June 29, 2024, 06:27:25 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 33 34 35 36 37 [38] 39 40 41 42 43 ... 54
741


 :won:

742
Pics / pathe len jana aa te idda len jawo
« on: May 30, 2011, 09:57:16 AM »


 :D: :D: :D: :D: :D: :D:

743
Pics / ___lol-haha
« on: May 30, 2011, 08:20:36 AM »


 :D: :D: :D: :D: :D: :D: :D:

744
ਇੱਕ ਦਿਲ ਤੇ ਲੱਖ ਸਮਝਾਉਣ ਵਾਲੇ

ਜੇ ਸਮਝ ਨਾ ਆਵੇ ਤਾ ਕੀ ਕਰੀਏ

ਦਿਲ ਦਾ ਦਰਦ ਹੋਵੇ ਤਾ ਸਹਿ  ਲਈਏ

ਪਰ ਜੇ ਦਿਲ ਹੀ ਦਰਦ ਬਣ ਜਾਵੇ ਤਾ ਕੀ ਕਰੀਏ

ਜਿਹਨਾ ਨਾਲ ਸਾਡੀ ਦੁਨੀਆ ਸੀ

ਜੇ ਓਹੀ ਛੱਡ ਤੁਰ ਜਾਵੇ ਤਾ ਕੀ ਕਰੀਏ

ਅਸੀ ਅੱਜ ਵੀ ਰਾਹਾ ਤੱਕਦੇ  ਹਾਂ

ਪਰ ਉਹ ਰਾਹ ਭੁੱਲ ਜਾਵੇ ਤਾ ਕੀ ਕਰੀਏ

ਰਾਹ ਭੁੱਲ ਜਾਵੇ ਤਾ ਕੀ ਕਰੀਏ


745
Shayari / ਮੈਂ ਹੋਵਾ ਆਖਰੀ ਸਾਹਾ ਤੇ
« on: May 30, 2011, 08:01:21 AM »
ਮੇਰੇ ਜੁਰਮਾਂ ਦਾ ਰੱਬ ਐਸਾ ਫੈਂਸਲਾ  ਸੁਣਾਵੇ 

ਮੈਂ ਹੋਵਾ ਆਖਰੀ ਸਾਹਾ ਤੇ  ਉਹ  ਮਿਲਣ  ਲਈ  ਆਵੇ

ਮੇਰੇ ਸਿਨੇ ਉੱਤੇ  ਹੋਣ  ਜਖਮ ਹਜ਼ਾਰਾ

ਮੇਰਾ ਵੇਖ-ਵੇਖ ਹਾਲ  ਉਹਦੀ  ਅੱਖ ਭਰ ਆਵੇ

746
Shayari / ਮੈਂ ਰਹਿ ਗਿਆ ਦੁਨੀਆ 'ਚ
« on: May 30, 2011, 07:54:06 AM »
ਔਖੇ  ਵੇਲੇ ਇੱਕ ਇੱਕ ਕਰਕੇ ਸਾਰੇ ਤੁਰ ਗਏ

ਪੱਲਾ ਤੂੰ ਛੁਡਾ ਲਿਆ ਤਾ ਕੋਈ ਗੱਲ ਨਈ

ਮੈਂ ਰਹਿ ਗਿਆ ਦੁਨੀਆ 'ਚ ਮਜ਼ਾਕ ਬਣ ਕੇ

ਥੋੜਾ ਤੂੰ ਵੀ ਉਡਾ ਲਿਆ ਤਾਂ ਕੋਈ ਗੱਲ ਨਈ  :smile:

747
Shayari / ਠੋਕਰਾ
« on: May 30, 2011, 07:40:28 AM »
ਹੰਝੂਆ ਦੀ ਜਿੰਦਗੀ  ਰਹਿ ਗਈ ਆ

ਜੱਖਮਾ ਨੂੰ ਦਾਗ ਬਣਾ ਬੈਠੇ ਹਾਂ

ਪੱਥਰਾ ਦੀ ਪੂੱਜਾ ਕੀ ਕਰੀਏ

ਅਸੀਂ ਤਾ ਫੁੱਲਾ ਤੌ ਠੋਕਰਾ  `ਖਾ ਬੈਠੇ ਹਾਂ'
:Bye:

748
ਤੂੰ ਮੁੜ  ਕੇ ਭਾਵੇਂ ਟਕਰੇ  ਨਾ

ਤੂੰ ਮੁੜ  ਕੇ ਭਾਵੇਂ ਬੋਲੇ ਨਾ

ਤੂੰ ਵਿਛੜਣ ਲੱਗਿਆਂ ਬੋਲੀ  ਸੀ
 
ਓ ਫਿਕਰਾ ਯਾਰਾ ਕਾਫੀ ਏ

ਸਾਨੂੰ ਪੂਰੀ ਉਮਰ ਗੁਜ਼ਾਰਨ ਲਈ  ਤੇਰਾ ਇੱਕੋ ਲਾਰਾ ਕਾਫੀ ਹੈ
 
ਤੇਰਾ ਇੱਕੋ ਲਾਰਾ ਕਾਫੀ ਹੈ


749
Shayari / ਕਦੇ ਅੱਖੀਆਂ ਦੀ
« on: May 30, 2011, 07:25:47 AM »
ਕਦੇ ਅੱਖੀਆਂ ਦੀ ਤੱਕਣੀ  ਚੋ

ਕਦੇ ਮਿੱਠੇ ਮਿੱਠੇ ਬੋਲਾਂ ਚੋ

ਕਦੇ ਬੁੱਲੀਆ ਦੇ ਹਾਸੇ ਚੋ

ਛਣ ਛਣ ਕਰਦੇ ਛਣਦੇ  ਨੇ ਕੁਝ ਰਿਸ਼ਤੇ ਅਜੀਹੇ ਵੀ ਹੁੰਦੇ ਨੇ

ਜੋ ਬਿੰਨਾ  ਬਣਾਇਆਂ ਬਣਦੇ ਨੇ

750
Shayari / ਟੁੱਟਿਆ ਯਕੀਨ
« on: May 30, 2011, 07:09:52 AM »
ਟੁੱਟਿਆ ਯਕੀਨ  ਦੂਜੀ  ਬਾਰ ਨੀ  ਕਰਾਂਗੇ

ਹੁਣ ਪਹਿਲਾਂ ਵਾਂਗੂ  ਤੇਰਾ ਇੰਤਜਾਰ ਨੀ  ਕਰਾਂਗੇ

ਜਾ ਯਾਰਾ ਤੇਰੀਆ ਚਲਾਕੀਆ  ਨੇ ਮਾਫ਼

ਪਰ ਮੁੜਕੇ ਤੇਰਾ ਇਤਬਾਰ  ਨਹੀ ਕਰਾਂਗੇ   

751
Fun Time / Noor te _FaTeH_ Di Photo
« on: May 30, 2011, 03:52:41 AM »


 :D: :D: :D: :D: :D: :D: :D:

753
PJ Games / fev..p-j smiley's
« on: May 29, 2011, 09:57:47 AM »
apni apni fev p-j smiley Daso :hehe:


meri fev Te tusi samj hi gye hune :hehe: :huhh:

754
Shayari / ਡੁੱਬ ਰਹੇ ਪੰਜਾਬ ਨੂੰ
« on: May 29, 2011, 02:05:14 AM »
ਰਾਜਸਥਾਨ ਵਿਚੋਂ ਭੁੱਕੀ ਦੇ ਟਰੱਕ ਆਉਦੇ , ਪਾਕਿਸਤਾਨ ਵਿਚੋਂ ਆਉਦੀ ਹੈ ਸਮੈਕ


 ਇੱਕ ਪਾਸੇ ਕਰਜੇ ਦੇ ਮਾਰੇ ਪਏ ਨੇ ਜੱਟ , ਦੂਜੇ ਪਾਸੇ ਨਸ਼ੇ ਨੂੰ ਖਰੀਦ ਦੇ ਬਲੈਕ


 ਉੱਚੇ ਆਹੁਦਿਆ ਤੇ ਸੁੱਤੇ ਸਰਦਾਰਾ ਨੂੰ ਜਗਾਉਣ ਵਾਲਾ ਕੋਈ ਨਾ


 ਨਸ਼ਿਆ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ

755
ਯਾਰ ਰੁੱਸੇ ਤਾ ਰੱਬ ਰੁੱਸੇ

 ਯਾਰ ਦੇ ਗੁਨਾਹਾਂ ਦਾ ਹਿਸਾਬ ਨਹੀਂ ਲਗਾਈਦਾ

 ਯਾਰ ਦਾ ਦਿਦਾਰ ਜੇ ਸਾਹਾਂ ਦਾ ਸਹਾਰਾ ਹੋਵੇ

 ਛੋਟੀ ਛੋਟੀ ਗੱਲ ਦਾ ਬੁਰਾ ਨੀ ਮਨਾਈਦਾ

756
ਸ਼ਿਕਾਰੀ ਸੁੱਟਦਾ ਜਦ ਜਾਲ ਪੰਛੀਆਂ ਤੇ ਹਾਏ

 ਉੱਡ ਮੋਰ ਜਾਵੇ ਬੜਾ ਦੁੱਖ ਲੱਗਦੈ

 ਹੋ ਗੁੱਡੀ ਜਦ ਅਸਮਾਨੀ ਚੜੀ ਹੋਵੇ ਹਾਏ

 ਟੁੱਟ ਡੋਰ ਜਾਵੇ ਬੜਾ ਦੁੱਖ ਲੱਗਦੈ

 ਕੀਤੀ ਮਿਹਨਤਾਂ ਨਾਲ ਕਮਾਈ ਹੋਵੇ ਹੋ…..
 
ਲੁੱਟ ਚੋਰ ਜਾਵੇ ਬੜਾ ਦੁੱਖ ਲੱਗਦੈ,
 
ਬੜੀ ਮੁਸ਼ਕਲਾਂ ਨਾਲ ਯਾਰ ਬਣਾਈਆ ਹੋਵੇ
 
ਲੈ ਕੋਈ ਹੋਰ ਜਾਵੇ ਬੜਾ ਦੁੱਖ ਲੱਗਦੈ… ਤੇਰੇ ਤੇ ਹੱਕ ਜਤਾ ਬੈਠੇ…
 
ਤੇਰੇ ਤੇ ਹੱਕ ਜਤਾ ਬੈਠੇ, ਹਰ ਸ਼ੈਅ ਤੋਂ ਵੱਧ ਕੇ ਚਾਹ ਬੈਠੇ..
 
ਇਹੋ ਗਲਤੀ ਸਾਡੀ ਹਾਏ..
 
ਇਹੋ ਗਲਤੀ ਸਾਡੀ ਸਾਰੀ ਜਿੰਦਗੀ ਲੈ ਬੈਠੀ..
 
ਜਾ ਨੀ ਝੂਠੀਏ…
 
ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ…
 
ਜਾ ਨੀ ਝੂਠੀਏ…ਝੂਠੀ ਤੇਰੀ ਯਾਰੀ ਲੈ ਬੈਠੀ…
 
ਜਾ ਨੀ ਝੂਠੀਏ…..
ਫੁਲਾਂ ਵਰਗੀਏ ਵਿਚੋਂ ਨਿਕਲੀ ਖਾਰਾਂ ਵਰਗੀ ਤੂੰ…੨
 
ਦਿਲ ਤੇ ਮਾਰੀ ਇਕੋ ਸੱਟ ਹਜ਼ਾਰਾਂ ਵਰਗੀ ਤੂੰ,
 
ਹਜ਼ਾਰਾਂ ਵਰਗੀ ਤੂੰ…
 
ਕੀਤੀ ਜੋ ਤੂੰ..
 
ਕੀਤੀ ਜੋ ਤੂੰ ਸਾਡੇ ਨਾਲ….੨ ਗੱਦਾਰੀ ਲੈ ਬੈਠੀ…
 
ਜਾ ਨੀ ਝੂਠੀਏ…
 
ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ…
 
ਜਾ ਨੀ ਝੂਠੀਏ…ਝੂਠੀ ਤੇਰੀ ਯਾਰੀ ਲੈ ਬੈਠੀ…
 
ਜਾ ਨੀ ਝੂਠੀਏ…..


ਤੇਰੀ ਖਾਤਰ ਥਾਂ ਥਾਂ ਵੈਰ, ਸਹੇੜੇ ਦੁੱਖਦੇ ਨੇ…੨
 
ਆਪਣੇ ਪਿੰਡ ਤੋਂ ਸ਼ਹਿਰ ਤੇਰੇ ਦੇ ਗੇੜੇ ਦੁੱਖਦੇ ਨੇ…
 
ਗੇੜੇ ਦੁੱਖਦੇ ਨੇ…
 
ਕੁੱਝ ਨਾ ਖੱਟਿਆ..
 
ਕੁੱਝ ਨਾ ਖੱਟਿਆ, ਐਵੇਂ ਖੱਝਲ ਖੁਆਰੀ ਲੈ ਬੈਠੀ…
 
ਜਾ ਨੀ ਝੂਠੀਏ…
 
ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ…
 
ਜਾ ਨੀ ਝੂਠੀਏ…ਝੂਠੀ ਤੇਰੀ ਯਾਰੀ ਲੈ ਬੈਠੀ…
 
ਜਾ ਨੀ ਝੂਠੀਏ…..
 

ਪੁਰੇ ਸਿਖਰ ਚੜਾ ਕੇ ਤੋੜੇ, ਆਪ ਯਾਰਨੇ ਨੀ…੨
 
ਚੀਮਾ ਨੂੰ ਤੇਰਾ ਨਾਂ ਲੈ ਲੈ ਕੇ, ਸਭ ਮਾਰਨ ਤਾਅਨੇ ਨੀ…
 
ਮਾਰਨ ਤਾਅਨੇ ਨੀ…
 
ਬੇਕਦਰੇ ਤੇਰੀ.. ਬੇਕਦਰੇ ਤੇਰੀ ਝੂਠੀ ਹਾਏ…
 
ਸਾਨੂੰ ਤੇਰੀ ਝੂਠੀ ਦਾਅਵੇਦਾਰੀ ਲੈ ਬੈਠੀ…
 
ਜਾ ਨੀ ਝੂਠੀਏ…
 
ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ…
 
ਜਾ ਨੀ ਝੂਠੀਏ…ਝੂਠੀ ਤੇਰੀ ਯਾਰੀ ਲੈ ਬੈਠੀ…
 
ਜਾ ਨੀ ਝੂਠੀਏ…..

757
Shayari / ਸਾਨੂੰ ਪਤਾ ਅਸੀ
« on: May 28, 2011, 11:17:22 AM »
  ਸਾਨੂੰ ਪਤਾ ਅਸੀ ਲਾਇਕ ਨੀ ਕਿਸੇ ਦੀ ਯਾਰੀ ਦੇ
 
    ਤਾਂਹਿਓ ਤਾਂ ਹਰ ਪਾਸਿਓ ਜਾਂਦੇ ਹਮੇਸ਼ਾ ਨਕਾਰੀ ਦੇ
 
    ਸਾਡੀ ਚੁੱਪ ਹੀ ਸਾਡੀ ਬਦਨਾਮੀ ਦਾ ਕਾਰਣ ਬਣੀ
 
    ਤਾਂਹਿਓ ਤਾਂ ਸਿਰ ਹਰ ਇਲਜਾਮ ਧੌਖੇਦਾਰੀ ਦੇ
 
    ਇਕਲੇ ਆਏ.. ਇਕਲੇ ਜਾਣਾ ਹੁਣ ਏ ਸੌਚ ਕੇ ਪਲ ਗੁਜਾਰੀ ਦੇ
 
    ਕੁਝ ਤਾਂ ਸਾਨੂੰ ਛੱਡ ਚੁਕੇ.. ਕੁਝ ਛੱਡਣ ਦੀ ਵਿਚ ਤਿਆਰੀ ਦੇ 

758
ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ

 ਸਾਨੂੰ ਕੀਤਾ ਤੂੰ ਹੀ ਬਰਬਾਦ ਅੱੜੀਏ

 ਸਾਡੇ ਜਿੰਦਗੀ ਦੇ ਹਾਸੇ ਖੋਹ ਕੇ

 ਹੁਣ ਫਿਰਨੀ ਏ ਤੂੰ ਅਬਾਦ ਅੱੜੀਏ

 ਭਾਵੇ ਦਿਲ ਗਮਾਂ ਦਾ ਕੈਦੀ ਬਣਿਆ

ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੱੜੀਏ
 
ਅੱਜ ਦੇਖ ਕੇ ਮੈਨੂੰ ਪਾਸਾ ਵੱਟਨੀ ਏ
 
ਇਕ ਦਿਨ  ਫ਼ਤਿਹ ਨੂੰ ਮਿਲਣ ਲਈ ਮੰਗੇ ਗੀ ਫਰਿਆਦ ਅੱੜੀਏ

759
ਸਾਨੂੰ ਤੱਪਦੀ ਦੁਪਹਿਰ ਹੀ ਚੰਗੀ
 ਜੋ ਸਵੇਰ ਸ਼ਾਮ ਦਾ ਮੇਲ ਕਰਾਏ
 ਚੜਿਆ ਜੋ ਉਸ ਢਲਣਾ ਵੀ ਹੈ
 ਇਸ ਗਲ ਦਾ ਅਹਿਸਾਸ ਕਰਾਏ
 
 ਸਾਨੂੰ ਤਾਂ ਬਸ ਵੈਰੀ ਚੰਗਾ
 ਜੋ ਹਰਦਮ ਸਚਾ ਵੈਰ ਕਮਾਏ
 ਈਮਾਨ ਵੀ ਬੇਈਮਾਨ ਹੋ ਸਕਦਾ
 ਇਸ ਗਲ ਦਾ ਭਰਮ ਮਿਟਾਏ
 
 ਸਾਨੂੰ ਤਾਂ ਬਸ ਵਿਛੋੜਾ ਚੰਗਾ
 ਜੋ ਮਿਲਣ ਦੀ ਆਸ ਜਗਾਏ
 ਮਿਲ ਕੇ ਕਿਤੇ ਵਿਛੜ ਨਾ ਜਾਈਏ
 ਇਸ ਡਰ ਨੂੰ ਦੂਰ ਭਜਾਏ
 
 ਸਾਨੂੰ ਤਾਂ ਬਸ ਹਨੇਰਾ ਚੰਗਾ
 ਜੋ ਸਭ ਕੁਛ ਵਿੱਚ ਛੁਪਾਏ
 ਕੀ ਊਚ ਨੀਚ ਤੇ ਭੈੜਾ ਚੰਗਾ
 ਇਸ ਗਲ ਦਾ ਫਰਕ ਮਿਟਾਏ
 
 ਸਾਨੂੰ ਤਾਂ ਬਸ ਝੂਠ ਹੀ ਚੰਗਾ
 ਜੋ ਸਚ ਨੂੰ ਵੀ ਜੀਵਾਏ
 ਸਚ ਨੂੰ ਜੇਕਰ ਸਚ ਨਾ ਮਿਲੇ
 ਬਿਨ ਜੀਵਿਆਂ ਮਰ ਜਾਏ

760
Shayari / ਸਾਨੂੰ ਕਰ ਕਰ ਚੇਤੇ
« on: May 28, 2011, 10:44:48 AM »
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ

 ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

 ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ

 ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ

 ਪਰ ਉਹਨਾਂ ਯਾਦਾਂ ਦੀ ਅੱਗ ‘ਚ ਤੂੰ ਵੀ ਸੜਦੀ ਹੋਵੇਂਗੀ

 ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

 ਜਿਥੇ ਬੈਠਕੇ ਇਕਠੇ ਕਦੇ ਹੱਸਦੇ ਸੀ ਹੁੰਦੇ

 ਇਕ ਦੂਜੇ ਤਾਂਈ ਹੀਰ ਰਾਂਝਾ ਦੱਸਦੇ ਸੀ ਹੁੰਦੇ

 ਹੁਣ ਉਹਨਾਂ ਰਾਹਵਾਂ ਤੇ ਕਿੰਝ ਪੈਰ ਧਰਦੀ ਹੋਵੇਂਗੀ

 ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

 ਜੇ ਨੀ ਕੀਤੀ ਬੇਵਫਾਈ, ਤੈਥੋਂ ਵਫਾ ਵੀ ਨਾ ਹੋਈ

 ਜੀਹਦੀ ਐਡੀ ਸੀ ਸਜ਼ਾ, ਸਾਥੋਂ ਖਤਾ ਵੀ ਨਾ ਹੋਈ

 ਹੁਣ ਮੇਰੇ ਵਾਂਗੂੰ ਤੁੰ ਵੀ ਨਿਤ ਮਰਦੀ ਹੋਵੇਂਗੀ

 ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

 
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ

 ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

Pages: 1 ... 33 34 35 36 37 [38] 39 40 41 42 43 ... 54