This section allows you to view all posts made by this member. Note that you can only see posts made in areas you currently have access to.
Topics - Gurjot_mahi
Pages: [1]
1
« on: September 24, 2012, 11:52:08 PM »
ਅੱਜ ਪਤਾ ਨਹੀਂ ਮੈਨੂੰ ਕੀ ਹੋ ਗਿਆ ਹੈ, ਇੰਝ ਜਾਪੇ ਜਿਵੇਂ ਚੰਨ ਅੰਬਰਾਂ ਵਿੱਚ ਖੋ ਗਿਆ ਹੈ,
ਹਰ ਵੇਲੇ ਕੁੱਖ ਜਿਹੀ ਉਠੀ ਜਾਂਦੀ ਹੈ ਦਿਲ ਵਿਚੋਂ, ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਦਿਲ ਖੋ ਗਿਆ ਹੈ,
ਉਸ ਨੂੰ ਭੁਲੱਣ ਦੀ ਜਿਨੀ ਵੀ ਕੋਸਿਸ਼ ਕਰਦਾ, ਹੁਣ ਤਾਂ ਆਉਣ ਵਾਲਾ ਹਰ ਸਾਹ ਉਹਦਾ ਹੋ ਗਿਆ ਹੈ,
ਭਾਵੇਂ ਹੁਣ ਉਹ ਮੈਨੂੰ ਚੇਤੇ ਨਾ ਕਰਦੀ ਹੋਵੇ, ਅਖਾਂ ਵਿਚੋ ਵਗਦਾ ਹਰ ਨਿਰ ਉਸਦਾ ਹੋ ਗਿਆ ਹੈ,
ਮੈਨੂੰ ਪਤਾ ਮੈਂ ਇਸ ਦੂਨੀਆਂ ਵਿਚ ਨਹੀ ਰਹਿਣਾ, ਪਰ ਮਾਹੀ ਤਾਂ ਸੱਤ ਜਨਮਾਂ ਲਈ ਉਸਦਾ ਹੋ ਗਿਆ ਹੈ ॥
ਵਲੋਂ :- ਗੁਰਜੋਤ ਸਿੰਘ ਮਾਹੀ
2
« on: July 29, 2012, 02:48:29 AM »
ਮੈਂ ਕਿਊਂ ਉਸਨੂੰ ਅਪਣੇ ਦਿਲ ਦੀ ਗੱਲ ਕਹਿ ਨਾ ਸਕੀਆ, ਉਸਦੀ ਬੁਕਲ ਵਿਚ ਸਿਰ ਰਖ ਬਹੀ ਨਾ ਸਕੀਆ,
ਸਾਹਮਣੇ ਹੋਕੇ ਵੀ ਬਾਹਾਂ ਦਾ ਹਾਰ ਪਾ ਨਾ ਸਕੀਆ, ਉਸਦੇ ਦਿਲ ਵਿਚ ਆਪਣੀ ਜਗਾ ਬਣਾ ਨਾ ਸਕੀਆ,
ਜਦੋਂ ਦਿਲ ਟੁਟਾ ਜੋਬਨ ਰੁਤੇ , ਮੁੜਕੇ ਹੁਣ ਇਹ ਜੁੜ ਨਾ ਸਕੀਆ,
ਤਮਨਾ ਲੇਕੇ ਹੀ ਜਿਓੰਦਾ ਹੈ ਮਾਹੀ ਦਿਲ ਅੰਦਰ , ਪਰ ਉਸਨੂੰ ਆਪਣੀ ਤਕਦੀਰ ਬਣਾ ਨਾ ਸਕੀਆ,
ਹੁਣ ਚੀਸ ਰਹੁ ਸਾਰੀ ਜਿੰਦਗੀ ਦਿਲ ਅੰਦਰ, ਮੈਂ ਕਿਊਂ ਉਸਨੂੰ ਅਪਣੇ ਦਿਲ ਦੀ ਗੱਲ ਕਹਿ ਨਾ ਸਕੀਆ
3
« on: July 29, 2012, 02:04:24 AM »
ਮਨ ਵਿਚ ਅਗੇ ਵਧਣ ਦੀ ਇਕ ਸੁਤੀ ਹੋਈ ਆਸ ਹੈ , ਜਿੰਦਗੀ ਵਿੱਚ ਕੁਝ ਕਰ ਗੁਜਰਨ ਦੀ ਇਕ ਸੁਤੀ ਹੋਈ ਆਸ ਹੈ। ਸਮਜ ਨਾ ਸਕਾ ਮੈਂ ਐਸ ਅਵੇਕਲੀ ਦੁਨਿਆ ਦੇ ਰੰਗਾਂ ਨੂੰ, ਕੁਦਰਤ ਦੀ ਇਸ ਪਹੇਲੀ ਨੂੰ ਸਮਜਨ ਦੀ ਇਕ ਸੁਤੀ ਹੋਈ ਆਸ ਹੈ।
ਲੋਕੀ ਪਿਆਰ ਵਚ ਪਤਾ ਨੀ ਕੀ-ਕੀ ਕਰ ਜਾਂਦੇ, ਦਿਲ ਦੀ ਧੁੰਗਾਈ ਨੂੰ ਪਰਖਣ ਦੀ ਇਕ ਸੁਤੀ ਹੋਈ ਆਸ ਹੈ ।
ਦੁਨਿਆ ਦੇ ਇਸ ਬਾਜਾਰ ਵਚ ਠਗੀ- ਚੋਰੀ ਤਾਂ ਬਹੁਤ ਕਰਦੇ ਨੇ, ਊਸ ਰਬ ਨੂੰ ਵੇਖਣ ਦੀ ਇਕ ਸੁਤੀ ਹੋਈ ਆਸ ਹੈ ।
ਮਾਹੀ ਤਾਂ ਨੀਵਾਂ ਵਾਂਗ ਕਖਾਂ ਦੇ, ਬਸ, ਜਿੰਦਗੀ ਵਿੱਚ ਕੁਝ ਕਰ ਗੁਜਰਨ ਦੀ ਇਕ ਸੁਤੀ ਹੋਈ ਆਸ ਹੈ।
4
« on: July 29, 2012, 01:54:39 AM »
ਪਥਰਾਂ ਨਾਲ ਦਿਲ ਲਗਾ ਬੈਠੇ , ਦਿਲ ਲਗਾ ਕੇ ਠੋਕਰ ਖਾ ਬੈਠੇ ,
ਅਸੀਂ ਤਾਂ ਸਿਰਫ ਉਸਦੇ ਲਈ ਹੀ ਜਿਉਂਦੇ ਸੀ , ਹੁਣ ਉਹੀ ਸਾਨੂੰ ਗੁਨਾਹਗਾਰ ਬਣਾ ਬੈਠੇ ,
ਬਣਾਕੇ ਸੋਹਣਾ ਅਰਮਾਨਾ ਦਾ ਘਰ , ਅਸੀਂ ਆਪ ਹੀ ਉਸ ਨੂੰ ਤੁੜਵਾ ਬੈਠੇ ,
ਹੁਣ ਰਹੁ ਦਿਲ ਵਿਚੋਂ ਲਹੁ ਸਿੰਮਦਾ , ਅਸੀਂ ਆਪ ਹੀ ਆਪਣੀ ਮੌਤ ਦਾ ਸਮਨ ਜਾਰੀ ਕਰਵਾ ਬੈਠੇ ,
ਲਗਾ ਕੇ ਦਿਲ ਬੇਵਫਾ ਦੇ ਨਾਲ, ਅਸੀਂ ਆਪ ਹੀ ਆਪਣੀ ਅਰਥੀ ਸਜਾ ਬੈਠੇ ,
ਮੰਨੀਆਂ ਕੀ ਤੂੰ ਮੇਰੀ ਤਕਦੀਰ ਨਹੀ, ਅਸੀਂ ਆਪ ਹੀ ਆਪਣੇ ਹਥਾਂ ਦੀ ਲਕੀਰ ਮਿਟਾ ਬੈਠੇ ,
“ਮਾਹੀ” ਰੇਹ ਨਾ ਸਕੀਆ ਦਿਲ ਦੀ ਗਲ ਕਹੇ ਬਗੇਰ , ਦਿਲ ਦੀ ਪੀੜ ਨੂੰ ਸ਼ਬਦਾ ਵਿਚ ਉਤਾਰ ਬੈਠੇ ||
ਗੁਰਜੋਤ ਸਿੰਘ ਮਾਹੀ
Pages: [1]
|