1
Religion, Faith, Spirituality / (ਤੂੰ ਮੇਰਾ ਰਾਖਾ ਸਭਨੀ ਥਾਈ)
« on: April 13, 2014, 10:25:17 AM »ਸੁਰਜੀਤ ਸਿੰਘ ਹੁਣ ਦੇ ਜੀਵਣ ਵਿੱਚ ਚੜ੍ਹਦੀਕਲਾ ਮਾਣ ਰਿਹਾ ਹੈ ।ਉਸਨੂੰ ਧਨ,ਦੌਲਤ ਦੀ ਕੋਈ ਕਮੀ ਨਹੀ ਹੈ ।ਇਨ੍ਹਾਂ ਕੁੱਝ ਹੁੰਦਿਆਂ ਹੋਇਆ ਵੀ ਉਹ ਨਿਮਰਤਾ ਦੇ ਵਿੱਚ ਰਹਿ ਕੇ ਆਪਣੇ ਮਿਲਾਪੜ੍ਹੇ ਸੁਭਾਅ ਦੀ ਖ਼ੁਸ਼ਬੂ ਵੰਡ ਰਿਹਾ ਹੈ । ਇੱਕ ਦਿਨ ਮੈਨੂੰ ਉਸਦੇ ਪਿਆਰ ਦੀ ਨਿੱਘ ਮਾਨਣ ਦਾ ਮੌਕਾ ਮਿਲਿਆ । ਅਸੀ ਇਕੱਠਿਆ ਦੁੱਧ ਛਕਿਆ ਤੇ ਬਾਅਦ ਵਿੱਚ ਮੈਂ ਉਸਦੇ ਜੀਵਨ ਅੰਦਰ ਡੂੰਘੀ ਝਾਤ ਮਾਰਨੀ ਚਾਹੀ । ਆਪਣੇ ਜੀਵਣ ਦੀ ਵਿੱਥਿਆ ਸੁਣਾਉਦਿਆ ਜਿੱਥੇ ਉਸਨੇ ਆਪਣੀਆ ਅੱਖਾਂ ਨਮ ਕਰ ਲਈਆ ਉੱਥੇ ਮੇਰੇ ਦਿਲ ਦੀਆਂ ਤਰੰਗਾਂ ਵੀ ਕੰਬ ਗਈਆ ।
ਸੁਰਜੀਤ ਸਿੰਘ ਮਸਾਂ ੭-੮ ਸਾਲਾ ਦਾ ਸੀ ਜਦੋਂ ਉਸਦੇ ਮਾਤਾ-ਪਿਤਾ ਉਸਨੂੰ ਛੱਡ ਕੇ ਚਲੇ ਗਏ ਸਨ । ਉਹ ਆਪਣੇ ਚਾਚੀ-ਚਾਚੀ ਕੋਲ ਰਹਿ ਰਿਹਾ ਸੀ । ਚਾਚੀ-ਚਾਚੀ ਚਾਹੇ ਉਸਦੇ ਆਪਣੇ ਸੀ ਪਰ ਫਿਰ ਵੀ ਉਸਨੂੰ ਪਲ-ਪਲ ਆਪਣੇ ਮਾਪਿਆ ਦੇ ਪਿਆਰ ਦੀ ਘਾਟ ਰੜ੍ਹਕਦੀ ਰਹਿੰਦੀ ਸੀ । ੧੫ ਕੁ ਸਾਲ ਦੇ ਨੂੰ ਦਸਵੀ ਕਰਵਾ ਕੇ ਉਸਦੇ ਚਾਚੇ ਨੇ ਉਸਨੂੰ ਕੰਮ ਤੇ ਲਾ ਦਿੱਤਾ ਸੀ । ਸਾਰਾ ਦਿਨ ਹੀ ਕੰਮ ਕਰ ਥੱਕ ਟੁੱਟ ਜਾਂਦਾ ਸੀ । ਹੁਣ ਉਸਦੀ ਸੰਗਤ ਨਾਲ ਕੰਮ ਕਰਦੇ ਨਸ਼ੇੜੀਆਂ ਨਾਲ ਹੋ ਚੁੱਕੀ ਸੀ .ਉਹ ਦਿਨ ਆ ਚੁੱਕਾ ਸੀ ਜਿਸ ਦਿਨ ਉਸਨੇ ਵੀ ਨਸ਼ਿਆਂ ਦਾ ਸਵਾਦ ਚੱਖਣਾ ਸ਼ੁਰੂ ਕਰ ਦਿੱਤਾ ਸੀ । ਚਾਚੇ ਨੇ ਉਸਦੀ ਵਿਗੜੀ ਹਾਲਤ ਦੇਖ ਘਰੋਂ ਬਾਹਰ ਕੱਢ ਦਿੱਤਾ ਸੀ ।ਹੁਣ ਨਾ ਉਸ ਕੋਲ ਕੋਈ ਕੰਮ ਸੀ ਤੇ ਨਾ ਕੋਈ ਰਹਿਣ ਦੇ ਲਈ ਘਰ । ਢਿੱਡ ਦੀ ਭੁੱਖ ਪੂਰੀ ਕਰਨ ਲਈ ਉਹ ਗੁਰਦੁਆਰਾ ਸਾਹਿਬ ਚਲਾ ਗਿਆ । ਉੱਥੇ ਉਸਨੂੰ ਲੰਬੇ ਦਾਹੜੇ ਸੋਹਣੀ ਦਸਤਾਰ,ਪੰਜਾਂ ਕਕਾਰਾਂ ਦੇ ਧਾਰਣੀ ਸੋਹਣੇ ਸਰੂਪ ਵਾਲੇ ਸਿੰਘ ਸਾਹਿਬ ਨਜ਼ਰੀ ਪਏ ।ਦੋਵੇਂ ਇੱਕ ਦੂਜੇ ਨੂੰ ਇੱਕ ਤੱ ਦੇਖ ਰਹੇ ਸਨ ।ਜਿਵੇ ਦੋਨਾਂ ਨੂੰ ਕੁਝ ਮਿਲ ਗਿਆ ਹੋਵੇ ।ਸੁਰਜੀਤ ਸਿੰਘ ਦੀਆਂ ਨਮ ਹੋਈਆਂ ਅੱਖਾਂ ਦੇਖ ਸਿੰਘ ਸਾਹਿਬ ਉਸਨੂੰ ਇੱਕ ਪਾਸੇ ਲੈ ਗਏ ਹੌਸਲਾ ਦੇ ਕੇ ਉਸਦੇ ਦੇ ਦਿਲ ਦੇ ਦੁੱਖ ਦੀ ਵਿੱਥਿਆ ਸੁਣੀ । ਗੁਰਮੁਖੀ ਸੋਚ ਵਾਲੇ ਤੇ ਆਪਣੀ ਕੋਈ ਉਲਾਦ ਨਾ ਹੋਣ ਕਰਕੇ ਸਿੰਘ ਸਾਹਿਬ ਸੁਰਜੀਤ ਸਿੰਘ ਨੂੰ ਆਪਣੇ ਨਾਲ ਆਪਣੇ ਪੁੱਤਰ ਦਾ ਰੁੱਤਬਾ ਦੇ ਕੇ ਲੈ ਗਏ ।ਸੁਰਜੀਤ ਇਹ ਸਭ ਦੇਖ ਹੈਰਾਨ ਸੀ ।ਸੋਚ ਰਿਹਾ ਸੀ ਪ੍ਰਮਾਤਮਾ ਦੇ ਨਾਲ ਪਿਆਰ ਕਰਨ ਵਾਲੇ ਸਭ ਦੇ ਦੁੱਖ ਨੂੰ ਆਪਣਾ ਹੀ ਦੁੱਖ ਸਮਝ ਲੈਂਦੇ ਨੇ । ਹੁਣ ਸੁਰਜੀਤ ਨੂੰ ਮਾਂ ਵੀ ਮਿਲ ਗਈ ਸੀ । ਸਿੰਘ ਸਾਹਿਬ ਨੇ ਉਸਨੂੰ ਸੋਹਣੇ ਕੱਪੜੇ ਅਤੇ ਰਹਿਣ ਦੇ ਲਈ ਸੋਹਣਾ ਕਮਰਾ ਵੀ ਦੇ ਦਿੱਤਾ ਸੀ । ਹੁਣ ਹਰ ਰੋਜ਼ ਉਹ ਦੋਵੇਂ ਗੁਰਦੁਆਰਾ ਸਾਹਿਬ ਜਾਂਦੇ । ਸਿੰਘ ਸਾਹਿਬ ਨੇ ਆਪਣਾ ਅੱਧਾ ਕੰਮ ਵੀ ਉਸ ਨੂੰ ਸੌਂਪ ਦਿੱਤਾ ਸੀ । ਜਿਸ ਕਾਰਣ ਸੁਰਜੀਤ ਦਾ ਗੁਰਸਿੱਖੀ ਪ੍ਰਤੀ ਤੇ ਪ੍ਰਮਾਤਮਾ ਦੇ ਪ੍ਰਤੀ ਵਿਸ਼ਵਾਸ਼ ਉੱਚਾ ਹੋ ਚੁੱਕਿਆ ਸੀ । ਸਿੰਘ ਸਾਹਿਬ ਉਸਨੂੰ ਹਮੇਸ਼ਾ ਗੁਰਬਾਣੀ ਦੇ ਨਾਲ ਜੋੜਦੇ ਰਹਿੰਦੇ । ਜਿਹੜਾ ਸੁਰਜੀਤ ਨਸ਼ਿਆਂ ਵਿੱਚ ਆਪਣੀ ਜ਼ਿੰਦਗੀ ਉਜਾੜ ਰਿਹਾ ਹੁਣ ਉਹੀ ਇਸ ਗੁਰਮੁਖ ਰੂਹ ਕੋਲ ਆ ਕੇ ਸਵੇਰ-ਸ਼ਾਮ ਗੁਰਬਾਣੀ ਦਾ ਪਾਠ ਕਰਨ ਲੱਗ ਗਿਆ ਸੀ । ਸਿੰਘ ਸਾਹਿਬ ਦੀ ਪ੍ਰੇਰਣਾ ਸਦਕਾ ਉਹ ਇਹ ਅਰਦਾਸ ਰੋਜ਼ਾਨਾ ਕਰਦਾ ਸੀ :-
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ।।
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ।।
ਸੁਰਜੀਤ ਸਿੰਘ ਰੋ-ਰੋ ਉਸ ਰੱਬ ਪ੍ਰੇਮ ਵਿੱਚ ਰੰਗੇ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਸੀ। ਜਿਹਨਾਂ ਉਸਨੂੰ ਭੜਕੇ ਰਸਤੇ ਤੋਂ ਕੱਢ ਸਹੀ ਮਾਰਗ ਤੇ ਪਾਇਆ ਸੀ ।ਸਿੰਘ ਸਾਹਿਬ ਦਾ ਕੋਈ ਬੱਚਾ ਨਾ ਹੋਣ ਕਾਰਨ ਸੁਰਜੀਤ ਨੂੰ ਆਪਣੇ ਬੱਚਿਆ ਵਾਂਗ ਪਾਲਿਆ ਸੀ । ਜਿਸ ਕਾਰਨ ਹੁਣ ਸੁਰਜੀਤ ਸਿੰਘ ਉਹਨਾਂ ਦੇ ਰਿਸ਼ਤੇਦਾਰਾ ਦੇ ਮਿਲਵਰਤਣ ਦਾ ਵੀ ਭਾਗੀਦਾਰ ਬਣ ਚੁੱਕਿਆ ਸੀ । ਇੱਕ ਦਿਨ ਅਚਾਨਕ ਸੁਰਜੀਤ ਸਿੰਘ ਵਿੱਚ ਗੁਰਬਾਣੀ ਪ੍ਰਤੀ ਪਿਆਰ, ਦਇਆ,ਨਿਮਰਤਾ ਜਿਹੇ ਗੁਣ ਭਰਨ ਵਾਲੇ ਸਿੰਘ ਸਾਹਿਬ ਅਕਾਲ ਚਲਾਣਾ ਕਰ ਗਏ । ਸੁਰਜੀਤ ਇੱਕ ਵਾਰ ਠਠੰਬਰ ਗਿਆ ਸੀ ਪਰ ਪ੍ਰਮਾਤਮਾ ਦੇ ਨਾਮ ਵਿੱਚ ਰੰਗਿਆਂ ਉਹ ਡੋਲਿਆ ਨਹੀ । ਭਾਣਾ ਮੰਨ ਕੇ ਆਪਣੇ ਆਪ ਨੂੰ ਉਸਨੇ ਸੰਭਾਲ ਲਿਆ ।ਸਾਰਾ ਕੰਮ ਕਾਰ ਹੁਣ ਉਸਦੇ ਹੱਥ ਆ ਚੁੱਕਾ ਸੀ ।ਜਿਸ ਦੇ ਮਾਂ-ਬਾਪ ਛੱਡ ਚਲੇ ਗਏ ਸੀ ਤੇ ਚਾਚੇ ਨੇ ਵੀ ਉਸਨੂੰ ਗਲੀਆਂ 'ਚ ਰੁਲਾ ਦਿੱਤਾ ਸੀ ਅੱਜ ਉਹ ਸੁਰਜੀਤ ਸਿੰਘ ਸਾਹਿਬ ਦੇ ਸਹਿਯੋਗ ਅਤੇ ਵਾਹਿਗੁਰੂ ਦੀ ਕਿਪ੍ਰਾਂ ਨਾਲ ਚੜ੍ਹਦੀਕਲਾ ਵਿੱਚ ਸੀ ਹੁਣ ਤੱਕ ਉਸਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀ ਰਹੀ ਹੈ । ਉਸਦਾ ਕਹਿਣਾ ਸੀ ਉਹ ਹੁਣ ਵੀ ਆਪਣੇ ਆਪ ਨੂੰ ਇਕੱਲਾ ਨਹੀ ਸਮਝਦਾ,ਗੁਰਬਾਣੀ ਦੀਆਂ ਇਹ ਸਤਰਾਂ ਹਮੇਸ਼ਾ ਉਸਦੇ ਦਿਲ ਅੰਦਰ ਘਰ ਕਰ ਬੈਠੀਆਂ ਹਨ :-
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ।।
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ।।
ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕੇਹਾ ਕਾੜਾ ਜੀਉ ।।
ਇਹ ਸਭ ਸੁਣ ਮੇਰਾ ਰੋਮ-ਰੋਮ ਅਸ਼ ਅਸ਼ ਕਰ ਚੁਕਿਆ ਸੀ । ਸੁਰਜੀਤ ਸਿੰਘ ਨੇ ਵਾਹਿਗੁਰੂ ਪ੍ਰਤੀ ਮੇਰਾ ਭਰੋਸਾ ਹੋਰ ਬਲਵਾਨ ਕਰ ਦਿੱਤਾ ਸੀ । ਸੁਰਜੀਤ ਸਿੰਘ ਦੇ ਜੀਵਣ ਦੀ ਡੂੰਘੀ ਝਾਤ ਨੇ ਮੇਰੇ ਅੰਦਰ ਇਹ ਅਰਦਾਸ ਜਗਾ ਦਿੱਤੀ ਸੀ । ਵਾਹਿਗੁਰੂ ਕਿਪ੍ਰਾਂ ਕਰਨ ਆਪਾ ਸਾਰੇ ਜਾਣੇ ਪ੍ਰਮਾਤਮਾ ਤੇ ਆਪਣਾ ਯਕੀਨ ਪੱਕਾ ਕਰੀਏ ।ਵਾਹਿਗੁਰੂ ਨੂੰ ਪਲ-ਪਲ ਯਾਦਾ ਕਰੀਏ । ਮਾੜੇ ਕੰਮਾ ਤੋਂ ਲਾNਭੇ ਹੋ ਕੇ ਇਹੋ ਅਰਦਾਸਾ ਕਰੀਏ :-.....
ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤਿ ਹੈ ਦਾਤਾ ।।
ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕਉ ਸਦਾ ਰਹਉ ਰੰਗਿ ਰਾਤਾ ।।
---------------------------------------------
ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸਚਾ ਸਾਂਈ ।।
ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ।।
ਆਪਣੇ ਆਪ ਨੂੰ ਨਾਚੀਜ਼ ਸਮਝਦਿਆਂ ਕਿਸੇ ਵੀ ਗੱਲ ਦਾ ਮਾਣ,ਹੰਕਾਰ ਨਾ ਕਰੀਏ ਤੇ ਵਾਹਿਗੁਰੂ ਦੀ ਇਸ ਮਹਿਮਾ ਨੂੰ ਉੱਚਾ ਰੱਖੀਏ :-
ਜੀਅ ਜੰਤ ਤੇਰੇ ਧਾਰੇ ।।
ਪ੍ਰਭ ਡੋਰੀ ਹਾਥ ਤੁਮਾਰੇ ।।
suirMdr isMG iebwdqI
...
ਸੁਰਜੀਤ ਸਿੰਘ ਹੁਣ ਦੇ ਜੀਵਣ ਵਿੱਚ ਚੜ੍ਹਦੀਕਲਾ ਮਾਣ ਰਿਹਾ ਹੈ ।ਉਸਨੂੰ ਧਨ,ਦੌਲਤ ਦੀ ਕੋਈ ਕਮੀ ਨਹੀ ਹੈ ।ਇਨ੍ਹਾਂ ਕੁੱਝ ਹੁੰਦਿਆਂ ਹੋਇਆ ਵੀ ਉਹ ਨਿਮਰਤਾ ਦੇ ਵਿੱਚ ਰਹਿ ਕੇ ਆਪਣੇ ਮਿਲਾਪੜ੍ਹੇ ਸੁਭਾਅ ਦੀ ਖ਼ੁਸ਼ਬੂ ਵੰਡ ਰਿਹਾ ਹੈ । ਇੱਕ ਦਿਨ ਮੈਨੂੰ ਉਸਦੇ ਪਿਆਰ ਦੀ ਨਿੱਘ ਮਾਨਣ ਦਾ ਮੌਕਾ ਮਿਲਿਆ । ਅਸੀ ਇਕੱਠਿਆ ਦੁੱਧ ਛਕਿਆ ਤੇ ਬਾਅਦ ਵਿੱਚ ਮੈਂ ਉਸਦੇ ਜੀਵਨ ਅੰਦਰ ਡੂੰਘੀ ਝਾਤ ਮਾਰਨੀ ਚਾਹੀ । ਆਪਣੇ ਜੀਵਣ ਦੀ ਵਿੱਥਿਆ ਸੁਣਾਉਦਿਆ ਜਿੱਥੇ ਉਸਨੇ ਆਪਣੀਆ ਅੱਖਾਂ ਨਮ ਕਰ ਲਈਆ ਉੱਥੇ ਮੇਰੇ ਦਿਲ ਦੀਆਂ ਤਰੰਗਾਂ ਵੀ ਕੰਬ ਗਈਆ ।