ਮੈ ਤਾਂ ਜੀਅ ਹਾਂ ਇਕ ਨਰਕਾ ਦੇ ਹਾਣ ਦਾ
ਮੈ ਨਹੀ ਸੁਰਗਾਂ ਦੇ ਸੁੱਖਾਂ ਸਿਆਣਦਾ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਜੁੜਿਆ ਜੜਾਂ ਦੇ ਨਾਲ ਰਹਿਣ ਦੇ
ਫੁੱਲਾ ਕਹਿਣ ਮੈਨੂੰ ਕੰਡਾ ਚਲੋ ਕਹਿਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਕਰੇ ਜੋਦੜੀ ਨੀ ਇਕ ਦਰਵੇਸ਼
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ
ਮਿਲੂ ਕਿਹੜੀਆਂ ਵਲੇਤਾਂ ਚੋਂ ਉਧਾਰ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਖਿੜਿਆ ਕਪਾਹ ਦੇ ਵਾਗੂੰ ਰਹਿਣ ਦੇ
ਘੱਟ ਮੰਡੀ ਵਿਚ ਮੁੱਲ ਪੈਂਦਾ ਪੈਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
by -Sant Ram Udasi
ਬਹੁਤ ਹੀ ਵਦੀਆ ਉਸਤਾਦ ਜੀ =D> =D>
ਮੈਨੂੰ ਜੁੜਿਆ ਜੜਾਂ ਦੇ ਨਾਲ ਰਹਿਣ ਦੇ
ਫੁੱਲਾ ਕਹਿਣ ਮੈਨੂੰ ਕੰਡਾ ਚਲੋ ਕਹਿਣ ਦੇ
=D> ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ
ਮਿਲੂ ਕਿਹੜੀਆਂ ਵਲੇਤਾਂ ਚੋਂ ਉਧਾਰ ਨੀ =D> =D>