December 03, 2024, 01:57:43 PM

Show Posts

This section allows you to view all posts made by this member. Note that you can only see posts made in areas you currently have access to.


Topics - ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪

Pages: 1 2 [3] 4 5 6
41
ਇਹ ਕਰਜ਼ ਕਿਵੇਂ ਚੁਕਾਵਾਂਗੀ
dedicated to my parents.......ohna bare bahut hor kujh likh sakdi si...par lafz ghat pai jande...........so trying somethng ..........in short....perhaps u all would like it........



ਦਿੱਤਾ ਜਿੰਨਾ ਨੇ ਜਨਮ ਮੈੰਨੂ,
ਦੁਨੀਆ ਦਾ ਭੇਤ ਸਮਝਾਇਆ,
ਦੇ ਸਲਾਹਾ ਚੰਗੀਆ ਹਮੇਸ਼ਾ,
ਜਿੰਦਗੀ ਜੀਣ ਦੇ ਰਾਹੇ ਪਾਇਆ,
ਸੋਚਾਂ ਦੇ ਵਿਚ ਉਲਝੀ ਰੰਹਿਦੀ,
ਕੀ ਕਦੇ ਕੁਝ ਕਰ ਪਾਵਾਂਗੀ,
ਮੈੰਨੂ ਹਰ ਸੁਖ਼ ਦੇਣ ਵਾਲਿਓ,
ਇਹ ਕਰਜ਼ ਕਿਵੇਂ ਚੁਕਾਵਾਂਗੀ |

ਨੋਂ ਮਹੀਨੇ ਕੁੱਖੀ ਪਾਲਿਆ,
ਆਂਦਰ ਵਾਂਗ ਸਹਿਲਾਇਆ,
ਢਿੱਡ ਮੇਰਾ ਭਰਨੇ ਨੂੰ ਮਾਏ,
ਅੰਮਿਰਤ ਤੇਰਾ ਦੁੱਧ ਪਿਲਾਇਆ,
ਗਲ ਕਰਨ ਦਾ ਤੇ ਚੁੱਪ ਰਹਿਣ ਦਾ,
ਪਿਆਰ ਨਾਲ ਪਾਠ ਸਿਖਾਇਆ,
ਰਹਿ ਸਕਾਂ ਸਦਾ ਇਜ਼ੱਤ ਮਾਨ ਨਾਲ,
ਹਿੰਮਤ ਦੇ ਰਾਹੇ ਪਾਇਆ,
ਤੇਰੇ ਕੀਤੇ ਵਿਸ਼ਵਾਸ਼ ਦੀ ਰਾਹੇ
ਸਦਾ ਹੀ ਤੁਰਦੀ ਜਾਵਾਂਗੀ,
ਮੈੰਨੂ ਹਰ ਸੁਖ਼ ਦੇਣ ਵਾਲਿਓ,
ਇਹ ਕਰਜ਼ ਕਿਵੇਂ ਚੁਕਾਵਾਂਗੀ |

ਬਾਪ ਮੇਰੇ ਨੇ ਬਣ ਛੱਤਰੀ,
ਦੁੱਖਾਂ ਦੀ ਧੁਪੋਂ ਬਚਾਇਆ,
ਫੜ ਉਂਗਲੀ ਨਵੇ ਰਾਹਾਂ ਤੋਰਿਆ,
ਹਰ ਸੁਫ਼ਨਾ ਸੱਚ ਕਰਾਇਆ,
ਆਪਣੇ ਪੈਰੀਂ ਹੋ ਸਕਾਂ ਖੜੀ,
ਉਚੀਆਂ ਪੜਾਈਆ ਪੜਾਇਆ,
ਲੜ ਕੇ ਖੋਖਲੀ ਦੁਨੀਆ ਨਾਲ,
ਆਪਣੇ ਹਕ਼ ਲਈ ਲੜਨਾ ਸਿਖਾਇਆ,
ਕੀ ਦਿੱਤੀਆ ਔਨੀਆਂ ਸਿਖਆਵਾਂ ਦਾ,
ਬਣ ਉਚੀ, ਮੁੱਲ ਅਦਾ ਕਰ ਪਾਵਾਗੀ,
ਮੈੰਨੂ ਹਰ ਸੁਖ਼ ਦੇਣ ਵਾਲਿਓ,
ਇਹ ਕਰਜ਼ ਕਿਵੇਂ ਚੁਕਾਵਾਂਗੀ |

ਕਿਸਮਤ ਦੀ ਧਨੀ ਹਾਂ ਮੈਂ,
ਜੇ ਸਾਥ ਔਨਾ ਦਾ ਮਿਲਿਆ,
ਰੱਬ ਰੂਪ ਜਿਹੇ ਮਾਪੇ ਪਾ ਕੇ,
ਇਸ ਜਿੰਦੜੀ ਦੀ ਬੂਟਾ ਖਿੜਿਆ,
ਜਿੰਨਾ ਆਪਣਾ ਆਪਾ ਵਾਰ ਕੇ,
ਸਾਨੂੰ ਜੀਣ ਦੇ ਕਾਬਲ ਬਣਾਇਆ,
ਕਰ ਉਹਨਾ ਦੀ ਬੇ-ਅਦਬੀ ਜ਼ਿੰਦੇ,
ਰਬ ਨੂੰ ਕਿੰਝ ਮੂੰਹ ਵਿਖਾ ਪਾਏਂਗੀ,
ਮੈੰਨੂ ਹਰ ਸੁਖ਼ ਦੇਣ ਵਾਲਿਓ,
ਇਹ ਕਰਜ਼ ਕਿਵੇਂ ਚੁਕਾਵਾਂਗੀ |

itz awesome .....i hope u guyz like it...i dont hav wordz for it . thanxxxx

42
ਪਿੰਡ ( ਕੁਲਵੰਤ )
ਮਿੱਟੀ ਵਿੱਚ ਖੇਡ ਕੁੱਦ ਬਚਪਨ ਬਤਾਇਆ ਸੀ
ਹਾਣੀਆਂ ਨਾ ਪੈਰ ਮੈਂ ਜਵਾਨੀ ਵਿੱਚ ਪਾਇਆ ਸੀ
ਪਹਿਲੀ ਸਿੱਖਿਆ ਮੈਂ ਲਈ ਪਿੰਡ ਦੇ ਸਕੂਲ ਤੋਂ
ਫੇਰ ਰੋਜੀ ਰੋਟੀ ਲਈ ਮੈਂ ਸ਼ਹਿਰ ਚਲਾ ਆਇਆ ਸੀ
ਕੱਲੀ-੨ ਗੱਲ ਮੇਰੇ ਅਜੇ ਤਾਈਂ ਯਾਦ ਏ
ਕੀਮਤੀ ਸੀ ਪਲ ਓਹੋ ਕਿਵੇਂ ਮੈਂ ਭੁਲਾਵਾਗਾ
ਸੁਰਗਾਂ ਦੀ ਸੈਰ ਤੇ ਜਾਂ ਪਿੰਡ ਜਾਣਾ ਹੇਵੇ
ਛੱਡ ਕੇ ਸੁਰਗ ਨੂੰ ਮੈਂ ਪਿੰਡ ਚਲਾ ਜਾਵਾਂਗਾ

ਭੱਜਕੇ ਸਕੂਲੋਂ ਘਰੇ ਆਕੇ ਲਾਰੇ ਲਾਉਂਦੇ ਸੀ
ਧੱਪਦੀਆਂ ਧੁੱਪਾਂ ਸੂਏ ਵਿੱਚ ਨਾਉਣ ਜਾਂਦੇ ਸੀ
ਚੂਪਦੇ ਸੀ ਗੰਨੇ ਖੂਹਾਂ ਉੱਤੇ ਸ਼ਾਮ ਢਲੀ ਤੋਂ
ਆਣ ਵੇਲੇ ਭੱਠੀ ਤੇ ਭੁਨਾ ਕੇ ਦਾਣੇ ਖਾਂਦੇ ਸੀ
ਖਾਣ ਨੂੰ ਤਾਂ ਸ਼ਹਿਰ ਚ ਮਿਠਾਈਆਂ ਯਾਰੋ ਬਹੁਤ ਨੇ
ਘਲਾੜੀਆਂ ਦਾ ਤੱਤਾ-੨ ਗੁੜ ਕਿੱਥੋਂ ਖਾਵਾਂਗਾ
ਸੁਰਗਾਂ ਦੀ ਸੈਰ.......................................

ਦੁੱਧ ਅਤੇ ਲੱਸੀ ਮਾਂ ਪਿਆਰ ਨਾ ਪਿਲਾਉਂਦੀ ਸੀ
ਸਾਗ ਨਾਲ ਹੱਥੀਂ ਰੋਟੀ ਮੱਕੀ ਦੀ ਖਲਾਉਂਦੀ ਸੀ
ਮੀਂਹ ਵਾਂਗੂੰ ਵਰਦੀਆਂ ਝਿੜਕਾਂ ਨੂੰ ਸੁਣ ਕੇ
ਅੱਗੇ ਹੋਕੇ ਆਪ ਸਾਨੂੰ ਬਾਪੂ ਤੋਂ ਬਚਾਉਂਦੀ ਸੀ
ਪੁੱਤ ਦੀ ਉਡੀਕ ਵਿੱਚ ਅੱਧੀ ਰਹਿ ਗਈ ਹੋਣੀ ਜੋ
ਜਾਕੇ ਕਿਸੇ ਦਿਨ ਸਿਰ ਪੈਰਾਂ ਨਾਲ ਲਾਵਾਂਗਾ
ਸੁਰਗਾਂ ਦੀ ਸੈਰ.......................................

ਆਣ ਜਦੋਂ ਹਾਲ ਕੋਈ ਪਿੰਡ ਦਾ ਸੁਣਾਉਂਦਾ ਏ
ਸੋਚ-੨ ਗੱਲਾਂ ਮੇਰਾ ਮਨ ਭਰ ਆਉਂਦਾ ਏ
ਕੀਹਦੇ ਲਈ ਛੱਡ ਆਇਆ ਜਨਮਾਂ ਦੀ ਭੂਮੀ ਨੂੰ
ਲਾਚਾਰ ਜੇਹਾ ਮਨ ਮੇਰਾ ਬੜਾ ਪਛਤਾਉਂਦਾ ਏ
'ਖੇੜੀ' ਦੀਆਂ ਮੜੀਆਂ ਚ ਫੂਕਿਓ ਲੇਜਾਣ ਕੇ
ਜਿੰਨੇ ਮਿਲੇ ਸਾਹ ਜਦੋਂ ਲੈਕੇ ਮਰ ਜਾਵਾਂਗਾ
ਸੁਰਗਾਂ ਦੀ ਸੈਰ ਤੇ ਜਾਂ ਪਿੰਡ ਜਾਣਾ ਹੇਵੇ
ਛੱਡ ਕੇ ਸੁਰਗ ਨੂੰ ਮੈਂ ਪਿੰਡ ਚਲਾ ਜਾਵਾਂਗਾ

43
ਸਾਡੇ ਬੋਲ ਹੁੰਦੇ ਗੁੜ ਦੀਆਂ ਰੋੜੀਆਂ
ਤੇ ਦਿਲਾਂ ਵਿੱਚ ਮੇਵੇ ਰੱਖੀਏ,
ਜੇ ਫੜ ਲਈਏ ਛੱਲੜਾ ਮੁਹੱਬਤਾਂ ਦਾ
ਜੁੱਗਾਂ ਤੱਕ ਪਾ ਕੇ ਰੱਖੀਏ,
ਅਸੀਂ ਬੋਹੜ ਦੀਆਂ ਜੜਾਂ ਬੈਠੇ ਪੀਰ ਵਾਂਗ ਸੱਜਣਾਂ ਦਾ ਧਿਆਨ ਧਰੀਏ
ਤੂੰ ਪਿੰਡਾਂ ਦੇ ਮੁੰਡੇ ਨੂੰ ਠੱਗ ਦੱਸਦੀ ਨੀਂ ਸ਼ਹਿਰਾਂ ਵਿਚੋਂ ਆਈ ਪਰੀਏ

ਜੇ ਮੰਨਿਆਂ ਤੈਂ ਹੁੰਦਾ ਕਹਿਣਾ ਦਿਲ ਦਾ
ਨਾਂ ਤੈਨੂੰ ਮੁੰਡਾ ਠੱਗ ਲੱਗਦਾ,
ਅੱਖਾਂ ਮੀਚ ਕੇ ਜੇ ਲਾਉਂਦੀ ਕੁੜੇ ਯਾਰੀਆਂ
ਇਹੀ ਮੁੰਡਾ ਵੱਖ ਲੱਗਦਾ,
ਹੁਣ ਕੱਢਦੀਂ ਐਂ ਹਾੜੇ ਭਰਜ਼ਾਈ ਦੇ ਦੇਹਲੀ ਭੂੰਜ਼ੇ ਬੈਠ ਕੁੜੀਏ,
ਤੂੰ ਪਿੰਡਾਂ ਦੇ ਮੁੰਡੇ ਨੂੰ ਠੱਗ ਦੱਸਦੀ ਨੀਂ ਸ਼ਹਿਰਾਂ ਵਿਚੋਂ ਆਈ  ਕੁੜੀਏ

44
Shayari / canada....by jatti ( iwrote it plz read)
« on: July 18, 2008, 08:47:32 PM »

ਮੈਨੂੰ ਪਤਾ ਲੱਗਿਆ  ਲੋਕਾ ਤੋਂ
ਵੇ ਤੂੰ ਵੀ ਵਿਆਹ ਕਰਵਾ ਕੇ  ਵੱਸ ਗਿਆ ਵਿੱਚ canada ਦੇ
ਵੇ ਦੱਸ ਤੈਨੂੰ  ਹੁਣ ਵੀ ਪਹਿਲਾ ਵਾਂਗੂ ਚੇਤੇ ਆਉਦੀ ਆਂ ਕੇ ਨਹੀਂ
ਕੇ ਮਰ ਜਾਣੀ ਨੂੰ ਭੁੱਲ ਭੁੱਲਾ ਗਿਆ ਹਾਣ ਦੇ ਆਂ
ਵੇ ਦੱਸ ਤੈਨੂੰ ਜੋ ਵਖ਼ਤ ਆਪਾਂ ਇਕੱਠੀਆ ਨੇ  ਗੁਜਾ਼ਰੀਆ ਸੀ  ਚੇਤੇ ਹੈ  ਕੇ ਨਹੀਂ
LTC bus ਵਿੱਚ ਬੈਠ ਇੱਕ ਦੂਜੇ ਨੂੰ  ਚੋਰੀ ਚੋਰੀ ਤੱਕਦੇ ਸੀ
ਵੇ ਦੱਸ ਤੈਨੂੰ ਚੇਤੇ ਹੈ   ਕੇ ਨਹੀਂ
ਘਰ ਲਾ ਬਹਾਨਾ tution  ਦਾ ,ਤੈਨੂੰ sunday ਨੂੰ ਵੀ college ਮਿਲਣੇ ਆਉਦੀ ਸੀ
ਸੱਚ ਦੱਸੀ ਵੇ ਚੇਤੇ ਹੈ   ਕੇ ਨਹੀਂ
ਜੋ Raikot ਵਾਲੇ bus ਅੱਡੇ ਤੇ ਆਪਾਂ ਇਕੱਠੀਆ juice ਵੇ ਪੀਤੇ ਸੀ
ਸੁੰਹ ਖਾਂ ਕੇ  ਦੱਸ ਤੈਨੂੰ ਚੇਤੇ ਹੈ   ਕੇ ਨਹੀਂ
sudhar bazaar ਦੇ ਪੁੱਲ ਤੋ ਖਾਂਧੀਆਂ ਟਿੱਕੀਆ ਦਾ ਸਾਵਾਅਦ
ਸੱਚ ਦੱਸੀ ਵੇ ਚੇਤੇ ਹੈ   ਕੇ ਨਹੀਂ
ਜੋ Punjabi ਵਾਲੀ class ਵਿੱਚ ਤੈਂ ਮੈਨੂੰ ਲਿੱਖ ਲਿੱਖ ਦਿੱਤੇ  Love Letter ਸੀ
ਜੋ ਅੱਜ ਵੀ ਪਿਆਰ ਨਿਸ਼ਨੀ ਸਮਝ ਸਾਂਭੀ ਬੈਠੀ ਆਂ
ਵੇ ਦੱਸ ਤੈਨੂੰ ਚੇਤੇ ਹੈ   ਕੇ ਨਹੀਂ

mein hor v likhna magdi  c per mood nahi c likhn da...thanxx waiting for ur response

45
Complaints / Do u think their is no privacy in chatroom??
« on: July 17, 2008, 09:34:25 PM »
hey frnds dont u think chat history should be locked and only admins should hav access to it rather than ever one
dont u think we dont hav any privacy ryt here like msn or hotmail.

raise a voice go vote for itt
  :-t :-t :-t

46
jande jande la gaye jhera lara yaad aunda hai
pj da chatroom bara hi pyara yaad aunda hai
labha jeha honka hor bar lenne a
jado msn te yahoo di gall kar lenne a
jis pichee online auan da nazara yaad aunda hai
jhere webpage toh langde var var rohna hai
jikar sadegeet de chatroom da v aunna
jhera tu meinu kitta c ishara yaad aunda hai
dinne hi dikh-aunda raha tare "jatti" nu
jitte baith k launda raha lare "jatti" nu
o punjabijanta da chatroom bara hi pyara yaad aunda hai

47
ਜਾਂਦੇ ਜਾਂਦੇ ਲਾ ਗਏ ਲਾਰਾ ਜਿਹੜਾ ਯਾਦ ਆਉਦਾ ਹੈ
Pj ਦਾ  Chatroom ਬੜਾ ਹੀ ਪਿਆਰਾ ਯਾਦ ਆਉਦਾ ਹੈ
ਲੰਬਾ ਜਿਹਾ ਹੋਕਾ ਹੋਰ ਭਰ ਲੈਦੇ ਹਾਂ
ਜਦੋ msn ਤੇ yahoo ਦੀ ਵੀ ਗੱਲ ਕਰ ਲੈਦੇ ਹਾਂ
ਜੀਦੇ ਪਿੱਛੇ online ਆਉਣ ਦਾ ਨਾਜ਼ਰਾ ਯਾਦ ਆਉਦਾ ਹੈ
ਜਿਹੜੇ webpage ਤੋਂ ਲੰਗ ਦੇ ਵਾਰ ਵਾਰ ਰੋਣਾ ਹੈ
ਜਿਕਰ pz10 ਦੇ chatroom ਦਾ ਵੀ ਆਉਣਾ ਹੈ
ਜਿਹੜਾ ਤੂੰ ਮੈਨੂੰ ਕੀਤਾ ਸੀ ਉਹ ਇਸ਼ਰਾ ਯਾਦ ਆਉਦਾ ਹੈ
ਦਿਨੇ ਹੀ ਦਿਖਾਉਦਾ ਰਿਹਾ ਤਾਰੇ "ਜੱਟੀ "ਨੂੰ
ਜਿਥੇ ਬਹਿ ਕੇ ਲਾਉਦਾ ਰਿਹਾ ਲਾਰੇ "ਜੱਟੀ "ਨੂੰ
ਉਹੀ punjabi janta ਦਾ  Chatroom ਯਾਦ ਆਉਦਾ ਹੈ

thanks for reading
i hope u liked it...plzz leave a comment.It ill encouarge me to write more. thanks



This TOPIC is copyrighted ® 2008 ALL RIGHTS ARE RESERVED By CRimiNaL JATTI.Ltd
THE REPRODUCTION OF THIS TOPIC BY ANY MEAN IS STRICTLY PROHIBITED.No part of this topic  may be reproduced or transmitted in any form or by any means, or stored in a data base or retrieval system, without the prior written premession of CRimiNal Jatti.Ltd.Permission should be obtained from CRimiNal Jatti prior to any prohibited reproduction.
This Topic is copyrighted ®
█║▌│█│║▌║││█║▌║▌║║▌
█║▌│█│║▌║││█║▌║▌║║▌
0000000000000000000
CRimiNaL JatTi

48
plzzzzzzzzzzzz voteeeeeeeeee

49
ਜੋ ਮੁਕੱਦਰਾਂ ਚ ਹੋਵੇ ਓਹੀ ਅਦਾ ਹੁੰਦਾ ਏ
ਮੈਂ ਬੜਾ ਤਕਦੀਰਾਂ ਨਾਲ ਲੜਕੇ ਵੇਖਿਆ
ਖਿੜੇ ਫੁੱਲਾਂ ਦੀ ਬਹਾਰ ਕਿਸੇ ਹੋਰ ਹਿੱਸੇ ਗਈ
ਮੈਂ ਵਾਂਗ ਪੱਤਝੜ ਦੇ ਝੜ ਕੇ ਵੇਖਿਆ
ਬਿਨਾਂ ਸਿਵੇ ਤੋਂ ਸਵਾਹ ਕਿਵੇਂ ਹੁੰਦਾ ਏ ਸਰੀਰ
ਮੈਂ ਵਿਛੋੜੇ ਵਾਲੀ ਅੱਗ ਵਿੱਚ ਸੜਕੇ ਵੇਖਿਆ
"ਜੱਟੀ " ਇਸ਼ਕ ਨੇ ਏ ਦੁਨੀਆਂ ਤਬਾਹ ਹੀ ਕੀਤੀ ਏ
ਮੈਂ ਸਾਰੇ ਆਸ਼ਕਾਂ ਦੇ ਕਿੱਸੇ ਪੜਕੇ ਵੇਖਿਆ

50
mehsoos karna nahi jo chaunde,
na dikhao ohna nu pyar apna....
apne kol hi rakho yaro,
eh kagaz da ful apne.....
pyar nal tainu nafrat hai...
mainu nafrat hai dokhebaza nalo..
tainu pyare zazbaat apne....
mainu pyare zazbaat apne......
chadeya jekar zehar mere seena'ch ta mainu barbaad kardega..
kado mere seene choo zehrilay khanjar apne....
mere zakhma layi isto changi marham ho hi nahi sakdi...
eh khanjar sutdo...
karlo gunah kabool apne.........
oye hasde hoya ful..
ehna nu nafrat nal na dekh..
tere hi sathi ne...
kinare de babul apne...
har ik aakash nal.....
har panshi apne rishtay banuda...
par dharti de nal jehde rishtey ne...
oh rishtey na bhulo apne......
 

51
Shayari / ro paye by jatti
« on: July 06, 2008, 04:48:55 PM »
yada teriya seene nal la la k ro paye
kar kar k yad kade bhula k ro paye
jind noo rog laya piar tere nal paya
gowache hoye laal asi pa k ro paye
tere ban beithe asi tu nayi a janda
yari asi tere nal sajna lala k ro paye

52
ਆਸ਼ਿਕ ਹੀ ਤਾਂ ਸੀ ਜੌ ਮਰ ਗਿਆ
ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ,

ਜਿਉਂਦੇ ਜੀ ਤਾਂ ਤੁਹਾਨੂੰ ਕਿਸੇ ਮਹਿਬੂਬ ਦੇ ਦਰ ਤੇ ਲਗੇ ਜਿੰਦਰੇ ਵਾਂਗੂ ਖਟਕਦਾ ਸੀ,
ਓਦੋਂ ਤਾਂ ਦਰਦ ਸੁਣਨੇ ਗਵਾਰਾ ਨਾ ਸੀ ਏਸਦੇ,ਕਿਸੇ ਅਵਾਰਾ ਕੁਤੇ ਵਾਂਗੂ ਭਟਕਦਾ ਸੀ,
ਹੁਣ ਸੌਹਲੇ ਗਾਂਵਦੇ ਹੋ,ਵੈਣ ਪਾਂਵਦੇ ਹੋ, ਐਸਾ ਵੀ ਕੀ ਕਰ ਗਿਆ,

ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ,

ਭੀੜ ਕਰ ਦਿਆ ਕਰਦੀ ਸੀ ਲੀਰਾਂ ਤਨ ਦੇ ਕਪੜੇ, ਹੁਣ ਰੇਸ਼ਮ ਵਿਚ ਨਾ ਲਪੇਟੌ ਯਾਰੋ,
ਤੁਸਾਂ ਹੁਣ ਵੀ ਮਾਰੋ ਠੋਕਰਾਂ ,ਦਫਾ ਕਰੋ, ਇੰਝ ਮਿੱਟੀ ਨੂੰ ਮੱਥੇ ਨਾ ਟੇਕੋ ਯਾਰੋ ,
ਕੀ ਸਾੜੇਗੀ ਹੁਣ ਚੰਦਨ ਦੀ ਅੱਗ, ਸੀ ਜਿਓਂਦੇ ਜੀ ਹੀ ਸੜ ਗਿਆ,

ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ

ਝੁਠੀ ਸ਼ਾਨ ਖਾਤਰ,ਕੰਮ ਮੁਕਾਉਵ ਦੀ ਕਾਹਲ ਵਿੱਚ ,ਲੈ ਇੱਕ ਜਨਾਜ਼ਾ ਹੋਰ ਆ ਰਹੇ ਨੇ,
ਮਸ਼ੀਨਾ ਇਨਸਾਨ ਫੂਕਣ ਜਾ ਰਹੀਆਂ ਨੇ, ਲਗ਼ਦਾ ਅਸ਼ਿਕ ਇੱਕ ਗੱਡੀ ਹੋਰ ਚੱੜ ਗਿਆ,

ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ
[/b]

53
Sahiba da dukh tu suneya nai,
Fer mirze di khushamad kyon karda...
Kyon karda e badnaam aurat nu,
Kyon bewafai de kisse sunayi janda e..
Sache ashqa nu rab vi parakhna nai,
Je tera ishq changa tan saari duniya changi..

Tu pyaar kisse naal nai kitta,
Fer aashiqa di himayat kyon kardi e...
Kyon ched di e dukha wali rag nu,
Kyon pathra nu heere tu banayi jandi e..
Teri gal da ithe koi mull peina nai,
"jatti" tera dil changa tan saari duniya changi

54
jattiz backk in forums...
ਕਹਿੜੀਆ ਗੱਲਾਂ ਛੇੜੀਆਂ ਅੱਜ ਤੇਂ,
ਫ਼ੇਰ  ਵੇ ਜਖਮ ਛਿੱਲ ਗੇ ਨੇ!

ਬੰਦ ਚਿਰਾਂ ਤੋਂ ਪਈ ਕਿਤਾਬ ਚੋਂ,
ਅੱਜ ਫ਼ੇਰ ਵੇ ਵਰਕੇ ਖਿਲ ਗੇ ਨੇ!

ਨਾ ਤਕੀਆ ਸੀ ਚੀਰਾਂ ਤੋਂ ਜਿਨਾਂ ਨੁੰ,
ਅੱਜ ਯਾਦਾਂ ਦੇ ਸਾਥੀ ਮਿਲ ਗੇ ਨੇ!

ਇਕੋ ਡਰ ਏ ਨਾ ਓ ਕਰਨ ਗਿਲਾ,
ਕੱਲੇ ਰਹਿ ਰਹਿ ਓ ਵੀ ਲਿਸ ਗੇ ਨੇ!

ਕਿਸ ਭਾ ਤੇ ਓ ਪਾਣ ਗੇ ਬਾਤਾਂ,
ਸਾਡੇ ਭਾਵ ਵੀ ਮਿੱਟੀ ਮਿਲ ਗੇ ਨੇ!

ਡੰਗ ਬਿਰਹਾਂ ਦੇ ਸਮੁੰਦਰ ਵਿੱਚ ਨੂੰ
ਕਈ ਖੁਸ਼ੀਆਂ ਦੇ ਦਰੀਆ ਵੀ ਡੀਗ ਗੇ ਨੇ!!

-ਪਿਆਰੀ ਜੱਟੀ ਵੱਲੋ
[/b]

55
Shayari / ......ਪਿਆਰੀ ਜੱਟੀ ਵੱਲੋ!.......
« on: July 01, 2008, 12:40:48 PM »
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ....

56
Hazaran hi qatal mere sir ilzaam ne
jehriya GALIYA'N vich main daffan hoyi ,
ohi tan badnaam ne ,

Ek khatt jis de sirnave gumnaam ne.
barang jehre YAAR de sheharo murr aya,
ohi tan badnaam ne,

Sunke jinhu tu muskave oh mere hi paigaam ne,
deed teri nu jehre tarsan HANJU,
ohi tan badnaam ne,

Tann di chadar te paye sab daag haraam ne,
jehre FATT gujje mere dil te vajje ,
ohi tan badnaam ne.

Zism te havas vikde bazare shar-e-aam ne,
jeriya ROOH'AN 'jatti' pyar naal milan ,
ohi tan badnaam ne,

     punjabi version
ਹਜ਼ਾਰਾਂ ਹੀ ਕਤਲ ਮੇਰੇ ਸਿਰ ਇਲਜ਼ਾਮ ਨੇ
ਜਿਹੜਿਆਂ ਗਲੀਆਂ ਵਿੱਚ ਮੈਂ ਦਫ਼ਨ ਹੋਈ ,
ਓਹੀ ਤਾਂ ਬਦਨਾਮ ਨੇ ,


ਇੱਕ ਖੱਤ ਜਿਸ ਦੇ ਸਿਰਨਾਵੇਂ ਗੁੰਮਨਾਮ ਨੇ.
ਬਰੰਗ ਜਿਹੜੇ ਯਾਰ ਦੇ ਸ਼ਿਹਰੋਂ ਮੁੜ ਆਏ,
ਓਹੀ ਤਾਂ ਬਦਨਾਮ ਨੇ ,


ਸੁਣ ਜਿਸ ਨੁੰ ਤੂੰ ਮੁਸਕਾਵੇਂ ਓਹ ਮੇਰੇ ਹੀ ਪੈਗਾਮ ਨੇ,
ਦੀਦ ਤੇਰੀ ਨੂੰ ਜਿਹੜੇ ਤਰਸਣ ਹੰਜੂ,
ਓਹੀ ਤਾਂ ਬਦਨਾਮ ਨੇ ,


ਤਨ ਦੀ ਚਾਦਰ ਤੇ ਪਏ ਸਬ ਦਾਗ ਹਰਾਮ ਨੇ,
ਜਿਹੜੇ ਫ਼ੱਟ ਗੁੱਝੇ ਮੇਰੇ ਦਿਲ ਤੇ ਵੱਜੇ ,
ਓਹੀ ਤਾਂ ਬਦਨਾਮ ਨੇ ,


ਜਿਸਮ ਤੇ ਹਵਸ ਵਿੱਕਦੇ ਬਜ਼ਾਰੀਂ ਸ਼ਰ-ਏ-ਆਮ ਨੇ,
ਜਿਹੜਿਆਂ ਰੂਹਾਂ 'ਜੱਟੀ ' ਪਿਆਰ ਨਾਲ ਮਿਲਣ ,
ਓਹੀ ਤਾਂ ਬਦਨਾਮ ਨੇ ,

57
ਕਹਿ ਦਿੱਤਾ ਆਖਰੀ ਸਲਾਮ ਤੇਰੇ ਸ਼ਹਿਰ ਨੂੰ,
ਕੱਲ ਚਲੇ ਜਾਵਾਂਗੇ ਬੜੀ ਦੂਰ ਮੇਰੇ ਦੋਸਤਾ,
ਇਹ ਵੀ ਪਤਾ ਨਹੀਂ ਕਿੰਨੇ ਧੋਖੇ ਇੱਥੇ ਸਹੇ,
ਇੱਥੇ ਦੇਖਿਆ ਏ ਪਿਆਰ ਦਾ ਸਰੂਰ ਮੇਰੇ ਦੋਸਤਾ,

ਰੱਬ ਨੂੰ ਭੁਲਾਕੇ ਬੈਠੇ ਪਰ ਤੇਰੀ ਪੂਜਾ ਕੀਤੀ,
ਬਸ ਜ਼ਿੰਦਗੀ 'ਚ ਕੀਤਾ ਇਹੀ ਕਸੂਰ ਮੇਰੇ ਦੋਸਤਾ,
ਧੋਖੇਵਾਜਾਂ ਵਾਂਗੂ ਬਸ ਧੋਖੇ ਹੀ ਤੂੰ ਦਿੱਤੇ,
ਭੁੱਲ ਪਿਆਰ ਨੂੰ ਤੂੰ ਹੋਇਆ ਮਜਬੂਰ ਮੇਰੇ ਦੋਸਤਾ

ਹੁਣ ਹਰ ਗਲੀ ਹਰ ਮੋੜ ਉਤੇ ਚਰਚੇ ਨੇ ਮੇਰੇ,
ਤੂੰ ਕਰ ਦਿੱਤਾ ਇੰਨਾ ਮਸਹੂਰ ਮੇਰੇ ਦੋਸਤਾ,
ਆਜ ਸਾਡੀ ਬਰਬਾਦੀ ਉਤੇ ਰੋਣ ਵੀ ਨਾ ਆਇਆ,
ਖੁਸ਼ੀ ਆਪਣੀ 'ਚ ਇੰਨਾ ਮਗਰੂਰ ਮੇਰੇ ਦੋਸਤਾ.....
[/b]

58
Shayari / ......ਪਿਆਰੀ ਜੱਟੀ ਵੱਲੋ!.......
« on: June 30, 2008, 06:49:49 PM »
Bullan Utte Kine Hi Jawab Ronde Honge,
Dobke Do Dilan Nu Chanab Ronde Honge,
Do Pal Behke Marge Udaari Jo,
Os Titliyan Nu Gulab Ronde Honge,
Pagalan De Wang Kar Khud Nal Gallan Hi,
Uchi-Uchi Janaab Ronde Honge,
Maarke Udaari Jo Si Badlan Nu Chumde,
Pinjre Ch Band Oh Ukaab Ronde Honge,
Reejan Diyan Paa Ke Leeran Gal Wich Raatan Nu,
Akhan Diyan Gaaliyan Ch Khawab Ronde Honge,
Kalle Kitte Baithke Oh Kar-Kar Yaad Sanu,
Mukh Utte Rakh Ke Kitab Ronde Honge,
Frolli Tu Purania Kitaban Kite Gaur Naal,
Yaara Tenu Ditte Jo Gulab Ronde Honge....
[/b]

60
Shayari / ਬਚਪਨ ਦੇ ਦਿਨ
« on: June 22, 2008, 09:25:54 PM »
ਬਚਪਨ ਦੇ ਪਿਆਰੇ-ਪਿਆਰੇ ਦਿਨ
ਕਿੱਥੋਂ ਲੱਭ ਕੇ ਲਿਆਵਾਂ ਓਹਨਾ ਬਚਪਨ ਦੇ ਪਿਆਰੇ-ਪਿਆਰੇ ਦਿਨਾ ਨੂੰ,
ਜਿਹਨਾ ਵਿੱਚ ਜਿੰਦਗੀ ਦੀ ਸਭ ਤੋਂ ਸੋਹਣੀ ਚੀਜ ਸਾਂਭੀ ਪਈ ਏ,
ਛੋਟੀਆਂ-ਛੋਟੀਆਂ ਗੱਲਾਂ ਚੋਂ ਖੁਸ਼ੀ ਲੱਭਦੇ ਰਹਿਣਾ,
ਹੁਣ ਵੀ ਬਚਪਨ ਦੀ ਹਰ ਛੋਟੀ ਵੱਡੀ ਰੀਝ ਸਾਂਭੀ ਪਈ ਏ,
ਮਾਂ ਨੇ ਰੋਂਦੇ ਨੂੰ ਧੱਕੇ ਨਾਲ ਫੜ ਕੇ ਦਹੀਂ ਨਾਲ ਨਹਾਓਣਾ,
ਹੁਣ ਵੀ ਓਹ ਛੋਟਾ ਜਿਹਾ ਪਟਕਾ ਤੇ ਕਮੀਜ ਸਾਂਭੀ ਪਈ ਏ,
ਦਾਦੀ ਮਾਂ, ਬਾਪੂ ਜੀ ਤੇ ਨਾਨੀ ਦੇ ਪੈਰੀਂ ਹੱਥ ਲਾ ਕੇ ਅਸੀਸਾਂ ਲੈਣੀਆਂ,
ਹੁਣ ਵੀ ਦਿਲ ਚ ਓਹ ਤਹਿਜੀਬ ਸਾਂਭੀ ਪਈ ਏ.......................
.....................................................................
ਪਤੰਗ ਲੁੱਟਣੇ, ਚਲਦੀ ਟਰਾਲੀ ਚੋਂ ਗੰਨੇ ਖਿੱਚਣੇ, ਡੈਡੀ ਨਾਲ ਸ਼ਹਿਰ ਜਾਣ ਦੀ ਜਿੱਦ ਕਰਨੀ,
ਕਿੰਨਾ ਕੁੱਝ ਤਾਂ ਸੀ ਓਸ ਤੋਤਲੀ ਜੁਬਾਨ ਵਾਲੇ ਬਚਪਨ ਵਿੱਚ,
ਸਕੂਲ ਤੋਂ ਭੱਜ ਕੇ ਯਾਰਾਂ ਨਾਲ ਬੰਟੇ ਖੇਡਣੇ, ਮਾਂ ਤੋਂ ਚੋਰੀ ਪਿੰਡ ਵਾਲੇ ਸੂਏ ਵਿੱਚ ਨਹਾ ਕੇ ਆਓਣਾ,
ਕਿੰਨੀਆਂ ਸ਼ਰਾਰਤਾਂ ਸੀ ਓਸ ਤੋਤਲੀ ਜੁਬਾਨ ਵਾਲੇ ਬਚਪਨ ਵਿੱਚ,
ਹੁਣ ਤਾਂ ਏਸ ਦੋੜ ਭੱਜ ਵਾਲੀ ਜਿੰਦਗੀ ਵਿੱਚ ‘ਕਾਲਾ’ ਖੁਦ ਇੱਕ ਬੁਝਾਰਤ ਬਣ ਕੇ ਰਹਿ ਗਿਆ,
ਦਾਦੀ ਮਾਂ ਕੋਲੋਂ ਸੁਣੀਆਂ ਕਿੰਨੀਆਂ ਹੀ ਬੁਝਾਰਤਾਂ ਸੀ ਓਸ ਤੋਤਲੀ ਜੁਬਾਨ ਵਾਲੇ ਬਚਪਨ ਵਿੱਚ........

Pages: 1 2 [3] 4 5 6