May 23, 2024, 04:54:20 AM

Show Posts

This section allows you to view all posts made by this member. Note that you can only see posts made in areas you currently have access to.


Messages - Manpreet Grewal

Pages: [1]
1
Shayari / ਜਦ ਵੀ ਫੁੱਲ, ਗੁਲਾਬੀ ਵੇਖਾਂ
« on: January 31, 2013, 03:24:35 AM »
ਜਦ ਵੀ ਫੁੱਲ, ਗੁਲਾਬੀ ਵੇਖਾਂ
ਮਨ ਨੂੰ ਹੋਏ, ਸ਼ਰਾਬੀ ਵੇਖਾਂ
ਵੱਗਦੇ ਝਰਨੇ,ਗਾਉਂਦੇ ਪੰਛੀ
ਕੁੱਦਰਤ ਲਾਏ,ਰਬਾਬੀ ਵੇਖਾਂ
ਉੱਡਣ ਆਕਾਸ਼ੀ,ਕੂੰਜਾਂ ਵੀ
ਚੀਤੇ ਸ਼ੇਰ,ਕਬਾਬੀ ਵੇਖਾਂ
ਦੌਲਤ ਪਿੱਛੇ,ਭਟਕਣ ਪਾਗਲ
ਸਿਰ ਚੇ ਕੋਈ ਖਰਾਬੀ ਵੇਖਾਂ
ਉੱਹਦੇ ਇੱਕੋ, ਝੱਟਕੇ ਨਾਲ
ਬਣਦੀ ਖਾਕ,ਨਬਾਬੀ ਵੇਖਾਂ
ਘੁੱਟ ਕਲੇਜੇ,ਲਾਵਾਂ ਮੈਂ
ਜਦ ਕਿਧਰੇ ਪੰਜਾਬੀ ਵੇਖਾਂ
ਰੱਬ ਦਾ ਨਾਮ,ਧਿਆਵਣ ਦੀ
ਗਰੇਵਾਲ ਦੇ ਹੱਥ ਚਾਬੀ ਵੇਖਾਂ
[/b]

2
Shayari / " ਰੰਗ ਬਦਲ ਗਏ "
« on: January 18, 2013, 12:17:02 AM »
ਇਸ ਦੁਨੀਆਂ ਦੇ ਰੰਗ ਬਦਲ ਗਏ |
ਮਿੱਤਰਤਾ ਦੇ ਢੰਗ ਬਦਲ ਗਏ |

ਖੇਡਣ ਅੱਜ ਕਰੋੜਾਂ ਵਿਚ ਉਹ ,
ਕੱਲ ਤੱਕ ਸੀ ਜੋ ਨੰਗ ਬਦਲ ਗਏ |

ਫੋਨਾਂ ਉੱਤੇ ਕਰਨ ਆਸ਼ਕੀ ,
ਇਸ਼ਕੇ ਦੇ ਸਭ ਢੰਗ ਬਦਲ ਗਏ |

ਹੀਰਾਂ , ਰਾਂਝੇ ਬਦਲੇ ਸਾਰੇ ,
ਤਖਤ ਹਜ਼ਾਰਾ ,ਝੰਗ ਬਦਲ ਗਏ |

ਦਿਲ ਦਰਿਆ ਕਹਾਉਂਦੇ ਸੀ ਜੋ ,
ਕਰ ਨਜ਼ਰਿਆ ਤੰਗ ਬਦਲ ਗਏ |

ਨਸ਼ਿਆਂ ਖਾ ਲਈ ਚੜੀ ਜਵਾਨੀ ,
ਘੀਲੇ ਵਿਚ , ਕੁਰੰਗ ਬਦਲ ਗਏ |

ਨਵੀਆਂ ਗੁਡੀਆਂ , ਨਵੇਂ ਪਟੋਲੇ ,
ਦੋਰਾਨ ਅਤੇ ਪਤੰਗ ਬਦਲ ਗਏ |

ਧੀ ਦੀ ਤੇ ਪੁੱਤਰ ਮੰਗੇ ,
ਪੁੱਤ ਮਾਰਕੇ ਡੰਗ ਬਦਲ ਗਏ |

ਯਾਰਾਂ ਖੂਬ ਨਿਭਾਈ ਯਾਰੀ ,
ਮੋਹ ਵਿਚ ਰੰਗੇ ਰੰਗ ਬਦਲ ਗਏ |

ਇੱਕ ਨਾ ਬਦਲਿਆ ਯਾਰ "Grewal"
ਸਾਧ ,ਫਕੀਰ,ਮਲੰਗ,ਬਦਲ ਗਏ |
[/b]

3
Shayari / ਦਿਲ ਖੁੱਲਾ ਤੇ ..
« on: December 29, 2012, 03:32:40 AM »
ਦਿਲ ਖੁੱਲਾ ਤੇ ਦਾਇਰਾ ਵਿਸ਼ਾਲ ਹੋਵੇ |
ਸੋਚ ਮਾੜੀ ਜੀ ਦਾ ਜੰਜਾਲ ਹੋਵੇ |

ਜਦ ਵੀ ਉਸ ਤੋਂ ਜਵਾਬ ਮੰਗਦਾ ਹਾਂ,
ਉਹਦੀ ਤਕਣੀ ਚੋਂ ਮੈਨੂੰ ਸਵਾਲ ਹੋਵੇ |

ਉਹਨੂੰ ਦੇਖਾਂ ਤਾਂ ਹੋਵੇ ਫਖਰ ਮੈਨੂੰ ,
ਜੇ ਨਾ ਦਿਸੇ ਡਾਹਡਾ ਮਲਾਲ ਹੋਵੇ |

ਉਹਨੂੰ ਮਿਲਦੀ ਖੁਸ਼ੀ ਜੇ ਕਤਲ ਕਰਕੇ ,
ਦਿਲ ਚਾਹੇ ਉਹਦੇ ਹਥੋਂ ਹਲਾਲ ਹੋਵੇ |

ਰੁਖਸਾਰਾਂ ਤੋਂ ਹਟੇ ਜਦ ਜੁਲ੍ਫ਼ "Grewal"
ਸਹੁੰ ਰੱਬ ਦੀ ਫਿਰ ਤਾਂ ਕਮਾਲ ਹੋਵੇ |
[/b]

4
Shayari / ਹਾਂਜੀ ਏਧਾ ਹੀ ਹੁੰਦਾ ਨਾ....
« on: December 22, 2012, 04:36:22 AM »
ਹਾਂਜੀ ਏਧਾ ਹੀ ਹੁੰਦਾ ਨਾ....

5
News Khabran / Eho jehe maape rabb har dhee nu dewe
« on: December 21, 2012, 01:52:35 AM »
Eho jehe maape rabb har dhee nu dewe

7
ਜਿਸਮਾਂ ਨੂੰ ਲੋਕੀ ਪਿਆਰ ਕਰਦੇ,ਪਿਆਰ ਰੂੰਹਾਂ ਨੂੰ ਕਰਦਾ ਕੋਈ ਕੋਈ
 ਲੋਕੀ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ,ਖੁਸ਼ੀ ਕਿਸੇ ਦੀ ਜਰਦਾ ਕੋਇ ਕੋਇ
 ਪੈਸੇ ਵਾਲੇ ਦੀ ਲੋਕੀ ਕਰਨ ਪੂਜਾ,ਹਾਮੀ ਗਰੀਬ ਦੀ ਭਰਦਾ ਕੋਇ ਕੋਇ
 ਅਸੀਂ ਸਭ ਨੂੰ ਯਾਦ ਰਖਦੇ ਹਾਂ, "Grewal" ਨੂੰ ਯਾਦ ਰੱਖਦਾ ਕੋਇ ਕੋਇ .
[/i][/b]

8
Shayari / ਗੀਤ
« on: December 19, 2012, 12:41:19 AM »
ਭਾਲਦਾ ਏ ਵਫਾ ਕਿੱਥੋਂ ਸੁਣ ਦਿਲਾ ਮੇਰਿਆ ।
ਧੋਖਿਆਂ ਫਰੇਬਾਂ ਇਸ ਦੁਨੀਆਂ ਨੂੰ ਘੇਰਿਆ । ..............................

ਏਥੇ ਲੋਕੀਂ ਲੁੱਟ ਲੈਂਦੇ ਆਪਣਾ ਬਣਾ ਕੇ ।
ਦਿੰਦੇ ਨੇ ਜਖਮ ਗਹਿਰੇ ਸੀਨੇ ਨਾਲ ਲਾ ਕੇ ।
ਤਾਹੀਓ ਅਸੀਂ ਦੁਨੀਆਂ ਦੇ ਵਲੋਂ ਮੂੰਹ ਫੇਰਿਆ । .........................

ਲੁੱਟਦੇ ਨੇ ਦਿਨੇ ਚੈਨ ਨੀਦ ਫਿਰ ਰਾਤਾਂ ਨੂੰ ।
ਸਾੜਦੇ ਨੇ ਰੂਹ ਦੂਰ ਬੈਠ ਬਰਸਾਤਾਂ ਨੂੰ ।
ਇਸ ਲਈ ਸਾਨੂੰ ਹੈ ਤੁਫਾਨਾਂ ਹੁਣ ਘੇਰਿਆ । .......................

ਦੇਖ ਇੱਥੇ ਰੁੱਲ ਗਈਆਂ ਸੋਹਣੀਆਂ ਤੇ ਸੱਸੀਆਂ ।
ਬੇਲੇ ਵਿੱਚ ਹੀਰਾਂ ਕਦੇ ਖੁੱਲਕੇ ਨਾ ਹੱਸੀਆਂ।
ਕੈਦੋ ਜਿਹੇ ਲੰਙਿਆਂ ਨੇ ਰਾਂਝਾ ਸਦਾ ਘੇਰਿਆ । .......................

ਫੱਕਰਾਂ ਨੂੰ ਦੇਣ ਧੱਕੇ ਸ਼ਾਹਾਂ ਦੇ ਗੁਲਾਮ ਏ ।
ਵਿਕਣ ਈਮਾਨ ਇੱਥੇ ਗਲੀਆਂ ,ਚ ਆਮ ਏ ।
ਰੱਖੀ ਨਾ ਕੋਈ ਆਸ ਤੂੰ ਸ਼ੁਦਾਈ ਦਿਲਾ ਮੇਰਿਆ । ............................
[/b]

10
Fun Time / ਭੂੰਡਾਂ ਤੋਂ ਬਚ ਕੇ ਬਈ,
« on: December 18, 2012, 07:10:18 AM »
ਭੂੰਡਾਂ ਤੋਂ ਬਚ ਕੇ ਬਈ,, :D :P

ਕੀਹਦਾ ਕੀਹਦਾ ਇਹ ਹਾਲ ਹੋਇਆ ?
[/b]

11
ਅੱਗੇ ਲੰਘ ਜਾ ਸੰਦੂਰੀ ਪੱਗ ਵਾਲਿਆ ਮੈਂ ਪਿਛੇ ਪਿਛੇ ਆਵਾ ਮੇਹ੍ਲਦੀ_
[/b]

12
ਗੁਜਰੇ ਜਮਾਨੇ ਦੀ
ਕਹਾਣੀ ਯਾਦ ਆ ਗਈ,
ਕਿੰਝ ਧੁੱਪ ਵਿਚ ਫੱਟੀ
ਸੁਕਾਣੀ ਯਾਦ ਆ ਗਈ,

ਨਵੀਂ ਜਦੋਂ ਲਿਆਉਣੀ
ਲੇਪ ਗੋਹੇ ਦੀ ਲਾਉਣੀ
ਕਹਿੰਦੇ ਆਉਂਦੀ ਤੇੜ੍ਹ ਨਾ,
ਫਿਰ ਗਾਚਣੀ ਲਗਾ ਕੇ
ਕਹਿਣਾ ਧੁੱਪ ਵਿਚ ਪਾ ਕੇ
ਕੋਈ ਦਿਓ ਛੇੜ ਨਾ,

ਇੱਕ ਮਾਸਟਰ ਦੇ ਡਰੋਂ
ਕੁੱਟ ਪਵੇ ਨਾ ਘਰੋਂ
ਕਾਹਲੀ ਚ ਸੁਕਾਉਂਦੇ ਸੀ,
ਇਹਨੂੰ ਹਥ ਚ ਘੁਮਾ ਕੇ
ਨਾਲੇ ਧੁੱਪ ਚ ਸੁਕਾ ਕੇ
ਉਚੀ ਗਾਣੇ ਗਾਉਂਦੇ ਸੀ,

ਚੱਕ ਕਲਮ ਦਵਾਤ
ਦਿਨ ਹੋਵੇ ਜਾਂ ਰਾਤ
ਸੋਹਣਾ ਸੋਹਣਾ ਲਿਖਣਾ,
ਸੀ ਹੁੰਦਾ ਮਨ ਵਿਚ ਡਰ
ਗਲਤੀ ਬੈਠੇ ਜੇ ਕਰ
ਇਸੇ ਨਾਲ ਲੱਕ ਸਿਕ੍ਣਾ,

ਫੋਟੋ "ਰਵੀ" ਦੀ ਤੱਕ
"ਰਾਏ" ਦੀ ਭਰ ਆਈ ਅੱਖ
ਇਹਦੇ ਸੰਗ ਮੌਜ ਜਿਹੀ
ਮਾਣੀ ਯਾਦ ਆ ਗਈ,
ਗੁਜਰੇ ਜਮਾਨੇ ਦੀ
ਕਹਾਣੀ ਯਾਦ ਆ ਗਈ,
ਕਿੰਝ ਧੁੱਪ ਵਿਚ ਫੱਟੀ
ਸੁਕਾਣੀ ਯਾਦ ਆ ਗਈ..............
[/b]

13
ਆਥਣ ( ਸੰਝ ) = ਸ਼ਾਮ
ਜੁਮਾ = ਸ਼ੁਕਰਵਾਰ
ਰੜਕਾ = ਝਾੜੂ
ਪਤੌੜ = ਪਕੌੜੇ
ਮੋਗਰੀ = ਥਾਪੀ
ਤਗਾਰੀ = ਤਸਲਾ
ਆਦਾ = ਅਦਰਕ
ਕੱਕੜੀ = ਤਰ
ਹਦਵਾਣਾ = ਤਰਬੂਜ
ਝਾਕਣਾ = ਦੇਖਣਾ
ਟੱਬਰ = ਪਰਿਵਾਰ
ਲਾਂਭੇ ( ਲਾਂਭ ) ਨੂੰ ਜਾਣਾ = ਦੂਜੀ ਥਾਂ ਜਾਣਾ
ਲੇਰ ਮਾਰਨੀ = ਲੰਬੀ ਚੀਂਕ ਮਾਰਨੀ
ਤੌੜਾ = ਘੜਾ
ਦਵਾਦਵ = ਛੇਤੀ ਛੇਤੀ
ਬਤਾਊਂ = ਬੈਗਣ
ਬੁੱਗੀ - ਚੁੰਮੀ
ਨਿੱਛ = ਛਿੱਕ
ਕੱਖ = ਘਾਹ
ਲੀੜੇ = ਕੱਪੜੇ
.
ਕਈ ਸੱਜਣਾ ਨੂੰ ਹੋਰ ਵੀ ਸ਼ਬਦ ਚੇਤੇ ਹੋਣਗੇ ,,,
[/b] :thinking:

14
Shayari / ਯਾਦਾਂ P!Nd ਦੀਆਂ
« on: December 17, 2012, 06:37:45 AM »
ਇੱਕ ਫੋਟੋ ਨੇ ਬੜਾ ਰਵਾਇਆ,,ਕੱਚੇ ਘਰ ਦਾ ਚੇਤਾ ਆਇਆ…….
ਬਾਪੂ ਖੇਤਾਂ ਵਿੱਚ ਖਲੋਤਾ……..ਮੱਕੀ ਗੋਡ ਰਿਹਾ ਏ ਛੋਟਾ….
……ਉਹੀ ਚਰੀ ਤੇ ਉਹੀ ਟੋਕਾ,ਉਹੀ ਮੱਝੀਆਂ ਗਾਈਆਂ ਨੇ..।
ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ~¤
[/b]

15
Shayari / ਨਿੱਕੇ ਹੁੰਦਿਆਂ ਦੀ ਗੱਲ
« on: December 17, 2012, 06:26:49 AM »
ਨਿੱਕੇ ਹੁੰਦਿਆਂ ਦੀ ਗੱਲ
ਸੁਣੋ .......... "ਮੇਰਾ ਸ਼ੇਰ ਪੁੱਤ"
ਕਹਿ ਕਹਿ ਤੜਕੇ ਬੇਬੇ
ਉਠਾਉਦੀ ਸੀ, ਫੇਰ ਘੇਸਲ
ਮਾਰ ਸੌਂ ਜਾਂਦੇ ਸੀ, ਉਦੋਂ
ਸਾਲੀ ਨੀਂਦ ਵੀ ਬਾਹਲੀ ਆਉਦੀਂ ਸੀ, ਹੱਥ
ਗਿਲਾ ਕਰਕੇ ਬੇਬੇ ਮੂੰਹ ਤੇ
ਪੋਚਾ ਜਾ ਲਾਉਦੀਂ ਸੀ,
ਕੌਲੀ 'ਚ ਚਾਹ ਠਾਰਕੇ ਫਿਰ
ਮੂੰਹ ਨੂੰ ਲਾਉਦੀਂ ਸੀ ਧੱਕੇ ਨਾਲ
ਨਵਾ ਕੇ ਬੇਬੇ ਲੀੜੇ ਪਾਉਦੀਂ ਸੀ, ਫਿਰ ਅੱਧੇ ਪਿੰਡ
'ਚ ਲੇਰ ਸੁਣਦੀ ਸੀ , ਜਦੋਂ
ਤੋਤੀ ਜਿੱਪ 'ਚ
ਆਉਦੀਂ ਸੀ...... ਰੁਮਾਲ
ਦਾ ਬਣਾਕੇ ਫੁੱਲ ਜੂੜੇ ਤੇ
ਪਾਉਦੀਂ ਸੀ, ਝੋਲੇ 'ਚ ਪਾਕੇ ਕੈਦੇ , ਮੈਨੂੰ ਚਾਚੇ ਨਾਲ ਸਕੂਲ
ਘਲਾਉਦੀਂ ਸੀ,
ਸੋਹਣੀ ਸਾਡੀ ਮੈਡਮ ਹੱਥ
ਫੜ੍ਹਕੇ ਮੇਰਾ , ਮੈਥੋਂ "ੳ, ਅ"
ਲਿਖਾਉਦੀਂ ਸੀ, ਦੂਣੀ ਦੇ
ਪਹਾੜੇ ਪਿੱਛੇ ਮਾਸਟਰ ਕੁੱਟਦੇ ਸੀ, ਰੋ-ਰੋ ਕੇ ਫਿਰ ਨਾਸਾਂ 'ਚੋਂ
ਬੁਲਬੁਲੇ ਜੇ ਫੁੱਟਦੇ ਸੀ, ਅਗਲੇ
ਦਿਨ ਫਿਰ ਢਿੱਡ ਦੁਖਦੇ
ਦਾ ਸੀ ਬਹਾਨਾ ਬਣਾਈਦਾ,
ਬੰਕ ਮਾਰ ਸਕੂਲੋਂ ਚੋਰੀ 'ਮਰੂਦ
ਤੋੜਨ ਜਾਈਦਾ ਬਸ ਜੌਗਿੰਦਰ (ਖੌਡੇ) ਮਾਸਟਰ ਤੋਂ ਮੈਨੂੰ ਡਰ
ਜਾ ਲੱਗਦਾ ਸੀ, ਹੋਰ ਕਿਸੇ ਦੇ
ਨੀਂ ਸੀ ਆਪਾਂ ਹੱਥ ਆਈਦਾ..
[/b]

16
Shayari / Re: ਠੰਡ ਤੇ ਬੇਜ਼ਤੀ ,,, reply kro!!!
« on: December 17, 2012, 03:39:39 AM »
ਸਹੀ ਆ  :wait:

17
Shayari / --> ਰਿਸ਼ਤੇ <--
« on: December 13, 2012, 07:09:58 AM »
--> ਰਿਸ਼ਤੇ <--
ਘਰਾਂ ਜਾਂ ਦਰਾਂ ਦੇ ਨਹੀਂ ,
ਜੜ੍ਹਾਂ ਦੇ ਹੁੰਦੇ ਨੇ l
ਛੱਤਾਂ ਜਾਂ ਕੰਧਾਂ ਦੇ ਨਹੀਂ
ਸੰਬੰਧਾਂ ਦੇ ਹੁੰਦੇ ਨੇ l
ਸਾਕ ਜਾਂ ਸਕੀਰੀ ਦੇ ਨਹੀਂ
ਫ਼ਕੀਰੀ ਦੇ ਹੁੰਦੇ ਨੇ l
ਨਾਵਾਂ ਜਾਂ ਥਾਵਾਂ ਦੇ ਨਹੀਂ
ਚਾਵਾਂ ਦੇ ਹੁੰਦੇ ਨੇ l
ਖ਼ੂਨ ਜਾਂ ਜਨੂੰਨ ਦੇ ਨਹੀਂ
ਸਕੂਨ ਦੇ ਹੁੰਦੇ ਨੇ l
ਨੌਂਹ ਜਾਂ ਮਾਸ ਦੇ ਨਹੀਂ
ਵਿਸ਼ਵਾਸ ਦੇ ਹੁੰਦੇ ਨੇ l
ਰਿਸ਼ਤੇ ... ਯਾਰ ਜਾਂ ਸੰਸਾਰ ਦੇ ਨਹੀਂ
ਮਾਂ-ਪਿਓ, ਭੈਣ ਤੇ ਭਰਾ ਦੇ ਪਿਆਰ ਦੇ ਹੁੰਦੇ ਨੇ l.....
[/b]

18
ਮਾਖਿਓਂ ਮਿਠੇ ਬੋਲ ਨੇ ਉਸ ਅੱਗ ਦੇ
ਜੀਹਨੇ ਹੋਸ਼ ਉਡਾ ਦਿਤੇ ਇਸ ਜਗ ਦੇ

ਸੁਬਾ ਸ਼ਾਮੀ ਖਾਣ ਦਾ ਹੀ ਕਮ ਸੀ
ਪੇਟ ਕਲਾ ਲਗਿਆ ਸੀ ਵਗ ਦੇ

ਇੱਕ ਦੂਜੇ ਨੂੰ ਲੁਟ ਕੇ ਖੁਸ਼ ਹੋਵਦੇ
ਸੋਹਰੇ ਏਥੇ ਹੀ ਨੇ ਸੱਜਣ ਠੱਗ ਦੇ

ਸ਼ਬਦ ਆਪਣੇ ਅਰਥਾਂ ਨੂੰ ਚਰ ਗਏ
ਰਿਹਾ ਨਾ ਮਹਾਤਮਾ ਕੋਈ ਜਗ ਤੇ
[/b]

19
Love Pyar / ਪਿਆਰ
« on: December 02, 2012, 06:48:30 AM »
ਪਿਆਰ ਬਣ ਗਿਆ ਅੱਜਕੱਲ,ਲੋਕੋ ਕਰਜ਼ ਜਿਹਾ
ਮੂੰਹ ਮੁਲਾਹਜਾ ਰੱਖਣ ਦੇ ਲਈ ,ਫ਼ਰਜ਼ ਜਿਹਾ
ਲੱਭਿਆਂ ਵੀ ਨਾ ਲੱਭੇ, ਸੱਚਾ ਪਿਆਰ ਕਿਤੇ
ਐਵੀਂ ਵਿਚ ਕਿਤਾਬੀਂ ਲੱਗੇ ਦਰਜ਼ ਜਿਹਾ
ਦੌਲਤ ਪਿੱਛੇ ਇਧਰ ਉਧਰ,ਭਟਕ ਰਿਹੈ
ਰੋਗ ਲੁਆਈ ਫਿਰੇ,ਬੇਨਾਮੀ ਮਰਜ਼ ਜਿਹਾ
ਆਪਣੇ ਨੂੰ ਹੀ ਆਪਣਾ ,ਅੱਜਕੱਲ ਮਾਰ ਰਿਹਾ
ਅਕਲ ਦਾ ਅੰਨਾ ਬੰਦਾ ਹੈ ,ਖੁੱਦਗਰਜ਼ ਜਿਹਾ
ਆਸ,ਤ੍ਰਿਸ਼ਨਾ,ਲੋਭ ਦੇ ਕੁੱਤੇ ਪਾਲ ਰਿਹਾ
ਜੀਵਨ ਬਣਿਆਂ,ਰੋਦੀਂ ਕੋਈ ਤਰਜ਼ ਜਿਹਾ
ਛੱਡ ਖੁਸ਼ਾਮਦ ਕਰਨੀ,ਦੋਲਤਮੰਦਾਂ ਦੀ
ਕਿਉਂ ਬਨਾਵੇਂ ਪਲ ਪਲ ,ਝੂਠੀ ਅਰਜ਼ ਜਿਹਾ
ਫੱਕਰਾਂ ਵਾਲੀ ਜਿੰਦਗੀ ਤੱਕ ਕੇ, ਗਰੇਵਾਲ ਦੀ
ਮੂੰਹ ਵਿੱਚ ਉਗਲਾਂ ਪਾ ਕੇ ,ਕਿਉਂ ਅਸਚਰਜ਼ ਜਿਹਾ
[/b]  :lost:

20
Shayari / ਮੁਹੱਬਤ ਦਾ ਕਰਜ਼ਾ
« on: December 02, 2012, 06:34:51 AM »
ਮੁਹੱਬਤ ਦਾ ਕਰਜ਼ਾ ਅਦਾ ਕਰਦੇ ਰਹਿਣਾ,
ਹਮੇਸ਼ਾ ਮਿਲਣ ਦੀ ਦੁਆ ਕਰਦੇ ਰਹਿਣਾ,
ਬੁਰਾ ਲੱਖ ਸੋਚੇ ਤੇਰਾ ਭਾਵੇਂ ਦੁਨੀਆ,
ਭਲਾ ਕਰਨ ਵਾਲੇ ! ਭਲਾ ਕਰਦੇ ਰਹਿਣਾ,
ਹਮੇਸ਼ਾ ਹੀ ਬੇਚੈਨ ਰਹਿੰਦੇ ਨੇ ਖੁਦ ਵੀ,
ਹੈ ਜਿਹਨਾਂ ਦੀ ਆਦਤ ਬੁਰਾ ਕਰਦੇ ਰਹਿਣਾ,
ਖੁਦਾ ਬਖਸ਼ਦਾ ਹੈ ਗੁਨਾਹ ਇਹ ਤਾਂ ਮੰਨਿਆਂ,
ਮੁਨਾਸਿਬ ਨਹੀਂ ਹੈ ਖਤਾ ਕਰਦੇ ਰਹਿਣਾ,
ਮੈਂ ਕੀ ਸਾਂ ਤੁਹਾਡੇ ਲਈ ਮੇਰੇ ਯਾਰੋ,
ਮੇਰੇ ਬਾਅਦ ਇਹ ਫੈਸਲਾ ਕਰਦੇ ਰਹਿਣਾ,
ਜਿਊਂਦਾ ਹੈ ਜਾਂ ਮਰ ਗਿਆ ਦਰਦ ਮੇਰੇ ਦਿਲ ਦਾ,
ਮੇਰੇ ਦੋਸਤੋ ਬਸ ਇਹ ਪਤਾ ਕਰਦੇ ਰਹਿਣਾ......
[/b]

Pages: [1]