November 22, 2024, 09:49:16 PM

Show Posts

This section allows you to view all posts made by this member. Note that you can only see posts made in areas you currently have access to.


Messages - 8558

Pages: 1 ... 55 56 57 58 59 [60] 61 62 63 64 65 ... 92
1181
Shayari / ਬਚਪਨ ਵਿਚ ਸੀ ਝੂਟੇ ਲੈਂਦੇ ,
« on: February 28, 2012, 06:51:04 AM »
ਬਚਪਨ ਵਿਚ ਸੀ ਝੂਟੇ ਲੈਂਦੇ ,
ਬਾਪੁ ਦੇ ਮੋਢਿਆਂ ਉੱਤੇ ਬਹਿ ਕੇ ,
ਪੁੱਤਰਾ ਤੇਰਾ ਘੋੜਾ ਆ ਗਿਆ ,
ਬਿਠਾ ਲੈਣਾ ਉਸਨੇ ਏਦਾ ਕਹਿ ਕੇ ,
ਬੱਲੇ ਬੱਲੇ ਘੋੜਾ ਕਹਿ ਕੇ,
 ਅਸੀਂ ਵੀ ਰੋਲਾ ਪਾਉਂਦੇ ਸੀ ,
ਬੱਲੇ ਓਏ ਘੋੜਿਆ ਗੁਲਾਬੀ ਫੁੱਲ ਤੋੜਿਆ ,
ਕਹਿ ਕੇ ਗਾਣਾ ਗਾਉਂਦੇ ਸੀ ,
ਅੱਜ ਹਾਂ ਹੋਏ ਜਵਾਨ ਤੇ ਸਭ ਝੂਟੇ ਭੁਲ ਗਏ,
ਭੁਲ ਕੇ ਓਹ ਨਜ਼ਾਰੇ, ਨਵੇ ਰੰਗਾਂ ਤੇ ਡੁੱਲ ਗਏ ,
ਜਿਸ ਬਾਪੁ ਦੇ ਮੋਢਿਆ ਤੇ ਸੀ ਲਏ ਨਜ਼ਾਰੇ,
ਅੱਜ ਕਖੋਂ ਹੋਲੇ ਹੋ ਗਏ ਨੇ ਓਹ ਵਿਚਾਰੇ ,
ਹੋ ਕੇ ਪੁੱਤ ਅੱਜ ਵਖਰਾ ਨੂੰਹ ਨਾਲ ਮੌਜਾਂ ਮਾਣਦਾ ਏ .,
ਬਾਪੁ ਫਿਰਦਾ ਬੁਢੇ ਵਾਰੇ ਗਲੀਆ ਦੇ ਕਖ ਛਾਂਨਦਾ ਏ ,
ਭੁਲ ਨਾ ਜਾਇਓ ਦੋਸਤੋ ਦਿਨ ਸਭ ਦੇ ਆਣੇ ਨੇ  ,
ਇਥੇ ਸਦਾ ਨਾ ਕਿਸੇ ਨੇ ਰਹਿਣਾ ਸਭ ਮਿੱਟੀ ਦੇ ਖਿਡੌਣੇ ਨੇ ,
"ਰਾਏ " ਲਏ ਸੀ ਝੂਟੇ ਤੂੰ ਜਿਹਨਾਂ ਮੋਢਿਆਂ ਤੇ ਬਹਿ ਕੇ ,
ਓਹਨਾਂ ਦਾ ਬਣੀ ਸਹਾਰਾ ਓਏ ਰੱਬ ਦਾ ਨਾਂ ਲੈ ਕੇ !!

1182
Shayari / ਲੱਗੇ ਚੰਨ ਨੂੰ ਗ੍ਰਹਿਣ ਤਾਂ ,
« on: February 28, 2012, 06:50:25 AM »
ਲੱਗੇ ਚੰਨ ਨੂੰ ਗ੍ਰਹਿਣ ਤਾਂ ,
ਵੇਖਦੇ ਸਭ  ਕੋਠਿਆਂ ਤੇ ਚੜ ਕੇ ,
 ਸਾਡੀ ਜਿੰਦਗੀ ਨੂੰ ਲੱਗਿਆ  ਕੋਈ ਤੱਕਦਾ ਵੀ ਨਹੀਂ ,
ਕਹਿੰਦੇ ਵਰਤ ਰਖਿਆਂ ਸਭ ਕੁਝ ਮਿਲ ਜਾਂਦਾ ,
ਪਰ ਸਾਡੇ ਜਿੰਨਾ ਤੇ ਕੋਈ  ਰਖਦਾ ਵੀ ਨਹੀਂ ,
ਪੈਸੇ ਵਾਲਿਆਂ ਦੇ ਮੂੰਹ ਤੇ ਲਾਲੀਆਂ ਨੇ ,
ਸਾਡੇ ਚੇਹਰੇ ਤੇ ਨੂਰ ਤਾ ਭਖਦਾ ਵੀ ਨਹੀਂ ,
ਇਥੇ ਉਚਿਆਂ ਦੇ ਨੇ ਯਾਰ ਉਚੇ ,
ਸਾਨੂੰ ਤਾ ਹੋਂਸਲਾ "ਰਾਏ" ਕਖ ਦਾ ਵੀ ਨਹੀਂ !

1183
ਰੱਬਾ ਕਿਹੜੇ ਕਰਮਾਂ ਦੀ ਦਿਤੀ ਏ ਸਜਾ ਮੈਨੂੰ
ਅਪਾਹਜ ਕਿਉਂ ਕੀਤਾ ਪੈਦਾ,
 ਦਸਦੇ ਇਹ ਵਜਾ ਮੈਨੂੰ  ,
ਲੋਕ ਤੁਰਦੇ ਤੇ ਮੈਂ  ਰੁਲਦਾ ਫਿਰਦਾ ,
ਜਿੰਦਗੀ ਜੀਉਣ ਦਾ ਨੀ ਆਉਂਦਾ  ਮਜਾ ਮੈਨੂੰ ,
ਕਹਿੰਦੇ ਨੇ ਰੱਬ ਕਿਸੇ ਦਾ ਬੁਰਾ ਨਹੀਂ ਕਰਦਾ ,
ਪਰ ਸਮਝ ਨਾ ਆਈ ਤੇਰੀ ਇਹ  ਰਜਾ ਮੈਨੂ ,
ਕੋਈ ਹੱਸ ਕੇ ਤੇ ਕੋਈ ਕਹਿ ਵਿਚਾਰਾ,
 ਕੋਲ ਦੀ ਮੇਰੇ ਲੰਘ ਜਾਂਦੇ ,
ਰੋਟੀ ਲਈ ਮੰਗਾਂ ਜਦੋਂ ਪੈਸੇ ,
ਕਈਆਂ ਦੇ ਬੋਲ ਕੌੜੇ ਮੈਨੂ ਡੰਗ ਜਾਂਦੇ ,
ਜਿਉਣਾ ਚਾਹੁੰਦਾ ਹਾਂ ਹੋਰਾਂ ਵਾਂਗ ਮੈਂ  ਵੀ ,
ਜੀ ਕਰਦਾ ਹੈ ਵੱਡੀਆਂ ਮਾਰਾਂ ਮੱਲਾਂ ,
ਬਹੁਤ ਸੁਪਨੇ ਨੇ ਦਿਲ ਵਿਚ ਮੇਰੇ ,
 ਦਿਲ ਕਰਦਾ ਹੈ ਮੈਂ ਵੀ ਉੱਡ ਚੱਲਾਂ ,
ਦੁਨਿਆ ਵਾਲਿਓ ਨਾ ਕੋਈ ਕਸੂਰ ਮੇਰਾ ,
 ਰਖੇ ਰੱਬ ਜਿਥੇ ਰਹਿਣਾ  ਪੈਣਾ
 ਏ ,
ਦਿਓ ਹੋਂਸਲਾ ਤੁਸੀਂ ਰਲਮਿਲ ਕੇ,
 ਸਫਰ ਜਿੰਦਗੀ ਦਾ ਕੱਟ ਲੈਣਾ ਏ !!

1184
ਕਾਹਦਾ ਬਾਬਲਾ ਜਿਓਣਾ ਸਾਡਾ  ਇਸ ਜੱਗ ਤੇ ,
ਜੰਮਣ ਵੇਲੇ ਵੀ ਤੂ ਰੋਵੇ ,
ਹੰਝੂ ਡੋਲੀ ਵੇਲੇ ਵੀ  ਵਗਦੇ,
ਸਮਝ ਨੀ ਆਇਆ ਤੇਰਾ ਪਿਆਰ ਅੱਜ ਤੱਕ ਵੇ ,
ਐਨਾ ਲਾਡ ਲਡਾ ਕੇ ਨਾ ਸਕਿਆ  ਘਰ ਸਾਨੂੰ ਰਖ ਵੇ ,
ਕਦੇ ਕਰਦਾ ਪਿਆਰ ਕਦੇ ਮਾਰਦਾ ਸੀ  ਤਾਹਨਾ ,
ਰਵਾ ਦਿੰਦਾ ਸੀ ਕਹਿ  ਕੇ ਮੈਨੂ ਧੰਨ ਬੇਗਾਨਾ ,
ਤੂ ਕਦੇ ਰੋਣ ਵੀ ਨਾ ਦਿੱਤਾ ਨਾ ਹੱਸ ਸਾਥੋਂ ਹੋਇਆ ,
ਅੱਜ ਰੋ ਕੇ ਕਿਉ ਦਿਖਾਵਾਂ ,
ਜੋ ਦੁਖ ਦਿਲ ਚ ਲੁਕੋਇਆ ,
ਪਹਿਲਾ ਪੁੱਤ ਵੀ ਨਾ ਕਦੇ ਕਿਹਾ  ,
ਸਦਾ ਸੀ ਕਹਿੰਦਾ ਮਰਜਾਣੀ,

ਅੱਜ ਰੋ -ਰੋ ਕੇ ਕੇਰਦਾ ਕਿਉ ,
ਅਖਾਂ ਵਿਚੋਂ ਪਾਣੀ ,
ਕਾਹਦੀ ਜਿੰਦਗੀ ਏ ਸਾਡੀ ,
ਨਾ ਸਾਡਾ ਕੋਈ ਟਿਕਾਣਾ ,
ਜੰਮੀ ਤੇਰੇ ਘਰ ਤੁਰ ਹੋਰ ਘਰ ਜਾਣਾ ,
ਨਾ ਇਹ ਗੱਲ ਤੇਰੇ ਵੱਸ ਨਾ ਇਹ ਵੱਸ ਮੇਰੇ ਕੋਈ ,
ਇਹ ਤਾ ਮੁਢ ਤੋਂ ਹੀ “ਰਾਏ” ,
ਧੀਆਂ  ਨਾਲ ਇਦਾਂ  ਹੋਈ ,
ਕਰ ਚੁੱਪ ਹੁਣ ਬਾਬਲਾ ਵੇ ,
ਕਾਹਤੋਂ ਜਾਂਦਾ ਹੈ ਤੂ ਰੋਈ ,
ਸਦਾ ਵੱਸਦਾ ਤੂ ਰਹੇ ,
ਧੀਆਂ ਦੀ ਇਹੋ ਅਰਜੋਈ !!

1185
ਕਿੰਨਾ ਸੋਹਣਾ ਹੈ ਫੁੱਲ ਗੁਲਾਬ ਦਾ ,
ਅੱਜ ਖਿੜਿਆ ਕੱਲ ਮੁਰਝਾ ਜਾਣਾ ,
ਇਸਦੀ ਖੁਸ਼ਬੂ ਹੀ ਲੈਣੀ ਜਾਨ ਇਸਦੀ ,
ਹਥ ਆਪਣੇ ‘ਚੋਂ ਕਿਸੇ ਦੇ ਆ ਜਾਣਾ ,
ਰਖ ਦੇਣਾ ਕਿਸੇ ਨੇ ਕਬਰ ਉੱਤੇ ,
ਜਾਂ ਤੋੜ ਕੇ ਵਾਲਾਂ ਵਿਚ ਸਜਾ ਜਾਣਾ !

1186
Fun Time / Re: ***Santra Kha Ke***
« on: February 28, 2012, 06:43:14 AM »
aja lejagharo ake santra khake

1187
Shayari / Re: ਚੱਲ ਵੀਰੇ
« on: February 28, 2012, 06:41:13 AM »
:happy:... ajp chaa piliye

1188
Shayari / ਦਿਲ ਦੀ ਗੱਲ
« on: February 28, 2012, 06:39:33 AM »
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
ਦਿਲ ਦੇਣ ਤੋਂ ਪਹਿਲਾ ਪਰਖ ਲਈਏ ,
ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ ,
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,
ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ ,
ਟੁਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ ,
ਬੇਵਫਾ ਆਪ ਹੋਈਏ ਜਾਂ ਯਾਰ ਹੋਵੇ ,
ਇਸ਼ਕ਼ ” ਰਾਏ ” ਇਬਾਦਤ ਰੱਬ  ਦੀ ਏ,
ਕਰੀਂ ਓਹਦੇ ਨਾਲ ,
ਜਿਸ ਲਈ ਦਿਲ ‘ਚ ਸਤਿਕਾਰ ਹੋਵੇ !!

1189
Shayari / ਪੈਸਾ
« on: February 28, 2012, 06:36:53 AM »
ਕੀ ਚੀਜ ਹੈ ਇਹ ਪੈਸਾ ਲੋਕੋ ,
ਜਿਸਨੇ ਸਾਰੀ ਦੁਨੀਆਂ ਦਾ ਬੁਰਾ ਹਾਲ ਕੀਤਾ ,
ਕਿਸੇ ਕੋਲੋਂ ਇਹ ਸਾਂਭ ਵੀ ਨਹੀਂ ਹੁੰਦਾ
ਤੇ ਕਿਸੇ ਨੂੰ ਇਹਨੇ  ਕੰਗਾਲ ਕੀਤਾ ,
ਇਹਨਾਂ ਚੰਦਰੇ ਨੋਟਾਂ ਨੇ ਕਈ ਘਰ ਉਜਾੜੇ ਨੇ ,
ਇਸ ਪੈਸੇ ਖਾਤਿਰ ਭਰਾਵਾਂ ਨੇ ਭਰਾ ਮਾਰੇ ਨੇ ,
ਇਸ ਪੈਸੇ ਕਰ ਕੇ ਕਈ ਗਭਰੂ ,
ਘਰ ਛਡ ਪ੍ਰਦੇਸੀਂ ਵਸਦੇ ਨੇ ,
ਕਰ ਯਾਦ ਦੇਸ਼ ਨੂੰ ਰੋਂਦੇ ਨੇ ,
ਭਾਵੇਂ ਉਪਰੋਂ ਉਪਰੋਂ ਹੱਸਦੇ ਨੇ ,
ਇਹਨਾਂ ਕਾਗਜ਼ ਦੇ ਟੁਕੜਿਆਂ ਨੇ ,
ਕਈ ਜਾਨਾਂ ਅੱਜ ਤੱਕ ਲਈਆਂ ਨੇ ,
ਕਈ ਕਿਸਾਨਾਂ ਨੇ ਲਏ ਫਾਹੇ  ,

ਕਈ ਧੀਆਂ ਸੜ ਗਈਆਂ ਨੇ,

ਹਰ ਕੋਈ ਭੱਜਦਾ ਇਹਦੇ ਪਿਛੇ ,
ਪਰ ਇਹ ਕਿਸੇ ਦਾ ਸਕਾ ਨਾ ਹੋਇਆ ,
ਅੱਜ ਮੇਰੇ ਕੋਲ ਕੱਲ ਤੇਰੇ ਕੋਲ ,
ਜਾ ਸਕਿਆ ਇਹ ਨਹੀਂ ਲੁਕੋਇਆ ,
ਰੱਬਾ ਸੋਹਣਾ ਚੱਲੇ ਗੁਜ਼ਾਰਾ ,
“ਰਾਏ ” ਇਹੋ ਕਰੇ ਦੁਆਵਾਂ ,
ਐਨਾ ਵੀ ਨਾ ਦੇਈ ਕੇ ਕਿਧਰੇ ,
ਆ ਕੇ ਲਾਲਚ ਵਿਚ ,
ਇਹ ਦੁਨੀਆਂ ਹੀ ਭੁੱਲ ਜਾਵਾਂ !

1190
Shayari / Re: ਚੱਲ ਵੀਰੇ
« on: February 28, 2012, 06:34:44 AM »
vahut vadiya ,,,,,,,,,,,  :okk: =D> =D> =D> =D> =D>
thankew g

1191
Fun Time / Re: ***Santra Kha Ke***
« on: February 28, 2012, 06:33:03 AM »
kyun nee thik hoia santraa khake bhooki kha leni sii santra kha kee

1192
Shayari / ਚੱਲ ਵੀਰੇ
« on: February 28, 2012, 06:29:53 AM »
ਚੱਲ ਵੀਰੇ ਕੁਝ ਪਲ ਸੋਂ ਲਈਏ,
ਅਜੇ ਸਾਡੀ ਜਿੰਦਗੀ ਦਾ ਸਫਰ ਲੰਮੇਰਾ ਏ ,
ਇਸ ਮਤਲਬੀ ਦੁਨੀਆਂ ਵਿਚ ਅਸੀਂ ਹੋਏ ਪੈਦਾ ,
ਕਸੂਰ ਨਾ ਤੇਰਾ ਏ , ਨਾ ਮੇਰਾ ਏ ,
ਚੱਲ ਵੀਰੇ ਕੁਝ ਪਲ ਸੋਂ ਲਈਏ…….
ਇਥੇ ਸਮਝਦੇ ਨੇ ਕੀੜੇ ਲੋਕ ਸਾਨੂੰ ,
ਬਿਨਾਂ ਦੇਖੇ ਹੀ ਕੋਲ ਦੀ ਲੰਘ ਜਾਂਦੇ ,
ਮੰਗਦੇ ਹਾਂ ਭੁਖ ਮਿਟਾਉਣ ਨੂੰ ਕੁਝ ਤਾਂ ,
ਬੋਲ ਲੋਕਾਂ ਦੇ ਸਾਨੂੰ ਡੰਗ ਜਾਂਦੇ ,
ਕੁਝ ਵੀ ਨਹੀਂ ਅਸੀਂ ਬੋਲ ਸਕਦੇ ,
ਬਹਿ ਜਾਂਦੇ ਹਾਂ ਕਰ ਕੇ ਜੇਰਾ ਏ ,
ਚੱਲ ਵੀਰੇ ਕੁਝ ਪਲ ਸੋਂ ਲਈਏ,……..

ਮਾਂ ਵੀ ਛਡ ਗਈ ਕਰ ਕੇ ਪੈਦਾ ,

ਡਰ ਡਰ ਕੇ ਠੋਕਰਾਂ ਖਾਈ ਜਾਂਦੇ ,

ਮੰਗ ਮੰਗ ਕੇ ਕੱਟਦੇ  ਦਿਨ ਅਸੀਂ ,
ਰਾਤ ਤਾਰਿਆਂ ਦੀ ਛਾਵੇ ਲੰਘਾਈ ਜਾਂਦੇ ,
ਨਾ ਸਾਡਾ ਇਥੇ ਘਰ ਘਾਟ ਕੋਈ ,
ਚੜਦਾ ਫੁਟਪਾਥ ਤੇ ਸਵੇਰਾ ਏ ,
ਚਲ ਵੀਰੇ ਕੁਝ ਪਲ ………
ਨਾ ਫਿਕਰ ਸਰਕਾਰਾਂ ਨੂੰ ਸਾਡਾ ,
ਨਾ ਫਿਕਰ ਅਮੀਰਾਂ ਨੂੰ ,
ਸੋਂ ਜਾ ਵੀਰੇ ਗੋਦੀ ਵਿਚ ,
“ਰਾਏ”ਇਹ ਤਾ ਰੱਬ ਹੀ ਬਦਲੂ ਤਕਦੀਰਾਂ ਨੂੰ ,
ਇੰਝ ਵਿਲਕਦੇ ਪੂਰਾ ਹੋ ਜਾਣਾ ,
ਜੋ ਦੁਨੀਆ ਤੇ ਪਾਉਣਾ ਫੇਰਾ ਏ,

ਚੱਲ ਵੀਰੇ ਕੁਝ ਪਲ ਸੋਂ ਲਈਏ,
ਅਜੇ ਸਾਡੀ ਜਿੰਦਗੀ ਦਾ ਸਫਰ ਲੰਮੇਰਾ ਏ !

1193
Fun Time / Re: ***Santra Kha Ke***
« on: February 28, 2012, 06:25:29 AM »
chha pela je sir dukhda hai te sanghtra khake

1194
PJ Games / Re: Truth abt urself & Wht made u smile today?
« on: February 28, 2012, 06:20:25 AM »
jado basanti ne bhangra pia... :D:

1195
Fun Time / Re: ***Santra Kha Ke***
« on: February 28, 2012, 06:19:07 AM »
ahahah tu bangi basanti 2 dina lai sangtra khake... :D:

1196
Fun Time / Re: ***Santra Kha Ke***
« on: February 28, 2012, 06:15:07 AM »
aja tere tanga leke ghuman chaliye santra khake

1197
Fun Time / Re: ***Santra Kha Ke***
« on: February 28, 2012, 06:04:47 AM »
sat shri ka santra khake

1198
Gup Shup / Re: tusi kis naal viah karvo ga pj da utha ja thunu chance mila
« on: February 28, 2012, 03:34:36 AM »
awww kyun fer mainkithe jaunga... :D:

1199
PJ Games / Re: Throw something at the user above u
« on: February 28, 2012, 03:30:12 AM »
rose

1200
PJ Games / Re: Throw something at the user above u
« on: February 28, 2012, 03:02:34 AM »
baingan

Pages: 1 ... 55 56 57 58 59 [60] 61 62 63 64 65 ... 92