6321
Jokes Majaak / Re: pappu pass ho gaya
« on: September 23, 2010, 07:15:43 AM »
pass te pappu ho gaya na
This section allows you to view all posts made by this member. Note that you can only see posts made in areas you currently have access to. 6321
Jokes Majaak / Re: pappu pass ho gaya« on: September 23, 2010, 07:15:43 AM »
pass te pappu ho gaya na
6322
Shayari / ਮੈਂ ਰਿਸ਼ਤਾ ਬਣ ਬਣ« on: September 23, 2010, 05:33:07 AM »
ਮੈਂ ਰਿਸ਼ਤਾ ਬਣ ਬਣ ਬਦਲੀ ਹਾਂ,
ਦਸਤੂਰ ਬਦਲਿਆ ਨਾ ਕਦੇ ਧੀ ਸਾਂ, ਧੀ ਤੋਂ ਨੂੰਹ ਬਣ ਗਈ, ਫਿਰ ਨੂੰਹ ਤੋਂ ਬਣ ਗਈ ਮਾਂ। ਕਦੇ ਪਿਉ ਨੇ ਮੈਨੂੰ ਝਿੜਕ ਲਿਆ ਕਦੇ ਮਾਹੀ ਮੈਨੂੰ ਘੂਰ ਲਿਆ, ਕਦੇ ਪੁੱਤਾਂ ਘਰ 'ਚੋਂ ਕੱਢਿਆ ਏ ਮੈਨੂੰ ਰਿਸ਼ਤਿਆਂ ਨੇ ਕਰ ਚੂਰ ਲਿਆ, ਮੇਰੀ ਬੁੱਕਲ ਦੇ ਵਿਚ ਨਿੱਘ ਸਾਰਾ ਨਹੀਂ ਮੇਰੇ ਸਿਰ 'ਤੇ ਛਾਂ। 6323
Shayari / ਦੁਖ ਯਾਰ ਦਾ ਹੁੰਦਾਂ ਮੌਤ ਵਰਗਾ,« on: September 23, 2010, 05:00:23 AM »
ਜਿਨ੍ਹਾਂ ਦਿਲਾਂ ਦਿਲੋਂ ਭੁੱਲਾ ਦਿੱਤਾ,
ਮੈਨੂੰ ਮਰਨ ਪਿਛੋਂ ਯਾਦ ਕਰਨਗੇ ਉਹ। ਸਾਡੇ ਰਾਹਾਂ ਵਿੱਚ ਨਾ ਜੋ ਪੈਰ ਪਾਉਂਦੇ, ਮੇਰੀ ਮੜੀ ਤੇ ਦੀਵਾ ਧਰਨਗੇ ਉਹ। ਨੈਣਾਂ ਨਾਲ ਜੋ ਨੈਣ ਮਿਲਾਉਦੇ ਨਾ, ਮੇਰੀ ਤਸਵੀਰ ਅੱਗੇ ਅੱਖਾਂ ਭਰਨਗੇ ਉਹ। ਦੁਖ ਯਾਰ ਦਾ ਹੁੰਦਾਂ ਮੌਤ ਵਰਗਾ, ਕਿੱਦਾ ਵੇਖਾਂਗੇ ਦੁਖੜੇ ਜ੍ਹਰਨਗੇ ਉਹ। ਜਿਉਂਦੇ ਜੀ ਚਾੜਿਆ ਜਿਨ੍ਹਾਂ ਸੂਲੀ , ਕਦੇ ਪਲ-ਪਲ "KAMLE" ਲਈ ਮਰਨਗੇ ਉਹ। _________________ 6324
Shayari / RaBb MAne Je Ik arz meri« on: September 23, 2010, 04:55:18 AM »
RaBb MAne Je Ik arz meri,
MEri mOut Meri jhOli Pa Dewe, Fir Dewa Na kOi DUKh TenU, Tetho Eni Duur Pauchaa Dewe, Na Howe Kise GAM da ehsas Tenu, Enniya Khushiya Teri jhOli Pa deWe, Merri mOut Te na Awe TEra NaaM, Meri Liwaris Jehi Jingdi banna Dewe, Na rOve kOi MArjane di mOut Ute, Rabba J tUu MainU Ena Bura Bana Dewe........ 6325
Shayari / ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ« on: September 23, 2010, 04:53:41 AM »
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ,
ਹੱਥੀਂ ਮੋਹਰਾ ਖਾ ਕੇ ਮਰਨਾ ਪੈਂਦਾ ਏ। ਵੇਚ ਕੇ ਆਪਣੇ ਜੁੱਸੇ ਦਾ ਲਹੂ ਕਦੇ ਕਦੇ, ਆਟੇ ਵਾਲਾ ਪੀਪਾ ਭਰਨਾ ਪੈਂਦਾ ਏ। ਲਹੂ ਦਾ ਹੋਵੇ, ਭਾਂਵੇਂ ਦਰਿਆ ਭਾਂਬੜ ਦਾ, ਆਪਣੀ ਮੰਜ਼ਿਲ ਦੇ ਲਈ ਤਰਨਾ ਪੈਂਦਾ ਏ। ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ, ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ। ਜਿਹਨਾਂ ਦੇ ਘਰ ਬੇਰੀ, ਸੱਜਣਾ ਉਹਨਾਂ ਨੂੰ, ਕੱਚਾ ਪੱਕਾ ਰੋੜਾ ਵੀ ਜ਼ਰਨਾ ਪੈਂਦਾ ਏ, ਵਿੱਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ, ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ। 6326
Shayari / ਜੇ ਪੰਜਾਬੀ ਹੋ .« on: September 23, 2010, 04:50:50 AM »
ਲਿਖੋ ਪੰਜਾਬੀ,ਪੜੋ੍ ਪੰਜਾਬੀ, ਜੇ ਪੰਜਾਬੀ ਹੋ
ਨਾਲ ਮਾਣ ਦੇ ਕਹੋ ਪੰਜਾਬੀ,ਜੇ ਪੰਜਾਬੀ ਹੋ ਇਹ ਬੋਲੀ ਸਾਨੂੰ ਪਿਆਰੀ ਮਾਂ ਨੇ, ਪਿਆਰਾਂ ਨਾਲ ਸਿਖਾਈ ਇਸ ਵਿਚ ਗੱਲਾ ਕਰ-ਕਰ ਕੇ,ਦੁਨੀਆ ਦੀ ਸੋਝੀ ਪਾਈ ਬੱਚਿਆਂ ਅੱਗੇ ਧਰੋ ਪੰਜਾਬੀ, ਜੇ ਪੰਜਾਬੀ ਹੋ ਲਿਖੋ ਪੰਜਾਬੀ ਪੜੋ੍ ਪੰਜਾਬੀ, ਜੇ ਪੰਜਾਬੀ ਹੋ ਰੰਗਲੇ ਜੱਗ ਦੀਆਂ ਜਿੰਨੀਆਂ ਮਰਜ਼ੀ, ਤੁਸੀਂ ਜ਼ਬਾਨਾਂ ਸਿੱਖੋ ਪਰ ਮਾਂ-ਬੋਲੀ ਮਾਂ ਦੇ ਵਾਂਗੂੰ, ਰਹਿੰਦੀ ਸਦਾ ਹੀ ਇਕੋ ਦੂਰ ਕਦੇ ਨਾ ਕਰੋ ਪੰਜਾਬੀ,ਜੇ ਪੰਜਾਬੀ ਹੋ ਲਿਖੋ ਪੰਜਾਬੀ ਪੜੋ੍ ਪੰਜਾਬੀ,ਜੇ ਪੰਜਾਬੀ ਹੋ ਮੋਤੀਆਂ ਵਰਗੀ ਪੈਂਤੀ ਪਹਿਲਾਂ,ਆਪਣੇ ਦਿਲੀਂ ਵਸਾਉ ਸ਼ੌਕ ਨਾਲ ਕੋਈ ਹੋਰ ਜੇ ਸਿੱਖੇ, ਰੀਝਾਂ ਨਾਲ ਸਿਖਾਉ ਪਰ ਸਭ ਤੇ ਨਾ ਮੜੋ ਪੰਜਾਬੀ, ਜੇ ਪੰਜਾਬੀ ਹੋ ਲਿਖੋ ਪੰਜਾਬੀ ਪੜੋ੍ ਪੰਜਾਬੀ ,ਜੇ ਪੰਜਾਬੀ ਹੋ ਅਕਲਾਂ ਵਾਲੇ , ਗੱਲ ਅਕਲ ਦੀ ਕਰਦੇ ਮਾਂ-ਬੋਲੀ ਤਾਂ ਬਾਅਦ ਚ ਮਰਦੀ, ਪੁੱਤਰ ਪਹਿਲਾਂ ਮਰਦੇ ਪੈਰਾਂ ਹੇਠ ਨਾ ਜ਼ਰੋ ਪੰਜਾਬੀ, ਜੇ ਪੰਜਾਬੀ ਹੋ ਲਿਖੋ ਪੰਜਾਬੀ, ਪੜੋ੍ ਪੰਜਾਬੀ, ਜੇ ਪੰਜਾਬੀ ਹੋ ..!! KAMLA PUNJABI 6329
PJ Games / Re: ਧੀ ਭਾਰ ਕਦੇ ਨੀਂ ਹੋ ਸਕਦੀ..« on: September 23, 2010, 04:17:18 AM »
ਬਹੁਤ ਸੌਹਣਾ =D> =D> =D> =D>
6331
Religion, Faith, Spirituality / Re: ਸਿੱਖ ਗੁਰੂ« on: September 23, 2010, 04:12:53 AM »
ਸਤਿਨਾਮ ਞਹਿਗੁਰੂ ਸਤਿਨਾਮ ਞਹਿਗੁਰੂ
6336
Religion, Faith, Spirituality / Re: ਪੰਜ ਪਿਆਰੇ« on: September 23, 2010, 03:57:01 AM »
ਵਹਿਗੁਰੂ ਵਹਿਗੁਰੂ ਵਹਿਗੁਰੂ
6337
Shayari / ਉਦਾਸ ਵਕਤ 'ਚ ਮੈਂ - ਸੁਰਜੀਤ ਪਾਤਰ« on: September 23, 2010, 12:31:45 AM »
ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ,
ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ..... ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ , ਪਰ ਉਸ ਕਿਤਾਬ 'ਚ ਵੀ ਆਪਣੀ ਜੀਵਨੀ ਨ ਲਿਖੀ....... ਮਲੂਕ ਫੁੱਲਾਂ ਨੂੰ ਜਦ ਵੀ ਕਦੇ ਮੈਂ ਖ਼ਤ ਲਿਖਿਆ ਤਾਂ ਆਪਣੇ ਤਪਦਿਆਂ ਰਾਹਾਂ ਦੀ ਗਲ ਕਦੀ ਨ ਲਿਖੀ..... ਚਿਰਾਗ ਲਿਖਿਆ ਬਣਾ ਕੇ ਚਿਰਾਗ ਦੀ ਮੂਰਤ, ਪਰ ਉਸ ਚਿਰਾਗ ਦੀ ਕਿਸਮਤ 'ਚ ਰੋਸ਼ਨੀ ਨ ਲਿਖੀ..... ਜੁ ਉਡਦੀ ਜਾਏ ਹਵਾਵਾਂ 'ਚ ਪੰਛੀਆਂ ਵਾਂਗੂ, ਬਹੁਤ ਮੈਂ ਲਿਖਿਆ ਏ ਪਰ ਐਸੀ ਡਾਰ ਹੀ ਨ ਲਿਖੀ.... ਬਹੁਤ ਜੁ ਲਿਖਿਆ ਗਿਆ ਮੈਂ ਓਹੀ ਲਿਖਦਾ ਰਿਹਾ, ਉਹ ਬਾਤ ਜੋ ਸੀ ਅਜੇ ਤੀਕ ਅਣਲਿਖੀ ਨ ਲਿਖੀ.............. __________________ |