November 24, 2024, 06:15:44 AM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 314 315 316 317 318 [319] 320 321 322 323 324 ... 342
6361
Shayari / Re: BAHUT PEETI
« on: September 22, 2010, 09:35:24 AM »
THNX JI........






                                           KAMLA PUNJABI**



   

6362
Shayari / BAHUT PEETI
« on: September 22, 2010, 09:19:11 AM »
ਕਿਥੇ ਪੀਤੀ ਕਦੋਂ ਪੀਤੀ ਤੇ ਕਿੰਨੀ ਪੀਤੀ,
ਬਸ ਏਨਾ ਹੀ ਪਤਾ ਹੈ ਕਿ ਬਹੁਤ ਪੀਤੀ…..
ਤੂੰ ਕੀ ਜਾਣੇ ਜ਼ਾਲਮਾ ਕਿ ਤੇਰੇ ਬਿਨਾਂ,
ਏਸ ਅੱਥਰੇ ਦਿਲ ‘ਤੇ ਕੀ ਕੀ ਬੀਤੀ……
ਤੇਰੇ ਦਿਲ ਦੀਆਂ ਤਾਂ, ਤੂੰਹੀਓ ਜਾਣੇ,
ਅਸੀਂ ਤਾਂ ਕੀਤੀ,ਸਿਰਫ ਵਫਾ ਕੀਤੀ…..
ਮੂੰਹ ਮਲਾਜ਼ੇ ਵੀ ਤਾਂ, ਰੱਖਣੇ ਹੁੰਦੇ,
ਜਿੰਨੀ ਅੱਜ ਪੀਤੀ , ਯਾਰਾਂ ਨਾਲ ਪੀਤੀ…
ਆਪਣਿਆਂ ਤੋਂ ਯਾਰੋ,ਕਾਹਦਾ ਉਹਲਾ,
ਅਸੀਂ ਜਦੋਂ ਪੀਤੀ , ਸ਼ਰੇਆਮ ਪੀਤੀ …..
ਹੋ ਨਾ ਜਾਏ ਕਿਧਰੇ, ਕੋਈ ਸ਼ਾਮ ਉਦਾਸ,
ਅਸੀਂ ਹਰ ਸ਼ਾਮ, ਸ਼ਾਮ-ਏ-ਜਾਮ ਕੀਤੀ……

                          ••KAMLA PUNJABI••

6363
SATNAM WAHEGURU

6364
ਸ਼੍ਰੀ ਪਟਨਾ ਸਾਹਿਬ (ਬਿਹਾਰ)
ਤਖ਼ਤ ਸ੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ(੨੨ ਦਸੰਬਰ ੧੬੬੬) ਦੀ ਯਾਦਗਾਰ ਵੱਜੋਂ ਗੰਗਾ ਨਦੀ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ(੧੭੮੦-੧੮੩੯) ਨੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।

ਸਮਗੱਰੀ [ਓਹਲੇ]
੧ ਗੁਰਦੁਆਰਾ ਪਟਨਾ ਸਾਹਿਬ
੧.੧ ਸੰਗਤ
੧.੨ ਕੜਾਹ-ਪ੍ਰਸਾਦਿ
੨ ਬਾਹਰਲੇ ਲਿੰਕ
[ਸੋਧ]ਗੁਰਦੁਆਰਾ ਪਟਨਾ ਸਾਹਿਬ



ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗੋਬਿੰਸ ਸਿੰਘ ਜੀ ਵੱਲੋਂ ਤਿਆਰ ਕੀਤਾ ਸਰਵਰਕ
"ਜਿਵੇਂ ਚਾਰਲਜ਼ ਵਿਲਕਿਨਜ਼ ਨੇ ਬਿਆਨਿਆ" ਲਿਖਾਰੀ ਪ੍ਰੋਫ਼ੈਸਰ ਕਿਰਪਾਲ ਸਿੰਘ ਚਾਰਲਜ਼ ਵਿਲਕਿਨਜ਼ ੧੮ਵੀਂ ਸਦੀ ਦਾ ਇੱਕ ਸੋਧ-ਕਰਤਾ ਸੀ। ਆਪਜੀ ਨੇ ਸੰਸਕ੍ਰਿਤ ਅਤੇ ਫ਼ਾਰਸੀ ਦਾ ਵਿਆਕਰਣ ਤਿਆਰ ਕਰਵਾਇਆ ਅਤੇ ਇਨ੍ਹਾਂ ਨੂੰ ਸੰਸਕ੍ਰਿਤ ਦਾ ਪਿਤਾਮਾ ਭੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ੧ ਮਾਰਚ ੧੭੮੧ ਨੂੰ ਲਿਖਿਆ: "ਮੇਰੇ ਕਲਕੱਤਾ ਛੱਡਣ ਤੋਂ ਪਹਿਲਾਂ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ 'ਸਿੱਖ' ਨਾਂ ਦੇ ਇੱਕ ਫ਼ਿਰਕੇ ਦੇ ਲੋਕ ਜੋ ਹਿੰਦੂਆਂ ਅਤੇ ਮੁਸਲਮਾਨਾਂ ਨਾਲੋਂ ਵੱਖਰੇ ਹਨ ਅਤੇ ਪਟਨਾ ਦੇ ਆਲੇ-ਦੁਆਲੇ ਕਾਫ਼ੀ ਤਾਦਾਦ ਵਿੱਚ ਵਸੇ ਹੋਏ ਹਨ।" ਉਹ ਬਨਾਰਸ ਜਾਂਦੇ ਹੋਏ ਪਟਨਾ ਰੁਕੇ। ਉਨ੍ਹਾਂ ਵੱਲੋਂ ਗੁਰਦੁਆਰਾ ਪਟਨਾ ਸਾਹਿਬ ਦਾ ਵਰਨਣ ਇਉਂ ਕੀਤਾ ਗਿਆ:

"ਮੈਨੂੰ ਸਿੱਖਾਂ ਦਾ ਵਿਦਿਆਲਾ ਲੱਭਿਆ ਜੋ ਕਿ ਮਾਲ ਘਰ ਤੋਂ ਬਹੁਤੀ ਦੂਰ ਨਹੀਂ ਸੀ। ਜਿਵੇਂ ਮੈਂ ਦਰਸ਼ਨੀ ਡਿਓਢੀ ਰਾਹੀਂ ਗੁਰਦੁਆਰੇ ਵਿੱਚ ਜਾਣ ਲੱਗਾ, ਮੈਨੂੰ ਦੋ ਸਿੱਖਾਂ ਨੇ ਦੱਸਿਆ ਕਿ ਗੁਰਦੁਆਰਾ ਹਰ ਫ਼ਿਰਕੇ ਦੇ ਲੋਕਾਂ ਲਈ ਖੁਲ੍ਹਾ ਹੈ ਪਰ ਅੰਦਰ ਜਾਣ ਤੋਂ ਪਹਿਲਾਂ ਮੈਨੂੰ ਜੁਤੀਆਂ ਉਤਾਰਨੀਆਂ ਪੈਣਗੀਆਂ। ਐਸਾ ਕਰਨ ਉਪਰੰਤ, ਉਹ ਮੈਨੂੰ ਸੰਗਤ ਵਿੱਚ ਲੈ ਗਏ। ਸੰਗਤ ਦੀ ਤਾਦਾਦ ਇਤਨੀ ਸੀ ਕਿ ਪੂਰਾ ਹਾਲ ਭਰਿਆ ਪਿਆ ਸੀ।"

[ਸੋਧ]ਸੰਗਤ


ਦਰਬਾਰ ਸਾਹਿਬ,ਪਟਨਾ ਸਾਹਿਬ
ਸੰਗਤ ਹਾਲ ਦੇ ਦੋਵੇਂ ਪਾਸੇ ਗਲੀਚੇ ਉੱਪਰ ਬੈਠੀ ਸੀ ਤਾਕਿ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਦਰਵਾਜ਼ੇ ਤੱਕ ਆਉਣ-ਜਾਣ ਦੀ ਜਗ੍ਹਾ ਬਣੀ ਰਹੇ। ਇੱਕ ਚਿੱਟੀ ਦਾੜ੍ਹੀ ਵਾਲਾ ਬਜ਼ੁਰਗ ਮੱਥਾ ਟੇਕਣ ਤੋਂ ਬਾਅਦ ਗੁਰਬਾਣੀ ਕੀਰਤਨ ਕਰਨ ਲੱਗ ਪਿਆ ਅਤੇ ਉਸ ਦੇ ਇੱਕ ਪਾਸੇ ਤਬਲਾ ਅਤੇ ਦੂਜੇ ਪਾਸੇ ਛੈਣੇ ਲਈ ਕੁਝ ਲੋਕ ਸੰਗੀਤ ਕਰਨ ਲੱਗੇ। ਸੰਗਤ ਭੀ ਆਨੰਦ ਵਿੱਚ ਕੀਰਤਨ ਕਰਨ ਲੱਗੀ ਅਤੇ ਜਿਵੇਂ ਮੈਨੂੰ ਬਾਅਦ ਵਿੱਚ ਪਤਾ ਲੱਗਾ, ਕੀਰਤਨ ਇੱਕ, ਸਰਵ-ਵਿਆਪਕ ਅਕਾਲ ਪੁਰਖ ਦੀ ਉਸਤਤਿ ਵਿੱਚ ਸੀ।

ਮੈਨੂੰ ਅੰਦਰੂਨੀ ਖੁਸ਼ੀ ਦਾ ਅਹਿਸਾਸ ਹੋਇਆ, ਮੈਂ ਕਦੀ ਕਿਸੇ ਦੇ ਮੂਂ`ਹ ਉੱਤੇ ਅਜਿਹੇ ਆਨੰਦ ਦੇ ਭਾਵ ਨਹੀਂ ਸੀ ਵੇਖੇ ਜਿਹੇ ਉਸ ਬਜ਼ੁਰਗ ਦੇ ਮੂੰਹ ਉੱਪਰ ਸਨ। ਕੀ ਰਤਨ ਤੋਂ ਬਾਅਦ ਸੰਗਤ ਉੱਠ ਖੜ੍ਹੀ ਹੋਈ ਅਤੇ ਇੱਕ ਨੌਜੁਆਨ ਗੁਰੂ ਸਾਹਿਬ ਵੱਲ ਮੂੰਹ ਕਰਕੇ ਉੱਚੀ ਆਵਾਜ਼ ਵਿੱਚ ਅਰਦਾਸ ਕਰਨ ਲੱਗਾ ਅਤੇ ਸੰਗਤ ਭੀ ਥੋੜ੍ਹੀ-ਥੋੜ੍ਹੀ ਦੇਰ ਬਾਅਦ 'ਵਾਹਿਗੁਰੂ' ਉਚਾਰਦੀ। ਇਸ ਤੋਂ ਬਾਅਦ ਸੰਗਤ ਨੂੰ ਲੰਗਰ ਵਿੱਚ ਸ਼ਾਮਿਲ ਹੋਣ ਲਈ ਗੁਜ਼ਾਰਿਸ਼ ਕੀਤੀ ਗਈ।

[ਸੋਧ]ਕੜਾਹ-ਪ੍ਰਸਾਦਿ
ਦੋ ਆਦਮੀ ਇੱਕ ਲੋਹੇ ਦੀ ਵੱਡੀ ਕੜਾਹੀ ਲੈ ਕੇ ਆਏ ਅਤੇ ਇੱਕ ਸਟੂਲ ਉੱਪਰ ਰੱਖ ਦਿੱਤੀ। ਇਸ ਤੋਂ ਬਾਅਦ ਸਭ ਨੂੰ ਪੱਤਲਾਂ ਦਿੱਤੀਆਂ ਗਈਆਂ ਅਤੇ ਕੁਝ ਲੋਕ ਪਲੇਟਾਂ ਵਿੱਚ ਕੜਾਹ-ਪ੍ਰਸਾਦਿ ਪਾ ਕੇ ਸੰਗਤ ਨੂੰ ਵਰਤਾਉਂਦੇ ਰਹੇ। ਫ਼ਿਰ ਮੈਨੂੰ ਪਤਾਸੇ ਭੀ ਦਿੱਤੇ ਗਏ ਅਤੇ ਦੱਸਿਆ ਗਿਆ ਕਿ ਅਜਿਹਾ ਦਿਨ ਵਿੱਚ ਦੋ ਵਾਰ ਕੀਤਾ ਜਾਂਦਾ ਹੈ।

                                                              ••KAMLA PUNJABI••

6365
Religion, Faith, Spirituality / Re: ਪੰਜ ਕਕਾਰ
« on: September 22, 2010, 07:59:23 AM »
DHANWAD JI............

6366
Religion, Faith, Spirituality / ਪੰਜ ਕਕਾਰ
« on: September 22, 2010, 07:54:09 AM »
ਪੰਜ ਕਕਾਰ ਹਨ:-

੧. ਕੇਸ
੨. ਕੰਘਾ
੩. ਕੜਾ
੪. ਕਿਰਪਾਨ
੫. ਕਛਹਿਰਾ



1. ਕੇਸ

ਕੇਸ ਅਕਾਲ ਪੁਰਖ ਦੀ ਮੋਹਰ ਹਨ, ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ।


2.ਕੰਘਾ
ਕੰਘਾ ਕੇਸਾਂ ਦੀ ਸਫਾਈ ਸੰਭਾਲ ਵਾਸਤੇ ਸਿੱਖਾਂ ਦੁਆਰਾ ਵਰਤਿਆ ਜਾਂਦਾ ਹੈ ਅਤੇ ਇਸ ਨੂੰ ਕੇਸਾਂ ਵਿੱਚ ਰੱਖਿਆ ਜਾਂਦਾ ਹੈ। ਕੰਘਾ ਜਿੱਥੇ ਕੇਸਾਂ ਦੀ ਸਫਾਈ ਕਰਦਾ ਹੈ, ਉੱਥੇ ਸਾਨੂੰ ਦਰਸਾਉਂਦਾ ਹੈ ਕਿ ਕੇਸਾਂ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਵੀ ਕੀਤੀ ਜਾਏ।


3.ਕੜਾ
ਕੜਾ ਦਰਸਾਉਂਦਾ ਹੈ ਕਿ ਸਿੱਖ ਹੁਣ ਗੁਰੂ ਵਾਲਾ ਬਣ ਗਿਆ ਹੈ ਅਤੇ ਇਸ ਪ੍ਰਤਿਗਿਆ ਨੂੰ ਨਿਭਾਉਣ ਲਈ ਸਿੱਖ ਦੇ ਅੰਦਰ ਲੋਹੇ ਵਰਗੀ ਦ੍ਰਿੜਤਾ ਅਤੇ ਬਲ ਪੈਦਾ ਹੋਣਾ ਚਾਹੀਦਾ ਹੈ। ਕੜਾ ਸੁਚੇਤ ਕਰਦਾ ਹੈ ਕਿ ਉਹ ਗੁਰੂ ਦਾ ਸਿੱਖ ਹੈ ਅਤੇ ਹੁਣ ਉਸ ਨੇ ਗੁਰਮਤ ਦੇ ਨਿਯਮ ਪਾਲਣੇ ਹਨ ਅਤੇ ਕੋਈ ਕੁਕਰਮ ਨਹੀਂ ਕਰਨਾ.


4.ਕਿਰਪਾਨ
ਕਿਰਪਾਨ ਗੁਰੂ ਸਾਹਿਬ ਦੀ ਬਖਸ਼ਸ਼ ਅਤੇ ਹਉਮੇ ਤੇ ਹੰਕਾਰ ਨੂੰ ਮਾਰਨ ਵਾਲੀ ਸ਼ਕਤੀ ਦਾ ਚਿਨ੍ਹ ਹੈ। ਕਿਰਪਾਨ ਸਦਾ ਗਾਤਰੇ ਵਿੱਚ ਰੱਖਣੀ ਹੈ ਅਤੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਰੀਰ ਤੇ ਧਾਰਨ ਕਰਨੀ ਹੈ। ਬੁਰਾਈਆਂ ਦੇ ਅਧੀਨ ਭੈੜੇ ਮਨੁੱਖ ਜੁਲਮ ਕਰਦੇ ਹਨ, ਉਨ੍ਹਾਂ ਤੋਂ ਆਪਣੇ ਆਪ ਦੀ ਅਤੇ ਮਾਨਵਤਾ ਦੀ ਰੱਖਿਆ ਕਰਨ ਦੀ ਪ੍ਰੇਰਨਾ ਕਰਦੀ ਹੈ।

5.ਕਛਹਿਰਾ
ਕਛਹਿਰਾ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਪਹਿਨਣਾ ਜਰੂਰੀ ਹੈ। ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਦਾਤ ਸਿੱਖ ਨੂੰ ਆਪਣੀਆਂ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਤੇ ਕਾਬੂ ਕਰਨ ਦੀ ਸਿੱਖਿਆ ਦਿੰਦੀ ਹੈ।

                                                                                    ••KAMLA PUNJABI••

6367
Religion, Faith, Spirituality / Re: ਭਾਈ ਮਰਦਾਨਾ
« on: September 22, 2010, 07:44:26 AM »
SATNAM WAHEGURU





THNX

6368
Request / Re: Request Video Of The Day
« on: September 22, 2010, 07:40:20 AM »
yarra oye dildara ve
teri video appa la ditti ve


THNX MAAN SAAB

6369
Religion, Faith, Spirituality / Re: ਭਾਈ ਮਰਦਾਨਾ
« on: September 22, 2010, 07:36:15 AM »
ਭਾਈ ਬਾਲਾ


19ਵੀਂ ਸਦੀ ਦਾ ਇੱਕ ਤਨਜੋਰ ਚਿੱਤਰ, ਇਸ ਵਿੱਚ ਸਿੱਖ ਗੁਰੂਆਂ ਦੇ ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ ਵਿਖਾਏ ਗਏ ਹਨ।
ਭਾਈ ਬਾਲਾ (1466 - 1544) ਦਾ ਜਨਮ 1466 ਨੂੰ ਰਾਇ-ਭੋਇ ਦੀ ਤਲਵੰਡੀ (ਹੂਣ ਨਨਕਾਣਾ ਸਾਹਿਬ) ਵਿੱਚ ਹੋਇਆ। ਉਹ ਭਾਈ ਮਰਦਾਨਾ ਅਤੇ ਗੁਰੂ ਨਾਨਕ ਦੇ ਸਾਥੀ ਸਨ, ਉਨ੍ਹਾਂ ਨੇ ਗੁਰੂ ਜੀ ਅਤੇ ਮਰਦਾਨੇ ਦੇ ਨਾਲ ਚਿਨ, ਮੱਕਾ, ਅਤੇ ਭਾਰਤ ਦੇ ਵਿੱਚ ਯਾਤਰਾ ਕੀਤੀ।

6370
Religion, Faith, Spirituality / ਭਾਈ ਮਰਦਾਨਾ
« on: September 22, 2010, 07:34:13 AM »
ਭਾਈ ਮਰਦਾਨਾ


19ਵੀਂ ਸਦੀ ਦਾ ਇੱਕ ਤਨਜੋਰ ਚਿੱਤਰ, ਇਸ ਵਿੱਚ ਸਿੱਖ ਗੁਰੂਆਂ ਦੇ ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ ਵਿਖਾਏ ਗਏ ਹਨ।
ਭਾਈ ਮਰਦਾਨਾ (1459-1534), ਗੁਰੂ ਨਾਨਕ ਦੇ ਉਹ ਸਾਥੀ ਸਨ ਜਿਸਨੇ ਉਨ੍ਹਾਂ ਦਾ ਸਾਥ ਪੂਰੇ ਸੰਤਾਲੀ ਸਾਲ ਦਿਤਾ। ਭਾਈ ਮਰਦਾਨੇ ਲਈ ਪਹਾੜੀਆਂ ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ-ਕਾਮ, ਕ੍ਰੋਧ, ਲੌਭ, ਮੋਹ ਅਤੇ ਹੰਕਾਰ ਕੱਢ ਕੇ ਪੰਜ ਗੁਣ-ਸਤ ਸੰਤੋਖ ਸਬਰ, ਦਇਆ ਅਤੇ ਧਰਮ ਉਸ ਵਿੱਚ ਭਰ ਦਿੱਤੇ ਸਨ। ਉਸਨੂੰ ਇੱਕ ਸੰਤ ਅਤੇ ਸਾਰਿਆਂ ਦਾ ਭਰਾ ਹੋਣ ਦਾ ਮਾਣ ਬਖਸ਼ ਦਿੱਤਾ ਸੀ।

ਭਾਈ ਮਰਦਾਨੇ ਦਾ ਜਨਮ 1459 ਨੂੰ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ। ਭਾਈ ਮਰਦਾਨਾ ਗੁਰੂ ਜੀ ਨਾਲੋਂ ਉਮਰ ਵਿੱਚ ਨੌਂ ਸਾਲ ਵੱਡਾ ਸੀ। ਉਸ ਦਾ ਪਿਤਾ, ਮੀਰ ਬਾਦਰੇ ਪਿੰਡ ਦਾ ਮਰਾਸੀ ਸੀ। ਉਨ੍ਹਾਂ ਦਿਨਾਂ ਵਿੱਚ ਕੋਈ ਚਿੱਠੀ ਪਤਰ ਭੇਜਣ ਦਾ ਸਾਧਨ ਨਹੀਂ ਸੀ। ਮਰਾਸੀ ਇਹ ਕੰਮ ਕਰਦੇ ਸਨ। ਪਿੰਡ ਦੇ ਲੋਕਾਂ ਦੇ ਸੁਨੇਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਨ੍ਹਾਂ ਨੂੰ ਸਭ ਜ਼ਬਾਨੀ ਯਾਦ ਰਖਣਾ ਪੈਂਦਾ ਸੀ। ਉਨ੍ਹਾਂ ਦੀ ਜ਼ਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ। ਉਹ ਹਰ ਇੱਕ ਦੇ ਘਰ ਰਹਿ ਸਕਦੇ ਸਨ ਅਤੇ ਹਰ ਇੱਕ ਦੇ ਘਰ ਦਾ ਖਾ ਪੀ ਸਕਦੇ ਸਨ। ਜਮਾਨਾਂ ਨੂੰ ਆਪਣੀ ਇੱਜ਼ਤ ਖਾਤਰ ਉਨ੍ਹਾਂ ਦੀ ਚੰਗੀ ਸੇਵਾ ਕਰਨੀ ਪੈਂਦੀ ਸੀ। ਉਹ ਜਾਂਦੇ ਆਂਉਂਦੇ ਰਹਿੰਦੇ ਸਨ, ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਨ੍ਹਾਂ ਦੀ ਆਦਤ ਬਣ ਚੁਕੀ ਸੀ। ਰਸਤੇ ਵਿੱਚ ਇੱਕਲੇ ਹੋਣ ਕਾਰਣ ਆਪਣਾ ਆਪ ਬਹਿਲਾਉਣ ਲਈ, ਗਾਉਣਾ ਅਤੇ ਵਜਾਉਣਾ ਉਨ੍ਹਾਂ ਦਾ ਇੱਕ ਸ਼ੁਗਲ ਸੀ। ਉਨ੍ਹਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਹੁੰਦਾ ਸੀ।

ਭਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ, ਰਬਾਬ ਵਜਾਉਣ ਦਾ ਖਾਸ ਗੁਣ ਸੀ, ਜਿਸ ਨਾਲ ਉਸ ਨੇ ਗੁਰੂ ਜੀ ਦੀ ਰਚੀ ਬਾਣੀ ਉੱਨ੍ਹੀਂ ਰਾਗਾਂ ਵਿੱਚ ਗਾਇਨ ਕੀਤੀ।

                                                                   ••KAMLA PUNJABI••

6371
Religion, Faith, Spirituality / Re: ਅਕਾਲ ਤਖ਼ਤ
« on: September 22, 2010, 07:30:47 AM »
WAHEGURU WAHEGURU   SATNAM  WAHEGURU

6372
Religion, Faith, Spirituality / Re: ਛੱਲਾ
« on: September 22, 2010, 07:29:32 AM »
GOOD AA 22

6373
Religion, Faith, Spirituality / Re: ਪੰਜ ਪਿਆਰੇ
« on: September 22, 2010, 07:26:35 AM »
SATNAM SHRI WAHEGURU

6374
Religion, Faith, Spirituality / Re: ਬਾਬਾ ਬੁੱਢਾ ਜੀ
« on: September 22, 2010, 07:25:21 AM »
SATNAM WAHEGURU.......


THNX

6375
Religion, Faith, Spirituality / ਅਕਾਲ ਤਖ਼ਤ
« on: September 22, 2010, 07:24:19 AM »
ਅਕਾਲ ਤਖ਼ਤ
ਅਕਾਲ ਤਖ਼ਤ ਸਿਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁਢਲੀ ਗੱਦੀ ਤੇ ਰਾਜਨੀਤਕ ਸਰਬੱਤ ਖਾਲਸਾ ਦੀਵਾਨਾਂ ਦੀ ਮੰਜੀ ਹੈ ।ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੌ ਰਹਿਤ ਪ੍ਰਮਾਤਮਾ ਦਾ ਸਿੰਘਾਸਨ’ ।੧੫ ਜੂਨ ੧੬੦੬ ਨੂੰ ਸਿਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਥੇ ਤਖਤ ਦਾ ਇਕ ਢਾਂਚਾ ਆਪਣੇ ਹਥੀਂ ਨੀਂਹ ਰਖ ਕੇ ਭਾਈ ਬੁਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੌਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿਚ ਹੋਰ ਵਸਤਾਂ ਭੇਂਟ ਵਿਚ ਲਿਆਣ ਤੌਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ।ਇਸ ਤਖਤ ਉਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰਖਿਆ ਗਿਆ। ਸਿਖਾਂ ਵਾਸਤੇ ਇਸ ਤਰਾਂ ਦੇ ਚਾਰ ਤਖ਼ਤ ਹੋਰ ਹਨ,ਉਨ੍ਹਾਂ ਦੇ ਨਾਂ ਹਨ:-

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ।
ਤਖ਼ਤ ਸ੍ਰੀ ਅਕਾਲ ਤਖਤ ਸਾਹਿਬ, ਅਮ੍ਰਿਤਸਰ।
ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ, ਨੰਦੇੜ।
ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ।
ਤਖਤ ਸ੍ਰੀ ਪਟਨਾ ਸਾਹਿਬ, ਪਟਨਾ।
ਅਕਾਲ ਤਖ਼ਤ ਤੌਂ ਜਾਰੀ ਹੁਕਮਨਾਮੇ ਸਮੂਹ ਸਿਖ ਜਗਤ ਤੇ ਸਾਰੀਆਂ ਸਿੰਘ ਸਭਾਵਾਂ ਤੇ ਲਾਗੂ ਹੁੰਦੇ ਹਨ।

ਗੁਰੂ ਹਰਗੋਬਿੰਦ ਸਾਹਿਬ ਦੇ ੧੬੩੫ ਵਿਚ ਸ੍ਰਿ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਜਾਣ ਉਪਰੰਤ ਅੰਮਿ੍ਰਤ ਸਰ ਸਾਹਿਬ ਦੇ ਪਵਿਤਰ ਅਸਥਾਨ ਤੇ ਸ੍ਰਿ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪ੍ਰਿਥਿ ਚੰਦ ਦੇ ਵਾਰਸਾਂ ਦੇ ਹਥ ਵਿਚ ਚਲਾ ਗਿਆ ।ਉਨ੍ਹਾਂ ਦੇ ਪੋਤੇ ਹਰ ਜੀ ੧੬੯੬ ਤਕ ੫੫ ਸਾਲ ਲਈ ਤਖ਼ਤ ਦੇ ਸੰਚਾਲਕ ਰਹੇ।੧੬੯੯ ਵਿਚ ਖਾਲਸੇ ਦੀ ਸਿਰਜਨਾ ਉਪਰੰਤ ਗੁਰੂ ਗੋਬਿੰਦ ਸਿੰਘ ਜਿ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਭੇਜਿਆ।੧੭੧੬ ਵਿਚ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤੌਂ ਬਾਦ ਹਰਿਮੰਦਰ ਸਾਹਿਬ ਦਾ ਸਰੋਵਰ ਤੇ ਅਕਾਲ ਤਖਤ ਸਿਖਾਂ ਲਈ ਪ੍ਰੋਤਸਾਹਨ ਤੇ ਰੂਹਾਨੀ ਆਨੰਦ ਦੇ ਮੁਖ ਸਰੋਤ ਰਹੇ ਹਨ।ਦਿਵਾਲੀ ਤੇ ਵਿਸਾਖੀ ਨੂੰ ਇਥੇ ਸਰਬੱਤ ਖਾਲਸਾ ਦੀਵਾਨ ਸਜਦੇ ਤੇ ਗੁਰਮਤੇ ਰਾਹੀਂ ਗੰਭੀਰ ਪੰਥਕ ਮਸਲਿਆਂ ਤੇ ਫੈਸਲੈ ਲਏ ਜਾਂਦੇ।ਉਦਾਹਰਣ ਦੇ ਤੌਰ ਤੇ ੪ ਅਕਤੂਬਰ ੧੭੪੫ ਨੂੰ ਗੁਰਮਤਾ ਕਰਕੇ ਕਾਲਸੇ ਦੀ ੨੫ ਜਥਿਆਂ ਵਿਚ ਵੰਡ ਕੀਤੀ ਗਈ।੧੯ ਮਾਰਚ ੧੭੪੮ ਦੀ ਵਿਸਾਖੀ ਵਾਲੇ ਦਿਨ ੧੧ ਮਿਸਲਾਂ ਬਨਾਉਣ ਦਾ ਗੁਰਮਤਾ ਕਿਤਾ ਗਿਆ।੧੦ ਅਪ੍ਰੇਲ ੧੬੭੩ ਨੂੰ ਗੁਰਮਤਾ ਕਰਕੇ ਇਕ ਬ੍ਰਾਹਮਣ ਦੀ ਉਸ ਦੀ ਅਗਵਾ ਕਰ ਲਈ ਗਈ ਪਤਨੀ ਦੀ ਮਦਦ ਕਰਨ ਦਾ ਫੇਸਲਾ ਲੀਤਾ ਗਿਆ।ਦਸੰਬਰ ੧੬੭੪ ਭਾਈ ਗੁਰਬਖ਼ਸ਼ ਸਿੰਘ ੩੦ ਸਿਖਾਂ ਦੀ ਅਗਵਾਈ ਵਿਚ ਵਿਚ ਅਹਿਮਦ ਸ਼ਾਹ ਦੁਰਾਨੀ ਤੌਂ ਅਕਾਲ ਬੁੰਗੇ ਦੀ ਰਖਿਆ ਕਰਦੇ ਹੋਏ ਸ਼ਹੀਦ ਹੋ ਗਏ।ਬੁਰਜੀ ਤੇ ਇਮਾਰਤ ਪੂਰੀ ਤਰਾਂ ਢਾਹ ਦਿਤੀ ਗਈ।੧੦ ਅਪ੍ਰੈਲ ੧੭੬੫ ਨੂੰ ਗੁਰਮਤੇ ਵਿਚ ਮੁੜ ਉਸਾਰੀ ਦਾ ਫੈਸਲਾ ਲੈ ਕੇ ੧੭੭੪ ਤਕ ਜ਼ਮੀਨੀ ਤਲ ਤਕ ਅਕਾਲ ਬੁੰਗਾ ਮੁੜ ਉਸਾਰ ਲਿਆ ਗਿਆ।ਬਾਕੀ ਦੀ ਪੰਜ ਮੰਜ਼ਲਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਚ ਮੁਕੰਮਲ ਹੋਈ। ਤੀਸਰੀ ਮੰਜ਼ਲ ਤੇ ਬਣੇ ਹਾਲ ਕਮਰੇ ਦਾ ਤੇਜਾ ਸਿੰਘ ਸਮੁੰਦਰੀ ਹਾਲ ਬਣਨ ਤਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਇਕੱਤਰਤਾਵਾਂ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ।ਜੂਨ ੧੯੮੪ ਵਿਚ ਅਕਾਲ ਬੁੰਗੇ ਦਾ ਮੱਥਾ ਇਕ ਵਾਰ ਫਿਰ ਬਲਿਊਸਟਾਰ ਆਪ੍ਰੇਸ਼ਨ ਦੌਰਾਨ ਹਿੰਦੁਸਤਾਨੀ ਫੌਜ ਦਵਾਰਾ ਬਰਬਾਦ ਕੀਤਾ ਗਿਆ।ਭਾਵੇਂ ਭਾਰਤ ਸਰਕਾਰ ਨੇ ਮੁੜ ਉਸਾਰੀ ਕਰਵਾਈ ਪਰ ਸਿਖਾਂ ਨੂੰ ਇਹ ਪ੍ਰਵਾਨ ਨਹੀਂ ਸੀ।੧੯੮੬ ਵਿਚ ਇਮਾਰਤ ਨੂੰ ਢਾਹ ਕੇ ਕਾਰ ਸੇਵਾ ਰਾਹੀਂ ਅਕਾਲ ਬੁੰਗੇ ਦੀ ਮੁੜ ਉਸਾਰੀ ਕੀਤੀ ਗਈ ਹੈ ਜੋ ਕਿ ਅਜੋਕੀ ਇਮਾਰਤ ਹੈ।

6376
Religion, Faith, Spirituality / ਬਾਬਾ ਬੁੱਢਾ ਜੀ
« on: September 22, 2010, 07:09:48 AM »
ਬਾਬਾ ਬੁੱਢਾ ਜੀ


ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਦੇ ਮੱਥੇ ਟਿਕਾ ਲਗਾਂਦੇ ਹੋਏ, ਅਤੇ ਗੁਰਤਾ ਦੀ ਰਸਮ ਅਦਾ ਕਰਦੇ ਹੋਏ।
ਬਾਬਾ ਬੁੱਢਾ ਜੀ ਦਾ ਜਨਮ ਭਾਈ ਸੁਘਾ ਦੇ ਘਰ ਮਾਤਾ ਗੌਰਾਂ ਦੀ ਕੁਖੋ, ਪਿੰਡ ਕਥੂ ਨੰਗਲ, ਜ਼ਿਲਾ ਅੰਮ੍ਰਿਤਸਰ ਵਿੱਚ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੁੜਾ ਰੱਖਿਆ। ਕੁਝ ਚਿਰ ਮਗਰੋਂ ਉਨ੍ਹਾਂ ਦੇ ਮਾਪੇ ਪਿੰਡ ਰਮਦਾਸ ਆ ਵੱਸੇ। ਉਹ ਬਾਅਦ ਵਿੱਚ ਮੱਝਾਂ ਦੇ ਵਾਗੀ ਬਣੇ। ਜਦ ਉਹ ਬਾਰਾਂ ਵਰਿਆਂ ਦੇ ਸਨ, ਤਦ ਗੁਰੂ ਨਾਨਕ ਦੇਵ ਜੀ ਰਮਦਾਸ ਪਿੰਡ ਦੇ ਪਾਸ ਆ ਟਿਕੇ। ਬੁੜਾ ਜੀ ਵੀ ਮੱਝਾਂ ਚਾਰਦੇ ਓਥੇ ਆ ਗਏ ਅਤੇ ਉਨ੍ਹਾਂ ਗੁਰੂ ਜੀ ਦਾ ਉਪਦੇਸ਼ ਸੁਣਿਆ। ਬਾਅਦ ਵਿੱਚ ਉਹ ਰੋਜ਼ ਗੁਰੂ ਜੀ ਕੋਲ ਆਉਦੇ ਅਤੇ ਉਹਨਾਂ ਦਾ ਉਪਦੇਸ਼ ਸੁਣਦੇ ਅਤੇ ਉਹਨਾਂ ਵਾਸਤੇ ਦੁਧ ਲਿਆ ਕੇ ਭੇਟ ਕਰਦੇ। ਇੱਕ ਦਿਨ ਗੁਰੂ ਜੀ ਨੇ ਬੁੜਾ ਜੀ ਨੂੰ ਉਨ੍ਹਾਂ ਬਾਰੇ ਪੁਛਿਆ ਅਤੇ ਗੁਰੂ ਜੀ ਨੇ ਬੁੜਾ ਜੀ ਦੇ ਜਬਾਬ ਸੁਣ ਕੇ ਕਿਹਾ ਕੇ 'ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁਢਿਆਂ ਵਾਲਿਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।' ਉਸ ਦਿਨ ਤੋਂ ਬੁੜਾ ਜੀ ਦਾ ਨਾਂ 'ਬੁੱਢਾ ਜੀ' ਪੈ ਗਿਆ। ਸਿੱਖ ਉਹਨਾਂ ਨੂੰ ਪਿਆਰ ਨਾਲ ਬਾਬਾ ਬੁੱਢਾ ਜੀ ਆਖਦੇ ਹਨ।

ਬੁੱਢਾ ਜੀ ਨੇ ਸਿੱਖੀ ਧਾਰਨ ਕੀਤੀ, ਅਤੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ। ਉਹ ਘਰ-ਬਾਰ ਛੱਡ ਕੇ ਗੁਰੂ ਜੀ ਦੇ ਦਰਬਾਰੇ ਰਹਿਣ ਲੱਗ ਪਏ। ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਨਿਬਾਹੁੰਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣਾ ਜੀਵਨ ਸਿੱਖਾਂ ਲਈ ਨਮੂਨਾ ਬਣਾਇਆ ਅਤੇ ਗੁਰੂ ਜੀ ਦੇ 'ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ' ਦੇ ਉਪਦੇਸ਼ ਨੂੰ ਕਮਾ ਕੇ ਇਖਾਇਆ। ਗੁਰੂ ਨਾਨਕ ਦੇਵ ਜੀ ਉਨ੍ਹਾਂ ਉਪਰ ਬਹੁਤ ਪਰਸੰਨ ਸਨ, ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ। ਮਗਰੋਂ ਤੀਜੀ, ਚੋਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।

6377
Religion, Faith, Spirituality / ਪੰਜ ਪਿਆਰੇ
« on: September 22, 2010, 07:06:22 AM »
ਪੰਜ ਪਿਆਰੇ
ਸਿੱਖ ਧਰਮ ਦੇ ਇਤਿਹਾਸ ਵਿੱਚ ਪੰਜਾਂ ਪਿਆਰੀਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਪੰਜਾ ਨੂੰ "ਪਿਆਰਿਆਂ" ਦਾ ਮਾਨ ਤਾਂ ਦਿੱਤਾ ਅਤੇ ਅੰਮ੍ਰਿਤ ਵੀ ਸਭ ਤੋਂ ਪਹਿਲਾਂ ਦਿੱਤਾ ਅਤੇ ਗੁਰੂ ਸਾਹਿਬ ਜੀ ਨੇ ਖਾਲਸਾ ਹੋਣ ਦਾ ਮਾਨ ਬਖਸ਼ਿਆ ਅਤੇ ਕਿਹਾ ਇਹਨਾਂ ਦਾ ਹੁਕੁਮ ਮੈਨੂੰ ਸਦਾ ਪਰਵਾਨ ਹੋਵੇਗਾ।

ਇਹ ਪੰਜ ਪਿਆਰੇ ਸਨ:-

ਭਾਈ ਸਾਹਿਬ ਸਿੰਘ ਜੀ
ਭਾਈ ਦਇਆ ਸਿੰਘ ਜੀ
ਭਾਈ ਧਰਮ ਸਿੰਘ ਜੀ
ਭਾਈ ਹਿੰਮਤ ਸਿੰਘ ਜੀ
ਭਾਈ ਮੋਹਕਮ ਸਿੰਘ ਜੀ

6378
Religion, Faith, Spirituality / Re: BANDA SINGH BAHADUR
« on: September 22, 2010, 06:52:27 AM »
JI........

6379
Religion, Faith, Spirituality / Re: ਸਿੱਖ ਗੁਰੂ
« on: September 22, 2010, 06:37:33 AM »
THNX JI......

               SATNAM WAHEGURU

6380
Lok Virsa Pehchaan / Re: PUNJAB HISTORY
« on: September 22, 2010, 06:35:52 AM »
THNX JI

Pages: 1 ... 314 315 316 317 318 [319] 320 321 322 323 324 ... 342