1
December 21, 2024, 11:05:19 AM
This section allows you to view all posts made by this member. Note that you can only see posts made in areas you currently have access to. 3
Maan-Sanmaan/Respect+ / Chita Te Kala Novel Latest Review« on: September 14, 2022, 07:03:31 PM »
Latest Book Review
https://www.sikhawareness.com/topic/21720-chita-te-kala-book-review/ 7
Lok Virsa Pehchaan / New Book Release: Chita Te Kala Novel« on: April 11, 2022, 04:37:19 PM »
ਨਾਵਲ- ਚਿੱਟਾ ਤੇ ਕਾਲ਼ਾ Limited copies Please order from Gurpreet Singh PUBLISHER: AVIS PUBLICATIONS SCO-9, First Floor, VIP Shopping Complex, VIP Road, Zirakpur, SAS Nagar 140603 Telephone: 98732 37223 Email: avispublications@gmail.com DELHI OFFICE 12-B, Pleasure Garden Market, Chandni Chowk, Delhi 110006 Telephone: 86998 44844 & 98732 37223 Release date 15th April 2022, ISBN 978-93-86837-64-6
https://www.sikhawareness.com/topic/21238-chita-te-kala-release-date-and-details/ 8
Lok Virsa Pehchaan / Roop Dhillon | British Punjabi Writer | Panjabi Art Tv« on: August 09, 2018, 03:13:37 PM »9
Lok Virsa Pehchaan / Punjabi Novel Book Review« on: May 18, 2018, 07:14:47 PM »
http://nannuneel.blogspot.co.uk/2015/09/blog-post_19.html
Book Review Link Vekho 10
Lok Virsa Pehchaan / ਮੁੰਨਾ ਕੋਹ ਲਹੌਰ ਅਫ਼ਜ਼ਲ ਅਹਿਸਨ ਰੰਧਾਵਾ« on: April 19, 2018, 06:21:08 PM »
ਸਾਧ ਪਕੌੜੇ ਵੇਚ ਕੇ ਆਪਣੇ ਆਪ ਵਿੱਚ ਜੰਨਤ ਦੀਆਂ ਮੌਜਾਂ ਮਾਣਦਾ ਤੇ ਚੋਰ ਚੋਰੀ ਕਰਕੇ ਆਪਣੇ ਬਾਲ ਬੱਚੇ ਨਾਲ ਬੁੱਲੇ ਲੁਟਦਾ। ਤੇ ਇੰਝ ਸਾਧ ਆਪਣੇ ਹਾਲ ਵਿਚ ਮਸਤ, ਚੋਰ ਆਪਣੇ ਮਾਲ ਵਿਚ ਮਸਤ ਤੇ ਵੇਲਾ ਆਪਣੀ ਚਾਲ ਵਿਚ ਮਸਤ ਸੀ…।
"ਕਹਾਣੀ ਦਾ ਮੁੱਢ ਈ ਬੇਢੰਗਾ ਏ!" ਦਾਰੀ ਜੁਲਾਹਾ ਬੋਲ ਪਿਆ, ਅਗਾਂਹ ਕਹਾਣੀ ਕੀ ਹੋਣੀ ਏ?" ਕਹਾਣੀ ਸੁਣਾਉਂਦਾ ਬਾਬਾ ਭੋਜ ਵਿਚੋਂ ਟੋਕੇ ਜਾਣ ਤੇ ਭੁੜਕ ਡੰਡਿਓਂ ਪਾਰ ਹੋਇਆ। ਦਾਰੀ ਨੂੰ ਝਈ ਲੈ ਕੇ ਪਿਆ: "ਅਗਾਂਹ ਤੇ ਤੇਰੀ ਮਾਂ ਨੇ ਜੋ ਹੋਣਾ ਸੋ ਹੋਣਾ ਏਂ, ਪਹਿਲਾਂ ਤੂੰ ਇਹ ਦੱਸ! ਕਹਾਣੀ ਦਾ ਮੁੱਢ ਕਿਵੇਂ ਬੇਢੰਗਾ ਏ?" ਦਾਰੀ ਨੇ ਬਾਬੇ ਦੀ ਗੱਲ ਦਾ ਬੁਰਾ ਨਾ ਮੰਨਿਆਂ। ਹੱਸ ਕੇ ਕਹਿਣ ਲੱਗਾ, "ਤੂੰ ਤੇ ਆਖਦਾ ਹੁੰਦਾ ਏਂ ਪਈ ਚੋਰਾਂ ਦੇ ਘਰ ਕਦੇ ਦੀਵਾ ਹੀ ਨਹੀਂ ਹੁੰਦਾ। ਹੁਣ ਆਪ ਹੀ ਦਸਦਾ ਏਂ ਪਈ ਚੋਰ ਆਪਣੇ ਬਾਲ ਬੱਚੇ ਨਾਲ ਬੁਲ੍ਹੇ ਲੁਟਦਾ ਹੁੰਦਾ ਸੀ ਤੇ ਨਾਲ ਸਾਧ ਪਕੌੜੇ ਵੇਚਣ ਮਗਰੋਂ ਸਾਧ ਹੀ ਰਿਹਾ?" ਕੋਲ ਬੈਠਾ ਮਾਸਟਰ ਦਾਰੀ ਦੀ ਇਮਦਾਦ ਨੂੰ ਅੱਪੜਿਆ- "ਬਾਬਾ! ਦਾਰੀ ਦੀ ਗੱਲ ਨੂੰ ਚਿੱਥ ਜਰਾ! ਉਹ ਆਖਦਾ ਏ ਕਿ ਹੱਟੀ ਵਾਲਾ ਤੇ ਚੋਰ ਜੇ ਸੱਕੇ ਭਰਾ ਨਹੀਂ ਤੇ ਤਾਏ ਚਾਚੇ ਦੇ ਪੁੱਤਰ ਭਰਾ ਤੇ ਜ਼ਰੂਰ ਹੁੰਦੇ ਨੇ… ਇਕ ਨੇ ਗਾਹਕ ਨੂੰ ਲੁੱਟਣਾ, ਇਕ ਨੇ ਸਾਕ ਨੂੰ…।" ਭਾਬੇ ਭੋਜ, ਮਾਸਟਰ ਦੀ ਸੁਣੀ, ਅਣਸੁਣੀ ਕਰਦਿਆਂ ਕਿਹਾ, "ਦੀਵਾ ਨਹੀਂ ਬਲਦਾ ਕਦੇ ਤੇਰੇ ਜਹੇ ਰੱਬ ਦੇ ਮਾਰੇ ਚੋਰ ਦੇ ਘਰ, ਜਿਨ੍ਹੇ ਸਵੇਰੇ ਉਠ ਕੇ ਮਸੀਤੇ ਜਾ ਕੇ ਨਹਾਵਣ ਤੋਂ ਪਹਿਲੋਂ ਮਸੀਤ ਦਾ ਤੇਲ ਚੋਰੀ ਕਰਕੇ ਮਲਣਾ ਹੁੰਦਾ ਏ…।" ਬਾਬੇ ਦੀ ਗੱਲ ਅਜੇ ਵਿਚ ਈ ਸੀ, ਦਾਰੀ ਹੱਸ ਕੇ ਕਹਿਣ ਲੱਗਾ, "ਰੋਜ਼ ਸਵੇਰੇ ਮੂੰਹ ਹਨੇਰੇ ਖੂਹੀ 'ਚੋਂ ਸੌ ਬੋਕਾ ਕੱਢ ਕੇ ਸਕਾਵੇ ਤੋਂ ਟੂਟੀਆਂ ਭਰਨਾ ਆਂ ਮਸੀਤ ਦੀਆਂ। ਜੇ ਕਦੇ ਕਿਸੇ ਨਮਾਜ਼ੀ ਸਵੇਰੇ ਇਕ ਬੋਕਾ ਵੀ ਕੱਢਿਆ ਹੋਵੇ ਤਾਂ ਮੈਂ ਝੂਠਾ। ਥੇ ਜੇ ਕਦੇ ਮੈਂ ਕੁੱਜੇ 'ਚੋਂ ਤੇਲ ਦਾ ਚੋਆ ਲੈ ਲੈਨਾ ਆਂ ਤੇ ਗੁਨਾਹ ਕੀ ਹੋਇਆ? ਅੱਲ੍ਹਾ ਦੇ ਘਰੋਂ ਨਾ ਲਵਾਂ ਤੇ ਹੋਰ ਕਿੱਥੋਂ ਲਵਾਂ?" ਦਾਰੀ ਦੀ ਗੱਲ ਦੇ 'ਹੋਰ ਕਿਥੋਂ ਲਵਾਂ' ਵਾਲੇ ਟੋਟੇ ਤੇ ਬਾਬੇ ਦਾ ਹਾਸਾ ਨਿਕਲ ਗਿਆ, ਬੋਲਿਆ, "ਪੁੱਤਰਾ! ਜੇ ਕਦੇ ਤੈਨੂੰ ਸਵੇਰੇ ਉਠ ਕੇ ਤੇਲ ਮਲ ਕੇ ਨਹਾਵਣ ਦੀ ਆਦਤ ਨਾ ਹੋਵੇ ਤੂੰ ਕਦੇ ਮਸੀਤ ਵਲ ਮੂੰਹ ਵੀ ਨਾ ਕਰੇਂ। ਜਾ ਕੇ ਰੋਜ਼ ਤੇਲ ਮਲਨਾ ਏਂ। ਮਗਰੋਂ ਸਰੀਰ ਖੋਲ੍ਹਣ ਲਈ ਦਸ- ਵੀਹ ਬੋਕੇ ਕੱਢ ਕੇ ਸਕਾਵੇ ਭਰ ਕੇ ਨਹਾ ਵੀ ਤਾਂ ਆਪ ਈ ਆਉਨਾ ਏਂ ਨਾ?" ਤੈਨੂੰ ਕਦੇ ਨਮਾਜ਼ ਪੜ੍ਹਨ ਦੀ ਤੌਫ਼ੀਕ ਨਹੀਂ ਹੋਈ। ਪਰ ਮੇਰੀ ਗੱਲ ਯਾਦ ਰੱਖੀਂ, ਅੱਲ੍ਹਾ ਦੇ ਘਰ ਚੋਰੀ ਕਰਨਾ ਏਂ… ਕੋਹੜਾ ਹੋ ਕੇ ਮਰੇਂਗਾ। ਕੀੜੇ ਖਾਣਗੇ ਏਸ ਸਰੀਰ ਨੂੰ।" … ਖੌਰੇ ਕੋਹੜੇ ਹੋਣ ਜਾਂ ਸਰੀਰ ਨੂੰ ਕੀੜਿਆਂ ਦੇ ਖਾਣ ਦੇ ਡਰ ਤੋਂ ਦਾਰੀ ਕੰਬ ਗਿਆ। ਸਫ਼ਾਈ ਦੇਂਦਿਆਂ ਕਹਿਣ ਲੱਗਾ, "ਸਹੁੰ ਬੇਬੇ ਦੀ! ਹੁਣ ਤਾਂ ਮੈਂ ਇਹ ਕੰਮ ਕਦੇ ਨਹੀਂ ਕੀਤਾ। ਅਜੇ ਪਿਛਲੀ ਜੁੰਮੇਰਾਤ ਨੂੰ ਤੇ ਮੈਂ ਸਵਾ ਰੁਪਏ ਦਾ ਤੇਲ ਮਸੀਤੇ ਪਾਇਆ ਏ।" "ਹੁਣ ਤੂੰ ਮਸੀਤੋਂ ਤੇਲ ਚੋਰੀ ਕਰਕੇ ਨਹੀਂ ਮਲਦਾ… ਹੁਣ ਤੇ ਤੂੰ ਬੱਸ ਪੱਠੇ ਵੱਢਨਾਂ ਏਂ ਚੋਰੀ!" ਬਾਬੇ ਭੋਜ ਖੌਰੇ ਦਾਰੀ ਦੀ ਪਹਿਲੀ ਸਫ਼ਾਈ ਮੰਨ ਲਈ ਸੀ। ਦਾਰੀ ਆਪਣੀ ਵਾਹੀ, "ਲੈ ਭਲਾ ਬਾਬਾ! ਪੱਠੇ ਮੈਂ ਕਿਨੇ ਕੁ ਵੱਢਨਾਂ ਆਂ? ਇਕ ਬਕਰੀ ਜਿੱਡੀ ਗਾਂ ਏ ਤੇ ਇਕ ਬਿੱਲੀ ਜਿੱਡੀ ਵੱਛੀ। ਨਾਲੇ ਪੱਠੇ ਮੈਂ ਕਿਹੜੇ ਰੋਜ਼ ਵੱਢਨਾਂ ਆਂ? ਇਕ ਅੱਧਾ ਡੰਗ ਤੇ ਮੈਂ ਘਾਹ ਖੋਤਰ ਕੇ ਪਾ ਲੈਨਾ ਤੇ ਵਿਚੋਂ ਇਕ ਅੱਧਾ ਡੰਗ ਪੱਠੇ ਵਢ ਲਿਆਉਨਾ, ਉਹ ਵੀ ਉਸ ਸੂਮ ਜੱਟ ਦੇ, ਜਿਹੜਾ ਮੰਗਿਆਂ ਨਹੀਂ ਦੇਂਦਾ। ਸਵੇਰੇ ਜੱਟ ਨੂੰ ਵੀ ਪਤਾ ਹੁੰਦਾ ਏ ਪਈ ਦਾਰੀ ਲੈ ਗਿਆ ਪੱਠੇ ਵੱਢ ਕੇ ਰਾਤੀਂ। ਉਹ ਵੀ ਹੱਸ ਛੱਡਦਾ ਏ ਤੇ ਮੈਂ ਵੀ। ਬਾਬਾ! ਤੂੰ ਹੀ ਦੱਸ ਆਪਣੇ ਦੀਨ ਈਮਾਨ ਨਾਲ, ਜੇ ਦਾਰੀ ਆਪਣੀ ਗਾਂ ਲਈ ਏਸ ਆਪਣੇ ਪਿੰਡ ਵਿਚੋਂ ਪੱਠੇ ਨਾ ਵੱਢੇ ਤੇ ਕਿਥੋਂ ਵੱਢੇ? ਪਿੰਡ ਬਾਹਰੋਂ ਕਿਸੇ ਹੋਰ ਪਿੰਡ ਦੇ ਪੱਠੇ ਵੱਢ ਕੇ ਧੌਣ ਭਨਾ ਲਏ?" ਬਾਬੇ ਭੋਜ ਦਾ ਫੇਰ ਹਾਸਾ ਡੁੱਲ੍ਹ ਪਿਆ। ਹੱਸਦਿਆਂ ਹੱਸਦਿਆਂ ਬੋਲਿਆ, ''ਓਇ ਬੰਦਿਆ! ਤੈਨੂੰ ਸੌ ਵਾਰੀ ਆਖਿਆ ਏ ਜਦੋਂ ਕਿਤੋਂ ਨਾ ਲੱਭਣ ਤਾਂ ਸਾਡੇ ਵੱਢ ਲਿਆਇਆ ਕਰ। ਪਰ ਰਾਤਾਂ ਨੂੰ ਲੋਕਾਂ ਦੇ ਚੋਰੀ ਨਾ ਵੱਢਿਆ ਕਰ। ਐਵੇਂ ਹਰਾਮ ਮੌਤੇ ਨਾ ਮਾਰਿਆ ਜਾਵੀਂ ਕਿਤੇ। ਓਇ ਚੋਰੀ ਪੱਠੇ ਵੱਢਦਿਆਂ ਮਾਰਿਆ ਜਾਣਾ ਵੀ ਕੋਈ ਕੰਮ ਹੋਇਆ। ਧੇਲਾ ਮੁੱਲ ਨਹੀਂ ਪੈਂਦਾ ਅਜਿਹੇ ਬੰਦੇ ਦਾ।'' "ਮੈਂ ਉਹਦੇ ਪੱਠੇ ਨਹੀਂ ਵੱਢਦਾ ਕਦੇ ਵੀ, ਜਿਸ ਪੱਠਿਆਂ ਦੇ ਰੁੱਗ ਤੋਂ ਮਾਰ ਹੀ ਘੱਤਣਾ ਹੋਵੇ। ਮੈਂ ਤਾਂ ਉਹਦੇ ਵੱਢਦਾ ਆਂ ਜਿਹੜਾ ਜੇ ਉਤੋਂ ਫੜ ਵੀ ਲਵੇ ਤਾਂ ਆਪੇ ਹੀ ਪੱਚੀ ਹੋ ਜਾਵੇ।" ਦਾਰੀ ਚਹਿਕਦਿਆਂ ਗੱਲ ਟੋਰੀ, "ਸੁਣਿਆਂ ਨਹੀਓਂ ਬਾਬਾ! ਇਕ ਜਾਂਗਲੀ ਚੋਰ ਨੇ ਭੈਣ ਦਾ ਝੁੱਗਾ ਜਾ ਭੰਨਿਆਂ ਪਰ, ਸੰਨ ਤੇ ਈ ਫੜਿਆ ਗਿਆ। ਭੈਣ ਤੇ ਭਣੋਈਏ ਭਲਾ ਕੀ ਆਖਣਾ ਸੀ? ਸਗੋਂ ਰੋਟੀ ਪਾਣੀ ਖਵਾ ਕੇ ਘੱਲਿਓ ਨੇ। ਚੋਰ ਪਿਛਾਂਹ ਪਰਤ ਕੇ ਆਪਣੇ ਯਾਰਾਂ ਬੇਲੀਆਂ ਨੂੰ ਗੱਲ ਸੁਣਾਉਣ ਲੱਗਾ ਚੋਰੀ ਦੀ। ਫੜੇ ਜਾਣ ਉਤੇ ਅੱਪੜਿਆ ਤਾਂ ਦੱਸਿਓ, "ਮੈਨੂੰ ਫੜਨ ਵਾਲੇ ਵੀ ਭੈਣ ਤੇ ਭਣੋਈਆ ਆਏ"… ਬੇਲੀਆਂ ਦੇ ਇਹ ਪੁੱਛਣ ਤੇ 'ਭਈ ਫੇਰ ਕੀ ਹੋਇਆ?' ਹੱਸ ਕੇ ਆਖਣ ਲੱਗਾ, "ਹੋਣਾ ਕੀ ਸੀ? ਮੈਨੂੰ ਵੇਖ ਕੇ ਭੈਣ ਤੇ ਭਣੋਈਆ ਢੇਰ ਪੱਚੀ ਹੋਏ।" ਬਾਬਾ ਤੇ ਮਾਸਟਰ ਹੱਸ ਪਏ। ਬਾਬਾ ਭੋਜ ਪਿਆਰ ਨਾਲ ਦਾਰੀ ਨੂੰ ਕਹਿਣ ਲੱਗਾ, "ਗੱਲਾਂ ਦਾ ਖੱਟਿਆ ਖਾਨਾਂ ਏਂ।" ਉਸਤਾਦ ਖੰਘਦਾ ਤੇ ਪੈਰ ਘਸੀਟ ਘਸੀਟ ਕੇ ਟੁਰਦਾ ਮੰਡਲੀ ਵਿਚ ਆ ਰਲਿਆ। "ਆ ਉਸਤਾਦਾ!" ਬਾਬੇ ਭੋਜ ਉਸਤਾਦ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਕੇ ਪੁਛਿਆ, "ਸੁਣਾ, ਵੱਲ ਏਂ?" "ਵੱਲ ਹੁਣ ਕੀ ਹੋਣਾ ਏਂ?" ਦਸ ਕਦਮ ਟੁਰਨ ਨਾਲ, ਅਜੇ ਤੀਕ ਬੁੱਢੇ ਉਸਤਾਦ ਨੂੰ ਸਾਹ ਚੜ੍ਹਿਆ ਹੋਇਆ ਸੀ। ਨਿਢਾਲ ਜਿਹੀ 'ਵਾਜ਼ ਵਿਚ ਕਹਿਣ ਲੱਗਾ, "ਜੇ ਲੰਮੇ ਪੈ ਜਾਈਏ ਤਾਂ ਉਠ ਕੇ ਨਹੀਂ ਬੈਠਿਆ ਜਾਂਦਾ। ਜੇ ਜ਼ੋਰ ਲਾ ਲੂ ਕੇ ਉੱਠ ਵੀ ਬਹੀਏ ਤਾਂ ਪੈਰੀਂ ਨਹੀਂ ਖਲੋਤਾ ਜਾਂਦਾ। ਜੇ ਮਰ ਖਪ ਕੇ ਪੈਰੀਂ ਖਲੋ ਵੀ ਜਾਈਏ ਤਾਂ ਟੁਰਿਆ ਨਹੀਂ ਜਾਂਦਾ ਤੇ ਜਾਨ ਤੇ ਖੇਡ ਕੇ ਘਰੋਂ ਤੇਰੀ ਹਵੇਲੀ ਤਕ ਦਸ ਕਰਊਂ ਟੁਰ ਹੀ ਆਈਏ ਤੇ ਫਿਰ ਘੜੀ ਚੰਗੀ ਤੇ ਸਾਹ ਹੀ ਸਵਾਹਰਾ ਨਹੀਂ ਹੁੰਦਾ। ਲਾਹਨਤ ਆਖ ਇਸ ਬੁਢਾਪੇ ਨੂੰ।" ਉਸਤਾਦ ਦੀ ਗਿਰਿਆਜ਼ਾਰੀ 'ਤੇ ਦਾਰੀ ਢੀਠਾਂ ਵਾਂਗ ਹੱਸ ਕੇ ਕਹਿਣ ਲੱਗਾ, "ਉਸਤਾਦ, ਸਿਆਣੇ ਆਖ ਗਏ ਨੇ 'ਜਵਾਨੀ ਬੜੀ ਚੀਜ਼ ਹੈ… ਬੁਢਾਪਾ ਬੜਾ ਲਾਹਨਤੀ।" ਸਣੇ ਉਸਤਾਦ ਸਾਰੇ ਹੱਸ ਪਏ। ਭੋਜ ਤੇ ਉਸਤਾਦ ਸੱਤਰ-ਅੱਸੀ ਦੇ ਪੇਟੇ ਵਿਚ ਪੁਰਾਣੇ ਸੰਗੀ ਸਨ… ਦੋਵੇਂ ਹਾਣੀ। ਚਾਰ ਚਾਰ ਜਮਾਤਾਂ ਆਪਣੇ ਪਿੰਡ ਦੇ ਸਕੂਲ 'ਚੋਂ ਪੜ੍ਹਕੇ ਆਪਣੇ ਆਪਣੇ ਕੰਮ ਲੱਗ ਗਏ। ਭੋਜ ਵਾਹੀ-ਜੋਤੀ ਵਿਚ, ਉਸਤਾਦ ਭਾਂਡੇ ਬਣਾਉਣ ਤੇ ਖੋਤਿਆਂ 'ਤੇ ਭਾਰ ਢੋਣ ਵਿਚ… ਭੋਜ ਦੀ ਵਾਹੀ-ਜੋਤੀ ਉਹਦੇ ਪੁੱਤਰ-ਪੋਤਰਿਆਂ ਸਾਂਭ ਲਈ ਤੇ ਉਸਤਾਦ ਦੀ ਥਾਂ ਉਹਦਾ ਭਰਾ ਚੱਕ ਤੇ ਬੈਠ ਕੇ ਸਾਰਾ ਦਿਨ ਭਾਂਡੇ ਬਣਾਉਂਦਾ, ਆਵੀ ਚਾੜ੍ਹ ਕੇ ਪਕਾਉਂਦਾ ਤੇ ਪਿੰਡੋ ਪਿੰਡ ਵੇਚਦਾ ਉਹਦਾ ਭਤੀਜਾ… ਉਸਤਾਦ ਦੀ ਤਾਂ ਨਾ ਰੰਨ ਨਾ ਕੰਨ। ਪਤਾ ਨਹੀਂ ਕਿਉਂ ਸਾਰੀ ਉਮਰ ਉਹਨੂੰ ਕਿਧਰੋਂ ਰੰਨ ਦਾ ਅਜਿਹਾ ਟੋਟਾ ਨਾ ਲੱਭਾ, ਜਿਹਨੂੰ ਘਰ ਵਾਲੀ ਆਖਦੇ ਨੇ। ਤੇ ਪਤਾ ਨਹੀਂ ਉਸਤਾਦ ਨੂੰ ਏਸ ਬਦਨਸੀਬੀ ਪਾਰੋਂ ਹੀ ਸਾਰੇ ਪਿੰਡ ਵਾਲੇ ਕਿਉਂ ਉਸਤਾਦ ਆਖਦੇ! ਇਹਨਾਂ ਦੇ ਬਾਬਿਆਂ ਦੇ ਦੋ ਹੋਰ ਯਾਰ ਸਨ। ਇਕ ਅੱਧਖੜ ਉਮਰ ਦਾ ਸਯਦ ਮਾਸਟਰ ਤੇ ਇਕ ਜਵਾਨ ਉਮਰ ਦਾ ਦਾਰੀ ਜੁਲਾਹਾ। ਉਦਣ ਵੀ ਉਹ ਚਾਰੇ ਈ ਰੋਜ਼ ਵਾਂਙ ਬਾਬੇ ਭੋਜ ਦੀ ਹਵੇਲੀ ਵਿਚ ਬੈਠ ਕੇ ਰਾਤੀਂ ਏਧਰ ਉਧਰ ਦੀਆਂ ਗੱਲਾਂ ਮਾਰ ਰਹੇ ਸਨ। "ਬਾਬਾ ਅਗਾਂਹ ਟੁਰ ਹੁਣ!" ਦਾਰੀ ਬਾਬੇ ਨੂੰ ਆਖਿਆ। "ਬੜਾ ਟੁਰੇ ਆਂ ਆਪਣੀ ਉਮਰ ਵਿਚ ਪੁੱਤ!" ਬਾਬੇ ਭੋਜ ਨੇ ਚਮਕ ਕੇ ਕਿਹਾ, ਏਥੋਂ ਤਰੀਕ ਭੁਗਤਣ ਟੁਰਦੇ ਲਹੌਰ ਜਾਂਦੇ… ਪੂਰੇ ਅੱਸੀ ਕੋਹ!… ਪਿੰਡੋਂ ਰੋਟੀ ਪੱਲੇ ਬੰਨ੍ਹ ਕੇ, ਅੱਲ੍ਹਾ ਦਾ ਨਾਂ ਲੈ ਕੇ ਮਾਰਦੇ ਨਾਅਰਾ: "ਬੱਧੇ ਭਾਰ ਮੁਸਾਫ਼ਰਾਂ ਤੇ ਮੁੰਨਾ ਕੋਹ ਲਹੌਰ!" "ਤੇ ਪੈਂਡੇ ਠਿਲ੍ਹ, ਤੀਜੇ ਦਿਨ ਮੂੰਹ ਹਨੇਰੇ ਜਾ ਵੜਦੇ ਲਹੌਰ… ਤੇ ਤਰੀਕ ਭੁਗਤ ਕੇ ਸਾ ਦਿਹਾੜੀ ਮੁੜ ਪੈਂਦੇ ਪਿਛਾਂਹ ਤੇ ਛਾਲਾਂ ਮਾਰਦੇ ਦੋ ਦਿਨਾਂ ਵਿਚ ਪਿੰਡ ਆ ਅੱਪੜਦੇ ਤੇ ਅਗਲੇ ਦਿਨ ਉੱਠ ਕੇ ਜੋਤਰਾ ਵੀ ਲਾਉਣ ਜਾਂਦੇ ਹੱਸਦੇ ਖੇਡਦੇ… ਉਏ ਤੂੰ ਸਾਨੂੰ ਟੁਰਨ ਦੇ ਮਿਹਣੇ ਕੀ ਦੇਣੇ ਨੇ, ਜਿਨ੍ਹੇ ਦੋ ਕੋਹ ਜਾਣਾ ਹੋਵੇ ਤੇ ਅੱਧਾ ਦਿਨ 'ਟੇਸ਼ਨ ਤੇ ਬਹਿ ਕੇ ਗੱਡੀ ਉਡੀਕਦਾ ਰਹਿਨਾ ਏਂ!" "ਗੱਡੀਆਂ ਤਾਂ ਬੰਦੇ ਨਕਾਰੇ ਕਰ ਛੱਡੇ!" ਉਸਤਾਦ ਹੂੰਘਿਆ। "ਹੱਡਾਂ-ਗੋਡਿਆਂ ਤੋਂ ਰਹਿ ਗਏ ਜਵਾਨ! ਚੰਗੇ ਦਿਨ ਸਨ ਜਦੋਂ ਅਜੇ ਗੱਡੀਆਂ ਨਹੀਂ ਸਨ ਬਣੀਆਂ, ਜਵਾਨ ਤਾਂ ਸਾਹ-ਸੱਤਿਆ ਵਾਲੇ ਹੁੰਦੇ ਸਨ।" ਮਾਸਟਰ ਬਹੁਤਾ ਗਾਲੜੀ ਨਹੀਂ ਸੀ ਪਰ, ਬੋਲਣੋਂ ਰਹਿ ਨਾ ਸਕਿਆ, "ਗਡੀਆਂ ਬੰਦੇ ਦੀ ਜਾਨ ਵੀ ਤਾਂ ਸੁਖੀ ਕਰ ਛੱਡੀ ਏ ਬਾਬਿਓ! ਸਵੇਰੇ ਚੜ੍ਹੋ ਗੱਡੀ ਤੇ ਲਹੌਰੋਂ ਤਰੀਕ ਭੁਗਤ ਕੇ ਸ਼ਾਮ ਨੂੰ ਪਿੰਡ ਵੀ ਪਰਤ ਆਓ। ਜਿਹੜਾ ਪੈਂਡਾ ਤੁਸੀਂ ਛਿਆਂ ਦਿਨਾਂ ਵਿਚ ਕਰਦੇ ਸਓ, ਹੁਣ ਛੇਆਂ ਘੰਟਿਆਂ ਵਿਚ ਨਿਬੜ ਜਾਂਦਾ ਏ। ਨਾ ਪੈਂਦੇ ਨੇ ਪੈਰੀਂ ਛਾਲੇ ਤੇ ਨਾ ਚੜ੍ਹਦੀਆਂ ਨੇ ਖੁੱਚਾਂ… ਅਮਨ ਨਾਲ ਗੱਡੀ ਵਿਚ ਬਹਿ ਕੇ ਭਾਵੇਂ ਸੌਂ ਰਵੋ।"ੋ ਦਾਰੀ ਸਫਾਈ ਦੇਂਦਿਆਂ ਤਰਲਾ ਵਾਹਿਆ, "ਮੈਂ ਤਾਂ ਆਖਿਆ ਸੀ… ਗੱਲ ਨੂੰ ਅਗਾਂਹ ਟੋਰੋ!" "ਕਿਹੜੀ ਗੱਲ?" ਬਾਬੇ ਭੋਜ ਬੇ-ਧਿਆਨੀ ਤੇ ਅਰਾਮ ਨਾਲ ਪੁੱਛਿਆ। ਬਹੁਤ ਵਾਰੀ ਇੰਝ ਹੀ ਹੁੰਦਾ ਕਿ ਗੱਲ ਵਿਚੋਂ ਹੋਰ ਟੁਰ ਪੈਂਦੀ, ਵਿਚੋਂ ਹੋਰ ਤੇ ਹੋਰ, ਅਸਲ ਗੱਲ ਕਿਤੇ ਪਿਛਾਂਹ ਦੂਰ ਰਹਿ ਜਾਂਦੀ ਤੇ ਰੌਲੇ ਵਿਚ ਵਿੱਸਰ ਜਾਂਦੀ। "ਪਕੌੜੇ ਵੇਚਣ ਵਾਲੇ ਤੇ ਸਾਧ ਦੀ ਗੱਲ?" ਮਾਸਟਰ ਬਾਬੇ ਭੋਜ ਨੂੰ ਯਾਦ ਕਰਾਇਆ। "ਆਹੋ! ਹੱਛਾ!" ਬਾਬਾ ਭੋਜ ਸੋਚਦਾ ਹੋਇਆ ਦਾਰੀ ਵੱਲ ਵੇਖ ਕੇ ਬੋਲਿਆ, "ਹੁਣ ਵਿਚ ਨਾ ਬੋਲੀਂ ਤੇ ਤੈਨੂੰ ਇਕ ਗੱਲ ਸੁਣਾਵਾਂ ਸੱਚੀ!" ਸੱਚੀ ਗੱਲ ਦੇ ਨਾਂ ਤੇ ਉਸਤਾਦ ਕੰਨ ਚੁੱਕੇ। ਇਕ ਦੋ ਵਾਰ ਆਪਣੀ ਕਤਰਾਵੀਂ ਖਿਚੜੀ ਦਾੜ੍ਹੀ ਵਿਚ ਖੁਰਕ ਕੇ ਕਹਿਣ ਲੱਗਾ, "ਸੱਚ ਵੀ ਕਿੰਝ ਦਾ ਗਹਿਣਾ ਏਂ?" ਜਿਹੜੀ ਗੱਲ ਦੇ ਗਲ ਵਿਚ ਪਾ ਦਿਓ, ਗੱਲ ਫੱਟ ਜਾਂਦੀ ਏ।" ਬਾਬੇ ਭੋਜ ਗੱਲ ਟੋਰੀ। "ਪਕੌੜੇ ਵੇਚਣ ਵਾਲੇ ਦਾ ਰੋਜ਼ ਦਾ ਇਕ ਗਾਹਕ ਅਜਿਹਾ ਵੀ ਸੀ ਜਿਹੜਾ ਰੋਜ਼ ਆ ਕੇ ਪਕੌੜੇ ਖਾਂਦਾ ਤੇ ਡਕਾਰ ਮਾਰ ਕੇ ਮੁੱਛਾਂ ਤੇ ਹੱਥ ਫੇਰਦਾ, ਪੈਸੇ ਦਿਤਿਓਂ ਬਗੈਰ ਚਲਦਾ ਹੁੰਦਾ। ਨਾ ਹੱਟੀ ਵਾਲਾ ਕਦੇ ਪੈਸੇ ਮੰਗਦਾ, ਨਾ ਹੀ ਗਾਹਕ ਕੁਝ ਦੇਂਦਾ। ਹੱਟੀ ਵਾਲਾ ਸੋਚਦਾ ਮੁਫ਼ਤੌੜੇ ਗਾਹਕ ਨੂੰ ਕਦੇ ਤਾਂ ਹਯਾ ਆਊ ਤੇ ਓੜਕ ਇਕ ਨਾ ਇਕ ਦਿਨ ਏਸ ਰੋਜ਼ ਦੇ ਧਰੋਹ ਤੋਂ ਮੁੜ ਜਾਊ। ਪਰ, ਨਾ ਤਾਂ ਮੁਫ਼ਤੌੜੇ ਗਾਹਕ ਨੂੰ ਹਯਾ ਆਈ ਤੇ ਨਾ ਹੀ ਹੱਟੀ ਵਾਲੇ ਉਹਨੂੰ ਕਦੇ ਜਤਾਇਆ। ਪਤਾ ਨਹੀਂ ਮਾੜੇ ਹੋਣ ਪਾਰੋਂ ਯਾ ਭਲੇਮਾਣਸ ਹੋਣ ਕਾਰਨ! ਤੇ ਇਹ ਕੰਮ ਵਰ੍ਹਾ-ਦੋ ਚਲਦਾ ਰਿਹਾ…।" ਦਾਰੀ ਰਹਿ ਨਾ ਸਕਿਆ, ਆਖਣ ਲੱਗਾ, "ਹੱਟੀ ਵਾਲਾ ਦੇਂਦਾ ਅਰਜ਼ੀ ਪਰਚਾ ਥਾਣੇ ਵਿਚ। ਆਪੇ ਲੈ ਜਾਂਦੇ ਬੰਨ ਕੇ, ਅਜਿਹੇ ਧੱਕਾ ਸ਼ਾਹੀ ਕਰਨ ਵਾਲੇ ਗਾਹਕ ਦੀ ਤੇ ਦਮੜੀ ਦੇ ਨਾਲ ਚਮੜੀ ਵੀ ਲਾਹ ਦੇਂਦੇ ਅਗਲੇ।" ਟੋਕੇ ਜਾਣ ਤੇ ਬਾਬਾ ਭੋਜ ਦਾਰੀ ਨੂੰ ਟੁੱਟ ਕੇ ਪੈ ਗਿਆ, "ਤੇਰਾ ਪਿਉ ਥਾਣਾ ਉਦੋਂ ਹੁੰਦਾ ਨਹੀਂ ਸੀ ਤੇ ਫ਼ਰਿਆਦ ਕਰਨੀ ਪੈਂਦੀ ਸੀ ਹਾਕਮ ਅੱਗੇ। ਭਲਾ ਪਕੌੜੇ ਵੇਚਣ ਵਾਲੇ ਗਰੀਬ ਦੀ ਰਸਾਈ ਹਾਕਮ ਤੀਕਰ ਹੁੰਦੀ ਹੋਊ?" "ਹੱਛਾ ਭਲਾ! ਫੇਰ?" ਦਾਰੀ ਬਾਬੇ ਵੱਲ ਵੇਖਿਆ। "ਫੇਰ ਇਕ ਦਿਹਾੜੇ ਮੁਫ਼ਤੌੜਾ ਗਾਹਕ ਮੁੱਛਾਂ ਨੂੰ ਤਾ ਦੇਂਦਾ ਆਇਆ। ਵੇਖਦਾ ਕੀ ਏ, ਪਕੌੜਿਆਂ ਵਾਲੇ ਦੀ ਹੱਟੀ ਤੇ, ਕੜਾਹੀ ਧੋਤੀ ਮਾਂਜੀ ਮੂਧੀ ਪਈ ਏ ਤੇ ਹੱਟੀ ਵਾਲਾ ਸਿਰ ਫੜ ਕੇ ਬੈਠਾ ਏ।" "ਕੀ ਹੋਇਆ, ਅੱਜ ਪਕੌੜੇ ਨਹੀਂ ਕੱਢੇ ਭਲਿਆ?" ਉਹਨੇ ਪੁੱਛਿਆ। "ਜੋ ਹੈ ਸੀ ਤੂੰ ਖਾ ਗਿਆ ਏਂ, ਵਰ੍ਹੇ-ਦੋਹੀਂ ਵਿਚ। ਮੇਰੀ ਰਾਸ ਮੁੱਕ ਗਈ ਏ। ਹੁਣ ਕਾਹਦੇ ਨਾਲ ਕੱਢਾਂ ਪਕੌੜੇ?" ਹੱਟੀ ਵਾਲੇ ਰੋਂਦੀ ਆਵਾਜ਼ ਵਿਚ ਕਿਹਾ। "ਹੱਛਾ!" ਕੁਝ ਦੇਰ ਸੋਚ ਕੇ ਗਾਹਕ ਆਖਿਆ, "ਕੱਲ੍ਹ ਹੱਟੀ ਜ਼ਰੂਰ ਖੋਲ੍ਹੀਂ, ਮੈਂ ਏਸ ਕੁ ਵੇਲੇ ਆਵਾਂਗਾ।" ਅਗਲੇ ਦਿਨ ਕੀਤੇ ਹੋਏ ਇਕਰਾਰ ਤੇ ਗਾਹਕ ਅੱਪੜਿਆ। ਇਕ ਪੋਟਲੀ ਹੱਟੀ ਵਾਲੇ ਨੂੰ ਫੜਾ ਕੇ ਹੱਥ ਜੋੜ ਕੇ ਕਹਿਣ ਲੱਗਾ, "ਕਦੇ ਪਹਿਲੋਂ ਦੱਸ ਦੇਂਦੋਂ ਤਾਂ ਤੇਰੀ ਭੱਠੀ ਠੰਢੀ ਕਦੀ ਨਾ ਹੁੰਦੀ। ਆਪਣੀ ਹੱਟੀ ਚਲਾ ਭਲਿਆ ਤੇ ਜਦੋਂ ਇਹ ਮੁੱਕ ਜਾਵਣ, ਫੇਰ ਫੂਕ ਮਾਰ ਛੱਡੀਂ ਮੇਰੇ ਕੰਨ ਵਿਚ!" ਤੇ ਹੱਟੀ ਵਾਲੇ ਨੂੰ ਹੈਰਾਨ ਪ੍ਰੇਸ਼ਾਨ ਛੱਡ ਕੇ ਚਲਦਾ ਹੋਇਆ। ਪੋਟਲੀ ਸੋਨੇ ਦੀਆਂ ਮੋਹਰਾਂ, ਟੂੰਬਾਂ ਤੇ ਹੀਰੇ- ਮੋਤੀਆਂ ਨਾਲ ਭਰੀ ਹੋਈ ਸੀ। ਪਕੌੜਿਆਂ ਵਾਲੇ ਏਨੀ ਦੌਲਤ ਕਦੀ ਖਵਾਬ ਵਿਚ ਵੀ ਨਹੀਂ ਸੀ ਦੇਖੀ। ਸੱਤ-ਅੱਠ ਦਿਹਾੜੇ ਮਗਰੋਂ ਸ਼ਹਿਰ ਵਿਚ ਇਕ ਨਾਮੀ-ਗਰਾਮੀ ਚੋਰ ਨੂੰ ਸੂਲੀ ਚਾੜ੍ਹਨ ਦੀ ਡੌਨੀ (ਡੌਂਡੀ) ਪਿੱਟੀ ਗਈ। ਉਨ੍ਹੇ ਇਕ ਸਰਦਾਰ ਦਾ ਝੁੱਗਾ ਭੰਨਿਆਂ ਸੀ। ਉਤੋਂ ਚੋਰੀ ਨਹੀਂ ਸੀ ਮੰਨਦਾ… ਤੇ ਮਾਲ ਨਹੀਂ ਸੀ ਦੇਂਦਾ। ਸੂਲੀ ਸ਼ਹਿਰ ਦੇ ਵੱਡੇ ਚੌਂਕ ਵਿਚ ਦਿੱਤੀ ਜਾਣੀ ਸੀ ਤੇ ਸ਼ਹਿਰ ਤਮਾਸ਼ਾ ਵੇਖਣ ਆਇਆ ਹੋਇਆ ਸੀ… ਵਿਚ ਉਹ ਪਕੌੜਿਆਂ ਵਾਲਾ ਵੀ ਸੀ। ਪਕੌੜਿਆਂ ਵਾਲੇ ਸੂਲੀ ਦੇ ਥੜ੍ਹੇ ਤੇ ਕੱਸੀਆਂ ਮੁਸ਼ਕਾਂ ੱਚ ਬੱਧੇ ਖਲੋਤੇ ਆਪਣੇ ਰੋਜ਼ ਦੇ ਗਾਹਕ ਨੂੰ ਸਿਆਣ ਲਿਆ ਤੇ ਪਲ ਭਰ ਵਿਚ ਉਹਨੂੰ ਸਾਰੀ ਗੱਲ ਦਾ ਚਾਨਣ ਹੋ ਗਿਆ। "ਚੋਰੀ ਦਾ ਮਾਲ ਮੋੜਿਆਂ ਖੌਰੇ ਚੋਰ ਦੀ ਜਾਨ ਬਚ ਜਾਏ"… ਹੱਟੀ ਵਾਲੇ ਸੋਚਿਆ ਤੇ ਭੀੜ ਨੂੰ ਚੀਰਦਾ ਸੂਲੀ ਦੇ ਥੜ੍ਹੇ ਵੱਲ ਵਧਿਆ। ਜਰਾ ਨੇੜੇ ਹੋਇਆ ਤਾਂ ਉਸ ਹੱਥ ਚੁੱਕਿਆ ਬੋਲਣ ਲਈ। ਪਰ, ਉਸੇ ਘੜੀ ਚੋਰ ਦੀਆਂ ਤੇ ਉਹਦੀਆਂ ਨਜ਼ਰਾਂ ਮਿਲੀਆਂ। ਚੋਰ ਨੇ ਖੌਰੇ ਉਹਦੀਆਂ ਅੱਖਾਂ ਵਿਚ ਪੜ੍ਹ ਲਿਆ ਸੀ, ਹੱਸਿਆ ਤੇ ਉਚੀ ਵਾਜ ਨਾਲ ਜਿਵੇਂ ਸਾਰੀ ਖ਼ਲਕਤ ਨੂੰ ਸੁਣਾ ਕੇ ਕਹਿਣ ਲੱਗਾ, "ਜੇ ਚੋਰੀ ਦਾ ਮਾਲ ਮੁੜ ਵੀ ਗਿਆ ਤਾਂ ਵੀ ਸੂਲੀ ਤਾਂ ਇਹਨਾਂ ਮੈਨੂੰ ਟੰਗ ਈ ਦੇਣਾ ਏਂ। ਇਸ ਲਈ ਜਿਸ ਭਲੇਮਾਣਸ ਕੋਲ ਮੇਰਾ ਮਾਲ ਹੈ ਉਹ ਆਪਣੇ ਕੋਲ ਹੀ ਰੱਖੇ। ਜੇ ਉਹ ਸਾਰਾ ਨਾ ਵੀ ਰੱਖਣਾ ਚਾਹਵੇ ਤਾਂ ਜਿੰਨਾ ਮੈਂ ਉਹਦਾ ਕਰਜ਼ ਦੇਣਾ ਏ, ਉਹ ਰੱਖ ਕੇ ਬਾਕੀ ਮਾਲ 'ਚੋਂ ਸ਼ਹਿਰ ਵਿਚ ਲੋਕਾਂ ਲਈ ਖੂਹ ਲਵਾ ਦੇਵੇ ਤੇ ਸਰਾਂ ਬਣਵਾ ਦੇਵੇ।" "ਤੇ ਚੋਰ ਸੂਲੀ ਚੜ੍ਹ ਗਿਆ… " ਗੱਲ ਕਰਦਾ ਬਾਬਾ ਭੋਜ ਖਲੋ ਗਿਆ, ਖੌਰੇ ਸਾਹ ਲੈਣ ਲਈ "ਤੇ ਫੇਰ ਲਵਾ ਦਿੱਤੇ ਖੂਹ ਹੱਟੀ ਵਾਲੇ ਨੇ ਤੇ ਬਣਵਾ ਦਿੱਤੀ ਮੁਸਾਫ਼ਰਾਂ ਲਈ ਸਰਾਂ, ਮੋਇਆਂ ਦੇ ਥੇਹ ਵਿਚ?" ਦਾਰੀ ਹੱਸ ਕੇ ਕਹਿਣ ਲੱਗਾ, "ਖਾ ਗਿਆ ਹੋਣਾ ਏ ਹੱਟੀ ਵਾਲਾ ਸਾਰਾ ਕੁਝ।" "ਨਹੀਂ ਭਾਈ!" ਬਾਬੇ ਭੋਜ ਕਿਹਾ, "ਓਦੋਂ ਅਜੇ ਲੋਕਾਂ ਵਿਚ ਇਮਾਨ ਦੀ ਰੱਤੀ ਹੈ ਸੀ। ਹੱਟੀ ਵਾਲੇ ਆਪਣੇ ਪੈਸੇ ਰੱਖ ਕੇ ਬਾਕੀ ਸਾਰੀ ਦੌਲਤ ਨਾਲ ਸ਼ਹਿਰ ਵਿਚ ਦਸ ਖੂਹ ਲਵਾ ਦਿੱਤੇ ਤੇ ਇਕ ਸਰਾਂ ਬਣਵਾ ਦਿੱਤੀ ਮੁਸਾਫ਼ਰਾਂ ਲਈ…। ਕਈ ਸਦੀਆਂ ਲਹੌਰ ਸ਼ਹਿਰ ਦੇ ਲੋਕ ਤੇ ਲਹੌਰ ਵਿਚ ਬਾਹਰੋਂ ਆਵਣ ਵਾਲੇ ਮੁਸਾਫ਼ਰ ਉਸ ਚੋਰ ਦੇ ਖੂਹਾਂ ਦਾ ਪਾਣੀ ਪੀਂਦੇ ਰਹੇ ਤੇ ਉਹਨੂੰ ਦੁਆਵਾਂ ਦੇਂਦੇ ਰਹੇ।" "ਸਦੀਆਂ?" ਮਾਸਟਰ ਹੈਰਾਨ ਹੋ ਕੇ ਪੁੱਛਿਆ। "ਆਹੋ" ਬਾਬੇ ਭੋਜ ਮਾਸਟਰ ਦੀਆਂ ਅੱਖਾਂ ਵਿਚ ਵੇਖ ਕੇ ਕਿਹਾ, "ਇਹ ਗੱਲ ਕੋਈ ਚਾਰ ਸਦੀਆਂ ਪੁਰਾਣੀ ਏ, ਪਰ ਸੱਚੀ ਏ। ਇਸ ਕਰਕੇ ਅੱਜ ਵੀ ਜਿਉਂਦੀ ਏ।" "ਸੱਚ ਕਦੇ ਪੁਰਾਣਾ ਨਹੀਂ ਹੁੰਦਾ… ਸੱਚ ਕਦੇ ਬੁੱਢਾ ਨਹੀਂ ਹੁੰਦਾ… ਸੱਚ ਕਦੇ ਨਹੀਂ ਮਰਦਾ।" ਉਸਤਾਦ ਨੇ ਗੋਡਿਆਂ ਤੇ ਹੱਥ ਰੱਖ ਕੇ ਉਠਦਿਆਂ ਹੋਇਆਂ ਦੋ ਟੁੱਕ ਤਰੀਕੇ ਨਾਲ ਗੱਲ ਕੀਤੀ। 11
Lok Virsa Pehchaan / ਤਮਾਸ਼ਾ- ਸਾਦਤ ਹਸਨ ਮੰਤੋ« on: April 19, 2018, 06:19:36 PM »
ਦੋ ਤਿੰਨ ਦਿਨ ਤੋਂ ਉਡਣ-ਖਟੋਲੇ ਸਿਆਹ ਸ਼ਿਕਰਿਆਂ ਵਾਂਗ ਖੰਭ ਫੁਲਾਏ ਖਾਮੋਸ਼ ਹਵਾ ਵਿੱਚ ਮੰਡਲਾ ਰਹੇ ਸਨ। ਜਿਵੇਂ ਓਹ ਕਿਸੇ ਸ਼ਿਕਾਰ ਦੀ ਤਲਾਸ਼ ਵਿਚ ਹੋਣ, ਸੁਰ੍ਖ਼ ਹਨੇਰੀਆਂ ਵਕਤ-ਬੇਵਕਤ ਕਿਸੀ ਆਉਣ ਵਾਲੇ ਹਾਦਸੇ ਦਾ ਪੈਗਾਮ ਲਿਆ ਰਹੀਆਂ ਸਨ। ਸੁਨਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲਸ ਦੀ ਗਸ਼ਤ ਇੱਕ ਅਜੀਬ ਬਣਤਰ ਵਾਲਾ ਸਮਾਂ ਪੇਸ਼ ਕਰ ਰਹੀ ਸੀ। ਓਹ ਬਾਜ਼ਾਰ ਜੋ ਸਵੇਰ ਤੋਂ ਕੁਝ ਅਰਸਾ ਪਹਿਲਾਂ ਲੋਕਾਂ ਦੇ ਹੁਜੂਮ ਨਾਲ ਭਰੇ ਰਹੰਦੇ ਸਨ। ਹੁਣ ਕਿਸੀ ਬੇਨਾਮ ਖੌਫ਼ ਕਰਕੇ ਸੁੰਨ ਪਏ ਸਨ। ਸ਼ਹਿਰ ਦੀ ਹਵਾ ਤੇ ਇੱਕ ਭਰਪੂਰ ਖਾਮੋਸ਼ੀ ਫੈਲੀ ਹੋਈ ਸੀ। ਭਿਆਨਕ ਖੌਫ਼ ਰਾਜ ਕਰ ਰਿਹਾ ਸੀ।
ਖ਼ਾਲਿਦ ਘਰ ਦੀ ਖਾਮੋਸ਼ੀ ਤੇ ਹਵਾ ਦੇ ਸੰਨਾਟੇ ਤੋਂ ਸਹਿਮਿਆ ਹੋਇਆ ਆਪਣੇ ਵਾਲਿਦ ਦੇ ਕੋਲ ਬੈਠਾ ਗੱਲਾਂ ਕਰ ਰਿਹਾ ਸੀ। "ਅੱਬਾ, ਤੁਸੀਂ ਮੈਨੂੰ ਸਕੂਲ ਕਿਓਂ ਨਹੀਂ ਜਾਣ ਦੇਂਦੇ?" "ਬੇਟਾ, ਅੱਜ ਸਕੂਲ ਵਿੱਚ....ਛੁੱਟੀ ਹੈ।" "ਮਾਸਟਰ ਸਾਹਿਬ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ। ਓਹ ਤਾਂ ਕੱਲ ਕਹਿ ਰਹੇ ਸੀ ਕਿ ਜੋ ਲੜਕਾ ਅੱਜ ਸਕੂਲ ਦਾ ਕੰਮ ਖ਼ਤਮ ਕਰਕੇ ਆਪਣੀ ਕਾਪੀ ਨਹੀਂ ਦਿਖਾਏਗਾ, ਉਸਨੂੰ ਸੱਖਤ ਸਜ਼ਾ ਦਿੱਤੀ ਜਾਏਗੀ!" "ਉਹ ਦੱਸਣਾ ਭੁੱਲ ਗਏ ਹੋਣਗੇ।" "ਤੁਹਾਡੇ ਦਫ਼ਤਰ ਵਿੱਚ ਵੀ ਛੁੱਟੀ ਹੋਵੇਗੀ?" "ਹਾਂ ਸਾਡਾ ਦਫ਼ਤਰ ਵੀ ਅੱਜ ਬੰਦ ਹੈ।" "ਚਲੋ ਚੰਗਾ ਹੋਇਆ। ਅੱਜ ਮੈਂ ਤੁਹਾਡੇ ਤੋਂ ਕੋਈ ਵੱਧੀਆ ਜਿਹੀ ਕਹਾਣੀ ਸੁਣਾਂਗਾ।" ਇਹ ਗੱਲਾਂ ਹੋ ਰਹੀਆਂ ਸਨ ਕੀ ਤਿੰਨ ਉਡਣ-ਖਟੋਲੇ ਚੀਖ਼ਦੇ ਹੋਏ ਉਹਨਾਂ ਦੇ ਸਿਰ ਤੋਂ ਗੁਜ਼ਰ ਗਏ। ਖ਼ਾਲਿਦ ਓਹਨਾਂ ਨੂੰ ਦੇਖ ਕੇ ਬਹੁਤ ਡਰ ਗਿਆ, ਉਹ ਤਿੰਨ ਚਾਰ ਦਿਨ ਤੋਂ ਇਹਨਾਂ ਉਡਣ-ਖਟੋਲਿਆਂ ਨੂੰ ਬੜੇ ਗੌਰ ਨਾਲ ਦੇਖ ਰਿਹਾ ਸੀ। ਪਰ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚ ਸਕਿਆ। ਉਹ ਹੈਰਾਨ ਸੀ ਕਿ ਇਹ ਜਹਾਜ਼ ਸਾਰਾ ਦਿਨ ਧੁੱਪ ਵਿੱਚ ਕਿਓਂ ਚੱਕਰ ਲਗਾਉਂਦੇ ਰਹਿੰਦੇ ਹਨ। ਓਹ ਉੰਨ੍ਹਾਂ ਦੀ ਰੋਜ਼ ਦੀ ਨਕਲ ਤੋਂ ਤੰਗ ਆ ਕੇ ਬੋਲਿਆ, "ਅੱਬਾ, ਮੈਨੂੰ ਇਹਨਾਂ ਜਹਾਜ਼ਾਂ ਤੋਂ ਡਾਹਡਾ ਡਰ ਲਗ ਰਿਹਾ। ਤੁਸੀਂ ਇਹਨਾਂ ਨੂੰ ਚਲਾਉਣ ਵਾਲਿਆਂ ਨੂੰ ਕਹਿ ਦਿਓ ਕੇ ਸਾਡੇ ਘਰ ਉੱਤੋਂ ਨਾ ਲੰਘਿਆ ਕਰਨ।" "ਖੂਬ! .... ਕਿਤੇ ਪਾਗਲ ਤਾਂ ਨਹੀਂ ਹੋ ਗਿਆ ਖ਼ਾਲਿਦ!" "ਅੱਬਾ, ਇਹ ਜਹਾਜ਼ ਬਹੁਤ ਖੌਫਨਾਕ ਹਨ। ਤੁਹਾਨੂੰ ਨਹੀਂ ਪਤਾ, ਇਹ ਕਿਸੀ ਨਾ ਕਿਸੀ ਦਿਨ ਸਾਡੇ ਘਰ ਤੇ ਗੋਲਾ ਸੁੱਟ ਦੇਣਗੇ। ਕਲ ਸਵੇਰੇ ਮਾਮਾ ਅੰਮੀ ਨੂੰ ਕਹਿ ਰਹੀ ਸੀ, ਕਿ ਇੰਨਾਂ ਜਹਾਜ਼ ਵਾਲਿਆਂ ਕੋਲ ਬਹੁਤ ਗੋਲੇ ਹਨ। ਜੇ ਇਹਨਾਂ ਨੇ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕੀਤੀ, ਤਾਂ ਯਾਦ ਰੱਖਣ ਮੇਰੇ ਕੋਲ ਵੀ ਇੱਕ ਬੰਦੂਕ ਹੈ। ਉਹੀ ਜੋ ਤੁਸੀਂ ਮੈਨੂੰ ਪਿੱਛਲੀ ਈਦ ਤੇ ਦਿੱਤੀ ਸੀ।" ਖ਼ਾਲਿਦ ਦਾ ਪਿਓ ਆਪਨੇ ਲੜਕੇ ਦੀ ਗੈਰ-ਮਾਮੂਲੀ ਹਿੰਮਤ ਤੇ ਹੱਸ ਪਿਆ। "ਮਾਮਾ ਤਾਂ ਪਾਗਲ ਹੈ, ਮੈਂ ਓਹਨਾਂ ਨੂੰ ਪੁੱਛਾਂਗਾ ਕਿ ਉਹ ਘਰ ਵਿੱਚ ਇਹੋ ਜਿਹੀਆਂ ਗੱਲਾਂ ਕਿਓਂ ਕਰਦੇ ਨੇ। ਤੂੰ ਠੰਡ ਰੱਖ, ਓਹ ਇਹੋ ਜਿਹੀ ਗੱਲ ਬਿਲਕੁਲ ਨਹੀਂ ਕਰਨਗੇ।" ਆਪਨੇ ਵਾਲਿਦ ਤੋਂ ਰੁਖਸਤ ਹੋ ਕੇ ਖ਼ਾਲਿਦ ਆਪਣੇ ਕਮਰੇ ਵਿਚ ਚਲਾ ਗਿਆ। ਅਤੇ ਹਵਾਈ ਬੰਦੂਕ ਕੱਢ ਕੇ ਨਿਸ਼ਾਨਾ ਸਾਧਣ ਵਿੱਚ ਲੱਗ ਗਿਆ, ਤਾਂਕਿ ਉਸ ਦਿਨ, ਜਦ ਹਵਾਈ ਜਹਾਜ਼ ਵਾਲੇ ਗੋਲਾ ਸਿੱਟਣ, ਤਾਂ ਉਸਦਾ ਨਿਸ਼ਾਨਾ ਖਰਾਬ ਨਾ ਜਾਏ। ਅਤੇ ਉਹ ਪੂਰੀ ਤਰ੍ਹਾਂ ਇੰਤਕਾਮ ਲੈ ਸਕੇ। ਕਾਸ਼! ਇੰਤਕਾਮ ਦਾ ਇਹੀ ਨੰਨ੍ਹਾ ਜਜ਼ਬਾ ਹਰ ਸ਼ਕਸ ਵਿੱਚ ਤਕਸੀਮ ਹੋ ਜਾਵੇ। ਉਸ ਅਰਸੇ ਵਿੱਚ, ਜਿਸ ਵੇਲੇ ਇੱਕ ਨੰਨ੍ਹਾ ਬੱਚਾ ਆਪਣੇ ਇੰਤਕਾਮ ਲੈਣ ਦੀ ਫ਼ਿਕਰ ਵਿੱਚ ਡੁੱਬਾ ਹੋਇਆ, ਤਰਾਂ-ਤਰਾਂ ਦੇ ਮਨਸੂਬੇ ਬੰਨ੍ਹ ਰਿਹਾ ਸੀ, ਘਰ ਦੇ ਦੂਸਰੇ ਹਿੱਸੇ ਵਿੱਚ ਖ਼ਾਲਿਦ ਦਾ ਪਿਓ ਆਪਣੀ ਬੀਵੀ ਕੋਲ ਬੈਠਾ ਹੋਇਆ, ਮਾਮਾ ਨੂੰ ਹਿਦਾਇਤ ਕਰ ਰਿਹਾ ਸੀ, ਕਿ ਉਹ ਅੱਗੇ ਤੋਂ ਘਰ ਵਿਚ ਇਸ ਕਿਸਮ ਦੀ ਕੋਈ ਗੱਲ ਨਾ ਕਰੇ ਜਿਸ ਨਾਲ ਖ਼ਾਲਿਦ ਨੂੰ ਦਹਿਸ਼ਤ ਹੋਵੇ। ਮਾਮਾ ਅਤੇ ਬੀਵੀ ਨੂੰ ਇਸ ਕਦਰ ਦੀ ਮਜ਼ੀਦ ਹਿਦਾਇਅਤ ਦੇ ਕੇ ਉਹ ਹਾਲੇ ਵੱਡੇ ਦਰਵਾਜ਼ੇ ਤੋਂ ਬਾਹਰ ਜਾ ਰਿਹਾ ਸੀ, ਕਿ ਨੌਕਰ ਇੱਕ ਦਹਸ਼ਤਨਾਕ ਖ਼ਬਰ ਲਿਆਇਆ। ਕਿ ਸ਼ਹਿਰ ਦੇ ਲੋਕ ਬਾਦਸ਼ਾਹ ਦੇ ਮਨਾਂ ਕਰਨ ਤੇ ਵੀ ਸ਼ਾਮ ਦੇ ਕਰੀਬ ਇੱਕ ਆਮ ਜਲਸਾ ਕਰਨ ਵਾਲੇ ਹਨ ਅਤੇ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਕੋਈ ਨਾ ਕੋਈ ਹਾਦਸਾ ਜ਼ਰੂਰ ਪੇਸ਼ ਆ ਕੇ ਰਹੇਗਾ। ਖ਼ਾਲਿਦ ਦਾ ਪਿਓ ਇਹ ਗੱਲ ਸੁਣ ਕੇ ਬਹੁਤ ਡਰ ਗਿਆ। ਹੁਣ ਉਸਨੂੰ ਯਕੀਨ ਹੋ ਗਿਆ ਕਿ ਹਵਾ ਵਿੱਚ ਗੈਰ-ਮਾਮੂਲੀ ਸੁਕੂਨ, ਉਡਣ-ਖਟੋਲਿਆਂ ਦੀ ਉਡਾਰੀ, ਬਾਜ਼ਾਰਾਂ ਵਿੱਚ ਹਥਿਆਰਬੰਦ ਪੁਲਸ ਦੀ ਗਸ਼ਤ, ਲੋਕਾਂ ਦੇ ਚੇਹਰੇ ਤੇ ਉਦਾਸੀ ਦਾ ਆਲਮ, ਅਤੇ ਹਨੇਰੀਆਂ ਦੀ ਆਮਦ, ਕਿਸੀ ਖੌਫਨਾਕ ਹਾਦਸੇ ਦਾ ਸਿਰਲੇਖ ਬੰਨ੍ਹਦੀ ਸੀ। ਓਹ ਹਾਦਸਾ ਕਿਸ ਮਿਜਾਜ਼ ਦਾ ਹੋਵੇਗਾ? ...ਇਹ ਖ਼ਾਲਿਦ ਦੇ ਪਿਓ ਦੀ ਤਰ੍ਹਾਂ ਕਿਸੇ ਨੂੰ ਵੀ ਪਤਾ ਨਹੀਂ ਸੀ। ਪਰ ਫ਼ਿਰ ਵੀ ਸਾਰਾ ਸ਼ਹਿਰ ਕਿਸੀ ਲਾਪਤਾ ਖੌਫ਼ ਵਿਚ ਲਿਪਟਿਆ ਹੋਇਆ ਸੀ। ਬਾਹਰ ਜਾਣ ਦੇ ਖਿਆਲ ਨੂੰ ਮੁਲਤਵੀ ਕਰਕੇ ਖ਼ਾਲਿਦ ਦਾ ਪਿਓ ਹਾਲੇ ਕਪੜੇ ਵੀ ਬਦਲ ਨਹੀਂ ਸਕਿਆ ਸੀ, ਕਿ ਉਡਣ-ਖਟੋਲਿਆਂ ਦਾ ਜ਼ੋਰ ਬੁਲੰਦ ਹੋ ਗਿਆ। ਉਹ ਸਹਿਮ ਗਿਆ....ਉਸਨੂੰ ਇੱਦਾਂ ਲੱਗਾ, ਜਿਵੇਂ ਸੈਂਕੜੇ ਇੰਸਾਨ ਇਕ-ਸੁਰ ਆਵਾਜ਼ ਵਿੱਚ ਦਰਦ ਦੀ ਸ਼ਿੱਦਤ ਤੋਂ ਕਰਾਹ ਰਹੇ ਹਨ। ਖ਼ਾਲਿਦ ਉਡਣ-ਖਟੋਲਿਆਂ ਦਾ ਸ਼ੋਰ-ਗੁਲ ਸੁਣ ਕੇ ਆਪਣੀ ਹਵਾਈ ਬੰਦੂਕ ਸੰਭਾਲਦਾ ਹੋਇਆ ਕਮਰੇ ਤੋਂ ਬਾਹਰ ਦੌੜਿਆ ਆਇਆ। ਅਤੇ ਉਹਨਾਂ ਨੂੰ ਗੌਰ ਨਾਲ ਵੇਖਣ ਲੱਗਾ। ਤਾਂਕਿ ਉਹ ਜਿਸ ਵੇਲੇ ਗੋਲਾ ਸੁੱਟਣ ਲੱਗਣ, ਤਾਂ ਉਹ ਆਪਣੀ ਹਵਾਈ ਬੰਦੂਕ ਦੀ ਮਦਦ ਨਾਲ ਉਹਨਾਂ ਨੂੰ ਥੱਲੇ ਸੁੱਟ ਦੇਵੇ। ਉਸ ਵੇਲੇ ਛੇ ਸਾਲ ਦੇ ਬੱਚੇ ਦੇ ਚੇਹਰੇ ਤੇ ਅਜੇਹੇ ਲੋਹ-ਦਾਰ ਸਬਰ ਦੇ ਇਰਾਦੇ ਦੇ ਆਸਾਰ ਝਲਕ ਰਹੇ ਸਨ, ਜਿਹੜੇ ਇੱਕ ਨਕਲੀ ਬੰਦੂਕ ਦਾ ਖਿਡਾਉਣਾ ਹੱਥ ਵਿੱਚ ਫੜ੍ਹੇ ਹੋਏ ਕਿਸੇ ਜਰੀ ਸਿਪਾਹੀ ਨੂੰ ਸ਼ਰਮਿੰਦਾ ਕਰ ਰਹੇ ਸਨ। ਪ੍ਰਤੀਤ ਹੁੰਦਾ ਸੀ, ਕਿ ਅੱਜ ਉਸ ਚੀਜ਼ ਨੂੰ, ਜੋ ਉਸਨੂੰ ਅਰਸੇ ਤੋਂ ਡਰਾ ਰਹੀ ਸੀ, ਮਿਟਾਉਣ ਤੇ ਤੁਲਿਆ ਹੋਇਆ ਹੈ। ਖ਼ਾਲਿਦ ਦੇ ਦੇਖਦੇ ਦੇਖਦੇ ਇੱਕ ਜਹਾਜ਼ ਤੋਂ ਕੁੱਝ ਚੀਜ਼ ਡਿੱਗੀ। ਜਿਹੜੀ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਵਰਗੀ ਜਾਪਦੀ ਸੀ। ਡਿੱਗਦੀਆਂ ਸਾਰ ਹੀ ਇਹ ਟੁਕੜੇ ਹਵਾ ਵਿੱਚ ਪਤੰਗਾਂ ਵਾਂਗ ਉੱਡਣ ਲੱਗੇ। ਇਹਨਾਂ ਵਿੱਚੋਂ ਕੁੱਝ ਖ਼ਾਲਿਦ ਦੇ ਮਕਾਨ ਦੀ ਨਿੱਕੀ ਛੱਤ ਤੇ ਵੀ ਡਿੱਗੇ। ਖ਼ਾਲਿਦ ਭੱਜਦਾ ਹੋਇਆ ਉੱਪਰ ਗਿਆ। ਅਤੇ ਕਾਗਜ਼ ਚੁੱਕ ਲਿਆਇਆ। "ਅੱਬਾ ਜੀ, ਮਾਮਾ ਤਾਂ ਸਚਮੁਚ ਝੂਠ ਕਹਿ ਰਹੀ ਸੀ। ਜਹਾਜ਼ ਵਾਲਿਆਂ ਨੇ ਤਾਂ ਗੋਲੀਆਂ ਦੀ ਥਾਂ ਇਹ ਕਾਗਜ਼ ਸੁੱਟੇ ਹਨ। " ਖ਼ਾਲਿਦ ਦੇ ਪਿਓ ਨੇ ਉਹ ਕਾਗਜ਼ ਲੈ ਕੇ ਪੜ੍ਹਨਾ ਸ਼ੁਰੂ ਕੀਤਾ। ਤਾਂ ਰੰਗ ਫਿੱਕਾ ਹੋ ਗਿਆ। ਹੋਣ ਵਾਲੇ ਹਾਦਸੇ ਦੀ ਤਸਵੀਰ ਹੁਣ ਉਸਨੂੰ ਸਾਹਮਣੇ ਨਜ਼ਰ ਆਉਣ ਲੱਗੀ। ਇਸ ਇਸ਼ਤਿਹਾਰ ਵਿੱਚ ਸਾਫ਼ ਲਿਖਿਆ ਸੀ। ਕਿ ਬਾਦਸ਼ਾਹ ਕਿਸੀ ਜਲਸਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਅਤੇ ਜੇ ਉਸ ਦੀ ਮਰਜ਼ੀ ਦੇ ਖਿਲਾਫ਼ ਕੋਈ ਜਲਸਾ ਕੀਤਾ ਗਿਆ। ਤਾਂ ਨਤੀਜੇ ਦੀ ਜਿੱਮੇਦਾਰ ਆਪ ਜਨਤਕ ਹੋਵੇਗੀ। ਆਪਣੇ ਵਾਲਿਦ ਨੂੰ ਇਸ਼ਤਿਹਾਰ ਪੜ੍ਹਨ ਤੋਂ ਬਾਅਦ ਇਸ ਕਦਰ ਹੈਰਾਨ-ਓ-ਪਰੇਸ਼ਾਨ ਵੇਖ ਕੇ ਖ਼ਾਲਿਦ ਨੇ ਘਬਰਾਂਦੇ ਹੋਏ ਕਿਹਾ। "ਇਸ ਕਾਗਜ਼ ਤੇ ਇਹ ਤਾਂ ਨਹੀਂ ਲਿਖਿਆ ਕਿ ਉਹ ਸਾਡੇ ਘਰ ਤੇ ਗੋਲੇ ਸੁੱਟਣਗੇ?" "ਖ਼ਾਲਿਦ , ਇਸ ਵੇਲੇ ਤੂੰ ਜਾ! ...ਜਾਕੇ ਆਪਣੀ ਬੰਦੂਕ ਨਾਲ ਖੇਡ!" "ਪਰ ਇਸ ਤੇ ਲਿਖਿਆ ਕੀ ਹੈ?" "ਲਿਖਿਆ ਹੈ ਕਿ ਅੱਜ ਸ਼ਾਮ ਨੂੰ ਇੱਕ ਤਮਾਸ਼ਾ ਹੋਵੇਗਾ।" ਖ਼ਾਲਿਦ ਦੇ ਪਿਓ ਨੇ ਗੱਲ ਦੀ ਤਾਸੀਰ ਨੂੰ ਗੰਭੀਰ ਰੁੱਖ ਦੇਣ ਦੇ ਡਰ ਤੋਂ ਝੂਠ ਬੋਲਦੇ ਹੋਏ ਕਿਹਾ। "ਤਮਾਸ਼ਾ ਹੋਵੇਗਾ!... ਫ਼ਿਰ ਤਾਂ ਅਸੀਂ ਵੀ ਚੱਲਾਂਗੇ ਨਾ!" "ਕੀ ਕਿਹਾ?" "ਕੀ ਇਸ ਤਮਾਸ਼ੇ ਵਿਚ ਤੁਸੀਂ ਮੈਨੂੰ ਨਾ ਲੈ ਜਾਵੋਗੇ?" "ਲੈ ਜਾਵਾਂਗੇ!...ਹੁਣ ਜਾਓ ਜਾ ਕੇ ਖੇਡੋ।" "ਕਿੱਥੇ ਖੇਡਾਂ? ... ਬਾਜ਼ਾਰ ਵਿਚ ਤੁਸੀਂ ਜਾਣ ਨਹੀਂ ਦਿੰਦੇ। ਮਾਮਾ ਮੇਰੇ ਨਾਲ ਖੇਡਦੀ ਨਹੀਂ, ਮੇਰਾ ਜਮਾਤੀ ਤੁਫੈਲ ਵੀ ਅੱਜ-ਕਲ ਇੱਥੇ ਨਹੀਂ ਆਉਂਦਾ। ਹੁਣ ਮੈਂ ਖੇਡਾਂ ਤਾਂ ਕਿਸ ਨਾਲ ਖੇਡਾਂ? .. ਸ਼ਾਮ ਦੇ ਵੇਲੇ ਤਮਾਸ਼ਾ ਦੇਖਣ ਤਾਂ ਜ਼ਰੂਰ ਚੱਲਾਂਗੇ ਨਾ?" ਕਿਸੀ ਜਵਾਬ ਦਾ ਇੰਤਜ਼ਾਰ ਕੀਤੇ ਬਗੈਰ ਖ਼ਾਲਿਦ ਕਮਰੇ ਵਿੱਚੋਂ ਬਾਹਰ ਚਲਾ ਗਿਆ। ਅਤੇ ਵੱਖਰੇ ਕਮਰਿਆਂ ਵਿੱਚੋਂ ਆਵਾਰਾ ਫਿਰਦਾ ਹੋਇਆ ਆਪਣੇ ਵਾਲਿਦ ਦੀ ਬੈਠਕ ਵਿੱਚ ਜਾ ਪਹੁੰਚਿਆ। ਜਿਸ ਦੀਆਂ ਖਿੜਕੀਆਂ ਬਾਜ਼ਾਰ ਦੇ ਵੱਲ ਖੁਲਦੀਆਂ ਸਨ। ਖਿੜਕੀ ਦੇ ਨੇੜੇ ਬੈਠ ਕੇ ਓਹ ਬਾਜ਼ਾਰ ਵਾਲ ਝਾਂਕਣ ਲੱਗਾ। ਕੀ ਵੇਖਦਾ ਹੈ ਕਿ ਬਾਜ਼ਾਰ ਵਿੱਚ ਦੁਕਾਨਾਂ ਤਾਂ ਬੰਦ ਹਨ। ਪਰ ਆਉਣਾ-ਜਾਣਾ ਜਾਰੀ ਹੈ...ਲੋਕ ਜਲਸੇ ਵਿੱਚ ਸ਼ਰੀਕ ਹੋਣ ਲਈ ਜਾ ਰਹੇ ਸੀ। ਉਹ ਡਾਹਡਾ ਹੈਰਾਨ ਸੀ। ਦੋ ਤਿੰਨ ਦਿਨਾਂ ਤੋਂ ਦੁਕਾਨਾਂ ਕਿਓਂ ਬੰਦ ਰਹਿੰਦੀਆਂ ਹਨ, ਇਸ ਮਸਲੇ ਦੇ ਹੱਲ ਲਈ ਉਸ ਨੇ ਆਪਣੇ ਨੰਨ੍ਹੇ ਦਿਮਾਗ ਤੇ ਬਹੁਤ ਜ਼ੋਰ ਪਾਇਆ ਪਰ ਕੋਈ ਨਤੀਜਾ ਬਰਾਮਦ ਨਹੀਂ ਕਰ ਸਕਿਆ। ਬਹੁਤ ਗੌਰ-ਵਿਚਾਰ ਤੋਂ ਬਾਅਦ ਉਸ ਨੇ ਇਹ ਸੋਚਿਆ ਕਿ ਲੋਕਾਂ ਨੇ ਇਸ ਤਮਾਸ਼ੇ ਨੂੰ ਵੇਖਣ ਲਈ , ਜਿਸ ਦੇ ਇਸ਼ਤਿਹਾਰ ਜਹਾਜ਼ ਵੰਡ ਰਹੇ ਸੀ, ਦੁਕਾਨਾਂ ਬੰਦ ਰੱਖੀਆਂ ਹਨ। ਹੁਣ ਉਸਨੂੰ ਖਿਆਲ ਆਇਆ। ਕਿ ਉਹ ਕੋਈ ਬੇਹੱਦ ਹੀ ਦਿਲਚਸਪ ਤਮਾਸ਼ਾ ਹੋਵੇਗਾ। ਜਿਸ ਲਈ ਤਮਾਮ ਬਾਜ਼ਾਰ ਬੰਦ ਹੈ। ਇਸ ਖ਼ਿਆਲ ਨੇ ਖ਼ਾਲਿਦ ਨੂੰ ਸੱਖਤ ਬੇਚੈਨ ਕਰ ਦਿੱਤਾ। ਤੇ ਉਹ ਉਸ ਵੇਲੇ ਦਾ ਅੱਤ ਬੇਕ਼ਰਾਰੀ ਨਾਲ ਇੰਤਜ਼ਾਰ ਕਰਨ ਲੱਗਾ। ਜਦ ਉਸ ਦਾ ਅੱਬਾ ਉਸ ਨੂੰ ਤਮਾਸ਼ਾ ਵਿਖਾਉਣ ਨੂੰ ਲੈ ਚੱਲੇ। ਵੇਲਾ ਗੁਜ਼ਰਦਾ ਗਿਆ...ਓਹ ਖ਼ੂਨੀ ਘੜੀ ਨੇੜੇ ਆਉਂਦੀ ਗਈ। ਤੀਜੇ-ਪਹਿਰ ਦਾ ਵੇਲਾ ਸੀ। ਖ਼ਾਲਿਦ, ਉਸ ਦਾ ਪਿਓ ਅਤੇ ਵਾਲਿਦਾ ਸੇਹਨ ਵਿੱਚ ਖਾਮੋਸ਼ ਬੈਠੇ ਏਕ ਦੂਜੇ ਵੱਲ ਖਾਮੋਸ਼ ਨਿਗਾਹਾਂ ਨਾਲ ਵੇਖ ਰਹੇ ਸਨ...ਹਵਾ ਸਿਸਕੀਆਂ ਭਰਦੀ ਹੋਈ ਚਲ ਰਹੀ ਸੀ। ਤੜ ਤੜ ਤੜ ਤੜ............ ਇਹ ਆਵਾਜ਼ ਸੁਣਦੇ ਹੀ ਖ਼ਾਲਿਦ ਦੇ ਪਿਓ ਦੇ ਚਿਹਰੇ ਦਾ ਰੰਗ ਕਾਗ਼ਜ਼ ਵਾਂਗ ਸਫੇਦ ਹੋ ਗਿਆ। ਜ਼ਬਾਨ ਤੋਂ ਮੁਸ਼ਕਿਲ ਨਾਲ ਇੰਨਾਂ ਹੀ ਕਹਿ ਸਕਿਆ... "ਗੋਲੀ...." ਖ਼ਾਲਿਦ ਦੀ ਮਾਂ ਫ਼ਰਤ-ਏ-ਖੌਫ਼ ਨਾਲ ਇੱਕ ਲਫਜ਼ ਵੀ ਮੂੰਹ ਤੋਂ ਨਾ ਕੱਡ ਸਕੀ। ਗੋਲੀ ਦਾ ਨਾਮ ਸੁਣਦੇ ਹੀ ਉਸਨੂੰ ਇੱਦਾਂ ਜਾਪਿਆ ਜਿਵੇਂ ਖ਼ੁਦ ਉਸਦੀ ਛਾਤੀ ਵਿੱਚ ਗੋਲੀ ਉਤਰ ਰਹੀ ਹੈ। ਖ਼ਾਲਿਦ ਇਹ ਆਵਾਜ਼ ਨੂੰ ਸੁਣਦੇ ਹੀ ਆਪਣੇ ਵਾਲਿਦ ਦੀ ਉਂਗਲ ਫੜ੍ਹ ਕੇ ਕਹਿਣ ਲੱਗਾ। "ਅੱਬਾ ਜੀ ਚਲੋ ਚਲੀਏ ! ਤਮਾਸ਼ਾ ਤਾਂ ਸ਼ੁਰੂ ਹੋ ਗਿਆ ਹੈ!" "ਕੇਹੜਾ ਤਮਾਸ਼ਾ? ਖ਼ਾਲਿਦ ਦੇ ਪਿਓ ਨੇ ਆਪਣੇ ਖੌਫ਼ ਨੂੰ ਲੁਕਾਉਂਦਿਆਂ ਹੋਇਆ ਕਿਹਾ। ਉਹੀ ਤਮਾਸ਼ਾ ਜਿਸ ਦੇ ਇਸ਼ਿਤਿਹਾਰ ਅੱਜ ਸਵੇਰੇ ਵੰਡ ਰਹੇ ਸਨ...ਖੇਲ ਸ਼ੁਰੂ ਹੋ ਗਿਆ। ਤਾਂ ਹੀ ਤਾਂ ਇੰਨੇ ਪਟਾਖਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।" "ਹਾਲੇ ਬਹੁਤ ਸਮਾਂ ਬਾਕੀ ਹੈ, ਤੂੰ ਰੌਲਾ ਨਾ ਪਾ...ਖ਼ੁਦਾ ਦੇ ਲਈ ਹੁਣ ਜਾ, ਮਾਮਾ ਕੋਲ ਜਾ ਕੇ ਖੇਡ!" ਖ਼ਾਲਿਦ ਇਹ ਸੁਣਦੇ ਹੀ ਰਸੋਈ ਵੱਲ ਗਿਆ। ਪਰ ਉੱਥੇ ਮਾਮਾ ਨੂੰ ਨਾ ਪਾ ਕੇ ਆਪਣੇ ਵਾਲਿਦ ਦੀ ਬੈਠਕ ਵਿੱਚ ਚਲਾ ਗਿਆ। ਤੇ ਖਿੜਕੀ ਤੋਂ ਬਾਜ਼ਾਰ ਵੱਲ ਵੇਖਣ ਲੱਗਾ। ਬਾਜ਼ਾਰ ਆਣ-ਜਾਣ ਬੰਦ ਹੋ ਜਾਣ ਕਰ ਕੇ ਸੈਂ-ਸੈਂ ਕਰ ਰਿਹਾ ਸੀ....ਦੂਰ ਫ਼ਾਸਲੇ ਤੋਂ ਕੁੱਤਿਆਂ ਦੀਆਂ ਦਰਦਨਾਕ ਚੀਖਾਂ ਸੁਣਾਈ ਦੇ ਰਹੀਆਂ ਸਨ। ਚੰਦ ਲਮਹਿਆਂ ਬਾਅਦ ਓਹਨਾਂ ਚੀਕਾਂ ਵਿੱਚ ਇੰਸਾਨ ਦੀ ਦਰਦਨਾਕ ਆਵਾਜ਼ ਵੀ ਸ਼ਾਮਿਲ ਹੋ ਗਈ। ਖ਼ਾਲਿਦਕਿਸੀ ਨੂੰ ਕਰਾਹੁੰਦੇ ਹੋਏ ਸੁਣ ਕੇ ਬਹੁਤ ਹੈਰਾਨ ਹੋਇਆ। ਹਾਲੇ ਉਹ ਇਸ ਆਵਾਜ਼ ਦੀ ਤਲਾਸ਼ ਦੀ ਕੋਸ਼ਿਸ਼ ਹੀ ਕਰ ਰਿਹਾ ਸੀ। ਕਿ ਚੌਂਕ ਵਿੱਚ ਉਸਨੂੰ ਇੱਕ ਲੜਕਾ ਦਿਖਾਈ ਦਿੱਤਾ। ਜੋ ਚੀਖਦਾ, ਚਿੱਲਾਂਦਾ, ਭੱਜਦਾ ਚੱਲਿਆ ਆ ਰਿਹਾ ਸੀ। ਖ਼ਾਲਿਦ ਦੇ ਘਰ ਦੇ ਐਨ ਸਾਹਮਣੇ ਉਹ ਲੜਕਾ ਲੜਖੜਾ ਕੇ ਡਿੱਗਾ। ਅਤੇ ਡਿੱਗਦੇ ਹੀ ਬੇਹੋਸ਼ ਹੋ ਗਿਆ...ਉਸ ਦੀ ਪਿੰਡਲੀ ਤੇ ਇੱਕ ਜ਼ਖਮ ਸੀ। ਜਿਸ ਤੋਂ ਫੁਹਾਰਿਆਂ ਵਿੱਚ ਖੂਨ ਨਿਕਲ ਰਿਹਾ ਸੀ। ਇਹ ਸਮਾਂ ਦੇਖ ਕੇ ਖ਼ਾਲਿਦ ਬਹੁਤ ਡਰ ਗਿਆ। ਭੱਜ ਕੇ ਆਪਣੇ ਵਾਲਿਦ ਕੋਲ ਗਿਆ। ਤੇ ਕਹਿਣ ਲੱਗਾ।"ਅੱਬਾ, ਅੱਬਾ, ਬਾਜ਼ਾਰ ਵਿੱਚ ਇੱਕ ਲੜਕਾ ਡਿੱਗ ਪਿਆ ਹੈ....ਉਸ ਦੀ ਲੱਤ ਤੋਂ ਬਹੁਤ ਖੂਨ ਨਿਕਲ ਰਿਹਾ ਹੈ।" ਇਹ ਸੁਣਦੇ ਹੀ ਖ਼ਾਲਿਦ ਦਾ ਪਿਓ ਖਿੜਕੀ ਵੱਲ ਗਿਆ। ਅਤੇ ਵੇਖਿਆ ਕਿ ਅਸਲੀਅਤ ਵਿੱਚ ਹੀ ਇੱਕ ਨੌਜਵਾਨ ਲੜਕਾ ਬਾਜ਼ਾਰ ਵਿੱਚ ਔੰਧੇ ਮੂੰਹ ਪਿਆ ਹੈ। ਬਾਦਸ਼ਾਹ ਦੇ ਖੌਫ਼ ਤੋਂ ਉਸਦੀ ਜੁਰਤ ਨਾ ਹੋਈ। ਕਿ ਉਸ ਲੜਕੇ ਨੂੰ ਸੜਕ ਤੋਂ ਚੱਕ ਕੇ ਸਾਹਮਣੇ ਵਾਲੀ ਦੁਕਾਨ ਦੇ ਪਟਰੇ ਤੇ ਲਿਟਾ ਦੇਵੇ... ਬੇਸਾਜ਼-ਓ-ਬਰਗ ਅਫਰਾਦ ਨੂੰ ਚੱਕਣ ਲਈ ਹੁਕੂਮਤ ਦੇ ਅਰਬਾਬ-ਏ-ਹਲ-ਓ-ਅਕਦ ਨੇ ਲੋਹੇ ਦੀਆਂ ਗੱਡੀਆਂ ਮੁਹਈਆ ਕਰ ਰੱਖੀਆਂ ਹਨ। ਪਰ ਇਸ ਮਾਸੂੰਮ ਬੱਚੇ ਦੀ ਬੇਜਾਨ ਦੇਹ ਜੋ ਉਨ੍ਹਾਂ ਦੇ ਲੋਹੇ-ਦੇ-ਜ਼ੁਲਮ ਦਾ ਸ਼ਿਕਾਰ ਸੀ। ਓਹ ਨੰਨ੍ਹਾ ਪੌਦਾ ਜੋ ਉਨ੍ਹਾਂ ਦੇ ਹੱਥੋਂ ਹੀ ਮਸਲਿਆ ਗਿਆ ਸੀ। ਉਹ ਕੋਂਪਲ ਜੋ ਖਿੜਣ ਤੋਂ ਪਹਿਲਾਂ ਹੀ ਓਹਨਾਂ ਦੀ ਹੀ ਅਤਾ ਕਰਦਾ ਬਾਦ-ਏ-ਸੁਮੂਮ ਤੋਂ ਝੁਲਸ ਗਈ ਸੀ। ਕਿਸੀ ਦੇ ਦਿਲ ਦੀ ਰਾਹਤ ਜੋ ਉਨ੍ਹਾਂ ਦੇ ਜੋਰ-ਓ-ਇਸਤਬਿਦਾਦ ਨੇ ਖੋਹ ਲਈ ਸੀ। ਹੁਣ ਓਹਨਾਂ ਦੀ ਹੀ ਤਿਆਰ ਕੀਤੀ ਸੜਕ ਤੇ....ਆਹ! ਮੌਤ ਭਿਆਨਕ ਹੈ, ਪਰ ਜ਼ੁਲਮ ਇਸ ਤੋਂ ਕਿਤੇ ਜ਼ਿਆਦਾ ਖੌਫਨਾਕ ਤੇ ਭਿਆਨਕ ਹੈ। "ਅੱਬਾ ਇਸ ਲੜਕੇ ਨੂੰ ਕਿਸੀ ਨੇ ਕੁੱਟਿਆ ਹੈ?" ਖ਼ਾਲਿਦ ਦਾ ਪਿਓ ਹਾਂ ਵਿੱਚ ਸਿਰ ਹਿਲਾਉਂਦਾ ਹੋਇਆ ਕਮਰੇ ਤੋਂ ਬਾਹਰ ਚਲਾ ਗਿਆ। ਜਦ ਖ਼ਾਲਿਦ ਕਮਰੇ ਵਿੱਚ ਇਕੱਲਾ ਰਹਿ ਗਿਆ। ਤਾਂ ਸੋਚਣ ਲੱਗਾ। ਕਿ ਇਸ ਲੜਕੇ ਨੂੰ ਇੰਨੇ ਵੱਡੇ ਜ਼ਖਮ ਤੋਂ ਕਿੰਨੀ ਤਕਲੀਫ਼ ਹੋਈ ਹੋਵੇਗੀ। ਜਦਕਿ ਇੱਕ ਵਾਰ ਉਸਨੂੰ ਕਲਮ-ਤਰਾਸ਼ ਦੀ ਨੋਕ ਚੁਭਣ ਕਰ ਕੇ ਪੂਰੀ ਰਾਤ ਨੀਂਦ ਨਹੀਂ ਸੀ ਆਈ, ਅਤੇ ਉਸਦਾ ਪਿਓ ਤੇ ਮਾਂ , ਪੂਰੀ ਰਾਤ ਉਸਦੇ ਸਿਰਹਾਣੇ ਬੈਠੇ ਰਹੇ ਸਨ. ਇਸ ਖਿਆਲ ਦੇ ਆਂਦੇ ਹੀ ਉਸਨੂੰ ਇਹ ਜਾਪਣ ਲੱਗਾ। ਕਿ ਉਹ ਜ਼ਖਮ ਆਪ ਉਸ ਦੀ ਪਿੰਡਲੀ ਵਿੱਚ ਹੈ। ਅਤੇ ਉਸ ਵਿੱਚ ਅੰਤਾਂ ਦੀ ਪੀੜ੍ਹ ਹੈ। ....ਇਓੰਸਾਰ ਉਹ ਰੋਣ ਲੱਗ ਗਿਆ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੀ ਵਾਲਿਦਾ ਦੌੜੀ ਆਈ। ਅਤੇ ਉਸਨੂੰ ਗੋਦ ਵਿੱਚ ਲੈ ਕੇ ਪੁੱਛਣ ਲੱਗੀ। "ਮੇਰੇ ਬੱਚੇ ਰੋ ਕਿਓਂ ਰਿਹਾ ਹੈਂ?" "ਅੰਮੀ, ਉਸ ਲੜਕੇ ਨੂੰ ਕਿਸੀ ਨੇ ਮਾਰਿਆ ਹੈ?" "ਸ਼ਰਾਰਤ ਕੀਤੀ ਹੋਵੇਗੀ ਇਸ ਨੇ?" ਖ਼ਾਲਿਦ ਦੀ ਵਾਲਿਦਾ ਆਪਣੇ ਘਰਵਾਲੇ ਦੀ ਜ਼ਬਾਨੀ ਜ਼ਖਮੀ ਲੜਕੇ ਦੀ ਦਾਸਤਾਨ ਸੁਣ ਚੁਕੀ ਸੀ। "ਮਗਰ ਸਕੂਲ ਵਿੱਚ ਤਾਂ ਸ਼ਰਾਤ ਕਰਨ ਤੇ ਛੜੀ ਨਾਲ ਸਜ਼ਾ ਦੇਂਦੇ ਹਨ। ਲਹੂ ਤਾਂ ਨਹੀਂ ਕਢਦੇ।" ਖ਼ਾਲਿਦ ਨੇ ਰੋਂਦੇ ਹੋਏ ਆਪਣੀ ਵਾਲਿਦਾ ਨੂੰ ਕਿਹਾ। "ਛੜੀ ਜੋਰ ਨਾਲ ਲੱਗ ਗਈ ਹੋਵੇਗੀ!" "ਤਾਂ ਫਿਰ ਕੀ ਏਸ ਲੜਕੇ ਦਾ ਵਾਲਿਦ ਸਕੂਲ ਵਿੱਚ ਜਾ ਕੇ ਉਸ ਉਸਤਾਦ ਤੇ ਨਾਰਾਜ਼ ਨਹੀਂ ਹੋਵੇਗਾ। ਜਿਸ ਨੇ ਇਸ ਲੜਕੇ ਨੂੰ ਇਸ ਕਦਰ ਮਾਰਿਆ ਹੈ। ਇੱਕ ਦਿਨ ਜਦ ਮਾਸਟਰ ਸਾਹਿਬ ਨੇ ਮੇਰੇ ਕੰਨ ਖਿੱਚ ਕੇ ਸੁਰਖ਼ ਕਰ ਦਿੱਤੇ ਸਨ ਤਾਂ ਅੱਬਾ ਜੀ ਨੇ ਹੇਡਮਾਸਟਰ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਨਾ?" "ਇਸ ਲੜਕੇ ਦਾ ਮਾਸਟਰ ਬਹੁਤ ਵੱਡਾ ਆਦਮੀ ਹੈ।" "ਅੱਲਾਹ ਮੀਆਂ ਤੋਂ ਵੀ ਵੱਡਾ?" "ਨਹੀਂ ਓਹਨਾਂ ਤੋਂ ਛੋਟਾ ਹੈ।" "ਤਾਂ ਫਿਰ ਓਹ ਅੱਲਾਹ ਮੀਆਂ ਕੋਲ ਸ਼ਿਕਾਇਤ ਕਰੇਗਾ।" "ਖ਼ਾਲਿਦ ਹੁਣ ਦੇਰ ਹੋ ਗਈ ਹੈ, ਚੱਲੋ ਸੌਇਏ ।" "ਅੱਲਾਹ ਮੀਆਂ! ਮੈਂ ਦੁਆ ਕਰਦਾ ਹਾਂ। ਕਿ ਤੂੰ ਉਸ ਮਾਸਟਰ ਨੂੰ ਜਿਸ ਨੇ ਇਸ ਲੜਕੇ ਨੂੰ ਕੁੱਟਿਆ ਹੈ। ਚੰਗੀ ਤਰ੍ਹਾਂ ਸਜ਼ਾ ਦੇ। ਅਤੇ ਇਸ ਛੜੀ ਨੂੰ ਖੋਹ ਲੈ ਜਿਸ ਦੀ ਵਰਤੋਂ ਨਾਲ ਖੂਨ ਨਿਕਲ ਆਉਂਦਾ ਹੈ....ਮੈਂ ਪਹਾੜੇ ਯਾਦ ਨਹੀ ਕੀਤੇ। ਇਸ ਲਈ ਮੈਨੂੰ ਡਰ ਹੈ। ਕਿ ਕਿਤੇ ਓਹੀ ਛੜੀ ਮੇਰੇ ਉਸਤਾਦ ਦੇ ਹੱਥ ਨਾ ਆ ਜਾਵੇ।.....ਜੇ ਤੂੰਮੇਰੀਆਂ ਗੱਲਾਂ ਨਾ ਮੰਨੀਆਂ, ਤਾਂ ਫਿਰ ਮੈਂ ਵੀ ਤੇਰੇ ਨਾਲ ਨਹੀਂ ਬੋਲਣਾ।" ਸੌਂਦੇ ਵੇਲੇ ਖ਼ਾਲਿਦ ਦਿੱਲ ਵਿੱਚ ਦੁਆ ਮੰਗ ਰਿਹਾ ਸੀ। 12
Lok Virsa Pehchaan / Link to where Samurai- A Dystopian Punjabi Sci Fi Novel, can be bought« on: April 14, 2018, 04:26:40 PM »
http://graciousbooks.in/viewdetails.aspx?bookcod=31692
Link to where Samurai- A Dystopian Punjabi Sci Fi Novel, can be bought...Ethe Kareed sakde ne is kitty nu... 13
Lok Virsa Pehchaan / Review Of Samurai- Punjabi Novel« on: March 28, 2018, 05:23:26 PM »
http://epaper.thetimesofpunjab.com/punjabi-newspaper.aspx?date=3/28/2018&page=6
Article ABout Samurai ( Punjabi Novel) 14
Lok Virsa Pehchaan / Re: Punjabi Novel Samurai Interview« on: February 14, 2018, 02:10:37 PM »
je disda nahi ay, youtube te ja kay type karo, " Kagad Kalam Te Likhari Ep 06", phir us taran vekj sakde ho
15
Lok Virsa Pehchaan / Punjabi Novel Samurai Interview« on: February 12, 2018, 02:25:03 PM »Kagad Kalam Te Likhari, Samurai Interview 16
Lok Virsa Pehchaan / Re: The transformation of Punjabi identity over the centuries« on: February 03, 2018, 07:48:38 AM »
interesting view
17
Lok Virsa Pehchaan / Re: ਕੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਜਿੰਦਾ ਰਹੇਗਾ..........« on: February 02, 2018, 02:42:25 AM »Purjeyo sare munde kudia te bhar aa gye study karn literature das kon likheNahi Ji, bhave baahr aaa gay is da ih nahi matlab bahr aa ke vee likh nahi sakde han...phir meria varge vee han... 18
Lok Virsa Pehchaan / Re: ਕਾਗਦ ਕਲਮ ਤੇ ਲਿਖਾਰੀ ਨੰਬਰ ਛੇ« on: February 01, 2018, 02:58:46 PM »
ji ih programme har hafte tv te aunda hai atay sahit bare galan karde ne...is baar merian punjabi lekhakan bare farmaiya..jo uk vich paal ke ve punjabi ch likhda hai
19
Lok Virsa Pehchaan / ਕਾਗਦ ਕਲਮ ਤੇ ਲਿਖਾਰੀ ਨੰਬਰ ਛੇ« on: February 01, 2018, 02:29:20 PM »
Interview about my Punjabi Literary Journey and my Punjabi Novels Samurai and Chita Te Kala
Enjoy 20
Lok Virsa Pehchaan / Kagad Kalam Te Likhari Episode 6 -Literary Interviews« on: February 01, 2018, 02:22:26 PM »
! No longer available
Post had hunda kainda Not available...ih such nah hai, click car kay kholo atay vekkho...enjoy ! No longer available ! No longer available ... ! No longer available Post jad hunda kainda Not available...ih such nah hai, click car kay kholo atay vekkho...enjoy ! No longer available ! No longer available ... https: //www.youtube.com/watch?v=8OoBPjTxDzk ! No longer available https://www.youtube.com/watch?v=8OoBPjTxDzk Interview is available just click and watch |