November 23, 2024, 09:19:38 AM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 44 45 46 47 48 [49] 50 51 52 53 54 ... 342
961
PJ Games / Re: tuahnu pj da rasta kis ne dasea
« on: August 09, 2011, 08:50:31 AM »
google neeeeeeeeeee

962
Request / Re: Request Video Of The Day
« on: August 09, 2011, 08:10:50 AM »

963
Request / Re: Request Video Of The Day
« on: August 09, 2011, 02:23:49 AM »
Prince Ghuman Ft. Gippy Grewal

966
ਜੇ ਅੱਜ ਕੱਲ ਕੋਈ ਕਿਸੇ ਭਗਤ ਸਿੰਘ ਬਾਰੇ ਗੱਲ ਕਰਦਾ ਹੋਵੇ ਤਾਂ ਪੁਛਣਾਂ ਪੈਂਦਾ ਹੈ ਕਿ ਕਿਹੜੇ ਭਗਤ ਸਿੰਘ ਦੀ ਗੱਲ ਕਰਦੈ ਭਾਈ , ਸੰਧੂ ਜੱਟਾਂ ਦੇ ਉਸ ਮੁੰਡੇ ਦੀ ਜਿਹੜਾ ਡੱਬ ‘ਚ ਬੰਦੂਕ ਦਾ ਬੱਚਾ ਰੱਖਦਾ ਸੀ, ਮੁੱਛ ਕੁੰਡੀ ਅੱਖ ਲਾਲ ਤੇ ਖੰਗਣ ਵਾਲਿਆਂ ਨੂੰ ਟੰਗ ਦੇਂਦਾ ਸੀ। ਜਾਂ ਉਸ ਭਗਤ ਸਿੰਘ ਦੀ ਗੱਲ ਕਰਦਾ ਹੈ ਜਿਹੜਾ ਵੀਰ ਸਵਾਰਕਾਰ ਤੋਂ ਗੂਰੂ ਦਖਣਾ ਲੈ ਕੇ ਹਿਦੂਸਤਾਨੀ ਜ਼ਮੀਨ ਨੂੰ ਗੋਰੇ ਰਾਖਸ਼ਾਂ ਕੋਲੋਂ ਅਜ਼ਾਦ… ਕਰਵਾਉਣ ਲਈ ਗੀਤਾ ਦਾ ਪਾਠ ਪੜਦਾ ਤੇ ‘ਅਖੰਡ ਭਾਰਤ’ ਤੇ ‘ਭਾਰਤੀ ਸਵਾਭੀਮਾਨ’ ਤਹਿਤ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ‘ਵੀਰਗਤੀ’ ਪ੍ਰਪਤ ਕਰ ਗਿਆ ਸੀ। ਜਿਸ ਦੇ ਜੇਲ੍ਹ ਕਮਰੇ ‘ਚ ਭਾਰਤ ਮਾਤਾ ਦੀ ਤਸਵੀਰ ਬਣੀ ਹੋਈ ਸੀ ਤੇ ਸ਼ਹੀਦੀ ਤੋਂ ਪਹਿਲਾ ਉਹ ਗੀਤਾ ਦਾ ਅਧਿਐਨ ਕਰਨਾ ਚਾਹੁੰਦਾ ਸੀ। ਹੋ ਸਕਦੈ ਗੱਲ ਕਰਨ ਵਾਲਾ ਉਸ ਭਗਤ ਸਿੰਘ ਦੀ ਗੱਲ ਕਰ ਰਿਹਾ ਹੋਵੇ ਜੋ ਰੱਬ ਨੂੰ ਟੱਬ ਦਸਦਾ ਸੀ ਮਤਲਬ ਨਾਸਤਕ ਸੀ, 23 ਸਾਲ ਦੀ ਉਮਰ ‘ਚ ਗਹਿਰ ਗੰਭੀਰ ਚਿੰਤਨਸ਼ੀਲ, ਮਾਰਕਸ, ਲੈਨਿਨ ‘ਤੇ ਆਲਮੀ ਵਿਦਵਾਨਾਂ ਦਾ ਜਾਣਕਾਰ ਦੂਰ ਅੰਦੇਸ਼ੀ ਤੇ ਹਿੰਸਾ ਮਾਰਕੁਟ ਤੋਂ ਕੋਹਾਂ ਦੂਰ। ਸ਼ਹੀਦ ਹੋਣ ਤੋਂ ਪਹਿਲਾ ਲੈਨਨ ਦੀ ਕਿਤਾਬ ਦਾ ਇਕ ਚੈਪਟਰ ਮੁਕਾਉਣ ਲਈ ਕਾਹਲਾ ਸੀ। ਇਹ ਵੀਂ ਹੋ ਸਕਦੈ ਕਿ ਅਗਲਾ ਆਰੀਆ ਸਮਾਜੀ ਸ੍ਰੀ ਵਿਵੇਕਾਨੰਦ ਦਾ ਅਨਨ ਸ਼ਰਧਾਲੂ ਆਪਣੇ ਪਿਉਂ ਤੇ ਚਾਚੇ ਤੋਂ ਸਿਖਿਆ ਲੈ ਕੇ ਧਰਮ ਦੇ ਗੌਰਵ ਲਈ ਬਲੀਦਾਨ ਦੇਣ ਵਾਲੇ ਭਗਤ ਸਿੰਘ ਬਾਰੇ ਗੱਲ ਕਰ ਰਿਹਾ ਹੋਵੇ। ਜੇ ਨਹੀ ਤਾਂ ਗੱਲ ਕਰਨ ਵਾਲਾ ਉਸ ਭਗਤ ਸਿੰਘ ਬਾਰੇ ਵੀ ਕਹਿ ਰਿਹਾ ਹੋ ਸਕਦੈ ਜੋ ਸਿੱਖਾਂ ਦਾ ਸਾਬਤ ਸੂਰਤ ਮੁੰਡਾ ਸੀ, ਉਝ ਆਰੀਆ ਸਮਾਜੀਆਂ ਤੇ ਲਾਲਿਆਂ ਦੀ ਪ੍ਰੈਸ ‘ਚ ਫ਼ੋਟੋ ਲਵਾਉਣ ਲਈ ਸਿਰ ਮੁੰਨ ਬੈਠਾ, ਸਿਰੜ ਦਾ ਪੱਕਾ ਸੀ ਜ਼ਿਲਿਆ ਵਾਲੇ ਬਾਗ ਦਾ ਬਦਲਾ ਲੈਣ ਲਈ ਅਸਂੈਬਲੀ ‘ਚ ਧਮਾਕਾ ਕੀਤਾ। ਇਕ ਦੋ ਗੋਰੇ ਹੋਰ ਵੀ ਠੋਕੇ ਮੇਮਾਂ ਰੰਡੀਆਂ ਕੀਤੀਆਂ।ਅੰਤਿਮ ਵੇਲੇ ਬਾਣੀ ਪੜਦਾ ਸ਼ਹੀਦ ਹੋ ਗਿਆ।

ਮੈਂ ਆਪਣੇ ਲੋਕਾਂ ਦੀ ਇਸ ਤਰ੍ਹਾਂ ਦੀ ਇਤਿਹਾਸਕ ਪੇਸ਼ਕਾਰੀ ਵੇਖ ਕੇ ਅੰਗਰੇਜ਼ਾਂ ਬਾਰੇ ਸੋਚਦਾ, ਕਿ ਉਹ ਲੱਖ ਮਾੜੇ ਹੋਣ, ਸਾਡੇ ਜਿਨੇ ਨਹੀਂ

ਜਿਨ੍ਹਾਂ 6ਵੀਂ ਸਦੀ ਦੇ ਡਾਕੂ ਕਹੇ ਜਾਂਦੇ ਰਾਬਨ ਹੁੱਡ ਦਾ ਇਤਿਹਾਸ ਵਧੀਆ ਸਾਂਭ ਕੇ ਰਖਿਆ । ਕੋਈ ਰਲਾ ਨਹੀਂ, ਹੁਣੇ ਹੋਈ ਇਕ ਖੋਜ ਨੇ ਦਸਿਆ ਕਿ ਉਹ ਅਮੀਰਾਂ ਨੂੰ ਲੁੱਟ ਕੇ ਗ਼ਰੀਬਾਂ ‘ਚ ਵੰਡਦਾ ਸੀ ਪਰ ਕਿਸੇ ਨੇ ਦਾਅਵਾ ਨਹੀਂ ਕੀਤਾ ਕਿ ਉਹ ਇਹ ਇਸ ਲਈ ਕਰਦਾ ਸੀ ਕਿ ਉਹ ਫ਼ਲਾਣੀ ਜਾਤ, ਗੋਤ, ਧਰਮ, ਨਾਲ ਸਬੰਧ ਰਖਦਾ ਸੀ ਤਾਂ ਉਹ ਇਹ ਨੇਕ ਕੰਮ ਕਰਦਾ ਸੀ। ਆਪਣੇ ਇਥੇ ਰਾਬਨ ਹੁੱਡ ਜੰਮਿਆ ਹੁੰਦਾ ਤਾਂ ਅਪਣੇ ਪੰਡਿਤਾਂ ਨੇ ਕਹਿਣਾ ਸੀ ਬਈ ਉਹ ਆਦਿ ਕਾਲ ‘ਚ ਫ਼ਲਾਣੇ ਭਗਵਾਨ ਦਾ ਅਵਤਾਰ ਸੀ। ਕਾਮਰੇਡਾਂ ਨੇ ਆਖਣਾਂ ਸੀ ਉਸ ਤੇ ਲੈਨਿਨ ਦਾ ਪ੍ਰਭਾਵ ਸੀ ਸਿੱਖਾਂ ਨੇ ਕਹਿਣਾਂ ਸੀ ਬਾਬੇ ਨਾਨਕ ਨੂੰ ਫ਼ਲਾਣੀ ਉਦਾਸੀ ‘ਚ ਮਿਲਿਆ ਸੀ। ਅਸੀ ਮਾਰਕਸੀ ਹੋਈਏ ਬਾਬੇ ਨਾਨਕ ਨੂੰ ਮੰਨਣ ਵਾਲੇ ਤੇ ਜਾਂ ਕੁਝ ਹੋਰ ਅਸੀ ਘੇਰੇ ਤੋਂ ਅੱਗੇ ਨਹੀਂ ਜਾ ਸਕਦੇ । ਵਿਚਾਰੇ ਭਗਤ ਸਿੰਘ ਨਾਲ ਇਹੀ ਹੋ ਗਿਆ।

ਉਤੋਂ ਰਹਿੰਦੀ ਖੂੰਹਦੀ ਕਸਰ ਫ਼ੋਟੋ ਬਣਾਉਣ ਵਾਲੇ ਕੱਢ ਦਿੰਦੇ ਹਨ। ਐਤਕੀ ਸਿੰਘਾਂ ਨੇ ਉਸ ਦੇ ਸਿਰ ‘ਤੇ ਕਾਲੀ ਪੱਗ ਬੰਨ ਦਿਤੀ, ਆਰਐਸਐਸ ਨੇ ਟੋਪੀ ਪਵਾਈ ਹੋਈ ਏ, ਕਾਮਰੇਡ ਆਖਦੇ ਨੇ ਉਹ ਤਾਂ ਇਕ ਸੋਚ ਸੀ ਪੱਗ ਟੋਪੀ ਤੋਂ ਪਰੇ ਦੀ ਗੱਲ ਹੈ, ਇਕ ਹਿੰਦੀ ਅਖਬਾਰ ਵਾਲਿਆ ਨੇ ਜਨਮ ਦਿਨ ‘ਤੇ ਉਸ ਦੀ ਫ਼ੋਟੋ ਛਾਪੀ ਜਿਸ ‘ਚ ਉਹ ਲਾਲਿਆ ਦਾ ਮੁੰਡਾ ਲੱਗ ਰਿਹਾ ਸੀ ਜਮਾਂ ਈ ਗੋਲ ਮੋਲ ਜਿਹਾ ।

ਦਰਅਸਲ ਇਹ ਸਾਰੇ ਲੋਕ ਆਪੋ ਅਪਣੀ ਦੁਕਾਨਦਾਰੀ ਮਗਾਈ ਰੱਖਣਾ ਚਹੁੰਦੇ ਹਨ। ਭਗਤ ਸਿੰਘ ਦਾ ਨਾਂ ਵਿਕਦਾ ਹੈ ਹਰ ਕੋਈ ਵੱਖ ਵੱਖ ਤਰ੍ਹਾਂ ਦੀ ਪੈਕਿੰਗ ਕਰਦਾ ਹੈ। ਇਸ ਮੁਕਾਬਲੇਬਾਜ਼ੀ ਦਾ ਫ਼ਇਦਾ ਅਖੀਰ ਮੰਡੀ ਨੂੰ ਹੋ ਰਿਹਾ ਹੈ। ਇਨ੍ਹਾਂ ਸਰੇ ਹੱਟੀਆਂ ਵਾਲਿਆਂ ‘ਚੋਂ ਸਿੱਖਾਂ ਦੀ ਹੱਟੀ ਸਭ ਤੋਂ ਠੰਡੀ ਹੈ ਤੇ ਕਾਮਰੇਡਾਂ ਦੀ ਸਭ ਤੋਂ ਗਰਮ। ਸਿੱਖਾਂ ਨੇ ਕਦੇ ਕਿਸੇ ਮਰੇ ਮੂਰੇ ਦੀ ਕਦਰ ਕੀਤੀ ਨਹੀਂ ਇਨ੍ਹਾਂ ਦਾ ਜ਼ੋਰ ਅਖੰਡ ਪਾਠਾਂ ਤੇ ਹੈ ਕਿਸੇ ਚੋਰ-ਚੱਕੇ ਨੂੰ ਵੀ ਅਖੰਡ ਪਾਠ ਕਰ ਕੇ ਯਾਦ ਕਰਦੇ ਨੇ ਤੇ ਸ਼ਹੀਦ ਨੂੰ ਵੀ। ਸ਼ਹੀਦ ਏਨੇ ਨੇ ਕਿ ਨਿੱਤ ਹੀ ਸ਼ਹੀਦੀ ਦਿਹਾੜੇ ਮਨਾਏ ਜਾ ਸਕਦੇ । ਉਧਰ ਕਾਮਰੇਡਾਂ ਕੋਲ ਭਗਤ ਸਿੰਘ ਇਕਲੌਤਾ ਜੁਗਾੜ ਏ, ਆਪਣੀ ਹੱਟੀ ਮਗਾਉਣ ਲਈ।ਜੇ ਇਹ ਗੱਲ ਨਹੀਂ ਤਾਂ ਲੋਕਾਂ ਨੂੰ ਸਟੇਜਾਂ ਤੇ ਦੱਸਣ ਬਈ 77 ‘ਚ ਪੰਜਾਬ ਦੀ ਬਾਦਲ ਸਰਕਾਰ ਨੇ ਹੱਕੀ ਮੰਗਾਂ ਲਈ ਲੜਦੇ ਲੋਕਾਂ ਨਾਲ ਕੀ ਕੀਤਾ ਸੀ।

ਖੈਰ ਇਸ ਚਰਚਾ ਨੂੰ ਲਾਭੇ ਰੱਖ ਕੇ ਇਹ ਸੋਚਿਆ ਜਾਵੇ ਕਿ ਇਨ੍ਹਾਂ ਸਾਰੇ ਸੁਤੰਤਰਤਾ ਸੰਗਰਾਮੀਆਂ ਨੇ ਕਿਹੜਾ ਕੱਦੂ ‘ਚ ਤੀਰ ਮਾਰਿਆ ਸੀ। ਉਹ ਕਿਹੜੀ ਆਜ਼ਾਦੀ ਦੇ ਸ਼ਹੀਦ ਸਨ ਤੇ ਕਿਹੜੀ ਅਜ਼ਾਦੀ ਸਾਨੂੰ ਲੈ ਕੇ ਦਿਤੀ । 1947 ਤੋਂ ਲੈ ਕੇ ਅੱਜ ਤਕ ਜੋ ਸਾਡੀਆਂ 3 ਪੀੜੀਆਂ ਨੇ ਇਸ ਦੇਸ਼ ‘ਚ ਹੰਡਾਇਆ ਉਹ ਸਾਇਦ ਅੰਗਰੇਜ਼ਾਂ ਦੀ ਗੁਲਾਮੀ ‘ਚ ਕਦੇ ਨਾ ਵਾਪਰਦਾ । ਅੰਗਰੇਜ਼ਾਂ ਨੁੰ ਜਾਲਮ ਕਹਿਣ ਵਾਲੇ ਦੱਸਣਗੇ ਕਿ ਅੰਗਰੇਜ਼ਾਂ ਦੇ ਰਾਜ ‘ਚ ਜ਼ਿਲਿਆ ਵਾਲਾ ਬਾਗ, ਬਜਬਜ ਘਾਟ ਤੇ ਕਾਮਗਾਟਾ ਮਾਰੂ ਵਰਗੀਆਂ ਸਾਰੀਆਂ ਘਟਵਾਨਾਂ ‘ਚ ਕਿੰਨੇ ਲੋਕ ”ਬੇਗਾਨੇ” ਅੰਗਰੇਜ਼ਾਂ ਨੇ ਮਾਰੇ ਤੇ ਅਜ਼ਾਦ ਭਾਰਤ ‘ਚ ਸਾਡੇ ”ਆਪਣਿਆਂ” ਨੇ ਪੰਜਾਬ , ਕਸਮੀਰ , ਦਿੱਲੀ, ਗੁਜਰਾਤ ਤੇ ਬਸਤਰ ਦੇ ਜੰਗਲਾਂ ‘ਚ ਕਿੰਨੇ ਲੋਕ ਸਰਕਾਰੀ ਬੁੰਦੂਕ ਨਾਲ ਮਾਰੇ । ਗੋਰੇ ਅੱਤ ਦੇ ਜਾਲਮ ਹੋਣਗੇ ਭਰ ਇਨ੍ਹਾਂ ਕਾਲਿਆਂ ਤੋਂ ਵੱਧ ਨਹੀਂ ।

ਜਿਸ ਆਜਾਦੀ ਦਾ ਸਿਹਰਾ ਕੋਈ ਗਾਂਧੀ ਕੋਈ ਭਗਤ ਸਿੰਘ ਤੇ ਕੋਈ ਬਾਲ,ਪਾਲ, ਲਾਲ ਸਿਰ ਬੰਨ ਰਹੇ ਹਨ, ਉਸ ਆਜ਼ਾਦੀ ਦੀ ਅਸਲੀਅਤ ਹੀ ਕੁਝ ਹੋਰ ਹੈ। ਪਹਿਲਾ ਸਵਾਲ ਹੈ ਕਿ ਉਹ ਕਿਹੜੀ ਅਜ਼ਾਦੀ ਸੀ ਜਿਹੜੀ ਸਾਡੇ ਲੋਕਾਂ ਤੋਂ ਖੁਸ ਗਈ ਸੀ ਤੇ ਉਹ ਮੁੜ ਉਸ ਲਈ ਸੰਘਰਸ ਕਰ ਰਹੇ ਸਨ । ਰਜਾਵੜਿਆਂ ਤੇ ਜਗੀਰਦਾਰਾਂ ਦੇ ਰਹਿਮੋ ਕਰਮ ਤੇ ਪਲਣ ਵਾਲੇ ਲੋਕਾਂ ਨੇ ਅਜ਼ਾਦੀ ਵੇਖੀ ਜਾਂ ਸੁਣੀ ਤਾਂ ਉਹ ਅੰਗਰੇਜ਼ਾਂ ਕੋਲੋਂ । ਅੰਗਰੇਜ਼ ਦੇ ਨਿਆਂ ਦੀਆਂ ਗੱਲਾਂ ਅੱਜ ਤੱਕ ਲੋਕ ਸੱਥਾਂ ‘ਚ ਕਰਦੇ ਨੇ । ਲੋਕਾਈ ਨੁੰ ਰਾਜ ਕਰਨ ਵਾਲੇ ਸਦੀਆਂ ਤੋਂ ਲੁਟਦੇ ਆਏ ਨੇ ਤੇ ਉਹੀ ਕੰਮ ਅੰਗਰੇਜ਼ ਕਰ ਰਿਹਾ ਸੀ । ਆਮ ਲੋਕਾਂ ਨੁੰ ਤਾਂ ਨਹਿਰੀ ਪਾਣੀ , ਰੇਲ , ਸੜਕਾਂ, ਡਾਕ ਵਰਗੀਆਂ ਸਹੂਲਤਾਂ ਮਿਲੀਆਂ (ਜੇ ਅੰਗਰੇਜ ਇਹ ਨਾ ਕਰਦਾ ਤਾਂ ਅੱਜ ਅਸੀਂ ਅਫਗਾਨਾਂ ਵਾਲੇ ਹਾਲ ‘ਚ ਹੁੰਦੇ , ਮਾਲਵੇ ਨੁੰ ਲੋਕ ਜੰਗਲ ਕਹਿੰਦੇ ਸਨ , ਇਹ ਅੱਜ ਵੀ ਜੰਗਲ ਹੀ ਹੁੰਦਾ ਜੇ ਅੰਗਰੇਜ਼ ਨਹਿਰਾਂ ਨਾ ਕੱਢਦਾ । ਭਾਵੇਂ ਕਿ ਅੰਗਰੇਜ ਇਹ ਸਭ ਕੁਝ ਆਪਣੇ ਫਾਇਦੇ ਲਈ ਕਰ ਰਿਹਾ ਸੀ ਪਰ ਲੋਕਾਂ ਨੁੰ ਸਹੂਲਤ ਮਿਲੀ , ਜੀਵਨ ਪੱਧਰ ਉੱਚਾ ਹੋਇਆ , ਆਮ ਲੋਕਾਈ ਨੁੰ ਕੋਈ ਮਸਲਾ ਨਹੀਂ ਸੀ । ਫਿਰ ਮਸਲਾ ਕੀਹਨੁੰ ਸੀ ? ਮਸਲਾ ਸੀ ਭਾਰਤ ਦੇ ਰਵਾਇਤੀ ਸਰਮਾਏਦਾਰ ਨੁੰ । ਬਾਣੀਏ, ਬਾਹਮਣ ਨੁੰ , ਜਿਨ੍ਹਾਂ ਨੁੰ ਨਾਂ ਅੰਗਰੇਜ਼ਾਂ ਦੀ ਬਰਾਮਦ ਤੋਂ ਕੁਝ ਮਿਲਦਾ ਸੀ ਤੇ ਨਾ ਦਰਆਮਦ ‘ਚੋ । ਚਾਹ ਪੱਤੀ , ਮਸਾਲੇ , ਨੀਲ ਤੇ ਹੋਰ ਨਿੱਕ ਸੁਕ ਦੀ ਤਜਾਰਤ ਕਰਨ ਵਾਲੇ ਭਾਰਤੀ ਸਰਮਾਏਦਾਰਾਂ ਦੀ ਸ਼ਾਹੀ ਰੋਟੀ ‘ਚ ਵੱਜੀ ਲੱਤ ਨੇ ਅੰਗਰੇਜ਼ਾਂ ਖਿਲਾਫ ਨਾਹਰੇ ਬੁਲੰਦ ਕਰਵਾਏ । ਨਹਿਰੂ , ਲਾਲ, ਬਾਲ, ਪਾਲ ਵਰਗੇ ਲਾਲਿਆਂ ਦੇ ਜਾਨਸ਼ੀਨ (ਜਵਾਕ) ਬਾਹਰ ਦੀਆਂ ਵੱਡੀਆਂ ਯੂਨੀਵਰਸਟੀਆਂ ‘ਚੋਂ ਵਕਾਲਤਾਂ ਕਰਕੇ ਮੁੜੇ ਤੇ ਆਜ਼ਾਦੀ ਲਈ ਸਾਡੇ ਬੁੱਢਿਆਂ ਨੁੰ ਉਸਕਾਇਆ । ਸਾਡੇ ਭੋਲੇ ਲੋਕ ਇਨ੍ਹਾਂ ਦੇ ਚੱਕੇ ਚੱਕਾਏ ਨਿੱਤ ਚਿੱਤੜ ਕਟਵਾਉਂਦੇ ਰਹੇ । ਫਿਰ ਮਿਲੀ ਅਜ਼ਾਦੀ , 30 ਲੱਖ ਪੰਜਾਬੀਆਂ ਦੇ ਪ੍ਰਣਾਂ ਨੁੰ ਉਨ੍ਹਾਂ ਦੇ ਸਰੀਰਾਂ ‘ਚੋਂ ਆਜ਼ਾਦੀ । ਅਸਲ ‘ਚ ਨਾ ਤਾਂ ਕੋਈ ਆਜ਼ਾਦ ਹੋਇਆ ਤੇ ਨਾ ਹੀ ਕਿਸੇ ਨੇ ਕਿਸੇ ਨੂੰ ਕੋਈ ਆਜ਼ਾਦੀ ਦਿਤੀ । ਜੇ ਹੋਇਆ ਤਾਂ ਸਿਰਫ਼ ਲੁਟੇਰਿਆਂ ਦੀ ਜਮਾਤ ਦਾ ਪ੍ਰਬੰਧਕੀ ਫ਼ੇਰ ਬਦਲ ਹੋਇਆ।

ਦੂਜੇ ਸੰਸਾਰ ਯੁੱਧ (1939-45) ਸਮੇਂ ਇੰਗਲੈਂਡ ਸਣੇ ਯੁਧ ‘ਚ ਸ਼ਾਮਲ ਹੋਰਨਾਂ ਦੇਸ਼ਾਂ ‘ਚ ਆਈ ਆਰਥਕ ਮੰਦੀ ਨੇ ਅੰਗਰੇਜ਼ ਸਾਸ਼ਕਾਂ ਦਾ ਲੱਕ ਤੋੜ ਦਿਤਾ ਸੀ। ਉਨ੍ਹਾਂ ਕੋਲ ਭਾਰਤ ਨੂੰ ਪ੍ਰਸ਼ਾਸਨਕੀ ਢਾਂਚਾ ਦੇਣ ਤੇ ਹੋਰ ਬੇਲੋੜਾ ਖਰਚ ਕਰ ਸਕਣ ਦੀ ਵਾਹ ਨਹੀਂ ਸੀ। ਉਝ ਵੀ ਕੱਢਣ ਪਾਉਣ ਨੂੰ ਕੁਝ ਰਿਹਾ ਨਹੀਂ ਸੀ। ਸੰਸਾਰ ਪੱਧਰ ਤੇ ਫ਼ੈਲੇ ਏਡੇ ਵੱਡੇ ਸਾਮਰਾਜ ਨੂੰ ਸੰਭਾਲੀ ਰੱਖਣ ਲਈ ਮਜ਼ਬੂਤ ਆਰਥਕਤਾ ਦੀ ਲੋੜ ਹੁੰਦੀ ਹੈ ਨਹੀਂ ਤੇ ਬਗਾਵਤਾਂ ਖੂਨ ਚੂਸੀ ਰੱਖਦੀਆਂ ਨੇ ਤੇ ਖਰਚਾ ਵੱਧ ਤੇ ਲਾਭ ਘੱਟ ਹੁੰਦਾ। ਇਸ ਔਖੇ ਵੇਲੇ ‘ਚ ਅੰਗਰੇਜ਼ ਨੇ ਸਿਰਫ਼ ਨੀਤੀ ਬਦਲੀ ਜਿਸ ਨੂੰ ਅਸੀ ਆਜ਼ਾਦੀ ਦਾ ਨਾਂ ਦਿੰਦੇ ਹਾਂ ਤੇ ਸਾਲ ‘ਚ ਦੋ ਚਾਰ ਵਾਰ ਇਸ ਨੀਤੀ-ਬਦਲ ਦਿਹਾੜੇ ਨੂੰ ਆਜ਼ਾਦੀ ਕਹਿ ਕੇ ਜਸ਼ਨ ਮਨਾਉਂਦੇ ਹਾਂ।

ਨਵੀਂ ਨੀਤੀ ਮੂਜਬ ਅੰਗਰੇਜ਼ ਨੇ ਸੰਸਾਰ ਭਰ ਤੋਂ ਅਪਣੀਆ ਕਲੋਨੀਆ ਵਾਪਸ ਲੈਣ ਦਾ ਫ਼ੈਸਾਲ ਕੀਤਾ। ਸਿਰਫ਼ ਦੁਨੀਆਂ ਦੀਆਂ ਕੁਝ ਸੈਰਗਾਹਾਂ ਵਰਗੇ ਦੇਸ਼ਾਂ ਨੂੰ ਛੱਡ ਕੇ ਬਹੁਤੇ ਦੇਸ਼ ਨੂੰ ਆਜ਼ਾਦ ਕਰਨ ਦੇ ਮਤੇ ਇਸੇ ਸਮੇਂ ‘ਚ ਹੋਏ। ਜੋ ਕਿ 60ਵੇਂ ਦਹਾਕੇ ਤਕ ਆਜ਼ਾਦ ਕਰ ਦਿਤੇ ਗਏ।

ਨਵੀਂ ਨੀਤੀ ਮੂਜਬ ਅੰਗਰੇਜ਼ ਨੇ ਸੰਸਾਰ ਭਰ ਤੋਂ ਅਪਣੀਆ ਕਲੋਨੀਆ ਵਾਪਸ ਲੈਣ ਦਾ ਫ਼ੈਸਾਲ ਕੀਤਾ। ਸਿਰਫ਼ ਦੁਨੀਆਂ ਦੀਆਂ ਕੁਝ ਸੈਰਗਾਹਾਂ ਵਰਗੇ ਦੇਸ਼ਾਂ ਨੂੰ ਛੱਡ ਕੇ ਬਹੁਤੇ ਦੇਸ਼ ਨੂੰ ਆਜ਼ਾਦ ਕਰਨ ਦੇ ਮਤੇ ਇਸੇ ਸਮੇਂ ‘ਚ ਹੋਏ। ਜੋ ਕਿ 60ਵੇਂ ਦਹਾਕੇ ਤਕ ਆਜ਼ਾਦ ਕਰ ਦਿਤੇ ਗਏ।

ਅਸਲ ‘ਚ ਅੰਗਰੇਜ਼ ਨੇ ਭਾਰਤ ਤੋਂ ਬਾਹਰ ਰਹਿ ਕੇ ਰਾਜ ਕਰਨ ਲਈ ਸਥਾਨਕ ਦਲਿਆਂ ਦੀ ਇਕ ਜਮਾਤ ਕਾਇਮ ਕਰ ਲਈ। ਇਨ੍ਹਾਂ ਦਾ ਨਾਂ ਨਹੀ ਲਿਖਿਆ ਜਾ ਸਕਦਾ ਕਿਉਂ ਕਿ ਕੁਝ ਦੇਸ਼ ਭਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗਣ ਦਾ ਖਤਰਾ ਹੈ। ਇਹ ਦੱਲੇ ਸੱਤਾ ‘ਚ ਹਿੱਸੇਦਾਰੀ ਨੂੰ ਲੈ ਕੇ ਆਪਸ ‘ਚ ਲੜੇ ਲੱਖਾਂ ਪੰਜਾਬੀਆਂ ਤੇ ਬੰਗਾਲੀਆਂ ਦਾ ਕਤਲ ਹੋਇਆ। ਇਨ੍ਹਾਂ ਨੂੰ ਦੱਲਿਆਂ ਦੀ ਥਾਂ ਤੇ ਸਾਮਰਾਜੀਆਂ ਦੇ ਹਿੱਸੇਦਾਰ ਕਹਿਣਾ ਵਧੇਰੇ ਢੁਕਦਾ ਹੈ। ਸੱਜਿਆਂ-ਖੱਬਿਆਂ ਸਭ ਨੇ ਦਲਾਲੀ ਦੀ ਬਾਂਦਰ ਵੰਡ ‘ਚ ਪੁੱਜ ਕੇ ਹਿੱਸਾ ਲਿਆ। ਜਿਸ ਦਾ ਦਾਅ ਨਾ ਲੱਗਾ ਜਾਂ ਘੱਟ ਲੱਗਾ ਉਸ ਨੇ ਆਜ਼ਾਦੀ ‘ਅਧੂਰੀ’ ਕਹਿ ਕੇ ਰੋਲਾ ਪਾਇਆ। ਸਿੱਖਾਂ ਨੇ ਇਸ ਬਾਂਦਰ ਕਿੱਲੇ ‘ਚ ਸਭ ਤੋਂ ਵੱਧ ਛਿੱਤਰ ਖਾਧੇ। ਇਨ੍ਹਾਂ ਦੇ ਵੱਡੇ ਦਲਿਆਂ (ਆਗੂਆਂ) ਨੇ ਆਪਣਾ ਵੱਖਰਾ ਟੁਕੜ ਲੈਣ ਦੀ ਥਾਂ ਹਿੰਦੂਆਂ ਦੀਆਂ ਬੁਰਕੀਆਂ ਤੇ ਗੁਜ਼ਾਰਾ ਕਰਨਾ ਮੰਨ ਲਿਆ। ਧਰਮ ਦੇ ਨਾਂ ਤੇ ਸਾਰੇ ਠੱਗੇ ਗਏ ਪਰ ਸਾਡੇ ਮੁਸਲਮਾਨ ਭਰਾਵਾਂ ਨੂੰ ਇਹ ਅਜ਼ਾਦੀ ਸਭ ਤੋਂ ਮਹਿੰਗੀ ਪਈ।ਜਿਨ੍ਹਾਂ ਤੋਂ ਮਾਂ ਬੋਲੀ ਖੋਹ ਕੇ ਅੱਜ ਤਕ ਅਜ਼ਾਦੀ ਦੇ ਨਾਂ ਤੇ ਉਰਦੂ ਦੀ ਗੁਲਾਮੀ ਕਰਵਾਈ ਜਾ ਰਹੀ ਹੈ।

ਬਾਕੀ ਇਹ ਗੱਲ ਵੀ ਪੱਕੀ ਹੈ ਕਿ ਜੇ ਅੰਗਰੇਜ਼ ਇਸ ਤਰ੍ਹਾਂ ਦੀ ਤਬਦੀਲੀ ਨਾ ਚਾਹੁੰਦਾ ਤੇ ਭਾਰਤੀ ਆਜ਼ਾਦੀ ਲਹਿਰ ‘ਚ ਏਨਾਂ ਜ਼ੋਰ ਵੀ ਨਹੀਂ ਸੀ ਜੋ ਏਡੇ ਵੱਡੇ ਸਾਮਰਾਜ ਦਾ ਕੁਝ ਵਿਗਾੜ ਸਕਦੀ। ਸੱਤਾ ਦੇ ਵਿਰੁਧ ਲੜ ਚੁਕੀਆਂ ਤੇ ਲੜ੍ਹ ਰਹੀਆਂ ਤਾਕਤਾਂ ਇਹ ਜਾਣਦੀਆਂ ਹਨ ਕਿ ਥੋੜ੍ਹੇ ਸਾਧਨਾਂ ਨਾਲ ਸ਼ਕਤੀਸ਼ਾਲੀ ਸਟੇਟ ਦੇ ਵਿਰੁਧ ਲੜ ਕੇ ਜਿਤਣਾ ਕਿੰਨਾਂ ਔਖਾਂ ਹੁੰਦਾ ਹੈ। ਤਾਮਿਲ ਯੋਧਿਆਂ ਨੇ ਕਿੰਨੀ ਲੰਮੀ ਲੜਾਈ ਲੜੀ, ਬਲੋਚ, ਕਮਜ਼ੋਰ ਕਹੇ ਜਾਂਦੇ ਪਾਕਿਸਤਾਨ ਕੋਲੋਂ ਨਹੀਂ ਜਿਤ ਸਕੇ। ਖਾਲਸਿਤਾਨੀਆਂ, ਬੋਡਿਆਂ ਤੇ ਕਸ਼ਮੀਰੀਆਂ ਦਾ ਭਾਰਤ ਨੇ ਕੀ ਹਸ਼ਰ ਕੀਤਾ ਇਹ ਕਿਸੇ ਤੋਂ ਲੁਕਿਆ ਨਹੀਂ। ਫਿਰ ਇਹ ਕਿਵੇਂ ਕਿਹਾ ਜਾ ਸਕਦਾ ਕਿ ਫਿਰਕਿਆਂ, ਜਾਤਾਂ ਤੇ ਮਜ਼ਬਾਂ ਦੀ ਖੂਨੀ ਜੰਗ ਲੜਨ ਵਾਲੇ ਭਾਰਤੀ ਅੰਗਰੇਜਾਂ ਨੂੰ ਭਜਾ ਦਿੰਦੇ। ਕੀ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਨੇ ਉਨ੍ਹੇ ਬੰਦੇ ਮਾਰੇ ਸਨ ਜਿਨ੍ਹੇ ਲੰਕਾਂ ‘ਚ ਤਾਮਲ ਬਾਗੀ ਮਰੇ ਜਾਂ ਕਸ਼ਮੀਰ ‘ਚ ਆਜਾਦੀ ਮੰਗਣ ਵਾਲੇ ਮਰੇ ? ਜੇ ਉਹ ਏਨੀਆਂ ਕੁਰਬਾਨੀਆਂ ਦੇ ਬਾਵਜੂਦ ਅੱਜ ਤਕ ਸਫ਼ਲ ਨਹੀਂ ਹੋਏ ਤਾਂ ਮੰਦਰ–ਮਸੀਤ ਵਾਲਿਆਂ ਨੇ ਕੀ ਸੱਪ ਕੱਡਣਾਂ ਸੀ।

ਹੁਣ ਮੁੱਦੇ ਵੱਲ ਆਇਆ ਜਾਵੇ। ਸਾਫ਼ ਹੈ ਕਿ ਨਾ ਤੇ ਆਪਾਂ ਨੂੰ ਕੋਈ ਅਜ਼ਾਦੀ ਮਿਲੀ ਤੇ ਨਾਂ ਹੀ ਕਿਸੇ ਨਹਿਰੂ ਗਾਂਧੀ ਤੇ ਭਗਤ ਸਿੰਘ ਨੇ ਲੈ ਕੇ ਦਿਤੀ । ਬੱਸ ਅੰਗਰੇਜ਼ ਨੇ ਨਵੀਂ ਨੀਤੀ ਮੁਤਾਬਕ ਭਾਰਤੀ ਮੰਡੀ ਨੂੰ ਇਥੇ ਰਹਿ ਕੇ ਵਰਤਣ ਦੀ ਥਾਂ ਇੰਗਲੈਂਡ ਤੋਂ ਵਰਤਣਾ ਸ਼ੁਰੂ ਕਰ ਦਿਤਾ।ਅਪਣੇ ਦੱਲਿਆ ਰਾਹੀਂ ਆਪਣੀ ਮਨਮਰਜੀ ਦੇ ਮਸੌਦੇ ਪਾਰਲੀਮੈਂਟ ‘ਚ ਪਾਸ ਕਰਵਾਏ ਜਾਂਦੇ ਹਨ ।(ਭਾਵੇਂ ਕਿ ਅੱਜ ਮੰਡੀ ਦਾ ਵਰਤਾਰਾ ਬਦਲ ਗਿਆ ਹੈ ਤੇ ਹਲਾਤ ਹੋਰ ਵੀ ਭਿਆਨਕ ਨੇ) ਸਰਮਾਏਦਾਰ, ਵੱਡੇ ਜਗਤ ਪਸਾਰੇ ਵਾਲੇ ਕਾਰਖਾਨੇਦਾਰ ਸਾਡੇ ਦੱਲੇ ਸਿਅਸਤਦਾਨਾਂ ਰਾਹੀ ਮਰਜੀ ਦੇ ਬਿਲ ਲਿਆਉਂਦੇ ਹਨ ਤੇ ਬਿਨਾਂ ਕਿਸੇ ਵਿਰੋਧ ਦੇ ਜਾਂ ਥੋੜੇ ਹੋ-ਹੱਲੇ ਤੋਂ ਬਾਅਦ ਸਾਰਿਆਂ ਨੂੰ ਬੁਰਕੀਆਂ ਸੁਟੇ ਜਾਣ ਪਿਛੋਂ ਪਾਸ ਵੀ ਹੋ ਜਾਂਦੇ ਹਨ। ਪ੍ਰਮਾਣੂ ਹਰਜਾਨਾ ਬਿਲ ਜੋ ਇਸੇ ਦੀ ਇਕ ਉਦਾਹਰਨ ਹੈ । ਜੋ ਅੱਜ ਨਹੀਂ ਤੇ ਕੱਲ ਪਾਸ ਹੋ ਹੀ ਜਾਣੈ । ਲੁਟੇਰਿਆਂ ਹਾਕਮਾਂ ਦੀ ਅਦਲਾ ਬਦਲੀ ਨੂੰ ਅਜ਼ਾਦੀ ਅਤੇ ਵਾ ‘ਚ ਤਲਵਾਰਾਂ ਮਾਰਨ ਵਾਲਿਆਂ ਨੂੰ ਸ਼ਹੀਦ ਕਹਿਣ ਵਾਲੇ ਲੋਕ ਕਿਸੇ ਲੋਕ ਪੱਖੀ ਲਹਿਰ ਦੇ ਹਾਮੀ ਨਹੀਂ ਹੋ ਸਕਦੇ।

ਭਗਤ ਸਿੰਘ ਦਾ ਝੰਡਾ ਚੁਕੀ ਫਿਰਦੇ ਕਾਮਰੇਡ ਕਹੇ ਜਾਂਦੇ ਲੋਕ ਵੀ ਉਸੇ ਤਰ੍ਹਾਂ ਦੀ ਸਨਕ ਦਾ ਸ਼ਿਕਾਰ ਹਨ ਜਿਸ ਤਰ੍ਹਾਂ ਦੇ ਹੋਰ ਫ਼ਿਰਕੂ ਗਰੁੱਪ ਹਨ। ਜੇ ਕੋਈ ਸਮਾਜਵਾਦ ਲਈ ਸੁਹਿਰਦ ਹੈ ਤਾਂ ਫਿਰ ਸਰਮਾਏਦਰਾਂ ਦਾ ਮੁੰਡਾ ਭਗਤ ਸਿੰਘ ਹੀ ਕਿਉਂ ? ਭਗਤ ਸਿੰਘ ਉਨ੍ਹਾਂ ਦਿਨਾਂ ‘ਚ ਕਾਲਜ ਪੜ੍ਹਦਾ ਸੀ ਜਦੋਂ ਸਾਡੀ ਜਮਾਤ ‘ਚੋਂ ਬਹੁਤਿਆਂ ਦੇ ਦਾਦੇ ਪੜਦਾਦਿਆਂ ਕੋਲ ਤਨ ਢੱਕਣ ਲਈ ਪੂਰੇ ਕੱਪੜੇ ਨਹੀਂ ਸਨ। 25,000 ‘ਚ ਉਸ ਦੀ ਜਮਾਨਤ ਕਰਵਾਈ ਗਈ । ਕੀ ਸਰਮਾਏਦਾਰੀ ਵਿਰੁਧ ਲੋਕ ਲਹਿਰ ਜਾਂ ਸਮਾਜਵਾਦ ਲਈ ਭਗਤ ਸਿੰਘ ਕਿਸੇ ਤਰ੍ਹਾਂ ਢੁਕਦਾ ਹੈ । ਉਸ ਨੂੰ ਇਕ ਸਮਾਜਵਾਦੀ ਚਿੰਤਕ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ । ਬੰਗਾਲ ਦੇ ਗੁਮਨਾਮ ਕਾਮਰੇਡਾਂ ਵੱਲੋਂ ਲਿਖੇ ਗਏ ਲੇਖਾਂ ਨੁੰ ਭਗਤ ਸਿੰਘ ਦੀਆਂ ਲਿਖਤਾ ਦੱਸ ਕੇ ਉਸ ਨੁੰ ”ਬੁਧੀਜੀਵੀ, ਚਿੰਤਕ” ਬਣਾਇਆ ਜਾ ਰਿਹਾ ਹੈ । ਆਮ ਕ੍ਰਤੀਕਾਰੀ ਨੁੰ ਸਹੀਦੇ ਆਜ਼ਮ ਬਣਾ ਕੇ ਸਰਕਾਰਾਂ ਉਸ ਨੁੰ ਵਡਿਆ ਰਹੀਆਂ ਹਨ । ਸਵਾਲ ਇਹ ਵੀ ਹੈ ਕਿ ਉਹ ਬੰਦਾ ਲੋਕ ਨਾਇਕ ਕਿਵੇਂ ਬਣ ਸਕਦਾ ਹੈ ਜਿਸ ਦੇ ਜੰਮੇ ਮਰੇ ਦੇ ਸੂਬਾ ਪੱਧਰੀ ਸਮਾਗਮ ਲੋਕ ਵਿਰੋਧੀ ਸਰਕਾਰਾਂ ਮਨਾਉਣ । ਲੋਕ ਆਗੂਆਂ ਤੋਂ ਤਾਂ ਸਰਕਾਰਾਂ ਕੰਬਦੀਆਂ ਹੁੰਦੀਆਂ ਨੇ ।

ਅਸਲ ‘ਚ ਅਸੀ ਸਟੇਟ ਦੇ ਇਸ਼ਾਰੇ ਤੇ ਅਪਣਾ ਹੀਰੋ ਹੀ ਗਲਤ ਮਿਥਿਆ ਹੈ ਇੰਕਲਾਬ ਉਨ੍ਹਾਂ ਨਹੀਂ ਲਿਆਉਣਾਂ ਜਿਨ੍ਹਾਂ ਕੋਲ 10-15 ਕਿਲੇ ਜ਼ਮੀਨਾਂ ਵਗਦੀ ਹੈ। ਮੁੰਡੇ ਚੰਡੀਗੜ੍ਹ ਆਸ਼ਕੀ ਕਰਦੇ ਨੇ ਤੇ ਮੈਲਬਰਨ ਪੜ੍ਹਦੇ ਨੇ। ਆਪਣੇ ਹੀਰੋ ਵਿਹੜਿਆਂ ਤੇ ਠੱਠੀਆਂ ‘ਚ ਬੈਠਾ ਹੈ। ਬੇ ਜ਼ਮੀਨਾਂ ਤੇ ਛੋਟਾ ਕਾਸ਼ਤਕਾਰ ਹੈ ਜੋ ਹਰ ਰੋਜ਼ ਸੰਘਰਸ਼ ਕਰਦਾ ਹੈ । 4 ਹਜ਼ਾਰ ਦੀ ਨੌਕਰੀ ਲਈ ਨਿੱਤ ਜ਼ਲੀਲ ਹੁੰਦਾ ਹੈ ਜੋ ਕਿਸੇ ਫ਼ੈਸਨ ‘ਚ ਨਾਹਰੇ ਨਹੀਂ ਲਾਉਂਦਾ । ( ਫ਼ੈਸਨ ‘ਚ ਨਾਹਰੇ ਲਾਉਣ ਵਾਲੇ ਇਨਕਲਾਬੀਆਂ ਦੇ ਨਤੀਜੇ ਪ੍ਰਕਾਸ਼ ਕਰਾਤ ਤੇ ਬਲਵੰਤ ਸਿੰਘ ਵਰਗੇ ਹੀ ਹੋਣਗੇ)। ਸਗੋਂ ਇੰਕਲਾਬ ਉਸ ਨੂੰ ਅੱਤ ਲੋੜੀਂਦਾ ਹੈ। ਸਾਡੇ ਵੱਡਿਆਂ ਵਲੋਂ ਲੜੀ ਹੋਈ ਇਕ ਲਹਿਰ ‘ਚ ਅਸੀ ਕਾਮਯਾਬ ਹੋਏ ਸਾਂ ਤੇ ਉਹ ਸੀ ਸਿੰਘ ਸਭਾ ਲਹਿਰ, ਉਸ ਲਹਿਰ ਦਾ ਮੋਢੀ ਚਮਾਰ ਕਹੇ ਜਾਣ ਵਾਲਿਆਂ ‘ਚੋਂ ਇਕ ਸੀ ਗਿਆਨੀ ਦਿੱਤ ਸਿੰਘ । (ਕਿਉਂ ਜੋ ਉਸ ਨੇ ਸੱਟਾਂ ਖਾਧੀਆਂ ਸਨ।)

ਮੁਕਦੀ ਗੱਲ ਅੱਜ ਜਿਹੜੇ ਰਾਜ ਭਾਗ ਦੇ ਮਾਲਕ ਨੇ ਉਨ੍ਹਾਂ ਕੋਲ ਸਾਧਨ ਬਹੁਤ ਹਨ ਤੇ ਪਰਾਪੇਗੰਡਾ ਇਨ੍ਹਾਂ ਵੱਡਾ ਕਿ ਸਾਡੀ ਕਿਸੇ ਗੱਲ ਦੀ ਕੋਈ ਸੁਣਵਾਈ ਨਹੀਂ ਪਰ ਸੱਤਧਾਰੀਆਂ ਦੇ ਇਸ ਪਰਾਪੇਗੰਡੇ ਅੱਗੇ ਹਥਿਆਰ ਸੁਟਣੇ ਵੀ ਜਾਇਜ਼ ਨਹੀਂ।

967
Introductions / New Friends / Re: ਫਰੈਂਡਸ਼ਿਪ ਡੇ
« on: August 07, 2011, 01:29:11 PM »
happy happy friendship day billo ji :love:

968
Introductions / New Friends / ਫਰੈਂਡਸ਼ਿਪ ਡੇ
« on: August 07, 2011, 01:25:31 PM »
ਜਦੋਂ ਤੋਂ ਮਨੁੱਖ ਨੇ ਸਮਾਜਿਕ ਜੀਵਨ ਜਿਊਣਾ ਸ਼ੁਰੂ ਕੀਤਾ ਦੋਸਤੀ ਦੇ ਸਬੂਤ ਉਦੋਂ ਤੋਂ ਵੇਖਣ ਨੂੰ ਮਿਲਦੇ ਹਨ। ਦੋਸਤੀ ਦੀਆਂ ਕਦਰਾਂ-ਕੀਮਤਾਂ ਨੂੰ ਵੇਖਦਿਆਂ ਯੂਨਾਈਟਿਡ ਸਟੇਟਸ ਕਾਂਗਰਸ ਨੇ 1935 ‘ਚ ਅਗਸਤ ਦੇ ਪਹਿਲੇ ਐਤਵਾਰ ਨੂੰ ਨੈਸ਼ਨਲ ਫਰੈਂਡਸ਼ਿਪ ਡੇ ਮਨਾਉਣ ਦਾ ਸੱਦਾ ਦਿੱਤਾ ਸੀ। ਜਿਵੇਂ ਹੀ ਦੋਸਤੀ ਨੂੰ ਇਕ ਦਿਨ ਸਮਰਪਿਤ ਹੋਇਆ ਤਾਂ ਪੂਰੀ ਦੁਨੀਆ ਨੇ ਇਸਨੂੰ ਦੋਸਤੀ ਦੇ ਮਹੱਤਵਪੂਰਨ ਦਿਨ ਦੇ ਰੂਪ ‘ਚ ਮਨਾਉਣਾ ਸ਼ੁਰੂ ਕਰ ਦਿੱਤਾ।  ਸਾਡੇ ਪ੍ਰਾਚੀਨ ਗ੍ਰੰਥਾਂ ‘ਚ ਵੀ ਦੋਸਤੀ ਨੂੰ ਉੱਚੀ ਥਾਂ ਦਿੱਤੀ ਗਈ ਹੈ। ਇਹ ਇਕ ਅਜਿਹਾ ਰਿਸ਼ਤਾ ਹੈ ਜੋ ਮਨੁੱਖ ਖੁਦ ਚੁਣਦਾ ਹੈ ਤੇ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਵੇਖਦਾ। ਸੋਦਾਮਾ-ਕ੍ਰਿਸ਼ਨ ਦੀ ਦੋਸਤੀ ਇਕ ਮਿਸਾਲ ਹੈ। ਭਗਵਾਨ ਹੁੰਦੇ ਹੋਏ ਵੀ ਸ਼੍ਰੀ ਕ੍ਰਿਸ਼ਨ ਨੇ ਆਪਣੇ ਗਰੀਬ ਦੋਸਤ ਦੇ ਪੈਰਾਂ ਨੂੰ ਧੋ ਕੇ ਚਰਨਾਮਿਤ ਪੀਤਾ ਸੀ। ਦੋਸਤ ਜੇਕਰ ਕੋਲ ਹੋਣ ਤਾਂ ਵੱਡੇ ਤੋਂ ਵੱਡਾ ਦੁਖ ਸਹਿਜੇ ਹੀ ਟਲ ਜਾਂਦਾ ਹੈ। ਜਦੋਂ ‘ਜਗ ਬਾਣੀ’ ਦੀ ਟੀਮ ਨੇ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਫਰੈਂਡਸ਼ਿਪ ਡੇ ਤਾਂ ਰੋਜ਼ ਹੁੰਦਾ ਹੈ ਪਰ ਅਗਸਤ ਦੇ ਪਹਿਲੇ ਐਤਵਾਰ ਨੂੰ ਅਸੀਂ ਆਪਣੀ ਦੋਸਤੀ ਦਾ ਜਸ਼ਨ ਮਨਾ ਸਕਦੇ ਹਾਂ। ਅੱਜ ਦਾ ਦਿਨ ਉਹ ਸਾਰਾ ਸਮਾਂ ਆਪਣੇ ਦੋਸਤਾਂ ਨਾਲ ਬਿਤਾਉਣ ਵਾਲੇ ਹਨ।  ਜਿਵੇਂ ਹੀ ਸਮੇਂ ਦੇ ਨਾਲ-ਨਾਲ ਇਨਫਰਮੇਸ਼ਨ ਟੈਕਨਾਲੋਜੀ ਨੇ ਤਰੱਕੀ ਕੀਤੀ ਤਾਂ ਸਭ ਕੁਝ ਇਕ ਛੋਟੇ ਜਿਹੇ ਡੱਬੇ ਕੰਪਿਊਟਰ ‘ਚ ਸਿਮਟਣਾ ਸ਼ੁਰੂ ਹੋ ਗਿਆ ਸੀ ਪਰ ਦੋਸਤੀ ਨੂੰ ਸਮਰਪਿਤ ਇਸ ਤਿਉਹਾਰ ਨੇ ਆਈ.ਟੀ. ਨੂੰ ਵੀ ਪਛਾੜ ਦਿੱਤਾ। ਇਕ ਸਮਾਂ ਸੀ ਜਦੋਂ ਨੌਜਵਾਨ ਸਮੇਂ ਤੇ ਪੈਸੇ ਦੀ ਬਚਤ ਕਰਦੇ ਹੋਏ ਈ-ਕਾਰਡ ਦਾ ਸਹਾਰਾ ਲੈਣ ਲੱਗ ਪਏ ਸਨ ਪਰ ਹੁਣ ਨੌਜਵਾਨਾਂ ‘ਚ ਮੁੜ ਕਾਰਡ ਨੇ ਵਾਪਸੀ ਕਰ ਲਈ ਹੈ। ਕਾਰਡ ਖਰੀਦਣ ਪਹੁੰਚੀ ਦੀਪਤੀ ਨੇ ਕਿਹਾ ਕਿ ਈ-ਕਾਰਡ ਸਿਫਰ ਕੰਪਿਊਟਰ ‘ਚ ਹੀ ਰਹਿ ਜਾਂਦੇ ਹਨ ਤੇ ਉਨ੍ਹਾਂ ਨੂੰ ਤੁਸੀਂ ਇਕ ਮਹੀਨੇ ਬਾਅਦ ਨਹੀਂ ਦੇਖ ਸਕਦੇ ਪਰ ਕਾਰਡਾਂ ਨੂੰ ਅਸੀਂ ਸਾਰੀ ਜ਼ਿੰਦਗੀ ਆਪਣੇ ਕੋਲ ਰੱਖ ਸਕਦੇ ਹਾਂ। ਉਸਨੇ ਤਾਂ ਬਚਪਨ ਤੋਂ ਲੈ ਕੇ ਅੱਜ ਤਕ ਮਿਲੇ ਕਾਰਡਾਂ ਦੀ ਇਕ ਸਕ੍ਰੈਪ ਬੁਕ ਤਿਆਰ ਕੀਤੀ ਹੋਈ ਹੈ। ਦੋਸਤੀ ਨੂੰ ਯਾਦਗਾਰ ਬਣਾਉਣ ਲਈ ਦੁਕਾਨਦਾਰਾਂ  ਸਜਾ ਲਈਆਂ ਦੁਕਾਨਾਂ : ਫੁੱਲਾਂ ਦੀਆਂ ਦੁਕਾਨਾਂ ‘ਤੇ ਸਵੇਰ ਤੋਂ ਆਪਣੇ ਪਿਆਰੇ ਦੋਸਤਾਂ ਦੇ ਘਰ ਫੁੱਲਾਂ ਨੂੰ ਪਹੁੰਚਾਉਣ ਲਈ ਬੁਕਿੰਗ ਸ਼ੁਰੂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ‘ਚ ਵੱਖ-ਵੱਖ ਗਿਫ਼ਟ ਗੈਲਰੀਆਂ ਨੇ ਕਮਰਕੱਸੇ ਕਰ ਲਏ ਹਨ। ਹਰ ਕੋਈ ਸ਼ਹਿਰ ਵਾਸੀਆਂ ਨੂੰ ਕੁਝ ਹਟ ਕੇ ਤੇ ਬੈਸਟ ਦੇਣ ਦੀ ਕੋਸ਼ਿਸ਼ ‘ਚ ਜੁਟਿਆ ਹੋਇਆ ਹੈ। ਇਸਦੇ ਨਾਲ ਹੀ ਜਦੋਂ ਬਾਜ਼ਾਰ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਵੱਡੀਆਂ  ਕੰਪਨੀਆਂ ਨੇ ਮਾਰਕੀਟ ‘ਚ ਦੋਸਤਾਂ ਨੂੰ ਦੇਣ ਲਈ ਕਈ ਗਿਫ਼ਟ ਉਤਾਰੇ ਹੋਏ ਹਨ।

969
Nahi Jana kite daring .2-4 ta friends Aa mere ithe :sad: and inne Sohne Sohne song kaun likheya Phir  :sad:

:hehe:  acha


very nice gill  par janna nhi

971
Gill Galib ji, jida mein duje topics vich keha. Mods da kam hai pyar satikar naal bulayuna, please aggey ton ehda na boleyo kise user nu, eh tuhanu warning hai.

Te mein fer dauhradeva (repeat), je tuhanu sade rules nahi changey lagde (jida ke pyar nal bolna), te fir tusi sanu khulke das sakde ho.

Thanks.
Otherwise original topic complaint is solved. Topic will be locked in 1-2 days.


GS ne reply karta aa problem solve aa eve aapas ch tuhanu ladn di koi lodd nhi ......pyar naal raho sab

topic lock


972
Introductions / New Friends / Re: Janam Din bhut mubarak - Kudrat Grewal
« on: August 07, 2011, 01:57:13 AM »
Us din khuda ne bhi jashn manaya hoga,
Jis din aapko apne hatho se banaya hoga,
Usne bhi bahaye honge aansu,
Jis din aapko yahan bhej ker,
khud ko akela paya hoga!

JANAM DIN MUBARAK HO





974
Pics / Re: teej da teohar
« on: August 06, 2011, 07:15:07 AM »
welcome aa

aajo kurio nach lo ke bull gyi aa o punjabbbbbbbbbbbbbbbbb

975
Pics / Re: pictures of gujr
« on: August 06, 2011, 07:12:37 AM »
very nice ji.........purri tour aa balle

976
Shayari / Re: aaj kal da pyar
« on: August 06, 2011, 06:34:15 AM »
thnx

977
Shayari / Re: ਔਖੇ ਵੇਲੇ
« on: August 06, 2011, 02:53:19 AM »
ਧੰਨਵਾਦ ਸਰਪੰਚ ਵੀਰੇ

welcome ji

978
Shayari / Re: ਕਹਿ ਵੀ ਨਾ ਹੋਵੇ
« on: August 06, 2011, 02:52:10 AM »

979
Shayari / Re: ਚੁਫੇਰੇ ਹਨੇਰਾ
« on: August 06, 2011, 02:51:26 AM »

980
Shayari / Re: ਔਖੇ ਵੇਲੇ
« on: August 06, 2011, 02:48:49 AM »
wah ji wah nice

Pages: 1 ... 44 45 46 47 48 [49] 50 51 52 53 54 ... 342