June 15, 2024, 05:02:06 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 3 4 5 6 7 [8] 9 10 11 12 13 ... 54
141
Pics / Silky wid Doll's
« on: August 31, 2011, 06:14:17 AM »


___ :D: :D: :D: _____

142
Pics / Silky Playing X Box
« on: August 31, 2011, 06:11:26 AM »


:D: :D: :D: __

143
Pics / Tarn Submit link.
« on: August 31, 2011, 06:06:42 AM »


 :D: :D: :D: :D: :D: :D: :D:

______________________________


144
Pics / Tarn te Silky
« on: August 31, 2011, 06:05:35 AM »


:hehe: _

:D: :D:

145
Shayari / ਖਾ ਗਿਆ ਜੰਗਾਲ ਲੋਕੋ
« on: August 31, 2011, 06:02:30 AM »
ਅੱਖਾਂ ਦੀਆਂ ਟਿੰਡਾਂ ਰਾਹੀਂ, ਨੀਰ ਏਨਾ ਵਹਿ ਗਿਆ
ਦਿਲ ਮਰ ਜਾਣਾ ਸੁੱਕੇ ਖੂਹ ਜਿਹਾ ਰਹਿ ਗਿਆ

ਟਿੰਡਾਂ ਮਰ ਜਾਣੀਆਂ ਨੂੰ, ਖਾ ਗਿਆ ਜੰਗਾਲ ਲੋਕੋ
ਨੀਰ ਸੁੱਕ ਗਿਆ, ਪੱਲੇ ਚਸ਼ਮਾ (ਐਨਕ) ਹੈ ਰਹਿ ਗਿਆ

ਦਿਸਦਾ ਹੈ ਅੱਖੀਆਂ ‘ਚੋਂ ਹੁਣ ਭਾਵੇਂ ਝੌਲਾ ਝੌਲਾ
ਪਰ ਸ਼ੀਸ਼ੇ ਤੇ ਬਿੰਬ ਸੱਜਣਾ ਦਾ ਰਹਿ ਗਿਆ



ਸਧਰਾਂ ਨਿਮਾਣੀਆਂ ਦੀ, ਖੇਤੀ ਮਰ-ਮੁੱਕ ਗਈ,
ਖੇਤੀਹਾਰਾ, ਇਹ ਵਿਚਾਰਾ, ਹੌਕਿਆਂ ਲਈ ਰਹਿ ਗਿਆ

PBF

146
Shayari / ਪਲ-ਪਲ ਜ਼ਿੰਦਗੀ, ਸੀ ਮਾਰਦੀ
« on: August 31, 2011, 05:41:44 AM »
ਯਾਦ ਜਿਸਨੂੰ ਕਰਕੇ ਨੀਰ ਨੈਣਾਂ 'ਚੋਂ ਵਹਾਉਂਦਾ ਰਿਹਾ
ਮੇਰੀ ਤਬਾਹੀ ਦੇ ਜਸ਼ਨ, ਓਹੀ ਮਨਾਉਂਦਾ ਰਿਹਾ


ਤੁਰ ਸੀ ਗਿਆ ਛੱਡਕੇ ਅਸਾਂ ਨੂੰ ਬੇਵਫਾ ਉਹ ਨਿਕਲਿਆ
ਮੈਂ ਪਰ ਸਦਾ ਉਸਨੂੰ ਤੁਹਮਤਾਂ ਤੋਂ ਬਚਾਉਂਦਾ ਰਿਹਾ


ਨਾ ਆਇਆ ਨਾ ਆਉਣਾ, ਸੀ ਯਾਰ ਹੁੰਘਾਰਾ ਕੁਈ
ਹਾਲ ਦਿਲ ਦਾ ਦੀਵਾਰ ਤਾਈਂ ਸਾਂ ਸੁਣਾਉਂਦਾ ਰਿਹਾ


ਮੇਰੇ ਸਿਰ ਸਵਾਰ ਇਸ਼ਕੇ ਦਾ ਝੱਲ ਸੀ ਜੋ ਇਸ ਤਰ੍ਹਾਂ
ਉਹਦੇ ਲਈ ਦਰ ਦਰ ਅਲਖ਼, ਯਾਰੋ ਜਗਾਉਂਦਾ ਰਿਹਾ



ਅੰਦਰ ਸੁਲਘਦੀ ਅਗਨ ਬਿਰਹਾ ਦੀ ਰਹੀ, ਤਨ-ਮਨ ਜਲਾ
ਉਤਲੇ ਮਨੋਂ ਮੈਂ ਫੇਰ ਵੀ, ਹਾਂ ਮੁਸਕਰਾਉਂਦਾ ਰਿਹਾ


ਨਾ ਲਾਇਆ ਪਲ ਵੀ ਹਵਾ, ਨੇ ਆਲ੍ਹਣਾ, ਢੇਰੀ ਕਰਤਾ
ਪੰਛੀ ਵਿਚਾਰਾ ਰੀਝ ਲਾ ਕੇ ਜੋ ਬਣਾਉਂਦਾ ਰਿਹਾ


ਫ਼ਤਿਹ ਪਲ-ਪਲ ਜ਼ਿੰਦਗੀ, ਸੀ ਮਾਰਦੀ ਮੈਨੂੰ ਰਹੀ
ਇਕ ਯਾਦ ਤੇਰੀ ਦੇ ਸਹਾਰੇ ਮੈਂ ਤਾਂ ਜਿਉਂਦਾ ਰਿਹਾ

PBF



147
Shayari / ਇੱਕ ਆਖੇ ਮੈਂ ਅੱਡ ਹੈ ਰਹਿਣਾ
« on: August 31, 2011, 05:03:29 AM »
ਵਾਹ ਉਹ ਦੁਨੀਆਂ ਸਿਰਜਣ ਵਾਲਿਆ
ਤੇਰੀ ਬਣਾਈ ਦੁਨੀਆਂ ਦੀ ਸੋਚ ਚ ਇੰਨਾ ਫਰਕ
ਇੱਕ ਬੇਬੇ ਸੁਰਖੀ ਗੂੜੀ ਲਾਉਂਦੀ ਹੈ
ਲੰਮੇ ਨੇਲ ਵਧਾਉਂਦੀ ਹੈ
ਤੇ ਕਪੜੇ ਲਾਲ ਹੰਢਾਉਂਦੀ ਹੈ
ਤੇ ਦੂਜੀ ਸੁਰਖੀ ਬਿੰਦੀ ਛਡ ਕਪੜੇ ਵੀ ਸਫੇਦ ਪਾਉਂਦੀ ਹੈ
ਇੱਕ ਡਿਸਕੋ ਵਿਚ ਜਾ ਕੇ ਠੁਮਕੇ ਤੇ ਠੁਮਕਾ ਲਾਉਂਦੀ ਹੈ
ਬੀਅਰ ਦੇ ਗਿਲਾਸ ਨਾਲ ਗਿਲਾਸ ਖੜਕਾਉਦੀ ਹੈ
ਤੇ ਦੂਜੀ ਅੰਤ ਸਮਾਂ ਨੇੜੇ ਜਾਣ ਕੇ , ਰੱਬ ਦਾ ਨਾਮ ਧਿਆਉਂਦੀ ਹੈ
ਤੇ ਬਸ ਰੱਬ ਦੇ ਗੁਣ ਹੀ ਗਾਉਂਦੀ ਹੈ


ਇੱਕ ਆਖੇ ਮੈਂ ਅੱਡ ਹੈ ਰਹਿਣਾ
ਚਾਹੀਦੀ ਮੈਨੂੰ ਪ੍ਰਾਇਵੇਸੀ
ਦੂਜੀ ਰੋ-ਰੋ ਤਰਲੇ ਪਾਵੇ
ਪੁੱਤ ਰੱਖ ਲੈ ਕੋਲ, ਭਾਵੇ ਦੇਵੀਂ ਪਾਟੀ ਖੇਸੀ
ਇੱਕ ਨੇ ਪਾਲਿਆ ਰੱਖ ਚਾਇਲਡ ਕੇਅਰ ਵਿਚ
ਮੋਹ ਉਹਨੂੰ ਕਿਥੋਂ ਆਵੇ
ਦੂਜੀ ਨੇ ਰੱਖਿਆ ਜਾਨ ਤੋਂ ਵੱਧ ਕੇ
ਤਾਂਹੀਓ ਵੱਖ ਹੋਣ ਦਾ ਦਰਦ ਸਤਾਵੇ
 ਜੋ ਜਿਵੇਂ ਕਰਦਾ,ਉਹ ਉਵੇ ਭਰਦਾ
ਜੇ ਇਹਨੂੰ ਮੰਨ ਲਈਏ
ਫਿਰ ਭੁਖੀ ਰਹਿ ਜਿਸ ਪੁੱਤ ਰਜਾਇਆ
ਹੁਣ ਪੁੱਤ ਰੋਟੀ ਨਾ ਦੇਵੇ ਤਾਂ ਕੀ ਕਹੀਏ

PBF

148
Shayari / ' ਮਾਂ ਨੂੰ ਛੱਡ ਮਤਰੇਈ '
« on: August 31, 2011, 04:44:39 AM »
ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬਿਠਾਇਉ ਨਾ
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ


ਆਪਣਾ ਦੇਸ਼ ਤੇ ਬੋਲੀ ਹੁੰਦੇ ਜਾਨੋਂ ਵੱਧ ਪਿਆਰੇ
ਲ਼ੋਕ-ਗੀਤ ਖੁਸ਼ਬੋਆਂ ਵੰਡਣ ਮਹਿਕਾਂ ਦੇ ਵਣਜਾਰੇ
ਮਹਿਕ ਏਸਦੀ ਬੋਲਾਂ ਵਿਚੋਂ ਕਦੇ ਗਵਾਇਉ ਨਾ
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ


ਮਾਂ ਆਪਣੀ ਤੋਂ ਸੁਣੀਆਂ ਲੋਰੀਆਂ ਦਾਦੀ ਕੋਲੋਂ ਬਾਤਾਂ
ਨਾਲ ਏਸਦੇ ਸ਼ੁਰੂ ਹੋਏ ਸੀ ਆਪਣੇ ਦਿਨ ਤੇ ਰਾਤਾਂ
ਕਦਰ ਏਸਦੀ ਮਨ ਦੇ ਵਿਚੋਂ ਮਾਰ ਮੁਕਾਇਉ ਨਾ
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ


ਘੁੱਗੂ ਘੋੜੇ ਪਾਉਣੇ ਜਿਸ ਨੇ ਆਪ ਸਿਖਾਏ ਸੀ
ਫੱਟੀ ਤੇ ਜਦ ਗਾਚੀ ਦੇ ਨਾਲ ਪੋਚੇ ਲਾਏ ਸੀ
ਪਏ ਪੂਰਨੇ ਦਿਲ ਤੇ ਜਿਹੜੇ ਕਦੇ ਮਿਟਾਇਉ ਨਾ
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ


ਗੁਰੂਆਂ ਪੀਰਾਂ ਤੇ ਭਗਤਾਂ ਨੇ ਇਸ ਦੀ ਕਦਰ ਪਛਾਣੀ
ਏਸੇ ਵਿੱਚ ਹੀ ਲਿਖੀ ਹੋਈ ਹੈ ਚਾਨਣ ਵੰਡਦੀ ਬਾਣੀ
ਛੱਡ ਕੇ ਇਸਨੂੰ ਆਪਣੇ ਮੱਥੇ ਕਾਲਖ ਲਾਇਉ ਨਾ
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ


ਵਿੱਚ ਵਿਦੇਸ਼ਾਂ ਉੱਚਾ  ਹੋਇਆ ਦੇਖੋ ਰੁਤਬਾ ਇਸਦਾ
ਖੈਰ ਪੰਜਾਬੀ ਦੀ ਹੈ ਮੰਗਦਾ ਔਹ ਸ਼ਰਫ ਵੀ ਦਿਸਦਾ
ਮਨ ਮੰਦਰ ਵਿੱਚ ਬਲਦਾ ਇਹ ਚਿਰਾਗ ਬੁਝਾਇਉ ਨਾ
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ


ਸ਼ਾਇਰਾਂ ਅਤੇ ਅਦੀਬਾਂ ਨੇ ਹੈ ਇਸਦੀ ਸ਼ਾਨ ਵਧਾਈ
ਉਹਦੇ ਸਦਕੇ ਕੁਲ ਦੁਨੀਆਂ ਦੇ ਵਿੱਚ ਪਛਾਣ ਬਣਾਈ
ਛੱਡ ਕੇ ਇਸਨੂੰ ਫ਼ਤਿਹ ਆਪਣਾ ਮੁੱਲ ਗਵਾਇਉ ਨਾ
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ


ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬਿਠਾਇਉ ਨਾ
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ
PbF

149
Religion, Faith, Spirituality / Sheikh Farid !!
« on: August 31, 2011, 02:50:38 AM »
Shakar Ganj / Sheikh Farid (1173-1265 A.D)

At birth his parents named him Farid-ud-Din Masaud, but he is mostly revered as Baba Farid of Pak Pattan. When Farid was a few years old his mother taught him his prayers. The boy asked what was gained by his prayers.
 His mother replied 'sugar'. She used to hide some sugar crystals under his prayer-carpet, and, when he had finished his prayers, she would draw it forth and give it to Farid as a reward for his devotion. On one occasion, when his mother was absent, he prayed a great deal, and, it is said, he found a correspondingly greater supply of sugar under his carpet. Please with the size of his 'reward' he ate some himself and shared the the rest with his playfellows. He related the circumstance to his mother on her return and as she had forgot to place his usual reward under his prayer mat she realized it wa a miraculous gift from God, so she gave him the surname Shakar Ganj, meaning a "treasury of sugar".

Devotees going through the doorway to the tomb of Farid Shakar Ganj. There is a great deal known or written regarding the original Shaikh Farid. Two genealogies of Shaikh Farid, subsequently called Farid Shakar Ganj, are given in the Jawahir-i-Faridi - one spiritual, the other temporal. He received his spiritual position from his priest Khwaja Qutub-ul-din Bakhtiyar Ushi of Dihli, whose spiritual predecessors derive in an unbroken line from the Prophet of Makka. Farid's temporal or family genealogy is traced back through princes and kings to Hazrat Amir-ul-Mumanin Umr-bin-ul Khitab Qureshi Makki Faruqi, the second Khalifa of the Muslims.
Nizam-ul-Din Auliya, a disciple of Farid, relates a legend of a robber who went to Farid's mother's house to steal. On beginning his operations he lost his sight. He then cried out that there must be some saint or miracle-worker present. He vowed that, if his sight was restored, he would renounce thieving and become a good Muhammadan. On hearing his vow Miriam prayed for him, and his sight was restored. He went home, and returned to her the following morning with an offering of milk. Accompanied by his wife and children, he expressed a desire that they should all become Muhammadans. Miriam caused his wishes in this respect to be gratified, with the result that thay all became holy. In reply to her, he said his name was Chawa. His shrine among others in that locality has subsequently became a place of devout pilgrimage.
When Farid was conceived, his mother used to spend her days and nights in prayer. He was born at Kothiwal on the first day of the month of Ramzan the Muslim religions most sacred month, A.H. 569 (1173). The sky that night was dark and cloudy, and the moon, whose appearance as the “pehli ka chaand” (the new moon) when the moon is seen in the western sky as a faint and delicate white curve which marks the beginning of Ramzan, the Muslim period of daylight fasting. Because the moon could not be seen, it must be seen to begin Ramzan, the devotees did not know when to begin their fast.
Then a holy man arrived reporting that a wonderful son had been born to Jamal-ul-Sulaiman and if the infant suckled, the time for fasting had not yet begun, but if, on the contrary he refused the breast, then all good Muhammadans must fast. Farid did not suckle, and so it was apparent the fast had begun. During the whole month of Ramzan, it is said, the infant only took milk by night in the Muhammadan fashion and fasted by day.


ਬੇੜਾ ਬੱਧਿ ਨ ਸਕਿਓ  ਬੰਧਨ ਕੀ ਵੇਲਾ

ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ

ਆਪਨੜੇ ਗਿਰੀਵਾਨ ਮਹਿ ਸਿਰੁ  ਨੀਵਾ ਕਰਿ ਦੇਖੁ
 
 

150
ਮੈਂ ਜੁੱਤੀ ਹਾਂ, ਪੈਰਾਂ ਵਿੱਚ ਪਾਉਣ ਵਾਲੀ
ਪੈਰੀਂ ਪਾ ਪਾ ਚਾਹੇ ਘਸਾ ਲਿਆ ਕਰ

ਕੰਡੇ, ਰੋੜੀਆਂ, ਤਪਦਿਆਂ ਰੇਤਿਆਂ ਤੋਂ
ਪੈਰੀਂ ਚੁਭਨ ਤੇ ਸੜਨ ਤੋਂ ਪਾ ਲਿਆ ਕਰ

ਜੇਬਕਤਰਿਆਂ, ਭੂਤਰਿਆਂ ਆਸ਼ਕਾਂ ਲਈ
ਲੋੜ ਪੈਣ ਤੇ ਪੈਰਾਂ ਚੋਂ ਲਾਹ ਲਿਆ ਕਰ


ਠੁੱਕ ਮਾਰ ਤੂੰ ਬਿਗੜਿਆਂ ਅਫ਼ਸਰਾਂ ਦੇ
ਰਿਸ਼ਵਤਖੋਰਾਂ ਲਈ ਸੇਵਾ ਕਰਵਾ ਲਿਆ ਕਰ

ਦਾਜ ਮੰਗਦੀਆਂ, ਭਰੂਣਾਂ ਦੀਆਂ ਕਾਤਲਾਂ ਜੋ
ਨੂੰਹਾਂ ਸੱਸਾਂ ਤੇ ਭਾਵੇਂ ਵਰਸਾ ਲਿਆ ਕਰ

ਗੈਰਤਮੰਦ ਹਾਂ, ਮੇਰੀ ਵੀ ਹੈ ਇੱਜ਼ਤ
ਕੁਝ ਤਰਸ ਖਾ ਮਨ ਸਮਝਾ ਲਿਆ ਕਰ


ਨੇਤਾ ਲੋਕਾਂ ਵੱਲ ਮਾਰਦੈ ਸ਼ਰਮ ਆਵੇ
ਸੜੇ ਆਂਡੇ, ਟਮਾਟਰ ਮੰਗਵਾ ਲਿਆ ਕਰ

ਗਾਰੇ ਚਿੱਕੜ ਵਿੱਚ ਮਿੱਧ ਲੈ ਬੋਲਦੀ ਨਾ
ਚਿੱਕੜ ਸਿਆਸਤ ਦੇ ਵੱਲੋਂ ਬਚਾ ਲਿਆ ਕਰ

‘ਜੁੱਤੀ ਜਾਤ’ ਨੂੰ ਬੰਦਿਆ ਸ਼ਰਮ ਆਵੇ
ਸ਼ਰਮ ਤੂੰ ਵੀ ‘ਟੁੱਟ ਪੈਣਿਆ’ ਕੁਝ ਖਾ ਲਿਆ ਕਰ

PBF

151
Pics / Baba Farid ji
« on: August 31, 2011, 02:17:27 AM »


__

152
Shayari / ਸੋਚ ਸਮਝ ਕੇ ਕਦਮ .......
« on: August 31, 2011, 02:02:02 AM »
ਬਾਪੂ ਦੇ ਸਨ ਪੁੱਤਰ ਚਾਰ
ਚਾਰੇ ਹੀ ਸਨ ਸੇਵਾਦਾਰ

ਇੱਕ ਦਿਨ ਬਾਪੂ ਪਿਆ ਬੀਮਾਰ
ਡਾਢਾ ਸੀ ਹੋਇਆ ਲਾਚਾਰ


ਸਾਰੇ ਲੱਗੇ ਕਰਨ ਵਿਚਾਰ
ਬਾਪੂ ਤੇ ਸਾਰਾ ਘਰ ਬਾਰ

ਬਾਪੂ ਨੂੰ ਕਿਧਰੇ ਲੈ ਜਾਈਏ
ਤੇ ਇਸ ਦਾ ਇਲਾਜ ਕਰਾਈਏ

ਛੇਤੀ ਕਰੀਏ ਦੇਰ ਨਾ ਲਾਈਏ
ਕਿਸੇ ਸਿਆਣੇ ਕੋਲ ਪੁਚਾਈਏ

ਲੈ ਗਏ ਕਿਸੇ ਸਿਆਣੇ ਕੋਲ
ਜਿਸ ਨੇ ਡਿੱਠੀ ਨਬਜ਼ ਟਟੋਲ

ਮੁਸ਼ਕਲ ਨਾਲ ਬੀਮਾਰੀ ਬੁੱਝੀ
ਉਸ ਨੂੰ ਫਿਰ ਦਵਾਈ ਸੁੱਝੀ

ਘੋਲ ਘਾਲ ਸ਼ੀਸ਼ੀ ਵਿਚ ਪਾਈ
ਮੁੰਡਿਆਂ ਦੇ ਸੀ ਹੱਥ ਫੜਾਈ

ਕਹਿਕੇ ਇਸ ਨੂੰ ਖੂਬ ਹਿਲਾਇਓ
ਫਿਰ ਇਹ ਬਾਪੂ ਤਾਈਂ ਪਿਲਾਇਓ


ਮੁੰਡਿਆਂ ਨੇ ਕਾਹਲੀ ਵਿਚ ਜਾ ਕੇ
ਸੇਵਾ ਕੀਤੀ ਖੂਬ ਹਿਲਾ ਕੇ

ਦੋ ਮੁੰਡਿਆਂ ਨੇ ਲੱਤਾਂ ਤੋਂ ਫੜਕੇ
ਦੋਹਾਂ ਨੇ ਬਾਹਾਂ ਤੋਂ ਫੜਕੇ

ਬਾਪੂ ਨੂੰ ਸੀ ਖੂਬ ਹਿਲਾਇਆ
ਬਾਪੂ ਨੂੰ ਡਾਢਾ ਤੜਫਾਇਆ

ਏਦਾਂ ਕਰਦੇ ਟੁੱਟ ਗਈ ਹੱਡੀ
ਨਾਲ ਹੀ ਬੁੱਢਾ ਚੜ੍ਹ ਗਿਆ ਗੱਡੀ

ਰੋਂਦੇ ਕੋਲ ਹਕੀਮ ਦੇ ਆਏ
ਡਾਢੇ ਵੈਣ ਕੀਰਣੇ ਪਾਏ

ਮੱਥੇ ਤੇ ਹੱਥ ਮਾਰੇ ਵੈਦ
ਸੁਣ ਮੁੰਡਿਆਂ ਦੇ ਕਾਰੇ ਵੈਦ

ਮੈਂ ਤਾਂ ਕਿਹਾ ਸੀ ਦਵਾ ਹਿਲਾਇਓ
ਫਿਰ ਬਾਪੂ ਜੀ ਦੇ ਤਾਂਈਂ ਪਿਲਾਇਓ

ਸ਼ੀਸ਼ੀ ਦੀ ਥਾਂ ਬੁੜ੍ਹਾ ਹਿਲਾਇਆ
ਬਾਪੂ ਨੂੰ ਹੈ ਸਵਰਗ ਪੁਚਾਇਆ

ਸੁਣ ਸਾਰੇ ਡਾਢੇ ਪਛਤਾਏ
ਰੋਂਦੇ ਖੱਪਦੇ ਘਰ ਨੂੰ ਆਏ


ਸੋਚ ਸਮਝ ਕੇ ਕਦਮ ਟਿਕਾਓ
ਜੀਵਨ ਨਾ ਖਤਰੇ ਵਿਚ ਪਾਓ

153
Shayari / ਮੈਨੂੰ ਕੁੱਖ ਦੇ ਵਿੱਚ ( Read me )
« on: August 30, 2011, 02:05:04 PM »
ਮੈਨੂੰ ਕੁੱਖ ਦੇ ਵਿੱਚ ਨਾ ਮਾਰ ਨੀ ਮਾਏ ਮੇਰੀਏ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ


ਦੱਸ ਇੱਡਾਂ ਕਿਉਂ ਕਹਿਰ ਕਮਾਵਏ ਤੂੰ
ਹੋ ਕੇ ਔਰਤ ਖੁਦ ਔਰਤ ਨੂੰ ਮਾਰ ਮੁਕਾਵੇਂ ਤੂੰ
ਪੜ-ਲਿਖ ਕੇ ਵੀ ਬਣਦੀ ਏਂ, ਕਿਉਂ ਗਵਾਰ ਨੀ ਮਾਏਂ ਮੇਰੀਏ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ



ਧੀਆਂ ਪੁੱਤਰਾਂ ਨਾਲੋਂ ਵੱਧ ਸੇਵਾ, ਮਾਂ ਪਿਓ ਦੀ ਕਰਦੀਆਂ ਨੇ
ਛੱਡੇ ਜਾਂਦੇ ਜਦੋਂ ਸਾਰੇ ਰਿਸ਼ਤੇ ਉਦੋਂ ਧੀਆਂ ਹੀ ਬਾਂਹ ਫੜਦੀਆਂ ਨੇ
ਇਸ ਗੱਲ ਤੇ ਕਰੀਂ ਜਰਾ, ਸੋਚ ਵਿਚਾਰ ਨੀ ਮਾਏ ਮੇਰੀਏ ਨੀ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ


ਪਤਾ ਹੈ ਮੈਨੂੰ ਜੇਕਰ ਜਨਮ ਤੂੰ ਦਿੱਤਾ, ਤੈਨੂੰ ਲੋਕੀਂ ਮਾੜਾ ਕਹਿਣਗੇ
ਜੰਮ ਦਿੱਤਾ ਇੱਕ ਹੋਰ ਪੱਥਰ, ਮੇਰੀ ਦਾਦੀ ਦੇ ਵੀ ਤਾਹਨੇ ਸਹਿਣੇ ਪੈਣਗੇ
ਪਰ ਖੜ ਜਾਂਵੀਂ ਤੂੰ ਵੀ ਅੜਕੇ, ਐਂਵੇ ਮੰਨੀ ਨਾ ਤੂੰ ਹਾਰ ਨੀ ਮਾਏ ਮੇਰੀਏ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ


ਇਹ ਡਾਕਟਰ ਰੱਬ ਦਾ ਰੂਪ ਦੂਜਾ ਅਖਵਾਉਂਦੇ ਨੇ,
ਲੈ ਕੇ ਚੰਦ ਪੈਸੇ ਵਿੱਚ ਕੁੱਖ ਦੇ ਕਿਉਂ ਸਾਨੂੰ ਮਾਰ ਮੁਕਾਉਂਦੇ ਨੇ
ਇਨਾਂ ਲਈ ਵੀ ਪੈਣਾ ਬਣਨਾਂ ਤੈਨੂੰ ਤਿੱਖੀ ਤੇਜ ਕਟਾਰ ਨੀ ਮਾਏ ਮੇਰੀਏ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ



ਲਿਖਣ ਨੂੰ ਤਾਂ ਲਿਖੀ ਜਾਂਦੇ ਫ਼ਤਿਹ ਵਰਗੇ, ਪਰ ਲਿਖਣ ਨਾਲ ਨਈਂ ਕੁਝ ਬਣਨਾਂ
ਮੁੜ ਬਣਕੇ ਤੈਨੂੰ ਦੁਰਗਾ ਵਾਗੂੰ ਜ਼ਾਲਮਾਂ ਅੱਗੇ ਪੈਣਾ ਖੜਨਾਂ
ਉੱਜੜ ਜਾਊਗੀ ਵਰਨਾਂ, ਆਉਣ ਤੋਂ ਪਹਿਲਾਂ ਬਹਾਰ ਨੀ ਮਾਏ ਮੇਰੀਏ


ਮੈਨੂੰ ਕੁੱਖ ਦੇ ਵਿੱਚ ਨਾ ਮਾਰ ਨੀ ਮਾਏ ਮੇਰੀਏ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ


From@PBF
Say "Thanks" with the click of a button

154
Pics / Gs Di New Sports car
« on: August 30, 2011, 01:24:26 PM »



Gs Di Navi Gaddi Jihde utte baithi ਮੱਛੀ
 :D: :D: :D: :D:

155
Shayari / ਕੁੱਖ ‘ਚ ਹੀ ਕਬਰ ਧੀ ਦੀ
« on: August 30, 2011, 01:15:50 PM »
ਮੀਂਹ ਦੀਆਂ ਕਣੀਆਂ ਵਾਂਗ ,ਟੱਪ- ਟੱਪ ਅੱਥਰੂ ਜਦੋਂ ਪਲਕਾਂ ‘ਚੋਂ ਟਪਕ ਪਏ

ਮੈਂ ਦਿਲ ਤੋਂ ਪੁੱਛਿਆ ਕੀ ਹੋਇਆ…? ਬੀਤਿਆ ਹੋਇਆ ਕੋਈ ਪਲ ਹੈ ਯਾਦ ਆਇਆ

ਦਿਲ ਧੜਕਿਆ ਕੁਝ ਬੋਲਿਆ ਨਾ ਤੇ ਹਮੇਸ਼ਾਂ ਵਾਂਗ ਚੁੱਪ ਦੀ ਬੁੱਕਲ਼ ‘ਚ ਛੁਪਾ ਲਈ ਪੀੜ ਆਪਣੀ

ਬਸ ਅੱਖਾਂ ਰਾਹੀਂ ਵਹਿੰਦਾ ਚਲਾ ਗਿਆ ਮੈਂ ਸਮਝ ਗਿਆ  ਕੀ  ਅੱਜ ਫੇਰ ਕੋਈ ਕੁੱਖ ਬਲੀ ਚੜ੍ਹਾਈ ਗਈ ਹੈ


ਕਿਸੇ ਕੁੱਖ ‘ਚ ਹੀ ਕਬਰ ਧੀ ਦੀ ਬਣਾਈ ਗਈ ਹੈ ਚਿਤਾ ਅੱਜ ਫੇਰ ਰੱਬ ਦੀ ਜਲ਼ਾਈ ਗਈ ਹੈ

By@PBF


 :sad: ਭਰੂਣ ਹੱਤਿਆ ਕਰਨੀ ਬੰਦ ਕਰੋ  :sad:

156
Shayari / ਯਾਦਾਂ ਪਿੰਡ ਦੀਆਂ
« on: August 30, 2011, 12:13:26 PM »
ਜਦ ਆਉਂਦੀ ਯਾਦ ਗਰਾਂਵਾਂ ਦੀ
ਪਿੱਪਲਾਂ ਦੀਆਂ ਠੰਢੀਆਂ ਛਾਵਾਂ ਦੀ
ਦੇਹਲੀ ਤੇ ਉਡੀਕਦੀਆਂ ਮਾਵਾਂ ਦੀ
ਬਾਂਹਾਂ ਅੱਡੀ ਖੜ੍ਹੇ ਭਰਾਵਾਂ ਦੀ
ਭੈਣਾਂ ਦੀ ਰੱਖੜੀ ਚਾਵਾਂ ਦੀ
ਚੂੜੇ ਭਰੀਆਂ ਬਾਂਹਾਂ ਦੀ
ਘੁਰਕੀ ਆੜ੍ਹਤੀ ਸ਼ਾਹਾਂ ਦੀ

ਬਾਪੂ ਦੇ ਟੁੱਟਦੇ ਸਾਹਾਂ ਦੀ
ਹਵਾਈ ਟਿਕਟ ਕਟਾਉਣ ਨੂੰ ਜੀ ਕਰਦੈ
ਪਿੰਡ ਗੇੜਾ ਲਗਾਉਣ ਨੂੰ ਜੀ ਕਰਦੈ
ਰੋਹੀ ਤੇ ਪੰਜ ਦਰਿਆਵਾਂ ਦੀ
ਖੁੰਘ ਤੇ ਜੁੜੀਆਂ ਸਭਾਵਾਂ ਦੀ
ਮਿਰਜ਼ਾ ਸਾਹਿਬਾਂ ਗਾਥਾਵਾਂ ਦੀ
ਸੋਹਣੀ ਮਹੀਂਵਾਲ ਝਨਾਵਾਂ ਦੀ

ਮਿੱਠੀ ਯਾਦ ਦਿਲਗੀਰਾਂ ਦੀ
ਤ੍ਰਿੰਜਣ ਪੀਂਘਾਂ ਪੂੜੇ ਖੀਰਾਂ ਦੀ
ਮਲ਼ਿਆਂ ਅਤੇ ਕਰੀਰਾਂ ਦੀ
ਰਾਂਝਿਆ ਅਤੇ ਹੀਰਾਂ ਦੀ
ਤਖ਼ਤਪੋਸ਼ ਤੇ ਗਾਉਣ ਨੂੰ ਜੀ ਕਰਦਾ
ਦੁੱਖ ਦਰਦ ਵੰਡਾਉਣ ਨੂੰ ਜੀ ਕਰਦਾ
ਬੋ ਕਾਟੋ ਉੱਡਦੀ ਗੁੱਡੀ ਦੀ
ਪਿੜਾਂ ‘ਚ ਪੈਂਦੀ ਲੁੱਡੀ ਦੀ
ਛਿੰਝਾਂ ਤੀਆਂ ਸਾਵਿਆਂ ਦੀ
ਚਿਮਟੇ ਖਿੰਘਰ ਝਾਵਿਆਂ ਦੀ
ਖੁਮਾਰੀ ਹੱਥੀਂ ਦਾਰੂ ਕੱਢੀ ਦੀ
ਅਖਾੜੇ ਘੋਲ ਕਬੱਡੀ ਦੀ
ਫਿਰ ਕਬੱਡੀ ਪਾਉਣ ਨੂੰ ਜੀ ਕਰਦੈ
ਗੋਡੇ ਰਗੜਾਉਣ ਨੂੰ ਜੀ ਕਰਦੈ
ਦਹੀਂ ਛਿੱਡੀ ਲੱਸੀ ਕੁੜ ਮਧਾਣੀ ਦੀ
ਇੱਲ ਕੋਕੋ ਖ਼ਸਮਾਂ ਖਾਣੀ ਦੀ
ਗੁੱਝਾਂ ਚਰਖੇ ਤੰਦ ਪੂਣੀਆਂ ਦੀ

ਛਿੱਕੂ ਜੋਟੇ ਗਿਣਤੀ ਦੂਣੀਆਂ ਦੀ
ਹੁੰਡੂ ਹੁੰਡੂ ਲੋਹੜੀ ਹਾਣੀਆਂ ਦੀ
ਸਖੀਆਂ ਸੰਗ ਮੌਜਾਂ ਮਾਣੀਆਂ ਦੀ
ਮੱਖਣ ਪੇੜਾ ਮੱਕੀ ਰੋਟੀ ਦੀ
ਹਰਵਰ੍ਹਿਆਈ ਕੁੰਢੀ ਝੋਟੀ ਦੀ
ਪਲਾਕੀ ਮਾਰ ਝੋਟੇ ਤੇ ਚੜ੍ਹ ਜਾਵਾਂ
ਅੱਡੀ ਲਾ ਟੋਭੇ ਵਿਚ ਵਤ ਜਾਵਾਂ
ਛੱਪੜ ‘ਚ ਨਹਾਉਣ ਨੂੰ ਜੀ ਕਰਦੈ

ਜੋਕਾਂ ਲੜਾਉਣ ਨੂੰ ਜੀ ਕਰਦੈ
ਚਿਤ ਮਣੀ ਬੇਰਾਂ ਡੁੱਲ੍ਹਿਆਂ ਦੀ
ਭੱਠੀ ਤੇ ਭੁੱਜਦੇ ਫੁੱਲਿਆਂ ਦੀ
ਆਭੂ ਮੁਰਮੁਰੇ ਸੱਤੂਆਂ ਹੋਲ਼ਾਂ ਦੀ
ਬੇਰ ਜਾਮਨ ਸ਼ਹਿਤੂਤੀ ਗੋਹਲਾਂ ਦੀ         
ਕਮਾਦ ‘ਚ ਵਿਆਂਕਦੇ ਗਿੱਦੜਾਂ ਦੀ

ਖ਼ਰਬੂਜ਼ੇ ਤੇ ਖਟਮਿੱਠੇ ਚਿੱਬੜਾਂ ਦੀ
ਸਾਗ ਗੰਦਲ ਗੰਨੇ ਪੋਨੇ ਦੀ
ਬਾਸਮਤੀ ਤੇ ਨਿੱਸਰੇ ਝੋਨੇ ਦੀ
ਸੂਤਰ ਕੱਤਦੀ ਦੋਗਲੀ ਮੱਕੀ ਦੀ
ਹੱਥੀਂ ਆਟਾ ਪੀਂਹਦੀ ਚੱਕੀ ਦੀ
ਚੋਭੇ ਲੰਬੀ ਚੁੱਭੀ ਲਾਉਂਦੇ ਦੀ
ਖੂਹ ਚੋਂ ਚੀਜ਼ਾਂ ਕੱਢ ਲਿਆਉਂਦੇ ਦੀ
ਬਾਜ਼ੀਗਰ ਬਾਜੀ ਪਾਉਂਦੇ ਦੀ
ਮਰਾਸੀ ਹੇਕਾਂ ਲਗਾਉਂਦੇ ਦੀ
ਹਲਟੀ ਅਤੇ ਖ਼ਰਾਸਾਂ ਦੀ
ਸੱਥ ‘ਚ ਪੈਂਦੀਆਂ  ਰਾਸਾਂ ਦੀ
ਮਜਮੇ ਡੁਗਡੁਗੀ ਮਦਾਰੀ ਦੀ
ਝੁਰਲੂ ਵਾਲੀ ਖਾਰੀ ਦੀ

ਸੱਪਾਂ ਭਰੀ ਪਟਾਰੀ ਦੀ
ਚਿੱਠੀ ਰਾਮ ਪਿਆਰੀ ਦੀ
ਬਾਰ ਬਾਰ ਦੁਹਰਾਉਣ ਨੂੰ ਜੀ ਕਰਦੈ
ਪਿੰਡ ਜਾ ਮੁੜ ਆਉਣ ਨੂੰ ਜੀ ਕਰਦੈ
ਟੀਂਡੇ ਖਿੜੇ ਨਰਮੇ ਕਪਾਹਾਂ ਦੀ
ਕਣਕ ਛੋਲੇ ਮਸਰਾਂ ਮਾਂਹਾਂ ਦੀ

ਮਣਿਆ ਅਤੇ ਗ਼ੁਲੇਲਾਂ ਦੀ
ਖਲਵਾੜੇ ਫਲ਼੍ਹਿਆਂ ਬੇਲਾਂ ਦੀ
ਹੱਲ ਪੰਜਾਲੀ ਖੋਪੇ ਹਮੇਲਾਂ ਦੀ
ਚੁੰਭੇ ਕੜਾਹ ਵੇਲਣੇ ਗੰਡ ਦੀ
ਗੁੜ ਸ਼ੱਕਰ ਮਹਿਕਾਂ ਵੰਡਦੀ

ਰੋਹੀ ਨਖ਼ਾਸੂ ਤੇ ਆੜਾਂ ਦੀ
ਰੋਝਾਂ ਦੀਆਂ ਫਿਰਦੀਆਂ ਧਾੜਾਂ ਦੀ
ਖੱਟੀਆਂ ਮਿੱਠੀਆਂ  ਅੰਬੀਆਂ ਦੀ
ਦਾਤੀਆਂ ਕਹੀਆਂ ਰੰਬੀਆਂ ਦੀ
ਕੰਮੀਆਂ ਕਾਮੇ ਲਾਗੀਆਂ ਦੀ
ਸੀਰੀਆਂ ਚਰਾਂਦਾਂ ਵਾਗੀਆਂ ਦੀ

ਟੈਂ ਟੱਕ ਚੁਵੱਕਲੀ ਕੁੱਤੇ ਦੀ
ਗਾੜ੍ਹੀ ਤੇ ਅਮਲੀ ਸੁੱਤੇ ਦੀ
ਦੁਹਾਟੇ ਖੂਹ ਦੀਆਂ ਨਿਸ਼ਾਰਾਂ ਦੀ
ਚੁਬੱਚੇ ‘ਚ ਪੈਂਦੀਆਂ ਧਾਰਾਂ ਦੀ
ਘੜੇ ਗਾਗਰਾਂ ਭਰਦੀਆਂ ਨਾਰਾਂ ਦੀ
ਖੂਹਾਂ ਦੀ ਮੌਜ ਬਹਾਰਾਂ ਦੀ
ਚਲ੍ਹੇ ‘ਚ ਮਸਤਾਉਣ ਨੂੰ ਜੀ ਕਰਦੈ
ਯਾਦਾਂ ਪਿੰਡ ਦੀਆਂ ਛੋਹਣ ਨੂੰ ਜੀ ਕਰਦੈ

ਗਹਿਣੇ ਪਏ ਸਿਆੜਾਂ ਦੀ
ਖੇਤਾਂ ਨੂੰ ਖਾਂਦੀਆਂ ਵਾੜਾਂ ਦੀ
ਖ਼ੁਦਕੁਸ਼ੀ ਕਰਦੇ ਕਿਰਸਾਨਾ ਦੀ
ਨਸ਼ਿਆਂ ‘ਚ ਡੁੱਬੇ ਜੁਆਨਾਂ ਦੀ
ਕਾਨੇ ਦੇ ਛੰਨਾਂ ਢਾਰਿਆਂ ਦੀ
ਗਲੀਆਂ ਦੇ ਚਿੱਕੜ ਗਾਰਿਆਂ ਦੀ

ਸਿਆਸਤ ਕਰਦੇ ਭਲਵਾਨਾਂ ਦੀ
ਜਨਤਾ ਨੂੰ ਲੁੱਟਦੇ ਸ਼ੈਤਾਨਾਂ ਦੀ
ਪੁਲਸ ਕੁੱਟ ਮਨ ਮਾਨਾਂ ਦੀ
ਬੇਕਦਰੀ ਕੀਮਤੀ ਜਾਨਾਂ ਦੀ
ਅਜੰਟਾਂ ਪਿੱਛੇ ਫਿਰਦੇ ਜਵਾਨਾ ਦੀ

ਧੋਖੇਬਾਜ਼ ਲਾੜੇ ਨੀਂਗਰ ਹੈਵਾਨਾਂ ਦੀ
ਆਪਣਾ ਦਰਦ ਸੁਣਾਉਣ ਨੂੰ ਜੀ ਕਰਦੈ
ਪਾਟਾ ਦਾਮਨ ਦਿਖਾਉਣ ਨੂੰ ਜੀ ਕਰਦੈ
ਉਨ੍ਹਾਂ ਨੂੰ ਸਮਝਾਉਣ ਨੂੰ ਜੀ ਕਰਦੈ

ਕੁੜੀਆਂ ਚਿੜੀਆਂ ਕੂੰਜਾਂ ਦੀਆਂ ਡਾਰਾ ਦੀ
ਬਚਪਨ ਦੀਆਂ ਮੌਜ ਬਹਾਰਾਂ ਦੀ
ਮੁਨਸ਼ੀ ਦੀਆਂ ਖਾਧੀਆਂ ਮਾਰਾਂ ਦੀ
ਲਾਰੇ ਲਾਉਂਦੀਆਂ ਹੁਸਨ ਸਰਕਾਰਾਂ ਦੀ

ਫਿਰ ਉਹਲੇ ਬੈਠ ਕੇ ਰੋਣ ਨੂੰ ਜੀ ਕਰਦੈ
ਕੀਤੇ ਤੇ ਪਛਤਾਉਣ ਨੂੰ ਜੀ ਕਰਦੈ
ਯਾਦਾਂ ਪਿੰਡ ਦੀਆਂ ਛੋਹਣ ਨੂੰ ਜੀ ਕਰਦੈ
ਸੱਜਣਾਂ ਨੂੰ ਸੁਣਾਉਣ ਨੂੰ ਜੀ ਕਰਦੈ

FrOm@PBF

Say "Thanks" with the click of a button

157
Fun Time / PJ fav DP Pic
« on: August 30, 2011, 10:38:29 AM »
Sat Shri Akal ji

 :hehe:

ki haal chaal Jannta 


Tusi Ithe daso Ji ki tuhanu pj te kiss bande di Display laghi photo Jyada pasand aa

 :hehe:

158
Shayari / Eid Mubark ( To all Muslim BRos ON PJ )
« on: August 30, 2011, 08:55:32 AM »

HASRAT E DEED DIL E ZAAR ME MAR JAYE HE
EID PARDES ME BE KAIF GUZAR JAYE HE
CHAND KO DEKHA THO MAYSOOS HUWA YE HUM KO
AIK KHANJAR HE JO SEENEY ME UTAR JAYE HE







EID MUbark Ho Gujra :won:


dekhiyeh chand raat aai hai

sath khushian hazar laee hai

tum chaley aao aik lamhey ko

ham bhi manain ke eid aae hai

chaand bhia ya chand lamhon ko

jaisey tum ney jhalak dikhai hai

ham ne qismat ajeeb paee hai

Eid ka din hai aur judai hai

keh rahe hai hawa mujhy yasir!

us ne mehndi abhi lagaii hai

 

159
Pics / Fas pae @ Silky & Tarn
« on: August 30, 2011, 08:31:51 AM »


:D: :D: aah mari silky ne ik :D:

160
Shayari / ਓਹਦੇ ਵਿਛੋੜੇ
« on: August 30, 2011, 08:27:06 AM »
ਓਹਦੇ ਵਿਛੋੜੇ ਨੇ ਲਾਈ ਪੀੜ ਐਸੀ,ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ

ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ,ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ

ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ  ਹੁਣ,ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ

ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ,ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ

PBF

Pages: 1 ... 3 4 5 6 7 [8] 9 10 11 12 13 ... 54