2281
Lok Virsa Pehchaan / ਮਰਦ ਔਰਤ ਨੂੰ ਗੁਲਾਮ ਸਮਝਦਾ ਹੈ ਜਾਂ ਪਿਆਰ ਕਰਦਾ ਹੈ
« on: March 26, 2011, 12:25:09 PM »
ਮਰਦ ਔਰਤ ਨੂੰ ਗੁਲਾਮ ਸਮਝਦਾ ਹੈ ਜਾਂ ਪਿਆਰ ਕਰਦਾ ਹੈ। ਮਰਦ ਭਾਵੇਂ ਪਿਉ, ਭਰਾ, ਪੁੱਤਰ, ਪਤੀ ਜਾਂ ਔਰਤ ਦੇ ਜਿਸਮ ਦਾ ਆਸ਼ਕ ਹੋਵੇ। ਔਰਤ ਨੂੰ ਕੁੱਝ ਨਹੀਂ ਜਾਣਦਾ। ਇਹ ਆਪ ਨੂੰ ਬਹੁਤ ਚਲਾਕ ਸਮਝਦਾ ਹੈ। ਜਾਂ ਫਿਰ ਹੈ ਹੀ ਮਤਲੱਬ ਦਾ ਯਾਰ। ਜੱਗੀ ਆਪ ਵੀ ਵਿਆਹਿਆ ਹੋਇਆ ਸੀ। ਦੋ ਬੱਚੇ ਵੀ ਆਪ ਤੋਂ ਉਚੇ ਹੋਏ, ਹੋਏ ਸਨ। ਲੰਚ ਬਰੇਕ ਵੇਲੇ ਕੰਮ ਤੇ ਜੱਗੀ ਨਾਲ ਗੋਰਾ ਬੈਠਾ ਬਰਗਰ ਖਾ ਰਿਹਾ ਸੀ। ਜੱਗੀ ਆਪਣੀ ਮਾਂ ਦੀਆਂ ਪੱਕੀਆਂ ਰੋਟੀਆਂ ਆਲੂ ਗੋਭੀ ਦੀ ਸਬਜ਼ੀ ਨਾਲ ਖਾ ਰਿਹਾ ਸੀ। ਗੋਰੇ ਨੇ ਜੱਗੀ ਨੂੰ ਬਰਗਰ ਵਿਚੋਂ ਬੁਰਕੀ ਲੈਣ ਨੂੰ ਕਿਹਾ ਤਾਂ ਜੱਗੀ ਨੇ ਕਿਹਾ,ੱ ਮੇਰੀ ਮਾਂ ਦੀ ਬਣਾਈ ਹੋਈ ਰੋਟੀ ਬਹੁਤ ਸੁਆਦ ਹੈ। ਮੇਰੀ ਮਾਂ ਦੀ ਰੋਟੀ ਨਾਲ ਬਰਗਰ ਸੰਨਵਿਚ ਕੀ ਮੁਕਾਬਲਾਂ ਕਰੇਗਾ? ਮੈਨੂੰ ਤਾਂ ਮਾਂ ਦੀਆਂ ਪੱਕੀਆਂ ਰੋਟੀਆਂ ਸੁਆਦ ਲੱਗਦੀਆਂ ਹਨ।ੱ ਗੋਰੇ ਨੂੰ ਹੈਰਾਨੀ ਹੋਈ। ਉਸ ਗੋਰੇ ਦੀ ਮਾਂ ਤਾਂ ਜੰਮ ਕੇ ਹੀ ਉਸ ਨੂੰ ਹੋਰ ਮਰਦ ਨਾਲ ਚਲੀ ਗਈ ਸੀ। ਮੁੜ ਕੇ ਕਦੇ ਉਸ ਦੀ ਮਾਂ ਨਹੀਂ ਆਈ। ਉਹ ਸਰਕਾਰੀ ਆਸ਼ਰਮ ਵਿੱਚ ਵੱਡਾ ਹੋਇਆ ਸੀ। ਗੋਰੇ ਨੇ ਪੁੱਛਿਆ,ੱ ਕੀ ਮੈਂ ਰੋਟੀ ਦਾ ਸੁਆਦ ਖਾ ਕੇ ਦੇਖ ਸਕਦਾ ਹਾਂ? ਕੀ ਇਹ ਰੋਟੀਆਂ ਹਰ ਰੋਜ਼ ਤਾਜ਼ੀਆਂ ਬਣਾਉਣੀਆਂ ਪੈਂਦੀਆਂ ਹਨ?
[/size]ਗੋਰੋ ਨੇ ਵੀ ਰੋਟੀ ਦੀ ਬੁਰਕੀ ਖਾਦੀਂ। ਇਕ ਬੁਰਕੀ ਵਿਚੋਂ ਜੋਂ ਸੁਆਦ ਆਇਆ ਪੂਰਾ ਬਰਗਰ ਖਾ ਕੇ ਵੀ ਉਸ ਨੂਂੰ ਉਹ ਰਸ ਨਹੀਂ ਆਇਆ। ਜੱਗੀ ਨੇ ਦੱਸਿਆ," ਮੇਰੀ ਮਾਂ ਭੜੇ ਪ੍ਰੇਮ ਨਾਲ ਭੋਜਨ ਬਣਾਉਂਦੀ ਹੈ। ਪੂਰਾ ਦਿਨ ਉਹ ਰੋਟੀ ਟੁੱਕ ਦੀ ਹੀ ਤਿਆਰੀ ਕਰਦੀ ਰਹਿੰਦੀ ਹੈ। ਭਾਵੇਂ ਮੇਰੀ ਪਤਨੀ ਵੀ ਘਰ ਹੈ। ਮਾਂ ਰਸੋਈ ਦਾ ਕੰਮ 70 ਸਾਲ ਦੀ ਹੋ ਕੇ ਵੀ ਕਰੀ ਜਾ ਰਹੀ ਹੈ।" ਗੋਰੇ ਨੇ ਕਿਹਾ," ਆਪਣੀ ਮਾਂ ਤੋਂ ਖਾਂਣਾਂ ਬਣਾਉਣ ਦਾ ਢੰਗ ਕਾਪੀ ਤੇ ਲਿਖਾ ਕੇ ਰੱਖ ਲੈ, ਜੇ ਮਾਂ ਨੂੰ ਕੁੱਝ ਹੋ ਗਿਆ ਤਾਂ ਇਹ ਸੁਆਦੀ ਭੋਜਨ ਕਿਥੋਂ ਲੱਭੇਗਾ?" ਗੋਰਾ ਹਰ ਰੋਜ਼ ਥੋੜੀ ਬਹੁਤੀ ਰੋਟੀ ਜੱਗੀ ਨਾਲ ਖਾ ਲੈਂਦਾ ਸੀ। ਲੰਚ ਸਮੇਂ ਸੈਲਰ ਫੋਨ ਦੀ ਘੰਟੀ ਵੱਜੀ। ਜੱਗਾ ਫੋਨ ਤੇ ਕਿਸੇ ਨਾਲ ਗੱਲਾਂ ਕਰਨ ਲੱਗ ਗਿਆ। ਗੱਲ ਦਾ ਅਸਲੀ ਮਕਸਦ ਸਮਝ ਨਹੀਂ ਲੱਗ ਰਿਹਾ ਸੀ। ਮਾਂ, ਭੈਣ ਦੀ ਐਸੀ ਕੀ ਤੈਸੀ ਗੱਲ ਦੀ ਹਰ ਲਈਨ ਵਿੱਚ ਕਰ ਰਿਹਾ ਸੀ। ਔਰਤ ਦਾ ਹਰ ਥੋਕ ਜੀਭ ਮੱਲਮੱਲ ਕੇ ਗਿਣ ਰਿਹਾ ਸੀ। ਇਹ ਮਰਦ ਔਰਤ ਨੂੰ ਗੁਲਾਮ ਸਮਝਦਾ ਹੈ ਜਾਂ ਪਿਆਰ ਕਰਦਾ ਹੈ। ਸ਼ਾਮ ਨੂੰ ਜੱਗੀ ਰੋਟੀ ਖਾਣ ਲੱਗਿਆ ਤਾਂ ਦਾਲ ਵਿਚ ਲੂਣ ਘੱਟ ਸੀ। ਉਸ ਨੇ ਆਪਣੀ ਪਤਨੀ ਨੂੰ ਪੁੱਛਿਆ," ਦਾਲ ਕਿਹਨੇ ਬਣਾਈ ਹੈ?" ਉਸ ਦੀ ਪਤਨੀ ਨੇ ਕਿਹਾ," ਦਾਲ ਮੈਂ ਬਣਾਈ ਹੈ।" ਜੱਗੀ ਨੇ ਕਿਹਾ," ਦਾਲ ਵਿਚ ਲੂਣ ਘੱਟ ਕਿਉਂ ਪਾਇਆ ਹੈ?" " ਘੱਟ ਲੂਣ ਦਾ ਤਾਂ ਇਲਾਜ਼ ਹੈ। ਕੱਲ ਤੁਸੀਂ ਕਹਿੰਦੇ ਸੀ ਲੂਣ ਵੱਧ ਪਾਇਆ ਹੈ।" ਤੂੰ ਮੇਰੇ ਮੂਹਰੇ ਬੋਲਦੀ ਹੈ। ਤੇਰੇ ਕੋਲੋ ਦਾਲ ਵਿਚ ਲੂਣ ਸੂਤ ਨਹੀਂ ਪੈਂਦਾ। ਤੇਰੀ ਮਾਂ ਦੀ___ ਜੱਗੀ ਨੇ ਸਣੇ ਦਾਲ ਕੌਲੀ ਆਪਣੀ ਪਤਨੀ ਦੇ ਮਾਰੀ। ਦਾਲ ਉਸ ਦੀਆਂ ਅੱਖਾਂ ਵਿੱਚ ਪੈ ਗਈ। ਸਟੀਲ ਦੀ ਕੌਲੀ ਮੱਥੇ ਤੇ ਵੱਜੀ, ਮੂੰਹ ਮੱਥਾਂ ਲਹੂ ਨਾਲ ਭਰ ਗਿਆ। ਉਹ ਰੋਣ ਲੱਗ ਗਈ। ਜੱਗੀ ਨੇ ਉਠ ਕੇ ਚਾਰ ਚਪੇੜਾ ਹੋਰ ਮਾਰ ਦਿੱਤੀਆਂ। ਮਾਂ ਛਡਾਉਣ ਆਈ ਤਾਂ ਉਸ ਨੂੰ ਵੀ ਖਰੀਆਂ-ਖਰੀਆਂ ਸੁਣਾ ਦਿੱਤੀਆਂ," ਤੁਸੀਂ ਜਨਾਨੀਆਂ ਸਾਰੀਆਂ ਹੀ ਗੰਦੀਆਂ ਹੋ। ਜਿੰਨੀ ਦੇਰ ਦਿਹਾੜੀ ਵਿੱਚ ਕੁੱਤੇ ਖਾਣੀ ਨਾਂ ਕਰੀਏ। ਕੁੱਤੇ ਦੀ ਪੂਛ ਵਾਂਗ ਹੋਰ ਟੇਡੀਆਂ ਹੁੰਦੀਆਂ ਜਾਂਦੀਆਂ ਹਨ।" ਘਰ ਲੜਾਈ ਦੇਖ ਕੇ ਬੱਚੇ ਵੀ ਰੋਂਣ ਲੱਗ ਗਏ। ਜੱਗੀ ਨੇ ਪਾਲਟੀ ਬਦਲੀ ਦੇਖ ਕੇ ਆਪਣੀ ਪਤਨੀ ਦੇ ਮੱਥੇ ਤੋਂ ਲਹੂ ਪੂਝਿਆ। ਕਾਰ ਵਿੱਚ ਬੈਠਾਂ ਕੇ ਡਾਕਟਰ ਦੇ ਪੱਟੀ ਕਰਾਉਣ ਲੈ ਗਿਆ। ਡਾਕਟਰ ਨੇ ਮੱਥੇ ਤੇ ਟਾਂਕੇ ਲਾ ਕੇ ਪੱਟੀ ਕਰ ਦਿੱਤੀ। ਮੁੜਦੇ ਹੋਏ ਨੇ ਉਸ ਨੂੰ ਘਰ ਦਾ ਸੋਦਾ ਪੱਤਾ ਵੀ ਦੁਆ ਦਿੱਤਾ। ਬੱਚੇ ਆਪਣੀ ਪੜ੍ਹਾਈ ਵਿੱਚ ਰੁੱਝ ਗਏ। ਰਾਤ ਨੂੰ ਪਤਨੀ ਨੇ ਗੁੱਸਾ ਦਿਖਾਇਆ। ਉਹ ਬਗੈਰ ਰੋਟੀ ਖਾਦੀ ਬੱਚਿਆ ਕੋਲ ਹੀ ਪੈ ਗਈ। ਸ਼ਇਦ ਉਸ ਦੇ ਮੱਥੇ ਤੇ ਲੱਗੀ ਸੱਟ ਤੇ ਮੱਥੇ ਤੇ ਲੱਗੇ ਟਾਂਕੇ ਦੁੱਖਦੇ ਸੀ। ਜੱਗੀ ਆਪਣੀ ਪਤਨੀ ਨੂੰ ਰੋਟੀ ਖਾਣ ਲਈ ਕਿਹਾ," ਚੱਲ ਹੁਣ ਗੁੱਸੇ ਨੂੰ ਜਾਣਦੇ। ਰੋਟੀ ਖਾ ਕੇ ਆਪਣੇ ਬੈਡ ਤੇ ਚੱਲ ਕੇ ਸੌਂ ਜਾ। ਨਹੀਂ ਤਾਂ ਮੈਂ ਹੋਰ ਵੀ ਤਮਾਸ਼ਾ ਕਰ ਸਕਦਾ ਹਾਂ।" ਉਹ ਬੱਚਿਆਂ ਦੇ ਕੰਮਰੇ ਵਿਚੋਂ ਉਠ ਕੇ, ਬਗੈਰ ਰੋਟੀ ਖਾਦੀ ਆਪਣੇ ਪਤੀ ਦੇ ਕੰਮਰੇ ਵਿੱਚ ਚਲੀ ਗਈ। ਪਤੀ ਨੇ ਬਿਮਾਰ ਪਤਨੀ ਨਾਲ ਆਪਣੀ ਮਰਜ਼ੀ ਪੁਗਾਈ। ਪਿਠ ਕਰਕੇ ਸੌਂ ਗਿਆ। ਉਸ ਦੀ ਪਤਨੀ ਦੂਜੇ ਪਾਸੇ ਮੂੰਹ ਕਰਕੇ ਰੋਂਣ ਲੱਗ ਗਈ। ਉਸ ਨੂੰ ਯਾਦ ਆਇਆ,' ਪਿਛਲੇ ਸਾਲ ਜੱਗੀ ਦੇ ਕੰਮ ਤੋਂ ਸੱਟ ਲੱਗ ਗਈ ਸੀ। ਗੋਡੇ ਦੀ ਚੱਪਣੀ ਨਿਕਲ ਗਈ ਸੀ। ਸੱਜਾ ਹੱਥ ਮਸ਼ੀਨ ਵਿੱਚ ਆ ਗਿਆ ਸੀ। ਤੁਰਨ ਤੇ ਆਪਣੀ ਕਿਰਿਆ ਸੋਧਣ ਦੇ ਕਾਬਲ ਨਹੀਂ ਰਿਹਾ ਸੀ। ਚਾਰ ਮਹੀਨੇ ਮੰਜੇ ਉਤੇ ਪਿਆ ਰਿਹਾ। ਤੁਰ ਵੀ ਨਹੀਂ ਹੁੰਦਾ ਸੀ। ਉਸ ਦੀ ਪਤਨੀ ਆਪ ਪਿਛੋਂ ਰੋਟੀ ਖਾਂਦੀ ਸੀ। ਪਹਿਲਾਂ ਜੱਗੀ ਨੂੰ ਬੁਰਕੀਆਂ ਤੋੜ ਕੇ ਆਪ ਰੋਟੀ ਖਲਾਉਂਦੀ ਸੀ। ਆਪਣਾ ਕੰਮ ਵੀ ਛੱਡ ਦਿੱਤਾ ਸੀ। ਆਪਣਾਂ ਮੋਡਾ ਦੇ ਕੇ ਤੋਰਦੀ ਸੀ। ਆਪ ਹੀ ਨਹ੍ਹਾਉਣ ਵਿੱਚ ਮੱਦਦ ਕਰਦੀ ਸੀ। ਜਿਉਂ ਹੀ ਉਹ ਠੀਕ ਹੋਇਆ। ਹਰ ਰੋਜ਼ ਪਹਿਲਾਂ ਦੀ ਤਰ੍ਹਾਂ ਲੜਾਈ ਝੱਗੜਾ ਕਲੇਸ਼ ਰਹਿੱਣ ਲੱਗ ਗਿਆ। ਮਾਂ ਦੁਵਾਈ ਦੀ ਪਰਚੀ ਦਿੰਦੀ। ਦੁਵਾਈ ਨਾਂ ਹੀ ਲਿਆ ਕੇ ਦਿੰਦਾ। ਅਖੀਰ ਕਹਿ ਦਿੰਦਾ," ਪਰਚੀ ਹੀ ਗੁਆਚ ਗਈ। ਖੰਗ ਤੇ ਅੱਖਾਂ ਦੀ ਦੁਵਾਈ ਕਿਵੇਂ ਲਿਆ ਦਿਆਂ।" ਹਰ ਵਾਰ ਪਰਚੀ ਗੁਆਚ ਜਾਂਦੀ ਸੀ। ਫਿਰ ਵੀ ਮਾਂ ਪੁੱਤ ਦੇ ਅੱਗੇ ਪਿਛੇ ਫਿਰਦੀ ਸੀ। ਪਤਨੀ ਵੀ ਪਤੀ ਦੇ ਕੱਪੜੇ ਧੋਂਦੀ ਹੋਰ ਛੋਟੇ ਵੱਡੇ ਕੰਮ ਕਰਦੀ। ਜੱਗੀ ਆਪਣੇ ਮਤਲੱਬ ਨੇੜੇ ਲੱਗਦਾ। ਆਪਣਾ ਕੰਮ ਹੁੰਦੇ ਹੀ ਝੱਟ ਰੰਗ ਬਦਲ ਲੈਂਦਾ।
ਬੱਚਿਆਂ ਦੀ ਜੁੰਮੇਵਾਰੀ ਵੀ ਮਾਂ ਤੇ ਪਤਨੀ ਦੀ ਹੀ ਸੀ।
-ਸਤਵਿੰਦਰ ਕੌਰ ਸੱਤੀ (ਕੈਲਗਰੀ)