December 21, 2024, 12:19:41 PM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 4 5 6 7 8 [9] 10 11 12 13 14 ... 40
161
Lok Virsa Pehchaan / ਕਣਕਾਂ ਪੱਕੀਆਂ ਨੇ,,,
« on: April 10, 2012, 11:09:12 PM »
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਤੂੰ ਕੀ ਜਾਣੇ ਮੁੱਲ ਵੇ ਸੋਨੇ ਰੰਗੇ ਸਿੱਟਿਆਂ ਦਾ
ਇੱਕ ਇੱਕ ਦਾਣੇ ਉੱਤੇ ਕਿੰਨੀਆਂ ਆਸਾਂ ਰੱਖੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,,

ਏਸ ਵਾਰੀ ਤਾਂ ਧੀਅ ਦੇ ਹੱਥ ਵੀ ਪੀਲੇ ਕਰਨੇ ਨੇ ,
ਕਿਸ਼ਤ ਬੈਂਕ ਦੀ ਆਈ ਏ ਉਹ ਪੈਸੇ ਭਰਨੇ ਨੇ ,
ਹੁਣ ਤਾਂ ਏਸੇ ਹਾੜੀ ਉੱਤੇ ਸਾਡੀਆਂ ਅੱਖੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,

ਪੁੱਤ ਕਹੇ ਪ੍ਰਦੇਸੀਂ ਜਾਣਾ ਰੋਕਿਆਂ ਰੁੱਕਦਾ ਨਈਂ ,
ਬਾਪੂ ਡਰਦਾ ਮਾਰਾ ਹੋਰ ਕਰਜ਼ਾ ਚੁੱਕਦਾ ਨਈਂ ,
ਸੁਪਨੇ ਹੰਭੇ ਹਾਰੇ ਨਾਲੇ ਰੀਝਾਂ ਥੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,

ਸਿਰ ਢੱਕਣ ਲਈ ਐਤਕੀਂ ਪੱਕਾ ਕੋਠਾ ਛੱਤ ਲਈਏ ,
ਕੋਈ ਸ਼ੌਂਕ ਦੀ ਪੂਣੀ ਵੈਰੀਆ ਅਸੀਂ ਵੀ ਕੱਤ ਲਈਏ ,
ਸਾਡੇ ਕੋਲ ਬੱਸ ਝੋਨੇ , ਕਣਕਾਂ , ਨਰਮੇ , ਮੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,

ਅੰਨ-ਦਾਤੇ ਭਾਵੇਂ ਕਹਾਂਉਦੇ ਹਾਂ ਪਰ ਹਾਲਤ ਮਾੜੀ ਏ ,
ਸੱਪਾਂ , ਸੇਠਾਂ , ਜ਼ਹਿਰਾਂ ਦੇ ਨਾਲ ਸਾਡੀ ਆੜੀ ਏ ,
ਅਸੀਂ ਤਾਂ ਹੁਣ ਤੱਕ ਆਪਣੀਆਂ ਹੀ ਸੰਘੀਆਂ ਨੱਪੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,

ਸਾਡੇ ਸਿਰ ਤੇ ਜੋ ਵੋਟਾਂ ਦੀ ਫਸਲ ਉਗਾਉਂਦੇ ਨੇ ,
ਉਡੀਕ ਸਾਡੀ ਦੇ ਬੂਟੇ ਨੂੰ ਜੋ ਲਾਰੇ ਲਾਉਂਦੇ ਨੇ ,
ਉਨਾਂ ਲਈ   ਹੱਥਾਂ ਦੇ ਵਿੱਚ ਦਾਤੀਆਂ ਚੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ,,,,
_______

162
Shayari / ਗ਼ਮ,,,
« on: April 10, 2012, 10:15:13 PM »
ਤੁਸੀ ਸੋਚਦੇ ਹੋਵੋਗੇ
ਕੀ ਇਸ ਉਮਰੇ ਤਾਂ ਮੁਹੱਬਤ ਦਾ ਗ਼ਮ ਹੀ ਹੋਣਾ
ਪਰ ਨਹੀਂ
ਗ਼ਮ ਹੈ
ਉਨਾਂ ਸੱਧਰਾਂ ਦਾ
ਜੋ ਬੰਬ ਧਮਾਕੇ ਚ
ਕਤਲ ਹੋ ਗਈਆਂ,
ਹਰ ਉਸ ਕੁੜੀ ਲਈ
ਜੋ ਮਰ ਗਈ
ਜਨਮ ਤੋਂ ਪਹਿਲਾ ਹੀ
ਗ਼ਮ ਹੈ
ਉਸ ਕਿਸਾਨ ਲਈ
ਜਿਸਦੀ ਸੋਕੇ ਚ ਪਲੀ ਫਸਲ
ਹੜ੍ਹ ਨਾਲ ਰੁੜ੍ਹ ਗਈ,
ਉਨਾਂ ਲੋਕਾਂ ਲਈ
ਜੋ ਅਰਬਪਤੀਆਂ ਦੇ ਦੇਸ਼ ਚ
ਅੱਜ ਵੀ ਭੁੱਖੇ ਸੌਂ ਗਏ
ਗ਼ਮਾਂ ਦੀ ਲਿਸਟ ਲੰਬੀ ਹੈ
ਪਰ ਤੁਹਾਨੂੰ ਇਸ ਤੋਂ ਕੀ?
ਤੁਸੀ
ਕਿਸੇ ਨਿਊਜ਼ ਚੈਨਲ ਤੇ
ਧੋਨੀ ਦਾ ਧਮਾਲ
ਰਾਖੀ ਸਾਵੰਤ ਦਾ ਜਾਲ
ਜਾਂ ਫੇਰ
ਸੈਂਸਕਸ ਦਾ ਉਛਾਲ
ਵੇਖ ਕੇ ਖੁਸ਼ ਹੋਵੋ!!!
__________

163
Shayari / ਇਕ ਝੰਡੇ ਥੱਲੇ,,,
« on: April 09, 2012, 09:35:07 PM »
ਮੇਰੇ ਵਿਚਾਰਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰਿਓ,
ਹੈ ਕੋਸ਼ਿਸ਼ ਕਰਨੀ ਤਾਂ ਵਿਚਾਰਾਂ ਤੇ ਚੱਲਣ ਦੀ ਕਰਿਓ।

ਅੱਜ ਕਲਮ ਨਾਲ ਹੀ
ਕਾਗਜ਼ ਦੀ ਹਿੱਕ ਤੇ ਉਲੀਕ ਰਿਹਾਂ ਇਤਿਹਾਸ,
ਗੱਲ ਬਣੀ ਤਾਂ ਠੀਕ
ਨਹੀਂ…………………

ਉਗਾਉਣੀਆਂ ਮੈਨੂੰ ਅਜੇ ਵੀ ਆਉਂਦੀਆਂ ਨੇ,
ਧਰਤੀ ਚੋਂ ਦਮੂੰਕਾਂ

ਮੈਂ ਜੀਣਾ ਨਹੀਂ ਚਾਹੁੰਦਾ ਪਾਲਤੂ ਕੁੱਤੇ ਦੀ ਤਰ੍ਹਾਂ,
ਗਲ ਪਟਾ ਪਵਾ ਕੇ ਪੂਛ ਹਿਲਾਉਂਦਾ-ਹਿਲਾਉਂਦਾ।
ਮੈਂ ਤਾਂ ਜੀਵਾਂਗਾ
ਖੁੱਲੇ ਸ਼ੇਰ ਵਾਂਗ
ਨਿਡਰ ਹੋ ਕੇ
'ਤੇ ਮਰਾਂਗਾ ਅਜਿਹੀ ਸੁਨਹਿਰੀ ਮੌਤ
ਕਿ ਯੁੱਗੜਿਆਂ ਤੱਕ ਮੇਰੀ ਜਿੰਦਗੀ ਦੇ ਫਲਸਫੇ ਪੜੇ ਜਾਣਗੇ।

ਅੱਜ ਤਾਂ ਇਹ ਚੁਟਕਲਾ ਹੈ ਤੁਹਾਡੇ ਹੱਸਣ ਲਈ,
ਪਰ ਜਦੋਂ ਕੱਲ੍ਹ ਆਵੇਗੀ ਤਾਂ ਰੋਣੋ ਵੀ ਮੁਨਕਰ ਹੋਵੋਂਗੇ।

ਜੇ ਚਾਹੁੰਦੇ ਹੋ ਇਕ ਮਹਾਨ ਜਿੰਦਗੀ ਜੀਣਾ,
ਗੁਲਾਮੀ ਦੇ ਜੂਲ਼ੇ ਨੂੰ ਲਾਹੁਣਾ,
ਬੱਚਿਆਂ ਲਈ ਉੱਜਲਾ ਭਵਿੱਖ,
ਢਿੱਡ ਦੀਆਂ ਸੁੱਕ ਚੁੱਕੀਆਂ ਆਂਦਰਾਂ ਲਈ,
ਗਿੱਲੀ ਰੋਟੀ,
ਸਿਰ ਤੇ ਬੱਠਲ ਚੁੱਕਦਿਆਂ,
ਕੜ-ਕੜ ਕਰਦੀਆਂ ਹੱਡੀਆਂ ਨੂੰ ਸੁਰ ‘ਚ ਪਿਰੌਣਾ,
ਸੁੱਖ ਦੇ ਵਿਯੋਗ ‘ਚ ਨਿਕਲੇ ਹੰਝੂਆਂ ਨਾਲ,
ਖੇਤਾਂ ਨੂੰ ਸਿੰਜਣਾ,

ਤਾਂ ਕਰਨੇ ਪੈਣਗੇ ਉੱਚੇ ਕੰਮ
ਸਿਰ ਉੱਚਾ,
ਬਾਂਹ ਉੱਚੀ,
ਆਵਾਜ ਉੱਚੀ,
ਸੋਚ ਉੱਚੀ,
ਤੇ ਹੋਣਾ ਪਵੇਗਾ ਇਕ ਝੰਡੇ ਥੱਲੇ ਇਕੱਠਾ,
ਇਕ ਝੰਡੇ ਥੱਲੇ     
________

164
Shayari / ਸਵਰਗ ਨਰਕ,,,
« on: April 09, 2012, 11:03:59 AM »
ਜਨਮ ਜਿਨ੍ਹਾਂ ਦਾ
ਰੇਲਵੇ ਪੁਲ ਥੱਲੇ
ਫੁੱਟਪਾਥ ਤੇ
ਜੀਵਨ ਗੁਜ਼ਰਨਾ ਏ
ਸਵੇਰੇ ਸ਼ਾਮ ਪੇਟ ਦਾ ਫਿਕਰ ਰਹਿੰਦਾ
ਅੱਗਾ ਆਪਣਾ ਕਦੋਂ ਸੰਵਰਨਾ ਏ
ਕੁੱਲੀ ਕੱਖਾਂ ਦੀ ਜਿਹਨੂੰ ਨਾ ਨਸੀਬ ਹੋਈ
ਸਵਰਗਾਂ ਵਿਚ ਮਹਿਲ ਕਿਸ ਬਨਾਵਣਾ ਏ
ਕਿਸ ਨਰਕ ਤੋਂ ਡਰਦੇ ਓਹ ਰਾਮ ਜਪਣ
ਜਿਨ੍ਹਾਂ ਇੱਥੇ ਹੀ ਨਰਕ ਭੋਗਣਾ ਏ
_________________

165
Lok Virsa Pehchaan / ਉਦਾਸ ਹੈ ਜੁਗਨੀ,,,
« on: April 09, 2012, 10:45:58 AM »
ਵੀਰ ਮੇਰਿਓ
ਨਾ ਆਮ ਹੈ ਨਾ ਖ਼ਾਸ ਹੈ ਜੁਗਨੀ ਅੱਜ-ਕੱਲ੍ਹ
ਬਹੁਤ ਉਦਾਸ ਹੈ ਜੁਗਨੀ ਅੱਜ-ਕੱਲ੍ਹ

ਕੋਈ ਸਾਰ ਨਈਂ ਲੈਂਦਾ ਜੁਗਨੀ ਦੀ ਹੁਣ
ਦਿਨ-ਖੜ੍ਹੇ ਹੀ ਬੂਹੇ ਢੋਅ ਲੈਂਦੀ ਏ
ਘਰ ਵੱਢ-ਵੱਢ ਖਾਣ ਆਉਂਦੈ ਜੁਗਨੀ ਨੂੰ

ਹਾਲੋਂ ਬੇਹਾਲ ਹੋਈ ਜਾ ਰਹੀ ਏ ਜੁਗਨੀ
ਤਾਲੋਂ ਬੇਤਾਲ ਹੋਈ ਜਾ ਰਹੀ ਏ ਜੁਗਨੀ

ਕੰਧ ਦੀ ਕੀਲੀ ’ਤੇ ਟੰਗੇ ਅਲਗੋਜ਼ੇ
ਜੁਗਨੀ ਨੂੰ ਬਹੁਤ ਯਾਦ ਕਰਦੇ ਨੇ
ਉਹਦੇ ਨਾਲ ਬਿਤਾਏ ਸੰਦਲੀ ਦਿਨ ਯਾਦ ਕਰਕੇ
ਸਰਦ ਹਉਕੇ ਭਰਦੇ ਨੇ

ਮਦਰੱਸੇ ਜਾ ਕੇ ਵੀ ਕੀ ਕਰਨੈ ਹੁਣ
ਸੋਚਦੀ ਹੈ ਜੁਗਨੀ
ਨਾ ਮਾਸਟਰਾਂ ਕੋਲ ਸਿੱਖਿਆ ਰਹੀ
ਨਾ ਮੁੰਡਿਆਂ ਕੋਲ ਕਿਤਾਬਾਂ

ਕਦੇ ਕਦੇ ਸੋਚਦੀ ਹੈ ਜੁਗਨੀ
ਦੋ ਮਹੀਨੇ ਪਾਕਿਸਤਾਨ ਹੀ ਲਾ ਆਵਾਂ
ਸਜਦਾ ਕਰ ਆਵਾਂ ਆਲਮ ਲੁਹਾਰ ਦੀ ਕਬਰ ਨੂੰ
ਪਰ ਹੌਸਲਾ ਨਹੀਂ ਫੜਦੀ
ਨਾ ਪਾਸਪੋਰਟ, ਨਾ ਵੀਜ਼ਾ
ਮਤੇ ਸਰਹੱਦ ’ਤੇ ਹੀ ਮੁਕਾਬਲੇ ’ਚ ਮਾਰੀ ਜਾਵਾਂ…

ਵੀਰ ਮੇਰਿਓ
ਜੁਗਨੀ ਹੁਣ ਨਾ ਕਲਕੱਤੇ ਜਾਂਦੀ ਹੈ ਨਾ ਬੰਬਈ
ਉਹ ਤਾਂ ਦਿੱਲੀ ਜਾਣ ਤੋਂ ਵੀ
ਕੰਨੀ ਕਤਰਾਉਂਦੀ ਹੈ
ਕੱਲੀ-ਕੱਤਰੀ ਨੂੰ ਪਤਾ ਨਈਂ
ਕਿੱਥੇ ਕਦੋਂ ਘੇਰ ਲੈਣ ਗੁੰਡੇ

ਜਮਾਲੋ ਨੂੰ ਬਹੁਤ ਓਦਰ ਗਈ ਹੈ ਜੁਗਨੀ
ਚਿੱਠੀਆਂ ’ਚ ਕਹਿੰਦੀ ਹੈ-
ਭੈਣੇ ਵਲੈਤ ’ਚ ਹੀ ਵੱਸ ਜਾ
ਵਾਪਸ ਨਾ ਆਈਂ ਪੰਜਾਬ
ਐਥੇ ਹੀ ਕਿਸੇ ਹੋਟਲ ’ਚ ਭਾਂਡੇ ਮਾਂਜ ਲਈਂ
ਜਾਂ ਬੇਕਰੀ ’ਤੇ ਆਟਾ ਗੁੰਨ੍ਹ ਲਈਂ
ਵਾਪਸ ਨਾ ਆਈਂ ਪੰਜਾਬ

ਭੈਣੇ, ਪੰਜਾਬ ਹੁਣ ਪਹਿਲਾਂ ਵਾਲਾ ਨਹੀਂ ਰਿਹਾ
ਦਿਨੋ-ਦਿਨ ਹੋਰ ਵਿਗੜ ਰਿਹੈ ਪੰਜਾਬ
ਇਹਦੇ ਵਿਗਾੜ ਲਈ ਭੈਣੇ, ਬਹੁਤ ਨੇ ਜ਼ਿੰਮੇਵਾਰ
ਲੱਚਰ ਕਲਾਕਾਰ
ਭ੍ਰਿਸ਼ਟ ਪੱਤਰਕਾਰ
ਚਾਲੂ ਫ਼ਿਲਮਕਾਰ
ਗੱਲਾਂ ਦੀ ਜੁਗਾਲੀ ਕਰਦੇ ਬੁੱਧੀਜੀਵੀ
ਮਾਨਸਿਕ ਬੀਮਾਰ ਅਫ਼ਸਰਸ਼ਾਹੀ
ਪੱਥਰ ਦਿਲ ਸਰਕਾਰ
ਕੀ ਕੀ ਦੱਸਾਂ ਭੈਣੇ, ਕੌਣ ਕੌਣ ਨੇ ਜ਼ਿੰਮੇਵਾਰ

ਮੰਜੇ ਉੱਤੇ ਸੌਂਦੀ ਹੈ ਤਾਂ
ਡਰੇ ਹੋਏ ਬਾਲ ਵਾਂਗ ਅੱਭੜਵਾਹੇ ਉੱਠਦੀ ਹੈ
ਜੁਗਨੀ ਨੂੰ ਖ਼ਦਸ਼ਾ ਹੈ ਕਿ ਉਸਦੀ
ਹੁਣ ਕਦੇ ਨਹੀਂ ਚੜ੍ਹਨੀ
ਟੁੱਟੀ ਹੋਈ ਪੱਸਲੀ
ਉਹ ਨੱਚ ਨਹੀਂ ਸਕਦੀ
ਉਹ ਟੱਪ ਨਹੀਂ ਸਕਦੀ
ਤੇ ਲੁਕ-ਛਿਪ ਕੇ ਦਿਨ-ਕਟੀਆਂ ਕਰਦੀ ਹੈ ਜੁਗਨੀ
ਵੀਰ ਮੇਰਿਓ…।
_________

166
Lok Virsa Pehchaan / ਪੰਜਾਬ,,,
« on: April 09, 2012, 01:39:11 AM »
ਸੱਚੀ ਗੱਲ ਹੈ ਪੰਜਾਬ ‘ਚ ਦਾਰੂ ਸ਼ਸਤੀ ਤੇ ਮਹਿੰਗਾ ਆਟਾ
ਇਕ ਬੰਦਾ ਕਮਾਉਣ ਵਾਲਾ ਤੇ ਸਾਰੇ ਟੱਬਰ ਦਾ ਮੁੰਹ ਪਾਟਾ

ਪੰਜਾਬੀ ਕਿਤਾਬਾ ਵਾਲੀ ਦੁਕਾਨ ਸ਼ਹਿਰ ‘ਚ ਇਕ ਦੋ
ਤੇ ਮਾ ਬੋਲੀ ਦੇ ‘ਰਾਖੇ’ ਗਾਇਕ ਕਈ ਸੋ

ਜੈਜੀ,ਮਿਕਾ,ਪੂਜਾ ਸੁਨਣ ਵਾਲੇ ਬਹੁਤ ਨੇ
ਪਾਸ਼, ਉਦਾਸੀ ਨੂੰ ਜਾਨਦਾ ਕੋਈ ਨਹੀ।

ਰਵੀਦਾਸੀ,ਜੱਟ ,ਮਹਜਬੀ,ਪੰਡਤ ਨਾਲ ਭਰਿਆ ਪੰਜਾਬ ਪਿਆ
ਏਕ ਨੂਰ ਚੋ ਉਪਜੇ ਕੁਦਰਤ ਦੇ ਬੰਦੇ ਦੇਖੇ ਕਦੇ ਨਹੀ ।।
___________________________

167
Shayari / ਕਲਮਾਂ ਵਾਲਿਓ ਹੋਸ਼ ਕਰੋ,,,
« on: April 08, 2012, 11:56:44 PM »
ਬਿਲਕੁਲ ਹੀ ਬੇਸਮਝੀ ਵਿਚ,
ਸ਼ਰਮਾਂ ਦਾ ਵਰਕਾ ਪਾੜੋ ਨਾ।
ਬਣਕੇ ਵਿਚਰੋ ਅਕਲਾਂ ਵਾਲੇ,
ਅੱਗ 'ਚ ਕਲੀਆਂ ਸਾੜੋ ਨਾ।
ਚੰਦ ਛਿੱਲੜਾਂ ਦੇ ਲਾਲਚ ਵੱਸ,
ਪੈਰੀਂ ਤਹਿਜ਼ੀਬ ਲਿਤਾੜੋ ਨਾ।
ਕਲਮਾਂ ਵਾਲਿਓ ਹੋਸ਼ ਕਰੋ,
ਗੀਤਾਂ ਦੇ ਅਕਸ ਵਿਗਾੜੋ ਨਾ।
________________

168
Shayari / ਦੋਸਤਾ,,,
« on: April 08, 2012, 10:26:41 PM »
ਕਿਨਾਰੇ ਤੋਂ ਹੀ ਨਾ ਕਿਤੇ, ਤੂੰ ਪਰਤ ਆਈਂ ਦੋਸਤਾ।
ਥਾਹ ਸਮੁੰਦਰ ਦੀ ਜੇ ਪਾਉਣੀ, ਤਾਂ ਡੁੱਬਕੀ ਲਾਈਂ ਦੋਸਤਾ।

ਖ਼ਾਨ, ਧੋਨੀ, ਸੈਫ, ਸਚਿਨ, ਇਨ੍ਹਾਂ ਦਾ ਖਿਆਲ ਛੱਡ,
ਭਗਤ, ਸਰਾਭੇ, ਊਧਮ ਨੂੰ, ਆਦਰਸ਼ ਬਣਾਈਂ ਦੋਸਤਾ।

ਦਿਸ਼ਾਹੀਣ ਕਰਨਾ ਚਾਹੁੰਦੈ, ਇਹ ਹਾਕਮ ਤੇਰੀ ਸੋਚ ਨੂੰ,
ਜਾਲ ਵਿਛੇ ਨੇ ਪੈਰ-ਪੈਰ, ਫਸ ਨਾ ਤੂੰ ਜਾਈਂ ਦੋਸਤਾ।

ਦੋਅਰਥੀ ਲੱਚਰ ਗਾਇਕੀ, ਫ਼ਿਲਮਾਂ ਤੇ ਟੀਵੀ ਚੈਨਲ,
ਰਾਤ ਦਿਨ ਫੈਲਾਉਂਦੇ ਗੰਦਗੀ, ਦਾਮਨ ਤੂੰ ਬਚਾਈਂ ਦੋਸਤਾ।

ਵਾਹ ਪਿਆਂ ਪਤਾ ਲੱਗਦੈ, ਕਿੰਨੀ ਹੈ ਦੁਸ਼ਵਾਰ ਜ਼ਿੰਦਗੀ,
ਬਦੇਸ਼ੀ ਚਕਾਚੌਂਧ 'ਤੇ ਨਾ, ਐਵੇਂ ਡੁੱਲ ਜਾਈਂ ਦੋਸਤਾ।

ਕਿੱਥੇ ਅਤੇ ਕਿਵੇਂ ਲੜਨੈਂ, ਕਿਸ ਦੇ ਪੱਖ ਵਿੱਚ ਖੜਨੈਂ,
ਇਹ ਗੱਲਾਂ ਵਿਚਾਰੇ ਬਿਨਾਂ, ਕਦਮ ਨਾ ਉਠਾਈਂ ਦੋਸਤਾ।

ਸ਼ਹੀਦਾਂ ਦੇ ਸੁਪਨੇ ਅਧੂਰੇ, ਅਜੇ ਤਾਂ ਨੇ ਕਰਨੇ ਪੂਰੇ,
ਲੰਗੜੀ ਆਜ਼ਾਦੀ ਸੰਗ ਨਾ, ਪਰਚ ਐਵੇਂ ਜਾਈਂ ਦੋਸਤਾ।
_____________________________

169
Shayari / ਜੀ ਨਹੀਂ ਕਰਦਾ,,,
« on: April 08, 2012, 08:42:36 PM »
ਖੁਦ ਨਾਲ ਅੱਖ ਮਿਲਾਉਣ ਦਾ ਹੁਣ ਜੀ ਨਹੀਂ ਕਰਦਾ।
ਦਿਲ ਨੂੰ ਬਾਤ  ਸੁਨਾਉਣ  ਦਾ ਹੁਣ ਜੀ ਨਹੀਂ ਕਰਦਾ।

ਦੋ ਪੁੜਾਂ ਵਿਚ ਪਿਸ ਰਿਹਾ ਮੈਂ
ਖੁਦ ਨੂੰ ਕਿਉਂ ਨਹੀਂ ਦਿਸ ਰਿਹਾ ਮੈਂ
ਖੁਦ ਨੂੰ ਹੀ ਬਚਾਉਣ ਦਾ ਹੁਣ ਜੀ ਨਹੀਂ ਕਰਦਾ…

ਜੀਵਨ ਦੇ ਵਿਚ ਬਹੁਤ ਹੀ ਰੰਗੀਨ ਸੀ ਮੈਂ
ਦਿਨ ਨੂੰ ਦਿਨ ਮਨਾਉਣ ਦਾ ਸ਼ੌਕੀਨ ਸੀ ਮੈਂ
ਕੋਈ ਵੀ ਦਿਨ ਮਨਾਉਣ ਦਾ ਹੁਣ ਜੀ ਨਹੀਂ ਕਰਦਾ…

ਗਲ਼ ਰੀਝਾਂ ਦਾ ਘੁਟ ਚੁੱਕਾ ਹਾਂ ਮੈਂ
ਕਈ ਹਿਸਿਆਂ 'ਚ ਟੁੱਟ ਚੁੱਕਾ ਹਾਂ ਮੈਂ
ਮੁੜਕੇ ਫਿਰ ਜੁੜ ਜਾਣ ਦਾ ਹੁਣ  ਜੀ ਨਹੀਂ ਕਰਦਾ…

ਸਭ ਨੂੰ ਕਰਦਾ ਰਿਹਾ ਪਿਆਰ ਮੈਂ
ਬਣ ਗਿਆ ਤਾਹੀਉਂ ਗੁਨਾਹਗਾਰ ਮੈਂ
ਪਿਆਰ ਮੇਰਾ ਬਸ ਪਾਉਣ ਦਾ ਹੁਣ ਜੀ ਨਹੀਂ ਕਰਦਾ…

ਨਿਤ ਮਹਿਫਲੀਂ ਜਾਂਦਾ ਸੀ ਮੈਂ
ਆਪਣਾ ਲਿਖਿਆ ਗਾਂਦਾ ਸੀ ਮੈਂ
ਲਿਖਿਆ ਹੋਇਆ ਗਾਉਣ ਦਾ ਹੁਣ ਜੀ ਨਹੀਂ ਕਰਦਾ…
____________________________

170
Shayari / ਗ਼ਜ਼ਲ,,,
« on: April 08, 2012, 10:51:00 AM »
ਕਿਸੇ ਦਿਆਂ ਔਗਣਾਂ ਨੂੰ ਫੋਲਿਆ ਨਾ ਕਰ,

ਚੁੱਪ ਹੈ ਸੁਨਹਿਰੀ ਬਹੁਤਾ ਬੋਲਿਆ ਨਾ ਕਰ।

ਰੱਬ ਤੇਰੇ ਦਿਲ ਵਿੱਚ ਵਸਦਾ ਏ ਮੂਰਖਾ,

ਮੰਦਰਾਂ ਦੇ ਵਿੱਚ ਇਹਨੂੰ ਟੋਲਿਆ ਨਾ ਕਰ।

ਗ਼ਮਾਂ ਵੇਲੇ ਇਨ੍ਹਾਂ ਦੀ ਹੈ ਬਹੁਤ ਲੋੜ ਪੈਂਦੀ,

ਹੰਝੂਆਂ ਨੂੰ ਐਂਵੇ ਬਹੁਤਾ ਡੋਲ੍ਹਿਆ ਨਾ ਕਰ।

ਦਿਲਾਂ ਦੀ ਸਾਰ ਤਾਂ ਦਿਲਾਂ ਵਾਲੇ ਹੀ ਨੇ ਜਾਣਦੇ,

ਬੇਦਿਲਾਂ ਦੇ ਕੋਲ ਦਿਲ ਫੋਲਿਆ ਨਾ ਕਰ।
______________________

171
Shayari / ਦੁਨੀਆ,,,
« on: April 07, 2012, 02:20:27 PM »
ਦੁਨੀਆ
ਆਪਣੀਆਂ ਹੀ ਅੱਖਾਂ ਦੇ ਸਾਹਮਣੇ
ਆਪ ਹੀ ਗੁਬਾਰੇ ਵਾਂਗ
ਫੁਲਾਉਣੀ ਪੈਂਦੀ ਹੈ ,
ਫਿਰ ਆਪ ਹੀ
ਇਸ ਗੁਬਾਰੇ ਨੂੰ
ਉਡਾ ਉਡਾ ਕੇ
ਖੁਸ਼ ਹੋਣਾ ਪੈਂਦਾ ਹੈ !
ਉਂਝ ਜੀਅ ਕਿੱਥੇ ਲਗਦਾ ਹੈ
ਤੇਰੀ ਦੁਨੀਆ \'ਚ ਹੁਣ !
ਬੱਸ।।।ਆਪਣੇ ਅੰਦਰ ਇੱਕ ਬੱਚਾ
ਤਾਂ ਹੀ ਤਾਂ ਪਾਲ ਰੱਖਿਆ ਹੈ ਮੈਂ !
_________________

172
Shayari / ਭੁੱਖ,,,
« on: April 07, 2012, 12:25:30 PM »
ਧਰਤੀ ਨੂੰ ਖਾ ਲਵਾਂਗਾ
ਸਭ ਕੁਝ ਪਚਾ ਲਵਾਂਗਾ
ਆਪਣਾ ਆਪਾ ਮਿਟਾ ਲਵਾਂਗਾ
ਕਿਉਂਕਿ ਮੈਂ ਮਨੁੱਖ ਹਾਂ
ਨਿਰੰਤਰ ਵਧਦੀ ਭੁੱਖ ਹਾਂ
_____________

173
Lok Virsa Pehchaan / ਵੇ ਲਿਖਾਰੀਓ,,,
« on: April 07, 2012, 11:20:39 AM »
ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ
ਨਿਰਾ ਵਸਲ ਨਹੀਂ ਹੋਵੇ, ਕੁਝ ਪਿਆਰ ਵੇ ਲਿਖਾਰੀਓ
ਲਫਜ਼ਾਂ ਦੇ ਨਾਲ ਨੰਗੇ ਨਾ ਕਰੋ ਸਰੀਰਾਂ ਨੂੰ
ਰੱਖ ਦਿਓ ਲਾਂਭੇ ਇਹਨਾਂ ਕਾਮ ਵਾਲੇ ਤੀਰਾਂ ਨੂੰ
ਐਵੇਂ ਕਰੋ ਨਾ ਸਮਾਜ ਨੂੰ ਬੀਮਾਰ ਵੇ ਲਿਖਾਰੀਓ
ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ !!
____________________________

174
ਲਿਖ ਕਲਮੇਂ ਕੁਝ ਨਵਾਂ ਜਿਹਾ
ਤੂੰ ਕਿਉਂ ਲਿਖਦੀ
ਓਹੀ ਘਿਸੇ ਪਿਟੇ
ਪਿਆਰ ਦੇ ਕਿੱਸੇ
ਕਿਥੇ ਹੈ ਹੀਰ, ਸੋਹਣੀ ਤੇ ਸੱਸੀ ਵਾਲਾ ਪਿਆਰ !
ਕਿਥੇ ਹੈ ਰਾਂਝਾ ਮਹੀਵਾਲ ਤੇ ਪੁਨੂੰ ?
ਲਿਖ ਕਲਮੇਂ, ਕੈਨੇਡਾ ਦੇ
ਕਲੱਬਾਂ 'ਚ ਝੂੰਮਦੇ ਜੋੜੇ ਬਾਰੇ ਲਿਖ, ਯੁਵਕਾਂ ਬਾਰੇ ਜੋ
ਪੈਸਿਫਿਕ-ਸਮੁੰਦਰ ਕੰਢੇ, ਖੇਡਦੇ ਵਰਜਿਤ-ਖੇਡਾਂ ਉਨ੍ਹਾਂ
ਬਾਰੇ ਲਿਖ਼
ਪੁਲਾੜ ਯੁੱਗ ਵਿਚ ਵਿਚਰ ਤੂੰ ਵੀ
ਮਸ਼ੀਨ ਬਣੇ ਕਾਮੇ ਦਾ ਗੀਤ ਲਿਖ
ਕੈਨੇਡਾ ਦੇ ਫਾਰਮਾਂ 'ਚ ਬੇਰੀ ਤੋੜਦੇ ਸੱਤਰ ਸਾਲਾ
ਬਜ਼ੁਰਗ ਬਾਰੇ ਲਿਖ
ਬੀਮਾਰੀ ਵਿੱਚ ਤੜਪਦੇ ਮਰੀਜ਼ ਦੀ ਕਥਾ ਲਿਖ
ਹਸਪਤਾਲਾਂ 'ਚ ਅਧ ਖਿੜੇ ਮੁਰਝਾਏ ਚੇਹਰਿਆਂ ਬਾਰੇ ਲਿਖ
ਜਾਬ ਲੱਬਦੇ ਨੌਜਵਾਨ ਦੀ ਕਥਾ ਲਿਖ
ਬਹੁਤ ਕੁਝ ਅਣਲਿਖਿਆ ਪਿਐ
________________

175
Shayari / ਪਿਆਰ,,,
« on: April 05, 2012, 09:08:15 AM »
ਇਕ ਖੂਬਸੂਰਤ ਇਹਸਾਸ ਹੈ
ਦਿਲਾਂ ਦੀ ਅਪੂਰਬ ਪਿਆਸ ਹੈ
ਪਿਆਰ
ਦੋ ਰੂਹਾਂ ਦਾ ਇਕ ਮੁੱਜਸਿਮਾਂ ਹੈ
ਰੱਬ ਦੀ ਮਹਿਰ ਦਾ ਕਰਸ਼ਮਾਂ ਹੈ
ਪਿਆਰ
ਰੱਬ ਦੀ ਇਬਾਦਤ ਹੈ
ਇੰਕ ਦੀ ਜੱਨਤ ਹੈ
ਪਿਆਰ
ਹਦਾਂ, ਧਰਮਾਂ,ਤੇ ਜਾਤਾਂ ਤੋਂ ਅਡਾਦ ਹੈ
ਪਿਆਰ ਇਕ ਨਸ਼ਾ ਤੇ ਅਨੋਖਾ ਸਵਾਦ ਹੈ
ਪਿਆਰ
ਤੇ ਕਿਸੇ ਦੀ ਮਿਹਰਬਾਨੀ ਨਹੀਂ
ਪਿਆਰ ਦਾ ਕੋਈ ਸਾਨੀ ਨਹੀਂ!
ਪਿਆਰ
ਝਰਣੇ ਵਾਂਗ ਫੁੱਟਦਾ ਤੇ ਝਰਦਾ ਏ
ਜਿਵੇਂ ਮੇਘੁਲਾ ਸਾਵਨ ਚ’ ਵਰਧਾ ਏ
ਪਿਆਰ
ਚਾਹੇ ਤਾਂ ਬੰਦੇ ਨੂੰ ਖੁਦਾ ਕਰ ਦੇ
ਰਾਣੇ ਤੋਂ ਰੰਕ ਯਾ ੰਹਨੰਾਹ ਕਰ ਦੇ
ਪਿਆਰ
“ਪਿਆਰ ਵੋ ਅਤਿਸ਼ ਹੈ ਗਾਲਿਬ
ਕਿ ਲਗਾਏ ਨ ਲਗੇ ਔਰ ਬੁਝਾਏ ਨ ਬਣੇ”
ਪਿਆਰ
ਤਿਯਾਗ, ਭਰੋਸਾ ਤੇ ਕੁਰਬਾਨੀ ਦੀ ਬੇ-ਮਿਸਾਲ ਹੈ
ਪਿਆਰ ਰੋਸਨੀ ਦੀ ਇਕ ਜਲਦੀ ਮਿੰਲ ਹੈ
ਪਿਆਰ
ਪਿਆਰ ਤੇ ਸੱਚ ਦਾ ਕਰੀਬੀ ਰਿਸ਼ਤਾ ਹੈ
ਪਿਆਰ ਪਵਿਤਰ ਹੈ ਜਿਵੇਂ ਮਾਂ ਦੀ ਮੱਮਤਾ ਹੈ
ਪਿਆਰ
ਪਿਆਰ ਸਰਬੱਤ ਦੇ ਭਲੇ ਦਾ ਨਾਮ ਹੈ
ਪਿਆਰ ਹੀ ਅਲਾਹ ਪਿਆਰ ਹੀ ਰਾਮ ਹੈ
ਪਿਆਰ
ਹੀ ਰੱਬ ਤੇ ਰੱਬ ਦਾ ਦੁਜਾ ਰੂਪ ਹੈ
ਸੱਚ ਦਾ ਸਾਰ ਤੇ ਨਿਰਗੁਣ ਸਰੂਪ ਹੈ
ਪਿਆਰ –
*“ਸਾਚ ਕਹੌਂ ਸੁਣ ਲਿਹੋ ਸਭੇ ਜਨ
ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ”
_____________________

176
Shayari / ਇਸ ਜੀਵਨ ਤੋ ਰੱਜੇ,,,
« on: April 04, 2012, 08:57:48 PM »
ਰੋਜ ਦਿਹਾੜੇ ਜੀਣਾ ਮਰਨਾ
ਸਾਡੇ ਲੇਖੀ ਲਿਖਿਆ
ਵੇਲਾ ਕੇਹੜੀ ਟੋਰ ਟੁਰੀਦੈ
ਇਹ ਨਾ ਸਾਨੂੰ ਦਿਖਿਆ
ਸਾਦ ਮੁਰਾਦੇ ਜੀਅ ਅਖਵਾਏ
ਬੇ ਲੱਜੇ ਬੇ ਚੱਜੇ
ਸਾਈਂ
ਅਸੀ ਇਸ ਜੀਵਨ ਤੋ ਰੱਜੇ
______________

177
Shayari / ਰਾਵਣ,,,
« on: April 04, 2012, 10:49:03 AM »
ਬੜੇ ਚਿਰਾਂ ਤੋਂ ਇਹ ਧਾਰਨਾ,ਤ੍ਰੇਤਾ ਵਿੱਚ ਸੀ ਰਾਵਣ ਮਾਰਿਆ।
ਜੰਗਲ ਵਿੱਚੋਂ ਜੋ ਚੁੱਕ ਲੈ ਗਿਆ,ਸੀ ਰਾਮ ਦੀ ਸੀਤਾ ਭਾਰਿਯਾ।

ਆਇਆ ਦੁਆਪਰ ਫਿਰ ਰਾਵਣ ਜੰਮਿਆ ਨਾਮ ਓਸ ਨੇ ਕੰਸ ਧਰਾਇਆ।
ਰਾਮ ਦਾ ਰੂਪ ਫਿਰ ਕ੍ਰਿਸ਼ਨ ਬਣ ਗਿਆ,ਕੇਸੋਂ ਪਕੜ ਜੰਮਲੋਕ ਪਹੁੰਚਾਇਆ।

ਵੱਖ ਵੱਖ ਰੂਪ ਤੇ ਵੱਖ ਵੱਖ ਕਿੱਸੇ, ਵੱਖ ਵੱਖ ਜਨਮੇ ਮਾਰਣਹਾਰੇ।
ਜੋ ਜੰਮਿਆ ਉਹਨੂੰ ਕਾਲ ਖਾ ਗਿਆ, ਜਗ ਤੇ ਕੋਈ ਨਾ ਬਚੇ ਵਿਚਾਰੇ।

ਹੁਣ ਕਲਯੁੱਗ ਹੈ ਹਰ ਕੋਈ ਰਾਵਣ,ਤਾਂਡਵ ਨਾਚ ਹੈ ਚਾਰ-ਚੁਫੇਰੇ।
ਕੋਈ ਰਾਮ ਨਹੀਂ ਦਿੱਸਦਾ ਮੈਨੂੰ, ਕਾਲੀ ਰਾਤ ਜਿਹੇ ਘੁੱਪ ਹਨੇਰੇ।

ਬਦੀ ਹੈ ਭਾਰੂ ਅੱਜ ਨੇਕੀ ਤੇ ਚਹੁੰ ਕੰਨੀਓਂ ਉਹ ਢਾਈ ਜਾਵੇ।
ਗਰਕ ਰਹੀ ਮਨੁੱਖਤਾ ਦੀ ਬੇੜੀ ਹਊਮੈ ਸਭ ਨੂੰ ਖਾਈ ਜਾਵੇ।

ਨੇਕੀ ਬਦੀ ਦੀ ਅਸਲ ਲੜਾਈ ਯੁੱਗਾਂ ਯੁੱਗਾਂ ਤੋਂ ਚੱਲਦੀ ਆਈ।
ਨੇਕੀ ਨਾਮ ਧਰਾਇਆ ਰਾਮ ਦਾ ਬਦੀ ਹੈ ਸਭ ਨੂੰ ਛਲਦੀ ਆਈ।

ਹਰ ਯੁੱਗ ਵਿੱਚ ਹੈ ਰਾਵਣ ਜਿੰਦਾ ਨੇਕੀ ਵਾਲੇ ਬਹੁਤ ਲੜੇ ਨੇ।
ਤੀਰ ਮੇਰੇ ਨੇ ਮੁੱਕ ਗਏ ਸਾਰੇ ਰਾਵਣ ਤਾਂ ਸਭ ਉਵੇਂ ਖੜ੍ਹੇ ਨੇ।
ਰਾਵਣ ਤਾਂ ਸਭ ਉਵੇਂ ਖੜ੍ਹੇ ਨੇ।
________________

178
Shayari / ਹਾਲ,,,
« on: April 04, 2012, 12:18:18 AM »
ਕਿਸੇ ਪੱਥਰ ਤੇ ਸੀਸੇ ਨੂੰ ਗਿਰਾ ਕੇ ਆਪ ਹੀ ਤੱਕ ਲੈ
ਹੈ ਦਿਲ ਦਾ ਹਾਲ ਕੀ ਸੱਜਣਾ ਬਤਾਉਣਾ ਨਹੀ ਜਾਣਦਾ ਮੈ
_______________________________

179
Lok Virsa Pehchaan / ਪਿੱਠੂ ਗਰਮ,,,
« on: April 03, 2012, 10:29:12 AM »
ਆ ਓਏ! ਗੱਗੂ, ਆ ਓਏ! ਕਰਮ।
ਰਲ ਕੇ ਖੇਡੀਏ ਪਿੱਠੂ ਗਰਮ।
 
ਸਰਤਾਜ ਤੇ ਤਾਰੀ ਤੇਰੇ ਬੰਨੇ,
ਜਸ਼ਨ ਤੇ ਜੋਬਨ ਮੇਰੇ ਕੰਨੇ,
ਤੇ ਸਾਂਝਾ ਖੇਡੂਗਾ ਇਹ ਪਰਮ।
 
ਆ ਓਏ! ਗੱਗੂ, ਆ ਓਏ! ਕਰਮ।
ਰਲ ਕੇ ਖੇਡੀਏ ਪਿੱਠੂ ਗਰਮ।
 
ਸੱਤ ਠੀਕਰਾਂ ਲੈ ਕੇ ਆਈਏ,
ਇੱਕ, ਦੂਜੀ ਦੇ ਉਂਤੇ ਟਿਕਾਈਏ,
ਤੇ ਇੱਕ ਗੇਂਦ ਲਿਆਈਏ ਨਰਮ।
 
ਆ ਓਏ! ਗੱਗੂ, ਆ ਓਏ! ਕਰਮ।
ਰਲ ਕੇ ਖੇਡੀਏ ਪਿੱਠੂ ਗਰਮ।
 
ਪੁੱਗਣਗੇ ਪਹਿਲਾਂ ਜਸ਼ਨ ਤੇ ਤਾਰੀ,
ਜਿਹੜਾ ਪੁੱਗ ਗਿਆ ਉਸਦੀ ਵਾਰੀ,
ਔਹ ਵੇਖੋ! ਨਾਲੇ ਆ ਗਿਆ ਧਰਮ।
 
ਆ ਓਏ! ਗੱਗੂ, ਆ ਓਏ! ਕਰਮ।
ਰਲ ਕੇ ਖੇਡੀਏ ਪਿੱਠੂ ਗਰਮ।
_______________

180
Shayari / ਤੇਰੀ ਸੋਚ ਸੀ,,,
« on: April 02, 2012, 09:51:02 AM »
ਤੇਰੀ ਸੋਚ ਸੀ ਭਗਤ ਸਿਆਂ ਸੋਚ ਮਨੁੱਖਤਾ ਦੀ
ਹਾ ਸਮਝਣ ਲਈ ਮਨੁੱਖ ਵੀ ਤਾਂ ਹੋਣੇ ਚਾਹੀਦੇ ਨੇ

ਜੱਗ ਤੇ ਆਬਾਦੀ ਚਾਹੇ ਅਰਬਾਂ ਖ਼ਰਬਾਂ ਦੀ ਏ
ਪਰ ਵਿਰਲੇ ਵਿਰਲੇ ਹੀ ਲੱਭਣ ਮਨੁੱਖ ਏਥੇ।

ਲਿਆ ਬਹੁਤ ਫ਼ਾਇਦਾ ਲੋਕਾਂ ਨਾਮ ਤੇਰੇ ਦਾ
ਖ਼ੁਦਗਰਜ਼ੀ ਲਈ ਤੇਰੇ ਬੁੱਤ ਵੀ ਬਣਾ ਛੱਡੇ

ਜਿੰਨਾ ਗੱਲਾਂ ਦੇ ਵਰ ਖ਼ਿਲਾਫ਼ ਤੂੰ ਸੀ ਹੁੰਦਾ
ਲੋਕਾਂ ਨੇ ਤੇਰੇ ਬੁੱਤਾਂ ਤੇ ਵੀ ਹਾਰ ਚੜ੍ਹਾ ਛੱਡੇ।

ਕੋਈ ਆਖਦਾ ਤੂੰ ਸਿਰਫ਼ ਪੰਜਾਬੀਆਂ ਦਾ
ਕੋਈ ਆਖੇ ਤੂੰ ਸਾਰੇ ਹਿੰਦੋਸਤਾਨ ਦਾ ਸੀ

ਕੋਈ ਆਖੇ ਭਗਤ ਸਿਓਂ ਸੀ ਸਿੱਖ ਪੂਰਾ
ਮੇਰੇ ਲਈ ਤਾਂ ਤੂੰ ਪੁੱਤ ਇਨਸਾਨ ਦਾ ਸੀ।

ਤੂੰ ਆਪਣੇ ਹਿੱਤ ਲਈ ਨਹੀਂ ਸੀ ਲੜ੍ਹਿਆ
ਹਾਂ ਤੈਨੂੰ ਫ਼ਿਕਰ ਤਾਂ ਸਾਰੇ ਜਹਾਨ ਦਾ ਸੀ

ਤਾਹੀਂ ਸੋਚ ਤੇਰੀ ਸੀ ਉੱਚੀ ਉੱਚਿਆਂ ਤੋਂ
ਖ਼ਬਰੇ ਮਨੁੱਖਤਾ ਦੇ ਭੇਤ ਨੂੰ ਤੂੰ ਜਾਣਦਾ ਸੀ।

ਓਦੋਂ ਤਾਂ ਨਾਲ ਤੇਰੇ ਗੁਰੁ ਸੁਖਦੇਵ ਰਲ੍ਹ ਗਏ
ਜੇ ਤੂੰ ਹੁਣ ਆਇਓਂ ਤੈਨੂੰ ਕੋਈ ਲੱਭਣਾ ਨਹੀਂ

ਓਦੋਂ ਦੂ…ਰ ਵਾਲਿਆਂ ਸੀ ਤੇਰੀ ਜਾਨ ਕੱਢੀ
ਹੁਣ ਤੇ ਘਰ ਵਾਲਿਆਂ ਵੀ ਤੈਨੂੰ ਛੱਡਣਾ ਨਹੀਂ।

ਨਾਅਰੇ ਇਨ ਕਲਾਬ ਦੇ ਤੂੰ ਸੀ ਜੋ ਲਾਉਂਦਾ
ਅੱਜ ਨਾਅਰਿਆਂ ਦਾ ਮਤਲਬ ਹੀ ਹੋਰ ਹੋਇਆ

ਦੇਸ਼ ਭਗਤੀ ਦੀ ਤਖ਼ਤੀ ਨੂੰ ਗਲ੍ਹ ਵਿੱਚ ਪਾ ਕੇ
ਦੇਸ਼ ਦਾ ਹਰ ਲੀਡਰ ਹੀ ਮਹਾਂ ਚੋਰ ਹੋਇਆ।

ਦਿਲ ਤਾਂ ਕਰੇ ਮੈਂ ਲਿਖਾਂ ਕਵਿਤਾ ਬਹੁਤ ਲੰਬੀ
ਪਰ ਕਿਸੇ ਪੜ੍ਹਨੀ ਸੁਣਨੀ ਨਹੀਂ ਧਿਆਨ ਦੇ ਕੇ

ਅੱਜ ਮੈਨੂੰ ਤਾਂ ਲੱਗਦਾ ਹੈ ਏਦਾਂ ਹੀ ਭਗਤ ਸਿਆਂ
ਤੂੰ ਹਾਰਿਓਂ ਬਾਜ਼ੀ ਖ਼ੁਦਗਰਜ਼ਾਂ ਲਈ ਜਾਨ ਦੇ ਕੇ।

ਸਾਲ ਬੀਤੇ ਨੇ ਸਾਰੇ ਅੱਸੀ ਤੇ ਇੱਕ ਹਾਲੇ
ਤੇਰੀ ਸੋਚ ਨੂੰ ਕਿਸੇ ਨੇ ਵੀ ਧਾਰਿਆ ਨਹੀਂ

ਤਾਹੀਂ ਤਾਂ ਜਿਊਣ ਲੋਕੀ ਮਰਿਆਂ ਵਾਂਗ ਏਥੇ
ਕਿਸੇ ਗੈਰਾਂ ਨੇ ਤਾਂ ਇਹਨਾ ਨੂੰ ਮਾਰਿਆ ਨਹੀਂ।
________________________

Pages: 1 ... 4 5 6 7 8 [9] 10 11 12 13 14 ... 40