December 21, 2024, 11:08:45 PM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 8 9 10 11 12 [13] 14 15 16 17 18 ... 40
241
Shayari / ਰੋਟੀ,,,
« on: February 10, 2012, 11:29:05 AM »
ਭੁੱਖੇ ਢਿੱਡ ਨਾ ਘਰ ਤੋਂ ਤੁਰੀਏ, ਚਾਹੇ ਲੱਖ ਮਜਬੂਰੀ
ਰਿਜਕ ਲਈ ਤੂੰ ਫਿਰਨਾ ਮਿੱਤਰਾ, ਰੋਟੀ ਬਹੁਤ ਜ਼ਰੂਰੀ।
ਸਬਰ ਪਿਆਲਾ ਮਹਿੰਗਾ ਭਰਦਾ, ਸਸਤੀ ਮਿਲੇ ਗ਼ਰੂਰੀ,
ਰੁੱਖੀ ਸੁੱਕੀ ਹੱਸ ਕੇ ਖਾ ਲੈ, ਨਹੀਂ ਮਿਲਦੀ ਜੇ ਚੂਰੀ।
ਟੁੱਕੜਾਂ ਖ਼ਾਤਰ ਕੂਕਰ ਫਿਰਦੇ, ਟੁੱਕੜਾਂ ਲਈ ਫਕੀਰ,
ਜਿੱਥੇ ਮੋਹਰ ਹੈ ਦਾਣੇ ਦੀ, ਉੱਥੇ ਲੈ ਜਾਵੇ ਤਕਦੀਰ।
ਚੋਗ ਖਿਲਾਰੀ ਦਾਤੇ ਨੇ ਉਹਨੂੰ ਚੁਗਦੀ ਪਈ ਅਹੀਰ,
ਢਿੱਡ ਦੀ ਖ਼ਾਤਰ ਮਾਸ ਨੂੰ ਵੇਚਾਂ, ਹੌਅਕਾ ਦਏ ਜ਼ਮੀਰ।
ਭੁੱਖਿਆਂ ਨੂੰ ਨਾ ਬੁਰਕੀ ਕਿਧਰੇ, ਰੱਜਿਆਂ ਦੇ ਘਰ ਦਾਣੇ
ਖੀਸਾ ਜਿਸਦਾ ਪੈਸਿਆਂ ਦਾ, ਉਹਦੇ ਕਮਲੇ ਦਿਸਣ ਸਿਆਣੇ।
ਰੋਟੀ ਦੀ ਲਾਚਾਰੀ ਦੇ ਵਿੱਚ ਉਲਝੇ ਤਾਣੇ ਬਾਣੇ
ਜਦੋਂ ਬੁਰਕੀ ਡਿੱਗ ਪਈ ਦਾਤੇ ਦੀ, ਫ਼ਿਰ ਮੌਲਾ ਕੌਣ ਪਛਾਣੇ ?
ਕਈ ਰੋਟੀ ਖ਼ਾਤਰ ਪੈੱਨ ਫੜਦੇ, ਕਈ ਰੋਟੀ ਖ਼ਾਤਰ ਤੀਰ
ਨਿੱਕੇ ਹੱਥ ਜਦੋਂ ਰੋੜੀ ਕੁੱਟਦੇ, ਦੇਖ ਕੇ ਵਗਦਾ ਨੀਰ।
ਨਾ ਤੂੰ ਰੱਜਿਆ ਨਾ ਮੈਂ ਰੱਜਿਆ, ਨਾ ਰੱਜੇ ਸਾਡੇ ਪੀਰ
ਭੁੱਖ ਮੇਰੇ ਲਈ ‘ਰਾਂਝਾ’ ਬਣ ਗਈ, ਰੋਟੀ ਬਣ ਗਈ ‘ਹੀਰ’।
________________________________

242
Lok Virsa Pehchaan / ਹਾਕੀ,,,
« on: February 10, 2012, 09:16:44 AM »
ਸੌਖੀ ਖੇਡ ਨਾ ਹਾਕੀ ਮਿੱਤਰਾ, ਦਸਦੇ ਖੇਡਣ ਜਿਹੜੇ,
ਧੜ੍ਹ ਦੀ ਬਾਜ਼ੀ ਲਾ ਕੇ ਜਿੱਤੀਏ ਮੈਚ ਯਾਰ ਦੇ ਵਿਹੜੇ।
ਇੱਕ ਖਿੱਦੋ ਨਾਲ ਪਿੜ ਨੂੰ ਮੱਲਣਾ, ਸੌਖੀ ਗੱਲ ਨਾ ਜਾਣੀ,
ਜਿੱਤ ਹਾਰ ਲਈ ਚੱਲਦੀ ਰੱਜ ਕੇ, ਆਪਸ ਖਿੱਚੋਤਾਣੀ।
ਗੋਲ ਬਣਾਉਂਦੇ ਉਹੀ ਮੁੱਢ ਤੋਂ, ਜੋ ਹਿੰਮਤਾਂ ਦੇ ਹਾਣੀ
ਬਾਕੀ ਤਾਂ ਫਿਰ ਫਾਡੀ ਰਹਿ ਕੇ, ਪਾਉਂਦੇ ਨੀਵੀਂ ਕਾਣੀ।
‘ਖਿੱਦੋ-ਖੁੰਡੀ’ ਨੂੰ ਲਿੱਪ ਕੇ ਭੋਰਾ, ਹਾਕੀ ਬਣੀ ਸਿਆਣੀ
ਚਿਰਾਂ ਤਾਈਂ ਜਿਸ ਧੂਮਾਂ ਪਾਈਆਂ, ਰੁਲ ਗਈ ਅੱਜ ਨਿਮਾਣੀ।
ਕਦੇ ਹਾਕੀ ਖੇਡ ਪੰਜਾਬ ਦੀ ਸੀ ਤੇ ਹਾਕੀ ਸੀ ਮਹਾਰਾਣੀ,
ਸਾਫ਼ ਸਫ਼ੇ ਤੇ ਧੁੰਦਲੀ ਪੈ ਗਈ, ਜਿਸਦੀ ਅੱਜ ਕਹਾਣੀ।
ਧਿਆਨ, ਪਿੱਲੇ ਤੇ ਪਰਗਟ ਕਹਿੰਦੇ ਭਰ ਗਏ ਇਸਦਾ ਪਾਣੀ
ਹੁਣ ਵੀ ਸੱਥ ਵਿੱਚ ਚਰਚਾ ਛਿੜਦੀ, ਜੁੜਦੀ ਜਦ ਕੋਈ ਢਾਣੀ।
ਸਿਆਸਤ ਦੇ ਇਸ ਕਾਲਚੱਕਰ ਵਿੱਚ, ਉਲਝੀ ਜਦ ਦੀ ਤਾਣੀ
ਬੈਟ ਬਾਲ ਦਾ ਵਧਿਆ ਰੌਲਾ, ਹਾਕੀ ਬਣੀ ਪ੍ਰਾਹੁਣੀ।
ਆਪਣਿਆਂ ਘਰ ਜਾਇਆਂ ਨੇ ਜਦੋਂ ਇਸਦੀ ਕਦਰ ਪਛਾਣੀ
ਮੁੜ ਕੇ ਜਿਊਂਦੀ ਕਰਨਗੇ ਇਸ ਨੂੰ, ਖੇਡ ਕੇ ਰੀਤ ਪੁਰਾਣੀ।
______________________________

243
Shayari / ਸਾਥ,,,
« on: February 10, 2012, 07:47:09 AM »
ਮੈਂ
ਤਾਂ ਲੋਚਿਆ ਸੀ
ਸਾਥ ਤੇਰਾ
ਤਬਲੇ ਦੀ ਜੋੜੀ ਵਾਂਗ
ਪਰ
ਤੂੰ ਤਾਂ
ਬਾਂਸੁਰੀ ਬਣ
ਲੱਗ ਗਿਆ
ਗੈਰਾਂ ਦੇ ਬੁੱਲੀਂ
________

244
ਧੀ: ਬ੍ਰਿਹੋ ਹੀ ਸਾਡੇ ਹਿੱਸੇ ਆਈ,         
ਦਿੱਤਾ ਕੀ ਅਸਾਂ ਨੂੰ ਮਾਂਵਾ ਨੇ?
ਜੰਮਣ ਤੋਂ ਮੈਨੂੰ ਤੂੰ ਵੀ ਡਰ ਗਈ,
ਦਿੱਤੀਆਂ ਸਖ਼ਤ ਸਜ਼ਾਵਾਂ ਨੇ
ਪੁੱਛਾਂ ਤੈਨੂੰ, ਦੱਸ ਨੀ ਮਾਏ
ਕਿਓਂ ਧੀਆਂ ਬੁਰੀ ਬਲਾਵਾਂ ਨੇ...?
ਕੀਹਦੇ ਡਰੋਂ ਸਾਨੂੰ ਜਨਮ ਨਾ ਦਿੱਤਾ,     
ਜਨਮ ਨਹੀਂ ਦਿੱਤਾ ਮਾਂਵਾਂ ਨੇ...?                 

ਮਾਂ: ਦਾਜ ਦੀ ਨਿੱਤ ਬਲੀ ਚੜ੍ਹਦੀਆਂ           
ਲਾਲਚੀ ਲੋਚਣ ਪੈਸੇ ਨੂੰ                       
ਅੰਮੜੀ ਦਾ ਦਿਲ ਕੰਬ ਗਿਆ ਧੀਏ
ਦੇਖ ਜ਼ਮਾਨੇ ਐਸੇ ਨੂੰ
ਘਰ-ਘਰ ਧੀਆਂ ਸਾੜੀ ਜਾਂਦੇ
ਅਸਰ ਨਾ ਹੋਇਆ ਧਾਹਾਂ ਦਾ...
ਮੇਰਾ ਦੱਸ ਕੀ ਦੋਸ ਨੀ ਧੀਏ,
ਦੋਸ਼ੀ ਕੌਣ ਗੁਨਾਂਹਾਂ ਦਾ...?

ਧੀ: ਤੇਰੀ ਹੀ ਮਾਂ ਆਂਦਰ ਬਣ ਕੇ
ਜੇ ਮੈਂ ਵੀ ਇਕ ਮਾਂ ਬਣ ਜਾਂਦੀ
ਰਹਿੰਦੀ ਦੁਨੀਆ ਨਾ ਰਹਿ ਜਾਂਦਾ
ਕੋਈ ਐਸਾ ਯੋਧਾ ਜਣ ਜਾਂਦੀ
ਪਰ ਮੇਰੇ ਲਈ ਤਾਂ ਮੇਰੇ ਮਾਪਿਆਂ
ਰੋਕ ਦਿੱਤੀਆ ਰਾਹਵਾਂ ਨੇ...
ਕੀਹਦੇ ਡਰੋਂ ਸਾਨੂੰ ਜਨਮ ਨਾ ਦਿੱਤਾ,
ਜਨਮ ਨਾ ਦਿੱਤਾ ਮਾਂਵਾਂ ਨੇ...?

ਮਾਂ: ਲੱਖ ਲਾਹਣਤ ਉਨ੍ਹਾਂ ਕੁਰੀਤੀਆ ਨੂੰ
ਜੀਹਨੇ ਮੇਰਾ ਦਿਲ ਡਰਾ ਦਿੱਤਾ
ਵੱਟਾਂ ਤੇ ਘਾਹ ਚੁਗਦੀ ਦੇ
ਕਿਸੇ ਮੱਥੇ ਕਾਲਖ ਲਾ ਦਿੱਤਾ
ਰਾਹ ਵਿਚ ਇੱਜ਼ਤ ਲੁੱਟ ਲੈਂਦੇ
ਜੋ ਪਹਿਰਾ ਦੇਦੇ ਰਾਹਾਂ ਦਾ...
ਮੇਰਾ ਦੱਸ ਕੀ ਦੋਸ ਨੀ ਧੀਏ,
ਦੋਸੀ ਕੌਣ ਗੁਨਾਹਾ ਦਾ...

ਧੀ: ਹੋ ਸਕਦਾ ਏ ਬਾਪ ਦੀ ਪਗੜੀ
ਮੈਂ ਵੀ ਉਚੀ ਕਰ ਜਾਂਦੀ
ਕਿਸੇ ਦੇ ਦਿਲ ਦੀਆਂ ਖਾਲੀ ਸਧਰਾਂ
ਹੋ ਸਕਦਾ ਏ ਭਰ ਜਾਂਦੀ
ਧੁੱਪੇ ਹੀ ਸਾਡੀ ਚਮੜੀ ਸੜ ਗਈ
ਕੱਟੀਆ ਰੁੱਖਾਂ ਦੀਆ ਛਾਂਵਾਂ ਨੇ...
ਕੀਹਦੇ ਡਰੋ ਸਾਨੂੰ ਜਨਮ ਨਾ ਦਿੱਤਾ,
ਜਨਮ ਨਾ ਦਿੱਤਾ ਮਾਂਵਾਂ ਨੇ...?
                                                 
ਮਾਂ: ਲਾਲ ਪੋਟਲੀ ਵਿਚ ਲਪੇਟੀ
ਕਿਸੇ ਦੀ ਜਾ ਦਹਿਲੀਜ ਚੜ੍ਹੀ
ਜੀਹਦੇ ਲੜ ਸੀ ਲਾਇਆ ਧੀਏ       
ਉਸ ਦੇ ਘਰ ਹੀ ਜਾ ਸੜੀ
ਸੂਟ ਸ਼ਗਨ ਦਾ ਕੱਫ਼ਣ ਬਣ ਗਿਆ
ਸਾਥੀ ਨਾ ਕੋਈ ਸਾਹਾਂ ਦਾ...
ਮੇਰਾ ਦੱਸ ਕੀ ਦੋਸ ਨੀ ਧੀਏ,
ਦੋਸੀ ਕੌਣ ਗੁਨਾਂਹਾਂ ਦਾ...?

ਧੀ: ਕੀ ਹੋਣਾ ਏ ਦੁਨੀਆ ਦਾ
ਜੇ ਘਰ-ਘਰ ਇਹੋ ਹਾਲ ਰਿਹਾ?
ਰੱਬ ਦੀ ਮਹਿਮਾਂ ਕੋਈ ਨਾ ਜਾਣੇ
ਪੱਥਰਾਂ ਵਿਚ ਵੀ ਪਾਲ਼ ਰਿਹਾ
ਕਿਓਂ ਕੁੱਖਾ ਵਿਚ ਥਾਂ ਨਹੀ ਮਿਲਦੀ,
ਖੋਂਹਦੇ ਧੀ ਦੀਆ ਚਾਵਾਂ ਨੇ...
ਕੀਹਦੇ ਡਰੋ ਸਾਨੂੰ ਜਨਮ ਨਾ ਦਿੱਤਾ
ਜਨਮ ਨਾ ਦਿਤਾ ਮਾਂਵਾਂ ਨੇ...?

ਦੋਨੋ:ਲਾਹਨਤ ਦੀ ਜੜ੍ਹ ਪੱਟੋ ਵੇ ਕੋਈ
ਧੀਆਂ ਨੂੰ ਵੀ ਜੱਗ ਦਿਖਾਓ
ਨੰਨ੍ਹੀ-ਮੁੰਨੀ ਇਹ ਦੁਨੀਆਂ ਵੇਖੇ
ਕੁੱਖਾਂ ਵਿਚ ਨਾ ਮਾਰ ਮੁਕਾਓ
ਧੀ ਹੀ ਮਾਂ ਹੈ, ਮਾਂ ਹੀ ਧੀ ਹੈ
ਰਿਸ਼ਤਿਆ ਨੂੰ ਵੀ ਲਾਜ ਨਾ ਲਾਓ
ਉਠੋ ਰਲ਼ ਕੇ ਹੰਭਲਾ ਮਾਰੋ
ਇਹ ਪੁੰਨ ਸਾਨੂੰ ਕਰਨਾ ਪੈਣਾ...
ਉੱਠ ਮਨਾਂ ਕੋਈ ਕਰਮ ਕਮਾ ਲੈ,
ਬੈਠੇ ਦੁਨੀਆ ਤੇ ਸਦਾ ਨੀ ਰਹਿਣਾ...
____________________

245
Shayari / ਇਕੱਲਾਪਣ,,,
« on: February 09, 2012, 09:02:39 PM »
ਜਦ ਉਹ ਨਾ ਪਾਸ ਹੁੰਦਾ,
ਦਿਲ ਹੈ ਉਦਾਸ ਹੁੰਦਾ
ਥੰਮ੍ਹਾਂ ਬਿਨਾਂ ਹੈ ਜਿੱਦਾਂ,
ਖੜ੍ਹਿਆ ਅਕਾਸ਼ ਹੁੰਦਾ
ਕਾਸ਼ ਜੇ ਕਿਤੇ ਮੈਂ,
ਕੋਈ ਬੁੱਤ ਤਰਾਸ਼ ਹੁੰਦਾ
ਮੂਰਤ ਬਨਾ ਕੇ ਉਸਦੀ,
ਪਾਉਂਦਾ ਸਵਾਸ ਹੁੰਦਾ
ਸ਼ਹਿਰਾਂ ਦੀ ਭੀੜ ਕੋਲੋਂ,
ਜੰਗਲ ਦਾ ਵਾਸ ਹੁੰਦਾ
ਚੱਪਾਂ ਦਾ ਰਾਜ ਹੁੰਦਾ,
ਰੌਲੋ ਦਾ ਨਾਸ ਹੁੰਦਾ
ਮਨ ਚੋਂ ਇਹ ਸਿ਼ਕਵਿਆਂ ਦਾ,
ਸਾਰਾ ਨਿਕਾਸ ਹੁੰਦਾ
ਅਪਨਾ ਨਹੀਂ ਹੈ ਕੋਈ,
ਇਤਨਾ ਅਹਿਸਾਸ ਹੁੰਦਾ
ਉਸ ਦੇ ਬਿਨਾਂ ਹੈ ਜੀਣਾਂ,
ਏਨਾਂ ਧਰਾਸ ਹੁੰਦਾ
ਵੱਖਰਾ ਨਹੀਂ ਜੋ ਕਹਿੰਦੇ,
ਨਹੂੰਆਂ ਤੋਂ ਮਾਸ ਹੁੰਦਾ 
ਅਪਣਾ ਹੀ ਮਾਰਦਾ ਹੈ,
ਅਪਣਾ ਜੋ ਖਾਸ ਹੁੰਦਾ
___________

246
Shayari / ਦੁਨੀਆ ਦੇ ਵਿਚ,,,
« on: February 09, 2012, 08:33:23 PM »
ਦੁਨੀਆ ਦੇ ਵਿਚ ਬੇਸ਼ੱਕ ਲੱਖ ਸਹਾਰੇ ਹੁੰਦੇ ਨੇ।
ਖਾਹਿਸ਼ਾਂ ਨਾਲੋਂ ਦੁੱਖ ਕਿਤੇ ਹੀ ਭਾਰੇ ਹੁੰਦੇ ਨੇ।

ਬਹੁਤੇ ਬੰਦੇ ਮੌਤ ਦਾ ਬਾਜ਼ ਉਡਾ ਕੇ ਲੈ ਜਾਦਾਂ,
ਕੁਝ ਬੰਦੇ ਇਸ ਜ਼ਿੰਦਗ਼ੀ ਦੇ ਵੀ ਮਾਰੇ ਹੁੰਦੇ ਨੇ।

ਨੀਂਹ ਪੱਥਰ ਹੀ ਤੱਕ ਕੇ ਕੋਈ ਆਸ ਨ  ਲਾ ਲੈਣੀ,
ਭੋਲਿਓ ਲੋਕੋ ਇਹ ਨੇਤਾ ਦੇ ਲਾਰੇ ਹੁੰਦੇ ਨੇ।

ਦਿਲ ਤੋਂ ਗਮ ਦਾ ਭਾਰ ਜਦੋਂ ਵੀ ਚੁਕਿੱਆ ਜਾਦਾਂ ਨਾ,
ਬੁੱਲਾਂ ਦੇ ਲਈ ਦੋ ਲਫਜ਼ ਵੀ ਭਾਰੇ ਹੁੰਦੇ ਨੇ।

ਸਿਦਕ ਜਿੰਨਾ ਦੇ ਪੱਕੇ ਉਹ ਤਾਂ ਵਿਰਲੇ ਹੁੰਦੇ ਨੇ,
ਨਹੀਂ ਡਰਦੇ ਉਹ ਬੇਸ਼ੱਕ ਸਿਰ ਤੇ ਆਰੇ ਹੁੰਦੇ ਨੇ।

ਦੁੱਖ ਵੀ ਦੇਣ ਤੇ ਫਿਰ ਵੀ ਦਿਲ ਨੂੰ ਚੰਗੇ ਲੱਗ਼ਣ ਜੋ,
ਮੈਨੂੰ ਲਗਦਾ ਉਹ ਬੰਦੇ ਨੂੰ ਪਿਆਰੇ ਹੁੰਦੇ ਨੇ।

ਧੀਆਂ ਨੂੰ ਅਸੀਂ ਕੁੱਖਾਂ ਵਿਚ ਹੀ ਮਾਰੀ ਜਾਂਦੇ ਆਂ,
ਡੋਬੀ ਜਾਂਦੇ ਜੋ ਅੱਖੀਆਂ ਦੇ ਤਾਰੇ ਹੁੰਦੇ ਨੇ।

ਉਸ ਦੀ ਯਾਦ ‘ਚ ਆਇਆਂ ਨੂੰ ਜੀ ਆਇਆਂ ਕਹਿੰਦੇ ਹਾਂ,
ਮਿੱਠੇ ਲੱਗਦੇ ਬੇਸ਼ੱਕ ਹੰਝੂ ਖਾਰੇ ਹੁੰਦੇ ਨੇ।

ਉਸ ਦੇ ਬੋਲ ‘ਚ ਨਫਰਤ ਨਿੰਦਿਆ ਝਗ਼ੜਾ ਹੁੰਦਾ ਹੈ,
ਜਿਹੜੇ ਬੰਦੇ ਇਸ ਜ਼ਿੰਦਗ਼ੀ ਤੋਂ ਹਾਰੇ ਹੁੰਦੇ ਨੇ।
________________________

247
Shayari / ਸੋਚਾਂ ਦਾ ਕਾਫ਼ਲਾ,,,
« on: February 09, 2012, 10:03:46 AM »
ਸੋਚਾਂ ਦਾ ਕਾਫ਼ਲਾ,
ਜਦੋ ਵੀ ਕਿਤੇ ਦਮ ਲੈਂਦੈ,
ਅੱਖਾ ਸਾਹਵੇ ਆ ਜਾਦੇ ,
ਉਹੀ ਚਿਹਰਾ ....
ਕੰਨਾ ਨੂੰ ਸੁਣਨ ਲੱਗਦੀ ਐ..,
ਉਹਦੀ ਹੀ ਆਵਾਜ਼....
ਅਤੇ

ਦਿਲ ਵਿਚ ਹੋਣ ਲਗਦੀ ਏ,
ਉਹੀ ਜਾਣੀ ਪਹਿਚਾਣੀ ਪੀੜ...
________________

248
Shayari / ਰੁੱਤ,,,
« on: February 09, 2012, 08:26:40 AM »
ਰੁੱਤ ਆਕੇ ਹਰ ਚਲੀ ਗਈ ਏ, ਮੈਂ ਉਥੇ ਦਾ ਉਥੇ,
ਮੈਨੂੰ ਕੋਈ ਬਾਹਾਰ ਨਾ ਟੱਕਰੀ ਨਾ ਮੀਂਹ ਨੇ ਗ਼ਮ ਧੋਤੇ,
ਆਸ ਲਗਾਈ ਖੜਾ ਸਾਲਾਂ ਤੋਂ ਸ਼ਾਇਦ ਕੋਈ ਆ ਜਾਵੇ।
ਜਹਿੜਾ ਮੇਰੇ ਅੱਖੀਓਂ ਵਗਦੇ ਅੱਥਰੂ ਆ ਕੇ ਪੋਚੇ।
ਰੁੱਤ ਆਕੇ.......

ਕਾਸ਼ ਕਿਤੇ ਕੋਈ ਹਮਦਮ ਹੁੰਦਾ ਦਿਲੋ ਮੈਂ ਖੁਸ਼ੀ ਮਨਾਉਦਾ,
ਲੋਕਾਂ ਵਾਗੂੰ ਈਦ ਦਿਵਾਲੀ ਅਤੇ ਬਸੰਤ ਹੰਢਾਉਂਦਾ,
ਪਰ ਪਛਤਾਵੇ ਬੁਕਲ ਦੇ ਵਿਚ ਤੇ ਕੁਝ ਸ਼ਿਕਵੇ ਰੋਸ਼ੇ
ਰੁੱਤ ਆਕੇ.......

ਪਰ ਨਾ ਹੁਣ ਤੱਕ ਟਕਰਇਆ ਐਸਾ ਉਮਰ ਬੀਤਦੀ ਜਾਵੇ
ਹੁਣ ਤਾ ਲੱਗਦਾ ਡਰ ਇਕੱਲਤਾ ਤੋ ਤੁਰ ਗਏ ਛੱਡ ਪਰਛਾਵੇਂ,
ਮੈਂ ਕੱਲਾ ਰੁੱਖ ਸੁੱਕ ਚੁਕਿਆਂ ਹਾਂ ਨਾ ਬੈਠਣ ਹੁਣ ਤੋਤੇ।
ਰੁੱਤ ਆਕੇ.......

ਸੁਣਿਆ ਆਸਾਂ ਤੇ ਦੁਨੀਆਂ ਚੱਲਦੀ ਮੈਂ ਨਾ ਹੋਰ ਚੱਲ ਪਾਵਾਂ,
ਕੱਲਾ ਕਹਿਰਾ ਮੈਂ ਦੁਨੀਆਂ ਤੇ ਕਿੱਦਾਂ ਉਮਰ ਹੰਢਾਵਾਂ,
ਸਾਡੀ ਜਿੰਦਗੀ ਲੱਭਦੀ ਰਹਿ ਗਈ ਮਿਲੇ ਕਦੇ ਨਾ ਮੌਕੇ।
ਰੁੱਤ ਆਕੇ.......
__________

249
Shayari / ਪਰਦਾ,,,
« on: February 09, 2012, 03:35:23 AM »
ਚੁੱਕ ਪਰਦਾ ਦੇਖ ਚੁਫੇਰੇ ਤੂੰ, ਕਾਹਨੂੰ ਬੈਠਾ ਵਿੱਚ ਹਨੇਰੇ ਤੂੰ
ਇਹ ਪੈਂਡਾ ਤੇਰਾ ਨਾ ਮੁੱਕਣਾ,ਜਿਹੜੇ ਪੈਂਡੇ ਪਿਆ ਲਮੇਰੇ ਤੂੰ

ਤੇਰੇ ਨਾਲ ਨਹੀ ਕੁਛ ਜਾਣਾ ਉਏ, ਦੇਖ ਮੰਨ ਕੇ ੳਹਦਾ ਭਾਣਾ ਉਏ
ਸੱਭ ਉਹਦਾ ਹੀ ਤਾਣਾ ਬਾਣਾ ਉਏ, ਐਵੇਂ ਕਾਹਦੇ ਕਾਜ ਸਹੇੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...

ਤੂੰ ਕਾਹਦਾ ਕਰੇਂ ਗੁਮਾਨ ਮਨਾ, ਇਹ ਝੂਠੀ ਹੈ ਸੱਭ ਸ਼ਾਨ ਮਨਾਂ
ਤੂੰ ਅੰਤ ਜਾਣਾ ਸ਼ਮਸ਼ਾਨ ਮਨਾਂ, ਦਸ ਤੁਰਿਆ ਹੈਂ ਰਾਹ ਕਿਹੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...


ਇਹ ਸਾਹਾਂ ਮੁੱਕਣ ਤੇ ਆਈਆਂ ਨੇ, ਐਵੇਂ ਭੰਗ ਦੇ ਭਾੜੇ ਗਵਾਈਆਂ ਨੇ
ਨਹੀ ਲੱਭੀਆਂ ਤੈਨੂੰ ਸਚਾਈਆਂ ਨੇ, ਭਾਵੇਂ ਲਾਏ ਜੋਰ ਬਥੇਰੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...

ਹਰਦਮ ਕੋਈ ਹਰ ਹਰ ਕਰਦਾ ਏ, ਕੋਈ ਵੇਦ ਕਤੇਬਾਂ ਪੜਦਾ ਏ
ਕੋਈ ਅੱਲਾ ਦੀ ਹਾਮੀ ਭਰਦਾ ਏ, ਕਿਉਂ ਪਹੁੰਚਾ ਕੂੜ ਦੇ ਡੇਰੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...

ਕੋਈ ਮਾਲਾ ਪਾ ਕੇ ਲੱਭਦਾ ਏ, ਕੋਈ ਸਿਰ ਮੁੰਡਵਾ ਕੇ ਲੱਭਦਾ ਏ
ਕੋਈ ਵਾਲ ਵਧਾ ਕੇ ਲੱਭਦਾ ਏ, ਬਸ ਲੱਭ ਲੈ ਦਿਲ ਦੇ ਵਹਿੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...

ਇਹ ਝੂਠੇ ਨੇ ਸੱਭ ਮੰਦਰ ਤੇਰੇ, ਤੂੰ ਝਾਤੀ ਮਾਰ ਲੈ ਅੰਦਰ ਤੇਰੇ
ਅੰਦਰ ਹੀ ਹੈ ਕਲੰਦਰ ਤੇਰੇ, ਕਿਉਂ ਦਿਲ ਦੇ ਬੂਹੇ ਭੇੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...
_________________

250
Shayari / ਰੰਗ ਬਰੰਗੇ,,,
« on: February 08, 2012, 11:42:46 PM »
ਭਾਵੇਂ ਭੁੱਖ ਸਤਾਇਆ ਨਹੀਂ ।
ਜਿੰਦ, ਪਰ ਕਰਾਰ ਪਾਇਆ ਨਹੀ ।
ਫੁੱਲ ਰੰਗ ਬਰੰਗੇ ਜੰਗਲ ਵਿਚ ,
ਸਾਡੇ ਹਿੱਸੇ ਕੋਈ ਆਇਆ ਨਹੀਂ ।
ਜਿਸ ਨੂੰ ਵੀ ਅਜਕਲ ਮਿਲਦਾ ਹਾਂ,
ਕਹਿੰਦਾ ਦਿਲ ਪਰਾਇਆ ਨਹੀਂ ।
ਬੂਟਾ ਕਹਿੰਦੇ ਵੱਧਦਾ ਫੁੱਲਦਾ,
ਜਿਸ ਤੇ ਹੁੰਦਾ ਸਾਇਆ ਨਹੀਂ ।
ਕਿੰਨੀਆਂ ਪੈੜਾਂ ਘਰ ਨੂੰ ਆਈਆਂ,
ਚਾਹੁਣ ਵਾਲਾ ਪਰ ਆਇਆ ਨਹੀਂ ।
ਬੁੱਝਾਂ ਮੈ ਉਸ ਦੇ ਚਿਹਰੇ ਤੋ,
ਲੱਗੇ ਵਕਤ ਉਸ ਹਸਾਇਆ ਨਹੀਂ
__________________

251
Shayari / ਜੇ ਉਹ,,,
« on: February 08, 2012, 09:01:14 AM »
ਜੇ ਉਹ ਵਗਦੇ ਪਾਣੀ ਜਿਹੇ ਨੇ
ਤਾਂ ਮੈਂ ਵੀ
ਨਦੀ 'ਚ ਪਿਆ ਪੱਥਰ ਨਹੀਂ
ਜੇ ਤੁਰਾਂਗਾ ਤਾਂ ਇਵੇਂ
ਜਿਵੇਂ ਬਾਗ 'ਚੋਂ ਲੰਘਦੀ ਹਵਾ ਨਾਲ਼
ਮਹਿਕ ਹੋ ਤੁਰਦੀ ਹੈ
____________

252
Lok Virsa Pehchaan / ਇਜ਼ਤਾਂ ਦੇ ਰਾਖੇ ਸੀ,,,
« on: February 08, 2012, 06:48:52 AM »
ਇਜ਼ਤਾਂ ਦੇ ਰਾਖੇ ਸੀ ਜੋ ਇੱਜ਼ਤਾਂ ਦੇ ਚੋਰ ਹੋਏ
ਪਹਿਲਾਂ ਸੀ ਪੰਜਾਬੀ ਅਸੀਂ ਪਰ ਹੁਣ ਹੋਰ ਹੋਏ
ਦੁੱਧ ਘਿਉ ਪੀਣ ਵਾਲੇ ਕਿਹੜੇ ਪਾਸੇ ਤੁਰਪੇ
ਆਪਣੀ ਹੀ ਜੰਮੀ ਮਾਰ ਆਦਮ ਹਾਂ ਖੋਰ ਹੋਏ
ਤਕੜੇ ਦਿਲਾਂ ਦੇ ਸਾਥੋਂ ਵੈਰੀ ਸੀਗੇ ਡਰਦੇ 
ਪਰ ਹੁਣ ਵਿਚੋ ਵਿੱਚ ਡਾਢੇ ਕਮਜੋ਼ਰ ਹੋਏ
ਆਪਾਂ ਯਾਰੋ ਘਬਰਾਉਂਦੇ ਹੁਣ ਮਰਦਾਂ ਤੋਂ
ਧੀਆਂ ਮਰਜਾਣੀਆਂ ਦੇ ਉੱਤੇ ਸਾਡੇ ਜੋ਼ਰ ਹੋਏ
_______________________

253
ਜਦੋਂ ਮੈਂ ਜੰਮੀ, ਮੈਂ ਪਰਾਈ ਸਾਂ
ਜਦੋਂ ਮੈਂ ਵੱਡੀ ਹੋਈ, ਮੈਂ ਪਰਾਈ ਸਾਂ
ਜਦੋ ਮੈਂ ਬਾਹਰ ਨਿਕਲੀ, ਮੈਂ ਪਰਾਈ ਸਾਂ
ਮੈਨੂੰ ਘਰ ਵਿਚ ਛੁਪਾਇਆ, ਮੈਂ ਪਰਾਈ ਸਾਂ
ਮੈਨੂੰ ਮੇਰਿਆਂ ਡਰਾਇਆ, ਮੈਂ ਪਰਾਈ ਸਾਂ
ਮੇਰੇ ਉਠਣ ਬੈਠਣ ਤੇ ਨਿਗਾਹਾਂ, ਮੈਂ ਪਰਾਈ ਸਾਂ
ਮੇਰੀਆਂ ਨਿਗਾਹਾਂ ਤੇ ਨਿਗਾਹਾਂ, ਮੈਂ ਪਰਾਈ ਸਾਂ
ਮੇਰੀ ਸੱਜ ਫੱਬ ਤੇ ਸੱ਼ਕ, ਮੈਂ ਪਰਾਈ ਸਾਂ
ਮੈਂ ਲਾਲ ਚੂੜਾ ਪਹਿਨ ਤੇ ਪੱਚਰ
ਆਪਣੇ ਘਰ ਪੁੱਜੀ, ਮੈਂ ਪਰਾਈ ਸਾਂ
ਮੇਰੀ ਔਲਾਦ ਮਾਲਕ ਬਣੀ, ਮੈਂ ਪਰਾਈ ਸਾਂ
ਅਤੇ ਹੁਣ ਤਕ ਪਰਾਈ ਹਾਂ

ਜਦੋਂ ਤੂੰ ਜੰਮਿਆ, ਤੂੰ ਮਾਲਕ ਸੀ
ਜਦੋਂ ਤੂੰ ਵੱਡਾ ਹੋਇਆ, ਤੂੰ ਮਾਲਕ ਸੀ
ਜਦੋਂ ਤੂੰ ਬਾਹਰ ਨਿਕਲਿਆ, ਤੂੰ ਮਾਲਕ ਸੀ
ਜਦੋਂ ਮੈਨੂੰ ਵਡਿਆਇਆ, ਤੂੰ ਮਾਲਕ ਸੀ
ਜਦੋਂ ਤੂੰ ਡਰਾਇਆ, ਤੂੰ ਮਾਲਕ ਸੀ
ਜਦੋਂ ਤੂੰ ਨਿਗਾਹ ਮਾਰੀ, ਤੂੰ ਮਾਲਕ ਸੀ
ਜਦੋਂ ਤੂੰ ਨਿਗਾਹ ਲੜਾਈ, ਤੂੰ ਮਾਲਕ ਸੀ
ਤੇਰੀ ਸੱਜ ਫੱਬ ਤੇ ਚਾਅ, ਤੂੰ ਮਾਲਕ ਸੀ
ਜਦੋਂ ਤੂੰ ਘੋੜੀ ਚੜਿਆ, ਵਾਗ ਸੰਭਾਲੀ
ਡੋਲੀ ਲਿਆਇਆ, ਤੂੰ ਮਾਲਕ ਸੀ
ਹੁਣ ਮੇਰੀ ਔਲਾਦ ਮਾਲਕ ਹੈ
ਮੈਂ ਪਰਾਈ ਸਾਂ ਤੇ ਹੁਣ ਤਕ ਪਰਾਈ ਹਾਂ ।
______________________

254
ਮਾਂ ਬੋਲੀ ਬਿਨ ਦੁਨੀਆਂ ਉੱਤੇ ਕੌਮਾਂ ਦੀ ਪਹਿਚਾਣ ਨਹੀਂ ਰਹਿੰਦੀ,
ਆਪਣਾ ਸੱਭਿਆਚਾਰ ਭੁਲਾਕੇ ਵਿਰਸੇ ਦੇ ਵਿੱਚ ਜਾਨ ਨਹੀਂ ਰਹਿੰਦੀ।

ਫੁੱਲ ਕਿਤੇ ਵੀ ਉਗਣ ਭਾਵੇਂ ਮਹਿਕਾਂ ਤੋਂ ਪਹਿਚਾਣੇ ਜਾਂਦੇ,
ਦੁਨੀਆਂ ਉਤੇ ਲੋਕ ਕੌਮ ਦੀ ਬੋਲੀ ਤੋਂ ਨੇ ਜਾਣੇ ਜਾਂਦੇ।

ਵਿਰਸੇ ਦੇ ਫੁੱਲ ਤਾਂ ਹੀ ਖਿੜ੍ਹਦੇ ਮਾਂ ਬੋਲੀ ਜੇ ਆਉਂਦੀ ਹੋਵੇ,
ਰੂਹ ਦੇ ਪੱਤਣ ਜਿੰਦ ਮਜ਼ਾਜ਼ਣ ਲੋਕ ਗੀਤ ਕੋਈ ਗਾਉਂਦੀ ਹੋਵੇ।
_________________________________

255
Shayari / ਰੱਬ ਦੇ ਸ਼ਰੀਕ,,,
« on: February 07, 2012, 09:02:47 AM »
ਇਹ ਜੱਲਦੇ ਨੇ ਇਹ ਬਲਦੇ ਨੇ
ਆਪ ਤਾਂ ਕੁੱਝ ਨਹੀਂ ਕਰਦੇ ਨੇ
ਪਰ ਦੂਜਾ ਜੇ ਕੋਈ ਕੰਮ ਕਰੇ
ਗਿੱਲੀ ਲਕੜੀ ਵਾਂਗੂੰ ਧੁਖਦੇ ਨੇ
 
ਕੁੱਝ ਧਰਮੀ ਬੜੇ ਅਖਵਾਉਦੇ ਨੇ
ਸਟੇਜਾਂ ਤੋਂ ਰੌਲਾ ਪਾਉਂਦੇ ਨੇ
ਦਾਰੂ ਨਾਲ ਮੁੱਰਗਾ ਛੱਕਦੇ ਨੇ
ਲੋਕਾਂ ਨੂੰ ਨਾਮ ਜਾਪਉਂਦੇ ਨੇ
 
ਗੱਲ 2 ਵਿਚ ਬੋਲਣ ਝੂਠ ਏਹੋ
ਉਂਝ ਸੱਚ ਦੇ ਪੁਜਾਰੀ ਅਖਵਾਉਦੇ ਨੇ
ਹੋਰਾਂ ਦੀ ਚੁੱਗਲੀ ਨਿੰਦਿਆਂ ਕਰਕੇ
ਨਈ ਤਮਾਸ਼-ਬੀਨ ਦੁੱਧ ਧੋੱਤੇ ਅਖਵਾਉਦੇ ਨੇ
 
ਹੋਰਾਂ ਦੇ ਧੀਆਂ-ਪੁੱਤਰਾਂ ਦੀ
ਗੱਲ ਮੂੰਹ ਪਾੜ ਕੇ ਕਰਦੇ ਨੇ
ਇਹ ਦਿਲ ਦੁਖਾਂਦੇ ਸਭਨਾਂ ਦੇ
ਉਂਝ ਰੱਬ ਦੀਆਂ ਗੱਲਾਂ ਕਰਦੇ ਨੇ
 
ਯਕੀਨ ਕਰੋ ਨਾ ਕੌਲੀ ਚੱਟ ਯਾਰਾਂ ਤੇ
ਯਾਰਾਂ ਨਾਲ ਦਗੇ ਕਮਾਉਦੇ ਨੇ
ਅੱਜ ਏਥੇ ਕ਼ਲ ਓਥੇ ਡੇਰੇ ਲਾਉਂਦੇ ਨੇ
ਝੂਠ ਬੋਲ ਮਾਲ ਕਮਾਉਦੇ ਨੇ
 
ਕਈ ਰੱਬ ਦੇ ਬੰਦੇ ਮੰਦੇ ਨੇ
ਕੁੱਝ ਕੁੱਤੇ-ਬਿੱਲੇ ਚੰਗੇ ਨੇ
ਮਾਲਕ ਤੋਂ ਝਿੜਕਾਂ ਖਾਂਦੇ ਨੇ
ਪਰ ਫਿਰ ਵੀ ਪੂਛ ਹਿਲਾਂਦੇ ਨੇ
 
ਇਹ ਸੁਣਦੇ ਕਿੱਸੇ ਹੀਰਾਂ ਦੇ
ਕੈਦੋਂ ਨੂੰ ਜਾਲਮ ਸੱਦਦੇ  ਨੇ
ਧੀ ਬਣ ਜਾਏ ਆਪਣੀ ਹੀਰ ਕਦੇ
ਪਾਵੇ ਤੇ ਰੱਖ ਕੇ ਵੱਡਦੇ ਨੇ
 
ਦਿਲ ਦੁੱਖਦਾ ਹੈਗਾ ਹਰ ਵੇਲੇ
ਕਿਓਂ ਲੋਕੀ ਏਦਾਂ ਕਰਦੇ ਨੇ
ਸਾਨੂੰ ਤਾਂ ਕੋਈ ਫ਼ਰਕ ਨਈ ਪੈਂਦਾ
ਹਜੂਰ ਜੋ ਕਰਦੇ ਨੇ ਓਹ ਭਰਦੇ ਨੇ
___________________

256
Shayari / ਮੇਰਾ ਜਨਮ,,,
« on: February 07, 2012, 04:57:52 AM »
ਅੱਜ ਤੋ ਛੱਬੀ ਕ ਸਾਲ ਪਹਿਲਾਂ ਜਦ ਮੈ ਇਸ ਦੁਨੀਆ ਤੇ ਆਇਆ ਸੀ
ਹੋਲੀ-ਹੋਲੀ ਖੁੱਲੀਆਂ ਅੱਖਾਂ ਨੇ ਸਭ ਤੋ ਪਹਿਲਾਂ ਮਾਂ ਨੂੰ ਨੁਵਾਇਆ ਹੋਣਾ

ਸੁਰੂ ਕੀਤਾ ਹੋਣਾ ਫੇਰ ਉਚੀ-ਉਚੀ ਰੋਣਾ ਮੈ
ਮਾਂ ਨੇ ਵੀ ਝੱਟ ਮੈਨੂੰ ਸੀਨੇ ਨਾਲ ਲਾਇਆ ਹੋਣਾ

ਛੋਟੀ ਭੁਆ ਨੇ ਜਦ ਦਿੱਤੀ ਹੋਣੀ ਗੁੜਤੀ ਮੈਨੂੰ
ਨਿੱਕੇ-ਨਿੱਕੇ ਬੁੱਲਾਂ ਨੂੰ ਮਿੱਠਾ ਸਵਾਦ ਆਇਆ ਹੋਣਾ

ਰੋਦਾਂ ਹੋਣਾ ਅਪਣੇ ਮੈ ਰੱਬ ਨਾਲੋ ਵੱਖ ਹੋ ਕੇ
ਰੱਬ ਵਰਗੀ ਮਾਂ ਦੀ ਗੋਦ ਵਿੱਚ ਸੁੱਖ ਦਾ ਸਾਹ ਆਇਆ ਹੋਣਾ

ਸਾਰੇ ਘਰ ਵਿੱਚ ਹੋਣਾ ਉਦੋ ਖੁਸੀ ਦਾ ਮਹੋਲ
ਜਦ ਮੇਰੇ ਆਉਣ ਦਾ ਸੁਨੇਹਾ ਸਾਰਿਆ ਦੇ ਕੰਨੀ ਆਇਆ ਹੋਣਾ

ਸਾਰਿਆ ਨੇ ਕੀਤਾ ਹੋਣਾ ਰੱਜ ਕੇ ਪਿਆਰ ਮੈਨੂੰ
ਬਾਪੂ ਨੇ ਚੁੰਮ ਮੱਥਾ ਘੁੱਟ ਸੀਨੇ ਨਾਲ ਲਾਇਆ ਹੋਣਾ

ਥੋੜਾ ਵੱਡਾ ਹੋਏ ਤੌ ਮੱਥਾ ਬਾਬਿਆਂ ਦੇ ਟਿਕਾਇਆ ਹੋਣਾ
ਗੁਰੂ ਗ੍ਰੰਥ ਸਾਹਿਬ ਚੋ ਵਾਕ ਦਾ ਪਹਿਲਾ ਅੱਖਰ ਰ ਆਇਆ ਹੋਣਾ

ਹੁੰਦਾਂ ਸੀ ਸਾਰਿਆ ਦਾ ਉਦੋ ਰਾਜ ਦੁਲਾਰਾ ਮੈ
ਤੇ ਅੱਮੜੀ ਨੇ ਫੇਰ ਮੈਨੂੰ ''ਰਾਜ'' ਆਖ ਕੇ ਬੁਲਾਇਆ ਹੋਣਾ
_______________________________

257
Shayari / ਉਦਾਸੀ,,,
« on: February 07, 2012, 12:49:59 AM »
ਅੱਜ  ਬੁਰਾ ਨਾ ਮੰਨੋਂ ਜਨਾਬ, ਦਿਲ ਉਦਾਸ ਹੈ,
ਕਹੀ ਸੁਣੀ ਕਰ ਦਿਉ ਮਾਫ, ਦਿਲ ਉਦਾਸ ਹੈ।

ਜਦ ਜ਼ੁਲਮ ਹੋਵੇ  ਮਜ਼ਲੂਮ ਤੇ,  ਇਹ ਨਾ ਸਹੇ,
ਕੋਈ  ਸੁਣੇ  ਜਾਂ ਨਾ ਸੁਣੇ, ਇਹ ਅਪਣੀ ਕਹੇ,
ਨਾ  ਜਾਵੋ  ਇਹਦੀ  ਫੋਕੀ  ਮੁਸਕਾਨ ਤੇ ਯਾਰੋ,
ਇਹਦੇ ਅੰਦਰ ਦੁੱਖ ਹਜ਼ਾਰ, ਦਿਲ ਉਦਾਸ ਹੈ।


ਦੁਸ਼ਮਣ ਖਾ ਜਾਏ ਖਾਰ ਤਾਂ ਇਹ ਸਹਿ ਸਕਦਾ,
ਕਰਜੇ  ਹਿੱਕ ਤੇ  ਵਾਰ ਤਾਂ ਇਹ ਸਹਿ ਸਕਦਾ,
ਜੇ ਜਾਨੋਂ  ਪਿਆਰਾ ਪਿੱਠ ਦੇ ਪਿੱਛੇ ਵਾਰ ਕਰੇ,
ਤਾਂ ਟੁੱਟ  ਜਾਂਦਾ  ਇਤਬਾਰ, ਦਿਲ ਉਦਾਸ ਹੈ।

ਮਾਲੀ ਹੀ  ਅੱਜ  ਬਾਗ ਦੇ ਵੈਰੀ ਬਣ ਗਏ ਨੇ,
ਇੱਥੇ ਸੋਹਣਿਆਂ,  ਫੁੱਲਾਂ  ਨੇ ਹੁਣ ਕੀ ਖਿੜਨਾ,
ਮਹਿਕ ਗੁਆਚੀ, ਪਰਛਾਵੇਂ ਵੀ ਨਾ ਨਾਲ ਰਹੇ,
ਕੋਈ ਪੁੱਛਦਾ ਨਹੀਂਉ ਹਾਲ, ਦਿਲ ਉਦਾਸ ਹੈ।

ਕੁੱਖਾਂ  ਦੇ  ਵਿੱਚ ਕਤਲ  ਕਰੇਂਦਾ, ਡਰਦਾ ਨਾ,
ਕੁਦਰਤ  ਦੇ  ਨਾਲ  ਖੇਡ ਕਰੇਂਦਾ, ਡਰਦਾ ਨਾ,
ਕਿੱਕਰ  ਬੀਜਿਆਂ  ਕਦੀ  ਅੰਬ ਨਹੀਂ ਉੱਗਦੇ,
ਰੱਬ ਪੂਰਾ  ਕਰੇ  ਹਿਸਾਬ,  ਦਿਲ ਉਦਾਸ ਹੈ।

ਮਿਰਜ਼ੇ  ਰਾਂਝੇ  ਮਜਨੂੰ  ਇਸ਼ਕ ਕਮਾਇਆ ਸੀ,
ਅਪਣੀ  ਜਿੰਦ  ਨੂੰ ਯਾਰ ਦੇ ਲੇਖੇ ਲਾਇਆ ਸੀ,
ਹੁਣ  ਜੱਗ  ਤੇ ਨੇ ਪੈ ਜਾਂਦੇ ਮੁੱਲ ਪਿਆਰਾਂ ਦੇ,
ਹੱਸ ਕੇ ਵਿਕ ਜਾਂਦੇ  ਯਾਰ,  ਦਿਲ ਉਦਾਸ ਹੈ।

ਹੋ ਕੇ ਜ਼ਖਮ ਪੁਰਾਣਾ ਨਾਲ ਸਮੇਂ ਦੇ ਹਟ ਜਾਂਦੈ,
ਕਹਿਣ ਸਿਆਣੇ ਦੁੱਖ ਵੰਡਣ  ਨਾਲ ਘਟ ਜਾਂਦੈ,
ਗੱਲ ਮੈ ਵੀ ਤਾਹੀਂਉ ਦਿਲ  ਦੀ ਦੱਸ ਕੇ,
ਸਭੇ  ਫੋਲ  ਲਏ  ਜਜ਼ਬਾਤ, ਦਿਲ ਉਦਾਸ ਹੈ।
_________________________

258
Shayari / ਔਰਤ,,,
« on: February 06, 2012, 10:56:43 AM »
ਵਾਂਗ ਦੀਵੇ ਦੇ ਜਲਦੀ ਏਂ ਤੂੰ,
ਹਨੇਰੀ ਵਿੱਚ ਵੀ, ਤੁਫ਼ਾਂ ਵਿੱਚ ਵੀ,
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।

ਚਾਨਣ ਕਰਦੀ ਏਂ ਚਾਰ ਚੁਫ਼ੇਰੇ,
ਦੂਰ ਭਜਾਉਂਦੀ ਏਂ ਤੂੰ ਹਨੇਰੇ,
ਫਿਰ ਵੀ ਕਦਰ ਨਹੀਂ ਪੈਂਦੀ,
ਧੀ ਦੇ ਵਿੱਚ ਵੀ, ਮਾਂ ਦੇ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।


ਤੂੰ ਲਗਦੀ ਏਂ ਪਿਆਰ ਦੀ ਮੂਰਤ,
ਰੱਬ ਦਿਸਦਾ ਏ ਵਿੱਚ ਤੇਰੀ ਸੂਰਤ,
ਫਿਰ ਵੀ ਤੇਰੀ ਕਦਰ ਨਹੀ ਪੈਂਦੀ,
ਪਤਨੀ ਵਿੱਚ ਵੀ, ਪ੍ਰੇਮਿਕਾ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।

ਜੰਮਣ ਮਰਨ ਤੱਕ ਕਈ ਰਿਸ਼ਤੇ ਹੰਢਾਵੇਂ,
ਸਭ ਰਿਸ਼ਤਿਆਂ ਤੋਂ ਪਿਆਰ ਹੀ ਚਾਹਵੇਂ,
ਫਿਰ ਵੀ ਤੇਰੀ ਕਦਰ ਨਹੀਂ ਪੈਂਦੀ,
ਘਰਦੇ ਵਿੱਚ ਵੀ, ਜਹਾਂ ਦੇ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।

ਗੁਰੂ ਪੀਰ ਸਭ ਤੈਨੂੰ ਧਿਆਉਂਦੇ
ਮੇਰੇ ਜਿਹੇ ਵੀ ਸੀਸ ਝੁਕਾਉਂਦੇ,
ਫਿਰ ਵੀ ਤੇਰੀ ਕਦਰ ਨਹੀਂ ਪੈਂਦੀ,
ਧਰਤੀ ਵਿੱਚ ਵੀ, ਅੰਬਰਾਂ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।
____________________

259
Shayari / ਸ਼ਹੀਦ ਭਗਤ ਸਿੰਘ,,,
« on: February 06, 2012, 10:20:26 AM »
ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ
ਉਸ ਨੇ ਸਿਰਫ ਇਹ ਕਿਹਾ ਸੀ
ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ
ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ

ਮੈਨੂੰ ਅੱਜ-ਕਲ੍ਹ ਨਾਜ਼ ਹੈ ਆਪਣੇ ਆਪ 'ਤੇ
ਹੁਣ ਤਾਂ ਬੜੀ ਬੇਤਾਬੀ ਨਾਲ਼
ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ

ਤੇ ਆਖਰੀ ਇਮਤਿਹਾਨ ਵਿੱਚੋਂ
ਉਹ ਇਸ ਸ਼ਾਨ ਨਾਲ਼ ਪਾਸ ਹੋਇਆ
ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ 'ਤੇ

ਉਸ ਨੇ ਕਦ ਕਿਹਾ ਸੀ: ਮੈਂ ਸ਼ਹੀਦ ਹਾਂ

ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
ਸ਼ਹੀਦ ਤਾਂ ਉਸਨੂੰ ਸਤਲੁਜ ਦੀ ਗਵਾਹੀ ਤੇ
ਪੰਜਾਂ ਪਾਣੀਆਂ ਨੇ ਕਿਹਾ ਸੀ
ਗੰਗਾ ਨੇ ਕਿਹਾ ਸੀ
ਬ੍ਰਹਮਪੁੱਤਰ ਨੇ ਉਸ ਨੂੰ ਕਿਹਾ ਸੀ ਸ਼ਾਇਦ
ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ

ਤੁਸੀਂ ਹੁਣ ਧਰਤੀ ਨਾਲ਼ ਲੜ ਪਏ ਹੋ
ਤੁਸੀਂ ਹੁਣ ਦਰਿਆਵਾਂ ਨਾਲ਼ ਲੜ ਪਏ ਹੋ
ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ਼ ਲੜ ਪਏ ਹੋ
ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ
ਕਿ ਰੱਬ ਤੁਹਾਨੂੰ ਬਚਾਵੇ
ਧਰਤੀ ਬਦਸੀਸ ਤੋਂ
ਦਰਿਆਵਾਂ ਦੀ ਬਦਦੁਆ ਤੋਂ
ਰੁੱਖਾਂ ਦੀ ਹਾਅ ਤੋਂ,,,
____________

260
Lok Virsa Pehchaan / ਕੁੜੀਓ ਪਾਉ ਕਿੱਕਲੀ,,,
« on: February 06, 2012, 08:07:52 AM »
ਗਿੱਧੇ 'ਚ ਪੰਜਾਬਣਾਂ ਦੀ ਸ਼ਾਨ
ਕੁੜੀਓ ਪਾਓ ਕਿੱਕਲੀ
ਪੰਜਾਬੀਆਂ ਦਾ ਵਿਰਸਾ ਮਹਾਨ
ਕੁੜੀਓ ਪਾਓ ਕਿੱਕਲੀ

ਖੇਡਿਆ ਸਟਾਪੂ ਨਾਲੇ ਖੇਡੀਆਂ ਨੇ ਗੀਟੀਆਂ
ਲੁਕਣ-ਲੁਕਾਈ ਖੇਡੀ, ਲਾ-ਲਾ ਕੇ ਮੀਟੀਆਂ
ਗਿੱਧੇ ਵਿਚ ਲੱਕ ਹਿਲੂ, ਬਣ ਕੇ ਕਮਾਨ
ਕੁੜੀਓ ਪਾਓ ਕਿੱਕਲੀ।
ਗਿੱਧੇ 'ਚ ਪੰਜਾਬੀਆਂ ਦੀ ਸ਼ਾਨ...


ਬਾਂਹ ਚੁੱਕ ਪੈਣੀਆਂ ਨੇ ਗਿੱਧੇ ਵਿਚ ਬੋਲੀਆਂ
ਬੋਲੀਆਂ 'ਚ ਗੱਲਾਂ ਅੱਜ ਦਿਲ ਦੀਆਂ ਖੋਹਲੀਆਂ
ਸਾਨੂੰ ਜਾਣਦਾ ਏ, ਸਾਰਾ ਹੀ ਜਹਾਨ
ਕੁੜੀਓ ਪਾਓ ਕਿੱਕਲੀ।
ਪੰਜਾਬੀਆਂ ਦਾ ਵਿਰਸਾ ਮਹਾਨ…

ਨੱਚੀਆਂ ਵਿਆਹੀਆਂ ਅਤੇ ਕੁੜੀਆਂ ਕੁਆਰੀਆਂ
ਨੱਚ-ਨੱਚ ਗਿੱਧੇ ਵਿਚ ਚੜ੍ਹੀਆਂ ਖ਼ੁਮਾਰੀਆਂ
ਕਹਿੰਦੇ, ਗਿੱਧੇ ਵਿਚ ਆ ਗਿਆ ਤੂਫਾਨ
ਕੁੜੀਓ ਪਾਓ ਕਿੱਕਲੀ
ਗਿੱਧੇ 'ਚ ਪੰਜਾਬੀਆਂ ਦੀ ਸ਼ਾਨ...

ਤੀਆਂ ਵਿਚ ਪੀਂਘ ਜਦੋਂ ਚਾੜ੍ਹੀ ਅਸਮਾਨ ‘ਤੇ
ਬੱਲੇ-ਬੱਲੇ ਹੋ ਗਈ ਫੇਰ ਸਾਰੇ ਹੀ ਜਹਾਨ ‘ਤੇ
ਵੇਖਦੇ ਨੇ ਗਿੱਧਾ ਕੋਠੇ ਚੜ੍ਹ ਕੇ ਜਵਾਨ
ਕੁੜੀਓ ਪਾਓ ਕਿੱਕਲੀ।
ਪੰਜਾਬੀਆਂ ਦਾ ਵਿਰਸਾ ਮਹਾਨ…
__________________

Pages: 1 ... 8 9 10 11 12 [13] 14 15 16 17 18 ... 40