਰਥ,,,
« on: June 11, 2012, 12:58:45 AM »
ਇਹ ਜ਼ਿੰਦਗੀ ਮਿਲ਼ੀ ਏ ਬੰਦਗੀ ਲਈ,
ਆ ਇਸ ਨੂੰ ਯਾਰ ਨਿਭਾ ਲਈਏ
ਕੁਝ ਖੱਟ ਲਈਏ, ਦਿਨ ਖੱਟਣ ਦੇ
ਆ ਰੱਬ ਨਾਲ਼ ਨੈਣ ਮਿਲ਼ਾ ਲਈਏ
ਤੁਰ ਜਾਵਾਂਗੇ, ਇਕ ਦਿਨ ਏਥੋਂ,
ਜਿਓਂ ਖਾਲੀ ਹੱਥ ਅਸੀਂ ਆਏ ਸੀ
ਆ ਯਾਰਾ ਉੱਠ ਹੁਣ ਕਰ ਹਿੰਮਤ,
ਇਸ ਮਨ ਨੂੰ ਕੁਝ ਸਮਝਾ ਲਈਏ,
ਗੱਲ ਅਸਲੀ ਹੁਣ ਸਮਝਾ ਲਈਏ!
__________________

84
Shayari / ਵਾਪਸੀ,,,
« on: June 10, 2012, 03:26:32 PM »
ਓਹਨੂੰ ਮੇਰਾ ਅੱਜ ਖਿਆਲ ਆਇਆ।
ਮੇਰੇ ਮੁੱਖ ਤੇ ਅੱਜ ਜਲਾਲ ਆਇਆ।

ਬਾਦ ਮੁੱਦਤ, ਸ਼ਾਮ ਰੰਗੀਨ ਹੋਈ,
ਵਾਪਸ ਦਿਲ ਦਾ ਹੈ ਹਾਲ ਆਇਆ।
___________________

85
Shayari / ਪੈਗ਼ਾਮ,,,
« on: June 10, 2012, 11:16:21 AM »
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ
ਤਨੂੰ ਹੰਝੂਆਂ ‘ਚ ਭਿੱਜਿਆ ਪੈਗ਼ਾਮ ਲਿਖਦਾ ਹਾਂ

ਵਿੱਚ ਲਿਖਦਾ ਹਾਂ ਤੇਰੇ ਸੋਹਣੇ ਮੁਖੜੇ ਦੇ ਬਾਰੇ
ਮੇਰੇ ਦਿਲ ਵਿੱਚ ਵਸੇ ਚੰਨ ਟੁਕੜੇ ਦੇ ਬਾਰੇ
ਤੇਰੇ ਹੁਸਨ ਦਾ ਖ਼ੁਦ ਨੂੰ ਗ਼ੁਲਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ……

 ਫਿਰ ਲਿਖਦਾ ਹਾਂ ਤੇਰੇ-ਮੇਰੇ ਪਿਆਰ ਵਾਲੀ ਗੱਲ
ਜਿਹੜੇ ‘ਕੱਠਿਆਂ ਬਿਤਾਏ ਚੰਨਾ ਹਰ ਇੱਕ ਪਲ
ਹਰ ਘੜੀ, ਹਰ ਸੁਬਾ, ਹਰ ਸ਼ਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ……

ਵਿੱਚ ਲਿਖਦਾ ਹਾਂ ਤੇਰਿਆਂ ਇਰਾਦਿਆਂ ਦੇ ਬਾਰੇ
ਜੋ ‘ਕੱਠਿਆਂ ਨੇ ਕੀਤੇ ਉਹਨਾਂ ਵਾਅਦਿਆਂ ਦੇ ਬਾਰੇ
ਯਾਦਾਂ ਤੇਰੀਆਂ ਦਾ ਸੱਜਰਾ ਕਲ਼ਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ……

 ਫਿਰ ਲਿਖਦਾ ਹਾਂ ਤੇਰੇ ਛੱਡ ਜਾਣ ਦੀ ਕਹਾਣੀ
ਤੇਰਾ ਮੁਖ ਫੇਰ ਜਾਣਾ ਮੇਰੀ ਅੱਖੀਆਂ ਦਾ ਪਾਣੀ
ਤੇਰਾ ਕੀਤਾ ਮੈਨੂੰ ਆਖਰੀ ਸਲ਼ਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ……

ਮੈਥੋਂ ਭੁਲਿੱਆ ਨਾ ਜਾਵੇ ਤਨੂੰ ਭੁੱਲਣਾ ਜੇ ਚਾਹਵਾਂ
ਤੈਨੂੰ ਭੁੱਲ ਜਾਣ ਲਈ ਮੈਂ ਜਦ ਮਹਿਖ਼ਾਨੇ ਜਾਵਾਂ
ਪੀ ਸਾਕੀ ਦਿਆਂ ਹੱਥਾਂ ਵਿੱਚੋਂ ਜ਼ਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ……

ਚੈਨ ਦਿਲ ਦਾ ਗਵਾਇਆ ਪਿਆਰ ਤੇਰੇ ਨਾਲ ਪਾ ਕੇ
ਤੇਰੇ ਪਿਆਰ ਵਿੱਚ ਮਿਲੇ ਸਾਨੂੰ ਹੰਝੂ, ਹੌਕੇ, ਹਾਵੇ
ਤੇਰੇ ਪਿੱਛੇ ਹੋਇਆ ਮੈ ਬਦਨਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ
ਤੈਨੂੰ ਹੰਝੂਆਂ ‘ਚ ਭਿੱਜਿਆ ਪੈਗ਼ਾਮ ਲਿਖਦਾ ਹਾਂ
_________________________

86
Shayari / ਆਖਿਰ,,,
« on: June 10, 2012, 01:27:42 AM »
ਕਿਸੇ ਚਾਰਾ ਤਾਂ ਕੀ ਕਰਨਾ ਸੀ ਮੇਰੇ ਡੁੱਬ ਰਹੇ ਦਿਲ ਦਾ,
ਹਰ ਇੱਕ ਬੰਦਾ ਸਗੋਂ ਕਾਤਿਲ ਨੂੰ ਦੇ ਕੇ ਸ਼ਹਿ ਗਿਆ ਆਖਿਰ,
ਸੁਧਾਰਨ ਵਾਸਤੇ ਇਸ ਘਰ ਦੀ ਹਾਲਤ ਜੋ ਕੋਈ ਆਇਆ,
ਉਹੀ ਬੇ-ਕਿਰਕ ਹੋ ਕੇ ਘਰ ਉਜਾੜਨ ਡਹਿ ਗਿਆ ਆਖਿਰ,
ਜ਼ਰੂਰੀ ਨਹੀਂ ਉਹ ਸੱਭ ਕੁਝ ਹੀ ਮੂੰਹੋਂ ਬੋਲ ਕੇ ਕਹਿੰਦੇ,
ਉਹਨਾਂ ਦਾ ਚੁੱਪ ਰਹਿਣਾ ਵੀ ਬੜਾ ਕੁਝ ਕਹਿ ਗਿਆ ਆਖਿਰ,
ਕਿਸੇ ਵਿਚ ਤਾਅਬ ਕਿਥੇ ਸੀ ਕੇ ਆਂਉਦਾ ਸਾਹਮਣੇ ਤੇਰੇ,
ਤੇਰਾ ਉਹ ਕਾਤਿਲਾਨਾ ਵਾਰ ਮੈਂ ਹੀ ਸਹਿ ਗਿਆ ਆਖਿਰ
_________________________________

87
Shayari / ਹੁਣ ਅਸੀਂ,,,
« on: June 10, 2012, 12:03:30 AM »
ਨੈਣਾਂ ਤੇਰਿਆਂ ਦੀ ਹੁਣ ਆਸ ਵਿੱਚ ਨਹੀਂ,
ਬੁੱਲਾਂ ਤੇਰਿਆਂ ਦੀ ਹੁਣ ਪਿਆਸ ਵਿੱਚ ਨਹੀਂ,
ਜਿੱਥੋਂ ਸ਼ੁਰੂ ਹੋਏ ਓਸੇ ਥਾਂ ਰਹਿ ਗਏ ਹਾਂ,
ਹੁਣ ਅਸੀਂ ਪਹਿਲਾਂ ਜਿਹੇ ਨਾ ਰਹਿ ਗਏ ਹਾਂ...

ਸੁੱਕੇ ਹੋਏ ਫੁੱਲ ਨਹੀਓਂ ਮਿਲਦੇ ਕਿਤਾਬਾਂ ਚੋਂ,
ਮੈਂ ਵੀ ਹੁਣ ਦੂਰ ਰਹਾਂ ਤੇਰਿਆਂ ਨੀ ਖਾਬਾਂ ਚੋਂ,
ਸੁੱਕੇ ਰੁੱਖ ਜਿਹੀ ਅੱਜ ਛਾਂ ਰਹਿ ਗਏ ਹਾਂ,
ਹੁਣ ਅਸੀਂ ਪਹਿਲਾਂ.........

ਦਿਲ ਤੇ ਦਿਮਾਗ ਵਿੱਚ ਲਟਕੇ ਸੀ ਹੋਏ ਅਸੀਂ,
ਅਹਿਸਾਸਾਂ ਵਾਲੇ ਫੁੱਲ ਦੁੱਖਾਂ ਨਾਲ ਪਰੋਏ ਅਸੀਂ,
ਕੱਲੇ-ਕੱਲੇ ਹੋ ਕੇ ਅੱਜ ਤਾਂ ਰਹਿ ਗਏ ਹਾਂ,
ਹੁਣ ਅਸੀਂ ਪਹਿਲਾਂ.........

ਸਾਥ ਬੀਤੇ ਪਲ ਬਹੁਤ ਜਿੰਦਗੀ ਬਿਤਾਉਣ ਲਈ,
ਸੌਂਹ ਜਿਹੜੀ ਦੇ ਕੇ ਗਈ ਜਿੰਦਗੀ ਜਿਉਣ ਲਈ,
ਮੌਤ ਤੋਂ ਵੀ ਪਰੇ੍ ਖੌਰੇ ਤਾਂ ਰਹਿ ਗਏ ਹਾਂ,
ਹੁਣ ਅਸੀਂ ਪਹਿਲਾਂ.......
______________

88
Shayari / ਸ਼ਾਂਤੀ,,,
« on: June 06, 2012, 10:54:32 PM »
ਸ਼ਾਂਤੀ ਲਾਸ਼ਾਂ ਵਿੱਚ ਹੁੰਦੀ ਹੈ

ਧੜਕਦੇ ਦਿਲਾਂ ’ਚ
ਫਰਕਦੇ ਡੌਲਿਆਂ ’ਚ
ਸਹਿਕਦੇ ਜ਼ਜ਼ਬਾਤਾਂ ’ਚ
ਉਬਲਦੇ ਖ਼ਿਆਲਾਤਾਂ ’ਚ
ਪੱਟਾਂ ਦੀਆਂ ਲਹਿਰਾਂ ’ਚ
ਪਹਾੜਾਂ ਦੀਆਂ ਨਹਿਰਾਂ ’ਚ
ਸ਼ਾਂਤੀ ਨਹੀਂ ਹੁੰਦੀ

ਸ਼ਾਂਤੀ ਲਾਸ਼ਾਂ ਵਿੱਚ ਹੁੰਦੀ ਹੈ

ਗੁਲਾਮੀ ਦੇ ਚਿੰਨ੍ਹ ਸ਼ਾਂਤੀ ਦੇ ਮੱਥੇ ਤੇ
ਡਰ ਤੇ ਖ਼ੌਫ ਸ਼ਾਂਤੀ ਦੀਆਂ ਅੱਖ਼ਾਂ ’ਚ
ਹਨੇਰੇ ਦਾ ਬੋਝ ਸ਼ਾਂਤੀ ਦੇ ਕੰਧਿਆਂ ਤੇ
ਸ਼ਾਂਤੀ ਸੱਚਮੁੱਚ ਕਬੂਤਰ ਵਰਗੀ ਹੁੰਦੀ ਹੈ।

ਸੂਰਜ ਦੀ ਧੁੱਪ ’ਚ
ਕਿਰਤੀ ਦੀ ਚੁੱਪ ’ਚ
ਧਰਤੀ ਦੀ ਕੁੱਖ ’ਚ
ਪੇਟ ਦੀ ਭੁੱਖ ’ਚ
ਮਾਂ ਦੇ ਦੁੱਧ ’ਚ
ਹੱਕ ਦੇ ਯੁੱਧ ’ਚ
ਸ਼ਾਂਤੀ ਨਹੀਂ ਹੁੰਦੀ

ਸ਼ਾਂਤੀ ਲਾਸ਼ਾਂ ਵਿੱਚ ਹੁੰਦੀ ਹੈ।
_______________

89
Shayari / ਲਿੰਗ ਟੈਸਟ,,,
« on: June 05, 2012, 11:58:19 PM »
ਇਕ ਘੱਟ ਪੜ੍ਹੇ-ਲਿਖੇ
ਸਧਾਰਨ ਪੇਂਡੂ ਆਦਮੀ ਨੇ
ਪੜ੍ਹੇ-ਲਿਖੇ ਸ਼ਹਿਰੀ ਤੋ ਪੁਛਿਆ,
“ਲੜਕਾ-ਲੜਕੀ ਟੈਸਟ ਕਿੱਥੇ ਹੁੰਦਾ ਹੈ?”
ਸ਼ਹਿਰੀ ਨੇ ਕਿਹਾ,
ਜਿੱਥੇ ਲਿਖਿਆ ਹੋਵੇ
“ਲਿੰਗ ਨਿਰਧਾਰਨ ਟੈਸਟ ਕਾਨੂੰਨੀ ਜੁਰਮ ਹੈ”
________________________

90
Lok Virsa Pehchaan / ਕਤਲਾਂ,,,
« on: June 05, 2012, 10:21:11 PM »
ਬੜੀ ਜਾਂਚ ਹੋ ਗਈ ਕਤਲਾਂ ਦੇ ਪਿਛੋ
ਹੁਣ ਦੋਸ਼ੀ ਲਈ ਗੱਲ ਸਜਾਂਵਾਂ ਦੀ ਕਰਿਉ।
ਬੜੇ ਗੀਤ ਲਿਖ ਲਏ ਜਿਸਮਾਂ ਦੀ ਖਾਤਰ
ਹੁਣ ਕੋਈ ਕਵਿਤਾਂ ਮਾਂਵਾਂ ਦੀ ਕਰਿਉ।
ਕਿਵੇਂ ਬਾਗ ਉਜੜੇ,ਕਿਵੇਂ ਮਾਲੀ ਰੋਏ
ਉਦਾਸੀਆਂ ਨੇ ਕਿਵੇਂ ਫਿਜਾਂਵਾਂ ਦੀ ਕਰਿਉ।
ਛੱਡ ਕੇ ਤਾਂ ਤੁਰ ਪਏ ਹੋ ਆਪਣੇ ਘਰਾਂ ਨੂੰ
ਪਰ ਜਿਥੇ ਵੀ ਕਰਿਉ ਭਰਾਂਵਾਂ ਦੀ ਕਰਿਉ।
ਕਿਥੋਂ ਅੱਗਾਂ ਤੁਰੀਆਂ ਕਿਥੇ ਪੱਗਾਂ ਰੁਲੀਆਂ
ਉਜੜੇ ਕਿਵੇਂ ਉਨ੍ਹਾਂ ਰਾਵਾਂ ਦੀ ਕਰਿਉ।
ਜੋ ਤੁਰ ਪਏ ਲੱਭਣ ਸਚਾਈ ਦੇ ਕਤਰੇ
ਉਹਨਾਂ ਲਈ ਗੱਲ ਦੁਆਵਾਂ ਦੀ ਕਰੋ।
ਬੜੀ ਦੇਰ ਵੰਡੀਆਂ ਨੇ ਸਿਖਰ ਦੁਪਹਿਰਾਂ
ਹੁਣ ਗੱਲ ਠੰਡੀਆਂ ਛਾਂਵਾਂ ਦੀ ਕਰਿਉ।
ਬੜੀ ਜਾਂਚ ਹੋ ਗਈ ਕਤਲਾਂ ਦੇ ਪਿਛੋਂ
ਦੋਸ਼ੀ ਲਈ ਗੱਲ ਸਜਾਂਵਾਂ ਦੀ ਕਰਿਉ।
___________________

91
Shayari / ਦੁਨੀਆਂ ਦਾ ਦੁੱਖ,,,
« on: June 04, 2012, 09:51:34 PM »
ਦੁਨੀਆਂ ਦਾ ਦੁੱਖ ਦੇਖ ਦੇਖ, ਦਿਲ ਦਗਦਾ ਦਗਦਾ ਜਾਂਦਾ ।

ਅੰਦਰਲਾ ਮਨ ਪੰਗਰ ਤੁਰਦਾ ਨੈਣੋ  ਨੀਰ ਵਰਸਾਂਦਾ।

ਫਿਰ ਵੀ ਦਰਦ ਨਾ ਘਟੇ ਜਗਤ ਦਾ ,ਦਰਦ ਦੇਖ ਦੁੱਖ ਆਂਦਾ ।
________________________________

92
Shayari / ਮੰਜਿਲ,,,
« on: June 03, 2012, 04:36:26 PM »
ਮੇਰੇ ਪਰਾਂ ਨੂੰ ਪਰਵਾਜ ਉਸ ਨੇ ਖੁਦ ਦਿੱਤੀ
ਉਸ ਨੂੰ  ਪਤਾ ਸੀ
ਮੰਜਿਲ ਵੀ ਉਹੀ ਹੈ
ਮੰਜਿਲ ਦਾ ਰਾਹ ਵੀ
ਮੇਰੇ ਨਾਲ  ਰਾਹਾਂ ਤੇ ਤੁਰਨ ਵਾਲਾ
ਰਾਹੀ ਵੀ
______

93
Lok Virsa Pehchaan / ਸੱਭਿਆਚਾਰ,,,
« on: June 02, 2012, 09:56:14 PM »
ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ,
ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ,

ਮਾਣ ਦੇਸ਼ ਦਾ ਸਮਝੀ ਜਾਂਦੀ ਝਾਂਸੀ ਦੀ ਰਾਣੀ ਸੀ ਕੋਈ,
ਵਿੱਚ ਕਲੱਬਾਂ ਬੀਅਰ ਪੀਂਦੀ ਅੱਜ ਦੀ ਇਹ ਮੁਟਿਆਰ ਦਿਖਾਵਾਂ ।

ਚੁੰਨੀਂ ਲੈਣੀ ਕਦੋਂ ਦੀ ਛੱਡ ਗਈ, ਹੁਣ ਪੰਜਾਬੀ ਸੂਟ ਵੀ ਭੁੱਲੀ,
ਗਿੱਧਾ, ਕਿੱਕਲੀ, ਸੰਮੀਂ ਛੱਡ ਕੇ ਡਿਸਕੋ ਦੀ ਬਿਮਾਰ ਦਿਖਾਵਾਂ।

ਡੋਰੀਏ ਦੀ ਇਹਨੂੰ ਸਮਝ ਨਾ ਆਵੇ, ਸੱਗੀ ਫੁੱਲ ਦਾ ਨਾਂ ਵੀ ਭੁੱਲੀ,
ਦੇਸ਼ ਮੇਰੇ ਦੀ ਧਰਤ ਤੇ ਭਾਰੂ ਪੱਛਮੀ ਸੱਭਿਆਚਾਰ ਦਿਖਾਵਾਂ।

ਚਰਖੇ ਤੋਂ ਇਹਨੂੰ ਡਰ ਲਗਦਾ ਏ, ਫੁਲਕਾਰੀ ਨਾ ਕੱਢਣੀ ਆਵੇ,
ਤਿੰ੍ਰਝਣਾਂ ਦੀ ਰੌਣਕ ਸੀ ਜਿਹੜੀ, ਪੱਬਾਂ ਦੇ ਵਿਚਕਾਰ ਦਿਖਾਵਾਂ।

ਭੁੱਲ ਗੇ ਗੱਭਰੂ ਸਿਹਤ ਬਣਾਉਣੀ, ਮੱਖਣ ਖਾਣੇ ਲੱਸੀ ਪੀਣੀ,
ਨਸ਼ਿਆਂ ਵਾਲਿਆਂ ਦਾ ਜੋ ਚੱਲਿਆ, ਚੰਗਾ ਕਾਰੋਬਾਰ ਦਿਖਾਵਾਂ।

ਘਰੋਂ ਭੇਜਿਆ ਕਾਲਿਜ ਪੜ੍ਹਨੇ, ਕਰਜ਼ਾ ਚੱਕ ਕੇ ਫੀਸਾਂ ਭਰੀਆਂ,
ਗੱਭਰੂ ਪੁੱਤ ਪੰਜਾਬ ਦਾ ਡਿਗਿਆ, ਗਲੀਆਂ ਦੇ ਵਿਚਕਾਰ ਦਿਖਾਵਾਂ।

ਫੋਕ ਸ਼ਬਦ ਦਾ ਅਰਥ ਹੀ ਭੁੱਲ ਗਏ, ਊਲ ਜਲੂਲ ਨੇ ਗਾਈ ਜਾਂਦੇ,
ਨੀ ਤੇ ਵੇ ਵਿੱਚ ਫਰਕ ਨਾ ਸਮਝੇ, ਅੱਜ ਦਾ ਪੌਪ ਸਟਾਰ ਦਿਖਾਵਾਂ।

ਮੁੰਡਿਆਂ ਦੇ ਹੁਣ ਕੰਨੀ ਨੱਤੀਆਂ, ਗਿੱਚੀ ਪਿੱਛੇ ਗੁੱਤਾਂ ਲਮਕਣ,
ਕੁੜੀਆਂ ਨੇ ਹੁਣ ਜੀਨਾਂ ਪਾਈਆਂ, ਮੁੰਡਿਆਂ ਦੇ ਸਲਵਾਰ ਦਿਖਾਵਾਂ।

ਕੌਣ ਕਹੂ ਪੰਜਾਬੀ ਸਾਨੂੰ, ਕੌਣ ਸਾਨੂੰ ਸਰਦਾਰ ਕਹੂਗਾ,
ਤਲੀਆਂ ਵਰਗੇ ਚਿਹਰੇ ਕੱਢੀ ਮੁੰਡਿਆਂ ਦੀ ਕਤਾਰ ਦਿਖਾਵਾਂ।

ਐ ਮੇਰੇ ਪੰਜਾਬੀ ਵੀਰੋ, ਥੋਡੇ ਅੱਗੇ ਮਿੰਨਤ ਮੈਂ ਕਰਦਾ,
ਹੱਸੋ, ਗਾਓ ਨੱਚੋ ਟੱਪੋ, ਪਰ ਆਪਣੀ ਔਕਾਤ ਨਾ ਭੁੱਲੋ,

ਸੋਂਹਦੀਆਂ ਰਹਿਣ ਸਿਰਾਂ ਤੇ ਚੁੰਨੀਆਂ, ਜਚਦੇ ਰਹਿਣ ਗਲਾਂ ਵਿੱਚ ਕੈਂਠੇ,
ਮੈਨੂੰ ਤਾਂ ਸਮਝ ਨਾ ਆਵੇ, ਕਿੰਝ ਆਪਣਾਂ ਪਰਿਵਾਰ ਬਚਾਵਾਂ॥
________________________________

94
Shayari / ਬਥੇਰੀ,,,
« on: June 02, 2012, 10:32:07 AM »
ਅੱਜ ਕੱਲ ਕਾਂ ਨੀ ਬਨੇਰੇ ਕੋਈ ਬੋਲਦਾ
ਉੱਝ ਕਾਂਵਾਂ ਰੌਲੀ ਪਈ ਏ ਬਥੇਰੀ ਸੱਜਣਾਂ
ਲੋੜ ਵੇਲੇ ਕਿਸੇ ਕੋਲੌਂ ਧੇਲੀ ਨਹੀ ਲੱਭੇ
ਉੱਝ ਨੋਟਾਂ ਵਾਲੀ ਸਭ ਕੋਲੇ ਢੇਰੀ ਸੱਜਣਾਂ
ਕਈ ਵਾਰ ਹਵਾ ਨਾਲ ਪੱਤਾ ਵੀ ਨਾ ਹੱਲੇ
ਕਦੇ ਚੱਤੋ ਪੈਂਰ ਚੱਲਦੀ ਹੈ ਹਨੇਰੀ ਸੱਜਣਾਂ
ਦੁਜਿਆਂ ਦਾ ਲਿਖਿਆ ਨੀ ਚੰਗਾ ਮੈਨੂੰ ਲੱਗਦਾ
ਰਵੇ ਚਰਚਾ 'ਚ ਕਵਿਤਾ ਹੀ ਮੇਰੀ ਸੱਜਣਾਂ
ਪਹਿਲਾਂ ਪਹੁੰਚ ਜਾਂਵਾਂ ਕੋਈ ਪੁਛਦਾ ਨੀ ਮੈਨੂੰ
ਗੁਸਾ ਨੇ ਮਨੌਦੇ ਜੇ ਹੋਜੇ ਦੇਰੀ ਸੱਜਣਾਂ
ਪੀਰਾਂ ਦਰ ਲਈ ਜਿਨਾਂ ਰੱਖਦੀ ਹੈ ਮੁੱਲ
ਗਲੀ ਮਿੱਤਰਾਂ ਦੀ ਲਾਈ ਇੱਕ ਫੇਰੀ ਸੱਜਣਾਂ
ਫੇਰ ਭਾਂਵੇ ਜਿੰਦ ਸਾਡੀ ਨਾਲੇ ਲੈ ਜਾਈਂ ਤੂੰ
ਸਾਨੂੰ ਗਲ ਨਾਲ ਲਾ ਇਕ ਵੇਰੀ ਸੱਜਣਾਂ
ਮੈਂ ਜਿੰਦਗੀ ਦਾ ਪੂਰਾ ਮੁੱਲ ਇਕੋ ਸਾਹੇ ਲੈਲਾਂ
ਜੇ ਤੂੰ ਇੱਕ ਵਾਰੀ ਕਹਿੰਦੇ ਮੈਂ ਹਾਂ ਤੇਰੀ ਸੱਜਣਾਂ
________________________

95
Shayari / ਗ਼ਜ਼ਲ,,,
« on: June 02, 2012, 01:25:59 AM »
ਕੀਤਾ ਨਿਲਾਮ ਹਾਰ ਕੇ ਉਸ ਨੇ ਜ਼ਮੀਰ ਨੂੰ ।
ਦੁਨੀਆਂ ਨੂੰ ਰਾਸ ਆ ਗਿਆ ਉਹ ਵੀ ਅਖੀਰ ਨੂੰ ।
 
ਮੰਗੇ ਦੁਆ ਜੋ ਸਾਰਿਆਂ ਦੀ ਖ਼ੈਰ ਦੇ ਲਈ ,
ਇਹ ਸ਼ਹਿਰ ਢੂੰਡਦਾ ਹੈ ਇਕ ਐਸੇ ਫ਼ਕੀਰ ਨੂੰ ।
 
ਮੈਂ ਨਾਮ ਤੇਰਾ ਦੇਖਿਆ ਜਿਸ ਦੀ ਵੀ ਨੋਕ ਤੇ,
ਸੀਨੇ ਦੇ ਵਿਚ ਲੁਕੋ ਲਿਆ ਓਸੇ ਹੀ ਤੀਰ ਨੂੰ ।
 
ਅੰਦਰ ਹੀ ਅੰਦਰ ਖੋਰਦਾ ਰਹਿੰਦਾ ਹੈ ਇਹ ਸਦਾ,
ਵਿਰਲਾ ਹੀ ਕੋਈ ਸਾਂਭਦੈ ਅੱਖਾਂ ਚ ਨੀਰ ਨੂੰ ।
 
ਸੌਖੇ ਬੜੇ ਨੇ ਮੇਟਣੇ ਰਾਹਾਂ ਦੇ ਫ਼ਾਸਲੇ,
ਔਖਾ ਬੜਾ ਹੈ ਦਿਲ ਤੋਂ ਮਿਟਾਉਣਾ ਲਕੀਰ ਨੂੰ ।
 
ਤੂੰ ਦਰਦ ਸਾਰਾ ਅਪਣੀਆਂ ਗ਼ਜ਼ਲਾਂ ਨੂੰ ਸੌਂਪ ਦੇ,
ਵਾਰਿਸ ਮਿਲੇਗਾ ਹੋਰ ਕਿਹੜਾ ਇਸ ਜਗੀਰ ਨੂੰ ।
_________________________

96
Shayari / ਅਖਬਾਰ,,,
« on: June 01, 2012, 09:36:05 PM »
ਇਹ ਜੋ ਅਖਬਾਰ ਹੈ
ਇਸ ਦੇ ਅੱਖਰ ਤਾਂ ਕਾਲੇ ਹਨ
ਪਰ ਮੈਨੂੰ ਇੰਝ ਜਾਪਦਾ
ਜਿਵੇਂ ਇਹ ਖੂਨ ਨਾਲ ਲਿਖੇ ਹੋਣ

ਇਸ ਦੇ ਵਿਚ ਹੈ
ਕਿਸੇ ਪੁੱਤਰ ਦਾ ਖੂਨ
ਜੋ ਟਰੱਕਾਂ ਦੀ ਭੇੜ ਵਿਚ 
ਸੀ ਹਲਾਕ ਹੋ ਗਿਆ

ਇਸ ਦੇ ਵਿਚ ਹੈ
ਕਿਸੇ ਧੀ ਦੀ ਲਾਸ਼
ਜੋ ਰਸੋਈ ਦੀ ਅੱਗ ਨਾਲ
ਸੀ ਝੁਲਸ ਗਈ

ਇਸ ਦੇ ਵਿਚ ਹੈ
ਕਿਸੇ ਵਲੈਤੀ ਦਾ ਨਾਮ
ਜੋ ਕਿਸੇ ਦੀ ਰੋਂਦੀ ਧੀ ਨੂੰ ਛੱਡ ਕੇ
ਸੀ ਜਹਾਜ਼ੇ ਚੜ੍ਹ ਗਿਆ
____________

97
Shayari / ਆਵਾਜ,,,
« on: June 01, 2012, 06:10:03 PM »
ਜਦੋ ਮੈਂ  ਉਸ ਦੀ ਆਵਾਜ ਸੁਣੀ,
ਤੇ ਦੇਖਿਆਂ
ਮੇਰੀਆਂ  ਸੋਚਾਂ ਨੂੰ ਪਰਵਾਜ
ਸ਼ਬਦਾਂ ਨੂੰ  ਸਿਰਨਾਵਾਂ,
ਤੇ ਰੰਗਾਂ  ਨੂੰ ਤਸਵੀਰ
ਆਪਣੇ ਆਪ ਮਿਲ ਗਈ
_____________

98
Shayari / ਲਿਖੇਂ ਗਾ,,,
« on: May 31, 2012, 11:10:02 PM »
ਜੇ ਤੂੰ ਲਹਿਰਾਂ ਨੂੰ ਸਾਗਰੀ ਨਜਾਰੇ ਲਿਖੇਂ ਗਾ
ਫਿਰ ਕਿਸ਼ਤੀ ਲਈ ਕਿੰਦਾਂ ਕਿਨਾਰੇ ਲਿਖੇਂ ਗਾ?
ਜੇ ਤੂੰ ਜੁਲਫਾਂ ਨੂੰ ਜਾਲ ਤੇ ਹੁਲਾਰੇ ਲਿਖੇਂ ਗਾ
ਲਟ ਉਲਝੀ ਨੂੰ ਕਿਵੇਂ ਤੂੰ ਖਿਲਾਰੇ ਲਿਖੇਂ ਗਾ।?
ਜੇ ਤੂੰ ਜਾਲਮ ਨਿਮਾਣੇ ਵਿਚਾਰੇ ਲਿਖੇਂ ਗਾ
ਹੱਕਾਂ ਲਈ ਫੇਰ ਕਿਵੇਂ ਨਹਰੇ ਲਿਖੇਂ ਗਾ।?
ਜੇ ਤੂੰ ਅਸ਼ਕਾਂ ਨੂੰ ਸਾਵਣ ਫੁਹਾਰੇ ਲਿਖੇਂ ਗਾ
ਫਿਰ ਹੰਜੂਆਂ ਨੂੰ ਕਿਵੇ ਪਾਣੀ ਖਾਰੇ ਲਿਖੇਂ ਗਾ ?
ਜੇ ਤੂੰ ਜਖਮਾਂ ਨੂੰ ਫੁੱਲ ਤੇ ਤਾਰੇ ਲਿਖੇਂ ਗਾ
ਫਿਰ ਸਾਡੇ ਲਈ ਕਿਹੜੇ ਸਹਾਰੇ ਲਿਖੇਂ ਗਾ ?
ਜੇ ਤੂੰ ਮਹਿਲਾਂ ਨੂੰ ਕੱਚੇ ਮੁਨਾਰੇ ਲਿਖੇਂ ਗਾ
ਫਿਰ ਸਾਡੇ ਲਈ ਕਿਦਾਂ ਦੇ ਡਾਰੇ ਲਿਖੇਂ ਗਾ ?
ਜੇ ਤੂਂ ਚੀਕਾਂ ਨੂੰ ਮਹਿਜ ਇਸ਼ਾਰੇ ਲਿਖੇਂ ਗਾ
ਤਾਂ ਰਮਜਾਂ ਨੂੰ ਕਿਹੜੇ ਬੁਲਾਰੇ ਲਿਖੇਂ ਗਾ ?
______________________

99
Shayari / ਜੁੜਿਆ ਵਰ,,,
« on: May 31, 2012, 12:39:33 PM »
ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ।
ਬਾਬਲ ਮੇਰੇ ਕਈ ਸੌਗਾਤਾਂ, ਦਾਜ ਬਣਾ ਘਰ ਭਰਿਆ,
ਫਲਾਣੇ ਕਿਆਂ ਦੇ ਕੋਲ “ਵਲੈਤਣ”, ਇਹ ਨਾ ਨੰਨਾ ਧਰਿਆ।
ਗੱਲ-ਗੱਲ ਤੇ ਸਾੜੇ, ਸੀਨਾ ਛਲਣੀ ਕਰਦਾ ਰਹਿੰਦਾ।
ਮਾਂ ਤਾਂ ਚੁੱਕਦੀ, ਨਣਦ ਵੀ ਆਖੇ, ਕੱਢ ਬਾਹਰ ਮਹਾਰਾਣੀ ਨੂੰ,
ਕੱਪੜੇ ਧੋਵੇ, ਭਾਂਡੇ ਮਾਂਜੇ, ਚੌਂਕੇ ਚਾੜ੍ਹ ਚੌਧਰਾਣੀ ਨੂੰ।
ਲਾਈ-ਲੱਗਾਂ ਦੇ ਵਾਂਗੂ ਇਹੀਓ ਪਾਹੜਾ ਪੜ੍ਹਦਾ ਰਹਿੰਦਾ।
ਵਿਆਹ ਨੂੰ ਹੋਏ ਮਹੀਨੇ ਗਿਆਰਾਂ, ਅਜੇ ਮਸਾਂ ਹੀ ਕਰਕੇ,
ਰੱਬ ਦੇ ਅੱਗੇ ਪੱਲਾ ਅੱਡਦੀ, ਬੋਲ “ਬਾਂਝ” ਤੋਂ ਡਰਕੇ।
ਧੀ ਦੇ ਨਾਂ ਨੂੰ ਨਫ਼ਰਤ ਐਪਰ, “ਪੁੱਤ” ਦੀ ਹਾਮੀ ਭਰਦਾ ਰਹਿੰਦਾ।
ਰੱਬ ਨੇ ਵੈਰ ਲੈ ਲਿਆ ਡਾਹਢਾ, ਜੰਮ ਪਈ ਜੋ ਕਲਹਿਣੀ,
ਕੁੱਖ ਮੰਦਭਾਗੀ ਨਫ਼ਰਤ ਬਣ ਗਈ, ਸੋਗੀ ਰਹਿਣੀ-ਬਹਿਣੀ।
ਬਹਿ ਗਿਆ ਮੂੰਹ ਬਣਾ ਕੇ, ਚੰਦਰਾ ਇੱਜਤੋਂ ਡਰਦਾ ਰਹਿੰਦਾ।
ਚਾਤਰ ਜੇਠ-ਜੇਠਾਣੀ ਚੁੱਕਦੇ, ਰਹਿ ਗਈ ਲੋਹੜੀ ਪਾਉਣੀ,
ਚੰਦਰੀ ਨੀਤ ਨੂੰ ਜੰਮਦੀ ਕੁੜੀਆਂ, ਪੁੱਤਾਂ ਨੂੰ ਤਰਸਾਉਣੀ।
ਕੁਲ-ਦੇ-ਦੀਪਕ ਹੋਣ ਦੀਵਾਰਾਂ, ਘਰ-ਬਾਹਰ ਦਾ ਪੜਦਾ ਰਹਿੰਦਾ।
ਥੱਕ-ਹਾਰ ਮੁੜ ਪੱਲਾ ਅੱਡਿਆ, ਬਸ ਇੱਕ ਪੁੱਤ ਦੀ ਦਾਤ ਲਈ,
ਅਗਲਾ ਵਰਕਾ ਪਾੜ ਹੀ ਦੇਵੀਂ, ਰੱਬਾ ਧੀ ਦੀ ਜਾਤ ਲਈ।
ਪਾਂਧਾ, ਯੋਗੀ, ਪੀਰ ਮਨਾਵਾਂ, ਜੋ ਸਭ ਦੀ ਝੋਲੀ ਭਰਦਾ ਰਹਿੰਦਾ।
ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ।
_____________________________

100
Shayari / ਮੁੱਲ,,,
« on: May 30, 2012, 03:21:16 PM »
ਕੋਈ ਨੀ ਮੁੱਲ ਪਉਦਾ
ਕਰੀਆਂ ਵਫਾਂਵਾਂ ਦਾ
ਕਿੱਦਾਂ ਮੈਂ ਪੂਰ ਮੋੜਾਂ
ਲੰਘੀਆਂ ਹਵਾਵਾਂ ਦਾ
ਚੱਲਿਆ ਏ ਫਿਰ ਜਨਾਜਾ
ਮਰਿਆਂ ਇਸ਼ਾਂਵਾਂ ਦਾ
ਬਲਦਾ ਏ ਸਿਵਾ ਨਿਸ ਦਿਨ
ਮੇਰੇ ਹੀ ਚਾਵਾਂ ਦਾ
ਭੁਲਦਾ ਨਾ ਮੈਨੂੰ ਚੇਤਾ
ਸੱਜਣਾਂ ਦੇ ਰਾਂਵਾਂ ਦਾ
ਮੇਰੇ ਲਈ ਯਾਰਾਂ ਪੜਿਆ
ਫਤਵਾ ਸਜਾਵਾਂ ਦਾ
ਕਰਜਾ ਨੀ ਮੈਥੋਂ ਲਹਿਣਾਂ
ਰੁੱਖਾਂ ਤੇ ਮਾਂਵਾਂ ਦਾ
ਝੋਰਾ ਹੀ ਦਿਲ ਨੂੰ ਰਹਿਦਾ
ਪਿੰਡਾਂ ਤੇ ਥਾਂਵਾਂ ਦਾ
___________

Pages: 1 2 3 4 [5] 6 7 8 9 10 ... 40