781
ਦਾਅ ਕਿਸੇ ਲੱਗਦਾ ਜਿੱਥੇ, ਹਰ ਕੋਈ ਲਾਉਦਾਂ ਏ
ਫੜਿਆ ਜਾਵੇ ਚੋਰ, ਨਹੀ ਤਾਂ ਸਾਧ ਕਹਾਉਦਾ ਏ
__________________________
ਫੜਿਆ ਜਾਵੇ ਚੋਰ, ਨਹੀ ਤਾਂ ਸਾਧ ਕਹਾਉਦਾ ਏ
__________________________
This section allows you to view all posts made by this member. Note that you can only see posts made in areas you currently have access to. 782
Shayari / ਰਾਹੀ ਨੂੰ ਮੱਤ......« on: November 08, 2011, 08:29:37 PM »
ਸੜਕੇ-ਸੜਕੇ ਜਾਂਦਿਆ ਸੁਣ ਰਾਹੀਆ ਵੇ
ਕਾਹਤੋਂ ਗੱਡੀ ਐਨੀ ਤੇਜ਼ ਭਜਾਈਐ ਵੇ ਨਾ ਪਹੁੰਚਣ ਦੇ ਨਾਲੋਂ ਹੁੰਦੀ ਦੇਰ ਭਲੀ ਕਿਉਂ ਨਾ ਪੈਂਦੀ ਖਾਨੇ ਗੱਲ ਸ਼ੁਦਾਈਆ ਵੇ ਲਗਦੈ ਕਿਧਰੇ ਅਕਲ ਗਵਾਈ ਫਿਰਦਾ ਏਂ ਨੰਬਰ ਦੀ ਥਾਂ ਗੋਤ ਲਿਖਾਈ ਫਿਰਦਾ ਏਂ ਸੁੱਕਣੇ ਪਾ ਕੇ ਜਾਨ ਦੂਜਿਆਂ ਰਾਹੀਆਂ ਦੀ ਗੱਡੀ ਨੂੰ ਜਹਾਜ਼ ਬਣਾਈ ਫਿਰਦਾ ਏਂ ਸਿੱਖ ਲੈ ਕੁਝ ਅਸੂਲ ਸੜਕ ’ਤੇ ਚੱਲਣ ਦੇ ਹਾਦਸਿਆਂ ਦੀ ਵਧਦੀ ਗਿਣਤੀ ਠੱਲ੍ਹਣ ਦੇ ਤੇਰੇ ਵਰਗਾ ਅੱਗਿਓਂ ਜੇ ਕੋਈ ਟੱਕਰ ਪਿਆ ਦਰਦ ਵਿਛੋੜੇ ਦਾ ਕਿੰਜ ਮਾਪੇ ਝੱਲਣਗੇ ਦੋ ਪਹੀਏ ’ਤੇ ਚੜ੍ਹੀਏ ਹੈਲਮਟ ਪਾ ਕੇ ਵੇ ਸਫ਼ਰ ਕਾਰ ਦਾ ਕਰੀਏ ਬੈਲਟ ਲਗਾ ਕੇ ਵੇ ਨੁਕਸ ਪੈਣ ’ਤੇ ਗੱਡੀ ਸੜਕੋਂ ਲਾਹ ਲਈਏ ਧੁੰਦ ਹੋਵੇ ਤਾਂ ਰੱਖੀਏ ਲਾਈਟ ਜਗਾ ਕੇ ਵੇ ਬਿਨਾਂ ਲੋੜ ਤੋਂ ਹਾਰਨ ਕਦੇ ਵਜਾਈਏ ਨਾ ਲੇਨ ਤੋੜ ਕੇ ਮਿੱਤਰਾ ਜਾਮ ਲਗਾਈਏ ਨਾ ਰੱਖੀਏ ਦੂਰ ਮੋਬਾਈਲ ਡਰਾਈਵਿੰਗ ਕਰਨ ਸਮੇਂ ਪੀ ਕੇ ‘ਦਾਰੂ’ ਗੱਡੀ ਕਦੇ ਚਲਾਈਏ ਨਾ ਸੜਕੀ ਚਿੰਨ੍ਹਾਂ ਨੂੰ ਵੀ ਸਿੱਖ ਲੈ ਪੜ੍ਹਨਾ ਤੂੰ ਸਿੱਖ, ਇਸ਼ਾਰਾ ਮੁੜਨ ਤੋਂ ਪਹਿਲਾਂ ਕਰਨਾ ਤੰੂ ਰਾਤ ਦੇ ਵੇਲੇ ਸਿੱਖ ਲੈ ਡਿੱਪਰ ਦੇਣੀ ਵੇ ਲਾਲ ਬੱਤੀ ’ਤੇ ਸਿੱਖ ਲੈ ਰਾਹੀਆ ਖੜ੍ਹਨਾ ਤੰੂ ਸੜਕੇ-ਸੜਕੇ ਜਾਂਦਿਆ ਸੁਣ ਰਾਹੀਆ ਵੇ ਕਾਹਤੋਂ ਗੱਡੀ ਐਨੀ ਤੇਜ਼ ਭਜਾਈਐ ਵੇ ਨਾ ਪਹੁੰਚਣ ਦੇ ਨਾਲੋਂ ਹੁੰਦੀ ਦੇਰ ਭਲੀ ਕਿਉਂ ਨਾ ਪੈਂਦੀ ਖਾਨੇ ਗੱਲ ਸ਼ੁਦਾਈਆ ਵੇ _____________________ 783
Shayari / ਦੋਸਤਾ ......« on: November 08, 2011, 12:51:39 PM »
ਬੋਲ ਤੇਰਾ ਦੋਸਤਾ ਛੇਕ ਸੀਨੇ ਕਰ ਗਿਆ।
ਮਘਦਾ ਕੋਇਲਾ ਤਲੀ ਤੇ ਜਿੱਦਾਂ ਕੋਈ ਧਰ ਗਿਆ। ਮੁਹੱਬਤਾਂ ਦਾ ਸੇਕ ਜਿੱਥੋਂ ਰਿਹਾ ਸਦਾ ਮੈਂ ਸੇਕਦਾ, ਸੂਰਜ ਦੁਪਿਹਰੇ ਪਿਆਰ ਦਾ ਕਿਉਂ ਸੀ ਛੇਤੀ ਠਰ ਗਿਆ ? ਬੁਲਬੁੱਲਾਂ ਦੇ ਖੰਭ ਖੋਹਣੇ, ਐਸੀ ਨਾ ਤੈਥੋਂ ਆਸ ਸੀ, ਲੱਗਦਾ ਏ ਮੇਰੀ ਸੋਚ ਨੂੰ, ਜ਼ਮੀਰ ਤੇਰਾ ਮਰ ਗਿਆ। ਬੋਲ ਦਿੱਤੇ ਪਾਲਣੇ ਤੁਰਨਾ ਹੈ ਨੰਗੀ ਤੇਗ਼ ‘ਤੇ, ਖੇਡਣ ਤੋਂ ਪਹਿਲਾਂ ਖੇਡ ਨੂੰ, ਤੂੰ ਤਾਂ ਬਾਜ਼ੀ ਹਰ ਗਿਆ। ਸਾਗ਼ਰਾਂ ਦੀ ਹਿੱਕ ‘ਚੋਂ ਮੋਤੀ ਰਿਹਾ ਜੋ ਭਾਲਦਾ, ਆਪੇ ਦਾ ਮੰਥਨ ਕਰਨ ਤੋਂ, ਜ਼ਿਹਨ ਉਹਦਾ ਡਰ ਗਿਆ। ਤੀਲਾ ਤੀਲਾ ਜੋੜ ਕੇ ਬਣਾਇਆ ਸੀ ਜੋ ਆਸ਼ੀਆਂ, ਆਂਧੀਆਂ ਦਾ ਸਿਤਮ ਵੇਖੋ ਉਹੀ ਨਾ ਉਸ ਦਾ ਘਰ ਰਿਹਾ। ਸਾਗਰਾਂ ਦੀ ਗਰਜ਼ ਤੋਂ ਭਲਾ ਕੀ ਏ ਦਰਕਣਾ, ਬਣਿਆ ਜੋ ਸਾਥੀ ਲਹਿਰ ਦਾ, ਉਹੀਓ ਸਾਗ਼ਰ ਤਰ ਗਿਆ। ________________________________ 784
Shayari / ਤੇਰੀ ਛਾਵੇਂ.......« on: November 08, 2011, 12:43:11 PM »
ਤੇਰੀ ਛਾਵੇਂ ਮੈਂ ਆਖਿ਼ਰ ਕੁਮਲਾਉਣਾ ਸੀ
ਬਿਰਖ਼ ਬਿਰਖ਼ ਦੀ ਛਾਵੇਂ ਕਦ ਖੁਸ਼ਹਾਲ ਰਿਹੈ। 786
Shayari / ਜੀ ਉੱਠਾਗਾਂ....« on: November 08, 2011, 12:09:05 PM »
ਜੀ ਉੱਠਾਗਾਂ ਮੈਂ ਇਉਂ ਨਾ ਵਿਰਲਾਪ ਕਰੋ।
ਬੈਠ ਸਰ੍ਹਾਂਦੀ ਕਿਸੇ ਗ਼ਜ਼ਲ ਦਾ ਜਾਪ ਕਰੋ। ______________________ 787
Shayari / ਗ਼ਜ਼ਲ .....« on: November 08, 2011, 11:21:47 AM »
ਭੀੜ ਵਿਚ ਫ਼ੁਰਸਤ’ਚ ਹਰ ਮੁਸ਼ਕਲ’ਚ ਮੇਰੇ ਨਾਲ ਹੈ।
ਇਕ ਗ਼ਜ਼ਲ ਚਿਰ ਤੋਂ ਮਿਰੇ ਦੁੱਖ ਸੁੱਖ’ਚ ਭਾਈਵਾਲ ਹੈ। _____________________________ 788
Shayari / ਖ਼ਾਮੋਸ਼ੀ ਨੂੰ ਡਰ ਕਹਿ ਕੇ ਲਲਕਾਰਾਂ ਗਾ......« on: November 08, 2011, 04:55:55 AM »
ਖ਼ਾਮੋਸ਼ੀ ਨੂੰ ਡਰ ਕਹਿ ਕੇ ਲਲਕਾਰਾਂ ਗਾ।
ਪਰ ਮੈਨੂੰ ਜਦ ‘ਵਾਜ ਪਈ ਚੁੱਪ ਧਾਰਾਂ ਗਾ। _______________________ 789
Shayari / ਗੀਤਾਂ ਤਾਂ ਮੇਰਿਆਂ ਨੇ......« on: November 08, 2011, 02:19:19 AM »
ਗੀਤਾਂ ਤਾਂ ਮੇਰਿਆਂ ਨੇ ਪੀੜਾਂ ਦੇ ਵੇਸ ਪਾਏ।
ਪੀੜਾਂ ਨੂੰ ਕੌਣ ਕੀਲੇ, ਗੀਤਾਂ ਨੂੰ ਕੌਣ ਗਾਏ? _______________________ 790
Shayari / ਗ਼ਮ ਦਾ ਇਕ ਅਹਿਸਾਨ.....« on: November 08, 2011, 01:27:13 AM »
ਗ਼ਮ ਦਾ ਇਕ ਅਹਿਸਾਨ ਮੇਰੇ ਸਿਰ ਚਿਰ ਦਾ ਹੈ।
ਗੀਤ ਗ਼ਜ਼ਲ ਸਭ ਸਦਕਾ ਗ਼ਮ ਦੇ ਸਿਰ ਦਾ ਹੈ। _________________________ 791
Shayari / ਜਿਸ ਦਿਨ ਦੀ ਚੰਦਰੀ ਦੂਰ ਹੋਈ.....« on: November 07, 2011, 10:48:43 PM »
ਜਿਸ ਦਿਨ ਦੀ ਚੰਦਰੀ ਦੂਰ ਹੋਈ , ਖੁਸੀਆਂ ਤੋ ਨਾਤਾ ਤੋੜ ਲਿਆ
ਨਾ ਦੁਨੀਆ ਦਾ ਹੁਣ ਮੋਹ ਆਵੇ, "ਰਾਜ" ਨੇ ਰਾਹ ਕਬਰਾ ਵੱਲ ਮੋੜ ਲਿਆ __________________________________________ |