June 30, 2024, 02:53:38 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 20 21 22 23 24 [25] 26 27 28 29 30 ... 54
481
Fun Time / ਅਕਲ TE ਰਫਲ
« on: August 08, 2011, 10:23:37 AM »
ਫੌਜੀ ਦੀ 'ਫੌਜ' 'ਚ' ਜਾਦੇ ਦੀ ""ਅਕਲ ਖੋ ਲੈਦੇ ਆ
""ਤੇ ਆਉਣ '"ਲੱਗੇ ਦੀ ""ਰਫਲ ਖੋ ਲੈਦੇ ਆ


 :loll: :loll:

482
Shayari / ਖਾਮੋਸ਼ ਰਾਤ
« on: August 08, 2011, 10:14:26 AM »
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ,ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ,

ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ,ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ

483
Shayari / ਚੰਗੇ ਮਾੜੇ ਦੀ
« on: August 08, 2011, 09:57:28 AM »
ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ

ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ

ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ

ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ

484
Religion, Faith, Spirituality / ਇਤਿਹਾਸਕ ਪੱਤਰ
« on: August 08, 2011, 09:24:54 AM »
ਇਤਿਹਾਸਕ ਪੱਤਰ ਸੰਤ ਭਿੰਡਰਾਵਾਲਿਆਂ ਵੱਲੋਂ ਇੰਦਰ ਗਾਂਧੀ ਨੂੰ ਦੇ ਨਾਂ ਖੱਤ
November 10, 2009 01:00:00 am

ਕਈਆ ਲਈ ਉਹ ਨਫ਼ਰਤ ਫੈਲਾਉਣ ਵਾਲਾ ਸੀ , ਕਈਆਂ ਲਈ ਮਸੀਹਾ ਸੀ , ਪਰ ਸਾਰਿਆਂ ਲਈ ਉਹ ਵੱਡਾ ਬੰਦਾ ਸੀ । ਜਦੋਂ 6 ਜੂਨ , 1984 ਦੀ ਸਵੇਰ ਨੂੰ ਅਕਾਲ ਤਖਤ ਦੇ ਮਲਬੇ ਵਿੱਚੋਂ ਸ: ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲਾਸ਼ ਮਿਲੀ ਤਾਂ ਉਸ ਦੇ ਪੈਰੋਕਾਰਾਂ ਨੇ ਇਹ ਮੰਨਣ ਤੋਂ ਨਾਂਹ ਕਰ ਦਿੱਤੀ ਕਿ ਉਹ ਮਾਰਿਆ ਗਿਆ ਸੀ । ਭਾਵੇਂ ਭਾਰਤੀ ਫੌਜ ਹਰਿਮੰਦਰ ਸਾਹਿਬ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਚੁੱਕੀ ਸੀ । ਫਿਰ ਵੀ ਪੰਜਾਬ ਦੇ ਪਿੰਡਾਂ ‘ਚ ਇਹ ਅਫ਼ਵਾਹਾ ਫੈਲੀਆਂ ਹੋਇਆ ਸਨ ਕਿ ਭਿੰਡਰਾਂਵਾਲਾ ਬਚ ਨਿਕਲ ਗਿਆ ਹੈ ਅਤੇ ਢੁਕਵੇ ਸਮੇਂ ‘ਤੇ ਖਾਲਿਸਤਾਨ ਲਈ ਲਹਿਰ ਦੀ ਅਗਵਾਈ ਕਰਨ ਲਈ ਅੱਗੇ ਆਵੇਗਾ । ਇਹ ਖ਼ਤ ਭਿੰਡਰਾਂਵਾਲੇ ਨੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਇੰਦਰਾ ਨੂੰ ਲਿਖਿਆ ਸੀ।
19 ਫਰਵਰੀ, 1983 ,ਅੰਮ੍ਰਿਤਸਰ ,
 ਇੱਕ  ਓਂਕਾਰ ਸਤਿਗੁਰੂ ਪ੍ਰਸਾਦਿ
ਉਸ ਕਿਰਪਾਨ ਖੰਡਾ ਖੜਗ, ਤੁਪਕ ਤਬਰ ਔਰ ਤੀਰ
ਸਫੀ ਸਰੋਬੀ ਸਾਥੀ ਯਹੀ ਹਮਾਰੇ ਪੀਰ
ਸਿਆਸੀ ਪੱਖ ਤੋਂ ਭਾਰਤ ਦੀ ਮੁੱਖ ਨੁਮਾਇੰਦਾ ਬੀਬੀ ਇੰਦਰਾ ਜੀ ,
ਮੈ ਆਪਣੇ ਕੁਝ ਵਿਚਾਰ ਪ੍ਰਗਟਾ ਰਿਹਾ ਹਾਂ , ਜਿਹੜੇ ਇਸ ਚਿੱਠੀ ਰਾਹੀਂ ਤੁਹਾਡੇ ਬੋਲੇ ਕੰਨਾਂ ਤੱਕ ਪਹੁੰਚਣਗੇ । ਸਿੱਖਾਂ ਖਿਲਾਫ਼ ਕੀਤੀਆਂ ਗਈਆਂ ਵਧੀਕੀਆਂ ਬਾਰੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੇਗੀ । ਇੰਨ੍ਹਾਂ ਵਧੀਕੀਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਕੀਤਾ ਹੈ। ਇਸ ਖ਼ਤ ਵਿੱਚ ਜਿਸ ਕਿਸਮ ਦੀ ਭਾਸ਼ਾ ਵਰਤੀ ਗਈ ਹੈ, ਉਸ ਨਾਲ ਸ਼ਾਇਦ ਤੁਹਾਡੇ ਬੋਲੇ ਕੰਨ ਵੀ ਸੁਣਨ ਲੱਗ ਪੈਣ । ਤੁਹਾਡੇ ਬੋਲੇਪਣ ਨੂੰ ਦੂਰ ਕਰਨ ਲਈ ਮੈਂ ਇਸ ਪੱਤਰ ‘ਚ ਆਪਣੀਆਂ ਭਾਵਨਾਵਾਂ ਪ੍ਰਗਟਾਉਣੀਆਂ ਚਾਹੁੰਦਾ ਹਾਂ। ਇਸ ਨੂੰ ਜ਼ਰਾ ਧਿਆਨ ਨਾਲ ਪੜ੍ਹਿਓ ।
ਹਿੰਦੂਆਂ ਨਾਲ ਸਬੰਧਤ ਲਾਲਾ ਜਗਤ ਨਰਾਇਣ ਦੀ ਮੌਤ ਦੀ ਜਾਂਚ ਤਿੰਨ ਦਿਨਾਂ ਵਿੱਚ ਹੀ ਪੂਰੀ ਹੋ ਗਈ ।ਇਹ ਮੇਰੀ ਗ੍ਰਿਫ਼ਤਾਰੀ ਦੇ ਵਰੰਟਾਂ ਤੋਂ ਸਾਬਤ ਹੁੰਦਾ ਹੈ। ਪਰ ਸਿੱਖਾਂ ਦੇ ਗੁਰੂ ਦੇ ਕਾਤਲਾਂ , ਸਿੱਖਾਂ ਦੀ ਸੰਪਤੀ ਨੂੰ ਨਸ਼ਟ ਕਰਨ ਵਾਲਿਆਂ ਅਤੇ ਚੰਦੋ ਕਲਾਂ ਵਿੱਚ ਸਿਖਾਂ ਦੀ ਤਿੰਨ ਲੱਖ ਰੁਪਏ ਦੀ ਸੰਪਤੀ ਲੁੱਟਣ ਵਾਲਿਆਂ ਖਿਲਾਫ਼ ਜਾਂਚ ਇੱਕ ਅਫਸਰ ਦੀ ਰਿੱਟ ‘ਤੇ ਰੋਕ ਦਿੱਤੀ , ਅਖੇ ਇਹ ਮਾਮਲਾ ਸਿੱਖ ਜੱਜ ਕੋਲ ਹੈ । ਮੇਰਾ ਕੇਸ ਹਿੰਦੂ ਜੱਜ ਕੋਲ ਪੇਸ਼ ਕੀਤਾ ਗਿਆ । ਇਹ ਤੁਹਾਡੇ ਬੋਲੇਪਣ ਦੀ ਉਦਾਹਰਣ ਹੈ, ਕਿਉਂਕਿ ਕਿਸੇ ਵੀ ਸਿੱਖ ਨੂੰ ਇਤਰਾਜ਼ ਨਹੀ ਸੀ ਕਿ ਮੇਰੇ ਕੇਸ ਦੀ ਜਾਂਚ ਇੱਕ ਹਿੰਦੂ ਜੱਜ ਨੂੰ ਕਿਉਂ ਸੌਪੀ ਗਈ ? ਹਿੰਦੀ ਸੂਬੇ ਲਈ ਕੋਈ ਹਿੰਦੂ ਜੇਲ੍ਹ ਨਹੀ ਗਿਆ , ਹਿੰਦੂ ਮੰਦਰ ਦੇ ਨਾਂ ‘ਤੇ ਟ੍ਰੇਨ ਦਾ ਨਾਂ ਰੱਖਣ ਬਦਲੇ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ । ਕੁਝ ਹਿੰਦੂ ਰੇਲਵੇ ਸਟੇਸ਼ਨਾ ਲਈ ਪਵਿੱਤਰ ਸ਼ਹਿਰ ਦਾ ਦਰਜਾ ਹਾਸਲ ਕਰਨ ਵਾਸਤੇ ਕਦੇ ਵੀ ਕੋਈ ਜੇਲ੍ਹ ਨਹੀਂ ਗਿਆ । ਨਾ ਹੀ ਹਿੰਦੂਆਂ ਨੂੰ ਕਿਸੇ ਹਿੰਦੂ ਚਿੰਨ੍ਹ ਦੀ ਰਾਖੀ ਲਈ ਬਲਿਦਾਨ ਦੇਣਾ ਪਿਆ । ਆਜ਼ਾਦੀ ਤੋਂ ਬਾਅਦ ਉਨ੍ਹਾਂ ਉਹ ਸਭ ਕੁਝ ਹਾਸਲ ਕੀਤਾ, ਜਿਹੜਾ ਉਨ੍ਹਾਂ ਦੇ ਧਰਮ ਅਨੁਸਾਰ ਫਿੱਟ ਬੈਠਦਾ ਸੀ । ਪਰ ਇਸ ਦੇ ਐਨ ਉਲਟ ਆਜ਼ਾਦੀ ਤੋਂ ਬਾਅਦ ਇੱਕ ਲੱਖ ਤੋਂ ਵਧੇਰੇ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੱਡੀ ਗਿਣਤੀ ‘ਚ ਸਿੱਖਾਂ ਨੇ ਪੰਜਾਬੀ ਸੂਬੇ , ਦਰਬਾਰ ਸਾਹਿਬ ‘ਚ ਟਰਾਸਮੀਟਰ ਲਗਾਉਣ , ਵੱਖਰੇ ਰਾਸ਼ਟਰ ਦੀ ਮੰਗ , ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਖ਼ਾਤਰ, ਸਿੱਖ ਚਿੰਨ੍ਹਾਂ ਨੂੰ ਪਹਿਨਣ ਦਾ ਅਧਿਕਾਰ ਹਾਸਲ ਕਰਨ ਲਈ ਬਲਿਦਾਨ ਦਿੱਤਾ। ਉਦੋਂ ਵੀ ਤੁਹਾਡੇ ਬੋਲੇ ਕੰਨਾਂ ਨੂੰ ਕੁਝ ਸੁਣਾਈ ਨਹੀਂ ਦਿੱਤਾ ।
ਸਿੱਖਾਂ ਨੂੰ ਪਹਿਲਾਂ ਹੀ ਹਾਕਮਾਂ ਦੇ ਜੁ਼ਲਮ ਦਾ ਸਾਹਮਣਾ ਕਰਨਾ ਪਿਆ , ਪਰ ਤੁਹਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਜਦੋਂ ਸਿੱਖਾਂ ਦਾ ਸਬਰ ਜਵਾਬ ਦੇ ਗਿਆ ਤਾਂ ਉਨ੍ਹਾਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੁਤਾਬਿਕ ਹਥਿਆਂਰਾਂ ਨਾਲ ਲੈਸ ਹੋ ਕੇ ਵਾਪਸੀ ਕੀਤੀ- ਜਦੋਂ ਸਾਂਤਮਈ ਹੱਲ ਦੇ ਸਾਰੇ ਢੰਗ ਖ਼ਤਮ ਹੋ ਜਾਂਦੇ ਹਨ ਤਾ ਫਿਰ ਹਥਿਆਰ ਚੁੱਕਣਾ ਹੀ ਆਖਰੀ ਬਦਲ ਬਚਦਾ ਹੈ (ਜਫ਼ਰਨਾਮਾ)।
ਪਰ ਸਾਡਾ ਹਾਲੇ ਹਥਿਆਰ ਚੁੱਕਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਪਰ ਜੇ ਇੰਝ ਹੀ ਸਿੱਖਾਂ ਨਾਲ ਅਨਿਆਂ ਜਾਰੀ ਰਹਿੰਦਾ ਹੈ ਤਾਂ ਇਹ ਹੋਰ ਸਹਿਣ ਨਹੀਂ ਕੀਤਾ ਜਾਵੇਗਾ , ਕਿਉਂਕਿ ਸਾਡਾ ਸਬਰ ਵੀ ਹੁਣ ਜਵਾਬ ਦੇ ਗਿਆ ਹੈ । ਅਸੀਂ ਲੰਮੇ ਸਮੇਂ ਤੋਂ ਸ਼ਾਂਤਮਈ ਰੁਖ ਅਪਣਾ ਕੇ ਵੇਖ ਲਿਆ ਹੈ । ਜਦੋਂ ਅਸੀਂ ਸਰਕਾਰ ਤੋਂ ਆਪਣੀਆ ਮੰਗਾਂ ਮਨਵਾਉਣ ਦੀ ਗੱਲ ਕਰਦੇ ਹਾਂ ਤਾਂ ਅਸੀ ਕਹਿੰਦੇ ਹਾਂ ਕਿ ਹਰੇਕ ਹਿੰਦੂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਵਿੱਚ ਵਿਸ਼ਵਾਸ਼ ਰੱਖਣ ਦਾ ਪੂਰਨ ਅਧਿਕਾਰ ਹੈ। ਅਸੀਂ ਅਜਿਹੇ ਹਰੇਕ ਹਿੰਦੂ ਨੂੰ ਇੱਕ ਭਰਾ ਵਾਂਗ ਵੇਖਦੇ ਹਾਂ । ਇਸੇ ਤਰ੍ਹਾਂ ਇੱਕ ਮੁਸਲਮਾਨ ਤੇ ਇੱਕ ਸਿੱਖ ਨੂੰ ਵੀ ਆਪੋ- ਆਪਣੇ ਧਰਮ ਵਿੱਚ ਪੂਰਨ ਹੋਣਾ ਚਾਹੀਦਾ ਹਹੈ। ਇਹ ਪਾਠ ਅਸੀਂ ਪੜ੍ਹਾਉਂਦੇ ਹਾਂ। ਫਿਰ ਭਲਾ ਅਜਿਹੇ ਵਿਅਕਤੀ ਨੂੰ ਇੱਕ ਅਤਿਵਾਦੀ ਕਹਿਣਾ ਕਿੱਥੋਂ ਤੱਕ ਸਹੀ ਹੈ?
ਸਿੱਖ ਦੀ ਇੱਜ਼ਤ ਰੋਲਣਾ , ਇੱਕ ਸਿੱਖ ਦੇ ਮੂੰਹ ਤੰਬਾਕੂ ਪਾਉਣਾ ਅਤੇ ਉਸ ‘ਤੇ ਥੁੱਕਣਾ , ਸਰੀਰਕ ਅੰਗਾਂ ‘ਤੇ ਜਖ਼ਮ ਕਰਕੇ ਉਨ੍ਹਾਂ ‘ਤੇ ਲੂਣ ਪਾਉਣਾ , ਸਿੱਖਾਂ ਦੇ ਘਰਾਂ ਨੂੰ ਸਾੜਨਾ , ਸਿੱਖ ਕੁੜੀਆਂ ‘ਤੇ ਝੂਠੇ ਇਲਜ਼ਾਮ ਲਗਾਉਣਾ , ਸਿੱਖ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ‘ਚ ਮਾਰਨਾ ਆਦਿ ਵਰਗੀਆਂ ਘਟਨਾਵਾਂ ਦਾ ਇੱਥੇ ਜਿ਼ਕਰ ਕਰਨਾ ਜਰੂਰੀ ਹੈ। ਇਸ ਖਤ ਵਿੱਚ ਸਭ ਕੁਝ ਸੰਖੇਪ ਵਿੱਚ ਲਿਖਿਆ ਗਿਆ ਹੈ। ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਮੈਂ ਤੁਹਾਨੂੰ ਸਿੱਖਾਂ ਖਿ਼ਲਾਫ ਹੁੰਦੇ ਵਿਤਕਰੇ ਬਾਰੇ ਵਿਸਥਾਰ ਸਹਿਤ ਦੱਸਾਂਗਾ ।
ਜਰਨੈਲ ਸਿੰਘ ਖਾਲਸਾ

485
Shayari / ਕਸੂਰ ਕੋਈ ਨਾ
« on: August 08, 2011, 09:06:09 AM »
ਇਹਨਾਂ ਚੰਨ ਤਾਰਿਆਂ ਦਾ ਕਸੂਰ ਕੋਈ ਨਾ

ਸਾਡੀ ਕੁੰਡਲੀ ’ਚ ਰਾਹੂ ਕੇਤੂ ਆਏ ਹੋਏ ਨੇ

ਜਿਹੜੇ ਸੋਹਣੇ ਯਾਰੋ ਸਾਡੇ ਦਿਲ ਭਾ ਜਾਂਦੇ ਨੇ

ਜਾਂ ਉਹਨਾਂ ਦੇ ਨਖਰੇ ਨੀ ਮਾਣ ,ਜਾਂ ਉਹ ਆਪਣੀ ਜਿੰਦ ਕਿਸੇ ਹੋਰ ਦੇ ਲੇਖੇ ਲਾ ਜਾਂਦੇ ਨੇ

486
Shayari / ਸੱਚ__
« on: August 08, 2011, 09:03:14 AM »
ਪੰਡ ਝੂਠ ਦੀ ਚੁੱਕੀ ਫਿਰਦੇ, ਕੀ ਕੀ ਕੁਫ਼ਰ ਤੋਲਦੇ ਨੇ

ਕਸਮਾਂ ਖਾਕੇ ਵੀ ਲੋਕੀ ਕਿਹੜਾ ਸੱਚ  ਬੋਲਦੇ ਨੇ

487
Pics / laado rani
« on: August 08, 2011, 08:46:19 AM »



. :hehe: .

488
Shayari / ਸ਼ਾਨ
« on: August 08, 2011, 08:41:11 AM »
ਧਰਤੀ ਅਨੰਦਪੁਰ ਸਾਹਿਬ ਦੀਏ ਤੈਨੂੰ ਲਖ ਵਾਰੀ ਪ੍ਰਣਾਮ
ਜਿੱਥੇ ਦਸਵੇਂ ਸਤਿਗੁਰ ਜੀ ਨੇ, ਸਾਜਿਆ ਪੰਥ ਮਹਾਨ

ਦੱਬੇ ਕੁਚਲੇ ਲੋਕਾਂ ਅੰਦਰ, ਹੋਇਆ ਨਵਾਂ ਉਜਾਲਾ
ਇੱਕ ਨਵਾਂ ਇਤਿਹਾਸ ਬਣ ਗਿਆ, ਦਿਵਸ ਵਿਸਾਖੀ ਵਾਲਾ

ਪੰਥ ਵਿਲੱਖਣ ਸਾਜਿਆ ਸਤਿਗੁਰ, ਜਾਣੇ ਦੁਨੀਆ ਸਾਰੀ
ਕੱਲ੍ਹਾ ਕੱਲ੍ਹਾ ਸਿੰਘ ਪੈਂਦਾ ਏ, ਲੱਖਾਂ ਉੱਤੇ ਭਾਰੀ

ਜਾਤ ਪਾਤ ਤੇ ਊਚ ਨੀਚ ਦਾ, ਦਾਤਾ ਭੇਦ ਮਿਟਾਇਆ
ਚਾਰ੍ਹੇ ਵਰਣ ਬਰਾਬਰ ਜਿਸ ਵਿੱਚ, ਐਸਾ ਪੰਥ ਸਜਾਇਆ

ਹੱਕ ਸੱਚ ਦਾ ਰਾਖਾ ਇਹ ਮਜਲੂਮਾਂ ਖਾਤਰ ਲੜਦਾ
ਰਣ ਤੱਤੇ ਵਿੱਚ ਇਸਦੇ ਸਾਹਵੇਂ, ਦੁਸ਼ਮਣ ਨਾ ਕੋਈ ਖੜ੍ਹਦਾ

ਸਿੱਖ ਕੌਮ ਵਿੱਚ ਜਨਮ ਲਿਆ ਮੈਂ, ਬੜਾ ਹੈ ਇਸਦਾ ਮਾਣ
ਜੁਗਾਂ ਜੁਗਾਂ ਤਕ ਰੱਬਾ, ਇਸਦੀ ਉੱਚੀ ਰੱਖੀਂ ਸ਼ਾਨ

489
Shayari / ਜਖਮ
« on: August 08, 2011, 07:23:33 AM »
ਖੂਨ ਦੀ ਹਰ ਬੂਂਦ ਚੋ ਹੋਣੇ ਨੇ ਕਈ ਸਿਰ ਪੈਦਾ,ਜਾਲਮਾ ਤੈਥੋ ਨਾ ਕਦੀ ਸਿਂਘ ਮੁਕਾਏ ਜਾਣਗੇ
ਇਸ ਉਜਾੜੇ ਦੇ ਨਿਸ਼ਾ ਬੇਸ਼ੱਕ ਮਿਟਾ ਦੇ ਹਾਕਮਾ ,ਪਰ ਦਿਲਾ ਦੇ ਜਖਮ ਨਾ ਮਿਟਾਏ ਜਾਣਗੇ

490
Shayari / ਤਾਕਤ
« on: August 08, 2011, 07:16:02 AM »

 

    ਖੁੱਦਗਰਜ ਅੱਜ ਦੀ ਮਾਂ ,ਇਸ ਕਦਰ ਹੋ ਗਈ
  ਤੰਨ  ਕਬਰਿਸਤਾਨ ਬਣ ਗਿਆ ਕੁੱਖ ਕਬਰ ਹੋ ਗਈ
 
  ਆਦਮੀਂ ਚੋਂ ਅੱਜ ਕੱਲ ,ਇਨਸਾਨ ਮਨਫੀ ਹੋ ਗਿਆ
           ਗੱਲ ਇੱਕ ਨਹੀਂ ਇਹ ਹੁਣ ਤਾਂ ,ਨਗਰ ਨਗਰ ਹੋ ਗਈ
 
        ਕੋਈ ਪੁਛਦਾ ਨਾਂ ਅੱਜ ਕੱਲ ,ਓਹ ਰੁੱਖ ਨਾਲ ਕਾਹਤੋਂ ਲਟਕਿਆ
  ਰੈਲੀ ਨੇਤਾ ਦੀ ਪਹਿਲੇ ,ਪੰਨੇ ਦੀ ਖਬਰ ਹੋ ਗਈ
 
     ਜੇ ਭਗਤ ਸਿੰਘ ਹੁੰਦਾ ਤਾਂ , ਅੱਜ ਹਾਲਾਤ ਹੋਰ ਹੋਣੇ ਸੀ
        ਇਹ ਗਾਂਧੀਗਿਰੀ ਤਾਂ ਸਾਰੀ ,ਪੈਸੇ ਮਗਰ ਹੋ ਗਈ
 
     ਜੇ ਅਮੀਰਾਂ ਦੀ ਭੁੱਖ ਵਧੀ ,ਤਾਂ ਲੁੱਟਿਆ ਗਰੀਬਾਂ ਨੂੰ
 ਭੁੱਖ ਗਰੀਬ ਦੀ ਵਧੀ ,ਤਾਂ ਯਾਰੋ ਸਬਰ ਹੋ ਗਈ
   
    ਬਹੁਤੀ ਦੇਰ ਤੱਕ ,ਓਹ ਰਹਿੰਦੇ ਨਹੀਂ ਅਣਗੌਲਿਆਂ
       ਤਾਕਤ ਕਲਮ ਦੀ ਜਿਸ ਤਬਕੇ ,ਦੇ ਲੋਕਾਂ ਮਗਰ ਹੋ ਗਈ

 
 


491
Shayari / ਕਿਹੜੀ ਗੱਲੋਂ
« on: August 08, 2011, 07:06:57 AM »
ਨਾ ਕਿਸੇ ਦਾ ਦੇਣਾ ਮਿਤਰੋ, ਨਾ ਕਿਸੇ ਤੋਂ ਲੈਣਾ

ਫੇਰ ਕਿਹੜੀ ਗੱਲੋਂ ਦੁਨੀਆ ਤੇ, ਯਾਰੋ ਡਰ ਡਰ ਕੇ ਏ ਰਹਿਣਾ

492
Shayari / >ਸਿੱਖ<
« on: August 08, 2011, 07:06:12 AM »
ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ

ਓਸ ਕੌਮ ਨੂੰ ਸਦਾ ਇਤਿਹਾਸ ਪੁੱਜੇ, ਬਿਪਤਾ ਹੱਸਕੇ ਕੌਮ ਜੋ ਜਰ ਜਾਂਦੀ

ਸਿਰ ਦੇ ਸਰਦਾਰ ਕਹਾਏ ਆਪਾਂ, ਤਾਹੀਉਂ ਸਿਰੀ ਦਸਤਾਰਾਂ ਸੋਂਹਦੀਆਂ ਨੇ

ਤਾਹੀਉਂ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ, ਤਾਹੀਉਂ ਅਸਾਂ ਤੋਂ ਮੌਤ ਹੈ ਡਰ ਜਾਂਦੀ

ਝੁੱਕਣ  ਲਈ ਨਹੀ ਅੱਖੀਆਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ

ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ

493
Shayari / ਮਾਫ਼ੀ
« on: August 08, 2011, 06:50:44 AM »
ਜਾ ਤਾਂ ਖੰਗੀਏ ਨਾ , ਲੀਕੋ ਲੰਗੀਏ ਨਾ

ਮੱਥਾ ਲਾ ਲ਼ਿਆ ਜੇ ,ਤਾਂ  ਮਾਫ਼ੀ ਮੰਗੀਏ ਨਾ

494
Shayari / ਚੜ੍ਹੀ ਹਨੇਰੀ
« on: August 08, 2011, 06:38:22 AM »
ਅੱਜ ਦਿਸਿਆ ਆਪਣਾ ਆਪ ਮੈਨੂੰ ,ਸਭ ਪਾਪ ਤੇ ਪੁੰਨ ਵਿਚਾਰਦੇ ਨੂੰ

ਰਹਿ ਗਏ ਅਣਗੌਲੇ ਪੁੰਨ ਬੜ੍ਹੇ,ਸਜ਼ਾ ਮਿਲੀ ਹਰ ਪਾਪ ਨਿਤਾਰਦੇ ਨੂੰ

ਕਈ ਖੁਸ਼ੀਆ ਤੇ ਕੀ ਮਿਲਿਆ ਮੈਨੂੰ,ਸ਼ਿਕਵਿਆਂ ਸਿਰ ਉਮਰ ਗੁਜ਼ਾਰਦੇ ਨੂੰ

ਨਾ ਮੰਗ ਸਕਿਆ ਨਾ ਖੋਹ ਹੋਇਆ,ਉਮਰਾਂ ਲੰਘੀਆਂ ਹੱਕ ਮਾਰਦੇ ਨੂੰ

ਜਾਣਿਆ ਦਿਲਾ ਪੁੱਛਦਾ ਨਾ ਕੋਈ,ਚੜ੍ਹੀ ਹਨੇਰੀ 'ਚ ਦੀਵੇ ਬਾਲਦੇ ਨੂੰ

ਵੇਲਾ ਖੁੱਸ ਨਾ ਜਾਵੇ, ਮੈਨੂੰ ਡਰ ਲੱਗੇ,ਮੋਏ ਅਰਮਾਨਾ ਦਾ ਸਿਵਾ ਬਾਲਦੇ ਨੂੰ

ਹੁਣ ਤਾਂਘ ਜਿੱਤਣ ਦੀ ਹੈ ਇੱਕ ਵਾਰੀ,ਮੈਨੂੰ ਸਦੀਆਂ ਹੋਈਆਂ ਹਾਰਦੇ ਨੂੰ

495
Shayari / ਝੂਠੇ ਮੁਕਾਬਲਿਆਂ
« on: August 08, 2011, 06:33:29 AM »
ਅਸੀਂ ਮਰੇ ਸਾਂ ਝੂਠੇ ਮੁਕਾਬਲਿਆਂ ਵਿੱਚ,ਜ਼ੇਲ੍ਹਾਂ ਵਿੱਚ ਵੀ ਬਾਣੀ ਦਾ ਜਾਪ ਕੀਤਾ

ਪਰ ਅਸੀਂ ਪੰਥ ਵਿੱਚ ਗੰਗੂ ਨੀ ਰਹਿਣ ਦਿੱਤੇ,ਭਾਵੇਂ ਪੁੰਨ ਕੀਤਾ ਤੇ ਭਾਵੇਂ ਪਾਪ ਕੀਤਾ

ਜਿੱਥੇ ਮੁੱਕਦੀ ਝੂਠ ਫਰੇਬਾ  ਦੀ ,ਊਥੋ ਸ਼ੂਰੁ ਹੁਂਦੀ ਦਾਸਤਾਨ ਸਾਡੀ

ਸਾਡੇ ਲੜਦਿਆ ਲੜਦਿਆ ਸਿਰ ਲਹਿ ਗਏ ,ਫਿਰ ਵੀ ਜਿਸਮ ਤੌ ਗਈ ਨਾ ਜਾਨ ਸਾਡੀ

ਓਹ੍ਹ ਹੁੰਦਾ  ਰਿਹਾ ਹੈ ਡੱਕਰੇ ਜਿਸਮ ਸਾਡਾ ,ਫਿਰ ਵੀ ਸੀ ਨਾ ਕਿਹਾ ਜੂਬਾਨ ਸਾਡੀ

ਮਰਨ ਵਾਸਤੇ ਅਪਨੀ ਅਣਖ ਪਿਛੇ ,ਰੀਤ ਰਹੀ ਹੈ ਸਦਾ ਜਵਾਨ ਸਾਡੀ

496
Pics / pencil art
« on: August 08, 2011, 06:13:59 AM »



..

497
Shayari / ਇਸ਼ਕ਼
« on: August 08, 2011, 05:50:06 AM »
ਛੋਟੀ ਉਮਰ ਨਿਆਣੀ ਦੇ ਵਿਚ ਮੋਹ ਛੇਤੀ ਪੈ ਜਾਂਦਾ
 
ਜਿਸਨੂੰ ਸ਼ਾਇਰ  ਇਸ਼ਕ਼ ਆਖਦੇ ਉਹ ਛੇਤੀ ਪੈ ਜਾਂਦਾ

498
Shayari / ਉਡਾਨ ਬਾਕੀ
« on: August 08, 2011, 05:41:33 AM »
ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ
ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ  ਬੁਲੰਦੀ ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਨ ਬਾਕੀ

499
Shayari / ਬੋਲੀ
« on: August 08, 2011, 05:02:57 AM »
ਆਪਣਾਂ ਵਤਨ ਤੇ ਆਪਣੀਂ ਧਰਤੀ,ਤੇ ਆਪਣੇਂ ਲੋਕ ਨੇਂ ਸਾਰੇ
ਚਾਰੇ-ਪਾਸੇ ਫਸਲਾਂ ਝੂਮਣ,ਨੱਚ ਦੇ ਮਸਤ ਨਜ਼ਾਰੇ
ਮਿੱਟੀ ਮੇਰੀ ਸੋਨਾ ਉੱਗਦੀ,ਜਾਵਾਂ ਮੈਂ ਬਲਿਹਾਰੇ
ਨਾਂ ਭੁੱਲਿਓ ਤੁਸੀਂ ਵਿਰਸਾ,ਤੇ ਨਾਂ ਭੁੱਲਿਓ ਆਪਣਾਂ ਭੇਸ
ਆਪਣੀਂ ਬੋਲੀ-ਆਪਣਾਂ ਦੇਸ਼


ਇਹ ਧਰਤੀ ਮੇਰੇ ਗੁਰੂਆਂ,ਅਤੇ ਪੀਰਾਂ ਆਣ ਵਸਾਈ
ਊਧਮ-ਭਗਤ-ਸਰਾਭੇ ਨੇਂ,ਜਿੰਦ ਦੇਸ਼ ਦੇ ਲੇਖੇ ਲਾਈ
ਮਾਂ ਆਪਣੀਂ ਨੂੰ ਚੇਤੇ ਰੱਖਿਓ,ਜਾਕੇ ਵਿੱਚ ਪਰਦੇਸ
ਆਪਣੀਂ ਬੋਲੀ-ਆਪਣਾਂ ਦੇਸ਼


ਜੀ ਜੀ ਹਾਂਜੀ-ਤੁਸੀਂ ਤੁਹਾਨੂੰ,ਸਭ ਨੂੰ ਆਖ ਬੁਲਾਇਆ ਕਰੋ
ਹੱਥ ਜੋੜ ਕੇ ਦੋਵੇਂ,ਵੱਡਿਆਂ ਦੇ ਪੈਰੀਂ ਹੱਥ ਲਾਇਆ ਕਰੋ
ਸਤਿ ਸ਼੍ਰੀ ਅਕਾਲ ਨਾਂ ਭੁੱਲਿਓ,ਰੱਖਿਓ ਸਦਾ ਪੰਜਾਬੀ ਠੇਠ
ਆਪਣੀਂ ਬੋਲੀ-ਆਪਣਾਂ ਦੇਸ਼

ਮਾਂ-ਬੋਲੀ ਨੂੰ ਭੁੱਲਕੇ ਕਿੱਧਰੇ,ਕੱਖੀਂ ਨਾਂ ਰੁੱਲ ਜਾਈਏ
ਨਵੇਂ ਆਲ੍ਹਣੇਂ ਪਾ,ਆਪਣੇਂ ਹੀ ਘਰ ਨੂੰ ਨਾਂ ਭੁੱਲ ਜਾਈਏ
ਤੁਸੀਂ ਤੇ ਨਵੇਂ-ਪੰਜਾਬ ਵਸਾ ਲਏ ਜਾਕੇ ਵਿੱਚ ਵਿਦੇਸ਼
ਆਪਣੀਂ ਬੋਲੀ-ਆਪਣਾਂ ਦੇਸ਼

500

ਰੱਬ ਦੇ ਪੁਜਾਰੀਓ,ਸਪੋਲੀਆਂ ਦੀ ਪੂਜਾ ਕਰੋ,ਇਹਦੇ ਨਾਲੋਂ ਚੰਗੈ,ਦੀਵਾ ਬਾਲੋ ਸ਼ਮਸ਼ਾਨ ਤੇ

ਸ਼ੇਰਾਂ ਦਾ ਸਰੂਪ ਲੈ ਕੇ, ਭੇਡਾਂ ਵਾਲੀ ਚਾਲ ਚੱਲੋ,ਵੱਟਾ ਨਾ ਲਗਾਓ,ਪੰਥ ਖ਼ਾਲਸੇ ਦੀ ਸ਼ਾਨ ਤੇ

ਖ਼ਾਲਸੇ ਦਾ ਇਕੋ ਇਕ,ਹਾਜ਼ਰਾ ਹਜ਼ੂਰ ਗੁਰੂ,ਜਿਸ ਦੀ ਹੈ ਮਹਿਮਾ,ਤਿੰਨਾਂ ਲੋਕਾਂ ਦੀ ਜ਼ਬਾਨ ਤੇ

ਦਸਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਜੀ ਥਾਪਿਆ ਏ,ਆਪ ਗੁਰੂ ਗਰੰਥ ਸਾਹਿਬਜੀ,ਗੁਰੂ ਦੇ ਸਥਾਨ ਤੇ

ਫੇਰ ਵੀ ਕਈ ਅੰਨੇ-ਬੋਲੇ ਮੂਰਖਾਂ ਦੇ ਟੋਲੇ,ਛੱਡ ਸ਼ਮਾਂ ਨੂੰ ਪਏ ਟੇਕਦੇ ਨੇ,ਮੱਥੇ ਸ਼ਮਾਂਦਾਨ ਤੇ

ਐਵੇਂ ਲੋਕੀ ਭਟਕਦੇ ਪਾਖੰਡੀਆਂ ਦੇ ਡੇਰਿਆਂ ਤੇ,ਗੁਰੂ ਗਰੰਥ ਸਾਹਿਬ ਜੀ ਜਿਹਾ ਗੁਰੂ,ਕਿਹੜਾ ਏ ਜਹਾਨ ਤੇ

Pages: 1 ... 20 21 22 23 24 [25] 26 27 28 29 30 ... 54