December 21, 2024, 10:50:07 PM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 11 12 13 14 15 [16] 17 18 19 20 21 ... 40
301
Shayari / ਹਸਰਤ,,,
« on: January 17, 2012, 01:38:57 AM »
ਗਾਥਾ ਜੁਲਮ ਦੀ ਜਦੋਂ ਪਰਚਾਰ ਹੋਵੇਗੀ,
ਸਾਡਾ ਸਿਰ ਤੇ ਤੇਰੀ ਕਟਾਰ ਹੋਵੇਗੀ।
ਕੌਣ ਸੱਚਾ ? ਦੀ ਜਦੋਂ ਵੀ ਪਰਖ ਹੋਊ,
ਤਵੀ ਦੇ ਤਖਤ ਤੇ ਸੱਚੀ ਸਰਕਾਰ ਹੋਵੇਗੀ।
ਵਿੱਸਰੀ ਤੂੰ ਜੇ ਮੇਰਿਆਂ ਚੇਤਿਆਂ ਚੋਂ,
ਅੰਬਰ ਕੰਬੇਗਾ ਧਰਤੀ ਸ਼ਰਮਸਾਰ ਹੋਵੇਗੀ।
ਪੈੜ ਲੱਭ ਕੇ ਹਵਾ ਚੋਂ ਚਾਨਣਾਂ ਦੀ,
ਸਾਜਿਸ਼ ਕਰਦੀ ਨ੍ਹੇਰੀ ਤਲਵਾਰ ਹੋਵੇਗੀ।
ਮਾਣ ਟੁੱਟੇਗਾ ਮਹਿਲਾਂ ਤੇਰਿਆਂ ਦਾ
ਝੁੱਗੀ ਸਾਡੀ ਨਾ ਜਦ ਕਰਜ਼ਦਾਰ ਹੋਵੇਗੀ।
ਹਸਰਤ ਤੇਰੇ ਮਿਲਣ ਦੀ ਹੋਵੇਗੀ ਬਸ ਬਾਕੀ
ਮੌਤ ਖੜੀ ਜਦ ਮੇਰੇ ਦੁਆਰ ਹੋਵੇਗੀ।
__________________

302
Shayari / ਯਾਦ,,,
« on: January 10, 2012, 11:38:56 PM »
ਅੱਜ ਕਿਸੇ ਦੀ ਯਾਦ ਆਈ
ਬਹੁਤ ਰੋਇਆ ਬਹੁਤ ਰੋਇਆ
ਮੈਂ ਜਿਹਨੂੰ ਅਪਣਾ ਨਾ ਸਕਿਆ
ਜੋ ਕਦੇ ਮੇਰਾ ਨਾ ਹੋਇਆ
_______________

303
Shayari / ਐਸਾ ਨੇਕ ਮੈਂ ਬੰਦਾ ਬਣਾ,,,
« on: January 10, 2012, 10:19:54 PM »
ਫੁੱਲਾਂ ਨੂੰ ਤਾ ਹਰ ਕੋਈ ਚਾਹਵੇ
ਕੰਡਿਆਂ ਦੀ ਕੋਈ ਬਾਤ ਨਾ ਪਾਵੇ
ਕਰਨ ਹਿਫ਼ਾਜਤ ਫੁੱਲਾਂ ਦੀ ਜੋ
ਮਨ ਕਰਦਾ ਉਹ ਕੰਡਾ ਬਣਾ
ਜਿਸ ‘ਤੇ ਆਪਣੇ ਪੈਰ ਟਿਕਾ ਕੇ
ਕੋਈ ਪਹੁੰਚੇ ਅਪਣੀ ਮੰਜ਼ਿਲ ‘ਤੇ
ਦਿਲ ਕਰਦਾ ਉਸ ਰਸਤੇ ਵਾਲੀ
ਪੌੜੀ ਦਾ ਮੈਂ ਡੰਡਾ ਬਣਾ
ਡਿੱਗਦੇ ਪਾਣੀ ਮਨ ਨੇ ਮੋਂਹਦੇ
ਵਗਦੇ ਪਾਣੀ ਸਭ ਨੂੰ ਸੋਂਹਦੇ
ਦੇਣ ਰਾਸਤਾ ਪਾਣੀ ਨੂੰ ਜੋ
ਜੀਅ ਕਰਦਾ ਉਹ ਕੰਢਾ ਬਣਾ
ਮਾਪਿਆਂ ਨੂੰ ਜੋ ਸੁੱਖ ਪੁਚਾਵੇ
ਉਹਨਾਂ ਦੀ ਹਰ ਆਸ ਪੁਗਾਵੇ
ਸੁਣ ਰੱਬਾ! ਮੈ ਤੈਨੂੰ ਆਖਾਂ
ਐਸਾ ਨੇਕ ਮੈਂ ਬੰਦਾ ਬਣਾ
ਫੁੱਲਾਂ ਨੂੰ ਤਾ ਹਰ ਕੋਈ ਚਾਹਵੇ
ਕੰਡਿਆਂ ਦੀ ਕੋਈ ਬਾਤ ਨਾ ਪਾਵੇ
ਕਰਨ ਹਿਫ਼ਾਜਤ ਫੁੱਲਾਂ ਦੀ ਜੋ
ਮਨ ਕਰਦਾ ਉਹ ਕੰਡਾ ਬਣਾ
_______________

304
Shayari / ਰਾਜ਼-ਇਤਰਾਜ਼,,,
« on: January 10, 2012, 12:02:23 PM »
ਬੰਦ ਕਮਰੇ ਦੀ ਖਿੜਕੀ ਨਾ ਖੋਹਲ,
ਮੈਂ ਮਨ ਨੂੰ ਕਿਹਾ।
ਮੇਰਾ ਮਨ ਘੁਟਦਾ ਹੈ',
ਮਨ ਨੇ ਕਿਹਾ ।
ਕੀ ਤੈਨੂੰ ਤਾਜ਼ੀ ਹਵਾ ਚੰਗੀ ਨਹੀਂ ਲਗਦੀ',
ਉਸਨੇ ਮੈਨੂੰ ਫਿਰ ਪੁੱਛਿਆ,
ਮੇਰੇ ਕੋਲ ਬਹੁਤ ਹੈ ਤਾਜ਼ੀ ਹਵਾ ਜੀਣ ਲਈ, ਮੈਂ ਕਿਹਾ ।
ਚੰਗੇ ਮੌਸਮ ਵਿੱਚ ਖਿੜਕੀ ਖੋਹਲਣ 'ਤੇ ਕੀ ਇਤਰਾਜ਼ ਏ?
ਉਸ ਫਿਰ ਸਵਾਲ ਕੀਤਾ ।
ਮੈਂ ਕਿਹਾ, ਇਤਰਾਜ਼ ਨਹੀਂ, ਇੱਕ ਰਾਜ਼ ਏ,
ਕੀ ?
ਪਹਿਲਾਂ ਵਾਅਦਾ ਕਰ, ਸਵਾਲ ਨਹੀਂ ਕਰੇਂਗਾ ਇਸ ਤਰਾਂ,'
ਠੀਕ ਹੈ"  ਉਹ ਮੰਨਿਆ,
ਸੁਣ"
ਖਿੜਕੀ ਖੋਹਲਣ ਤੇ ਇੱਕ ਚਿੱਟਾ ਕਬੂਤਰ ਆਉਂਦਾ ਹੈ,
ਖੰਭ ਫੈਲਾਉਂਦਾ ਹੈ,
ਪਰ ਉਸਦੇ ਬੈਠਣ ਲਈ ਥਾਂ ਨਹੀਂ ਹੁੰਦੀ
ਤੇ ਉਹ ਵਾਪਿਸ ਉੱਡ ਜਾਂਦਾ ਹੈ,
ਫੇਰ ਕੀ ਹੈ , ਮਨ ਹੱਸਿਆ ।
ਨਹੀਂ ਅਜੇ ਹੋਰ ਸੁਣ,
ਵਾਪਿਸੀ 'ਤੇ ਉੱਡਣ ਵੇਲੇ ਉਸਦਾ ਇੱਕ ਖੰਭ ਟੁਟਦਾ ਹੈ,
ਨਿਰਜਿੰਦ ਖੰਭ ਨਾਲ ਬਨੇਰੇ ਦੀ ਹਵਾ ਖ੍ਹੇਡਦੀ ਹੈ,
ਅਤੇ ਮੈਨੂੰ ਖਿੜਕੀ 'ਚ ਖੜ੍ਹੇ ਨੂੰ ਨੇੜੇ ਹੋ ਛੇੜਦੀ ਹੈ,
ਹਵਾ ਨਾਲ ਅਚਾਨਕ ਰੁੱਸਿਆ ਖੰਭ ਮੈਂ ਚੁਕਦਾ ਹਾਂ,
ਰਖਦਾ ਹਾਂ ਨਵੀਂ ਲਿਖੀ ਕਵਿਤਾ ਦੇ ਪੰਨਿਆਂ ਵਿਚਕਾਰ,
ਤੇ ਫਿਰ" ਮਨ ਉਤਸਕ ਹੋਇਆ ।
ਫੇਰ ਕੀ , ਮੈਂ, ਖੰਭ ਤੇ ਮੇਰੀ ਕਵਿਤਾ
ਉੱਡਣ ਲਗਦੇ ਹਾਂ ਉਸ ਚਿੱਟੇ ਕਬੂਤਰ ਦੇ ਨਾਲ-ਨਾਲ
ਅਤੇ ਕਮਰਾ ਖਾਲੀ ਹੋ ਜਾਂਦਾ ਹੈ '
_________________

305
ਤੁੱਝ ਸੇ ਨਾਰਾਜ਼ ਨਹੀਂ ਜ਼ਿੰਦਗੀ
ਹੈਰਾਨ ਹੂੰ ਮੈਂ
ਤੇਰੇ ਮਾਸੂਮ ਸਵਾਲੋਂ ਸੇ
ਪਰੇਸ਼ਾਨ ਹੂੰ ਮੈਂ
ਜੀਨੇ ਕੇ ਲੀਏ ਸੋਚਾ ਹੀ ਨਹੀਂ
ਦਰਦ ਸੰਭਾਲਨੇ ਹੋਂਗੇ
ਮੁਸਕਰਾਏਂ ਤੋ ਮੁਸਕਰਾਨੇ ਕੇ
ਕਰਜ਼ ਉਤਾਰਨੇ ਹੋਂਗੇ
ਮੁਸਕਰਾਏਂ ਕਭੀ ਤੋ ਲਗਤਾ ਹੈ
ਜੈਸੇ ਹੋਟੋਂ ਪੇ ਕਰਜ਼ ਰੱਖਾ ਹੈ
_______________

306
Shayari / ਸੁਬਾਹ,,,
« on: January 10, 2012, 10:31:12 AM »
ਹਜ਼ਾਰੋਂ ਚਾਂਦ ਸਿਤਾਰੋਂ ਕਾ ਕਤਲ ਹੋਤਾ ਹੈ ਤਬ ਏਕ ਹਸੀਨ ਸੁਬਾਹ ਖਿਜਾਂ ਮੇਂ ਮੁਸਕਰਾਤੀ ਹੈ
___________________________________________________

307
Shayari / ਕੁਰਸੀ ਨਾਲ ਪਿਆਰ,,,
« on: January 10, 2012, 08:39:58 AM »
ਕਈ ਹੱਥ ਛੱਡ ਕੇ ਤੱਕੜੀ ਵਿਚ ਤੁੱਲ ਗਏ,
ਕਈ ਬਣ ਗਏ ਹੁਣ ਹੱਥ ਦੇ ਯਾਰ ਮੀਆਂ।

ਜਿਸ ਪਾਰਟੀ ਵਿਚ ਨਾ ਰਿਹਾ ਫਾਇਦਾ,
ਛੱਡ ਪਲਾਂ ਵਿਚ ਹੋ ਗਏ ਬਾਹਰ ਮੀਆਂ।

ਜਿਹੜੇ ਰਾਜ ਵੇਲੇ ਰਹੇ ਸਨ ਰਾਜ ਕਰਦੇ,
ਬਦਲੇ ਉਹਨਾਂ ਨੇ ਝੱਟ ਵਿਚਾਰ ਮੀਆਂ।

ਸਾਰੇ ਪਏ ਨੇ ਚੌਧਰਾਂ ਮਗਰ ਫਿਰਦੇ,
ਚਾਹੁਣ ਬਨਣਾ ਸਾਰੇ ਸਰਦਾਰ ਮੀਆਂ।
 
ਕੱਲ ਤੱਕ ਸੀ ਜੋ ਦੇਸ਼ ਭਗਤ ਦਿੱਸਦੇ,
ਹੁਣ ਜਾਪਦੇ ਨੇ ਉਹ ਗਦਾਰ ਮੀਆਂ।

ਕੁਰਸੀ ਛੱਡਣ ਲਈ ਨਹੀ ਤਿਆਰ ਕੋਈ।
ਰਹਿਣਾ ਚਾਹੁੰਦੇ ਵਿਚ ਸਰਕਾਰ ਮੀਆਂ।

ਬਾਪੂ ਚਾਹੁੰਦਾ ਪਰਧਾਨਗੀ ਪਾਰਟੀ ਦੀ,
ਚੇਅਰਮੈਨ ਹੋਵੇ ਬਰਖੁਰਦਾਰ ਮੀਆਂ।

ਧੀ ਬਣ ਜਾਏ ਮੈਂਬਰ ਅੰਸੈਂਬਲੀ ਦੀ,
ਮਿਲੇ ਜਵਾਈ ਨੂੰ ਝੰਡੀ ਵਾਲੀ ਕਾਰ ਮੀਆਂ।

ਸੇਵਾ ਦੇਸ਼ ਦੀ ਤਾਹੀਓ ਹੋ ਸਕਦੀ,
ਹੋਵੇ ਪਰਵਾਰ ਦੀ ਜੇ ਸਰਕਾਰ ਮੀਆਂ।

ਕਈਆਂ ਪੁਸ਼ਤਾਂ ਤੱਕ ਰਹੇ ਟੌਹਰ ਸਾਡਾ,
ਕੇਵਲ ਇਕੋ ਹੀ ਹੈ ਸਰੋਕਾਰ ਮੀਆਂ।
     
ਦੇਸ਼ ਪਿਆਰ ਨਹੀਂ ਜੇ ਨਜ਼ਰ ਆਉਂਦਾ,
ਸਭ ਨੂੰ ਕੁਰਸੀ ਨਾਲ ਪਿਆਰ ਮੀਆਂ।
____________________

308
ਖੇਤਾਂ ਵਿੱਚ ਕੰਬਾਈਨਾਂ ਅਤੇ ਟਰੈਕਟਰ ਚਲਦੇ ਨੇ,
ਭਾਰਤ ਵਾਸੀ ਅੱਜ ਪੰਜਾਬੀਆਂ ਕਰਕੇ ਪਲਦੇ ਨੇ,
ਮਹਿਕਾਂ ਦੇ ਵਣਜਾਰੇ ਮਹਿਕਣ ਵਾਂਗ ਗੁਲਾਬ ਦੇ,
ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….।

ਗੁਰਧਾਮਾਂ ਦੇ ਦਰਸ਼ਨ ਕਰਕੇ ਭੁੱਖਾਂ ਲਾਹੁੰਦੇ ਨੇ,
ਦੇਸ਼- ਵਿਦੇਸ਼ੋਂ ਆ ਕੇ ਲੋਕੀ ਸੁੱਖਾਂ ਲਾਹੁੰਦੇ ਨੇ,
ਤਾਰ ਕੰਨਾਂ ਵਿੱਚ ਗੂੰਜਣ ਵੱਜਦੀ ਹੋਈ ਰਬਾਬ ਦੇ,
ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….।

ਗੁਰ-ਪੀਰਾਂ ਦੀ ਧਰਤੀ ਮਿਹਰਾਂ ਨੇ ਕਰਤਾਰ ਦੀਆਂ,
ਅੱਜ ਪੰਜਾਬ ਤੇ ਨਜ਼ਰਾਂ ਨੇ ਸਾਰੇ ਸੰਸਾਰ ਦੀਆਂ,
ਰਹਿਣ ਪੰਜਾਬੀ ਮੋਹਰੀ ਹਰ ਇੱਕ ਇਨਕਲਾਬ ਦੇ,
ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….।

ਰੋਜ਼ ਪੈਂਦੀਆਂ ਛਿੰਝਾਂ ਤੇ ਨਿੱਤ ਮੇਲੇ ਲਗਦੇ ਨੇ,
ਛੈਲ- ਛਬੀਲੇ ਗੱਭਰੂਆਂ ਦੇ ਚਿਹਰੇ ਦਗ਼ਦੇ ਨੇ,
ਪਾਉਣ ਬੋਲੀਆਂ ਨਾਰਾਂ ਹੁੰਦੇ ਜ਼ਿਕਰ ਸ਼ਬਾਬ ਦੇ,
ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….।

ਬੱਕਰੀਆਂ ਦਾ ਇੱਜੜ ਕਿਧਰੇ ਬਾਬਾ ਚਾਰ ਰਿਹਾ,
ਕਿੱਕਰ ਉਤੋਂ ਤੁੱਕੇ ਢਾਂਗੀ ਨਾਲ ਉਤਾਰ ਰਿਹਾ,
ਚਾਹ ਧਰਦਾ ਜਦ ਬਾਬਾ ਕੰਢੇ ਮਹਿਕਣ ਢਾਬ ਦੇ,
ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….।

ਵਿੱਚ ਪਰਦੇਸਾਂ ਜਾ ਪੰਜਾਬੀ ਧੁੰਮਾ ਪਾਉਂਦੇ ਨੇ
ਕਰਨ ਮਿਹਨਤਾਂ ਢੇਰ ਡਾਲਰਾਂ ਵਾਲੇ ਲਾਉਂਦੇ ਨੇ,
ਦਸਾਂ ਨਹੁੰਆਂ ਦੀ ਖਾਂਦੇ ਰਹਿੰਦੇ ਵਾਂਗ ਨਵਾਬ ਦੇ,
ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….।

ਜਦੋਂ ਕਦੇ ਪਰਦੇਸੀ ਯਾਰੋ ਵਤਨੀ ਆਉਂਦੇ ਨੇ,
ਮਿੱਟੀ ਇਸਦੀ ਆਪਣੇ ਮੱਥੇ ਨਾਲ ਛੁਹਾਉਂਦੇ ਨੇ,
ਚੇਤੇ ਦੇ ਵਿੱਚ ਵਸ ਗਏ ਪੰਨੇ ਏਸ ਕਿਤਾਬ ਦੇ,
ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….।
_________________________

309
Shayari / ਯਾਦਾਂ,,,
« on: January 10, 2012, 06:22:32 AM »
ਯਾਦਾਂ ਵੀ ਕੁਝ ਅਜੇਹਾ ਮੰਜਿ਼ਰ ਹੈ ਜੋ ਬਿਨ ਬੁਲਾਏ ਆ ਬਹਿੰਦੀਆਂ  ਨੇ ਤੇ ਭੁਲ ਜਾਣ ਤੇ ਵੀ ਜਾਣ ਦਾ ਨਾਂ ਤਕ ਨਹੀਂ ਲੈਂਦੀਆਂ
_________________________________________________________________

310
ਜੇ ਕਰ ਪੁਤਰ ਮਿਠੜੇ ਮੇਵੇ ਹਨ ਤਾਂ ਧੀਆਂ ਮਿਸਰੀ ਦੀਆਂ ਡਲੀਆਂ ਹਨ
ਮਿਠਾਸ ਵਿਚ ਕੋਈ ਅੰਤਰ ਨਹੀ ਹੈ
__________________

311
Religion, Faith, Spirituality / ਅਰਦਾਸ,,,
« on: January 10, 2012, 05:34:33 AM »
ਐ ਖੁਦਾ ਤੇਰੀ ਤਾਰੀਫ ਵਿੱਚ ਕਹਿਣ ਨੂੰ, ਕੁਝ ਭੇਂਟ ਕਰਨ ਨੂੰ, ਮੇਰੇ ਕੋਲ ਕੁਝ ਵੀ ਨਹੀਂ।

ਸਿਵਾਏ ਪਿਛਲੇ ਸਾਲ ਦੇ ਗਿਲੇ ਸਿ਼ਕਵਿਆਂ ਦੇ।

ਪਿਛਲੇ ਸਾਲ ਐਨਾ ਖੂੰਨ ਵਹਿ ਗਿਆ ਕਿ ਮੇਰਾ ਲੂੰ ਲੂੰ ਅੱਜ ਵੀ ਤੜਫ ਰਿਹਾ ਹੈ।

ਸਿਰ ਤੋਂ ਲੈ ਪੈਰਾ ਤਕ ਮੇਰੇ ਜ਼ਖਮ ਹੀ ਜ਼ਖਮ ਹਨ ਕਿਤੇ ਵੀ ਕੋਈ ਸੁਧਾ ਨਹੀਂ।

ਮੇਰੇ ਜ਼ਖ਼ਮਾਂ ਦਾ ਕੁਝ ਆਪ ਹੀ ਕਰ।

ਇਸ ਖੂੰਨ ਦੇ ਸਮੁੰਦਰ ਵਿੱਚ ਮੇਰੇ ਕੋਲ ਐਨੀ ਤਾਕਤ ਨਹੀਂ ਕਿ ਮੈਂ ਪੁਕਾਰ ਵੀ ਕਰ ਸਕਾਂ।

ਜਾਂ ਤੇ ਇਸ ਤੂਫਾਨ ਨੂੰ ਠਲ੍ਹ ਦੇ ਜਾਂ ਬਾਹੋਂ ਫੜ ਸਾਹਿਲ ਤੇ ਖੜਾ ਕਰਦੇ।

ਮੇਰੀ ਜ਼ਬਾਨ ਕੜਵੱਲ ਖਾ ਰਹੀ ਹੈ, ਨਾ ਚੀਖ ਹੈ, ਨਾ ਪੁਕਾਰ!
________________________________

312
ਹੋਵੇ ਰਿਜ਼ਕ ਪੰਜਾਬ ‘ਚ ਐਨਾ
ਲੋਕੀ ਭੁੱਲਣ ਧਰ ਧਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।

ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।

ਆਪਣੀ ਜਾਨ ਤਲੀ ਧਰ ਆਉਂਦੇ,
ਦਸ-ਦਸ ਵੀਹ-ਵੀਹ ਲੱਖ ਫੜਾਉਂਦੇ,
ਏਜੰਟ ਬਾਰਡਰ ਪਾਰ ਕਰਾਉਂਦੇ,
ਕਿਸ਼ਤੀ ਦੇ ਵਿੱਚ ਭਰ ਭਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।

ਮਾਨਣ ਘਰ ਵਿੱਚ ਠੰਡੀਆਂ ਛਾਵਾਂ,
ਛੱਡ ਕੇ ਜਾਣ ਰੋਂਦੀਆਂ ਮਾਵਾਂ ,
ਤੱਕਦੀਆਂ ਰਹਿਣ ਇਹਨਾ ਦੀਆਂ ਰ੍ਹਾਵਾਂ,
ਜੋ ਮੱਥੇ ਹੱਥ ਧਰ ਧਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।

ਹੋ ਗਏ ਘਰੋਂ ਗਿਆਂ ਨੂੰ ਅਰਸੇ,
ਮਾਪੇ ਮੂੰਹ ਦੇਖਣ ਨੂੰ ਤਰਸੇ,
ਮੀਹ ਦੇ ਵਾਂਗੂੰ ਅੱਥਰੂ ਬਰਸੇ,
ਅੱਖਾਂ ਵਿੱਚੋਂ ਭਰ ਭਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।

ਹੋਵੇ ਰਿਜ਼ਕ ਪੰਜਾਬ ‘ਚ ਐਨਾ
ਲੋਕੀ ਭੁੱਲਣ ਧਰ ਧਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।
_____________________________

313
Shayari / ਕੋਈ ਕਹੇ ਪੰਜਾਬ,,,
« on: January 08, 2012, 01:01:05 AM »
ਕੋਈ ਕਹੇ ਪੰਜਾਬ ਤੱਰਕੀ ਕਰੀ ਜਾਂਦਾ।
ਸਾਰਾ ਪੰਜਾਬ ਚੰਡੀਗੜ੍ਹ ਬਣੀ ਹੈ ਜਾਂਦਾ।
ਹਰ ਕੋਈ ਚਾਰ ਮੰਜ਼ਲੀ ਕੋਠੀ ਪਾਈ ਜਾਂਦਾ।
ਗੁਆਂਢ਼ੀਂ ਸਭ ਤੋਂ ਮਹਿੰਗੀ ਕਾਰ ਖ੍ਰੀਦੀ ਜਾਂਦਾ।
ਕੋਈ ਕਹੇ ਪੰਜਾਬ ਸਾਰਾ ਹੀ ਵਿਕੀ ਜਾਂਦਾ।
ਖੇਤੀ ਕਰਨ ਦਾ ਸਭ ਝੰਜਜੱਟ ਮੁੱਕੀ ਜਾਂਦਾ।
ਨੌ-ਜਵਾਨ ਤਬਕਾ ਵਿਹਲਾ ਖੜ੍ਹਾ ਰਹਿੰਦਾ।
ਕੋਈ ਖਾ-ਪੀ ਨਸ਼ੇ ਸ਼ੜਕਾਂ ਉਤੇ ਲਿਟੀ ਜਾਂਦਾ।
ਮਾਂ-ਬਾਪ ਦੀ ਜਾਨ ਹੱਥੀ ਲੈ ਜੇਲ ਚਲਾ ਜਾਂਦਾ।
ਲੱਗਦਾ ਪੰਜਾਬ ਪੱਛਮ ਦੀ ਰੀਸ ਕਰੀ ਜਾਂਦਾ।
ਯਾਰੋ ਪੰਜਾਬੀ ਕਿਉਂ ਮੇਹਨਤ ਤੋਂ ਡਰੀ ਜਾਂਦਾ।
ਲੋਕੋਂ ਪੰਜਾਬ ਦਾ ਭਵਿੱਖ ਮਾੜਾ ਦਿਸੀ ਜਾਂਦਾ।
ਲੋਕੋ ਪੰਜਾਬ ਨੂੰ ਬਚਾਉ ਜੇ ਬਚਾ ਹੁੰਦਾ।
ਪੰਜਾਬੀਆਂ ਨੂੰ ਜੇ ਭੁਲਿਆ ਕੰਮ ਦਾ ਚੇਤਾ ਆਉਂਦਾ।
__________________________

314
Shayari / ਮੇਰਾ ਬਚਪਨ,,,
« on: January 08, 2012, 12:51:24 AM »
ਮੇਰਾ ਬਚਪਨ ਮੈਨੂੰ ਬਹੁਤ ਪਿਆਰਾ ਸੀ,
ਮਾਂ ਦਾ ਲਾਡ ਲਡਾਉਣਾ 'ਤੇ ਬਾਪੂ ਦਾ ਹਰ ਗੱਲ ਮੇਰੀ ਨੂੰ ਪਗਾਉਣਾ,
ਮੈਨੂੰ ਬਹੁਤ ਪਿਆਰਾ ਸੀ,
ਬਚਪਨ ਵਿੱਚ ਨਾ ਕੋਈ ਫਿਕਰ ਸੀ,
ਨਾ ਹੀ ਕਿਸੇ ਦੁੱਖ ਦਾ ਹੁੰਦਾ ਜਿੰਦਗੀ 'ਚੱ ਜਿਕਰ ਸੀ,
ਬਚਪਨ ਦਾ ਹਰ ਰੰਗ ਬੜਾ ਨਿਆਰਾ ਸੀ।
ਮੇਰਾ ਬਚਮਨ ਮੈਨੂੰ ਬਹੁਤ ਪਿਆਰਾ ਸੀ, 
ਨਿਕਿਆ ਹੁੰਦਿਆਂ ਦਾ ਨਿਕੀਆਂ ਨਿਕੀਆਂ ਸ਼ਰਾਰਤਾਂ ਕਰਨਾ,
ਫਿਰ ਮਾਂ ਬਾਪੂ ਤੋਂ ਮਾਰ ਪੈਣੀ ਇਸ ਗੱਲ ਤੋਂ ਡਰਨਾ,
ਮਾਂ ਦਾ ਪਿਆ ਹੌਲੀ ਜਿਹਾ ਥਪੜ ਵੀ ਲਗਦਾ ਬੜਾ ਕਰਾਰਾ ਸੀ,
ਮੇਰਾ ਬਚਪਨ ਮੈਨੂੰ ਬਹੁਤ ਪਿਆਰਾ ਸੀ,
ਚਾਅ ਬੜਾ ਸਕੂਲ ਜਾਣ ਦਾ ਹੁੰਦਾ ਸੀ,
ਟੀਚਰਾਂ ਨੂੰ ਸਭ ਤੋਂ ਪਹਿਲਾ ਕੰਮ ਕਰਕੇ ਵਖਾਣ ਦਾ ਹੁੰਦਾ ਸੀ,
ਮੈ ਤੇ ਹਰ ਟੀਚਰ ਦੀ ਅੱਖ ਦਾ ਤਾਰਾ ਸੀ,   
ਮੇਰਾ ਬਚਪਨ ਮੈਨੂੰ ਬਹੁਤ ਪਿਆਰਾ ਸੀ,
ਹੁਣ ਕਿੱਥੋ ਲਭ ਲਈਏ ਉਹ ਬਚਪਨ ਦੀਆਂ ਮੌਜਾਂ,
ਨਾਲ ਪੜਦੇ ਯਾਰਾਂ ਦੀਆਂ ਫੌਜਾਂ,
ਇਸ ਬਚਪਨ ਦੀਆਂ ਯਾਦਾਂ ਦਾ ਸਾਨੂੰ ਜਿੰਦਗੀ ਭਰ ਦਾ ਸਹਾਰਾ ਹੈਂ,
ਮੇਰਾ ਬਚਪਨ ਅੱਜ ਵੀ ਮੈਨੂੰ ਬਹੁਤ ਪਿਆਰਾ ਹੈਂ ।   
_________________________

315
Shayari / ਨਵਾਂ ਸਾਲ,,,
« on: December 31, 2011, 10:17:03 AM »
    ਰਲ ਕੇ ਰਹਿਣਾ ਸਾਰਿਆ ਨੇ,ਰਹੇ ਦੇਸ਼ ਅੰਦਰ ਸੁਲਾਹ ਤੇ ਸਫਾਈ ਵੀਰੋ।
    ਬੱਚਾ ਕੋਈ ਨਾ ਰਹੇ ਅਨਪੜ ਸਾਡਾ,ਹੋਵੇ ਰੱਜ ਕੇ ਸਭ ਦੀ ਪੜਾਈ ਵੀਰੋ।
    ਭਾਈਚਾਰੇ ਦਾ ਰਹੇ ਸਬੰਧ ਗੂੜਾ,ਅੱਲਾਹ ਵਾਹਿਗੂਰੂ ਰਾਮ ਦੀ ਹੈ ਦੁਹਾਈ ਵੀਰੋ।
    ਗੀਤਾ,ਬਾਈਬਲ,ਕੁਰਾਨ ਤੇ ਗੂਰੂ ਗ੍ਰੰਥ ਦਾ ਹੈ ਮਾਣ ਕਰਨਾ,ਹੋਵੁੇ ਸਭ ਦੀ ਭਲਾਈ ਵੀਰੋ।
    ਹਿੰਦੂ,ਮੁਸਲਿਮ ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ।
 
    ਘਰ ਘਰ ਖੁਸ਼ੀ ਦੇ ਜਸ਼ਨ ਹੋਣ ਸਾਰੇ,ਮੇਰਾ ਦੇਸ਼ ਬੁਲੰਦੀਆਂ ਪਿਆ ਮਾਣੈ।
    ਹਰ ਇਕ ਨੂੰ ਇਸ ਤੇ ਮਾਣ ਹੋਵੇ, ਖੁਸ਼ੀ ਨਾਲ ਆਪਣੀ ਹਿੱਕ ਤਾਣੈ।
    ਸੜਕਾਂ ਤੇ ਕੋਈ ਨਾ ਰੁਲੈ ਐਵੇ,ਘਰ ਘਰ ਵਿਚ ਖਾਣ ਲਈ ਹੋਣ ਦਾਣੈ।
    ਈਰਖਾ ਦੂਈ ਦਵੈਤ ਨਾ ਕਿਧਰੇ ਨਜ਼ਰ ਆਵੈ,ਨਾ ਕੋਈ ਰੁਲਣ ਨਿਤਾਣੈ।
    ਵਿਹਲਾ ਕੋਈ ਨਾ ਏਥੇ ਨਜ਼ਰ ਆਵੇ , ਹਰ ਕੋਈ ਰੱਜ ਕੇ ਕਰੇ ਕਮਾਈ ਵੀਰੋ।
    ਹਿੰਦੂ,ਮੁਸਲਿਮ ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ।
 
     ਸਾਰੇ ਕਰ ਲਵੋਂ ਅੱਜ ਤੋਂ ਪ੍ਰਣ ਵੀਰਨੋ, ਕੋਈ ਨਹੀ ਧੀ ਕੁੱਖ ਵਿਚ ਮਾਰੇਗਾ।
     ਨਾ ਕੋਈ ਕਰੇ ਮੰਗ ਦਾਜ ਦੀ, ਨਾ ਕੋਈ ਧੀ ਬਿਗਾਨੀ ਸਾੜੇਗਾ।
     ਹਰ ਕੋਈ ਰੱਬ ਦਾ ਸੱਚਾ ਆਸ਼ਕ ਬਣ ਕੇ,ਵਰਕੇ ਨਫਰਤ ਵਾਲੇ ਪਾੜੇਗਾ।
     ਨਸ਼ਿਆਂ ਨੂੰ ਕੋਈ ਮੂੰਹ ਨਾ ਲਾਵੇ,ਕੋਈ ਘਰ ਨਹੀਂ ਇਸ ਨੂੰ ਵਾੜੇਗਾ।
     ਝਗੜੇ ਸਾਰੇ ਮਿਟਾਉਣੇ ਆਪਾਂ,ਆਪਸ ਵਿਚ ਨਾ ਕੋਈ ਹੋਵੇ ਲੜਾਈ ਵੀਰੋ।
     ਹਿੰਦੂ,ਮੁਸਲਿਮ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ।
 
      ਕਿਰਤੀ ਤੇ ਕਿਸਾਨ ਦਾ ਮਾਣ ਹੋਵੇ, ਕਿਸਮਤ ਦੇਸ਼ ਦੀ ਜੋ ਚਮਕਾਉਣ ਵਾਲਾ।
      ਉਸ ਵਿਗਿਆਨੀ ਨੂੰ ਕਰੋ ਪ੍ਰਣਾਮ ਵੀਰੋ, ਨਵੇਂ ਨਵੇਂ ਜੋ ਸੰਦ ਬਣਾਉਣ ਵਾਲਾ।
      ਚੰਗੇ ਬੀਜਾਂ ਦੀ ਜਿਸ ਦੇ ਕਾਢ ਕਂਢੀ,ਹਰ ਜੀਵ ਤਾਈਂ ਅਨਾਜ ਪਹੁੰਚਾਉਣ ਵਾਲਾ।
      ਗੱਲਾਂ ਸਿਆਣਿਆ ਦੀਆਂ ਤੇ ਅਮਲ ਕਰਨਾ, ਸੁਖੀ ਰਹੂਗਾ ਅਮਲ ਕਮਾਉਣ ਵਾਲਾ।
      ਹਰ ਇਕ ਦਾ ਫਿਰ ਹੈ ਭਲਾ ਹੋਣਾ,ਕਿਸਮਤ ਚਮਕੇਗੀ ਦੂਣ ਸਵਾਈ ਵੀਰੋ।
      ਹਿੰਦੂ,ਮੁਸਲਿਮ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ।     
      ______________________________________

316
Shayari / ਸੂਰਜ ਹਾਂ ਮੈਂ,,,
« on: December 31, 2011, 02:59:30 AM »
ਸੂਰਜ ਹਾਂ ਮੈਂ, ਟਲਣਾ ਨਹੀਂ, ਚੜ੍ਹ ਜਾਵਾਂਗਾ
ਕਰ ਲਏ ਬੱਦਲ ਜੋ ਮਨ-ਆਈਆਂ ਅੰਬਰ 'ਤੇ
ਚੰਦ ਸਿਤਾਰੇ ਨੱਚ ਉਠਣਗੇ ਮਹਿਫ਼ਲ ਵਿਚ
ਮਾਨਵ ਨੇ ਜਦ ਸੁਰਾਂ ਜਗਾਈਆਂ ਅੰਬਰ 'ਤੇ
______________________

317
Lok Virsa Pehchaan / ਦਰਦ ਨੂੰ ਮਹਿਸੂਸ ਕਰ,,,
« on: December 31, 2011, 01:40:55 AM »
ਸੁੰਨੇ ਪਏ ਚੁਬਾਰਿਆਂ ਦੇ ਦਰਦ ਨੂੰ ਮਹਿਸੂਸ ਕਰ
ਖ਼ਾਲੀ ਘਰਾਂ ਵਿਚਾਰਿਆਂ ਦੇ ਦਰਦ ਨੂੰ ਮਹਿਸੂਸ ਕਰ
ਛੱਡ ਗਏ ਸੰਦੂਕ ਵਿਚ ਪੱਗਾਂ, ਦੁਪੱਟੇ ਲਹਿਰੀਏ
ਘੁੰਗਰੂ ਕਰਮਾਂ ਮਾਰਿਆਂ ਦੇ ਦਰਦ ਨੂੰ ਮਹਿਸੂਸ ਕਰ
ਵੇਖ ਨਾ ਬੇਟੇ ਦੇ ਬਾਹਰ ਜਾਣ ਦੇ ਚਾਅ ਨੂੰ ਨਾ ਵੇਖ
ਮਾਂ ਦੇ ਗਏ ਸਹਾਰਿਆਂ ਦੇ ਦਰਦ ਨੂੰ ਮਹਿਸੂਸ ਕਰ
ਆਪਣੇ ਹੀ ਦਰਦ ਦਾ ਨਾ ਤੂੰ ਹਮੇਸ਼ਾ ਜ਼ਿਕਰ ਕਰ
ਯਾਰਾਂ ਲੋਕਾਂ ਸਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
__________________________

318
Shayari / ਬਦਕਿਸਮਤ ਘੁੱਟ,,,
« on: December 30, 2011, 09:26:27 PM »
ਆਪ ਲਾਈ ਘੁੱਟ
ਬਾਪ ਲਾਈ ਘੁੱਟ

ਆਪ ਹੂਆ ਗੁੱਟ
ਬਾਪ ਹੂਆ ਗੁੱਟ

ਮਸਤ ਗਿਆ ਬਾਪ
ਚਪੇੜ ਗਿਆ ਸੁੱਟ

ਪੁੱਤਰ ਨੇ ਬਾਪ ਨੂੰ
ਲਿਆ ਥੱਲੇ ਸੁੱਟ

ਕੱਢ ਦਿੱਤਾ ਗੰਜ
ਸਿਰ ਦੇ ਵਾਲ ਪੁੱਟ

ਭੱਜ ਗਈ ਬਾਂਹ
ਚਾੜ੍ਹੀ ਐਸੀ ਕੁੱਟ

ਮੁੰਡੇ ਦੀ ਮਾਂ ਦੇਖ
ਬੈਠੀ ਸਿਰ ਸੁੱਟ

ਦੋਨੋਂ ਮਰਦ ਡਿਗੇ
ਖੁਦ ਖਾਲ਼ਾ ਪੁੱਟ

ਏਨਾ ਵੱਡਾ ਰਿਸ਼ਤਾ
ਛੇਤੀ ਗਿਆ ਟੁੱਟ

ਉਜੜ ਗਿਆ ਘਰ
ਹੋਰ ਪੈ ਗਈ ਫੁੱਟ

ਫੁੱਟ ਨਾਲ ਵਧੀ
ਲੁੱਟ ਤੇ ਖਸੁੱਟ

ਮਨਾ! ਐਸੀ ਘੁੱਟ
ਖੂਹ ਖਾਤੇ ਸੁੱਟ

ਨੱਚ ਕੁੱਦ
ਹੋਰ ਮੌਜਾਂ ਲੁੱਟ
________

319
Shayari / ਸ਼ਗਨਾਂ ਦਾ ਗੁੜ,,,
« on: December 30, 2011, 11:03:43 AM »
ਪੀੜੋ ਨੀ ਪੀੜੋ, ਹਾਏ ਜਾਗੋ ਨੀ ਪੀੜੋ
ਯਾਦਾਂ ਦੇ ਵੇਲਣੇ ਵਿੱਚ ਜ਼ਖ਼ਮਾਂ ਨੂੰ ਪੀੜੇ …
ਦਿਲ ਕੜਾਹੇ, ਰੱਤ ਮੇਰੀ ਦੀ ਪੱਤ ਹੈ ਚਾੜੇ,
ਫੇਰ ਬਿਰਹੋਂ ਭੱਠੀ ਅਰਮਾਨਾਂ ਦਾ ਝੋਕਾ ਸਾੜੇ,
ਕਿਤੇ ਭਾਂਬੜ ਸੌਂ ਨਾ ਜਾਣ ਜਾਗੋ ਨੀ ਪੀੜੋ …
ਪੀੜੋ ਨੀ … ਵੇਲਣੇ … ਜ਼ਖ਼ਮਾਂ ਨੂੰ ਪੀੜੋ …
ਫੇਰ ਖੌਲਦੀ ਪੱਤੇ, ਹੰਝੂਆਂ ਦਾ ਨਿਖਾਰ ਪਾਓ,
ਨਿਰਾਸਤਾ ਦੀ ਪੋਣੀ ਨਾਲ, ਆਸਾਂ ਦੀ ਮੈਲ ਲਾਹੋ,
ਕਿਤੇ ਹੰਝੂ ਥੁੜ ਨਾ ਜਾਣ, ਜਾਗੋ ਨੀ ਪੀੜੋ …
ਪੀੜੋ ਨੀ ਪੀੜੋ ... ਵੇਲਣੇ ... ਜ਼ਖ਼ਮਾਂ ਨੂੰ ਪੀੜੋ …
ਫੇਰ ਸੱਧਰਾਂ ਦੀ ਲਾਸ਼ ਤੇ ਕੋਰਾ ਕਫ਼ਨ ਪਾਓ,
ਝੋਰੇ, ਹਾਵੇ, ਹੌਕਿਆਂ ਦੀਆਂ ਉੱਤੇ ਪੇਸੀਆਂ ਲਾਓ,
ਕਿਤੇ ਪੇਸੀਆਂ ਥੁੜ ਨਾ ਜਾਣ, ਜਾਗੋ ਨੀ ਪੀੜੋ …
ਪੀੜੋ ਨੀ ਪੀੜੋ … ਵੇਲਣੇ … ਜ਼ਖ਼ਮਾਂ ਨੂੰ ਪੀੜੋ …
ਜੀਵਨ ਦੇ ਰੰਡੇਪੇ ਨੇ, ਮੌਤ ਤੇ ਹੈ ਚਾਦਰ ਪਾਈ,
ਰਕੀਬਾਂ ਦੀ ਬਰਾਦਰੀ, ਫੇਰ ਦੇਣ ਵਧਾਈ ਆਈ,
ਮੇਲ ਨੂੰ ਸ਼ਗਨਾਂ ਦਾ ਗੁੜ ਵੰਡੋ ਨੀ ਪੀੜੋ …
ਕਿਤੇ ਗੁੜ ਥੁੜ ਨਾ ਜਾਏ, ਜਾਗੋ ਨੀ ਪੀੜੋ …
ਪੀੜੋ ਨੀ ਪੀੜੋ, ਹਾਏ ਜਾਗੋ ਨੀ ਪੀੜੋ,
ਯਾਦਾਂ ਦੇ ਵੇਲਣੇ ਵਿੱਚ ਜ਼ਖ਼ਮਾਂ ਨੂੰ ਪੀੜੋ।
____________________

320
Pics / ਮੇਰੀ ਫੱਟੀ,,,
« on: December 30, 2011, 10:38:18 AM »
ਸੂਰਜਾ-ਸੂਰਜਾ ਫੱਟੀ ਸੁਕਾ।
ਨਹੀਂ ਸੁਕਾਉਣੀ ਘਰ ਨੂੰ ਜਾਹ।
________________

Pages: 1 ... 11 12 13 14 15 [16] 17 18 19 20 21 ... 40