December 30, 2024, 11:49:33 AM

Show Posts

This section allows you to view all posts made by this member. Note that you can only see posts made in areas you currently have access to.


Topics - ਦਿਲਰਾਜ -ਕੌਰ

Pages: [1] 2 3 4 5 6 ... 12
1
News Khabran / Gwache di bhaal..
« on: July 30, 2018, 12:08:20 AM »

3
ਭਗਵਾਨ ਬੁੱਧ ਨੇ 44 ਸਾਲ ਸੱਚ ਧਰਮ ਦਾ ਪ੍ਰਚਾਰ ਕੀਤਾ | ਉਹ ਸਾਲ ਵਿਚ 9 ਮਹੀਨੇ (ਬਰਸਾਤ ਦੇ 3 ਮਹੀਨਿਆਂਨੂੰ ਛੱਡ ਕੇ) ਇਕ ਥਾਂ ਤੋਂਦੂਜੀ ਥਾਂ'ਤੇ

 ਘੰੁਮਦੇ ਹੋਏਪ੍ਰਚਾਰ ਕਰਦੇ ਰਹੇ | ਉਹ ਰੋਜ਼ਾਨਾ ਲਗਭਗ 15 ਮੀਲ ਪੈਦਲ ਯਾਤਰਾ ਕਰਦੇ |ਉਹ ਜਿਥੇ ਵੀ ਗਏ, ਪੈਦਲ ਹੀ ਗਏ |ਕਦੇ-ਕਦੇ ਉਹ ਅਜਿਹੇ ਇਲਾਕਿਆਂ ਵਿਚ

 ਪਹੰੁਚ ਜਾਂਦੇ, ਜਿਥੇ ਉਨ੍ਹਾਂਦੇ ਨਾਂਅਤੋਂ ਕੋਈ ਵਾਕਿਫ ਨਾ ਹੰੁਦਾ |ਇਕ ਵਾਰ ਅਜਿਹੇ ਹੀ ਅਨਜਾਣ ਇਲਾਕੇ ਵਿਚ ਤੁਰਦਿਆਂ-ਤੁਰਦਿਆਂਉਨ੍ਹਾਂਨੂੰ ਰਾਤ ਪੈ ਗਈ | ਬੁੱਧਅਤੇ ਉਨ੍ਹਾਂ ਦੇ

 ਸ਼ਿਸ਼ਾਂਨੇ ਉਸ ਕਸਬੇ ਦੇ ਬਾਹਰਵਾਰ ਟਿਕਾਣਾ ਕੀਤਾ | ਕੁਝ ਸ਼ਿਸ਼ ਆਰਾਮ ਕਰਨ ਲੱਗੇ ਅਤੇ ਬੁੱਧਸਮੇਤ ਇਕ-ਦੋ ਸ਼ਿਸ਼ ਚਾਨਣੀ ਰਾਤ ਦਾ ਅਨੰਦ ਲੈਂਦੇ ਹੋਏਧਿਆਨ ਸਾਧਨਾ ਕਰਨ

 ਲੱਗੇ |ਬੁੱਧ ਧਿਆਨ ਕਰ ਰਹੇ ਸਨ, ਤਦ ਉਸ ਕਸਬੇ ਦੀ ਇਕ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਲਈ ਉਧਰੋਂਲੰਘੀ |ਉਸ ਔਰਤ ਨੇ ਬੁੱਧ ਨੂੰ ਟਹਿਲਦਿਆਂਦੇਖਿਆ | ਉਸ ਨੇ

 ਸੋਚਿਆਕਿ ਇਹ ਵਿਅਕਤੀ ਵੀ ਸਾਧੂਆਂਦਾ ਭੇਸ ਬਣਾ ਕੇ ਆਪਣੀਆਂਪ੍ਰੇਮਿਕਾਵਾਂ ਨੂੰ ਮਿਲਣਆਏਹੋਣਗੇ | ਬੁੱਧ ਦੀ ਜਦ ਉਸ ਵੱਲ ਨਜ਼ਰ ਗਈ ਤਾਂਉਹ ਹੱਸ ਕੇ ਅੱਗੇ ਤੁਰ ਪਈ |

ਦੂਜੇ ਦਿਨ ਬੁੱਧਕਸਬੇ ਵਿਚ ਭਿੱਖਿਆ ਲੈਣ ਗਏ |ਜਦੋਂ ਉਨ੍ਹਾਂਨੇ ਇਕ ਘਰ ਦੇ ਦਰਵਾਜ਼ੇ 'ਤੇ ਆਵਾਜ਼ ਦਿੱਤੀ ਤਾਂਉਸ ਘਰ ਦੇ ਅੰਦਰੋਂ ਸੰੁਦਰ ਔਰਤ ਥਾਲੀ ਵਿਚ ਭੋਜਨ ਰੱਖਕੇ ਲਿਆਈ

 | ਜਦੋਂ ਉਸ ਨੇ ਬੁੱਧਵੱਲ ਦੇਖਿਆਤਾਂ ਉਹ ਦੇਖਦੀ ਹੀ ਰਹਿ ਗਈ | ਪਾਤਰ ਵਿਚ ਭੋਜਨ ਪਾਉਾਦਿਆਂਬੁੱਧਵੱਲ ਗੌਰ ਨਾਲ ਤੱਕਦਿਆਂਉਸ ਨੇ ਕਿਹਾ, 'ਹੇ ਸ਼ੁਰੱਮਣ! ਬਸਤੀ ਦੇ ਬਾਹਰ

 ਕੀ ਆਪ ਰਾਤ ਨੂੰ ਧਿਆਨ ਸਾਧਨਾ ਕਰ ਰਹੇ ਸੀ?' ਬੁੱਧਨੇ ਉੱਤਰ ਦਿੱਤਾ, 'ਹਾਂ , ਰਾਤ ਅਸੀਂਹੀ ਆਪਣੀਆਂਪ੍ਰੇਮਿਕਾਵਾਂਨੂੰ ਮਿਲਣਗਏ ਸੀ |' ਸੁਣਕੇ ਉਸ ਔਰਤ ਨੂੰ ਬੇਹੱਦ

 ਸ਼ਰਮਿੰਦਗੀ ਹੋਈ |ਹੱਥਜੋੜ ਕੇ ਕਹਿਣ ਲੱਗੀ, 'ਹੇ ਸ਼ੁਰੱਮਣ, ਮੁਆਫ਼ ਕਰਨਾ, ਜਿਸ ਦੀ ਜਿਹੋ ਜਿਹੀ ਸੋਚ ਹੰੁਦੀ ਹੈ, ਉਹ ਉਸੇ ਨਜ਼ਰ ਨਾਲ ਦੂਜੇ ਨੂੰ ਦੇਖਦਾ ਹੈ |' ਬੁੱਧਨੇ ਉਪਦੇਸ਼

 ਕਰਦਿਆਂ ਕਿਹਾ, 'ਹਾਂ ਭੈਣ, ਅਜਿਹਾ ਹੀ ਹੰੁਦਾ ਹੈ | ਜਿਹੋ ਜਿਹਾ ਆਦਮੀ ਆਪ ਹੰੁਦਾ ਹੈ, ਉਹੋ ਜਿਹਾ ਹੀ ਉਹ ਦੂਜੇ ਨੂੰ ਸਮਝਦਾ ਹੈ | ਪਰ  ਦੂਜੇ ਨੂੰ ਸਮਝੇ ਤੋਂਬਿਨਾਂ ਉਸ

 ਬਾਰੇ ਕੋਈ ਧਾਰਨਾ ਬਣਾਉਣਾ ਚੰਗੀ ਗੱਲ ਨਹੀਂਹੈ |ਸੁਖੀ ਰਹੋ |'


-ਜਗਤਾਰ ਸਿੰਘ ਹਿੱਸੋਵਾਲ,

4
Shayari / ਸ਼ਬਦਾਂ ਦੇ ਅਣਮੋਲ ਖਜ਼ਾਨੇ |
« on: January 26, 2013, 10:35:34 AM »
ਅੜੀਆਂ ਨਾ ਕਰ ਦਿਲ ਦੀਵਾਨੇ |
ਅਪਣੇ ਕਦ ਹੋਏ 'ਬੇਗਾਨੇ'
ਕਰਕੇ ਕੌਲ ਨਿਭਾਉਣਾ ਲਾਜ਼ਿਮ,
ਝੂਠੇ ਹੋਏਇਹ ਅਫ਼ਸਾਨੇ |
ਕਿੱਥੋਂ ਲੱਭਣਾ ਕ੍ਰਿਸ਼ਨ-ਸੁਦਾਮਾ,
ਮਤਲਬ ਦੇ ਹੁਣਸਭ ਯਾਰਾਨੇ |
ਔਖਾ ਵਕਤ ਕਸੌਟੀ ਹੈ ਇਕ,
ਪਰਖਣ ਲਈਅਪਣੇ ਬੇਗਾਨੇ |
ਵੀਹ ਸਦੀਆਂ ਖੂਹ ਵਿਚ ਪਈਆਂ ਨੇ,
ਉਲਟੇ ਆਏ ਹੋਰ ਜ਼ਮਾਨੇ |
ਅਪਣੀ ਇੱਜ਼ਤ ਅਪਣੇ ਹੱਥ ਹੈ,
ਇਹ ਗੱਲ ਆਖ ਗਏ ਨੇ ਦਾਨੇ |
ਹਰ ਕੋਈਅਪਣੀ ਧੁਨ ਵਿਚ ਰਹਿੰਦੈ
ਮਸਤੀ ਵਿਚ ਰਹਿੰਦੇ ਮਸਤਾਨੇ |
ਸਾਡੇ ਦਿਲ ਦਾ ਹਾਲ ਬੁਰਾ ਹੈ,
ਸੁਣ ਸੁਣ ਤੇਰੇ ਰੋਜ਼ ਬਹਾਨੇ |
ਪਹਿਲਾਂ ਹਸਣਾ, ਫਿਰ ਸ਼ਰਮਾਉਣਾ,
ਠੱਗ ਲਏ ਆਸ਼ਿਕ ਏਸ ਅਦਾ ਨੇ |
ਮੋਇਆਂ ਬਾਅਦ ਅਦੀਬਾਂ ਦੇ ਹੁਣ,
ਮੇਲੇ ਲਗਦੇ ਨੇ ਸਾਲਾਨੇ |
'ਇਸ਼ਕ-ਇਬਾਦਤ', ਦੋਹਾਂ ਖਾਤਿਰ,
ਸਿਰ ਦੇਣੇ ਪੈਂਦੇ ਨਜ਼ਰਾਨੇ |
ਉਹੀ ਖ਼ੁਦਾ ਨੂੰ ਮੇਟਣ ਤੁਰਿਆ,
ਜਿਸਨੂੰ ਘੜਿਆ ਆਪ ਖ਼ੁਦਾ ਨੇ |
ਭਰੇ ਪਏ ਨੇ ਕੋਲ 'ਧਵਨ' ਦੇ,
ਸ਼ਬਦਾਂ ਦੇ ਅਣਮੋਲ ਖਜ਼ਾਨੇ |


-• ਡੀ. ਆਰ. ਧਵਨ •

5
ਕੋਲ ਕਿਸੇ ਦੇ ਤੂੰ ਉਲਫ਼ਤ ਇਜ਼ਹਾਰ ਕਰੀਂ।

ਸ਼ੁਹਰਤ ਚਾਰ ਦਿਨਾਂ ਦੀ ਨਾ ਹੰਕਾਰ ਕਰੀਂ।

ਮੁਸ਼ਕਲ ਤਾਂ ਹੈ ਦੇਖੀਂ ਮਿਲੂ ਸਕੂਨ ਬੜਾ,

ਸੁੱਖਾਂ-ਦੁੱਖਾਂ ਤੋਂ ਇਸ ਦਿਲ ਨੂੰ ਪਾਰ ਕਰੀਂ।

ਕੀ ਹੋਇਆ ਜੇ ਤੇਰਾ ਪੂਰਾ ਹੋਇਆ ਨਾ,

ਖ਼ਾਬ ਕਿਸੇ ਦਾ ਤੂੰ ਨਾ ਤਾਰੋ-ਤਾਰ ਕਰੀਂ।

ਅਪਣੇ ਅਤੇ ਬਿਗਾਨੇ ਸਾਰੇ ਲੰਘਣਗੇ,

ਚੁਗ-ਚੁਗ ਕੇ ਰਾਹਾਂ 'ਚੋਂ ਪਾਸੇ ਖ਼ਾਰ ਕਰੀਂ।

ਏਸ ਭਰਮ ਵਿਚ ਗੁੰਮੇ ਉਹੋ ਸਦੀਆਂ ਤੋਂ,

ਪਾਰ ਜੁ ਕਹਿੰਦੇ 'ਬੇੜੀ ਪਰਵਦਗਾਰ ਕਰੀਂ।'

ਅਪਣੀ ਥਾਂ 'ਤੇ ਵਾਜਬ ਹੈ ਇਹ ਮੰਨਦਾਂ ਹਾਂ,

ਹਰ ਵੇਲੇ ਨਾ ਐਪਰ ਤੂੰ ਤਕਰਾਰ ਕਰੀਂ।

ਦਿਲ ਦੀ ਪੀੜ ਵੰਡਾਊਂ ਕਿੱਥੇ, ਨਾ ਜਾਵੀਂ,

ਨਾ ਏਦਾਂ ਨਾ, ਤੂੰ ਮੇਰੇ ਦਿਲਦਾਰ ਕਰੀਂ।

ਹੁਸਨ ਤਿਰੇ ਵਿਚ ਭੋਰਾ-ਭਰ ਵੀ ਘਾਟ ਨਹੀਂ,

ਤੂੰ ਨਾ ਤਨ ਦਾ ਸੋਨੇ ਨਾਲ ਸ਼ਿੰਗਾਰ ਕਰੀਂ।

ਖਾਲੀ ਹੱਥੀਂ ਤੁਰੇ ਸ਼ਹਿਨਸ਼ਾਹ ਸਾਰੇ ਹੀ,

ਦੌਲਤ ਪਿੱਛੇ ਨਾ ਤੂੰ ਮਾਰੋ-ਮਾਰ ਕਰੀਂ।

ਕਦ ਹੋਰਾਂ ਤੱਕ ਮਤਲਬ ਪੈ 'ਜੇ ਪਤਾ ਨਹੀਂ,

ਗੁੱਸੇ ਤੂੰ ਨਾ ਮਿੱਤਰ ਨਾਤੇਦਾਰ ਕਰੀਂ।


- ਸੁਰਜੀਤ ਮੰਡ

6

ਨਾਮ ਜਪਣ ਦੀ ਜੁਗਤ ਮਹਾਂਪੁਰਖਾਂ, ਗੁਰਸਿੱਖਾਂ ਵਿਚ ਸੀਨਾ-ਬ-ਸੀਨਾ ਅਥਵਾ ਵੱਡੇ-ਵਡੇਰਿਆਂ ਤੋਂ ਸੁਣ ਕੇ ਹਿਰਦੇ 'ਚ ਧਾਰ ਕੇ ਅੱਗੇ ਚਲੀ ਆਉਂਦੀ ਹੈ। ਨਾਮ ਜਪਣ ਵਿਚ ਤਿੰਨ ਤਰ੍ਹਾਂ ਦੇ ਵਿਘਨ ਸਾਹਮਣੇ ਆਉਂਦੇ ਹਨ-1. ਨੀਂਦ ਆਉਂਦੀ ਹੈ, 2. ਚੌਕੜੀ ਮਾਰਨ ਨਾਲ ਸਰੀਰ ਥੱਕ ਜਾਂਦਾ ਹੈ, 3. ਮਨ ਦੌੜਨ ਲੱਗ ਪੈਂਦਾ ਹੈ, ਇਸ ਤਰ੍ਹਾਂ ਦੇ ਫੁਰਨੇ ਮਨ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦਾ ਕਦੇ ਚਿੱਤ-ਚੇਤਾ ਵੀ ਨਹੀਂ ਹੁੰਦਾ।

ਨੀਂਦ ਦਾ ਮੁਢਲਾ ਇਲਾਜ ਤਾਂ ਠੰਢੇ ਪਾਣੀ ਨਾਲ ਇਸ਼ਨਾਨ ਕਰਨਾ ਜਾਂ ਠੰਢੇ ਪਾਣੀ ਦੇ ਛਿੱਟੇ ਅੱਖਾਂ ਵਿਚ ਮਾਰਨੇ ਹਨ। ਇਸ ਤਰ੍ਹਾਂ ਕਰਨ ਨਾਲ ਵੀ ਨੀਂਦ ਦੂਰ ਨਾ ਹੋਵੇ ਤਾਂ ਥੋੜ੍ਹਾ ਚਿਰ ਤੁਰ-ਫਿਰ ਕੇ ਅਭਿਆਸ ਕਰੋ, ਫਿਰ ਬੈਠ ਜਾਓ। ਦੂਜੇ ਵਿਘਨ ਦਾ ਇਲਾਜ ਹੈ ਸਰੀਰ ਸਾਡਾ ਘੋੜਾ ਹੈ, ਇਸ ਨੂੰ ਅਸੀਂ ਸਿਰ ਚੜ੍ਹਾਇਆ ਹੈ। ਸਾਨੂੰ ਆਪਣੇ ਸਰੀਰ 'ਤੇ ਕਾਬੂ ਰੱਖਣਾ ਚਾਹੀਦਾ ਹੈ। ਜੇ ਅਸੀਂ ਹਿੰਮਤ ਕਰਾਂਗੇ ਤਾਂ ਹੀ ਥੋੜ੍ਹੇ ਦਿਨਾਂ ਬਾਅਦ ਇਹ ਬੇਲਗਾਮ ਘੋੜਾ (ਸਰੀਰ) ਕਾਬੂ ਵਿਚ ਆ ਜਾਵੇਗਾ। ਇਸ ਲਈ ਸਾਨੂੰ ਥੋੜ੍ਹਾ ਖਾਣਾ-ਪੀਣਾ, ਥੋੜ੍ਹਾ ਸੌਣਾ ਅਤੇ ਸਰੀਰਕ ਸਾਧਨਾ ਅਥਵਾ ਦੁੱਖ-ਸੁੱਖ ਨੂੰ ਜਰਨਾ ਚਾਹੀਦਾ ਹੈ। ਤੀਜਾ ਵਿਘਨ ਸ਼ੁਰੂ ਵਿਚ ਤਾਂ ਬਹੁਤ ਭਿਆਨਕ ਰੂਪ ਧਾਰਦਾ ਹੈ, ਫਿਰ ਹੌਲੀ-ਹੌਲੀ ਸੂਖਮ ਹੋ ਜਾਂਦਾ ਹੈ। ਉਸ ਸੱਚੇ ਪਾਤਸ਼ਾਹ ਅੱਗੇ ਬੇਨਤੀ, ਅਰਦਾਸ ਕਰਨੀ ਚਾਹੀਦੀ ਹੈ। ਭਗਤ ਕਬੀਰ ਜੀ ਕਹਿੰਦੇ ਹਨ, ਮੈਂ ਆਪਣੀ ਡੋਰ ਤੇਰੇ ਹੱਥ ਦਿੱਤੀ ਹੈ, ਮੈਨੂੰ ਤੇਰੇ 'ਤੇ ਭਰੋਸਾ ਹੈ। ਨਿਸਚਾ ਹੈ, ਤੁਸੀਂ ਮੈਨੂੰ ਜ਼ਰੂਰ ਭਵ ਸਾਗਰ ਤੋਂ ਪਾਰ ਕਰ ਦਿਓਗੇ।

ਰਾਖੁ ਪਿਤਾ ਪ੍ਰਭ ਮੇਰੇ। ਮੋਹਿ ਨਿਰਗੁਨੁ ਸਭ ਗੁਨ ਤੇਰੇ॥ ੧॥

(ਪੰਨਾ : 205)

ਗੁਰਸਿੱਖ ਸਦਾ ਮਨ ਨਾਲ ਯੁੱਧ ਕਰਦਾ ਹੈ ਤੇ ਉਸ ਨੂੰ ਸਮਝਾਉਂਦਾ ਹੈ। ਅੰਤ ਵਿਕਾਰ ਬਿਰਤੀ ਨੂੰ ਖੈ ਕਰਕੇ ਮਨ ਨੂੰ ਆਤਮ ਦੇਵ ਵਿਚ ਲੀਨ ਕਰ ਲੈਂਦਾ ਹੈ-

ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ॥

(ਪੰਨਾ : 87)


-ਰਾਜਬੀਰ ਕੌਰ

7
ਬੰਦਾ ਬੰਦੇ ਨੂੰ ਬੰਦਾ ਸਮਝਦਾ ਨਾ,

ਬਿਨਾਂ ਗੱਲ ਤੋਂ ਧੌਣ ਅਕੜਾਈ ਜਾਂਦਾ।

ਪੈਸੇ ਵਾਲਾ ਗ਼ਰੀਬ ਨੂੰ ਟਿੱਚ ਸਮਝੇ,

ਤਕੜਾ ਮਾੜੇ 'ਤੇ ਧੌਂਸ ਜਮਾਈ ਜਾਂਦਾ।

ਜੀਹਦੇ ਪੈਰਾਂ ਦੇ ਹੇਠ ਬਟੇਰ ਆ ਜੇ,

ਉਹੀ ਵੱਡਾ ਸ਼ਿਕਾਰੀ ਅਖਵਾਈ ਜਾਂਦਾ।

ਦੂਜੇ ਬੰਦੇ ਨੂੰ ਖੂੰਜੇ ਲਾਉਣ ਦੇ ਲਈ,

ਬਹਿਕੇ ਸਾਜ਼ਿਸ਼ 'ਤੇ ਸਾਜ਼ਿਸ਼ ਬਣਾਈ ਜਾਂਦਾ।

ਬੁੱਧੂ ਹੋਰਾਂ ਨੂੰ ਖ਼ੁਦ ਨੂੰ ਵਿਦਵਾਨ ਕਹਿ ਕੇ,

ਆਪਣੇ ਆਪ ਨੂੰ ਨਿੱਤ ਵਡਿਆਈ ਜਾਂਦਾ।

ਐਹੋ ਜਿਹੇ 'ਤੇ ਜਿਹੜਾ ਵਿਸ਼ਵਾਸ ਕਰਦਾ,

ਝੁੱਗਾ ਉਸੇ ਦਾ ਚੌੜ ਕਰਾਈ ਜਾਂਦਾ।

ਲੈ ਕੇ ਸੁਪਨੇ ਉੱਚੀਆਂ ਇਮਾਰਤਾਂ ਦੇ,

ਗੋਤੇ ਭਰਮ ਦੇ ਸਾਗਰ ਵਿਚ ਖਾਈ ਜਾਂਦਾ।

'ਨਿੱਝਰ' ਅੰਦਰੋਂ ਹੈ ਸਿਰੇ ਦਾ ਠੱਗ ਜਿਹੜਾ,

ਉੱਤੋਂ ਸਾਧਾਂ ਨੂੰ ਵੀ ਮਾਤ ਉਹ ਪਾਈ ਜਾਂਦਾ।


-ਰਵਿੰਦਰ ਸਿੰਘ ਨਿੱਝਰ

8
ਰਾਤ ਹਨੇਰੀ, ਠੱਕਾ ਵਗਦਾ, ਦੀਵੇ ਲਾਟਾਂ ਡੋਲਦੀਆਂ।

ਅੱਖਾਂ ਵਿਚੋਂ ਖ੍ਵਾ ਗੁਆ ਕੇ, ਹੁਣ ਇਹ ਕਿਸ ਨੂੰ ਟੋਲਦੀਆਂ।

ਜਿਹੜੀ ਥਾਂ ਤੋਂ ਮੇਰੀ ਮੂਰਤ ਲਾਹ ਕੇ ਤੂੰ ਖੁਸ਼ ਹੋਈ ਏਂ,

ਓਸੇ ਥਾਂ ਤੋਂ ਖ਼ਾਲੀ ਕੰਧਾਂ, ਸੁਣ ਤੂੰ ਕੀ ਕੁਝ ਬੋਲਦੀਆਂ।

ਜਿਸਮ ਗੁਆਚਾ, ਰੂਹ ਵੀ ਦਾਗ਼ੀ, ਨਜ਼ਰਾਂ ਅੰਦਰ ਖੋਟ ਭਰੀ,

ਕਿੱਦਾਂ ਚੁੱਕੀ ਫਿਰਦੀ ਏਂ, ਤਸਵੀਰਾਂ ਆਪਣੇ ਢੋਲ ਦੀਆਂ।

ਫੁੱਲ ਮੋਤੀਆਂ, ਚਿੱਟੇ ਵਸਤਰ, ਰੂਹ ਤੇਰੀ ਬੇਚੈਨ ਕਿਉਂ,

ਜਿਉਂ ਆਵਾਜ਼ਾਂ ਢੋਲ ਦੇ ਅੰਦਰੋਂ, ਆਵਣ ਉਸ ਦੇ ਪੋਲ ਦੀਆਂ।

ਜ਼ਰਦ ਵਿਸਾਰ ਜਿਹਾ ਰੰਗ ਤੇਰਾ, ਦੱਸਦੈ ਅੰਦਰੋਂ ਸੱਖਣੀ ਏਂ,

ਰੂਹ ਦਾ ਭਾਰ ਕਦੇ ਵੀ ਬੀਬਾ, ਤੱਕੜੀਆਂ ਨਹੀਂ ਤੋਲਦੀਆਂ।

ਆਪਣੀ ਬੁੱਕਲ ਅੰਦਰ ਝਾਕੀਂ, ਵੇਖੀਂ ਮਨ ਦੇ ਸ਼ੀਸ਼ੇ ਨੂੰ,

ਚਿੰਤਾ ਚਿਖ਼ਾ ਬਰਾਬਰ ਬਹਿ ਕੇ, 'ਕੱਠੀਆਂ ਦੁਖ-ਸੁਖ ਫੋਲਦੀਆਂ।

ਤੇਜ਼ ਤੁਰਨ ਦੀ ਆਦਤ ਤੇਰੀ, ਰੂਹ ਨੂੰ ਅਕਸਰ ਡੰਗ ਜਾਵੇ,

ਤੂੰ ਕਾਹਲੀ ਵਿਚ ਕਦੇ ਨਾ ਵੇਖੇਂ, ਵਸਤਾਂ ਆਪਣੇ ਕੋਲ ਦੀਆਂ।

ਤੇਜ਼ ਧੜਕਣਾਂ ਤੇਰੇ ਦਿਲ ਦੀ, ਇੱਚੀ-ਬਿੱਚੀ ਜਾਣਦੀਆਂ,

ਸਮਝੀਂ ਨਾ ਅਣਜਾਣ ਇਨ੍ਹਾਂ ਨੂੰ, ਜੇ ਨਹੀਂ ਮੂੰਹੋਂ ਬੋਲਦੀਆਂ।

ਭਰ ਵਗਦੇ ਦਰਿਆ ਦੇ ਕੰਢੇ, ਬੈਠ ਕਦੇ ਤੂੰ ਸਹਿਜ ਮਤੇ,

ਵੇਖੀਂ ਕਲਵਲ ਜਲ ਦੀਆਂ ਲਹਿਰਾਂ, ਸਾਹੀਂ ਸੰਦਲ ਘੋਲਦੀਆਂ।

- ਗੁਰਭਜਨ ਗਿੱਲ

9
ਮਲਿਕ ਭਾਗੋ ਨੂੰ ਆਖਿਆ ਗੁਰੂ ਬਾਬੇ,

ਮੈਨੂੰ ਨਹੀਂ ਪਸੰਦ ਕਮਾਈ ਤੇਰੀ।

ਇਹ ਲੋਕ ਬੇਸ਼ੱਕ ਤੇਰੇ ਮੂੰਹ ਉੱਤੇ,

ਕਰੀ ਜਾਂਦੇ ਨੇ ਖੂਬ ਵਡਿਆਈ ਤੇਰੀ।

ਹਉਮੈ ਰੋਗ ਦੇ ਵਿਚ ਗ੍ਰਸਤ ਹੈਂ ਤੂੰ,

ਵੈਦਾਂ ਕੋਲ ਨਾ ਮਿਲੇ ਦਵਾਈ ਤੇਰੀ।

ਤੇਰਾ ਕਦੇ ਕਲਿਆਣ ਨਹੀਂ ਹੋ ਸਕਦਾ,

ਤੇਰੇ ਨਾਲ ਹੈ ਖ਼ਫ਼ਾ ਖ਼ੁਦਾਈ ਤੇਰੀ।




ਨਵਰਾਹੀ ਘੁਗਿਆਣਵੀ

10
ਆਪਣੇ ਹੱਥੀਂ ਆਪਣਾ ਕੰਮ ਆਪ ਕਰਨ ਨਾਲ ਕੰਮ ਤਾਂ ਵਧੀਆ ਹੁੰਦਾ ਹੈ, ਨਾਲੇ ਤਸੱਲੀਬਖਸ਼ ਵੀ ਹੁੰਦਾ ਹੈ। ਮਨ ਨੂੰ ਖੁਸ਼ੀ ਅਤੇ ਸਕੂਨ ਲਾਹੇ ਦਾ ਮਿਲਦਾ ਹੈ। 'ਕੰਮ ਕੋਈ ਮਿਹਣਾ ਹੈ?' ਸਿਆਣਿਆਂ ਦੁਆਰਾ ਆਮ ਹੀ ਆਖਿਆ ਜਾਂਦਾ ਸੀ। ਇਸੇ ਕਰਕੇ ਹੀ ਤਾਂ ਅਖਾਣ ਬਣਿਆ ਹੈ, 'ਆਪਣੇ ਵਾਲ ਗੁੰਦਦੀ ਰਾਣੀ ਗੋਲੀ ਨਹੀਂ ਬਣ ਜਾਂਦੀ।'

ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਦਾ ਉੱਚਾ-ਸੁੱਚਾ ਆਦਰਸ਼ ਅਤੇ ਫਲਸਫਾ ਵੀ ਇਹੀ ਸੀ, 'ਦਸਾਂ ਨਹੁੰਆਂ ਦੀ ਕਿਰਤ ਕਰਨਾ।' ਉਨ੍ਹਾਂ ਨੇ ਵੀ ਪਰਿਵਾਰ ਨੂੰ ਪਾਲਣ ਲਈ ਖੁਦ ਹੱਲ ਵਾਹ ਕੇ ਖੇਤੀ ਕਰਕੇ ਲੋਕਾਈ ਨੂੰ ਸੇਧ ਦੇਣ ਲਈ ਕਿਰਤ ਕਰਨ ਦੀ ਪਿਰਤ ਪਾਈ ਸੀ।

ਅਜਿਹੇ ਇਮਾਨਦਾਰੀ ਨਾਲ ਆਪਣਾ ਕੰਮ ਆਪਣੇ ਹੱਥੀਂ ਆਪ ਕਰਨ ਵਾਲੇ ਵਿਅਕਤੀਆਂ ਨੂੰ ਅਗਾਊਂ ਆਪਣੀ ਔਲਾਦ ਨੂੰ ਫਿਰ ਸੰਦੇਸ਼ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦਾ ਜੀਵਨ ਹੀ ਸੰਦੇਸ਼ ਹੁੰਦਾ ਹੈ।

ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਦਾ ਸਾਡਾ ਕਿਸਾਨ ਅਜਿਹੀ ਸੋਚ ਦਾ ਮਾਲਕ ਸੀ। ਉਦੋਂ ਅਮੀਰ ਤੇ ਗ਼ਰੀਬ ਸਭਨਾਂ ਨੇ ਕਿਰਤ ਨੂੰ ਅਪਣਾਇਆ ਹੋਇਆ ਸੀ। ਅਪ੍ਰੈਲ ਮਹੀਨਾ, ਕਿਸਾਨ ਦੀਆਂ ਸੱਧਰਾਂ ਪੂਰੀਆਂ ਕਰਨ ਦਾ ਮਹੀਨਾ, ਜਦੋਂ ਆਉਂਦਾ ਹੈ ਤਾਂ ਕਣਕਾਂ ਸੁਨਹਿਰੀ ਭਾਅ ਮਾਰਦੀਆਂ, ਸੋਨ ਰੰਗੀਆਂ ਕਣਕਾਂ ਨੂੰ ਦੇਖ ਕਿਸਾਨ ਦੀਆਂ ਦਾਤੀਆਂ ਅੰਗੜਾਈ ਲੈਣ ਲੱਗਦੀਆਂ। ਕੀ ਛੋਟਾ ਤੇ ਕੀ ਵੱਡਾ। ਸਾਰੇ ਵਾਢੀ ਕਰਨ ਹਿਤ ਜੁੱਟ ਜਾਂਦੇ। ਪੱਕੀ ਕਣਕ ਦੇ ਖੇਤ 'ਚ ਜਦੋਂ ਵੜਦੇ ਤਾਂ ਮੇਰੇ ਦਾਦਾ ਜੀ ਆਖਦੇ ਚਲੋ ਬਈ ਠੰਡੇ-ਠੰਡੇ ਮੁਕਾ ਦਿਓ ਕੰਮ। ਜ਼ਰਾ ਕੁ ਪਿੱਛੋਂ ਛਾਹ ਵੇਲਾ (ਨਾਸ਼ਤਾ) ਖੇਤਾਂ 'ਚ ਆਉਂਦਾ, ਨਾਲ ਚਾਟੀ ਦੀ ਲੱਸੀ। ਆਖਦੇ ਲੱਸੀ ਪੀ ਲਈ, ਤਾਜ਼ਾ ਦਮ ਹੋ ਗਏ ਹੋ, ਹੁਣ ਮਾਰੋ ਹੱਲਾ। ਪਿੱਛੋਂ ਤਿੱਖੜ ਦੁਪਹਿਰ ਹੁੰਦੀ ਸਾਹ ਨਿਕਲਦਾ। ਮੈਂ ਦਾਦਾ ਜੀ ਨੂੰ ਦੱਸਦਾ ਤਾਂ ਆਖਦੇ ਹੁਣੇ ਹੀ ਤਾਂ ਧੁੱਪ ਨਾਲ ਨਾੜ ਟੁੱਟਣ ਲੱਗੀ ਹੈ। ਹੱਲਾਸ਼ੇਰੀ ਦਿੰਦੇ ਤਾਂ ਮੁੜ ਸਾਹ ਸੁਰਜੀਤ ਹੋ ਜਾਂਦੇ।

ਵਾਢੀ ਤੋਂ ਬਾਅਦ ਫਲ੍ਹੇ ਚਲਦੇ। ਕਣਕ ਦੀ ਗਹਾਈ ਹੁੰਦੀ। ਬੋਹਲ (ਤੂੜੀ ਤੇ ਦਾਣਿਆਂ ਦਾ ਮਿਸ਼ਰਣ) ਲੱਗਦੇ। ਰਾਤਾਂ ਨੂੰ ਬੋਹਲ ਦੀ ਰਾਖੀ ਵਾਸਤੇ ਦੋਵਾਂ ਦੀ ਡਿਊਟੀ ਲੱਗਦੀ। ਇਕ ਦਾਦਾ ਤੇ ਇਕ ਪੋਤਾ ਦੋਵੇਂ ਹੀ ਬੱਸ। ਰਾਤ ਦੀ ਰੋਟੀ ਖਾ ਦਾਦਾ ਜੀ ਸੌਂ ਜਾਂਦੇ, ਮੈਂ ਲਾਗੇ ਪਏ ਗੁੜ੍ਹ, ਚਾਹ ਪੱਤੀ ਅਤੇ ਹੋਰ ਨਿੱਕ-ਸੁੱਕ ਨਾਲ ਭਰੇ ਪੀਪੇ ਨੂੰ ਕੋਲ ਖਿਸਕਾ ਉਤੇ ਲਾਲਟੈਣ ਜਗਾ ਮੰਜੀ 'ਤੇ ਬੈਠ ਪੜ੍ਹਨ ਲੱਗ ਜਾਂਦਾ। ਕੁਦਰਤ ਨੂੰ ਵੇਖਦਾ, ਚਮਕਦਾ ਚੰਦ, ਖੁੱਲ੍ਹਾ ਚੌਗਿਰਦਾ ਅਤੇ ਆਪਣੀ ਬੋਲੀ ਬੋਲਦੇ ਗਿੱਦੜ। 'ਚੰਦ ਦੀ ਵੱਡੀ ਵਡਿਆਈ' ਉੱਚਾ ਹੁੰਦੇ ਹੋਏ ਵੀ ਜ਼ਮੀਨ ਅਤੇ ਜ਼ਮੀਨ ਨਾਲ ਜੁੜੇ ਤੇ ਪਲਦੇ ਜੀਵ-ਜੰਤੂਆਂ ਨੂੰ ਰੌਸ਼ਨੀ ਦੇ ਰਿਹਾ ਹੁੰਦਾ। ਮਨੁੱਖ ਦੀਆਂ ਖਾਹਿਸ਼ਾਂ, ਫਿਰ ਉਸ ਨੂੰ ਪਰਖਣ 'ਚ ਰੁਝਿਆ ਹੋਇਆ ਹੈ। ਮੈਂ ਆਪਣੀ ਹੀ ਕਲਪਨਾ ਵਿਚ ਗੂੜ੍ਹੀ ਨੀਂਦ 'ਚ ਗੁਆਚ ਜਾਂਦਾ।

ਚਿੜੀਆਂ ਚੂਕਦੀਆਂ, ਕੋਇਲਾਂ ਕੂਕਦੀਆਂ, ਨਵੀਂ ਸੱਜਰੀ ਸਵੇਰ ਦੀ ਆਮਦ ਦਾ ਸੁਨੇਹਾ ਦਿੰਦੀਆਂ। ਹਵੇਲੀਆਂ ਅਤੇ ਡੇਰਿਆਂ ਤੋਂ ਕਿਸਾਨ ਹਲ ਜੋੜ ਖੇਤਾਂ ਨੂੰ ਚਾਲੇ ਪਾਉਂਦੇ। ਹਲਟ ਚੱਲਦੇ। ਕਿਰਤੀ ਕਿਸਾਨ ਅਤੇ ਕਾਮੇ ਆਪੋ-ਆਪਣੇ ਕੰਮੀਂ-ਧੰਦੀਂ ਜੁੱਟ ਜਾਂਦੇ। ਇਹ ਸੱਚੀ ਕਹਾਣੀ ਮੇਰੀ ਜਾਂ ਮੇਰੇ ਇਕੱਲੇ ਪਿੰਡ ਦੀ ਨਹੀਂ, ਉਨ੍ਹਾਂ ਸਮਿਆਂ ਦੇ ਘਰ-ਘਰ ਦੀ ਕਹਾਣੀ ਹੈ।

ਸਮੇਂ ਦੇ ਪਲਟਣ ਨਾਲ ਹਰ ਚੀਜ਼ ਪਲਟਦੀ ਹੈ ਅਤੇ ਸਮੇਂ ਦੀ ਤਬਦੀਲੀ ਨਾਲ ਹਰ ਸ਼ੈਅ ਤਬਦੀਲ ਹੁੰਦੀ ਹੈ। ਫਲ੍ਹਿਆਂ ਤੋਂ ਬਾਅਦ ਆਏ ਥਰੈਸ਼ਰ, ਫਿਰ ਆ ਗਈ ਕੰਬਾਈਨ, ਟਰੈਕਟਰ, ਬੈਂਕਾਂ ਦੇ ਕਰਜ਼ਿਆਂ ਦੀ ਸਹੂਲ ਅਤੇ ਸਸਤੀ ਮਜ਼ਦੂਰੀ ਸਹਿਤ ਪੂਰਬੀ-ਪੱਛਮੀ ਮਜ਼ਦੂਰਾਂ ਦੀਆਂ ਡਾਰਾਂ। ਚਲਦੀ ਕੰਬਾਈਨ ਵੇਖ ਕਿਸਾਨ, ਕਿਸਾਨੀ ਛੱਡ ਬੰਨੇ 'ਤੇ ਬੈਠ ਮਾਲਕ ਬਣ ਬੈਠਾ। ਅਮੀਰਾਂ ਤੇ ਵੱਡੇ ਜ਼ਿੰਮੀਂਦਾਰਾਂ ਨੂੰ ਵੇਖ ਛੋਟੇ ਕਿਸਾਨਾਂ ਨੇ ਵੀ ਬੈਂਕਾਂ ਦਾ ਕਰਜ਼ਾ ਲੈ ਟਰੈਕਟਰ ਵਾੜੇ 'ਚ ਲਿਆ ਖੜ੍ਹਾ ਕੀਤਾ। ਅਖੇ 'ਆਪ ਤਾਂ ਡੁੱਬੋ ਜਜ਼ਮਾਨ ਵੀ ਨਾਲੇ...।' ਸਸਤੀ ਮਜ਼ਦੂਰੀ ਉਪਲੱਬਧ ਹੋਣ ਕਰਕੇ ਔਲਾਦ ਨੂੰ ਵੀ ਵਿਹਲੜ ਬਣਾ ਨਿਕੰਮੇ ਕਰ ਛੱਡਿਆ। ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।

ਬੜੀ ਤ੍ਰਾਸਦੀ ਹੈ, ਪਰਸੋਂ ਆਪਣਾ ਕੰਮ ਆਪ ਕਰਨ ਵਾਲਾ, ਕੱਲ੍ਹ ਮਜ਼ਦੂਰਾਂ ਤੋਂ ਕਰਾਉਣ ਵਾਲਾ ਕਿਸਾਨ ਅੱਜ ਚੌਰਸਤੇ 'ਚ ਖੁਦ ਮਜ਼ਦੂਰ (ਭਾਵੇਂ ਵਿਹਲਾ ਹੀ) ਬਣ ਖੜ੍ਹਾ ਦਿਖਾਈ ਦਿੰਦਾ ਹੈ।

ਉਦੋਂ (ਫਲ਼ਿਆਂ) ਤੋਂ ਲੈ ਕੇ ਹੁਣ ਤਾਈਂ ਅਨੰਤ ਤਬਦੀਲੀਆਂ ਦਾ ਸਮਾਂ ਹੈ। ਬੁੱਧੀ-ਵਿਵੇਕ ਜ਼ਰੀਏ ਨਵੀਆਂ ਖੋਜਾਂ ਅਤੇ ਤਕਨੀਕੀ ਸੰਦਾਂ ਕਰਕੇ ਵਿਕਾਸ ਦੇ ਨਾਲ ਵਿਨਾਸ਼ ਵੀ ਗੁੱਝਿਆ ਨਹੀਂ। ਥੋੜ੍ਹਾ ਜਿਹਾ ਪਿੱਛੇ ਮੁੜ ਕੇ ਦੇਖਿਆਂ ਵੀ ਬੜਾ ਕੁਝ ਪਿੱਛੇ ਰਹਿ ਗਿਆ ਲੱਗਦਾ ਹੈ। ਪਰ ਹੁਣ ਤੱਕ ਜਿਹੜੀ ਚੀਜ਼ ਉਂਝ ਦੀ ਉਂਝ ਕਾਇਮ ਹੈ, ਉਹ ਹੈ ਪੇਂਡੂ ਲੋਕਾਂ ਦੀ ਸਾਦਗੀ, ਨਿਮਰਤਾ, ਮਾਸੂਮੀਅਤ ਅਤੇ ਭੋਲਾਪਨ ਤੇ 'ਜੋ ਭਾਵੇ ਕਰਤਾਰ' ਵਾਲੀ ਬਿਰਤੀ।



-ਰਣਵੀਰ ਸਿੰਘ ਜਸਵਾਲ

11
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਜੈਕਾਰਾ ਵਰਤਿਆ ਹੈ। ਇਸ ਤਰ੍ਹਾਂ ਉਨ੍ਹਾਂ ਦੀ ਸੁਰਤ ਸਰੀਰ ਤੋਂ ਉੱਤੇ ਉਠ ਕੇ ਸਤਿ ਸ੍ਰੀ ਅਕਾਲ, ਜੋ ਸਦਾ ਸੱਚ (ਸਤਿ) ਸਰਬ ਸ੍ਰੇਸ਼ਟ (ਸ੍ਰੀ) ਅਬਿਨਾਸੀ (ਅਕਾਲ) ਨਿਰਭਉ ਅਤੇ ਨਿਰਵੈਰ, ਸਰਬ ਸ਼ਕਤੀਮਾਨ ਪ੍ਰਭੂ (ੴ ) ਨਾਲ ਜੁੜ ਜਾਂਦੀ ਹੈ।

ਗੁਰੂ ਨਾਨਕ ਨਾਮ ਲੇਵਾ ਸਿੱਖ ਦੀ ਅਰਦਾਸ ਉਸ ਵਕਤ ਤੱਕ ਅਧੂਰੀ ਹੈ, ਜਦ ਤੱਕ ਉਹ ਇਹ ਨਹੀਂ ਕਹਿ ਦਿੰਦੇ, 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ'। ਸਤਿਗੁਰੂ ਨੇ ਸੁੱਤੇ ਹੋਏ ਹਿੰਦੁਸਤਾਨ ਨੂੰ ਸੁਪਨਿਆਂ ਦੀ ਦੁਨੀਆ ਵਿਚੋਂ ਕੱਢ ਕੇ ਹਕੀਕਤ ਦੇ ਰੂਬਰੂ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਕਥਨ ਹੈ, ਕਰੋੜਾਂ ਵਿਚੋਂ ਇਕ ਹੈ ਜਿਹੜਾ ਜੁੜਿਆ ਹੈ, ਜਿਸ ਉੱਤੇ ਮੇਰੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਅਤੇ ਕਿਰਪਾ ਹੈ। ਜਿਹੜਾ ਉਸ ਸੱਚੇ ਨਾਲ ਜੁੜਿਆ ਹੋਵੇ, ਉਹ ਹੋਰਨਾਂ ਨੂੰ ਵੀ ਜੋੜ ਦਿੰਦਾ ਹੈ। ਜਿਨ੍ਹਾਂ ਨੇ ਲਾਲਚ ਅਤੇ ਹੰਕਾਰ ਨੂੰ ਤਿਆਗ ਦਿੱਤਾ, ਉਹ ਵਿਰਲੇ ਹਨ। ਲਾਲਚ ਵਿਚ ਆ ਕੇ ਪਿਉ ਪੁੱਤਰ ਨੂੰ ਮਾਰ ਦਿੰਦਾ ਹੈ। ਬਦਲੇ ਵਿਚ ਕੁਝ ਪ੍ਰਾਪਤ ਨਹੀਂ ਹੁੰਦਾ। ਸਾਨੂੰ ਅਕਾਲ ਪੁਰਖ ਦੇ ਹੁਕਮ ਨੂੰ ਮੰਨ ਕੇ ਕ੍ਰੋਧ ਅਤੇ ਹੰਕਾਰ 'ਤੇ ਕਾਬੂ ਪਾ ਕੇ ਜ਼ੁਲਮ ਨਾ ਕਰਕੇ ਪਰਉਪਕਾਰੀ ਬਣਨਾ ਚਾਹੀਦਾ ਹੈ। ਜੋ ਸਿੱਖ ਸਤਿ ਸ੍ਰੀ ਅਕਾਲ ਨੂੰ ਪ੍ਰੇਮ ਅਤੇ ਉਤਸ਼ਾਹ ਨਾਲ ਬੋਲੇਗਾ, ਉਹ ਨਿਹਾਲ ਹੋਵੇਗਾ ਅਤੇ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਬਣੇਗਾ।

-ਰਾਜਬੀਰ ਕੌਰ,

12
ਹਜ਼ਾਰਾਂ ਦੀਪ ਮੈਂ ਬੁਝਦੇ ਜਗਾਏ ਨੇ ਗਿਲਾ ਕਾਹਦਾ।

ਮੈਂ ਬੰਦੇ ਤਾਂ ਕੀ, ਮੈਂ ਪੱਥਰ ਹਸਾਏ ਨੇ ਗਿਲਾ ਕਾਹਦਾ।

ਜਦੋਂ ਅੰਬਰ ਮੁਸੀਬਤ ਵਿਚ ਸੀ ਤਿੜ ਤਿੜ ਤਿੜਕਿਆ ਸਾਰਾ,

ਅਸਾਂ ਸੂਰਜ ਸਿਤਾਰੇ ਚੰਨ ਬਚਾਏ ਨੇ ਗਿਲਾ ਕਾਹਦਾ।

ਮੇਰੇ ਹੰਝੂਆਂ ਨੇ ਕੀਮਤ ਇਸ ਤਰ੍ਹਾਂ ਆਪਣੀ ਅਦਾ ਕੀਤੀ,

ਜ਼ਰੂਰਤ ਪੈਣ ਤੇ ਪਰਬਤ ਉਠਾਏ ਨੇ ਗਿਲਾ ਕਾਹਦਾ।

ਨਦੀ ਦੇ ਛਲਕਦੇ ਪਾਣੀ 'ਚ ਖੜ੍ਹ ਕੇ ਵੇਖਿਆ ਅਕਸਰ,

ਨਗਨ ਧੁੱਪ ਵਿਚ ਮੇਰੇ ਅਪਣੇ ਹੀ ਸਾਏ ਨੇ ਗਿਲਾ ਕਾਹਦਾ।

ਅਸਾਂ ਨੇ ਜ਼ਿੰਦਗੀ ਦੀ ਧੁੱਪ 'ਚੋਂ ਛਾਂ 'ਚੋਂ ਕਈ ਵਾਰੀ,

ਕਦੇ ਹੰਝੂ ਕਦੇ ਹਾਸੇ ਚੁਰਾਏ ਨੇ ਗਿਲਾ ਕਾਹਦਾ।

ਚੜ੍ਹੇ ਤੂਫ਼ਾਨ ਦੇ ਅੰਦਰ ਘਣੀ ਬਰਸਾਤ ਬਣ ਬਣ ਕੇ,

ਅਸਾਂ ਲਹਿਰਾਂ ਦੇ ਉਤੇ ਗੀਤ ਗਾਏ ਨੇ ਗਿਲਾ ਕਾਹਦਾ।

ਉਹਦੇ ਪੈਰਾਂ ਦੀ ਨਾਜ਼ੁਕਤਾ, ਉਹ ਇਕ ਵਾਰੀ ਤਾਂ ਆਏ ਸਈ,

ਮੁਲਾਇਮ ਮਖ਼ਮਲੀ ਗੱਦੇ ਵਿਛਾਏ ਨੇ ਗਿਲਾ ਕਾਹਦਾ।

ਮੁਹੱਬਤ ਦਾ ਉਹ ਪਲ ਬਣ ਕੇ ਤਾਂ ਵੇਖੇ ਸਈ, ਅਸਾਂ ਨੇ ਚਾਅ,

ਕਿਨਾਰੇ ਤੋਂ ਕਿਨਾਰੇ ਤੱਕ ਸਜਾਏ ਨੇ ਗਿਲਾ ਕਾਹਦਾ।

ਮੁਹੱਬਤ ਪਰਖਣੀ ਤਾਂ ਪਰਖ ਲੈ ਬੇਸ਼ੱਕ ਅਸਾਂ ਹੰਝੂ,

ਪਲਕ 'ਤੇ ਆਉਣ ਤੋਂ ਪਹਿਲਾਂ ਲੁਕਾਏ ਨੇ ਗਿਲਾ ਕਾਹਦਾ।

ਕਮਾਨੋਂ ਤੀਰ ਨਿਕਲੇ ਫਿਰ ਕਦੀ ਵਾਪਸ ਨਹੀਂ ਆਉਂਦੇ,

ਅਸਾਂ ਉਹ ਤੀਰ ਸਭ ਵਾਪਿਸ ਬੁਲਾਏ ਨੇ ਗਿਲਾ ਕਾਹਦਾ।

ਵਧਾ ਕੇ ਹੱਥ ਅਸਾਂ ਨੇ ਦੋਸਤੀ ਦੀ ਮੋਹਰ ਲਾ ਦਿੱਤੀ,

ਮੁਹੱਬਤ ਵਿਚ ਉਨ੍ਹਾਂ ਵੀ ਹੱਥ ਵਧਾਏ ਨੇ ਗਿਲਾ ਕਾਹਦਾ।

ਇਹ ਜੀਵਨ ਹੈ ਮੇਰੇ 'ਬਾਲਮ' ਇਹ ਸਾਰਾ ਖੇਲ ਕਿਸਮਤ ਦਾ,

ਕਦੀ ਅਪਣੇ ਵੀ ਹੋ ਜਾਂਦੇ ਪਰਾਏ ਨੇ ਗਿਲਾ ਕਾਹਦਾ।

 

ਬਲਵਿੰਦਰ 'ਬਾਲਮ'

13
ਭਾਰਦਵਾਜ ਬ੍ਰਾਹਮਣ ਤਥਾਗਤ ਬੁੱਧ ਦੇ ਬਚਨ ਸੁਣ ਕੇ ਬੁੱਧ ਦਾ ਸ਼ਿਸ਼ ਬਣ ਗਿਆ। ਭਾਰਦਵਾਜ ਬਾਰੇ ਸੁਣ ਕੇ ਉਸ ਦੇ ਸਾਥੀ ਬ੍ਰਾਹਮਣ ਦਾ ਗੁੱਸਾ ਸੱਤਵੇਂ ਅਸਮਾਨ ਉੱਤੇ ਜਾ ਚੜ੍ਹਿਆ। ਉਹ ਆਪਣੇ ਗੁੱਸੇ 'ਤੇ ਕਾਬੂ ਨਾ ਪਾ ਸਕਿਆ ਤੇ ਭਰਿਆ-ਪੀਤਾ ਵਿਹਾਰ ਪਹੁੰਚ ਗਿਆ। ਬੁੱਧ ਸਭਾ ਵਿਚ ਪ੍ਰਵਚਨ ਕਰ ਰਹੇ ਸਨ। ਉਸ ਨੇ ਰੱਜ ਕੇ ਮਨ ਦੀ ਭੜਾਸ ਕੱਢੀ। ਜਿੰਨਾ ਹੋ ਸਕਦਾ ਸੀ, ਬੁਰਾ-ਭਲਾ ਕਿਹਾ। ਬੁੱਧ ਦੇ ਚਿਹਰੇ ਉੱਤੇ ਵਿਰੋਧ ਦੀ ਸ਼ਿਕਨ ਤੱਕ ਨਹੀਂ ਉਭਰੀ। ਸਾਰੀ ਸਭਾ ਇਹ ਸਭ ਦੇਖ ਤੇ ਸੁਣ ਰਹੀ ਸੀ।

ਜਦੋਂ ਉਹ ਬੋਲ ਹਟਿਆ ਤਾਂ ਬੁੱਧ ਨੇ ਉਸ ਨੂੰ ਪੁੱਛਿਆ, 'ਹੇ ਬ੍ਰਾਹਮਣ, ਜੇਕਰ ਆਪ ਦੇ ਘਰ ਆਇਆ ਹੋਇਆ ਮਹਿਮਾਨ ਆਪ ਦੇ ਦੁਆਰਾ ਤਿਆਰ ਕੀਤਾ ਗਿਆ ਭੋਜਨ ਨਾ ਖਾ ਕੇ ਜਾਵੇ ਤਾਂ ਕੀ ਆਪ ਉਹ ਭੋਜਨ ਬਾਹਰ ਸੁੱਟ ਦਿੰਦੇ ਹੋ?'

ਬ੍ਰਾਹਮਣ ਦਾ ਗੁੱਸਾ ਅਜੇ ਠੰਢਾ ਨਹੀਂ ਸੀ ਹੋਇਆ, ਫਿਰ ਵੀ ਉਹ ਬੋਲਿਆ, 'ਉਸ ਭੋਜਨ ਨੂੰ ਬਾਹਰ ਕਿਉਂ ਸੁੱਟਾਂਗੇ, ਆਪਣੇ ਕੋਲ ਰੱਖਾਂਗੇ?'

ਬੁੱਧ ਨੇ ਉਸ ਨੂੰ ਸਮਝਾਉਂਦਿਆਂ ਕਿਹਾ, 'ਠੀਕ ਇਸੇ ਤਰ੍ਹਾਂ ਹੀ ਬ੍ਰਾਹਮਣ ਜੋ ਰੋਸ ਕਰਨ 'ਤੇ ਕ੍ਰੋਧ ਕਰਦਾ ਹੈ। ਭੈੜਾ ਬੋਲਣ ਵਾਲੇ ਨੂੰ ਭੈੜਾ ਬੋਲਦਾ ਹੈ, ਉਹ ਖਾਣ-ਪੀਣ ਦੀਆਂ ਵਸਤੂਆਂ ਦੇ ਲੈਣ-ਦੇਣ ਵਾਂਗ ਹੀ ਵਿਵਹਾਰ ਕਰਦਾ ਹੈ ਪਰ ਤੂੰ ਰੋਸ ਨਾ ਕਰਨ ਵਾਲੇ ਨਾਲ ਰੋਸ ਕੀਤਾ ਹੈ। ਝਗੜਾ ਨਾ ਕਰਨ ਵਾਲੇ ਨਾਲ ਝਗੜਾ ਕੀਤਾ ਹੈ। ਗਾਲ੍ਹਾਂ ਨਾ ਦੇਣ ਵਾਲੇ ਨੂੰ ਗਾਲ੍ਹਾਂ ਦਿੱਤੀਆਂ ਹਨ। ਤੇਰੀਆਂ ਇਹ ਭੇਟਾਵਾਂ ਮੈਂ ਸਵੀਕਾਰ ਨਹੀਂ ਕੀਤੀਆਂ। ਤਾਂ ਕੀ ਇਹ ਤੇਰੇ ਉਪਹਾਰ ਤੇਰੇ ਕੋਲ ਨਹੀਂ ਰਹਿ ਗਏ ਹਨ?'

ਉਹ ਸੋਚਣ ਲੱਗਾ, ਇਹ ਕੀ ਗੱਲ ਬਣ ਗਈ। ਕੋਈ ਜਵਾਬ ਨਾ ਅਹੁੜਿਆ। ਉਥੇ ਹੀ ਖੜ੍ਹਾ ਰਿਹਾ। ਸਭਾ ਵਿਚ ਬੈਠੇ ਭਿੱਖੂਆਂ ਦੇ ਚਿਹਰਿਆਂ ਉੱਤੇ ਬੁੱਧ ਦੇ ਮਿੱਠੇ ਬਚਨ ਸੁਣ ਕੇ ਮੁਸਕਰਾਹਟ ਉੱਭਰ ਆਈ ਸੀ। ਬ੍ਰਾਹਮਣ ਦਾ ਗੁੱਸਾ ਸ਼ਾਂਤ ਹੁੰਦਾ ਗਿਆ। ਸੋਚਦਾ ਰਿਹਾ ਕਿ ਏਨੀ ਸਹਿਣਸ਼ੀਲਤਾ, ਏਨੀ ਮਿਠਾਸ, ਏਨੀ ਨਿਮਰਤਾ, ਗਾਲ੍ਹਾਂ ਦੇਣ 'ਤੇ ਵੀ ਉਪਦੇਸ਼ ਜੋ ਜ਼ਿੰਦਗੀ ਨੂੰ ਬਦਲ ਦੇਵੇ। ਹੱਥ ਜੋੜ ਬੇਨਤੀ ਕੀਤੀ, 'ਹੇ ਸਾਕਯਮੁਨੀ ਬੁੱਧ, ਮੈਨੂੰ ਬਖਸ਼ੋ। ਭੁੱਲ ਹੋ ਗਈ। ਕਿਰਪਾ ਕਰਕੇ ਮੈਨੂੰ ਚਰਨਾਂ ਨਾਲ ਲਾ ਲਵੋ।'

-ਜਗਤਾਰ ਸਿੰਘ

14


ਗਲੀਆਂ ਮੋੜਾਂ ਦੇ ਮੱਥਿਆਂ 'ਤੇ ਪੀੜਾਂ ਦਾ ਲਿਸ਼ਕਾਰਾ,

ਮੇਰੇ ਪਿੰਡ ਹੁਣ ਨਿੱਤ ਹੀ ਚੜਦੈ ਬੋਦੀਵਾਲਾ ਤਾਰਾ।

ਕਣੀਆਂ ਰੁੱਤੇ ਲੋਅ ਝੱਲੀ ਬਰਫ਼ਾਨੀ ਰੁੱਤੇ ਕਣੀਆਂ,

ਜੀਵਨ ਭਰ ਹੀ ਮਿਲਿਆ ਅਕਸਰ ਮੌਸਮ ਬੇ-ਇਤਬਾਰਾ।

ਰੰਗ-ਬਰੰਗੀ ਇਸ ਬਸਤੀ ਵਿਚ ਮਹਿਲਾਂ ਦੇ ਵਾਸੀ ਵੀ,

ਹੇ-ਰੱਬ, ਜ਼ਿਹਨ ਦੀ ਗਲੀਏਂ ਮਿਧਦੇ ਰਹਿੰਦੇ ਮਣ-ਮਣ ਗਾਰਾ।

ਫਿਰ ਨਾ ਹੁੰਦਾ ਤਾਪ ਮਿਆਦੀ ਸਾਡੀ ਸੋਚ ਦੀ ਦੇਹ ਨੂੰ,

ਜੇਕਰ ਵਕਤ 'ਤੇ ਕਾਬੂ ਕਰਦੇ ਵਧਦਾ ਜਾਂਦਾ ਪਾਰਾ।

ਉਹਨਾਂ ਦੇ ਖ਼ਾਬਾਂ ਵਿਚ ਵਸਦੇ ਝੀਲਾਂ ਵਰਗੇ ਸੁਪਨੇ,

ਸਾਡੇ ਮੱਥੇ ਵਗਦੀ ਰੇਤ ਦੀ ਰੇਗਸਤਾਨੀ ਧਾਰਾ।

ਨਹਿਰ ਕਿਨਾਰੇ ਦੇ ਨਲਕੇ ਦਾ ਛੱਡ ਕੇ ਮਿੱਠਾ ਪਾਣੀ,

ਕੀ ਖੱਟਿਆ ਅਪਣਾ ਕੇ ਦਸ ਵਿਸ਼ਾਲ ਸਮੁੰਦਰ ਖਾਰਾ।

ਵੇਲੇ ਨਾਲ ਨੁਹਾਇਆ ਨਾ ਵੇਲੇ ਸਿਰ ਪਿਆਸ ਬੁਝਾਈ

ਛੱਪੜ ਵਿਚ ਫਿਰ ਵੜਨਾ ਹੀ ਸੀ ਵੱਗ ਸਾਰੇ ਦਾ ਸਾਰਾ।

ਕਰਨੀ ਪੈਣੀ ਆਪੋ-ਆਪਣੀ ਸਭ ਨੂੰ ਚਾਰਾਜੋਈ,

ਨਾਲ ਹੀ ਕਰਨਾ ਪੈਣ ਸਾਨੂੰ ਚਾਰਾਗ਼ਰ ਦਾ ਚਾਰਾ।

ਫੁੱਲਾਂ ਵਰਗੇ ਪਲ ਉਹਨਾਂ ਦੀ ਝੋਲੀ ਦੇ ਵਿਚ ਪਾ ਕੇ,

ਸਾਰੀ ਉਮਰ ਉਠਾਇਆ ਖ਼ੁਦ ਹਰ ਪਲ ਪਰਬਤ ਤੋਂ ਭਾਰਾ।

ਗੀਤ ਸਿਆਲਾਂ ਦੀ ਦੁਨੀਆ ਦੇ ਉੱਡ ਗਏ ਤੂੰਬੇ ਬਣ ਕੇ,

ਤੂੰਬੀ ਦੀ ਦੁਨੀਆ 'ਚੋਂ ਉਡਦਾ ਜਾਂਦੈ ਤਖ਼ਤ ਹਜ਼ਾਰਾ।

'ਪਰਦੇਸੀ' ਪਰਦੇਸੀਂ ਵੱਸੀਏ ਭਾਵੇਂ ਲੱਖੀਂ ਰੰਗੀਂ,

ਅਪਣੇ ਮੁਲਕ ਦੇ ਝੰਡੇ ਦਾ ਹੀ ਲਗਦੈ ਰੰਗ ਪਿਆਰਾ।



ਰਾਜਿੰਦਰ ਪਰਦੇਸੀ

15
ਦਿਲ ਨੂੰ ਦਿਲ ਦੇ ਰਾਹ ਹੁੰਦੇ ਨੇ,

ਚਾਵਾਂ ਨਾਲ ਹੀ ਚਾਅ ਹੁੰਦੇ ਨੇ।

ਪਿਆਰ ਨਾਲ ਹੀ ਵੱਸਦੇ ਘਰ,

ਨਫ਼ਰਤ ਨਾਲ ਫਨਾਹ ਹੁੰਦੇ ਨੇ।

ਕੌਣ ਕਿਸੇ ਨੂੰ ਮਿਲਦਾ ਓਦਾਂ,

ਚਾਹ ਹੋਵੇ ਤਾਂ ਰਾਹ ਹੁੰਦੇ ਨੇ।

ਬੰਦੇ ਚਾਰ ਕਮਾਉਂਦੇ ਜਿਹੜੇ,

ਓਹੀ ਅਸਲੋਂ ਸ਼ਾਹ ਹੁੰਦੇ ਨੇ।

ਕੁਝ ਤਾਂ ਚਾਹਤ ਹੋਵੇਗੀ ਹੀ,

ਨਾ ਇੰਝ ਪੈਂਡੇ ਗਾਹ ਹੁੰਦੇ ਨੇ।

ਯਾਦਾਂ ਜਿਥੇ ਹੋਵਣ ਜੁੜੀਆਂ,

ਨਾ ਘਰ ਸੌਖੇ ਢਾਹ ਹੁੰਦੇ ਨੇ।

ਬਚਪਨ ਵਰਗਾ ਜੀਵਨ ਕਿੱਥੇ,

ਬਚਪਨ ਬੇਪ੍ਰਵਾਹ ਹੁੰਦੇ ਨੇ।

ਮਾਪਿਆਂ ਵਰਗਾ ਨਹੀਂ ਸਹਾਰਾ,

ਜਿਸ ਵਿਚ ਸੁੱਖ ਅਥਾਹ ਹੁੰਦੇ ਨੇ।

ਇਹ ਬਾਵ੍ਹਾਂ ਵੀ ਬੇਸ਼ੱਕ ਬਾਵ੍ਹਾਂ,

ਬਾਵ੍ਹਾਂ ਇਕ ਭਰਾ ਹੁੰਦੇ ਨੇ।

ਕਾਹਦਾ ਮਾਣ ਬੇਗਾਨਿਆਂ ਉਤੇ,

ਆਪਣੇ ਹੋਵਣ ਭਾਅ ਹੁੰਦੇ ਨੇ।

ਲੋੜ ਪੈਣ 'ਤੇ ਪਿੱਠ ਵਿਖਾ ਜਾਣ,

ਉਹ ਵੀ ਯਾਰ ਸੁਆਹ ਹੁੰਦੇ ਨੇ।

ਬੜੇ ਅਜੀਬ ਨੇ ਹਿਜਰਾਂ ਦੇ ਟੁੱਕ,

ਢਕ ਹੁੰਦੇ ਨਾ ਖਾ ਹੁੰਦੇ ਨੇ।

ਸ਼ੇਅਰ ਗ਼ਜ਼ਲ ਦੇ ਉਸ ਦੀ ਕਿਰਪਾ,

ਸਾਥੋਂ ਕਦੋਂ ਨਿਭਾਹ ਹੁੰਦੇ ਨੇ।

ਬੇ-ਅਰਥਾ ਇੰਝ ਜਾਣ ਦਈਂ ਨਾ,

ਗਿਣਤੀ ਦੇ ਇਹ ਸਾਹ ਹੁੰਦੇ ਨੇ।

ਕਿਸ ਬਿਰਤੀ ਦਾ ਬੰਦਾ 'ਪਾਰਸ',

ਗ਼ਜ਼ਲਾਂ, ਗੀਤ ਗਵਾਹ ਹੁੰਦੇ ਨੇ।




- ਪ੍ਰਤਾਪ 'ਪਾਰਸ'

16
Religion, Faith, Spirituality / ਅਨਮੋਲ ਬਚਨ- ਬੁੱਧ
« on: September 24, 2012, 10:13:47 AM »
ਗੁਰਮਤਿ ਮਾਰਗ 'ਤੇ ਚਲਦਾ ਹੋਇਆ ਜਦੋਂ ਜੀਵ ਆਤਮਦਰਸ਼ੀ ਦੀ ਪਉੜੀ 'ਤੇ ਚੜ੍ਹਦਾ ਹੈ ਤਾਂ ਉਹ ਰਿੱਧੀਆਂ-ਸਿੱਧੀਆਂ ਤੋਂ ਉੱਪਰ ਉਠ ਜਾਂਦਾ ਹੈ।

ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ 62 ਸਾਲ ਦੀ ਉਮਰ ਵਿਚ ਗਾਗਰ ਚੁੱਕੀ, 12 ਸਾਲ ਗਾਗਰ ਢੋਣ ਦੀ ਸੇਵਾ ਕੀਤੀ। ਉਨ੍ਹਾਂ ਦੇ ਅੰਦਰ ਨਿਮਰਤਾ ਅਤੇ ਪਿਆਰ ਸੀ, ਜੋ ਉਨ੍ਹਾਂ ਨੇ ਹੱਥਾਂ ਨਾਲ ਸੇਵਾ ਕਰਨੀ, ਕੰਨ ਨਾਲ ਸਿਮਰਨ ਸੁਣਨਾ ਅਤੇ ਉਸ ਵਿਚ ਲੀਨ ਰਹਿਣਾ। ਉਨ੍ਹਾਂ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਅਥਾਹ ਪ੍ਰੇਮ-ਪਿਆਰ ਸੀ, ਤਾਂ ਹੀ ਉਨ੍ਹਾਂ ਨੇ ਸਭ ਕੁਝ ਪ੍ਰਾਪਤ ਕਰ ਲਿਆ ਸੀ।

ਸਤਿਗੁਰੂ ਸਾਡੇ 'ਤੇ ਵੀ ਕਿਰਪਾ ਕਰਨ ਅਤੇ ਸਾਡੇ ਅੰਦਰ ਦਾ ਸੋਕਾ ਖਤਮ ਹੋ ਜਾਵੇ। ਬਾਹਰ ਜਿਸ ਤਰ੍ਹਾਂ ਖਿੜੇ ਹੋਏ ਫੁੱਲ ਹੁੰਦੇ ਹਨ, ਤੂੰ ਵੀ ਉਨ੍ਹਾਂ ਫੁੱਲਾਂ ਦੀ ਤਰ੍ਹਾਂ ਹਮੇਸ਼ਾ ਖਿੜਿਆ ਰਹੇਂ। ਇਕ ਆਦਮੀ ਕਿਸੇ ਨੂੰ ਮੰਦਾ ਬੋਲ, ਉਸ ਦਾ ਅੰਦਰ ਸਾੜ ਦਿੰਦਾ ਹੈ। ਜਿਸ ਦਾ ਆਪਣਾ ਅੰਦਰ ਸੜਿਆ ਹੋਵੇਗਾ, ਉਹ ਦੂਜਿਆਂ ਨੂੰ ਜ਼ਰੂਰ ਸਾੜੇਗਾ।

ਜਿਸ ਤਰ੍ਹਾਂ ਇਕ ਮਾਚਿਸ ਦੀ ਤੀਲ੍ਹੀ ਕਿੰਨੀ ਨਿੱਕੀ ਜਿਹੀ ਹੁੰਦੀ ਹੈ ਪਰ ਉਹ ਤੀਲ੍ਹੀ ਮੀਲਾਂ ਦੂਰ ਤੱਕ ਦੇ ਜੰਗਲਾਂ ਨੂੰ ਸਾੜ ਦਿੰਦੀ ਹੈ। ਪਹਿਲਾਂ ਆਪ ਸੜੇਗੀ, ਫਿਰ ਦੂਜਿਆਂ ਨੂੰ ਸਾੜੇਗੀ, ਉਸੇ ਤਰ੍ਹਾਂ ਜਿਸ ਦਾ ਆਪਣਾ ਅੰਦਰ ਸੜਿਆ ਹੋਵੇਗਾ, ਉਹ ਦੂਜਿਆਂ ਨੂੰ ਕਿਵੇਂ ਠੰਢ ਦੇ ਸਕਦਾ ਹੈ।

ਜਿਥੇ ਪ੍ਰਭੂ ਦਾ ਪ੍ਰੇਮ-ਪਿਆਰ ਹੋਵੇ, ਉਥੇ ਮਾਇਆ ਦਾ ਭਰਮ ਟੁੱਟ ਜਾਂਦਾ ਹੈ। ਉਹ ਨਿਰੰਕਾਰ ਦੇ ਦੇਸ਼ ਨੂੰ ਪਹੁੰਚ ਜਾਂਦਾ ਹੈ।

ਜਉ ਹਰਿ ਬੁਧਿ ਰਿਧਿ ਸਿਧਿ ਚਾਹਤ॥
ਗੁਰੂ ਗੁਰੂ ਗੁਰੂ ਕਰ ਮਨ ਮੇਰੇ॥



-ਰਾਜਬੀਰ ਕੌਰ

17
Lok Virsa Pehchaan / Judge Da Aardli Punjabi Tele
« on: September 11, 2012, 12:11:54 PM »
Judge Da Aardli Punjabi Tele Film Part 1



Judge Da Aardli Punjabi Tele Film Part 2

18
ਸੂਲੀ ਚੜ੍ਹਨ ਦੀ ਜੀਹਦੇ ਵਿਚ ਨਹੀਂ ਹਿੰਮਤ

ਉਹ ਜ਼ੁਲਮ ਦੇ ਮੂਹਰੇ ਨੀ ਅੜ ਸਕਦਾ।

ਪੈ ਜੇ ਲਾਲਚ ਜੀਹਨੂੰ ਦੋਲਤ ਜਾਂ ਸ਼ੌਹਰਤ ਦਾ,

ਜੰਗ ਸੱਚ ਦੀ ਉਹ ਨਹੀਂ ਲੜ ਸਕਦਾ।

ਆਲਸੀ, ਅਕ੍ਰਿਤਘਣ ਤੇ ਮਾੜੀ ਨੀਅਤ ਵਾਲਾ,

ਪੌੜੀ ਸਫਲਤਾ ਦੀ ਕਦੇ ਨਹੀਂ ਚੜ੍ਹ ਸਕਦਾ।

ਜਿਹੜਾ ਆਪ ਹੀ ਜਿਉਂਦਾ ਹੈ ਮਰ ਮਰ ਕੇ,

'ਨਿੱਝਰ' ਦੁਸ਼ਮਣ ਨੂੰ ਧੌਣੋਂ ਨਹੀਂ ਫੜ ਸਕਦਾ।

 

-ਰਵਿੰਦਰ ਸਿੰਘ ਨਿੱਝਰ

19
Shayari / ਹਉਮੇ ਦਾ ਦਮ ਭਰਦਾ ਹੈਂ।
« on: September 09, 2012, 10:20:46 AM »
ਕਿਉਂ ਤੂੰ ਮੈਂ ਮੈਂ ਕਰਦਾ ਹੈਂ।

ਹਉਮੇ ਦਾ ਦਮ ਭਰਦਾ ਹੈਂ।

ਖੌਫ਼ ਖ਼ੁਦਾ ਦਾ ਕਰਿਆ ਕਰ,

ਲੋਕਾਂ ਤੋਂ ਕਿਉਂ ਡਰਦਾ ਹੈਂ।

ਕਿਸ ਤੋਂ ਭੇਦ ਛੁਪਾਵੇਂ ਤੂੰ,

ਕਿਸ ਤੋਂ ਪਰਦਾ ਕਰਦਾ ਹੈਂ।

ਜੀਵਨ ਇਕ ਮ੍ਰਿਗ ਤ੍ਰਿਸ਼ਨਾ,

ਖਪ-ਖਪ ਕੇ ਕਿਉਂ ਮਰਦਾ ਹੈਂ।

ਖੇਡਣ ਬਾਰੇ ਜਾਣੇ ਨਾ,

ਤਾਂ ਹੀ ਬਾਜ਼ੀ ਹਰਦਾ ਹੈਂ।


- ਰਾਜਦੀਪ ਸਿੰਘ ਤੂਰ

20
ਪੁਰਾਣੇ ਵੇਲਿਆਂ 'ਚ ਧੀ ਦੇ ਸਾਕ ਵੇਲੇ ਸਹੁਰਿਆਂ ਦਾ ਟੱਬਰ ਜਦੋਂ ਕੁੜੀ ਨੂੰ ਦੇਖਣ ਆਉਂਦਾ ਤਾਂ ਲਾੜੀ ਦੀ ਮਾਂ ਹੁੱਬ-ਹੁੱਬ ਦੱਸਿਆ ਕਰਦੀ ਸੀ, 'ਦੇਖੋ ਭੈਣ ਜੀ, ਧੀ ਮੇਰੀ ਪੂਰੀ ਸਚਿਆਰੀ ਐ। ਚੌਕੇ ਚੁੱਲ੍ਹੇ, ਸਿਲਾਈ ਕਢਾਈ, ਸੀਣਾ ਪਰੋਣਾ ਸਾਰੇ ਕੰਮ ਜਾਣਦੀ ਐ। ਸਾਡੀ ਬੀਬੋ ਤਾਂ ਜਿਹੜੇ ਘਰ ਵੀ ਜਾਊ, ਉਸ ਨੂੰ ਸੁਰਗ ਬਣਾ ਦੂ। ਨੂੰਹਾਂ ਧੀਆਂ ਵਾਲੇ ਸਾਰੇ ਚੱਜ ਆਚਾਰ ਜਾਣਦੀ ਐ। ਐਡਾ ਸਾਡਾ ਮੰਨਿਆ ਪ੍ਰਮੰਨਿਆ ਟੱਬਰ ਐ ਜੀ, ਪੂਰੇ ਸੰਸਕਾਰ ਦਿੱਤੇ ਐ ਬੀਬੋ ਨੂੰ।'

ਅੱਜਕਲ੍ਹ ਇਹ ਦ੍ਰਿਸ਼ ਕੁਝ ਇਸ ਤਰ੍ਹਾਂ ਪੇਸ਼ ਹੁੰਦਾ ਹੈ। ਧੀ ਦੀ ਮਾਂ ਦੇ ਡਾਇਲਾਗ ਸੁਣਨ ਵਾਲੇ ਹੁੰਦੇ ਹਨ, 'ਦੇਖੋ ਜੀ, ਲੜਕੀ ਸਾਡੀ ਪੜ੍ਹੀ-ਲਿਖੀ ਐ। ਸਰਕਾਰੀ ਨੌਕਰੀ ਕਰਦੀ ਐ। ਚੜ੍ਹੇ ਮਹੀਨੇ ਵੀਹ ਹਜ਼ਾਰ ਲਿਆਉਂਦੀ ਐ। ਹੁਸ਼ਿਆਰ ਐ।'

'ਘਰ ਦਾ ਕੰਮਕਾਰ ਯਾਨਿ ਰੋਟੀ ਪਾਣੀ ਬਣਾਉਣ ਜਾਣਦੀ ਐ ਕੁਸ਼?' ਅਗਲੇ ਗਲਤੀ ਨਾਲ ਪੁੱਛ ਲੈਣ ਤਾਂ ਮਾਵਾਂ-ਧੀਆਂ ਡਿਊਟ ਗਾਉਣ ਵਾਲੀਆਂ ਵਾਂਗ ਇਕੋ ਸੁਰ 'ਚ ਕਹਿ ਦਿੰਦੀਆਂ ਹਨ, 'ਸਾਰਾ ਟੈਮ ਤਾਂ ਕੁੜੀ ਦਾ ਪੜ੍ਹਾਈ 'ਚ ਨਿਕਲ ਗਿਆ ਜੀ। ਖਾਣਾ-ਵਾਣਾ ਬਣਾਉਣਾ ਕਿੱਥੋਂ ਸਿੱਖਣਾ ਸੀ। ਬੱਸ ਮਾੜਾ ਮੋਟਾ ਢਾਅ ਭੰਨ ਕਰ ਲੈਂਦੀ ਐ। ਸਰਕਾਰੀ ਨੌਕਰੀ ਲੱਗੀ ਹੋਈ ਐ। ਚੜ੍ਹੇ ਮਹੀਨੇ ਵੀਹ ਹਜ਼ਾਰ...।'

ਮਾਂ ਦੀ ਗੱਲ ਵਿਚੇ ਕੱਟਦੀ ਹੋਈ ਸੁਸ਼ੀਲ ਕੰਨਿਆ ਵੀ ਆਪਣਾ ਡਾਇਲਾਗ ਮਾਰਨਾ ਨਹੀਂ ਭੁੱਲਦੀ, 'ਮੰਮੀ ਮੇਰੇ ਕੋਲੋਂ ਨੀ ਰੋਟੀਆਂ-ਸ਼ੋਟੀਆਂ ਦਾ ਖ਼ਲਜਗਣ ਹੋਣਾ, ਨਾਲੇ ਨੌਕਰੀ ਕਰੋ, ਨਾਲੇ ਅੰਨ ਥੱਪੋ। ਮਰ ਖਪ ਕੇ ਆਈਦੈ ਨੌਕਰੀ ਤੋਂ, ਆਉਂਦੇ ਈ ਰਸੋਈ 'ਚ ਤੜ ਜੋ। ਵਾਹ ਜੀ ਵਾਹ!'

ਸਿਆਣੇ ਕਹਿੰਦੇ ਵੀ ਤਾਂ ਹਨ ਕਿ ਇਸ ਦੁਨੀਆ 'ਚ ਕਿਸੇ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ। ਇਹੋ ਜਿਹੀਆਂ ਸੁਸ਼ੀਲ ਕੰਨਿਆਵਾਂ ਨੂੰ ਵੀ ਚੰਗੇ ਵਰ ਘਰ ਮਿਲ ਹੀ ਜਾਂਦੇ ਹਨ।

ਫੇਰ ਮਾਵਾਂ ਧੀਆਂ ਦੀਆਂ ਗੱਲੜੀਆਂ ਦਾ ਅਗਲਾ ਪ੍ਰੋਗਰਾਮ ਸ਼ੁਰੂ ਹੋਣ ਲਗਦਾ ਹੈ। ਤੁਸੀਂ ਕਿਸੇ ਪੁਰਾਣੀ ਫ਼ਿਲਮ ਦਾ ਇਹ ਗਾਣਾ ਜ਼ਰੂਰ ਸੁਣਿਆ ਹੋਵੇਗਾ, 'ਦੂਰ ਦੂਰ ਬੈਠੇ ਹੋ, ਜ਼ਰੂਰ ਕੋਈ ਬਾਤ ਹੈ ਜੀ, ਜ਼ਰੂਰ ਕੋਈ ਬਾਤ ਹੈ, ਮਾਂ ਬੇਟੀ ਕੀ ਮੁਲਾਕਾਤ ਹੈ ਜੀ, ਮਾਂ ਬੇਟੀ ਕੀ...।'

ਮੰਨ ਲਓ ਸੁਸ਼ੀਲ ਕੰਨਿਆ ਨੇ ਕੜਾਹ ਪ੍ਰਸ਼ਾਦ ਬਣਾਉਣਾ ਹੈ। ਉਹ ਝੱਟ ਆਪਣੀ ਮਾਤਾ-ਸ੍ਰੀ ਨੂੰ ਮੋਬਾਈਲ ਦਾ ਬਟਨ ਦੱਬ ਕੇ ਪੁੱਛਦੀ ਹੈ, 'ਮੰਮੀ, ਮੰਮੀ ਇਹ ਸੜਿਆ ਕੜਾਹ ਕਿਵੇਂ ਬਣਾਈਦਾ? ਘਰ ਵਾਲੇ ਐਵੇਂ ਪੰਗੇ ਜਿਹੇ ਪਾਈ ਰੱਖਦੇ ਐ ਮੇਰੀ ਜਾਨ ਨੂੰ।' ਮਾਤਾ-ਸ੍ਰੀ ਇਹੋ ਜਿਹੇ ਵੇਲੇ ਆਪਣੀ ਧੀ ਦੀ ਨਿਸ਼ਠਾ ਡਿੱਗਣ ਨਹੀਂ ਦਿੰਦੀ। ਝੱਟ ਪਟ ਸਾਰੇ ਕੰਮ ਛੱਡ ਕੇ ਬੇਟੀ ਨੂੰ ਕੜਾਹ ਬਣਾਉਣ ਦੇ ਤੌਰ-ਤਰੀਕੇ ਸਮਝਾਉਣ ਲਗਦੀ ਹੈ, 'ਇਉਂ ਕਰ ਪਹਿਲਾਂ ਤੇਲ ਕੜਾਹੀ 'ਚ ਪਾ ਕੇ ਚੁੱਲ੍ਹੇ 'ਤੇ ਧਰ ਦੇ। ਜਦੋਂ ਥੋੜ੍ਹਾ ਗਰਮ ਹੋ ਜੇ ਤਾਂ ਉਸ ਵਿਚ ਸੂਜੀ ਪਾ ਕੇ ਭੁੰਨਣ ਲੱਗ ਜੀਂ। ਜਦੋਂ ਇਹ ਗੁਲਾਬੀ ਭੂਰੀ ਜਿਹੀ ਹੋਣ ਲੱਗ ਜੇ ਤਾਂ ਹਿਸਾਬ ਸਿਰ ਖੰਡ ਪਾ ਦੀਂ। ਨਾਲ ਨਾਲ, ਖੁਰਚਣੇ ਨਾਲ, ਹਿਲਾਈ ਜਾਈਂ।'

ਬੇਟੀ ਮਾਂ ਦੇ ਦੱਸੇ ਅਨੁਸਾਰ ਕਰਦੀ ਰਹੀ। ਏਨੇ ਨੂੰ ਉਸ ਦੇ ਸੀਰੀਅਲ ਦਾ ਟਾਈਮ ਹੋ ਗਿਆ। ਕੜਾਹ ਦਾ ਢਾਂਡਸ ਕਰਦੇ ਕਰਦੇ ਇਕ ਅੱਧ ਸੀਨ ਲੰਘ ਵੀ ਗਿਆ ਸੀ। ਕੜਾਹ ਚੁੱਲ੍ਹੇ 'ਤੇ ਹੀ ਛੱਡ ਉਹ ਟੀ. ਵੀ. ਆਨ ਕਰਨ ਲਈ ਨੱਸ ਗਈ। ਸੀਰੀਅਲ ਦੀ ਨੋਕ-ਝੋਕ 'ਚ ਕੜਾਹ ਭੁੱਲ ਹੀ ਗਿਆ। ਜਦੋਂ ਕੌੜੀ ਜਿਹੀ ਵਾਸ਼ਨਾ ਨੱਕ ਨੂੰ ਚੜ੍ਹੀ ਤਾਂ ਭੱਜ ਕੇ ਕੜਾਹ ਕੋਲ ਪਹੁੰਚੀ। ਮੰਮੀ-ਸ੍ਰੀ ਨੂੰ ਫੋਨ 'ਤੇ ਦੱਸਿਆ, 'ਮੰਮੀ ਲੇਈ ਭੂਰੀ ਹੋਣ ਦੀ ਥਾਂ ਕਾਲੀ ਹੋਗੀ ਐ। ਹੁਣ ਕੀ ਕਰਾਂ?'

'ਥੋੜ੍ਹਾ ਪਾਣੀ ਪਾ ਕੇ ਹਿਲਾ ਦੇ, ਬੱਸ ਲੈ ਕੜਾਹ ਤਿਆਰ ਹੋ ਗਿਆ।'

ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਕਿ ਸੁਸ਼ੀਲ ਕੰਨਿਆ ਤਾਂ ਪਹਿਲਾਂ ਹੀ ਸੜਿਆ ਕੜਾਹ ਬਣਾਉਣਾ ਚਾਹੁੰਦੀ ਸੀ। ਸੋ, ਉਸ ਦੀ ਇੱਛਾ ਪੂਰਨ ਹੋ ਗਈ। ਹੁਣ ਸੜਿਆ ਕੜਾਹ ਤਿਆਰ-ਬਰ-ਤਿਆਰ ਸੀ। ਚੱਕੋ ਪਲੇਟਾਂ ਤੇ ਭਾਵੇਂ ਚਮਚਿਆਂ ਦੀ ਥਾਂ ਉਂਗਲਾਂ ਨਾਲ ਹੀ ਚੱਟ ਕਰ ਜਾਓ।

ਘਰਦਿਆਂ ਦੀ ਅਗਲੀ ਫਰਮਾਇਸ਼ ਖੀਰ ਖਾਣ ਦੀ ਸੀ। ਸੁਸ਼ੀਲ ਕੰਨਿਆ ਦੀ ਤਾਰ ਫੇਰ ਮਾਤਾ-ਸ੍ਰੀ ਨਾਲ ਮਿਲਦੀ ਹੈ।

'ਮੰਮੀ ਮੰਮੀ, ਇਹ ਤਾਂ ਸਾਰੇ ਖਾਊ ਪੀਊ ਯਾਰ ਨੇ। ਹਰ ਵੇਲੇ ਇਨ੍ਹਾਂ ਦੀ ਜੀਭ ਮੂਤਦੀ ਰਹਿੰਦੀ ਐ। ਲੈ ਹੁਣ ਖੀਰ ਬਣਾਉਣ ਦਾ ਪੁਆੜਾ ਪਾ 'ਤਾ। ਨਾਲੇ ਪਤੈ ਬਈ ਮੈਥੋਂ ਇਹੋ ਜੇ ਦੁਕੰਮਣ ਨਹੀਂ ਹੁੰਦੇ। ਐਵੇਂ ਮੈਨੂੰ ਟੈਸਟ ਜੇ 'ਚ ਪਾਈ ਰੱਖਦੇ ਐ।'

ਬੇਟੀ ਦੀ ਮਾਤਾ ਸਹਿਜ ਸੁਭਾਓ ਆਪਣੀ ਬੇਟੀ ਦੀ ਗੱਲ ਸੁਣਦੀ ਹੋਈ, ਉਸ ਨੂੰ ਖੀਰ ਬਣਾਉਣ ਦੀ ਤਰਕੀਬ ਦੱਸਦੀ ਐ। 'ਤੂੰ ਇਉਂ ਕਰ, ਪਹਿਲਾਂ ਚੌਲ ਭਿਉਂ ਲੈ। ਦੁੱਧ ਚੁੱਲ੍ਹੇ 'ਤੇ ਉਬਲਣਾ ਧਰ ਦੇ। ਜਦ ਚੌਲ ਚੰਗੀ ਤਰ੍ਹਾਂ ਭਿੱਜ ਜਾਣ, ਦੁੱਧ ਉਬਲਣ ਲੱਗ 'ਜੇ, ਚੌਲ ਦੁੱਧ 'ਚ ਪਾ ਦੀਂ। ਕੜਛੀ ਨਾਲ ਹਿਲਾਈ ਜਾਈਂ। ਫਿਰ ਵਿਉਂਤ ਮੁਤਾਬਿਕ ਚੀਨੀ, ਦਾਖਾਂ ਤੇ ਬਦਾਮ ਪਾ ਦੀਂ। ਲੈ ਖੀਰ ਬਣਾਉਣੀ ਕਿਹੜੀ ਔਖੀ ਐ।'

ਹੁਣ ਸੁਸ਼ੀਲ ਕੰਨਿਆ ਤਾਂ ਇਹ ਵੀ ਨਹੀਂ ਜਾਣਦੀ ਕਿ ਕਿੰਨੇ ਦੁੱਧ 'ਚ ਕਿੰਨੇ ਚਾਵਲ ਪਾਉਣੇ ਨੇ, ਕਿੰਨੀ ਚੀਨੀ ਰਲਾਉਣੀ ਐ। ਕਿਲੋ ਦੁੱਧ 'ਚ ਕਿਲੋ ਚਾਵਲ ਪਾ 'ਤੇ। ਅੱਧ ਕਿਲੋ ਚੀਨੀ ਡੋਕਤੀ। ਟੱਬਰ ਦੇ ਜੀਅ ਖੀਰ ਖਾਣ ਲੱਗੇ ਇਕ ਦੂਸਰੇ ਦੇ ਮੂੰਹ ਵੱਲ ਦੇਖ-ਦੇਖ ਆਖੀ ਜਾਣ, 'ਗੁਤਾਵਾ ਬਹੁਤ ਸੁਆਦ ਬਣਿਐ। ਇਕ ਵਾਰੀ ਖਾਣ ਨਾਲ ਹੀ ਸ਼ੂਗਰ ਤਾਂ ਵੱਟ 'ਤੇ ਹੀ ਹੋਈ ਪਈ ਆ। ਗੁਤਾਵੇ ਦੇ ਕਿਆ ਕਹਿਣੇ...।'

ਹੁਣ ਸੁਸ਼ੀਲ ਕੰਨਿਆ ਕੋਲ ਇਹ ਡਾਇਲਾਗ ਬੋਲਣ ਤੋਂ ਸਿਵਾਇ ਚਾਰਾ ਹੀ ਕੀ ਰਹਿ ਜਾਂਦਾ, 'ਖਾਣੀ ਐ ਤਾਂ ਚੁੱਪ ਕਰਕੇ ਖਾ ਲੋ, ਨਹੀਂ ਬਹਿ ਜੋ ਪਰ੍ਹਾਂ ਹੋ ਕੇ। ਮੈਂ ਕਿਹੜਾ ਤਾਜ ਹੋਟਲ 'ਚ ਕੁੱਕ ਰਹੀ ਆਂ, ਬਈ ਤੁਹਾਡੇ ਲਈ ਬਣਾ ਕੇ ਰੱਖ ਦੂੰ ਭਾਂਤ-ਭਾਂਤ ਦੇ ਪਕਵਾਨ।'  :D:

ਮਾਤਾ-ਸ੍ਰੀ ਦਾ ਫੋਨ ਆਉਂਦਾ ਹੈ, 'ਧੀਏ ਕਿੱਥੇ ਐਂ, ਇਸ ਵੇਲੇ?'

'ਮੰਮੀ, ਰਸੋਈ 'ਚ', ਧੀ ਦਾ ਜਵਾਬ ਹੁੰਦਾ ਹੈ।

'ਮਾਤਾ-ਸ੍ਰੀ ਖਿਝ ਕੇ ਆਖਦੀ ਹੈ, 'ਤੂੰ ਹਰ ਵੇਲੇ ਰਸੋਈ 'ਚ ਈ ਤੜੀ ਰਹਿੰਨੀ ਐਂ। ਤੇਰੇ ਬਹਿਣ ਨੂੰ ਘਰ 'ਚ ਹੋਰ ਕੋਈ ਕਮਰਾ ਈ ਨੀ ਲੱਭਦਾ। ਕਿੱਡਾ ਵਧੀਆ ਸੀਰੀਅਲ ਆ ਰਿਹੈ ਤੇ ਤੂੰ ਕੁਕੜੀ ਵਾਂਗ ਰਸੋਈ 'ਚ ਈ ਤੜੀ ਬੈਠੀ ਐਂ।'  :loll:

ਹੁਣ ਤੁਸੀਂ ਆਪ ਹੀ ਦੱਸੋ ਮਾਂ ਧੀ ਦੀ ਇਹ ਗੱਲੜੀ ਧੀ ਦੇ ਸਹੁਰੇ ਟੱਬਰ 'ਚ ਕੀ ਗੁਲ ਖਿਲਾਏਗੀ। ਸੱਸ ਝੱਟ ਆਪਣਾ ਬਾਣ ਛੱਡਦੀ ਹੈ, 'ਕੁੜੀਏ, ਤੇਰੀ ਮਾਂ ਨੂੰ ਆਪਣੇ ਘਰ ਕੋਈ ਕੰਮ ਨੀਂ। ਸਾਰਾ ਦਿਨ ਮੋਬੈਲ ਨੂੰ ਈ ਚਿੰਬੜੀ ਰਹਿੰਦੀ ਐ। ਕਦੇ ਸਾਹ ਵੀ ਲੈਂਦੀ ਐ ਕਿ ਨਹੀਂ? ਉਹਨੂੰ ਕਹਿ ਦੀਂ ਧੀ ਨੂੰ ਵਸਣ ਦੇਵੇ। ਐਵੇਂ ਫੋਨ ਦੀ ਈ ਜਾਨ ਨਾ ਕੱਢਦੀ ਰਵ੍ਹੇ ਹਰ ਵੇਲੇ।'

ਮਾਤਾ-ਸ੍ਰੀ ਦਾ ਪ੍ਰਤੀਕਰਮ ਝੱਟ ਆ ਪਹੁੰਚਦਾ ਹੈ, 'ਉਸ ਰੰਡੀ ਨੂੰ ਦੱਸਦੀਂ ਅਸੀਂ ਕੁੜੀ ਉਨ੍ਹਾਂ ਦੇ ਘਰ ਵਿਆਹੀ ਐ, ਵੇਚੀ ਨੀਂ।' ਸਾਨੂੰ ਆਪਣੀ ਧੀ ਨੂੰ ਫੋਨ ਕਰਨੋਂ ਕਿਹੜੀ ਪ੍ਰਧਾਨ ਮੰਤਰੀ ਰੋਕ ਲੂ... ਕਮਾਲ ਹੋਗੀ... ਹੈਂਅ।' :laugh:

ਤੇ ਜਨਾਬ ਇਹ ਰਸਤਾ ਹੁਣ ਸਿੱਧਾ ਤਲਾਕ ਵੱਲ ਜਾਂਦਾ ਹੈ। ਵਸਦੇ ਰਸਦੇ ਘਰ ਉਜਾੜ ਵੱਲ ਜਾਂਦੇ ਹਨ। ਆਪਾਂ ਕੁਝ ਕਰ ਸਕਦੇ ਹਾਂ ਤਾਂ ਜ਼ਰੂਰ ਕਰੀਏ।

ਕੇ. ਐਲ.ਗਰਗ

Pages: [1] 2 3 4 5 6 ... 12