June 25, 2024, 02:16:52 AM

Show Posts

This section allows you to view all posts made by this member. Note that you can only see posts made in areas you currently have access to.


Messages - Arun Bhardwaj

Pages: 1 ... 10 11 12 13 14 [15] 16 17
281
Shayari / ਯਾਦਾਂ ਦੇ ਨਾਲ
« on: July 28, 2015, 07:45:00 AM »


#ArunBhardwaj

282
Shayari / ਚੰਗੀ ਜਿੰਦਗੀ
« on: July 28, 2015, 07:44:10 AM »
ਚੰਗੀ ਜਿੰਦਗੀ ਜੀਣ ਲਈ ਪਹਿਲਾਂ ਟੁੱਟ ਟੁੱਟ ਮਰਨਾ ਪੈਂਦਾ ਏ
ਕੁਝ ਜਿੱਤਣ ਲਈ ਸਾਨੂੰ ਪਤਾ ਨੀ ਕਿੰਨਾ ਕੁਝ ਹਰਨਾ ਪੈਂਦਾ ਏ

ਐਵੇ ਨੀ ਰਹਿੰਦੀ ਦੁਨੀਆਂ ਤਕ ਕੌਮ ਕੋਈ ਜੀਉਂਦੀ ਰਹਿ ਸਕਦੀ
ਜੁਲਮ ਖਿਲਾਫ਼ ਧਰਮ ਖਾਤਰ ਸੀਸ ਤਲੀ ਤੇ ਧਰਨਾ ਪੈਂਦਾ ਏ

ਕਿਸੇ ਦੇ ਬੱਚੇ ,ਕਿਸੇ ਦੇ ਮਾਪੇ ਨਜ਼ਰਾਂ ਤੋ ਓਹਲੇ ਰਹਿੰਦੇ ਅਕਸਰ
ਮਜਬੂਰੀਆਂ ਕਰਕੇ,ਪਾਪੀ ਪੇਟ ਖਾਤਰ ਵਿਛੋੜਾ ਜਰਨਾ ਪੈਂਦਾ ਏ

ਗੁਲਾਮ ਕਰਨ ਨਾਲੋ ਵੀ ਵੱਡਾ ਜੁਰਮ ,ਗੁਲਾਮੀ ਸਹਿੰਦੇ ਰਹਿਣਾ
ਲੋਕਾਂ ਦੇ ਜਜਬਿਆਂ ਵਿਚ ਉਤਰਨ ਲਈ ਫਾਂਸੀ ਚੜਨਾ ਪੈਂਦਾ ਏ

ਸਿਰਫ ਕਲਮ ਤੇ ਕਾਗਜ਼ ਫੜਨ ਨਾਲ ਦਿਲ ਬਿਆਨ ਨਹੀ ਹੁੰਦਾ
ਲਾਲੀ ਹਵਾ ਦੇ ਵਰਗੇ ਅਣਦਿਸਦੇ ਖਿਆਲਾਂ ਨੂੰ ਫੜਨਾ ਪੈਂਦਾ ਏ

ਰਿਟਨ ਬਾਏ .... ਲਾਲੀ ਅੱਪਰਾ

#ArunBhardwaj

283
Shayari / ਦਰਦ
« on: July 28, 2015, 07:42:49 AM »
ਦਰਦ ਦਿੰਦੀਆਂ ਨੇ ਰਾਹਵਾਂ ਇਸ਼ਕ ਦੀਆਂ
ਗਲ ਨੂੰ ਪੈਂਦੀਆਂ ਨੇ ਬਾਹਵਾਂ ਇਸ਼ਕ ਦੀਆਂ

ਤੀਲਾ ਤੀਲਾ ਕਰ ਦੇਣ ਦਿਲ ਦਾ ਆਲਣਾ
ਜਦੋ ਚੱਲ ਦੀਆਂ ਨੇ ਹਵਾਵਾਂ ਇਸ਼ਕ ਦੀਆਂ

ਇਹ ਤਾ ਹਰ ਕਿਸੇ ਦੇ ਵੱਸਦੀ ਗੱਲ ਨਹੀ
ਭਾਗਾਂ ਵਾਲਾ ਹੀ ਜਰੇ ਸਜਾਵਾਂ ਇਸ਼ਕ ਦੀਆਂ

ਧੁੱਪਾ ਹਿਜਰ ਦੀਆਂ ਸਾੜ੍ਹ ਦਿੰਦੀਆਂ ਰੂਹਾਂ ਨੂੰ
ਦੱਸੋ ਕਿਸਨੇ ਮਾਣੀਆਂ ਛਾਵਾਂ ਇਸ਼ਕ ਦੀਆਂ

'ਲਾਲੀ' ਕਦੇ ਕਦੇ ਮੌਤ ਵੀ ਧੋਖਾ ਖਾ ਜਾਂਦੀ
ਜਿੰਦਗੀ ਬਖਸ਼ ਦੇਣ ,ਦੁਆਵਾਂ ਇਸ਼ਕ ਦੀਆਂ

ਰਿਟਨ.. ਲਾਲੀ ਅੱਪਰਾ


#ArunBhardwaj

284
Shayari / Teer
« on: July 28, 2015, 07:41:59 AM »


#ArunBhardwaj

285
Shayari / ਮੁਹੱਬਤ ਦੀ ਧਰਤੀ
« on: July 28, 2015, 07:40:40 AM »


ਮੇਰੀ ਪਿਆਰੀ ਜਿਹੀ ਦੋਸਤ ''ਦੀਪ'' ਦੀ ਬਣਾਈ ਹੋਈ ਇਕ ਤਸਵੀਰ ਜਿਸਨੇ ਹੀ ਇਹ ਲਾਈਨਾਂ ਲਿਖਵਾਈਆਂ | ਮੈਨੂੰ ਲੱਗਦਾ ਇਸ ਖੂਬਸੂਰਤ ਕਲਾ (ਤਸਵੀਰ ) ਅੱਗੇ ਮੇਰੀਆਂ ਇਹ ਲਾਈਨਾਂ ਕੁਝ ਵੀ ਨਹੀ ਹਨ ਪਰ ਫੇਰ ਵੀ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ.......
ਬਹਾਰਾਂ ਵਰਗਾ ਇਸ਼ਕ ਸਾਡਾ, ਸੁੱਕੀ ਟਾਹਣੀ ਬਣ ਗਿਆ
ਉਹ ਮੇਰੇ ਲਈ ਤੇ ਮੈਂ ਉਸ ਲਈ,ਕੋਈ ਕਹਾਣੀ ਬਣ ਗਿਆ
'ਮੁਹੱਬਤ ਦੀ ਧਰਤੀ' ਤੇ ਲਾਲੀ 'ਔੜ ਗਮੀਆਂ' ਦੀ ਛਾਈ
ਇਹ ਦਿਲ ਸਾਡੇ ਦਾ ਦਰਦ ਹੀ ਹੈ, ਜੋ ਪਾਣੀ ਬਣ ਗਿਆ
written by....ਲਾਲੀ ਅੱਪਰਾ

#ArunBhardwaj

286
Shayari / ਮਜਬੂਰੀ
« on: July 28, 2015, 07:36:52 AM »

ਤੂੰ ਆਪਣੀ ਮਜਬੂਰੀ ਦੱਸਕੇ ਹੁਣ ਮੈਨੂੰ ਛੱਡਕੇ ਚੱਲਿਆਂ ਏ
ਬੀਤੇ ਪਲਾਂ ਚੋਂ ਵੀ ਕੱਢ ਦਈ ਜੇ ਦਿਲ ਚੋ ਕੱਢਕੇ ਚੱਲਿਆਂ ਏ

ਮੁਹੱਬਤਾਂ ਦਾ ਬੂਟਾ ਲਾਇਆਂ ਸੀ ਜਦ ਛਾਂ ਦੇਣ ਲੱਗਾ ਸੰਘਣੀ
ਕੁਹਾੜੀ ਜੁਦਾਈ ਵਾਲੀ ਨਾਲ ਤੂੰ ਖੁਦ ਹੀ ਵੱਡਕੇ ਚੱਲਿਆਂ ਏ

ਅਸੀ ਹੰਝੂ ਪੀਂ ਪੀ ਰੱਜਣੇ ਦੇ ਹੁਣ ਆਦੀ ਹੋ ਜਾਣਾ ਸੱਜਣਾਂ
ਸਾਡੇ ਦਿਲ ਦਾ ਪੀਕੇ ਖੂਨ ਤੂੰਵੀ ਤਾਂ ਰੱਜਕੇ ਚੱਲਿਆਂ ਏ

ਤੂੰਹੀ ਨਹੀ ਚਾਹੁੰਦਾਂ ਕਿ ਮੈ ਹੋਰ ਸਾਹ ਲੈਣ ਦੇ ਕਾਬਿਲ ਹਾਂ
ਤਨਹਾਈ ਜਿਹਾਂ ਰਾਹ ਮੌਤ ਦਾ ਤੂੰ ਸਾਡੇ ਲਈ ਲੱਭਕੇ ਚੱਲਿਆਂ ਏ

ਹੱਥਾਂ ਚੋ ਹੱਥ ਛਡਾਉਣ ਨਾਲ ਲਾਲੀ ਕਦੇ ਟੁਟਦੇ ਨਹੀ ਰਿਸ਼ਤੇ
ਤੂੰ ਮੇਰੇ ਸਾਹਾਂ ਦੀ ਡੋਰ ਨਾਲ ਹਮੇਸ਼ਾਂ ਲਈ ਬੱਝਕੇ ਚੱਲਿਆਂ ਏ

...........by lallly apra

#ArunBhardwaj

287
Shayari / ਇਜਹਾਰ ਵੀ ਮਿਲ
« on: July 28, 2015, 07:35:18 AM »

ਕਈ. ਸੋਚਾਂ .ਮਿਲ ਗਈਆਂ.. ਹੁਣ .ਕਈ .ਫਿਕਰ. ਵੀ ਮਿਲ ਗਏ ਨੇ
ਗਹਿਰਾਈ .ਮਿਲੀ. ਪੀੜਾਂ. ਦੀ .ਗਮਾਂ .ਦੇ ਸਿਖਰ ਵੀ ਮਿਲ ਗਏ ਨੇ

ਜੋ. ਕੁਝ. ਵੀ. ਪਾਉਣਾਂ .ਚਾਹਿਆਂ. ਉਹ.. ਕਦੇ. ਵੀ. ਨਹੀ .ਮਿਲਿਆਂ
ਆਸ, ਮੁਹੱਬਤਾਂ..ਵਾਲਾਂ.. ਫੁੱਲ.. ਸੱਚੀ.. ਕਦੇ.. ਵੀ .ਨਹੀ .ਖਿਲਿਆਂ

ਇਸ ..ਲਈ.. ਹੁਣ.. ਮੈ ..ਇੱਛਾਵਾਂ.. ਦਾ .ਗਲ਼ ਘੁੱਟਦਾਂ ਰਹਿੰਦਾਂ ਹਾਂ
ਕਿਸੇ ..ਕੱਚ ..ਦੀ ..ਬਣੀ .ਹੋਈ .ਚੀਜ ਵਾਂਗ ਮੈ ਟੁੱਟਦਾਂ ਰਹਿੰਦਾਂ ਹਾਂ

ਟੁੱਟਣਾਂ ..ਤਾਂ ..ਮੈ ..ਸਿੱਖ.. ਗਿਆ.. ਪਰ.. ਜੁੜਨਾ ..ਆਉਂਦਾ .ਨਹੀ
ਚੁਣ ..ਲਏ ..ਠੋਕਰਾਂ.. ਭਰੇ .. ਮੈ .ਰਾਹ ਹੁਣ ਮੁੜਨਾ ਆਉਂਦਾ ਨਹੀ

ਜੋ ਕੀਤਾ ਸੀ ਮੈ,ਹੁਣ ਵਿਲਕਦਾ ਵਾਪਿਸ ਇਜਹਾਰ ਵੀ ਮਿਲ ਗਿਆ ਹੈ
ਲੱਖਾਂ ਦੁੱਖ ਵੀ ਮਿਲ ਗਏ 'ਲਾਲੀ' ਨੂੰ ਤੇ ਇਨਕਾਰ ਵੀ ਮਿਲ ਗਿਆ ਹੈ

.................by .....Lally .Apra.........

#ArunBhardwaj

288
Shayari / ਇੰਨਾਂ ਸਫਰ
« on: July 28, 2015, 07:34:10 AM »

ਤੇਰੇ.. ਚੋਂ ..ਰੱਬ.. ਨੂੰ.. ਲੱਭਦੇ. ਸੀ. ਤੇ .ਰੱਬ ਚੋਂ ਤੈਨੂੰ ਲੱਭਦੇ ਸੀ
ਅਸੀ ਮੰਜਿਲ ਵੱਲ ਜਾਣਾਂ ਨਹੀ ਛੱਡਿਆ ਸੀ. ਭਾਵੇ .ਰੋੜੇ.. ਵੱਜਦੇ ਸੀ
ਇੰਨਾਂ ਸਫਰ ਤਹਿ ਕਰਕੇ ਵੀ ..ਪਛਤਾਵਿਆਂ ..ਵਾਲੀ ਹੀ ਜੂਹ ਮਿਲੀ
ਨਾ ਰੱਬ ਤੇਰੇ ਚੋਂ ਮਿਲ ਸਕਿਆ ਲਾਲੀ ਨੂੰ ਤੇ ਨਾਹੀ ਰੱਬ ਚੋਂ ਤੂੰ ਮਿਲੀ


tere cho rabb nu labh de si te rabb cho tenu labhde si
asi manjil wall jana nhi shadeya si bhave rode vajhde si
hun inna safar teh karke v menu pashtaveya wali hi jooh mili
na rabb tere cho mil sakeya "lally" nu te nahi rabb cho tu mili

by lally apra

#ArunBhardwaj

289
Shayari / ਉਹ ਮੇਰੀ ਨਹੀ
« on: July 28, 2015, 07:32:52 AM »

ਉਹ ਮੇਰੀ ਨਹੀ,ਕਹਿਣ ਲਈ ਤਾਂ ਗਵਾਹ ਕਈ |
ਮੈਂ ਉਸਦਾ ਇਹ ਕਹਿਣ ਲਈ ਕੋਈ ਗਵਾਹ ਨਹੀ |

ਉਸ ਲਈ ਮੈਂ ਜਾਦਾਂ ਹਰ ਵੀਰਵਾਰ ਪੀਰਾਂ ਦੇ |
ਹੋਇਆ ਕੀ ਜੇ ਉਹਨੂੰ ਮੇਰੀ ਪਰਵਾਹ ਨਹੀ |

ਜਿਹੜਾ ਵੀ ਰਾਹ ਉਹਦੇ ਤੱਕ ਨਹੀਓ ਪਹੁੰਚਦਾ |
ਮੈ ਭੁੱਲਕੇ ਵੀ ਫੜ ਸਕਦਾ ਉਹ ਰਾਹ ਨਹੀ |

ਜਿਹੜਾ ਉਹਨੂੰ ਚੇਤੇ ਕੀਤੇ ਬਿਨਾ ਮੈਂ ਲਿਆ |
ਮੇਰੀ ਜਿੰਦਗੀ ਦਾ ਐਸਾ ਕੋਈ ਸਾਹ ਨਹੀ |

ਓਸਦੇ ਤਸੀਹੇ ਹੱਡ, ਮਾਸ ਖਾਈ ਜਾਦੇਂ ਨੇ |
ਸਾਡੇ ਜਲ਼ ਜਾਣ ਪਿੱਛੋਂ ਬਣਨੀ ਸਵਾਹ ਨਹੀ |

ਉਹਨੂੰ ਦੂਰੋਂ ਦੇਖ ਸਿਰ ਝੁਕ ਜਾਦਾਂ ਲਾਲੀ ਦਾ |
ਸਾਡੇ ਲਈ ਉਹਦੇ ਜਿਹੀ ਕੋਈ ਦਰਗਾਹ ਨਹੀ |
.......... Lally Apra

#ArunBhardwaj

290
Shayari / ਚੁੱਪ ਵੀ ਰਹਿ
« on: July 28, 2015, 07:31:38 AM »

ਹੁਣ ਚੁੱਪ ਵੀ ਰਹਿ ਨਹੀ ਹੁੰਦਾਂ ਤੇ ਨਾਹੀ ਕੁਝ ਦੱਸ ਹੁੰਦਾ
ਹੁਣ ਦੁੱਖ ਵੀ ਸਹਿ ਨਹੀ ਹੁੰਦਾਂ ਤੇ ਨਾਹੀ ਸਾਤੋ ਹੱਸ ਹੁੰਦਾ

ਚਿੱਤ ਕਰੇ ਜਿੰਦ ਸੌਪ ਦਵਾਂ. ਹੁਣ ਪਾਣੀ ਨੂੰ ਜਾਂ ਅੱਗਨੀ ਨੂੰ
ਪਰ ਨਾਹੀ ਹੁਣ ਡੁੱਬਿਆ ਜਾਵੇ ਤੇ ਨਾਹੀ ਸਾਤੋ ਮੱਚ ਹੁੰਦਾਂ

ਜਿਆਦਾਂਤਰ ਹਰ ਆਸ਼ਕ ਦੇ ,ਰਾਹਾਂ ਦੇ ਵਿੱਚ ਅੱਜ ਕੱਲ ਤਾਂ
ਜਾਂ ਤਾਂ ਕੰਡੇ ਖਿਲਰੇ ਹੁੰਦੇ ਤੇ ਜਾਂ ਫਿਰ ਖਿਲਰਿਆਂ ਕੱਚ ਹੁੰਦਾਂ

ਜਿੰਦਗੀ ਬੇ-ਸਵਾਦੀ,ਹੌਠਾਂ ਕੋਲੇ ਸ਼ਹਿਤ ਜਿਹਾ ਜਹਿਰ ਦਿਸੇ
ਦਿਲ ਚਾਹਵੇ ਦੇਖਲਾਂ ਸਵਾਦ ਜਿਹਾਂ, ਪਰ ਨਹੀਓ ਚੱਟ ਹੁੰਦਾ

ਆਖਰ ਨੂੰ ਤਾਂ ਤਨਹਾਈ ਸਾਥ ''ਲਾਲੀ''. ਛੱਡ ਹੀ ਜਾਦੀ ਹੈ
ਗੂੰਗੀ,. ਬੋਲੀ ..ਅੰਨੀ,. ਲਾਸ਼ .ਦੁਆਲ਼ੇ .ਬੜਾਂ ਹੀ ਕੱਠ ਹੁੰਦਾ

by .......Lally Apra..........

#ArunBhardwaj

291
Shayari / Kinare
« on: July 28, 2015, 07:28:31 AM »
 

#ArunBhardwaj

292
Shayari / Kinare
« on: July 28, 2015, 07:26:30 AM »


ਤੂੰ ਇੱਕ ਵਾਰੀ ਹੀ ਇੰਨਾ ਕਹਿ ਦੇ ਬਸ.. ਮੇਰਾ ਖਹਿੜਾ ਛੱਡਦੇ ਤੂੰ
ਮੈ ਪੱਥਰ ਬਣ ਜਾਉ. ਜਾਂ ..ਫਿਰ .ਕੱਖ. ਬਣ .ਜਾਣਾਂ. ਰਾਹਾਂ ਦਾ

ਸੋਂਹ ਰੱਬ ਦੀ ਤੇਰੇ ਕੋਲੋ ਜੁਦਾ. ਹੋਕੇ .ਸਾਹਾਂ. ਚੱਲਣੇ. ਬੜੇ.. ਔਖੇ
ਇਹਦੇ .ਨਾਲੋ .ਤਾਂ. ਚੰਗਾਂ .ਮੈਂ .ਹੀ. ਖਹਿੜਾ ਛੱਡਦੂਗਾਂ ਸਾਹਾਂ ਦਾਂ

ਮੇਰੀਆਂ ਭਾਵਨਾਵਾਂ ਦੀ ਕਾਤਲ ਸਾਬਿਤ ਹੋ ਜਾਵੇਗੀ ਇਕ ਦਿਨ ਤੂੰ
ਇਸ਼ਕ ਕਚਹਿਰੀ ਵਿੱਚ ਬਿਆਨ ਸੁਣੇਗੀ. ਜਦ .ਨੈਣਾਂ ਗਵਾਹਾਂ ਦਾ

ਖੁਸ਼ੀਆਂ .ਦੀ .ਗੱਲ. ਕਰਾਂ. ਕੀ ..? ਮੈ...ਤੇਰਾ .ਰੁੱਖਾ ਪੰਨ ਲੈਕੈ
ਧੱਕੇ ..ਲਾ .ਰਿਹਾ. ਹਾ .ਦਿਨਾਂ. ਨੂੰ, ਆਸਰਾ .ਲੈਕੇ. ਅਫਵਾਹਾਂ ਦਾਂ

ਮੇਰੀ ਮੰਜਿਲ ਮੈਨੂੰ ਹੋਰ ਮੰਜਿਲਾਂ ਪਾਉਣ ਦੀਆਂ ਦੁਆਵਾਂ ਦਿੰਦੀ ਏ
ਦੱਸ .ਜਿਸਮ .ਨੂੰ. ਹੁੰਦਾਂ .ਕਾਹਦਾ ਹੌਸਲਾਂ ਟੁੱਟ ਚੁੱਕੀਆਂ ਬਾਹਾਂ ਦਾ

"ਲਾਲੀ" ਕਦੇ ਵੀ ਜਿੰਦਗੀ ਦੀਆਂ ਬੇੜੀਆਂ ਕਿਨਾਰੇ ਨੀ ਲੱਗਣੀਆਂ
ਜੇ .ਡੋਬਣ. ਲਈ .ਹੀ . ਦਿਲ. ਬੇਈਮਾਨ ਅੱਜ ਕੱਲ ਮਲਾਹਾਂ ਦਾ



............ by Lally Apra...........


#ArunBhardwaj

293
Shayari / Kinare
« on: July 28, 2015, 07:25:18 AM »
ਦਿਲਾਂ ਦੇ ਫਾਸਿਲੇ ਤੋਂ ਲੈਕੇ ਜਜਬਾਤਾਂ ਨੂੰ ਬਿਆਨ ਕਰਨ ਤਕ ਦਾ ਪੈਡਾਂ.........


ਜਦੋ ਵੀ ਦਿਲਾਂ ਵਿੱਚ ਫਾਸਿਲੇ ਵੱਧਣ ਲੱਗਦੇ
ਤਾਂ ਪੀੜਾਂ ਵਿਚਕਾਰ ਦਿਲਾਂ ਦੇ ਫਾਸਿਲੇ
ਘਟਣੇ ਸ਼ੁਰੂ ਹੋ ਜਾਂਦੇ
ਇਹ ਪੀੜਾਂ ਜਜਬਾਤਾਂ ਵਿੱਚ
ਉਦੋ ਜਨਮ ਲੈਣ ਲੱਗਦੀਆਂ
ਜਦੋ ਖਵਾਇਸ਼ਾਂ ਵਿੱਚ ਨਿੱਤ
ਨਵੀਆਂ ਘਟਨਾਵਾਂ ਘਟਿਤ ਹੋਣ ਲੱਗਦੀਆਂ
ਤਾਂ ਇਹੋ ਜਿਹੀਆਂ ਪੀੜਾਂ
ਇਕ ਮੋੜ ਤੇ ਨਿਆਣ ਬੁੱਧੀ ਵਿਚ ਹੁੰਦੀਆਂ
ਪਰ ਕੁਝ ਸਾਲਾਂ ਬਾਅਦ
ਜਦੋ ਅਗਲੇ ਮੋੜ ਤੇ ਆਕੇ ਜਵਾਨੀ ਦੀ ਦਹਿਲੀਜ਼
ਅੰਦਰ ਪੈਰ ਰਖ ਦੀਆਂ ਨੇ
ਤਾਂ ਥਾਂ ਥਾਂ ਇਹਨਾ ਦੀ ਚਰਚਾ ਹੋਣ ਲੱਗਦੀ
ਕਿਉ ਕਿ ਜਵਾਨੀ ਹੀ ਐਸੀ ਉਮਰ ਹੈ
ਜੋ ਕਦੇ ਕਿਸੇ ਕੋਲੋ ਛੁਪੀ ਨਹੀ ਰਹਿ ਸਕਦੀ
ਇਸੇ ਤਰਾਂ ਪੀੜ ਦਿਲ ਅੰਦਰ ਲੁਕੀ ਨਹੀ ਰਹਿ ਸਕਦੀ
ਹੁਣ ਲਾਲੀ ਨੂੰ ਚਾਹੇ ਕੋਈ ਸ਼ਹਿਤ ਆਖੇ ਚਾਹੇ ਜਹਿਰ ਆਖੇ
ਮੈ ਦਿਲ ਦੀ ਹਾਲਤ ਬਿਆਨ ਕਰਨ ਤੋ ਨਹੀ ਰਹਿ ਸਕਦਾ
ਮੈਨੂੰ ਚਾਹੇ ਕੋਈ ਟੁੱਟਾ ਦਿਲ ਆਖੇ ਚਾਹੇ ਕੋਈ ਸ਼ਾਇਰ ਆਖੇ

..............ਲਾਲੀ ਅੱਪਰਾ..............


#ArunBhardwaj

294
Shayari / Kinare
« on: July 28, 2015, 07:24:24 AM »
ਕਾਸ਼..!!! ਤੇਰੀਆਂ ਪੈੜਾਂ ਦੇ ਸਾਨੂੰ ਮਿਲੇ ਨਿਸ਼ਾਨ ਨਾ ਹੁੰਦੇ
ਅਸੀ .ਤੇਰੇ .ਪਿੱਛੇ .ਆਉਦੇ. ਆਉਦੇ. ਬਦਨਾਮ ਨਾ ਹੁੰਦੇ
ਇਕ .ਵਾਰੀ .ਜੇ ਪਿਛੇ ਮੁੜਕੇ ਸਾਡਾ ਹਾਲ ਦੇਖ ਲੈਦੀ ਤੂੰ
ਅੱਜ .ਸਾਡਿਆਂ .ਪੈਰਾਂ. ਤੇ ਸ਼ਾਲਿਆਂ ਦੇ. ਪੈਗਾਮ ਨਾ ਹੁੰਦੇ
ਜੇ .ਤੂੰ .ਮੈਨੂੰ .ਸਮਝ .ਲੈਦੀ. ਤੇ .ਨਾਹੀ. ਛੱਡਕੇ. ਜਾਦੀ
ਤਾਂ. .ਮੇਰੇ ..ਚਾਅ ..ਤੇ .ਹਾਸੇ .ਬਣੇ .ਸ਼ਮਸ਼ਾਨ ਨਾ ਹੁੰਦੇ
ਇਕ. ਵੀ. ਜ਼ਜਬਾਤ .ਕਾਗਜ. ਤੇ .ਲਿਖ ਨੀ ਸਕਦੇ ਸੀ
ਜੇ .ਯਾਦਾਂ .ਤੇਰੀਆਂ. ਦੇ .ਅਸੀ. ਹੋਏ. ਗੁਲਾਮ .ਨਾ ਹੁੰਦੇ
ਮਸ਼ਹੂਰ. ਹੋਣ. ਦੇ .ਤਾਜ .ਲਾਲੀ ਸਿਰ ਨਹੀ ਟਿਕਣੇ ਸੀ
ਜੇ ਮੇਰੇ.ਸਿਰ .ਸਜੇ ਪਹਿਲਾ. ਤੇਰੇ .ਇਲਜਾਮ. ਨਾ .ਹੁੰਦੇ
....... by...... Lally Apra........

#ArunBhardwaj

295
Shayari / Kinare
« on: July 28, 2015, 07:23:19 AM »
ਸ਼ੁਕਰ ਗੁਜਾਰ ਉਹਨਾ ਸੱਜਣਾ ਦਾ ਮੈਂ ,ਜਿਹੜੇ ਮੇਰੇ ਨਾਲ ਔਖੇ ਸਮੇ ਖੜਦੇ |
ਸ਼ੁਕਰ ਗੁਜਾਰ ਉਹਨਾ ਸੱਜਣਾ ਦਾ ਮੈਂ , ਔਖੇ ਸਮੇ ਮੈਨੂੰ ਜੋ ਮਜਾਕ ਕਰਦੇ |
ਸ਼ੁਕਰ ਗੁਜਾਰ ਉਹਨਾ ਸੱਜਣਾ ਦਾ ਮੈਂ, ਜਿਹੜੇ ਮੈਨੂੰ ਵੱਧਦੇ ਨੂੰ ਵੇਖ ਸੜਦੇ |
ਸ਼ੁਕਰ ਗੁਜਾਰ ਉਹਨਾ ਸੱਜਣਾ ਦਾ ਮੈਂ,ਜਿਹੜੇ ਮੇਰੇ ਜਖ਼ਮਾ ਨੂੰ ਰਹਿਣ ਭਰਦੇ |
ਸ਼ੁਕਰ ਗੁਜਾਰ ਉਹਨਾ ਸੱਜਣਾ ਦਾ ਮੈਂ , ਜਿਹੜੇ ਮੇਰੇ ਰਾਹਾਂ ਵਿੱਚ ਕੱਚ ਧਰਦੇ |
ਸ਼ੁਕਰ ਗੁਜਾਰ ਉਹਨਾ ਸੱਜਣਾ ਦਾ ਮੈਂ , ਜਿਹੜੇ ਕੋਈ ਦੁੱਖ ਮੇਰੇ ਲਈ ਜਰਦੇ |
ਸ਼ੁਕਰ ਗੁਜਾਰ 'ਵਿਜੈ ਮੋਮੀ'ਸਾਹਬ ਦਾ,ਲਾਲੀ ਦੇ ਨਹੀ ਸਕਦਾ ਉਹਨਾ ਦੇ ਕਰਜ਼ੇ |
................ Lally Apra

#ArunBhardwaj

296
Shayari / ਜਾਨ ਤੇਰੀ ਨੂੰ ਸਿਆਪਾ
« on: July 28, 2015, 07:22:36 AM »


#ArunBhardwaj

297
Shayari / Kinare
« on: July 28, 2015, 07:19:42 AM »
''ਲਾਲੀ'' ਤੇਰੇ ਲਈ ਇਹੋ ਜਿਹੀ ਇਮਾਰਤ.. ਉਸਾਰ.. ਦੂ
ਮੇਰੀਆਂ ..ਉਮੀਦਾਂ.. ਤੇ ..ਜੇ ..ਤੂੰ.. ਖਰੀ ਉਤਰ ਜਾਵੇਗੀ
ਜੇ ਆਪਾਂ ਵਸੇਰਾ ਕਰ ਲਿਆਂ ਇਕ ਦੂਜੇ ਦੇ ਖਿਆਲਾਂ ਵਿਚ
ਇਸ ..ਨਾਲੋ ..ਵਧੀਆ ਇਮਾਰਤ.. ਆਪੇ ਉਸਰ ਜਾਵੇਗੀ

................by lally apra







#ArunBhardwaj

298
Complaints / Re: forum needs lots of improvement
« on: July 28, 2015, 06:29:53 AM »
Chill karo,  kehra tusi subscription te paise dehne ah PJ ghente layi auna just chill na

koi paise v tn hi davega jad chiz changi hoi, thori improvement kar lo, baad ch chahe paise le liyo TM bann lai,   :happy:

...
bada issue nhi hai but mainu user name 2 rang ch dikhde ne, and i am not color blind.   :omyeyes:

#ArunBhardwaj

299
Shayari / Kinare
« on: July 28, 2015, 01:47:44 AM »
ਕਿੰਨੀ ਅਜੀਬ ਹੈ ਦੁਨੀਆ ਇਸਦੀ ਸਮਝ ਨਹੀ ਆਉਂਦੀ
ਜੀਂਦਿਆਂ ਹਾਲ ਨਾ ਪੁੱਛਦੀ ,ਮਰਿਆ ਦੇ ਦੀਵੇ ਜਗਾਉਂਦੀ
ਜਰ ਨਹੀਓ ਹੁੰਦੀ ਇਸ ਕੋਲੋ ਦੇਖਕੇ ਕਿਸੇ ਦੀ ਚੜਾਈ
ਪੈਰਾਂ ਵਿਚ ਜੋ ਸੂਲਾਂ ਚੋਬ੍ਹੇ, ਜਾ ਸਿਰ ਸੂਲੀ ਤੇ ਚੜਾਉਂਦੀ
ਟਾਹਣੀਆਂ ਨੂੰ ਜੋ ਅੰਬਰ ਦੇ ਚੁੰਮਣ ਲੈਣ ਲਈ ਨਿੱਤ ਆਖੇ
ਪਰ ਓਸੇ ਰੁੱਖ ਦੀਆਂ ਜੜਾਂ ਵਿਚ ਆਪੇ ਆਰੀ ਚਲਾਉਂਦੀ
ਕਿੰਨੀ ਕੁ ਹਮਦਰਦ ਇਹ ਵਾਹ ਪਏ ਤੇ ਪਤਾ ਲੱਗਦਾ
ਦਿਲ ਵਿਚ ਭਰਕੇ ਦਰਦ, ਉੱਪਰੋ ਜਾਣ ਜਾਣ ਹਸਾਉਂਦੀ
ਸਮਝ ਨਾ ਆਵੇ ਇਸ ਨੂੰ ਬੇਦਰਦੀ ਆਖਾ ਕਿ ਹਮਦਰਦ
''ਲਾਲੀ'' ਛੂਰੀਆਂ ਦੇ ਨਾਲ ਇਹ ਦੁਨੀਆ ਮੱਲਮ ਲਾਉਂਦੀ

ਰਿਟਨ ਬਾਏ ....ਲਾਲੀ ਅੱਪਰਾ


#ArunBhardwaj

300
 =D> =D>

#ArunBhardwaj

Pages: 1 ... 10 11 12 13 14 [15] 16 17