December 21, 2024, 11:07:10 PM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 9 10 11 12 13 [14] 15 16 17 18 19 ... 40
261
Shayari / ਜਰੂਰੀ ਤਾਂ ਨਹੀਂ,,,
« on: February 06, 2012, 04:19:24 AM »
ਅਸੀਂ ਹਾਂ ਤੁਹਾਡੇ ਕੋਲੋਂ ਦੂਰ ਜਿੰਨੇ
ਹੋਈਏ ਦਿਲ ਤੋਂ ਵੀ ਦੂਰ
ਇਹ ਜਰੂਰੀ ਤਾਂ ਨਹੀਂ

ਜਿੰਨੇ ਕਰੀਬ ਹੋ ਤੁਸੀਂ ਦਿਲ ਦੇ
ਅਸੀਂ ਆਈਏ ਉਤਨਾ ਹੀ ਕਰੀਬ
ਇਹ ਜਰੂਰੀ ਤਾਂ ਨਹੀਂ


ਅਸੀਂ ਚਾਹਿਆ ਤੁਹਾਨੂੰ ਸ਼ਾਮ ਸਵੇਰੇ
ਤੁਸੀਂ ਵੀ ਸਾਨੂੰ ਚਾਹੋ
ਇਹ ਜਰੂਰੀ ਤਾਂ ਨਹੀਂ

ਦਿਲ ਤਾਂ ਛੱਡੋ ਜਾਨ ਵੀ ਕੁਰਬਾਨ
ਅਜਿਹਾ ਤੁਸੀਂ ਵੀ ਕਰੋ
ਇਹ ਜਰੂਰੀ ਤਾਂ ਨਹੀਂ

ਦਿਲ ਤਾਂ ਪਿਆਰ ਦਾ ਸਾਗਰ ਹੈ
ਹਰੇਕ ਡੁੱਬ ਕੇ ਪਾਰ ਲੰਘੇ
ਇਹ ਜਰੂਰੀ ਤਾਂ ਨਹੀਂ
 ਲਹਿਰਾਂ ਤਾਂ ਆਉਂਦੀਆਂ ਜਾਂਦੀਆਂ ਨੇ
ਪਰ ਹਰੇਕ ਨੂੰ ਕਿਨਾਰਾ ਮਿਲ ਜਾਏ
ਇਹ ਜਰੂਰੀ ਤਾਂ ਨਹੀਂ

ਅਸੀਂ ਮੰਨ ਲਿਆ ਜੇ ਖੁਦਾ ਤੈਨੂੰ
ਤਾਂ ਮਿਲ ਜਾਏ ਸਾਨੂੰ ਵੀ ਖੁਦਾਈ
ਇਹ ਜਰੂਰੀ ਤਾਂ ਨਹੀਂ
____________

262
Shayari / ਕਾਲਾ ਲੇਖਾ,,,
« on: February 06, 2012, 01:29:14 AM »
ਇਸ ਜੀਵਨ  ਦਾ ਕੀ ਸੀ ਆਦ‌ਿ
ਇਸ ਜੀਵਨ ਦਾ ਅੰਤ ਭਲਾ  ਕੀ
ਸੁਭਾ ਸ਼ਾਮ ਦੇ ਗਮ ਨੂੰ ਚੱਟਦਾ
ਜੀਉਣ ਦਾ ਯਤਨ ਕਰੇ  ਇਨਸਾਨ

ਕੱਲ ਦਾ ਜੀਵਨ ਕਿਸ ਦੇ ਲੇਖੇ
ਅੱਜ ਦਾ ਜੀਵਨ ਕਿਸ ਨੂੰ ਅਰਪਨ
ਇਹ ਬੇਮਕਸਦ ਉਮਰ ਦਾ ਲੇਖਾ
ਕੌਣ ਕਰੇਗਾ ਕੱਲ ਪਰਵਾਣ


ਜਨਮਾਂ  ਤੋਂ  ਇਕ ਪਿਆ  ਭੁਲੇਖਾ
ਅੱਜ ਤੱਕ ਜਿੰਦਗੀ  ਭੁੱਲੀ  ਫਿਰਦੀ
ਇਹ ਦਿਨ ਰਾਤ ਦੀ ਉਲਝੀ  ਤਾਣੀ
ਕਿਹੜੇ  ਗਿਆਨੀ ਅੱਜ  ਸੁਲਝਾਣ

ਚਿਣੀਆਂ ਕਿਸਨੇ  ਇਹ ਦੀਵਾਰਾਂ
ਕਿਸਨੇ ਪਾਈਆਂ ਨੇ ਇਹ ਵੰਡੀਆਂ
ਨੀਝ, ਨਫਰਤ ਨੇ ਧੁੰਧਲੀ  ਕੀਤੀ
ਦੋਸ਼ੀ ਕੋਈ ਨਾ ਸਕੇ ‌‌ ‌ਸ‌ਿੰਞਾਣ

ਮਨੁੱਖਤਾ ਦੇ ਚੇਹਰੇ ਉਤੇ
ਵਿੰਗੀਆਂ ਟੇਡੀਆਂ ਗਮ ਦੀਆਂ ਲੀਕਾਂ
ਹਰ ਚੜ੍ਹਦੇ  ਸੂਰਜ ਦੇ ਨਾਲ
ਹੋਰ ਵੀ ਗੂੜੀਆਂ  ਹੁੰਦੀਆਂ ਜਾਣ

ਸਾਰੇ ਦਿਨ ਦੇ ਕੰਮਾਂ ਪ‌ਿੱਛੋਂ
ਦਿਲ ਨੇ ਇਕ  ਸਵਾਲ ਜੁ ਕੀਤਾ
ਕੀ ਇਹ ਜੀਵ ਕਈਂ ਕਰੋੜਾਂ
ਜੰਮੇ ਨੇ ਬਸ ਗਮ ਹੰਢਾਣ
ਵਰਤਮਾਨ  ਦਾ ਕਾਲਾ ਲੇਖਾ
ਕਿੰਝ ਹੋਵੇਗਾ ਕੱਲ ਪਰਵਾਣ 
_______________

263
Lok Virsa Pehchaan / ਮਾਘ,,,
« on: February 05, 2012, 10:19:04 PM »
ਕੱਕਰ ਕੋਰਾ ਕਹਿਰ ਦਾ, ਮਹੀਨਾ ਚੜ੍ਹਿਆ ਮਾਘ,
ਬੁੱਕਲ ਦੇ ਬਿਨ ਨਾ ਸਰੇ, ਨਾ ਸੁੱਤਿਆਂ ਨਾ ਜਾਗ।

ਦਸ ਦਸ ਦਿਨ ਧੁੰਦ ਨਾ ਮਿਟੇ, ਲੱਗੇ ਪੈਂਦੀ ਭੁਰ,
ਮੂੰਹ ਨੂੰ ਮੂੰਹ ਨਾ ਦਿਸਦਾ, ਕੀ ਦਿਸਣਾ ਹੈ ਦੂਰ।

ਮੂੰਹ ਹੱਥ ਧੋ ਕੇ ਸਾਰਦੇ, ਪੰਜ ਇਸ਼ਨਾਨੇ ਕਰਨ,
ਗੱਲ੍ਹਾਂ ਤਿੜਕਣ ਠੰਡ ਨਾ, ਹੋਰ ਕਿੰਨਾ ਕੁ ਠਰਨ।
 
ਰੱਬ ਰੱਬ ਆਪੇ ਹੋਂਵਦਾ, ਠਰਦਿਆਂ ਵੱਜਦੇ ਦੰਦ,
ਸੜਕਾਂ ਰੁਕ ਰੁਕ ਚੱਲਦੀਆਂ, ਆਉਣਾ ਜਾਣਾ ਬੰਦ।

ਵਿੱਛੜਦਿਆਂ ਧੁੱਪ ਘੇਰਿਆ, ਤਪਸ਼ ਜੇਠ ਤੇ ਹਾੜ੍ਹ,
ਮੁੜਦਿਆਂ ਪਾਲਾ ਪੈ ਗਿਆ, ਰੁਕ ਜਾ ਮੌਕਾ ਤਾੜ।

ਚਾਰੇ ਕੁੰਟਾ ਗਾਹੀਆਂ, ਚੱਲ ਮੁੜ ਚੱਲੀਏ ਦਰਬਾਰ,
ਗਲਵਕੜੀ ਸ਼ਹੁ ਦੀ ਮਿਲੇ, ਸਭ ਕੁਝ ਦੇਈਏ ਹਾਰ॥
____________________________

264
Shayari / ਦੋਸਤ,,,
« on: February 05, 2012, 10:59:04 AM »
ਬੜੇ ਦੋਸਤ ਨੇ ਮੇਰੇ
ਕੁੱਝ ਖਾਸ ਬਹੁਤ, ਤੇ ਕੁੱਝ ਬਹੁਤ ਪਿਆਰੇ
ਇਕ ਸੀ ਜੀਹਦੇ ਨਾਲ ਮੈਨੂੰ ਮੁਹੱਬਤ ਵੀ ਬਹੁਤ ਸੀ
ਕੁੱਝ ਮੁਲਕ ਛੱਡ ਕੇ ਚਲੇ ਗਏ
ਕੁੱਝ ਇਕ ਨੇ ਘਰ ਬਦਲ ਲਏ
ਕਿਸੇ ਨੇ ਮੈਨੂੰ ਛੱਡ ਦਿੱਤਾ ਤੇ ਕਈਆਂ ਨੂੰ ਮੈਂ
ਕੁੱਝ ਇਕ ਨਾਲ ਬੋਲ ਚਾਲ ਹੈ ਕੁੱਝ ਨਾਲ ਨਈ
ਕੋਈ ਆਪਣੀ ਆਕੜ ਦੀ ਵੱਜਾਹ ਨਾਲ ਨਈ ਬੋਲਦਾ
ਤੇ ਕਈ ਵਾਰੀ ਮੇਰੀ ਵੀ ਅੱਣਖ਼ ਮੈਨੂੰ ਰੋਕਦੀ ਏ
ਓਹ ਸਭ ਜਿਥੇ ਵੀ ਨੇ ਜਿਵੇਂ ਵੀ ਨੇ
ਮੈ ਹੁਣ ਵੀ ਓਹਨਾਂ ਨੂੰ ਚਾਉਂਦਾ ਹਾਂ
ਤੇ ਹਰ ਵਕ਼ਤ ਯਾਦ ਵੀ ਕਰਦਾ ਹਾਂ
ਕਿਓਂ ਕੇ ਮੈਂ ਓਹਨਾਂ ਨਾਲ ਜਿੰਦਗੀ ਦੇ
ਯਾਦਗਾਰ ਵ੍ਕ਼ਤੇ-ਦਿਨ ਗੁਜਾਰੇ ਨੇ ।
____________________

265
Shayari / ਸੱਜਣ ਜੀ,,,
« on: February 05, 2012, 04:51:28 AM »
ਹਰ ਸੰਗਰਾਂਦੇ ਸੱਜਣ ਜੀ  ਥੋਡੇ ਬੂਹੇ ਮੁਹਰਿਓ ਲੰਘਾਂ
ਖੁੱਲਣ ਕਦੇ ਜੰਗਾਲੇ ਜਿੰਦਰੇ  ਰੱਬ ਤੋ  ਇਹੀ    ਮੰਗਾਂ

ਮੁਸ਼ਕਿਲਾਂ ਬਸ ਇਕ ਇਕ ਕਰਕੇ ਦਿਨ ਬੇ ਦਿਨ ਵਧ ਗਈਆਂ
ਪਰਤਣ ਵਾਲੀਆਂ ਡੰਡੀਆਂ ਵਿੱਚ ਡਰ ਕੋਬਰਿਆਂ ਦਿਆਂ ਡੰਗਾਂ

ਕਾਂਸ਼ ਕਦੇ ਜੇ ਮੌਕਾ ਦੇਵੋ     ਇਕ ਇਕ  ਦੁੱਖ ਮੈ    ਵੰਡਾਂ
ਥੋਡੀਆਂ ਮਿਰਚਾਂ ਮਿੱਠੀਆਂ ਸਾਂਨੂੰ ਕੀ ਮਾਖਿਓ ਕੀ  ਖੰਡਾਂ

ਮੰਨਦੀਆਂ ਸਾਡੇ ਸੁਖ ਚੈਨ ਹੱਕ  ਖੋਹ ਲਏ ਨੀਤਾਂ ਦਿਆਂ ਨੰਗਾਂ
ਕਾਂਸ਼ ਕੁਲਾਂ ਦਾ ਨਾਸ ਹੋ ਜਾਏ ਜੋ ਦੇਣ ਦੁੱਖਾਂ   ਦੀਆਂ     ਪੰਡਾਂ

ਕਿਹੜੀ ਧਰਤੀ ਸਾਡੀ ਅਸੀ ਕਿੱਥੇ   ਪੈਰ    ਟਿਕਾਈਏ
ਅੱਖਿਓ ਅੰਨੇ  ਜਿਨਾਂ ਕੀਤੀਆਂ    ਕਾਂਣੀਆਂ        ਵੰਡਾਂ

ਦੁੱਧ ਦਹੀਆਂ ਖੋਹਕੇ ਵੰਡਣ ਸਾਂਨੂੰ ਫੀਮ ਸ਼ਰਾਬਾਂ   ਭੰਗਾਂ
ਕਿਧਰ ਪੌਣ ਕਲਿਹਣੀ ਛੱਡ ਰਾਕਸ਼ਾਂ ਲੈਗਈ ਮਸਤ ਮਲੰਗਾਂ

ਖੇਤਾਂ ਵਿੱਚ ਮਰਨ ਤੇ ਜੰਮਣ ਜਿਹੜੇ     ਢਿੱਡੋ ਭੁੱਖਣ ਭਾਂਣੇ
ਸੱਪਾਂ ਦੀਆਂ ਸਿਰੀਆਂ ਮਿਧਦੇ ਮਿਧਦੇ ਮਰ ਜਾਂਦੇ ਮੰਗਦੇ ਮੰਗਾਂ

ਬਹੁਤ ਡਰਾਇਆ ਰਾਜਿਆ  ਦਿਲ ਨੂੰ ਪ੍ਰਦੇਸੀਂ ਬਦਲਿਆਂ   ਰੰਗਾਂ
ਕਤਲ ਮੁਕੱਦਮੇ ਜੇਲ੍ਹਾਂ ਧੋਖੇ     ਅਣਹੋਣੀਆਂ   ਦੀਆਂ      ਤਰੰਗਾਂ

ਕਿੱਥੋ   ਤੱਕ ਭੱਜੋਗੇ  ਦੱਸੋ       ਦੋ   ਡੰਗਾਂ  ਦੀ   ਰੋਟੀ     ਲਈ
ਕੋਸ਼ਿਸ਼   ਕਰਿਓ ਬਦਲ ਸਕਾਂਗੇ ਇਹ ਵਤਨ ਦੇ ਢਾਂਚਿਆਂ ਢੰਘਾਂ
__________________________________

266
Shayari / ਮਸੁਕਾਨ,,,
« on: February 05, 2012, 02:03:18 AM »
ਮਸੁਕਾਨ ਅਤੇ ਹੱਸਣਾ ਇਸ ਕਰਕੇ ਨਹੀਂ ਗਵਾਚਦਾ ਕਿ ਅਸੀਂ ਬਿਰਧ ਹੁੰਦੇ ਜਾਂਦੇ ਹਾਂ, ਪਰ ਅਸੀਂ ਇਸ ਕਰਕੇ ਬਿਰਧ ਹੁੰਦੇ ਹਾਂ ਕਿ,  ਮੁਸਕਾਨ ਅਤੇ ਹੱਸਣਾ ਗੁਵਾ ਬਹਿੰਦੇ ਹਾਂ।
________________________________________________________________________________________

267
Pics / kal nu aaiyeo bai sare,,,
« on: January 31, 2012, 09:14:49 AM »
kal nu kalakh kabaddi cup aaiyeo bai sare,,,

268
Shayari / ਪਿਆਰ ਤੇਰਾ,,,
« on: January 30, 2012, 04:51:37 AM »
ਪਿਆਰ ਤੇਰਾ ਸੋਹਣਿਆ ਆਜ਼ਾਰ ਹੋ ਗਿਆ
ਇਹ ਦਿਲ ਮੇਰਾ ਯਾਦਾਂ ਦਾ ਬਜ਼ਾਰ ਹੋ ਹਿਆ

ਪੁੱਛ ਲਵੇ ਹਾਲ ਕਿਸੇ ਰਸਤੇ ਚ ਮਿਲ ਕੇ ?
ਨਿਰਮੋਹਾ ਬੜਾ ਹੁਣ ਦਿਲਦਾਰ ਹੋ ਗਿਆ

ਹੰਝੂਆਂ ਨਾਲ਼ ਭਿੱਜਾ ਉਸ ਮੁੰਹ ਸੀ ਘੁਮਾ ਲਿਆ
ਵਿਛੋੜੇ ਦੇ ਪਲਾਂ ਨਾਲ਼ ਕਿੰਜ ਦੋ ਚਾਰ ਹੋ ਗਿਆ

ਚੰਨ ਵੱਲੋ ਆਉ ਕਦੇ ਪਰੀ ਉਹੀ ਉੱਡ ਕੇ
ਦਿਲ ਚੰਦਰੇ ਨੂੰ ਪੱਕਾ ਇਤਬਾਰ ਹੋ ਗਿਆ

ਛੋਹ ਗਿਆ ਏਦਾਂ ਕੁਛ ਦਿਲ ਦੀਆਂ ਤਾਰਾਂ ਨੂੰ
ਚੁੱਪ-ਚੁੱਪ ਰਹਿਣ ਵਾਲਾ ਫ਼ਨਕਾਰ ਹੋ ਗਿਆ
_______________________

269
Shayari / ਦਾਅ ਕਿਸੇ ਦਾ,,,
« on: January 30, 2012, 04:13:41 AM »
ਦਾਅ ਕਿਸੇ ਦਾ ਲਗਦਾ ਜਿਥੇ ਹਰ ਕੋਈ ਲਾਉਦਾ ਏ
ਕੋਈ ਫੜਿਆ ਜਾਵੇ ਚੋਰ ਨਹੀ ਤਾਂ  ਸਾਧ ਕਹਾਉਦਾ ਦੇ

ਧੱਕੇ ਚੜ ਜਾਏ ਆਸ਼ਕ ਕੁਟ ਕੁਟ ਹਾਲ ਗਵਾ ਦਿੰਦੇ
ਭੂਤ ਆਸ਼ਕੀ ਦਾ ਗੱਭਰੂ ਉਹਦੇ ਸਿਰ ਤੋ ਲਾਅ  ਦਿੰਦੇ
ਗੇੜੀ ਭਾਵੇ ਸ਼ਾਮ ਨੂੰ ਹਰ ਕੋਈ ਆਪ ਵੀ ਲਾਉਦਾ ਏ
ਕੋਈ ਫੜਿਆ ਜਾਵੇ ਚੋਰ ਨਹੀ  ਸਾਧ ਕਹਾਉਦਾ ਏ

ਸਜ਼ਾ ਕਿਸੇ ਨੂੰ ਦੇਣ ਲਈ ਹਰ ਕੋਈ ਕਾਹਲਾ ਹੁੰਦਾ ਏ
ਦੋਸ ਕਿਸੇ ਵਿਚ ਲੱਭਣਾ ਬੜਾ ਸੁੱਖਾਲਾ ਹੁੰਦਾ ਏ
ਆਪਣੀਆਂ ਗੱਲਾ ਤੇ ਬੰਦਾ ਨਿਤ ਪਰਦੇ ਪਾਉਦਾ ਏ
ਕੋਈ ਫੜਿਆ ਜਾਵੇ ਚੋਰ ਨਹੀ ਤਾਂ  ਸਾਧ ਕਹਾਉਦਾ ਏ

ਕੀ ਫਾਇਦਾ ਏ ਦੋਸ਼ ਬਿਗਾਨਿਆ ਦੇ ਵਿਚ ਕੱਢਣ ਦਾ
ਧੀ ਕਰ ਲੈਦੀ ਫੈਸਲਾ ਜਦ ਘਰ ਚੋਰੀ  ਛੱਡਣ ਦਾ
ਕੋਈ ਪੁਤ ਬਿਗਾਨੇ ਨੂੰ ਦੱਸ ਕਿਉ ਕਤਲ ਕਰਾਉਦਾ ਏ
ਕੋਈ ਫੜਿਆ ਜਾਵੇ ਚੋਰ ਨਹੀ ਤਾਂ  ਸਾਧ ਕਹਾਉਦਾ ਏ
_____________________________


.

270
Shayari / ਚਿਰਾਗ,,,
« on: January 29, 2012, 11:00:48 PM »
ਮੈ ਜਿਨ੍ਹਾ ਲਈ ਨੀਰ ਹੋ ਗਿਆ ਸਾਂ,
ਉਹਨਾ ਮੇਰੇ ਪਥਰਾ ਚੁੱਕੇ ਵਹਿਣਾ ਨੁੰ ਅਪਨਾ ਲਿਆ।
ਮੈ ਜਿਨ੍ਹਾ ਲਈ ਜਜਬਾਤ ਬਣਿਆਂ ਸਾਂ,
ਉਹਨਾ ਮੈਨੂੰ ਓਪਰਾ ਜਿਹਾ ਖਿਆਲ ਸਮਝ ਲਿਆ।
ਮੈ ਜਿਨ੍ਹਾ ਲਈ ਪਿਆਰ ਹੋ ਗਿਆ ਸਾਂ,
ਉਹਨਾਂ ਮੈਨੂੰ ਦੋ-ਚਿਤੀ ਵਿਚ ਗਵਾ ਲਿਆ।
ਤੇ ਮੈ,
ਜਿਨ੍ਹਾ ਲਈ ਕੁਝ ਵੀ ਨਾ ਬਣ ਸਕਿਆ,
ਉਹਨਾ ਦੇ ਦਿਲ ਦਰਗਾਹ ਅੰਦਰ,
ਇਕ ਚਿਰਾਗ ਮੇਰੇ ਲਈ ਬਲਦਾ ਏ।

ਕਿਨਾ ਅਜੀਬ ਲਗਦਾ ਏ,
ਕਿਸੇ ਲਈ ਸਭ ਕੁਝ ਬਣ ਜਾਂਣਾਂ ਤੇ,
ਇਕੱਲੇ ਰਹਿ ਜਾਣਾ,
ਕਿਸੇ ਲਈ ਕੁਝ ਵੀ ਨਾ ਬਣ ਸਕਣਾ ਤੇ,
ਸਜੇ ਰਹਿਣਾ ਫੁੱਲਾਂ ਵਾਂਗੂੰ ਉਸ ਦੇ ਬਗੀਚੇ ਵਿੱਚ।

ਕਾਸ਼ ! ਕੇ ਮੈ ਉਹ ਚਿਰਾਗ ਬਣ ਜਾਂਦਾ,
ਜੋ ਮੇਰੇ ਚਾਹੁਣ ਵਾਲਿਆਂ ਦੇ ਦਿਲਾਂ ਦੀ ਦਹਿਲੀਜ ਤੇ ਬਲਦੈ,
ਜਿਨ੍ਹਾਂ ਲਈ ਮੈ ਕੁਝ ਵੀ ਨਾ ਬਣ ਸਕਿਆ।
_______________________

271
Shayari / ਹਮਨੇ ਭੀ ਠਾਨ ਲੀ,,,
« on: January 29, 2012, 09:44:50 PM »
    ਬਾਦਲੋਂ ਕੇ  ਦਰਮਿਆਂ  ਏਕ ੲੈਸੀ  ਸਾਜ਼ਿਸ਼ ਹੁਈ
    ਮੇਰਾ ਘਰ ਮਿੱਟੀ ਕਾ ਥਾ ਮੇਰੇ ਹੀ ਘਰ ਬਾਰਿਸ਼ ਹੁਈ।
    ਉਸਕੀ ਭੀ  ਜ਼ਿਦ ਥੀ  ਬਿਜਲੀਆਂ  ਗਿਰਾਨੇ ਕੀ
    ਹਮਨੇ ਭੀ ਠਾਨ ਲੀ  ਵਹੀਂ ਆਸ਼ਿਆਂ ਬਨਾਨੇ ਕੀ’।
    ___________________________

272
Shayari / ਬੰਦਾ ਮਾੜਾ,,,
« on: January 29, 2012, 09:21:49 PM »
    ਜੰਝੂ ਪਾ ਲਿਆ  ਨੇਕ ਹੋ ਗਿਆ  ਨਹੀਂ ਤਾਂ ਬੰਦਾ ਮਾੜਾ
    ਸੁਨੱਤ ਕਰ ਲਈ ਨੇਕ ਹੋ ਗਿਆ ਨਹੀਂ ਤਾਂ ਬੰਦਾ ਮਾੜਾ
    ਅੰਮ੍ਰਿਤ ਛਕ ਲਿਆ ਨੇਕ ਹੋ ਗਿਆ ਨਹੀਂ ਤਾਂ ਬੰਦਾ ਮਾੜਾ
    ਏਸ ਤਰਾਂ  ਬੰਦਾ ਯਾਰੋ ਰਿਹਾ  ਮਾੜਾ  ਦਾ  ਮਾੜਾ’।
    ____________________________

273
Shayari / ਗ਼ਜ਼ਲ,,,
« on: January 29, 2012, 12:37:27 PM »
ਰੁੱਖਾਂ ਵਾਂਗੂ ਤੱਤੀਆਂ ਠੰਡੀਆਂ, ਪਿੰਡੇ ਉੱਤੇ ਸਹਿ ਜਾਂਦਾ ਹਾਂ।
ਸੱਜਣ ਮੌਸਮ ਵਾਂਗ ਬਦਲਦੇ, ਵੇਖ ਭੁਚੱਕਾ ਰਹਿ ਜਾਂਦਾ ਹਾਂ।

ਮੇਰੇ ਮਨ ਮਸਤਕ ਦੇ ਅੰਦਰ, ਸੋਚ ਦੇ ਦੰਗਲ ਚਲਦੇ ਰਹਿੰਦੇ,
ਕਈਆਂ ਨੂੰ ਮੈਂ ਢਾਹ ਲੈਂਦਾ ਹਾਂ, ਕਈਆਂ ਕੋਲੋਂ ਢਹਿ ਜਾਂਦਾ ਹਾਂ।

ਧੁੱਪ ਦੇ ਵਾਂਗੂ ਖਿੜਿਆ ਹੋਇਆ, ਸਿਖਰ ਦੁਪਹਿਰਾ ਰੁੱਸ ਨਾ ਜਾਵੇ,
ਵੇਖ ਕੇ ਸਿਰ 'ਤੇ ਚੜਿਆ ਬੱਦਲ, ਹਾਉਕਾ ਭਰ ਕੇ ਰਹਿ ਜਾਂਦਾ ਹਾਂ।

ਕੰਨਾਂ ਦੇ ਵਿਚ ਅੱਜ ਵੀ ਉਸਦੇ ਮਿੱਠੇ-ਮਿੱਠੇ ਬੋਲ ਸੁਣੀਂਦੇ,
ਨਾ ਚਾਹ ਕੇ ਵੀ ਬਹੁਤੀ ਵਾਰੀ ਯਾਦਾਂ ਅੰਦਰ ਵਹਿ ਜਾਂਦਾ ਹਾਂ।

ਪੱਕੀ ਗੱਲ ਹੈ ਹੋਰਾਂ ਵਾਂਗੂ ਮੇਰੇ ਵਿਚ ਵੀ ਔਗੁਣ ਹੋਣੈਂ,
ਸਭ ਤੋਂ ਵੱਡਾ ਔਗੁਣ ਮੇਰਾ, ਮੂੰਹ ਤੇ ਸੱਚੀਆਂ ਕਹਿ ਜਾਂਦਾ ਹਾਂ।

ਸੱਚ ਝੂਠ ਨੂੰ ਪੁੱਛਦਾ ਸੀ ਕੱਲ ਸੱਚੋ-ਸੱਚੀ ਦੱਸੀਂ ਮੈਨੂੰ,
ਸੱਚਾ ਹੁੰਦਾ ਹੋਇਆ ਵੀ ਮੈਂ 'ਕੱਲਾ ਕਾਹਤੋਂ ਰਹਿ ਜਾਂਦਾ ਹਾਂ।
_______________________________

274
Shayari / ਦੂਰ ਭ੍ਰਿਸ਼ਟਾਚਾਰ,,,
« on: January 29, 2012, 08:02:04 AM »
ਤਖਤਾਂ ਗੱਦੀਆਂ ਵਾਲਿਓ, ਕੰਨ ਦੇ ਸੁਣੋ ਆਵਾਜ਼।
ਹਿੱਲਣ ਲੱਗੀਆਂ ਗੱਦੀਆਂ, ਹਿੱਲ ਰਹੇ ਹੁਣ ਰਾਜ।
ਹੁਣ ਨਾ ਵੱਜਣੇ ਏਸ ਥਾਂ, ਜਬਰ ਜ਼ੁਲਮ ਦੇ ਸਾਜ਼।
ਸਿਰ ਤੇ ਸੱਚ ਨਿਆਂ ਦੇ , ਹੁਣ ਤਾਂ ਸਜਣਾ ਤਾਜ।
ਬੈਠਣਗੇ ਹੁਣ ਤਖਤ ਤੇ, ਪਰਜਾ ਦੇ ਹਿੱਤਕਾਰ।
ਸਾਫ ਕਰਨਗੇ ਲੋਕ ਹੁਣ, ਗੰਦ ਤੇ ਭ੍ਰਿਸ਼ਟਾਚਾਰ।

ਕੀਤੇ ਇਸ ਥਾਂ ਲੋਟੂਆਂ, ਕਿਰਤੀ ਲਹੂ ਲੁਹਾਨ।
ਰਿਸ਼ਵਤ ਵੱਢੀ ਖਾ ਲਿਆ, ਕੁਰਸੀ ਦਾ ਈਮਾਨ।
ਥਾਂ ਥਾਂ ਬੁੜ੍ਹਕਣ ਚੌਧਰੀ, ਰਿਸ਼ਵਤਖੋਰ ਸ਼ੈਤਾਨ।
ਨਸ਼ਿਆਂ ਸਭ ਸੁੜ੍ਹਾਕ ਲਏ, ਧੀਆਂ ਪੁੱਤ ਜੁਆਨ।
ਉੱਠ ਤੁਰੇ ਹੁਣ ਲੋਕ ਸਭ, ਦੇਸ਼ ਦਾ ਕਰਨ ਸੁਧਾਰ।
ਆਪਣੀ ਮੌਤੇ ਮਰੇਗਾ, ਹੁਣ ਕੂੜ ਤੇ ਭ੍ਰਿਸ਼ਟਾਚਾਰ।

ਠੱਗੀ ਚੋਰੀ ਹੇਰਾ ਫੇਰੀ, ਦੋ ਨੰਬਰੀ ਥਾਂ ਥਾਂ ਕਾਰ।
ਅਣਖ ਜ਼ਮੀਰਾਂ ਵੇਚੀਆਂ, ਵਿਕਦੇ ਨੇ ਕਿਰਦਾਰ।
ਦੇਸ਼ ਕੌਮ ਦੀ ਗੱਲ ਨਾ, ਸ਼ਰਮ ਨਾ ਸੱਚ ਆਚਾਰ।
ਬਾਹਰੋਂ ਦਿਸੇ ਚਾਨਣਾ, ਦਿਲ ਵਿਚ ਘੋਰ ਅੰਧਾਰ।
ਲੋਕ ਨੇ ਮੰਗਦੇ ਅਮਨ ਸ਼ਾਂਤੀ, ਰੋਟੀ ਤੇ ਰੁਜ਼ਗਾਰ।
ਕਹਿੰਦੇ ਮਿਲ ਕੇ ਕਰਾਂਗੇ, ਹੁਣ ਦੂਰ ਭ੍ਰਿਸ਼ਟਾਚਾਰ।
__________________________

275
Shayari / ਹੱਕ,,,
« on: January 29, 2012, 04:13:47 AM »
ਦਸ ਖ਼ਰਬ ਇਨਸਾਨੋਂ, ਜ਼ਿੰਦਗੀ ਸੇ ਬੇਗ਼ਾਨੋ,
ਦੋਸਤੋ ਕੋ ਪਹਿਚਾਨੋ, ਦੁਸ਼ਮਨੋਂ ਕੋ ਪਹਿਚਾਨੋ।
ਸਿਰਫ਼ ਚੰਦ ਲੋਗੋਂ ਨੇ, ਹੱਕ ਤੁਮਾਰਾ ਛੀਨਾ ਹੈ,
ਖ਼ਾਕ ਐਸੇ ਜੀਨੇ ਪਰ, ਯੇਹ ਭੀ ਕੋਈ ਜੀਨਾ ਹੈ।
_________________________

276
Shayari / ਭਾਵਨਾਵਾਂ ਦਾ ਖੇਲ,,,
« on: January 29, 2012, 02:37:14 AM »
ਆਪਣੇ ਆਪਣੇ ਖਿੱਤੇ ਵਿਚ ਹਰ ਪਾ ਬੱਲਦੀ ਤੇ ਤੇਲ ਰਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ  ਭਾਵਨਾਵਾਂ ਨਾਲ ਖੇਲ ਰਿਹਾ

ਢਾਡੀ ਵਾਰਾ ਗਾਕੇ ਡੌਲੇ ਫਰਕਣ ਲਾ ਦਿੰਦੇ
ਗਾਉਣ ਵਾਲੇ ਕਈ ਵਾਰ ਜੱਟਾ ਤੋ ਕਤਲ ਕਰਾ ਦਿੰਦੇ
ਗਾਉਣਗੇ ਜੱਟ ਅੱਜ ਸੱਪ ਵਾਗੂੰ ਵੈਰੀ ਦੀ ਹਿਕ ਤੇ ਮੇਹਲ ਹਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ  ਭਾਵਨਾਵਾਂ ਨਾਲ ਖੇਲ ਰਿਹਾ

ਬਜੁੱਰਗ ਹੋਇਆਂ ਨੂੰ ਕੱਥਾ ਵਾਚਕ ਫਿਰ ਨਾਮ ਜਪਾਉਦੇ ਨੇ
ਨਰਕ ਸੁਵਰਗਾਂ ਵਾਲੇ ਫਿਰ ਮਸਲੇ ਸਮਝਾਉਦੇ ਨੇ
ਗੁਰੂ ਦੇ ਲੜ ਹੁਣ ਲੱਗਜਾ ਸਾਰੀ ਉਮਰ ਨਹੀ ਤੈਨੂੰ ਵਿਹਲ ਰਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ  ਭਾਵਨਾਵਾਂ ਨਾਲ ਖੇਲ ਰਿਹਾ

ਚੜੀ ਜਵਾਨੀ ਇੱਸ਼ਕ ਮੁੱਸ਼ਕ ਦੀਆਂ ਗੱਲਾ ਭਾਉਦੀਆਂ ਨੇ
ਬੰਦਾ ਉਹੀ ਸੱਚ ਮੰਨਦਾ ਜੋ ਫਿੱਲਮਾ ਸਮਝਾਉਦੀਆਂ ਨੇ
ਫਿੱਲਮਾ ਵਾਲਾ ਪਿਆਰ ਵੀ ਹਰ ਆਸਕ ਦਾ ਫੇਲ ਰਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ  ਭਾਵਨਾਵਾਂ ਨਾਲ ਖੇਲ ਰਿਹਾ
_________________________________

277
ਸਵਾਲ ਜਵਾਬ ਦਇਆ ਸਿੰਘ ਗੁਰੂ ਗੋਬਿੰਦ ਸਿੰਘ

278
Religion, Faith, Spirituality / ਚੰਦਰੀ,,,
« on: January 26, 2012, 04:45:24 AM »
ਪੁੱਤ ਦੇ ਵਿਆਹ ਤੋਂ ਪਹਿਲਾਂ ਨਹੁੰ ਦੀ ਫੋਟੋ ਕਰਤਾਰੋ ਨੇ ਕੋਠੀ ਦੇ ਹਾਲ ਵਿਚ ਟੰਗਵਾ ਦਿੱਤੀ । ਤੇ ਹਰ ਰੋਜ ਹੀ ਕਹਿੰਦੀ , ਐਸ ਚੰਦਰੀ ਦੀ ਫੋਟੋ ਵੇਖੇ ਬਿਨ੍ਹਾ ਤਾਂ ਮੇਰਾ ਦਿਨ ਹੀ ਚੰਗਾ ਨੀਂ ਲੰਘਦਾ ।

    ਵਿਆਹ ਦੇ ਥੋੜ੍ਹੇ ਦਿਨਾਂ ਬਾਅਦ ਹੀ ਬੋਲੀ,  ਐਥੋਂ ਲਾਹੋ ਫੋਟੋ ਇਹਦੀ । ਜਿਦ੍ਹੇ ਇਸ ਚੰਦਰੀ ਦੀ ਫੋਟੋ ਮੱਥੇ ਲੱਗੇ ਸਮਝੋ ਸਾਰਾ ਦਿਨ ਹੀ ਖਰਾਬ ।
    ___________________________________________________________________________

279
Shayari / ਬਲੈਕ ਲਿਸਟ,,,
« on: January 26, 2012, 03:56:10 AM »
ਮੋਬਾਈਲ ਮੇਰੇ ਵਿਚ
ਬਲੈਕ ਲਿਸਟ ਦੇ ਨਾਂ ਦਾ ਹੈ
ਇੱਕ ਸੌਫਟ ਵੇਅਰ
ਜਿਸਦਾ ਫੋਨ ਨਾ ਸੁਣਨਾ ਹੋਵੇ
ਉਸ ਦਾ ਨੰਬਰ ਭਰ ਦੇਵੋ
ਆਪਣੇ ਆਪ ਮੋਬਾਈਲ ਇਹ
ਅਣਚਾਹਿਆਂ ਬੰਦਿਆਂ ਦਾ ਨੰਬਰ
ਮੋੜ ਹੈ ਦਿੰਦਾ
ਪੱਕਾ ਰਿਸ਼ਤਾ ਤੋੜ ਹੈ ਦਿੰਦਾ
 
ਇੱਕ ਦਿਨ ਵਿਹਲੇ ਬੈਠਿਆਂ ਬੈਠਿਆਂ
ਮੋਬਾਈਲ ਫੋਨ ਨਾਲ
ਚੁਹਲਾਂ ਕਰਦਾ
ਨਵਾਂ ਜਾਣਨ ਦੀ ਕੋਸ਼ਿਸ਼ ਕਰਦਾ
ਬਲੈਕ ਲਿਸਟ ਵਿਚ
ਜਾ ਵੜਿਆ ਮੈਂ
ਵੇਖਣ ਲੱਗਿਆ
ਕਿਹੜੇ ਕਿਹੜੇ
ਕੀਹਦੇ ਕੀਹਦੇ
ਨੰਬਰ ਬਲੈਕ ਲਿਸਟ ਵਿਚ ਆਏ
ਪੱਕੇ ਰਿਸ਼ਤੇ ਨਿਭ ਨਾ ਪਾਏ
 
ਤੜਪ ਉØੱਠਿਆ
ਪਰ ਵੇਂਹਦੇ ਸਾਰ
ਕਿ ਸਾਰੇ ਨੰਬਰ
ਮਨ ਦੇ
ਸਭ ਤੋਂ ਵੱਧ ਸਨ ਨੇੜੇ
ਕਦੇ ਸਨ
ਅਤਿ ਦੇ ਪਿਆਰੇ ਜਿਹੜੇ
ਪਤਾ ਨਹੀਂ
ਕੀ ਹੋਏ ਝੇੜੇ
ਬਲੈਕ ਲਿਸਟ ਵਿਚ
ਤੁਰ ਗਏ ਸਭ
ਅੱਖਾਂ ਵਿਚੋਂ ਖੁਰ ਗਏ ਸਭ
 
ਫੋਨ ਮੇਰੇ ਦੇ ਅੰਦਰ
ਇੱਕ ਬਲੈਕ ਲਿਸਟ ਹੈ।
_____________

280
Shayari / ਅਹਿਸਾਸ,,,
« on: January 26, 2012, 03:37:37 AM »
ਸੱਟ ਜਦੋਂ ਲੱਗੂ ਦਿਲ 'ਤੇ
ਅਹਿਸਾਸ ਹੋਊ ਉਦੋਂ ਤੈਂਨੂੰ
ਦਰਦ ਉਸ ਦੇ ਵੀ
ਉਨਾਂ ਹੀ ਹੋਇਆ ਹੋਵੇਗਾ
ਜਿਸ ਨੂੰ ਤੂੰ ਠੋਕਰ ਮਾਰੀ ਸੀ ।
________________

Pages: 1 ... 9 10 11 12 13 [14] 15 16 17 18 19 ... 40