December 21, 2024, 07:19:24 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 2 [3] 4 5 6 7 8 ... 40
41
Shayari / ਬੀਤੀਆਂ ਯਾਦਾਂ,,,
« on: November 01, 2012, 11:52:18 PM »
ਪੜਦੀ ਹੁੰਦੀ ਸੀ ਜਦ ਉਹ ਮੇਰੇ ਨਾਲ ਲੁਧਿਆਣੇ,
ਆਉਣ ਬੜੇ ਯਾਦ ਅੱਜ ਮੈਨੂੰ ਦਿਨ ਉਹ ਪੁਰਾਣੇ।

ਰੁੱਸਦਾ ਸੀ ਜਦ ਮੈ ਕਰ ਮਿਨਤਾ ਮਨਾਉਦੀ ਸੀ,
ਮੇਰੀ ਇਕ ਅਵਾਜ ਉੱਤੇ ਭੱਜੀ ਕਦੇ ਆਉਦੀ ਸੀ।

ਜਦ ਉਹ ਰੁੱਸੀ ਸਾਡੇ ਤੌ ਉਹਨੂੰ ਮਨਾ ਨਹੀ ਹੋਏਆ,
ਨਾ ਉਹ ਕਦੇ ਆਈ ਤੇ ਜਾ ਸਾਥੌ ਵੀ ਨਾ ਹੋਇਆ।

'ਰਾਜ' ਨਾਲ ਹੁੰਦਾਂ ਸੀ ਕਦੇ ਪਿਆਰ ਉਹਦਾ ਗੂੜਾ,
ਅੱਜ ਪਾਈ ਬੈਠੀ ਹੱਥੀ ਕਿਸੇ ਗੈਰ ਦਾ ਜੋ ਚੂੜਾ॥
_________________________

42
Lok Virsa Pehchaan / ਕਨੇਡਾ ਦੀ ਰਕਾਨ,,,
« on: October 25, 2012, 10:03:24 PM »
ਪੰਜਾਬ ਤੌ ਉੱਠ ਫੈਲੀ ਵਿਚ ਸਾਰੇ ਜਹਾਨ
ਪੰਜਾਬੀ ਮੇਰੀ ਬੋਲੀ ਲੋਕੋ ਬੜੀ ਏ ਮਹਾਨ

ਕਨੇਡਾ ਚ ਹੋਇਆ ਅੱਜ ਯਾਂਰੋ ਨਵਾਂ ਇਲਾਨ
ਬਣਗੀ ਪੰਜਾਬੀ ਕਨੇਡਾ ਦੀ ਤੀਸਰੀ ਜੁਬਾਨ
_______________________

43
Shayari / ਇਕ ਬੱਦਲ,,,
« on: September 02, 2012, 02:51:42 PM »
ਬਿਖਰਿਆ ਵਿਚ ਆਸਮਾਨ ਦੇ,
ਬਿਰਹੋਂ ਦੇ ਦੋਜ਼ਖ਼ ਪੈ ਰਿਹੈ ਸੜਨਾ
ਲਿਸ਼ਕ-ਲਿਸ਼ਕ ਮਹਿਬੂਬ ਤੇ ਮਰਨਾ,
ਮੁੱਕਿਆ, ਮੇਰਾ ਸਾਉਣ ‘ਚ ਵਰ੍ਹਨਾ।
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਪੰਜ ਦਰਿਆ ਦੀ ਧਰਤੀ ਪੱਧਰੀ
ਕੋਹਾਂ ਤੇ ਕੋਈ ਬਿਰਖ ਖੜਾ।
ਬੂਟਾ-ਬੂਟਾ ਵੱਢ ਮੁਕਾਇਆ,
ਸੀਨੇ ਦੇ ਵਿਚ ਦਰਦ ਬੜਾ।
ਕਿਸ ਮਹਿਬੂਬ ਦੇ ਸਦਕੇ ਜਾਣਾ,
ਕੀਹਨੂੰ ਝੁਕ-ਝੁਕ ਸਜਦਾ ਕਰਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਗੁੱਡੀਆਂ ਫੂਕਣ ਚੱਲੀਆਂ ਬੁੜ੍ਹੀਆਂ,
ਧੀਆਂ ਦੇ ਜੋ ਦਰਦ ਬੜੇ।
ਜੇਠ-ਹਾੜ ਦੀ ਤਪਸ਼ ਦੇ ਸਾੜੇ,
ਵਰ੍ਹਜਾ! ਆਖਣ, ਸਾਉਣ ਚੜੇ।
ਮੁੱਕ ਚੱਲੀਆਂ ਨੇ ਕੁੜੀਆਂ-ਚਿੜੀਆਂ
ਪੱਥਰਾਂ ਕੀ ਪਛਤਾਵਾ ਕਰਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਪੱਥਰ ਦੇ ਇਨਸਾਨ ਨੂੰ ਵੇਖੋ,
ਪੱਥਰ-ਯੁਗ ਦਾ ਫੁਰਨਾ ਫੁਰਿਆ।
ਗਰਭ ਕਰੇ ਮਸਨੂਈ ਸ਼ੈਅ ਤੇ
ਪਥਰੀਲੇ ਜੰਗਲ ਫਿਰਦਾ ਤੁਰਿਆ।
ਇਸ ਪੱਥਰ ਨੇ ਤ੍ਰਿਸ਼ਨਾ-ਸਾਗਰ,
ਖੌਰੇ ਕਿਹੜੇ ਹਾਲੀਂ ਤਰਨਾ।
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
_______________

44
Shayari / ਆਓ ਤਾਂ ਸਹੀ,,,
« on: July 20, 2012, 10:44:03 PM »
ਨਿਤ ਘਰ ਦੀ ਕੱਢੀ ਪਿਲਾਉਣ ਵਾਲਿਓ
ਆਓ ਰਲ ਮਿਲ ਨਸ਼ਾ ਮੁਕਤ ਪੰਜਾਬ ਬਣਾਈਏ

ਪਿਛੇ ਕੁੜੀਆਂ ਦੇ ਰਿਕਸ਼ੇ ਲਗਾਉਣ ਵਾਲਿਓ
ਆਓ ਕਿਸੇ ਕੁੜੀ ਦੀ ਬਹਾਦੁਰੀ ਦਾ ਕਿੱਸਾ ਵੀ ਸੁਣਾਈਏ

ਜੱਟਾਂ ਨੂੰ ਹਰ ਗੀਤ ‘ਚ ਵੈਲੀ ਦਿਖਾਉਣ ਵਾਲਿਓ
ਆਓ ਉਨ੍ਹਾਂ ਨੂੰ ਜੱਟ ਦੀ ਅਸਲੀ ਜੂਨ ਵੀ ਦਿਖਾਈਏ

ਨੋਜਵਾਨਾਂ ਨੂੰ ਕੁੜੀਆਂ ਪਿਛੇ ਲੜਾਉਣ ਵਾਲਿਓ
ਚਲੋ ਉਨ੍ਹਾਂ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾਈਏ

ਸਦਾ ਕਾਲਜ ਦੀਆਂ ਕੰਟੀਨਾਂ ਤੇ ਘੁਮਾਉਣ ਵਾਲਿਓ
ਆਓ ਕਿਸੇ ਸ਼ਹੀਦ ਦੇ ਪਿੰਡ ਦੀ ਸੈਰ ਕਰ ਆਈਏ

ਆਪਣੀ ਸੋਚ ਆਸ਼ਿਕੀ ਤਕ ਹੀ ਸੀਮਤ ਕਰਨ ਵਾਲਿਓ
ਆਓ ਤਹਾਨੂੰ ਭਾਰਤ ਦੇ ਅਸਲੀ ਸੰਸਕਾਰ ਸਿਖਾਈਏ
____________________________

45
Shayari / ਲੋਕ,,,
« on: July 20, 2012, 10:45:30 AM »
ਜੇ ਲੋਕ ਹੀ ਨੰਗੇ ਭੁੱਖੇ ਨੇ
ਕੀ ਕਰਨਾ ਕੁੰਭ ਮਹਾਂਦਾਨਾਂ ਦਾ
ਠੱਲਿਆ ਕਦੋਂ ਪਹਾੜਾਂ ਨੇ
ਜ਼ੋਰ ਤੇਜ਼ ਤੂਫ਼ਾਨਾਂ ਦਾ
ਸੌੜੀਆਂ ਸੋਚਾਂ ਵਾਲੇ ਰੱਖਦੇ
ਪਤਾ ਸਾਰੇ ਭਗਵਾਨਾਂ ਦਾ
ਦੁਨੀਆਂ ਉੱਤੇ ਰਾਜ ਹੋ ਗਿਆ
ਸਭ ਪਾਸੇ ਸ਼ੈਤਾਨਾਂ ਦਾ
ਦਰ ਆਪਣੇ ਨੂੰ ਸੋਚਕੇ ਖੋਲੀ
ਕੀ ਇਤਬਾਰ ਮਹਿਮਾਨਾਂ ਦਾ
ਬਹੁਤਾ ਚਿਰ ਨਾ ਚਾਨਣ ਰਹਿੰਦਾ
ਤੇਲ ਵਾਲੇ ਸ਼ਮਾਦਾਨਾਂ ਦਾ
ਪੜ੍ਹ ਲਿਖਕੇ ਅਨਪੜ੍ਹ ਹੋ ਗਿਆ
ਕੀ ਕਰੀਏ ਗੂੜ੍ਹ ਗਿਆਨਾਂ ਦਾ
ਸੁਣ ਸੁਣ ਕੇ ਅਵਾਮ ਅੱਕਿਆ
ਐਲਾਨ ਸਰਕਾਰੀ ਫ਼ੁਰਮਾਨਾਂ ਦਾ
ਛੋਟੀਆਂ ਸੋਚਾਂ ਵਾਲੇ ਵੱਸਦੇ
ਦਿਖਾਵਾ ਵੱਡੇ ਮਕਾਨਾਂ ਦਾ
ਹਊਮੈ ਵਾਲੀ ਅੱਗ ਮਚਾਉਣੀ
ਕੰਮ ਨਹੀਂ ਇਨਸਾਨਾਂ ਦਾ
ਬਸੰਤੀ ਰੰਗ ਵਿੱਚ ਰੰਗਿਆ ਰਹਿੰਦਾ
ਦਿਲਾ ਝੋਲਾ ਦੇਸ਼ ਜਵਾਨਾਂ ਦਾ
__________________

46
Shayari / ਅਲਵਿਦਾ ਕਾਕਾ,,,
« on: July 19, 2012, 02:55:01 AM »
ਛੱਡ ਕੇ ਜਹਾਨ ਨੂੰ ਇਕ ਹੋਰ ਤੁਰ ਗਿਆ ਸਿਤਾਰਾ
ਬੋਲੀਵੁੱਡ ਨੂੰ ਤਾਂ ਪਿਆ ਯਾਰੋ  ਘਾਟਾ ਬੜਾ ਭਾਰਾ

ਅਦਾਕਾਰੀ ਯਾਰੋ ਉਹਦੀ ਬੜੀ ਹੀ ਕਮਾਲ ਸੀ
ਉਹਦੇ ਜਿਹਾ ਮੁੜ ਨਾ ਕੋਈ ਆਉਣਾ ਦੋਬਾਰਾ

ਉਹਦੀ ਹਰ ਅਦਾ ਨੂੰ ਸੀ ਪਸੰਦ ਸਾਰੇ ਕਰਦੇ
ਰਜੇਸ ਖੰਨਾ (ਕਾਕਾ) ਸੀ ਸਭ ਦਾ ਹਰਮਨ ਪਿਆਰਾ
___________________________


...
Movie Cut - Anand - Are Murarilal Tum




Amar Prem - Natak Khatam - Sharmila Tagore & Rajesh Khanna - Bollywood Hit Scenes

47
Shayari / ਪਿੰਡ ਅਪਣੇ ਨੇ,,,
« on: July 17, 2012, 12:45:03 AM »
ਇਥੇ ਚਕਾਚੌਦ ਚ ਮਤਲਬੀ ਹਰ ਨਜਰ
ਪਿੰਡ ਅਪਣੇ ਨੇ ਤੇ ਅਜਨਬੀ ਨੇ ਸਹਿਰ

ਧਰਮ ਤੇ ਜਾਤਾਂ ਨੇ ਪਿੰਡਾਂ ਚ ਬੇਸਕ ਮਗਰ
ਰਿਸਤੇ ਨਾਤੇ ਦੀ ਵੀ ਕਰਦੇ ਨੇ ਲੋਕ ਕਦਰ
ਪਰ ਸਹਿਰ ਚ ਕੋਣ ਕਿਸੇ ਨੂੰ ਪੁੱਛਦਾ ਏ
ਮਰਨ ਜਿਉਣ ਤੋ ਵੀ ਨੇ ਲੋਕ ਬੇਖਬਰ
ਪਿੰਡ ਅਪਣੇ ਨੇ

ਦੋੜਦੀ ਭੱਜਦੀ ਜਿੰਦਗੀ ਹੈ ਇੱਥੇ
ਦਿਨ-ਰਾਤ ਜਾਗਦੀ ਜਿੰਦਗੀ ਹੈ ਇੱਥੇ
ਕੰਮ ਹੀ ਕੰਮ ਹੈ ਬਸ ਇੱਥੇ ਤਾਂ ਯਾਰੋ
ਕੰਮ ਕਰਦਾ ਏ ਬੰਦਾਂ ਅੱਠੇ ਪਹਿਰ
ਪਿੰਡ ਅਪਣੇ ਨੇ

ਇਹ ਸਹਿਰ ਕੀ ਨੇ ਬਸ ਇਕ ਬਜਾਰ ਹੈ
ਰਿਸਤੇ-ਨਾਤੇ ਚ ਵੀ ਦਿਖਦਾ ਵਪਾਰ ਹੈ
ਇੱਥੇ ਕੋਣ ਕਦ ਕਿਸਦਾ ਗਲਾ ਕੱਟ ਲਏ
ਜੇਬ ਚ ਸੁਰਾ ਰੱਖਦਾ ਏ ਹਮਸਫਰ
ਪਿੰਡ ਅਪਣੇ ਨੇ

ਜਿਨੇ ਮਰਜੀ ਹੋਣ ਭਾਂਵੇ ਅਮੀਰ ਇਹ
ਪਰ ਚਲਦੇ ਫੇਰ ਵੀ ਪਿੰਡਾਂ ਦੇ ਕਾਰਨ
ਪਿੰਡਾ ਚ ਵਸਦਾ ਸਵਰਗ ਹੈ ਯਾਰੋ
ਸਹਿਰਾ ਲਈ ਇਹ ਅੰਨਦਾਤਾ ਦਾ ਘਰ
ਪਿੰਡ ਅਪਣੇ ਨੇ ਤੇ ਅਜਨਬੀ ਨੇ ਸਹਿਰ
____________________

48
Shayari / ਮੈ ਡਰ ਗਿਆ ਅੜੀਏ,,,
« on: July 08, 2012, 11:22:38 PM »
ਮੈ ਜਿੰਦਗੀ ਦਾ ਹਰ ਇਮਤਿਹਾਨ ਦੇ ਸਕਦਾ ਸੀ
ਤੇਰੇ ਲਈ ਮੈ ਅਪਣੀ ਜਾਨ ਦੇ ਸਕਦਾ ਸੀ

ਬਸ ਮੈ ਡਰ ਗਿਆ ਅੜੀਏ ਤੇਰੀ ਰੁਸਵਾਈ ਤੌ
''ਰਾਜ'' ਤਾਂ ਹਰ ਸੇਅਰ ਚ ਤੇਰਾ ਨਾਂ ਲੈ ਸਕਦਾ ਸੀ
________________________

49
Shayari / ਕੋਈ ਨੀ ਬਣ ਸਕਦਾ,,,
« on: July 06, 2012, 11:56:56 PM »
ਬਹੁਤ ਗਹਿਰੇ ਸਬਦ ਨਿਕਲਦੇ ਨੇ ਦਿਲ ਚੋ ਕਈ ਵਾਰ
ਪਰ ਹਰ ਸਬਦ ਦਾ ਸੇਅਰ ਬਣੇ ਹੁੰਦਾਂ ਹੀ ਹਰ ਵਾਰ

ਉਹ ਕਹਿੰਦੇ ਮੇਰੇ ਲਈ ਵੀ ਲਿਖੋ ਤੁਸੀ ਗਜ਼ਲ ਕੋਈ
''ਰਾਜ'' ਤੌ ਬਸ ਇਕ ਅੱਖਰ ਲਿਖ ਹੋਇਆ ''ਪਿਆਰ''

ਅੱਜ-ਕਲ ਤਾਂ ਹਰ ਕੋਈ ਬਣੇਆ ਫਿਰਦਾ ਸਾਇਰ
ਲਿਖਕੇ ਗਜ਼ਲਾ ਮੈ ਵੀ ਕਰਾਂ ਹੋਲਾ ਦਿਲ ਦਾ ਭਾਰ

ਕਿਨਾਂ ਵੀ  ਦਰਦ ਹੋਵੇ ਕਿਸੇ ਦੀ ਕਲਮ ਚ
ਪਰ ਹਰ  ਕੋਈ ਨੀ ਬਣ ਸਕਦਾ ''ਸਿਵ ਕੁਮਾਰ''
_________________________

50
Shayari / ਚੱਲ ਦਿਲਾ,,,
« on: July 04, 2012, 05:01:52 PM »
ਚੱਲ ਦਿਲਾ ਕੁਝ ਵਿੱਸਰੀਆਂ ਯਾਦਾਂ ਨੂੰ ਕੋਲ ਬੁਲਾਈਏ ।
ਇਕਲਾਪੇ ਦੇ ਜੰਗਲ ਅੰਦਰ ਮਹਿਫ਼ਿਲ ਕੋਈ ਸਜਾਈਏ ।

ਮੇਰੇ ਇਸ ਵੀਰਾਨ ਸ਼ਹਿਰ ਵਿਚ ਤਨਹਾਈਆਂ ਦਾ ਪਹਿਰਾ,
ਜ਼ਖ਼ਮੀ ਦਿਲ ਦਾ ਹਾਲ ਅਵੱਲਾ ਕਿਸ ਨੂੰ ਬੈਠ ਸੁਣਾਈਏ ।

ਏਸ ਉਦਾਸੇ ਮੌਸਮ ਅੰਦਰ ਜੀਣਾ ਮੁਸ਼ਕਿਲ ਹੈ, ਪਰ
ਦੰਦਾਂ ਹੇਠਾਂ ਜੀਭ ਦਬਾ ਕੇ ਵਕ਼ਤ ਗੁਜ਼ਾਰੀ ਜਾਈਏ ।

ਲੜਦੇ ਲੜਦੇ ਪੀੜਾਂ ਨਾਲ ਗਵਾਚੀ ਰੂਹ ਦੀ ਸਰਗਮ ,
ਸਮਝ ਨਾ ਆਵੇ ਦਿਲ ਦੀ ਵੇਦਨ ਕਿਹੜੀ ਸੁਰ ਵਿਚ ਗਾਈਏ ।

ਸੂਰਜ ਬਣ ਕੇ ਨੇਰ੍ਹੇ ਨਾਲ ਗਿਆ ਨਾ ਸਾਥੋਂ ਲੜਿਆ ,
ਜੁਗਨੂੰ ਵਾਂਗਰ ਜੂਝਣ ਦਾ ਪਰ ਜੇਰਾ ਪਾਲੀ ਜਾਈਏ ।

ਜੋਗੀ ਵਾਲੀ ਫੇਰੀ ਜਗ 'ਤੇ ਅਲਖ ਜਗਾ ਤੁਰ ਜਾਣਾ ,
ਐਵੇਂ ਤੇਰੀ- ਮੇਰੀ ਦੇ ਵਿਚ ਹਉਮੈ ਨੂੰ ਭਰਮਾਈਏ ।
__________________________

51
Shayari / ਪੀੜਾਂ ਦੀ ਸੌਗਾਤ,,,
« on: July 04, 2012, 10:45:57 AM »
ਮਨ ਵਿਚ ਸੋਚਾਂ, ਪੈਰੀਂ ਭਟਕਣ, ਓਹੀ ਨੇ ਹਾਲਾਤ ਅਜੇ ਤੱਕ ।
ਸਾਹ ਮੁੱਕ ਚੱਲੇ, ਪਰ ਮੁੱਕੀ ਨਾ ਗ਼ਮ ਦੀ ਕਾਲੀ ਰਾਤ ਅਜੇ ਤੱਕ ।

ਕਿੰਨੀ ਵਾਰੀ ਕੋਸ਼ਿਸ਼ ਕੀਤੀ , ਪਰ ਮੇਰੇ ਤੋਂ ਛੱਡ ਨਾ ਹੋਈ ,
ਸੀਨੇ ਨਾਲ ਲਗਾਈ ਹੈ ਜੋ ਪੀੜਾਂ ਦੀ ਸੌਗਾਤ ਅਜੇ ਤੱਕ ।

ਯਾਦ ਤੇਰੀ ਦਾ ਚਾਨਣ ਹੀ ਬਸ ਦਰਦ ਦੀਆਂ ਵਿਰਲਾਂ 'ਚੋਂ ਝਾਕੇ ,
ਓਦਾਂ ਮੇਰੇ ਵਿਹੜੇ ਆਉਣੋ ਡਰਦੀ ਹੈ ਪਰਭਾਤ ਅਜੇ ਤੱਕ ।

ਸਮਝ ਨਹੀਂ ਆਉਂਦੀ ਹੁਣ ਇਸ ਮੌਸਮ ਨੂੰ ਕਿਹੜਾ ਨਾਮ ਦਿਆਂ ਮੈਂ ,
ਦਿਲ ਦੀ ਧਰਤੀ ਸੁੱਕੀ ਹੈ ਪਰ ਨੈਣਾ ਵਿਚ ਬਰਸਾਤ ਅਜੇ ਤੱਕ ।

ਸੀਨਾ - ਜ਼ੋਰੀ, ਠੱਗੀ - ਠੋਰੀ, ਡਾਕਾ - ਚੋਰੀ, ਰਿਸ਼ਵਤਖੋਰੀ,
ਕਿਹੜੇ ਰਸਤੇ ਉੱਤੇ ਦੱਸ ਤੁਰੀ ਨਾ ਆਦਮ ਜ਼ਾਤ ਅਜੇ ਤੱਕ ।
_______________________________

52
Shayari / ਕਵਿਤਾ,,,
« on: July 04, 2012, 01:39:43 AM »
ਮੈਂ ਕਵਿਤਾ ਲਿਖ ਲੈਂਦਾ ਹਾਂ
ਸੁੱਕੇ ਹੋਏ ਪੱਤੇ ਵਿੱਚੋਂ
ਝਾਕਦੀਆਂ ਹਰੀਆਂ ਲਕੀਰਾਂ ਵਰਗੀ

ਪਰ ਜੋ ਇੱਕ ਸੰਘਣਾ ਸੁਹਾਵਨਾ
'ਤੇ ਹਰਿਆ ਭਰਿਆ ਬਿਰਖ
ਇਸ ਵਿੱਚ ਨਹੀਂ ਦੀਹਦਾ
ਉਹਦਾ ਮੈਂ ਕੀ ਕਰਾਂ
__________

53
Shayari / ਤੁਰਣ ਦੀ ਧੂਹ,,,
« on: July 04, 2012, 01:00:36 AM »
ਵਗਦੀ ਨਦੀ ਤੋਂ

ਮੈਂ ਪਾਣੀ ਨਹੀਂ

ਤੁਰਣ ਦੀ ਧੂਹ

ਮੰਗਦਾ ਹਾਂ

ਮੇਰੀ ਪਿਆਸ

ਵੱਖਰੀ ਹੈ l
______

54
Shayari / ਰਾਜ ਔਲਖ
« on: July 03, 2012, 12:50:13 AM »
ਪਿੰਡਾਂ ਵਿਚੋ ਪਿੰਡ ਸੁਣੀਦਾ, 'ਕੁੱਪ ਕਲਾਂ" ਬੜਾ ਨਿਆਰਾ
'ਅਜੇਮਰ ਔਲਖ' ਸਾਨ ਏਸ ਦੀ ਜਿਸਤੇ ਮਾਣ ਕਰੇ ਜਗ ਸਾਰਾ

ਮੁਹੰਮਦ ਸਦੀਕ ਨੂੰ ਕੋਣ ਨੀ ਜਾਣਦਾ ਜੋ ਗਾਉਦਾਂ ਬੜਾ ਪਿਆਰਾ
35000 ਸਿੰਘ ਇਥੇ ਸਹੀਦ ਸੀ ਹੋਏ ਇਥੇ ਹੋਇਆ ਸੀ ਵੱਡਾ ਘੱਲੂਕਾਰਾ

ਨਾਂਥਾ ਦਾ ਵੀ ਹੈ ਡੇਰਾ ਇਥੇ ਜੋ ਸਭ ਤੋ ਵੱਧ ਸਤਿਕਾਰਾਂ
ਮੰਦਿਰ, ਮਸਜਿਦ ਸਭ ਦੇ ਸਾਂਝੇ ਤੇ ਸਾਝਾਂ ਗੁਰੂਦੁਆਰਾ

ਬੜੇ ਸੁਝਵਾਨ ਨੇ ਲੋਕ ਇਥੋ ਦੇ ਆਪਸ ਚ ਚੰਗਾ ਭਾਈਚਾਰਾ
ਦੂਰ ਨਸੇਆ ਤੌ ਗੱਬਰੂ ਰਹਿਂਦੇ ਤੇ ਸਮਝਦਾਰ  ਮੁਟਿਆਰਾਂ

ਇਹ ਹੈ ਮੇਰਾ ਪਿੰਡ ਦੋਸਤੋ ਜਿਸ ਤੌ ਜਿੰਦ ਮੈ ਆਪਣੀ ਵਾਰਾਂ
ਨਾਮ "ਰਾਜ'' ਤੇ ਗੀਤ ਜੋੜਦਾ ਮਾਂ ਦਾ ਰਾਜ ਦੁਲਾਰਾ
______________________________

55
Shayari / ਜੇ,,,
« on: June 30, 2012, 07:27:27 PM »
ਤੇਰੇ ਦਿਲ ਵਿੱਚ ਭੋਰਾ ਥਾਂ ਮਿਲੇ,
ਸਾਰੀ ਦੁਨੀਆ ਬੇਸ਼ੱਕ ਨਾ ਮਿਲੇ।
ਦੌਲਤ ਜਾਂ ਸ਼ੋਹਰਤ ਨਾ ਮਿਲੇ,
ਦਿਲ ਨੂੰ ਧਰਵਾਸਾ ਤਾਂ ਮਿਲੇ।
ਭਾਵੇਂ ਕੋਈ ਮੁੜ ਕੇ ਨਾ ਟੱਕਰੇ,
ਸਾਨੂੰ ਤੇਰੀ ਬਸ ਜੇ ਹਾਂ ਮਿਲੇ।
ਕਹਿ ਸਕੀਏ ਭਾਵੇਂ ਕੁਝ ਵੀ ਨਾ,
ਕਹਿ ਸਕੀਏ ਯਾਰੋ ਅਸਾਂ ਮਿਲੇ।
ਇਹ ਤਾਂ ਉਤਲੇ ਦੀ ਬਖ਼ਸ਼ਸ਼ ਹੈ,
ਕੋਈ ਕਹੇ ਕਿ ਆਪਾਂ ਮਸਾਂ ਮਿਲੇ।
ਤੇਰੇ ਦਿਲ ਵਿੱਚ ਭੋਰਾ ਥਾਂ ਮਿਲੇ,
ਬੇਸ਼ੱਕ ਸਾਰੀ ਦੁਨੀਆ ਨਾ ਮਿਲੇ।
_________________

56
ਕਿਤੇ ਦੀਵਾ ਜਗੇ, ਚਾਨਣ ਮਿਲੇ ਤਾਂ ਲੈ ਲਿਆ ਕਰਨਾਂ
ਕਿ ਮੇਰੇ ਵਾਂਗ ਨਾਂ ਹਰ ਕਿਰਨ ਪਰਖਣ ਲੱਗ ਪਿਆ ਕਰਨਾਂ

ਅੜੇ, ਡਿੱਗੇ , ਤੁਰੇ, ਫਿਰ ਡਿਗ ਪਏ, ਪਰ ਨਾਂ ਰੁਕੇ ਫਿਰ ਵੀ
ਅਜੇਹੇ ਸ਼ਖਸ਼ ਮੰਜ਼ਿਲ ਪਾਓਣਗੇ, ਇਹ ਵੇਖਿਆ ਕਰਨਾਂ

ਮੇਰੇ ਮਹਿਰਮ , ਇਹ ਅਥਰੂ ਵਸਤ ਨਹੀਂ ਹੁੰਦੇ ਨੁਮਾਇਸ਼ ਦੀ
ਜੇ ਦੁਨੀਆਂ ਹੱਸਦੀ ਵੇਖੋ, ਤੁਸੀਂ ਵੀ ਹੱਸਿਆ ਕਰਨਾਂ

ਕਿਸੇ ਇਕਰਾਰ ਦਾ ਗਲ ਘੁੱਟ ਕੇ ਬਦਨਾਮ ਨਾ ਹੋਣਾ
ਕੋਈ ਰਾਹਾਂ 'ਚ ਪਥਰ ਹੋ ਰਿਹੈ, ਇਹ ਸੋਚਿਆ ਕਰਨਾਂ

ਤੇਰੇ ਅੰਬਰ ਤੇ ਚਾਨਣ ਹੋਏਗਾ, ਪਰ ਮੈਂ ਨਹੀਂ ਹੋਣਾ
ਨਹੀਂ ਦਿਲ ਨੂੰ ਡੁਲਾਓਣਾ, ਬਸ "ਓਹ ਜਾਣੇ " ਆਖਿਆ ਕਰਨਾਂ
________________________________

57
Lok Virsa Pehchaan / ਦੋਹੇ,,,
« on: June 28, 2012, 10:10:31 AM »
ਡਾਢਾ ਔਖਾ ਹੋਇਆ ਕਰਨਾ, ਰੋਟੀ ਦਾ ਪ੍ਰਬੰਧ,
ਕਾਰੀਗਰ ਹੀ ਵੇਚੀ ਜਾਂਦੇ ਹੁਣ ਤਾਂ ਆਪਣੇ ਸੰਦ।

ਜਿਹੜੇ ਬੰਦੇ ਸਮਝਦੇ, ਕਿ ਉਹ ਵੱਡੇ ਘਰਦੇ ਨੇ,
ਵੱਡੇ ਵੱਡਿਆਂ ਦਾ ਉਹ ਵੀ ਤਾਂ ਪਾਣੀ ਭਰਦੇ ਨੇ।

ਅੱਜ ਪੰਜਾਬੀ ਗੀਤਾਂ ਦੇ ਵਿੱਚ, ਲੱਚਰਤਾ ਦੀ ਝਾਤ,
ਖੌਰੇ ਕਦ ਤੱਕ ਚੱਲਣੀ ਇਹ ਬੇ-ਸ਼ਰਮੀ ਦੀ ਬਾਤ।

ਜੋ ਅਮਲਾਂ ਤੋਂ ਸੱਖਣੇ, ਕਿਸ ਕੰਮ ਦੇ ਉਪਦੇਸ਼,
ਮਨ- ਮੰਦਰ ਵਿੱਚ ਵਧ ਰਿਹਾ ਪਾਪਾਂ ਦਾ ਪ੍ਰਵੇਸ਼।

ਗੀਤਾਂ ਦੇ ਵਿੱਚ ਲੱਚਰਤਾ ਹੈ, ਜਾਂ ਸਾਜ਼ਾਂ ਦਾ ਸ਼ੋਰ,
ਵਿਰਸੇ ਦਾ ਸਿਰਨਾਵਾਂ ਨੇ ਜੋ ਉਹ ਨਗ਼ਮੇ ਨੇ ਹੋਰ।

ਮੰਦਿਰ ਵਿੱਦਿਆ ਵਾਲੜੇ, ਬਣ ਗਏ ਕਾਰੋਬਾਰ,
ਨਹੀਂ ਵਿਚਾਰੀ ਵਿੱਦਿਆ ਦਾ ਹਰ ਕੋਈ ਹੱਕਦਾਰ।

ਗੀਤਾਂ ਦੇ ਵਿੱਚ ਗੱਲ ਨਸ਼ੇ ਦੀ,ਹੱਥਾਂ ਵਿੱਚ ਹਥਿਆਰ,
ਨਵੇਂ ਗਵੱਈਆਂ ਰੋਲਤਾ ਸਾਡਾ ਸੋਹਣਾ ਸੱਭਿਆਚਾਰ।

ਅੱਜਕੱਲ ਹਰ ਥਾਂ ਹੋ ਰਿਹਾ,ਬਹੁਤ ਧਰਮ ਪ੍ਰਚਾਰ,
ਖੌਰੇ ਕਾਹਤੋਂ ਵਧ ਰਿਹਾ ਏਥੇ ਨਿੱਤ ਭ੍ਰਿਸ਼ਟਾਚਾਰ।
_________________________

58
ਆਸ ਦੇ ਦੀਵੇ ਦੇ ਵਿਚ ਸੀ ਤੇਲ ਪਾ ਕੇ ਰੱਖਿਆ
ਬਾਲਣੇ ਨੂ ਆਏ ਸੀ ਤੇ ਅੱਗ ਲਗਾ ਕੇ ਤੁਰ ਗਏ

ਜਾਣ ਕੇ ਅਣਜਾਨ ਬਣਕੇ ਖੜ ਕੇ ਸੀ ਤੱਕਦੇ ਰਹੇ
ਸੜਦਾ ਮੈਨੂ ਵੇਖ ਕੇ ਓ ਮੁਸਕੁਰਾ ਕੇ ਤੁਰ ਗਏ

ਇੱਕ ਦਿਨੇ ਮਰਨੇ ਦੀ ਹਾਲੇ ਕਸਮ ਭੁੱਲੀ ਵੀ ਨਹੀ
ਮੈਂ ਕਿਹਾ "ਮਰ ਜਾਵਾਂ" ? ਤੇ ਓ ਸਿਰ ਹਿਲਾ ਕੇ ਤੁਰ ਗਏ

ਆਪਣੀ ਇਸ ਹਾਲਤ ਦਾ ਜਦ ਗੁਨਾਹ੍ਗਾਰ ਓਹਨੂ ਆਖਿਆ
ਨੱਕ ਚੜ੍ਹਾ ਕੇ, ਘੂਰੀ ਵੱਟ ਕੇ, ਤਿਲਮਿਲਾ ਕੇ ਤੁਰ ਗਾਏ

ਰੂੜ ਚੁਕੇ ਸਬ ਹਂਜੂਆ ਦਾ ਹਿਸਾਬ ਜਦ ਮੈਂ ਮੰਗਿਆ
ਹਿਜਰ ਦੇ ਕਾਸੇ ਦੇ ਵਿਚ ਓ ਮੌਤ ਪਾ ਕੇ ਤੁਰ ਗਏ
__________________________

59
ਕਿਸੇ ਦੀ ਦੋਸਤੀ ਚ ਪੈ ਲਈਏ ਤਾਂ ਕੀ ਮਾੜੈ
ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ

ਸੂਟ ਬੂਟ ਵਿਚ ਰਹਿਨੇ ਆਂ ਕੋਈ ਮਾੜੀ ਗੱਲ ਨਹੀ
ਕੁੜਤੇ ਚਾਦਰੇ ਵਿਚ ਵੀ ਰਹਿ ਲਈਏ ਤਾਂ ਕੀ ਮਾੜੈ

ਜੋ ਜਿੱਤ ਆਵੇ ਸਦਾ, ਖਿਡਾਰੀ ਓਹੀ ਨਹੀ ਹੁੰਦਾ
ਕਿਸੇ ਦੇ ਭਲੇ ਵਾਸ੍ਤੇ ਢਹਿ ਲਈਏ ਤਾਂ ਕੀ ਮਾੜੈ

ਸੱਜਣਾਂ ਦੇ ਮੁੱਖੜੇ ਤੇ ਇੱਕ ਮੁਸਕਾਨ ਲਿਓਨ ਲਈ
ਥੋੜਾ ਨਖਰਾ ਯਾਰ ਦਾ ਸਹਿ ਲਈਏ ਤਾਂ ਕੀ ਮਾੜੈ

ਬੁੱਡਿਆਂ ਬੋਹੜਾਂ ਵਾਂਗ ਬਜ਼ੁਰਗਾਂ ਦੀ ਵੀ ਛਾਂ ਠੰਡੀ
ਜੇ ਪੰਜ ਮਿੰਟ ਹੀ ਬਹਿ ਲਈਏ ਤਾਂ ਕੀ ਮਾੜੈ

ਪੂਰੀ ਦੁਨੀਆ ਰੌਲਾ ਪੌਂਦੀ ਫਿਰਦੀ ਐ, ਐਵੇ ਈਂ
ਆਪਾਂ ਵੀ ਦੋ ਟੁੱਕ ਕਹਿ ਲਈਏ ਤਾਂ ਕੀ ਮਾੜੈ
_______________________

60
Shayari / ਪਰਿਵਰਤਨ,,,
« on: June 25, 2012, 09:41:51 PM »
ਜਾਪਦਾ ਹੈ ਉਹਨਾ ਦੇ ਚਿਹਰੇ ਤੇ ਓਹ ਮਾਸੂਮਿਅਤ ਨਹੀ ਰਹੀ,
ਲਗਦੈ ਰਲ ਗੈਰਾਂ ਦੇ ਸੰਗ ਉਹਨਾ ਦੇ ਦਿਲ ਵਿਚ ਮੇਰੀ ਅਹਮਿਅਤ ਨਹੀ ਰਹੀ,
ਜੋ ਬਾਗ ਸੀ ਕਦੇ ਮੇਰਾ ਆਪਣਾ ਉਸਦੇ ਇਕ ਕੰਡੇ ਤੇ ਵੀ ਹੁਣ ਮੇਰੀ ਮਲਕਿਅਤ ਨਹੀ ਰਹੀ
_______________________________________________

Pages: 1 2 [3] 4 5 6 7 8 ... 40