July 04, 2024, 12:29:19 AM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 29 30 31 32 33 [34] 35 36 37 38 39 ... 342
661
Shayari / Re: ਪਰਦੇਸ
« on: September 15, 2011, 01:51:47 PM »

662
Shayari / Re: ਪਰਦੇਸ
« on: September 15, 2011, 01:45:13 PM »
thnx veer ji

663
Shayari / ਜਾਨ-ਪਹਿਚਾਣ
« on: September 15, 2011, 01:44:25 PM »
ਮੇਰਾ ਨਾਮ ਹੈ "ਹਰਪਿੰਦਰ" ਕੋਈ "ਹੈਰੀ" ਕਹਿੰਦਾ ਏ
ਕੋਈ ਮਿੱਠਾ ਕਹਿੰਦਾ ਏ ਤੇ ਕੋਈ ਜ਼ਹਿਰੀ ਕਹਿੰਦਾ ਏ
ਕੋਈ ਪੇੰਡੂ ਆਖਦਾ ਏ ,ਤੇ ਕੋਈ ਸ਼ਹਿਰੀ ਕਹਿੰਦਾ ਏ

ਪੇਸ਼ੇ ਤੋਂ ਇੱਕ farmer ਹਾਂ ਤੇ ਛੋਟਾ ਜਿਹਾ ਸ਼ਇਰ ਹਾਂ
ਪੜਿਆ ਲਿਖਿਆ ਘੱਟ ਹੀ ਹਾਂ 10 ਹੀ ਕੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਜਿਦਰੋਂ ਵੀ ਲੰਗਦਾ ਹਾਂ ,ਕਹਿੰਦੇ ਓਹ ਦੇਖੋ "virk" ਜਾਂਦਾ
ਜਿੰਦਾਂ ਸੂਲੀ ਟੰਗਦਾਂ ਹਾਂ ,ਜੱਦੋਂ ਕੋਈ ਨਵਾਂ ਬੋਲ ਸੁਣਾਦਾਂ
ਯਾਰੋ ਖਬਰਾਂ ਤਾਂ "virk" ਦੀਆਂ ਸਭ ਨੇ ਹੀ ਲੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਸੱਚ ਦਾ ਪੱਲਾ "virk" ਫੜਿਆ ਏ,ਝੂਠ ਤੋਂ ਯਾਰੋ ਕੋਸਾਂ ਪਰੇ ਹਾਂ
ਹਿੱਕ ਤਾਣ ਕੇ ਕੱਲਾ ਲੜਿਆ ਏ,ਨਾ ਕਿਸੇ ਤੋਂ ਅੱਜ ਤਕ ਡਰੇ ਹਾਂ
ਗੱਲਾਂ ਤਾਂ ਮੈਂ ਸਦਾ ਅਣਖ ਦੀਆਂ ਹੀ ਕੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਯਾਰੀ ਹਰ ਇੱਕ ਨਾਲ ਮੈਂ ਲਾਓਂਦਾ ਹਾਂ
ਯਾਰਾਂ ਦਾ ਪੂਰਾ ਸਾਥ ਨਿਭਾਓਂਦਾ ਹਾ
ਗੁਰੂ ਦਾ ਨਾਮ ਧਿਆਓਂਦਾ ਹਾ.ਰੱਬ ਨਾਲ ਪਾਈਆਂ ਪਰੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਪੜਿਆ ਲਿਖਿਆ ਘੱਟ ਹੀ ਹਾਂ 10 ਹੀ ਕੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ



664
Shayari / ਪਰਦੇਸ
« on: September 15, 2011, 01:15:22 PM »
ਜਦ ਚੜ੍ਹਿਆ ਜਹਾਜ ਦੀ ਪਹਿਲੀ ਪੌੜੀ,
ਦਿਲ ਵਿੱਚ ਮੇਰੇ ਖੜਕੀ ਟੱਕ
ਮਾਂ ਧਰਤੀ ਤੇ ਪੈਰ ਹੁਣ ਲਾਉਣਾ ਨਹੀਂ,
ਕਈ ਸਾਲ-ਮਹੀਨੇ ਤੱਕ
ਪੈਸੇ ਪਿੱਛੇ ਕਿਓਂ ਛੱਡ ਕੇ ਤੁਰ ਚੱਲਿਆਂ,
ਜਨਣਹਾਰੀ ਤੇ ਕਰ ਗਿਆ ਸ਼ੱਕ
ਲੇਖਾਂ ਦਾ ਲਿਖਿਆ ਇੱਥੇ ਵੀ ਸੀ ਮਿਲ ਜਾਣਾ,
ਵੱਖਰਾ ਲਭਣਾ ਨਹੀਂ ਪਰਦੇਸ ਚੋਂ ਕੱਖ
ਓੱਥੇ ਵੀ ਕਿਸੇ ਨੇ ਤੇਰਾ ਬਣਨਾ ਨਹੀਂ ਜਦ ਤੂੰ...
ਆਪਣਿਆਂ ਤੋਂ ਹੋ ਚੱਲਿਆਂ ਵੱਖ
"virk" ਚਲਦੀ ਦੁਨੀਆਂ ਇੱਕ ਖੇਡ ਤਮਾਸ਼ਾ ਏ,
ਬੱਸ ਤੂੰ ਚਲਾਉਣ ਵਾਲੇ ਤੇ ਭਰੋਸਾ ਰੱਖ !

ਸਰਦਾਰ ਹ. ਸਿੰਘ ਵਿਰਕ


665
bahut bahut nyc a g........dhan dhan shri guru gobind singh ji :rabb:

dhanwad ji

666
Shayari / ਅਣਖ (ਦਸ਼ਮੇਸ਼ ਪਿਤਾ ਦੇ ਨਾਂ...)
« on: September 15, 2011, 01:05:58 PM »
ਅੱਜ ਤੋਂ ਤਿੰਨ ਕੁ ਸੌ ਸਾਲ ਪਹਿਲਾਂ
ਕੇਸਗੜ੍ਹੋਂ ਜਦੋਂ ਸਾਨੂੰ ਲਲਕਾਰਿਆ ਸੀ
ਗਲੀ ਯਾਰ ਦੀ ਤਲੀ ਤੇ ਸੀਸ ਧਰ ਲੈ
ਸੁੱਤੀ ਪਈ ਤੂੰ ਅਣਖ ਨੂੰ ਵੰਗਾਰਿਆ ਸੀ..

ਮੁਰਦਾ ਸਦੀਆਂ ਤੋਂ ਤੁਹਾਡੀ ਜ਼ਮੀਰ ਵੇਖੀ
ਦੱਸਣ ਲੱਗਿਐਂ ਜਿਊਣ ਦਾ ਢੰਗ ਸਿੱਖੋ
ਜਿਹੜੀ ਆਈ ਐ ਚੜ੍ਹਕੇ ਕਾਬਲਾਂ ਤੋਂ
ਕਿੰਞ ਮੋੜਨੀ ਪਾਪ ਦੀ ਜੰਞ ਸਿੱਖੋ

ਮਿਹਰ ਅਕਾਲ ਦੀ ਕੋਈ ਨਹੀਂ ਘਾਟ ਇਥੇ
ਕਿਸੇ ਚੀਜ਼ ਦੀ ਕੋਈ ਨਾ ਥੋੜ ਮੈਨੂੰ
ਇੱਕੋ ਮੰਗ ਕੋਈ ਗੁਰੂ ਦਾ ਸਿੱਖ ਉਠੋ
ਇੱਕ ਸਿਰ ਦੀ ਪੈ ਗਈ ਅੱਜ ਲੋੜ ਮੈਨੂੰ

ਬੜੇ ਬੈਠੇ ਸੀ ਉਦੋਂ ਤਮਾਸ਼ਬੀਨ ਉਥੇ
ਉਂਝ ਗਿਣਤੀ ਸੀ ਅੱਸੀ ਹਜ਼ਾਰ ਸੁਣਿਆਂ
ਪਹਿਲੀ ਵਾਰ ਜਦ ਸੀਸ ਦੀ ਤੂੰ ਮੰਗ ਕੀਤੀ
ਬਹੁਤੇ ਹੋ ਗਏ ਉਦੋਂ ਈ ਫ਼ਰਾਰ ਸੁਣਿਆਂ

ਵੈਰੀ ਆਟੇ ਦੇ ਜਿਹੜੇ ਸੀ ਸਿੱਖ ਤੇਰੇ
ਮਾਤਾ ਗੁਜ਼ਰੀ ਕੋਲ ਬੇਨਤੀਆਂ ਕਰਨ ਲੱਗੇ
ਕੀ ਹੋਇਆ ਅੱਜ ਮਾਤਾ ਤੇਰੇ ਲਾਲ ਤਾਈਂ
ਬਿਨਾਂ ਕਸੂਰੋਂ ਕਿਉਂ ਸਿੱਖ ਅੱਜ ਮਰਨ ਲੱਗੇ

ਕੇਸਗੜ੍ਹ ਦੇ ਕਿਲ੍ਹੇ ਵਿੱਚ ਵੇਖ ਤਾਂ ਸਹੀ
ਕਿੰਞ ਧਰਤੀ ਏ ਲਹੂ ਲੁਹਾਨ ਹੋਈ
ਖ਼ਤਮ ਕਰਦੇ ਨਾਂ ਸਿੱਖੀ ਜਾ ਕੇ ਰੋਕ ਉਹਨੂੰ
ਤੇਰੇ ਗੋਬਿੰਦ ਤੇ ਚੰਡੀ ਕਹਿਰਵਾਨ ਹੋਈ

ਨੀਂਹ ਸਿੱਖੀ ਦੀ ਪੱਕੀ ਬਾਪੂ ਕਰਨ ਲੱਗਿਆ
ਉਹ ਕਹਿੰਦੇ ਸਿੱਖੀ ਨੂੰ ਗੋਬਿੰਦ ਮੁਕਾਈ ਜਾਂਦੈ
ਗੁਰੂ ਨਾਨਕ ਦਾ ਇਹ ਗੱਦੀ ਨਸ਼ੀਨ ਕੈਸਾ
ਜਿਹੜਾ ਆਪਣੇ ਈ ਸਿੱਖ ਝਟਕਾਈ ਜਾਂਦੈ

ਕੀ ਹੋ ਗਿਆ ਚੋਣਾਂ ਜੇ ਅੱਜ ਹਾਰ ਗਏ ਆਂ
ਭੋਲੀ ਦੁਨੀਆਂ ਤੇ ਕੋਈ ਨਹੀਂ ਰੰਜ ਬਾਪੂ
ਕੇਸਗੜ੍ਹ ਉਦੋਂ ਤੇਰੀ ਲਲਕਾਰ ਸੁਣਕੇ
ਵੋਟਾਂ ਪਈਆਂ ਸੀ ਤੈਨੂੰ ਵੀ “ਪੰਜ” ਬਾਪੂ

ਉਹਨਾਂ ਪੰਜਾਂ ’ਚੋ ਚੁਣਿਆ ਤੂੰ ਪੰਥ ਜਿਹੜਾ
ਕਿਹੜੀ ਮੌਤ ਨਹੀਂ ਮਾਰਿਆ ਦੱਸ ਜ਼ਾਲਮਾਂ ਨੇ
ਹੁਨਰ ਜਿਊਣ ਦਾ ਦੱਸਿਆ ਤੂੰ ਜਿਉਂ ਰਹੇ ਆਂ
ਕਿਸੇ ਪਾਸਿਓਂ ਨਹੀਂ ਕੀਤੀ ਘੱਟ ਜ਼ਾਲਮਾਂ ਨੇ

ਜੇ ਨਾ ਉਦੋਂ ਤੂੰ ਪੰਜਾਂ ਦੀ ਚੋਣ ਕਰਦਾ
ਗੱਲ ਇੱਕ ਤਾਂ ਬਾਪੂ ਇਹ ਤੈਅ ਹੁੰਦੀ
ਬੇਦਰਦ ਉਸ ਦਿੱਲੀ ਦੇ ਤਖ਼ਤ ਉੱਤੇ
“ਇੰਦਰਾ” ਨਾਂ ਦੀ ਕੋਈ ਨਾ ਸ਼ੈਅ ਹੁੰਦੀ

ਹਾਂ ਹੋ ਸਕਦੈ ਅਬਦਾਲੀ ਦੇ ਦਰਬਾਰ ਅੰਦਰ
ਠੁਮਕਾ ਕਦੇ ਤਾਂ “ਮੁਹਤਰਮਾ” ਜ਼ਰੂਰ ਲਾਉਂਦੀ
ਨਜ਼ਰਾਨੇ, ਸ਼ੁਕਰਾਨੇ ਵਸੂਲਦੀ ਖ਼ੁਸ਼ ਹੋ ਕੇ
ਲੈ ਕੇ ਹੁੱਕਾ ਵੀ ਕਦੇ ਜ਼ਰੂਰ ਆਉਂਦੀ

ਲਾਲ ਕਿਲ੍ਹੇ ਤੇ ਝੂਲਦਾ ਚੰਦ ਤਾਰਾ
ਗੱਡਦਾ ਉਦੋਂ ਨਾ ਜੇ ਕੇਸਰੀ ਨਿਸ਼ਾਨ ਸਾਹਿਬਾ
ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ
ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ

ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ
ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ
ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ

ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ
ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ
ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ
ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ

ਮਿਹਰਵਾਨ ਹੋ ਅੱਜ ਫੇਰ ਕੌਮ ਉੱਤੇ
ਕੇਸਗੜ੍ਹੋਂ ਤੂੰ ਫੇਰ ਲਲਕਾਰ ਸਾਹਿਬਾ
ਬੈਠੇ ਗੋਲਕਾਂ ਦੇ ਵੱਲ ਮਾੜੀ ਨੀਤ ਵੇਖਣ
ਉਦੋਂ ਨਾਲੋਂ ਵੱਧ ਕਈ ਹਜ਼ਾਰ ਸਾਹਿਬਾ

“virk” ਖੜ੍ਹਾ ਤੇਰੇ ਦਰ ਤੋਂ ਭੀਖ ਮੰਗੇ
ਆਪਣੀ ਕੌਮ ਦੇ ਫੇਰ ਅੱਜ ਦੁੱਖ ਹਰ ਲਏ
ਵਾਜ਼ਾਂ ਵਾਲਿਆ ਪੰਥ ਦੇ ਬਾਲੀਆ ਉਏ
ਇੱਕ ਵਾਰ ਫੇਰ “ਪੰਜਾਂ” ਦੀ ਚੋਣ ਕਰ ਲਏ

ਸਰਦਾਰ ਹ. ਸਿੰਘ ਵਿਰਕ



667
Shayari / Re: ਪੱਗ
« on: September 15, 2011, 12:51:31 PM »
thnx ji thnx

668
Shayari / ਪੱਗ
« on: September 15, 2011, 12:31:34 PM »



ਪੱਗ ਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ਼...
ਗੁਰੂਆਂ ਨੇ ਬਖ਼ਸ਼ੀ ਸਰਦਾਰੀ,ਕਾਹਤੋਂ ਜਾਂਦੇ ਤੁਸੀਂ ਵਿਸਾਰੀ...
ਇਹ ਤਾਂ ਜਾਨੋਂ ਵੱਧਕੇ ਪਿਆਰੀ,ਸਾਨੂੰ ਇਸ ਉਤੇ ਹੈ ਨਾਜ਼...
ਪੱਗ ਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ਼... __________________


ਸਰਦਾਰ ਹ. ਸਿੰਘ ਵਿਰਕ

670
Jokes Majaak / Re: amli da nva robot..
« on: September 14, 2011, 03:05:20 PM »
meet  jehra hassa sandhu de post to aaya se oh ve janda laga cp e kar dinda :yawn:


tuhada gatt likh leaa kar oh vi chal ju tu ha mere to darr hi gyi :hehe:

good joke

671
Jokes Majaak / Re: robot...
« on: September 14, 2011, 02:02:10 PM »
nai nai ase mare mote nuksaan nai mande :hehe:  phir ve dasan lae thanku  :5:


welcome aa ji

kithe gussa ta nhi kar leaa kite kahe jadda seyana bnda aa tu meri gal da gussa chetti kar janni aa :hehe:  bakki sorry

672
Jokes Majaak / Re: robot...
« on: September 14, 2011, 01:58:25 PM »
ehda matlab smiley da bill aunda :mean:  ,na ase te hassan wale gal te sirf hassna e aa  :wait:


fer tuahda nuksaan ho jana pj sestem apne aap only simle walli post remove kar denda aa es lai keha c  vaide its ok mai keha das deva kite fer kaho ge post kes ne remove kitti :hehe:

673
Jokes Majaak / Re: robot...
« on: September 14, 2011, 01:54:16 PM »
ke keha sarpanch sahab ? :mean:

mai keha ji smile de naal kuj likh deya karo likhna free aa bill nhi aaunda only smile walli post apnne aap delet ho jaddi aa pj te :hehe:

674
Jokes Majaak / Re: robot...
« on: September 14, 2011, 01:49:41 PM »
 :D: :D:  good joke

...
.  :laugh: :laugh: :laugh:

. laun nallo good ya hor kuj tipe kar deo karo its free ji :hehe:

675
Funny Videos / Re: Punjabi Remix Song :D: suno Jara
« on: September 14, 2011, 12:58:50 PM »
very funny  :D:

676
MUkkiyan  :comeon: :comeon:

677
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਜੀਵਨ ਦਾ ਕੁਝ ਸਮਾਂ ਪ੍ਰਭੂ ਭਗਤੀ ਵਿਚ ਲਗਾਉਣ ਤੋਂ ਉਪਰੰਤ ਜਗਤ ਗੁਰੂ ਨਾਨਕ ਦੇਵ ਜੀ ਦੀ ਸ਼ਰਨ ‘ਚ ਕਰਤਾਰਪੁਰ (ਪਾਕਿਸਤਾਨ) ਵਿਖੇ ਜਾ ਕੇ ਪ੍ਰਭੂ ਭਗਤੀ ਵਿਚ ਲੀਨ ਹੁੰਦਿਆਂ ਹਰ ਹੁਕਮ ਦੀ ਪਾਲਣਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਅਨੇਕਾਂ ਪ੍ਰੀਖਿਆਵਾਂ ਵਿਚ ਸਫਲ ਹੋ ਕੇ ਨਿਕਲੇ, ਜਿਸ ਦੌਰਾਨ ਗੁਰੂ ਨਾਨਕ ਦੇਵ ਜੀ ਨੇ 1539 ਈ. 4 ਅੱਸੂ  ਨੂੰ  ਕਰਤਾਰਪੁਰ (ਪਾਕਿਸਤਾਨ) ਵਿਖੇ ਉਨ੍ਹਾਂ ਦੇ ਸਿਰ ‘ਤੇ ਗੁਰਿਆਈ ਦਾ ਤਾਜ ਰੱਖਦਿਆਂ ਦੂਸਰੇ ਗੁਰੂ ਦਾ ਦਰਜਾ ਦੇ ਕੇ ਅੰਮ੍ਰਿਤਸਰ ਜ਼ਿਲੇ ਦੇ (ਹੁਣ ਤਰਨਤਾਰਨ) ਖਹਿਰਿਆਂ ਦੇ ਪਿੰਡ ਖਡੂਰ ਵਿਖੇ ਸਿੱਖੀ ਦੇ ਪ੍ਰਚਾਰ  ਲਈ  ਭੇਜ ਦਿੱਤਾ ਸੀ। ਸ੍ਰੀ ਗੁਰੂ ਅੰਗਦ ਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨ ਕੇ ਖਡੂਰ ਸਾਹਿਬ ਵਿਖੇ ਆਪਣੀ ਭੂਆ ਮਾਈ ਭਰਾਈ ਜੀ ਦੇ ਘਰ ਜਾ ਕੇ ਕੁਝ ਸਮਾਂ ਕੋਠੜੀ ਵਿਚ ਇਕਾਂਤਵਾਸ ਹੁੰਦਿਆਂ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਉਧਰ ਗੁਰੂ ਦਰਸ਼ਨਾਂ ਨੂੰ ਵਿਆਕੁਲ ਹੋ ਰਹੀਆਂ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਬੁੱਢਾ ਜੀ ਗੁਰੂ ਅੰਗਦ ਦੇਵ ਜੀ ਦੀ  ਭਾਲ ਕਰਦੇ ਖਡੂਰ ਸਾਹਿਬ ਮਾਤਾ ਭਰਾਈ ਜੀ ਦੇ ਘਰ ਪੁੱਜੇ। ਉਥੇ ਇਕ ਕੋਠੜੀ ਵਿਚ ਬੈਠੇ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਸਨ ਤੇ ਬਾਬਾ ਬੁੱਢਾ ਜੀ ਅਤੇ ਹੋਰ ਸੰਗਤ ਵਲੋਂ ਬੇਨਤੀ ਕਰਨ  ’ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੋਠੜੀ ਤੋਂ ਬਾਹਰ ਆ ਕੇ ਦਰਸ਼ਨ ਦਿੱਤੇ ਤੇ ਫਿਰ ਰੋਜ਼ਾਨਾ ਕਥਾ-ਕੀਰਤਨ ਦਾ ਪ੍ਰਵਾਹ ਚੱਲਣ ਲੱਗਾ, ਜਿਸ ਦੌਰਾਨ ਗੁਰੂ ਜੀ ਕਥਾ ਕੀਰਤਨ ਤੋਂ ਉਪਰੰਤ ਛੋਟੇ-ਛੋਟੇ ਬਾਲਾਂ ਨੂੰ ਸਰੀਰਕ ਕਸਰਤ ਲਈ ਕੁਸ਼ਤੀਆਂ ਦਾ ਅਖਾੜਾ ਲਗਵਾਉਣ ਅਤੇ ਬੱਚਿਆਂ ਨੂੰ ਗੁਰਮੁਖੀ ਲਿੱਪੀ ਦੇ ਪੈਂਤੀ ਅੱਖਰਾਂ ਨੂੰ ਪ੍ਰਚੱਲਿਤ ਕਰਨ ਲਈ ਸਿੱਖਿਅਤ ਕਰਨ ਲੱਗੇ ਜਿਸ ਥਾਂ ‘ਤੇ ਉਨ੍ਹਾਂ ਦੀ ਯਾਦ ਵਿਚ ਬੜੀ ਸੁੰਦਰ ਇਮਾਰਤ ਵਾਲਾ ਗੁ. ਸ੍ਰੀ ਮੱਲ ਅਖਾੜਾ ਸਾਹਿਬ ਬਣਿਆ ਹੋਇਆ ਹੈ ਅਤੇ ਇਥੇ ਹੀ ਹਮਾਯੂੰ ਬਾਦਸ਼ਾਹ ਵਰਗਿਆਂ ਦਾ ਹੰਕਾਰ ਤੋੜਦਿਆਂ ਉਨ੍ਹਾਂ ਨੂੰ ਦਿੱਲੀ ਤਖਤ ‘ਤੇ ਬੈਠਣ ਦਾ ਵਰ ਦਿੱਤਾ।
ਇਥੇ ਹੀ ਮਾਤਾ ਖੀਵੀ ਜੀ ਨੇ ਲੰਗਰ ਦੀ ਪ੍ਰਥਾ ਨੂੰ ਪ੍ਰਫੁੱਲਿਤ ਕਰਦਿਆਂ ਘਿਆਲੀ ਖੀਰ (ਘਿਓ ਵਾਲੀ) ਬਣਾਉਣ  ਦਾ   ਉਪਰਾਲਾ ਆਰੰਭਿਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣਾ ਗੁਰਿਆਈ ਦਾ 13 ਸਾਲ 13 ਦਿਨ ਦਾ ਸਮਾਂ ਖਡੂਰ ਸਾਹਿਬ ਵਿਖੇ ਹੀ ਬਤੀਤ ਕਰਦਿਆਂ, ਇਥੇ ਸਿੱਖੀ ਦੇ ਅਨੇਕਾਂ ਕਾਰਜ ਕੀਤੇ। ਖਡੂਰ ਸਾਹਿਬ ਵਿਖੇ 18 ਸਤੰਬਰ ਨੂੰ ਗੁਰਤਾਗੱਦੀ ਦੇ ਸੰਬੰਧ ਵਿਚ ਲੱਗ ਰਹੇ ਭਾਰੀ ਜੋੜ  ਮੇਲੇ ਮੌਕੇ ਧਾਰਮਿਕ ਸੰਸਥਾਵਾਂ ਵਲੋਂ ਵੱਖ-ਵੱਖ  ਪੜਾਵਾਂ ‘ਤੇ ਆਪਣੇ ਪ੍ਰੋਗਰਾਮ ਕੀਤੇ ਜਾ ਰਹੇ ਹਨ।


 
[/b] 

679
Lok Virsa Pehchaan / Re: ਭੋਲਾ ਮਜ਼ਹਬੀ
« on: September 13, 2011, 09:53:04 PM »
thnx ji sab da

680
PJ Games / Re: Voting- Sohne Nain (Eyes) Competition (Male)
« on: September 13, 2011, 02:26:23 PM »
vekh loa ji kuriaa wala topic ta aa oh 4 5 page aa aaje 1st vi nhi purra hoya koi comment nhi very bad :hehe: 


munde kuriaaa de naina di tareef karde aa apne aap de naina di vi kar lao  :D:

Pages: 1 ... 29 30 31 32 33 [34] 35 36 37 38 39 ... 342