November 21, 2024, 01:20:46 PM

Show Posts

This section allows you to view all posts made by this member. Note that you can only see posts made in areas you currently have access to.


Messages - JIMMY KONSAL

Pages: [1]
1


ਅਸੀ ਆਪਣੇ ਪੰਜਾਬੀ ਹੋਣ ਤੇ ਤਾਂ ਬਹੁਤ ਮਾਣ ਕਰਦੇ ਹਾਂ..........!
ਪਰ ਕਦੇ ਕਿਸੇ ਨੇ ਇਹ ਸੋਚਿਆ ਕਿ ਸਾਨੂੰ ਸੰਸਾਰ ਵਿੱਚ ਇਹ ਮਾਣ ਕਿਸ ਸਦਕਾਂ ਮਿਲਿਆ ਹੈ……….?
ਓਹ ਕਿਹੜੀ ਬਹੁਮੁੱਲੀ ਸੋਗਾਤ ਹੈ ਜਿਸ ਸਦਕਾਂ ਸਾਨੂੰ ਸੰਸਾਰ ਵਿੱਚ ਵੱਖਰੇ ਨਜ਼ਰਈਏ ਨਾਲ ਵੇਖਿਆ ਤੇ ਸਤਿਕਾਰਿਆ ਜਾਂਦਾ ਹੈ……….?
ਓਹ ਸੋਗਾਤ ਹੈ ਸਾਡਾ ਬਹੁਮੁੱਲਾ ਕੀਮਤੀ ਪੰਜਾਬੀ ਸੱਭਿਆਚਾਰ ਜਿਸ ਸਦਕਾਂ ਸਾਨੂੰ ਸੰਸਾਰ ਵਿੱਚ ਇਕ ਵੱਖਰੀ ਪਛਾਣ ਮਿਲੀ……….!
ਪੰਜਾਬੀ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਓਹ ਆਪਣੀ ਵੱਖਰੀ ਪਹਿਚਾਣ ਸਦਕਾਂ ਸਤਿਕਾਰਿਆ ਜਾਦਾਂ ਹੈ……….!
ਇਹ ਸਾਡਾਂ ਸੱਭਿਆਚਾਰ ਹੀ ਹੈ ਜਿਸ ਨੇ ਸਾਨੂੰ ਸੰਸਾਰ ਵਿੱਚ ਵੱਖਰੀ ਪਹਿਚਾਣ ਦਾ ਮਾਲਕ ਬਣਾਇਆ ਹੈ……….!
ਸੱਭਿਆਚਾਰ ਲੋਕ ਸਮੂਹ ਦੁਆਰਾ ਸਿਰਜੀ ਵਿਸੇਸ਼ ਜੀਵਨ ਜਾਂਚ ਨੂੰ ਕਹਿੰਦੇ ਹਨ……….!
ਪਸ਼ੂ ਜੀਵਨ ਨੂੰ ਪਿੱਛੇ ਛੱਡ ਕੇ ਮਨੁੱਖ ਆਪਣੀਆ ਅੰਦਰੂਨੀ ਸ਼ਕਤੀਆ ਨੂੰ ਪ੍ਰਗਟ ਕਰਨ ਤੇ ਵਿਉਤਣ ਲਈ ਸੱਭਿਆਚਾਰ ਦੀ ਸਿਰਜਨਾ ਕਰਦਾ ਹੈ……….!
ਮਨ ਸਰੀਰ ਅਤੇ ਆਤਮਾ ਵਿੱਚ ਇਕਸੁਰਤਾ ਪੈਦਾ ਕਰਦਿਆ ਬੁਨਿਆਦੀ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਦੇ ਨਾਲ ਹੀ ਮਨੁੱਖ ਦੀਆ ਨਿੱਜੀ ਅਤੇ ਸਮੂਹਿਕ ਸੰਭਾਵਨਾਵਾ ਨੂੰ ਪ੍ਰਫੁੱਲਿਤ ਕਰਨਾ ਸੱਭਿਆਚਾਰ ਦਾ ਮੁੱਖ ਉਦੇਸ਼ ਹੁੰਦਾ ਹੈ……….!
ਅਸਲ ਵਿੱਚ ਸੱਭਿਆਚਾਰ ਸੱਚੀ ਅਤੇ ਸੁੱਚੀ ਵਡੇਰੀ ਅਤੇ ਸੂਝ ਭਰੀ ਸ਼ਖਸੀਅਤ ਸਿਰਜਣ ਲਈ ਮਨੁੱਖਾਂ ਵੱਲੋ ਉਸਾਰਿਆ ਗਿਆ ਇਕ ਸਾਝਾਂ ਪ੍ਰਬੰਧ ਹੈ  ਇਸੇ ਲੋੜ ਖਾਤਰ ਘਰ, ਪਰਿਵਾਰ ,ਭਾਈਚਾਰਾ, ਰਿਸ਼ਤਾਂ ਨਾਤਾ ਪ੍ਰਬੰਧ, ਵਿਆਹ ਪ੍ਰਬੰਧ, ਰੀਤ ਰਿਵਾਜ, ਵਿਸ਼ਵਾਸ, ਕੀਮਤਾ, ਪ੍ਰਤੀਮਾਨ, ਕਲਾਵਾ, ਪਹਿਰਾਵਾ, ਹਾਰ ਸ਼ਿੰਗਾਰ, ਲੋਕ ਧਾਰਾ ਅਤੇ ਅਜਿਹੀਆ ਹੋਰ ਵੰਨਗੀਆ ਦੀ ਸਿਰਜਨਾ ਹੁੰਦੀ ਆਈ ਹੈ……….!
ਪੰਜਾਬੀ ਸੱਭਿਆਚਾਰ ਜਿਸ ਭਗੋਲਿਕ ਖਿੱਤੇ ਦੀ ਪੈਦਾਵਾਰ ਹੈ, ਉਸਦੀ ਹੱਦਬੰਦੀ ਲਗਾਤਾਰ ਬਦਲਦੀ ਆਈ ਹੈ ਆਪਣੀ ਭਗੋਲਿਕ ਸਥਿਤੀ ਕਾਰਨ ਪ੍ਰਾਚੀਨ ਸਮੇ ਤੋ ਵਿਦੇਸ਼ੀ ਹਮਲਾਵਾਰਾ ਦਾ ਪ੍ਰਵੇਸ ਦੁਆਰ ਬਣਿਆ ਰਹਿਣ ਕਰਕੇ ਇਸ ਵਿੱਚ ਭਿੰਨ ਭਿੰਨ ਨਸਲਾ, ਜਾਤਾ ਤੇ ਧਰਮਾ ਦਾ ਪਰਸਪਰ ਸਹਿਚਾਰ ਦਿਖਾਈ ਦਿੰਦਾ ਹੈ……….!
ਸਿੱਖ ਧਰਮ ਗੁਰੂ ਸਾਹਿਬਾਨਾ ਦੁਆਰਾ ਸਿੱਖ ਧਰਮ ਦੀ ਸਥਾਪਨਾ ਨਾਲ ਇਥੋ ਦੇ ਸੱਭਿਆਚਾਰ ਵਿੱਚ ਨਵੇ ਯੁਗ ਦਾ ਅਰੰਭ ਹੋਇਆ……….!
ਗੁਰੂ ਸਾਹਿਬਾ ਨੇ ਪੰਜਾਬੀ ਜੀਵਨ ਦੀ ਕੇਦਰੀ ਮਹੱਤਤਾ ਸਥਾਪਿਤ ਕਰਦਿਆ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਸਰਬ ਕਲਿਆਣਕਾਰੀ ਸੰਕਲਪ ਨੂੰ ਪੇਸ ਕਰਦਿਆ ਲੋਕਾ ਵਿਚਲੇ ਭੇਦ ਭਾਵ ਮਿਟਾ ਕੇ ਸਰਬੱਤ ਦੇ ਭਲੇ ਦੀ ਗੱਲ ਕੀਤੀ……….!
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਕਰ ਕੇ ਇਸ ਧਰਤੀ ਨੂੰ ਇੱਕ ਨਵੀ ਕੌਮ ਦਿੱਤੀ……….!
ਪੰਜਾਬੀਆ ਦੀ ਵੱਖਰੀ ਤਾਸੀਰ, ਚਰਿੱਤਰ, ਮਨੋਰਥਾ ਅਤੇ ਆਦਰਸ਼ਾ ਵਿੱਚੋ ਓਹਨਾ ਦੇ ਚਰਿਤਰ ਦੇ ਕੁੰਝ ਪਛਾਣ ਚਿੰਨ ਉੱਭਰਦੇ ਹਨ……….!
ਸਖਤ ਮਿਹਨਤ ਕਰਨਾ ਅਤੇ ਮਿਹਨਤ ਉੱਤੇ ਹੱਕ ਜਤਾਉਣ ਦੀ ਪ੍ਰਵਿਰਤੀ ਓਹਨਾ ਦਾ ਖਾਸਾ ਹੈ……….!
ਜੰਗਾ ਯੁੱਧਾ ਨਾਲ ਉਜੜਨਾ ਤੇ ਮੁੜ ਵਸਣ ਦੀ ਅਨੋਖੀ ਜੀਵਨ ਤਾਗ ਵੀ ਓਹਨਾ ਵਿੱਚ ਭਰੀ ਹੋਈ ਹੈ……….!
ਓਹ ਹਮੇਸ਼ਾ ਹਾਲਾਤਾ ਅਨੁਸਾਰ ਸੰਘਰਸ ਕਰਨ ਲਈ ਤਿਆਰ ਰਹਿੰਦੇ ਹਨ……….!
ਓਹ ਪਹਿਲ ਕਦਮੀ ਵਿੱਚ ਵਿਸ਼ਵਾਸ ਰੱਖਦੇ ਹਨ……….!
ਓਹ ਜਿੰਦਗੀ ਨੂੰ ਜਨੂੰਨ ਵਾਂਗ ਜਿਉਂਦੇ ਹਨ ਤੇ ਸੁਭਾ ਭੜਕੀਲੇ ਹਨ……….!
ਓਹ ਉੱਚੀ ਬੋਲਣ ਵਾਲੇ ਲੋੜ ਤੋ ਵਧੇਰੇ ਤੀਘੜਨ ਵਾਲੇ ਹਨ……….!
ਇਸੇ ਕਰਕੇ ਓਹਨਾ ਦੇ ਨਾਇਕ ਵੀ ਯੋਧੇ ,ਤੇ ਆਸ਼ਕ ਹਨ ਜੋ ਸਿਰੇ ਦੀ ਸਿੱਦਤ ਤੇ ਜਨੂੰਨ ਨਾਲ ਆਪਣੇ ਪੈਡੇ ਉੱਤੇ ਤੁਰਦੇ ਹਨ………..!
ਪੰਜਾਬੀ ਸੱਭਿਆਚਾਰ ਵਿੱਚ ਪਿਛਲੀ ਇਕ ਸਦੀ ਤੋ ਬਹੁਤ ਤੇਜੀ ਨਾਲ ਪਰਿਵਰਤਨ ਆਏ ਹਨ ਆਰਥਿਕ ਰਾਜਸ਼ੀ ਜਾ ਵਿਗਿਆਨਿਕ ਤਬਦੀਲੀਆ ਸੱਭਿਆਚਾਰ ਨੂੰ ਸਿੱਧੇ ਅਸਿੱਧੇ ਢੰਗ ਨਾਲ ਪ੍ਰਭਾਵਿਤ ਕਰਦੀਆ ਹਨ ਇਹ ਪ੍ਰਭਾਵ ਨਾ ਕੇਵਲ ਸਾਡੇ ਕੰਮ ਕਰਨ ਦੇ ਢੰਗਾ ਅਤੇ ਸਾਡੀਆ ਲੋੜਾ ਨੂੰ ਹੀ ,ਸਗੋ ਸਾਡੇ ਮਨੋਰਥਾ ਅਤੇ ਮਨੋ ਬਣਤਰ ਨੂੰ ਵੀ ਲਗਾਤਾਰ ਬਦਲਦੇ ਜਾ ਰਹੇ ਹਨ……….!

ਅਖੀਰ ਵਿੱਚ ਮੈ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਬਸ ਲੋੜ ਹੈ ਸਿਰਫ ਤੇ ਸਿਰਫ ਇੱਕ ਕੋਸ਼ਿਸ਼ ਦੀ…………!
ਅਤੇ ਇਹ ਹੀ ਪੁੱਛਣਾ ਚਾਹੁੰਦਾ ਹਾਂ ਆਪਣੇ ਪਿਆਰੇ ਸਰੋਤਿਆ ਨੂੰ ਮਿਤਰਾ ਨੂੰ ਅਤੇ ਬੇਲੀਆ ਨੂੰ ਕਿ ਹੋਰ ਕੁੱਝ ਨਹੀ ਤਾ ਘੱਟ ਤੋ ਘੱਟ ਇੱਕ ਕੋਸ਼ਿਸ਼ ਤਾ ਕਰ ਸਕਦੇ ਹਾ ਆਪਣੇ ਪੰਜਾਬੀ ਸਭਿਆਚਾਰ ਨੂੰ ਖਤਮ ਹੋਣ ਤੋ ਬਚਾਉਣ ਲਈ ……………..?



ਮੈ ਆਸ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਮੇਰਾ ਲਿਖਿਆ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ..........!
ਅਖੀਰ ਵਿੱਚ ਮੇਰੇ ਵੱਲੋ ਆਪਣੇ ਰੱਬ ਵਰਗੇ ਪਿਆਰੇ ਸਰੋਤਿਆ ਨੂੰ ਇੱਕ ਗੁਜ਼ਾਰਿਸ਼ ਹੈ ਕਿ ਮੇਰਾ ਇਹ ਲੇਖ ਪੜਣ ਤੋ ਬਾਦ ਇਸ ਲੇਖ ਬਾਰੇ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਿਓ..........!

ਜੇਕਰ ਦਾਸ ਦੇ ਕਿਸੇ ਵਰਤੇ ਗਏ ਲਫ਼ਜ਼ਾਂ ਨਾਲ ਕਿਸੇ ਮੇਰੇ ਵੀਰ ਭੈਣ ਦੇ ਮਨ ਨੂੰ ਠੇਸ ਲੱਗੀ ਹੋਵੇ ਯਾ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈ ਖਿਮਾ ਦਾ ਯਾਚਕ ਹਾ ਗੁਸਤਾਖੀ ਮਾਫ਼ ਕਰਣਾ ਜੀ..........!
ਧੰਨਵਾਦ ਸਹਿਤ..........!
ਤੁਹਾਡਾ ਆਪਣਾ ਜਿੱਮੀ ਕੌਨਸਲ…………………….!

2


ਪੰਜਾਬੀ ਸੱਭਿਆਚਾਰ,ਵਿਰਸਾ ਤੇ ਪੰਜਾਬੀ ਬੋਲੀ ਦੁਨੀਆਂ ਵਿੱਚ ਇੱਕ ਸੱਜਰੀ ਨਵੀਂ ਵਿਲੱਖਣਤਾ ਰੱਖਦੀ ਹੈ……….!
ਇਸ ਦੀ ਝਲਕ ਕਿਸੇ ਨਵੇ ਵਿਆਹੇ ਜੋੜੇ ਦੇ ਅੰਗ ਸੰਗ ਹੋ ਕੇ ਹੀ ਜਾਂ ਦੇਖ ਕੇ ਹੀ ਪਤਾ ਲੱਗਦੀ ਹੈ……….!
ਅਗਾਂਹ ਨੂੰ ਨੱਠੇ ਜਾ ਰਹੇ ਅੱਜ ਕਲ ਦੇ ਤੇਜ ਗਤੀ ਵਾਲੇ ਜ਼ਮਾਨੇ ਵਿੱਚ ਟੀਵੀ,ਫ਼ਿਲਮਾਂ,ਸੰਗੀਤਕਾਰਾਂ,ਗਾਇਕਾਂ ਦੇ ਪੈਰਾਂ ਹੇਠ ਰੋਲਿਆ ਜਾ ਰਿਹਾ ਹੈ……….!
ਪੰਜਾਬੀ ਸੱਭਿਆਚਾਰ ਪੰਜਾਬੀ ਬੋਲੀ ਤੇ ਵਿਰਸਾ ਫ਼ਿਲਮਾਂ,ਟੀ ਵੀ,ਤੇ ਗਾਇਕਾਂ ਨੇ ਪੱਛਮ ਚੋ ਰੋਲ ਕੇ ਕਈ ਤਰਾਂ ਦੇ ਨਿਕਸੁਕ ਸਾਡੀਆਂ ਜੇਬਾਂ ਵਿੱਚ ਐਨਾ ਕੁੱਝ ਰਲਾ ਮਿਲਾ ਕੇ ਪਾ ਦਿੱਤਾ ਹੈ ਤੇ ਪਾਈ ਜਾ ਰਹੇ ਹਨ……….!
ਕਦੇ ਕਦੇ ਤਾਂ ਇੰਝ ਲੱਗਦਾ ਹੈ ਕਿ ਨਾ ਇਹ ਪੰਜਾਬੀ ਰਹਿਣੀ ਹੈ ਤੇ ਨਾ ਹੀ ਸਾਡਾ ਪੰਜਾਬੀ ਸੱਭਿਆਚਾਰ……….!
ਸੰਗੀਤ ਵਿੱਚ, ਪਹਿਰਾਵੇ ਵਿੱਚ, ਬੋਲਚਾਲ ਵਿੱਚ, ਰਹਿਣ ਸਹਿਣ ਵਿੱਚ ਕਾਫ਼ੀ ਤਬਦੀਲੀ ਆ ਚੁੱਕੀ ਹੈ……….!
ਪਰ ਕਈ ਕਹਿਣਗੇ ਕਿ ਨਹੀ ਅਜੇਹਾ ਕੁੱਝ ਨਹੀ ਹੋਣ ਲੱਗਾ ਭਵਿੱਖ ਤਾਂ ਸਗੋਂ ਸੁਨਹਿਰੀ ਆ ਰਿਹਾ ਹੈ……….!
ਤੁਹਾਡੀ ਸੋਚ ਹੀ ਗੱਲਤ ਹੈ……….!
ਘਰਾਂ ਵਿੱਚ ਪੰਜਾਬੀ ਬੋਲਣੀ ਲੋਕ ਆਪਣਾ ਨੀਵਾਂਪਣ ਸਮਝਦੇ ਹਨ, ਸਗੋਂ ਇਹ ਸਮਝੋ ਕਿ ਪੰਜਾਬੀ ਦੀ ਪੀੜੀ ਤੇ ਅੰਗਰੇਜ਼ੀ ਜਾਂ ਹਿੰਦੀ ਆ ਕੇ ਬੈਠਣ ਲੱਗ ਪਈ ਹੈ ਜਾਂ ਕਹੋ ਕਿ ਅਸੀਂ ਇਹਨਾਂ ਲਈ ਆਪਣੀ ਪੀੜੀ ਛੱਡੀ ਜਾ ਰਹੇ ਹਾਂ……….!
ਫ਼ਿਲਮਾਂ ਚ ਪੰਜਾਬੀ ਸਾਡਾ ਮਜ਼ਾਕ ਬਣ ਗਈ ਹੈ, ਸਿੱਖ ਜਾਂ ਪੰਜਾਬੀ ਦਾ ਰੱਜ ਕੇ ਮਜ਼ਾਕ ਉਡਾਇਆ ਜਾਂਦਾ ਹੈ……….!
ਦੋਸਤੋ ਇਹ ਮਾਂ ਬੋਲੀ ਵਾਸਤੇ ਤੜਫ ਮੇਰੀ ਕੱਲੇ ਦੀ ਨਹੀ ਹੈ ਸਗੋਂ ਕਈ ਕਲਮਾਂ ਤੇ ਮੱਥਿਆਂ ਦੀ ਹੈ ਜੋ ਘੱਟ ਬੋਲਦੀਆਂ ਹਨ ਪਰ ਜਾਣਦੀਆਂ ਜ਼ਰੂਰ ਨੇ………!
ਇਹ ਸਭ ਕੁੱਝ ਮਹਿਸੂਸ ਕਰਕੇ ਜੀਅ ਕੀਤਾ ਕਿ ਮੈ ਵੀ ਆਪਣੇ ਹੋਰ ਪੰਜਾਬੀ ਵੀਰਾਂ ਦੇ ਨਾਲ ਆਪਣਾ ਇਹ ਦੁੱਖ ਵੰਡਾਵਾਂ ਤੇ ਲੋਕਾਂ ਨੂੰ ਸ਼ਰੀਕ ਕਰਨ ਦੀ ਕੋਸ਼ਿਸ਼ ਕਰਾਂ……….!
ਵੈਸੇ ਗੱਲ ਠੀਕ ਹੈ ਕਿ ਸੁੱਤੇ ਨੂੰ ਤਾਂ ਕੋਈ ਜਗਾ ਲਏਗਾ ਪਰ ਮਦਹੋਸ਼ ਦਾ ਕੀ ਕਰੂ ਕੋਈ……….?
ਪਰ ਖੈਰ ਹੀਲਾ ਵਸੀਲਾ ਕਰਨਾਂ ਇਨਸਾਨ ਦਾ ਫਰਜ ਹੈ, ਸ਼ਾਇਦ ਕੋਈ ਗਾਰੜੂ ਮੰਤਰ ਲੱਭ ਲਈਏ ਜਿਵੇਂ ਦੋਸਤਾਂ ਨੇ ਸਲਾਹ ਦਿੱਤੀ ਹੈ……….!
 
ਸ਼ਰਮ ਅਤੇ ਹਯਾ ਨਾਰੀ ਦੇ ਦੋ ਗਹਿਣੇ ਆਪਾਂ ਹੀ ਬਚਾ ਸੱਕਦੇ ਹਾਂ……….!
ਜਿੱਥੇ ਬੇ ਲੋੜਾ ਪਰਦਾ ਠੀਕ ਨਹੀ ਓਥੇ ਬੇਲੋੜਾ ਨੰਗੇਜ ਲੱਚਰਤਾ ਪੈਦਾ ਕਰ ਰਿਹਾ ਹੈ, ਕਾਫੀ ਵਿਚਾਰਨ ਵਾਲੀ ਗੱਲ ਹੈ……….!
ਸਿੱਖ ਸਮਾਜ ਨੇ ਦਸਤਾਰ ਨੂੰ ਜੇ ਆਪਣੀ ਪਛਾਣ ਬਣਾਇਆ ਹੈ ਤਾਂ ਇਹ ਸਿਰਫ ਮਰਦਾਂ ਵਾਸਤੇ ਨਹੀ ਹੈ, ਇੱਕ ਔਰਤ ਵਾਸਤੇ ਵੀ ਓਹਨੀ ਹੀ ਜ਼ਰੂਰੀ ਹੈ……….!
ਇੱਕ ਦਸਤਾਰਧਾਰੀ ਮਰਦ ਨਾਲ ਜਦੋਂ ਓਸਦੀ ਔਰਤ ਨੰਗੇ ਸਿਰ ਸਮਾਜ ਵਿੱਚ ਵਿਚਰਦੀ ਹੈ ਤਾਂ ਸਵਾਲੀਆ ਚਿੰਨ ਲੱਗਣਾਂ ਹੀ ਲੱਗਣਾਂ ਹੈ ਅਜਿਹਾ ਕਿਓ ਹੈ……….?
ਆਪ ਨੰਗੇ ਸਿਰ ਰਹਿਣ ਵਾਲੀ ਸਿੱਖ ਔਰਤ ਆਪਣੇ ਬੱਚਿਆਂ ਨੂੰ ਕਿਸ ਤਰਾਂ ਸਿਰ ਢੱਕਣ ਲਈ ਕਹਿ ਸੱਕਦੀ ਹੈ……….!
ਇਹ ਬਹੁਤ ਹੀ ਸਲਾਓਣਯੋਗ ਉਦਾਹਰਣ ਬਣ ਕੇ ਕਈ ਕੁੱਝ ਸੁਆਰ ਸੱਕਦੀ ਹੈ, ਜੇ ਵਿਗਾੜ ਨਹੀ ਸੱਕਦੀ ਤਾਂ..........!

ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਨੂੰ ਬਚਾਓਣ ਦੀ ਪੁਕਾਰ……….!
ਇਸ ਨੂੰ ਸਮੇਂ ਦੀ ਲੋੜ ਸਮਝ ਕੇ ਤਰਜੀਹ ਦਿੱਤੀ ਜਾਵੇਗੀ……….!
ਪੰਜਾਬੀ ਸਮਾਜ, ਭਾਸ਼ਾ, ਗੀਤ, ਰੀਤੀ-ਰਿਵਾਜ਼ ਜੇ ਐਦਾਂ ਹੀ ਵਿਗੜਦੇ ਗਏ ਜਾਂ ਮਰ ਗਏ ਤਾਂ ਪੰਜਾਬੀ ਸਭਿਆਚਾਰ ਦਾ ਕੁੱਝ ਨਹੀ ਬਚਣਾਂ ਹੈ ਤੇ ਨਵੀਂ ਪੀੜੀ ਨੇ ਸਾਨੂੰ ਮੁਆਫ ਨਹੀ ਕਰਨਾ ਹੈ ……….!
ਪੰਜਾਬੀ ਸਮਾਜ ਵਿੱਚ ਵੱਖ ਵੱਖ ਤਰਾਂ ਦੇ ਲੋਕ ਸਮੂਹ ਵਿੱਚ ਵਿਚਰਦੇ ਪੰਜਾਬੀ ਪਹਿਰਾਵੇ ਚ ਰਹਿਣ ਤਾਂ ਹੀ ਆਪੋ ਆਪਣੀ ਪਛਾਣ ਕਾਇਮ ਰੱਖ ਸੱਕਦੇ ਹਨ……….!
ਆਪੋ ਆਪਣੇ ਮੇਲੇ ਤਿਓਹਾਰ ਦੂਜਿਆਂ ਨਾਲ ਸਾਂਝੇ ਤੌਰ ਤੇ ਮਨਾਉਂਦੇ ਪੱਛਮੀ ਸਭਿਆਚਾਰ ਲਈ ਬੂਹੇ ਨਾ ਖੋਲੋ..........!
ਜੇ ਮਾਂ ਆਪਣੇ ਹੱਥਾਂ ਵਿੱਚ ਹੀ ਸਹਿਕਦੀ ਮਰ ਗਈ ਤਾਂ ਦੇਖ ਲੈਣਾ ਸਾਨੂੰ ਕਿਤੇ ਵੀ ਢੋਈ ਨਹੀ ਮਿਲਣੀ ਹੈ ……….!

ਮੀਡੀਏ ਵਿੱਚ ਬਤੌਰ ਪੰਜਾਬੀ ਅਸੱਭਿਆਚਾਰ ਦੀ ਪੇਸ਼ਕਸ਼ ਤੇ ਵਿਦ੍ਰੋਹ ਕਰੋ……….!
ਅਸਲ ਵਿੱਚ ਮੀਡੀਏ ਨੇ ਹੀ ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਦੀ ਬੇੜੀ ਚ ਵੱਟੇ ਪਾਏ ਨੇ……….!
ਮੌਜੂਦਾ ਸਮੇਂ ਵਿੱਚ ਪੰਜਾਬੀ ਸਭਿਆਚਾਰ ਨੂੰ ਮੀਡੀਏ ਵਿੱਚ ਬਤੌਰ ਪੰਜਾਬੀ ਅਸਭਿਆਚਾਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਤੇ ਅਸੀਂ ਵੇਖ ਵੇਖ ਹੱਸ ਛੱਡਦੇ ਹਾਂ ਜਾਂ ਟੀਵੀ, ਫਿਲਮ ਨੂੰ ਛੱਡ ਕੇ ਆਪਣੇ ਕਮਰੇ ਵਿੱਚ ਜਾ ਬੈਠਦੇ ਹਾਂ……….!
ਐਸਾ ਕੋਈ ਵੀ ਮਾੜੇ ਤੋ ਮਾੜਾ ਸੀਨ ਨਹੀ ਜੋ ਕਿ ਪੰਜਾਬੀ ਵੀਡੀਓ ਵਿੱਚ ਨਾਂ ਦਿਖਾਇਆ ਗਿਆ ਹੋਵੇ……….!
ਕੌਣ ਹੈ ਇਹਨਾਂ ਨੂੰ ਪਾਸ ਕਰਦਾ……….?
ਕੀ ਸਰਕਾਰਾਂ ਦੀਆਂ ਅੱਖਾਂ ਤੇ ਕਪੜਾ ਬਨਿਆਂ ਹੋਇਆ ਏ ਜਾਂ ਓਦਾਂ ਹੀ ਏਸ ਗੱਲੋਂ ਅਵੇਸਲੇ ਨੇ……….?
ਪਰ ਇਸ ਸਭ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤੇ ਪੰਜਾਬੀ ਹੀ ਜਿੰਮੇਵਾਰ ਹਨ……….!
ਅਸ਼ਲੀਲਤਾ ਅਤੇ ਲੱਚਰਤਾ ਬਾਰੇ ਫਿਲਮਾਂ ਅਤੇ ਟੀ.ਵੀ ਵਾਲਿਆਂ ਨੂੰ ਮਜਬੂਰ ਕੀਤਾ ਜਾਵੇਗਾ ਕਿ ਬੇਸ਼ਰਮ ਕੁੜੀਆਂ ਦਾ ਡਿਸਕੋ ਡਾਂਸ ਨਾਂ ਦਿਖਾਇਆ ਜਾਏ……..!
ਪਹਿਲਾਂ ਸਿਰ ਨੰਗਾ ਹੋਇਆ ਫਿਰ ਹੌਲੀ ਹੌਲ਼ੀ ਓਸ ਦਾ ਨੰਗੇਜ ਵੱਧਦਾ ਜਾ ਰਿਹਾ ਹੈ, ਜਿਸ ਦਾ ਨਤੀਜਾ ਲੱਚਰਤਾ ਸਾਡੇ ਸਭ ਦੇ ਸਾਹਮਣੇ ਹੈ……….!
ਸੋ ਇਸ ਅਸ਼ਲੀਲਤਾ ਅਤੇ ਲੱਚਰਤਾ ਨੂੰ ਬੰਦ ਕਰਨਾਂ ਹੈ ਤਾਂ ਯੋਗ ਪਰਦਾ ਕਰਨਾ ਪਏਗਾ……….!

ਦੋਸਤੋ ਕੁੱਝ ਤਾਂ ਸੋਚੋ, ਕਿਓ ਨਹੀ ਵਧੀਆ ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਦੇ ਮੀਡੀਏ ਨੂੰ ਸ਼ਿੰਗਾਰਦੇ……….?
ਲੱਚਰਤਾ ਵਾਲੇ ਗਾਣੇ ਲਿਖਣ ਗਾਓਣ ਵਾਲਿਆਂ ਨੂੰ ਪਹਿਲਾਂ ਮਨਾਣਾ ਪਵੇਗਾ ਕਿ ਪੰਜਾਬੀ ਵਿੱਚ ਬਹੁਤ ਸ਼ਬਦ ਨੇ ਲਿਖਣ ਵਾਲੇ……….!
ਹੋ ਸਕੇ ਤਾਂ ਪਹਿਲਾਂ ਨੰਦ ਲਾਲ ਨੂਰ ਪੁਰੀ, ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ, ਜਾਂ ਹੋਰ ਵਧੀਆ ਸ਼ਾਇਰਾਂ ਨੂੰ ਪੜ ਕੇ ਦੇਖ ਲੈਣ,ਏਦਾਂ ਹੀ ਗਲਪ ਵਾਸਤੇ ਵੀ ਅਨੇਕਾਂ ਕਲਮਾਂ ਹਨ……….!
ਬਹੁਤ ਭੰਡਾਰ ਹੈ ਸਾਡੇ ਵਿਹੜੇ ਵਿੱਚ …………!

ਘਟੀਆ ਗੀਤਾਂ ਦੀਆਂ ਐਲਬਮਾਂ ਤੇ ਰੋਕਾਂ ਲਾਓ……….!
ਜਦੋਂ ਵੀ ਕੋਈ ਘੱਟੀਆ ਗੀਤਾਂ ਦੀ ਐਲਬਮ ਬਾਜਾਰ ਵਿੱਚ ਆਉਂਦੀ ਹੈ ਤਾਂ ਇਸ ਦੀ ਖਰੀਦ ਧੜਾ ਧੜ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਖਰੀਦਦਾਰ ਕੌਣ ਹੁੰਦੇ ਹਨ……….?
ਅਸੀਂ ਪੰਜਾਬੀ ਪਹਿਲਾਂ ਹੁੰਦੇ ਹਾਂ……….!
ਬਾਣੀਏ ਨੇ ਤਾਂ ਵਪਾਰ ਕਰਨਾ ਹੈ ਯਾਰੋ ਓਹਨੂੰ ਤਾਂ ਚਾਹੀਦਾ ਹੈ ਪੈਸਾ………..?
ਇਸ ਤਰਾਂ ਦੀਆਂ ਐਲਬਮਾਂ ਵੇਚਣ ਵਾਲੇ ਦੁਕਾਨਦਾਰਾਂ ਦਾ ਸ਼ਿੰਗਾਰ ਕਰੂਪ ਕੀਤਾ ਜਾਵੇ ਤਾਂ ਹੀ ਕੁੱਝ ਬਣੇਗਾ……….!

ਫਿਲਮਾਂ ਵਿੱਚ ਸਿੱਖਾਂ ਦਾ ਤੇ ਪੰਜਾਬੀ ਦਾ ਮਜਾਕ ਰੋਕਿਆ ਜਾਵੇ……….?
ਫਿਲਮਾਂ ਵਿੱਚ ਸਿੱਖਾਂ ਦਾ ਤੇ ਪੰਜਾਬੀ ਦਾ ਮਜਾਕ ਰੱਜ ਕੇ ਉਡਾਇਆ ਜਾਂਦਾ ਹੈ ਓਹ ਸਦਾ ਲਈ ਰੋਕਿਆ ਜਾਊ……….!
ਫਿਲਮਾਂ ਦੇ ਪ੍ਰਡਿਊਸਰਾਂ ਨੂੰ ਪਹਿਲਾਂ ਅਰਜ ਕੀਤੀ ਜਾਊ, ਫੇਰ ਲੋਕਾਂ ਦੇ ਕਟਹਿਰੇ ਚ ਲਿਆਂਦਾ ਜਾਊ, ਜੇ ਫੇਰ ਵੀ ਓਹੀ ਕਰਨਗੇ ਤਾਂ ਅਗਲੀ ਕੋਈ ਸੋਚ ਧਾਰਨ ਕਰਨੀ ਪਊ……….!
ਨਾ ਅਸਲੀ ਪੰਜਾਬੀ ਬੋਲੀ ਜਾਂਦੀ ਹੈ ਨਾ ਅਸਲੀ ਪਹਿਰਾਵਾ ਹੁੰਦਾ ਹੈ……….!
ਪੰਜਾਬਣ ਤਾਂ ਹੁਣ ਰਹੀ ਹੀ ਨਹੀ ਕਿਸੇ ਕਨੇਡੇ ਜਾਂ ਅਮਰੀਕਾ ਤੋ ਮੰਗਾਓਣੀਆ ਪੈਂਦੀਆਂ ਹਨ ……….!

ਔਰਤਾਂ ਵਿੱਚ ਚੇਤਨਾਂ……….!
ਔਰਤਾਂ ਵਿੱਚ ਚੇਤਨਾਂ ਪੈਦਾ ਕੀਤੀ ਜਾਏ ਕਿ ਓਹ ਕੋਈ ਸ਼ੋ ਪੀਸ ਨਹੀ ਹੈ ਜੋ ਦੂਸਰਿਆਂ ਦੇ ਮਨੋਰੰਜਨ ਵਾਸਤੇ ਆਪਣੀ ਸ਼ਰਮ ਹਯਾ ਨੂੰ ਛਿੱਕੇ ਟੰਗ ਦੇਣ……….!
ਓਸ ਨੇ ਸਮਾਜ ਉਸਾਰੀ ਵਾਸਤੇ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਹਨ, ਭਾਵ ਨਾਰੀ ਵਰਗ ਨੂੰ ਆਪਣੇ ਫਰਜਾਂ ਦਾ ਅਹਿਸਾਸ ਕਰਇਆ ਜਾਵੇਗਾ……….!


ਘਰਾਂ ਵਿੱਚ ਪੰਜਾਬੀ ਦੀ ਥਾਂ ਅੰਗਰੇਜੀ ਬੋਲਣ ਨੂੰ ਪਹਿਲ ਦੇਣੀ……….!

ਘਰਾਂ ਵਿੱਚ ਪੰਜਾਬੀ ਬੋਲਣੀ ਲੋਕ ਆਪਣੀ ਹੱਤਕ ਜਾਂ ਨੀਵਾਂਪਣ ਸਮਝਦੇ ਹਨ……….!
ਸਗੋਂ ਇਹ ਸਮਝੋ ਕਿ ਪੰਜਾਬੀ ਦੀ ਪੀੜੀ ਤੇ ਅੰਗਰੇਜ਼ੀ ਜਾਂ ਹਿੰਦੀ ਆ ਕੇ ਬੈਠਣ ਲੱਗ ਪਈ ਹੈ……….!
ਜਾਂ ਕਹੋ ਕਿ ਅਸੀਂ ਇਹਨਾਂ ਲਈ ਪੀੜੀ ਛੱਡ ਦਿੱਤੀ ਹੈ ਫਿਲਮਾਂ ਚ ਪੰਜਾਬੀ ਸਾਡਾ ਮਜ਼ਾਕ ਬਣ ਗਈ ਹੈ, ਸਿੱਖ ਜਾਂ ਪੰਜਾਬੀ ਦਾ ਰੱਜ ਕੇ ਮਜ਼ਾਕ ਉਡਾਇਆ ਜਾਂਦਾ ਹੈ………..!
ਬਾਹਰਲੇ ਦੇਸ਼ਾਂ ਵਿੱਚ ਤਾਂ ਸ਼ਾਇਦ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਕਾਫ਼ੀ ਪਹਿਲਾਂ ਦਮ ਤੋੜ ਜਾਵੇ, ਲੋਕ ਜਾਣਦੇ ਵੀ ਅੱਗੋਂ ਅੰਗਰੇਜ਼ੀ ਚ ਬੋਲਦੇ ਹਨ,ਇਹੀ ਹਾਲ ਬੱਚਿਆਂ ਦਾ ਹੈ……….!
ਭਲਾ ਦੱਸੋ ਲੰਗਰ ਹਾਲ ਵਿੱਚ ਜਾਂ ਰਸੋਈ ਵਿੱਚ ਪੰਜਾਬੀ ਨਾਲ ਨਹੀ ਸਰਦਾ, ਹੋਰ ਤਾਂ ਹੋਰ ਬੇਬੇ ਨਹੀ ਹੱਟਦੀ ਅੰਗਰੇਜ਼ੀ ਨੂੰ ਮੂੰਹ ਮਾਰਨ ਤੋਂ, ਬਾਪੂ ਵੀ ਕਦੇ ਕਦੇ ਪੂਰੀ ਧੂਆ ਘਸੀਟੀ ਕਰਦਾ ਹੈ ਵਿਚਾਰੀ ਦੀ ਜਾਂ ਕਹਿ ਲਓ ਕਿ ਪੂਰਾ ਪੂਰਾ ਟੋਚਨ ਪਾਉਂਦਾ ਹੈ ਅੰਗਰੇਜ਼ੀ ਨੂੰ……….!

ਬਹੁਤ ਸਾਰੇ ਪੰਜਾਬੀ ਅੰਗਰੇਜ਼ ਦੋਸਤ ਘਰਾਂ ਵਿੱਚ ਪੰਜਾਬੀ ਦੀ ਥਾਂ ਅੰਗਰੇਜੀ ਬੋਲਣ ਨੂੰ ਪਹਿਲ ਦੇਣ ਵਾਲੇ ਗੁਲਾਮ ਮਾਨਸਿਕਤਾ ਜਾਹਿਰ ਕਰਦੇ ਹੋਏ ਆਪਣੇ ਆਪ ਨੂੰ ਅਗਾਂਹ ਵਧੂ ਕਹਿਣ ਤੋ ਬਾਜ ਨਹੀ ਆਉਂਦੇ ਨੇ……….!

ਪੰਜਾਬੀ ਪਹਿਰਾਵੇ ਦੀ ਗੱਲ………..!
ਪੰਜਾਬੀ ਪਹਿਰਾਵਾ ਵੀ ਹੁਣ ਘਰ ਅੰਦਰ ਹੀ ਪਾਇਆ ਜਾਂਦਾ ਹੈ ਤੇ ਬਾਹਰ ਪੈਂਟ-ਕਮੀਜ-ਕੋਟ ਅਤੇ ਸਕਰਟ-ਬਲਾਊਜ ਸਾੜੀ ਨੂੰ ਪਹਿਲ ਦਿੱਤੀ ਜਾਂਦੀ ਹੈ……….!
ਪਰ ਵਿਰਲੇ ਨਾਂ ਮਾਤਰ ਪੰਜਾਬੀ ਆਪਣੇ ਪਹਿਰਾਵੇ ਨੂੰ ਪਹਿਨਣ ਵਿੱਚ ਮਾਨ ਮਹਿਸੂਸ ਕਰਦੇ ਹਨ……….!
ਇਹ ਰਿਵਾਜ ਪੰਜਾਬੀ ਪਹਿਰਾਵਾ ਦਾ ਮੁਸਲਮਾਨਣੀਆਂ ਚ ਦੇਖ ਸੱਕਦੇ ਹੋ……….!

ਵਿਆਹਾਂ ਵਿੱਚ ਨੱਚਣ ਵਾਲੇ ਤੇ ਸੁਹਾਗ,ਘੋੜੀਆਂ..........!
ਵਿਆਹਾਂ ਵਿੱਚ ਨਚਣ ਵਾਲੇ ਤੇ ਸੁਹਾਗ, ਘੋੜੀਆਂ ਆਦਿ ਤਾਂ ਫਿਲਮਾਂ ਵਿੱਚ ਹੀ ਵੇਖਣ ਨੂੰ ਰਹਿ ਗਏ ਹਨ……….!
ਕਈ ਵਿਆਹਾਂ ਵਿੱਚ ਨਚਣ ਵਾਲੇ ਗਰੁਪ ਵੀ ਸੁਹਾਗ-ਘੋੜੀ ਆਦਿ ਗਾ ਦਿੰਦੇ ਹਨ ਪਰ ਇਹ ਸਭ ਕਿਰਾਏ ਦਾ ਨਾ ਬਣਨ ਦਿਓ……….!

ਸੈਮੀਨਾਰ ਤੇ ਕਾਨਫਰੰਸਾਂ ਵੀ ਪੰਜਾਬੀ ਦਾ ਕਾਫੀ ਕੁੱਝ ਸਵਾਰ ਸੱਕਦੀਆਂ ਹਨ……….!
ਜੇਕਰ ਸਾਰੇ ਪੰਜਾਬੀ ਮਨੋਂ ਪੰਜਾਬੀ ਨੂੰ ਪ੍ਰਵਾਨ ਕਰਨ ਤਾਂ……….!
ਜ਼ਰੂਰੀ ਹੈ ਕਿ ਅੰਤਰ-ਰਾਸ਼ਟਰੀ ਪੱਧਰ ਤੇ ਕੋਈ ਸਹਿਕ ਰਹੇ ਪੰਜਾਬੀ ਸੱਭਿਆਚਾਰਕ ਵਿਰਸਾ ਤੇ ਪੰਜਾਬੀ ਬੋਲੀ ਨੂੰ ਬਚਾਓਣ ਲਈ ਕੋਈ ਸੰਸਥਾ ਬਣਾਈ ਜਾਵੇ ਜਿਸ ਦੇ ਪ੍ਰਤੀਨਿਧ ਸਾਰੇ ਦੇਸਾਂ ਚੋਂ ਹੋਣ……….!

ਮਨ ਦਾ ਤੋਖ਼ਲਾ ਹੈ ਕਿ ਪੰਜਾਬੀ ਪਹਿਰਾਵਾ ਬਹੁਤ ਜਲਦੀ ਗੁਆਚ ਜਾਵੇਗਾ, ਜਿਵੇਂ ਪੰਜਾਬੀ ਭੋਜਨ ਗੁੰਮ ਚੱਲੇ ਹਨ, ਹਾਂ ਭੰਗੜਾ ਜ਼ਰੂਰ ਕਦੇ ਦਿਸ ਪੈਂਦਾ ਹੈ ਜੇ ਦੋ ਮੋਟੇ ਪੈੱਗ ਲੱਗੇ ਹੋਣ ਤਾਂ, ਗਿੱਧਾ ਵੀ ਸਟੇਜ਼ਾਂ ਤੇ ਹੀ ਨਜ਼ਰ ਕਿਤੇ ਪਿਆ ਕਰੇਗਾ ਜਦੋਂ ਤੱਕ ਆਪਣੀ ਪੀੜੀ ਰਹੀ, ਪੰਜਾਬੀ ਬਰਤਨ ਸੱਭ ਖ਼ਤਮ ਨੇ, ਰੀਤਾਂ ਵਿਸਰ ਗਈਆ ਹਨ, ਸੁਹਾਗ ਤੇ ਘੋੜੀਆਂ ਕਿਤੇ ਬਨੇਰੇ ਤੇ ਵੀ ਨਹੀ ਦਿਸਦੀਆਂ, ਕਿੱਕਲੀਆਂ, ਤਰਿੰਝਣਾਂ, ਪੀਘਾਂ ਪਹਿਲਾਂ ਹੀ ਕਿਤੇ ਗੁਆਚ ਗਈਆਂ ਹਨ ਖ਼ਬਰੇ ਅਸੀਂ ਤਰੱਕੀ ਕੁੱਝ ਜ਼ਾਦਾ ਹੀ ਕਰ ਗਏ ਹਾਂ ਜਾਂ ਮੇਰੀ ਸੋਚ ਨੂੰ ਹੀ ਕੋਈ ਦਗਾੜਾ ਵੱਜ ਗਿਆ ਹੈ……….!

ਇਹ ਵਿਚਾਰ ਮਨ ਵਿੱਚ ਵਾਰ ਵਾਰ ਉੱਠਦੇ ਬੈਠਦੇ ਜਾਗਦੇ ਸੌਂਦੇ ਰਹਿੰਦੇ ਹਨ ਸੋਚਿਆ ਕੋਈ ਸੈਮੀਨਾਰ ਜਾਂ ਕਾਨਫ਼ਰੰਸ ਕਰੀਏ ਪਰ ਇੰਟਰਨਿੱਟ ਦਾ ਲਾਹਾ ਲੈਣ ਲਈ ਸਮਝਿਆ ਕਿ ਇਸ ਸਮੱਸਿਆ ਨੂੰ ਹੁਣ ਤੋ ਹੀ ਕਿਓ ਨਾ ਅੰਤਰਰਾਸ਼ਟਰੀ ਪੱਧਰ ਤੇ ਦੋਸਤਾਂ ਨਾਲ ਸਾਂਝੀ ਕਰੀਏ ਤਾਂ ਕਿ ਕੋਈ ਸੁਝਾਅ ਕੱਠੇ ਹੋ ਸਕਣ ਤੇ ਕੁੱਝ ਹੱਲ ਸੋਚੇ ਜਾਣ……….!

ਸੋ ਵੀਚਾਰਵਾਨ, ਗੁਣੀ ਗਿਆਨੀ, ਲੇਖਕ, ਬੁੱਧੀਜੀਵੀ ਤੇ ਹੋਰ ਵਿਦਵਾਨਾਂ ਲਈ ਇਹ ਮਸਲਾ ਵੀਚਾਰ ਅਧੀਨ ਲਿਆਓਣ ਲਈ ਇਸ ਨਿਮਾਣੇ ਦੇ ਯਾਨੀ ਕਿ ਮੇਰੇ ਮਨ ਵਿੱਚ ਤਾਂਘ ਜਾਗੀ ਹੈ, ਆਸ ਹੈ ਤੁਸੀ ਸਾਰੇ ਇਸ ਬਾਰੇ ਆਪਣੇ ਆਪਣੇ ਬਹੁਮੁੱਲੇ ਵੀਚਾਰ ਲਿਖ ਕੇ ਸਾਰਿਆਂ ਨਾਲ ਸਾਂਝੇ ਕਰੋਗੇ, ਮੈਨੂੰ ਆਸ ਹੀ ਨਹੀ ਪੂਰੀ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਇਸ ਵੀਚਾਰ ਦੀਆਂ ਬਰੂਹਾਂ ਵਿੱਚ ਅਰਪਣ ਕਰੋਗੇ………..!


ਮੈ ਆਸ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਮੇਰਾ ਲਿਖਿਆ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ..........!
ਅਖੀਰ ਵਿੱਚ ਮੇਰੇ ਵੱਲੋ ਆਪਣੇ ਰੱਬ ਵਰਗੇ ਪਿਆਰੇ ਸਰੋਤਿਆ ਨੂੰ ਇੱਕ ਗੁਜ਼ਾਰਿਸ਼ ਹੈ ਕਿ ਮੇਰਾ ਇਹ ਲੇਖ ਪੜਣ ਤੋ ਬਾਦ ਇਸ ਲੇਖ ਬਾਰੇ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਿਓ..........!

ਜੇਕਰ ਦਾਸ ਦੇ ਕਿਸੇ ਵਰਤੇ ਗਏ ਲਫ਼ਜ਼ਾਂ ਨਾਲ ਕਿਸੇ ਮੇਰੇ ਵੀਰ ਭੈਣ ਦੇ ਮਨ ਨੂੰ ਠੇਸ ਲੱਗੀ ਹੋਵੇ ਯਾ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈ ਖਿਮਾ ਦਾ ਯਾਚਕ ਹਾਂ ਗੁਸਤਾਖੀ ਮਾਫ਼ ਕਰਣਾ ਜੀ..........!
ਧੰਨਵਾਦ ਸਹਿਤ..........!
ਤੁਹਾਡਾ ਆਪਣਾ ਜਿੱਮੀ ਕੌਨਸਲ…………………….!
[/size][/color][/b]

3


ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ ਵੇ………………..
ਗੁਰਦਾਸ ਮਾਨ ਜੀ ਦੇ ਗਾਏ ਹੋਏ ਇਸ ਗੀਤ ਨੂੰ ਸੁਣ ਕੇ ਇੰਝ ਲੱਗਦਾ ਹੈ ਕਿ ਪੰਜਾਬੀ ਮਾਂ ਬੋਲੀ ਸੱਚ ਮੁੱਚ ਹੀ ਅਲੋਪ ਹੁੰਦੀ ਜਾ ਰਹੀ ਹੈ……….!
ਜਦ ਵੀ ਮੈ ਗੁਰਦਾਸ ਮਾਨ ਜੀ ਦੇ ਗਾਏ ਹੋਏ ਇਸ ਗੀਤ ਨੂੰ ਸੁਣਦਾ ਹਾਂ ਤਾਂ ਮੈਨੂੰ ਆਪਣੀ ਪੰਜਾਬੀ ਮਾਂ ਬੋਲੀ ਦੀ ਆਪਣੇ ਪੰਜਾਬੀ ਵਿਰਸੇ ਦੀ ਅਤੇ ਆਪਣੇ ਪੰਜਾਬੀ ਸੱਭਿਆਚਾਰ ਦੀ ਕਮੀ ਮਹਿਸੂਸ ਹੋਣ ਲੱਗ ਪੈਂਦੀ ਹੈ……….!
ਮੈਨੂੰ ਆਪਣੇ ਪੰਜਾਬੀ ਸੱਭਿਆਚਾਰ ਦੀ ਬਹੁਤ ਯਾਦ ਆਓਣ ਲੱਗ ਪੈਂਦੀ ਹੈ……….!
ਇੰਝ ਲੱਗਦਾ ਹੈ ਕਿ ਆਓਣ ਵਾਲੇ ਸਮੇਂ ਵਿੱਚ ਨਾ ਰਹੇਗੀ ਸਾਡੀ ਪੰਜਾਬੀ ਮਾਂ ਬੋਲੀ ਅਤੇ ਨਾ ਰਹੇਗਾ ਸਾਡਾ ਪੰਜਾਬੀ ਸੱਭਿਆਚਾਰ……….!
ਹੁਣ ਜੇ ਦੇਖਿਆ ਜਾਵੇ ਤਾਂ ਪੰਜਾਬੀ ਸੱਭਿਆਚਾਰ ਇੱਕ ਨਾਮ ਦਾ ਹੀ ਬਣ ਕੇ ਰਹਿ ਗਿਆ ਹੈ……….!
ਹੁਣ ਤਾਂ ਬਸ ਸਟੇਜਾਂ ਉੱਤੇ ਹੀ ਪੰਜਾਬੀ ਸੱਭਿਆਚਾਰ ਨਜ਼ਰ ਆਉਂਦਾ ਹੈ……….!
ਹੁਣ ਚਰਖੇ,ਮਧਾਣੀਆਂ,ਨਕਲੀ ਖੂਹ ਇਹ ਸਭ ਸਟੇਜਾਂ ਉੱਤੇ ਹੀ ਨਜ਼ਰੀ ਆਉਂਦੇ ਹਨ……….!
ਪਹਿਲੇ ਜ਼ਮਾਨੇ ਵਿੱਚ ਮੁੱਟਿਆਰਾਂ ਚਰਖੇ ਕੱਤਦੀਆਂ ਸੀ ਦੁੱਧ ਰਿੜਕਦੀਆਂ ਸੀ ਪੀਂਘਾ ਝੂਟ ਦੀਆਂ ਸੀ ਅਤੇ ਤ੍ਰਿੰਝਣ ਆਦਿ ਲਗਾਉਂਦੀਆ ਸਨ……….!
ਪਰ ਅੱਜ ਕੱਲ ਤਾਂ ਬਸ ਇਹ ਸਭ ਇੱਕ ਸਟੇਜੀ ਦਿਖਾਵਾ ਹੀ ਬਣ ਕੇ ਰਹਿ ਗਿਆ ਹੈ……….!
ਅੱਜ ਕੱਲ ਦੀ ਕਿਸੇ ਮੁਟਿਆਰ ਨੂੰ ਚਰਖਾ ਕੱਤਣਾ ਨਹੀ ਆਉਂਦਾ ਹੈ ਤੇ ਨਾ ਹੀ ਦੁੱਧ ਰਿੜਕਣਾਂ ਆਉਂਦਾ ਹੈ ……….!
ਪਹਿਲਾਂ ਮੁਟਿਆਰਾਂ ਘੱਗਰੇ ਪਾਉਦੀਂਆ ਹੁੰਦੀਆਂ ਸਨ……….!
ਫਿਰ ਘੱਗਰਿਆਂ ਦੀ ਜਗਾ ਸਲਵਾਰ ਕਮੀਜ਼ ਨੇ ਲੈ ਲਈ ਪਰ ਅੱਜ ਕੱਲ ਤਾਂ ਬਹੁਤੀਆਂ ਕੁੜੀਆ ਪੈਂਟ ਸ਼ਰਟ ਜਾ ਜੀਨ ਟੌਪ ਹੀ ਪਾਉਂਦੀਆ ਹਨ……….!
ਹੁਣ ਅੱਜ ਕੱਲ ਕਿਸੇ ਵੀ ਮੁਟਿਆਰ ਦੇ ਘੱਗਰੇ ਪਾਏ ਹੋਏ ਨਹੀ ਦਿਸਦੇ ਹਨ ……….!
ਹੁਣ ਤਾਂ ਬਸ ਸਟੇਜਾਂ ਤੇ ਜੋ ਸੱਭਿਆਚਾਰਕ ਗਰੁੱਪ ਲੱਗਦੇ ਹਨ ਬਸ ਓਹਨਾਂ ਵਿੱਚ ਹੀ ਮੁਟਿਆਰਾਂ ਦੇ ਘੱਗਰੇ ਪਾਏ ਹੋਏ ਦੇਖ ਸੱਕਦੇ ਹਾਂ……….!
ਹੁਣ ਇਹ ਸਭ ਕੁੱਝ ਪੰਜਾਬੀ ਸੱਭਿਆਚਾਰ ਨਹੀ ਬਲਕਿ ਇੱਕ ਪੁਰਾਣੇ ਜ਼ਮਾਨੇ ਦੀਆ ਖੇਡ ਬਣ ਕੇ ਰਹਿ ਗਿਆ ਹੈ……….!
ਪਹਿਲੇ ਮੁੰਡੇ ਕੁੜਤੇ ਚਾਦਰੇ ਪਾਉਂਦੇ ਹੁੰਦੇ ਸਨ……….!
ਪਰ ਅੱਜ ਕੱਲ ਕੁੜਤੇ ਚਾਦਰਿਆਂ ਦੀ ਜਗਾ ਕੋਟ ਪੈਟਾਂ,ਜੀਨਾਂ ਆਦਿ ਨੇ ਲੈ ਲਈ ਹੈ……….!
ਪਹਿਲਾਂ ਖੁੱਦ ਖੇਤੀ ਬਾੜੀ ਕਰਦੇ ਹੁੰਦੇ ਸਨ……….!
ਪਰ ਅੱਜ ਕੱਲ ਜਮੀਨਾਂ ਠੇਕੇ ਤੇ ਦੇ ਦਿੱਤੀਆਂ ਜਾਦੀਆਂ ਨੇ ਤੇ ਜ਼ਮੀਨਾ ਦੀ ਵਾਹੀ ਕਰਨ ਲਈ ਭਈਏ ਰੱਖੇ ਜਾਂਦੇ ਨੇ……….!
ਹੁਣ ਤਾਂ ਬਹੁਤੇ ਜਵਾਨਾ ਨੂੰ ਇਹ ਵੀ ਨਹੀ ਪਤਾ ਕਿ ਸੁਹਾਗਾ ਕਿਸ ਨੂੰ ਕਹਿੰਦੇ ਹਨ……….!
ਜ਼ਮੀਨਾ ਦੀ ਵਾਹੀ ਪਹਿਲਾਂ ਬੈਲ ਤੇ ਹੱਲ ਨਾਲ ਕੀਤੀ ਜਾਂਦੀ ਸੀ……….!
ਪਰ ਅੱਜ ਕੱਲ ਮਸ਼ੀਨੀ ਜੁੱਗ ਆ ਗਿਆ ਹੈ ਤੇ ਇਸ ਮਸ਼ੀਨੀ ਯੁੱਗ ਦੇ ਆਓਣ ਕਰ ਕੇ ਬਿਮਾਰੀਆਂ ਵੱਧ ਗਈਆਂ ਹਨ……….!
ਪਹਿਲਾਂ ਬਹੁਤੇ ਲੋਕ ਸਾਈਕਲਾਂ ਤੇ ਆਉਂਦੇ ਜਾਂਦੇ ਸਨ……….!
ਪਰ ਅੱਜ ਕੱਲ ਮੋਟਰਾਂ ਕਾਰਾਂ ਤੇ ਲੋਕ ਜ਼ਿਆਦਾ ਆਉਦੇਂ ਜਾਂਦੇ ਹਨ……….!
ਹੁਣ ਤਾਂ ਅੱਜ ਕੱਲ ਦੇ ਮੁੰਡੇ ਪੱਚੀ ਛੱਬੀ ਸਾਲ ਤੋ ਪਹਿਲਾਂ ਹੀ ਕਹਿਣ ਲੱਗ ਜਾਂਦੇ ਨੇ ਕਿ ਮੇਰੇ ਗੋਡੇ ਦੁੱਖਦੇ ਨੇ……….!
ਇਸੇ ਤਰਾਂ ਪਹਿਲਾਂ ਰੋਟੀ ਚੁੱਲੇ ਤੇ ਲਾਹੀ ਜਾਂਦੀ ਸੀ ਤੇ ਹੁਣ ਗੈਸ ਆ ਗਈ ਹੈ……….!
ਘਰ ਦੇ ਕੰਮ ਲਈ ਨੌਕਰ ਰੱਖ ਲਏ ਜਾਂਦੇ ਨੇ ਤੇ ਹੁਣ ਜ਼ਿਆਦਾ ਔਰਤਾ ਵੇਹਲੀਆਂ ਰਹਿੰਦੀਆ ਹਨ ਜਾ ਜਿਆਦਾ ਟੀ.ਵੀ ਦੇਖਦੀਆਂ ਨੇ……….!
ਜਿਸ ਕਾਰਨ ਓਹ ਮੁਟਾਪੇ ਦਾ ਸ਼ਿਕਾਰ ਹੁੰਦੀਆ ਹਨ ਅਤੇ ਫਿਰ ਬਾਅਦ ਵਿੱਚ ਡਾਈਟਿੰਗ ਕਰਦੀਆਂ ਹਨ……….!
ਹੁਣ ਜਿਸ ਤਰੀਕੇ ਦੇ ਨਾਲ ਸਮਾਂ ਬਦਲ ਰਿਹਾ ਹੈ ਲੋਕ ਵੈਸਟਰਨ ਕਲਚਰ ਉੱਤੇ ਜ਼ਿਆਦਾ ਡੁੱਲ ਰਹੇ ਹਨ……….!
ਪਿੰਡਾ ਦੇ ਵਿੱਚ ਕੋਠੀਆਂ ਬਣ ਗਈਆਂ ਹਨ ਅਤੇ ਰੁੱਖਾਂ ਦੀ ਕਟਾਈ ਹੋ ਰਹੀ ਹੈ……….!
ਬੋਹੜ ਥੱਲੇ ਲੱਗਦੀਆ ਸੱਥਾਂ ਸੁੰਨੀਆਂ ਹੋ ਗਈਆਂ ਹਨ……….!
ਇਹਨਾਂ ਚੀਜ਼ਾਂ ਨੂੰ ਦੇਖ ਕੇ ਤਾਂ ਇੰਝ ਲਗਦਾ ਹੈ ਕਿ ਆਉਂਦੇ ਸਮੇ ਤੱਕ ਪੰਜਾਬੀ ਵਿਰਸਾ ਗੱਲਾਂ ਦਾ ਹੀ ਬਣ ਕੇ ਰਹਿ ਜਾਵੇਗਾ……….!
ਕਿਸੇ ਦਿਨ ਨੂੰ ਪੰਜਾਬੀ ਵਿਰਸਾ ਪ੍ਰਦਰਸ਼ਨੀ ਵਿੱਚ ਦੇਖਨ ਨੂੰ ਮਿਲੇਗਾ..........!
ਪੰਜਾਬੀ ਵਿਰਸਾ ਵੀ ਕੁੱਝ ਹੱਦ ਤੱਕ ਤਾਂ ਹੀ ਜਿੰਦਾ ਰਹਿ ਸੱਕਦਾ ਹੈ ਜੇ ਪੰਜਾਬੀ ਜ਼ੁਬਾਨ ਜਿੰਦਾ ਰਹੇਗੀ……….!
ਜੇ ਆਪਾ ਪੰਜਾਬੀ ਵਿਰਸੇ ਵਾਂਗ ਪੰਜਾਬੀ ਮਾਂ ਬੋਲੀ ਤੇ ਵੀ ਨਜ਼ਰ ਮਾਰੀਏ ਤਾਂ ਇਹ ਵੀ ਅਲੋਪ ਹੁੰਦੀ ਦਿਖਾਈ ਦਿੰਦੀ ਹੈ……….!
ਹੁਣ ਪਹਿਲਾ ਜਿੱਨਾ ਰਸ ਪੰਜਾਬੀ ਮਾਂ ਬੋਲੀ ਵਿੱਚ ਸੁਣਨ ਨੂੰ ਨਹੀ ਮਿਲਦਾ ਹੈ ……….!
ਅੱਜ ਦੇ ਜ਼ਮਾਨੇ ਵਿੱਚ ਸ਼ੁੱਧ ਪੰਜਾਬੀ ਬੋਲਣ ਵਾਲੇ ਨੂੰ ਘੱਟੀਆ ਮੰਨਿਆਂ ਜਾਂਦਾ ਹੈ ਤੇ ਅੰਗ੍ਰੇਜੀ ਬੋਲਣ ਵਾਲੇ ਨੂੰ ਵੱਧੀਆ……….!
ਅੱਜ ਕੱਲ ਦੇ ਕੁੜੀਆਂ ਮੁੰਡੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਨ ਲਈ ਅੰਗ੍ਰੇਜੀ ਬੋਲਦੇ ਹਨ ਤੇ ਅੰਗ੍ਰੇਜੀ ਸਿੱਖਦੇ ਹਨ……….!
ਬਾਹਰ ਦੇਸ਼ਾ ਵਿਦੇਸ਼ਾ ਵਿੱਚ ਜਾਣ ਲਈ ਆਇਲਟਸ ਦੀ ਤਿਆਰੀ ਕਰਦੇ ਹਨ……….!
ਅੱਜ ਦੇ ਹਰ ਇੱਕ ਛੋਟੇ ਤੋ ਛੋਟੇ ਬੱਚੇ ਨੂੰ ਅੰਗ੍ਰੇਜੀ ਦੇ ਕੈਦੇ ਪੜਾਏ ਜਾਂਦੇ ਹਨ……….!
ਏ,ਬੀ,ਸੀ ਸਿਖਾਈ ਜਾਂਦੀ ਹੈ……….!
ਜੇ ਕਿਸੇ ਕੋਲੋ ਏ,ਬੀ,ਸੀ ਸੁਣ ਲਈਏ ਤਾ ਓਹ ਝੱਟ ਪੱਟ ਸੁਣਾ ਦੇਣਗੇ……….!
ੳ,ਅ ਤਾਂ ਬਹੁਤ ਘੱਟ ਲੋਕਾਂ ਨੂੰ ਆਉਂਦਾ ਹੈ……….!
ਇਸ ਦਾ ਕਾਰਨ ਇਹ ਹੈ ਕੀ ਆਪਾਂ ਖੁੱਦ ਹੀ ਪੰਜਾਬੀ ਮਾਂ ਬੋਲੀ ਨੂੰ ਭੁੱਲ ਰਹੇ ਹਾਂ ਤੇ ਵੈਸਟਨ ਕੱਲਚਰ ਉੱਤੇ ਡੁੱਲ ਰਹੇ ਹਾਂ……….!
ਹੁਣ ਥਾਂ ਥਾਂ ਤੇ ਮਾਡਲ ਸਕੂਲ ਖੁੱਲ ਗਏ ਹਨ  ਤੇ ਪ੍ਰਾਇਮਰੀ ਸਕੂਲ ਤਾਂ ਕੋਈ ਕੋਈ ਹੀ ਨਜ਼ਰ ਆਉਂਦਾ ਹੈ……….!
ਜੋ ਪ੍ਰਾਇਮਰੀ ਸਕੂਲ ਹਨ ਹੁਣ ਤਾਂ ਓਹਨਾਂ ਵਿੱਚ ਵੀ ਪੰਜਾਬੀ ਘੱਟ ਅਤੇ ਅੰਗ੍ਰੇਜੀ ਜ਼ਿਆਦਾ ਪੜਾਈ ਜਾਂਦੀ ਹੈ……….!
ਹੁਣ ਤਾ ਬਹੁਤੇ ਲੋਕ ਇੱਕ ਦੂਜੇ ਨੂੰ ਮਿਲਣ ਲੱਗਿਆਂ ਹੈਲੋ ਹਾਏ ਦਾ ਪ੍ਰਯੋਗ ਕਰਦੇ ਨੇ……….!
ਸੱਤ ਸ੍ਰੀ ਅਕਾਲ ਤਾਂ ਹੁਣ ਬਹੁਤ ਘੱਟ ਲੋਕਾਂ ਦੇ ਮੂੰਹੋ ਸੁਣਨ ਨੂੰ ਮਿਲਦਾ ਹੈ……….!
ਅੰਗ੍ਰੇਜ ਹੁਣ ਪੰਜਾਬੀ ਸਿੱਖਦੇ ਹਨ ਅਤੇ ਆਪਣੇ ਪੰਜਾਬੀ ਲੋਕ ਅੰਗ੍ਰੇਜੀ……….!
ਹੁਣ ਤਾਂ ਬਸ ਇਹ ਕਹਿਣ ਨੂੰ ਹੀ ਪੰਜਾਬੀ ਹਨ ……….!
ਪਰ ਅਸਲ ਵਿੱਚ ਤਾਂ ਸੱਭ ਦਾ ਪੰਜਾਬੀ ਮਾਂ ਬੋਲੀ ਨਾਲ ਪਿਆਰ ਵਿੱਛੜਦਾ ਜਾ ਰਿਹਾ ਹੈ……….!
ਕਿਸੇ ਦਿਨ ਨੂੰ ਇਹ ਸਭ ਕੁੱਝ ਅਲੋਪ ਹੋ ਜਾਵੇਗਾ……….!
ਫਿਰ ਸਭ ਕੁੱਝ ਇੱਕ ਕਹਾਣੀ ਵਿੱਚ ਸੁਣਾਇਆ ਜਾਇਆ ਕਰੇਗਾ……….!
ਪਰ ਜੋ ਪੰਜਾਬੀ ਮਾਂ ਬੋਲੀ ਦਾ ਰਸ ਅਤੇ ਪੰਜਾਬ ਦੇ ਵਿਰਸੇ ਦੀ ਮਹਿਕ ਹੈ ਓਹ ਕਿਤੋਂ ਵੀ ਨਹੀ ਮਿਲਣੀ……….!
ਸਿਰਫ ਇੱਕ ਕਹਿਣ ਨਾਲ ਪੰਜਾਬੀ ਨਹੀ ਬਲਕਿ ਪੰਜਾਬੀ ਬੋਲਣ ਨਾਲ,ਪੰਜਾਬੀ ਸਿੱਖਣ ਨਾਲ, ਅਤੇ ਆਪਣੇ ਪੰਜਾਬੀ ਵਿਰਸੇ ਵਿੱਚ ਰਹਿ ਕੇ ਹੀ ਪੰਜਾਬੀ ਬਣਿਆ ਜਾ ਸੱਕਦਾ ਹੈ……….!

ਮੈ ਸਭ ਨੂੰ ਇਹੀ ਕਹਿਣਾ ਚਾਹਵਾਂਗਾ ਕਿ ਪੜਾਈ ਦੇਸ਼ਾਂ ਵਿਦੇਸ਼ਾਂ ਵਿੱਚ ਜ਼ਰੂਰ ਕਰੋ……….!
ਹੋਰ ਬੋਲੀਆਂ ਬੋਲਣੀਆਂ ਜ਼ਰੂਰ ਸਿੱਖੋ……….!
ਪਰ ਆਪਣੀ ਪੰਜਾਬੀ ਮਾਂ ਬੋਲੀ ਆਪਣੇ ਵਿਰਸੇ ਆਪਣੇ ਗੁਰੂਆਂ ਪੀਰਾਂ ਦੇ ਸਾਜੇ ਨਿਵਾਜੇ ਪੰਜਾਬੀ ਸੱਭਿਆਚਾਰ ਤੇ ਇਤਿਹਾਸ ਨੂੰ ਨਾ ਭੁੱਲੋ……….!


ਮੈ ਆਸ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਮੇਰਾ ਲਿਖਿਆ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ..........!
ਅਖੀਰ ਵਿੱਚ ਮੇਰੇ ਵੱਲੋ ਆਪਣੇ ਰੱਬ ਵਰਗੇ ਪਿਆਰੇ ਸਰੋਤਿਆ ਨੂੰ ਇੱਕ ਗੁਜ਼ਾਰਿਸ਼ ਹੈ ਕਿ ਮੇਰਾ ਇਹ ਲੇਖ ਪੜਣ ਤੋ ਬਾਦ ਇਸ ਲੇਖ ਬਾਰੇ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਿਓ..........!

ਜੇਕਰ ਦਾਸ ਦੇ ਕਿਸੇ ਵਰਤੇ ਗਏ ਲਫ਼ਜ਼ਾਂ ਨਾਲ ਕਿਸੇ ਮੇਰੇ ਵੀਰ ਭੈਣ ਦੇ ਮਨ ਨੂੰ ਠੇਸ ਲੱਗੀ ਹੋਵੇ ਯਾ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈ ਖਿਮਾ ਦਾ ਯਾਚਕ ਹਾਂ ਗੁਸਤਾਖੀ ਮਾਫ਼ ਕਰਣਾ ਜੀ..........!
ਧੰਨਵਾਦ ਸਹਿਤ..........!
ਤੁਹਾਡਾ ਆਪਣਾ ਜਿੱਮੀ ਕੌਨਸਲ…………………….![/
b][/color]

4


ਵੀਹਵੀਂ ਸਦੀ ਤੇ ਪੱਛਮ ਦੇ ਪ੍ਰਭਾਵ ਨੇ ਸਾਡੇ ਸੱਭਿਆਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ……….!
ਅਸੀ ਲੋਕ ਸਾਰੰਗੀਆਂ, ਅਲਗੋਜ਼ੇ, ਅਖਾੜੇ, ਝੂਮਰ, ਸੰਮੀ, ਫੁਲਕਾਰੀਆਂ, ਚਰਖੇ, ਖੂਹਾਂ, ਲੋਕ ਗੀਤਾਂ, ਪਹਿਰਾਵੇ ਅਤੇ ਖਾਣ ਪੀਣ ਆਦਿ ਨਾਲੋਂ ਹਮੇਸ਼ਾ ਹਮੇਸ਼ਾ ਲਈ ਨਿਖੜਦੇ ਜਾ ਰਹੇ ਹਾਂ……….!
ਪੁਰਾਣੇ ਸਮਿਆਂ ਵਿੱਚ ਕੁੜੀਆਂ ਨੂੰ ਤਿ੍ੰਞਣਾਂ ਵਿੱਚ ਕਸੀਦੇ ਕੱਢਣ ਦਾ ਪੀਂਘਾਂ ਝੂਟਣ ਦਾ ਬਹੁਤ ਸ਼ੌਕ ਹੁੰਦਾ ਸੀ……….!
ਪਰ ਸਮੇਂ ਦੇ ਨਾਲ ਨਾਲ ਕੁੜੀਆਂ ਨੇ ਇਹਨਾ ਚੀਜ਼ਾਂ ਨੂੰ ਵਿਸਾਰਨਾ ਸ਼ੁਰੂ ਕਰ ਦਿੱਤਾ ਹੈ……….!
ਅੱਜਕਲ ਕੁੜੀਆਂ ਵਧੇਰੇ ਸਮਾਂ ਜਿਮ, ਕਲੱਬਾਂ ਤੇ ਕਿੱਟੀ ਪਾਰਟੀਆਂ ਵਿੱਚ ਹੀ ਬਿਤਾਉਂਦੀਆਂ ਹਨ……….!
ਇਹਨਾ ਪਿੱਛੇ ਓਹਨਾ ਦਾ ਕੋਈ ਕਸੂਰ ਨਹੀ ਹੈ ਕਿਓਕਿ ਸਾਡੇ ਸਮਾਜ ਵਿੱਚ ਕਿਤੇ ਨਾ ਕਿਤੇ ਕੁੜੀਆਂ ਨੂੰ ਅਜੇ ਵੀ ਦਬਾਅ ਕੇ ਰੱਖਿਆ ਜਾਂਦਾ ਹੈ……….!
ਪਰ ਜ਼ਿਆਦਾ ਕਰਕੇ ਮਾਤਾ ਪਿਤਾ ਨੇ ਕੰਮਾਂਕਾਰਾਂ ਵਿੱਚ ਰੁੱਝੇ ਹੋਣ ਕਰਕੇ ਆਪਣੇ ਬੱਚਿਆਂ ਨੂੰ ਸੁਤੰਤਰ ਹੋ ਕੇ ਆਪਣੇ ਕੰਮ ਕਰਨ ਦੀ ਖੁੱਲ ਵੀ ਦੇ ਦਿੱਤੀ ਹੈ……….!
ਸਪੱਸ਼ਟ ਪ੍ਰਤੀਤ ਹੁੰਦਾ ਹੈ ਕਿ ਹੌਲੀ ਹੌਲੀ ਪੰਜਾਬ ਵੀ ਵਿਦੇਸ਼ੀ ਸੱਭਿਆਚਾਰ ਅਨੁਸਾਰ ਆਪਣੇ ਆਪ ਨੂੰ ਢਾਲ ਰਿਹਾ ਹੈ……….!
ਅੱਜਕਲ ਕੁੜੀਆਂ ਤੇ ਤੀਵੀਆਂ ਦੇ ਸਿਰਾਂ ਤੋ ਚੁੰਨੀ ਗੁਆਚ ਰਹੀ ਹੈ ਕਿਓਕਿ ਅਜੋਕੀ ਪੀੜੀ ਪੱਛਮੀ ਪਹਿਰਾਵੇ ਤੇ ਜੰਕ ਫੂਡ ਵੱਲ ਆਕਰਸ਼ਿਤ ਹੋ ਕੇ ਓਸੇ ਦੀ ਬਣ ਕੇ ਰਹਿ ਗਈ ਹੈ……….!
ਇਹੀ ਕਾਰਨ ਹੈ ਕਿ ਹੁਣ ਸਾਗ ਕੱਟਣ ਵਾਲਾ ਦਾਤ, ਤੰਦੂਰ ਤੇ ਚੁੱਲੇ ਨੂੰ ਲੋਕ ਭੁੱਲ ਗਏ ਹਨ, ਕਿਓਕਿ ਹੁਣ ਘਰ-ਘਰ ਵਿੱਚ ਮਾਈਕ੍ਰੋਵੇਵ ਤੇ ਆਟੇ ਗੁੰਨਣ ਵਾਲੀਆਂ ਮਸ਼ੀਨਾਂ, ਭਾਂਡੇ ਧੋਣ ਵਾਲੀਆਂ ਮਸ਼ੀਨਾਂ ਆ ਗਈਆਂ ਹਨ..........!
ਅਸੀ ਦਿਨੋਂ ਦਿਨ ਕੰਮਾਂ ਵਿੱਚ ਰੁੱਝੇ ਹੋਣ ਕਰਕੇ ਆਪ ਹੀ ਆਪਣੀਆਂ ਸਹੂਲਤਾਂ ਲਈ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ……….!
ਇਸ ਵਿੱਚ ਆਓਣ ਵਾਲੀ ਪੀੜੀ ਨੂੰ ਦੋਸ਼ੀ ਨਹੀ ਕਿਹਾ ਜਾ ਸੱਕਦਾ ਹੈ..........!
ਕੁੱਝ ਸਮਾਂ ਪਹਿਲਾਂ ਜਿੱਥੇ ਪੰਜਾਬੀਆਂ ਦੇ ਮੂੰਹ ਵਿੱਚ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਲੱਸੀ, ਮੱਖਣ, ਖੀਰ, ਪੂੜੇ ਆਦਿ ਬਾਰੇ ਸੁਣ ਕੇ ਪਾਣੀ ਆ ਜਾਂਦਾ ਸੀ, ਓਥੇ ਅੱਜਕਲ ਦੀ ਨੌਜਵਾਨ ਪੀੜੀ ਬਰਗਰ, ਨੂਡਲਸ, ਪੀਜ਼ੇ ਵਰਗੀਆਂ ਚੀਜ਼ਾਂ ਖਾ ਕੇ ਘਰੋਂ ਪੈਸੇ ਲਗਾ ਕੇ ਬਿਮਾਰੀ ਨੂੰ ਸੱਦਾ ਦੇ ਰਹੀ ਹੈ, ਕਿਓਕਿ ਓਹਨਾ ਨੂੰ ਘਰੇਲੂ ਖਾਣੇ ਦੀ ਮਹੱਤਤਾ ਨਹੀ ਪਤਾ ਹੈ ਕਿ ਜੋ ਤੱਤ ਓਸ ਵਿੱਚ ਹਨ, ਓਹ ਜੰਕ ਫੂਡ ਵਿੱਚ ਮੌਜੂਦ ਨਹੀ ਹਨ……….!
ਅੱਜਕਲ ਘਰਾਂ ਵਿੱਚ ਪਰਿਵਾਰ ਦੇ ਹਰ ਮੈਂਬਰ ਦੇ ਰੁਝੇਵਿਆਂ ਕਰਕੇ ਸਮਾਂ ਨਾ ਹੋਣ ਕਰਕੇ ਓਹ ਘਰ ਵਿੱਚ ਸਾਗ ਤੇ ਮੱਕੀ ਦੀ ਰੋਟੀ ਬਣਾਓਣ ਤੋ ਸੰਕੋਚ ਕਰਦੇ ਹਨ ਤੇ ਓਸ ਭੋਜਨ ਦੀ ਬਜਾਏ ਬੱਚਿਆਂ ਨੂੰ ਬਾਹਰ ਦਾ ਖਾਣਾ ਖਾਣ ਲਈ ਉਕਸਾਅ ਰਹੇ ਹਨ……….!
ਇਸੇ ਤਰਾਂ ਜੇ ਇਹੀ ਹਾਲ ਰਿਹਾ ਤਾਂ ਆਓਣ ਵਾਲੇ ਸਮਿਆਂ ਵਿੱਚ ਲੋਕੀਂ ਸਿਰਫ਼ ਸੰਤੁਲਿਤ ਭੋਜਨ ਦੀਆਂ ਤਸਵੀਰਾਂ ਹੀ ਵੇਖਣਗੇ, ਖਾਣ ਲਈ ਇਹ ਘੱਟ ਹੀ ਮਿਲੇਗਾ……….!
ਅੱਜਕਲ ਦੇ ਬੱਚਿਆਂ ਦੇ ਮਿਹਦੇ ਕਮਜ਼ੋਰ ਹੋਣ ਕਰਕੇ ਓਹਨਾ ਵਿੱਚ ਦੇਸੀ ਘਿਓ ਪਚਾਓਣ ਦੀ ਸ਼ਕਤੀ ਵੀ ਨਹੀ ਰਹੀ ਹੈ..........!
ਪਹਿਲਾਂ ਸਮਿਆ ਦੇ ਲੋਕ ਸੇਰ ਸੇਰ ਘਿਓ ਖਾ ਜਾਂਦੇ ਸਨ……….!
ਇਸੇ ਤਰਾਂ ਹੁਣ ਗੱਲ ਕਰੀਏ ਫੁਲਕਾਰੀ, ਖੂਹ, ਟਿੰਡਾਂ, ਪਿੱਤਲ ਦੇ ਭਾਂਡੇ, ਦਰੀਆਂ ਤੇ ਖੇਸ ਤੇ ਪੱਖੀਆਂ ਆਦਿ ਦੀ……….!
ਅੱਜਕਲ ਦੇ ਬੱਚਿਆਂ ਸਾਹਮਣੇ ਇਹਨਾ ਚੀਜ਼ਾਂ ਦੇ ਨਾਂਅ ਲਓ ਤਾਂ ਓਹ ਮੂੰਹ ਚਿੜਾਅ ਕੇ ਹੱਸ ਪੈਂਦੇ ਹਨ ਕਿ ਇਹ ਸਭ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ……….?
ਮਸ਼ੀਨੀ ਯੁੱਗ ਆਓਣ ਦੇ ਨਾਲ ਏ.ਸੀ.ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੱਖੀਆਂ ਬਾਰੇ ਕਿੱਥੋਂ ਪਤਾ ਹੋਵੇਗਾ……….?
ਡਿਨਰ ਸੈੱਟ ਤੇ ਵਧੀਆ ਭਾਂਡਿਆਂ ਦੀ ਵਰਤੋਂ ਘਰ ਵਿੱਚ ਹੋਣ ਨਾਲ ਓਹ ਪਿੱਤਲ ਦੇ ਭਾਂਡਿਆਂ ਨੂੰ ਕਿਓ ਪੁੱਛਣਗੇ……….?
ਸਰਦੀਆਂ ਵਿੱਚ ਕਮਰਿਆਂ ਵਿੱਚ ਹੀਟਰ ਹੋਣਗੇ, ਗਰਮ ਕੰਬਲ ਹੋਣਗੇ ਤੇ ਓਹਨਾ ਨੂੰ ਦਰੀਆਂ ਤੇ ਖੇਸਾਂ ਦੀ ਪਹਿਚਾਣ ਕਿੱਥੋਂ ਹੋਵੇਗੀ……….?
ਪੁਰਾਣੇ ਸਮੇਂ ਦੇ ਲੋਕਾਂ ਕੋਲੋਂ ਇਹ ਸਮਾਨ ਜ਼ਰੂਰ ਵੇਖਣ ਲਈ ਮਿਲੇਗਾ, ਪਰ ਆਧੁਨਿਕ ਯੁੱਗ ਦੇ ਬੱਚੇ ਇਹਨਾ ਚੀਜ਼ਾਂ ਨੂੰ ਵੇਖਣਾ ਤਾਂ ਕੀ, ਨਾਂਅ ਸੁਣ ਕੇ ਹੀ ਓਹ ਉੱਚੀ-ਉੱਚੀ ਹੱਸ ਪੈਣਗੇ……….!
ਅੱਜਕਲ ਦੇ ਬੱਚਿਆਂ ਨੂੰ ਇਹਨਾ ਤੋ ਇਲਾਵਾ ਕਣਕ ਦੇ ਸਿੱਟਿਆਂ ਤੱਕ ਦਾ ਵੀ ਪਤਾ ਨਹੀ ਹੈ……….!
ਹੁਣ ਗੱਲ ਕਰੀਏ ਮਾਂ ਬੋਲੀ ਦੀ……….!
ਲੋਕ ਆਪਣੀ ਮਾਂ ਬੋਲੀ ਨੂੰ ਦਿਨੋ ਦਿਨ ਵਿਸਾਰਦੇ ਜਾ ਰਹੇ ਹਨ……….!
ਬੱਚੇ ਤੇ ਨੌਜਵਾਨ ਸਭ ਘਰੋਂ ਬਾਹਰ ਜਾ ਕੇ ਪੰਜਾਬੀ ਬੋਲਣ ਵਿੱਚ ਹੇਠੀ ਮਹਿਸੂਸ ਕਰਦੇ ਹਨ……….!
ਮਾਤਾ ਪਿਤਾ ਵੀ ਦੇਖੋ ਦੇਖੀ ਸਮਾਜਿਕ ਪ੍ਰਭਾਵ ਅਧੀਨ ਆਪਣੇ ਬੱਚਿਆਂ ਨੂੰ ਅੰਗਰੇਜ਼ੀ, ਹਿੰਦੀ ਬੋਲਣ ਲਈ ਪ੍ਰੇਰਿਤ ਕਰਦੇ ਹਨ……….!
ਮਾਪਿਆਂ ਨੂੰ ਚਾਹੀਦਾ ਹੈ ਕਿ ਓਹ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜੀ ਰੱਖਣ ਤਾਂ ਹੀ ਬੱਚਿਆਂ ਵਿੱਚ ਮਾਂ ਬੋਲੀ ਪ੍ਰਤੀ ਹੀਣ ਭਾਵਨਾ ਨਾ ਪੈਦਾ ਹੋਵੇ……….!
ਇਸ ਬਾਰੇ ਇੱਕ ਮਹਾਨ ਨਾਮਵਰ ਗਾਇਕ ਹਰਭਜਨ ਮਾਨ ਨੇ ਇੱਕ ਗੀਤ ਵੀ ਗਾਇਆ ਹੈ ਕੀ……….

ਮੈਨੂੰ ਇਓ ਨਾ ਮਨੋ ਵਿਸਾਰ ਵੇ ਮੈ ਤੇਰੀ ਮਾਂ ਦੀ ਬੋਲੀ ਆਂ……….!

ਮਾਂ ਬੋਲੀ ਦੇ ਨਾਲ ਨਾਲ ਸਾਡੇ ਰਹਿਣ ਸਹਿਣ ਪਹਿਰਾਵੇ ਅਤੇ ਖੇਡਾਂ ਵਿੱਚ ਵੀ ਬਦਲਾਅ ਆ ਗਿਆ ਹੈ……….!
ਅਜੋਕੇ ਸਮੇਂ ਵਿੱਚ ਬੱਚਿਆਂ, ਨੌਜਵਾਨਾਂ ਨੂੰ ਚੋਪੜ, ਕੋਟਲਾ ਛਪਾਕੀ, ਗੁੱਲੀ ਡੰਡਾ ਵਰਗੀਆਂ ਖੇਡਾਂ ਬਾਰੇ ਕੁੱਝ ਵੀ ਪਤਾ ਨਹੀ ਹੈ……….!
ਪੁਰਾਣੇ ਸਮਿਆਂ ਵਿੱਚ ਲੋਕ ਸ਼ੌਕੀਆ ਤੌਰ ਤੇ ਅਜਿਹੇ ਮੁਕਾਬਲਿਆਂ ਲਈ ਕਬੱਡੀ, ਚੌਪੜ, ਗਤਕੇ ਆਦਿ ਖੇਡਦੇ ਸਨ, ਪਰ ਅੱਜਕਲ ਕਈ ਨਵੀਆਂ ਖੇਡਾਂ ਨੇ ਇਹਨਾ ਦੀ ਥਾਂ ਲੈ ਲਈ ਹੈ……….!
ਪੁਰਾਤਨ ਯੁੱਗ ਦੇ ਪਹਿਰਾਵੇ ਤੇ ਆਧੁਨਿਕ ਯੁੱਗ ਦੇ ਪਹਿਰਾਵੇ ਵਿੱਚ ਢੇਰ ਸਾਰਾ ਅੰਤਰ ਆ ਗਿਆ ਹੈ……….!
ਪਹਿਲਾਂ ਸਲਵਾਰ ਕਮੀਜ਼ ਤੇ ਧੋਤੀ-ਕੁੜਤੇ, ਪੈਂਟ-ਕਮੀਜ਼ ਦਾ ਰਿਵਾਜ ਸੀ ਪਰ ਅੱਜਕਲ ਨੌਜਵਾਨ ਪੀੜੀ ਦਾ ਪਹਿਰਾਵਾ ਅੰਗਰੇਜ਼ੀ ਅਸਰ ਕਰਕੇ ਵੱਖਰੀ ਕਿਸਮ ਦਾ ਹੈ, ਓਹਨਾ ਲਈ ਪਹਿਰਾਵਾ ਇਕ ਹੁਨਰ ਬਣ ਗਿਆ ਹੈ……….!
ਕੱਪੜੇ ਖਰੀਦਣ, ਸਿਵਾਓਣ, ਪਾਓਣ ਤੇ ਸਜਾਓਣ ਵਿੱਚ ਸੁਰਮਾ ਮਟਕਾਓਣ ਵਾਲੀ ਗੱਲ ਕੀਤੀ ਜਾਣ ਲੱਗ ਪਈ ਹੈ……….!
ਇਹ ਇੱਕ ਫੈਸ਼ਨ ਹੈ ਕਿਓਕਿ ਲੋਕ ਦੇਖੋ ਦੇਖੀ ਪਹਿਰਾਵਾ ਜੇ ਨਹੀ ਬਦਲਦੇ ਹਨ ਤਾਂ ਸਮਾਜ ਵਿੱਚ ਰਹਿੰਦੇ ਹੋਏ ਓਹ ਮੂਰਖ ਅਖਵਾਉਂਦੇ ਹਨ……….!
ਅੱਜਕਲ ਪੱਛਮੀ ਪਹਿਰਾਵਾ ਲੋਕ ਦਿਖਾਵੇ ਤੇ ਦੂਜਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਪਾਉਂਦੇ ਹਨ……….!
ਬੱਚੇ ਤੇ ਨੌਜਵਾਨ ਸਮਾਜ ਵਿੱਚ ਵਿਚਰਦੇ ਹੋਏ ਓਸੇ ਤਰਾਂ ਦਾ ਪਹਿਰਾਵਾ ਪਾਓਣਾ ਚਾਹੁੰਦੇ ਹਨ……….!
ਓਹ ਮਾਤਾ ਪਿਤਾ ਨੂੰ ਨਾ ਪੁੱਛਦੇ ਹੋਏ ਆਪਣੇ ਪਹਿਰਾਵੇ ਦੀ ਚੋਣ ਆਪ ਕਰਨਾ ਵਧੇਰੇ ਪਸੰਦ ਕਰਦੇ ਹਨ……….!
ਅਜਿਹੇ ਮਾਹੌਲ ਵਿੱਚ ਓਹ ਸੱਭਿਆਚਾਰ ਤੇ ਪੰਜਾਬੀ ਪਹਿਰਾਵੇ ਬਾਰੇ ਕਿੱਥੋਂ ਜਾਣੂੰ ਹੋਣਗੇ..........?
ਅੱਜ ਰਹਿਣ ਸਹਿਣ ਕਿੰਨਾ ਬਦਲ ਗਿਆ ਹੈ……….!
ਸਾਂਝੇ ਪਰਿਵਾਰ ਟੁੱਟ ਰਹੇ ਹਨ ਤੇ ਇਕੱਲਿਆਂ ਰਹਿਣਾ ਅੱਜਕਲ ਫੈਸ਼ਨ ਜਿਹਾ ਬਣ ਗਿਆ ਹੈ……….!
ਕੋਈ ਪਰਿਵਾਰ ਵਿੱਚ ਬਜ਼ੁਰਗਾਂ ਦੀ ਗੱਲ ਨੂੰ ਸਹਾਰ ਨਹੀ ਸੱਕਦਾ ਹੈ……….!
ਬਜ਼ੁਰਗਾਂ ਨੂੰ ਪਹਿਲਾਂ ਵਰਗਾ ਸਤਿਕਾਰ ਨਹੀ ਦਿੱਤਾ ਜਾਂਦਾ ਹੈ……….!
ਇਸੇ ਤਰਾਂ ਸਮਾਜ ਵਿੱਚ ਦਿਨੋ ਦਿਨ ਅਣਸੁਖਾਵੀਆਂ ਘੱਟਨਾਵਾਂ ਵਾਪਰ ਰਹੀਆਂ ਹਨ……….!
ਘਰਾਂ ਵਿੱਚੋਂ, ਪਰਿਵਾਰਾਂ ਵਿੱਚੋਂ ਕਈ ਮੈਂਬਰ ਬਾਹਰ ਆਪਣੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ ਤੇ ਘਰ ਵਿੱਚ ਬੱਚਿਆਂ ਦਾ ਧਿਆਨ ਰੱਖਣ ਲਈ ਕੰਮ ਵਾਲੀਆਂ ਹੁੰਦੀਆਂ ਹਨ……….!
ਓਹਨਾ ਵੱਲ ਪੂਰਾ ਧਿਆਨ ਨਾ ਦੇਣ ਕਾਰਨ ਓਹ ਵਿਗੜ ਜਾਂਦੇ ਹਨ..........!
ਤਾਂ ਹੀ ਤਾ ਬੱਚਿਆਂ ਦੀ ਸ਼ਖ਼ਸੀਅਤ ਦਾ ਸਹੀ ਵਿਕਾਸ ਨਹੀ ਹੁੰਦਾ ਹੈ……….!
ਅਜੋਕੇ ਸਮੇਂ ਵਿੱਚ ਲੋੜ ਹੈ ਜਾਗਰੂਕਤਾ ਦੀ, ਕਿਓਕਿ ਆਧੁਨਿਕ ਬਦਲਾਅ ਨੇ ਸਾਡੇ ਸੱਭਿਆਚਾਰ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ……….!
ਜੇ ਅਸੀ ਆਪਣੇ ਸੱਭਿਆਚਾਰ ਨੂੰ ਆਓਣ ਵਾਲੀ ਪੀੜੀ ਨੂੰ ਸੌਪਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀਆਂ ਲਗਾਈਆਂ ਜਾਣ……….!
ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਮੁਢਲੀ ਸਿੱਖਿਆ ਮਾਂ ਬੋਲੀ ਵਿੱਚ ਦੇਵੇ……….!
ਸੰਸਾਰ ਭਰ ਦੇ ਵਿਦਵਾਨ ਮੰਨਦੇ ਹਨ ਕਿ ਬੱਚੇ ਦੀ ਸ਼ਖ਼ਸੀਅਤ ਦਾ ਤਾਂ ਹੀ ਸਹੀ ਵਿਕਾਸ ਹੋਵੇਗਾ, ਜੇ ਓਹਨਾ ਦੀ ਮੁਢਲੀ ਸਿੱਖਿਆ ਮਾਂ ਬੋਲੀ ਵਿੱਚ ਹੋਵੇਗੀ……….!
ਲੋੜ ਹੈ ਸਮੇਂ ਅਨੁਸਾਰ ਸੰਭਲਣ ਦੀ……….!
ਜੇ ਇਸੇ ਤਰਾਂ ਅਸੀਂ ਸੱਭਿਆਚਾਰ ਨੂੰ ਵਿਸਾਰਦੇ ਗਏ ਤਾਂ ਇਕ ਦਿਨ ਅਸੀ ਆਪਣਾ ਸੱਭਿਆਚਾਰ ਪੱਛਮੀ ਪ੍ਰਭਾਵ ਹੇਠ ਗੁਆ ਕੇ ਹੀਣਭਾਵਨਾ ਦਾ ਸ਼ਿਕਾਰ ਹੋ ਜਾਵਾਂਗੇ……….!
ਇਸ ਕਰਕੇ ਕੁੱਝ ਸੋਚੋ ਸਮਝੋ ਤੇ ਵਿਚਾਰ ਕਰੋ……….!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ……….!


ਮੈ ਆਸ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਮੇਰਾ ਲਿਖਿਆ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ..........!
ਅਖੀਰ ਵਿੱਚ ਮੇਰੇ ਵੱਲੋ ਆਪਣੇ ਰੱਬ ਵਰਗੇ ਪਿਆਰੇ ਸਰੋਤਿਆ ਨੂੰ ਇੱਕ ਗੁਜ਼ਾਰਿਸ਼ ਹੈ ਕਿ ਮੇਰਾ ਇਹ ਲੇਖ ਪੜਣ ਤੋ ਬਾਦ ਇਸ ਲੇਖ ਬਾਰੇ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਿਓ..........!

ਜੇਕਰ ਦਾਸ ਦੇ ਕਿਸੇ ਵਰਤੇ ਗਏ ਲਫ਼ਜ਼ਾਂ ਨਾਲ ਕਿਸੇ ਮੇਰੇ ਵੀਰ ਭੈਣ ਦੇ ਮਨ ਨੂੰ ਠੇਸ ਲੱਗੀ ਹੋਵੇ ਯਾ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈ ਖਿਮਾ ਦਾ ਯਾਚਕ ਹਾ ਗੁਸਤਾਖੀ ਮਾਫ਼ ਕਰਣਾ ਜੀ..........!
ਧੰਨਵਾਦ ਸਹਿਤ..........!
ਤੁਹਾਡਾ ਆਪਣਾ ਜਿੱਮੀ ਕੌਨਸਲ…………………….!
[/color][/b][/size]

5
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਮਾਂ ਬੋਲੀ ਦੇ ਸੇਵਾਦਾਰੋ ਕੁੱਝ ਨਾ ਕੁੱਝ ਤਾਂ ਸ਼ਰਮ ਕਰੋ………………..
ਮਾਂ ਦੇ ਕਪੜੇ ਲੀਰਾਂ ਕਰਕੇ ਨਾ ਜੇਬਾਂ ਨੂੰ ਗਰਮ ਕਰੋ………………..
ਇੱਕ ਨਾ ਇੱਕ ਦਿਨ ਦਮ ਘੁੱਟ ਜਾਣੀ ਹੋ ਕੇ ਅਤਿ ਲਾਚਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਯਮਲੇ ਜੱਟ ਦੀ ਤੂੰਬੀ ਵਾਲੀ ਤਾਰ ਤੋੜ ਕੇ ਬਹਿ ਗਏ ਹੋ………………..
ਭੁੱਲ ਕੇ ਆਪਣਾ ਅਸਲੀ ਵਿਰਸਾ ਕਿਹੜੇ ਰਸਤੇ ਪੈ ਗਏ ਹੋ………………..
ਲ਼ੱਚਰਤਾ ਦੀ ਕਿਧਰੋਂ ਲਿਆਂਦੀ ਜਿੱਦ ਜਿੱਦ ਮਾਰੋ ਮਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਗੀਤ ਚਲਾਓਣ ਦੀ ਖਾਤਿਰ ਲੈਂਦੇ ਫਿਰੇ ਸਹਾਰਾ ਕੁੜੀਆਂ ਦਾ………………..
ਫੈਸ਼ਨ ਪੱਟੀਆਂ ਜ਼ਾਅਲੀ ਪੰਜਾਬਣਾਂ ਕੱਪੜਿਆਂ ਤੋ ਵੀ ਥੁੜੀਆਂ ਦਾ………………..
ਸਾਰੇ ਤਨ ਤੇ ਪਾਓਣ ਨਾ ਕਪੜਾ ਮਿਣ ਕੇ ਗਿੱਠਾਂ ਚਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਚਰਖ਼ੇ ਡੀ.ਜੇ.ਵਾਲੇ ਥੋਡੇ ਸਾਂਭੋ ਨਵੇਂ ਕਬੀਲੇ ਨੂੰ………………..
ਲੋਕਾਂ ਵਿੱਚ ਜ਼ਲੀਲ ਕਰੋ ਨਾ ਰੋਜ਼ੀ ਵਾਲੇ ਵਸੀਲੇ ਨੂੰ………………..
ਜ਼ਾਅਲੀ ਐਕਟਿੰਗ ਬਾਜ਼ੀ ਵਾਲੇ ਜੰਮ ਪਏ ਨਵੇਂ ਨਵੇਂ ਨਚਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਨਕਲੀ ਮਾਣਕ, ਛਿੰਦੇ ਆ ਗਏ ਹੰਸ ,ਸਿਕੰਦਰ ,ਜ਼ੈਜੀ ਬੀ………………..
ਅਸਲੀ ਕਿਧਰੇ ਹੋਰ ਰੁੱਝ ਗਏ ਲੋਕ ਵਿਚਾਰੇ ਸੁਨਣ ਵੀ ਕੀ………………..
ਮਾਨੋ, ਗਿੱਲੋ, ਮਾਰੋ ਹੰਭਲਾ ਛਾ ਚੱਲਿਆ ਅੰਧਕਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਕਲਾਕਾਰ ਵੀ ਭੁੱਲ ਗਏ ਆਪਣੇ ਗਾਇਕੀ ਦੇ ਪਹਿਰਾਵੇ ਨੂੰ………………..
ਕੁੜਤਾ ਚਾਦਰਾ ਗੱਲ ਵਿੱਚ ਕੈਂਠਾ ਪੱਗ ਤੇ ਲਾਓਣਾ ਮਾਵੇ ਨੂੰ………………..
ਖ਼ੱਬਲ ਵਾਗੂੰ ਵਾਲ ਖ਼ਿਲਾਰੇ ਨਾ ਲੱਗਦੇ ਸਰਦਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਗਾਓਣਾ ਵਜਾਓਣਾ ਹੋ ਗਿਆ ਸੌਖ਼ਾ ਜਣੇ ਖਣੇ ਨੇ ਪਾਈਆਂ ਮੁੰਦਰਾਂ………………..
ਨਾ ਓਹ ਗਾਉਂਦੇ ਮਿਰਜ਼ਾ ਸੱਸੀ ਨਾ ਓਹ ਗਾਉਂਦੇ ਰਾਣੀ ਸੁੰਦਰਾਂ………………..
ਕਿੱਲਾ ਵੇਚ ਜ਼ਮੀਨ ਦਾ ਪੱਲਿਓ ਕਰਨ ਤੁਰੇ ਵਪਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਚੁੱਕ ਚੁਕਾ ਕੇ ਰੀਲ ਕੱਢਾ ਤੀ ਸਾਰਾ ਟੱਬਰ ਹੁੱਬ ਗਿਆ ਹੈ………………..
ਦੋ ਤਿੰਨ ਮਹੀਨੇ ਚੱਲੇ ਪਟਾਕੇ ਆਖਿਰ ਦਸ ਲੱਖ ਡੁੱਬ ਗਿਆ ਹੈ………………..
ਨਾ ਤਾਲ ਨਾ ਵਾਜਾ ਸਿੱਖਿਆ ਸੁਰੋਂ ਵੀ ਗਾਉਂਦਾ ਬਾਹਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਮਾਂ ਬੋਲੀ ਦੀ ਸੇਵਾ ਜੇਕਰ ਸੱਚ ਮੁੱਚ ਕਰਨਾ ਚਾਹੁੰਦੇ ਹੋ………………..
ਟੱਪੇ, ਢੋਲਾ, ਮਾਹੀਆ ਗਾਓ ਕਿਓ ਮਿਸ ਕਾਲਾਂ ਗਾਉਂਦੇ ਹੋ………………..
ਗੀਤਾਂ ਦੇ ਵਿੱਚ ਫਿਰੇ ਭੂਸਰੀ ਪੰਜਾਬਣ ਨਾ ਮੁਟਿਆਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਧੀਆਂ ਭੈਣਾਂ ਨੇ ਕਾਲਜ ਦੇ ਵਿੱਚ ਜਾਂਦੀਆਂ ਕਰਨ ਪੜਾਈਆਂ ਨੂੰ………………..
ਗੀਤਾਂ ਦੇ ਵਿੱਚ ਫਿਰੇ ਵਿਖਾਉਂਦੇ ਆਸ਼ਕੀ ਅਤੇ ਲੜਾਈਆਂ ਨੂੰ………………..
ਮੋਬਾਇਲ ਫੋਨ ਵੀ ਇਸ਼ਕ ਮੁਸ਼ਕ ਲਈ ਲੈ ਆਏ ਹਥਿਆਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਡੁੱਲੇ ਬੇਰਾਂ ਦਾ ਕੁੱਝ ਨਹੀ ਵਿਗੜਿਆ ਸੰਭਲੋ ਸਭ ਨੂੰ ਕਹਿ ਦੇਵੋ………………..
ਠੀਕ ਹੀ ਗਾਓ, ਠੀਕ ਗਵਾਓ,ਨਾ ਗਲਤ ਬੰਦੇ ਨੂੰ ਛਹਿ ਦੋਵੋ………………..
ਤੁਸੀ ਹੀ ਕਰਲੋ ਇਸ ਪਾਸੇ ਕੁੱਝ ਕਰਦੀ ਨਾ ਸਰਕਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਮਾੜੀ ਗਾਇਕੀ ਮਾੜੇ ਗੀਤਾਂ ਉਪਰ ਜਦ ਤੱਕ ਰੋਕ ਨਹੀ………………..
ਜਾਂ ਫਿਰ ਮਾੜਾ ਸੁਣਨੋ ਜਦ ਤੱਕ ਖੁਦ ਹੀ ਹੱਟਦੇ ਲੋਕ ਨਹੀ………………..
ਕੈਂਸਰ ਜਿਹੀ ਬਿਮਾਰੀ ਵੱਧ ਗਈ ਹੋਣਾ ਨਹੀ ਸੁਧਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਮੈ ਨਹੀ ਕਹਿੰਦਾ ਗਾਇਕ ਭਰਾ ਵੀ ਕਰ ਗਏ ਕਿਓ ਤਰੱਕੀ ਨੂੰ………………..
ਲੱਚਰਤਾ ਦੇ ਰੋੜ ਪੀਹ ਰਹੀ ਬਦਲੋ ਪਹਿਲਾਂ ਇਸ ਚੱਕੀ ਨੂੰ………………..
ਸੌਖੇ ਰਹਿਣਾ ਛੇਤੀ ਛੇਤੀ ਲਾਹ ਦਿਓ ਸਿਰ ਤੋ ਭਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਸਮੇਂ ਨਾਲ ਬਦਲਾਅ ਜ਼ਰੂਰੀ ਬਦਲ ਜਾਓ ਹੁਣ ਜਿੱਮੀ ਤੁਸੀ………………..
ਮਾਂ ਬੋਲੀ ਤੇ ਵਿਰਸਾ ਬਦਲ ਕੇ ਖੋ ਨਾ ਲਿਓ ਹੁਣ ਪਛਾਣ ਤੁਸੀ………………..
ਸ਼ੇਰ ਪੰਜਾਬੀ ਨਾਲ ਜਾਣਦਾ ਤੁਸਾਂ ਨੂੰ ਕੁੱਲ ਸੰਸਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..
ਸਭਿਆਚਾਰ ਦੇ ਵਾਰਿਸ ਵੀਰੋ ਕਿਹੜਾ ਸਭਿਆਚਾਰ ਹੈ ਇਹ………………..

ਤੁਹਾਡਾ ਆਪਣਾ ਜਿੱਮੀ ਕੌਨਸਲ………………..

6

ਨਿਮਾਣੇ ਜਿੱਮੀ ਤੋ ਪੁੱਛੋ ਕੀ ਹੁੰਦਾ ਹੈ ਸੱਭਿਆਚਾਰ ਪੰਜਾਬੀ..........
ਜਨਮ ਲਿਆ ਭਾਵੇਂ ਇਸ ਭੋਇੰ ਤੇ ਪੰਜਾਬ ਦੀ ਖੁਸ਼ਬੂ ਰੋਇੰ ਰੋਇੰ ਤੇ..........
ਲਿਖਣ ਤੇ ਬੋਲਣ ਠੇਠ ਮਾਂ ਬੋਲੀ ਭੁੱਲਦੇ ਨਹੀ ਸਤਿਕਾਰ ਪੰਜਾਬੀ..........
ਨਿਮਾਣੇ ਜਿੱਮੀ ਤੋ ਪੁੱਛੋ ਕੀ ਹੁੰਦਾ ਹੈ ਸੱਭਿਆਚਾਰ ਪੰਜਾਬੀ..........
ਪਹਿਚਾਣ ਪਹਿਰਾਵੇ ਦੀ ਨੂੰ ਗੁੜਤਾ ਸਲਵਾਰ ਕਮੀਜ਼ ਤੇ ਪਜਾਮਾ ਕੁੜਤਾ..........
ਤੁਰਲੇ ਵਾਲੀ ਪੱਗ ਵੀ ਬੰਨਦੇ ਕਦੇ ਕਦੇ ਸ਼ਾਹਕਾਰ ਪੰਜਾਬੀ..........
ਨਿਮਾਣੇ ਜਿੱਮੀ ਤੋ ਪੁੱਛੋ ਕੀ ਹੁੰਦਾ ਹੈ ਸੱਭਿਆਚਾਰ ਪੰਜਾਬੀ..........
ਕਿਸੇ ਅਹਿਮਦ ਸ਼ਾਹ ਤੋ ਕਦੇ ਨਾ ਡਰਦੇ ਖਾਣ ਪੀਣ ਦਾ ਲਾਹਾ ਕਰਦੇ..........
ਰੋਟੀ ਮਿੱਸੀ ਸਾਗ ਸਰੋਂ ਦਾ ਬਣ ਮੱਖਣਾਂ ਸ਼ਿੰਗਾਰ ਪੰਜਾਬੀ..........
ਨਿਮਾਣੇ ਜਿੱਮੀ ਤੋ ਪੁੱਛੋ ਕੀ ਹੁੰਦਾ ਹੈ ਸੱਭਿਆਚਾਰ ਪੰਜਾਬੀ..........
ਸੁਭਾਅ ਦੇ ਖੁੱਲੇ ਸ਼ਾਹੀ ਬਹਿਣੀ ਉੱਚੀ ਸੋਚ ਤੇ ਸਾਦੀ ਰਹਿਣੀ..........
ਰਿਸ਼ਤਿਆਂ ਤੇ ਮੋਹ ਡੁੱਲ ਡੁੱਲ ਪੈਂਦਾ ਯਾਰਾਂ ਦੇ ਨੇ ਯਾਰ ਪੰਜਾਬੀ..........
ਨਿਮਾਣੇ ਜਿੱਮੀ ਤੋ ਪੁੱਛੋ ਕੀ ਹੁੰਦਾ ਹੈ ਸੱਭਿਆਚਾਰ ਪੰਜਾਬੀ..........
ਕਬੱਡੀ,ਹਾਕੀ,ਜੰਗ-ਪਲੰਗਾ,ਛੂਹਣ ਛੁਹਾਈ ਤੇ ਗੁੱਲੀ ਡੰਡਾ..........
ਲੱਕ ਭੰਨਣ ਤੇ ਬੰਟੇ ਖੇਡਣ ਦੌੜਨ ਨਜ਼ਰਾਂ ਦੀ ਰਫਤਾਰ ਪੰਜਾਬੀ..........
ਨਿਮਾਣੇ ਜਿੱਮੀ ਤੋ ਪੁੱਛੋ ਕੀ ਹੁੰਦਾ ਹੈ ਸੱਭਿਆਚਾਰ ਪੰਜਾਬੀ..........
ਦਸਾਂ ਗੁਰਾਂ ਦੀ ਸਿੱਖਿਆ ਮੇਵੇ ਔਖੀ ਘੜੀ ਨਾ ਦੇਖਣ ਦੇਵੇ..........
ਜੁਲਮ ਨਾ ਕਰਨਾ ਨਾ ਹੀ ਸਹਿਣਾ ਚੁੱਕ ਲੈਣੀ ਤਲਵਾਰ ਪੰਜਾਬੀ..........
ਨਿਮਾਣੇ ਜਿੱਮੀ ਤੋ ਪੁੱਛੋ ਕੀ ਹੁੰਦਾ ਹੈ ਸੱਭਿਆਚਾਰ ਪੰਜਾਬੀ..........
ਗੁਰੂ ਪੀਰਾਂ ਦੀ ਧਰਤੀ ਲੱਗੀਆਂ ਜੜਾਂ ਨਾ ਭੁੱਲਦੇ ਮੂਲੋਂ ਸਗੀਆਂ..........
ਇਸ ਧਰਤੀ ਤੇ ਕੀਮਤ ਕਦਰਾਂ ਮਾਣਨਗੇ ਤਿਓਹਾਰ ਪੰਜਾਬੀ..........
ਨਿਮਾਣੇ ਜਿੱਮੀ ਤੋ ਪੁੱਛੋ ਕੀ ਹੁੰਦਾ ਹੈ ਸੱਭਿਆਚਾਰ ਪੰਜਾਬੀ..........
ਨਿਮਾਣੇ ਜਿੱਮੀ ਤੋ ਪੁੱਛੋ ਕੀ ਹੁੰਦਾ ਹੈ ਸੱਭਿਆਚਾਰ ਪੰਜਾਬੀ..........

ਤੁਹਾਡਾ ਆਪਣਾ ਜਿੱਮੀ ਕੌਨਸਲ………………..

Pages: [1]