6261
Pics / Re: JHANDA AMLI
« on: September 24, 2010, 12:19:36 AM »
SACHI MEM JI
This section allows you to view all posts made by this member. Note that you can only see posts made in areas you currently have access to. 6262
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..
ਦੱਸ ਕਿਦਾਂ ਤੇਰਾ ਦੀਦਾਰ ਕਰਦੇ.. ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ.. ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ.. ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ.. ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ.. ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ.. ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ.. ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ.. ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ __________________ 6263
ਇੱਕ ਪਲ
ਮੈਨੂੰ ਓਹ ਨਹੀਂ ਭੁੱਲਣਾ,ਜਦ ਮੈਨੂੰ ਮਾਂ ਨੇ ਲਾਡ ਲਡਾਇਆ, ਭੁੱਬਾਂ ਮਾਰ ਕੇ ਕੁਰਲਾਉਂਦੇ ਨੂੰ,ਘੁੱਟ ਕੇ ਸੀਨੇ ਲਾਇਆ | ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਦ ਬਾਪੂ ਨੇ ਮੋਢੇ ਤੇ ਬਿਠਾਇਆ, ਕੀ ਚੰਗਾ ਕੀ ਮਾੜਾ,ਭੇਤ ਜ਼ਿੰਦਗੀ ਦਾ ਸਮਝਾਇਆ| ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਦ ਮੈਨੂੰ ਗੁਰੂਆਂ ਨੇ ਲੜ ਲਾਇਆ, ਸਿਧੇ ਰਾਹੀਂ ਪਾ ਮੈਨੂੰ ਮੇਰੀਆਂ ਮੰਜ਼ਿਲਾਂ ਤੇ ਪਹੁੰਚਾਇਆ | ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜੋ ਯਾਰਾਂ-ਮਿੱਤਰਾਂ ਨਾਲ ਲੰਘਾਇਆ, ਰੁੱਸਿਆ ਕਿੰਨੀ ਵਾਰ ਕਈਆਂ ਤੋਂ, ਤੇ ਕਈਆਂ ਨੂੰ ਮਨਾਇਆ | ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਦ ਦਿਲ ਯਾਰ ਦੇ ਨਾਵੇਂ ਲਾਇਆ, ਕਿੰਨਾ ਭਾਰਾ ਅਹਿਸਾਨ ਯਾਰ ਦਾ,ਮੈਂ ਕਮਲੇ ਦਾ ਮਾਣ ਵਧਾਇਆ| ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਦ ਮੁਖ ਯਾਰਾਂ ਤੋਂ ਘੁਮਾਇਆ, ਚਾਹੇ ਫ਼ਿਤਰਤ ਚਾਹੇ ਮਜਬੂਰੀ, ਨਾ ਕੰਮ ਕਿਸੇ ਦੇ ਆਇਆ| ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਦ ਦਗਾ ਓਹਦੇ ਨਾਲ ਕਮਾਇਆ, ਕਰਕੇ ਵਾਅਦੇ ਉਮਰੋਂ ਲੰਮੇ,ਨਾ ਇੱਕ ਵੀ ਤੋੜ ਚੜ੍ਹਾਇਆ | ਹਰ ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਿਹੜਾ ਮਾਪਿਆਂ-ਯਾਰਾਂ ਨਾਲ ਬਿਤਾਇਆ, ਕਖੋਂ ਹੌਲੀ ਜ਼ਿੰਦਗੀ ਦਾ,ਏਹੀ ਕੁਝ ਪਲ ਸਰਮਾਇਆ| 6265
Shayari / ਕੁੜੀ ਪੰਜਾਬ ਦੀ .....!« on: September 23, 2010, 11:40:57 PM »
ਪੰਜ ਦਰਿਆ ਦੇ ਪਾਣੀ ਦੇ ਵਿੱਚ,
ਗੁੰਨ ਪੰਜਾਬੀ ਮਿੱਟੀ , ਮੱਕੀ ਦਾ ਵਿੱਚ ਆਟਾ ਪਾ ਕੇ ਕਰ ਲਓ ਗੋਰੀ ਚਿੱਟੀ , ਕੱਚੇ ਦੁੱਧ ਦਾ ਦੇ ਕੇ ਛਿੱਟਾ ਹੁਸਨ ਦੀ ਭੱਠੀ ਪਾਓ , ਸਾਰੀ ਦੁਨੀਆ ਨਾਲੋਂ ਵੱਖਰਾ ਇੱਕ ਕਲਬੂਤ ਬਣਾਓ , ਇੱਜ਼ਤ ਬਾਣਾ ਗਹਿਣਾ ਅਣਖ ਦਾ ਰੂਹ ਵਿੱਚ ਰੱਬ ਵਸਾਇਓ , ਕਿੱਸੇ , ਵਾਰਾਂ , ਗੀਤ , ਬੋਲੀਆਂ ਬਾਣੀ ਰੋਜ਼ ਸੁਣਾਇਓ , ਇੱਕ ਹੱਥ ਦੇ ਵਿੱਚ ਤੇਗ ਦੇ ਦਿਓ ਇੱਕ ਵਿੱਚ ਕਲੀ ਗੁਲਾਬ ਦੀ , ਇੰਝ ਬਣਦੀ ਏ ਯਾਰੋ ਇੱਕ ਕੁੜੀ ਪੰਜਾਬ ਦੀ .....! ਹਰ ਥਾਂ ਖੜਦੀ ਪੁੱਤਾਂ ਬਰਾਬਰ ਮਾਣ ਕਰੇਂਦੇ ਮਾਪੇ , ਜਿਹੜੀ ਵਹਿੰਗੀ ਫਰਜ਼ਾਂ ਦੀ ਨੂੰ ਚੁੱਕ ਲੈਂਦੀ ਏ ਆਪੇ , ਖੇਤਾਂ ਦੇ ਵਿੱਚ ਜਿਹੜੀ ਮੋਰਾਂ ਵਾਂਗੂ ਪੈਲਾਂ ਪਾਵੇ , ਨਾਲੇ ਮੋੜਦੀ ਨੱਕਾ ਖਾਲ ਦਾ ਟਰੈਕਟਰ ਆਪ ਚਲਾਵੇ , ਜਿਹੜੀ ਆਪਣੇ ਹੱਥੀਂ ਵਾਹਵੇ ਸੂਰਤ ਆਪਣੇ ਖਾਬ ਦੀ , ਇੰਝ ਬਣਦੀ ਏ ਯਾਰੋ ਇੱਕ ਕੁੜੀ ਪੰਜਾਬ ਦੀ .....! ਨਵੀਂ ਸੋਚ ਤੇ ਨਵਾ ਸਿਦਕ ਹੈ ਨਵੇਂ ਪੂਰਨੇ ਪਾਵੇ , ਨਵੀਆਂ ਰਾਹਾਂ ਤੇ ਨਵੀਂ ਰੌਸ਼ਨੀ ਨਵੇਂ ਚਿਰਾਗ ਜਗਾਵੇ , ਰਿਸ਼ਤੇ - ਨਾਤੇ ਮੋਹ ਦੀਆਂ ਤੰਦਾਂ ਆਪਣੇ ਹੱਥੀਂ ਬੁਣਦੀ , ਜਿਹੜੀ ਆਪਣੀ ਰੂਹ ਦਾ ਹਾਣੀ ਮਾਣ ਨਾਲ ਹੈ ਚੁਣਦੀ , ਵੰਝਲੀ ਦੇ ਨਾਲ ਇੱਕ -ਸੁਰ ਕਰਦੀ ਜੋ ਹੈ ਤਾਰ ਰਬਾਬ ਦੀ , ਇੰਝ ਬਣਦੀ ਏ ਯਾਰੋ ਇੱਕ ਕੁੜੀ ਪੰਜਾਬ ਦੀ .....! ********************** 6266
Religion, Faith, Spirituality / Re: ਅਰਦਾਸ« on: September 23, 2010, 11:32:19 PM »
"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ"
6267
Request / Re: Request Video Of The Day« on: September 23, 2010, 11:18:25 PM »Kamlaaa punjabi we gonaa skip ur this request..Harbhajan Mann- chain [sajjan diya akhiyan] move on...cause we can't have ur videooo on the main page for twooo days in row....baki users gussa karkde nee.. KOI GAL NAHI JI.................MAI KAL HI MAAN SAAB NU KEHA SI VIDEO BADL DO 6268
Shayari / Re: ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ..« on: September 23, 2010, 10:49:19 PM »
THNX HARRY AND GREWAL 22
6270
Shayari / Re: ਧੀ......« on: September 23, 2010, 10:46:04 PM »
hanji 22 ji lag bag a hi eda matlab a..................puttra naala dhee maapeaa da vad moh kardi a..............
6272
Religion, Faith, Spirituality / Re: ਅਰਦਾਸ« on: September 23, 2010, 02:16:09 PM »
ਵਾਹਿਗੁਰੂ :rabb: ਵਾਹਿਗੁਰੂ :rabb: ਵਾਹਿਗੁਰੂ :rabb: ਵਾਹਿਗੁਰੂ
6273
Shayari / ਕਲਮ ਵੀ ਹੁੰਦੀ ਹੈ ਮੇਰੀ« on: September 23, 2010, 02:07:56 PM »
ਕਲਮ ਵੀ ਹੁੰਦੀ ਹੈ ਮੇਰੀ,
ਸਿਆਹੀ ਦੇ ਲਈ ਖੂਨ ਵੀ ਮੇਰਾ ਹੁੰਦਾ ਏ. ਅੱਖ ਵੀ ਰੋਂਦੀ ਹੈ ਮੇਰੀ, ਤੇ ਕੰਧਾ ਵੀ ਮੇਰਾ ਹੀ ਹੁੰਦਾ ਏ. ਬੇਸ਼ੱਕ ਵੇਖਦਾ ਹਾਂ ਹੋਰ ਕਿਧਰੇ, ਪਰ ਦੀਦਾਰ ਤੇਰਾ ਹੀ ਹੁੰਦਾ ਏ. ਜਾਨ ਵੀ ਤੜਪਦੀ ਹੈਂ ਮੇਰੀ, ਦਿਲ ਵੀ ਮੇਰਾ ਹੀ ਰੋਂਦਾ ਏ. ਤਲਵਾਰ ਵੀ ਹੁੰਦੀ ਹੈ ਮੇਰੀ, ਕਤਲ ਵੀ ਮੇਰਾ ਹੀ ਹੁੰਦਾ ਏ. ਗਜ਼ਲ ਵੀ ਹੁੰਦੀ ਹੈ ਮੇਰੀ, ਜਨਾਜ਼ਾ ਵੀ ਮੇਰਾ ਹੀ ਹੁੰਦਾ ਏ. ਬੇਸ਼ੱਕ ਇਹ ਕਲਪਨਾ ਹੈ ਮੇਰੀ, ਪਰ ਸੱਚ ਜਾਣੀ ਕਸੂਰ ਤੇਰਾ ਹੀ ਹੁੰਦਾ ਏ............. 6274
ਯਾਰ ਗਲੀ ਵਿੱਚ ਖੜਕੇ,,
ਆਸ਼ਕੀਆਂ ਮਰਵਾਈਏ ਨਾ.... ਆਪਣੇ ਪਿੰਡ ਵਿੱਚ ਆਪਣੇ ਨੰਬਰ ਕਦੇ ਘਟਾਈਏ ਨਾ...।। ਲੱਖ ਕਿਸੇ ਦੀ ਮਾੜੀ ਹੋਵੇ ਪੜਦੇ ਪਾ ਜਾਵੋ.. ਦੁਸ਼ਮਣ ਦੀ ਵੀ ਧੀ ਦੀ ਮਿੱਟੀ ਕਦੇ ਉਡਾਈਏ ਨਾ..।। ਦਿੱਤਾ ਹੋਵੇ ਸਾਥ ਬਈ ਜਿਸਨੇ ਵਿੱਚ ਮੁਸੀਬਤ ਦੇ।.. ''KAMLEA"ਜਖਮੀ ਸੱਜਣ ਕਦੇ ਮੈਦਾਨ ਚ ਛੱਡ ਕੇ ਜਾਈਏ ਨਾ..।।। 6275
ਆਪਣੇ ਜੇ ਘਰ ਹੋਵੇ,
ਹੁੰਦੀ ਦੂਸਰੇ ਦਿਲ ਵਿੱਚ ਡਰ ਹੋਵੇ, ਦੀ ਇਜ਼ਤ ਹੈ ਕੀ ਰੱਬਾ ਮੇਰਿਆ... ਸਾਰਿਆਂ ਨੂੰ ਦੇਈਂ ਇੱਕ ਧੀ ਰੱਬਾ ਮੇਰਿਆ.... ਪੁੱਤਾਂ ਬਿਨਾ ਭਾਂਵੇ ਸੁੰਨਾ ਲੱਗਦਾ ਜਹਾਨ ਏ, ਧੀਆਂ ਤੋਂ ਬਗੈਰ ਪਰ ਹੋਜੂ ਸੁੰਨਸਾਨ ਏ, ਅੱਗੇ ਨੂੰ ਵਦਾਊ ਔਰਤ ਹੀ ਰੱਬਾ ਮੇਰਿਆ.. ਸਾਰਿਆਂ ਨੂੰ ਦੇਈਂ ਇੱਕ ਧੀ ਰੱਬਾ ਮੇਰਿਆ.... ਦੂਸਰੇ ਦੀ ਧੀ ਨੂੰ ਫਿਰ ਕੋਈ ਨਾ ਸਤਾਊਗਾ, ਓਸ ਨਾਲੋਂ ਪਹਿਲਾਂ ਚੇਤਾ ਆਪਣੀ ਦਾ ਆਊਗਾ, ਕਰੂ ਕੋਈ ਤੰਗ ਮੇਰੀ ਵੀ ਰੱਬਾ ਮੇਰਿਆ... ਸਾਰਿਆਂ ਨੂੰ ਦੇਈਂ ਇੱਕ ਧੀ ਰੱਬਾ ਮੇਰਿਆ.... ਪੁੱਤਾਂ ਨਾਲੋਂ ਵੱਧ ਵਾਰੇ ਮਾਪਿਆਂ ਦੇ ਜਾਂਦੀਆ, ਧੀਆਂ ਕਿਹੜਾ ਰਾਤੀਂ ਉੱਠ ਉੱਠ ਲੋਕੋ ਖਾਂਦੀਆ, ਰੀਝਾਂ ਨੂੰ ਵੀ ਵਿਚੇ ਜਾਣ ਪੀ ਰੱਬਾ ਮੇਰਿਆ.. ਸਾਰਿਆਂ ਨੂੰ ਦੇਈਂ ਇੱਕ ਧੀ ਰੱਬਾ ਮੇਰਿਆ.... ਪੁੱਤ ਵੱਡੇ ਹੋਕੇ ਪਾਉਣ ਆਪੋ ਵਿੱਚ ਵੰਡੀਆ, ਧੀਆਂ ਮੰਗਦੀਆ ਪੇਕਿਆਂ ਤੋਂ ਵਾਵਾਂ ਠੰਢੀਆਂ, ਲੱਗੇ ਏਨਾਂ ਨੂੰ ਉਮਰ "KAMLE" ਦੀ ਰੱਬਾ ਮੇਰਿਆ... ਸਾਰਿਆਂ ਨੂੰ ਦੇਈਂ ਇੱਕ ਧੀ ਰੱਬਾ ਮੇਰਿਆ.... __________________ 6276
Shayari / Re: ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ..« on: September 23, 2010, 01:39:55 PM »
THNX BRO.....
6277
Shayari / ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ..« on: September 23, 2010, 01:35:15 PM »
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ....
ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ.... ਮੁਠੀ ਬੰਦ ਰਹੇ ਤਾ ਕਿਸਮਤ ਹੈ..... ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ.... ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ.... ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ... .ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ.... ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ.... 6278
Shayari / ਯਾਰ ਮੇਰੇ ਨਾਲ ਗੁੱਸੇ« on: September 23, 2010, 01:31:01 PM »
ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ ਜੋ ਬਣਨਾ ਸੀ ਬਣ ਸਕਿਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ ਮੁੱਖ ਕਿੰਨੇ ਸੋਹਣੇ ਹੋਰ ਸੋਹਣੇ ਨਾਮ ਕਿਸੇ ਤੇ ਮੇਰਾ ਆਈਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ। ਗ਼ੈਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ ਦੋ ਅੱਖਾਂ ਬਹੁਤ ਪਸੰਦ ਮੈਨੂੰ ਜੋ ਮੇਰੇ ਵੱਲ ਨਾ ਤੱਕਦੀਆਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ ਮੇਰੇ ਨਾਲ ਦੇ ਅੱਗੇ ਲੰਘ ਗਏ ਜੇ ਇਕੱਲਾ ਪਿੱਛੇ ਰਹਿ ਗਿਆ ਮੈਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ 6279
Religion, Faith, Spirituality / Re: ਭੰਗਾਣੀ ਦਾ ਯੁੱਧ« on: September 23, 2010, 01:23:21 PM »
OK JI
6280
Religion, Faith, Spirituality / Re: ਭੰਗਾਣੀ ਦਾ ਯੁੱਧ« on: September 23, 2010, 01:19:01 PM »
THNX BRO.......... COURT CH APPEL KIDA KARI DI AA
|