761
Religion, Faith, Spirituality / ਹਵੇਲੀ ਢਾਬਾ Haweli Dhaba
« on: November 19, 2008, 12:21:52 PM »ਸੱਭਿਆਚਾਰਕ ਪਰਤਾਂ ਰਾਹੀਂ ਗੁਜ਼ਰ ਕੇ ਹੋਈ ਤਰੱਕੀ, ਵਿਰਸੇ ਦੀ ਝਲਕ, ਬੀਤੇ ਸੁਖਾਵੇਂ ਸਮੇਂ ਦੀ ਯਾਦ ਅਤੇ ਬਚਪਨ 'ਚ ਉਕਰੀਆਂ ਕਈ ਥਾਵਾਂ ਦੀ ਮਨ 'ਚ ਬਣੀ ਤਸਵੀਰ ਹਮੇਸ਼ਾ ਮਨੁੱਖ ਲਈ ਸਕੂਨ ਦਾ ਕਾਰਨ ਬਣਦੀ ਹੈ। ਆਦਮੀ ਭਾਵੇਂ ਜਿੰਨੀ ਮਰਜ਼ੀ ਵਿਕਸਿਤ ਸੱਭਿਅਤਾ 'ਚ ਜਾ ਕੇ ਰਹਿਣ ਲੱਗ ਜਾਵੇ ਪਰ ਆਪਣੀ ਪਿਛੋਕੜਲੀ ਧਰਾਤਲ ਉਸ ਦੇ ਮਨ ਵਿਚ ਕਦੇ ਨਾ ਕਦੇ ਉਦਰੇਵਾਂ ਜ਼ਰੂਰ ਪੈਦਾ ਕਰਦੀ ਹੈ। ਸ਼ਾਇਦ ਇਸੇ ਕਰਕੇ ਦੂਜੇ ਵਤਨਾਂ 'ਚ ਪਰਵਾਸ ਕਰਨ ਵਾਲੇ ਲੋਕ ਉਥੋਂ ਦੇ ਜੀਵਨ ਢੰਗ 'ਚ ਜਜ਼ਬ ਹੋਣ ਦੀ ਥਾਂ ਆਪਣੀਆਂ ਮੂਲ ਸੱਭਿਆਚਾਰਕ ਰੀਤਾਂ-ਰਸਮਾਂ ਅਤੇ ਜਿਊਣ ਢੰਗ ਨੂੰ ਮੁੜ ਕਾਇਮ ਕਰਨ ਲਈ ਹੰਭਲੇ ਮਾਰਨੇ ਸ਼ੁਰੂ ਕਰ ਦਿੰਦੇ ਹਨ। ਲੋਕਾਂ ਦੇ ਇਸ ਸੁਭਾਅ ਨੂੰ ਧਿਆਨ ਵਿਚ ਰੱਖਦਿਆਂ ਕਈ ਵਾਰ ਵਪਾਰਕ ਰੂਪ ਵਿਚ ਕਿਸੇ ਲੋਕ ਸਮੂਹ ਨੂੰ ਉਸ ਦੇ ਵਿਰਸੇ ਦੀ ਝਲਕ ਵੀ ਪੇਸ਼ ਕੀਤੀ ਜਾਂਦੀ ਹੈ ਜਿਸ ਨੂੰ ਸਬੰਧਤ ਵਿਰਸੇ ਵਾਲੇ ਲੋਕ ਭਰਵਾਂ ਹੁੰਗਾਰਾ ਦਿੰਦੇ ਹਨ।
ਪੰਜਾਬੀ ਸੱਭਿਆਚਾਰ ਵਿਚ ਦੱਬ ਕੇ ਵਾਹ ਤੇ ਰੱਜ ਕੇ ਖਾਹ ਭਾਵ ਹਮੇਸ਼ਾ ਤੋਂ ਭਾਰੂ ਰਿਹਾ ਹੈ। ਅੱਜ ਭਾਵੇਂ ਜਿਸਮਾਨੀ ਨਾਲੋਂ ਦਿਮਾਗੀ ਕੰਮ ਵੱਧ ਚੁੱਕੇ ਹਨ ਪਰ ਖਾਣ-ਪੀਣ ਵਿਚ ਇਹ ਖਿੱਤਾ ਹਾਲੇ ਵੀ ਅਗਲੀ ਕਤਾਰ ਵਿਚ ਹੀ ਹੈ। ਪੰਜਾਬੀ ਲੋਕਾਂ ਦੀ ਖਾਣ-ਪੀਣ ਦੀ ਰੁਚੀ ਅਤੇ ਵਿਰਸੇ ਦੀ ਰੰਗਤ ਇਕੱਠੀ ਕਰਕੇ ਕੁਝ ਲੋਕਾਂ ਨੇ ਵਪਾਰਕ ਰੂਪ ਦਿੰਦਿਆਂ ਸੂਬੇ ਵਿਚ ਹਵੇਲੀ ਸਭਿਆਚਾਰ ਜਾਂ ਵਿਰਸੇ ਦੀ ਰੰਗਤ ਵਾਲੇ ਢਾਬੇ ਖੋਲ੍ਹ ਦਿੱਤੇ ਹਨ।
ਮਾਪਿਆਂ ਵੱਲੋਂ ਆਪਣੇ ਬੱਚਿਆਂ ਦਾ ਵਿਰਸੇ ਨਾਲ ਤੁਆਰਫ਼ ਕਰਾਉਣ, ਪਰਵਾਸੀ ਭਾਰਤੀਆਂ ਵੱਲੋਂ ਆਪਣੇ ਉਦਰੇਵੇਂ ਨੂੰ ਸ਼ਾਂਤ ਕਰਨ, ਪੰਜਾਬ ਦੇ ਰਵਾਇਤੀ ਖਾਣੇ, ਵਿਰਸੇ ਦੀਆਂ ਅਲੋਪ ਹੋ ਰਹੀਆਂ ਵਸਤਾਂ ਨੂੰ ਵੇਖਣ ਅਤੇ ਮਨੋਰੰਜਨ ਦੇ ਪ੍ਰਬੰਧਾਂ ਕਾਰਨ ਇਹਨਾਂ ਹਵੇਲੀ ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਇਹਨੀਂ ਦਿਨੀਂ ਰੱਜਵਾਂ ਹੁੰਗਾਰਾ ਮਿਲ ਰਿਹਾ ਹੈ।
ਪੰਜਾਬ ਵਿਚ ਇਸ ਦਾ ਪਿੜ ਸਤੀਸ਼ ਜੈਨ ਦੇ ਗਰੁੱਪ ਵੱਲੋਂ ਜਲੰਧਰ ਸ਼ਹਿਰ ਤੋਂ 8-9 ਕਿਲੋਮੀਟਰ ਦੀ ਦੂਰੀ 'ਤੇ ਲੁਧਿਆਣਾ-ਜਲੰਧਰ ਰਾਸ਼ਟਰੀ ਮਾਰਗ ਉਤੇ ਜਨਵਰੀ 2002 ਵਿਚ ਹਵੇਲੀ ਸਥਾਪਤ ਕਰਕੇ ਬੰਨ੍ਹਿਆ ਗਿਆ। ਲੋਕਾਂ ਦੇ ਮਿਲੇ ਹੁੰਗਾਰੇ ਸਦਕਾ ਹੀ ਇਸ ਗਰੁੱਪ ਵੱਲੋਂ ਦਿੱਲੀ ਨੇੜੇ ਮੁਰਥਲ ਨਾਮੀ ਸਥਾਨ 'ਤੇ ਇਕ ਹੋਰ ਹਵੇਲੀ ਸਥਾਪਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਕਰਨਾਲ ਅਤੇ ਲੁਧਿਆਣਾ-ਫਿਰੋਜ਼ਪੁਰ ਮਾਰਗ 'ਤੇ ਸਥਿਤ ਕਸਬਾ ਮੁੱਲਾਂਪੁਰ ਨੇੜੇ ਵੀ ਵਿਰਸੇ ਦੀ ਰੰਗ-ਰੂਪ ਵਾਲੀਆਂ ਹਵੇਲੀਆਂ ਹੋਰ ਲੋਕਾਂ ਵੱਲੋਂ ਸਥਾਪਤ ਕੀਤੀਆਂ ਗਈਆਂ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਅਤੇ ਗੁਆਂਢੀ ਰਾਜਾਂ ਨਾਲ ਸਬੰਧਤ ਲੋਕ ਜਿੱਥੇ ਆਪਣੇ ਸਫਰ ਦੌਰਾਨ ਪੰਜਾਬ ਦੇ ਰਵਾਇਤੀ ਪਕਵਾਨਾਂ ਦਾ ਆਨੰਦ ਮਾਣਦੇ ਹਨ, ਉਥੇ ਪਰਵਾਸੀ ਭਾਰਤੀਆਂ ਅਤੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਇਹਨਾਂ ਹਵੇਲੀ ਢਾਬਿਆਂ ਦੇ ਖਾਸ ਗਾਹਕ ਹਨ।
ਰਵਾਇਤੀ ਪਕਵਾਨਾਂ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਚਾਟੀ ਦੀ ਲੱਸੀ ਅਤੇ ਹੋਰ ਸਬਜ਼ੀਆਂ ਦਾਲਾਂ ਦੇ ਨਾਲ-ਨਾਲ ਰਵਾਇਤੀ ਬਰਤਨ, ਫਰਨੀਚਰ, ਕੁੜਤੇ-ਚਾਦਰਿਆਂ 'ਚ ਸਜੇ ਖਾਣਾ ਵਰਤਾਉਣ ਵਾਲੇ, ਵਿਰਾਸਤੀ ਰੂਪ ਵਰਗੀਆਂ ਇਮਾਰਤਾਂ ਅਤੇ ਪੱਖੀਆਂ ਉੱਤੇ ਉੱਕਰੀਆਂ ਪਕਵਾਨ ਸੂਚੀਆਂ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਗੁਰਦਾਸ ਮਾਨ ਅਤੇ ਹੋਰ ਗਾਇਕਾਂ ਦੇ ਜਿਊਂਦੇ ਜਾਗਦੇ ਗੀਤਾਂ ਨਾਲ ਬੰਨ੍ਹਿਆ ਮਾਹੌਲ ਇੱਥੇ ਆਉਣ ਵਾਲਿਆਂ ਨੂੰ ਵਕਤੀ ਤੌਰ 'ਤੇ ਪੁਰਾਣੇ ਸਮਿਆਂ ਦੀ ਫੇਰੀ ਪੁਆ ਦਿੰਦਾ ਹੈ।
ਜਲੰਧਰ 'ਚ ਸਥਾਪਤ ਹਵੇਲੀ ਵਾਲਿਆਂ ਨੇ ਤਾਂ ਵਿਰਸੇ ਨੂੰ ਚਿੰਨ੍ਹਾਂ ਦੇ ਰੂਪ ਵਿਚ ਪੇਸ਼ ਕਰਨ ਲਈ ਜਾਦੂਗਰ, ਮਦਾਰੀ, ਦਰੀਆਂ ਬੁਣਨ ਵਾਲੀਆਂ ਔਰਤਾਂ, ਭੱਠੀ ਵਾਲੀ, ਸਰਾਫ ਅਤੇ ਮੁਨੀਮ ਦੀ ਭੂਮਿਕਾ ਨਿਭਾਉਣ ਲਈ ਵਿਅਕਤੀ ਤਨਖਾਹਾਂ 'ਤੇ ਰੱਖੇ ਹੋਏ ਹਨ।
ਇੱਥੇ ਖੜ੍ਹਾ ਬਲਦਾਂ ਵਾਲਾ ਗੱਡਾ, ਚਰਖੇ, ਪੁਰਾਣੀਆਂ ਸੰਦੂਕਾਂ, ਹਲਟ, ਖੇਤੀ ਦੇ ਪੁਰਾਣੇ ਸੰਦ, ਮਧਾਣੀਆਂ, ਬੱਚਿਆਂ ਦੀਆਂ ਪੁਰਾਣੀਆਂ ਖੇਡਾਂ ਦੇ ਉੱਕਰੀ ਸ਼ਬਦਾਵਲੀ, ਵਿਰਸੇ ਨੂੰ ਦਰਸਾਉਂਦੀਆਂ ਤਸਵੀਰਾਂ, ਬੁੱਤ ਅਤੇ ਨਾਨਕਸ਼ਾਹੀ ਇੱਟਾਂ ਦੀਆਂ ਬਣੀਆਂ ਇਮਾਰਤਾਂ ਜਿੱਥੇ ਵਿਦਿਆਰਥੀਆਂ ਅਤੇ ਨਵੀਂ ਪੀੜ੍ਹੀ ਲਈ ਆਕਰਸ਼ਨ ਦਾ ਕੇਂਦਰ ਹਨ, ਉਥੇ ਕਈ ਵਾਰ ਕਲਾਵੇ 'ਚ ਨਿਕਲ ਚੁੱਕਿਆ ਵਿਰਸਾ ਬਜ਼ੁਰਗਾਂ ਦੀ ਚੀਕ ਬੁਲਬੁਲੀ ਵੀ ਕਢਵਾ ਦਿੰਦਾ ਹੈ। ਪਰਵਾਸੀ ਭਾਰਤੀ ਇੱਥੇ ਆਪਣੇ ਬੱਚਿਆਂ ਨੂੰ ਵਿਰਸੇ ਵਾਲੀਆਂ ਵਸਤਾਂ ਕੋਲ ਖੜ੍ਹੇ ਕਰ ਕੇ ਤਸਵੀਰਾਂ ਖਿੱਚਦੇ ਹਨ। ਡਾਲਰਾਂ ਲਈ ਉਡਾਰੀ ਮਾਰਨ ਵਾਲੇ ਇਨ੍ਹਾਂ ਲੋਕਾਂ ਦੇ ਅਚੇਤ ਮਨ 'ਚ ਕਿਤੇ ਨਾ ਕਿਤੇ ਇਹ ਭਾਵਨਾ ਰਹਿੰਦੀ ਹੈ ਕਿ ਸ਼ਾਇਦ ਉਹਨਾਂ ਦੀ ਸਮੁੰਦਰੋਂ ਪਾਰ ਜਨਮੀ ਨਵੀਂ ਪੀੜ੍ਹੀ ਵਿਚ ਪੰਜਾਬ ਵੱਲ ਕਦੀ ਕਦਾਈ ਆਉਣ ਦਾ ਚਾਅ ਪੈਦਾ ਹੋ ਜਾਵੇ।
'ਕੋਈ ਆਖੇ ਨਾ ਗਰੀਬ ਮੇਰੇ ਮਾਪੇ, ਝੁਮਕੇ ਘੜਾ ਦੇ ਬਾਬਲਾ' ਅਤੇ ਹੋਰ ਇਸ ਤਰ੍ਹਾਂ ਦੀਆਂ ਉੱਕਰੀਆਂ ਲੋਕ ਤੁਕਾਂ ਸ਼ਾਇਦ ਪੰਜਾਬੀ ਸਪਿਆਚਾਰ 'ਚ ਪਿਓ-ਧੀ ਦੇ ਰਿਸ਼ਤੇ, ਸਮਾਜਿਕ ਸਥਾਪਤੀ ਲਈ ਆਰਥਿਕ ਪੱਖਾਂ ਦੀ ਭੂਮਿਕਾ ਤੇ ਹੋਰ ਪਹਿਲੂਆਂ ਬਾਰੇ ਅੱਜ ਦੇ ਸਮੇਂ ਦੀਆਂ ਮੁਟਿਆਰਾਂ ਨੂੰ ਸੋਚਣ ਲਈ ਥੋੜ੍ਹਾ ਹਲੂਣਾ ਦਿੰਦੀਆਂ ਹੋਣ।
ਇਨ੍ਹਾਂ ਹਵੇਲੀਆਂ ਦੀ ਵੱਧ ਰਹੀ ਲੋਕਪ੍ਰਿਯਤਾ ਦੇ ਕਾਰਨ ਮੈਰਿਜ ਪੈਲੇਸਾਂ ਨਾਲੋਂ ਕੁਝ ਲੋਕ ਇੱਥੇ ਵਿਆਹ ਸਮਾਗਮ ਕਰਨੇ ਵਧੇਰੇ ਪਸੰਦ ਕਰਦੇ ਹਨ। ਨਵਾਂ ਸ਼ਹਿਰ ਨਾਲ ਸਬੰਧਤ ਆਪਣੇ ਪਰਿਵਾਰ ਸਮੇਤ ਜਲੰਧਰ ਹਵੇਲੀ ਵੇਖਣ ਆਏ ਪਰਮਜੀਤ ਸਿੰਘ ਨੇ ਆਖਿਆ ਕਿ ਭਾਵੇਂ ਇਹ ਹਵੇਲੀ ਕਲਚਰ ਵਪਾਰ ਦੀ ਭਾਵਨਾ ਨਾਲ ਸ਼ੁਰੂ ਹੋਇਆ ਪਰ ਨਵੀਂ ਪੀੜ੍ਹੀ ਮਨੋਰੰਜਨ ਦੇ ਨਾਲ-ਨਾਲ ਇੱਥੇ ਵਿਰਸੇ ਦੀਆਂ ਚੀਜ਼ਾਂ ਨਾਲ ਵੀ ਰੂਬਰੂ ਹੁੰਦੀ ਹੈ। ਉਹਨਾਂ ਕਿਹਾ ਕਿ ਵੱਖ ਵੱਖ ਥਾਈਂ ਸਥਾਪਤ ਅਜਾਇਬ ਘਰ ਸਿਰਫ ਸ਼ੌਕੀਨ ਲੋਕ ਹੀ ਵੇਖਣ ਲਈ ਜਾਂਦੇ ਹਨ ਪਰ ਇਹਨਾਂ ਢਾਬਿਆਂ 'ਤੇ ਆਮ ਲੋਕ ਵੀ ਇਕੱਠੀਆਂ ਕੀਤੀਆਂ ਵਸਤਾਂ 'ਤੇ ਨਿਗ੍ਹਾ ਫੇਰ ਜਾਂਦੇ ਹਨ।
ਇਕ ਹੋਰ ਪਰਿਵਾਰ ਦੇ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਹਵੇਲੀਆਂ ਖੋਲ੍ਹਣ ਵਾਲਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਥੇ ਪਰਿਵਾਰਕ ਮਾਹੌਲ ਹੀ ਸਿਰਜਿਆ ਜਾਵੇ ਤਾਂ ਜੋ ਭੱਜ-ਨੱਠ ਦੀ ਜ਼ਿੰਦਗੀ 'ਚ ਦੋ ਘੜੀਆਂ ਸਕੂਨ ਲੈਣ ਲਈ ਲੋਕ ਇਹਨਾਂ ਥਾਵਾਂ 'ਤੇ ਆਉਂਦੇ ਰਹਿਣ। ਸੱਭਿਆਚਾਰਕ ਪਕਵਾਨਾਂ ਅਤੇ ਵਿਰਸੇ ਦੀ ਰੰਗਤ ਵਾਲੇ ਅਜਿਹੇ ਢਾਬਿਆਂ ਦੀ ਸ਼ੁਰੂਆਤ ਗੁਜਰਾਤ ਸੂਬੇ ਤੋਂ ਹੋਈ ਸੀ।
ਅੱਸੀਵਿਆਂ ਦੇ ਦਹਾਕੇ ਵਿਚ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਵਿਸ਼ਾਲਾ ਨਾਮੀ ਰੈਸਟੋਰੈਂਟ ਖੋਲ੍ਹਿਆ ਗਿਆ ਸੀ, ਜਿੱਥੇ ਗੁਜਰਾਤ ਦੇ ਰਵਾਇਤੀ ਪਕਵਾਨ ਅਤੇ ਵਿਰਸੇ ਨੂੰ ਲੋਕਾਂ ਲਈ ਪੇਸ਼ ਕੀਤਾ ਗਿਆ। ਇਹ ਸੰਕਲਪ ਗੁਜਰਾਤ ਵਿਚ ਏਨਾ ਕਾਮਯਾਬ ਰਿਹਾ ਕਿ ਭਾਰਤ ਦੇ ਕਈ ਪ੍ਰਧਾਨ ਮੰਤਰੀਆਂ ਅਤੇ ਕੇਂਦਰੀ ਮੰਤਰੀਆਂ ਵੱਲੋਂ ਇਸ ਥਾਂ ਦਾ ਦੌਰਾ ਕੀਤਾ ਗਿਆ। ਅੱਜ ਗੁਜਰਾਤ ਵਿਚ ਇਹ ਰੈਸਟੋਰੈਂਟ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਚੁੱਕਿਆ ਹੈ। ਮੰਨਿਆ ਜਾਂਦਾ ਹੈ ਕਿ ਗੁਜਰਾਤ ਤੋਂ ਬਾਅਦ ਹੋਰ ਸੂਬਿਆਂ ਵਿਚ ਵੀ ਇਸ ਤਰ੍ਹਾਂ ਦੇ ਢਾਬੇ ਜਾਂ ਰੈਸਟੋਰੈਂਟ ਸਥਾਪਤ ਹੋਏ।
ਜਲੰਧਰ-ਲੁਧਿਆਣਾ ਰੋਡ 'ਤੇ ਸਥਿਤ ਹਵੇਲੀ ਦੇ ਜਨਰਲ ਮੈਨੇਜਰ ਡੀ. ਕੇ. ਉਮੇਸ਼ ਦੇ ਦੱਸਣ ਮੁਤਾਬਕ 23 ਏਕੜ 'ਚ ਫੈਲੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਸਾਲਾਂ-ਬੱਧੀ ਸਮਾਂ ਲੱਗਿਆ। ਉਹਨਾਂ ਦੱਸਿਆ ਕਿ ਇਸ ਦੀ ਸਥਾਪਤੀ ਪਿੱਛੋ ਹਵੇਲੀ ਦੇ ਮੈਨੇਜਿੰਗ ਡਾਇਰੈਕਟਰ ਸਤੀਸ਼ ਜੈਨ ਦੀ ਵਿਰਸੇ ਨੂੰ ਸਾਂਭਣ ਅਤੇ ਪ੍ਰਚਾਰਨ ਦੀ ਭਾਵਨਾ ਸੀ। ਉਹਨਾਂ ਦੇ ਦੱਸਣ ਮੁਤਾਬਕ ਵਿਰਸੇ ਨਾਲ ਸਬੰਧਤ ਸਾਜ਼ੋ-ਸਾਮਾਨ ਇਕੱਠਾ ਕਰਨ ਲਈ ਉਹਨਾਂ ਨੂੰ ਮਹੀਨਿਆਂ ਬੱਧੀ ਪਿੰਡਾਂ ਵਿਚ ਘੁੰਮਣਾ ਪਿਆ। ਇਮਾਰਤਾਂ ਦੀ ਉਸਾਰੀ ਲਈ ਪਿੰਡਾਂ ਵਿਚੋਂ ਪੁਰਾਣੀਆਂ ਨਾਨਕਸ਼ਾਹੀ ਇੱਟਾਂ ਖਰੀਦ ਕੇ ਲਿਆਉਣੀਆਂ ਪਈਆਂ। ਉਹਨਾਂ ਦੱਸਿਆ ਕਿ ਆਉਣ ਵਾਲੇ ਲੋਕਾਂ ਦੇ ਮਨੋਰੰਜਨ ਲਈ ਚੰਡੀਗੜ੍ਹ ਦੇ ਕਲਾਕਾਰਾਂ ਨਾਲ ਸੱਭਿਆਚਾਰਕ ਰੰਗਤ ਵਾਲੇ ਪ੍ਰੋਗਰਾਮ ਪੇਸ਼ ਕਰਨ ਲਈ ਉਹਨਾਂ ਵੱਲੋਂ ਕੰਟਰੈਕਟ ਕੀਤਾ ਹੋਇਆ ਹੈ।
ਪੰਜਾਬ 'ਚ ਹਵੇਲੀਆਂ ਦੀ ਸਥਾਪਨਾ ਭਾਵੇਂ ਵਪਾਰਕ ਪਹਿਲੂਆਂ ਨੂੰ ਧਿਆਨ ਵਿਚ ਰੱਖਦਿਆਂ ਹੋਈ ਪਰ ਵਿਰਸੇ ਦੀ ਰੰਗਤ ਤੇ ਮਾਹੌਲ ਸਦਕਾ ਇਹਨਾਂ ਵਿਚ ਲੋਕਾਂ ਦੀ ਦਿਲਚਸਪੀ ਵੱਧ ਰਹੀ ਹੈ। ਵਪਾਰਕ ਹਿੱਤਾਂ 'ਚ ਲਿਪਟਿਆ ਇਹ ਵਿਰਾਸਤੀ ਛੋਹ ਵਾਲਾ ਵਰਤਾਰਾ ਭਵਿੱਖ ਵਿਚ ਆਪਣੀ ਛਵੀ ਨੂੰ ਕੀ ਰੰਗਤ ਦੇਵੇਗਾ, ਇਹ ਤਾਂ ਆਉਣ ਵਾਲੇ ਸਮੇਂ ਦੀਆਂ ਪੈੜਾਂ ਹੀ ਦੱਸ ਸਕਣਗੀਆਂ।