1
ਇੰਨ ਬਾਦਲੋਂ ਕੇ ਮਿਜਾਜ਼ ਮਿਲਤੇ ਬਹੁਤ ਹੈਂ ਮੇਰੇ ਯਾਰ ਸੇ
ਕਭੀ ਟੂਟ ਕੇ ਬਰਸ ਜਾਤੇਂ ਹੈਂ , ਤੋ ਕਭੀ ਬੇਰੁਖੀ ਸੇ ਗੁਜਰ ਜਾਤੇਂ ਹੈਂ . . .
ਕਭੀ ਟੂਟ ਕੇ ਬਰਸ ਜਾਤੇਂ ਹੈਂ , ਤੋ ਕਭੀ ਬੇਰੁਖੀ ਸੇ ਗੁਜਰ ਜਾਤੇਂ ਹੈਂ . . .
This section allows you to view all posts made by this member. Note that you can only see posts made in areas you currently have access to.
Pages: [1]
3
Shayari / ਬੜਾ ਆਸਾਨ ਹੈ ਦੁਨੀਆਂ ‘ਚ ਬੰਦੇ ਦਾ ਖੁਦਾ ਬਣਨਾ« on: November 26, 2012, 10:08:49 AM »
ਨ ਕੋਈ ਜ਼ਖ਼ਮ ਬਣਨਾ ਹੈ ਨ ਕੋਈ ਹਾਦਸਾ ਬਣਨਾ
ਮੈਂ ਤੇਰੇ ਤਪਦਿਆਂ ਰਾਹਾਂ ‘ਤੇ ਸਾਵਣ ਦੀ ਘਟਾ ਬਣਨਾ ਇਨ੍ਹਾਂ ਧੁੱਪਾਂ ਤੇ ਔੜਾਂ ਨੂੰ ਕਰਾਰੀ ਹਾਰ ਦੇਣੀ ਹੈ ਮੈਂ ਸੁੱਕੇ ਬਿਰਖ ਦੀ ਟਾਹਣੀ ਦਾ ਇਕ ਪੱਤਾ ਹਰਾ ਬਣਨਾ ਮੈਂ ਸਾਰੇ ਬੁਝ ਰਹੇ ਨੈਣਾਂ ਨੂੰ ਰੌਸ਼ਨ ਖ਼ਾਬ ਦੇਣੇ ਨੇ ਮੈਂ ਲੋਅ ਬਣਨਾ ਹੈ ਤਾਰੇ ਦੀ , ਮੈਂ ਸੂਰਜ ਦੀ ਸ਼ੁਆ ਬਣਨਾ ਜਿਦ੍ਹਾ ਹਰ ਹਰਫ਼ ਤਾਰਾ ਤੇ ਜਿਦ੍ਹੀ ਹਰ ਸਤਰ ਚਾਨਣ ਦੀ ਮੇਰੀ ਹਸਤੀ ਨੇ ਇਕ ਦਿਨ ਦੋਸਤੋ ਐਸਾ ਸਫ਼ਾ ਬਣਨਾ ਮੇਰੀ ਸੰਜੀਦਗੀ ਨੇ ਪੈਰ ਪੁੱਟਣ ਦੀ ਅਦਾ ਦੱਸਣੀ ਮੇਰੀ ਦੀਵਾਨਗੀ ਨੇ ਮੇਰੀ ਮੰਜ਼ਿਲ ਦਾ ਪਤਾ ਬਣਨਾ ਨਹੀਂ ਬਣਦਾ ਤਾਂ ਬੰਦਾ ਹੀ ਨਹੀਂ ਬਣਦਾ ਕਦੇ ਬੰਦਾ ਬੜਾ ਆਸਾਨ ਹੈ ਦੁਨੀਆਂ ‘ਚ ਬੰਦੇ ਦਾ ਖੁਦਾ ਬਣਨਾ 5
ਸੁਫ਼ਨੇ ਹਰ ਕਿਸੇ ਨੂੰ ਨਹੀਂ ਆਉਂਦੇ ,
ਬੇਜਾਨ ਬਾਰੂਦ ਦੇ ਕਣਾਂ ’ਚ ਸੁੱਤੀ ਅੱਗ ਨੂੰ ਸੁਫ਼ਨੇ ਨਹੀਂ ਆਓਂਦੇ, ਬਦੀ ਲਈ ਉਠੀ ਹੋਈ ਹਥੇਲੀ ਉਤਲੇ ਮੁੜ੍ਹਕੇ ਨੂੰ ਸੁਫ਼ਨੇ ਨਹੀਂ ਆਓਂਦੇ, ਮਲਾਹਾਂ ਨਾਲ ਰੁੱਸ ਗਏ ਸਮੁੰਦਰਾਂ ਨੂੰ ਸੁਫ਼ਨੇ ਨਹੀ ਆਓਂਦੇ, ਸ਼ੈਲਫ਼ਾਂ ਚ’ ਪਏ ਇਤਿਹਾਸ ਦੇ ਗ੍ਰੰਥਾਂ ਨੂੰ ਸੁਫ਼ਨੇ ਨਹੀ ਆਓਂਦੇ, ਸੁਫਨਿਆਂ ਲਈ ਲਾਜ਼ਮੀਂ ਹੈ ਝਾਲੂ ਦਿਲ ਦਾ ਹੋਣਾ ਸੁਫ਼ਨਿਆਂ ਲਈ ਨੀਂਦ ਦੀ ਨਜ਼ਰ ਹੋਣੀ ਲਾਜ਼ਮੀ ਹੈ, ਸੁਫ਼ਨੇ ਇਸੇ ਲਈ ਹਰੇਕ ਨੂੰ ਨਹੀਂ ਆਓਂਦੇ . . . . . 6
Shayari / ਬਾਬੂ ਰਜ਼ਬ ਅਲੀ« on: November 20, 2012, 12:56:47 PM »
ਗਊ, ਛੱਤਰੀ, ਕੰਨਿਆਂ, ਮੱਲ, ਸਾਧੂ,
ਕਲੂ ਕਾਲ਼ ਮੇਂ ਛੋਡ ਗਏ ਸੱਤ ਪੰਜੇ. . . ਥਿੰਦਾ, ਦੁੱਧ, ਬਦਾਮ ਤੇ ਮਾਸ ਆਂਡੇ, ਆਹਾ ਥੋਕ ਵਧਾਂਵਦੇ ਰੱਤ ਪੰਜੇ. . . ਠੱਗੀ, ਚੋਰੀਆਂ, ਚੁਗਲੀਆਂ, ਝੂਠ, ਜੂਆ ਡੋਬ ਦੇਣ ਇਨਸਾਨ ਨੂੰ ਧੱਤ ਪੰਜੇ. . . ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ, ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ. . . ਰੂਈ, ਰੇਸ਼ਮ, ਉੰਨ ਤੇ ਸਣ , ਕਿਉੜਾ, ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ. . . ਠੱਗੀ, ਚੋਰੀਆਂ, ਚੁਗਲੀਆਂ, ਝੂਠ, ਜੂਆ ਡੋਬ ਦੇਣ ਇਨਸਾਨ ਨੂੰ ਧੱਤ ਪੰਜੇ. . . ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ, ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ. . . . . 7
ਅਜ ਤੇਰੀ ਯਾਦ ਦਾ ਹੀ
ਇਕ ਸਹਾਰਾ ਰਹਿ ਗਿਐ! ਕੁੱਲ ਲੁਕਾਈ ਦਾ ਜੋ ਗ਼ਮ ਹੈ, ਹਿੱਕੜੀ, ਵਿਚ ਲਹਿ ਗਿਐ | ਪਾਣੀਆਂ ਕੰਢੇ ਜਿਵੇਂ ਹੈ ਲਹਿਲਹਾਂਦਾ ਡੀਲੜਾ ਬੁਲ੍ਹੀਆਂ ਤੇ ਲਹਿਲਹਾਂਦਾ ਦਰਦ ਮੇਰੇ ਰਹਿ ਗਿਐ | ਨਜ਼ਰ ਦੇ ਅਸਮਾਨ ਮੋਹ ਦੀ ਚੀਲ੍ਹ ਹੈ ਮੰਡਲਾ ਰਹੀ, ਆਸ਼ ਦੀ ਮਮਟੀ ਤੇ ਕੋਈ ਆ ਕੇ ਸ਼ਿਕਰਾ ਬਹਿ ਗਿਐ | ਹੰਝੂਆਂ ਦੇ ਸਾਉਣ ਵਿਚ ਐਸਾ ਚੁਮਾਸਾ ਲੱਗਿਐ, ਜਿਸਮ ਮੇਰਾ ਝੁਲਸਿਆ ਇਕ ਕਰੰਗ ਬਣ ਕੇ ਰਹਿ ਗਿਐ | 9
ਪੁਰਾ, ਪਹਾੜ, ਪੱਛੋਂ ਜਾਂ ਦੱਖਣ ਫਰਕ ਨਾ ਕੋਈ ਦਿੱਸੇ,
ਚਹੁੰ ਕੂਟਾਂ ਤੋਂ ਅੱਜ ਕਲ੍ਹ ਏਥੇ ਚੱਲਣ ਗਰਮ ਹਵਾਵਾਂ। ਕੁਝ ਯਾਦਾਂ ਤੇ ਕੁਝ ਸੁਫ਼ਨੇ ਨੇ, ਕੁਝ ਭਟਕਣ ਹੈ ਪੱਲੇ, ਅੱਜ ਕਲ ਸਾਨੂੰ ਯਾਦ ਨਹੀਂ ਹੈ ਅਪਣਾ ਹੀ ਸਿਰਨਾਵਾਂ। ਨਾ ਤੀਰਾਂ ਨੇ ਸਾਥ ਨਿਭਾਇਆ ਨਾ ਬੱਕੀ ਕੰਮ ਆਈ, ਹਰ ਯੁਗ ਅੰਦਰ ਮਰਿਆ ਯਾਰੋ ਮਿਰਜ਼ਾ ਬਾਝ ਭਰਾਵਾਂ। :sad: 10
Shayari / ਅਹਿਮਦ ਫ਼ਰਾਜ਼« on: November 19, 2012, 05:39:55 AM »
ਅਹਿਮਦ ਫ਼ਰਾਜ਼ (4 ਜਨਵਰੀ 1931 - 25 ਅਗਸਤ 2008, ਉਰਦੂ: احمد فراز) ਪਾਕਿਸਤਾਨੀ ਉਰਦੂ ਸ਼ਾਇਰ ਸੀ।
ਜੀਵਨ ਫ਼ਰਾਜ਼ ਦਾ ਜਨਮ 4 ਜਨਵਰੀ 1931 ਨੂੰ ਬਰਤਾਨਵੀ ਭਾਰਤ ਵਿੱਚ ਉੱਤਰ-ਪੱਛਮੀ ਸਰਹੱਦੀ ਸੂਬਾ ਦੇ ਕੋਹਾਟ, (ਹੁਣ ਪਾਕਿਸਤਾਨ) ਵਿੱਚ ਹੋਇਆ[੧][੨] ਉਸ ਦਾ ਬਾਪ ਇੱਕ ਮਾਮੂਲੀ ਅਧਿਆਪਕ ਸੀ। ਉਹ ਅਹਿਮਦ ਫ਼ਰਾਜ਼ ਨੂੰ ਪਿਆਰ ਤਾਂ ਬਹੁਤ ਕਰਦਾ ਸੀ ਲੇਕਿਨ ਇਹ ਸੰਭਵ ਨਹੀਂ ਸੀ ਕਿ ਉਸ ਦੀ ਹਰ ਮੰਗ ਪੂਰੀ ਕਰ ਸਕਦਾ। ਬਚਪਨ ਦਾ ਕਿੱਸਾ ਹੈ ਕਿ ਉਹ ਇੱਕ ਬਾਰ ਅਹਿਮਦ ਫ਼ਰਾਜ਼ ਲਈ ਕੁੱਝ ਕੱਪੜੇ ਲਿਆਏ। ਕਪੜੇ ਅਹਿਮਦ ਫਰਾਜ ਨੂੰ ਪਸੰਦ ਨਹੀਂ ਆਏ। ਉਸ ਨੇ ਖ਼ੂਬ ਰੌਲਾ ਮਚਾਇਆ ਕਿ ‘ਮੈਂ ਕੰਬਲ ਦੇ ਬਣੇ ਕੱਪੜੇ ਨਹੀਂ ਪਹਿਨਾਂਗਾ’।[੩] ਉਸਦੇ ਭਰਾ ਲਈ ਲਿਆਂਦੇ ਗਏ ਕਪੜੇ ਉਸਨੂੰ ਕੁਝ ਬਿਹਤਰ ਲੱਗੇ। ਇਸ ਬਾਰੇ ਉਸਨੇ ਇੱਕ ਸ਼ੇਅਰ ਬਣਾ ਦਿੱਤਾ: ਸਬ ਕੇ ਵਾਸਤੇ ਲਾਏ ਹੈਂ ਕਪੜੇ ਸੇਲ ਸੇ ਲਾਏ ਹੈਂ ਮੇਰੇ ਲੀਏ ਕੈਦੀ ਕਾ ਕੰਬਲ ਜੇਲ ਸੇ ਗੱਲ ਇੱਥੇ ਤੱਕ ਵਧੀ ਕਿ ਫ਼ਰਾਜ਼ ਘਰ ਛੱਡਕੇ ਚਲਾ ਗਿਆ। ਤੇ ਫਿਰ ਤਮਾਮ ਉਮਰ ਉਹ ਫ਼ਰਾਰ ਹੀ ਰਿਹਾ। ਕਦੇ ਲੰਦਨ, ਕਦੇ ਨਿਊਯਾਰਕ, ਕਦੇ ਰਿਆਦ ਅਤੇ ਕਦੇ ਮੁੰਬਈ ਅਤੇ ਹੈਦਰਾਬਾਦ। ਅਹਿਮਦ ਫਰਾਜ਼ ਨੇ ਉਰਦੂ ਅਤੇ ਫ਼ਾਰਸੀ ਵਿੱਚ ਐਮ ਏ ਕੀਤੀ। ਐਡਵਰਡ ਕਾਲਜ (ਪੇਸ਼ਾਵਰ) ਵਿੱਚ ਪੜ੍ਹਾਈ ਦੇ ਦੌਰਾਨ ਹੀ ਉਸਨੇ ਰੇਡੀਓ ਪਾਕਿਸਤਾਨ ਲਈ ਫੀਚਰ ਲਿਖਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਿਹ ‘ਤਨਹਾ ਤਨਹਾ’ ਪ੍ਰਕਾਸ਼ਿਤ ਹੋਇਆ ਤਾਂ ਉਹ ਬੀ. ਏ. ਵਿੱਚ ਪੜ੍ਹਦੇ ਸਨ। ਇਸ ਸਮੇਂ ਫੈਜ਼ ਅਹਿਮਦ ਫੈਜ਼ ਅਤੇ ਅਲੀ ਸਰਦਾਰ ਜਾਫਰੀ ਸਭ ਤੋਂ ਅੱਛੇ ਪ੍ਰਗਤੀਸ਼ੀਲ ਸ਼ਾਇਰ ਸਨ। ਉਹ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਆਪਣੇ ਰੋਲ ਮਾਡਲ ਬਣਾ ਲਿਆ।[੫] ਪੜ੍ਹਾਈ ਪੂਰੀ ਕਰਨ ਦੇ ਬਾਅਦ ਰੇਡੀਓ ਤੋਂ ਵੱਖ ਹੋ ਗਏ ਅਤੇ ਯੂਨੀਵਰਸਿਟੀ ਵਿੱਚ ਲੈਕਚਰਸ਼ਿਪ ਲੈ ਲਈ। ਇਸ ਨੌਕਰੀ ਦੇ ਦੌਰਾਨ ਉਸ ਦਾ ਅਗਲਾ ਸੰਗ੍ਰਿਹ ਦਰਦ ਆਸ਼ੋਬ ਛਪਿਆ। ਯੂਨੀਵਰਸਿਟੀ ਦੀ ਨੌਕਰੀ ਦੇ ਬਾਅਦ ਉਹ ਪਾਕਿਸਤਾਨ ਨੈਸ਼ਨਲ ਸੈਂਟਰ (ਪੇਸ਼ਾਵਰ) ਦਾ ਨਿਰਦੇਸ਼ਕ ਨਿਯੁਕਤ ਹੋਏ। 2006 ਤੱਕ ਉਹ ਨੈਸ਼ਨਲ ਬੁੱਕ ਫਾਉਂਡੇਸ਼ਨ ਪ੍ਰਮੁੱਖ ਰਿਹਾ। ਉਸ ਦਾ ਕਹਿਣਾ ਸੀ ਕਿ ਟੀ ਵੀ ਇੰਟਰਵਿਊ ਦੇ ਇਲਜ਼ਾਮ ਵਿੱਚ ਉਸ ਨੂੰ ਇਸ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। 25 ਅਗਸਤ 2008 ਨੂੰ ਇਸਲਾਮਾਬਾਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਕਾਵਿ ਸੰਗ੍ਰਿਹ ਖ਼ਾਨਾਬਦੋਸ਼ ਤਨਹਾ ਤਨਹਾ ਦਰਦ ਆਸ਼ੋਬ ਸ਼ਬ ਖ਼ੂਨ ਨਾਯਫ਼ਤ ਮੇਰੇ ਖ਼ਾਬ ਰੇਜ਼ਾ ਰੇਜ਼ਾ ਬੇ ਆਵਾਜ਼ ਗਲੀ ਕੂਚੋਂ ਮੇਂ ਨਾਬੀਨਾ ਸ਼ਹਿਰ ਮੇਂ ਆਈਨਾ ਪਸ ਅੰਦਾਜ਼ ਮੌਸਮ ਸਭ ਆਵਾਜ਼ੇਂ ਮੇਰੀ ਹੈਂ ਖ਼ਾਬ ਗੁਲ ਪਰੇਸ਼ਾਂ ਹੈ ਮੋਦਲਕ ਗ਼ਜ਼ਲ ਬਹਾਨਾ ਕਰੋ ਜਾਨਾਂ ਜਾਨਾਂ ਯੇ ਇਸ਼ਕ ਜਨੂੰ ਪੇਸ਼ਾ ਨਾਕਾਮ ਥੀ ਮੇਰੀ ਸਬ ਕੋਸ਼ਿਸ਼ੇਂ ਉਸਕੋ ਮਨਾਨੇ ਕੀ ਫਰਾਜ , ਪਤਾ ਨਹੀਂ ਕਹਾਂ ਸੇ ਸੀਖ ਲੀ ਜ਼ਾਲਿਮ ਨੇ ਅਦਾਏਂ ਰੂਠ ਜਾਨੇ ਕੀ . . . ... ਹਮ ਮੇਂ ਕਿਯਾ ਹੈ ਜੋ ਹਮੇਂ ਕੋਈ ਯਾਦ ਰਖੇਗਾ ਫ਼ਰਾਜ਼ , ਯਹਾਂ ਤੋ ਲੋਗ ਨਾਮ -ਏ-ਖੁਦਾ ਭੂਲ ਜਾਤੇਂ ਹੈਂ . . . :waitin:. ... ਵੋ ਰਫਤਾ ਰਫਤਾ ਬੂਲਤਾ ਜਾ ਰਹਾ ਹੈ ਫ਼ਰਾਜ਼ , ਜੋ ਕਹਤਾ ਥਾ ਕਿ ਤੁਮ ਤੋ ਸਾਂਸੋ ਕੇ ਸਾਥ ਚਲਤੇ ਹੋ . . . 11
Introductions / New Friends / ਸਾਸਰੀਕਾਲ ਜੀ . .« on: November 18, 2012, 02:00:04 PM »Spoiler (click to show/hide)
Pages: [1]
|