This section allows you to view all posts made by this member. Note that you can only see posts made in areas you currently have access to.
Messages - anonymous
2741
« on: August 23, 2011, 11:13:18 AM »
veer ji Ehh kiss karke cancr ho reha
bai ahh teri likhi inglish mainu samjh nahi ayi maaf kareo Puri tara samjhea nahi main
2742
« on: August 23, 2011, 11:11:13 AM »
Aukha !! :D:
2743
« on: August 23, 2011, 11:09:04 AM »
:D: :D: :D: terminator :D: banan Lagea
2744
« on: August 23, 2011, 11:05:24 AM »
thank you thank you :hehe:
Ji aia nu Jhande veer ji :hug:
2745
« on: August 23, 2011, 10:46:48 AM »
odda post sohni aa :happy:
Dhannvad Janda veer ji (:
2746
« on: August 23, 2011, 10:34:11 AM »
ਸੰਸਾਰ ਦੇ ਨਕਸ਼ੇ ਉਤੇ ਇੱਕ ਖ਼ਾਲਸਾ ਕੌਮ ਹੀ ਐਸੀ ਕੌਮ ਹੈ ਜੋ ਦਿਨ ਵਿੱਚ ਦੋ ਜਾਂ ਤਿੰਨ ਵਾਰ ਜਾਂ ਫਿਰ ਜਦੋਂ ਵੀ ਆਪਣੇ ਇਸ਼ਟ ਸ਼ਬਦ ਬ੍ਰਹਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੀ ਹੈ ਤਾਂ ਚਾਰ ਵਸਤੂਆਂ ਦੀ ਮੰਗ ਕਰਦੀ ਹੈ। ਇਹ ਚਾਰ ਵਸਤੂਆਂ ਹਨ: ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ॥
ਸਭ ਤੋਂ ਪਹਿਲੀ ਮੰਗ ਨਾਮ ਸਿਮਰਨ ਦੀ ਹੈ, ਜੋ ਮਨੁੱਖਾ ਜਿੰਦਗੀ ਦਾ ਮਨੋਰਥ ਹੈ। ਨਾਮ ਸਿਮਰਨ ਤੋਂ ਪ੍ਰਾਪਤੀ ਹੁੰਦੀ ਹੈ ਉੱਚੀ ਆਤਮਿਕ ਅਵਸਥਾ ਦੀ, ਚੜ੍ਹਦੀ ਕਲਾ ਦੀ ਕਿਉਂਕਿ ਦੁੱਖ ਜਾਂ ਸੁੱਖ, ਖੁਸ਼ੀ ਜਾਂ ਗ਼ਮੀ ਅਤੇ ਹਰਖ ਜਾਂ ਸੋਗ ਦੀ ਅਵਸਥਾ ਵਿੱਚ ਚੜ੍ਹਦੀ ਕਲਾ ਵਾਲਾ ਮਨੁੱਖ ਹੀ ਗੁਰੂ ਦੇ ਭਾਣੇ ਵਿੱਚ ਰਹਿ ਸਕਦਾ ਹੈ। ਪ੍ਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਮਨੁੱਖ ਹੀ ਸਰਬੱਤ ਦਾ ਭਲਾ ਮੰਗ ਸਕਦਾ ਹੈ। ਸੋ, ਇੱਕ ਗੁਰਸਿੱਖ ਜਿੱਥੇ ਰੋਜ਼ ਆਪਣੇ ਲਈ ਨਾਮ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਮੰਗ ਕਰਦਾ ਹੈ, ਉੱਥੇ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਰਬੱਤ ਦਾ ਭਲਾ ਮੰਗਣਾ ਇੱਕ ਬਹੁੱਤ ਹੀ ਨਿਵੇਕਲੀ ਅਤੇ ਪ੍ਰਭਾਵਸ਼ਾਲੀ ਗੱਲ ਹੈ।
ਸਰਬੱਤ ਲਫ਼ਜ਼ ਵਿੱਚ ਕੇਵਲ ਆਪਣੇ ਪਰਿਵਾਰ, ਟੱਬਰ, ਸਮਾਜ ਜਾਂ ਭਾਈਚਾਰੇ ਜਾਂ ਬਰਾਦਰੀ ਤੱਕ ਹੀ ਸੀਮਿਤ ਨਹੀਂ, ਸਗੋਂ ਸਰਬੱਤ ਸੰਸਾਰ ਦੇ ਮਨੁੱਖੀ ਭਾਈਚਾਰੇ ਵਿੱਚ ਨਾ ਕੇਵਲ ਦੋਸਤ, ਮਿੱਤਰ, ਜਾਂ ਸੱਜਣ ਹੀ ਨਹੀਂ ਸਗੋਂ ਦੁਸ਼ਮਣ, ਸ਼ਤਰੂ ਅਤੇ ਵੈਰੀ ਵੀ ਆ ਜਾਂਦੇ ਹਨ। ਸਰਬੱਤ ਲਫਜ਼ ਵਿੱਚ ਪੀਰ ਬੁੱਧੂ ਸ਼ਾਹ, ਸਾਈਂ ਮੀਆਂ ਮੀਰ, ਪੀਰ ਭੀਖਣ ਸ਼ਾਹ ਜਾਂ ਦੀਵਾਨ ਕੌੜਾ ਮੱਲ ਵਰਗੇ ਮਿੱਤਰ ਹੀ ਨਹੀਂ, ਸਗੋਂ ਦੀਵਾਨ ਲੱਖਪੱਤ ਰਾਇ, ਜ਼ਕਰੀਆ ਖ਼ਾਨ, ਯਹੀਆ ਖਾਂ, ਮੱਸਾ ਰੰਘੜ ਜਾਂ ਮੀਰ ਮੰਨੂ ਵਰਗੇ ਜ਼ਾਲਮ ਜ਼ਰਵਾਣੇ ਵੀ ਆ ਜਾਂਦੇ ਹਨ। ਸਿੱਖ ਲੋਕ, ਇਹਨਾਂ ਮਨੁੱਖਤਾ ਤੋਂ ਗਿਰੇ ਹੋਏ ਮਨੁੱਖਾਂ ਦਾ ਵੀ ਭਲਾ ਮੰਗਦੇ ਹਨ। ਸਿੱਖ ਕੌਮ ਦੇ 500 ਸਾਲਾ ਇਤਿਹਾਸ ਵਿੱਚ ਇੱਕ ਵੀ ਮਿਸਾਲ ਐਸੀ ਨਹੀਂ ਮਿਲਦੀ ਕਿ ਜਦੋਂ ਕਿਸੇ ਸਿੱਖ ਨੇ ਆਪਣੇ ਗੁਰੂ ਕੋਲੋਂ ਕਿਸੇ ਬਾਬਰ ਵਰਗੇ ਜਾਲਮ, ਜਹਾਂਗੀਰ, ਔਰੰਗਜੇਬ ਜਾਂ ਫਰੁਖਸ਼ੀਅਰ ਵਰਗੇ ਜਾਲਮ ਦਾ ਬੁਰਾ ਮੰਗਿਆ ਹੋਵੇ, ਇਸਦੇ ਉਲਟ ਸਗੋਂ ਮੀਰ ਮਨੂੰ ਵਰਗੇ ਜਾਲਮ ਜਰਵਾਣੇ ਦੇ ਰਾਜ ਦੀਆਂ ਅਨੇਕਾਂ ਮਿਸਾਲਾਂ ਸਿੱਖ ਇਤਿਹਾਸ ਵਿੱਚ ਮਿਲ ਜਾਂਦੀਆਂ ਹਨ।
ਜਦੋਂ ਮੀਰ ਮੰਨੂੰ ਨੇ ਸਿੱਖ ਬੀਬੀਆਂ ਉੱਤੇ ਜ਼ੁਲਮ ਕੀਤਾ। ਸਾਰਾ-ਸਾਰਾ ਦਿਨ ਚੱਕੀਆਂ ਪੀਸਣ ਨੂੰ ਦੇਣੀਆਂ, ਖੰਨੀ-ਖੰਨੀ ਰੋਟੀ ਤੇ ਗੁਜ਼ਾਰਾ ਅਤੇ ਬੇਅੰਤ ਕੋਰੜਿਆਂ ਦੀ ਸਜ਼ਾ ਉਪਰੰਤ ਇਹਨਾਂ ਸਿੱਖ ਬੀਬੀਆਂ ਨੂੰ ਸਿੱਖੀ ਸਿਦਕ ਤੋਂ ਡੁਲਾਉਣ ਲਈ ਇਹਨਾਂ ਦੇ ਛੋਟੇ-ਛੋਟੇ ਬੱਚਿਆਂ ਦੇ ਟੋਟੇ-ਟੋਟੇ ਕਰ ਕੇ ਇਹਨਾਂ ਸਿੱਖ ਬੀਬੀਆਂ ਦੇ ਗਲਾਂ ਵਿੱਚ ਹਾਰ ਬਣਾ ਕੇ ਪਾਏ ਗਏ, ਪਰ ਧੰਨ ਮਾਤਾ ਸਾਹਿਬ ਕੌਰ ਦੀ ਉਹ ਬਹਾਦੁਰ ਬੱਚੀਆਂ ਨੇ ਜਦੋਂ ਸ਼ਾਮਾਂ ਵੇਲੇ ਸ੍ਰੀ ਰਹਰਾਸਿ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਤਾਂ ਇਹੋ ਮੰਗ ਆਪਣੇ ਪ੍ਰਭੂ ਪ੍ਰਮਾਤਮਾ ਕੋਲੋ ਕੀਤੀ
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ
2747
« on: August 23, 2011, 10:32:58 AM »
ਇਹੋ ਕਾਰਣ ਸੀ ਕਿ ਕਾਜ਼ੀ ਨੂਰ ਮੁਹੰਮਦ ਵਰਗੇ ਕੱਟੜਪੰਥੀ ਅਤੇ ਜਾਨੂੰਨੀ ਇਤਿਹਾਸਕਾਰ, ਜੋ ਆਪਣੇ ਮੁਤੱਸਬ ਦੀ ਅੱਗ ਵਿੱਚ ਸਿੱਖਾਂ ਨੂੰ ਸਗ (ਭਾਵ ਕੁੱਤੇ) ਲਿਖਦਾ ਹੈ, ਉਹ ਵੀ ਇਹ ਗੱਲ ਕਹਿਣ ਲਈ ਮਜਬੂਰ ਹੋ ਗਿਆ ਕਿ: ਐ ਸੰਸਾਰ ਦੇ ਲੋਕੋ! ਇਹਨਾਂ ਸਿੱਖਾਂ (ਸਗਾਂ ਭਾਵ ਕੁਤਿਆਂ) ਨੂੰ ਕੁੱਤੇ ਨਾ ਆਖੋ, ਇਹ ਤਾਂ ਬੱਬਰ ਸ਼ੇਰ ਨੇ। ਜ੍ਹਿਨਾਂ ਦੀ ਬਰਾਬਰੀ ਸੰਸਾਰ ਦਾ ਕੋਈ ਮਨੁੱਖ ਨਹੀਂ ਕਰ ਸਕਦਾ, ਕਿਉਂਕਿ ਇਹ ਬੁਰੇ ਦਾ ਵੀ ਬੁਰਾ ਨਹੀਂ ਚਿਤਵਦੇ ਸਗੋਂ ਭਲਾ ਹੀ ਚਿਤਵਦੇ ਹਨ।”
ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਗੁੜ੍ਹਤੀ ਹੀ ਇਹ ਦਿੱਤੀ ਹੈ:
ਹਮ ਨਹੀ ਚੰਗੇ ਬੁਰਾ ਨਹੀਂ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥ (ਸੂਹੀ ਮਹਲਾ 1, ਪੰਨਾ 728)
ਮਹਾਨ ਫਿਲਾਸਫਰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਲਦੇ ਸੰਸਾਰ ਵਿੱਚ ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਪ੍ਰਚਾਰ ਲਈ ਦੌਰੇ ਕੀਤੇ ਅਤੇ ਹਜ਼ਾਰਾਂ ਮੀਲ ਪੈਦਲ ਸਫ਼ਰ ਤੈਅ ਕਰਕੇ ਠੱਗਾਂ, ਚੋਰਾਂ ਅਤੇ ਰਾਖਸ਼ ਬੁੱਧੀ ਵਾਲਿਆਂ ਨੂੰ ਸਰਬੱਤ ਦਾ ਭਲਾ ਕਰਨ ਦਾ ਢੰਗ ਸਮਝਾਇਆ। ਭਾਈ ਸਾਹਿਬ ਲਿਖਦੇ ਹਨ:
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ ॥ ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ ॥ ਬਾਬਾ ਭੇਖ ਬਣਾਇਆ ਉਦਾਸੀ ਦੀ ਰੀਤਿ ਚਲਾਈ ॥ ਚੜ੍ਹਿਆ ਸੋਧਣਿ ਧਰਤਿ ਲੁਕਾਈ ॥ (ਵਾਰ 1)
ਗਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਸਮਝਾ ਦਿੱਤੀ ਕਿ ਇਨਸਾਨ ਸਰਬੱਤ ਦੇ ਭਲੇ ਅਤੇ ਪਰਉਪਕਾਰੀ ਸੁਭਾਅ ਦਾ ਮਾਲਕ ਹੋਣਾ ਚਾਹੀਦਾ ਹੈ। ਪਰਉਪਕਾਰੀ ਸੁਭਾਅ ਵਾਲੇ ਸਮਾਜ ਦੀ ਸਿਰਜਣਾ ਲਈ ਇਨਸਾਨ ਵਿਦਿਆਵਾਨ ਹੋਣਾ ਚਾਹੀਦਾ ਹੈ ਕਿਉਂਕਿ “ਵਿਦਿਆ ਵੀਚਾਰੀ ਤਾਂ ਪਰਉਪਕਾਰੀ”। ਇਸੇ ਲਈ ਦੂਜੇ ਜਾਮੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਵਿਦਿਆ ਦੇ ਪ੍ਰਚਾਰ ਲਈ ਛੋਟੇ-ਛੋਟੇ ਬੱਚਿਆਂ ਦੀਆਂ ਕਲਾਸਾਂ ਲਗਾ ਕੇ ਪਰਉਪਕਾਰੀ ਬਣਨ ਲਈ ਸਾਡਾ ਮਾਰਗ ਦਰਸ਼ਨ ਕੀਤਾ। ਤੀਜੇ ਜਾਮੇ ਵਿੱਚ ਸਤਿਗੁਰੂ ਅਮਰਦਾਸ ਜੀ ਨੇ ਸਤੀ ਵਰਗੀ ਭੈੜੀ ਰਸਮ ਨੂੰ ਬੰਦ ਕਰਵਾਉਣ ਲਈ ਅਕਬਰ ਬਾਦਸ਼ਾਹ ਨੂੰ ਪ੍ਰੇਰਿਤ ਕਰਕੇ ਇਸਦੇ ਵਿਰੁੱਧ ਕਾਨੂੰਨ ਬਣਵਾਇਆ। ਅੱਜ ਬੇਸ਼ੱਕ ਇਸ ਦੇਸ਼ ਵਿੱਚ ਇਸ ਕਾਨੂੰਨ ਨੂੰ ਬਾਣਾਏ ਜਾਣ ਲਈ ਰਾਜਾ ਰਾਮ ਰਾਏ ਮੋਹਨ ਵਰਗੇ ਦੇ ਸੋਹਿਲੇ ਗਾਏ ਜਾ ਰਹੇ ਹਨ, ਪਰ ਸਰਬੱਤ ਦੇ ਭਲੇ ਵਾਲੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਗੁਰੂ ਅਮਰਦਾਸ ਜੀ ਨੇ ਇਹ ਗੱਲ 500 ਸਾਲ ਪਹਿਲਾਂ ਹੀ ਲਾਗੂ ਕਰਵਾ ਦਿੱਤੀ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਸਰਬੱਤ ਦੇ ਭਲੇ ਦੇ ਮਿਸ਼ਨ ਦੀਆਂ ਨੀਹਾਂ ਮਜਬੂਤ ਕਰਨ ਲਈ ਹੋਈ ਸੀ। ਅੱਗੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਅਤੇ ਪਹਿਲੀ ਜੰਗ ਦਾ ਕਾਰਣ ਹੀ ਇਹ ਸੀ ਕਿ:
ਤਿਨ ਕਾ ਬਾਜ਼ ਨਹੀਂ ਹਮ ਦੇਣਾ, ਤਾਜ਼, ਬਾਜ਼ ਤਿਨਕਾ ਸਭ ਲੈਣਾ ॥ ਰਾਜ ਦੇਸ਼ ਜੋ ਉਨਸੇ ਲੈ ਹੈਂ, ਗਰੀਬ ਅਨਾਥਨ ਕੋ ਸਬ ਦੇ ਹੈਂ ॥
ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਪਿੱਛੇ ਵੀ ਇਹੋ ਹੀ ਮਿਸ਼ਨ ਸੀ। ਕਾਜ਼ੀ ਅਬਦੁਲ ਵਾਹਦ ਵੋਹਰਾ ਨੇ ਪੁੱਛ ਕੀਤੀ ਸੀ ਕਿ “ਐ ਗੁਰੂ ਤੇਗ਼ ਬਹਾਦਰ ਪਹਿਲੇ ਜਾਮੇ ਵਿੱਚ ਜੰਝੂ ਪਾਉਣ ਦੇ ਵਿਰੁੱਧ ਅਤੇ ਹੁਣ ਜੰਝੂ ਲਾਹੁਣ ਦੇ ਵਿਰੁੱਧ, ਇਹ ਕੈਸਾ ਮਾਜਰਾ ਹੈ ? ਤਾਂ ਗੁਰੂ ਪਾਤਸ਼ਾਹ ਕਹਿਣ ਲੱਗੇ “ਕਾਜ਼ੀ ਸਾਹਿਬ ਉਦੋਂ ਜ਼ਬਰਦਸਤੀ ਪਾਇਆ ਜਾਂਦਾ ਸੀ ‘ਤੇ ਮੈਂ ਪਾਉਣ ਨਾ ਦਿੱਤਾ, ਹੁਣ ਜ਼ਬਰਦਸਤੀ ਲਾਹਿਆ ਜਾਂਦਾ ਹੈ ਅਤੇ ਮੈਂ ਲਾਹੁਣ ਨਹੀਂ ਦੇਣਾ ।”
ਸਰਬੱਤ ਦੇ ਭਲੇ ਲਈ ਦਸਮੇਸ਼ ਪਿਤਾ ਨੇ ਆਪਣੇ ਮਾਤਾ-ਪਿਤਾ, ਦਾਦਾ-ਪੜਦਾਦਾ, ਚਾਰੇ ਪੁੱਤਰ ਗੱਲ ਕੀ ਸਰਬੰਸ ਕੁਰਬਾਣ ਕਰ ਦਿੱਤਾ ਅਤੇ ਇਹ ਐਲਾਨ ਕਰ ਦਿੱਤਾ ਕਿ “ਮੈਂ ਦੇਸ਼, ਧਰਮ ਅਤੇ ਕੌਮ ਦਾ ਭਲਾ ਚਾਹੁੰਦਾ ਹਾਂ। ਗੁਰੂ ਨਾਨਕ ਦੇਵ ਜੀ ਵੱਲੋਂ ਉਲੀਕਿਆ ਮਿਸ਼ਨ ਹੀ ਮੇਰਾ ਮਿਸ਼ਨ ਹੈ।” ਅਕਾਲ ਪੁੱਰਖ ਵੱਲੋਂ ਗੁਰੂ ਪਾਤਸ਼ਾਹ ਜੀ ਦੀ ਡਿਊਟੀ ਹੀ ਇਹ ਲਗਾਈ ਸੀ:
ਧਰਮ ਚਲਾਵਣ ਸੰਤ ਉਭਾਰਨ, ਦੁਸਟ ਸਭਨ ਕੋ ਮੂਲ ਉਪਾਰਨ ॥
ਅਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਾਜੇ ਨਿਵਾਜੇ ਖਾਲਸੇ ਦੀ ਡਿਊਟੀ ਵੀ ਇਹ ਲਗਾ ਦਿੱਤੀ ਹੈ ਕਿ :
ਖ਼ਾਲਸਾ ਸੋਇ ਜੋ ਚੜੈ ਤੁਰੰਗ ॥ ਖ਼ਾਲਸਾ ਸੋਇ ਜੋ ਕਰੇ ਨਿੱਤ ਜੰਗ ॥ ਖ਼ਾਲਸਾ ਸੋਇ ਜੋ ਨਿਰਧਨ ਕੋ ਪਾਲੈ ॥ ਖ਼ਾਲਸਾ ਸੋਇ ਜੋ ਦੁਸਟ ਕੋ ਗਾਲੈ ॥
ਹੁਣ ਵੀ ਜਦ ਪਿੱਛੇ ਜਿਹਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ ਦਿਹਾੜੇ ਦੇ ਮੌਕੇ ਤੇ ਸਰਬ ਧਰਮ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਸਾਰੇ ਧਰਮਾ ਦੇ ਆਗੂ ਜਿੰਨ੍ਹਾਂ ਵਿੱਚ ਕ੍ਰਿਸ਼ਨ ਭਗਵਾਨ ਦੀ ਅੰਸ਼-ਬੰਸ ਵਿੱਚੋਂ ਵਾਸਤਵ ਗੋਸਵਾਮੀ, ਜੈਨ ਧਰਮ ਦੇ ਮੁੱਖੀ ਸ੍ਰੀ ਅਮਰਿੰਦਰ ਮੁਨੀ, ਇਸਲਾਮ ਧਰਮ ਦੇ ਮੁਲਾਨਾ ਸਿਰਗ਼ੁਲ ਹਸਨ ਕਾਜ਼ਮੀ, ਕ੍ਰਿਸਚੀਅਨ ਧਰਮ ਤੋਂ ਬਿਸ਼ਪ ਡੈਨਿਸ ਲਾਲ, ਯਹੂਦੀ ਧਰਮ ਤੋਂ ਇਜ਼ਾਦਿਲ ਇਸਾਕ ਮਾਲਕੀਰ ਆਦਿ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ ਸਨ ਤਾਂ ਸਾਰਿਆਂ ਨੇ ਸਾਂਝੇ ਰੂਪ ਵਿੱਚ ਇਹ ਗੱਲ ਪ੍ਰਵਾਨ ਕੀਤੀ ਸੀ ਕਿ “ਸਿੱਖ ਧਰਮ ਆਧੁਨਿਕ ਅਤੇ ਵੱਡਮੁਲੀਆਂ ਕੀਮਤਾਂ ਵਾਲਾ ਸਰਬ ਕਲਿਆਣਚਕਾਰੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨ ਵਾਲਾ ਧਰਮ ਹੈ।”
ਇਹੋ ਕਾਰਣ ਸੀ ਕਿ ਜਦੋਂ ਜੰਗਲਾਂ ਵਿੱਚ ਰਹਿੰਦੇ ਹੋਏ ਭੁੱਖੇ ਭਾਣੇ ਸਿੰਘਾਂ ਨੂੰ ਪਤਾ ਲੱਗਦਾ ਕਿ ਨਾਦਰ ਸ਼ਾਹ ਅਤੇ ਅਬਦਾਲੀ ਵਰਗੇ ਜਰਵਾਣੇ ਹਿੰਦੁਸਤਾਨ ਦੀਆਂ ਇੱਜ਼ਤ ਆਬਰੂ (ਬਹੁ-ਬੇਟੀਆਂ) ਨੂੰ ਬੰਦੀ ਬਣਾ ਕੇ ਜ਼ਬਰਦਸਤੀ ਲਿਜਾ ਰਹੇ ਹਨ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਬਾਬਾ ਦੀਪ ਸਿੰਘ ਜੀ ਵਰਗੇ ਮੁਦੱਈ ਸਿੰਘਾਂ ਨੇ ਅਬਦਾਲੀ ਉਪਰ ਹਮਲਾ ਕਰਕੇ, ਉਹਨਾਂ ਬੱਚੀਆਂ ਨੂੰ ਆਜ਼ਾਦ ਕਰਵਾ ਕੇ ਹੀ ਦਮ ਲੈਦੇ ਸਨ ।
ਉਸ ਸਮੇਂ ਸਰਬੱਤ ਦਾ ਭਲਾ ਮੰਗਣ ਵਾਲੇ ਇਹਨਾਂ ਸੂਰਬੀਰਾਂ ਜਾਂ ਮਰਜੀਵੜਿਆਂ ਲਈ ਇਹ ਕਹਾਵਤਾਂ ਮਸ਼ਹੂਰ ਚੁੱਕੀਆਂ ਸਨ :
“ਰੰਨ ਗਈ ਰੰਨ ਬਸਰੇ ਨੂੰ ਗਈ, ਵੇ ਮੋੜੀਂ ਬਾਬਾ ਕੱਛ ਵਾਲਿਆ ।”
ਜਾਂ
“ਬੂਹੇ ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸੰਗ ।”
ਅੱਜ ਭਾਵੇਂ ਕੱਟੜ ਅਤੇ ਮੁਤੱਸਬੀ ਵਿਚਾਰਧਾਰਾ ਵਾਲੇ ਲੋਕ ਇਹਨਾਂ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਪਿਆਰਿਆਂ ਦਾ ਬੁਰਾ ਹੀ ਲੋਚਦੇ ਹਨ, ਪਰ ਸਾਨੂੰ ਕੋਈ ਅਫਸੋਸ ਨਹੀਂ, ਕਿਉਂਕਿ ਬੁਰੇ ਨੂੰ ਸਭ ਬੁਰੇ ਅਤੇ ਭਲੇ ਨੂੰ ਸੱਭ ਭਲੇ ਹੀ ਦਿੱਸਦੇ ਹਨ। ਪਰ ਅਸੀਂ ਸਿੱਖ ਅਖਵਾਉਣ ਵਾਲੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਰਬੱਤ ਦੇ ਭਲੇ ਦਾ ਦਿੱਤਾ ਹੋਇਆ ਸੰਦੇਸ਼ ਹਮੇਸ਼ਾਂ ਯਾਦ ਰੱਖਣਾ ਹੈ ਅਤੇ ਜਦੋਂ ਵੀ ਅਰਦਾਸ ਕਰਨੀ ਹੈ ਤਾਂ ਇਹੀ ਅਰਦਾਸ ਕਰਨੀ ਹੈ :
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ
2748
« on: August 23, 2011, 10:28:57 AM »
Maaf karna ji ehh main khud nahi likhea (:
2749
« on: August 23, 2011, 10:27:01 AM »
Hmm Sahi keha
nale Jo aah chat wale Chat log paunde ne te ehna nu kaho ji ehh insert spoiler use karea karan
idde hi na Post kar dea karan
keoki idda forum wich gand pai reha
Loki gandia gandia gallan kadhde ne
te phir ohh topich har koi Open karda hai Kudi munda
idda kidda da parbhav pawega sade sabh te te pj
2750
« on: August 23, 2011, 10:18:46 AM »
Dekhlo Phir ji  : Crora di abadi aa  : Ehh kamm inna saukha nahi 1+1 = 11 karna bahut kujh karna paina ji
2751
« on: August 23, 2011, 10:13:00 AM »
Say WAHEGURU AND PRAISE THE LORD. Guru NANAK DEV JI
Threats I dont take, Fear I don't give;
I fight never first but to defend I'm always there; Because I'm A SIKH : A Soldier who is Saint at Heart.
I'm a SIKH soldier walking in peace, humble dust of HIS feet,dnt thnk my spirituality makes me weak coz earth wil shake if my kirpan speaks
I Love My TurBan and Its My Identity.
Turban – The unique outlook of a Sikh Turban – The protector of lovingly kept Kesh (unshorn hair) Turban – The Guru’s divine gift Turban – The pride of a Sikh Turban – The saint-soldier’s uniform Turban – The mark of valor Turban – The crown bestowed by the Guru Turban – The style of lions Turban – The honor of the Khalsa Turban – The most amazing piece of cloth Turban – The spirit of the brave Turban – The identity of a Gursikh Turban – The fierce pride in Sikhism Turban – The obedience of a Sikh Turban – The true love for the Guru displayed Turban – The way to identify a Sikh of the Guru Turban – The identification of the humble Turban – The portrayal of submission to Wahe Guru’s Will. Turban – The reminder to work for humanity Turban – The promise to stay faithful Turban – The self-esteem of a Sikh Turban – The desire for recognition as a Sikh Turban – The acceptance of Guru Granth Sahib as the final Guru body Turban – The lovingly and neatly tied cloth on the head of a Sikh PBF
2752
« on: August 23, 2011, 09:56:07 AM »
main we gurbani la lai :rabb:
waheguru waheguru
2753
« on: August 23, 2011, 09:55:13 AM »
Theek aa ji main dekhda !!
2754
« on: August 23, 2011, 09:51:19 AM »
Bai Ikali Tudi pa dewi :D: jiss nu gift dena ohde Green ainka la dewi  :
2755
« on: August 23, 2011, 09:49:59 AM »
Online inglish ??
kaun sikhau mainu
2756
« on: August 23, 2011, 09:48:49 AM »
yea sahi keha lado
Ehh te soch aa apni apni koi kidda sochda koi kidda sochda
Waise we ik bande di soch badlan naal kujh nahi hunda hunda Sab di soch badli jawe ta hi kujh baN sakda !!
2757
« on: August 23, 2011, 09:44:55 AM »
Dhannvad ji
hanji idde karde ne ajj kall de look
2758
« on: August 23, 2011, 09:36:38 AM »
ਨਫਰਤ ਨਾ ਕਰੀ, ਭਾਵੇ ਦੁਰ ਹੋ ਜਾਵੀ
ਬੇਵਫਾਈ ਨਾ ਕਰੀ, ਭਾਵੇ ਮਜਬੂਰ ਹੋ ਜਾਵੀ
2759
« on: August 23, 2011, 09:34:32 AM »
veer ji Ehh Janama kade nahi mange ga
ikk Pind wich ikk banda ehh mann lainda hai ta ohnu bakia ne ta nahi manan Lagg jana na
Jiwe kehnde ne
Pagla wich reh ke ik banda apne aap nu theek nahi dass sakda
Ithe ult hi aa Inne bandea nu ik banda pagal nahi keh sakda !!
ummed karda howanga tusi samjh gae howonge !! iss gall nu
2760
« on: August 23, 2011, 09:30:44 AM »
ਸਬ ਨਸ਼ੇਆਂ ਚੋਂ ਨਸ਼ੀਲਾ ਨਸ਼ਾ ਐ ਪੇਸੇ ਦਾ,ਜੋ ਪਲ ਵਿਚ ਮਿੱਤਰ ਗੈਰ ਬਣਾ ਹੀ ਦਿੰਦਾ ਐ
ਚੀਚੀ ਦੇ ਵਿੱਚ ਜੱਦ ਸੋਨੇ ਦੀ ਮੁੰਦਰੀ ਪੈ ਜਾਵੇ ਹਰ ਕੋਈ ਚਾਂਦੀ ਵਾਲਾ ਛੱਲਾ ਲਾ ਹੀ ਦਿੰਦਾ ਐ PBF
|