December 21, 2024, 11:16:36 PM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 7 8 9 10 11 [12] 13 14 15 16 17 ... 40
221
Shayari / ਦਰਦ,,,
« on: February 21, 2012, 02:00:39 PM »
ਇਹ ਦਰਦ ਮਿੱਟ ਗਿਆ ਤਾਂ ਫਿਰ ?
ਇਹ ਜ਼ਖਮ ਭਰ ਗਿਆ ਤਾਂ ਫਿਰ ?
ਵਿਛੜ ਕੇ ਸੋਚਦਾ ਹਾਂ ਮੈਂ
ਓਹ ਦੁਬਾਰਾ ਮਿਲ ਗਈ ਤਾਂ ਫਿਰ ?
ਤਿੱਤਲੀਆਂ ਦੇ ਸ਼ਹਿਰ ਚ  ਰਹਿੰਦਾ ਏ
ਮੈਨੂੰ ਫਿਕਰ ਹੈ
ਕਿ ਓਹ ਫੁੱਲ ਖ਼ਿੜ ਗਿਆ ਤਾਂ ਫਿਰ ?
ਤੈਨੂੰ ਵੀ ਕੁੱਝ ਨਹੀਂ ਮਿਲਿਆ
ਮੈਨੂੰ ਵੀ ਕੁੱਝ ਨਹੀਂ ਮਿਲਿਆ
ਸਾਰੀ ਉਮਰ ਹੀ
ਜੇ ਇਹ ਦਰਦ ਮਿਲ ਗਿਆ ਤਾਂ ਫਿਰ ?
ਮੈਂ ਏਸੇ ਲਈ ਤਾਂ ਅੱਜ ਤੱਕ
ਸਵਾਲ ਵੀ ਨਾ ਕਰ ਸਕਿਆ
ਸੋਚਦਾ
ਅਗਰ ਮੇਰੇ ਸਵਾਲ ਦਾ ਜੁਵਾਬ ਮਿਲ ਗਿਆ
ਤਾਂ ਫਿਰ ?
______

222
Shayari / ਪਰਿੰਦਾ,,,
« on: February 21, 2012, 01:43:27 PM »
ਪਰਿੰਦਾ ਵੀ ਝਿਜਕਦਾ ਏ ਕੱਲਾ ਆ੍ਹਲਣੇ ਨੂੰ ਪਾਉਣ ਤੋਂ
ਮਨੁੱਖਤਾ ਦਾ ਕੱਲੇ ਰਹਿਣ ਦਾ ਰਿਵਾਜ਼ ਹੋ ਗਿਆ ਏ
ਫੁੱਲ ਕਰਕੇ ਹੀ ਭੌਰੇ ਦੀ ਲੋਕੋ ਹੁੰਦੀ ਏ ਜੀ ਮਾਨਤਾ
ਕੱਲੇ ਭੌਰੇ ਦਾ ਹੀ ਭਟਕਣਾ ਜਿਵੇਂ ਆਮ ਹੋ ਗਿਆ ਏ
ਸੰਦਲੀਆਂ ਰੁੱਤਾਂ ਉਦਾਸ ਨੇ ਅੱਜ ਯਾਰਾਂ ਵਿਚ
ਕਿਓ ਕੇ ਚੁਗਲੀ ਨਿੰਦਿਆ ਦਾ ਸਿਲਸਲਾ ਆਮ ਹੋ ਗਿਆ ਏ
ਰੁੱਖਾਂ ਨੇ ਵੀ ਪਹਿਨ ਲਿਆ ਏ ਪੱਤਝੜਾਂ ਦਾ ਲਿਬਾਸ
ਚਿੜੀਆਂ ਦਾ ਚਹਿ ਚਹਾਉਣਾ ਹੁਣ ਬ਼ੇ-ਆਰਾਮ ਹੋ ਗਿਆ ਏ
ਨੈਣਾਂ ਚੋ ਉਡੀਕ ਦੇ ਜੋ ਦੀਵੇ , ਹੁਣ ਬੁੱਝਦੇ ਹੀ ਜਾਂਦੇ ਨੇ
ਕਿਓ ਕੇ ਲਾਰਿਆਂ ਚ ਰਹਿ ਕੇ ਯਕੀਨ ਗੁੰਮਨਾਮ  ਹੋ ਗਿਆ ਏ
ਧੀਆਂ ਧਿਆਣੀਆਂ ਤੇ  ਹੁਣ ਮੁੱਕਦੀਆਂ ਹੀ ਜਾਂਦੀਆਂ ਨੇ
ਕਿਓ ਕੇ ਕੁੱਖਾਂ ਵਿਚ ਹੀ ਮਾਰਨ ਦਾ ਕੁਹਰਾਮ ਹੋ ਗਿਆ ਏ
______________________________

223
Lok Virsa Pehchaan / ਕਰਾਂ ਮੈ ਸਲਾਮ,,,
« on: February 21, 2012, 01:25:38 PM »
ਜਿੱਨਾ ਨੇ ਪੰਜਾਬੀ ਨੂੰ ਪਰਦੇਸਾ ਚ ਸਭਾਲਿਆਂ
ਬੱਚਿਆਂ ਨੂੰ ਜਿਨਾ ੳੁੜਾ ਐੜਾ ਹੈ ਸਿਖਾਲਿਆ
ਭੁੱਲੇ ਨਹੀ ਜੋ ਪਿੰਡ ਨਾਲੇ ਪਿੰਡ ਦੀਆ ਜੂਹਾ ਨੂੰ
ਕਰਾਂ ਮੈ ਸਲਾਮ ਯਾਰੋ ਅੋਹੋ ਜਿਹੀਆ  ਰੂਹਾ ਨੂੰ
________________________

224
Shayari / ਦੇਵੀਂ ਮੇਰੇ,,,
« on: February 21, 2012, 01:09:17 PM »
ਦੇਵੀਂ ਮੇਰੇ ਦਾਤਾ ਤੂੰ ਸੱਭ ਨੂੰ ਖਾਣ ਲਈ
ਸਿਰ ਉੱਤੇ ਛੱਤ ਦੇਵੀਂ ਜਿੰਦਗੀ ਬਿਤਾਣ ਲਈ
ਪੈਦਾ ਜੇ ਤੂੰ ਕਰਦਾ ਏ ਤੇ ਕਿਓਂ ਰੋਲਦਾ ਏ ਸਾਨੂੰ
ਅਮੀਰਾਂ ਨੂੰ ਦੇਵੀਂ ਭਾਵੇਂ ਬਰਗਰ ਪੀਜੇ ਖਾਣ ਲਈ
ਸਾਡੇ ਹਿੱਸੇ ਦੇ ਦਾਣੇ ਸਾਡੀ ਝੋਲੀ ਵਿਚ ਪਾ ਦੇ ਮੌਲਾ
ਰੱਬਾ ਭਟਕਣਾ ਨਾ ਪਵੇ ਸਾਨੂੰ ਦਰ ਦਰ ਜਾਣ ਲਈ
_____________________________

225
Shayari / ਵੇ ਸਮਿਆਂ,,,
« on: February 13, 2012, 10:16:57 PM »
ਵੇ ਸਮਿਆਂ ਤੂੰ ਮੋੜ ਮੁਹਾਰਾਂ
ਜੀਵਨ ਨੂੰ ਪਰਤਾ ਜਾ ਵੇ
ਅਜੇ ਤਾਂ ਖੇਡਣ ਦੇ ਦਿਨ ਸਾਡੇ
ਤੂੰ ਆ ਜਾ ਤੂੰ ਆ ਜਾ ਵੇ

ਤੂੰ ਸਾਥੋਂ ਕਿਉਂ ਦੂਰ ਹੈਂ ਹੋਇਆ
ਬਿਨ ਤੇਰੇ ਅਸੀਂ ਪੂਰੇ ਨਾ
ਤੂੰ ਹੋਵੇਂ ਤਾਂ ਕੋਈ ਵੀ ਪਤਝੜ
ਸਾਨੂੰ ਈਕਣ ਘੂਰੇ ਨਾ
ਸਾਡੇ ਤੇ ਜੋ ਪਰਤ ਚੜੀ
ਮਿੱਟੀ ਦੀ ਉਹ ਤੂੰ ਲਾਹ ਜਾ ਵੇ
ਵੇ ਸਮਿਆਂ ....

ਜਿਥੇ ਕਾਨ ਗੋਪੀਆਂ ਦੇ
ਝੁਰਮਟ ਨੇ ਰਾਸ ਰਚਾਈ ਸੀ
ਜਿਥੇ ਵਿਚ ਬੇਲਿਆਂ ਰਾਂਝਣ ਨੇ
ਕੋਈ ਪ੍ਰੀਤ ਪੁਗਾਈ ਸੀ
ਉਹ ਥਾਵਾਂ ਹੁਣ ਖੰਡਰ ਬਣੀਆਂ
ਰੂਪ ਹੁਸਨ ਹੁਣ ਕਾਹਦਾ ਵੇ
ਵੇ ਸਮਿਆਂ ....

ਅਜੇ ਤਾਂ ਸਾਡੀ ਜਿੰਦ ਬਾਂਕੜੀ ਦੇ
ਬਾਂਕੇ ਨੇ ਆਉਣਾ ਹੈ
ਅਜੇ ਤਾਂ ਸਾਡੇ ਅੰਗ ਸੰਗ ਨੂੰ
ਕਿਸੇ ਖਿੜਿਆ ਫੁੱਲ ਬਨਾਉਣਾ ਹੈ
ਕਿੰਜ ਅਚਾਨਕ ਬੰਦ ਹੋ ਗਿਆ
ਉਮਰਾਂ ਦਾ ਦਰਵਾਜ਼ਾ ਵੇ
ਵੇ ਸਮਿਆਂ ....

ਤੂੰ ਆਵੇਂ ਤਾਂ ਕੱਲਰੀ ਧਰਤੀ
ਬਾਗਾਂ ਵਿਚ ਵੱਟ ਜਾਵੇ ਵੇ
ਤੂੰ ਆਵੇਂ ਤਾਂ ਮਿਰਗ ਕਥੂਰੀ
ਮਿਰਗਾਂ ਨੂੰ ਲੱਭ ਜਾਵੇ ਵੇ
ਆ ਸਮਿਆਂ ਚੁੰਮ ਸਾਡਾ ਮੱਥਾ
ਲੀਕ ਵਸਲ ਦੀ ਵਾਹ ਜਾ ਵੇ
ਵੇ ਸਮਿਆਂ ਤੂੰ ਮੋੜ ਮੁਹਾਰਾਂ
ਜੀਵਨ ਨੂੰ ਪਰਤਾ ਜਾ ਵੇ
ਅਜੇ ਤਾਂ ਖੇਡਣ ਦੇ ਦਿਨ ਸਾਡੇ
ਤੂੰ ਆ ਜਾ ਤੂੰ ਆ ਜਾ ਵੇ
______________

226
Shayari / ਧੰਨਭਾਗ,,,
« on: February 13, 2012, 09:57:13 PM »
ਧੰਨਭਾਗ ਫਿਰ ਦਿਨ ਚੜ੍ਹਿਆ ਹੈ
ਧੰਨਭਾਗ ਧੜਕਨ ਚਲਦੀ ਹੈ ।

ਧੰਨਭਾਗ ਜੇ ਜੀਵਨ ਦੇ ਵਿਚ
ਸੋਚ ਸੁਚੱਜੀ ਆ ਰਲਦੀ ਹੈ ।

ਦਿਸਹੱਦੇ ‘ਤੇ ਸੋਨੇ-ਰੰਗੀ
ਅਗਿਆਨ-ਵਿਨਾਸਿ਼ਕ ਅੱਗ ਬਲਦੀ ਹੈ ।

ਰੁਕ ਕੇ ਜ਼ਰਾ ਸੁਹੱਪਣ ਤੱਕ ਲਓ
ਏਨੀ ਵੀ ਕਿਹੜੀ ਜਲਦੀ ਹੈ !

ਬਹੁਤ ਕੁਝ ਹੈ ਇਸ ਦੁਨੀਆਂ ਵਿਚ
ਗੱਲ ਤੇ ਬੱਸ ਇਕ ਹਾਸਿਲ ਦੀ ਹੈ ।

ਬੇਸ਼ੱਕ ਭੀੜ ਭੜੱਕਾ ਬਾਹਲਾ
ਤੁਰੇ ਜਾਓ ਜੇ ਰਾਹ ਮਿਲਦੀ ਹੈ।

ਸਜ ਲਓ, ਧਜ ਲਓ, ਜਸ਼ਨ ਮਨਾ ਲਓ
ਦੁੱਖ ਦਰਦ ਤੇ ਗੱਲ ਕੱਲ ਦੀ ਹੈ ।

ਨਵ-ਆਸ਼ਾ ਕੋਈ ਭਾਲ ਕੇ ਰੱਖੋ
ਜਿ਼ੰਦਗੀ ਭਾਵੇਂ ਕੁੱਝ ਪਲ ਦੀ ਹੈ ।

ਨੱਚ ਲਓ, ਗਾ ਲਓ, ਭੰਗੜੇ ਪਾ ਲਓ
ਜੇ ਕਿਧਰੇ ਕੋਈ ਚਾਹ ਫਲਦੀ ਹੈ ।

‘ਜੋ ਹੋਣੈ ਸੋ ਹੋ ਕੇ ਰਹਿਣੈ’
ਚਿੰਤਾ ਮਨ ਨੂੰ ਕਿਸ ਗੱਲ ਦੀ ਹੈ ।

ਰੁੱਸੇ ਸੱਜਣ ਫੇਰ ਮਨਾ ਲਓ
ਛਾਂ ਸੋਹਣੀ ਇਕ ਆਂਚਲ ਦੀ ਹੈ ।

ਗੱਲ ਕੋਈ ਸੁਖਦ ਪਲਾਂ ਦੀ ਸੋਚੋ
ਆਖ਼ਰ ਸ਼ਾਮ ਜਦੋਂ ਢਲਦੀ ਹੈ॥
___________________

227
Shayari / ਕਾਹਤੋਂ ਝੁਕਾਵੇ ਨਜਰਾਂ,,,
« on: February 13, 2012, 02:52:47 AM »
ਕਾਹਤੋਂ ਝੁਕਾਵੇ ਨਜਰਾਂ ਕਿਉਂ ਸ਼ਰਮਸਾਰ ਹੋਵੇ
ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ

ਜੀਹਦੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ
ਕਿਉਂ ਉਸਦੇ ਨਾਮ ਮੇਰੀ ਹਰ ਇਕ ਬਹਾਰ ਹੋਵੇ
_________________________

228
Shayari / ਮੁੱਲ,,,
« on: February 13, 2012, 02:24:22 AM »
ਮੈਨੂੰ ਖਰੀਦਣਾ ਏਂ
ਤਾਂ ਪਹਿਲਾਂ
ਮੁਸਕਰਾ ਕੇ ਦੇਖ
ਮੈਂ ਮੁਫ਼ਤ ਨਹੀਂ ਹਾਂ
__________

229
Shayari / ਹਮਸਫਰਾਂ ਦੇ ਹੋਠਾਂ ਉੱਤੇ,,,
« on: February 13, 2012, 12:04:47 AM »
ਹਮਸਫਰਾਂ ਦੇ ਹੋਠਾਂ ਉੱਤੇ ਖ਼ਾਮੋਸ਼ੀ ਦੇ ਤਾਲੇ ਸੀ
ਕੌਣ ਕਿਸੇ ਦਾ ਦੁਖ ਵੰਡਾਉਂਦਾ, ਸਭ ਦੇ ਪੈਰੀਂ ਛਾਲੇ ਸੀ

ਕੋਲ ਗਏ ਤਾਂ ਜ਼ਹਿਰੀ ਧੂੰਆਂ, ਕਹਿਰੀ ਅੱਗ ਨਜ਼ਰ ਆਈ
ਬਾਂਸਾਂ ਦੇ ਜੰਗਲ ਵਿਚ ਦੂਰੋਂ ਦਿਸਦੇ ਬਹੁਤ ਉਜਾਲੇ ਸੀ

ਅੰਨ੍ਹੇ ਦੇ ਹੱਥਾਂ ਵਿਚ ਸ਼ੀਸ਼ਾ, ਬੋਲੇ਼ ਦੇ ਹੱਥਾਂ ਵਿਚ ਸਾਜ਼
ਤੇਰੇ ਸ਼ਹਿਰ ਦਿਆਂ ਵਸਨੀਕਾਂ ਦੇ ਵੀ ਸ਼ੌਕ ਨਿਰਾਲੇ ਸੀ

ਆਖ਼ਰ ਤੀਕ ਮਿਲਣ ਨਾ ਦਿੱਤਾ ਜਿਸ ਨੇ ਮੈਨੂੰ ਮੇਰੇ ਨਾਲ਼
ਉਮਰ ਗੁਆ ਕੇ ਸੋਚਾਂ ਹੁਣ ਮੈਂ ਐਸਾ ਕੌਣ ਵਿਚਾਲੇ਼ ਸੀ

ਮੇਰੇ ਦਿਲ ਦਾ ਹਾਲ ਮੁਸਾਫਿਰਖਾਨੇ ਵਾਲਾ ਹੋਇਆ ਹੈ
ਏਥੇ ਜੋ ਵੀ ਆਏ ਇਕ ਦੋ ਘੜੀਆਂ ਠਹਿਰਨ ਵਾਲੇ਼ ਸੀ
____________________________

230
Shayari / ਰਿਸ਼ਤੇ,,,
« on: February 12, 2012, 10:32:27 PM »
ਰਿਸ਼ਤੇ
ਡਰਾਇੰਗ ਰੂਮ ਤਰ੍ਹਾਂ ਨੇ
ਮੁਹੱਬਤ ਤਾਂ ਸਾਰੇ ਦਾ ਸਾਰਾ
ਘਰ ਹੁੰਦੀ ਹੈ...........।
________________

231
Shayari / ਸਰਕਾਰਾਂ,,,
« on: February 12, 2012, 10:10:33 PM »
ਸਰਕਾਰਾਂ ਲੋਕੋ ਸਰਕਾਰਾਂ,ਸਭ ਪਾਸੇ ਕਰਦੀਆਂ ਮਾਰਾਂ।
ਸਰਕਾਰਾਂ ਲੋਕੋ ਸਰਕਾਰਾਂ,ਸਭ ਪਾਸੇ ਕਰਦੀਆਂ ਮਾਰਾਂ।
ਕੁਰਸੀ ਲਈ ਇਹ ਲੜਦੀਆਂ ਰਹਿੰਦੀਆਂ।
ਇੱਕ ਦੂਜੇ ਨੂੰ ਮਾੜਾ ਕਹਿੰਦੀਆਂ।
ਬਾਹਰੋਂ ਦਿੱਸਣ ਇਹ ਲੋਕ ਭਲਾਈ,
ਪਰ ਅੰਦਰੋਂ ਤਿੱਖੀਆਂ ਤਲਵਾਰਾਂ।
ਸਰਕਾਰਾਂ ਲੋਕੋ ਸਰਕਾਰਾਂ………।
ਰੰਗ-ਬੇਰੰਗੀਆਂ ਚੁੱਕ ਕੇ ਝੰਡੀਆਂ,
ਮਜ੍ਹਬਾਂ ਦੇ ਨਾਂ ‘ਤੇ ਪਾ ਕੇ ਵੰਡੀਆਂ।
ਇੱਕ ਦੂਜੇ ਦੇ ਨਾਲ ਲੜਾ ਕੇ,
ਆਪ ਜੋੜਨ ਗੱਠਜੋੜ ਦੀਆਂ ਤਾਰਾਂ।
ਸਰਕਾਰਾਂ ਲੋਕੋ ਸਰਕਾਰਾਂ………।
ਪੰਜਾਬ ਵਿੱਚ ਇਨ੍ਹਾਂ ਬੀਜੇ ਕੰਡੇ,
ਧਰਤੀ ਵੰਡੀ ਦਰਿਆ ਵੀ ਵੰਡੇ।
ਸੰਨ ਸਨਤਾਲੀ ਵਿੱਚ ਲੱਖਾਂ ਉਜਾੜੇ,
ਕੀਤੇ ਚੁਰਾਸੀ ਵਿੱਚ ਕਤਲ ਹਜ਼ਾਰਾਂ।
ਸਰਕਾਰਾਂ ਲੋਕੋ ਸਰਕਾਰਾਂ………।
ਦਿੱਲੀ ਵਿੱਚ ਕੁਹਰਾਮ ਮਚਾਇਆ।
ਗੁਜਰਾਤ ਦੇ ਵਿੱਚ ਰੰਗ ਵਿਖਾਇਆ।
ਮੰਦਰ ਢੱਠੇ ਜਾਂ ਬਾਬਰੀ ਡਿੱਗੀ,
ਪਰ ਇਨ੍ਹਾਂ ਦੀਆਂ ਪੌਂ-ਬਾਰਾਂ।
ਸਰਕਾਰਾਂ ਲੋਕੋ ਸਰਕਾਰਾਂ………।
ਇਸ ਭਾਰਤ ਵਿੱਚ ਇਨਸਾਫ ਨਹੀਂ।
ਨੀਯਤ ਅਮਰੀਕਾ ਦੀ ਵੀ ਸਾਫ ਨਹੀਂ।
ਐਟਮ ਬੰਬ ਦੇ ਨਾਂ ਉਂਤੇ,
ਜਿਸ ਇਰਾਕ ਵਿੱਚ ਪਾਈਆਂ ਉਜਾੜਾਂ।
ਸਰਕਾਰਾਂ ਲੋਕੋ ਸਰਕਾਰਾਂ………।
ਮਹਾਰਾਜਾ ਰਣਜੀਤ ਸਿੰਘ ਜਿਹਾ ਰਾਜ ਹੋਵੇ।
ਹਰ ਪਾਸੇ ਖੁਸ਼ ਸਮਾਜ ਹੋਵੇ।
ਹੋ ਜਾਵਣ ਸਭ ਦੂਰ ਬੁਰਾਈਆਂ,
ਰੱਬ ਅੱਗੇ ਇਹ ਅਰਜ਼ ਗੁਜਾਰਾਂ।
ਸਰਕਾਰਾਂ ਲੋਕੋ ਸਰਕਾਰਾਂ,ਸਭ ਪਾਸੇ ਕਰਦੀਆਂ ਮਾਰਾਂ।
ਸਰਕਾਰਾਂ ਲੋਕੋ ਸਰਕਾਰਾਂ,ਸਭ ਪਾਸੇ ਕਰਦੀਆਂ ਮਾਰਾਂ।
_____________________________

232
Shayari / ਮਹਿਕ ਵਫਾ ਦੇ,,,
« on: February 12, 2012, 11:38:06 AM »
ਮਹਿਕ ਵਫਾ ਦੇ ਝੂਠੇ ਲਾਰੇ ਹੁੰਦੇ ਨੇ
ਫੁੱਲ ਕਈ ਪੱਥਰ ਤੋਂ ਭਾਰੇ ਹੁੰਦੇ ਨੇ

ਉਸ ਪਾਣੀ ਵਿਚ ਦਿਲ ਹੁੰਦੇ ਨੇ ਮਾਵਾਂ ਦੇ
ਜੋ ਪੁੱਤਾਂ ਦੇ ਸਿਰ ਤੋਂ ਵਾਰੇ ਹੁੰਦੇ ਨੇ

ਕੁੜੀਓ ਚਿੜੀਓ ਸੋਨੇ ਦੇ ਪਿੰਜਰੇ ਮੂਹਰੇ
ਅਕਸਰ ਹੀ ਕੁਝ ਚੋਗ ਖਿਲਾਰੇ ਹੁੰਦੇ ਨੇ

ਪੁੱਤੀਂ ਫਲੋ ਅਸੀਸਾਂ ਦੇਵੋ ਜੀ ਸਦਕੇ
ਧੀਆਂ ਦੇ ਵੀ ਬੜੇ ਸਹਾਰੇ ਹੁੰਦੇ ਨੇ

ਹਰ ਵਾਰੀ ਹੀ ਔਰਤ ਅਬਲਾ ਨਈਂ ਹੁੰਦੀ
ਕਈ ਥਾਂਈਂ ਬੰਦੇ ਬੇਚਾਰੇ ਹੁੰਦੇ ਨੇ

ਬੰਦੇ ਅੰਦਰ ਇਕ ਸਮੁੰਦਰ ਹੁੰਦਾ ਹੈ
ਹੰਝੂ ਤਾਹੀਓਂ ਖਾਰੇ ਖਾਰੇ ਹੁੰਦੇ ਨੇ

ਕੋਈ ਵੀ ਤਾਰੀਖ ਨਹੀਂ ਮੂ਼ਲੋਂ ਮਿਟਦੀ
ਰਾਖ਼ ਨਾ ਛੇੜੋ ਵਿਚ ਅੰਗਾਰੇ ਹੁੰਦੇ ਨੇ
____________________

233
Shayari / ਸਦੀਆਂ ਤੋਂ ਮੁਹੱਬਤ ਦਾ,,,
« on: February 12, 2012, 10:22:04 AM »
ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ
ਹਰ ਹੱਥ ਵਿਚ ਪੱਥਰ ਹੈ ਮਜਨੂੰ ਤੇ ਨਿਸ਼ਾਨਾ ਹੈ

ਇਹ ਰਹਿਬਰ ਕੀ ਜਾਣਨ, ਦਾਨਸ਼ਵਰ ਕੀ ਸਮਝਣ
ਇਸ ਇਸ਼ਕ ਦੀ ਮੰਜਿ਼ਲ 'ਤੇ ਪੁੱਜਦਾ ਦੀਵਾਨਾ ਹੈ

ਕੋਈ ਰਾਂਝਾ ਜਾਣ ਸਕੇ ਫ਼ਰਿਆਦ ਹੀ ਸਮਝ ਸਕੇ
ਕਿਓਂ ਬਲ਼ਦੀਆਂ ਲਾਟਾਂ 'ਤੇ ਸੜਦਾ ਪਰਵਾਨਾ ਹੈ

ਕਿਆ ਇਸ਼ਕ ਦੀ ਸ਼ਾਨ ਅੱਲ੍ਹਾ, ਇਹ ਇਸ਼ਕ ਸੁਭਾਨ ਅੱਲ੍ਹਾ !
ਇਸ ਇਸ਼ਕ ਬਿਨਾ ਲੋਕੋ ਕਿਆ ਖਾਕ ਜ਼ਮਾਨਾ ਹੈ

ਇਸ ਇਸ਼ਕ ਦੀ ਹੱਟੀ 'ਤੇ ਕੋਈ ਹੋਰ ਵਪਾਰ ਨਹੀਂ
ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ

ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ
ਇਸ ਇਸ਼ਕ ਦੇ ਦਾਮਨ ਵਿਚ ਹਰ ਇਕ ਹੀ ਖ਼ਜਾ਼ਨਾ ਹੈ
_____________________________

234
Shayari / ਯਾਰੀ ਪਾਉਂਦੇ ਨਾ,,,
« on: February 12, 2012, 06:13:37 AM »
ਯਾਰੀ ਪਾਉਂਦੇ ਨਾ ਜੇ ਰੰਗਲੇ ਚੁਬਾਰਿਆਂ ਦੇ ਨਾਲ਼
ਸਾਡੀ ਨਿਭ ਜਾਂਦੀ ਅੱਗ ਦੇ ਅੰਗਾਰਿਆਂ ਦੇ ਨਾਲ਼

ਅਸੀਂ ਤੇਰੇ ਵਾਂਗੂ ਅੰਬਰਾਂ ਨੂੰ ਚੁੰਮ ਲੈਣਾ ਸੀ
ਰਲ਼ ਜਾਂਵਦੇ ਜੇ ਪੀਂਘ ਦੇ ਹੁਲਾਰਿਆਂ ਦੇ ਨਾਲ਼

ਅਸੀਂ ਵੱਖ ਤੁਸੀਂ ਵੱਖ ਸਾਡੀ ਰਲ਼ਦੀ ਨਾ ਅੱਖ
ਕਦੋਂ ਯਾਰੀਆਂ ਪੁਗਾਈਆਂ ਮਹਿਲਾਂ ਢਾਰਿਆਂ ਦੇ ਨਾਲ਼

ਤੁਸੀਂ ਗੁੰਗਿਆਂ ਦੇ ਵਾਂਗ ਚੁੱਪ ਚਾਪ ਬੈਠ ਗਏ
ਬਾਤ ਜਦੋਂ ਮੁੱਕੀ ਮੁੱਕਣੀ ਹੁੰਗਾਰਿਆਂ ਦੇ ਨਾਲ਼

ਕੁਲ ਧਰਤੀ ਦੇ ਮਾਲ ਤੇ ਖਜ਼ਾਨਿਆਂ ਤੋਂ ਵੱਧ
ਜਿਹੜੀ ਘੜੀ ਲੰਘੇ ਸੱਜਣਾਂ ਪਿਆਰਿਆਂ ਦੇ ਨਾਲ਼

ਸਾਨੂੰ ਤਲਖ਼ ਹਕੀਕਤਾਂ ਨੇ ਇਹੀ ਸਮਝਾਇਆ
ਕਦੇ ਜਿ਼ੰਦਗੀ ਨਾ ਤੁਰੇ ਮਿੱਠੇ ਲਾਰਿਆਂ ਦੇ ਨਾਲ਼

ਗੁੰਗੇ ਬੋਲ਼ੇ ਨੂੰ ਕੀ ਸਾਡੀਆਂ ਮੁਸੀਬਤਾਂ ਦੀ ਸਾਰ
ਜਿਹੜਾ ਆਪ ਗੱਲਾਂ ਕਰਦੈ ਇਸ਼ਾਰਿਆਂ ਦੇ ਨਾਲ਼
_________________________

235
Shayari / ਜ਼ਖਮ,,,
« on: February 12, 2012, 01:00:37 AM »
ਮਨ ਮਸਤ ਜਿਹਾ ਬਸ ਹੋ ਕੇ ਹੀ ਉਸ ਵਿਚੋਂ ਉਸ ਨੂੰ ਪਾ ਬੈਠਾ
ਉਹਦੀ ਰੂਹ ਵਿਚ ਵਾਸਾ ਕਰਕੇ ਸੀ ਦਿਲ ਦੇ ਸੱਭ ਦੁੱਖ ਭੁਲਾ ਬੈਠਾ

ਇਸ਼ਕੇ ਦੀ ਚਿੱਟੀ ਚਾਦਰ ਨੂੰ ਲੋਕਾਂ ਤਾਹਨਿਆਂ ਨਾਲ਼ ਲਿਬੇੜ ਦਿੱਤਾ
ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ
______________________________


...
ਮਹਿਕਾਂ ਦੀ ਚੰਦਰੀ ਮਸਤੀ ਨੇ ਮੈਨੂੰ ਗ਼ਮ ਹੀ ਹੋਰ ਸਹੇੜ ਦਿੱਤਾ
ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ
_____________________________

236
Lok Virsa Pehchaan / ਮਾਡਰਨ ਮਾਹੀਆ,,,
« on: February 11, 2012, 09:58:20 PM »
ਪਤਨੀ : ਤੰਦੂਰੀ ਤਾਈ ਹੋਈ ਆ।
ਅਸਾਂ ਰੋਟੀ ਨਹੀਂ ਲਾਹੁਣੀ,
ਤੇਰੀ ਬੇਬੇ ਆਈ ਹੋਈ ਆ।

ਪਤੀ : ਰੋਟੀ ਹੋਟਲੋਂ ਮੰਗਾ ਦਊਂਗਾ।
ਬੇਬੇ ਕੋਲ਼ ਗੱਲ ਨਾ ਕਰੀਂ,
ਨਹੀਂ ਤਾਂ ਆਪੇ ਮੈਂ ਪਕਾ ਦਊਂਗਾ।

ਪਤਨੀ : ਮੇਰੇ ਭਾਗ ਹੀ ਖੋਟੇ ਨੇ।
ਜੂਠੇ ਭਾਂਡੇ ਰੋਣ ਜਾਨ ਨੂੰ,
ਨਾ ਹੀ ਕੱਪੜੇ ਹੀ ਧੋਤੇ ਨੇ।

ਪਤੀ : ਸੂਟ ਕੱਲ੍ਹ ਵਾਲ਼ਾ ਪਾ ਜਾਊਂਗਾ।
ਤੇਰੀ ਮੈਂ ਗੁਲਾਬੀ ਸਾੜ੍ਹੀ ਨੂੰ,
ਮੰਗੇ ਧੋਬੀ ਤੋਂ ਧੁਆ ਲਿਆਊਂਗਾ।

ਪਤਨੀ : ਤੁਸੀਂ ਸਮਝ ਤਾਂ ਪਾਉਂਦੇ ਨਹੀਂ।
ਬੇਬੇ ਨਾਲ਼ ਗੱਲ਼ਾਂ ਮਾਰਦੇ,
ਛੋਟੇ ਮੁੰਡੇ ਨੂੰ ਪੜ੍ਹਾਉਂਦੇ ਨਹੀਂ।

ਪਤੀ : ਇਹ ਵੀ ਝਗੜਾ ਮੁਕਾ ਦਊਂਗਾ।
ਤੇਰਾ ਰਹੇ ਦਿਲ ਰਾਜ਼ੀ,
ਉਹਦੀ ਟਿਊਸ਼ਨ ਰਖਾ ਦਊਂਗਾ।

ਪਤਨੀ : ਜੀ ਉਹ ਮੇਰੇ ਨਾਲ਼ ਲੜਦੀ ਏ।
ਰਾਤੀਂ ਸਾਨੂੰ ਨੀਂਦ ਨਾ ਪਵੇ,
ਜਦੋਂ ਖਊਂ-ਖਊਂ ਕਰਦੀ ਏ।

ਪਤੀ : ਮਾਂ ਨੂੰ ਮੈਂ ਸਮਝਾ ਦਊਂਗਾ।
ਤੈਨੂੰ ਉਹਦੀ ਖੰਘ ਨਾ ਸੁਣੇ,
ਮੰਜੀ ਕੋਠੇ 'ਤੇ ਚੜ੍ਹਾ ਦਊਂਗਾ।
________________

237
Shayari / ਰਾਤ ਭਰ,,,
« on: February 11, 2012, 09:06:48 PM »
ਰਾਤ ਭਰ ਆਜ ਮੁਝੇ ਖ਼ਾਬ ਆਏ
ਏਕ ਖ਼ਤ ਕੇ ਕਈ ਜਵਾਬ ਆਏ

ਬਸ ਹਵਾ ਖੋਲ ਗਈ ਦਰਵਾਜ਼ਾ
ਮੈਨੇ ਸਮਝਾ ਕਹੀਂ ਜਨਾਬ ਆਏ

ਹਮ ਭਲਾ ਬਾਗ਼ ਬਾਗ਼ ਕਿਊਂ ਭਟਕੇਂ
ਚਲ ਕੇ ਜਬ ਘਰ ਮੇਰੇ ਗ਼ੁਲਾਬ ਆਏ

ਜਿਸਸੇ ਮੈਂ ਜਾਨ ਲੂੰ ਤੁਝੇ ਬਿਹਤਰ
ਕੋਈ ਐਸੀ ਭੀ ਹੈ ਕਿਤਾਬ, ਆਏ

ਮੇਰੇ ਗੀਤੋਂ ਕੋ ਔਰ ਉਦਾਸ ਨਾ ਕਰ
ਆ ਭੀ ਜਾ ਇਨਪੇ ਭੀ ਸ਼ਬਾਬ ਆਏ
___________________

238
Shayari / ਦਿਲ, ਸ਼ੀਸ਼ਾ ਤੇ ਤਾਰਾ,,,
« on: February 11, 2012, 07:56:37 PM »
ਦਿਲ, ਸ਼ੀਸ਼ਾ ਤੇ ਤਾਰਾ, ਮਿੱਤਰੋ ਨਹੀਂ ਜੁੜਦੇ।
ਮਿੱਤਰੋ ਫੇਰ ਦੁਬਾਰਾ , ਟੁੱਟ ਕੇ ਨਹੀਂ ਜੁੜਦੇ।

ਔਖੀ ਘੜੀ ਉਡੀਕਾਂ ਵਾਲ਼ੀ।
ਮਾੜੀ ਚੱਕ ਸ਼ਰੀਕਾਂ ਵਾਲ਼ੀ।

ਕਰਕੇ ਹਟੂ ਕੋਈ ਕਾਰਾ,
ਮਿੱਤਰੋ ਨਹੀਂ ਜੁੜਦੇ,....।

ਜੱਗ ਵਿਚ ਬੰਦਾ ਥਾਂ ਸਿਰ ਹੋਵੇ।
ਮਾਪਿਆਂ ਦੀ ਜੇ ਛਾਂ ਸਿਰ ਹੋਵੇ।
ਹੁੰਦਾ ਸੁਰਗ ਨਜ਼ਾਰਾ,
ਮਿੱਤਰੋ ਨਹੀਂ ਜੁੜਦੇ..........।

ਮਤਲਬ ਖੋਰਾ ਯਾਰ ਜੇ ਹੋਵੇ।
ਭਾਈਆਂ ਦੇ ਨਾਲ਼ ਖਾਰ ਜੇ ਹੋਵੇ।
ਦੁੱਖ ਰਹੇ ਦਿਨ ਸਾਰਾ,
ਮਿੱਤਰੋ ਨਹੀਂ ਜੁੜਦੇ,..........।

ਪੀਰ, ਪੈਗੰਬਰ ਰਾਜੇ ਰਾਣੇ।
ਅਪਣੀ ਵਾਰੀ ਸੱਭ ਤੁਰ ਜਾਣੇ।
ਮੈ ਕੀ ਦੱਸ  ਵਿਚਾਰਾ,
ਮਿੱਤਰੋ ਨਹੀਂ ਜੁੜਦੇ........।
_______________

239
Shayari / ਤੁਰਨ ਦਾ ਹੌਸਲਾ,,,
« on: February 11, 2012, 10:46:49 AM »
ਤੁਰਨ ਦਾ ਹੌਸਲਾ ਤਾਂ ਪੱਥਰਾਂ 'ਤੇ ਪੈਰ ਧਰਦਾ ਹੈ
ਬਦਨ ਸ਼ੀਸ਼ੇ ਦਾ ਪਰ ਹਾਲੇ ਤਿੜਕ ਜਾਵਣ ਤੋਂ ਡਰਦਾ ਹੈ

ਕਿਤੇ ਕੁਝ ਧੜਕਦਾ ਹੈ ਜਿ਼ੰਦਗੀ ਦੀ ਤਾਲ 'ਤੇ ਹੁਣ ਵੀ
ਕਿਤੇ ਕੁਝ ਔੜ ਦੇ ਸੀਨੇ ਦੇ ਉੱਤੇ ਸ਼ਾਂਤ ਵਰ੍ਹਦਾ ਹੈ

ਅਜੇ ਤਾਈਂ ਵੀ ਮੇਰੇ ਰਾਮ ਦਾ ਬਣਵਾਸ ਨਾ ਮੁੱਕਿਆ
ਮੇਰੇ ਅੰਦਰਲਾ ਰਾਵਣ ਰੋਜ਼ ਹੀ ਸੜਦਾ ਤੇ ਮਰਦਾ ਹੈ

ਕਿਸੇ ਵੀ ਘਰ ਦੀਆਂ ਨੀਹਾਂ 'ਚ ਉਹ ਤਾਹੀਓਂ ਨਹੀਂ ਲੱਗਦਾ
ਉਹ ਪੱਥਰ ਆਪਣੇ ਹੀ ਸੇਕ ਸੰਗ ਪਿਘਲਣ ਤੋਂ ਡਰਦਾ ਹੈ

ਜਦੋਂ ਵੀ ਤੁਰਦਿਆਂ ਅਕਸਰ ਮੈਂ ਠੋਕਰ ਖਾ ਕੇ ਡਿਗਦਾ ਹਾਂ
ਮੇਰਾ ਆਪਾ ਮੇਰੀ ਨੀਅਤ ਦੇ ਸਿਰ ਇਲਜ਼ਾਮ ਧਰਦਾ ਹੈ

ਅਜੇ ਤੱਕ ਵੀ ਇਹਨਾਂ ਦੀ ਹੋਂਦ ਤੇ ਔਕਾਤ ਹੈ ਵੱਖਰੀ
ਅਜੇ ਚਾਨਣ ਤੇ ਨ੍ਹੇਰੇ ਵਿੱਚ ਕੋਈ ਬਾਰੀਕ ਪਰਦਾ ਹੈ
_____________________________

240
Shayari / ਜਿ਼ੰਦਗੀ ਦੇ ਗੀਤ,,,
« on: February 11, 2012, 07:55:18 AM »
ਦਿਨ ਗੁਜ਼ਰੇ, ਮਹੀਨੇ ਗੁਜ਼ਰੇ, ਗੁਜ਼ਰ ਜਾਣਗੇ ਸਾਲ
ਨਾ ਪਿੱਛੇ ਮੁੜਕੇ ਤੱਕਿਆ, ਨਾ ਕੀਤਾ ਸਾਡਾ ਖਿਆਲ
ਕਿਹੜੇ ਰਾਹ ਚੋਂ ਲੱਭੀਏ ਤੈਨੂੰ, ਸਾਨੂੰ ਸਮਝ ਨਾ ਆਵੇ
ਤੂੰ ਕੀ ਜਾਣੇ ਬਿਨ ਤੇਰੇ, ਸਾਡਾ ਜੀਣਾ ਹੋਇਆ ਮੁਹਾਲ
_____________________________

Pages: 1 ... 7 8 9 10 11 [12] 13 14 15 16 17 ... 40