October 09, 2024, 10:23:18 PM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 298 299 300 301 302 [303] 304 305 306 307 308 ... 342
6041
Religion, Faith, Spirituality / Re: ☬Sri Guru Granth Sahib☬
« on: September 29, 2010, 08:33:56 AM »
   Sri Guru Granth Sahib Page # : 4

ਅਸੰਖ ਭਗਤ ਗੁਣ ਗਿਆਨ ਵੀਚਾਰ ॥

ਅਸੰਖ ਸਤੀ ਅਸੰਖ ਦਾਤਾਰ ॥

ਅਸੰਖ ਸੂਰ ਮੁਹ ਭਖ ਸਾਰ ॥

ਅਸੰਖ ਮੋਨਿ ਲਿਵ ਲਾਇ ਤਾਰ ॥

ਕੁਦਰਤਿ ਕਵਣ ਕਹਾ ਵੀਚਾਰੁ ॥

ਵਾਰਿਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਤੂ ਸਦਾ ਸਲਾਮਤਿ ਨਿਰੰਕਾਰ ॥੧੭॥

ਅਸੰਖ ਮੂਰਖ ਅੰਧ ਘੋਰ ॥

ਅਸੰਖ ਚੋਰ ਹਰਾਮਖੋਰ ॥

ਅਸੰਖ ਅਮਰ ਕਰਿ ਜਾਹਿ ਜੋਰ ॥

ਅਸੰਖ ਗਲਵਢ ਹਤਿਆ ਕਮਾਹਿ ॥

ਅਸੰਖ ਪਾਪੀ ਪਾਪੁ ਕਰਿ ਜਾਹਿ ॥

ਅਸੰਖ ਕੂੜਿਆਰ ਕੂੜੇ ਫਿਰਾਹਿ ॥

ਅਸੰਖ ਮਲੇਛ ਮਲੁ ਭਖਿ ਖਾਹਿ ॥

ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥

ਨਾਨਕੁ ਨੀਚੁ ਕਹੈ ਵੀਚਾਰੁ ॥

ਵਾਰਿਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਤੂ ਸਦਾ ਸਲਾਮਤਿ ਨਿਰੰਕਾਰ ॥੧੮॥

ਅਸੰਖ ਨਾਵ ਅਸੰਖ ਥਾਵ ॥

ਅਗੰਮ ਅਗੰਮ ਅਸੰਖ ਲੋਅ ॥

ਅਸੰਖ ਕਹਹਿ ਸਿਰਿ ਭਾਰੁ ਹੋਇ ॥

ਅਖਰੀ ਨਾਮੁ ਅਖਰੀ ਸਾਲਾਹ ॥

ਅਖਰੀ ਗਿਆਨੁ ਗੀਤ ਗੁਣ ਗਾਹ ॥

ਅਖਰੀ ਲਿਖਣੁ ਬੋਲਣੁ ਬਾਣਿ ॥

ਅਖਰਾ ਸਿਰਿ ਸੰਜੋਗੁ ਵਖਾਣਿ ॥

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥

ਜਿਵ ਫੁਰਮਾਏ ਤਿਵ ਤਿਵ ਪਾਹਿ ॥

ਜੇਤਾ ਕੀਤਾ ਤੇਤਾ ਨਾਉ ॥

ਵਿਣੁ ਨਾਵੈ ਨਾਹੀ ਕੋ ਥਾਉ ॥

ਕੁਦਰਤਿ ਕਵਣ ਕਹਾ ਵੀਚਾਰੁ ॥

ਵਾਰਿਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਤੂ ਸਦਾ ਸਲਾਮਤਿ ਨਿਰੰਕਾਰ ॥੧੯॥

ਭਰੀਐ ਹਥੁ ਪੈਰੁ ਤਨੁ ਦੇਹ ॥

ਪਾਣੀ ਧੋਤੈ ਉਤਰਸੁ ਖੇਹ ॥

ਮੂਤ ਪਲੀਤੀ ਕਪੜੁ ਹੋਇ ॥

ਦੇ ਸਾਬੂਣੁ ਲਈਐ ਓਹੁ ਧੋਇ ॥

ਭਰੀਐ ਮਤਿ ਪਾਪਾ ਕੈ ਸੰਗਿ ॥

ਓਹੁ ਧੋਪੈ ਨਾਵੈ ਕੈ ਰੰਗਿ ॥

ਪੁੰਨੀ ਪਾਪੀ ਆਖਣੁ ਨਾਹਿ ॥

ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥

ਆਪੇ ਬੀਜਿ ਆਪੇ ਹੀ ਖਾਹੁ ॥

ਨਾਨਕ ਹੁਕਮੀ ਆਵਹੁ ਜਾਹੁ ॥੨੦॥

ਤੀਰਥੁ ਤਪੁ ਦਇਆ ਦਤੁ ਦਾਨੁ ॥

ਜੇ ਕੋ ਪਾਵੈ ਤਿਲ ਕਾ ਮਾਨੁ ॥

ਸੁਣਿਆ ਮੰਨਿਆ ਮਨਿ ਕੀਤਾ ਭਾਉ ॥

ਅੰਤਰਗਤਿ ਤੀਰਥਿ ਮਲਿ ਨਾਉ ॥

ਸਭਿ ਗੁਣ ਤੇਰੇ ਮੈ ਨਾਹੀ ਕੋਇ ॥

ਵਿਣੁ ਗੁਣ ਕੀਤੇ ਭਗਤਿ ਨ ਹੋਇ ॥

ਸੁਅਸਤਿ ਆਥਿ ਬਾਣੀ ਬਰਮਾਉ ॥

ਸਤਿ ਸੁਹਾਣੁ ਸਦਾ ਮਨਿ ਚਾਉ ॥

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥

6042
Religion, Faith, Spirituality / Re: ☬Sri Guru Granth Sahib☬
« on: September 29, 2010, 08:29:50 AM »
   Sri Guru Granth Sahib Page # : 3




ਸੁਣਿਐ ਦੂਖ ਪਾਪ ਕਾ ਨਾਸੁ ॥੯॥

ਸੁਣਿਐ ਸਤੁ ਸੰਤੋਖੁ ਗਿਆਨੁ ॥

ਸੁਣਿਐ ਅਠਸਠਿ ਕਾ ਇਸਨਾਨੁ ॥

ਸੁਣਿਐ ਪੜਿ ਪੜਿ ਪਾਵਹਿ ਮਾਨੁ ॥

ਸੁਣਿਐ ਲਾਗੈ ਸਹਜਿ ਧਿਆਨੁ ॥

ਨਾਨਕ ਭਗਤਾ ਸਦਾ ਵਿਗਾਸੁ ॥

ਸੁਣਿਐ ਦੂਖ ਪਾਪ ਕਾ ਨਾਸੁ ॥੧੦॥

ਸੁਣਿਐ ਸਰਾ ਗੁਣਾ ਕੇ ਗਾਹ ॥

ਸੁਣਿਐ ਸੇਖ ਪੀਰ ਪਾਤਿਸਾਹ ॥

ਸੁਣਿਐ ਅੰਧੇ ਪਾਵਹਿ ਰਾਹੁ ॥

ਸੁਣਿਐ ਹਾਥ ਹੋਵੈ ਅਸਗਾਹੁ ॥

ਨਾਨਕ ਭਗਤਾ ਸਦਾ ਵਿਗਾਸੁ ॥

ਸੁਣਿਐ ਦੂਖ ਪਾਪ ਕਾ ਨਾਸੁ ॥੧੧॥

ਮੰਨੇ ਕੀ ਗਤਿ ਕਹੀ ਨ ਜਾਇ ॥

ਜੇ ਕੋ ਕਹੈ ਪਿਛੈ ਪਛੁਤਾਇ ॥

ਕਾਗਦਿ ਕਲਮ ਨ ਲਿਖਣਹਾਰੁ ॥

ਮੰਨੇ ਕਾ ਬਹਿ ਕਰਨਿ ਵੀਚਾਰੁ ॥

ਐਸਾ ਨਾਮੁ ਨਿਰੰਜਨੁ ਹੋਇ ॥

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥

ਮੰਨੈ ਸੁਰਤਿ ਹੋਵੈ ਮਨਿ ਬੁਧਿ ॥

ਮੰਨੈ ਸਗਲ ਭਵਣ ਕੀ ਸੁਧਿ ॥

ਮੰਨੈ ਮੁਹਿ ਚੋਟਾ ਨਾ ਖਾਇ ॥

ਮੰਨੈ ਜਮ ਕੈ ਸਾਥਿ ਨ ਜਾਇ ॥

ਐਸਾ ਨਾਮੁ ਨਿਰੰਜਨੁ ਹੋਇ ॥

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥

ਮੰਨੈ ਮਾਰਗਿ ਠਾਕ ਨ ਪਾਇ ॥

ਮੰਨੈ ਪਤਿ ਸਿਉ ਪਰਗਟੁ ਜਾਇ ॥

ਮੰਨੈ ਮਗੁ ਨ ਚਲੈ ਪੰਥੁ ॥

ਮੰਨੈ ਧਰਮ ਸੇਤੀ ਸਨਬੰਧੁ ॥

ਐਸਾ ਨਾਮੁ ਨਿਰੰਜਨੁ ਹੋਇ ॥

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥

ਮੰਨੈ ਪਾਵਹਿ ਮੋਖੁ ਦੁਆਰੁ ॥

ਮੰਨੈ ਪਰਵਾਰੈ ਸਾਧਾਰੁ ॥

ਮੰਨੈ ਤਰੈ ਤਾਰੇ ਗੁਰੁ ਸਿਖ ॥

ਮੰਨੈ ਨਾਨਕ ਭਵਹਿ ਨ ਭਿਖ ॥

ਐਸਾ ਨਾਮੁ ਨਿਰੰਜਨੁ ਹੋਇ ॥

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥

ਪੰਚ ਪਰਵਾਣ ਪੰਚ ਪਰਧਾਨੁ ॥

ਪੰਚੇ ਪਾਵਹਿ ਦਰਗਹਿ ਮਾਨੁ ॥

ਪੰਚੇ ਸੋਹਹਿ ਦਰਿ ਰਾਜਾਨੁ ॥

ਪੰਚਾ ਕਾ ਗੁਰੁ ਏਕੁ ਧਿਆਨੁ ॥

ਜੇ ਕੋ ਕਹੈ ਕਰੈ ਵੀਚਾਰੁ ॥

ਕਰਤੇ ਕੈ ਕਰਣੈ ਨਾਹੀ ਸੁਮਾਰੁ ॥

ਧੌਲੁ ਧਰਮੁ ਦਇਆ ਕਾ ਪੂਤੁ ॥

ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥

ਜੇ ਕੋ ਬੁਝੈ ਹੋਵੈ ਸਚਿਆਰੁ ॥

ਧਵਲੈ ਉਪਰਿ ਕੇਤਾ ਭਾਰੁ ॥

ਧਰਤੀ ਹੋਰੁ ਪਰੈ ਹੋਰੁ ਹੋਰੁ ॥

ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

ਜੀਅ ਜਾਤਿ ਰੰਗਾ ਕੇ ਨਾਵ ॥

ਸਭਨਾ ਲਿਖਿਆ ਵੁੜੀ ਕਲਾਮ ॥

ਏਹੁ ਲੇਖਾ ਲਿਖਿ ਜਾਣੈ ਕੋਇ ॥

ਲੇਖਾ ਲਿਖਿਆ ਕੇਤਾ ਹੋਇ ॥

ਕੇਤਾ ਤਾਣੁ ਸੁਆਲਿਹੁ ਰੂਪੁ ॥

ਕੇਤੀ ਦਾਤਿ ਜਾਣੈ ਕੌਣੁ ਕੂਤੁ ॥

ਕੀਤਾ ਪਸਾਉ ਏਕੋ ਕਵਾਉ ॥

ਤਿਸ ਤੇ ਹੋਏ ਲਖ ਦਰੀਆਉ ॥

ਕੁਦਰਤਿ ਕਵਣ ਕਹਾ ਵੀਚਾਰੁ ॥

ਵਾਰਿਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਤੂ ਸਦਾ ਸਲਾਮਤਿ ਨਿਰੰਕਾਰ ॥੧੬॥

ਅਸੰਖ ਜਪ ਅਸੰਖ ਭਾਉ ॥

ਅਸੰਖ ਪੂਜਾ ਅਸੰਖ ਤਪ ਤਾਉ ॥

ਅਸੰਖ ਗਰੰਥ ਮੁਖਿ ਵੇਦ ਪਾਠ ॥

ਅਸੰਖ ਜੋਗ ਮਨਿ ਰਹਹਿ ਉਦਾਸ ॥

6043
Religion, Faith, Spirituality / Re: ☬Sri Guru Granth Sahib☬
« on: September 29, 2010, 08:25:57 AM »
Sri Guru Granth Sahib Page # :2


ਗਾਵੈ ਕੋ ਵੇਖੈ ਹਾਦਰਾ ਹਦੂਰਿ ॥

ਕਥਨਾ ਕਥੀ ਨ ਆਵੈ ਤੋਟਿ ॥

ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥

ਦੇਦਾ ਦੇ ਲੈਦੇ ਥਕਿ ਪਾਹਿ ॥

ਜੁਗਾ ਜੁਗੰਤਰਿ ਖਾਹੀ ਖਾਹਿ ॥

ਹੁਕਮੀ ਹੁਕਮੁ ਚਲਾਏ ਰਾਹੁ ॥

ਨਾਨਕ ਵਿਗਸੈ ਵੇਪਰਵਾਹੁ ॥੩॥

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥

ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥

ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥

ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

ਥਾਪਿਆ ਨ ਜਾਇ ਕੀਤਾ ਨ ਹੋਇ ॥

ਆਪੇ ਆਪਿ ਨਿਰੰਜਨੁ ਸੋਇ ॥

ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥

ਨਾਨਕ ਗਾਵੀਐ ਗੁਣੀ ਨਿਧਾਨੁ ॥

ਗਾਵੀਐ ਸੁਣੀਐ ਮਨਿ ਰਖੀਐ ਭਾਉ ॥

ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥

ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥

ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥

ਗੁਰਾ ਇਕ ਦੇਹਿ ਬੁਝਾਈ ॥

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥

ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥

ਗੁਰਾ ਇਕ ਦੇਹਿ ਬੁਝਾਈ ॥

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥

ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥

ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥

ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥

ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥

ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥

ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥

ਸੁਣਿਐ ਸਿਧ ਪੀਰ ਸੁਰਿ ਨਾਥ ॥

ਸੁਣਿਐ ਧਰਤਿ ਧਵਲ ਆਕਾਸ ॥

ਸੁਣਿਐ ਦੀਪ ਲੋਅ ਪਾਤਾਲ ॥

ਸੁਣਿਐ ਪੋਹਿ ਨ ਸਕੈ ਕਾਲੁ ॥

ਨਾਨਕ ਭਗਤਾ ਸਦਾ ਵਿਗਾਸੁ ॥

ਸੁਣਿਐ ਦੂਖ ਪਾਪ ਕਾ ਨਾਸੁ ॥੮॥

ਸੁਣਿਐ ਈਸਰੁ ਬਰਮਾ ਇੰਦੁ ॥

ਸੁਣਿਐ ਮੁਖਿ ਸਾਲਾਹਣ ਮੰਦੁ ॥

ਸੁਣਿਐ ਜੋਗ ਜੁਗਤਿ ਤਨਿ ਭੇਦ ॥

ਸੁਣਿਐ ਸਾਸਤ ਸਿਮ੍ਰਿਤਿ ਵੇਦ ॥

ਨਾਨਕ ਭਗਤਾ ਸਦਾ ਵਿਗਾਸੁ ॥

6044
Religion, Faith, Spirituality / Re: ☬Sri Guru Granth Sahib☬
« on: September 29, 2010, 08:23:01 AM »
                                                     ਅਰਦਾਸ
ੴ ਵਾਹਿਗੁਰੂ ਜੀ ਕੀ ਫ਼ਤਹਿ॥
ਸ੍ਰੀ ਭਗੌਤੀ ਜੀ ਸਹਾਇ॥ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥ ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਂਈ ਹੋਇ ਸਹਾਇ॥ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਂਈ ਹੋਇ ਸਹਾਇ॥ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!

ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ!

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ! ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ! ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ!

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!! ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ।

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ…..ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।


Sri Guru Granth Sahib Page # : 1

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

॥ ਜਪੁ ॥

ਆਦਿ ਸਚੁ ਜੁਗਾਦਿ ਸਚੁ ॥

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥

ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥

ਗਾਵੈ ਕੋ ਦਾਤਿ ਜਾਣੈ ਨੀਸਾਣੁ ॥

ਗਾਵੈ ਕੋ ਗੁਣ ਵਡਿਆਈਆ ਚਾਰ ॥

ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥

ਗਾਵੈ ਕੋ ਸਾਜਿ ਕਰੇ ਤਨੁ ਖੇਹ ॥

ਗਾਵੈ ਕੋ ਜੀਅ ਲੈ ਫਿਰਿ ਦੇਹ ॥

ਗਾਵੈ ਕੋ ਜਾਪੈ ਦਿਸੈ ਦੂਰਿ ॥

6045
Religion, Faith, Spirituality / ☬Sri Guru Granth Sahib☬
« on: September 29, 2010, 08:17:14 AM »
"WAHEGURU JI KA KHALSA WAHEGURU JI KI FATEH"



ਸ੍ਰੀ ਗੁਰੂ ਗਰੰਥ ਸਾਹਿਬ ਜੀ ਸ਼ਬਦ ਰੂਪ ਦੇ ਗੁਰੂ ਹਨ |

ਸ੍ਰੀ ਗੁਰੂ ਗਰੰਥ ਸਾਹਿਬ- ਆਦਿ ਗਰੰਥ ਯਾ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਕਰਕੇ ਵੀ ਜਾਣੇ ਜਾਂਦੇ-ਅੱਜ ਸਿਖਾਂ ਦੇ ਸ਼ਾਖਸਾਤ ਗੁਰੂ ਹਨ।ਇਨ੍ਹਾਂ ਪਦਿਆਂ ਵਿਚ ਮੂਲ ਸ਼ਬਦ ਹੈ ਗਰੰਥ ਜਿਸ ਦਾ ਲਫ਼ਜ਼ੀ ਅਰਥ ਹੈ ਕਿਤਾਬ।ਸਾਹਿਬ ਤੇ ਸ੍ਰੀ ,ਸਾਹਿਬ ਸਤਕਾਰ ਦੇ ਲਖਾਇਕ ਹਨ,ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸੰਬੰਧ ਰਕਦਾ ਹੈ ਅਤੇ ਆਦਿ ਦੇ ਲਫ਼ਜ਼ੀ ਮਾਹਿਨੇ ਹਨ ਮੁਢਲਾ ਯਾ ਪਹਿਲਾ, ਜੋ ਇਸ ਗਰੰਥ ਨੁੰ ਸਿਖਾਂ ਦੀ ਦੂਸਰੀ ਪਵਿੱਤਰ ਪੁਸਤਕ ‘ਦਸਮ ਗਰੰਥ’ਜਿਸ ਵਿਚ ਦਸਵੈਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਹਨ ਤੌਂ ਨਿਖੇੜਦਾ ਹੈ। ਗੁਰੂ ਗਰੰਥ ਸਾਹਿਬ ਦਿਾਂ ਰਚਨਾਵਾਂ ਦੇ ਰਚਨਹਾਰੇ ਵਖ ਵਖ ਸ਼੍ਰੇਣਿਆਂ ਤੇ ਫਿਰਕਿਅਨਾਲ ਸੰਭੰਧ ਰਖਦੇ ਹਨ ,ਉਨ੍ਹਾਂ ਵਿਚ ਹਿੰਧੂ ਹਨ,ਮੁਸਲਮਾਨ ਹਨ ਅਤੇ ਨੀਵੀਆਂ ਤੇ ਉਚੀਆਂ ਜਾਤਾਂ ਦੇ ਵੀ ਹਨ।

6046
Religion, Faith, Spirituality / Re: SIKH WEAR IN ARM?
« on: September 29, 2010, 01:58:26 AM »
SATNAM WAHEGURU JI

6047
Religion, Faith, Spirituality / Re: Hukamnama
« on: September 29, 2010, 01:39:04 AM »
September 29, 2010, Wednesday 05:15 AM. IST


ਰਾਗੁ ਸੂਹੀ ਮਹਲਾ ੫ ਘਰੁ ੩ ੴ> ਸਤਿਗੁਰ ਪ੍ਸਾਦਿ ॥ ਮਿਥਨ ਮੋਹ ਅਗਨਿ ਸੋਕ ਸਾਗਰ ॥ ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥ ਚਰਣ ਕਮਲ ਸਰਣਾਇ ਨਰਾਇਣ ॥ ਦੀਨਾਨਾਥ ਭਗਤ ਪਰਾਇਣ ॥੧॥ ਰਹਾਉ ॥ ਅਨਾਥਾ ਨਾਥ ਭਗਤ ਭੈ ਮੇਟਨ ॥ ਸਾਧਸੰਗਿ ਜਮਦੂਤ ਨ ਭੇਟਨ ॥੨॥ ਜੀਵਨ ਰੂਪ ਅਨੂਪ ਦਇਆਲਾ ॥ ਰਵਣ ਗੁਣਾ ਕਟੀਐੈ ਜਮ ਜਾਲਾ ॥੩॥ ਅੰਮਿ੍ਤ ਨਾਮੁ ਰਸਨ ਨਿਤ ਜਾਪੈ ॥ ਰੋਗ ਰੂਪ ਮਾਇਆ ਨ ਬਿਆਪੈ ॥੪॥ ਜਪਿ ਗੋਬਿੰਦ ਸੰਗੀ ਸਭਿ ਤਾਰੇ ॥ ਪੋਹਤ ਨਾਹੀ ਪੰਚ ਬਟਵਾਰੇ ॥੫॥ ਮਨ ਬਚ ਕ®ਮ ਪ੍ਭੁ ਏੇਕੁ ਧਿਆਏੇ ॥ ਸਰਬ ਫਲਾ ਸੋਈ ਜਨੁ ਪਾਏੇ ॥੬॥ ਧਾਰਿ ਅਨੁਗ੍ਹੁ ਅਪਨਾ ਪ੍ਭਿ ਕੀਨਾ ॥ ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥ ਆਦਿ ਮਧਿ ਅੰਤਿ ਪ੍ਭੁ ਸੋਈ ॥ ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥੮॥੧॥੨

English Translation:

RAAG SOOHEE, FIFTH MEHL, THIRD HOUSE: ONE UNIVERSAL CREATOR GOD. BY THE GRACE OF THE TRUE GURU: Attachment to sex is an ocean of fire and pain. By Your Grace, O Sublime Lord, please save me from it. || 1 || I seek the Sanctuary of the Lotus Feet of the Lord. He is the Master of the meek, the Support of His devotees. || 1 || Pause || Master of the masterless, Patron of the forlorn, Eradicator of fear of His devotees. In the Saadh Sangat, the Company of the Holy, the Messenger of Death cannot even touch them. || 2 || The Merciful, Incomparably Beautiful, Embodiment of Life. Vibrating the Glorious Virtues of the Lord, the noose of the Messenger of Death is cut away. || 3 || One who constantly chants the Ambrosial Nectar of the Naam with his tongue, is not touched or affected by Maya, the embodiment of disease. || 4 || Chant and meditate on God, the Lord of the Universe, and all of your companions shall be carried across; the five thieves will not even approach. || 5 || One who meditates on the One God in thought, word and deed — that humble being receives the fruits of all rewards. || 6 || Showering His Mercy, God has made me His own; He has blessed me with the unique and singular Naam, and the sublime essence of devotion. || 7 || In the beginning, in the middle, and in the end, He is God. O Nanak, without Him, there is no other at all. || 8 || 1 || 2 ||



6048
Religion, Faith, Spirituality / Re: 300 SAAL SIKHI ITIHAS DE NAAL
« on: September 28, 2010, 12:35:17 PM »


Uploaded with ImageShack.us


Guru Amar Das (Gurmukhi: ਗੁਰੂ ਅਮਰ ਦਾਸ) (5 May 1479 – 1 September 1574) was the third of the Ten Gurus of Sikhism and was given the title of Sikh Guru on 26 March 1552.

His life

Guru Amar Das Ji was the eldest son of Sri Tej Bhan Bhalla Ji a farmer and trader and Mata Lachmi Ji. GuruJi's father was a shopkeeper in the village of Basarke near Amritsar.
GuruJi married Mata Mansa Devi and had 4 children - 2 sons (Mohan Ji & Mohri Ji) and 2 daughters named (Bibi Bhani & Bibi Bhani Ji). Bibi Bhani later married Bhai Jetha who became the fourth Sikh Guru, Guru Ram Das. (See article Platforms of Jetha.)
Guru Amar Das Ji became Sikh Guru at the age of 73 following in the footsteps of his teacher Sri Guru Angad Dev Sahib Ji, who died on 29 March 1552 at age 48. Guru amar Das ji established his headquarters in the town of Goindwal Sahib, which was established by Sri Guru Angad Dev Sahib Ji.

6049
Religion, Faith, Spirituality / Re: 300 SAAL SIKHI ITIHAS DE NAAL
« on: September 28, 2010, 12:05:45 PM »








ਗੁਰੂ ਅੰਗਦ ਦੇਵ ਜੀ

ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੁਸਰੇ ਗੁਰੂ ਸਨ, ਇਹਨਾ ਦਾ ਜਨਮ ੩੧ ਮਾਰਚ ੧੫੦੪ ਵਿੱਚ ਫੇਰੂ ਮੱਲ ਜੀ ਦੇ ਘਰ ਮਾਤਾ ਦਯਾ ਜੀ ਦੀ ਕੁੱਖੋਂ ਹੋਇਆ। ਇਸ ਸਮੇਂ ਇਹਨਾਂ ਦਾ ਨਾਮ ਲਹਿਣਾ ਸੀ। ਮੁੱਢਲੀ ਵਿਦਿਆ ਖਤਮ ਕਰਨ ਪਿੱਛੋਂ ਭਾਈ ਲਹਿਣਾ ਜੀ ਨੇ ਆਪਣੇ ਪਰਿਵਾਰਕ ਧੰਦੇ ਵਿੱਚ ਭਾਗ ਲੈਣਾ ਅਰੰਭ ਕਰ ਦਿੱਤਾ। ਉਨ੍ਹਾਂ ਦਾ ਵਿਆਹ ਸੰਨ ੧੫੧੯ ਈ. ਵਿੱਚ ਬੀਬੀ ਖੀਵੀ ਨਾਲ ਹੋਇਆ।



Guru Angad Dev (31 March 1504 – 28 March 1552) was the second of the ten Sikh Gurus. He was born in the village of Sarae Naga in Muktsar district in Punjab, on March 31, 1504 and given the name Lehna shortly after his birth as was the custom of his Hindu parents. He was the son of a small successful trader named Pheru. His mother's name was Mata Ramo (also known as Mata Sabhirai, Mansa Devi and Daya kaur). Baba Narayan Das Trehan was his grandfather, whose ancestral house was at Matte-di-Sarai near Mukatsar.
In 1538, Guru Nanak Dev Ji chose Lehna, his disciple, as a successor to the Guruship rather than one of his sons.[1] Bhai Lehna was given the name Angad and designated Guru Angad Dev, becoming the second guru of the Sikhs. He continued the work started by the first Sikh Guru, Guru Nanak Dev Ji.
He married Mata Khivi in January 1520 and had two sons (Dasu and Datu) and two daughters (Amro and Anokhi). The whole family of his father had left their ancestral village in fear of the invasion of Babar's armies. After this the family settled at Khadur Sahib, a village by the River Beas, near what is now Tarn Taran a small town about 25 km from the city of Amritsar the Holiest site of the Sikhs.



Devotion and service to Guru Nanak Dev Ji

One day, Bhai Lehna heard the recitation of a hymn of Guru Nanak Dev Ji from Bhai Jodha a neighbour who was a follower of the Guru. His mind was captured by the tune and while on his annual pilgrimage to Jwalamukhi Temple he asked his group if they would mind going to see the Guru. Everyone thought this most inappropriate and refused. Not one to shirk his responsibilities, he was after all the guide and leader of the group, he couldn't abandon them with thieves along the way. But man of honor and dharma that he was, the poems and prayers (kirtan) of Nanak still held onto his every thought. So one night without telling anyone he mounted his horse and proceeded to the village now known as Kartarpur (God's city) to visit with Guru Nanak Dev Ji. As soon as he found the Guru, he threw himself at Nanak's feet. His very first meeting with Guru Nanak Dev Ji completely transformed him. He dedicated himself to the service of Guru Nanak Dev Ji and so became his disciple (Sikh) and began to live in Kartarpur.
Bhai Lehna displayed deep and loyal service to Guru Nanak. Several stories exist which display how Lehna was chosen over the Guru's sons as his successor. One of these stories is about a jug which fell into mud. Nanak's sons would not pick it up; Sri Chand, the older, refused on the grounds that the filth would pollute him, and Lakshmi Chand, the younger, objected because the task was too menial for the son of a Guru. Lehna, however, picked it out of the mud, washed it clean, and presented it to Guru Nanak full of water.[2] A different version of this story counts this as a key part of Guru Nanak deciding upon Lehna for his successor. The Guru's wife, Mataji, said to Nanak "My Lord, keep my sons in mind," meaning that she wished them to be the ones considered for succession to the guruship. Guru ordered them to come, and he threw a bowl into a tank of muddy water. The Guru ordered them to retrieve it for him, and both of them refused to do it. Guru Nanak then asked Lehna to retrieve it, and Lehna promptly complied.[3] In one instance, the Guru orders a wall of his house, which had fallen down, to be repaired. His sons refused to fix it immediately because of the storm that had knocked it down, and the lateness of the hour. They proposed that they send for masons in the morning. Guru Nanak said that he needed no masons while he had his Sikhs, and ordered them to repair it. Lehna started to repair the wall, but Nanak claimed that it was crooked when he was finished, and ordered him to knock it down and build it again. Lehna complied, and Nanak still claimed the wall was not straight. The Guru ordered him to attempt it a third time. At this, the Guru's sons called Lehna a fool for putting up with such unreasonable orders. Lehna simply replied that a servant's hands should be busy doing his master's work.[4] Yet another anecdote exists where Guru Nanak asks his Sikhs and his sons to carry three bundles of grass for his cows and buffaloes, and, as with the other examples, his sons and his followers failed to show loyalty. Lehna, however, immediately asked to be tasked with carrying the bundles, which were wet and muddy. When Lehna and the Guru arrived at the Guru's house, the Guru's wife complained at Nanak's terrible treatment of a guest, noting how his clothes were covered from head to foot with mud. Guru Nanak then replied to her, "This is not mud; it is the saffron of God's court, which marketh the elect." Upon another inspection, the Guru's wife saw that Lehna's clothes had, indeed, changed into saffron. To this day, Sikhs consider the three bundles as important symbols of spiritual affairs, temporal affairs, and the Guruship.[5] In one of the most significant stories, Guru Nanak travels through the forest with his disciples. The Guru made gold and silver coins appear in front of the group, and all but two followers ran to pick them up: Lehna and Bhai Buddha. Guru Nanak led them both to a funeral pyre, and ordered them to eat the corpse that was hidden under a shroud. Bhai Buddha ran away in terror, but Lehna obeyed. When he lifted the shroud, he found the Guru Nanak himself underneath it.[2] In a different version of this story, Lehna is met with Parshad (sacred food) instead of Guru Nanak. Lehna offers the Parshad to the Guru, satisfied to eat of the leavings. Guru Nanak, after this test, reveals the Japji to Lehna, proclaims Lehna is of his own image, and promises that Lehna shall be the next Guru.[6]
Guru Nanak Dev Ji had touched him and renamed him Angad (part of the body) or the second Nanak on September 7, 1539. Before becoming the new Guru he had spent six or seven years in the service of Guru Nanak Dev Ji at Kartarpur.
After the death of Guru Nanak Dev Ji on September 22, 1539, Guru Angad Dev Ji left Kartarpur for the village of Khadur Sahib (near Goindwal Sahib). He carried forward the principles of Guru Nanak Dev Ji both in letter and spirit. Yogis and Saints of different sects visited him and held detailed discussions about Sikhism with him.
[edit]Community work

Guru Angad Dev Ji is credited with introducing a new alphabet known as Gurmukhi script, modifying the old Punjabi script's characters. There is evidence, however, that this was not the case: one hymn written in acrostic form by Guru Nanak gives proof that the alphabet already existed.[7] Soon, this script became very popular and started to be used by the people in general. He took great interest in the education of children by opening many schools for their instruction and thus increased the number of literate people. For the youth he started the tradition of Mall Akhara, where physical as well as spiritual exercises were held. He collected the facts about Guru Nanak Dev Ji's life from Bhai Bala and wrote the first biography of Guru Nanak Dev Ji. He also wrote 63 Saloks (stanzas), which are included in the Guru Granth Sahib. He popularised and expanded the institution of Guru ka Langar (the Guru's communal kitchen) that had been started by Guru Nanak Dev Ji.
Guru Angad Dev Ji travelled widely and visited all important religious places and centres established by Guru Nanak Dev Ji for the preaching of Sikhism. He also established hundreds of new centres of Sikhism and thus strengthened its base. The period of his Guruship was the most crucial one. The Sikh community had moved from having a founder to a succession of Gurus and the infrastructure of Sikh society was strengthened and crystallised — from being an infant, Sikhism had moved to being a young child, ready to face the dangers that were around. During this phase, Sikhism established its own separate religious identity.

yoti Joht and successor

Guru Angad Dev Ji, following the example set by Guru Nanak Dev Ji, nominated Sri Amar Das Ji as his successor (The Third Nanak) before his death. He presented all the holy scripts, including those he received from Guru Nanak Dev Ji, to Guru Amar Das Ji. He died on March 29, 1552 at the age of forty-eight. It is said that he started to build a new town, at Goindwal near Khadur Sahib and Guru Amar Das ji was appointed to supervise its construction. It is also said that the deposed Mughal Emperor Humayun (Babar's son), while being pursued by Sher Shah Suri, came to obtain the blessings of Guru Angad Dev Ji in regaining the throne of Delhi.


6050
Religion, Faith, Spirituality / Re: 300 SAAL SIKHI ITIHAS DE NAAL
« on: September 28, 2010, 11:48:09 AM »




ਗੁਰੂ ਨਾਨਕ ਦੇਵ ਜੀ


ਗੁਰੂ ਨਾਨਕ ਦੇਵ ਜੀ ਸਿੱਖਾ ਦੇ ਮੋਢੀ ਗੁਰੂ ਸਨ। ਇਨ੍ਹਾਂ ਦਾ ਜਨਮ ੨੦ ਅਕਤ੍ਬ੍ਰ 1469 ਨੂੰ ਪਾਕਿਸਤਾਨ ਵਿਖੇ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ। ਤਲਵੰਡੀ ਦਾ ਚੌਧਰੀ ਰਾਇ ਬੁਲਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨਿੰਨ ਸੇਵਕ ਹੋਇਆ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਧਰਤੀ ’ਤੇ ਹੋਣ ਤੋਂ ਪਹਿਲਾਂ ਰਾਇ ਬੁਲਾਰ ਉਸੇ ਰਾਤ ਨੂੰ ਇਕ ਸੁਪਨਾ ਦੇਖਦਾ ਹੈ, ਜਿਸ ਨੂੰ ਨਨਕਾਇਣ ਦਾ ਕਰਤਾ ਬਹੁਤ ਸੁੰਦਰ ਸ਼ਬਦਾਂ ਵਿਚ ਅੰਕਿਤ ਕਰਦਾ ਹੈਉਂ ਚੀ ਮਾੜੀ ਆਪਣੀ ਸੁੱਤਾ ਰਾਇ ਬੁਲਾਰ। ਅੱਲ੍ਹਾ ਅਕਬਰ ਆਖ ਕੇ ਬਰੜਾਇਆ ਤ੍ਰੈ ਵਾਰ। ਬੇਗ਼ਮ ਝੂਟ ਜਗਾਇਆ ਪੁੱਛਿਆ ਨਾਲ ਪਿਆਰ। ਕੀ ਤਕਦਾ ਹਾਂ ਖ਼ਾਬ ਵਿਚ ਬੋਲਿਆ ਤੇ ਵਿਚਕਾਰ। ਅਸਮਾਨਾਂ ਤੋਂ ਟੁੱਟ ਕੇ ਤਾਰਾ ਇਕ ਬਲਕਾਰ। ਤਲਵੰਡੀ ’ਤੇ ਡਿਗਿਆ ਚਮਕ ਅਜਾਇਬ ਮਾਰ। ਵਗ ਪਿਆ ਵਿਚ ਬਾਰ ਦੇ ਨੂਰਾਂ ਦਾ ਦਰਿਆ। ਰੁੜ੍ਹਿਆ ਜਾਵਾਂ ਉਸ ਵਿਚ ਕੰਢਾ ਹੱਥ ਨਾ ਆਵੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਇਹੀ ਪ੍ਰਕਾਸ਼-ਰੂਪੀ ਤਾਰਾ ਪਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਗੋਦ ਵਿਚ ਚਮਕਣ ਲੱਗ ਪਿਆ। ਇਸੀ ਤਾਰੇ ਨੂੰ ਗੁਰਬਾਣੀ ਵਿਚ ‘ਚਰਾਗੁ’ ਕਿਹਾ ਗਿਆ ਹੈ। ਇਸ ਚਿਰਾਗ ਸਦਕੇ ਹੀ ਅੰਧਕਾਰ ਵਿਚ ਪ੍ਰਕਾਸ਼ ਹੋਇਆ। ਕਲਯੁੱਗ ਵਿਚ ਨਾਮ ਧਰਮ ਦੀ ਚਰਚਾ ਚੱਲੀ। ਸਾਰੇ ਭਵਨਾਂ ਵਿਚ ਪਾਰਬ੍ਰਹਮ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੁਸ਼ਨਾਈ ਫੈਲ ਗਈ: ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥ (ਪੰਨਾ 1387) ਭਾਈ ਗੁਰਦਾਸ ਜੀ ਨੇ ਇਸ ਪ੍ਰਕਾਸ਼ ਨੂੰ ਆਪਣੇ ਸ਼ਬਦਾਂ ਵਿਚ ਸੂਰਜ ਕਿਹਾ, ਕਿਉਂਕਿ ਸੂਰਜ ਦਾ ਪ੍ਰਕਾਸ਼ ਐਸਾ ਹੁੰਦਾ ਹੈ ਜਿਸ ਨਾਲ ਹਰ ਇਕ ਕੋਨੇ ਵਿਚ ਪਸਰਿਆ ਹੋਇਆ ਹਨੇਰਾ ਖੰਭ ਲਾ ਕੇ ਉਂਡ ਜਾਂਦਾ ਹੈ। ਸੂਰਜ ਦੇ ਤੇਜ਼ ਪ੍ਰਕਾਸ਼ ਨਾਲ ਹਰ ਤਰਫ਼ ਫੈਲੀ ਹੋਈ ਧੁੰਧ ਵੀ ਮਿਟ ਜਾਂਦੀ ਹੈ: ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ। (ਵਾਰ 1;27) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਨਾਲ ਧਰਤੀ ’ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਗਿਆਨਤਾ ਦੀ ਧੁੰਧ ਦਾ ਪਸਾਰਾ ਵੀ ਖ਼ਤਮ ਹੋਣ ਲੱਗਾ। ਇਸ ਧਰਤੀ ਤੋਂ ਨਵੇਂ ਰਾਗ ਬੋਧ ਸੰਗੀਤ ਦੇ ਵਾਜੇ ਵੱਜਣ ਲੱਗੇ। ਜੋਗੀ-ਜੰਗਮ, ਇੰਦ੍ਰ, ਭਗਤ ਪ੍ਰਹਿਲਾਦ, ਬ੍ਰਹਮਾ ਦੇ ਪੁੱਤਰ ਸਨਕ, ਸਨੰਦਨ, ਸਨਤ ਕੁਮਾਰ, ਸਨਾਤਨ ਆਦਿ ਸਭ ਗਾਉਣ ਲੱਗੇ: ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ॥ ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ (ਪੰਨਾ 1389) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਸੰਸਾਰ ਅੰਦਰ ਖਾਸ ਤੌਰ ’ਤੇ ਭਾਰਤ ਵਰਸ਼ ਦੀ ਅੰਦਰੂਨੀ ਹਾਲਤ ਮੰਦਭਾਗੀ ਸੀ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਦਾ ਅੰਦਾਜ਼ਾ ਉਥੋਂ ਦੀ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਹਾਲਤ ਤੋਂ ਲਾਇਆ ਜਾਂਦਾ ਹੈ। ਭਾਰਤ ਇਨ੍ਹਾਂ ਚਾਰੇ ਪ੍ਰਸਥਿਤੀਆਂ ਵਿਚ ਆਪਣੇ ਅਸਲੀ ਵਜੂਦ ਨੂੰ ਖੋਹ ਚੁੱਕਾ ਸੀ। ਧਰਮ ਦੇ ਆਗੂ ਆਪਣਾ ਧੀਰਜ ਖੋਹ ਚੁੱਕੇ ਸਨ। ਕਾਜ਼ੀ, ਬ੍ਰਾਹਮਣ ਅਤੇ ਜੋਗੀ ਤਿੰਨੇ ਹੀ ਲੋਕਾਈ ਨੂੰ ਕੁਰਾਹੇ ਪਾ ਰਹੇ ਸਨ। ਇਸ ਲਈ ਇਨ੍ਹਾਂ ਤਿੰਨਾਂ ਨੂੰ ਗੁਰੂ ਜੀ ਨੇ ਕਰੜੇ ਸ਼ਬਦਾਂ ਰਾਹੀਂ ਨਿੰਦਿਆ ਹੈ: ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਪੰਨਾ 662) ਧਰਮ ਦਾ ਵਿਵਹਾਰ ਵਰਣ-ਵਿਵਸਥਾ ਵਿਚ ਵੰਡਿਆ ਗਿਆ। ਵਰਣ-ਆਸ਼ਰਮ ਵਿਵਸਥਾ ਜਿਸ ਮਨੋਰਥ ਜਾਂ ਆਦਰਸ਼ ਲਈ ਆਰੰਭ ਕੀਤੀ ਗਈ ਸੀ ਉਹ ਵਿਲੀਨ ਹੋ ਗਈ ਸੀ। ਸਮਾਜ ਵਿਚ ਬ੍ਰਾਹਮਣਾਂ ਦਾ ਰੁਤਬਾ ਵਧਦਾ ਗਿਆ ਜਿਸ ਨਾਲ ਨੀਵੀਆਂ ਜਾਤਾਂ ਦਾ ਜੀਵਨ ਨਰਕ ਬਣ ਗਿਆ। ਉਨ੍ਹਾਂ ਦੀ ਹਾਲਤ ਦਿਨ-ਪ੍ਰਤੀਦਿਨ ਨਿਘਰਦੀ ਗਈ। ਉਨ੍ਹਾਂ ਦੇ ਵਿਕਾਸ ਦੇ ਦਰਵਾਜ਼ੇ ਬੰਦ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਜ਼ੋਰਦਾਰ ਸ਼ਬਦਾਂ ਵਿਚ ਬ੍ਰਾਹਮਣਵਾਦ ਨੂੰ ਨਕਾਰ ਕੇ ਨੀਚ ਕਹੇ ਜਾਂਦੇ ਲੋਕਾਂ ਦੀ ਬਾਂਹ ਫੜੀ ਅਤੇ ਫ਼ੁਰਮਾਇਆ: ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15) ਗੁਰੂ ਜੀ ਨੇ ਊਚ-ਨੀਚ ਦਾ ਭੇਦ ਮਿਟਾ ਕੇ ਸਮਾਨਤਾ ਤੇ ਭਰਾਤਰੀ-ਭਾਵ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਰਸਮਾਂ-ਰਿਵਾਜਾਂ, ਮੂਰਤੀ-ਪੂਜਾ, ਯੱਗਾਂ, ਊਚ-ਨੀਚ ਅਤੇ ਜਾਤ-ਪਾਤ ਦੇ ਵਿਤਕਰੇ, ਕਰਮਕਾਂਡ, ਪੂਜਾ, ਅਨੇਕਾਂ ਵਹਿਮਾਂ-ਭਰਮਾਂ, ਸ਼ੰਕਿਆਂ, ਅੰਧ-ਵਿਸ਼ਵਾਸਾਂ ਅਤੇ ਬਾਹਰੀ ਆਚਾਰਾਂ-ਵਿਹਾਰਾਂ ਨੇ ਇਥੋਂ ਦੇ ਪ੍ਰਚੱਲਤ ਧਰਮ ਨੂੰ ਵਿਕਰਤ ਕਰ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਇਸ ਵਾਸਤਵਿਕਤਾ ਨੂੰ ਬਾਣੀ ਰਾਹੀਂ ਨਕਾਰਾਤਮਕ ਸਿੱਧ ਕੀਤਾ। ਕਿਸੇ ਸਮੇਂ ਵਿਸ਼ਵ ਨੂੰ ਪ੍ਰਭਾਵਿਤ ਕਰਨ ਵਾਲੇ ਧਰਮ ਦੇ ਦਾਰਸ਼ਨਿਕ ਪ੍ਰਭਾਵ ਸਮੇਂ ਦੇ ਬੀਤਣ ਨਾਲ ਕੁਰੀਤੀਆਂ ਦਾ ਸ਼ਿਕਾਰ ਹੋ ਗਏ ਸਨ। ਪਰਮਾਤਮਾ ਦੇ ਸਰੂਪ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਸੀ। ਪਰਮਾਤਮਾ ਨੂੰ ਮੰਦਰਾਂ ਵਿਚ ਕੈਦ ਕਰ ਦਿੱਤਾ ਗਿਆ ਸੀ। ਹਿੰਦੂਆਂ ਦੇ ਨਾਲਨਾਲ ਬੋਧੀ ਵੀ ਮੂਰਤੀਆਂ ਦੀ ਪੂਜਾ ਕਰਨ ਲੱਗੇ। ਇਕ ਸਮਾਂ ਅਜਿਹਾ ਆਇਆ ਕਿ ਮੂਰਤੀਆਂ ਦੀ ਸੰਖਿਆ ਹਿੰਦੂਆਂ ਨਾਲੋਂ ਵਧ ਗਈ ਸੀ। ਧਾਰਮਿਕ ਹਾਲਤ ਨਿੱਘਰੀ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਅਧੋਗਤੀ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਅਤੇ ਜਗਤ-ਜਲੰਦੇ ਨੂੰ ਠਾਰਣ ਲਈ ਮਾਨਵੀ ਚੇਤਨਾ ਨੂੰ ਜਾਗ੍ਰਿਤ ਕਰਨ ਲਈ ਤਿੰਨ ਉਦਾਸੀਆਂ ਦਾ ਇਕ ਲੰਮਾ ਪ੍ਰੋਗਰਾਮ ਉਲੀਕਿਆ ਤਾਂ ਜੋ ਜ਼ੁਲਮਾਂ ਥੱਲੇ ਦੱਬੀ ਹੋਈ ਮਨੁੱਖਤਾ ਨੂੰ ਸਾਰਥਿਕ ਜੀਵਨ-ਮਾਰਗ ਲਈ ਨਵੀਂ ਸੇਧ ਪ੍ਰਾਪਤ ਹੋ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਏਕਤਾ ਅਤੇ ਮਾਨਵੀ ਚੇਤਨਾ ਨਾਲ ਲੋਕਾਈ ਨੂੰ ਜਾਗ੍ਰਿਤ ਕੀਤਾ। ਗੁਰੂ ਜੀ ਨੇ ਰਾਜਸੀ ਸਮਾਜਿਕ ਜ਼ਬਰ ਵਿਰੁੱਧ ਜਹਾਦ ਕੀਤਾ। ਰੱਤ ਪੀਣੇ ਰਾਜਿਆਂ ਨੂੰ ਅਤੇ ਉਨ੍ਹਾਂ ਦੇ ਭ੍ਰਿਸ਼ਟ ਕਰਮਚਾਰੀ ਵਰਗ ਦੀ ਕਰੜੇ ਸ਼ਬਦਾਂ ਰਾਹੀਂ ਆਲੋਚਨਾ ਕੀਤੀ: ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍‍ ਿਬੈਠੇ ਸੁਤੇ॥ ਚਾਕਰ ਨਹਦਾ ਪਾਇਨ੍‍ ਿਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288) ਉਸ ਸਮੇਂ ਦੀ ਰਾਜਨੀਤੀ ਧਾਰਮਿਕ ਅੰਨ੍ਹੇਪਣ ਦੀ ਦਾਸੀ ਬਣੀ ਹੋਈ ਸੀ। ਮੁਸਲਮਾਨਾਂ ਦਾ ਅਸਲ ਮਨੋਰਥ ਹਿੰਦੁਸਤਾਨ ਵਿਚ ਮੁਸਲਮਾਨੀ ਰਾਜ ਸਥਾਪਿਤ ਕਰਨ ਦੇ ਨਾਲ-ਨਾਲ ਆਪਣੇ ਧਰਮ ਨੂੰ ਵੀ ਸਥਾਪਿਤ ਕਰਨਾ ਸੀ। ਉਹ ‘ਅੱਲ੍ਹਾ ਹੂ’ ਦੀ ਗੂੰਜ ਧਾਰਮਿਕ ਸਥਾਨਾਂ ਵਿਚ ਸੁਣਨਾ ਚਾਹੁੰਦੇ ਸਨ। ਭਾਰਤੀ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਸੀ। ਇਕ ਦਿਨ ਵਿਚ ਹੀ ਲੱਖਾਂ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਲੋਕਾਂ ਦੀ ਨਾ ਤਾਂ ਜਾਨ ਸੁਰੱਖਿਅਤ ਸੀ ਅਤੇ ਨਾ ਹੀ ਸੰਪਤੀ। ਮੈਕਾਲਿਫ਼ ਨੇ ਲਿਖਿਆ ਹੈ ਕਿ ਫਿਰੋਜ਼ ਤੁਗ਼ਲਕ ਨੇ ਮਾਲਵਾ ਨਗਰ ਨੂੰ ਦੋ ਵਾਰੀ ਇਸ ਤਰ੍ਹਾਂ ਲੁੱਟਿਆ ਕਿ ਸ਼ਹਿਰ ਵਿਚ ਮਿੱਟੀ ਤੋਂ ਇਲਾਵਾ ਕੁਝ ਨਜ਼ਰ ਨਹੀਂ ਸੀ ਆਉਂਦਾ। ਭਾਰਤੀਆਂ ਨੂੰ ਉਂਚ ਅਹੁਦਿਆਂ ਤੋਂ ਵਾਂਝੇ ਰੱਖਿਆ ਜਾਂਦਾ ਸੀ। ਬਹੁਤ ਭੇਦ-ਭਾਵ ਕੀਤਾ ਜਾਂਦਾ ਸੀ। ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਜਨਤਾ ਬੇਚੈਨ ਹਿਰਦੇ ਨਾਲ ਅਸਲੀ ਸ਼ਾਂਤੀ ਨੂੰ ਲੱਭਣ ਦੀ ਤਲਾਸ਼ ਵਿਚ ਸੀ।

ਗੁਰੂ ਨਾਨਕ ਦੇਵ ਜੀ ਦੀਆਂ ਸੰਸਾਰ ਯਾਤਰਾਵਾਂ(ਉਦਾਸੀਆਂ)

ਭਾਰਤੀ ਜਨਤਾ ਦੀ ਦਰਦਨਾਕ ਹਾਲਤ ਨੂੰ ਤੱਕਦੇ ਹੋਏ ਆਪ ਜੀ ਨੇ ਮੋਦੀਖਾਨੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਵਿਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ: ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1;24) ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ’ਤੇ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉਂਤੇ ਜਾ ਕੇ ਵਿਵਿਧ ਪ੍ਰਕਾਰ ਦੀਆਂ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਕਿਰਿਆਚਾਰੀ ਖੰਡ ਅਤੇ ਰਿੱਧੀਆਂ-ਸਿੱਧੀਆਂ ਅਥਵਾ ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੱਸ ਕੇ ਇਨ੍ਹਾਂ ਨੂੰ ਤਿਆਗਣ ਅਤੇ ਇਕ ਅਕਾਲ ਪੁਰਖ ਦੀ ਓਟ ਵਿਚ ਸੰਜਮਮਈ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ। ਆਪ ਜੀ ਦੀ ਲੋਕ ਉਧਾਰਣ ਦੀ ਜੁਗਤੀ ਇਹ ਸੀ ਕਿ ਆਪ ਕਿਸੇ ਧਰਮ ਉਤਸਵ ’ਤੇ ਇਕੱਤਰ ਹੋਏ ਲੋਕਾਂ ਵਿਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰ ਕੇ ਉਨ੍ਹਾਂ ਨੂੰ ਸਤਿ ਵਿਵਹਾਰ ਕਰਨ ਦੀ ਸਿੱਖਿਆ-ਦੀਖਿਆ ਦੇਂਦੇ। ਅਨੇਕਾਂ ਹੀ ਉਦਾਹਰਣਾਂ ਆਪ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਹਨ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਇ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਲਈ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਲੋਕਾਈ ਦੇ ਇਸ ਭਰਮ ਨੂੰ ਰਹੱਸਮਈ ਢੰਗ ਨਾਲ ਖੰਡਨ ਕਰ ਕੇ ਗੁਰੂ ਜੀ ਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਰਾਹੇ ਤੋਰਿਆ।

ਪਹਿਲੀ ਉਦਾਸੀ ਪੂਰਬ ਦੀ

ਇਨ੍ਹਾਂ ਉਦਾਸੀਆਂ ਵਿੱਚੋਂ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਪ੍ਰੋ. ਸਾਹਿਬ ਗੁਰਮਤਿ ਪ੍ਰਕਾਸ਼ 12 ਨਵੰਬਰ 2007 ਸਿੰਘ ਜੀ ਅਨੁਸਾਰ ਭਾਦਰੋਂ ਸੰਮਤ 1564 ਤੋਂ 1572 (8 ਸਾਲ) ਸੰਨ 1507 ਤੋਂ 1515 ਈ. ਤਕ ਦੀ ਇਹ ਯਾਤਰਾ ਸੀ। ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿਚ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇਕ ਸੁਨਿਸ਼ਚਿਤ ਤੇ ਵਿਧੀਵਤ ਜੀਵਨਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦੇ ਕੰਢੇ ’ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇਥੇ ਇਕ ਛੋਟੀ ਜਿਹੀ ਧਰਮਸ਼ਾਲ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਵੀ ਇਥੇ ਹੀ ਆ ਗਏ। ਭਾਈ ਮਰਦਾਨਾ ਜੀ ਦਾ ਪਰਵਾਰ ਵੀ ਇਥੇ ਹੀ ਆ ਵੱਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।

ਦੂਜੀ ਉਦਾਸੀ ਉੱਤਰ ਦੀ

ਦੂਜੀ ਉਦਾਸੀ ਦੋ-ਤਿੰਨ ਕੁ ਸਾਲਾਂ ਦੀ ਸੀ। ਪ੍ਰੋ. ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰਦੇਵ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ। ਭਾਈ ਗੁਰਦਾਸ ਜੀ ਦਾ ਕਥਨ ਹੈ: -ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ। (ਵਾਰ 1;28) -ਸਬਦਿ ਜਿਤੀ ਸਿਧਿ ਮੰਡਲੀ...। (ਵਾਰ 1;31)

ਤੀਜੀ ਉਦਾਸੀ ਪੱਛਮ ਦੀ

ਤੀਜੀ ਉਦਾਸੀ (ਸੰਨ 1518 ਤੋਂ 1521) ਤਕ ਹੈ, ਆਪ ਜੀ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ: ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। (ਵਾਰ 1;32) ਓਪਰੀਆਂ ਧਰਤੀਆਂ ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ। ਸਾਰੇ ਹੀ ਆਪਣੇ ਸਨ। ਇਸ ਵਾਰ ਆਪ ਜੀ ਕਰਤਾਰਪੁਰ ਤੋਂ ਗੁਰਮਤਿ ਪ੍ਰਕਾਸ਼ 13 ਨਵੰਬਰ 2007 ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ। ਇਸ ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ: ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ 1;35) ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿਚ ਕੀਰਤਨ, ਸੱਤ ਜ਼ਿਮੀਂ, ਅਸਮਾਨ ਮੰਨਣ ਵਾਲਿਆਂ ਨੂੰ ‘ਪਾਤਾਲਾ ਪਾਤਾਲ, ਲਖ ਆਗਾਸਾ ਆਗਾਸ’ ਦੱਸਦੇ ਹੋਏ ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਆਪ ਜੀ ਨੇ ਆਪਣੀ ਬਾਣੀ ਵਿਚ ਕੀਤਾ।

ਕਰਤਾਰਪੁਰ ਨਿਵਾਸ

ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮ ਦਾ ਅਭਿਆਸ ਕਰਨ ਦੀ ਸਿਖਿਆ ਦੇਂਦੇ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿਚ ਲਏ। ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ: ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ। (ਵਾਰ 1;38) ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 7 ਸਤੰਬਰ, ਸੰਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿਚ ਟਿਕਾ ਕੇ ਅਕਾਲ ਸਤਿ ਵਿਚ ਸਮਾ ਗਏ: ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥

6051
Religion, Faith, Spirituality / 300 SAAL SIKHI ITIHAS DE NAAL
« on: September 28, 2010, 11:36:51 AM »
"WAHEGURU JI KA KHALSA  WAHEGURU JI FATEH"














IS POST VICH TUSI SIRF SIKH ITIHAS NAAL JUDHE TOPIC REPLY KARO.............................

.......................MAI ITHE SIKH ITHAS BARE JEENI AAPNE WALO HOE ONHI JAANKARI DEVA GA JI............................






300 Saal
Home > 300 Saal

One Word About Nanded
Before placing 300 Saal Guru de Naal - the sacred Tercentenary Celebrations at Nanded, Maharashtra into its real perspective, we may need to say a word about Nanded itself. For, destiny brought the Tenth Sikh lord, guru Gobind Singhji, to spend not more than a month of his worldly journey here. Even during that short period of time, the Guru, as a volcano of creativity, so fine tuned the KHALSA in his last few days that it became the first & only corporate religion of the world, & complete in all aspects.

The great events that mark his last days are: One, exalting Sri Guru Granth Sahib, to the status of the Word Guru that places each Sikh into immanent protection of the Guru himself, making him deathless in defense of truth & justice, & two, putting an end to his own worldly journey, yes of his own volition.

This explains why the exalting of Sri Guru granth Sahib is called as “GURTA GADDI” in the Sikh tradition & the 2nd event is called “Parlokgaman” or heavenly journey of the Guru. These two events took place on October 5 & October 7-8, 1708, respectively.

Additionally, it was from Nanded that Gurujisent Banda Singh Bahadur as the first Jathedar of the Sikh Panth to Punjab to fight the Moghuls. It is he who shook the Moghul empire to its very foundations.

Another great importance of Nanded is that the sacred Godavari alias the Ganga of the South flows through this town & hence it was a great centre of spiritual quest even in earlier times.For Sikhs,300 Saal Guru de Naal - the Tercentenary Celebrations of these 2 great events in 2008, will mean rededicating themselves to the Guru.



The Sikhs have, in life and history, done everything they do in style. These tercentenary celebrations are no exception. These shall, therefore, reflect the same spirit & scale. Of the 20 million Sikhs all the world over, at least 2.5 million are expected to pay their homage to the sacred memory of Guru Gobind Singhji or the Tenth Nanak, on this occasion.

What it means is that one in every eight Sikhs shall visit Sachkhand

6052
Religion, Faith, Spirituality / SIKH WEAR IN ARM?
« on: September 28, 2010, 11:19:49 AM »
SATNAM WAHEGURU JI...................




JEHNA VOTE KARDA A O REPLY JARUR KARE...............OHDA DHANWAD HOVE GA





6053
PJ Games / Re: NIMBU JA MIRCH
« on: September 28, 2010, 10:37:54 AM »
LAL MIRCH

6054
Shayari / Re: ਮਾਂ ਦੀ ਮੈਂ ਕੀ ਸਿਫਤ ਕਰਾਂ
« on: September 28, 2010, 10:26:45 AM »
THNX JI........................

6055
Shayari / ਮਾਂ ਦੀ ਮੈਂ ਕੀ ਸਿਫਤ ਕਰਾਂ
« on: September 28, 2010, 02:32:04 AM »
ਮਾਂ ਦੀ ਮੈਂ ਕੀ ਸਿਫਤ ਕਰਾਂ,
ਮਾਂ ਤਾ ਸਂਘਣੀ ਛਾਂ ਦ ਦੋਸਤੋ,
ਦੁਨੀਆ ਦਾ ਹਰ ਰਿਸਤਾ ਬਦਲੇ
ਪਰ ਕਦੇ ਨਾ ਬਦਲੇ ਮਾਂ ਦੋਸਤੇ|

ਧਰਤੀ ਤੇ ਰੱਬ ਦਾ ਰੂਪ ਧਾਰ ਕੇ,
ਆਈ ਅਪਨੀ ਮਾਂ ਦੋਸਤੋ,
ਨਿੱਕੇ ਹੁਂਦੇ ਜਦੋ ਵੀ ਡਿਗਦੇ,
ਭੱਜ ਗਲ ਲਗਾਉਦੀ ਮਾਂ ਦੋਸਤੋ|

ਰੱਬ ਤੋ ਇਹ ਦੁਆ ਕਰਿਉ,
ਕਦੇ ਬੱਚਿਆਂ ਦੀ ਨਾਂ ਵਿਛਡੇ੍ ਮਾਂ ਦੋਸਤੋ,
ਮਾਂ ਬਿਨ ਜੱਗ ਵੈਰੀ ਬਨ ਜਾਵੇ,
ਤੇ ਜੂਲਮ ਹੋਣ ਹਰ ਥਾਂ ਦੋਸਤੋ|

ਹਿੱਕ ਨਾਲ ਲਾਕੇ ਹਰ ਦੁੱਖ ਮਿਟਾਵੇ,
ਮਾਂ ਤਾ ਸਂਘਣੀ ਛਾਂ ਦ ਦੋਸਤੋ,
ਹਂਝੂ੍ਆਂ ਵਿਚ ਮੈਂ ਹਤ੍ ਜਾਂਦਾ ਹਾਂ
ਜਦੋ ਸੋਚਾਂ,ਨਾਂ ਰਹਿਣੀ ਮਾਂ ਦੋਸਤੋ|

ਸਾਰੀ ਉਮਰ ਮਾਂ ਕੋਲ ਰਵਾਂ ਮੈਂ,
ਕੋਈ ਦੱਸੋ ਏਸੀ ਥਾਂ ਦੋਸਤੋ,
ਰੱਬ ਤੋ ਮੈਂ ਇਹੀ ਮਂਗਾ,
ਸਿਰ ਤੇ ਰਵੇ ਠਂਢੀ ਛਾਂ ਦੋਸਤੋ|

ਘਰ ਵੀ ਮੇਰਾ ਅਪਣਾ ਜਿਹਾ ਜਾਪੇ,
ਜਦੋ ਠੀਕ ਰਵੇ ਮਾਂ ਦੋਸਤੋ,
ਦਿਲ ਵਿੱਚ ਲੁਕਾਕੇ ਰੱਖ ਲਾਂ ਮਾਂ ਨੂਂ,
ਕਦੇ ਛੱਡ ਨਾਂ ਜਾਵੇ ਮਾਂ ਦੋਸਤੋ|

ਜਿਉਦੇ ਜੀ ਮਾਂ ਦਾ ਰਿਣੀ ਰਹਿਣਾ,
ਮੇਰਾ ਹਰ ਇਕ ਸਾਹ ਦੋਸਤੋ,
ਸਭ ਕੁਛ ਜੱਗ ਤੇ ਮੂੱਲ ਜਾਵੇ,
ਪਰ ਨਈਓ ਮੁੱਲ ਮਿਲਦੀ ਮਾਂ ਦੋਸਤੋ|

6056
ਇਕ ਸਿਫਤ ਕਰਾਂ ਮੈਂ ਪਰਮਾਤਮਾ ਦੀ, ਇਕ ਸਰੀਰ ਦਿੱਤਾ ਦੂਜਾ ਦਿਮਾਗ ਵੱਖਰਾ,
ਦੂਜੀ ਸਿਫਤ ਕਰਾਂ ਮੈਂ ਅੰਗਰੇਜਾਂ ਦੀ, ਥੱਲੇ ਟਰੇਨ ਚੱਲਦੀ ਉੱਤੇ ਜਹਾਜ ਵੱਖਰਾ,
ਤੀਜੀ ਸਿਫਤ ਕਰਾਂ ਮੈਂ ਬਾਣੀਆਂ ਦੀ, ਨਾਲੇ ਮੂਲ ਲੈਂਦੇ ਉੱਤੇ ਵਿਆਜ ਵੱਖਰਾ,
ਚੋਥੀ ਸਿਫਤ ਕਰਾਂ ਮੈਂ ਮਾਪਿਆਂ ਦੀ, ਇਕ ਧੀ ਦਿੰਦੇ ਦੂਜਾ ਦਾਜ ਵੱਖਰਾ।   KAMLA P∏NJABI

6057
Pics / Re: KAMLA PUNJABI
« on: September 28, 2010, 02:13:41 AM »
BALLE BALLE :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak:

6058
ਉਹਦੇ ਦਰ ਤੇ ਸਿਰ ਝੁਕਾਉਨ ਦਾ ਮਜ਼ਾ ਕੁੱਛ ਹੋਰ ਹੈ..
ਚੋਟ ਖਾ ਕੇ ਮੁਸ਼ਕਰਾਨ ਦਾ ਮਜ਼ਾ ਕੁੱਛ ਹੋਰ ਹੈ..
ਭਾਰ ਦਿਲ ਦਾ ਹੌਲਾ ਕਰਨ ਲਈ ਰੋਏ ਸੀ ਬੜਾ..
ਪਰ ਪਲਕਾਂ ਵਿੱਚ ਅੱਥਰੂ ਲੁਕਾਵਨ ਦਾ ਮਜ਼ਾ ਕੁਛ ਹੋਰ ਹੈ..
ਰੱਬ ਨੂੰ ਕਰ ਲੈਣਾ ਰਾਜ਼ੀ.. ਏਹ ਤਾਂ ਕੋਈ ਮੁਸ਼ਕਿਲ ਨਹੀ..
ਪਰ ਸੱਜਣ ਰੁੱਸਿਆ ਮਨਾਉਣ ਦਾ ਮਜ਼ਾ ਕੁਛ ਹੋਰ ਹੈ..
ਦੁਨੀਆਂ ਨੂੰ ਖੁਸ਼ ਕਰਨ ਲਈ ਤਾਂ ਗਾਏ ਨੇ ਕਈ ਗੀਤ ਪਰ..
ਦਿਲ ਚੋਂ ਨਿਕਲੇ ਗੀਤ ਗਾਉਣ ਦਾ ਮਜ਼ਾ ਕੁਛ ਹੋਰ ਹੈ..
ਬੈਠ ਕੇ ਕੰਢੇ ਤੇ ਲਹਿਰਾਂ ਗਿਨਣ ਵਾਲੇ ਦੋਸਤੋ..
ਇਸ ਨਦੀ ਤੋਂ ਤਰ ਕੇ ਪਾਰ ਜਾਣ ਦਾ ਮਜ਼ਾ ਕੁਛ ਹੋਰ ਹੈ..
ਬਾਲ ਤਾਂ ਲੈਂਦਾ ਹਾਂ ਮੈਂ ਅਕਸਰ ਉਸ ਦੀ ਯਾਦ ਦਾ ਦੀਵਾ ਪਰ...
ਆਪਣੇ ਦਿਲ ਨੁੰ ਖੁਦ ਜਲਾਉਣ ਦਾ ਮਜ਼ਾ ਕੁਛ ਹੋਰ ਹੈ..
ਉੰਝ ਤਾਂ ਪਿਆਰ ਕੋਈ ਖੇਲ ਨਹੀ ਹੈ, ਪਰ ਜੇ ਇਹ ਖੇਲ ਹੈ ਤਾਂ ..
ਜਾਣ ਬੁੱਝ ਕੇ ਏਹ ਖੇਲ ਹਾਰ ਜਾਣ ਦਾ ਮਜ਼ਾ ਕੁਛ ਹੋਰ ਹੈ.....

6059
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਰੱਬ ਕਰਕੇ ਐਸੀ ਪੋਹ ਆਵੇ, ਤੇਰੇ ਦਿਲ ਵਿਚ ਮੇਰਾ ਮੋਹ ਆਵੇ....
ਤੇਰੇ ਨਰਮ ਜੇਹੇ ਇੰਨਾਂ ਬੁਲ੍ਹਾਂ ਨੂੰ, ਕਦੇ ਨਾਮ ਮੇਰਾ ਵੀ ਛੋਹ ਜਾਵੇ....
ਕਦੇ ਸੋਚਾਂ ਤੂੰ ਮੇਰੀ ਆਪਣੀ ਏ, ਕਦੇ ਸੋਚਾਂ ਚੀਜ ਬੇਗਾਨੀ ਏ.....
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਤੈਨੂ ਚਾਹੁਣ ਵਾਲੇ ਤਾਂ ਲੱਖਾਂ ਨੇ, ਹਰ ਇਕ ਡਿਯਨ ਤੇਰੇ ਤੇ ਅੱਖਾਂ ਨੇ....
ਕੀ ਪਿਆਰ ਵਫਾਵਾਂ ਦਾ ਮੁੱਲ ਪਾਉਣਾ, ਇੰਨਾਂ ਉਜੜੇ ਰਾਹਾਂ ਦੇ ਕੱਖਾਂ ਨੇ....
ਕਦੇ ਸੋਚਾਂ ਪਿਆਰ ਰੂਹਾਨੀ ਏ, ਕਦੇ ਸੋਚਾਂ ਪਿਆਰ ਜਿਸਮਾਨੀ ਏ.......
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਪਹਿਲਾਂ ਚੋਰੀ ਚੋਰੀ ਤਕਦੀ ਏ, ਫੇਰ ਤੱਕ ਕੇ ਪਾਸਾ ਵੱਟਦੀ ਏ........
ਜਾਂ ਤੱਕ ਕੇ ਮੈਨੂੰ ਤੱਕਦੀ ਏ, ਜਾਂ ਤੱਕ ਕੇ ਅੱਖਾਂ ਗੱਡਦੀ ਏ.........
ਕਦੇ ਸੋਚਾਂ ਤੇਰੀ ਸ਼ਰਮਾਈ ਏ, ਕਦੇ ਸੋਚਾਂ ਤੇਰੀ ਅਦ੍ਬਾਨੀ ਏ......
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਤੇਰੇ ਬਾਝ ਜੇ ਮੇਰਾ ਸਰ ਜਾਂਦਾ, ਇਹ ਦਿਲ ਵਿਛੋੜਾ ਜਰ ਜਾਂਦਾ.......
ਦੋ ਪਾਲ ਜੇ ਮੇਰੇ ਨਾਲ ਹੱਸ ਲੈਂਦੀ, ਤੇਰਾ ਇਹ ਦੀਵਾਨਾ ਮਾਰ ਜਾਂਦਾ.........
ਕਦੇ ਸੋਚਾਂ ਤੇਰੀ ਗੁਸਤਾਖੀ ਏ, ਕਦੇ ਸੋਚਾਂ ਤੇਰੀ ਬੇਈਮਾਨੀ ਏ.........
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ..KAMLA PUNJABI...

6060
Fun Time / Re: Happy Birthday To ●๋•dểکí вïllø
« on: September 28, 2010, 01:54:48 AM »

Pages: 1 ... 298 299 300 301 302 [303] 304 305 306 307 308 ... 342