December 21, 2024, 08:13:07 PM

Show Posts

This section allows you to view all posts made by this member. Note that you can only see posts made in areas you currently have access to.


Messages - Parminder Sharma

Pages: 1 [2]
21
Shayari / ਕਸੂਰ ਰੱਬ ਦਾ....
« on: September 25, 2012, 12:47:26 AM »
ਜਿੱਤ ਜਦੋ ਜਦੋ ਹੋਈ ਤਾਂ ਮੈ ਜਿੱਤਿਆਂ,
ਹਾਰ ਜਦੋ ਜਦੋ ਹੋਈ ਤਾਂ ਕਸੂਰ ਰੱਬ ਦਾ,
ਖੁਸ਼ੀ ਵੇਲੇ ਭੁੱਲਿਆ ਔਕਾਤ ਫਿਰਦਾ,
ਅੱਖ ਸਭ ਦੀ ਜਦੋ ਰੋਈ ਤਾਂ ਕਸੂਰ ਰੱਬ ਦਾ,
ਹੋਣ ਜੇ ਸਲਾਮਾਂ ਤਾਂ ਸਭ ਕਹਿੰਦੇ ਵਾਹ ਟੌਹਰ ਸਾਡੀ ਆ,
ਪਰ ਜੇ ਕੋਈ ਨਾ ਬੁਲਾਵੇ ਤਾ ਕਸੂਰ ਰੱਬ ਦਾ.....

22
ਜਿਸ ਦਿਨ ਦਾ ਤੂੰ ਸੁਪਨਿਆ ਵਿੱਚ ਆਉਣਾ ਛੱਡ ਦਿੱਤਾ..
ਸੋਹ ਰੱਬ ਦੀ ਅਸੀ ਉਸ ਦਿਨ ਦਾ ਸੋਣਾ ਹੀ ਛੱਡ ਦਿੱਤਾ..
ਜੋ ਵੀ ਯਾਦ ਕਰਦੇ ਨੇ ਤੇਰੇ ਨਾਲ ਹੋਈਆ ਮੁਲਾਕਾਤਾ ਨੂੰ..
ਅਸੀ ਉਹਨਾ ਯਾਰਾ ਨਾਲ ਹੱਥ ਮਿਲਾਉਣਾ ਹੀ ਛੱਡ ਦਿੱਤਾ..
ਅੱਜ - ਕੱਲ ਗੈਰ ਹੀ ਨਿਭਾਉਦੇ ਨੇ ਯਾਰੀ ..
ਹੁਣ ਅਸੀ ਅਪਣਿਆ ਨੂੰ ਸਤਾਉਣਾ ਹੀ ਛੱਡ ਦਿੱਤਾ..
ਮੇਰੀ ਮਹਿਬੂਬਾ ਦੇ ਧੋਖੇ ਨੇ ਪਿਆਰ ਦਾ ਅਰਥ ਐਸਾ ਸਮਝਾਇਆ..
ਕਿ ਅਸੀ ਸੋਹਣੀਆ ਸ਼ਕਲਾ ਵਾਲਿਆ ਨਾਲ ਪਿਆਰ ਪਾਉਣਾ ਹੀ ਛੱਡ ਦਿੱਤਾ.. ..... :break:

23
ਜਦੋ ਵਫਾ ਦੇ ਬੂਟੇ ਓਪਰ ਫੂਲ ਲੱਗੇ,
 ਓੱਹ ਬੇਵਫਾਈ ਦੇ ਕੰਢੇ ਅਬਾਦ ਕਰ ਗਈ!
 ਉੱਸਦੀ ਯਾਦ ਸੀ ਮਿੱਠੀ ਪਾਣੀ ਵਰਗੀ,
 ਓੱਹ ਪਾਣੀ ਨੂੰ ਬਦਲ ਕੇ ਸ਼ਰਾਬ ਕਰ ਗਈ!
 ਸੂਰਤ ਉੱਸਦੀ ਸੀ ਪਰੀ ਵਰਗੀ,
 ਅੱਜ ਓੱਹ ਆਪਣੇ ਬੇਵਫਾ ਰੂਪ ਨੂੰ ਬੇਨਕਾਬ ਕਰ ਗਈ!
 ਰੂਲ ਜਾਵੇ "ਪਰਮਿੰਦਰ" ਕਿਤੇ ਮਿੱਟੀ ਵਿੱਚ,
 ਓੱਹ ਰੱਬ ਅੱਗੇ ਅੱਜ ਫਰਿਆਦ ਕਰ ਗਈ ......

24
ਜਿੱਦਣ ਦੇ ਅਸੀਂ ਸੱਜਣਾਂ ਤੋਂ ਦੂਰ ਹੋ ਗਏ |
 ਹੁਣ ਓੱਹ ਕਲੀਓਂ ਫੱਲ ਬਣ ਗਏ, ਤੇ ਬਹੁਤਿਆਂ ਵਿੱਚ ਮਸਹੂਰ ਹੋ ਗਏ |
 ਅਸੀਂ ਚਾਨਣੇ ਕਨੇਡਾ ਵਿੱਚ , ਹਨੇਰਿਆਂ ਵਿੱਚ ਰਹਿਣ ਲਈ ਮਜਬੂਰ ਹੋ ਗਏ |

 ਕਰਦਾ ਹਾਂ ਚੇਤੇ ,"ਓੁਹਨਾ ਹਾਸੇ ਅਤੇ ਖੇਡਿਆਂ ਨੂੰ " ,
 ਜੋ ਹੁਣ ਸਿਰਫ ਯਾਦਾਂ ਬਣ ਰਿੱਹ ਗਏ |
 ਕਦੇ ਸੀ ਪੁਗਾਊਂਦੇ, ਜਾਨ ਵਾਰ ਵਾਰ ਯਾਰੀਆਂ
 ਤੇ ਹੁੱਣ ਡਾਲਰਾਂ $$ ਦੇ ਬਣ ਰਿਹ ਗਏ |

25
ਰਾਜ ਦੱਸੇ ਜਿਹਨੂੰ ਦਿਲਾਂ ਦੇ ਉਹ ਹਮਰਾਜ ਬਦਲਦੇ ਵੇਖੇ ਨੇ
 ਮਾਨ ਸੀ ਜਿਹੜੇ ਮਿੱਤਰਾਂ ਤੇ ਇਮਾਨ ਬਦਲਦੇ ਵੇਖੇ ਨੇ
 ਮੌਕੇ ਛੱਡੇ ਯਾਰਾਂ ਖਾਤਿਰ ਇਕਰਾਰ ਬਦਲਦੇ ਵੇਖੇ ਨੇ
 ਰਾਹ ਛੱਡੇ ਹਜ਼ਾਰਾਂ ਜਿਸਦੇ ਖਾਤਿਰ ਰਾਹਦਾਰ ਬਦਲਦੇ ਵੇਖੇ ਨੇ
 ਦੁਨੀਆਂ ਦਾ ਯਾਰੋਂ ਕੀ ਕਹਿਣਾ ਅਸੀਂ ਤਾਂ ਮਨ ਦੇ ਵਿੱਚ ਦਿਲਦਾਰ
 ਦੇ ਅਪਣੇ ਲਈ ਖਿਆਲ ਬਦਲਦੇ ਵੇਖੇ ਨੇ.......

26
Love Pyar / ਕੰਡਿਆਂ ਦਾ ਮੁੱਲ
« on: August 29, 2012, 01:13:22 AM »
ਫੁੱਲ ਸੋਹਣਿਆਂ ਤੋਂ ਸੋਹਣੇ,
ਗੈਰ kde ਆਪਣੇ ਨਾ ਹੋਣੇ,
ਖਾ ਕੇ ਧੋਖਾ ਹੋਣਾ ਅਹਿਸਾਸ ਤੈਨੂੰ ਭੁੱਲ ਦਾ,
ਉਦੋਂ ਪਤਾ ਲੱਗੂ ਤੈਨੂੰ ਕੰਡਿਆਂ ਦੇ ਮੁੱਲ ਦਾ।

27
ਬਾਪੂ ਕਹਿੰਦਾ ਮੁੰਡਾ ਸ਼ਹਿਰ ਜਾ ਕੇ ਕਰਦਾ ਵੱਡੀ ਪੜ੍ਹਾਈ ,
ਪਰ ਮੁੰਡੇ ਨੇ ਤਾਂ ਤੰਗ ਕਰ ਕਰ ਮੈਡਮ ਵੀ ਪੜ੍ਹਨੇ ਪਾਈ
, ਓਹ ਦਿਨ ਕਿਹੜਾ ਜਿਸ ਦਿਨ ਓਹਨੇ ਕੁੜੀਆਂ ਦੇ ਹੋਸਟਲ ਦੀ ਗੇੜੀ ਨੀ ਲਾਈ ,
……ਕਹਿੰਦਾ Bullet ਓਸੇ ਥਾ ਖੜਾ ਕਰਨਾ__ ਜਿਥੇ ਤੁਹਾਡੀ ਭਾਬੀ ਨੇ AcTiVa ਖੜਾਈ,
b.sc ਤਾਂ ਪਤਾ ਨੀ ਸਿਰੇ ਚੜੂ ਕੇ ਨਾ__ ਪਰ ਮੁੰਡੇ ਦੀ FuLL ਚੜਾਈ !

28
Love Pyar / ♥♥ ਦਿਲ ♥♥
« on: August 28, 2012, 06:27:59 AM »
ਜੇ ਤੈਨੂ ਭੁਲਣਾ ਹੀ ਹੁੰਦਾ ਤਾਂ ਐਨਾ ਯਾਦ ਨਾ ਕਰਦੇ___!!
ਮਰ ਜਾਂਦੇ ਕਦੋਂ ਦੇ ਜੇ ਤੈਨੂ ਪਿਆਰ ਨਾ ਕਰਦੇ____!!

ਮਿਲ ਜਾਂਦੀ ਜੇ ਦਵਾ ਕੋਈ ਮੇਰੇ ਮਰਜ਼ ਦੀ_____!!
ਇਸ ਦਿਲ ਚੰਦਰੇ ਨੂ ਅਸੀਂ ਕਦੇ ਬੀਮਾਰ ਨਾ ਕਰਦੇ___!! ♥

29
ਇੱਕ ਮਾਂ ਦਾ ਪਿਆਰ.......ਦੂਜਾ ਪਿਓ ਦੀ ਫਟਕਾਰ.......ਕਿਸਮਤ ਨਾਲ ਮਿਲਦੀ ਹੈ......!!!!

ਇੱਕ ਬਾਂਣੀ ਦਾ ਖੁਮਾਰ.....ਦੂਜਾ ਰੱਬ ਤੇ ਇਤਬਾਰ.......ਕਿਸਮਤ ਨਾਲ ਮਿਲਦਾ ਹੈ.......!!

ਇੱਕ ਮਾਂ ਦੀ ਇੱਛਾ.......ਦੂਜਾ ਪੰਜਾਬੀ ਵਿਰਸਾ...........ਕਿਸਮਤ ਨਾਲ ਮਿਲਦਾ ਹੈ.......!!!!

ਇੱਕ ਰੱਬ ਵਰਗਾ ਯਾਰ...........ਦੂਜਾ ਓਨ੍ਹਾ ਦਾ ਪਿਆਰ.......ਕਿਸਮਤ ਨਾਲ ਮਿਲਦਾ ਹੈ

30
ਮੈਂ ਕੀ ਅਰਜ ਕਰਾਂ ਰੱਬਾ...ਬਸ ਐਨੀ ਕੁ ਮਿਹਰ ਚਾਹੀਦੀ...
ਮੇਰੇ ਛੋਟੇ ਜਿਹੇ ਘਰ ਨੂੰ ਸਵਰਗ ਬਣਾਉਣ ਵਾਲੀ ਚਾਹੀਦੀ..
ਮੈਰੇ ਮੁੱਖੜੇ ਨੂੰ ਵੇਖ ਕੇ ਮੁਸਕੁਰਾਉਣ ਵਾਲੀ ਚਾਹੀਦੀ...
ਮੇਰੇ ਮੱਥੇ ਤੇ ਤਉੜਿਆ..ਮਿਟਾਓਣ ਵਾਲੀ ਚਾਹੀਦੀ...
ਯਾਰ ਚੁੱਪ-ਚਾਪ ਰਹਿੰਦੇ ,ਕੋਈ ਹਸਾਉਣ ਵਾਲੀ ਚਾਹੀਦੀ
ਜੇ ਪੀਂਦੇ ਹੋਈਏ ਸ਼ਰਾਬ, ਹੱਥੌ ਪੈੱਗ ਖੋਣ ਵਾਲੀ ਚਾਹੀਦੀ..
ਲੰਬੀਆ ਤਾਣ ਸੋਦੇ ਆ,ਕੋਈ ਜਗਾਉਣ ਵਾਲੀ ਚਾਹੀਦੀ ..
ਮੈ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਪੱਗ ਬੰਨਾ ਬਟਾਂ ਵਾਲੀ,ਪੂਣੀ ਕਰਾਂਉਣ ਵਾਲੀ ਚਾਹੀਦੀ....
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਆਪਣੇ ਦਿਲ 'ਚ ਸਮਾਉਣ ਵਾਲੀ ਚਾਹੀਦੀ....

ਉਮਰਾਂ ਦਾ ਸਾਥ ਨਿਭਾਉਣ ਵਾਲੀ ਚਾਹੀਦੀ...
ਦੁੱਖ ਸੁੱਖ ਰੱਲਕੇ ਹੰਡਾਂਉਣ ਵਾਲੀ ਚਾਹੀਦੀ...

Pages: 1 [2]