1
Lok Virsa Pehchaan / ਪੰਜਾਬੀ ਵਾਰਾਂ - Thread
« on: March 05, 2014, 09:08:56 PM »ਪੰਜਾਬੀ ਵਾਰ ਸਾਹਿਤ
ਵਾਰ ਪੰਜਾਬੀ ਦਾ ਉਹ ਕਾਵਿ-ਰੂਪ ਹੈ,
ਜਿਸ ਵਿੱਚ ਨਾਇਕ ਜਾਂ ਨਾਇਕਾ ਦੇ ਕਿਸੇ ਨਾ ਕਿਸੇ ਗੁਣ ਦਾ ਜਸ ਗਾਇਣ ਕੀਤਾ ਜਾਂਦਾ ਹੈ ।
ਵਾਰ ਦਾ ਕਥਾਨਕ ਕੁਝ ਵੀ ਹੋ ਸਕਦਾ ਹੈ ।
ਪੰਜਾਬੀ ਵਿੱਚ ਵਾਰ ਦੇ ਤਿੰਨ ਰੂਪ: ਯੁੱਧ, ਅਧਿਆਤਮਿਕ ਤੇ ਸ਼ਿੰਗਾਰ ਰੂਪ, ਪ੍ਰਚਲਿਤ ਹਨ ।
ਜੋ ਕੁਝ ਵੀ ਅਸੀਂ ਪੰਜਾਬੀ ਪਾਠਕਾਂ ਨਾਲ 'ਪੰਜਾਬੀ ਵਾਰਾਂ' ਰਾਹੀਂ ਸਾਝਾਂ ਕਰ ਰਹੇ ਹਾਂ,
ਉਸ ਦਾ ਬਹੁਤਾ ਹਿੱਸਾ ਸਤਿਕਾਰ ਯੋਗ ਸਰਦਾਰ ਪਿਆਰਾ ਸਿੰਘ ਪਦਮ ਦੀ ਕਿਤਾਬ
'ਪੰਜਾਬੀ ਵਾਰਾਂ' ਤੇ ਆਧਾਰਿਤ ਹੈ ।
...
1. ਵਾਰ, ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ
(ਪੰਜਾਬੀ ਲੋਕ ਵਾਰਾਂ)
ਕਾਬਲ ਵਿਚ ਮੁਰੀਦ ਖਾਂ, ਫੜਿਆ ਬਡ ਜ਼ੋਰ
ਚੰਦ੍ਰਹੜਾ ਲੈ ਫੌਜ ਕੋ, ਚੜ੍ਹਿਆ ਬਡ ਤੌਰ
ਦੁਹਾਂ ਕੰਧਾਰਾਂ ਮੁੰਹ ਜੁੜੇ, ਦਮਾਮੇ ਦੌਰ
ਸ਼ਸਤ੍ਰ ਪਜੂਤੇ ਸੂਰਿਆਂ, ਸਿਰ ਬੱਧੇ ਟੌਰ
ਹੋਲੀ ਖੇਲੈ ਚੰਦ੍ਰਹੜਾ, ਰੰਗ ਲਗੇ ਸੌਰ
ਦੋਵੇਂ ਤਰਫ਼ਾਂ ਜੁਟੀਆਂ, ਸਰ ਵੱਗਨ ਕੌਰ
ਮੈਂ ਭੀ ਰਾਇ ਸਦਾਇਸਾਂ, ਵੜਿਆ ਲਾਹੌਰ
ਦੋਨੋਂ ਸੂਰੇ ਸਾਮ੍ਹਣੇ, ਜੂਝੇ ਉਸ ਠੌਰ
(ਪੰਜਾਬੀ ਲੋਕ ਵਾਰਾਂ)
ਕਾਬਲ ਵਿਚ ਮੁਰੀਦ ਖਾਂ, ਫੜਿਆ ਬਡ ਜ਼ੋਰ
ਚੰਦ੍ਰਹੜਾ ਲੈ ਫੌਜ ਕੋ, ਚੜ੍ਹਿਆ ਬਡ ਤੌਰ
ਦੁਹਾਂ ਕੰਧਾਰਾਂ ਮੁੰਹ ਜੁੜੇ, ਦਮਾਮੇ ਦੌਰ
ਸ਼ਸਤ੍ਰ ਪਜੂਤੇ ਸੂਰਿਆਂ, ਸਿਰ ਬੱਧੇ ਟੌਰ
ਹੋਲੀ ਖੇਲੈ ਚੰਦ੍ਰਹੜਾ, ਰੰਗ ਲਗੇ ਸੌਰ
ਦੋਵੇਂ ਤਰਫ਼ਾਂ ਜੁਟੀਆਂ, ਸਰ ਵੱਗਨ ਕੌਰ
ਮੈਂ ਭੀ ਰਾਇ ਸਦਾਇਸਾਂ, ਵੜਿਆ ਲਾਹੌਰ
ਦੋਨੋਂ ਸੂਰੇ ਸਾਮ੍ਹਣੇ, ਜੂਝੇ ਉਸ ਠੌਰ