This section allows you to view all posts made by this member. Note that you can only see posts made in areas you currently have access to.
Topics - ਰਾਜ ਔਲਖ
Pages: 1 2 3 4 5 [6] 7 8 9 10 11 ... 40
101
« on: May 29, 2012, 12:59:13 PM »
ਰਾਤ ਮੁਕ ਜਾਵੇਗੀ ਕਾਨੀ ਸੁਕ ਜਾਵੇਗੀ ਦਿਲ ਦੇ ਸ਼ਿਕਵੇ ਬੁਲਾਂ ਉਤੇ ਧਰੇ ਰਹਿਣਗੇ
ਦਿਨ ਢਲਿ ਜਾਵੇਗਾ ਸ਼ਾਮ ਫਿਰ ਆਵੇਗੀ ਸਵੇਰ ਹੁੰਦਿਆਂ ਕਲੀ ਫਿਰ ਖਿੱੜ ਜਾਵੇਗੀ
ਕਿਸੇ ਦੇ ਵਿਹੜੇ ਵਜੇਗੀ ਫਿਰ ਤੰਹਨਾਈ ਜਾਮ ਸਾਡੇ ਨੇ ਨਾਲ ਭਰੇ ਰਹਿਣਗੇ
ਕੀ ਹੋਇਆ ਜੇ ਉਹ ਖਫਾ ਹੋ ਗਏ? ਕੋਲ ਆਕੇ ਤੇ ਫਿਰ ਜੁਦਾ ਹੋ ਗਏ
ਦਿਲ ਨੂੰ ਹਾਲੇ ਵੀ ਵਿਸਵਾਸ ਹੁੰਦਾ ਨਹੀ ਦਿਲ ਦੇ ਜਾਨੀ ਅਸਾਂ ਤੋਂ ਪਰੇ ਰਹਿਣਗੇ
ਸਾਡੇ ਰਾਹਾਂ 'ਚ ਆ ਗਈਆਂ ਮਜਬੂਰੀਆਂ ਨੇੜੇ ਹੋਕੇ ਵੀ ਵੱਧ ਗਈਆਂ ਨੇ ਦੂਰੀਆਂ
ਦਿਲ ਦੇ ਕੂਚੇ ਤੇ ਗਲੀਆਂ ਅੱਜ ਵੀਰਾਨ ਨੇ ਬਾਲ -ਯਾਦਾਂ ਦੇ ਸਾਥੋਂ ਡਰੇ ਰਹਿਣਗੇ
ਜਿਹੜੇ ਰੀਝਾਂ ਦੇ ਮਹਿਲ ਬਨਾਏ ਅਸਾਂ ਜਿਹੜੇ ਅੱਖਾਂ 'ਚ ਸੁਪਨੇ ਸਜਾਏ ਅਸਾਂ
ਜੋ ਗੀਤ ਅਸਾਂ ਪਿਆਰ ਦੇ ਗਾਉਨੇ ਸੀ ਉਹ ਗੀਤ ਹੁਨ ਸਦਾ ਲਈ ਮਰੇ ਰਹਿਣਗੇ
ਜੇ ਕਿਸੇ ਪੁਛਿਆ ਤੇਰਾ ਹਾਲ ਕੀ ਦਸਾਂਗੇ? ਕਦੀ ਰੋਇਆ ਕਰਾਂਗੇ ਕਦੇ ਹੱਸਾਂਗੇ
ਇਹ ਸੋਚ ਕੇ ਭੁੱਲ ਨ ਹੋ ਜਾਵੇ ਕੋਈ ਮੂੰਹ ਤੇ ਜਿੰਦਰੇ ਵੱਫਾ ਦੇ ਜੜੇ ਰਹਿਣਗੇ
ਹੈ ਮੇਰੀ ਦੁਆ ਕਿ ਤੂੰ ਵੱਸਦੀ ਰਹੇਂ ਸਦਾ ਖਿੱੜਦੀ ਰਹੇਂ ਤੇ ਹੱਸਦੀ ਰਹੈਂ
ਫੁੱਲ ਬਣਕੇ ਮਹਿਕਣ ਗੇ ਆਂਸੂ ਮੇਰੇ ਜਖਮ ਦਿਲ ਦੇ ਸਦਾ ਲਈ ਹਰੇ ਰਹਿਣਗੇ
ਰਾਤ ਮੁਕ ਜਾਵੇਗੀ ਕਾਨੀ ਸੁਕ ਜਾਵੇਗੀ ਦਿਲ ਦੇ ਸਿਕਵੇ ਬੁਲਾਂ ਉਤੇ ਧਰੇ ਰਨਿਣਗੇ
ਦਿਲ ਦੇ ਸ਼ਿਕਵੇ ਬੁਲਾਂ ਉਤੇ ਧਰੇ ਰਹਿਨਗੇ __________
102
« on: May 27, 2012, 08:22:28 PM »
ਕਲ੍ਹੇਜੇ ਯਤੀਮਾਂ ਨੂੰ ਲਾਉਂਦਾ ਹੈ ਜੋ ਮਨ ਉਹ ਪ੍ਭੂ ਦਾ ਵੀ ਲੈਂਦਾ ਹੈ ਮੋਹ
ਉਸ ਦੀ ਹਿਯਾਤੀ ਵੀ ਹੋ ਜਾਵੇ ਰੋਸ਼ਨ ਅਨਾਥਾਂ ਦੇ ਜੀਵਨ ਚੁ ਕਰਦਾ ਜੋ ਲੋ
ਹੋ ਜਾਵੇ ਹੱਜ ਅਤੇ ਤੀਰਥ ਯਾਤਰਾ ਇਹ ਨੱਨੇ ਫਰਿਸ਼ਤੇ ਜੋ ਲੈਂਦਾ ਹੈ ਛੋਹ
ਪ੍ਰਾਣੀ ਉਹ ਪਾ ਜਾਵੇ ਜੂਨਾ ਤੋਂ ਮੁਕਤੀ ਮਾਸੂਮਾਂ ਦੀ ਪਿੱਠ ਦਾ ਬਣੇ ਜਿਹੜਾ ਢੋ
ਹੋ ਜਾਣ ਪਾਪ ਵੀ ਤਬਦੀਲ ਪੁੰਨ ਵਿੱਚ ਯਤੀਮਾਂ ਦੇ ਪੱਖ ਵਿੱਚ ਜੋ ਜਾਵੇ ਖਲੋ ___________________
103
« on: May 16, 2012, 11:54:59 PM »
ਮਾਂ-ਬਾਪ ਤੋਂ ਲੈਣੀ ਹਰ ਜਾਣਕਾਰੀ ਹੁੰਦਾ ਹੱਕ ਸੀ ਬੀਬਿਆਂ - ਰਾਣਿਆਂ ਦਾ ।
ਫੇਰ ਵਿੱਦਿਆ ਲੈਂਦੇ ਸੀ ਟੀਚਰਾਂ ਤੋਂ ਰੋਸ਼ਨ ਕਰਦੇ ਸੀ ਨਾਮ ਘਰਾਣਿਆਂ ਦਾ ।
ਗੱਡੀ ਰੱਖਦੇ ਅੱਖਾਂ ਹੁਣ 'ਨੈੱਟ' ਉਤੇ ਅੱਕੇ ਚਿੱਤ ਨਾ ਖਸਮਾਂ ਨੂੰ ਖਾਣਿਆਂ ਦਾ ।
ਪਰਦਾ-ਭੇਦ ਨਾ ਕੋਈ ਵੀ ਰਹਿਣ ਦਿੱਤਾ ਗ੍ਰਹਿਸਤੀ ਜੀਵਨ ਦੇ ਤਾਣਿਆਂ ਬਾਣਿਆਂ ਦਾ ।
ਬੇਵੱਸ ਹੋ ਮਾਪੇ ਇਹ ਸੋਚਦੇ ਨੇ ਕੀ ਬਣੂੰਗਾ ਵਿਗੜਿਆਂ ਲਾਣਿਆਂ ਦਾ ।
ਰਹੀ ਲੋੜ ਨਾ ਪੁੱਛਣੇ ਦੱਸਣੇ ਦੀ 'ਗੂਗਲ' ਬਣ ਗਿਆ ਬਾਪ ਨਿਆਣਿਆਂ ਦਾ । _______________________
104
« on: May 16, 2012, 11:14:42 PM »
ਕਿਵੇਂ ਭੁੱਲਾਂ ਮੈਂ ਬਚਪਨ ਦੀਆਂ ਯਾਦਾਂ ਨੂੰ ਮਨ ਵਿੱਚ ਜੋ ਖੁਸ਼ੀ ਦੀ ਖੁਸ਼ਬੂ ਛੱਡਦੀਆਂ ਨੇ ਤਿੱਤਲੀਆਂ ਵਾਂਗੂ ਏਧਰ-ਓਧਰ ਉੱਡਦੀਆਂ ਨੇ
ਕਿਵੇਂ ਭੁੱਲਾਂ ਮੈਂ ਬਚਪਨ ਦੀਆਂ ਯਾਦਾਂ ਨੂੰ ਜਦੋਂ ਖੇਡਣ ਲਈ ਡੇਕ ਥੱਲੋਂ ਨਿਮੋਲ਼ੀਆਂ ਸੀ ਹੂੰਝਦੇ ਖੇਡਦੇ ਖੇਡਦੇ ਕੁੜਤੇ ਨਾਲ ਵਗਿਆ ਨੱਕ ਸੀ ਪੂੰਝਦੇ
ਕਿਵੇਂ ਭੁੱਲਾਂ ਮੈਂ ਬਚਪਨ ਦੀਆਂ ਯਾਦਾਂ ਨੂੰ ਜਦੋਂ ਚੁੱਲ੍ਹੇ 'ਤੇ ਭੁੰਨਕੇ ਖਾਂਦੇ ਸੀ ਛੱਲੀਆਂ ਭੱਜ ਜਾਂਦੇ ਸੀ ਲੋਕਾਂ ਦੀਆਂ ਵਜਾ ਕੇ ਟੱਲੀਆਂ
ਕਿਵੇਂ ਭੁੱਲਾਂ ਮੈਂ ਬਚਪਨ ਦੀਆਂ ਯਾਦਾਂ ਨੂੰ ਜਦੋਂ ਸਕੂਲ ਦਾ ਪਾਠ ਯਾਦ ਨਾ ਹੋਣਾ ਢਿੱਡ ਦੁੱਖਦੇ ਦਾ ਫਿਰ ਬਹਾਨਾ ਲਾਉਣਾ
ਕੁਝ ਯਾਦਾਂ ਭੁੱਲਾਈਆਂ ਨਹੀਂ ਜਾਂਦੀਆਂ ਦਿਲ ਨੂੰ ਜੋ ਡਾਢਾ ਦੁੱਖ ਦੇ ਗਈਆਂ ਏਸ ਜਹਾਨ ਤੋਂ ਮੇਰੇ ਪਾਪਾ ਨੂੰ ਲੈ ਗਈਆਂ _____________________
105
« on: May 16, 2012, 12:30:25 AM »
ਭਾਰੇ ਭਾਰੇ ਬਸਤੇ ਲੰਮੇ ਲੰਮੇ ਰਸਤੇ ਥੱਕ ਗਏ ਨੇ ਗੋਡੇ ਦੁਖਣ ਲੱਗ ਪਏ ਮੋਢੇ ਐਨਾ ਭਾਰ ਚੁਕਾਇਆ ਏ ਅਸੀਂ ਕੋਈ ਖੋਤੇ ਆਂ ?
ਟੀਚਰ ਜੀ ਆਉਣਗੇ ਆ ਕੇ ਹੁਕਮ ਸੁਣਾਉਣਗੇ : ਚਲੋ ਕਿਤਾਬਾਂ ਖੋਲ੍ਹੋ ਪਿੱਛੇ ਪਿੱਛੇ ਬੋਲੋ । ਪਿੱਛੇ ਪਿੱਛੇ ਬੋਲੀਏ ਅਸੀਂ ਕੋਈ ਤੋਤੇ ਆਂ ?
ਚਲੋ ਚਲੋ ਜੀ ਚੱਲੀਏ ਜਾ ਕੇ ਸੀਟਾਂ ਮੱਲੀਏ ਜੇਕਰ ਹੋ ਗਈ ਦੇਰ ਕੀ ਹੋਵੇਗਾ ਫੇਰ ਟੀਚਰ ਜੀ ਆਉਣਗੇ ਝਿੜਕਾਂ ਖ਼ੂਬ ਸੁਣਾਉਣਗੇ
ਤੁਰੇ ਹੀ ਤਾਂ ਜਾਨੇ ਆਂ ਅਸੀਂ ਕੋਈ ਖੜੋਤੇ ਆਂ ? ____________
106
« on: May 15, 2012, 11:27:48 PM »
ਮਾਲੂਮ ਹੁਆ ਜਬ ਉਸੇ ਕਿ ਪਿਆਰ ਕਮਜੋਰੀ ਹੈ ਮੇਰੀ, ਫਿਰ ਆਏ ਰੋਜ ਮੇਰੇ ਦਿਲ ਕਾ ਫਾਇਦਾ ਉਠਾਯਾ ਬਹੁਤ..
ਖੁਸ਼ੀ ਦੀ ਜਬ ਬੀ, ਆਖੇਂ ਛਲਕ ਉਠਤੀ ਥੀ ਮੇਰੀ, ਔਰ ਫਿਰ ਬਾੰਧ ਕੇ ਘੂੰਘਰੂ ਗਮ ਕੇ ਨਚਾਯਾ ਬਹੁਤ..
ਜਬ ਗਿਰੇ ਤੋ ਮਿਲਾ ਨਾ ਕੋਈ ਹਮੇਂ ਸੰਭਾਲਨੇ ਵਾਲਾ, ਯੂੰ ਲੋਗੋ ਨੇ ਅਪਣੇ ਹੋਣੇ ਕਾ ਅਹਿਸਾਸ ਕਰਾਯਾ ਬਹੁਤ
ਜਬ ਭਰਾ ਨਾ ਦਿਲ, ਮੇਰੀ ਦੁਨਿਯਾ ਉਜੜਤੀ ਦੇਖ ਕੇ, ਫਿਰ ਕਹਿ ਕੇ ਯਾਰ ਨੇ ਬੇਵਫਾ, ਹਮਕੋ ਜਲਾਯਾ ਬਹੁਤ,
ਏਕ ਰਿਸ਼ਤਾ ਇਸ਼ਕ ਕਾ, ਨਾ ਨਿਭਾ ਸਕਾ ਵੋ ਜਾਲਿਮ, ਯੂੰ ਪਰ ਬੇਵਫਾਈ ਥੀ,ਜਿਸੇ ਸ਼ਿਦਤ ਸੇ ਨਿਭਾਯਾ ਬਹੁਤ, _____________________________
107
« on: May 14, 2012, 11:25:06 AM »
ਗਿੱਧੇ ਪੈਦੇਂ ਸੀ ਕਦੀ ਇਨਾਂ ਘਰਾਂ ਚੇ ਖਾਕ ਉੱਡਦੀ ਹੈ ਅੱਜਕੱਲ ਜਿਨਾ ਦਰਾਂ ਚੇ ਨਜਰ ਲਗੀ ਹੈ ਕਿਸਦੀ ਪੰਜਾਬ ਨੂੰ ਪਲ ਪਲ ਗੁਜਰਦਾ ਹੈ ਅੱਜਕੱਲ ਡਰਾਂ ਚੇ ਤੀਰ ਤਾਂ ਕੱਸ ਲਏ ਉਸਨੇ ਸਾਨੂੰ ਪੰਛੀ ਜਾਣਕੇ ਛੁਪਾਏ ਨੇ ਅਸੀਂ ਵੀ ਖੰਜਰ ਆਪਣੇ ਪਰਾਂ ਚੇ ਕਿੰਜ ਹੋਇਆ ਇਹ ਹਸ਼ਰ ਮੇਰੇ ਪੰਜਾਬ ਦਾ ਪੁੱਛ ਨਾ ਹੜ ਜਾਵਾਂਗਾ ਮੈ ਹੰਝੂਆ ਦੇ ਹੜਾਂ ਚੇ ਕੁਝ ਮਾਰ ਗਈ ਸਾਨੂੰ ਆਪਸ ਦੀ ਲੜਾਈ ਵੀ ਕਮੀ ਵੀ ਬਹੁਤ ਸੀ ਸਾਡੇ ਰਹਿਬਰਾਂ ਚੇ ਵਾਰ ਦਿੰਦੇ ਸੀ ਸਭ ਕੁਝ ਆਪਣਾ ਪਲਾਂ ਚੇ ਕੈਸੀ ਦਿਲਕਸ਼ੀ ਸੀ ਉਨਾਂ ਜਾਦੂਗਰਾਂ ਚੇ ਨਸ਼ਾ ਹੀ ਨਸ਼ਾ ਹੈ ਚਾਰ ਚੁਫੇਰੇ ਮੇਲੇ ਵੀ ਲਗਦੇ ਸੀ ਕਦੀ ਮੇਰੇ ਗਰਾਂ ਚੇ _____________________
108
« on: May 10, 2012, 10:56:03 AM »
ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ। ਅੰਦਰੋਂ ਸਬ ਕੁਝ ਸ਼ਾਹੂਕਾਰਾ ਲੱਗਦਾ ਏ।
ਨਵੀਂ ਆਸ ਵਿਚ ਰੋਜ਼ ਸਵੇਰੇ ਉੱਠਦੇ ਹਾਂ, ਹਰ ਦਿਨ ਪਿਛਲੇ ਤੋਂ ਵੀ ਭਾਰਾ ਲੱਗਦਾ ਏ।
ਕੱਲ੍ਹ ਜਿਹੜਾ ਗਲਕੰਦ ਤੋਂ ਮਿੱਠਾ ਲੱਗਦਾ ਸੀ, ਉਸ ਦਾ ਅੱਜ ਹਰ ਬੋਲ ਵੀ ਖਾਰਾ ਲੱਗਦਾ ਏ।
ਝੂਠ ਨੇ ਸੱਚ ਨੂੰ ਐਨੀ ਵਾਰੀ ਲੁੱਟਿਆ ਏ, ਸ਼ੱਚ ਸੁਣਾਂ ਤਾਂ ਹੁਣ ਉਹ ਲਾਰਾ ਲੱਗਦਾ ਏ।
ਸੁੱਕੇ,ਪਿਆਸੇ,ਛਾਂਗੇ ਹੋਏ ਰੁੱਖਾਂ ਨੂੰ, ਹਰ ਬੰਦਾ ਹੀ ਲੱਕੜਹਾਰਾ ਲੱਗਦਾ ਏ।
ਜਿਸ ਦੇ ਬੋਲਾਂ ਦੇ ਵਿਚ ਸੂਰਜ ਦਗਦਾ ਸੀ, ਅੱਜ ਉਹ ਬੁਝਿਆ ਹੋਇਆ ਤਾਰਾ ਲੱਗਦਾ ਹੈ।
ਜੀਵਣ ਦੀ ਜਦ ਸ਼ਾਮ ਪਈ ਤਾਂ ਬੰਦੇ ਨੂੰ, ਸਬ ਕੁਝ ਹੀ ਇਕ ਝੂਠ ਪਿਟਾਰਾ ਲੱਗਦਾ ਏ।
ਮਨ ਦਾ ਜੋਗੀ ਜਦ ਦੁੱਖਾਂ ਵਿਚ ਘਿਰ ਜਾਵੇ, ਮਹਿਲਾਂ ਵਰਗਾ ਘਰ ਵੀ ਢਾਰਾ ਲੱਗਦਾ ਏ। _______________________
109
« on: May 09, 2012, 10:11:58 PM »
12 ਵਜੇ ਵਾਲੀ ਗੱਡੀ ਦਾ ਟਾਈਮ ਸੀ। ਰੇਲਵੇ ਫਾਟਕ ਦਾ ਚੌਂਕੀਦਾਰ ਫਾਟਕ ਬੰਦ ਕਰਨ ਤੋਂ ਬਾਅਦ ਆਪਣੇ ਕਮਰੇ ਵਿਚ ਗਿਆ ਹੀ ਸੀ ਕਿ ਉਸ ਦਾ ਇਕ ਦੋਸਤ ਉਸਨੂੰ ਮਿਲਣ ਆ ਗਿਆ। ਚੌਂਕੀਦਾਰ ਨੇ ਚਾਹ ਮੰਗਵਾ ਲਈ। ਚਾਹ ਪੀਂਦੇ-ਪੀਂਦੇ ਗੱਲਾਂ ਵਿਚ ਏਨਾ ਰੁੱਝ ਗਏ ਕਿ ਚੌਂਕੀਦਾਰ ਨੂੰ ਪਤਾ ਹੀ ਨੀਂ ਲੱਗਿਆ ਕਿ ਗੱਡੀ ਕਦੋਂ ਕੋਲ ਦੀ ਲੰਘ ਗਈ। ਉਹ ਆਪਣੀਆਂ ਗੱਲਾਂ ਵਿਚ ਮਸਤ ਹੋ ਕੇ ਬੈਠੇ ਰਹੇ। ਫਾਟਕ ਉਸੇ ਤਰ੍ਹਾਂ ਬੰਦ ਪਿਆ ਸੀ। ਗੱਡੀਆਂ, ਜੀਪਾਂ, ਕਾਰਾਂ ਦਾ ਜੀ.ਟੀ. ਰੋਡ ਤੱਕ ਜਾਮ ਲੱਗ ਗਿਆ। 12 ਵੱਜ ਕੇ 40 ਮਿੰਟ ਹੋ ਗਏ ਹਨ, ਉਸਨੇ ਹਾਲੇ ਫਾਟਕ ਨਹੀਂ ਖੋਲ੍ਹਿਆ ਹੈ। ਚੌਂਕੀਦਾਰ ਨੇ ਕਿਹਾ, ‘‘ਲੈ ਆਪਾਂ ਨੂੰ ਤਾਂ ਗੱਲਾਂ ਕਰਦਿਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਏਨਾ ਟਾਈਮ ਹੋ ਗਿਆ। ਚੌਂਕੀਦਾਰ ਫਾਟਕ ਖੋਲ੍ਹਣ ਲਈ ਜਾਣ ਲੱਗਾ ਫਿਰ ਮੰਜੇ ’ਤੇ ਬੈਠ ਗਿਆ ਤੇ ਕਹਿਣ ਲੱਗਾ, ‘‘ਚੱਲ ਛੱਡ ਯਾਰ, 1 ਵਜੇ ਵਾਲੀ ਗੱਡੀ ਵੀ ਆਉਣ ਹੀ ਵਾਲੀ ਹੈ। ਹੁਣ ਇਕੱਠਾ ਹੀ ਖੋਲ੍ਹ ਦਿਆਂਗਾ। ____________________________________________________________________________________
110
« on: May 09, 2012, 11:29:20 AM »
ਕਰ ਕੇ ਤੈਨੂੰ ਯਾਦ ਕਵਿਤਾ ਲਿਖ ਦਿੰਦਾ ਹਾਂ ਕਰ ਹੰਝੂਆਂ ਨੂੰ ਆਬਾਦ ਕਵਿਤਾ ਲਿਖ ਦਿੰਦਾ ਹਾਂ ਸੁਣ ਕੇ ਪੜ੍ਹ ਕੇ ਮੇਰੀਆਂ ਰਚਨਾਵਾਂ ਨੂੰ ਕੋਈ ਜਦ ਦੇ ਜਾਂਦਾ ਏ ਦਾਦ ਕਵਿਤਾ ਲਿਖ ਦਿੰਦਾ ਹਾਂ ਸ਼ਾਇਦ ਫਿਰ ਮਿਲਾਂਗੇ ਜ਼ਿੰਦਗੀ ਦੇ ਕਿਸੇ ਮੋੜ ਉੱਤੇ ਰੱਖ ਆਸਾਂ ਦੀ ਬੁਨਿਆਦ ਕਵਿਤਾ ਲਿਖ ਦਿੰਦਾ ਹਾਂ ਹਰ ਰੋਜ਼ ਰਾਤ ਨੂੰ ਸੁਪਨੇ ਦੇ ਵਿੱਚ ਆਉਂਦਾ ਏਂ ਤੱਕ ਕੇ ਤੇਰਾ ਸ਼ਬਾਬ ਕਵਿਤਾ ਲਿਖ ਦਿੰਦਾ ਹਾਂ ਇੱਕ ਮੈਂ ਸੀ ਤੂੰ ਸੀ ਤੇ ਹੋਰ ਕੋਈ ਨਾ ਸੀ ਜਦ ਟੁੱਟ ਜਾਂਦਾ ਏ ਖਾਬ ਕਵਿਤਾ ਲਿਖ ਦਿੰਦਾ ਹਾਂ ਤੂੰ ਝੱਲਾਂ ਏਂ, ਤੂੰ ਕਮਲਾ ਏਂ, ਤੂੰ ਪਾਗਲ ਏਂ ਜਦ ਦਿੰਦਾ ਕੋਈ ਖਿਤਾਬ ਕਵਿਤਾ ਲਿਖ ਦਿੰਦਾ ਹਾਂ ਕਰਕੇ ਗੱਲਾਂ ਯਾਦ ਪਹਿਲਾਂ ਹੱਸਦਾ ਹਾਂ ਫਿਰ ਰੋ ਕੇ ਉਸਤੋਂ ਬਾਅਦ ਕਵਿਤਾ ਲਿਖ ਦਿੰਦਾ ਹਾਂ ਜਦ ਗ਼ਮ ਭੁੱਲਣੇ ਲਈ ਮੈਹਖਾਨੇ ਵਿੱਚ ਜਾਂਦਾ ਹਾਂ ਉੱਥੇ ਪੀ ਕੇ ਬੇ-ਹਿਸਾਬ ਕਵਿਤਾ ਲਿਖ ਦਿੰਦਾ ਹਾਂ ਤੂੰ ਪੀਤਿਆਂ ਸੱਜਣਾ ਹੋਰ ਵੀ ਚੇਤੇ ਆਉਂਦਾ ਏ ਖੋਲ੍ਹ ਯਾਦਾਂ ਦੀ ਕਿਤਾਬ ਕਵਿਤਾ ਲਿਖ ਦਿੰਦਾ ਹਾਂ ਦਿਲ ਤੋਂ ਸਾਨੂੰ ਚੰਨਾ ਕਦੇ ਵਿਸਾਰੀ ਨਾ ਤੈਨੂੰ ਕਰ ਏਹੀ ਫ਼ਰਿਆਦ ਕਵਿਤਾ ਲਿਖ ਦਿੰਦਾ ਹਾਂ ਕਰ ਕੇ ਤੈਨੂੰ ਯਾਦ ਕਵਿਤਾ ਲਿਖ ਦਿੰਦਾ ਹਾਂ ਕਰ ਹੰਝੂਆਂ ਨੂੰ ਆਬਾਦ ਕਵਿਤਾ ਲਿਖ ਦਿੰਦਾ ਹਾਂ __________________________
111
« on: May 08, 2012, 11:37:06 AM »
ਐ ਸਮੇਂ ਦੇ ਹਾਣੀਓ ! ਲਿਖਾਰੀਓ , ਕਵਿਤਾ ਦੇ ਸਿਰਜਣਹਾਰੋ । ਚੁੱਕੋ ਕਲਮ ਦਵਾਤ ਜ਼ਰਾ , ਇੱਕ ਹੰਭਲਾ ਮਾਰੋ । ਨਿੱਘਰ ਚੱਲੇ ਸਮਾਜ ਨੇ ਵੇਖ਼ੋ , ਕੈਸਾ ਕੱਟਿਆ ਮੋੜ ਹੈ । ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ । ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ
ਭਟਕ ਗਈ ਜਵਾਨੀ , ਭਟਕੀ ਰਾਹ ਨਸ਼ਿਆਂ ਦੇ ਪੈ ਗਈ । ਕੀਤੀ ਕਰੀ ਪੜ੍ਹਾਈ ਸਾਰੀ , ਇਸ਼ਕ ਮੁਸ਼ਕ ਤੱਕ ਰਹਿ ਗਈ । ਕੁੱਝ ਇੰਟਰਨੈੱਟ , ਮੋਬਾਇਲਾਂ ਨੇ , ਕੁੱਝ ਚਿੰਬੜੇ ਨਵੇਂ ਹੀ ਵੈਲਾਂ ਨੇ , ਕੁੱਝ ਰੀਸੋ ਰੀਸੀ ਵੇਖ਼ ਵੇਖ਼ , ਲਾ ਲਈਆਂ ਵਿਦੇਸ਼ੀ ਜੈੱਲਾਂ ਨੇ , ਹਾਏ ! ਲਿਆ ਡਕਾਰ ਜਵਾਨੀ ਨੂੰ , ਲਾ ਦਿੱਤਾ ਕੱਚਾ ਕੋਹੜ ਹੈ । ਲੋੜ ਹੈ ! ਮੇਰੇ ਲੋਕਾਂ ਨੂੰ………………..॥
ਕਰਜ਼ੇ ਹੇਠ ਕਿਸਾਨ ਦੱਬ ਗਿਆ , ਕਿਉਂ ਖ਼ੁਦਕੁਸ਼ੀਆਂ ਕਰਦਾ । ਸਭਨਾ ਦਾ ਢਿੱਡ ਭਰਨ ਵਾਲੇ ਦਾ , ਆਪਣਾ ਢਿੱਡ ਨਹੀਂ ਭਰਦਾ । ਹੱਲ ਲੱਭੋ ਉਲਝੀ ਤਾਣੀ ਦਾ , ਸਿਰ ਤੋਂ ਲੰਘ ਚੱਲੇ ਪਾਣੀ ਦਾ ,
ਸਰਕਾਰਾਂ ਤਾਈ ਸੁਚੇਤ ਕਰੋ , ਦੁੱਖ਼ ਦੱਸੋ ਲਿਖ ਕਿਰਸਾਣੀ ਦਾ , ਇਹਦੇ ਤਣੇ ਖੋਖਲੇ ਹੋ ਗਏ ਨੇ , ਜੋ ਨਜ਼ਰੀ ਆਉਂਦਾ ਬੋਹੜ ਹੈ । ਲੋੜ ਹੈ ! ਮੇਰੇ ਲੋਕਾਂ ਨੂੰ………………..॥
ਦਾਜ ਦਾ ਦੈਂਤ ਹੈ ਨਿਗਲੀਂ ਜਾਂਦਾ , ਸੱਜ ਮੁਕਲਾਈਆਂ ਕੁੜੀਆਂ । ਕਦੋਂ ਦੇਣਗੀਆਂ ਧੀ ਦਾ ਦਰਜਾ , ਨੂੰਹ ਨੂੰ , ਸੱਸਾਂ ਰੁੜੀ੍ਹਆਂ । ਤੁੱਛ ਛਿੱਲੜਾਂ ਬਦਲੇ ਜਾਨ ਲਈ , ਸ਼ਰੀਕਾਂ ਵਿੱਚ ਫੋਕੀ ਸ਼ਾਨ ਲਈ , ਕਿਉਂ ਪਤੀਦੇਵ ਜੀ ਚੁੱਪ ਰਹੇ , ਮਾਤਾ ਦੇ ਗਲਤ ਫ਼ੁਰਮਾਨ ਲਈ , ਕਿਉਂ ਝਪਟ ਮਾਰਕੇ ਬਾਜ਼ ਜਿਉਂ ,ਇੱਕ ਦਿੱਤੀ ਚਿੜ੍ਹੀ ਝੰਜੋੜ ਹੈ । ਲੋੜ ਹੈ ! ਮੇਰੇ ਲੋਕਾਂ ਨੂੰ………………..॥
ਕੁੱਖਾਂ ਦੇ ਵਿੱਚ ਕਤਲ ਹੋ ਰਹੀ , ਜੱਗ ਜਨਨੀ , ਜੱਗ ਦਾਤੀ । ਮਾਂ ਨੇ ਆਪਣੇ ਖੂਨ ਚੋਂ ਉਪਜੀ , ਕੁੱਖ ਵਿੱਚ ਮਾਰ ਮੁਕਾਤੀ । ਕੁਲ ਤੁਰਦੀ ਕੁੜੀਆਂ ਨਾਲ ਅਗਾਂਹ , ਧੀ , ਭੈਣ , ਵਹੁਟੀ ਤੇ ਬਣਦੀ ਮਾਂ , ਪੁੱਤ ਛੱਡਦੂ ਬੁੱਢੇ ਮਾਪਿਆਂ ਨੂੰ , ਧੀ ਸਹੁਰੇ ਘਰ ਵੀ ਸਾਂਭੂ ਤਾਂ , ਪੁੱਤਰਾਂ ਨਾਲੋਂ ਵਫ਼ਾਦਾਰ , ਅਟੱਲ ਸੱਚਾਈ , ਨਚੋੜ ਹੈ । ਲੋੜ ਹੈ ! ਮੇਰੇ ਲੋਕਾਂ ਨੂੰ………………..॥
ਮਸਲੇ ਬਹੁਤ ਵਿਚਾਰਨ ਖਾਤਿਰ , ਇੱਕ ਇੱਕ ਕਰਕੇ ਛੇੜੋ । ਸਰਕਾਰਾਂ ਦੇ ਕੋਲ ਵਿਹਲ ਨਹੀਂ , ਕਲਮਾਂ ਦੇ ਧਨੀ ਨਬੇੜੋ । ਇੱਕ ਸਤਰ ਯੁੱਗ ਪਲਟਾ ਸਕਦੀ , ਸੁੱਤਿਆਂ ਨੂੰ ਕੂਕ ਜਗਾ ਸਕਦੀ , ਰਸਤੇ ਤੋਂ ਭਟਕੇ ਰਾਹੀ ਨੂੰ , ਗੱਲ ਕਹੀ ਮੰਜ਼ਿਲ ਵੱਲ ਪਾ ਸਕਦੀ , ਟੁੱਟਦੇ ਜਾਂਦੇ ਪਰਿਵਾਰਾਂ ਨੂੰ , ਕਲਮ ਹੀ ਸਕਦੀ ਜੋੜ ਹੈ । ਲੋੜ ਹੈ ! ਮੇਰੇ ਲੋਕਾਂ ਨੂੰ………………..॥
ਤਲਵਾਰ ਦੇ ਨਾਲੋਂ ਕਲਮ ਦੀ ਤਾਕਤ, ਸਿਆਣੇ ਕਹਿਣ ਵਡੇਰੀ । ਚੁੱਕ ਲਵੋ ਫਿਰ ਭਲਿਓ ਲੋਕੋ , ਹੁਣ ਕਿਸ ਗੱਲ ਦੀ ਦੇਰੀ । ਕੋਈ ਕਵਿਤਾ ਜਾਂ ਫਿਰ ਗੀਤ ਲਿਖ਼ੋ , ਨਫ਼ਰਤ ਨਹੀਂ , ਪਿਆਰ-ਪ੍ਰੀਤ ਲਿਖ਼ੋ , ਉੱਠ ਉਪਰ , ਛੱਡ ਇੱਕ ਪਾਸੜ ਨੂੰ , ਸਭਨਾਂ ਲਈ ਬਣ ਮਨ-ਮੀਤ ਲਿਖੋ , ਨਾ ਹੋਣ ਬਗਾਵਤੀ ਸ਼ਬਦ ਜਿਹੇ , " ਘੁਮਾਣ " ਲੱਗੀ ਜੋ ਹੋੜ ਹੈ । ਲੋੜ ਹੈ ! ਮੇਰੇ ਲੋਕਾਂ ਨੂੰ………………..॥
ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ । ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ _____________________________
112
« on: May 08, 2012, 11:00:59 AM »
ਤਪਦੇ ਰਾਹੀਂ ਤੁਰਦੇ-ਤੁਰਦੇ ਪੈਰੀਂ ਛਾਲੇ ਪੈ ਗਏ ਨੇ। ਰੁੱਖਾਂ ਵਰਗੇ ਦਿਸਦੇ ਸੀ ਜੋ ਛਾਂਵਾਂ ਖੋਹ ਕੇ ਲੈ ਗਏ ਨੇ।
ਰਹਿਬਰ ਨੇ ਤਾਂ ਧੋਖੇ ਦੇ ਨਾਲ ਪੁੱਠੇ ਰਸਤੇ ਪਾ ਤਾ ਸੀ, ਭਲਿਆ ਲੋਕਾ ਪਿੱਛੇ ਮੁੜ ਜਾ ਉੱਡਦੇ ਪੰਛੀ ਕਹਿ ਗਏ ਨੇ।
ਮੈਂ ਸੁੱਖਾਂ ਨੂੰ ਜ਼ਰਬਾਂ ਦੇਵਾਂ ਦੁੱਖ ਹੀ ਹਾਸਿਲ ਹੁੰਦੇ ਨੇ, ਲਗਦਾ ਸਾਰੀ ਦੁਨੀਆ ਦੇ ਦੁੱਖ ਮੇਰੇ ਲਈ ਹੀ ਰਹਿ ਗਏ ਨੇ।
ਫ਼ੁੱਲਾਂ ‘ਚੋਂ ਖੁਸ਼ਬੋਈ ਲੱਭਦੇ ਕੰਡਿਆਂ ਨਾਲ ਪਰੁੰਨੇ ਗਏ, ਜ਼ਖਮੀ ਭੌਰੇ ਤੜਪ-ਤੜਪ ਕੇ ਅਗਲੀ ਜੂਨੈ ਪੈ ਗਏ ਨੇ।
ਤੂੰ ਤਾਂ ਝੱਲੀਏ ਅੱਖੀਂਓ ਵਗਦੇ ਅੱਥਰੂ ਵੇਖੇ ਹੋਣੇ ਨੇ, ਤੂੰ ਕੀ ਜਾਣੇ ਖੁਨ ਦੇ ਅੱਥਰੂ ਕਿੰਨੇ ਦਿਲ ‘ਚੋਂ ਵਹਿ ਗਏ ਨੇ। ______________________________
113
« on: May 08, 2012, 12:42:44 AM »
ਬਹੁਤ ਦਿਲਾਂ ਵਿਚ ਖੋਟ, ਭਰੋਸਾ ਕੋਈ ਨਾ ਹਮਦਰਦੀ ਦੀ ਤੋਟ, ਭਰੋਸਾ ਕੋਈ ਨਾ
ਦੁਨੀਆਂ ਵੱਸਦੀ ਰੱਸਦੀ ਢੇਰ ਬਾਰੂਦਾਂ ਤੇ ਬਾਂਦਰ ਹੱਥ ਰਿਮੋਟ ,ਭਰੋਸਾ ਕੋਈ ਨਾ
ਡਾਕੂ,ਗੁੰਡੇ,ਕਾਤਿਲ ਖੁੱਲੇ ਫਿਰਦੇ ਨੇ ਸਭ ਨੂੰ ਖੁੱਲੀ ਛੋਟ, ਭਰੋਸਾ ਕੋਈ ਨਾ
ਜੰਗਲ ਦੇ ਵਿਚ ਅੱਗ ਲੱਗੀ ਮਨ ਡਰਿਆ ਹੈ ਆਲ੍ਹਣਿਆਂ ਵਿਚ ਬੋਟ, ਭਰੋਸਾ ਕੋਈ ਨਾ
ਇਕ ਲੀਡਰ ਨੇ ਜਿੱਤਣਾ ਬਾਕੀ ਹਾਰਨਗੇ ਕੀਹਦੀ ਕੀਹਨੂੰ ਵੋਟ,ਭਰੋਸਾ ਕੋਈ ਨਾ
ਪੱਥਰ ਵੱਜਿਆ ਬੇਗਾਨੇ ਦਾ ਜ਼ਰ ਲੈਂਦੇ ਆਪਣਿਆਂ ਦੀ ਚੋਟ,ਭਰੋਸਾ ਕੋਈ ਨਾ
ਹਰ ਕੋਨੇ ਵਿਚ ਡੰਕਾ ਵੱਜੇ ਸਿਆਸਤ ਦਾ ਅਫਸਰੀਆਂ ਨਾ ਘੋਟ,ਭਰੋਸਾ ਕੋਈ ਨਾ
ਉਲਝ ਗਈ ਹੈ ਤਾਣੀ ਢਾਂਚਾ ਵਿਗੜ ਗਿਆ ਕਦ ਆਊਗਾ ਲੋਟ,ਭਰੋਸਾ ਕੋਈ ਨਾ ____________________
114
« on: May 07, 2012, 11:01:26 PM »
ਨੈਣਾਂ ਨਾਲ ਨੈਣ ਮਿਲਾਉਂਦੀਆਂ ਨੇ ਨਾਲੇ ਤਕੱਦੀਆਂ ਨੇ ਸ਼ਰਮਾਉਂਦੀਆ ਨੇ ਕਈ ਭੇਤ ਦਿਲਾਂ ਦੇ ਖੋਲ੍ਹਦੀਆਂ ਅੱਖੀਆਂ ਬੋਲਦੀਆਂ। ਅੱਖੀਆਂ ਬੋਲਦੀਆਂ।
ਰੁੱਤ ਚੜ੍ਹੀ ਜੁਆਨੀ ਸਾਵਣ ਦੀ ਇਹ ਜੋ ਨੱਚਣ ਟੱਪਣ ਗਾਵਣ ਦੀ ਛਮ ਛਮ ਕੇ ਛਹਿਬਰ ਲਾਵਣ ਦੀ ਅੱਖੀਆਂ 'ਚ ਦਾਰੂ ਡੋਲ੍ਹਦੀਆਂ ਅੱਖੀਆਂ ਬੋਲਦੀਆਂ। ਅੱਖੀਆ ਬੋਲਦੀਆਂ। ਕਈ ਭੇਤ ਦਿਲਾਂ ਦੇ ਖੋਲ੍ਹਦੀਆਂ। ਅੱਖੀਆਂ ਬੋਲਦੀਆਂ।
ਜੋ ਰਮਜ਼ ਪਛਾਣੇ ਅੱਖੀਆਂ ਦੀ ਕਈ ਦੁੱਖੜੇ ਸਾਂਭ ਕੇ ਰੱਖੀਆਂ ਦੀ ਅੱਖੀਆ ਓਸੇ ਲਈ ਬੋਲਦੀਆਂ ਹੋਰਾਂ ਨੂੰ ਵੇਖੋ ਰੋਲਦੀਆਂ। ਅੱਖੀਆਂ ਬੋਲਦੀਆਂ। ਅੱਖੀਆਂ ਬੋਲਦੀਆਂ। ਕਈ ਭੇਤ ਦਿਲਾਂ ਦੇ ਖੋਲ੍ਹਦੀਆਂ ਅੱਖੀਆਂ ਬੋਲਦੀਆਂ।
ਜੇ ਸੁੱਚਾ ਵਣਜ ਕਮਾਉਂਦੀਆਂ ਨੇ ਇਹ ਸੱਚਾ ਰੱਬ ਕਹਾਉਂਦੀਆ ਨੇ ਜੋ ਵਣਜ ਕਰੇਂਦੇ ਅੱਖੀਆਂ ਦੇ ਅੱਖੀਆਂ ਵਣਜਾਰੇ ਟੋਲਦੀਆਂ। ਅੱਖੀਆਂ ਬੋਲਦੀਆਂ। ਅੱਖੀਆਂ ਬੋਲਦੀਆ। ਕਈ ਭੇਤ ਦਿਲਾਂ ਦੇ ਖੋਲ੍ਹਦੀਆਂ। ਅੱਖੀਆਂ ਬੋਲਦੀਆਂ। ___________
115
« on: May 07, 2012, 01:21:35 AM »
ਦਿਲਾਸਾ ਦੇਣ ਵਾਲੇ ਰੋ ਰਹੇ ਨੇ। ਕਿਹੋ ਜਹੇ ਹਾਦਸੇ ਇਹ ਹੋ ਰਹੇ ਨੇ।
ਅਜੇ ਵੀ ਤੈਰਦੀ ਹੈ ਮੁਸਕਰਾਹਟ ਤੇ ਹੰਝੂ ਅੱਖੀਆਂ ਤੋਂ ਚੋ ਰਹੇ ਨੇ।
ਨਹੀਂ ਭੁੱਲੇਗੀ ਉਸਦੀ ਬੇਵਫਾਈ ਵਫ਼ਾਦਾਰੀ ਦੇ ਚਿਹਰੇ ਜੋ ਰਹੇ ਨੇ।
ਨਾ ਛੇੜੋ, ਨਾ ਜਗਾਓ ਦਰਦ ਮੇਰੇ ਜ਼ਖ਼ਮ ਅੱਲ੍ਹੜ ਵਿਚਾਰੇ ਸੌਂ ਰਹੇ ਨੇ। __________________
116
« on: May 05, 2012, 12:33:37 AM »
ਮੇਰੇ ਦੇਸ਼ ਨੂੰ ਕੰਗਾਲ ਕਰ ਸੁਟਿਆ ਏਹਨਾਂ ਲੋਕਾਂ ਐਨਾ ਲੁਟਿਆ। ਘਰ ਘਰ ਵਿੱਚ ਗਰੀਬੀ ਸੱਟ ਮਾਰੀ ਐਨੀ ਵੰਡੀ ਜਾਂਦੇ ਬੇਰੁਜ਼ਗਾਰੀ ਏਨੀ ਕੀਤੀ ਮਹਿੰਗਾਈ ਲੋਕੀ ਪਾਉਂਦੇ ਰਹੇ ਦੁਹਾਈ ਹਾਲ ਕਿਸੇ ਨੇ ਵੀ ਲੋਕਾਂ ਦਾ ਨਾ ਪੁਛਿਆ ਏਹਨਾਂ ਲੋਕਾਂ ਐਨਾ ਲੁੱਟਿਆ
ਵਾਹੀਕਾਰਾਂ ਤੋਂ ਜ਼ਮੀਨਾਂ ਕਹਿੰਦੇ ਖੋਹਣੀਆ ਕਹਿੰਦੇ ਖੇਤਾਂ ਵਿੱਚ ਕੋਠੀਆਂ ਬਣਾਉਣੀਆਂ ਨਾਲੇ ਉਚੀਆਂ ਇਮਾਰਤਾਂ ਬਣਾਉਣ ਲਈ ਪਿੰਡ ਪਿੰਡ ਏਹਨਾਂ ਪੁਟਿਆ ਮੇਰੇ ਦੇਸ਼ ਨੂੰ ਕੰਗਾਲ ਕਰ ਸੁਟਿਆ ਏਹਨਾਂ ਲੋਕਾਂ ਐਨਾ ਲੁਟਿਆ
ਕੁਝ ਸਾਂਭ ਲਿਆ ਰਾਜਿਆ ਤੇ ਰਾਣਿਆ ਕੁਝ ਸਾਂਭ ਲਿਆ ਵੱਡਿਆ ਘਰਾਣਿਆ ਕੁਝ ਮੰਦਰਾਂ ਚ’ ਬਾਕੀ ਸਾਰਾ ਸਾਧ ਦਾ ਰਹਿੰਦਾ ਖੂਹੰਦਾ ਵੇਚ ਸੁਟਿਆ ਮੇਰੇ ਦੇਸ਼ ਨੂੰ ਕੰਗਾਲ ਕਰ ਸੁਟਿਆ ਏਹਨਾਂ ਲੋਕਾਂ ਐਨਾ ਲੁਟਿਆ।
ਤੇਰੇ ਬੋਲਣ ਤੇ ਲਾ ਦੇਣੀ ਰੋਕ ਆ ਤੇਰੇ ਬੋਲਦੇ ਤੇ ਜਾਗਦੇ ਇਹ ਲੋਕ ਆ ਫਿਰ ਮੰਗਦੇ ਜਵਾਬ ਨਾਲੇ ਪੁਛਦੇ ਸਵਾਲ ਏਸੇ ਵਾਸਤੇ ਅਵਾਜ਼ ਨੂੰ ਹੈ ਘੁਟਿਆ ਮੇਰੇ ਦੇਸ਼ ਨੂੰ ਕੰਗਾਲ ਕਰ ਸੁਟਿਆ। ਏਨਾਂ ਲੋਕਾਂ ਐਨਾਂ ਲੁਟਿਆ। ______________
117
« on: May 04, 2012, 12:49:22 AM »
ਬਸ ਅਸਾਂ ਦਾ ਵੱਸ ਨਹੀ ਚੱਲਦਾ ਕੀ ਹੈ ਸਾਡਾ ਖੋਹਣਾ, ਮਾੜੇ ਦਾ ਕੀ ਜੋਰ ''ਅੋਲਖਾ'' ਭੱਜ ਜਾਣਾ ਜਾਂ ਰੋਣਾ॥
ਮੰਜਿਲ ਦੂਰ ਤੇ ਤਿਲਕਣ ਰਸਤਾ ਕਿਦਾ ਖੁਦ ਨੂੰ ਸੰਭਾਲਾ, ਧੱਕੇ ਦੇਵਣ ਵਾਲੇ ਬਹੁਤੇ ਤੂੰ ਹੱਥ ਪਕੜਨ ਵਾਲਾ॥ _________________________
118
« on: May 04, 2012, 12:28:28 AM »
ਕਿਥੇ ਰਹਿ ਗਏ ਕਿਥੇ ਰਹਿ ਗਏ ਨੇ ਉਹ ਕਿਥੇ ਰਹਿ ਗਏ। ਦਿਲਾਂ ਨਾਲ ਦਿਲਾਂ ਦੀਆਂ ਦਿਲਾਂ ਨਾਲ ਲਾਉਣ ਵਾਲੇ ਯਾਰੀਆਂ ਪੁਗਾਉਣ ਵਾਲੇ ਮਿਤਰ ਕਹਾਉਣ ਵਾਲੇ ਦੋਸਤਾਂ ਦੀ ਦੋਸਤੀ ‘ਚ ਜਾਨਾਂ ਦਾਅ ਤੇ ਲਾਉਣ ਵਾਲੇ ਹੱਸਣ ਹਸਾਉਣ ਵਾਲੇ ਡਿਗਣੋਂ ਬਚਾਉਣ ਵਾਲੇ ਡਿੱਗੇ ਤੋਂ ਉਠਾਉਣ ਵਾਲੇ ਜ਼ਖ਼ਮਾਂ ਨੂੰ ਪੂੰਝ ਕੇ ਤੇ ਮਲ੍ਹਮ ਲਗਾਉਣ ਵਾਲੇ ਨੱਚਣ ਨਚਾਉਣ ਵਾਲੇ ਢੋਲੇ ਮਾਹੀਏ ਗਾਉਣ ਵਾਲੇ ਦੋਸਤੀ ਨਿਭਾਉਣ ਵਾਲੇ ਮਿਤਰ ਕਹਾਉਣ ਵਾਲੇ ਕਿਥੇ ਰਹਿ ਗਏ ਕਿਥੇ ਰਹਿ ਗਏ ਨੇ ਉਹ ਕਿਥੇ ਰਹਿ ਗਏ। ਔਖੇ ਸੌਖੇ ਵੇਲਿਆਂ ਨੂੰ ਟਿਚਰਾਂ ਬਣਾਉਣ ਵਾਲੇ ਲੋੜ ਵੇਲੇ ਔਖ ਵੇਲੇ ਜਿਹੜੇ ਕੰਮ ਆਉਣ ਵਾਲੇ ਦੁਖਾਂ ਨੂੰ ਵੰਡਾਉਣ ਵਾਲੇ ਮਹਿਫਲਾਂ ਸਜਾਉਣ ਵਾਲੇ ਦੁਨਿਆ ਤੋਂ ਵੱਖਰੀ ਇਹ ਦੁਨੀਆ ਬਣਾਉਣ ਵਾਲੇ ਦੋਸਤਾਂ ਦੀ ਦੋਸਤੀ ਵਿੱਚ ਦੇਣੀਆਂ ਸਲਾਹਾਂ ਕਦੇ ਖਾਲੀ ਜੇਬਾਂ ਵਿੱਚ ਦਿਲ ਬਾਦਸ਼ਾਹੀ ਪਾਉਣ ਵਾਲੇ ਖਾਲੀ ਹੱਥੀਂ ਨੰਗੇ ਪਿੰਡੇ ਦੋਸਤੀ ਨਿਭਾਉਣ ਵਾਲੇ ਕਿਥੇ ਰਹਿ ਗਏ ਕਿਥੇ ਰਹਿ ਗਏ ਨੇ ਉਹ ਕਿਥੇ ਰਹਿ ਗਏ। ____________
119
« on: May 03, 2012, 07:11:30 PM »
ਬਿਰਹੋ ਦੀ ਰੁੱਤ ਆਈ ਓ ਸੱਜਣਾ ਬਿਰਹੋ ਦੀ ਰੁੱਤ ਆਈ, ਹੰਝੂਆਂ ਦੀ ਲੋਅ ਵਗਦੀ ਤੱਤੀ ਖੁਸ਼ੀ ਫਿਰੇ ਕੁਮਲਾਈ ਓ ਸੱਜਣਾ, ਬਿਰਹੋ ਦੀ ਰੁੱਤ ਆਈ,,,,,,,,
ਉਚਿਆਂ ਦਾ ਹੱਥ ਫੜ ਕੇ ਪੱਲਾ ਤੁਰ ਗਏ ਸੱਜਣ ਮੈਨੂੰ ਛੱਡ ਜੇ ਕੱਲਾ, ਅੱਜ ਵੀ ਵਿਲਕਣ ਸੁੰਨੀਆ ਬਾਹਾਂ, ਓਸ ਗੱਲਵਕੜੀ ਤਾਈਂ ਓ ਸੱਜਣਾ, ਬਿਰਹੋ ਦੀ ਰੁੱਤ ਆਈ,,,,,,,,
ਗਮ ਦੇ ਤਾਰੇ ਟਿਮਟਿਮਾਉਂਦੇ ਨੈਨ ਉਡੀਕਾਂ ਨੂੰ ਸਮਝਾਉਂਦੇ ਜੀਹਦਾ ਰੋ ਰੋ ਨਾਂ ਪਿਆਂ ਰੱਟਦੈਂ, ਓਹਨੂੰ ਯਾਦ ਨਾ ਤੇਰੀ ਆਈ ਓ ਸੱਜਣਾ, ਬਿਰਹੋ ਦੀ ਰੁੱਤ ਆਈ,,,,,,,,
ਓ ਕਿਹੜੇ ਦੁੱਖ ਤੂੰ ਕੀਹਨੂੰ ਦਸਦੈਂ ਜੀਹਨੂੰ ਦਸਦੈਂ, ਓਹੀ ਹੱਸਦੈ ਰੱਖ ਸਾਂਭ ਕੇ ਪੀੜ ਤੂੰ ਆਪਣੀ ਜਿਹੜੀ ਲੇਖਾਂ ਵਿੱਚ ਲਿਖਵਾਈ ਓ ਸੱਜਣਾ, ਬਿਰਹੋ ਦੀ ਰੁੱਤ ਆਈ,,,,,,,,
ਕੋਈ ਯਾਰ ਮੇਰੇ ਦੇ ਦੁੱਖ ਲੈ ਆਵੋ ਅੱਜ ਵਾਰ ਵਾਰ ਮੇਰੀ ਝੋਲੀ ਪਾਵੋ ਹੰਝੂਆਂ ਦਾ ਸਿਰ ਬੰਨਕੇ ਸਿਹਰਾ, ਮੈਂ ਢੁਕਣਾ ਕਬਰਾਂ ਤਾਈਂ ਓ ਸੱਜਣਾ, ਬਿਰਹੋ ਦੀ ਰੁੱਤ ਆਈ,,,,,,,,
ਹੰਝੂਆਂ ਦੀ ਲੋਅ ਵਗਦੀ ਤੱਤੀ ਖੁਸ਼ੀ ਫਿਰੇ ਕੁਮਲਾਈ ਓ ਸੱਜਣਾ, ਬਿਰਹੋ ਦੀ ਰੁੱਤ ਆਈ ਓ ਸੱਜਣਾ ਬਿਰਹੋ ਦੀ ਰੁੱਤ ਆਈ, ____________
120
« on: May 03, 2012, 12:18:59 AM »
ਮੇਰੇ ਦਿਲ ਦੀਏ ਪੀੜੇ ਚੁੱਪ ਕਰ ਜਾ, ਤੇਰੀ ਦਵਾ ਨਹੀਂ ਇੱਥੇ ਕੌਣ ਸੁਣੇਗਾ ਤੇਰੀ, ਜਦ ਸੁਣਦਾ ਖੁਦਾ ਨਹੀਂ ।
ਮੰਨਿਆ ਦੁਨਿਆ ਕੌਲ ਦੌਲਤਾਂ ਨੇ ਜਹਾਨ ਭਰ ਦੀਆਂ ਪਰ ਇਹ ਵੀ ਸਚ ਹੈ ਯਾਰੋ, ਲੋਕਾਂ ਕੋਲ ਹੁਣ ਵਫ਼ਾ ਨਹੀਂ । ਆਪਣੀਆਂ ਗਲਤੀਆਂ ਤੋਂ ਤੂੰ ਕੁਝ ਤਾਂ ਸਬਕ ਲਿਆ ਹੁੰਦਾ ਇਹ ਤਾਂ ਸੋਚਣਾ ਸੀ ਕਿ ਮਾਫ਼ੀ ਮਿਲਦੀ ਹਰ ਦਫ਼ਾ ਨਹੀਂ ।
ਹੈਰਾਨੀ ਦੀ ਇਸ ਗੱਲ ਤੇ ਮੈਂ ਵੀ ਸੋਚਾਂਗਾ ਤੂੰ ਵੀ ਸੋਚੀਂ ਜਰੂਰ ਕਿਓਂ ਇੱਕ ਨਾ ਹੋਏ ਜਦੋਂ ਸਾਡੇ ਦਰਮਿਆਨ ਫਾਸਿਲ ਨਹੀਂ ।
ਕਿਸ-ਕਿਸ ਨਾਲ ਲੜਾਂ ਤੇ ਕਿੰਨੀ-ਕਿੰਨੀ ਬਾਰ ਲੜਾਂ ਸਚ ਲਈ ਹਰ ਕਿਸੇ ਨਾਲ ਲੜਣ ਦਾ ਹੁਣ ਹੌਂਸਲਾ ਨਹੀਂ । _______________________________
Pages: 1 2 3 4 5 [6] 7 8 9 10 11 ... 40
|