221
News Khabran / ਕਿਵੇਂ ਰਿਹਾ ਸੰਗੀਤਕ ਵਰ੍ਹਾ-2010
« on: April 12, 2011, 11:20:44 AM »
ਹਰ ਵਰ੍ਹੇ ਦੇ ਅੰਤ ਵਿੱਚ ਉਸ ਵਰ੍ਹੇ ਦੌਰਾਨ ਹਰ ਖੇਤਰ ਵਿੱਚ ਹੋਏ ਚੰਗੇ-ਮੰਦੇ ਕੰਮਾਂ ਦਾ ਲੇਖਾ-ਜੋਖਾ ਕੀਤਾ ਜਾਂਦਾ ਹੈ ਵੈਸੇ ਵੀ ਜੇਕਰ ਦੇਖਿਆ ਜਾਵੇ ਤਾਂ ਇਹ ਪੜਚੋਲਕਰਨੀ ਲਾਜ਼ਮੀ ਵੀ ਹੈ ਕਿਉਂਕਿ ਇਸੇ ਪੜਚੋਲ ਤੋਂ ਹੀ ਸਾਨੂੰ ਆਪਣੇ ਕੀਤੇ ਚੰਗੇ-ਬੁਰੇ ਕੰਮਾਂ ਬਾਰੇ ਇਲਮ ਹੁੰਦਾ ਹੈ। ਹਰ ਖੇਤਰ ਦੀ ਤਰਾਂ ਸੰਗੀਤ ਪ੍ਰੇਮੀਆਂ ਨੂੰ ਵੀ ਉਸਵਰ੍ਹੇ ਦੇ ਅੰਤ ਵਿੱਚ ਇਹ ਇੰਤਜ਼ਾਰ ਰਹਿੰਦਾ ਹੈ ਕਿ ਉਸ ਵਰ੍ਹੇ ਦੌਰਾਨ ਸੰਗੀਤ ਮੰਡੀ ਦਾ ਕੀ ਹਾਲ ਰਿਹਾ। ਕਿਹੜੀ ਉਹ ਟੇਪ ਹੈ ਜਿਸਨੇ ਵਪਾਰਕ ਪੱਖੋਂ ਸਫ਼ਲਤਾ ਪ੍ਰਾਪਤ ਕੀਤੀ ਅਤੇਕਿਸ ਟੇਪ ਨੇ ਅਸਫ਼ਲ ਟੇਪ ਵਜੋਂ ਨਿਰਮਾਤਾ ਦੇ ਪੈਸੇ ਡੋਬੇ। ਪਿਛਲੇ ਕਾਫ਼ੀ ਸਮੇਂ ਤੋਂ ਹਾਲਾਤ ਪੰਜਾਬੀ ਗਾਇਕਾਂ ਅਤੇ ਸੰਗੀਤ ਕੰਪਨੀਆਂ ਲਈ ਸਾਜ਼ਗਾਰ ਨਹੀਂ ਹਨ ਤੇ ਇਸ ਪਿੱਛੇ ਸਿਰਫ਼ ਤੇਸਿਰਫ਼ ਇੱਕ ਹੀ ਕਾਰਨ ਪਾਇਰੇਸੀ ਹੈ। ਵੱਖ-ਵੱਖ ਸਾਧਨਾਂ ਦੁਆਰਾ ਵੱਡੇ ਪੱਧਰ ’ਤੇ ਧੜੱਲੇ ਨਾਲ ਹੋ ਰਹੀ ਪਾਇਰੇਸੀ ਨੇ ਇਸ ਸਨਅਤ ਨੂੰ ਬੜੀ ਵੱਡੀ ਢਾਹ ਲਾਈ ਹੈ। ਅੱਜ ਅਸੀਂਗਾਇਕਾਂ ਦੀ ਗਿਣਤੀ ਅਤੇ ਟੇਪਾਂ ਦੀ ਰਿਲੀਜ਼ਿੰਗ ਪੱਖੋਂ ਤਾਂ ਅਮੀਰ ਹੋ ਗਏ ਹਾਂ ਪਰ ਇਸ ਖੇਤਰ ’ਚੋਂ ਆਰਥਿਕ ਲਾਹਾ ਲੈਣ ਦੇ ਮਾਮਲੇ ਵਿੱਚ ਕਿਤੇ ਪੱਛੜ ਗਏ ਹਾਂ। ਇਸ ਮਸਲੇ ਦੇ ਹੱਲਲਈ ਕੋਈ ਵੀ ਸਰਕਾਰ ਗੰਭੀਰ ਨਹੀਂ ਹੋਈ ਤੇ ਨਾ ਹੀ ਕਿਸੇ ਸਰਕਾਰ ਨੇ ਪਾਇਰੇਸੀ ਨੂੰ ਨੱਥ ਪਾਉਣ ਲਈ ਕੋਈ ਵਿਸ਼ੇਸ਼ ਯਤਨ ਆਰੰਭਿਆ ਹੈ। ਜੇਕਰ ਹਾਲਾਤ ਇਸੇ ਤਰਾਂ ਰਹੇ ਤਾਂ ਇਸਦੇ ਬੜੇ ਗੰਭੀਰ ਸਿੱਟੇ ਨਿਕਲਣਗੇ।ਹਰ ਵਰ੍ਹੇ ਦੀ ਤਰਾਂ ਬੀਤੇ ਵਰ੍ਹੇ ਵੀ ਬੜੀ ਵੱਡੀ ਗਿਣਤੀ ਵਿੱਚ ਟੇਪਾਂ ਰਿਲੀਜ਼ ਹੋਈਆਂ, ਜਿੰਨ੍ਹਾਂ ਵਿੱਚੋਂ ਇੱਕਾ-ਦੁੱਕਾ ਨੂੰ ਛੱਡ ਕੇ ਬਾਕੀ ਸਭ ਘਾਟੇ ਦਾ ਹੀ ਸੌਦਾ ਸਾਬਤ ਹੋਈਆਂ। ਕਾਫ਼ੀਕੋਸ਼ਿਸ਼ ਕਰ ਕੇ ਮੈਂ ਆਪਣੇ ਵੱਲੋਂ ਵੱਡੀ ਗਿਣਤੀ ਵਿੱਚ ਬੀਤੇ ਵਰ੍ਹੇ ਰਿਲੀਜ਼ ਹੋਈਆਂ ਵਰਨਣਯੋਗ ਲਗਭਗ ਸਭ ਟੇਪਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸਦੇ ਬਾਵਜੂਦ ਵੀਸੰਭਵ ਹੈ ਕਿ ਕੁਝ ਇੱਕ ਨਾਮ ਮੇਰੀ ਪਕੜ ਵਿੱਚੋਂ ਰਹਿਣ ਜਾਣ ਉਸ ਲਈ ਪਹਿਲਾਂ ਹੀ ਖਿਮਾ ਦਾ ਜਾਚਕ ਹਾਂ।
ਸਫ਼ਲ ਟੇਪਾਂ–
ਸਾਲ 2010 ਦੀ ਸਭ ਤੋਂ ਸਫ਼ਲ ਟੇਪ ਉੱਘੇ ਗਾਇਕ ਸਤਿੰਦਰ ਸਰਤਾਜ ਦੀ ‘ਸਰਤਾਜ’ ਰਹੀ ਜਿਸਨੇ ਰਿਕਾਰਡ ਵਿੱਕਰੀ ਸਦਕਾ ਨਿਰਮਾਤਾਵਾਂ ਦੀ ਜੇਬ ਭਾਰੀ ਕਰ ਕਰਕੇ ਉਹਨਾਂ ਦੇਪੀਲੇ ਪੈਂਦੇ ਜਾ ਰਹੇ ਚਿਹਰੇ ’ਤੇ ਰੌਣਕ ਲਿਆਂਦੀ ਤੇ ਇਸੇ ਕੰਪਨੀ ਵੱਲੋਂ ਰਿਲੀਜ਼ ਨੌਜਵਾਨਾਂ ਦੇ ਹਰਮਨਪਿਆਰੇ ਗਾਇਕ ਗਿੱਪੀ ਗਰੇਵਾਲ ਦੀ ‘ਦੇਸੀ ਰੌਕ ਸਟਾਰ’ ਨੇ ਵੀ ਆਪਣਾ ਮੁੱਲਮੋੜਨ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਜਿਸ ਵਿਚਲੇ ਸਭ ਗੀਤਾਂ ਨੂੰ ਹੀ ਨੌਜਵਾਨਾਂ ਨੇ ਖੂਬ ਪਸੰਦ ਕੀਤਾ। ੳਸਾਰੂ ਸੇਧ ਵਾਲੇ ਗੀਤਾਂ ਰਾਹੀ ਸਿਹਤਮੰਦ ਮਨੋਰੰਜਨ ਕਰਨ ਵਾਲੇ ਵਾਰਿਸਭਰਾਵਾਂ ਵਿੱਚੋਂ ਮਨਮੋਹਨ ਵਾਰਿਸ ਦੀ ਟੇਪ ‘ਦਿਲ ’ਤੇ ਨਾ ਲਾਈਂ’ ਨੇ ਇਸ ਟੇਪ ਵਿਚਲੇ ਗੀਤਾਂ ‘ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ’ ਅਤੇ ‘ਧੀਆਂ ਬਚਾਓ, ਰੱੁਖ ਲਗਾਓਪਾਣੀ ਦਾ ਸਤਿਕਾਰ ਕਰੋ’ ਰਾਹੀਂ ਸਫ਼ਲ ਟੇਪਾਂ ਵਿੱਚ ਆਪਣੀ ਹਾਜ਼ਰੀ ਭਰੀ। ਉਂਝ ਕਹਿਣ ਨੂੰ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਇਹਨਾਂ ਟੇਪਾਂ ਤੋਂ ਇਲਾਵਾ ਹੋਰ ਕੋਈ ਵੀ ਟੇਪ ਸਹੀਅਰਥਾਂ ਵਿੱਚ ਕਿਸੇ ਵੀ ਕੰਪਨੀ ਨੂੰ ਆਰਥਿਕ ਲਾਹਾ ਪਹੁੰਚਾਉਣ ਵਿੱਚ ਨਾ-ਕਾਮਯਾਬ ਰਹੀ।
ਚਰਚਿਤ ਟੇਪਾਂ–
ਗਾਇਕ ਹਰਭਜਨ ਮਾਨ ਦੀ ਅਕਤੂਬਰ ਮਹੀਨੇ ਆਈ ਟੇਪ ‘ਵਾਰੀ-ਵਾਰੀ’ ਇਸ ਵਿਚਲੇ ਗੀਤਾਂ ‘ਕਾਲ ਜਲੰਧਰ ਤੋਂ’ ਅਤੇ ‘ਤੇਰੀ ਮਾਂ ਦੀ ਬੋਲੀ ਆਂ’ ਕਾਰਨ ਚਰਚਾ ਵਿੱਚ ਰਹੀ। ਗਾਇਕਬੱਬੂ ਮਾਨ ਦੀ ਇਸ ਵਰ੍ਹੇ ਕੋਈ ਵੀ ਟੇਪ ਨਹੀਂ ਰਿਲੀਜ਼ ਹੋਈ ਪਰ ਉਹ ਹਿੰਦੀ ਫ਼ਿਲਮ ‘ਕਰੱੁਕ’ ਵਿਚਲੇ ਆਪਣੇ ਗੀਤ ‘ਛੱਲਾ’ ਨਾਲ ਚਰਚਿਤ ਰਿਹਾ। ਇਸੇ ਤਰਾਂ ਹੀ ਗਾਇਕ ਜ਼ੈਜ਼ੀ ਬੀ ਦੀਵੀ ਇਸ ਵਰ੍ਹੇ ਕੋਈ ਟੇਪ ਨਹੀਂ ਰਿਲੀਜ਼ ਹੋਈ ਪਰ ਉਸਦਾ ਵੀ ਇੱਕ ਗੀਤ ‘ਨਾਗ’ ਇੱਕ ਮਲਟੀ ਟੇਪ ‘ਹਾਈਪਰ’ ਵਿੱਚ ਹਰ ਜਗ੍ਹਾ ਵੱਜ ਰਿਹਾ ਹੈ ਤੇ ਖੂਬ ਚਰਚਾ ਵਿੱਚ ਹੈ।। ਗਾਇਕਸੁਰਜੀਤ ਖਾਨ ਦੀ ਟੇਪ ‘ਹੈੱਡਲਾਈਨਰ’ ਵੀ ਆਪਣੇ ਧੁਮ-ਧੜੱਕੇ ਵਾਲੇ ਗੀਤਾਂ ਦੀ ਬਦੌਲਤ ਹਰ ਹੱਟੀ-ਭੱਠੀ ‘ਤੇ ਸੁਣਨ ਨੂੰ ਮਿਲੀ। ਗੀਤਕਾਰ ਤੋਂ ਗਾਇਕ ਬਣੇ ਰਾਜ ਕਾਕੜੇ ਦੀ ਪਲੇਠੀਟੇਪ ‘ਪੰਜਾਬੀਓ ਚਿੜੀ ਬਣਨਾ ਕਿ ਬਾਜ਼’ ਵੀ ਸੱਜਰੇ ਵਿਸ਼ਿਆਂ ਵਾਲੇ ਗੀਤਾਂ ਕਾਰਨ ਚਰਚਾ ਦੇ ਸਿਖਰ ’ਤੇ ਰਹੀ। ਸੁਰਜੀਤ ਭੁੱਲਰ ਦੀ ਟੇਪ ‘ਅੰਬਰਾਂ ਦਾ ਚੰਨ’, ਕੰਠ ਕਲੇਰ ਦੀ ‘ਅਨਮੋਲ’,ਸ਼ੀਰਾ ਜਸਵੀਰ ਦੀ ‘ਹਮਸਫ਼ਰ’, ਨਿੱਕੂ ਦੀ ‘ਖ਼ਾਲਸ’, ਸੁਖਵਿੰਦਰ ਸੁੱਖੀ ਦੀ ‘ਪਰਖ’, ਸੁਖਸ਼ਿੰਦਰ ਸ਼ਿੰਦਾ ਦੀ ‘ਜਾਦੂ’ ਅਤੇ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੀ ‘ਫ਼ੈਸ਼ਨ’ ਇਸ ਸਾਲਦੀਆਂ ਚਰਚਿਤ ਟੇਪਾਂ ਰਹੀਆਂ। ਉਪਰੋਕਤ ਟੇਪਾਂ ਤੋਂ ਇਲਾਵਾ ਕਮਲ ਹੀਰ ਦਾ ‘ਯੂ-ਟਿਊਬ’ ‘ਤੇ ਪਾਇਆ ਗੀਤ ‘ਫ਼ੇਸਬੁੱਕ’ ਵੀ ਅੱਜਕੱਲ੍ਹ ਖੁਬ ਚਰਚਾ ਵਿੱਚ ਹੈ।
ਨਵੇਂ ਗਾਇਕਾਂ ਦੀਆਂ ਸਫ਼ਲ ਟੇਪਾਂ–
ਇਸ ਵਰ੍ਹੇ ਵੀ ਕਾਫ਼ੀ ਨਵੇਂ ਗਾਇਕ ਇਸ ਖੇਤਰ ਵਿੱਚ ਕਿਸਮਤ ਅਜ਼ਮਾਈ ਲਈ ਆਏ। ਇਹਨਾਂ ਵਿੱਚੋਂ ਗਾਇਕ ਰਾਜੇ ਬਾਠ ਦੀ ਟੇਪ ‘ਦਾ ਕਰਾਊਨ’ ਇਸ ਵਿਚਲੇ ਗੀਤ ‘ਚਸਕਾ’ ਅਤੇਗਾਇਕ ਨਿਸ਼ਾਨ ਭੁੱਲਰ ਦੀ ਟੇਪ ‘ਦਾ ਫ਼ੋਕ ਸਟਾਰ’ ਇਸ ਵਿਚਲੇ ਗੀਤ ‘ਤੇਰੀ ਫ਼ੋਟੋ ਕਿਉਂ ਨਹੀਂ ਭਗਤ ਸਿੰਹਾਂ ਲਗਦੀ ਨੋਟਾਂ ’ਤੇ ਚਰਚਾ ਵਿੱਚ ਰਹੇ। ਇਹਨਾਂ ਤੋਂ ਇਲਾਵਾ ‘ਯੂ-ਟਿਊਬ’ ’ਤੇਇੱਕ ਉੱਭਰਦੇ ਗਾਇਕ ਸ਼ੈਰੀ ਮਾਨ ਵੱਲੋਂ ਪਾਏ ਗੀਤ ‘ਯਾਰ ਅਨਮੁੱਲੇ’ ਨੇ ਹਰ ਪਾਸੇ ਤਹਿਲਕਾ ਮਚਾਇਆ ਤੇ ਇਸ ਇੱਕ ਗੀਤ ਦੀ ਲੋਕਪ੍ਰਿਯਤਾ ਕਾਰਨ ਹੀ ਪੰਜਾਬ ਦੀ ਵੱਡੀ ਸੰਗੀਤਕੰਪਨੀ ‘ਸਪੀਡ’ ਨੇ ਇਸ ਗੀਤ ਦੇ ਗਾਇਕ ਸ਼ੈਰੀ ਮਾਨ ਦੀ ਪੂਰੀ ਹੀ ਟੇਪ ਹੁਣ ‘ਯਾਰ ਅਣਮੁੱਲੇ’ ਦੇ ਨਾਂ ਹੇਠ ਰਿਲੀਜ਼ ਕੀਤੀ ਹੈ ਜੋ ਪੂਰੀ ਚਰਚਾ ਵਿੱਚ ਹੈ। ਪ੍ਰਸਿੱਧ ਗੀਤਕਾਰ ਬਚਨਬੇਦਿਲ ਬਡਰੁੱਖਾਂ ਵਾਲੇ ਦੀ ਪੇਸ਼ਕਸ਼ ਹੇਠ ਆਇਆ ਗਾਇਕ ਸ਼ਮਸ਼ੇਰ ਚੀਨਾ ਜੋ ਕਿ ਬੀਤੇ ਵਰ੍ਹੇ ਆਪਣੀ ਟੇਪ ‘ਲਿਮੋਜ਼ਿਨ’ ਕਾਰਨ ਚਰਚਾ ਵਿੱਚ ਰਿਹਾ ਸੀ ਇਸ ਵਰ੍ਹੇ ਵੀ ਉਹ ਆਪਣੀਨਵੀਂ ਟੇਪ ‘ਬੰਬੀਹਾ ਬੋਲੇ’ ਕਾਰਨ ਚਰਚਾ ਵਿੱਚ ਹੈ। ਇਸ ਟੇਪ ਵਿਚਲਾ ਗੀਤ ‘ਬੰਬੀਹਾ ਬੋਲੇ’ ਆਪਣੀ ਸ਼ਬਦਾਵਲੀ ਕਾਰਨ ਅੱਜ ਹਰ ਵਿਆਹ-ਸ਼ਾਦੀ ਵਿੱਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਵੱਜਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ ਐੱਚ ਡੀ ਕਰ ਰਹੇ ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਕੁਲਵਿੰਦਰ ਬਿੱਲੇ ਦੀ ਆਵਾਜ਼ ਵਿੱਚ ਆਈ ਉਸਦੀ ਪਲੇਠੀ ਟੇਪ ‘ਕੋਈਖਾਸ’ ਵੀ ਇਸ ਵਰ੍ਹੇ ਦੀਆਂ ਚਰਚਿਤ ਟੇਪਾਂ ਵਿੱਚੋਂ ਇੱਕ ਰਹੀ। ਇਸ ਟੇਪ ਵਿਚਲੇ ਗੀਤ ‘ਮੇਰਾ ਕਾਲੇ ਰੰਗ ਦਾ ਯਾਰ’ ਅਤੇ ‘ਮਿੱਤਰਾਂ ਦੀ ਕੋਈ ਵੀ ਨਹੀਂ’ ਨੇ ਹਰ ਥਾਂ ਬੱਲੇ-ਬੱਲੇ ਕਰਵਾਈ।
ਫ਼ਲਾਪ ਟੇਪਾਂ-
-ਇਸ ਵਰ੍ਹੇ ਦੀ ਸਭ ਤੋਂ ਫ਼ਲਾਪ ਟੇਪ ਗਾਇਕ ਜਸਬੀਰ ਜੱਸੀ ਦੀ ‘ਬੈਕ ਵਿਦ ਬੈਂਗ’ ਰਹੀ ਜਿਸ ਨੂੰ ਕਿਸੇ ਨੇ ਵੀ ਨਹੀਂ ਪੁੱਛਿਆ। ਕੁਝ ਇਸੇ ਤਰਾਂ ਦਾ ਹੀ ਹਾਲ ਗਾਇਕ ਸਲੀਮ ਦੀ ਟੇਪ‘ਜਿੰਦ ਮਾਹੀ’ ਦਾ ਰਿਹਾ ਜੋ ਉਮੀਦ ਉਸਦੀ ਟੇਪ ਤੋਂ ਕੀਤੀ ਗਈ ਸੀ ਉਸ ‘ਤੇ ਉਹ ਜ਼ਰਾ ਜਿੰਨੀ ਵੀ ਖਰੀ ਨਹੀਂ ਉਤਰੀ।ਪੰਮੀ ਬਾਈ ਦੀ ‘ਪੰਜਾਬੀਆਂ ਦੀ ਬੱਲੇ-ਬੱਲੇ’ ਅਤੇ ਭਗਵੰਤ ਮਾਨ ਦੀਟੇਪ ‘ਆਵਾਜ਼’ ਦੀ ਵੀ ਕਿਧਰੇ ਕੋਈ ਆਵਾਜ਼ ਨਹੀਂ ਨਿਕਲੀ। ਗਾਇਕ ਬਲਜੀਤ ਮਾਲਵਾ ਦੀ ਟੇਪ ‘ਤਰੱਕੀਆਂ’ ਵੀ ਉਸਦੀ ਤਰੱਕੀ ਵਿੱਚ ਕੋਈ ਵਾਧਾ ਨਹੀਂ ਕਰ ਸਕੀ ਅਤੇ ਗਾਇਕਰਵਿੰਦਰ ਗਰੇਵਾਲ ਦੀ ਟੇਪ ‘ਦਿਨ’ ਵੀ ਇਸੇ ਲੜੀ ਵਿੱਚ ਗਿਣੀ ਜਾਣ ਵਾਲੀ ਟੇਪ ਰਹੀ।
ਜਿੰਨ੍ਹਾਂ ਗਾਇਕਾਂ ਦੀ ਕੋਈ ਟੇਪ ਨਹੀਂ ਆਈ–ਉਪਰੋਕਤ ਗਾਇਕਾਂ ਤੋਂ ਇਲਾਵਾ ਇਸ ਵਰ੍ਹੇ ਗਾਇਕ ਗੁਰਦਾਸ ਮਾਨ, ਅਮਰਿੰਦਰ ਗਿੱਲ, ਸਰਬਜੀਤ ਚੀਮਾ, ਹਰਜੀਤ ਹਰਮਨ, ਕਮਲ ਹੀਰ, ਬਲਕਾਰ ਸਿੱਧੂ, ਸਰਬਜੀਤ ਬੁੱਗਾ, ਰਾਜਬਰਾੜ, ਨਛੱਤਰ ਗਿੱਲ, ਦੇਬੀ ਮਖ਼ਸੂਸਪੁਰੀ, ਦਿਲਜੀਤ, ਪ੍ਰੀਤ ਹਰਪਾਲ, ਮਲਕੀਤ ਸਿੰਘ, ਹਰਿੰਦਰ ਸੰਧੂ, ਗੁਰਵਿੰਦਰ ਬਰਾੜ, ਗੁਰਕ੍ਰਿਪਾਲ ਸੂਰਾਪੁਰੀ, ਜੀਤ ਜਗਜੀਤ ਆਦਿ ਦੀ ਕੋਈਵੀ ਟੇਪ ਨਾ ਰਿਲੀਜ਼ ਹੋਣ ਕਾਰਨ ਉਹਨਾਂ ਦੇ ਪ੍ਰਸੰਸਕਾਂ ਨੂੰ ਨਿਰਾਸ਼ਤਾ ਹੋਈ ਇਸ ਸਾਲ ਦੋਗਾਣਾ ਗਾਇਕੀ ਦਾ ਗ੍ਰਾਫ਼ ਵੀ ਨੀਵਾਂ ਰਿਹਾ ਅਤੇ ਕਾਫ਼ੀ ਗਾਇਕਾਂ ਨੇ ਦੋਗਾਣਾ ਗਾਇਕੀ ਨੂੰ ਛੱਡ ਕੇਸੋਲੋ ਗਾਇਕੀ ਵੱਲ ਫਿਰ ਤੋਂ ਮੁਹਾਰਾਂ ਮੋੜ ਲਈਆਂ। ਸਾਲ 2009 ਵਿੱਚ ‘ਲਾਈਵ’ ਦਾ ਜੋ ਚਲਨ ਚੱਲਿਆ ਸੀ ਉਹ ਇਸ ਵਰ੍ਹੇ ਨਿਘਾਰ ਵੱਲ ਰਿਹਾ। ਸਫ਼ਲਤਾ ਦੀ ਗਾਰੰਟੀ ਮੰਨੇ ਜਾਣਵਾਲੇ ਸੰਗੀਤਕਾਰ ਹਨੀ ਸਿੰਘ ਦਾ ਜਾਦੂ ਵੀ ਸਾਲ ਦੇ ਅੰਤ ਤੱਕ ਆਉਂਦੇ ਆਉਂਦੇ ਫ਼ਿੱਕਾ ਹੋ ਗਿਆ ਅਤੇ ਓਧਰ ਸੰਗੀਤਕਾਰ ਅਮਨ ਹੇਅਰ ਇਸ ਵਰ੍ਹੇ ਦੇ ਚਰਚਿਤ ਅਤੇ ਸਫ਼ਲਤਮਸੰਗੀਤਕਾਰ ਵਜੋਂ ਸਾਹਮਣੇ ਆਇਆ।