December 21, 2024, 08:43:16 PM

Show Posts

This section allows you to view all posts made by this member. Note that you can only see posts made in areas you currently have access to.


Topics - ਰੂਪ ਢਿੱਲੋਂ

Pages: 1 2 3 4 [5] 6
81
Discussions / Sikh VS Sheiks
« on: September 13, 2012, 06:15:07 AM »

82
Lok Virsa Pehchaan / Ludhiana Rahin valio..
« on: September 10, 2012, 08:12:43 AM »


Jinna nu pora vee interest hai mere likhaan'ch Lahore Book Shop Ludhiana ton meri kitaab Bharind mil sakdee hai


http://punjabijanta.com/lok-virsa/question-77387/




http://uddari.wordpress.com/2011/08/03/roop-dhillon%E2%80%99s-bharind-book-review-by-rajinder-bhachu/

83
Lok Virsa Pehchaan / Question ---ਸੁਆਲ
« on: September 07, 2012, 02:15:02 PM »
One question / ਇਕ ਸਵਾਲ

Please read the link to my attempt at writing a story in Punjabi...consider that I am not from the Punjab, western born and self taught in Punjabi


Is the story, by general Punjabi standards

1) Good as the better ones
2) Good/ ok
3) Average
4) Very bad

Chunga

http://5abi.com/dharavahak/urra-onkar/21-tata-onkar-dhillon-240412.htm
http://5abi.com/dharavahak/urra-onkar/01-onkar-dhillon-281211.htm

85
Lok Virsa Pehchaan / Heer
« on: September 04, 2012, 06:41:24 PM »

86
Lok Virsa Pehchaan / ਕਾਂਡ ਬ
« on: September 02, 2012, 04:55:29 PM »

87
Lok Virsa Pehchaan / ਕਾਂਡ ਫ
« on: August 05, 2012, 06:45:40 AM »

88
Help & Suggestions / kise nu Dr Surjit Patar dee e-mail bare pata?
« on: August 04, 2012, 03:34:24 PM »
kise nu Dr Surjit Patar dee e-mail bare pata?

89
Gup Shup / How many of you read Punjabi novels?
« on: July 24, 2012, 06:33:43 PM »
And which kind? Has to be in Punjabi

90
Lok Virsa Pehchaan / ਡੂੰਘਾ ਪਾਣੀ
« on: July 20, 2012, 09:05:46 AM »
ਡੂੰਘਾ ਪਾਣੀ

- ਰੂਪ ਢਿੱਲੋਂ



ਹੀਰ ਨੇ ਆਪਣੇ ਪੁੱਤ, ਜਿਸ ਦੀਆਂ ਅੱਖਾਂ ਬੰਦ ਹੋ ਚੁੱਕੀਆਂ ਸਨ, ਦੀ ਤਸਵੀਰ ਚੁੱਕੀ; ਤੇ ਸੋਚਾਂ ਵਿੱਚ ਲਹਿ ਗਈ। ਉਸਨੇ ਆਪਣੇ ਪੁੱਤਰ ਚੁੂੱਚਕ ਦੀ ਤਸਵੀਰ ਦੇ ਮੁਖ ਉੱਤੇ ਪਿਆਰ ਨਾਲ ਉਂਗਲੀਆਂ ਫੇਰੀਆਂ।ਫਿਰ ਚਿਹਰੇ ਦੇ ਹਰੇਕ ਨੁਹਾਰ ਉੱਤੇ, ਮੁਸਕਾਨ ਉੱਤੇ, ਚਮਕਦੇ ਨੈਣਾਂ ਉੱਤੇ। ਫਿਰ ਉਸਨੇ ਚੂਚਕ ਦੀ ਤਸਵੀਰ ਘੁੱਟਕੇ ਅਪਣੇ ਸੀਨੇ ਨਾਲ ਲਾ ਲਈ। ਹੀਰ ਨੇ ਅਪਣੀਆਂ ਅੱਖਾਂ ਮੀਚੀਆਂ। ਬੰਦ ਲੋਇਣਾਂ ’ਚ ਯਾਦਾਂ ਨੂੰ ਕੈਦ ਰੱਖਿਆ। ਡਰ ਸੀ, ਜੇ ਅੱਖਾਂ ਖੋਲ੍ਹੀਆਂ, ਚੁੱਚਕ ਦਾ ਕੀਮਤੀ ਚੇਤਾ ਬਾਹਰ ਆਕੇ ਗੁੰਮ ਜਾਵੇਗਾ। ਹੁਣ ਪਿਆਰਾ ਪੁੱਤ ਰਿਹਾ ਨਹੀਂ। ਉਸਦੇ ਪਿਤਾ ਵਾਂਗ, ਉਸਨੂੰ ਵੀ ਰੱਬ ਨੇ ਖੋਹਲਿਆ। ਹੀਰ ਨੂੰ ਫੈਸਲਾ ਲੈਣਾ ਪੈਣਾ ਸੀ। ਪਰ ਮੁੰਡੇ ਦੇ ਅਚਾਨਕ ਦਿਹਾਂਤ ਨੇ ਫੈੇਸਲਾ ਕਰਨਾ ਔਖਾ ਕਰ ਦਿੱਤਾ ਸੀ।

ਹੀਰ ਰਣਜੀਪੁਰ ਵਿੱਚ ਰਹਿੰਦੀ ਸੀ।ਇਕ ਗੁਪਤਚਰ ਸੀ। ਉਸ ਨੂੰ ਕਿ ਇੱਕ ਮੌਤ ਦੀ ਤਫ਼ੀਤਸ਼ ਕਰਨ ਨੂੰ ਆਖਿਆ ਗਿਆ ਸੀ। ਸਮੁੰਦਰ ਦੇ ਹੇਠ ਇੱਕ ਬੇਸ ਸੀ, ਜਿਸ ਵਿੱਚ ਇੱਕ ਸਾਇੰਸਦਾਨ ਮਰ ਗਿਆ ਸੀ। ਸਾਇੰਸਦਾਨ ਦਾ ਨਾਂ ਕੈਦੋ ਸੀ। ਕੈਦੋ ਦਾ ਕੰਮ ਸੀ, ਭਾਰਤ ਲਈ ਨਵਾਂ ਬਾਲਣ ਟੋਲਣਾ। ਕਹਿਣ ਦਾ ਮਤਲਬ ਤੇਲ ਦੇ ਥਾਂ ਕੋਈ ਨਵਾਂ ਸਰੋਤ- ਸਾਧਨ ਲੱਭਣਾ। ਦੁਨੀਆ ਨੂੰ ਊਰਜਾ ਚਾਹੀਦੀ ਸੀ। ਕੈਦੋ ਦੀ ਮੌਤ ਨੇ ਸਰਕਾਰ ਦੇ ਪ੍ਰੋਗ੍ਰਾਮ ਉੱਤੇ ਪਾਣੀ ਫੇਰ ਦਿੱਤਾ ਸੀ। ਹੁਣ ਹੀਰ ਨੂੰ ਹੇਠਾਂ ਪਾਣੀ ਵਿੱਚ ਭੇਜਣ ਲੱਗੇ ਸਨ।

ਹੀਰ ਜਲ ਵਿੱਚ ਜਾਣ ਤੋਂ ਡਰਦੀ ਸੀ। ਪਰ ਪੜਤਾਲ ਕਰਨੀ ਸੀ। ਭਾਵੇਂ ਮਨ ਨਹੀਂ ਕਰਦਾ, ਨੌਕਰੀ ਸੀ।ਹੀਰ ਕਿਉਂ ਪਾਣੀ ਤੋਂ ਡਰਦੀ ਸੀ? ਚੁੱਚਕ ਕਰਕੇ। ਚੁੱਚਕ ਸਤਲੁਜ ਵਿੱਚ ਤੈਰ ਰਿਹਾ ਸੀ। ਮਾਂ ਕਿਨਾਰੇ ਉੱਤੇ ਬੈਠ ਕੇ ਕਿਸੇ ਸਹੇਲੀ ਨਾਲ ਗੱਪਸ਼ੱਪ ਮਾਰ ਰਹੀ ਸੀ। ਬੱਸ, ਇੱਕ ਪਲ ਵਿੱਚ ਸਤਲੁਜ ਦੇ ਪਾਣੀ ਵਿੱਚ ਮੁੰਡਾ ਡੁੱਬ ਗਿਆ। ਮਾਂ ਕੁਝ ਵੀ ਨਹੀਂ ਕਰ ਸਕੀ ਸੀ। ਉਸ ਦਿਨ ਤੋਂ ਬਾਅਦ ਹੀਰ ਪਾਣੀ ਦੇ ਨੇੜੇ ਕਦੀ ਨਹੀਂ ਗਈ। ਇਸ ਕਰਕੇ ਹੈਰਾਨ ਸੀ, ਜਦ ਸਰਕਾਰ ਨੇ ਉਸਨੂੰ ਕੈਦੋ ਦੀ ਮੌਤ ਦੀ ਤਫਤੀਸ਼ ਕਰਨ ਲਈ ਚੁਣਿਆ ਸੀ। ਮਨ ਕਹਿੰਦਾ ਸੀ ਨਾ ਜਾ, ਕਿਉਂਕਿ ਚੁੱਚਕ ਡੁੱਬਕੇ ਮਰਿਆ ਸੀ। ਪਾਣੀ ਤੋਂ ਡਰਦੀ ਕਰਕੇ ਸੌਖੀ ਤਰ੍ਹਾਂ ਫੈਸਲਾ ਨਹੀਂ ਬਣਾ ਸਕਦੀ ਸੀ। ਇਸ ਕਰਕੇ, ਹੀਰ ਨੇ ਅਪਣੀ ਮਾਂ, ਮਲਖੀ ਤੋਂ ਸਲਾਹ ਲਈ, ਕੀ ਕਰਾਂ। ਮਲਖੀ ਦੀ ਸਲਾਹ ਸਿੱਧੀ ਸੀ।

- ਪੁੱਤ ਕਿੰਨ੍ਹੀ ਦੇਰ ਪਾਣੀ ਤੋਂ ਡਰਦੀ ਰਹੇਂਗੀ? ਜਾਣਾ ਚਾਹੀਦਾ। ਕੀ ਪਤਾ ਉਸ ਬੇਸ ਜਾਕੇ ਤੇਰੇ ਸਾਰੇ ਡਰ ਮੁੱਕ ਜਾਣ? ਚੁੱਚਕ ਨੂੰ ਤੂੰ ਵਾਪਸ ਨਹੀਂ ਲਿਆ ਸਕਦੀ । ਇਸ ਲਈ ਕੈਦੋ ਬਾਰੇ ਪਤਾ ਕਰ। ਤੇਰਾ ਧਿਆਨ ਫਿਰ ਹੋਰ ਪਾਸੇ ਜਾਵੇਗਾ-।
- ਮੈਂ ਚੁੱਚਕ ਨੂੰ ਕਿਵੇਂ ਭੁਲ ਸੱਕਦੀ ਹਾਂ? ਕੁੱਖ ਵਿੱਚ ਨੌਂ ਮਹੀਨਿਆਂ ਲਈ ਰੱਖਿਆ। ਪਾਲਿਆ-।
- ਪੁੱਤ ਮੈਂ ਕਿੱਥੇ ਕਿਹਾ ਸਾਡੇ ਲਾਲ ਦਾ ਚੇਤਾ ਭੁਲਾ? ਇਸ ਜ਼ਿੰਮੇਵਾਰੀ’ ਚ ਆਪੇ ਨੂੰ ਗੁਆ।ਪਾਣੀ ਤੋਂ ਡਰਣਾ ਹੱਟ। ਅਪਣਾ ਦਰਦ ਥੋੜੇ ਚਿਰ ਲਈ ਡੂੰਘੇ ਪਾਣੀ ਵਿੱਚ ਸੁੱਟ ਦੇ-।

ਹੀਰ ਨੇ ਫਿਰ ਫੈਸਲਾ ਬਣਾ ਲਿਆ। ਕੈਦੋ ਦੇ ਕੇਸ ਵਿੱਚ ਅਪਣੇ ਆਪ ਨੂੰ ਜਿਵੇਂ ਦੱਬ ਲਿਆ। ਆਪਣੇ ਆਪ ਤੋਂ ਅਤੇ ਆਪਣੇ ਦੁੱਖਾਂ ਤੋਂ ਦੂਰ ਕਰਨ ਲਈ।

ਫਿਰ ਓਹ ਦਿਨ ਆਗਿਆ, ਜਦ ਹੀਰ ਨੂੰ ਡੂੰਘੇ ਪਾਣੀ ਵਿੱਚ ਜਾਣਾ ਪਿਆ। ਬੇਸ ਬਹੁਤ ਡੂੰਘੇ ਥਾਂ ਵਿੱਚ ਸੀ। ਜਿੰਨ੍ਹਾ ਸਮੁੰਦਰ ਦੇ ਥੱਲੇ ਜਾਹੀਦਾ, ਓਨ੍ਹਾਂ ਠੰਢਾ ਠਾਰ ਹੁੰਦਾ ਹੈ। ਇਨਸਾਨਾਂ ਦਾ ਸਰੀਰ, ਇਸ ਦਸ਼ਾ ਨੂੰ, ਝੱਲ ਨਹੀਂ ਸੱਕਦਾ। ਇਸ ਕਰਕੇ ਡੂੰਘੇ ਸਾਗਰ ਵਿੱਚ ਜਾਣ ਲਈ ਇਨਸਾਨਾਂ ਨੂੰ ਉਚੇਚਾ ਸੂਟ ਪਾਉਣਾ ਪੈਂਦਾ ਹੈ ਜੋ ਪਿੰਡੇ ਨੂੰ ਨਿੱਘਾ ਰੱਖਦਾ ਹੈ। ਬੇਸ ਤਾਂ ਬਹੁਤ ਹੀ ਡੂੰਘੇ ਥਾਂ ਸੀ। ਦੋ ਮੀਲ ਧਰਤੀ ਦੇ ਹੇਠਾਂ ਸੀ। ਇੱਕ ਲਿਫਟ ਥੱਲੇ ਤਕ ਲੈ ਕੇ ਜਾਂਦੀ ਸੀ।

ਹੀਰ ਇਕੱਲੀ ਨਹੀਂ ਲਿਫਟ ਵਿੱਚ ਗਈ, ਬੇਸ ਵਿੱਚ, ਸਮੁੰਦਰ ਦੇ ਭਾਰ ਹੇਠ। ਨਾਲ ਤੰਦੂਆ ਗਿਆ। ਆਮ ਤੰਦੂਆ ਨਹੀ ਸੀ। ਸੀਸ ਉੱਤੇ ਇੱਕ ਖਾਸ ਖੋਦ ਰੱਖਿਆ ਸੀ; ਜਿਸ ਤੋਂ ਤਾਰਾਂ ਤੰਦੂਏ ਦੀ ਖੋਪਰੀ ਨਾਲ ਚੁੰਮ ਦੀਆਂ ਸਨ। ਇਸ ਤਰੀਕੇ ਨਾਲ ਤੰਦੂਏ ਦੀਆਂ ਸੋੱਚਾਂ, ਉਸਦੀ ਖੋਜ ਪੜ੍ਹ ਕੇ ਪੰਜਾਬੀ ਵਿੱਚ ਉਲਥਾ ਕੇ; ਛਾਤੀ ਉੱਤੇ ਬੰਨ੍ਹੀ ਹੋਈ ਸਕਰੀਨ ਉੱਤੇ ਅੱਖਰਾਂ ਨੂੰ ਪੈਦਾ ਕਰਦੀ ਸੀ। ਬੰਦਾ ਫਿਰ ਮੱਛ ਦੀਆਂ ਸੋੱਚਾਂ ਨੂੰ ਪੜ੍ਹ ਕੇ ਹਜ਼ਮ ਕਰ ਸੱਕਦਾ ਸੀ। ਇਨਸਾਨਾਂ ਦੀ ਆਵਾਜ਼ ਨੂੰ ਵੀ ਇਸ ਤਰ੍ਹਾਂ ਤੰਦੂਏ ਦੀ, ਪੱਲੇ ਪਾਉਣ ਵਾਲੀ ਬੋਲੀ ਵਿੱਚ, ਉਸਨੂੰ ਸਮਝਾ ਦੇਂਦੀ ਸੀ। ਇਸ ਕਰਕੇ ਤੰਦੂਆ ਅਤੇ ਇਨਸਾਨਾਂ ਦਡ ਆਦਾਨ ਪ੍ਰਦਾਨ ਹੋ ਜਾਂਦਾ ਸੀ। ਤੰਦੂਏ ਕੋਲ ਸਮੁੰਦਰ ਦੀ ਜਾਣਕਾਰੀ ਸੀ। ਲਿਫਟ ਮੱਛ ਲਈ ਨੀਰ ਨਾਲ ਭਰਿਆ ਸੀ। ਹੀਰ ਨੂੰ ਸੂਟ ਰਾਹੀ ਸਾਹ ਲੈਣ ਲਈ ਗੈਸ ਮਿਲਦਾ ਸੀ। ਤੰਦੂਆ ਅਪਣੇ ਅੱਠ ਪਦੇ ਨਾਲ ਜਟਿਲ ਮਸ਼ੀਨਰੀ ਨੂੰ ਚੱਲਾ ਕੇ ਲਿਫਟ ਨੂੰ ਬੇਸ ਤਕ ਲੈ ਜਾਂਦਾ ਸੀ। ਤੰਦੂਆ ਦਾ ਨਾਂ ਜ਼ੀ-ਪੰਜ ਸੀ। ਇੱਦਾਂ ਹੀ ਹੁਣ ਹੀਰ ਨੂੰ ਲੈ ਜਾ ਰਿਹਾ ਸੀ।ਕਿਉਂਕਿ ਹੀਰ ਨੂੰ ਜ਼ੀ-ਪੰਜ ਅਜੀਬ ਜਾਪਿਆ, ਬਹੁਤਾ ਉਸ ਨਾਲ ਬੋਲੀ ਨਹੀਂ। ਨਾਲੇ ਪੁੱਛਣਾ ਵੀ ਕੀ ਸੀ? ਫਾਇਲ ਤਾਂ ਸਾਰੀ ਪੜ੍ਹੀ ਸੀ।

ਹੀਰ ਨੂੰ ਫਾਇਲ ਤੋਂ ਪਤਾ ਲੱਗਾ ਕਿ ਸੰਸਾਰ ਦਾ ਹਰ ਖਜਾਨਾ ਆਦਮੀ ਨੇ ਆਪਣੇ ਉੱਤੇ ਖਰਚ ਦਿੱਤਾ ਸੀ। ਦੁਨੀਆ’ਚੋਂ ਹਰੇਕ ਕਿਸਮ ਦਾ ਬਾਲਣ ਵਰਤ ਲਿਆ। ਜੱਗ ਦੇ ਰੁੱਖ, ਕੋਲੇ, ਤੇਲ, ਜਾਨਵਰ ਸਭ ਬੰਦੇ ਦੇ ਸ਼ਿਕਾਰ ਸਨ। ਜਿੱਦਾਂ ਮੱਛਰ ਇਨਸਾਨਾਂ ਦੀਆਂ ਨਾੜਾਂ’ਚੋਂ ਲਹੂ ਚੂਸ ਦਾ, ਉਸ ਤਰ੍ਹਾਂ ਧਰਤੀ’ਚੋਂ ਸਭ ਕੁੱਝ ਇਨਸਾਨਾਂ ਨੇ ਚੂਸ ਲਿਆ। ਬੰਦਾ ਤਾਂ ਜਗ ਲਈ ਇੱਕ ਕਿਸਮ ਦਾ ਪਰਜੀਵ ਸੀ। ਪਰ ਆਦਮੀ ਕੀ ਕਰੇ? ਜੀਉਣ ਦੀ ਲੋੜ ਸੀ। ਇਸ ਕਰਕੇ ਨਵੇਂ ਗੁਪਤ ਖਜਾਨਿਆਂ, ਕਹਿਣ ਦਾ ਮਤਲਬ ਸਾਧਨਾਂ ਦੇ ਭਾਲ ਵਿੱਚ, ਸਮੁੰਦਰ ਦੇ ਡੂੰਘੇ ਡੂੰਘੇ ਪਾਣੀ ਵਿੱਚ ਖੋਜ ਕੱਢਦਾ ਸੀ। ਇਸ ਲਈ ਭਾਰਤ ਨੇ ਪੰਜ ਸਾਇੰਸਦਾਨ ਪਾਣੀ ਦੇ ਹੇਠਾਂ ਭੇਜੇ ਸਨ।

ਪੰਜ ਸਾਇੰਸਦਾਨ ਸਨ, ਪੰਜ ਹੀ ਅਪਣੇ ਥਾਂ ’ਚ ਵਿਸ਼ੇਸ਼ੱਗ। ਕੈਦੋ ਤੇਲ ਨੂੰ ਭਾਲਣ’ਚ ਮਾਹਰ ਸੀ। ਰਾਂਝਾ ਇੰਜੀਨੀਅਰ ਸੀ। ਧਰਤੀ ਦੇ ਔਖੇ ਔਖੇ ਥਾਵਾਂ, ਪਥਰਾਂ’ਚੋਂ ਤੇਲ ਦੀ ਖੁਦਾਈ ਕਰਨ ਜਾਣਦਾ ਸੀ। ਮਿਰਜ਼ਾ ਕੀਮੀਆ-ਰਸਾਇਣ ਪ੍ਰਬੀਨ ਸੀ। ਸਾਹਿਬਾਂ ਡਾਕਟਰ ਸੀ ਅਤੇ ਲੂਣਾ ਜੀਵ ਵਿਗਿਆਨੀ। ਬਹੁਤ ਦੇਰ ਦੀ ਮਿਹਨਤ ਬਾਅਦ ਕੈਦੋ ਨੋ ਨਵਾਂ ਰੀਜ਼ੋਰਸ ਲੱਭ ਗਿਆ ਸੀ, ਜਿਸ ਨੂੰ ਬੰਦਾ ਵਾਰਤ ਸੱਕਦਾ ਸੀ। ਇਸ ਨੋ ਕੈਦੋ ਨੇ ਕਾਲਾ ਪਾਣੀ ਨਾਂ ਦਿੱਤਾ ਸੀ। ਅਧਿਐਨ ਕਰਨਾ ਬਹੁਤ ਔਖਾ ਸੀ, ਪਰ ਕੈਦੋ ਨੇ ਕੋਈ ਰਾਹ ਲੱਭ ਲਿਆ। ਇਸ ਲਈ ਇਨਸਾਨਾਂ ਲਈ ਨਵਾਂ ਮੌਕਾ ਮਿਲਣ ਲੱਗਾ ਸੀ। ਭਾਰਤ ਦੀ ਸਰਕਾਰ ਨੂੰ ਦੁਨੀਆ ਵਿੱਚ ਤਾਕਤ ਮਿਲਣ ਲੱਗੀ ਸੀ। ਸੰਸਾਰ ਲਈ ਬੇ-ਵਸੀਲਾ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਫਾਰਮੂਲਾ ਹੱਥ ਵਿੱਚ ਆ ਗਿਆ ਸੀ। ਇਸ ਦਸ਼ਾ ਵਿੱਚ ਕੈਦੋ ਮਰ ਗਿਆ। ਸਰਕਾਰ ਸ਼ੱਕੀ ਹੋ ਗਈ। ਇਸ ਲਈ ਹੀਰ ਨੂੰ ਬੇਸ ਵਿੱਚ ਭੇਜਿਆ ਸੀ।

ਬੇਸ ਪਾਣੀ ਦੇ ਥੱਲੇ ਕਰਕੇ, ਸਾਰੇ ਸਮੁੰਦਰ ਦਾ ਭਾਰ ਉੱਪਰ ਪੈਂਦਾ ਸੀ। ਇਸ ਕਰਕੇ ਸਮੁੰਦਰੀ ਸੂਟ ਬਣਾਇਆ ਸੀ ਪਾਣੀ ਦੀ ਦਾਬ ਨੂੰ ਝੱਲਣ ਲਈ। ਹੀਰ ਲਈ ਇੱਕ ਹੋਰ ਜਬਰਦਸਤ ਤਕਲੀਫ ਸੀ। ਡੂੰਘਾ ਡੂੰਘਾ ਪਾਣੀ ਬਹੁਤ ਠੰਢਾ ਸੀ। ਜਿਸਮ ਜਮ ਕੇ ਸਖ਼ਤ ਹੋ ਸੱਕਦਾ ਸੀ। ਲਹੂ ਯਖ ਬਣ ਸੱਕਦਾ ਸੀ। ਇਨਸਾਨ ਡੁੱਬਣ ਤੋਂ ਪਹਿਲਾ ਹੀ ਕੰਬਕੇ ਮਰ ਜਾਂਦਾ। ਇਸ ਕਰਕੇ ਸੂਟ ਮੋਟੇ ਕੱਪੜੇ ਦਾ ਸਿਊਆ ਸੀ। ਬਦਨ ਨੂੰ ਨਿੱਘਾ ਰੱਖਦਾ ਸੀ। ਜ਼ੀ-ਪੰਜ ਨੂੰ ਤਾਂ ਫਰਕ ਨਹੀਂ ਸੀ। ਸਮੁੰਦਰ ਤਾਂ ਉਸਦਾ ਸੰਸਾਰ ਸੀ।

ਜ਼ੀ-ਪੰਜ ਨੇ ਲਿਫਟ ਰੋਕ ਦਿੱਤੀ। ਹੀਰ ਇੱਕ ਤਲਾਊ ਵਿੱਚ ਲਹਿਰਾਉਂਦੀ ਸੀ। ਜਦ ਲਿਫਟ ਬੰਦ ਹੋ ਗਈ, ਤੰਦੂਆ ਗਾਇਬ ਹੋਗਿਆ। ਹੁਣ ਹੀਰ ਦੇ ਪਿੰਡੇ ਨੂੰ ਦਾਬ ਨਾਲ ਅਨੂਕੂਲ ਕਰਨ, ਤਲਾਅ ਖ਼ਾਲੀ ਹੋਦਗਿਆ। ਜਦ ਸਾਰਾ ਜਲ ਨਿਚੋੜ ਗਿਆ, ਹੀਰ ਨੇ ਅਪਣਾ ਖੋਦ ਲਾ ਲਿਆ। ਹੁਣ ਤਲਾਅ ਖ਼ਾਲੀ ਸੀ। ਦੂਜੇ ਪਾਸੇ ਕਿਸੇ ਨੇ ਭਾਰੀ ਦਰ ਨੂੰ ਖੋਲ੍ਹਿਆ।

- ਹੇੱਲੋ-

*   *   *   *   *   *   *   *



ਹੀਰ ਨੇ ਫਾਇਲ ਫਿਰ ਖੋਲ੍ਹ ਲਈ। ਕੰਪੂਟਰ ਦੀ ਸਕਰੀਨ ਉੱਤੇ ਸਭ ਦੀਆਂ ਤਸਵੀਰਾਂ ਸਨ। ਕੈਦੋ ਦੀ ਮੌਤ ਵਾਰੇ ਤਫਤੀਸ਼ ਕੀਤੀ ਸੀ। ਹਰੇਕ ਬੇਸ ਦੇ ਮੇਂਬਰ ਨੂੰ ਇੰਟਰਵਿਊ ਕੀਤਾ ਸੀ। ਹਰੇਕ ਇੰਟਰਵਿਊ ਦਾ ਵਿਡੀਓ ਭਰਿਆ। ਸਾਰਾ ਦਿਨ ਬੀਤ ਗਿਆ ਸੀ। ਹੁਣ ਬੇਸ ਵਿੱਚ ਆਪਣੇ ਸੋਣ ਵਾਲੇ ਕਮਰੇ ਵਿੱਚ ਬਹਿਕੇ ਤਫਤੀਸ਼ ਨੂੰ ਰਿਵਿਊ ਕਰਦੀ ਸੀ। ਸਕਰੀਨ ਦੇ ਇੱਕ ਪਾਸੇ, ਚੁੱਚਕ ਮਾਂ ਵੱਲ ਵਾਪਸ ਮੁਸਕਾਣ ਦਿੰਦਾ ਸੀ। ਤਸਵੀਰ ਉੱਤੇ ਉਂਗਲੀ ਫੇਰਕੇ, ਉਂਗਲੀ ਨਾਲ ਸਕਰੀਨ ਉੱਤੇ ਸਾਹਿਬਾਂ ਦੀ ਤਸਵੀਰ ਚੁਣੀ। ਵਿਡਿਓ ਚਾਲੂ ਹੋਗਿਆ। ਸਾਹਿਬਾਂ ਬੋਲਣ ਲੱਗ ਪਈ।

- ਦਸ ਮਹੀਨੇ ਪਹਿਲਾ ਕੈਦੋ ਨੂੰ ਕਾਲਾ ਪਾਣੀ ਲੱਭ ਗਿਆ ਸੀ। ਉਸ ਦੀਆਂ ਸੰਪਤੀਆਂ ਨੂੰ ਸਮਝਣ ਕਈ ਨਮੂਨੇ ਲੈਬ ਵਿੱਚ ਪਰਖ ਕੀਤੇ। ਤੇਲ ਵਰਗਾ ਨਹੀਂ ਸੀ। ਪਾਣੀ ਵਰਗਾ ਨਹੀਂ ਸੀ। ਗੂੜ੍ਹਾ ਤੱਤ ਸੀ। ਇੱਥੇ ਤਾਂ ਸਾਨੂੰ ਸੂਰਜ ਤਾਂ ਦਿਸਦਾ ਵੀ ਨਹੀਂ। ਇਸ ਕਰਕੇ ਅਸੀਂ ਕੰਮ’ਚ ਰੁੱਝੇ ਰੰਿਹਦੇ। ਸਮੇਂ ਦਾ ਪਤਾ ਵੀ ਨਈ ਲੱਗਦਾ। ਹਾਰਕੇ ਕੈਦੋ ਸਾਢੇ ਟੀਚਾ ਪੂਰਾ ਕਰਨ ਨੇੜੇ ਆਉਣ ਲੱਗਾ ਸੀ। ਕਹਿਣ ਦਾ ਮਤਲਬ ਕਿਵੇਂ ਕਾਲਾ ਪਾਣੀ ਨਾਲ ਲਾਹੇਵੰਦ ਬਾਲਣ ਬਣਾ ਸੱਕਦੇ। ਫਿਰ ਇੱਕ ਦਮ ਕੈਦੋ ਪਾਗਲ ਹੋਗਿਆ-।

ਸਾਹਿਬਾਂ ਦਾ ਮੁਖੜਾ ਬਹੁਤ ਸੁੰਦਰ ਸੀ। ਬਿੱਲੀਆਂ ਨੈਣਾਂ ਵਾਲੀ ਸੀ ਠੋਡੀ ਤਿੱਖੀ ਸੀ ਰੰਬੀ ਵਾਂਗ। ਨੱਕ ਫੀਨਾ ਸੀ ਤੇ ਮੱਥਾ ਚੌੜਾ।

ਹੀਰ ਨੇ ਵਿਡੀਓ ਬੰਦ ਕਰ ਦਿੱਤਾ। ਹੁਣ ਹੀਰ ਨੇ ਰਾਂਝੇ ਦਾ ਮੂੰਹ ਛੋਹਿਆ। ਰਾਂਝਾ ਬੋਲਣ ਲੱਗ ਗਿਆ।
- ਮੈਨੂੰ ਤਾਂ ਕੈਦੋ ਮਾੜਾ ਬੰਦਾ ਲੱਗਦਾ ਸੀ। ਹਮੇਸ਼ਾ ਬਿੰਨਾ ਮਤਲਬ ਤੋਂ ਸਾਨੂੰ ਟੋਕਦਾ ਸੀ। ਅਪਣੇ ਕੰਮ ਨਾਲ ਵਿਆਹਿਆ ਸੀ। ਸੱਚ ਮੁੱਚ ਤਾਂ ਕੁਆਰਾ ਸੀ। ਇਸ ਲਈ ਪ੍ਰੇਮ ਨੂੰ ਨਹੀਂ ਸਮਝਦਾ ਸੀ…-।
- ਰਾਂਝਾ ਜੀ ਮੈਂ ਕੈਦੋ ਦੇ ਪ੍ਰੇਮ ਦੇ ਖਿਆਲ ਵਾਰੇ ਨਹੀਂ ਪੁੱਛਿਆ। ਮਰਿਆ ਕਿਵੇਂ? ਮੈਂ ਸੁਣਿਆ ਤੁਸੀਂ ਉਸਦੀ ਲਾਸ਼ ਲੱਭੀ ਸੀ?- ਹੀਰ ਗੱਲ ਰੋਕਦੀ ਦੀ ਆਵਾਜ਼ ਵਿਡੀਓ’ਚੋਂ ਆਈ।
- ਸੋਰੀ ਜੀ। ਹਾਂ ਮੈਂ ਲੈਬ’ਚ ਰਾਤ ਦੇ ਗਿਆਰਾਂ ਵਜੇ ਕੁਝ ਲੈਣ ਗਿਆ। ਫ਼ਰਸ਼ ਉੱਤੇ ਪਿਆ ਸੀ। ਉਸਦੇ ਸਰੀਰ ਉੱਪਰ ਕਾਲਾ ਪਾਣੀ ਚੁੰਬੜਿਆ ਸੀ-
- ਰਾਂਝਾ ਜੀ ਪਾਣੀ ਕਿਵੇਂ ਜਿਸਮ ਨੂੰ ਚੁੰਬੜ ਸਕਦਾ?-
- ਹੀਰ ਜੀ, ਕਾਲਾ ਪਾਣੀ ਆਮ ਜਲ ਨਹੀਂ ਹੈ। ਤੇਲ ਵਰਗਾ ਵੀ ਨਹੀਂ। ਜਦ ਖ਼ੁਰਦਬੀਨ ਹੇਠ ਦੇਖੀਏ, ਉਸਦੀ ਫਿਤਰਤ ਕੀੜਿਆਂ ਵਰਗੀ ਹੈ-।
- ਫਿਰ ਤੁਸੀਂ ਕਹਿੰਦੇ ਕਿ ਪਾਣੀ ਜੀਉਂਦਾ ਹੈ?-
- ਨਹੀਂ। ਸਿਰਫ ਵਿਸ਼ੇਸ਼ਤਾਈ ਪਾਣੀ ਤੋਂ ਵਖਰੀ ਹੈ-।
- ਜਦ ਲਭਿਆ, ਤੂੰ ਕੀ ਕੀਤਾ?-
- ਬੱਸ ਅਲਾਰਮ ਚੱਲਾ ਦਿੱਤਾ-।

ਰਾਂਝੇ ਦਾ ਰੰਗ ਗੋਰਾ ਸੀ। ਨੱਕ ਤਿੱਖਾ ਸੀ। ਅੱਖਾਂ ਕਾਲੀਆਂ ਕਾਲੀਆਂ ਸਨ। ਕਾਂ ਵਾਂਗ। ਹੋਠ ਮੋਟੇ ਸੀ। ਹੀਰ ਨੂੰ ਬਹੁਤ ਸੋਹਣਾ ਲੱਗਦਾ ਸੀ, ਪਰ ਘਬਰਾਉਣ ਵਾਲਾ ਆਦਮੀ ਜਾਪਦਾ ਸੀ। ਹੁਣ ਹੀਰ ਨੇ ਲੂਣਾ ਦਾ ਚਿਹਰਾ ਦੱਬ ਦਿੱਤਾ।

ਲੂਣਾ ਲੰਬੀ ਲੜਕੀ ਸੀ। ਮੂੰਹ ਗੋਲ ਗੋਲ ਸੀ। ਅੱਖਾਂ ਮੋਟੀਆਂ ਅਤੇ ਰੰਗ ਪੱਕਾ।
- ਜਦ ਮੈਂ ਲੈਬ ਵਿੱਚ ਆਈ, ਰਾਂਝਾ ਕਾਲੇ ਕਾਲੇ ਪਾਣੀ ਨਾਲ ਲਿਬੜਿਆ ਸੀ। ਭੂੰਝੇ ਕੈਦੋ ਪਿਆ ਸੀ; ਕਾਲੇ ਪਾਣੀ ਵਿੱਚ ਡੁੱਬਿਆ। ਮੈਂ’ਤੇ ਮਿਰਜ਼ਾ ਜੀ ਨਾਲੇ ਨਾਲ ਹੀ ਅੰਦਰ ਪਾਉਂਚੇ। ਪਤਾ ਨਹੀਂ ਕਿਵੇਂ, ਮੇਜ਼ ਤੋਂ ਬੰਸਣ ਬਰਨਰ ਡਿੱਗਿਆ ਸੀ, ਤੇ ਕੈਦੋ ਉੱਪਰ ਅੱਗ ਦੇ ਛਿੱਟੇ ਪਏ। ਬੱਸ ਸਾਰਾ ਸਰੀਰ ਮੱਚ ਗਿਆ ਸੀ। ਮਿਰਜ਼ਾ ਨੇ ਰਾਂਝੇ ਨੂੰ ਪਰੇ ਧੱਕ ਦਿੱਤਾ ਸੀ। ਮੈਂ ਕੈਦੋ ਉੱਪਰ ਅੱਗ ਨੂੰ ਬੁਝਾਉਣ ਵਾਲਾ ਸਪਰੇਅ ਛਿੜਕ ਦਿੱਤਾ। ਪਰ ਕੋਈ ਫੈਦਾ ਨਹੀਂ ਸੀ-। ਲੂਣਾ ਰੋਣ ਲੱਗ ਪਈ। ਜਦ ਅਪਣੇ ਆਪ ਨੂੰ ਸੰਭਾਲ ਲਿਆ, ਹੀਰ ਨੇ ਇੱਕ ਹੋਰ ਸੁਆਲ ਪੁੱਛਿਆ।

- ਤੈਨੂੰ ਕਿਵੇਂ ਲੱਗਦਾ ਕਿਦਾਂ ਮਰਿਆ?-
- ਮੇਰਾ ਤਾਂ ਮਨ ਮੈਨੂੰ ਕਹਿੰਦਾ ਕਿ ਰਾਂਝੇ ਨੇ ਹੀ ਮਾਰਿਆ-
- ਕਿਉ?-
- ਕਿਉਂਕਿ ਰਾਂਝਾ ਈਰਖਾ ਨਾਲ ਭਰਿਆ ਸੀ। ਕਾਲੇ ਪਾਣੀ ਉੱਤੇ ਅਧਿਐਨ ਕਰਨਾ ਔਖਾ ਸੀ। ਕੈਦੋ ਖੋਜ ਤੇ ਸਫਲਤਾ ਹਾਸਲ ਕਰਨ ਵਾਲਾ ਸੀ। ਇਨਾਮ ਤਾਂ ਫਿਰ ਕੈਦੋ ਨੂੰ ਮਿਲਣਾ ਸੀ, ਹੈ ਨਾ? ਆਪ ਮਸ਼ਹੂਰ ਹੋਣਾ ਚਾਹੁੰਦਾ ਹੈ-।
- ਪਰ ਇਸ ਗੱਲ ਦਾ ਮਤਲਬ ਨਹੀਂ ਬਣਦਾ। ਰਾਂਝਾਂ ਤਾਂ ਇੰਜੀਨੀਅਰ ਹੈ। ਸ਼ਾਇਦ ਪਹਿਲਾ ਪਹੁੰਂਚਿਆ ਕਰਕੇ ਤੈਨੂੰ ਸ਼ੱਕ ਹੈ?-
- ਤੁਹਾਡੀ ਮਰਜ਼ੀ ਹੈ ਹੀਰ ਜੀ। ਮੈਂ ਤਾਂ ਅਪਣੇ ਬਿਆਨ ਦੇ ਦਿੱਤਾ ਤੁਹਾਨੂੰ-।

ਹਾਰ ਕੇ ਹੀਰ ਨੇ ਮਿਰਜ਼ੇ ਦੀ ਤਸਵੀਰ ਨੂੰ ਹੱਥ ਲਾਕੇ ਵਿਡੀਓ ਚਾਲੂ ਕੀਤਾ। ਮਿਰਜ਼ਾ ਇੱਕ ਨਿਕਾ ਜਾ ਬੰਦਾ ਸੀ। ਉਕਾਬੀ ਅੱਖਾਂ ਸਨ। ਗੰਜਾ ਸਿਰ। ਭਾਰਾ ਸੀਸ ਸੀ। ਦੇਖਣ’ਚੋਂ ਲੱਗਦਾ ਸੀ ਕਿ ਰੱਬ ਨੇ ਗਲਤੀ ਵਿੱਚ ਕੋਈ ਵੱਡੇ ਪਿੰਡੇ ਵਾਲੇ ਦਾ ਸਿਰ ਇਸ ਬਦਨ ਉੱਪਰ ਰੱਖ ਦਿੱਤਾ। ਜਦ ਮਿਰਜ਼ਾ ਬੋਲਦਾ ਸੀ, ਹੀਰ ਨੂੰ ਇੱਦਾਂ ਲੱਗੇ, ਜਿਵੇਂ ਕੋਈ ਲੱਕੜ ਨੂੰ ਆਰੀ ਨਾਲ ਕੱਟਦਾ ਸੀ।

- ਭੈਣ ਜੀ, ਰਾਂਝੇ ਨੇ ਤਾਂ ਕੁਝ ਨਹੀਂ ਕੀਤਾ। ਓਹ ਵਿਚਾਰਾ ਤਾਂ ਹਮੇਸ਼ਾ ਅਪਣੀ ਜੁਦਾ ਹੋਈ ਵਹੁਟੀ ਵਾਰੇ ਸੋੱਚਦਾ ਹੈ। ਓਹਨੂੰ ਕੀ ਐ, ਕਿਸ ਦਾ ਨਾਂ ਨੋਬਲ ਪ੍ਰਾਇਜ਼ ਉੱਤੇ ਲਿੱਖਿਆ ਜਾਵੇਂ। ਲੂਣਾ ਐਮੀ ਅਪਣੀ ਮਾਰਦੀ ਰਹਿੰਦੀ ਹੈ-।
- ਫਿਰ ਤੇਰੇ ਖਿਆਲ ਵਿੱਚ ਕੀ ਹੋਇਆ?-
- ਮੈਂ ਤਾਂ ਹੁਣ ਕੋਈ ਮਹੀਨਿਆਂ ਲਈ ਕਾਲੇ ਪਾਣੀ ਨੂੰ ਮੁਤਾਲਿਆ। ਕੈਦੋ ਮੇਰੀ ਗੱਲ ਮਨਦਾ ਨਹੀਂ ਸੀ। ‘ਤੇ ਤੂੰ ਕਿੱਥੇ ਮੰਨਣਾ ਹੈ? ਤੈਨੂੰ ਤਾਂ ਸਰਕਾਰ ਨੇ ਭੇਜਿਆ। ਸਰਕਾਰ ਤਾਂ ਆਵਦੇ ਬਾਲਣ ਮਗਰ ਹੈ। ਮੈਨੂੰ ਲੱਗਦਾ ਇਸ ਤਫੀਤਸ਼ ਦਾ ਕੰਮ ਹੈ ਸੱਚ ਨੂੰ ਲੁਕਾਉਣ-।
- ਮਿਰਜ਼ਾ ਜੀ, ਤੁਸੀਂ ਇਸ ਗੱਲ’ਚ ਗਲਤ ਹੋ। ਕੈਦੋ ਵਰਗੇ ਆਦਮੀ ਸੌਖੇ ਨਹੀਂ ਲਭਦੇ। ਉਸਦਾ ਥਾਂ ਮੱਲਣਾ ਔਖਾ ਹੈ। ਬੱਸ ਤੁਸੀਂ ਅਪਣੇ ਬਿਆਨ ਦਿਓ-।
- ਮੇਰੇ ਖਿਆਲ ਵਿੱਚ- ਮਿਰਜ਼ਾ ਨੇ ਨਾਟਕੀ ਅਸਰ ਲਈ ਗੱਲ ਰੋਕ ਦਿੱਤੀ, ਫਿਰ ਅੱਗੇ ਤੋਰੀ – ਕਾਲਾ ਪਾਣੀ ਨਾਕੇ ਪਾਣੀ ਹੈ, ਨਾਕੇ ਕੋਈ ਤੇਲ। ਕੋਈ ਕਿਸਮ ਦਾ ਜੀਵਨ ਹੈ। ਜੀਵ ਹੈ। ਮੈਂ ਤਾਂ ਸੋੱਚਦਾ ਲੋਕ-ਦੇਵ ਤੋਂ ਹੈ। ਅਸੀਂ ਹੱਥ ਲਾਇਆ ਕਰਕੇ ਗੁੱਸੇ ਵਿੱਚ ਆਪਨੂੰ ਬਚਾਉਣ ਕੈਦੋ ਨੂੰ ਕਤਲ ਕਰ ਦਿੱਤਾ। ਸਾਨੂੰ ਇੱਥੋਂ ਜਾਣਾ ਚਾਹੀਦਾ। ਮੈਂ ਕਹਿੰਦਾ ਕਿਸੇ ਹੋਰ ਨੂੰ ਮਾਰ ਦੇਣਾ, ਇਸ “ਕਾਲੇ ਪਾਣੀ” ਨੇ। ਮੈਂ ਪਾਗਲ ਨਹੀਂ ਹੈ, ਭੈਣ ਜੀ। ਆਪ ਖ਼ਰਦਬੀਨ ਦੇ ਥੱਲੇ ਰੱਖ ਕੇ ਦੇੱਖੋਂ। ਪਾਣੀ ਜੀਉਂਦਾ ਹੈ। ਅਸੀਂ ਇਸ ਜੀਵ ਨੂੰ ਟੇਸਟ ਟੇਸੇ ਕਰਕੇ ਪੀੜ ਦਿੱਤੀ। ਹੁਣ ਬਦਲਾ ਲੈਣ ਲੱਗਾ॥ ਆਪਾ ਨੂੰ ਬੇਸ’ਚੋਂ ਦੌੜਣਾ ਚਾਹੀਦਾ। ਪ੍ਰੋਜੇਕਟ ਬੰਦ ਕਰਨਾ ਚਾਹੀਦਾ ਭੈਣ ਜੀ-।

ਹੀਰ ਨੇ ਵਿਡੀਓ ਬੰਦ ਕਰ ਦਿੱਤੇ। ਹੱਥ ਨਾਲ ਅੱਖਾਂ ਮਲੀਆਂ। ਕਿਸ ਥਾਂ’ਤੇ ਪਾਉਂਚ ਗਈ!! ਸਾਰੇ ਪਾਗਲ ਹੋ! ਮੈਂ ਸਵੇਰੇ ਫਿਰ ਇੱਕ ਬਾਰ ਇੰਨ੍ਹਾਂ ਨਾਲ ਗੱਲ ਕਰੂਗੀ। ਨਾਲੇ ਬੇਸ ਦੇ ਮੁਰਦਾਘਰ‘ਚ ਲਾਸ਼ ਦੀ ਜਾਂਚ ਕਰੂਗੀ। ਹੁਣ ਤਾਂ ਨੀਂਦ ਆਉਂਦੀ ਹੈ।

*   *   *   *   *

ਹੀਰ ਨੂੰ ਆਵਾਜ਼ ਸੁਣੀ। ਚੁੱਚਕ ਦੀ ਆਵਾਜ਼। ਸੁਪਣੇ ਲੈਂਦੀ ਹੋਵੇਗੀ। ਪਰ ਆਵਾਜ਼ ਬਹੁਤ ਸਾਫ਼ ਆਉਂਦੀ ਸੀ। ਹੀਰ ਨੇ ਅੱਖਾਂ ਖੋਲ੍ਹੀਆਂ। ਕਮਰੇ ਵਿੱਚ ਹਨੇਰਾ ਸੀ। ਆਵਾਜ਼ ਫਿਰ ਆਈ। ਹੀਰ ਨੇ ਇੱਕ ਬੱਤੀ ਜੱਗਾ ਦਿੱਤੀ। ਇੱਕ ਦਮ ਡਰ ਗਈ। ਡਰ ਗਈ, ਕਿਉਂਕਿ ਸਾਹਮਣੇ ਚੁੱਚਕ ਖੜ੍ਹਾ ਸੀ। ਸਪਣੇ ਵਿੱਚ ਨਹੀਂ। ਐਪਰ ਸਾਹਮਣੇ, ਜੀਉਂਦਾ, ਖਲੋਇਆ ਸੀ। ਇਹ ਤਾਂ ਅਣਹੋਣੀ ਗੱਲ ਹੈ। ਹੀਰ ਨੇ ਨੈਣ ਖੋਲ੍ਹ ਕੇ ਬੰਦ ਕੀਤੇ। ਫਿਰ ਖੋਲ੍ਹੇ। ਹਾਂ, ਚੁੱਚਕ ਅੱਗੇ ਖੜ੍ਹਾ ਸੀ।

- ਮਾਂ- ਪੁੱਤ ਨੇ ਹੀਰ ਨੂੰ ਬਲਾਇਆ।
- ਚੁੱਚਕ ਤੂੰ? ਸੱਚਮੁੱਚ?- ਮਾਂ ਨੇ ਪੁੱਤ ਨੂੰ ਪੁੱਛਿਆ।
- ਹਾਂ ਮਾਂ। ਮੈਂ ਹੀ ਹਾਂ- ਚੁੱਚਕ ਨੇ ਉੱਤਰ ਦਿੱਤਾ।
- ਹੋ ਨਹੀਂ ਸੱਕਦਾ। ਮੈਨੂੰ ਸੁਪਣਾ ਆਉਂਦਾ ਹੋਵੇਗਾ-।
- ਮਾਂ ਤੁਸੀਂ ਤਾਂ ਬੇਡ ਵਿੱਚ ਪੈਏ ਹੋ; ਉੱਠੇ ਹੋ-
- ਪੁੱਤ ਆਪਾ ਕਿੱਥੇ ਹਾਂ?-
- ਤੁਹਾਡੇ ਬੇਡਰੂਮ ਵਿੱਚ ਮੰਮੀ ਜੀ-
- ਨਹੀਂ ਪੁੱਤ, ਹੋ ਨਹੀਂ ਸੱਕਦਾ। ਅਪਣਾ ਘਰ ਨਹੀਂ ਹੈ। ਆਪਾਂ ਤਾਂ ਸਮੁੰਦਰ ਦੇ ਹੇਠਾ ਇੱਕ ਬੇਸ ਵਿੱਚ ਹਾਂ-
- ਸੱਚੀ ਮਾਂ?-
- ਹਾਂ। ਤੈਨੂੰ ਪਤਾ ਆਪਾਂ ਕਿਵੇਂ ਇੱਥੇ ਪਾਉਂਚੇ?-
- ਨਹੀਂ ਮਾਂ-
- ਤੂੰ ਕਿਵੇਂ ਪਹੁੰਂਚਿਆ?-
- ਪਤਾ ਨਹੀਂ ਮਾਂ ਜੀ-

ਹੀਰ ਦੀ ਨੀਂਦ ਉੱਡ ਗਈ ਸੀ। ਹੁਣ ਉੱਠ ਕੇ ਬਹਿ ਗਈ। ਚੂੱਚਕ ਸੱਚ ਮੁੱਚ ਅੱਗੇ ਖੜ੍ਹਾ ਸੀ। ਫਿਰ ਤਾਂ ਇਹ ਸੁਪਣਾ ਹੀ ਹੋ ਸੱਕਦਾ। ਸਚਾਈ ਕਿਵੇਂ ਹੋ ਸੱਕਦੀ? ਭਾਵੇਂ ਸੱਚ ਹੈ, ਜਾਂ ਮਨ ਦੀ ਇੱਛਾ ਹੈ, ਹੀਰ ਦਾ ਜੀ ਕਰਦਾ ਸੀ ਪੁੱਤਰ ਨੂੰ ਜੱਫੀ ਪਾਉਣ। ਜੱਫੀ ਪਾਈ। ਸੱਚ ਮੁੱਚ ਮੁੰਡਾ ਹੀ ਸੀ। ਹੀਰ ਦਾ ਮੁੰਡਾ, ਚੁੱਚਕ। ਹੀਰ ਨੂੰ ਰੋਣਾ ਆਗਿਆ। ਜੋਰ ਦੇਣੀ ਅਪਣੇ ਮੁੰਡੇ ਨੂੰ ਘੁੱਟਿਆ। ਰੱਜ ਰੱਜ ਕੇ ਰੋਈ। ਚੁੱਚਕ ਵੀ ਰੋਣ ਲੱਗ ਪਿਆ।

- ਮੈਨੂੰ ਕਦੀ ਫੇਰ ਨਹੀਂ ਛੱਡਣਾ-। ਹੀਰ ਨੇ ਦੋ ਘੰਟਿਆਂ ਲਈ ਪੁੱਤਰ ਨਾਲ ਗੱਲਾਂ ਬਾਤਾਂ ਕੀਤੀਆਂ। ਫਿਰ ਪੁੱਤ ਮਾਂ ਨਾਲ ਬੇਡ’ਚ ਪੈ ਗਿਆ। ਦੋਨੋਂ ਸੋਣ ਗਏ। ਜਦ ਸਵੇਰਾ ਚੜਿਆ, ਹੀਰ ਨੇ ਨੈਣ ਖੋਲ੍ਹੇ। ਸੁਪਣਾ ਤਾਂ ਰਾਤ ਵਿੱਚ ਗੁੰਮ ਗਿਆ ਸੀ। ਹੀਰ ਨੇ ਆਸ ਪਾਸ ਤੱਕਿਆ। ਹੈਰਾਨ ਹੋ ਗਈ, ਹੀਰ। ਚੁੱਚਕ ਹਾਲੇ ਵੀ ਨਾਲ ਪਿਆ ਸੀ! ਐਪਰ ਇਹ ਤਾਂ ਅਣਹੋਣੀ ਗੱਲ ਹੈ। ਮੁੰਡੇ ਨੂੰ ਹਿੱਲਾਇਆ। ਹੌਲੀ ਹੌਲੀ ਉੱਠ ਗਿਆ।

-ਹਾਂ ਮਾਂ?-। ਪੂਰੀ ਅਣਹੋਣੀ ਗੱਲ ਸੀ। ਹੀਰ ਦੀ ਸੋਚ ਲਈ ਅਸਾਧ ਸੀ; ਤਰਕਹੀਣ ਵੀ ਸੀ। ਜੇ ਸੁਪਣੇ ਵਿੱਚ ਨਹੀਂ ਸੀ, ਫਿਰ ਕੁਝ ਅਜੀਬ ਹੋ ਰਿਹਾ ਸੀ। ਦੂਜਿਆ ਨੂੰ ਆਖਣਾ ਪਾਊਗਾ। ਹੀਰ ਤਿਆਰ ਹੋ ਗਈ। ਮੁੰਡਾ ਚੁੱਪ ਚਾਪ ਬੈਠਾ ਸੀ। ਹੀਰ ਨੇ ਉਹਨੂੰ ਇੱਕ ਗੁਟਕਾ ਫੜਾਇਆ।- ਐ ਪੜ੍ਹ। ਪੁੱਤ ਤੈਨੂੰ ਕੋਈ ਯਾਦ ਹੈ, ਤੂੰ ਪਹਿਲਾ ਕਿੱਥੇ ਸੀ?- ਮੁੰਡੇ ਨੂੰ ਪਤਾ ਨਹੀਂ ਸੀ। ਸਿਰਫ਼ ਇਨ੍ਹਾ ਪਤਾ ਸੀ, ਕਿ “ ਮੈਂ ਮਾਂ ਨੂੰ ਪਿਆਰ ਕਰਦਾ”।- ਅੱਛਾ ਪੁੱਤ, ਤੂੰ ਇੱਥੇ ਹੀ ਰਹਿ। ਮੈਂ ਮੁਰਦਾਘਰ ਜਾਣਾ ਕਿਸੇ ਦੀ ਲਾਸ਼ ਵੇੱਖਣ। ਤੂੰ ਇਸ ਕਮਰੇ’ਚੋਂ ਬਾਹਰ ਨਹੀਂ ਜਾਣਾ। ਅੱਛਾ?-

- ਅੱਛਾ-। ਹੀਰ ਬੇਟੇ ਨੂੰ ਕਮਰੇ ਵਿੱਚ ਛੱਡਕੇ ਬਾਹਰ ਖਲੋਈ।ਉਸਨੂੰ ਹਾਲੇ ਵੀ ਲੱਗਦਾ ਸੀ ਕਿ ਸੁਪਣਾ ਸੀ। ਭਾਵਨਾ ਦਾ ਟੁਕੜਾ ਸੀ। ਕਲਪਨਾ ਦੀ ਚਾਲ। ਚੁੱਚਕ ਤਾਂ ਹੋ ਨਹੀਂ ਸੱਕਦਾ।

ਹੀਰ ਨੇ ਸਾਹਿਬਾਂ ਨਾਲ ਗੱਲ ਕਰਨੀ ਸੀ ਪੜਤਾਲ ਦੇ ਬਾਰੇ। ਪਰ ਹੁਣ ਝਿਜਕ ਦੀ ਸੀ ਉਸਨੂੰ ਕੈਦੋ ਬਾਰੇ ਆਖਣ। ਹੀਰ ਨੇ ਸੋਚਿਆ ਮੈਨੂੰ ਆਉਣਾ ਨਹੀਂ ਸੀ ਚਾਹੀਦਾ। ਕੀ ਪਤਾ ਮਨ ਵਿੱਚ ਚੁੱਚਕ ਨੂੰ ਇੰਨ੍ਹਾਂ ਡੂੰਘੀ ਥਾਂ ਰੱਖਿਆ ਸੀ, ਕਿ ਹੋਰ ਕੁਝ ਬਾਰੇ ਸੋੱਚ ਨਹੀਂ ਸੱਕਦੀ। ਹੀਰ ਵਿਚਾਰਵਾਨ ਸੀ। ਚੁੱਚਕ ਉਸਦੇ ਕਮਰੇ ਵਿੱਚ ਨਹੀਂ ਹੋ ਸੱਕਦਾ ਹੈ। ਹੀਰ ਜਾਦੂ ਜੁੱਦੂ’ਚ ਵੀ ਨਹੀਂ ਮੰਨਦੀ ਸੀ। ਕੋਈ ਤਰਕ ਵਿਆਖਿਆ ਹੋਵੇਗੀ। ਹੀਰ ਨੇ ਕਮਰੇ ਦਾ ਤਾਲਾ ਲਾ ਦਿੱਤਾ। ਜੇ ਸੱਚ ਮੁੱਚ ਪੁੱਤਰ ਜੀਉਂਦਾ ਸੀ, ਜਾਂ ਉਸਦਾ ਦਿੱਟੋ ਕਾਪੀ ਸੀ, ਦੂਜਿਆਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਸੀ। ਹੀਰ ਨੇ ਆਪਣਾ ਪਾਗਲਪਣ ਕਮਰੇ ਵਿੱਚ ਛੱਪਾ ਕੇ ਰਹਿਣ ਦਿੱਤਾ। ਜੇ ਸੱਚ ਮੁੱਚ ਸੋਚ ਹੀ ਸੀ, ਕੀ ਪਤਾ ਹੁਣ ਵੀ ਰਸਤੇ ’ਚ ਮਿਲ ਜਾਣਾ ਸੀ?

ਹੀਰ ਕੇਸ ਵਾਰੇ ਸੋੱਚਣ ਲੱਗ ਪਈ। ਆਹੋ! ਕੇਸ ਬਾਰੇ ਸੋੱਚ ਕੁੜੀਏ! ਤੂੰ ਆਈ ਹੀ ਇੱਥੇ ਤਫੀਤਸ਼ ਕਰਨ, ‘ਤੇ ਚੁੱਚਕ ਨੂੰ ਕੋਈ ਮਨ ਦੇ ਡੂੰਘੇ ਖੁੂੰਜੇ’ਚ ਲੁਕਾ।ਕੰਮ ਵਿੱਚ ਰੁੱਝ। ਅੱਛਾ ਹੁਣ ਤਕ ਕੀ ਪਤਾ ਕੀਤਾ? ਹਾਂ, ਰਾਂਝਾ ਅਪਣੇ ਵਹੁਟੀ ਨੂੰ ਬਹੁਤ ਮਿਸ ਕਰਦਾ ਹੈ। ਜਿੱਦਾਂ ਚੁੱਚਕ ਰੱਬ ਕੋਲ ਚੱਲੇ ਗਿਆ ( ਕਿਥੇ! ਓਹ ਤਾਂ ਮੇਰੇ ਕਮਰੇ’ਚ ਹੈ! ਬੱਸ ਹਟ ਜਾ ਇਸ ਬਾਰੇ ਸੋੱਚਣ!), ਇੱਦਾਂ ਹੀ ਵਿਚਾਰੇ ਦੀ ਪਤਨੀ ਨਾਲ ਕੁਝ ਹੋਇਆ ਹੋਵੇਗਾ। ਮਿਰਜ਼ੇ ਨੇ ਇਹ ਹੀ ਕਿਹਾ ਸੀ ਨਾ? “ਜੁਦਾ ਹੋਈ ਵਹੁਟੀ ਵਾਰੇ ਸੋੱਚਦਾ ਹੈ”। ਨਹੀਂ ਤਾਂ ਉਸਦੀ ਤੀਵੀ ਘਰ ਛੱਡ ਗਈ ਸੀ? ਮਿਰਜ਼ੇ ਨੂੰ ਲੱਗਦਾ ਕਿ ਕਾਲਾ ਪਾਣੀ ਸਜੀਵ ਹੋ ਸਕਦਾ। ਇਸਦਾ ਕੀ ਮਤਲਬ ਹੈ? ਕਿ ਬਦਲੇ ਵਿੱਚ ਪਾਣੀ ਨੇ ਕੈਦੋ ਨੂੰ ਮਾਰਿਆ? ਕਿ ਸਰਕਾਰ ਨੇ ਕਿਸੇ ਜੀਉਂਦੀ ਚੀਜ਼ ਨੂੰ ਬਾਲਣ ਬਣਾਉਣ ਦੀ ਕੋਸ਼ਸ਼ ਕੀਤੀ? ਸਭ ਤੋਂ ਤਰਕਸ਼ੀਲ ਬਿਆਨ ਲੂਣਾ ਦਾ ਸੀ। ਸਾਇੰਸਦਾਨ ਅਤੇ ਇੰਜੀਨੀਅਰ ਨੇ ਲਭਤ ਉੱਪਰ ਝਗੜਾ ਕੀਤਾ; ਕੈਦੋ ਮਰ ਗਿਆ। ਸਭ ਤੋਂ ਤਰਕ ਵਾਲਾ ਵਿਚਾਰ ਇਹ ਹੀ ਸੀ। ਪਰ ਸਬੂਤ ਚਾਹੀਦਾ ਸੀ। ਮੈਂ ਇਨ੍ਹਾਂ ਨੂੰ ਪਾਗਲ ਸਮਝ ਦੀ ਸੀ। ਪਰ ਮੈਨੂੰ ਹੁਣ ਚੁੱਚਕ ਜੀਉਂਦਾ ਦਿੱਸਦਾ! ਮੈਂ ਵੀ ਫਿਰ ਕਮਲੀ ਹੈ! ਕੇਸ’ਤੇ ਵਾਪਸ ਆ! ਰਾਂਝਾ ਘਟਨਾ ਸਥੱਲ ਤੇ ਸਭ ਤੋਂ ਪਹਿਲਾ ਪਹੁੰਚਿਆ ਸੀ।

ਸਾਹਿਬਾਂ ਨੂੰ ਹੀਰ ਮੁਰਦਾਘਰ ਵਿੱਚ ਮਿੱਲੀ। ਕਮਰਾ ਲੋਹੇ ਦਾ ਬਣਾਇਆ ਸੀ। ਇੱਕ ਪਾਸੇ ਨਿਕੇ ਨਿਕੇ ਚੌਰਸ ਰੂਪ ਵਿੱਚ ਬੂਹੇ ਸਨ। ਇੱਕ ਨੂੰ ਸਾਹਿਬਾਂ ਨੇ ਖਿੱਚਿਆ। ਬੇਕਪੜੇ ਲਾਸ਼ ਨੀਲੀ ਹੋਈ ਸੀ।ਬੂਹਿਆਂ ਪਿੱਛੇ ਫਰਿਜ ਸੀ। ਠੰਢ ਨੇ ਕੈਦੋ ਨੂੰ ਖਰਾਬ ਹੋਣ ਤੋ ਬਚਾਕੇ ਰੁੱਖਆ ਸੀ। ਇਸ ਲਈ ਲੋਥ ਮੁਸ਼ਕ ਨਹੀਂ ਮਾਰਦੀ ਸੀ। ਜਿੱਥੇ ਕਾਲਾ ਪਾਣੀ ਲੱਗਿਆ ਸੀ, ਦਾਗ਼ ਸਨ। ਦੋਨਾਂ ਜਨਾਨੀਆਂ ਨੇ ਹਰੇਕ ਇੰਚ ਨੂੰ ਧਿਆਨ ਨਾਲ ਹੌਲੀ ਹੌਲੀ ਪੜਤਾਲਿਆ।

- ਤੇਰਾ ਕੀ ਖਿਆਲ ਏ?- ਸਾਹਿਬਾਂ ਨੇ ਹੀਰ ਨੂੰ ਆਖਿਆ।
- ਮੈਂ ਚਮੜੀ ਦਾ ਇੱਕ ਟੁਕੜਾ ਛਿਲਣ ਲੱਗੀ ਹਾਂ। ਖ਼ਰਦਬੀਨ ਦੀ ਅੱਖ ਥੱਲੇ ਪੜਤਾਲ ਕਰੀਏ। ਕਤਲ ਦੀ ਹਾਲੇ ਸਬੂਤ ਨਹੀਂ। ਹਾਲੇ ਤਾਂ ਹਾਦਸਾ ਹੀ ਲੱਗਦਾ। ਇਹ ਲੈ। ਨਾਲੇ ਤੁਹਾਡੇ ਸਲਾਮਤੀ ਕੈਮਰਿਆਂ ਨੇ ਜਰੂਰ ਲੈਬ ਦੀ ਰਿਕਾਰਡਿੰਗ ਕੀਤੀ ਹੋਵੇਗੀ? ਸਾਰੀਆਂ ਡਿਸਕਾਂ ਜਿਸ ਉਸ ਰਾਤ ਭਰੀਆਂ, ਮੈਂ ਵੇੱਖਣੀਆਂ-
- ਅੱਛਾ-
- ਸਾਹਿਬਾਂ ਮੇਰੀ ਗੱਲ ਦਾ ਗਲਤ ਪਾਸੇ ਨਾ ਲਈ, ਪਰ ਇਸ ਥਾਂ’ਚ ਰਹਿਕੇ ਬੰਦਾ ਪਾਗਲ ਹੋ ਸੱਕਦਾ, ਹੈ ਨਾ?-
- ਹਾਂ। ਸਾਡੇ ਬਿਆਨ ਤੈਨੂੰ ਅਜੀਬ ਲੱਗਦੇ ਹੋਣਗੇ? ਮੇਰਾ ਖਿਆਲ ਹੈ ਕਿ ਜਦ ਇਨਸਾਨ ਇਸ ਤਰ੍ਹਾਂ ਸਮੁੰਦਰ ਦੇ ਥੱਲੇ ਬੇਸ’ਚ ਰਹਿੰਦਾ, (ਓਹ ਵੀ ਬਹੁਤ ਘੱਟ ਜਨਤਾ ਨਾਲ) ਬੰਦਾ ਉਈਂ ਪਾਗਲ ਹੋ ਜਾਂਦਾ। ਨਾਲੇ ਸਾਢੇ ਸੀਸਾਂ ਉੱਪਰ ਸਾਰਾ ਸਮੁੰਦਰ ਦਾ ਭਾਰ ਵੀ ਹੈ। ਲੋਕ ਨੂੰ ਛਾਇਆ ਪੈ ਜਾਂਦੀ ਹੈ। ਕਹਿਣ ਦਾ ਮਤਲਬ ਚਿੱਤ ਵਿੱਚ ਗਲਤ ਵਿਚਾਰ ਬਹਿ ਜਾਂਦਾ। ਕਈਆਂ ਨੂੰ ਇੱਕ ਦਮ। ਕਈਆਂ ਨੂੰ ਚਿਰ ਬਾਅਦ-।
- ਅੱਖਾਂ ਦਾ ਧੋਖਾ, ਵਹਿਮ? ਇੱਕ ਦਮ?- ਹੀਰ ਨੋ ਚੈਨ ਆਗਿਆ, ਕਿ ਕੀ ਪਤਾ ਇਸ ਕਰਕੇ ਉਸਨੂੰ ਚੁੱਚਕ ਜੀਉਂਦਾ ਜਾਪਦਾ ਹੈ।
- ਆਹੋ। ਇੱਥੇ ਅਸੀਂ ਕੱਲੇ ਹਾਂ। ਤਾਂ ਹੀ ਰਾਂਝੇ ਨੂੰ ਉਸਦੀ ਵਹੁਟੀ ਚੇਤੇ ਆਈ ਜਾਂਦੀ ਹੈ। ਤਾਂ ਹੀ ਮਿਰਜ਼ਾ ਕਾਲੇ ਪਾਣੀ ਨੂੰ ਜੀਉਂਦਾ ਜੀਵ ਸਮਝਦਾ-।
-‘ਤੇ ਤਾਂ ਹੀ ਲੂਣਾ ਨੂੰ ਲੱਗਦਾ ਕਿ ਰਾਂਝੇ ਨੇ ਮਾਰਿਆ? ਡਿਸਕਾਂ ਨੇ ਸਭ ਦੇਖਾ ਦੇਣਾ। ਰਾਂਝਾ ਹਮੇਸ਼ਾ ਅਪਣੀ ਵਹੁਟੀ ਬਾਰੇ ਸੋੱਚਦਾ; ਕੀ ਤਲਾਕ ਹੋਗਿਆ? ਮਿਰਜ਼ਾ ਦੱਸਦਾ ਸੀ ਕਿ ਜੁਦਾ ਹੋ ਗਏ-।
-ਹਾਂ ਤਲਾਕ। ਰਾਂਝਾ ਦੇ ਦੋ ਮੁੰਡੇ ਹਨ। ਮਾਂ ਨਾਲ ਗਏ-।
- ਪਰ ਰਾਂਝਾ ਤਾਂ ਜਿੱਦਾਂ ਪਤਨੀ ਬਾਰੇ ਬੋਲਦਾ, ਮੈਂ ਸੋਚਿਆ ਬਹੁਤ ਪ੍ਰੇਮ ਕਰਦਾ?-
- ਆਹੋ। ਕਿਹਾ ਨਾ ਕਿ ਬੇਸ’ਚ ਆਦਮੀ ਇਕੱਲਾ ਹੋ ਜਾਂਦਾ? ਬੱਸ। ਪਰ ਸੱਚ ਹੈ ਕਿ ਘਰਵਾਲੀ ਦਾ ਹੋਰ ਕਿਸੇ ਨਾਲ ਸਿਲਸਲਾ ਹੋਇਆ-।
- ਅੱਛਾ! ਫੜ ਹੋ ਗਈ-
- ਹੋਰ! ਤਾਂ ਤਾ ਤਲਾਕ ਹੋਇਆ। ਵਿਚਾਰਾ ਤਾਂ ਹਾਲੇ ਵੀ ਤੀਵੀ ਨੂੰ ਪਿਆਰ ਕਰਦਾ-।
- ਫਿਰ ਲੂਣਾ ਦੀ ਸ਼ੱਕ ਗਲਤ ਹੈ-।
- ਸ਼ਾਇਦ-।
- ਅੱਛਾ, ਤੂੰ ਹੁਣ ਕਾਲਾ ਪਾਣੀ ਦਾ ਪਤਾ ਕਰ। ਮੈਂ ਵਿਡੀਓ ਵੇੱਖ ਦੀ ਹੈ-
- ਤੇਰੇ ਕਮਰੇ ਭੇਜ ਦੇਵਾਗੀ-
- ਨਹੀਂ। ਮੈਨੂੰ ਕੋਂਟਰੋਲ-ਰੂਮ’ਚ ਭੇਜ ਦੀ। ੳੁੱਥੇ ਮੈਂ ਦੱੇਖ ਲਾਵਾਗੀ-।
- ਠੀਕ ਏ-।
*   *   *   *   *
ਹੀਰ ਦਾ ਚਿਤ ਨਹੀਂ ਕਰਦਾ ਸੀ ਅਪਣੇ ਕਮਰੇ ਵਾਪਸ ਜਾਣ ਨੂੰ। ਕੀ ਪਤਾ ਚੁੱਚਕ ਸਿਰਫ਼ ਮਨ ਵਿੱਚ ਹੀ ਸੀ? ਕੀ ਪਤਾ ਹੀਰ ਉਲਟੇ ਰਾਹ ਪੈ ਗਈ? ਕੀ ਪਤਾ। ਇਸ ਲਈ ਕੋਨਟਰੋਲ-ਰੂਮ’ਚ ਟੀ ਵੀ ਸਾਹਮਣੇ ਬਹਿ ਗਈ ਸੀ। ਡੂੰਘੇ ਸਮੁੰਦਰ ਦੇ ਹੇਠਾ ਕੋਈ ਸਿਗਨਲ ਨਹੀਂ ਸੀ ਸਾਫ਼ ਆ ਸੱਕਦਾ। ਉੱਪਰ ਵਾਪਸ ਜਾਕੇ ਸਰਕਾਰ ਨਾਲ ਗੱਲ ਕਰਨੀ ਪਵੇਗੀ। ਉੱਪਰ ਜਾਕੇ ਆਮ ਟੀ ਵੀ ਚਂੈਨਲ ਦੇੱਖਣੇ ਪੈਣੇ ਸੀ। ਦਰ ਖੁਲ੍ਹਿਆ।

ਇੱਕ ਕਲਦਾਰ ਅੰਦਰ ਆਇਆ। ਲੰਭਾ ਕੱਦ ਦਾ ਸੀ। ਚਾਂਦੀ ਰੰਗ ਦਾ ਸੀ। ਪਹਿਲਾ ਤਾਂ ਹੀਰ ਵੇੱਖ ਕੇ ਹੈਰਾਨ ਹੋ ਗਈ। ਫਿਰ ਸੋੱਚਿਆ – ਇਸ ਵਿੱਚ ਕੀ ਅਜੀਬ ਹੈ? ਰਣਜੀਤਪੁਰ ਤਾਂ ਕਲਦਾਰਾਂ ਨਾਲ ਭਰਿਆ ਪਿਆ ਸੀ-। ਕਲਦਾਰ ਨੇ ਹੀਰ ਨੂੰ ਡਿਸਕ ਦੇ ਦਿੱਤੇ। ਕਲਦਾਰ ਦੀ ਛਾਤੀ ਉੱਤੇ ਕੋਈ ਨੰਬਰ ਵਾਲਾ ਬਿੱਲਾ ਲਾਇਆ ਨਹੀਂ ਸੀ। ਇਸ ਤੋਂ ਹੀਰ ਨੇ ਸਿੱਟਾ ਕੱਢਿਆ, ਕਿ ਕਲਦਾਰ ਸਰਕਾਰ ਦਾ ਨਹੀਂ ਸੀ।

- ਕਿਸ ਦਾ ਏ?- ਹੀਰ ਨੇ ਗਿੱਟਿਆਂ ਵਿੱਚ ਮਾਰਿਆ।
- ਜੀ, ਮੈਂ ਮਿਰਜ਼ਾ ਸਾਹਿਬ ਦਾ ਹਾਂ-।
- ਅੱਛਾ। ਤੂੰ ਜਾ ਸੱਕਦਾ-। ਮਸ਼ੀਨੀ ਮਾਨਵ ਚੱਲੇ ਗਿਆ।

ਹੀਰ ਨੇ ਡਿਸਕ ਵਿਡੀਓ’ਚ ਪਾ ਦਿੱਤਾ। ਰਾਂਝਾ ਦੇ ਲੈਬ ਵਿੱਚ ਅੰਦਰ ਆਉਣ ਤੋਂ ਪਹਿਲੀ ਸੀਨ ਚੁਣੀ। ਫਿਰ ਚੱਲਾ ਦਿੱਤੀ। ਜੋ ਹੀਰ ਨੇ ਵੇੱਖਿਆ, ਦੇੱਖ ਕੇ ਹੈਰਾਨ ਹੋ ਗਈ। ਕਿਸੇ ਨੇ ਡਿਸਕ ਦੇੱਖਿਆ ਹੋਵੇਗਾ? ਲੱਗਦਾ ਕਿਸੇ ਨੇ ਡੈਟਾ ਨਾਲ ਛੇੜਖਾਨੀ ਕੀਤੀ ਸੀ। ਕਿਉਂ? ਕਿਉਂਕਿ ਫਿਲਮ ਦੇ ਹਿਸਾਬ ਨਾਲ ਕੈਦੋ ਖ਼ੁਰਦਬੀਨ ਨਾਲ ਕਾਲਾ ਪਾਣੀ ਦਾ ਨਮੂਨਾ ਨੂੰ ਘੋਖ ਕਰ ਰਿਹਾ ਸੀ, ਜਦ ਇੱਕ ਹੋਰ ਕੈਦੋ ਅੰਦਰ ਆਗਿਆ। ਦੋਨੋਂ ਝਗੜਾ ਕਰਨ ਲੱਗ ਪਏ। ਫਿਰ ਇੱਕ ਨੇ ਖਿੱਝ ਵਿੱਚ ਦੂਜੇ ਦੇ ਸਿਰ’ਤੇ ਖ਼ੁਦਰਬੀਨ ਮਾਰਿਆ। ਓਹ ਉਸ ਹੀ ਵਕਤ ਭੂੰਝੇ ਡਿੱਗ ਪਿਆ। ਕਾਲਾ ਪਾਣੀ ਉਹਦੇ ਉੱਪਰ ਡੁਲ੍ਹ ਗਿਆ। ਫਿਰ ਖਲੋਇਆ ਹੋਇਆ ਕੈਦੋ ਬਾਹਰ ਤੁਰ ਪਿਆ। ਇਸ ਤੋਂ ਬਾਅਦ ਕਾਲਾ ਪਾਣੀ ਕੋਈ ਨਾਗ ਵਾਂਗ ਕੈਦੋ ਦੇ ਉੱਪਰ ਇਧਰ ਉਧਰ ਹਿੱਲੇ। ਹਾਰਕੇ ਲਾਸ਼ ਉੱਤੇ ਚੁੰਬੜ ਕੇ ਜੰਮ ਗਿਆ। ਫਿਰ ਰਾਂਝਾ ਅੰਦਰ ਆਇਆ।

ਹੀਰ ਨੂੰ ਤਾਂ ਇਹ ਗੱਲ ਚੁੱਚਕ ਤੋਂ ਵੀ ਅਜੀਬ ਲੱਗੀ। ਫਿਲਮ ਨੂੰ ਮੁੜ ਲਪੇਟ ਕੇ ਬਾਰ ਬਾਰ ਦੇੱਖਿਆ। ਫਿਰ ਅੰਤ’ਤੇ ਜ਼ੰਜੀਰ, ਕਹਿਣ ਦਾ ਮਤਲਬ ਹੋਰਾਂ ਨਾਲ ਬੋਲਣ ਵਾਲੀ ਚੀਜ਼ ਨੂੰ ਦਬ ਕੇ ਸਾਹਿਬਾਂ ਨੂੰ ਬਲਾਇਆ।

- ਹਾਂ। ਮੈਂ ਆਉਂਦੀ ਏ। ਹਾਲੇ ਮੈਨੂੰ ਕਾਲੇ ਪਾਣੀ ਵਾਰੇ ਪੂਰੀ ਗੱਲ ਨਹੀਂ ਸਮਝਦੀ। ਮੈਂ ਕੈਦੋ ਦੋ ਨੋਟਾਂ ਨੂੰ ਪੜ੍ਹ ਰਹੀ ਹੈ। ਨਾਲੇ ਮਿਰਜ਼ੇ ਦਾ ਸਿਧਾਂਤ-।
- ਅੱਛਾ। ਪਰ ਤੂੰ ਇੱਕ ਦਮ ਆ। ਸੱਚ ਕਿੰਨ੍ਹਾਂ ਨੇ ਇਸ ਡਿਸਕ ਨੂੰ ਦੇੱਖਿਆ?-
- ਸਿਰਫ਼ ਮਿਰਜਾ ਨੇ-
- ਮੈਨੂੰ ਤਾਂ ਇਸ ਵਾਰੇ ਉਨ੍ਹੇ ਕੁਝ ਨਹੀਂ ਕਿਹਾ। ਓਹਨੂੰ ਵੀ ਨਾਲ ਲੈ ਕੇ ਆਈ-
- ਠੀਕ ਏ-।

*   *   *   *   *

ਰਾਂਝੇ ਨੇ ਮੀਚੀਆਂ ਅੱਖਾਂ ਖੋਲੀਆਂ।ਧੜਕਣ ਨੇ ਛਾਲ ਮਾਰੀ। ਕਿਉਂ? ਕਿਉਂਕਿ ਉਸਦੇ ਸਾਹਮਣੇ ਅਣਹੋਣੀ ਗੱਲ ਸੀ। ਓਹ ਭੱਦਰ ਪੁਰਸ਼ ਜੋ ਬਾਥਰੂਮ’ਚ ਖੜ੍ਹਾ ਸੀ, ਸ਼ੀਸ਼ੇ ਦੇ ਅੱਗੇ। ਅਪਣੇ ਰੂਪ ਦਾ ਪਰਛਾਵਾਂ ਸ਼ੀਸ਼ਾ ਵਿੱਚ ਦੇਖਦਾ ਸੀ। ਇੱਕ ਹੋਰ ਰੂਪ ਸੀ, ਲੈਲਾ ਦਾ। ਹੁਣ ਤਾਂ ਜੁਦਾ ਹੋ ਗਏ; ਤਲਾਕ ਵੀ ਹੋਗਿਆ ਸੀ।ਘਰ ਵਾਲੀ ਨੇ ਤਾਂ ਰਾਂਝੇ ਨੂੰ ਛੱਡ ਦਿੱਤਾ ਸੀ। ਪਰ ਉਸਦੀ ਵਹੁਟੀ ਦਾ ਚਿਹਰਾ, ਓਹਦੇ ਵੱਲ ਸ਼ੀਸ਼ੇ’ਚੋਂ ਵਾਪਸ ਝਾਕਦਾ ਸੀ! ਹੋ ਨਹੀਂ ਸੱਕਦਾ! ਓਹ ਤਾਂ ਧਰਤੀ’ਤੇ ਹੈ, ਮੇਰੇ ਲਾਲਾਂ, ਮੇਰੇ ਮੁੰਡਿਆਂ ਨਾਲ! ਰਾਂਝੇ ਨੇ ਫਿਰ ਅੱਖਾਂ ਮੀਚ ਲੀਆਂ। ਹੁਣ ਜਦ ਖੋਲ੍ਹੇਗਾ, ਸਿਰਫ਼ ਰਾਂਝਾ ਹੀ ਵਾਪਸ ਝਾਕਦਾ ਹੋਵੇਗਾ। ਫਿਰ ਵੀ ਨੈਣ ਤਾਂ ਹੋਰ ਹੀ ਗੱਲ ਕਹਿੰਦੇ ਸਨ। ਲੈਲਾ ਹਾਲੇ ਵੀ ਸ਼ੀਸ਼ੇ ਵਿਚ ਖਲੋਤੀ ਸੀ! ਕੀ ਮੈਂ ਪਾਗਲ ਹੋ ਗਿਆ ਹਾਂ?

*   *   *   *   *

- ਸਾਨੂੰ ਕਿਉਂ ਨਹੀਂ ਦੱਸਿਆ?- ਸਾਹਿਬਾਂ ਨੇ ਮਿਰਜ਼ੇ ਨੂੰ ਆਖਿਆ। ਹੀਰ, ਮਿਰਜ਼ਾ ਅਤੇ ਸਾਹਿਬਾਂ ਕਲਦਾਰ ਨਾਲ ਕੋਂਟਰੋਲ-ਰੂਮ’ਚ ਖੜ੍ਹੇ ਸਨ। ਹੀਰ ਨੇ ਵਿਡੀਓ ਦੂਜਿਆਂ ਨੂੰ ਚੱਲਾ ਕੇ ਦਿੱਖਾ ਦਿੱਤਾ ਸੀ। ਸਾਹਿਬਾਂ ਤਾਂ ਹੈਰਾਨ ਹੋ ਗਈ ਸੀ। ਹੈਰਾਨ ਅਤੇ ਲਾਜੁਆਬ। ਪਰ ਮਿਰਜ਼ਾ ਨਹੀਂ, ਉਹ ਅਵਾਕ ਸੀ।
- ਕਿਉਂ ਕਿ ਤੁਸੀਂ ਸਭ ਨੇ ਇਸ ਤਰ੍ਹਾਂ ਹੀ ਕਰਨਾ ਸੀ।ਜਵਾਬੀ ਹਮਲਾ ਕਰਨਾ ਹੀ ਕਰਨਾ ਸੀ ਕਿਉਂਕਿ ਸਭ ਨੇ ਡਰ ਜਾਣਾ ਸੀ। ਇੱਕ ਪਾਸੇ ਜੇ ਮੈਂ ਦਿੱਖਾ ਵੀ ਦਿੱਤਾ ਸੀ, ਲੂਣਾ ਨੇ ਰਾਂਝੇ ਦਾ ਪਿੱਛਾ ਛੱਡ ਦੇਣਾ ਸੀ, ਦੂਜੇ ਪਾਸੇ ਇਸ ਓਪਰੀ ਗੱਲ ਕਿਸਦੇ ਪੱਲੇ ਪੈਣੀ ਸੀ?- ਮਿਰਜ਼ਾ ਨੇ ੳਤੱਰ ਦਿੱਤਾ।
- ਸਾਨੂੰ ਸਮਝਾ- ਹੀਰ ਨੇ ਤਲਬ ਕੀਤੀ।
- ਮੇਰਾ ਖਿਆਲ ਹਾਲੇ ਵੀ ਹੈ ਕਿ ਕਾਲਾ ਪਾਣੀ ਜੀਉਂਦਾ ਚੇਤਨ ਹੈ। ਤੂੰ ਆਪ ਹੀ ਦੇੱਖਿਆ ਕਿਵੇਂ ਕੈਦੋ ਦੇ ਉਪਰ ਹਿਲਦਾ ਸੀ-।
- ਮੈਂ ਦੋ ਕੈਦੋ ਵੇੱਖੇ। ਇਹ ਸਮਝਾ-
- ਕੈਦੋ ਦਾ ਇਕ ਭਰਾ ਹੈ। ਐਣ ਦਿੱਟੋ ਕੋਪੀ – ਮਿਰਜ਼ੇ ਨੇ ਦੋਨੋਂ ਨੂੰ ਖ਼ਬਰ ਦਿੱਤੀ।
- ਆਹੋ। ਪਰ ਓਹ ਤਾਂ ਉਪਰ ਭਾਰਤ’ਚ ਹੈ। ਸਾਢੇ ਬੇਸ ਨਹੀਂ। ਕੋਈ ਨਹੀਂ ਅੰਦਰ ਆ ਸੱਕਦਾ ਜ਼ੀ-ਪੰਜ ਤੋਂ ਬਿੰਨਾ। ਓਨ੍ਹੇ ਸਾਨੂੰ ਦੱਸ ਦੇਣਾ ਸੀ- ਸਾਹਿਬਾਂ ਨੇ ਖਿੱਝ ਕੇ ਕਿਹਾ।
- ਤੁਹਾਨੂੰ ਇੱਕ ਵੇਰਵਾ ਨਹੀਂ ਦਿੱਸਿਆ ਹੋਣਾ? ਜਿਹੜਾ ਕੈਦੋ ਖ਼ਰਦਬੀਨ’ਚ ਕਾਲੇ ਪਾਣੀ ਦੀ ਜਾਂਚ ਕਰ ਰਿਹਾ, ਉਸਨੇ ਚਿੱਟਾ ਲੈਬ ਕੌਟ ਨਹੀਂ ਪਾਇਆ ਹੈ। ਪਰ ਜਿਹੜਾ ਅੰਦਰ ਆਇਆ, ਉਸਨੇ ਚਿੱਟਾ ਲੈਬ ਕੌਟ ਪਾਇਆ – ਮਿਰਜ਼ੇ ਨੇ ਮੁਸਕਾਨ ਨਾਲ ਉਚਾਰਿਆ।
- ਹਾਂ! ਲਾਸ਼ ਵਾਲੇ ਕੈਦੋ ਕੋਲ ਲੈਬ ਕੌਟ ਨਹੀਂ ਹੈ!- ਹੀਰ ਨੇ ਜੋਸ਼ ਨਾਲ ਕਿਹਾ, - ਫਿਰ ਅਸਲੀ ਕੈਦੋ ਮਰਿਆ, ਕਿ ਨਕਲੀ? ਅਸਲੀ ਕੈਦੋ ਇਸ ਵੇਲੇ ਕਿੱਥੇ ਹੈ? ਦੋ ਕਿਵੇਂ ਹੋ ਸੱਕਦੇ? ਕੀ ਪਤਾ ਭਰਾ ਇੱਥੇ ਆਇਆ ਸੀ, ਜਾਂ ਇੱਥੇ ਹੋਵੇ?- ਹੀਰ ਨੂੰ ਪਤਾ ਸੀ ਕਿ ਚੁੱਚਕ ਦੀ ਦਿੱਟੋ ਕਾਪੀ ਉਸਦੇ ਕਮਰੇ’ਚ ਸੀ; ਜਿਸ ਕ੍ਰਿਸ਼ਮੇ ਨੇ ਚੁੱਚਕ ਦੀ ਹਕੀਕਤ ਬਣਾਈ, ਉਸ ਚੀਜ਼ ਨੇ ਕੈਦੋ ਦੀ ਵੀ ਕਾਪੀ ਬਣਾਈ ਹੋਵੇਗੀ? ਇਹ ਗੱਲ ਦੂਜਿਆਂ ਦੇ ਸਾਹਮਣੇ ਨਹੀਂ ਖੋਲ੍ਹਣੀ ਚਾਹੀਦੀ। ਹਾਲੇ ਨਹੀਂ, ਪਹਿਲਾ ਦੇੱਖੀਏ ਸਭ ਕਿਉਂ ਹੁੰਦਾ ਹੈ।

- ਇਹ ਸਭ ਤਰਕਹੀਣ ਹੈ- ਸਾਹਿਬਾਂ ਤਾਂ ਅੱਕ ਗਈ ਸੀ, - ਮੈਂ ਪਾਣੀ ਦੀ ਪਰਖ ਕੀਤੀ ਸੀ। ਉਸਦਾ ਨਤੀਜਾ ਚੈੇਕ ਕਰਨ ਲੱਗੀ ਏ-। ਇਹ ਕਹਿ ਕੇ ਚੱਲੀ ਗਈ। ਮਿਰਜ਼ੇ ਨੇ ਅਪਣੇ ਕਲਦਾਰ ਤੋਂ ਸਾਰਾ ਬੇਸ ਸੱਕੈਨ ਕਰਾਇਆ। ਇਨਸਾਨਾਂ ਲਈ। ਹੀਰ ਸਣੇ ਪੰਜ ਹੀ ਹੋਣੇ ਚਾਹੀਦੇ ਸੀ। ਪਰ ਸੱਕੈਨ ਨੇ ਪਹਿਲਾ ਅੱਠਾਂ ਦੀ ਤਸਦੀਕ ਕੀਤੀ। ਫਿਰ ਦਸ ਹੋਰਾਂ ਦੀ । ਦੋਨੋਂ ਹੀਰ ਅਤੇ ਮਿਰਜ਼ਾ ਹੈਰਾਨ ਹੋ ਗਏ।


*   *   *   *   *



ਲੂਣਾ ਆਪਣੇ ਕਮਰੇ ਵਿੱਚ ਕੰਮ ਕਰ ਦੀ ਸੀ। ਓਹਦਾ ਚਿੱਤ ਨਹੀਂ ਕੀਤਾ ਬਾਹਰ ਜਾਣ ਨੂੰ, ਕਿਉਂਕਿ ਉਸਨੂੰ ਪਤਾ ਸੀ ਕਿ ਰਾਂਝੇ ਨੂੰ ਸੂਹ ਲਗ ਗਈ ਸੀ ਕਿ ਓਹਨੇ ਪੁਲੀਸ ਵਾਲੀ ਕੋਲ ਰਾਂਝੇ ਉੱਤੇ ਇਲਜ਼ਾਮ ਲਾਇਆ ਸੀ। ਇੰਨ੍ਹੀ ਪੱਕੀ ਸੀ ਕਿ ਰਾਂਝਾ ਹੀ ਦੋਸ਼ੀ ਹੈ, ਕਿ ਕਾਤਲ ਦੇ ਨਾਲ ਕੰਮ ਕਰਨ ਲਈ ਤਿਆਰ ਨਹੀਂ ਸੀ। ਮਿਰਜ਼ੇ ਨੇ ਚੋਰੀ ਚੋਰੀ ਲੂਣਾ ਨੂੰ ਦੱਸਿਆ ਸੀ, ਕਿ ਵਿਡੀਓ ਉੱਤੇ ਕੁਝ ਅਜੀਬ ਭਰਿਆ ਸੀ। ਮਿਰਜ਼ੇ ਨੇ ਲੂਣਾ ਨੂੰ ਫਿਲਮ ਨਹੀਂ ਦੇੱਖਾਈ। ਇਸ ਵਜ੍ਹਾ ਕਰਕੇ ਲੂਣਾ ਮੰਨ ਗਈ ਸੀ, ਕਿ ਮਿਰਜ਼ੇ ਦੇ ਦੋਸਤ, ਰਾਂਝੇ ਨੂੰ ਕੈਦੋ ਦਾ ਕਤਲ ਕਰਦਾ ਡਿਸਕ ਵੇੱਖਾਉਂਦਾ ਸੀ।

ਹੀਰ ਨੂੰ ਕੈਦੋ ਦੀ ਲਾਸ਼ ਦੀ ਜਾਂਚ ਕਰਨ ਦੇ। ਵਿਡੀਓ ਦੇੱਖਣ ਦੇ। ਫਿਰ ਲੂਣਾ ਦੀ ਸ਼ੱਕ ਪੱਕੀ ਹੋਜੂਗੀ। ਹੀਰ ਨੇ ਰਾਂਝੇ ਨੂੰ ਗ੍ਰਿਫ਼ਤਾਰ ਕਰਕੇ ਧਰਤੀ’ਤੇ ਲੈ ਜਾਣਾ। ਫਿਰ ਲੂਣਾ ਦੂਜਿਆਂ ਨਾਲ ਸ਼ਾਮਲ ਹੋਜੂਗੀ। ਇਸ ਔਕੜ ਵਿੱਚ ਲੂਣਾ ਕਮਰੇ ਵਿੱਚ ਹੀ ਰਹੀ।

- ਪੁੱਤਰ ਮੈਤੋਂ ਕਰਜ਼ਾ ਨਹੀਂ ਚੁੱਕ ਹੁੰਦਾ-। ਇਸ ਆਵਾਜ਼ ਨੂੰ ਸੁਣਕੇ, ਲੂਣਾ, ਜਿੱਥੇ ਖੜ੍ਹੀ ਖਲੋਈ, ਥਾਂ ਜੰਮ ਗਈ। ਹੋ ਨਹੀਂ ਸੱਕਦਾ! – ਪੁੱਤਰ ਗੱਲ ਤਾਂ ਕਰ-।

ਲੂਣਾ ਹੌਲੀ ਹੌਲੀ ਘੁੰਮੀ। ਸਾਹਮਣੇ ਅਣਹੋਣੀ ਦਸ਼ਾ ਸੀ। ਹੋ ਨੱਹੀ ਸੱਕਦਾ! ਅੱਖਾਂ ਝੂੱਠ ਦੇਖਾਉਂਦੀਆਂ, ਅਤੇ ਕੰਨ ਝੂੱਠ ਬੋਲਦੇ ਸਨ। ਲੂਣਾ ਦੇ ਮੂਹਰੇ ਉਸਦਾ ਪਿਤਾ ਖੜੋਤਾ ਸੀ। ਸਿਰ ਉੱਤੇ ਪੱਗੜੀ ਲਪੇਟੀ ਸੀ। ਖੇਤ ਮਜਦੂਰ ਵਾਲੇ ਕਪੜੇ ਪਾਏ ਸੀ।

- ਸਲਾਹ ਤਾਂ ਦੇ-
- ਨਈ! ਤੁਸੀਂ ਤਾਂ ਮਰ ਗਏ! ਹੋ ਨਹੀਂ ਸੱਕਦਾ। ਇੱਥੇ ਕਿਵੇਂ ਹੋ?-
- ਕਿੱਥੇ ਪੁੱਤ? ਮੈਂ ਤਾਂ ਹਾਲੇ ਜੀਉਂਦਾ ਹਾਂ। ਪਰ ਇਸ ਕਰਜ਼ੇ ਨੇ ਤਾਂ ਸਾਨੂੰ ਮਾਰ ਦੇਣਾ!-
- ਤੁਹਾਨੂੰ ਕੀ ਲਗਦਾ ਅਸੀਂ ਕਿੱਥੇ ਹਾਂ?-
- ਘਰ ਪੁੱਤਰ। ਹੋਰ ਕਿੱਥੇ? ਉਂਝ ਮੈਨੂੰ ਇਸ ਕਮਰੇ ਦੀ ਪਛਾਣ ਨਹੀਂ ਹੈ-
- ਆਪਾਂ ਤਾਂ ਪੰਜਾਬ ਨਹੀਂ ਹਾਂ! ਅਸੀਂ ਤਾਂ ਸੁਮੰਦਰ ਦੇ ਹੇਠ ਇੱਕ ਸਰਕਾਰੀ ਬੇਸ’ਚ ਐ!- ਲੂਣਾ ਦੀਆਂ ਅੱਖਾਂ ਭਰ ਗੀਆਂ। ਪਿਤਾ ਜੀ ਹੋ ਨਹੀਂ ਸੱਕਦਾ। ਪਿਤਾ ਜੀ ਨੇ ਤਾਂ ਬਾਰਾਂ ਸਾਲ ਪਹਿਲਾ ਆਤਮ ਹੱਤਿਆ ਕਰ ਲਈ ਸੀ। ਆਪਣੇ ਆਪ ਝੋਨੇ ਦੇ ਗੁਦਾਮ ਵਿਚ ਸ਼ਤੀਰੀ ਨਾਲ ਰੱਸੀ ਬੰਨ ਕੇ ਫਾਹਾ ਲੈ ਲਿਆ ਸੀ। ਬਾਲਵਾੜੀ ਚਲੀ ਨਹੀਂ। ਕਰਜ਼ਾ ਬਹੁਤ ਚੁੱਕ ਲਿਆ ਸੀ। ਸਿਰਫ਼ ਧੀ ਸੀ, ਓਹ ਵੀ ਵਿਆਹੁਣ ਵਾਲੀ। ਜਿੱਥੇ ਪਿਤਾ ਜੀ ਦਾ ਖੇਤ ਹੁੰਦਾ ਸੀ, ਹੁਣ ਤਾਂ ਮਾਲ ਬਣਾ ਦਿੱਤਾ ਸੀ। ਸਾਰੀ ਜਗ੍ਹਾ ਛੱਤ ਦਿੱਤੀ ਸੀ। ਜੋ ਹੁਣ ਲੂਣਾ ਦੀ ਨਜ਼ਰ ਸਾਹਮਣੇ ਸੀ, ਇਕ ਝੂਠ ਸੀ।ਨਜ਼ਰ ਦਾ ਧੋਖਾ ਸੀ। ਕਲਪਨਾ ਦਾ ਜਾਦੂ ਸੀ। ਲੂਣਾ ਨੇ ਇੱਕ ਦੰਮ ਆਵਾਜਾਈ-ਜੰਤਰ ਨੂੰ ਦਬ ਦਿੱਤਾ। ਦੂਜੇ ਪਾਸੋ ਸਾਹਿਬਾਂ ਦੀ ਆਵਾਜ਼ ਆਈ।

- ਹਾਂ ਵੀ ਲੂਣਾ। ਅੱਜ ਤੂੰ ਕਮਰੇ’ਚੋਂ ਨਿਕਲ ਕੇ ਸਾਢੇ ਨਾਲ ਕੰਮ ਵੀ ਕਰਨਾ ਹੈ?-
- ਸਾਹਿਬਾਂ! ਜਲਦੀ ਆਓ! ਕਮਰੇ’ਚ ਭੂਤ ਹੈ! ਕੋਈ ਰਾਖਸ਼ ਹੈ!-
- ਸ਼ਾਂਤ ਹੋ! ਸੋਹਣੀਏ! ਭੂਤ ਤਾਂ ਹੁੰਦੇ ਨ੍ਹੀਂ-
- ਫਿਰ ਮੇਰੇ ਬਾਪੂ ਦਾ ਰੂਪ’ਚ ਕੋਣ ਮੇਰੇ ਅੱਗੇ ਖੜ੍ਹਾ?- ਆਵਾਜਾਈ-ਜੰਤਰ ਇੱਕ ਪਲ ਲਈ ਚੁੱਪ ਚਾਪ ਹੋਗਿਆ। ਫਿਰ ਸਾਹਿਬਾਂ ਨੇ ਕਿਹਾ – ਅੱਛਾ ਤੂੰ ਇੱਥੇ ਹੀ ਰਹਿ। ਅਸੀਂ ਆਉਂਦੇ ਹਾਂ-।
- ਤੂੰ ਕੀ ਕਰਦੀ ਏ ਧੀਏ?- ਘਬਰਾਉਂਦੇ ਬਾਪ ਨੇ ਸਭ ਸੁਣਕੇ ਆਖਿਆ।
- ਮੈਤੋਂ ਪਰੇ ਰਹਿ ਦੈਂਤ! ਤੂੰ ਮੇਰਾ ਪਿਉ ਨਹੀਂ ਹੋ ਸਕਦਾ ਹੈ!- ਮੈਂ ਆਪਣੇ ਬਾਬਲ ਨੂੰ ਬਹੁਤ ਪਿਆਰ ਕਰਦ ਿਹਾਂ।

*   *   *   *   *

ਮਿਰਜ਼ੇ ਦੇ ਕਲਦਾਰ ਕੋਲ ਛਾਤੀ’ਚ ਇੱਕ ਸੱਕੈਂਰ ਸੀ। ਉਸਦੀ ਮਦਦ ਨਾਲ ਅੱਠਾਰਾਂ ਜੀਉਂਦੇ ਜਿਸਮਾਂ ਨੂੰ ਟੋਲ ਸੱਕਦਾ ਸੀ। ਹੀਰ ਅਤੇ ਮਿਰਜ਼ੇ ਨੂੰ ਪਤਾ ਸੀ ਕਿ ਸਿਰਫ਼ ਪੰਜ ਹੋਣੇ ਚਾਹੀਦੇ ਸੀ। ਹੀਰ, ਰਾਂਝਾ, ਮਿਰਜ਼ਾ, ਸਾਹਿਬਾਂ ਅਤੇ ਲੂਣਾ। ਮਨ ਵਿੱਚ ਹੀਰ ਨੂੰ ਸ਼ੱਕ ਸੀ ਕਿ ਸੱਕੈਂਰ ਨੇ ਚੁੱਚਕ ਦਾ ਸਿਗਨਲ ਵੀ ਚੱਕ ਲਿਆ ਸੀ। ਹੋ ਸੱਕਦਾ ਇੱਕ ਦੂਜਾ ਕੈਦੋ ਸੀ। ਪਰ ਅਸੀਂ ਤਾਂ ਸੱਤ ਹੀ ਹਾਂ। ਹੋਰ ਸਾਰੇ ਕੌਣ ਹਨ? ਹੀਰ ਅਤੇ ਮਿਰਜ਼ਾ ਕਲਦਾਰ ਦੇ ਮਗਰ ਗਏ।

ਕਲਦਾਰ ਨੂੰ ਮਿਰਜ਼ਾ “ ਬੁੱਲ੍ਹਾ” ਸਦੀ ਗਿਆ। ਇਨਸਾਨਾਂ ਵਾਂਗ ਨਾ ਦਿੱਤਾ ਸੀ। ਸਿਰ ਦਾ ਮੂਹਰਲਾ ਪਾਸਾ ਕੱਚ ਦਾ ਬਣਾਇਆ ਸੀ। ਇਸ ਲਈ ਅੰਦਰ ਦਿਮਾਗ਼ ਵਰਗਾ ਕੰਪਿਊਟਰ ਦਿੱਸਦਾ ਸੀ। ਮੁਖ ਦੇ ਗੱਭੇ ਇੱਕ ਕੈਮਰਾ ਲੇਂਜ਼ ਸੀ। ਇਹ ਬੁੱਲ੍ਹਾ ਦਾ ਨੈਣ ਸੀ। ਕੰਧਾਂ ਦੇ ਵਿੱਚੋਂ ਵੀ ਦੇੱਖ ਸੱਕਦਾ ਸੀ। ਇੱਦਾਂ ਲਾਂਘਾ’ਚੋਂ ਲੰਘਕੇ ਉਸ ਥਾਂ ਪਾਉਂਚੇ, ਜਿੱਥੇ ਦਸ ਗਰਮ ਬਦਨਾਂ ਦਾ ਸਿਗਨਲ ਆ ਰਿਹਾ ਸੀ।

- ਇੱਕ ਹੋਰ ਜਿਸਮ ਹੁਣ ਹੈ!- ਮਿਰਜ਼ਾ ਨੇ ਸੱਕੈਂਰ’ਤੇ ਲੂਣਾ ਦੇ ਕਮਰੇ ਵਿੱਚ ਇੱਕ ਦਮ ਨਵਾਂ ਸਿਗਨਲ ਤਾੜ ਲਿਆ।

ਬੁੱਲ੍ਹਾ ਰੁਕ ਗਿਆ। ਇੱਕ ਫੱਟੀ ਵੱਲ ਉਂਗਲੀ ਵੱਧਾਈ। ਮਿਰਜ਼ੇ ਨੇ ਫੱਟੀ ਪੈਰਾਂ ਨਾਲ ਮਾਰ ਮਾਰਕੇ ਤੋੜ ਦਿੱਤੀ। ਜਦ ਦੂਜਾ ਪਾਸਾ ਵੇੱਖਿਆ, ਹੀਰ ਦਾ ਸਾਹ ਸਾਹ ਵਿੱਚ ਆਗਿਆ। ਨਿੱਕੀ ਜੀ ਕੋਠੜੀ ਸੀ। ਵਿੱਚ ਦਸ ਜੀਉਂਦੇ ਬੰਦੇ ਸਨ। ਪਰ ਅਜੀਬ ਜਿਹੇ ਬੰਦੇ ਸਨ। ਬਹੁਤ ਅਜੀਬ। ਕਿਉਂਕਿ ਦਸ ਮਰਦ ਕੈਦੋ ਸਨ। ਐਣ ਦਿੱਟੋ ਕਾਪੀ! ਮਿਰਜ਼ਾ ਤਾਂ ਚੀਕਣ ਲੱਗ ਪਿਆ। ਸਪੀਕਰ’ਚੋਂ ਸਾਹਿਬਾਂ ਦੀ ਆਵਾਜ਼ ਆਈ।

- ਲੂਣਾ ਨੂੰ ਸਾਡੀ ਲੋੜ ਹੈ ਲੋਕੋਂ!-।

*   *   *   *   *

ਰਾਂਝੇ ਨੇ ਲੈਲਾ ਦੀਆਂ ਗੱਲ੍ਹਾਂ ਛੋਹੀਆਂ। ਉਸਦਾ ਨੱਕ। ਅੱਖਾਂ, ਬੁੱਲ੍ਹਾਂ ਅਤੇ ਠੋਡੀ। ਸੱਚ ਮੁੱਚ ਉਸਦੀ ਪਿਆਰੀ ਸਜਣੀ ਸੀ। ਉਸਦੀ ਹੀਰ। ਇੱਸ ਆਖਰੀ ਸੋਚ ਨੇ ਉਸਦਾ ਧਿਆਨ ਗੁਪਤਚਰ ਹੀਰ ਵੱਲ ਲੈ ਗਈ। ਮਨ ਕਹਿੰਦਾ ਸੀ ਕਿ ਇਸ ਹੀਰ ਲਈ ਕੁਝ ਜਜ਼ਬਾਤ ਸਨ। ਕੁਝ ਹਮਦਰਦੀ ਵੀ। ਇਸ ਸੋਚ ਦਾ ਨਤੀਜੇ ਨੇ ਸੁਆਲ ਪੈਦਾ ਕੀਤਾ। ਹੀਰ ਤਾਂ ਬੇਸ’ਚ ਸੀਗੀ। ਪਰ ਲੈਲਾ ਹੋ ਨਹੀਂ ਸੱਕਦੀ। ਕਲਪਨਾ ਹੋਵੇਗੀ। ਪਰ ਲੈਲਾ ਨੂੰ ਬਹੁਤ ਚਾਹੁੰਦਾ ਸੀ। ਉਸ ਨੋ ਨਾਲ ਲਾ ਲਿਆ। ਘੁੱਟਕੇ ਫੜ ਲਿਆ।

- ਤੁਸੀਂ ਗੁੱਸੇ ਤਾਂ ਨਹੀਂ ਹੋ?- ਲੈਲਾ ਨੇ ਸਵਾਲ ਆਖਿਆ।
- ਨਾ। ਕਿਉਂ? ਤੂੰ ਮਸਾ ਮੇਰੇ ਕੋਲ ਵਾਪਸ ਆਈ। ਹੁਣ ਨਹੀਂ ਤੈਨੂੰ ਛੱਡਣਾ। ਹੁਣ ਨਹੀਂ ਤੈਨੂੰ ਜਾਣ ਦੇਣਾ-
- ਕੀ ਮੈਂ ਕਿੱਥੇ ਗਈ ਸੀ?-
- ਆਹੋ। ਪਰ ਇਹ ਗੱਲਾਂ ਛੱਡ ਰਾਣੀਏ-। ਉੱਤਰ ਦੇਣ ਵਿੱਚ ਲੈਲਾ ਪਰੇ ਹੋ ਗਈ। ਉਸਨੂੰ ਕੁਝ ਯਾਦ ਆਗਿਆ ਸੀ। ਉਸ ਹੀ ਵਕਤ ਫਿਕਰ ਵਿੱਚ ਰਾਂਝਾ ਤਲਾਕ ਵਾਰੇ ਸੋੱਚਦਾ ਸੀ। ਕਿਉਂ ਸੰਬੰਧ ਖਤਮ ਕੀਤਾ? ਸਿਲਸਲਾ ਵਾਰੇ ਵੀ ਸੋੱਚਦਾ ਸੀ। ਲੈਲਾ ਨੇ ਅਰੁਚੀ ਲਾਈ; ਜਿੱਦਾਂ ਰਾਂਝੇ ਦੀਆਂ ਸੋਚਾਂ ਪੜ੍ਹ ਸੱਕਦੀ ਸੀ। ਜਿੱਦਾਂ ਰਾਂਝੇ ਦੀ ਯਾਦਾਸ਼ ਨੇ ਉਸਨੂੰ ਡਰਾ ਦਿੱਤਾ ਸੀ। ਨਹੀਂ, ਸਮਾ ਯਾਦਾਸ਼ ਨੇ ਪਹਿਲੀ ਵਾਰੀ ਲੈਲਾ ਨੂੰ ਦਿੱਖਾਇਆ ਕਿ ਕੀ ਹੋਇਆ ਸੀ। ਕਿ ਜਿੰਨ੍ਹਾ ਮਰਜ਼ੀ ਰਾਂਝਾ ਉਸਨੂੰ ਪਿਆਰ ਕਰਦਾ ਸੀ, ਦਿੱਲ ਵਿੱਚ ਕੋਈ ਡੂੰਘੇ ਥਾਂ ਸਿਲਸਲਾ ਕਰਕੇ ਨਫ਼ਰਤ ਵੀ ਕਰਦਾ ਸੀ। ਕਿ ਲੈਲਾ ਦੋਸ਼ੀ ਸੀ। ਇਹ ਸਭ ਰਾਂਝੇ ਨੂੰ ਵੀ ਮਹਿਸੂਸ ਹੋਇਆ। ਪਰ ਅਸਲੀ ਪਤਨੀ ਨੂੰ ਤਾਂ ਸਭ ਪਤਾ ਸੀ। ਇਹ ਕੀ ਚੱਕਰ ਸੀ?
- ਤੂੰ ਭੂਤ ਹੈ। ਸੱਚ ਨਹੀਂ ਹੈ। ਪਰ ਮੈਂ ਬਹੁਤ ਚਾਹੁੰਦਾ ਹੈ ਤੂੰ ਸੱਚ ਹੋਵੇ। ਮੇਰੇ ਮਨ ਦੇ ਕੋਈ ਖੂੰਜੇ ਤੋਂ ਤੂੰ ਆਈ ਹੈ। ਚਾਹਤ ਦਾ ਪ੍ਰਛਾਵਾਂ ਹੋ-।

ਪਿਆਰ ਦੇ ਥਾਂ ਲੈਲਾ ਹੋਰ ਹੀ ਪਾਸੇ ਚੱਲੀ ਗਈ। ਇੱਕ ਦਮ ਰਾਂਝੇ ਦੇ ਮਨ ਵਿੱਚ ਉਸਦੇ ਵੱਡੇ ਤੋਂ ਵੱਡੇ ਫਿਕਰ ਖੋਹ ਲੈ। ਹੁਣ ਜਹਿਰ ਨਾਲ ਵਾਪਸ ਮਾਰਦੀ ਸੀ। ਰਾਂਝੇ ਦੀ ਜਾਣ ਨਹੀਂ ਸੀ, ਪਰ ਕੋਈ ਨਾਗਣ।

- ਤੂੰ ਕਿੱਥੇ ਸੱਚਾ ਪਿਆਰ ਮੈਨੂੰ ਕਰਦਾ ਸ? ਕਿੱਥੋਂ? ਆਪਣਾ ਹੀ ਸੋੱਚਿਆ ਹੈ। ਮੇਰ ਲੋੜਾਂ ਦਾ ਸੋੱਚਾਂ? ਨਹੀਂ! ਕਦੇ ਵੀ ਨਹੀਂ! ਸਭ ਕੁਝ ਮੈਂ ਹੀ ਕਰਦੀ ਸੀ! ਮੈਨੂੰ ਤਾਂ ਘਰ ਦਾ ਘੋਰਾ ਬਣਾਕੇ ਰੱਖਿਆ ਸੀ! ਨਿਕੰਮਾ ਵਰ ਹੈ! ਤਾਈ ਨਿਆਣਿਆਂ ਨੂੰ ਲੈ ਗਈ ਸੀ। ਹਾਂ, ਮੈਂ ਹੋਰ ਕਿਸੇ ਨਾਲ ਹਮਬਿਸਤਰਾ ਕੀਤਾ। ਕਿਉਂ ਨਹੀਂ? ਤੂੰ ਤਾਂ ਹਮੇਸ਼ਾ ਆਪਣੇ ਕੰਮ’ਚ ਬਿੱਜ਼ੀ ਸੀ। ਤੇਰਾ ਤਾਂ ਪਿਆਰ ਬੇਕਾਰ ਹੈ। ਤੂੰ ਕਿੱਥੇ ਸੱਚਾ ਸੂਚਾ ਹੈ! ਸਾਫ਼ ਮੈਨੂੰ ਪਤਾ ਤੇਰੀ ਅੱਖ ਤਾਂ ਉਸ ਹੀਰ ਉੱਤੇ ਹੈ। ਮੈਂ ਤਾਂ ਕਦੀ ਨਹੀਂ ਵਾਪਸ ਤੇਰੇ ਕੋਲੇ ਆਉਣਾ!-।

ਰਾਂਝੇ ਨੂੰ ਇਨ੍ਹਾਂ ਗੁੱਸਾ ਚੜ ਗਿਆ ਕਿ ਬਿਨਾ ਸੋੱਚੇ ਉਨ੍ਹੇ ਲੈਲਾ ਦੇ ਚਪੇੜ ਮਾਰ ਦਿੱਤੀ। ਕੰਧ’ਚੋਂ ਸਾਹਿਬਾਂ ਦੀ ਆਵਾਜ਼ ਆਈ। ਕਹਿਣ ਦਾ ਮਤਲਬ ਸਪੀਕਰ ਵਿੱਚੋਂ। - ਲੂਣਾ ਨੂੰ ਸਾਡੀ ਲੋੜ ਹੈ ਲੋਕੋਂ!-। ਲੈਲਾ ਬਾਥਰੂਮ’ਚੋਂ ਬਾਹਰ ਨੱਸ ਪਈ। ਰਾਂਝਾ ਸੋੱਚਣ ਲੱਗ ਪਿਆ। ਕੀ ਮੈਂ ਐਮੀ ਲੈਲਾ ਦੀਆਂ ਸੋੱਚਾਂ’ਚ ਗੁਮਿਆ ਫਿਰਦਾ? ਓਹ ਤਾਂ ਮੈਨੂੰ ਛੱਡ ਗਈ। ਹੁਣ ਪਿਆਰ ਕਿੱਥੇ ਰਿਹਾ। ਇੱਕ ਪਹੀਆ ਨਾਲ ਗੱਡੀ ਨਹੀਂ ਚੱਲਦੀ। ਨਾਲੇ ਮੇਰੀ ਅੱਖ ਸੱਚ ਮੁੱਚ ਹੀਰ’ਤੇ ਹੁਣ ਲੜ ਗਈ? ਸਾਹਿਬਾਂ ਨੇ ਇੱਕ ਹੋਰ ਵਾਰੀ ਮਦਦ ਲਈ ਆਖਿਆ। ਰਾਂਝਾ ਨੂੰ ਪਤਾ ਸੀ ਕਿ ਲੂਣਾ ਉਸਨੂੰ ਦੋਸ਼ੀ ਸਮਝ ਦੀ ਸੀ। ਫਿਰ ਵੀ ਉਸਦਾ ਕੰਮ ਸੀ ਮਦਦ ਕਰਨ। ਲੂਣਾ ਦੇ ਕਮਰੇ ਜਾਣ ਵਾਲਾ ਰਾਹ ਫੜ ਲਿਆ।
*   *   *   *   *


ਹੀਰ ਅਤੇ ਮਿਰਜ਼ੇ ਨੂੰ ਪਤਾ ਨਹੀਂ ਲੱਗਿਆ ਕੀ ਕਰਨ। ਦਸ ਕੈਦੋ ਸਨ। ਇਸ ਦਾ ਕੀ ਕਰਨ? ਮਿਰਜ਼ਾ ਗੋਡੇ ਭਾਰ ਡਿੱਗ ਕੇ ਬਾਰ ਬਾਰ ਕਹਿ ਰਿਹਾ ਸੀ – ਰੱਬਾ ਕੀ ਹੋ ਰਿਹਾ? ਖੁਦਾਇਆ ਇਹ ਕੀ ਹੋ ਰਿਹਾ?-। ਹੀਰ ਕੱਟੜ ਨਹੀਂ ਸੀ, ਪਰ ਵਿਵੇਕੀ ਸੀ।

- ਕਿਹੜਾ ਅਸਲੀ ਕੈਦੋ ਹੈ?- ਹੱਥ ਕਿਸੇ ਨੇ ਉਪਰ ਨਹੀਂ ਕੀਤਾ। ਹੀਰ ਨੇ ਹੋਰ ਚਾਲ ਵਰਤੀ – ਕੌਣ ਕੈਦੋ ਦਾ ਵੀਰ ਹੈ?- ਸਾਰਿਆਂ ਨੇ ਹੱਥ ਉਪਰ ਕਰ ਲਏ । - ਅੱਛਾ, ਕੈਦੋ ਨੂੰ ਕਿਹਨੇ ਮਾਰਿਆ? ਤੇ ਕਿਉਂ?- ਕੋਈ ਹੱਥ ਉਪਰ ਨਹੀਂ ਗਿਆ। - ਕਿਹਨ੍ਹੇ ਕੈਦੋ ਦੇ ਭਰਾ ਨੂੰ ਮਾਰਿਆ?- ਸਾਰੇ ਹੱਥ ਉਪਰ ਗਏ। ਫਿਰ ਹੀਰ ਨੂੰ ਚੁੱਚਕ ਦਾ ਦਿੱਟੋ ਯਾਦ ਆਇਆ। ਓਹ ਕਿੱਥੇ ਮੇਰਾ ਸੱਚ ਮੁੱਚ ਦਾ ਪੁੱਤਰ ਹੈ। ਮੈਂ ਤਾਂ ਰਾਤੀ ਕਿਸੇ ਭੂਤ ਨਾਲ ਗੱਲ ਕਰਦੀ ਸੀ। ਇਹ ਵੀ ਇੱਦਾਂ ਦੇ ਹਨ। ਕੀ ਪਤਾ ਕਾਲੇ ਪਾਣੀ ਵਾਰੇ ਮਿਰਜ਼ਾ ਸਹੀ ਹੈ? ਕੀ ਪਤਾ ਹੋਰ ਕੁਝ ਇਸ ਡੂੰਘੇ ਥਾਂ ਵਿੱਚ ਸਾਡੇ ਖਿਆਲਾਂ’ਚੋਂ, ਸਾਡੇ ਪਿਆਰਿਆਂ ਦੇ ਸਾਰ ਨੂੰ ਕਢਕੇ ਅਸਲੀਅਤ ਬਣਾਉਂਦਾ ਹੈ? ਇਹ ਸੰਭਵ ਹੋ ਸੱਕਦਾ?- ਕਿਉਂ ਭਰਾ ਮਾਰਿਆ?-।

ਦਸ ਆਵਾਜ਼ਾਂ ਇੱਕ ਹੀ ਵਾਰੀ, ਇੱਕ ਹੀ ਸੁਰ ਵਿੱਚ, ਬੋਲੀਆਂ। ਦਸਾਂ ਨੇ ਇੱਕ ਹੀ ਗੱਲ ਕਹੀ ਸੀ।

- ਕਿਉਂਕਿ ਉਸਨੂੰ ਨਸੀਹਤ ਦਿੱਤੀ ਸੀ ਕਿ ਡੁਪਲੀਕੇਟ ਬਣਕੇ ਰੋਜ ਨਾ ਆ। ਆਈ ਗਿਆ-।
- ਕਿਉਂ ਆਈ ਗਿਆ?-
- ਸਨੇਹਾ ਦੇਣ। ਸਮਝਣ। ਕਿਉਂ ਸਾਡੇ ਬਦਨ ਉੱਤੇ ਡੱਬ ਪਾਉਂਦੇ ਹੋ? ਕਿਉਂ ਸਾਡੇ ਸਰੀਰ’ਤੇ ਤਜਰਬਾ ਕਰਦੇ ਹੋ?-।

ਮਿਰਜ਼ੇ ਤੋਂ ਤਾਂ ਜੋ ਸਾਹਮਣੇ ਸੀਗਾ, ਝੱਲ ਨਹੀਂ ਹੋਇਆ। ਅਪਣੇ ਮਨ ਵਿੱਚ ਕਹਿਣ ਲੱਗ ਗਿਆ – ਸਭ ਗਾਇਬ ਹੋ ਜੋ!- ਫਿਰ ਉੱਚੀ ਦੇਣੇ ਇਸ ਇੱਛਾ ਨੂੰ ਆਵਾਜ਼ ਦੇ ਦਿੱਤੀ। ਹੀਰ ਇੱਕ ਹੋਰ ਸਵਾਲ ਆਖਣ ਹੀ ਲੱਗੀ ਸੀ, ਜਦ ਸੱਚ ਮੁੱਚ ਸਭ ਗਾਇਬ ਹੀ ਹੋ ਗਏ। ਹੀਰ ਨੇ ਇਸ ਜਾਦੂ ਨੂੰ ਵੇੱਖਕੇ ਸੋਚਿਆ – ਸਾਡੀਆਂ ਸੋੱਚਾਂ ਨੂੰ ਕੁਝ ਚੀਜ਼ ਸਚਾਈ ਬਣਾਉਂਦੀ ਹੈ-। ਹੀਰ ਨੰ ਭਾਵ ਆਗਿਆ, ਬਸ ਆ ਹੀ ਗੱਲ ਕੈਦੋ ਨੂੰ ਵੀ ਹੋਈ ਹੋਵੇਗੀ। ਹੁਣ ਦੂਜਿਆਂ ਨਾਲ ਗੱਲ ਕਰਨੀ ਚਾਹੀਦੀ ਹੈ। ਮਿਰਜ਼ੇ ਵੱਲ ਤੱਕਿਆ। ਓਹ ਤਾਂ ਥੱਲੇ ਫਰਸ਼ ਉੱਤੇ ਕੰਬ ਕੇ ਲਗਾਤਾਰ ਅੱਲ੍ਹਾ ਦਾ ਨਾ ਲੈਂਦਾ ਸੀ। ਅੱਖਾਂ ਮੀਚੀਆਂ ਸਨ। ਬੁੱਲ੍ਹੇ ਨੂੰ ਹੀਰ ਨੇ ਹੁਕਮ ਦਿੱਤਾ ਮਿਰਜ਼ੇ ਦੀ ਰਾਖੀ ਕਰੇ। ਆਪ ਲੂਣਾ ਦੇ ਕਮਰੇ ਵੱਲ ਤੁਰ ਪਈ।

ਬੁੱਲ੍ਹਾ ਚੁੱਪ ਚਾਪ ਹੋਕੇ ਅਪਣੇ ਮਾਲਿਕ ਵੱਲ ਦੇੱਖੀ ਗਿਆ। ਕੋਰਾਨ ਦੇ ਲਫਜ਼ ਹੁਣ ਮਿਰਜ਼ਾ ਬੋਲਦਾ ਸੀ। ਅਪਣੇ ਗੋਡੇ ਛਾਤੀ ਨਾਲ ਲਿਆ ਕੇ ਅੰਗੂਠਾ ਮੂੰਹ ਵਿੱਚ ਪਾ ਲਿਆ। ਇਹ ਸਭ ਬੁੱਲ੍ਹੇ ਨੂੰ ਦੀਂਦਾ ਸੀ। ਪਰ ਜੋ ਸੋਚਾਂ ਮਿਰਜ਼ਾ ਦੇ ਦਿਮਾਗ ਦੇ ਅੰਦਰ ਚੱਲ ਦੀਆਂ ਸਨ, ਬੁੱਲ੍ਹਾ ਨਹੀਂ ਦੇੱਖ ਸੱਕਦਾ ਸੀ। ਕਲਦਾਰ ਲਈ ਮਿਰਜ਼ੇ ਦਾ ਸੀਸ ਬੰਦ ਕਮਰਾ ਸੀ। ਮਿਰਜ਼ੇ ਦੀ ਰੂਹ’ਚ ਕਿਸ ਚੀਜ਼ ਨੇ ਹਮਲਾ ਕੀਤਾ ਸੀ? ਕਿਸ ਚੀਜ਼ ਨੇ ਸੋਚਾਂ ਵਿੱਚ ਚੜ੍ਹਾਈ ਕਰ ਲਈ ਸੀ?

ਮਿਰਜ਼ੇ ਦੇ ਮਨ ਦੀਆਂ ਅੱਖਾਂ ਨੂੰ ਸਿਰਫ਼ ਸਾਗਰ ਨਜ਼ਰ ਆਉਂਦਾ ਸੀ। ਕੇਵਲ ਸਮੁੰਦਰ। ਪਰ ਡੂੰਘਾ ਸਮੁੰਦਰ ਨਹੀਂ ਸੀ, ਕਿਉਂਕਿ ਪਾਣੀ ਫਿਕਾ ਸੀ। ਜੇ ਡੂੰਘਾ ਸਮੁੰਦਰ ਸੀ ਫਿਰ ਇਸ ਫਿਕਾ ਰੰਗ ਕੋਈ ਰੋਸਨੀ ਦੇ ਵਜ੍ਹਾ ਹੋ ਸੱਕਦਾ ਹੈ। ਪਰ ਚਾਨਣ ਕਿਥੌਂ ਆਉਂਦਾ ਸੀ? ਫਿਰ ਮਿਰਜ਼ੇ ਨੂੰ ਦੋ ਲੰਮੀਆਂ ਸਫ਼ੈਦ ਲਾਠਾਂ ਦਿੱਸੀਆਂ। ਉਨ੍ਹਾਂ ਦੇ ਉਪਰ ਚਾਰ ਬੁੱਤ ਸਨ ਉੱਤਰ ਵੱਲ, ਪੂਰਬ ਵੱਲ, ਪੱਛਮ ਵੱਲ, ਦੱਖਣ ਵੱਲ। ਬੁੱਤਾਂ ਗਡਾਲਫਿਨਾਂ ਦੇ ਸਨ। ਕੋਈ ਸ਼ਹਿਰ ਦਾ; ਸੁਮੰਦਰੀ ਸ਼ਹਿਰ ਦਾ ਦਰ ਸੀ। ਪਿੱਛੇ ਮੱਛੀਆਂ ਦਾ ਝੁੰਡ ਤਰੇ। ਪਰ ਥੰਮ੍ਹ ਦੇ ਸਾਹਮਣਾ ਬਹੁਤ ਦੇੱਖਣ ’ਚ ਡਰਾਉਣੀ ਚੀਜ਼ ਸੀ। ਹਰੇ ਰੰਗ ਦਾ ਬੰਦਾ ਸੀ। ਪਰ ਆਦਮੀ ਨਹੀਂ ਸੀ। ਸਿਰ ਉੱਤੇ ਲੋਹੇ ਦਾ ਟੋਪ ਪਾਇਆ ਸੀ, ਜਿਸ ਦੇ ਪਾਸੇ ਖੰਭਾਂ ਵਾਂਗ ਕੰਨ ਸਨ। ਖੰਭਾ ਵਾਂਗ ਨਹੀਂ ਪਰ ਮੱਛੀ ਦੀ ਖੰਭੜੀ ਵਰਗੇ। ਅੱਖਾਂ ਵਿੱਚ ਪੁਤਲੀਆਂ ਨਹੀਂ ਸਨ। ਸਿਰਫ਼ ਪੀਲੇ ਪੀਲੇ ਲੋਇਣ। ਮੁਖ ਇਨਸਾਨਾਂ ਦੇ ਰੂਪ ਵਰਗਾ ਸੀ। ਸੂਰਮੇ ਵਾਂਗ ਤਕੜਾ ਸੀ। ਛਾਤੀ ਚੌੜੀ, ਢਿੱਡ ਦੇ ਪੱਠੇ ਇੱਟਾਂ ਵਾਂਗ। ਪਰ ਲਕ ਦੇ ਹੇਠ ਇਨਸਾਨਾਂ ਵਰਗਾ ਨਹੀਂ ਸੀ। ਲੱਤਾਂ ਦੇ ਥਾਂ ਚਾਰ ਟੋਹ ਸਿੰਗੀਆਂ ਸਨ। ਐਣ ਤੰਦੂਆ ਵਾਂਗ। ਪਰ ਦੇੱਖਣ’ਚ ਤਾਂ ਕੋਈ ਨਾਗ ਦੀਆਂ ਪੂਛਾਂ ਸਨ। ਸੱਜੇ ਹੱਥ ਵਿੱਚ ਤ੍ਰਿਸ਼ੂਲ ਸੀ। ਮਿਰਜ਼ੇ ਨਾਲ ਬੋਲਿਆ ਨਹੀਂ। ਪੀਲ਼ੇ ਨੈਣ ਮਿਰਜ਼ੇ ਦੀ ਜਾਨ ਵਿੱਚ ਗਡ ਕੇ ਤੱਕ ਦੇ ਸਨ। ਫਿਰ ਸਮੁੰਦਰੀ-ਮਾਨਵ ਦਾ ਮੂੰਹ ਖੁਲ੍ਹਾ। ਆਵਾਜ਼ ਨਹੀਂ ਬਾਹਰ ਆਈ। ਸਿਰਫ਼ ਲੰਭੀ ਲਕੀਰ- ਕਾਲੇ ਪਾਣੀ ਦੀ। ਮਿਰਜ਼ੇ ਦੇ ਮੂੰਹ’ਚੋਂ ਲੰਭੀ ਚੀਕ ਨਿਕਲੀ, ਜੋ ਸਾਰੇ ਬੇਸ ਵਿਾਚ ਗੂੰਜੀ। ਮਿਰਜ਼ੇ ਨੂੰ ਲੱਗੇ ਕਿ ਰੱਬ ਤੋਂ ਇਸ਼ਾਰਾ ਸੀ। ਬੇਸ ਛੱਡਣ ਦਾ।


*   *   *   *   *

ਲੂਣਾ ਨੇ ਬੂਹਾ ਖੋਲ੍ਹ ਦਿੱਤਾ। ਪਹਿਲਾ ਰਾਂਝਾ ਪਾਉਂਚਿਆ, ਫਿਰ ਹੀਰ। ਹਾਰਕੇ ਸਾਹਿਬਾਂ ਅੰਦਰ ਆ ਗਈ ਸੀ। ਤਿੰਨੋਂ ਹੀ ਖਾਮੋਸ਼ੀ’ਚ ਖਲੋਏ। ਓਨ੍ਹਾਂ ਦਆਂਿ ਅੱਖਾਂ ਅੱਗੇ ਜ਼ੰਜੀਰ ਤੋਂ ਲਟਕਦਾ, ਲੂਣਾ ਦਾ ਬਾਪ। ਅਲੋਪ ਹੋਗਿਆ ਸੀ।

- ਤਾਂ ਹੀ ਸੱਕੈਂਰ’ਤੇ 18 ਜਿਸਮ ਸਨ-। ਹੀਰ ਨੇ ਖਾਮੋਸ਼ੀ ਤੋੜੀ।
- ਕੀ? ਮੈਂ ਸਮਝੀ ਨਹੀਂ?- ਸਾਹਿਬਾਂ ਨੇ ਉਲਝੀ ਆਵਾਜ਼ ਵਿੱਚ ਕਿਹਾ।
- ਦਸ ਕੈਦਂੋ, ਜਾਂ ਉਸਦੇ ਭਰਾ ਲੱਭੇ ਕੰਧ ਪਿੱਛੇ। ਹੁਣ ਏ ਕੌਣ ਹੈ?- ਹੀਰ ਨੇ ਉੱਤਰ ਵਿੱਚ ਪੁੱਛਿਆ।
- ਮੇਰਾ ਪਿਤਾ ਜੀ- ਕੰਬਦੀ, ਲੂਣਾ ਨੇ ਹੀਰ ਨੁੰ ਉੱਤਰ ਦਿੱਤਾ।
- ਮੇਰੀ ਵਹੁਟੀ ਹੁਣੀ ਮੇਰੇ ਕੋਲ ਸੀ- ਰਾਂਝਾ ਨੇ ਪ੍ਰਗਟ ਕੀਤਾ।
- ਇਹ ਸਭ ਤਰਕਹੀਣ ਹੈ। ਹੋ ਨਹੀਂ ਸੱਕਦਾ- ਸਾਹਿਬਾਂ ਅੱਕ ਗਈ ਸੀ
- ਸੱਚ ਹੈ ਸਾਹਿਬਾਂ! ਸੱਚ!- ਗੁਸੇ’ਚ ਰਾਂਝਾ ਬੋਲਿਆ।

ਪਹਿਲਾ ਤਾਂ ਹੀਰ ਚੁੱਪ ਰਹੀ। ਲੂਣਾ ਨੂੰ ਸਹਾਰਾ ਦੇਣ ਲਈ ਜੱਫੀ ਪਾਈ ਸੀ। ਫਿਰ ਫੈਸਲਾ ਕਰ ਲਿਆ ਅਪਣੇ ਰਾਜ਼ ਨੂੰ ਸਭ ਦੇ ਸਾਹਮਣੇ ਖੌਲਣ ਦਾ। - ਮੇਰੇ ਕਮਰੇ ਵਿੱਚ ਵੀ ਇੱਕ ਅਣਹੋਣੀ ਹੈ। ਮੇਰਾ ਪੁੱਤ। ਓਹ ਪੁੱਤ, ਜਿਸਨੂੰ ਰੱਬ ਨੇ ਮੈਤੋਂ ਖੋਹ ਲਿਆ ਸੀ-।
- ਸਾਨੁੰ ਕਿਉਂ ਨਹੀਂ ਦੱਸਿਆ? – ਸਾਹਿਬਾਂ ਨੇ ਆਖਿਆ।
- ਕਿਉਂ ਤਰਕਸ਼ੀਲ ਚੀਜ਼ ਨਈ ਹੇ। ਤੂੰ ਤਾਂ ਮੈਨੂੰ ਪਾਗਲ ਆਖਣਾ ਸੀ। ਪਾਣੀ ਦੇ ਥੱਲੇ ਦਾਬ ਨਹੀਂ ਸਹਾਰ ਸੱਕਦੀ। ਇਹ ਗੱਲ ਹੋਣੀ ਸੀ ਨਾ? ਤੂੰ ਕਾਲੇ ਪਾਣੀ ਨਾਲ ਕਿੱਥੇ ਪਾਉਂਚੀ ਹੈ, ਪੁੱਛਣਾ ਸੀ-।
- ਆਹੋ-।
- ਮੇਰੇ ਸਾਹਮਣੇ ਮਿਰਜ਼ੇ ਨੇ ਕੈਦੋ ਦੇ ਦੂਪਲੀਕੈਟਾਂ ਨੂੰ ਸੋਚ ਨਾਲ ਮਿਟਾ ਦਿੱਤੇ। ਲੂਣਾ, ਤੇਰਾ ਡੈਡ ਨਹੀਂ ਹੈ। ਜੇ ਆਪਾਂ ਸੋਚੀਏ ਗਾਇਬ ਹੋ, ਮੈਨੂੰ ਲੱਗਦਾ ਸੱਚ ਮੁੱਚ ਗਾਇਬ ਹੋ ਜਾਵੇਗੇ-। ਸਾਰਿਆਂ ਨੇ ਇੱਦਾਂ ਹੀ ਸੋਚਿਆ। ਇੱਕ ਪਲ ਵਿੱਚ ਲੂਣਾ ਦਾ ਪਿਤਾ ਗਾਇਬ ਹੋਗਿਆ। ਜਿੱਥੇ ਲਮਕਦਾ ਸੀ, ਉਸ ਥਾਂ ਹੇਠ ਥੋੜ੍ਹਾ ਜਾ ਕਾਲਾ ਪਾਣੀ ਡੁਲ੍ਹਿਆ ਸੀ। ਹੀਰ ਨੇ ਲੂਣਾ ਨੂੰ ਕਿਹਾ – ਭੈਣੇ, ਰਾਂਝਾ ਬੇਕਸੂਰ ਹੈ। ਲੱਗਦਾ ਮਿਰਜ਼ਾ ਦਾ ਸਿਧਾਂਤ ਸੱਚ ਹੀ ਸੀ। ਹੈ ਨਾ ਸਾਹਿਬਾਂ?-
- ਹਾਂਜੀ-।
- ਅੱਛਾ, ਤੇਰੀ ਤਫੀਤਸ਼ ਨੇ ਕੀ ਫਰੋਲਿਆ? ਸਾਨੂੰ ਕੀ ਦੱਸ ਸੱਕਦੀ ਹੈ?-
- ਪਹਿਲਾ ਤਾਂ ਮੈਂ ਵੀ ਨਹੀਂ ਮੰਨਦੀ ਸੀ, ਪਰ ਸਾਬੂਤ ਦੱਸਦਾ ਕਿ ਕਾਲਾ ਪਾਣੀ, ਪਾਣੀ ਨਹੀਂ ਹੈ। ਜੀਉਂਦਾ ਹੈ। ਕੋਈ ਸਜੀਵ ਹੈ। ਪਰ ਮੈਨੂੰ ਸਮਝ ਨਹੀਂ ਲੱਗਦਾ ਕੈਦੋ ਨੂੰ ਇਹ ਗੱਲ ਸਪਸ਼ਟ ਕਿਉਂ ਨਹੀਂ ਸੀ-।
- ਕਿਉਂਕਿ ਮੇਰਾ ਖਿਆਲ ਹੈ, ਕਿ ਅਸਲੀ ਕੈਦੋ ਨੇ ਅਪਣੇ ਭਰਾ ਦੇ ਦਿੱਟੋ ਨੂੰ ਮਾਰਿਆ। ਪਰ ਫਿਰ ਹਰੇਕ ਰਾਤ ਹੋਰ ਆਇਆ। ਹਾਰਕੇ ਦਿੱਟੋ ਨੇ ਕੈਦੋ ਮਾਰ ਦਿੱਤਾ। ਪਰ ਕੀ ਪਤਾ ਦੋਨੋਂ ਜੌੜੇ ਕਰਕੇ, ਕਾਲਾ ਪਾਣੀ ਖੁਦ ਗੱਡ ਮੱਡ ਹੋਗਿਆ? ਇਸ ਲਈ ਰੋਜ ਦਿੱਟੋ ਬਣਾਇਆ ਗਿਆ। ਕਿਸੇ ਹੋਰ ਦਿੱਟੋਆਂ ਨੇ ਮਾਰ ਦਿੱਤੇ, ਕਿਸੇ ਨੂੰ ਉਸ ਫੱਟੀ ਪਿੱਛੇ ਲੁਕੋ ਦਿੱਤਾ। ਤੁਹਾਨੂੰ ਧੋਖਾ ਦੇਣ ਲਈ, ਇੱਕ ਦੋਆਂ ਨੇ ਦਿਖਾਵਾ ਕੀਤਾ ਕਿ ਓਹ ਕੈਦੋ ਹਨ, ਤਾਕਿ ਹਰੇਕ ਰਾਤ ਤਜਰਬਾ ਕਰਦੇ ਗਏ। ਪਰ ਸੱਚ ਮੁੱਚ ਪਾਣੀ ਨੂੰ ਕੁੱਝ ਨਹੀਂ ਸੀ ਕਰਦੇ-।
- ਬਿਲਕੁਲ ਬਕਵਾਸ। ਪੂਰੀ ਮੂਰਖਤਾਈ - ਲੂਣਾ ਨੇ ਕਿਹਾ।
- ਭਾਵੇਂ।ਪਰ ਮੈਨੂੰ ਹੋਰ ਕੋਈ ਵਿਆਖਿਆ ਨਹੀਂ ਸੁੱਝਦੀ-
- ਜੇ ਤੇਰਾ ਸਿਧਾਂਤ ਸਹੀ ਹੈ, ਫਿਰ ਤਾਂ ਹਰੇਕ ਰਾਤ ਵਿਡੀਓ ਵਿੱਚ ਕੁਝ ਨਾ ਕੁਝ ਭਰਿਆ ਹੋਵੇਗਾ। ਸਿਰਫ਼ ਉਸ ਰਾਤ ਰਾਂਝਾ ਪਾਉਂਚ ਗਿਆ ਕਰਕੇ ਸਭ ਨੂੰ ਪਤਾ ਲੱਗ ਗਿਆ – ਸਾਹਿਬਾਂ ਨੇ ਆਪਣਾ ਖਿਆਲ ਦੱਸਿਆ।
- ਸਭ ਬਕਵਾਸ ਹੈ। ਹੋਰ ਕੋਈ ਭਾਵਨੀ ਨਹੀਂ ਹੈ?- ਲੂਣਾ ਨੂੰ ਹਾਲੇ ਵੀ ਪਿਤਾ ਜੀ ਦੇੱਖਣ ਬਾਅਦ ਘਰਬਾਹਟ ਆਉਂਦੀ ਸੀ।
- ਇੱਕ ਹੋਰ ਸਿਧਾਂਤ ਹੈ। ਹੋ ਸੱਕਦਾ ਕਿ ਕਾਲਾ ਪਾਣੀ ਸਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਗਲਤੀ ਨਾਲ ਜੀਉਂਦੀ ਚੀਜ਼ ਨੂੰ ਖਰਾਬ ਕਰ ਰਹੇ ਹਾਂ। ਸਾਡੇ ਨਾਲ ਬੋਲ ਨਹੀਂ ਸੱਕਦਾ। ਖ਼ਬਰ ਦੇਣ ਲਈ ਹੋਰ ਰਾਹ ਲੱਭਿਆ। ਸਾਡੇ ਸੋਚਾਂ’ਚ ਵੜ ਕੇ ਸਾਨੂੰ ਸਮਝਾਉਣਾ ਚਾਹੁੰਦਾ ਹੈ। ਇਸ ਰਾਹ ਨਾਲ ਸਾਡੀਆਂ ਚਾਹਤਾਂ ਫਰੋਲ਼ਕੇ ਦਿੱਟੋ ਕਾਪੀਆਂ ਬਣਾਈਆਂ ਜਾਂਦੀਆਂ। ਹੁਣ ਤੱਕ ਸਿਰਫ ਕੈਦੋ ਨਾਲ ਕੀਤਾ। ਹੁਣ ਸਾਰਿਆਂ’ਤੇ ਸ਼ੁਰੂ ਹੋਗਿਆ। ਪਰ ਗ਼ਲਤ ਹੋ ਗਿਆ। ਤਾਂ ਹੀ ਜਦ ਅੱਸੀਂ ਸੋਚਾਂ’ਚੋਂ ਮਿਟਾ ਦੇਂਦੇ ਐ, ਇਹ ਸਭ ਗਾਇਬ ਹੋਈ ਜਾਂਦੇ ਹਨ?-।
- ਜੇ ਇਹ ਸੱਚ ਹੈ, ਫਿਰ ਮਿਰਜ਼ਾ ਸ਼ੁਰੂ ਤੋਂ ਸਾਨੂੰ ਸੂਚਨਾ ਦੇਂਦਾ ਸੀ,’ਤੇ ਅਸੀਂ ਸੁਣੀ ਨਹੀਂ। ਫਿਰ ਐ ਯੋਜਨਾ ਇੱਕ ਦੰਮ ਬੰਦ ਕਰਨੀ ਪਵੇਗੀ- ਸਾਹਿਬਾਂ ਬੋਲੀ।
- ਹਾਂ। ਪਰ ਦੂਜੇ ਪਾਸੇ ਅਸੀਂ ਕੋਈ ਨਵੇਂ ਸਜੀਵ ਨਾਲ ਮੁਲਾਕਾਤ ਕੀਤੀ ਹੈ। ਸਰਕਾਰ ਨੂੰ ਦੱਸਣਾ ਪੈਣਾ ਹੈ। ਮੈਂ ਕਹਿੰਦੀ ਹੁਣ ਲਈ ਅਸੀਂ ਸਭ ਬੇਸ’ਚੋਂ ਨਿਕਲ ਚੱਲੀਏ। ਸਰਕਾਰ ਆਪੇ ਸੋਚ ਕੇ ਹੋਰ ਲੋਕ ਭੇਜ ਦੇਵੇਗੀ। ਸਾਰਿਆਂ ਨੂੰ ਅਪਣੇ ਦਿੱਟੋ ਕਾਪੀਆਂ ਨੂੰ ਟੋਲਕੇ ਸੋਚ ਨਾਲ ਮਿਟਾਉਣਾ ਪਵੇਗੇ-। ਹੀਰ ਨੇ ਆਦੇਸ਼ ੱਿਦਤਾ।
- ਪਰ ਲੈਲਾ ਤਾਂ- ਰਾਂਝਾ ਨੇ ਕਹਿਣਾ ਸ਼ੁਰੂ ਕੀਤਾ। ਫਿਰ ਚੁੱਪ ਹੋਗਿਆ। ਮਨ ਵਿੱਚ ਪਤਾ ਸੀ ਕਿ ਅਸਲੀ ਲੈਲਾ ਨਹੀਂ ਸੀ।
- ਸਾਹਿਬਾਂ ਤੂੰ ਮਿਰਜ਼ੇ ਨੂੰ ਦੱਸ। ਮੈਂ ਅਪਣੇ ਕਮਰੇ ਚੁੱਚਕ ਨੂੰ ਮਿਲਣ ਚੱਲੀ ਹੈ। ਰਾਂਝਿਆ ਲੈਲਾ ਨੋ ਲੱਭ-। ਇੱਦਾਂ ਕਹਿਕੇ ਹੀਰ ਅਪਣੇ ਕਮਰੇ ਵੱਲ ਤੁਰ ਪਈ।

ਜਦ ਦਰਵਾਜ਼ਾ ਖੋਲ੍ਹਿਆ, ਚੁੱਚਕ ਸੁੱਤਾ ਪਿਆ ਸੀ। ਹੀਰ ਨੇ ਉਸਦੇ ਮਾਸੂਮ ਚਿਹਰੇ ਵੱਲ ਤੱਕਿਆ। ਬੱਚਾ ਸੁੰਦਰ ਸੀ। ਇੱਕ ਦੰਮ ਓਹ ਦਿਨ ਫਿਰ ਯਾਦ ਆਗਿਆ, ਜਦ ਪਰਾਣੇ ਲਧਿਆਣੇ ਦੀ ਨਹਿਰ ਵਿੱਚ ਚੁੱਚਕ ਡੁੱਬ ਗਿਆ ਸੀ। ਆਪਣੇ ਨਿਆਣੇ ਦਾ ਮੌਤ ਕਿਹੜੀ ਮਾਂ ਝੱਲ ਸੱਕਦੀ ਹੈ? ਕੋਈ ਮਾਂ ਝੱਲ ਨਹੀਂ ਸੱਕਦੀ। ਚੁੱਚਕ ਨੂੰ ਦੇੱਖਕੇ ਮਮਤਾ ਹੀਰ ਨੂੰ ਕਹਿੰਦੀ ਸੀ ਕਿ – ਜਾ ਅਪਣੇ ਪੁੱਤਰ ਨੂੰ ਜੱਫੀ ਪਾ। ਕਦੀ ਨਾ ਛੱਡੀ। ਭਾਵੇ ਹੀਰ ਨੂੰ ਹੁਣ ਪੂਰਾ ਪਤਾ ਸੀ ਕਿ ਇਹ ਤਾਂ ਆਭਾਸ ਸੀ, ਨਾ ਕੇ ਉਸਦਾ ਅਸਲੀ ਮੁੰਡਾ; ਚਿੱਤ ਤਾਂ ਫਿਰ ਵੀ ਕਰਦਾ ਸੀ, ਇਸ ਨੋ ਘਰ ਵਾਪਸ ਲੈਕੇ ਜਾਣ। ਮੇਰਾ ਪੁੱਤਰ ਵਾਪਸ ਆਗਿਆ। ਪਰ ਹੀਰ ਨੂੰ ਸਚਾਈ ਪਤਾ ਸੀ। ਹੰਝੂ ਚੋਣ ਲੱਗ ਪਏ। ਹੀਰ ਨੇ ਅੱਖਾਂ ਸਾਫ਼ ਕਰਕੇ ਆਪਣੇ ਪਿੱਛੇ ਦਰ ਬੰਦ ਕਰ ਲਿਆ ਅਤੇ ਬੱਤੀ ਜੱਗਾ ਦਿੱਤੀ। ਚੁੱਚਕ ਦੀ ਨੀਂਦ ਖੁੱਲ ਗਈ। ਉਬਾਸੀ ਲੈ ਕੇ ਉੱਠ ਗਿਆ – ਮਾਂ?-।

- ਹਾਂਜੀ ਪੁੱਤ?-। ਹੀਰ ਚੁੱਚਕ ਨਾਲ ਮੰਜੇ ਉੱਤੇ ਬਹਿ ਗਈ।
- ਤੁਸੀਂ ਤਾਂ ਬਹੁਤ ਦੇਰ ਦੇ ਗਏ ਸੀ?-।
- ਹੁਣ ਤਾਂ ਮੈਂ ਵਾਪਸ ਆ ਗਈ ਨਾ? ਆਪਾ ਘਰ ਨਹੀਂ ਹੈ, ਤੈਨੂੰ ਪਤਾ ਨਾ?- ਚੁੱਚਕ ਨੇ ਜੁਆਬ ਵਿਚ ਸਿਰ ਹੇਠਾ ਉਪਰ ਕੀਤਾ। ਹੀਰ ਮੁਸਕਰਾਉਂਦੀ ਨੇ ਮੁੰਡੇ ਦੇ ਵਾਲਾ’ਚ ਉਂਗਲੀਆਂ ਫੇਰਿਆ।- ਤੈਨੂੰ ਪਤਾ ਅਸੀਂ ਕਿੱਥੇ ਹਾਂ? ਕਿਉਂ ਹਾਂ?-।
- ਤੁਸੀਂ ਮੈਨੂੰ ਦੱਸਿਆ ਸੀ ਕਿ ਅਸੀਂ ਸਮੁੰਦਰ ਦੇ ਥੱਲੇ ਹਾਂ। ਇਹ ਨਹੀਂ ਦੱਸਿਆ ਕਿਉਂ, ਜਾਂ ਕਿਵੇਂ-।
- ਆਹੋ। ਸਮੁੰਦਰ ਦੇ ਹੇਠਾ ਹੈ। ਇੱਕ ਸਰਕਾਰ ਦੇ ਸਮੁੰਦਰੀ ਬੇਸ ਵਿੱਚ। ਸਾਨੂੰ ਕੋਈ ਬਾਲਣ ਦਾ ਨਵਾਂ ਸਰੋਤ, ਉਪਾੳ ਟੋਲਣ ਭੇਜਿਆ। ਅਸੀਂ ਸਭ ਵਰਤ ਲਏ। ਇਸ ਕਰਕੇ ਸਾਡੇ ਕੌਮ ਲਈ ਕੋਈ ਬਾਲਣ ਨਹੀਂ ਰਿਹਾ। ਮਜਬੂਰੀ ਵਿੱਚ ਸਾਨੂੰ ਇੱਥੇ ਆਉਣਾ ਪਿਆ, ਨਵੇਂ ਬਾਲਣ ਲੱਭਣ। ਤੂੰ ਮੇਰੀ ਗੱਲ ਸਮਝਦਾ?-।
ਚੁੱਚਕ ਦੇ ਚਿਹਰੇ ਤੋਂ ਸਾਫ਼ ਜਾਪਦਾ ਸੀ ਕਿ ਗੱਲ ਪੱਲੇ ਨਹੀਂ ਪਈ। ਹੀਰ ਨੇ ਸੋਚਿਆ ਕਿ ਜੋ ਚੁੱਚਕ ਦੇ ਡੁਪਲੀਕੇਟ ਨੂੰ ਦੱਸਦੀ ਸੀ, ਕੋਈ ਰਾਹ ਨਾਲ ਕਾਲੇ ਪਾਣੀ ਨੂੰ ਵੀ ਸੁਣਦਾ। - ਚੁੱਚਕ ਬੇਟੇ, ਓਨ੍ਹਾਂ ਨੂੰ ਦੱਸ, ਸਾਨੂੰ ਗਲਤੀ ‘ਚ ਲੱਗਿਆ ਕਿ ਤੁਸੀਂ ਤੇਲ ਜਾਂ ਪਾਣੀ ਸੀ, ਨਾਕੇ ਕੋਈ ਜੀਉਂਦੀ ਸਜੀਵ-ਬੁੱਧੀ। ਅਸੀਂ ਹੁਣ ਤੁਹਾਨੂੰ ਛੱਡਕੇ ਵਾਪਸ ਉਪਰ ਚੱਲੇ-।

- ਮਾਂ ਤੁਸੀਂ ਕੀ ਕਹਿੰਦੇ ਹੋ? ਮੈਨੂੰ ਸਮਝ ਨਹੀਂ ਲੱਗੀ – ਮੁਖ ਤੋਂ ਸਾਫ਼ ਦਿੱਸਦਾ ਦੀ ਕਿ ਚੁੱਚਕ ਡਰਦਾ ਸੀ, ਰਲ ਗੱਡ ਹੋਗਿਆ ਸੀ। ਹੀਰ ਨੂੰ ਤਰਸ ਆਗਿਆ। ਪਰ ਫਿਰ ਅਪਣੇ ਆਪ ਨੂੰ ਯਾਦ ਕੀਤਾ ਇਹ ਮੇਰਾ ਨਿਆਣਾ ਨਹੀਂ ਹੈ।

- ਚੁੱਚਕ ਉਨ੍ਹਾਂ ਨੂੰ ਦੱਸ ਅਸੀਂ ਹੁਣ ਚੱਲੇ ਹਾਂ। ਜੇ ਅਸੀਂ ਓਨ੍ਹਾਂ ਨੂੰ ਦੁੱਖ ਦਿੱਤਾ, ਓਨ੍ਹਾਂ ਨੇ ਵੀ ਸਾਡਾ ਬੰਦਾ, ਕੈਦੋ ਮਾਰਿਆ-। ਪਰ ਚੁੱਚਕ ਦੇ ਮੁਖ ਤੋਂ ਸਾਫ਼ ਪਤਾ ਲੱਗਦਾ ਸੀ ਕਿ ਂਉਸਨੂੰ ਸੱਚ ਮੁੱਚ ਹੀਰ ਦੀਆਂ ਗੱਲਾਂ ਨਹੀਂ ਸਮਝ ਲੱਗੀਆਂ। ਹੀਰ ਨੇ ਹੌਕਾ ਭਰਿਆ। ਸੋਚ ਨਾਲ ਚੁੱਚਕ ਨੂੰ ਮਿਟਾ ਸੱਕਦੀ ਸੀ। ਪਰ ਮਮਤਾ ਨੇ ਕਿਹਾ -ਨਹੀਂ। ਇੱਕ ਹੋਰ ਵਾਰੀ ਅਪਣੇ ਪੁੱਤਰ ਨੂੰ ਜੱਫੀ ਪਾਉਣੀ ਚਾਹੁੰਦੀ ਸੀ। ਜੋਰ ਦੇਣੀ ਮੁੰਡੇ ਨੂੰ ਬਾਹਾਂ’ਚ ਘੁੱਟਿਆ। ਫਿਰ ਸਾਹ ਭਰਕੇ, ਥੋੜ੍ਹਾ ਜਾ ਪਰੇ ਹੋ ਗਈ।

- ਤੂੰ ਚੁੱਚਕ ਨਹੀਂ ਹੈ। ਤਾਂ ਹੀ ਤੈਨੂੰ ਕੁਝ ਯਾਦ ਨਈ। ਤੂੰ ਕਾਲੇ ਪਾਣੀ ਦਾ ਸੋਚ-ਨਿਰੂਪਣ ਹੈ। ਮੇਰਾ ਅਸਲੀ ਪੁੱਤ ਨਹੀਂ ਹੈ-। ਇਸ ਗੱਲ ਨੂੰ ਸੁਣਕੇ ਚੁੱਚਕ ਰੋਣ ਲੱਗ ਪਿਆ। ਹੀਰ ਨੂੰ ਵੀ ਰੋਣਾ ਆਗਿਆ। ਪਰ ਹਿਮੱਤ ਨਾਲ ਗੱਲ ਫਿਰ ਤੋਰ ਲਈ। - ਜਿੰਨ੍ਹਾ ਮੈਂ ਚਾਹੁੰਦੀ ਹੈ, ਤੂੰ ਮੇਰਾ ਬੇਟਾ ਹੋ ਨਈ ਸੱਕਦਾ। ਮੈਂ ਏਥੇ ਇਕੱਲੀ ਆਈ ਸੀ। ਮੇਰਾ ਪੁੱਤ ਤਾਂ ਕਈ ਦੇਰ ਪਹਿਲਾ ਲਧਿਆਣੇ ਦੇ ਨਦੀ ਵਿੱਚ ਡੁਬ ਗਿਆ ਸੀ। ਤੂੰ ਕਲਪਨਾ ਹੈ। ਕਲਪਨਾ ਨੂੰ ਸਚਾਈ ਬਣਾਈ, ਪਤਾ ਨ੍ਹੀਂ ਕਿਵੇਂ। ਪਹਿਲੇ ਯਾਦਾਂ ਤੋਂ ਭਾਵੇਂ। ਸੋਰੀ। ਤੂੰ ਅਸਲੀ ਨਹੀਂ ਹੈ-। ਹੀਰ ਨੂੰ ਦਰਦ ਲੱਗਾ ਚੁੱਚਕ ਨੂੰ ਇਵੇਂ ਕਹਿਣ ਤੇ । ਐਪਰ ਕਹਿਣਾ ਪਿਆ। ਜਿੰਨ੍ਹਾ ਮਰਜ਼ੀ ਚੁਭਦਾ, ਹੁਣ ਟਾਇਮ ਆਗਿਆ ਸੀ, ਉਸਨੂੰ ਸੋਚ ਨਾਲ ਗਾਇਬ ਕਰਨ ਦਾ। ਆਪਣੇ ਆਪ ਨੂੰ ਹਾਲੇ ਤਕੜੀ ਕਰਨ ਲੱਗੀ ਸੀ, ਜਦ ਰੋਂਦੇ ਚੁੱਚਕ ਨੇ ਛਾਲ ਮਾਰ ਕੇ – ਨਹੀਂ!- ਕਹਿਕੇ ਕਮਰ’ਚੋਂ ਬਾਹਰ ਦੌੜ ਗਿਆ।ਹੀਰ ਉੱਠਕੇ ਮਗਰ ਨੱਠ ਗਈ।

ਲਾਂਘਾ’ਚ ਮੋੜ ਆਇਆ। ਜਦ ਮੋੜ ਨੂੰ ਲੰਘੀ, ਹੀਰ ਨੇ ਦੇੱਖਿਆ ਕਿ ਚੁੱਚਕ ਫੜਿਆ ਸੀ, ਮਿਰਜ਼ੇ ਦੇ ਹੱਥਾਂ’ਚ। ਹੀਰ ਡਰ ਗਈ। ਚੁੱਚਕ ਵੀ ਡਰਦਾ ਸੀ। ਅਪਣੇ ਆਪ ਵਿੱਚ ਨਹੀਂ ਸੀ, ਮਿਰਜ਼ਾ। ਅਪਣੇ ਆਪ ਤੋਂ ਦੂਰ ਚੱਲੇ ਗਿਆ ਸੀ। ਬਹੁਤ ਦੂਰ। ਹੁਣ ਹੀਰ ਦੇ ਅੱਗੇ ਖੜ੍ਹਾ ਖਲੋਇਆ ਸੀ, ਕੇਸਰੀ ਰੰਗ ਸਾਰੇ ਨੰਗੇ ਪਿੰਡੇ ਉੱਤੇ ਲਾਕੇ। ਡੇਲੇ ਚੌੜੇ ਸਨ, ਲੱਗਦਾ ਸੀ ਕਿ ਅੱਖਾਂ ਨਿਕਲ ਜਾਣੀਆਂ। ਸਿਰਫ਼ ਕੱਛਹਿਰਾ ਪਾਇਆ ਸੀ, ਮਿਰਜ਼ੇ ਨੇ। ਹੀਰ ਨਾਲ ਉੱਚੀ ਉੱਚੀ ਬੋਲਦਾ ਸੀ। - ਮੈਂ ਪਹਿਲਾ ਹੀ ਤੈਨੂੰ ਕਿਹਾ ਸੀ! ਹੁਣ ਸਾਹਿਬਾਂ ਨੇ ਮੈਨੂੰ ਦੱਸ ਦਿੱਤਾ ਕੀ ਹੁੰਦਾ ਹੈ। ਇਹ ਬੱਚਾ ਨਹੀਂ। ਜੇ ਤੂੰ ਅਪਣੀ ਸੋਚਾਂ ਨਾਲ ਨਹੀਂ ਮਾਰਨਾ, ਮੈਂ ਮਾਰ ਦੇਣਾ! ਦੈਂਤ ਹੈ! ਖੁਦਾ ਚਾਹੁੰਦਾ ਅਸਾਂ ਇੱਥੋ ਜਾਈਏ! ਕਾਲਾ ਪਾਣੀ ਸਾਡਾ ਦੁਸ਼ਮਨ ਹੈ! ਰੱਬ ਚਾਹੁੰਦਾ ਆਦਮੀ ਜਾਵੇ ਹੀਰੇ! ਇਸ ਮੁੰਡੇ ਨੂੰ ਮਾਰਕੇ ਤੇਰੀ ਵਾਰੀ ਹੈ, ਡੈਣ। ਫਿਰ ਸਭ ਦੀ। ਫਿਰ ਮੈਂ ਉੱਪਰ ਵਾਪਸ ਜਾਕੇ ਸਭ ਪਾਪੀਆਂ ਨੂੰ ਵਾਰ ਦੇਣਾ!-।

-ਰੁਕ ਜਾ ਮਿਰਜ਼ੇ! ਤੂੰ ਆਪ ਹੀ ਹੁਣੇ ਕਿਹਾ ਮੁੰਡਾ ਏ, ਹੈਨਾ?- ਹੀਰ ਨੇ ਹੱਥ ਡਰਦੀ ਨੇ ਵੱਧਾਇਆ।

- ਕਿਉਂ? ਭੂਤ ਹੈ। ਦੈਂਤ ਹੈ! ਇਸ ਹੀ ਵਕਤ ਸੋਚਕੇ ਮਾਰ ਦੇਣਾ! ਇਹਨ੍ਹਾਂ ਨੇ ਕੈਦੋ ਮਾਰਿਆ!-। ਮਿਰਜ਼ੇ ਨੇ ਅਪਣੀਆਂ ਅੱਖਾਂ ਮੀਚੀਆਂ। ਹਾਲੇ ਮੁੰਡੇ ਨੂੰ ਮਿਟਾਉਣ ਹੀ ਲੱਗਾ ਸੀ, ਜਦ ਹੀਰ ਨੇ ਚੁੱਚਕ ਨੂੰ ਖੋਹਣ ਦੀ ਕੋਸ਼ਸ਼ ਕੀਤੀ। ਮਿਰਜ਼ੇ ਨੇ ਨਹੀਂ ਛੱਡਿਆ। ਗੁੱਸੇ ਵਿੱਚ ਹੀਰ ਦੇ ਲੱਤ ਮਾਰੀ। ਬੁੱਲ੍ਹਾ ਨੇੜੇ ਖੜ੍ਹਾ ਸੀ, ਪਰ ਕੁਝ ਨਹੀਂ ਕਰ ਸੱਕਦਾ ਸੀ। ਉਸਦੇ ਪ੍ਰੋਗਰਾਮ ਨੇ ਕਿਹਾ ਇਨਸਾਨਾਂ ਦੀ ਮਦਦ ਕਰਨ। ਪਰ ਉਸਦਾ ਮਾਲਿਕ ਤਾਂ ਮਿਰਜ਼ਾ ਹੀ ਸੀ। ਉਸਦੇ ਖਿਲਾਫ਼ ਜਾ ਨਹੀਂ ਸੱਕਦਾ ਸੀ। ਮੋੜ ਦੇ ਦੂਜੇ ਪਾਸਿਓ ਸਾਹਿਬਾਂ ਅਤੇ ਰਾਂਝਾ ਪਾਉਂਚ ਗਏ।

- ਹਟ ਜਾ ਮਿਰਜ਼ੇਆ!- ਰਾਂਝੇ ਨੇ ਕਿਹਾ। ਪਤਾ ਨਹੀਂ ਕਿਉਂ, ਪਰ ਜਦ ਹੀਰ ਭੂੰਜੇ ਢਿਡ ਫੜਦੀ ਦਿੱਸੀ, ਰਾਂਝੇ ਨੂੰ ਗੁੱਸਾ ਚੜ੍ਹ ਗਿਆ। ਲੈਲਾ ਨੂੰ ਔਖੀ ਤਰ੍ਹਾਂ ਸੋਚ ਨਾਲ ਵਾਰ ਕੀਤਾ। ਇਸ ਕਰਕੇ ਵੀ ਗੁੱਸੇ ਨਾਲ ਭਰਿਆ ਵੀ ਸੀ।

- ਆਓ! ਦੇੱਖਦੇ ਹਾਂ ਤੂੰ ਕਿਸ ਕਿਸਮ ਦਾ ਮਰਦ ਹੈ ਯੋਗੀ ਜੀ!- ਮਿਰਜ਼ੇ ਨੇ ਮੁੰਡਾ ਛੱਡ ਦਿੱਤਾ। ਦੌੜ ਗਿਆ, ਚੁੱਚਕ, ਆਪਣੀ ਮਾਂ ਵੱਲ। ਇੱਕ ਪਲ ਲਈ ਹੀਰ ਨੇ ਚੁੱਚਕ ਨੂੰ ਘੁੱਟਕੇ ਫੜਿਆ। ਫਿਰ ਰੋਂਦੀ ਰੋਂਦੀ ਨੇ ਸੋਚ ਨਾਲ ਵਾਸ਼ਪ ਕਰ ਦਿੱਤਾ। ਜਿੱਥੇ ਇੱਕ ਪਲ ਪਹਿਲਾ ਚੁੱਚਕ ਸੀ, ਹੁਣ ਹਵਾ ਸੀ, ਅਤੇ ਫਰਸ਼ ਉੱਤੇ ਥੋੜ੍ਹਾ ਜਾ ਕਾਲਾ ਪਾਣੀ। ਪਰ ਮਿਰਜ਼ਾ ਤਾਂ ਪਾਗਲ ਹੋਗਿਆ ਸੀ। ਰਾਂਝੇ ਦਾ ਗਲਾ ਫੜ ਲਿਆ। ਬੁੱਲ੍ਹਾ ਨਾਲ ਉਲਝਿਆ ਹੋਇਆ ਦੇੱਖੀ ਗਿਆ। ਮਨ ਵਿੱਚ ਫੈਸਲਾ ਬਣਾ ਨਹੀਂ ਸੱਕਦਾ ਸੀ, ਮੈਂ ਰਾਂਝੇ ਦੀ ਮਦਦ ਕਰਾਂ ਜਾ ਮਾਲਿਕ ਦੀ?

-ਕੁਝ ਕਰ!- ਸਾਹਿਬਾਂ ਨੇ ਚੰਗਾੜਿਆ।

ਬੁੱਲ੍ਹਾ ਨੇ ਮਿਰਜ਼ੇ ਨੂੰ ਚੱਕ ਕਿ ਬਾਹਾਂ ਨਾਲ ਉਪਰ ਕਰ ਲਿਆ। ਰਾਂਝਾ ਗੋਡੇ ਭਾਰ ਡਿੱਗ ਗਿਆ। ਮਿਰਜ਼ਾ ਨੇ ਬੁੱਲ੍ਹੇ ਨੂੰ ਝਿੜਕ ਮਾਰਕੇ ਆਦੇਸ਼ ਦਿੱਤਾ – ਥੱਲੇ ਰੱਖ ਬੇਵਕੂਫ!-। ਬੁੱਲ੍ਹੇ ਨੇ ਸੋਚਿਆ ਕਿ ਮੈਂ ਹੁਣ ਤਾਂ ਰਾਂਝੇ ਦੀ ਜਾਨ ਬੱਚਾ ਦਿੱਤੀ ਸੀ। ਇਸ ਲਈ ਹੁਕਮ ਮੰਨ ਲਿਆ। ਜਦ ਮਿਰਜ਼ਾ ਧਰਤੀ ਆ ਖੜ੍ਹਾ, ਉਸਨੇ ਕਲਦਾਰ ਨੂੰ ਬੰਦ ਕਰ ਦਿੱਤਾ, ‘ਤੇ ਸਾਰਿਆਂ ਵੱਲ ਘੁੰਮਕੇ ਪਾਗਲ ਵਾਂਗ ਚੀਕ ਕੇ ਹੀਰ ਨਾਲ ਹੱਥਾਂ ਪਾਈ ਕਰਨ ਲੱਗ ਪਿਆ।

- ਹਟ ਜਾ ਮਿਰਜ਼ੇ! ਮੈਂ ਕਹਿੰਦੀ ਏ ਹਟ ਜਾ!- ਸਾਹਿਬਾਂ ਨੇ ਕਿਹਾ।

- ਤੂੰ ਕੀ ਕਰਲੂਗੀ? ਇਹ ਤੋਂ ਬਾਅਦ ਰਾਂਝੇ ਅਤੇ ਤੇਰੇ ਟੁਕੜੇ ਟੁਕੜੇ ਕਰ ਦੇਣੇ ਹੈ! ਖੁਦਾ ਦੀ ਮਰਜ਼ੀ ਹੈ!-

ਸਾਹਿਬਾਂ ਨੇ ਗਨ-ਹੌਲਸਟਰ ਵਿੱਚੋਂ ਪਸਤੌਲ ਕਢਕੇ ਆਖਰੀ ਵਾਰੀ ਚੇਤਾਵਨੀ ਦਿੱਤੀ। ਮਿਰਜ਼ੇ ਨੂੰ ਮਾਰਨਾ ਚਾਹੁੰਦੀ ਨਹੀਂ ਸੀ। ਪਰ ਮਿਰਜ਼ਾ ਨਾ ਹੱਟਿਆ। ਮਜਬੂਰੀ ਵਿੱਚ ਗੋਲੀ ਦਾਗ ਦਿੱਤੀ। ਮਿਰਜ਼ਾ ਭੂੰਜੇ ਡਿੱਗ ਗਿਆ। ਫਿਰ ਰਾਂਝੇ ਹੀਰ ਅਤੇ ਸਾਹਿਬਾਂ ਦੇ ਸਾਹਮਣੇ, ਧੂੰਏੰ ਵਾਂਗ ਕੋਈ ਕਾਲੀ ਚੀਜ਼, ਮਿਰਜ਼ੇ ਦੇ ਮੂੰਹ ਵਿੱਚੋਂ ਨਿਕਲ ਕੇ ਖਿੱਲਰ ਗਈ; ਆਲੇ ਦੁਆਲੇ ਫੈਲ ਗਈ। ਤਿੰਨਾਂ ਨੇ ਆਪਸ ਵਿੱਚ ਦੇਖਿਆ। ਸਾਹਿਬਾਂ ਨੂੰ ਦੁੱਖ ਲੱਗਾ ਕਿ ਦੋਸਤ ਨੂੰ ਮਾਰਨਾ ਪਿਆ।

- ਸਾਨੂੰ ਤਾਂ ਆਪਸ ਵਿੱਚ ਲੜਾ ਦੇਣਾ- ਰਾਂਝੇ ਨੇ ਕਿਹਾ।
- ਆਪਾਂ ਇੱਕ ਦੰਮ ਸਭ ਕੁਝ ਛੱਡਕੇ ਇੱਥੋਂ ਨਿਕਲੀਏ- ਹੀਰ ਨੇ ਉਤਰ ਦਿੱਤਾ।

- ਅੱਛਾ। ਮੈਂ ਜ਼ੀ-ਪੰਜ ਨੂੰ ਸੁਨੇਹਾ ਭੇਜਦੀ ਹੈ-।ਸਾਹਿਬਾਂ ਨੇ ਟਿੱਪਣੀ ਦਿੱਤੀ। ਉਸਦੇ ਮੁਖ ਤੋਂ ਦਿੱਸਦਾ ਸੀ ਕਿ ਮਿਰਜ਼ੇ ਨੂੰ ਮਾਰ ਕੇ ਬਹੁਤ ਦੁੱਖ ਵਿੱਚ ਸੀ।

- ਬੁੱਲ੍ਹੇ ਨੂੰ ਚਾਲੂ ਕਰ ਰਾਂਝਿਆ। ਉਸ ਤੋਂ ਮਿਰਜ਼ੇ ਅਤੇ ਕੈਦੋ ਦੀਆਂ ਲਾਸ਼ਾਂ ਚੁੱਕਾ ਕੇ ਵਾਪਸ ਲੈ ਕੇ ਜਾਈਏ- ਹੀਰ ਨੇ ਕਹਿਕੇ ਸਾਹਬਿਾਂ ਨੂੰ ਜੱਫੀ ਪਾਈ।

ਸਾਹਿਬਾਂ ਨੂੰ ਮਿਰਜ਼ੇ ਨੂੰ ਗੋਲੀ ਮਾਰਨ ਨਾਲ ਬਹੁਤ ਦੁੱਖ ਲੱਗਿਆ।

ਰਾਂਝਾ ਨੂੰ ਅਪਣੀ ਲੈਲਾ ਨੂੰ ਗਾਇਬ ਕਰਕੇ ਬਹੁਤ ਪੀੜ ਹੋਈ।

ਹੀਰ ਨੂੰ ਚੁੱਚਕ ਨੂੰ ਇੱਦਾਂ ਜਿੱਥੇ ਖੜ੍ਹਾ, ਸੋਚ ਨਾਲ ਸੁੰਨ’ਚ ਭੇਜਣ ਦਾ ਬਹੁਤ ਬਹੁਤ ਦਰਦ ਹੋਇਆ।

*   *   *   *   *

ਬਹੁਤ ਮਹੀਨੇ ਬੀਤ ਗਏ, ਸਭ ਕੁਝ ਪਿੱਛੇ ਛੱਡ ਦਿੱਤਾ ਸੀ। ਹੀਰ ਅਤੇ ਰਾਂਝਾ ਆਪਸ ਵਿੱਚ ਦਿਲਾਸਾ ਲੱਭ ੇ ਗਿਆ ਸੀ। ਹਾਰ ਕੇ ਪਿਆਰ ਪੱਕਾ ਹੋਗਿਆ, ਅਤੇ ਵਿਆਹ ਕਰ ਲਿਆ। ਸੱਚ ਸੀ, ਜਦ ਪਹਿਲੀ ਵਾਰੀ ਮਿਲੇ ਸੀ, ਪਿਆਰ ਦਾ ਰੋਗ ਲੱਗ ਗਿਆ ਸੀ। ਕੁੱਝ ਟਾਇਮ ਲਈ ਜੋ ਬੇਸ ਵਿੱਚ ਹੋਇਆ ਸੀ, ਉਸਦੇ ਡੂੰਘੇ ਅਸਰ ਨੇ ਭਿਆਨਕ ਸੁਪਨੇ ਦਿੱਤੇ। ਚੁੱਚਕ ਨੂੰ ਭੁੱਲਣ ਦੇ ਥਾਂ ਵੱਧ ਯਾਦ ਆਈ। ਲੈਲਾ ਦਾ ਚੇਤਾ ਚਿੰਤਾ ਕਰਾਉਂਦਾ ਸੀ। ਪਰ ਹੌਲੀ ਹੌਲੀ ਇੱਕ ਦੂਜੇ ਦੇ ਸਹਾਰੇ ਨਾਲ ਮਨ ਨੂੰ ਸ਼ਾਂਤੀ ਆ ਗਈ ਸੀ। ਸਰਕਾਰ ਨੇ ਯੋਜਨਾ ਬੰਦ ਕਰ ਦਿੱਤੀ ਸੀ।

ਵਿਆਹ ਵਾਲੀ ਰਾਤ, ਹੀਰ ਨੂੰ ਇੱਕ ਖੜਕਾ ਸੁਣਿਆ ਸੀ। ਰਾਂਝਾ ਡੂੰਘੀ ਨੀਂਦ ਵਿੱਚ ਸੀ। ਇਸ ਕਰਕੇ ਖੁਦ ਕਮਰੇ ਤੋਂ ਬਾਹਰ ਗਈ, ਦੇੱਖਣ ਕਿ ਕੀ ਹੋ ਸੱਕਦਾ ਹੈ। ਖੜਕਾ ਹੀਰ ਨੂੰ ਬੈਠਕ ਵੱਲ ਲੈ ਗਿਆ। ਉੱਤੇ, ਬੈਠਾ ਸੀ, ਇਕੱਲਾ, ਪਰ ਖ਼ੁਸ਼, ਸੋਫੇ ਉੱਤੇ, ਹੀਰ ਦਾ ਪਿਆਰਾ ਪੁੱਤਰ, ਚੁੱਚਕ। ਮੁਸਕਰਾਕੇ, ਮਾਂ ਅਪਣੇ ਨਿਆਣੇ ਕੋਲ ਬਹਿ ਗਈ। ਮੁੰਡੇ ਨੇ ਮਾਂ ਵੱਲ ਵਾਪਸ ਮੁਸਕਰਾਇਆ। ਮਾਂ ਨੇ ਪੁੱਤ ਨੂੰ ਅਪਣੀਆਂ ਬਾਹਾਂ ਵਿੱਚ ਲੈ ਲਿਆ।

ਖਤਮ

ਭਰਿੰਡ The Novel Release
Sat Sri Akal, Parnaam atay Khuda Hafiz

You may have read my poems and short stories on Punjabiportal this past year. I have collected them all under the title Bharind ਭਰਿੰਡ and have given to Lahore Books, Ludhiana to publish.

To my knowledge, I am the only Western born and raised attempting to give something back to Punjabi Literature.

Please support me by buying the novel-Short Story collection from Lahore Books.

It will be out ੨੫ ਜੁਲਾਈ

Please phone or contact , Gurmannat Singh on 981 473 2198
info@lahorepublishers.com
2 Lajpat Rai Market, near Society Cinema
Ludhiana 141008
Punjab
India

Thanks to those who will support me!!!

PRICE IS 200 RUPEES

91
Lok Virsa Pehchaan / ਵਿਕਾਸ
« on: July 20, 2012, 08:59:10 AM »
ਸਭ ਲਈ ਪੜ੍ਹਣ ਲਈ---Enjoy

ਵਿਕਾਸ

- ਰੂਪ ਢਿੱਲੋਂ


ਇਨਸਾਨ ਨੇ ਦੋ ਬਹੁਤ ਹੀ ਤਾਕਤਵਰ ਖਿਆਲ ਪੈਦਾ ਕੀਤੇ ਹਨ :- ਰੱਬ ਤੇ ਵਿਕਾਸ । ਇਹ ਵੀ ਸ਼ਾਇਦ ਇਨਸਾਨ ਦਾ ਹੰਕਾਰ ਹੀ ਹੈ ਕਿ ਕੋਈ ਰੱਬ ਹੈ ਜਾਂ ਹੋ ਸਕਦਾ ਹੈ, ਨਾਲੇ ਓਹ ਵੀ ਆਦਮੀ ਦੇ ਰੂਪ ਵਿਚ। ਸੋਚੋ, ਬੰਦਾ ਤਾਂ ਇੱਕ ਜੀਵ ਹੈ, ਦੁਨੀਆ ਦੇ ਹੋਰ ਕਰੋੜਾਂ ਜੀਵਾਂ ਦੀ ਤਰਾਂ। ਭਗਵਾਨ ਤਾਂ ਹਜ਼ਾਰਾਂ ਜੀਵਾਂ ਦੇ ਰੂਪ ਵਿੱਚ ਹੋ ਸਕਦਾ ਜਾਂ ਸਾਰੇ ਜੀਵ ਖੁਦਾ ਦੇ ਰੂਪ ਵਰਗੇ ਹੋ ਸਕਦੇ ਨੇ ਜੋ ਹੈ ਵੀ। ਸਭ ਤੋਂ ਵੱਡਾ ਫਾਇਦਾ ਰੱਬ ਦਾ ਇਹ ਹੈ ਕਿ ਆਮ ਲੋਕਾਂ ਨੂੰ ਜੀਵਨ ਜੀਊਣ ਲਈ ਧਰਮ ਵਿੱਚੋਂ ਇਖਲਾਕ ਮਿਲਦਾ ਹੈ। ਜੀਉਣ ਦੇ ਅਸੂਲ ਮਿਲਦੇ ਨੇ। ਪਰ ਦੂਜੇ ਪਾਸੇ ਹਰ ਧਰਮੀ ਬੰਦਾ ਆਪਣੇ ਧਰਮ ਨੂੰ ਪਹਿਲ ਦਿੰਦਾ ਹੈ| ਇਸ ਲਈ ਇਨਸਾਨ ਆਪਸ ਵਿੱਚ ਜੰਗ ਲੜ ਕੇ ਧਰਮ ਦੇ ਨਾਂ ਹੇਠ ਬੰਦੇ ਦਾ ਸੰਘਾਰ ਕਰਦੇ ਨੇ। ਰੱਬ ਬੰਦੇ ਦਾ ਪਹਿਲਾ ਤਕੜਾ ਭਾਵ ਹੈ।

ਦੂਜਾ ਖਿਆਲ ਹੈ - ਵਿਕਾਸ। ਕਹਿਣ ਦਾ ਮਤਲਬ ਜ਼ਿੰਦਗੀ ਪਹਿਲਾ ਕੋਈ ਆਦਿ-ਜੀਵ ਤੋਂ ਸ਼ੁਰੂ ਹੋਈ। ਉਸ ਤੋਂ ਬਾਅਦ ਮੱਛੀ ਆਈ, ਫਿਰ ਮੱਛੀ ਤੋਂ ਹਾਰਕੇ ਬੰਦਾ ਆਇਆ ( ਸਿੱਧਾ ਨਹੀਂ, ਪਰ ਪਹਿਲਾ ਡਾਇਨੋਸਾਰ ਤੋਂ, ਫਿਰ ਬਣ ਮਾਣਸ)। ਸਿੱਧੀ ਗੱਲ ਹੈ, ਬਣ ਮਾਣਸ ਤੋਂ ਭਲਾ ਮਾਣਸ ਬਣ ਗਿਆ। ਇਸ ਨੂੰ ਵਿਕਾਸ ਸੱਦੀਦਾ ਹੈ। ਆਦਮੀ ਤਾਂ ਚੰਦ ਉੱਤੇ ਖੜ੍ਹ ਗਿਆ। ਜੋ ਹੁਣ ਤਕ ਪੋਥੀ ਦੇ ਹਿਸਾਬ ਨਾਲ ਦੇਵਤਾ ਹੀ ਕਰ ਸਕਦਾ ਸੀ, ਹੁਣ ਆਦਮੀ ਕਰ ਰਿਹਾ ਹੈ। ਹੁਣ ਇਨਸਾਨ ਪੁਲਾੜ ਦੇ ਹਰੇਕ ਖੂੰਜੇ ਦੀ ਖੋਜ ਕਰ ਸਕਦਾ ਹੈ। ਮੈਂ ਇਸ ਪੜਤਾਲ ਵਿੱਚ ਇੱਕ ਪੁਲਾੜ-ਯਾਤਰੀ ਹਾਂ। ਮੇਰਾ ਕੰਮ ਹੈ ਨਵੇਂ ਥਾਂ ਲਭਣਾ । ਕਿਉਂ? ਕਿਉਂਕਿ ਪੁਲਾੜ ਵਿੱਚ ਜਾਕੇ ਜੀਉਣ ਲਈ ਨਵੇਂ ਥਾਂ ਭਾਲਣੇ ਜਰੂਰੀ ਹਨ। ਨਵੇਂ ਥਾਵਾਂ ਦੀ ਲੋੜ ਹੈ। ਕਿਉਂ?

ਕਿਉਂਕਿ ਸਾਡੇ ਸੰਸਾਰ ਵਿੱਚ ਇਸ ਵੇਲੇ ਬਹੁਤ ਦੁੱਖ ਹੈ। ਆਬਾਦੀ ਵਧ ਗਈ ਹੈ। ਸੰਸਾਰ ’ਚ ਸਭ ਲਈ ਥਾਂ ਨਹੀਂ ਹੈ। ਆਦਮੀ ਤਾਂ ਬਾਲਣ ਤੋਂ ਬਿਨਾਂ ਜੀਓ ਨਹੀਂ ਸਕਦਾ। ਬਾਲਣ ਕਿਥੋਂ ਆਉਂਦਾ? ਬੰਦੇ ਦੇ ਆਲੇ ਦੁਆਲੇ ਤੋਂ। ਹਰ ਰੁੱਖ ਵੱਡਕੇ, ਧਰਤੀ ਵਿੱਚੋਂ ਤੇਲ ਚੂਸਕੇ ਅਸੀਂ ਧਰਤੀ ਦੀ ਥਾਲੀ ਖਾਲੀ ਕਰ ਦਿੱਤੀ ਹੈ। ਵਸੋਂ ਬਹੁਤੀ ਹੋਣ ਕਰਕੇ, ਸਿਰਫ ਇੱਕ ਬੰਦਾ ਹਜ਼ਾਰਾਂ ਵਿੱਚੋਂ ਅਮੀਰ ਹੈ, ਹੋਰ ਸਭ ਗਰੀਬ ਹਨ। ਜਾਤ ਪਾਤ ਦੀ ਗੱਲ ਨਹੀਂ। ਸੱਚ ਹੈ ਕਿ ਲੋੜਾਂ ਵਧ ਗਈਆਂ। ਪਰ ਇਹਨਾਂ ਹਾਲਾਤਾਂ ਵਿੱਚ ਕੇਵਲ ਥੋੜ੍ਹੇ ਹੀ ਸਾਰ ਸਕਦੇ ਨੇ। ਇਸ ਲਈ ਮਾਇਆ ਦੀ ਲੋੜ ਵੱਧ ਗਈ। ਲਾਲਚ ਵੱਧ ਗਿਆ। ਲੋਕ ਸਵਾਰਥੀ ਹੋ ਗਏ। ਰੱਬ ਤਾਂ ਪਿੱਛੇ ਛੱਡ ਦਿੱਤਾ ( ਉਪਰੋ ਨਹੀਂ, ਦਿਲ ਵਿੱਚੋਂ), ਅਤੇ ਸਿਰਫ ਧਨ ਮਗਰ ਲਾਇਨ ਲੱਗ ਗਈ। ਉਹ ਵੀ ਮਰਦ ਲਈ। ਜਨਾਨੀ ਨਾਲ ਤਾਂ ਆਦਮੀ ਬੁਰਾਈ ਕਰਦਾ ਹੈ। ਮਾਂ, ਭੈਣ ਜਾਂ ਧੀ ਨਹੀਂ ਹੈ। ਨੌਕਰਾਣੀ ਹੈ। ਬੰਦੇ ਦੇ ਅਨੰਦ ਲਈ ਹੈ। ਰੋਹਬ ਚਲਾਉਣ ਲਈ ਹੈ। ਜਦ ਦੇਵੀ ਜਨਮ ਲੈਂਦੀ ਵੀ ਹੈ, ਸਭ ਸਮਝਦੇ ਨੇ ਕੋਈ ਘਰ ਵਿੱਚ ਡੈਣ ਆ ਗਈ। ਮੁੰਡੇ ਲਈ ਗੱਲ ਤਾਂ ਹੋਰ ਹੀ ਹੈ। ਮਨ ਮਰਜ਼ੀ, ਖੁਲ੍ਹਾ ਡੁੱਲ੍ਹਾ, ਬਾਪ ਦੇ ਪੈਸੇ ਉਡਾਈ ਜਾਂਦਾ ਹੈ। ਖੇਤ ਵਿੱਚ ਖੁਦ ਕੰਮ ਕਰਨਾ ਨਹੀਂ , ਪਰ ਬਿਚਾਰੇ ਬਿਹਾਰੀ ਨੂੰ ਗਾਲ੍ਹਾਂ ਜਰੂਰ ਕਢਣੀਆਂ ਨੇ । ਖੇਤ ਵੀ ਕਿਥੇ ਰਹੇ? ਪੰਜਾਬ ਨੂੰ ਤਾਂ ਛੱਡ ਦਿੱਤਾ। ਹਰੇਕ ਦਾਜ ਮੰਗਦੈ, ਗੱਡੀ, ਟੀ-ਵੀ ਜੋ ਮਰਜ਼ੀ; ਲਾਲਚ ਨੇ ਦੁੱਖ-ਦਰਦ ਜੋਰ ਨਾਲ ਲਿਆਂਦੇ ਹਨ। ਅਮੀਰ ਵੱਧ ਅਮੀਰ ਹੋਈ ਜਾਂਦਾ, ਗਰੀਬ ਵੱਧ ਗਰੀਬ। ਆਪਣੇ ਮਾਹੌਲ ਦਾ, ਦੁਨੀਆ ਦੇ ਚੁਗਿਰਦੇ ਦਾ ਫਾਹਾ ਵੱਢ ਦਿੱਤਾ। ਇਨਸਾਨ ਦੀ ਅਬਾਦੀ ਵੱਧ ਗਈ, ਧਰਤੀ ਘਟੀ ਗਈ ਕਿਉਂਕਿ ਸਭ ਲਈ ਰਹਿਣ ਲਈ ਥਾਂ ਨਹੀ ਰਿਹਾ ( ਉਂਝ ਦੁਨੀਆ ਦਾ ਇੱਕ ਭੇਤ ਭਰੀ ਅੜਾਉਣੀ ਹੈ ਕਿ ਅਮੀਰ ਦੇ ਘਰ ਇੱਕ ਦੋ ਨਿਆਣੇ ਹੁੰਦੇ ਹਨ, ਪਰ ਗਰੀਬ ਘਰ ਵਿੱਚ, ਜਿਥੇ ਭੁੱਖਾ ਮਰਨਾ ਹੂੰਦਾ, ਅੱਠ ਦਸ ਹੁੰਦੇ ਹਨ)।

ਇਸ ਲਈ ਝਾਤੀ ਪੁਲਾੜ ਵੱਲ ਮਾਰੀ। ਦੂਰਬੀਨ ਵਿੱਚੋਂ ਹੋਰ ਸਬਜ਼ ਸੰਸਾਰ ਦਿਸਦੇ ਸਨ। ਬਸ ਮੇਰਾ ਤਾਂ ਇਹੀ ਕੰਮ ਹੈ। ਤੁਹਾਡੇ ਲਈ ਨਵਾਂ ਘਰ ਟੋਲਣਾ। ਠੰਢੇ ਠਾਰ ਪੁਲਾੜ ਵਿੱਚ ਘਰ ਟੋਲਣਾ।

http://www.punjabizm.com/forums-red-ripples-rupinder-dhillon-26192-5-1.html
http://www.punjabizm.com/forums-bharind-by-rupinderpal-singh-dhillon-57372-5-1.html

92
Lok Virsa Pehchaan / ਮੈ ਕੌਣ ਹਾਂ?
« on: July 20, 2012, 08:46:31 AM »
ਮੈ ਕੌਣ ਹਾਂ?
ਰੂਪ ਢਿੱਲੋਂ


ਕੌਣ ਹਾਂ?
ਮੈ ਕੌਣ ਹਾਂ?
ਰੂਹ ਕਹਿੰਦੀ ਮੈ ਉਥੋਂ ਹਾਂ
ਮਨ ਦੱਸਦਾ  ਮੈ ਏਥੋਂ ਹਾਂ।
ਖਿੱਚਦੀ ਏ ਪੰਜਾਬ ਦੀ ਰੀਤ
ਸਮਝਦਾ ਕੇਵਲ ਪੱਛਮ ਦਾ ਗੀਤ ।
ਨਾ ਕਿ ਇਸ ਪਾਸੇ, ਨਾ ਕਿ ਉਸ ਪਾਸੇ
ਮੇਰੀ ਪ੍ਰੇਸ਼ਾਨੀ ਪੈਦਾ ਕਰਦੀ ਹਾਸੇ ।
ਜੇ ਤੁਸੀਂ ਆਏ ਏਧਰ
ਕਿਉ ਫੇਰ ਝਾਕਦੇ ਉਧਰ?
ਮਨ ਰਹਿੰਦਾ ਏਧਰ
ਰੂਹ ਜਾਂਦੀ ਉਧਰ |
ਹੁਣ ਦਸੋ ਕਿ ਮੈ ਹਾਂ ਦੇਸੀ
ਕਿ ਪੂਰਾ ਹਾਂ ਵਿਦੇਸੀ ?

http://en.wikipedia.org/wiki/Rupinderpal_Singh_Dhillon

http://www.sikhchic.com/article-detail.php?cat=11&id=2633
http://www.sikhchic.com/article-detail.php?cat=11&id=2477


93
Eh kahani meri Bharind kitab vicho hai jis nu Lahore Publishers ( Lahore Bookshop) Ludhiana to mul sakdi hai,,,ay hai Baagi Batti da example...

ਬਹੁਤ ਪਿਆਰ ਕਰਦੀਆਂ ਸਾਂ ਅਸੀਂ ਇੱਕ ਦੂਜੇ ਨੂੰ, ਸਾਡਾ ਪ੍ਰੇਮ ਜਬਰਦਸਤ ਸੀ, ਪਰ ਸਾਡਾ ਪਿਆਰ ਹੁਣ ਗਵਾਚ ਗਿਆ ..... ਇਤਿਹਾਸ ਦੇ ਪੰਨਿਆਂ ਵਿੱਚ, ਸੋਚਦੀ ਸੋਚਦੀ ਮੈਂ ਪਿੱਛੇ ਝਾਤੀ ਮਾਰਦੀ ਹਾਂ....!!!

ਬਾਰੀ ਦਾ ਪਰਦਾ ਹਵਾ ਵਿੱਚ ਨਚਦਾ ਸੀ | ਮੈਂ ਬਾਹਰ ਵੇਖਿਆ, ਸਾਡੇ ਸ਼ਹਿਰ ਵੱਲ, ਹੱਰਾਪਾ ਦੁਮੇਲ ਤਕ ਖਿਲਰਿਆ ਸੀ। ਸਾਰੇ ਪਾਸੇ ਦੋ ਤਿੰਨ ਮੰਜਲਾਂ ਦੇ ਘਰ ਖਲੋਤੇ ਸਨ, ਜਿੱਦਾਂ ਕੋਈ ਸ਼ਹਿਨਸ਼ਾਹ ਦੀ ਫੌਜ ਖੜੀ ਸੀ। ਹਰੇਕ ਗੱਲੀ ਸਾਫ ਸੀ, ਸਾਰਾ ਕੁਝ ਗਠਿਤ, ਜਲ ਮਾਰਗ ਰਾਹੀਂ ਸੁੱਚਾ ਪਾਣੀ ਹਰੇਕ ਘਰ ਦੇ ਬਾਹਰ ਨਲਾਂ ਵਿੱਚੋਂ ਮਿਲਦਾ ਸੀ। ਜਨਤਾ ਲਈ ਇਸ਼ਨਾਨਘਰ ਸਨ, ਹਸਪਤਾਲ ਸਨ ਅਤੇ ਪੁਸਤਕਾਲੇ ਜਿਥੇ ਖਜੂਰ ਦੇ ਪੱਤਿਆਂ ਤੋਂ ਬਣੇ ਕਿਤਾਬਾਂ ਦੇ ਵਰਕੇ ਗਿਆਨ ਨਾਲ ਚਮਕਦੇ ਸਨ।

ਹੱਰਾਪੇ ਵਿੱਚ ਪੰਜ ਜ਼ਿਲੇ ਸਨ। ਇੱਕ ਮੰਡੀ ਵਾਲਾ, ਇੱਕ ਹੂਕਮਤ ਵਾਲਾ, ਇੱਕ ਖੇਡਾਂ ਵਾਲਾ, ਦੂਜੇ ਦੋਨੋਂ ਰਹਿਣ ਲਈ ਸਨ। ਲੋਕ ਵਸੇਬੇ ਨਾਲ ਵਸਦੇ ਸੀ। ਬਾਹਰਲੇ ਸ਼ਹਿਰ ਦੀਆਂ ਕੰਧਾਂ ਕੋਲ ਫੌਜੀ ਰਹਿੰਦੇ ਸਨ । ਹੱਰਾਪਾ ਉੰਨਾਂ ਦਿਨਾਂ ਵਿੱਚ ਸਾਰੇ ਭਾਰਤ ਤੋਂ ਅੱਗੇ ਸੀ, ਸ਼ਹਿਰ ਅੰਦਰ ਲੋਕਾਂ ਦੀ ਤਿਹਆ ਵੀ ਬੁਝੀ ਰਿਹੰਦੀ ਸੀ, ਕਾਨੂਨ ਇਨਸਾਫ ਸਭ ਪਾਸੇ ਲਾਗੂ ਸੀ ਅਤੇ ਸਾਰੇ ਸ਼ਹਿਰੀ ਬਰਾਬਰ ਸਨ। ਨਕਾਰੇ ਤੇ ਪਿੰਗਲੇ ਕੋਲ ਵੀ ਹੱਕ ਸਨ, ਨਾ ਕੋਈ ਜਾਤ ਪਾਤ ਸੀ  ਤੇ ਨਾ ਹੀ ਕੋਈ ਧਰਮ, ਪਰ ਰੱਬ ਨੂੰ ਸਾਰੇ ਮੰਨਦੇ ਸੀ। ਆਹੋ, ਸਭ ਬਰਾਬਰ ਸੀ ( ਕੀ ਪਤਾ ਇੱਕ ਦਿਨ ਮੈਂ ਤੁਹਾਨੂੰ ਹੱਰਾਪੇ ਵਾਰੇ ਸਭ ਕੁਝ ਦਸੂਗੀ); ਮੇਰੇ ਅਤੇ ਸ਼ੀਨਾ ਵਰਗੇ ਵੀ ਬਰਾਬਰ ਸੀ। ਉਸ ਸਮੇਂ ਹੱਰਾਪਾ ਤੇ ਰਾਜ ਤੀਵੀਆਂ ਹੀ ਕਰਦੀਆਂ ਸਨ... ਬੰਦੇ ਤਾਂ ਖੇਤਾਂ'ਚ ਕੰਮ ਕਰਦੇ ਸੀ; ਮੰਡੀਆਂ ਵਿੱਚ, ਜਾਂ ਫਿਰ ਫੌਜ ਵਿੱਚ। ਸਾਰੇ ਸ਼ਹਿਰ ਦਾ ਬੰਦੋਬਸਤ, ( ਘਰ ਦਾ ਵੀ) ਜਨਾਨੀਆਂ ਦੇ ਹੱਥ ਵਿੱਚ ਸੀ।
 
ਫਿਰ ਇੱਕ ਔਰਤ ਅਤੇ ਉਸਦੇ ਮਾਹੀ ਨੇ ਕੰਮ ਖਰਾਬ ਕਰ ਦਿੱਤਾ। ਉਹਨਾਂ ਦਾ ਰਾਜ ਸਖ਼ਤ ਸੀ, ਤੇ  ਲੋਕ ਦੁਖੀ  ਸਨ । ਹੌਲੀ ਹੌਲੀ ਸਮਾਂ ਬਦਲ ਗਿਆ ਤੇ ਧਾਰਮਿਕ ਅਤੇ ਖੱਭੀ ਪੱਖ ਦੇ ਲੋਕਾਂ ਨੇ ਇਨਕਲਾਬ ਕਰ ਦਿੱਤਾ। ਨਤੀਜੇ ਵਜੋਂ ਖੁੱਲੇ- ਡੁੱਲੇ ਸਮਾਜ ਦਾ ਰੂਪ ਹੀ ਬਦਲ ਗਿਆ। ਲੋਕ ਲਾਲਚੀ ਹੋ ਗਏ ਤੇ ਚੰਗਾ ਭਲਾ ਸਿਸਟਮ ਬਦਲ ਗਿਆ। ਨਵੀਂ ਤਜਵੀਜ ਵਿੱਚ ਸਭ ਕੁਝ ਨਵਾਂ ਸੀ, ਤੰਗ ਦਿਮਾਗ ਪਸ੍ਸਰ ਗਏ, ਲੋਕ ਦੀਨ ਮਗਰ ਦੌੜਨ ਲਗ ਗਏ। ਮੇਰੇ ਤੇ ਸ਼ੀਨਾ ਵਰਗੀਆਂ ਨੂੰ ਪਤਿਤ ਸਮਝਣ ਲੱਗ ਪਏ। ਇਹ ਹਾਲ ਸਿਰਫ ਤੀਵੀਆਂ ਦਾ ਨਹੀਂ ਸੀ, ਮਰਦਾਂ ਲਈ ਵੀ ਉਨਾਂ ਈ ਔਖਾ ਸੀ। ਨਵੇਂ ਸਮਾਜ ਵਿਚ ਅਸੀਂ ਦੋਨੋਂ ਪਾਪ ਕਰ ਰਹੀਆਂ ਸਨ, ਸਾਡਾ ਡੂੰਘਾ ਡੂੰਘਾ ਪਿਆਰ ਲੋਕਾਂ ਦੀ ਨਜਰ ਵਿੱਚ ਗੰਦਾ ਸੀ।

ਉਸ ਵੇਲੇ ਮੈਂ ਇੱਕ ਕੁੜੀ ਜਿਹਦਾ ਨਾਂ ਸ਼ੀਨਾ ਸੀ, ਨੂੰ ਬਹੁਤ ਪ੍ਰੇਮ ਕਰਦੀ ਸੀ। ਪਰ ਨਵੇਂ ਸ਼ਾਸਨ ਹੇਠ ਅਸੀਂ ਖੁਲਕੇ ਇਕ ਦੂਜੇ ਨੂੰ ਪਿਆਰ ਦਿਖਾ ਨਹੀਂ ਸਕਦੇ ਸੀ। ਬੂਹੇ ਉਹਲੇ ਰਹਿਣਾ ਪੈਂਦਾ ਸੀ, ਵਰ‌ਜਿਤ ਰਸ ਸੀ, ਹੁਣ ਤਾਂ ਮਾਂਸ (ਗਊ - ਬੈਲ) ਵੀ ਨਹੀਂ ਖਾ ਸਕਦੇ ਸੀ, ਇਸਨੂੰ ਵੀ ਪਾਪ ਸਮਝਦੇ ਸੀ। ਹੱਰਾਪਾ ਵਿੱਚ ਜਾਤ ਪਾਤ ਨੇ ਆਪਣਾ ਚੱਕਰ ਸ਼ੁਰੂ ਕਰ ਲਿਆ ਸੀ। ਨਾਸਤਿਕਾਂ ਨੂੰ ਫਾਂਸੀ ਮਿਲਦੀ ਸੀ ( ਤੇ ਮੈਂ ਨਵੇਂ ਰਾਜ ਨੂੰ ਵੇਖਕੇ ਖੁਦ ਕਾਫ਼ਰ ਬਣ ਗਈ ਸੀ )। ਸਾਡੇ ਵਰਗੇ ਸਮਲਿੰਗਕਾਮੀਆਂ ਨੂੰ ਹੰਟਰ ਮਾਰਦੇ ਸੀ, ਜਨਤਾ ਦੇ ਸਾਹਮਣੇ। ਮੇਰਾ ਪਿਆਰ ਸੱਚ ਮੁੱਚ ਪਾਪ ਬਣ ਗਿਆ। ਹੁਣ ਤਾਂ ਮੈਂ ਸ਼ੀਨਾ ਦੀ ਅੱਖ ਨੂੰ ਫੜਨ ਤੋਂ ਡਰਦੀ ਸੀ, ਹੁਣ ਤਾਂ ਇਸ ਤਰ੍ਹਾਂ ਦਾ ਪਿਆਰ ਮਨ੍ਹਾ ਹੈ.... ਪਰ ਅੱਜ ਮੈਨੂੰ ਯਾਦ ਆਉਂਦੀ ਆ, ਜਦ ਮੈਂ ਬਾਰੀ ਦੇ ਕੋਲ ਖੜ੍ਹਕੇ ਸਾਡੇ ਪਿਆਰੇ ਸ਼ਹਿਰ ਵੱਲ ਤੱਕਿਆ, 'ਤੇ ਫਿਰ ਪਿੱਛੇ ਸ਼ੀਨਾ ਵੱਲ ਝਾਤੀ ਮਾਰਕੇ ਹੱਸੀ।


 
ਸ਼ੀਨਾ ਮੰਜੀ ਉੱਤੇ ਪਈ ਸੀ, ਬਾਹਾਂ ਦੋਵੇਂ ਪਾਸੇ ਖਿਲਾਰੀਆਂ, ਜਿਵੇਂ ਤਿਤਲੀ ਦੇ ਖੰਭ ਸਨ, ਇੱਕ ਗੋਡਾ ਖੜ੍ਹਾ ਜੋ ਵੇਖਣ ਵਿੱਚ ਗਿਰ ਦੀ ਟੀਸੀ ਲੱਗਦਾ ਸੀ। ਪੇਟ ਇਸ ਲੱਤ ਦੀ ਪਹਾੜੀ ਅਤੇ ਹਿੱਕ ਦੇ ਵਿਚਕਾਰ, ਉਦਾਤ ਘਾਟੀ ਸੀ । ਬਾਰੀ ਵਿੱਚੋਂ ਚਾਨਣ ਦੇ ਚੌਰਾਹੇ ਨਾਲ ਗਲੇ ਤੋਂ ਕਮਰ ਤਕ ਸਭ ਕੁਝ ਪ੍ਰਗਟਿਆ.... ਸ਼ੀਨਾ ਦੀ ਖਲ ਲਿਸ਼ਕਾਂ ਮਾਰਦੀ ਸੀ ਤੇ ਮੈਨੂੰ ਲੁਭਾਉਂਦੀ ਸੀ। ਉਹਨੇ ਮੈਨੂੰ ਮੁਸਕਾਨ ਦਿੱਤੀ .... ਮੈਂ ਉਸਦੇ ਕੋਲੇ ਜਾਕੇ ਨਾਲ ਲਗ ਕੇ ਬਹਿ ਗਈ। ਧੁੱਪ ਆਪਣੇ ਨਿੱਘੇ ਨਿੱਘੇ ਬੁੱਲ੍ਹਾਂ ਨਾਲ ਮੇਰੀ ਪਿੱਠ ਨੂੰ ਚੁੰਮਦੀ ਸੀ। ਬੇਨਕਾਬ ਜਿਸਮ ਮਿੱਲੇ .... ਨੈਣ, ਨੈਣਾਂ ਵਿੱਚ ਡੁੱਬੇ, ਹੋਠ ਹੋਠਾਂ ਨਾਲ ਵਿਆਹੇ .... ਸਾਨੂੰ ਤਾਂ ਕੋਈ ਸ਼ਰਮ ਨਹੀਂ ਆਈ। ਲਾਜ ਕਿਉਂ ਬੁਰਕੇ ਪਿੱਛੇ ਲੁਕੇ? ਕਲ ਤਕ ਤਾਂ ਘੁੰਡ ਰਖਣ ਦੀ ਲੋੜ ਨਹੀਂ ਸੀ, ਪਰ ਅੱਜ ਦੇ ਸਮਾਜ ਵਿੱਚ ਗੱਲ ਹੋਰ ਸੀ। ਸਾਡੇ ਬਾਗੀ ਬਦਨਾਂ ਨੇ ਵਿਆਹ ਕੀਤਾ। ਸਾਡਾ ਪਿਆਰ ਪਾਕ ਸੀ, ਫਿਰ ਅੱਸੀਂ ਕਿਉਂ ਚਿੰਤਾ ਕਰੀਏ? ਪਰ ਉਸ ਦਿਨ ਹੱਥ ਮਲਣੇ ਪਏ।

ਜਿਥੇ ਇਕ ਪਲ ਪਹਿਲਾ ਸ਼ੀਨਾ ਦਾ ਚਿਹਰਾ ਸੀ... ਆਲੀਸ਼ਾਨ ਜੁਲਫਾਂ ਝਿਲ-ਮਿਲ ਕਰਦੀਆਂ ਸਨ, ਜਿੱਦਾਂ ਆਬਨੂਸੀ ਦੀ ਕਲਗੀ ਚਮਕਦੀ ਹੈ, ਤਿੱਖੀਆਂ ਚੂਚੀਆਂ ਮੈਨੂੰ ਪੁਕਾਰ ਰਹੀਆਂ ਸਨ; ਪਰ  ਹੁਣ ਉਹ ਮੁਖ ਹਨੇਰੇ ਵਿੱਚ ਲੁਕਣਾ ਚਾਹੁੰਦੇ ਸੀ, ਸ਼ੀਨਾ ਚਾਦਰ ਵਿੱਚ ਸ਼ਰਣ ਲੈਣਾ ਚਾਹੁੰਦੀ ਸੀ। ਕਿਉਂਕਿ ਤਿੰਨ ਆਦਮੀ ਦੁਆਰ ਭੰਨ ਕੇ ਅੰਦਰ ਆ ਵੜੇ ਸਨ, ਹੁਣ ਨਵੇਂ ਰਾਜ ਦੇ ਚਮਚੇ ਸਾਡੇ ਵੱਲ ਬੁਰੀ ਨਜ਼ਰ ਨਾਲ ਵੇਖਦੇ ਸੀ; ਤਿੰਨ ਲਾਲ ਮੱਛੀਆਂ ਸਾਨੂੰ ਗ੍ਰਿਫਤਾਰ ਕਰਨ ਆਈਆਂ ਤੇ ਸਾਡੇ ਨੰਗ ਵਿੱਚ ਅਸੀਂ ਨਿਤਾਣੀਆਂ ਸਨ... ਤੇ ਉਹਨਾਂ ਲਈ ਦੋ ਝੀਣੀ ਸੁੰਡੀਆਂ। ਸ਼ੀਨਾ ਮੇਰੇ ਨਾਲ ਚੰਬੜ ਗਈ ... ਮੈਂ ਮੁਕੱਦਮੈ ਲਈ ਤਿਆਰ ਹੋ ਗਈ।

ਪਰਤਾਵਾ ਪੰਜ ਦਿਨਾਂ ਤਕ ਚੱਲੀ ਗਿਆ। ਹਾਰਕੇ ਸਾਨੂੰ ਅਸ਼ਲੀਲਤਾ ਦਾ ਇਲਜ਼ਾਮ ਦਿੱਤਾ ਗਿਆ .... ਇੱਕ ਸਾਲ ਲਈ ਖਾਣੀਆਂ ਵਿੱਚ ਕੰਮ ਕਰਾਇਆ। ਸ਼ੀਨਾ ਮੈਤੋਂ ਕਮਜ਼ੋਰ ਸੀ... ਇੱਕ ਦਿਨ ਗਸ਼ ਖਾ ਕੇ  ਡਿੱਗ ਪਈ, ਤੇ ਉਹ ਵਿਚਾਰੀ ਨੂੰ ਕਿਤੇ ਹੋਰ ਲੈ ਗਏ ..... ਹੱਰਾਪਾ ਤੋਂ ਬਾਹਰ। ਅਸੀਂ ਫੇਰ ਕਦੀ ਨਹੀਂ ਮਿਲੀਆਂ.... ਜਦ ਮੈਂ ਉਸ ਨਰਕ ਚੋਂ ਨਿਕਲੀ ਤੇ ਮੇਰਾ ਵਿਆਹ ਜਬਰਦਸਤੀ ਕਰ ਦਿੱਤਾ ਗਿਆ। ਮੈਂ ਉਹਨੂੰ ਕਦੇ ਪਿਆਰ ਨਹੀਂ ਕਰ ਸਕੀ ... ਤੇ  ਉਹਦਾ ਧਿਆਨ ਘਰ ਵਾਲੀ ਵੱਲ ਘੱਟ  ਸੀ, ਬੇਸੁਰਤ ਸੀ ਤੇ ਬਾਹਰ ਵਾਲੀਆਂ ਤੀਵੀਆਂ ਨੂੰ ਤਵੱਜੋ ਦਿੰਦਾ ਸੀ। ਮੈਂ ਨਿਰਜਨ ਬਣਕੇ ਰਹਿ ਗਈ।

ਮੇਰਾ ਹੱਰਾਪਾ ਗਵਾਚ ਗਿਆ ਸੀ.... ਤੇ ਨਾਲ ਈ ਮੇਰਾ ਪਿਆਰ ਗਵਾਚ ਗਿਆ ਸੀ। ਹੁਣ ਮਰਦਾਂ ਦਾ ਯੁਗ ਸੀ,  ਤੇ ਹੱਰਾਪਾ ਦੀ ਗਿਰਾਵਟ ਦਾ ਵੀ।
ਪਰ ਇੱਕ ਸਵਾਲ ਅੱਜ ਵੀ ਜ਼ਹਨ ਵਿਚ ਆਉਂਦਾ ਹੈ ਕਿ ਜਦ ਦੋ ਇਨਸਾਨ ਆਪਸ ਵਿੱਚ ਮੁਹੱਬਤ ਕਰਦੇ ਨੇ , ਤੇ ਇਸ ਵਿੱਚ ਗਲਤ ਕੀ ਹੈ?

ਖਤਮ

ਭਰਿੰਡ ਕਿਤਾਬ'ਚੋਂ ਕਹਾਣੀ ਹੈ
http://www.5abi.com/breview/br2008/026-bharind-bolla-151011.htm

94
੧੬੯੯ - ਰੂਪ ਢਿੱਲੋਂ     
 
ਬੜਾ ਭਾਰਾ ਇਕੱਠ ਲੱਗਿਆ ਵੈਸਾਖੀ ਦਾ ਮੇਲਾ     
ਸਾਹਮਣੇ ਖੜੋਤਾ ਉਨ੍ਹਾਂ ਦਾ ਗੁਰੂ  ਅਕੇਲਾ।     
ਹੱਥ ਉਪਰ ਕੀਤਾ, ਪੁੱਛਿਆ ਅਹਿਮ ਸੁਆਲ,     
" ਕੌਣ ਖੜੂਗਾ ਮਰੂਗਾ, ਗੁਰੂ ਦੇ ਨਾਲ?     
ਕੌਣ ਅਕੀਦੇ ਲਈ ਦੇਊ ਸੀਸ, ਕੌਣ ਵਫ਼ਾਦਾਰ     
ਅੱਜ, ਸਿੱਖੀ ਲਈ ਜਾਨ ਮੰਗਦੀ ਤਲਵਾਰ"।   
   
ਕਈ ਤਾਂ ਡਰਕੇ ਥਾਂ ਤੋਂ ਨੱਸ ਪਏ     
ਅੱਧੇ ਤੋਂ ਥੋੜੇ, ਬਾਕੀ ਰਹਿ ਗਏ।     
ਗੁਰੂ ਨੇ ਫਿਰ ਪਹਿਲਾ ਸਿਰ ਮੰਗਿਆ ,     
ਖੜਾ ਦਯਾ, ਨਾ ਡਰਿਆ, ਨਾ ਸੰਗਿਆ।     
 
ਲੋਕਾਂ ਨੂੰ ਤੰਬੂ 'ਚੋਂ ਆਈਆਂ ਅਵਾਜਾਂ     
ਸੋਚਣ ਲੱਗੇ ਗੁਰੂ ਹੋ ਗਿਆ ਆਪ ਤੋਂ ਦੂਰ।     
ਖੁਲਿਆ ਤੰਬੂ , ਬਾਹਰ ਆਇਆ ਗੁਰੂ ਰਾਜਾ,     
ਤਲਵਾਰ ਤੋਂ ਚੋਏ ਲਾਲ ਲਾਲ ਅੱਥਰੂ।     
   
ਕਈ ਡਰਕੇ ਥਾਂ ਤੋਂ ਦੌੜ੍ਹ ਗਏ,     
ਜੋ ਰਹਿ ਗਏ, ਡਰ ਨਾਲ ਕੰਬਣ ਲੱਗ ਪਏ।     
ਗੁਰੂ ਨੇ ਫਿਰ ਦੂਜਾ ਸੀਸ ਮੰਗਿਆ,     
ਖਲੋਤਾ ਧਰਮ, ਨਾ ਡਰਿਆ, ਨਾ ਸੰਗਿਆ।     
 
ਇਕ ਵਾਰ ਹੋਰ ਅੰਦਰੋ ਆਈਆਂ ਚੀਕਾਂ,     
ਬਾਹਰ ਆਇਆ ਬਾਬਾ, ਤਲਵਾਰ ਤੇ ਰੱਤ ਲੀਕਾਂ।     
ਜਨਤਾ ਵਿਚ ਹੋਈ ਅਤਿਅੰਤ ਪਰੇਸ਼ਾਂਨੀ,     
ਇਹ ਕਿਸ ਕਿਸਮ ਦੀ ਭੇੱਟ ਕੁਰਬਾਨੀ?   
   
ਕਈ ਤਾਂ ਡਰਕੇ ਥਾਂ ਤੋਂ ਨੱਠ ਗਏ,     
ਅੱਗੇ ਨਾਲੋ ਘੱਟ ਬੈਠੇ ਰਹਿ ਗਏ।     
ਹੁਣ ਗੁਰੂ ਨੇ ਤੀਜਾ ਸਿਰ ਮੰਗਿਆ     
ਖੜੋਤਾ ਹਿਮਤ, ਨਾ ਡਰਿਆ, ਨਾ ਸੰਗਿਆ।   
   
" ਅੱਜ ਤੋਂ ਬਾਅਦ ਕੋਈ ਨਿਦੋਸਾ ਨਾ ਖਾਊ ਭਾਂਜ,     
ਹੁਣ ਤੋਂ ਨਹੱਕ ਸੇਵਕ ਖੜੂਗੇ ਇੱਕਠੇ ਸਾਂਝ",     
ਗੁਰੂ ਨੇ ਸਭ ਨੂੰ ਆਖਿਆ, "  ਸੰਗਤ ਵੱਲ ਫਿਰ ਝਾਕਿਆ।     
 
ਤੀਜੀ ਵਾਰੀ ਤੰਬੂ'ਚੋਂ ਮੁੜਿਆ,   
 ਸੱਚੇ ਸਾਂਵਲੇ ਤੋਂ ਛੁੱਟ ਮੰਡਲ ਤੁਰਿਆ।     
ਗੁਰੂ ਨੇ ਚੌਥਾ ਖੋਪਰ ਮੰਗਿਆ, ਹੁਣ ਖਲੋਤਾ ਮੋਹਕਮ,     
ਨਾ ਡਰਿਆ , ਨਾ ਸੰਗਿਆ।   
   
ਲੋਕ ਭੱਜ ਗਏ, ਕੇਵਲ ਇਮਾਨਦਾਰ ਰਹ‌ਿ ਗਏ।     
ਸਾਹਮਣੇ ਖੜਾ ਦਸਵਾਂ ਪਾਤਸ਼ਾਹ,     
ਚੰਡੀ ਤੋਂ ਚੋਏ ਸੂਹੀਆਂ, ਬਹਾਦਰੀ ਦਾ ਰਾਹ।   
   
"ਕੌਣ ਅਪਣੇ ਸੀਸ ਨੂੰ ਤਲੀ ਤੇ ਰਖਣ ਨੂੰ ਤਿਆਰ?     
ਕੌਣ ਅਪਣੇ ਧਰਮ ਸੰਗਤ ਨੂੰ ਇਨਾਂ ਕਰਦਾ ਪਿਆਰ?",     
ਗੁਰੂ ਨੇ ਆਖਰੀ ਵਾਰ, ਪੰਜਵਾਂ ਸਿਰ ਮੰਗਿਆ,     
ਖੜ ਗਿਆ ਸਾਹਿਬ, ਨਾ ਡਰਿਆ , ਨਾ ਸੰਗਿਆ।     
 
ਜਦ ਤੰਬੂ ਫਿਰ ਖੁਲਿਆ, ਪੰਜ ਪਿਆਰੇ ਖਲੋਤੇ ਸਨ;   
ਸਾਜੇ, ਪੰਜ ਕੱਕੇ ਨਾਲ।   
ਹੈਰਾਨ ਬਦਹਵਾਸ ਬੈਠੇ, ਸਾਰੇ ਸਰੋਤੇ ਸਨ;     
ਕੀ ਜਾਦੂ, ਕੀ ਕਮਾਲ?   
   
ਗੁਰੂ ਨੇ ਫਿਰ ਘੋਸ਼ਿਆ, " ਪੰਜ ਪਿਆਰਿਓ",     
ਫਿਰ ਖੁਦ ਉਨ੍ਹਾਂ ਦੇ ਸਾਹਮਣੇ ਝੁਕਿਆ,     
ਕੀਤੀ ਬੇਨਤੀ, " ਤੁਸੀਂ ਮੈਨੂ ਵੀ ਸਾਜੋ, ਪੰਜ ਪਿਆਰਿਓ"।   
ਇਸ ਤਰ੍ਹਾਂ ਗੁਰੂ ਨੇ ਪੰਥ ਧਰਮ ਚੁਕਿਆ।   

95
ਭੈਣ ਵੀਰੋਂ,

ਮੇਰਾ ਉਦੇਸ਼ ਹੈ ਕਿ ਸਾਡੀ ਪਿਆਰੀ ਮਾਂ ਬੋਲੀ'ਚ ਨਵੀਂ ਸੱਤਿਆ ਲਿਉਣ, ਜਿਸ ਨੁੰ ਅੱਜ ਕਲ ਦੀ ਪੀੜ੍ਹੀ ਨੂੰ ਜੀ ਕਰੂਗਾ ਪੜ੍ਹਣ। ਜਿਸ ਵਿਚ ਜੋ ਸਾਨੂੰ ਪਸੰਦ ਹੈ ਲਿਖਿਆ ਜਾਵੇਗਾ,ਸਾਡੇ ਆਸਾਂ ਨੂੰ ਪਛਾਣੇਗਾ,ਅਤੇ ਨਵੇਂ ਤਰੀਕਿਆਂ ( ਲਿਖਣ) ਨਾਲ਼ ਸਾਡੀ ਪੰਜਾਬੀ ਨਾਵਲਾਂ ਪੜ੍ਹਣ'ਚ ਦਿਲਚਸਪੀ ਜਾਗੇ। ਪੀੜ੍ਹੀ ਦਰ ਪੀੜ੍ਹੀ ਓਹੀ ਅਵਾਜ਼' ਸਾਹਿਤ ਚੱਲੀ ਜਾਂਦਾ ਹੈ,ਸਾਡੀ ਯੁਵਾ ਪੀੜ੍ਹੀ ਲਈ ਨਵੀਂ ਅਵਾਜ਼ ਚਾਹੀਦੀ ਹੈ ਜਿਹੜੀ ਪਿੰਡੂ ਆਵਾਜ਼ ਨਹੀਂ ਹੈ, ਸਗੋਂ ਇੰਟਰਨੈਟ ਦੇ ਜ਼ਮਾਣੇ, ਕੌਮਾਂਤਰੀ generation ਦੀ ਹੈ।

ਸੋ ਮੇਰਾ ਸਾਥ ਦਿਉ ਤੇ ਬਾਗੀ ਬੱਤੀ'ਚ ਸ਼ਾਮਲ ਹੋਵੋ...

further details



http://www.punjabizm.com/forums-baagi-batti-47070-5-1.html

aajo aapaa navee style pesh kariya..

96
Lok Virsa Pehchaan / ਕਾਂਡ ਪ
« on: July 15, 2012, 01:55:59 PM »
ethe click karke aglaa kaand parho...





...
sorry aah hai ghari...

http://www.punjabizm.com/forums-kaand-pappa-72689-5-1.html

97
Lok Virsa Pehchaan / ਕਾਂਡ ੲ
« on: July 13, 2012, 12:31:24 PM »
ਪਿੱਛਲੇ ਅੰਕ
( ehnaa nu parhan binna pale nahi kujh paina)


http://punjabijanta.com/lok-virsa/t74616/msg793703/?topicseen#new

http://punjabijanta.com/lok-virsa/t74571/

http://www.5abi.com/dharavahak/urra-onkar/06-kaka-onkar-dhillon-311211.htm

ਇੱਛਾ ਸੀ, ਸੀਮਾ ਦੀ ਕਿ ਇਹ ਸਭ ਕੋਈ ਖੌਫਾਨਾਕ ਖ਼ਾਬ ਹੀ ਸੀ। ਪਰ ਜਦ ਭਟਕਣੀ ਉੱਤਰ ਗਈ, ਨੱਕੇ ਖੋਲ੍ਹੇ, ਆਲਾ ਦੁਆਲਾ ਤੱਕਿਆ, ਚਮੋਲੀ'ਚ ਨਹੀਂ ਸੀ। ਟ੍ਰੇਲੱਰ'ਚ ਪਲੰਘ ਉੱਤੇ ਪਈ ਸੀ। ਕਾਸ਼! ਰਾਤੀ ਸੱਚ ਮੁੱਚ ਬਾਪੂ ਨੇ ਓਂਕਾਰ ਨੂੰ ਆਵਦੀ ਲਾਡਲੀ ਦੇ ਦਿੱਤੀ! ਇਕ ਦਮ ਸੀਮਾ ਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਗੁੱਟ ਉੱਤੇ ਬੇੜੀ ਬੰਨ੍ਹੀ ਸੀ, ਇਕ ਲੰਬਾ ਸੰਗਲ ਸੱਪ ਵਾਂਗ ਬਾਂਹ ਤੋਂ ਡਰਾਈਵਰ ਦੀ ਕੁਰਸੀ ਨਾਲ ਘੁਟ ਕੇ ਬੰਨ੍ਹਿਆ ਹੋਇਆ ਸੀ। ਡਰਾਈਵਰ ਦੀ ਸੀਟ ਤੋਂ ਪਲੰਘ ਤਕ ਜ਼ੰਜੀਰ ਸੀ। ਹਲਕਾ ਵੀ ਸੀ, ਪਰ ਡਾਢਾ ਵੀ। ਸੀਮਾ ਟ੍ਰੇਲੱਰ ਵਿਚ ਜਿਥੇ ਮਰਜੀ ਤੁਰ ਸਕਦੀ ਸੀ, ਪਰ ਵੈਨ'ਚੋਂ ਨਿਕਲਣ ਦਾ ਕੋਈ ਮੌਕਾ ਨਹੀਂ ਸੀ। ਫੋਨ ਵੀ ਕਿਤੇ ਨਹੀਂ ਸੀ। ਉਸ ਬੁੱਢੇ ਕੋਲ ਸੈੱਲ ਫੋਨ ਹੋਵੇਗਾ!

ਸੀਮਾ ਨੇ ਅੱਧਾ ਘੰਟਾ ਲਾਇਆ ਹਥਕੜੀ ਲਾਉਣ ਦੀ ਕੋਸ਼ਿਸ਼ ਵਿਚ। ਕੋਈ ਫਾਇਦਾ ਨਹੀਂ ਸੀ। ਬੂਹੇ ਤੱਕ ਪਹੁੰਚ ਗਈ ਸੀ ਪਰ ਤਾਕ ਨੂੰ ਤਾਲਾ ਲਾਇਆ ਸੀ। ਬਾਰੀਆਂ ਵੀ ਬੰਦ ਸਨ। ਬਾਰੀਆਂ ਬਾਹਰੋਂ ਕਾਲੇ ਰੰਗ ਨਾਲ ਰੰਗੀਆਂ ਸਨ, ਇਸ ਲਈ ਕਿਸੇ ਨੂੰ ਸੀਮਾ ਦਿੱਸਦੀ ਨਹੀਂ ਸੀ। ਬਹਿ ਕੇ ਬਿਲਕ ਗਈ। ਬਾਪੂ ਦੀ ਲਾਡਲੀ? ਸੱਚੀ? ਇੰਨਾ ਪਿਆਰ ਪਿਉ ਨੂੰ ਦਿੱਤਾ, ਫਿਰ ਵੀ ਫੱਟਾ ਫੱਟ ਇਸ ਬੁੱਢੇ ਨੂੰ ਵੇਚ ਦਿੱਤਾ! ਹਾਂ, ਵੇਚ ਦਿੱਤਾ, ਪੈਸੇ ਲਈ, ਧੀ ਦੀ ਸਿਰ ਦਰਦੀ ਲਾਂਭੇ ਕਰਨ ਲਈ। ਸਮਾਜ ਦੀਆਂ ਅੱਖਾਂ'ਚ ਕੁੜੀ ਕੀ ਸੀ? ਨਾਲੇ ਕਿਸ ਨੇ ਇੱਦਾਂ ਬਣਾਇਆ? ਰੱਬ ਨੇ? ਜੇ ਰੱਬ ਨੇ ਆਦਮੀ ਲਈ ਜਨਾਨੀ ਬੋਝ ਬਣਾਈ, ਕੋਈ ਕਲੰਕ ਜਾਂ ਪੱਗ ਦਾ ਦਾਗ; ਬੰਦੇ ਲਈ ਇੰਨੀ ਕਦਰ ਹੈ, ਫਿਰ ਉਸਨੂੰ ਇਨਸਾਨ ਪੈਦਾ ਕਰਨ ਦੀ ਯੋਗਤਾ ਦੇਣੀ ਸੀ। ਤੀਵੀ ਦੀ ਕੀ ਲੋੜ ਸੀ? ਹਾਂ! ਆਦਮੀ ਦੇ ਅਨੰਦ ਲਈ ਗੁੱਡੀਆ! ਨਾਰ ਨਾਲ ਆਵਦੀ ਹਵਸ ਮਿਟਾਉਣ ਲਈ ਨਾਰ।ਰੋਟੀ ਬਣਾਉਣ ਲਈ, ਭਾਂਡੇ ਧੋਣ, ਨਿਆਣੇ ਪਾਲਣ ਲਈ। ਕੰਮ ਕਰਨ ਲਈ ਕਲਦਾਰਣ, ਕਾਮ ਕਰਨ ਲਈ ਕਲਦਾਰਣ, ਨਫ਼ਰ ਚਾਹੀਦਾ ਸੀ ਨਾ ਕੇ ਨਾਰੀ! ਜਦ ਹੁਸਨ ਹਵਸ ਲਾਹੁੰਦਾ ਸੀ, ਇਸਤਰੀ ਦੇਵਤੀ ਸੀ; ਜਦ ਅਪਣੇ ਹੱਕ ਮੰਗਦੀ, ਨਫ਼ਰਤ ਦੀ ਕਾਬਲ ਸੀ। ਹੋਰ ਕਿਉਂ ਪਿਉ ਨੇ ਉਸ ਦਿਨ ਜੰਗਲ ਵਿਚ ਮੈਨੂੰ ਛੱਡਿਆ! ਹੋਰ ਕਿਉਂ? ਇਸ ਯਾਦ ਨੂੰ ਮਨ ਦੇ ਕਿਸੇ ਹਨੇਰੇ ਖੂੰਜੇ ਵਿਚ ਸੀਮਾ ਨੇ ਲੁਕੋਇਆ ਸੀ। ਪਰ ਪੀੜ ਹੁਣ ਵਾਪਸ ਆ ਗਈ। ਇਸ ਵਕਤ ਰੱਬ ਨਾਲ ਕਾਵੜ ਸੀ, ਬਾਲ ਨਾਲ ਬੇਅੰਤ ਵੈਰ ਸੀ। ਸਿਸਕੀਆਂ ਤੋਂ ਹੰਝੂਆਂ ਦੀ ਝੜੀ ਪੈ ਗਈ। ਬਹੁਤ ਦੇਰ ਲਈ ਇਸ ਤਰਾਂ ਬੈਠੀ ਰਹੀ। ਦੁਪਹਿਰ ਸੀ, ਪਰ ਹਾਲੇ ਤੱਕ ਓਂਕਾਰ ਵਾਪਸ ਨਹੀਂ ਸੀ ਆਇਆ।ਟ੍ਰੈਲੱਰ ਵਿਚ ਉਹ ਅਕਾਅ ਨਾਲ ਭਰੀ ਪਈ ਸੀ।

ਟਾਇਮ ਪਾਸ ਕਰਨ ਲਈ ਪਹਿਲਾਂ ਟੀਵੀ ਲਾਇਆ। ਬਿਗ ਬੌਸ ਵੇਖਿਆ। ਫਿਰ ਇਕ ਹਿੰਦੀ ਫਿਲਮ, ਬੋਬੀ। ਜਦ ਡਿੰਪਲ ਅਤੇ ਰਿਸ਼ੀ ਕਪੂਰ ਨੇ ਕਮਰੇ ਵਿਚ ਬੰਦ ਹੋਣ ਦਾ ਗਾਣਾ ਗਾਇਆ, ਸੀਮਾ ਰੋਣ ਲੱਗ ਪਈ। ਭੁੱਖ ਚਮਕੀ। ਫਰਿਜ ਖੋਲ੍ਹੀ। ਪਰਾਉਠਿਆਂ ਦੀ ਢੇਰੀ ਸੀ। ਠੰਢੇ ਠੰਢੇ ਛਕ ਲਏ। ਟੀਵੀ ਦੇ ਨਾਲ ਕਿਤਾਬਾਂ ਨਾਲ ਭਰੀ ਟਾਂਡ ਸੀ। ਅਣਖੀ ਦਾ ਨਾਵਲ, ਗੇਲੋ ਚੁੱਕ ਕੇ ਪੜ੍ਹਨ ਲੱਗ ਪਈ। ਟੀਵੀ ਵੀ ਚਲ ਰਿਹਾ ਸੀ, ਏ.ਸੀ ਵੀ ਲਾਈ ਸੀ, ਫਰਸ਼ ਉੱਤੇ ਕੱਪੜੇ, ਕਿਤਾਬਾਂ, ਟੇਪਾਂ, ਕੋਕ ਦੇ ਖਾਲੀ ਡੱਬੇ ਖਿਲਰੇ ਸਨ। ਘਰ ਨੂੰ ਜਾਣ-ਬੁੱਝ ਕੇ ਗੰਦਾ ਕਰ ਦਿੱਤਾ।ਘਰ ਵਾਲਾ ਘਰ ਨਹੀਂ ਹੋਰ ਕਿਸੇ ਦਾ ਡਰ ਨਹੀਂ।ਓਹ ਗਿਆ ਕਿੱਥੇ ਸੀ? ਫੋਲਾ ਫਾਲੀ ਕਰਨ ਤੋਂ ਬਾਅਦ ਫਿਰ ਬੋਰ ਹੋ ਗਈ। ਹੁਣ ਆਲੇ ਦੁਆਲੇ ਟ੍ਰੈੱਲਰ ਦਾ ਹਾਲ ਵੇਖ ਕੇ ਡਰ ਲੱਗਾ। ਸਫਾਈ ਕਰਨ ਲੱਗ ਪਈ। ਇਕ ਦਰਾਜ਼ ਵਿਚ ਛੁਰੀ ਕਾਂਟੇ ਸਨ। ਸਭ ਤੋਂ ਮੋਟਾ ਚਾਕੂ ਕੱਢ ਕੇ ਆਵਦੀ ਹਥਕੜੀ ਨੂੰ ਕੱਟਣ ਦੀ ਕੋਸ਼ਿਸ਼ ਕੀਤੀ। ਜਦ ਕੁੱਝ ਨਹੀਂ ਹੋਇਆ, ਚਾਕੂ ਪਰ੍ਹੇ ਸੁੱਟ ਦਿੱਤਾ। ਚਿੱਤ ਕਰਦਾ ਸੀ ਉਸਨੂੰ ਵਾਪਸ ਚੁੱਕ ਕੇ ਓਂਕਾਰ ਦੇ ਆਉਂਦੇ ਦੇ ਸਿਰ ਵਿਚ ਖੋਭ ਦੇਵੇ। ਪਰ ਇਹ ਸੋਚ ਮਿਟ ਗਈ। ਅੱਕ ਕੇ ਸਂੌ ਗਈ।

ਬਾਹਰ ਚਾਨਣ ਘਟਦਾ ਜਾਂਦਾ ਸੀ। ਭੁੱਖ ਨੇ ਸੀਮਾ ਨੂੰ ਫਿਰ ਜਗਾਇਆ। ਉੱਠ ਕੇ ਫਰਿੱਜ'ਚੋਂ ਜੋ ਰਹਿੰਦਾ ਸੀ ਖਾ ਲਿਆ। ਟੀਵੀ ਹਾਲੇ ਤੱਕ ਚਲਦਾ ਸੀ। ਅੱਤਵਾਦੀਆਂ ਵਾਰੇ ਖ਼ਬਰਾਂ ਸਨ। ਉਦਾਸ ਹੋ ਕੇ ਟੀਵੀ ਬੰਦ ਕਰ ਦਿੱਤਾ। ਗੇਲੋ ਵਿਚ ਫਿਰ ਵੜ ਗਈ। ਸ਼ਾਮ ਹੋ ਗਈ ਸੀ। ਬਾਹਰ ਹੁਣ ਕੋਈ ਨਹੀਂ ਹੁਣ ਦਿੱਸਦਾ ਸੀ। ਜੰਗਲ ਦੀ ਆਵਾਜ਼ ਆਥਣ ਨੂੰ ਕਾਇਮ ਹੋ ਜਾਂਦੀ ਸੀ। ਰਾਤ ਦਾ ਚੀਕ ਚਿਹਾੜਾ ਵਾਪਸ ਆ ਗਿਆ। ਸੀਮਾ ਨੂੰ  ਡਰ ਲੱਗਾ। ਕੀ ਮੈਨੂੰ ਇੱਥੇ ਛੱਡ ਕੇ ਆਪ ਉੱਡ ਗਿਆ? ਗੇਲੋ ਮੇਜ਼ ਉੱਤੇ ਧਰ ਕੇ ਹੇਠ ਸੁੱਟਿਆ ਚਾਕੂ ਹੱਥਾਂ ਵਿੱਚ ਫੜ ਲਿਆ, ਜਿਵੇਂ ਉਸ ਤੋਂ ਦਿਲਾਸਾ ਮਿਲਦਾ ਸੀ, ਉਹ ਇਕਰਾਰ ਦਿੰਦਾ ਸੀ, ਕਿ ਮੈਂ ਤੈਨੂੰ ਕੁੱਝ ਨਹੀਂ ਹੋਣ ਦੇਵਾਂਗਾ। ਪਲੰਘ ਉੱਤੇ ਬੈਠੀ ਨੇ ਗੋਡੇ ਹਿੱਕ ਨਾਲ ਲਾ ਲਏ। ਅੱਗੇ ਹੱਥਾਂ'ਚ ਬਲੇਡ ਲਿਸ਼ਕਦਾ ਸੀ, ਗੋਡਿਆਂ ਪਿੱਛੋਂ ਕੇਵਲ ਲੋਇਣ ਨੰਗੇ ਸਨ, ਦੁਪੱਟਾ ਸੀਸ ਉੱਤੇ ਫਣ ਵਾਂਗ ਵਾਲ ਢੱਕਦਾ ਸੀ।

ਦਿਨ ਨੇ ਆਖਰੀ ਦਮ ਤੋੜ ਲਿਆ।

ਸੀਮਾ ਭਾਰੇ ਭਾਰੇ ਸਾਹ ਲੈਂਦੀ ਸੀ। ਲੂੰ ਕੰਡੇ ਖੜ੍ਹੇ ਹੋ ਗਏ। ਇਕ ਦਮ ਕੁੱਝ ਵੈਨ'ਚ ਵੱਜ ਗਿਆ। ਖੜਕੇ ਨਾਲ ਸੀਮਾ ਡਰ ਗਈ। ਕਿਆਸ ਨੇ ਦਿਮਾਗ ਵਿਚ ਬਹੁਤ ਭਿਆਨਕ ਖਿਆਲ ਭਰ ਦਿੱਤੇ। ਝੰਜੋੜਦੀ, ਸੀਮਾ, ਪਰੇਸ਼ਾਨ ਹੋ ਗਈ। ਹੱਥਾਂ ਵਿਚ ਚਾਕੂ ਕੰਬਦਾ ਸੀ। ਸੀਮਾ ਨੂੰ ਲੱਗਿਆ ਜਿਵੇਂ ਇਕ ਬਾਰੀ ਉੱਤੇ ਕੋਈ ਜਾਂ ਕੁੱਝ ਝਰੀਟਾਂ ਮਾਰਦਾ ਸੀ। ਝਰੀਟਾਂ ਦੀ ਆਵਾਜ਼ ਦਰਵਾਜੇ ਵਾਲੀ ਬਾਰੀ ਰਾਹੀ ਆਉਂਦੀ ਸੀ।

ਸੀਮਾ ਦੀਆਂ ਅੱਡੀਆਂ ਅੱਖਾਂ ਉਸ ਥਾਂ ਟਿੱਕੀਆਂ ਸਨ। ਉਂਝ ਬਾਰੀ ਉੱਤੇ ਰੰਗ ਲਾਇਆ ਸੀ, ਪਰ ਉਹਨੂੰ ਲਗਦਾ ਸੀ ਕਿ ਛਾਈ ਖਿੜਕੀ ਉੱਤੇ ਲਹੂ ਦਾ ਨਿਸ਼ਾਨ ਸੀ। ਸੌਂਹ ਖਾ ਸਕਦੀ ਸੀ ਕਿ ਇਕ ਪਲ ਲਈ ਲਿਬੜਿਆ ਸੰਤਰੀ ਪੰਜਾ ਦਿੱਸਿਆ ਸੀ। ਡਰਦੀ ਨੇ ਚਾਕੂ ਛੱਡ ਦਿੱਤਾ ਜੋ ਭੂੰਜੇ ਡਿੱਗ ਗਿਆ। ਪਹਿਲਾਂ ਤਾਂ ਡਰਦੀ ਸੀ, ਫਿਰ ਉਸ ਹੀ ਡਰ ਨੇ ਉਸਨੂੰ  ਥੱਲਿਓਂ ਚਾਕੂ ਚੁੱਕਣ ਲਈ ਹਿੱਮਤ ਦੇ ਦਿੱਤੀ। ਪਰ ਉਸ ਹੀ ਵੇਲੇ ਬੂਹਾ ਖੁਲ੍ਹ ਗਿਆ॥

98
Lok Virsa Pehchaan / ਕਾਂਡ ਅ
« on: July 13, 2012, 08:51:22 AM »




ਆਵਦੇ ਡਰ ਨੂੰ ਕਾਬੂ ਕਰਕੇ ਸੀਮਾ ਓਂਕਾਰ ਨਾਲ ਉਸਦੀ ਵੈਨ ਵਿਚ ਬਹਿ ਗਈ। ਚੁੱਪ ਚਾਪ ਘਰੋਂ ਕੁੜੀ ਨੂੰ ਲੈ ਗਿਆ।ਵੈਨ ਸੜਕਾਂ ਉੱਤੇ ਜੰਗਲਾਂ ਦੇ ਕੋਲੇ ਚਲੀ ਗਈ। ਇਹ ਅਸਲ ਵਿਚ ਸਿਰਫ ਵੈਨ ਨਹੀਂ ਸੀ, ਪਰ ਟ੍ਰੇੱਲਰ, ਜਿਸ ਵਿਚ ਪਲੰਘ, ਮੇਜ਼ ਅਤੇ ਖੁਰਾ ਸੀਮਾ ਨੂੰ ਦਿੱਸਦੇ ਸੀ।

ਓਂਕਾਰ ਦੀ ਵੈਨ ਖਾਸੀ ਚੌੜੀ ਸੀ ਅਤੇ ਡੂੰਘੀ ਵੀ ਬਹੁਤ। ਟਰੱਕ ਜਿੱਡੀ ਸੀ, ਚਾਰ ਪਹੀਆਂ ਉੱਤੇ ਚਲਦਾ ਫਿਰਦਾ ਮਕਾਨ। ਇਸ ਦੇ ਇਕ ਪਾਸੇ ਇਕ ਵਡਾ ਤਾਕ ਸੀ। ਇਸ ਤੋਂ ਛੁੱਟ ਡਰਾਈਵਰ ਦੇ ਪਾਸੇ ਬੂਹਾ ਸੀ, ਨਾਲੇ ਸਵਾਰੀ ਦੇ। ਕਮਰੇ ਵਿਚ ਇਕ ਬਾਹਾਂ ਵਾਲੀ ਕੁਰਸੀ ਸੀ, ਅਤੇ ਇਕ ਸੋਫਾ ਵੀ। ਡਰਾਈਵਰ ਦੇ ਪਾਸਿਓਂ ਪਿੱਛੇ ਝਾਕ ਮਾਰੋ, ਤਾਂ ਕੁਰਸੀਆਂ ਅਤੇ ਮੇਜ਼ ਸੱਜੇ ਪਾਸੇ ਸਨ, ਖੱਬੇ ਪਾਸੇ ਸਾਰੀ ਕੰਧ ਅਲਮਾਰੀਆਂ ਨਾਲ ਢਕੀ ਸੀ। ਅਲਮਾਰੀਆਂ ਵਿਚਾਲੇ ਦੋ ਬਾਰੀਆਂ ਸਨ, ਅਤੇ ਇਕ ਖਾਨਾ ਜਿਸ ਵਿਚ ਟੀਵੀ ਰੱਖਿਆ ਸੀ। ਸੋਫੇ ਦੇ ਇਕ ਪਾਸੇ ਫਰਿਜ ਵੀ ਸੀ। ਸੀਮਾ ਨੂੰ ਇਹ ਸਭ ਉਲਟਾ ਪੁਲਟਾ ਦਿੱਸਿਆ ਕਿਉਂਕਿ ਉਸਨੇ ਸਵਾਰੀ ਦੇ ਪਾਸਿਓਂ ਅੰਦਰ ਵੜਦਿਆਂ ਡਰਾਈਵਰ ਦੇ ਪਿੱਛੇ ਤੱਕਣ ਵਾਲੇ ਸ਼ੀਸ਼ੇ'ਚੋਂ ਦੇਖਿਆ ਸੀ। ਜਦ ਬੈਠ ਗਈ, ਉਸਦੀ ਨਜ਼ਰ ਓਂਕਾਰ ਉੱਤੇ ਰਹੀ। ਓਂਕਾਰ ਦੇ ਮਗਰ ਅੱਖ ਗਈ, ਜਿਉਂ ਓਹ ਸੀਮਾ ਦੇ ਸਾਮਾਨ ਨੂੰ ਕਿਤੇ ਪਿੱਛੇ ਵੈਨ ਵਿਚ ਰੱਖਦਾ ਸੀ। ਫਿਰ ਬੋਲਣ ਤੋਂ ਬਿਨਾਂ ਆਵਦੀ ਸੀਟ ਉੱਤੇ ਆ ਬਹਿ ਗਿਆ। ਇਸ ਤਰਾਂ ਚੁੱਪ ਚਾਪ, ਜਿਵੇਂ ਅਸੀਂ ਪਹਿਲਾਂ ਤਾੜਿਆ, ਜੰਗਲਾਂ ਦੇ ਕੋਲ ਸੜਕਾਂ ਉੱਤੇ ਵੈਨ ਚਲੀ ਗਈ।

ਸੀਮਾ ਓਂਕਾਰ ਵੱਲ ਚੋਰੀ ਚੋਰੀ ਝਾਕ ਲੈਂਦੀ ਸੀ। ਇੰਨਾ ਨੇੜਿਓਂ ਮੂੰਹ ਵੱਧ ਡਰਾਉਣਾ ਲੱਗਦਾ ਸੀ। ਇਕ ਖਿਨ ਲੱਗਿਆ ਜਿਵੇਂ ਸ਼ੇਰ ਦੀ ਸੂਰਤ ਸੀ। ਪਰ ਹਨੇਰੇ ਵਿਚ ਉਸ ਰੜੀ ਸੜਕ ਉੱਤੇ ਰੂਹ ਧੋਖਾ ਵੀ ਖਾ ਸੱਕਦੀ ਸੀ। ਅਕਸਰ ਨਜ਼ਰ ਅੱਗੇ ਹੀ ਰੱਖੀ। ਇਕ ਦੋ ਵਾਰੀ ਹੋਰ ਗਡੀਆਂ ਜਾਂ ਟੱਰਕ ਲੰਘੇ, ਉਨ੍ਹਾਂ ਦੇ ਹਾਰਨ ਹਵਾ'ਚੋਂ ਭੇੜੀਆਂ ਵਾਂਗ ਹੂਕਰਦੇ। ਇਕ ਵਾਰੀ ਪੈਟਰੋਲ ਸਟੇਸ਼ਨ 'ਤੇ ਤੇਲ ਲਈ ਰੁਕੇ ਸਨ। ਇਸ ਤੋਂ ਇਲਾਵਾ ਕੋਈ ਹੋਰ ਇਨਸਾਨ ਨਹੀਂ ਮਿਲਿਆ ਵੇਖਿਆ ਚਾਰ ਘੰਟਿਆਂ ਲਈ। ਫਿਰ ਇਕ ਢਾਬੇ 'ਤੇ ਰੁਕੇ। ਓਂਕਾਰ ਨੇ ਇਸ਼ਾਰੇ ਨਾਲ ਸੀਮਾ ਨੂੰ ਬਾਹਰ ਆਉਣ ਲਈ ਆਹਿਆ।

ਸੀਮਾ ਚੁੱਪ ਚਾਪ ਬਾਹਰ ਖਲੋਈ। ਵਣ ਵਿੱਚੋਂ ਟਿੱਡੀਆਂ ਲਗਾਤਾਰ "ਚਿਰ ਚਿਰ" ਕਰਦੀਆਂ ਸਨ; ਉੱਲੂ "ਭੂੰ ਭੰ"ੂ ਕਰਦੇ, ਪੰਛੀ ਗੁਣ ਗੁਣਾਦੇ ਅਤੇ ਬਾਂਦਰ "ਬੜ ਬੜ" ਕਰਦੇ। ਜੰਗਲ ਦਾ ਸਾਰਾ ਸਾਜ਼ ਸਮੂਹ ਸੁਣਦਾ ਸੀ। ਢਾਬੇ ਵਿੱਚੋਂ ਵੀ ਗੀਤ ਸੰਗੀਤ ਆਉਂਦਾ ਸੀ। ਸੀਮਾ ਦੇ ਕੰਨ ਭਰ ਗਏ ਮੁਹੰਮਦ ਰਫੀ ਦੇ ਮਿੱਠੇ ਮਿੱਠੇ ਸੁਰ ਨਾਲ। ਗਾਣਾ ਸੀ, " ਚੌਧਵੀਂ ਕਾ ਚਾਂਦ"।ਨਗਮਾ ਤਾਂ ਕੰਨਾਂ ਲਈ ਮਲ੍ਹਮ ਸੀ, ਪਰ ਜੁੱਟ ਜੋੜਾ ਅਣਜੋੜ ਸੀ। ਓਂਕਾਰ ਸੀਮਾ ਨੂੰ ਅੰਦਰ ਲੈ ਗਿਆ। ਸੀਮਾ ਦੇ ਸਾਹਮਣੇ ਬੈਠਾ ਹੁਣ ਢਾਬੇ ਦੇ ਚਾਨਣ'ਚ ਸਾਫ਼ ਦਿੱਸਦਾ ਸੀ। ਮੁਖੜਾ ਖੋਸੜਾ ਵਾਂਗ ਅਤੇ ਵਿਕਰਾਲ ਸੀ। " ਬਾਪੂ ਨੇ ਤਾਂ ਮੈਨੂੰ ਬਾਬੇ ਹੱਥ ਫੜਾ ਦਿੱਤਾ!", ਸੀਮਾ ਸੋਚ ਸੋਚ ਕੇ ਫਿਕਰ'ਚ ਪੈ ਗਈ। ਇਸ ਬੰਦੇ ਦੇ ਇਰਾਦੇ ਕੀ ਸਨ? ਮੇਰੇ ਨਾਲ ਵਿਆਹ ਕਰਨਾ? ਮੈਨੂੰ ਵੇਚਣਾ? ਨੌਕਰਾਣੀ ਬਣਾਉਣਾ ਜਾਂ ਰਖੇਲ ਬਣਾਉਣਾ! ਯਾਦ ਨਾ ਭੁੱਲੀਂ, ਪਿਤਾ ਜੀ ਨੂੰ  ਪੈਸੇ ਮਿਲੇ ਹਨ! ਸੀਮਾ ਦੀਆਂ ਸੋਚਾਂ ਦੀ ਲੜੀ ਓਂਕਾਰ ਦੀ ਆਵਾਜ਼ ਨੇ ਤੋੜ ਦਿੱਤੀ।

" ਹਾਂ ਜੀ ਸੀਮਾ, ਤੂੰ ਕੀ ਖਾਣਾ ਚਾਹੁੰਦੀ ਏ?"। ਮੇਜ਼ ਦੇ ਨਾਲ ਖਾਨਸਾਮਾ ਖੜਾ ਸੀ, ਉਸਦਾ ਢਿੱਡ, ਬਨੈਣ'ਚੋਂ ਲਮਕਦਾ ਸੀ। ਸੀਮਾ ਓਂਕਾਰ ਦਾ ਬੋਲ ਸੁਣ ਕੇ ਹੈਰਾਨ ਹੋ ਗਈ। ਇਸ ਡਰਾਉਣੇ ਬੁੱਢੇ ਦੇ ਮੂੰਹ'ਚੋਂ ਇੰਨੀ ਮਿੱਠੀ ਅਵਾਜ਼? ਜਿਵੇਂ ਕੋਈ ਦੇਵਤਾ ਉਸ ਉੱਤੇ ਡੋਰੇ ਸੁੱਟਦਾ ਹੋਵੇ? ਇਹ ਕਿਹੜੀ ਕੁਦਰਤ ਦੀ ਖੇਡ ਸੀ? ਸੀਮਾ ਨੇ ਅੱਖਾਂ ਮੀਟ ਲਈਆਂ। ਕੀ ਪਤਾ ਜੇ ਉਸ ਨੂੰ ਦੇਖ ਨਾ ਸਕੀ, ਦਿਨ ਸਹਾਰ ਲੇਵੇਗੀ?

" ਸੀਮਾ। ਭੁੱਖ ਤਾਂ ਹੁਣ ਲੱਗੀ ਹੋਵੇਗੀ?। ਪਰੌਂਠੇ ਖਾਣੇ ਨੇ?", ਸੀਮਾ ਨੇ ਕੋਈ ਜਵਾਬ ਨਾ ਦਿੱਤਾ। ਓਂਕਾਰ ਨੇ ਉਸ ਲਈ ਆਡਰ ਦੇ ਦਿੱਤਾ।

" ਤੁਸੀਂ ਜਨਾਬ?", ਖ਼ਾਨਸਮਾਮੇ ਨੇ ਪੁੱਛਿਆ।
" ਸਿਰਫ਼ ਪਾਣੀ ਦਾ ਗਲਾਸ ਲੈਣਾ। ਮੈਂ ਕਦੀ ਨਹੀਂ ਰਾਤ ਨੂੰ ਖਾਂਦਾ", ਹੱਥ ਦੇ ਹੁਲਾਰੇ ਨਾਲ ਸੈਣਤ ਕਰ ਦਿੱਤੀ ਸੀ। ਜਦ ਓਨ੍ਹੇ ਮੁੜ ਕੇ ਦੇਖਿਆ, ਸੀਮਾ ਨੇ ਹਾਲੇ ਵੀ ਅੱਖਾਂ ਮੀਟੀਆਂ ਹੋਈਆਂ ਸਨ। ਓਂਕਾਰ ਨੇ ਪੁਛਿਆ, " ਤੂੰ ਕੀ ਸੋਚਦੀ ਏਂ?"। ਇਕ ਦਮ ਸੀਮਾ ਨੇ ਨੈਣ ਖੋਲ੍ਹ ਕੇ ਉਸਦੇ ਮੁਖ ਵੱਲ ਵੇਖਦੇ ਆਵਦੇ ਸਜਾਏ ਹੋਏ ਖਾਬ ਸੱਧਰ ਉੱਡਾ ਦਿੱਤੇ। ਸਾਹਮਣੇ ਬੈਠਾ ਹੈਵਾਨ ਦੰਦ ਕੱਢਕੇ ਹੁਸਨ ਵੱਲ ਧਿਆਨ ਨਾਲ ਵੇਹੰਦਾ ਸੀ। " ਨੀਂਦਰ ਆਈ ਲੱਗਦੀ ਏ। ਅੱਧੀ ਰਾਤ ਤਾਂ ਹੈ। ਖਾਣ ਤੋਂ ਬਾਅਦ ਸਂੌ ਜਾਵੀ। ਉਂਝ ਮੈਂ ਦਿਨੇ ਟ੍ਰੇੱਲਰ'ਚ ਨਹੀਂ ਹੁੰਦਾ, ਬਿਹਤਰ ਹੈ ਤੂੰ ਦਿਨੇ ਸੌਂਵੀਂ, ਰਾਤ ਮੈਨੂੰ ਸਾਥ ਦੇ। ਫਿਕਰ ਨਾ ਕਰ, ਤੇਰਾ ਸਹਿੰਦੜ ਟੱਬਰ ਹੁਣ ਸੈੱਟ ਹੈ। ਉਦਾਸ ਨਾ ਹੋ। ਮੈਂ ਤੇਰੀ ਹਰੇਕ ਆਸ ਪੁਰੀ ਕਰਦੂੰਗਾ"। ਹਾਏ! ਦਿੱਸਦਾ ਇਸੇ ਉਮਰ ਦਾ ਹੈ, ਸੁਣਦਾ ਗਭਰੂ ਹੈ! ਆਵਾਜ਼ ਸੁੱਚੀ, ਚੇਹਰਾ ਬੇਹਾ!

" ਮੇਰੀ ਖਾਹਸ਼ ਹੈ ਤੂੰ ਮੈਨੂੰ ਘਰ ਵਾਪਸ ਲੈ ਕੇ ਜਾ, ਨਹੀਂ ਤਾਂ ਮੈਂ ਇਸੇ ਥਾਂ ਚੀਕ ਕੇ ਕਹਿਣਾ ਤੂੰ ਮੈਨੂੰ ਜਬਰਦਸਤੀ ਲੈ ਕੇ ਭੱਜਿਆ ਏਂ", ਸੀਮਾ ਨੇ ਉਸਨੂੰ ਉਤਰ ਦਿੱਤਾ।

" ਪਰ ਇਹ ਤਾਂ ਝੂੱਠ ਹੈ। ਮੇਰੇ ਕੋਲ ਪੱਰੂਫ ਹੈ ਤੇਰੇ ਬਾਪੂ ਨੇ ਖੁਦ ਤੈਨੂੰ ਮੇਰੇ ਹੱਥ ਦਿੱਤਾ। ਠੀਕ ਸਾਬਤ ਕਰਨ ਦੀ ਲੋੜ ਨਹੀਂ ਹੈ"।
" ਉਫ਼! ਤੁਹਾਡੀ ਨੀਅਤ ਕੀ ਹੈ? ਕੋਈ ਗੱਲਤ..."
"...ਮੈ ਕੋਈ ਪੁੱਠਾ ਕੰਮ ਨਹੀਂ ਕਰਨਾਂ। ਬੇਫਿਕਰ ਰਹਿ। ਤੇਰੇ ਬਾਪੂ ਨੇ ਮੈਤੋਂ ਚੋਰੀ ਕੀਤੀ ਸੀ। ਖਾਣਾ ਨਹੀਂ, ਪੈਸੇ ਨਹੀਂ। ਗਰੀਬ ਬੰਦੇ ਨੂੰ ਇਹ ਗੱਲਾਂ ਤਾਂ ਮੈਂ ਮਾਫ਼ ਕਰ ਸਕਦਾ ਹਾਂ। ਉਨ੍ਹੇ ਇਕ ਕੀਮਤੀ ਚੀਜ਼ ਖੋਹੀ ਸੀ। ਕਹਿੰਦਾ ਸੀ ਆਵਦੀ ਨਿੱਕੀ ਧੀ ਲਈ। ਤਰਸ ਆ ਗਿਆ ਉਸਦੇ ਹਾਲ 'ਤੇ। ਉਸ ਦੇ ਦੋਸ਼ ਦੀ ਸਜ਼ਾ ਲਈ ਮੈਂ ਇਕ ਗੱਲ ਆਖੀ। ਜੇ ਆਵਦੀਆਂ ਧੀਆਂ'ਚੋਂ ਇਕ ਮੈਨੂੰ ਦੇਵੇ, ਮੇਰੇ ਸਾਥ ਲਈ, ਮੈਂ ਵਾਇਦਾ ਕਰਦਾਂ ਕਿ ਉਸਨੂੰ ਗਰੀਬੀ'ਚੋਂ ਕੱਢ ਦੇਵਾਂਗਾ। ਉਸ ਧੀ ਨੂੰ ਕੋਈ ਹੱਥ ਨਹੀਂ ਲਾਵੇਗਾ। ਸਾਥ ਚਾਹੀਦਾ ਹੈ"।
" ਕੀ ਗੱਲ ਤੇਰੇ ਕੋਲੇ ਕੋਈ ਬੇਲੀ ਨਹੀਂ?",
" ਨਹੀਂ। ਮੈਂ ਇਕ ਥਾਂ'ਤੇ ਕਦੀ ਨਹੀਂ ਟਿਕਦਾ। ਟ੍ਰੇੱਲਰ'ਚ ਰਹਿੰਦਾ ਹਾਂ"।
" ਕੁੜੀ ਕਿਉਂ ਮੰਗੀ? ਮੈਨੂੰ ਕੀ ਪਤਾ ਪਈ ਤੂੰ ਗੰਦਾ ਮਰਦ ਨਹੀਂ?",
" ਸੱਚ ਹੈ, ਤੇਰੇ ਬਾਪ ਨੇ ਆਵਦੀ ਸਾਰੀ ਕੰਗਾਲੀ ਧੀਆਂ ਉੱਤੇ ਲਾਈ", ਜਵਾਬ ਆਇਆ।

ਦੋਨੋਂ ਚੁੱਪ ਚਾਪ ਹੋ ਗਏ। ਮਨ ਵਿਚ ਸੀਮਾ ਜਾਣਦੀ ਸੀ ਉਸਦਾ ਪਿਓ ਕਿੱਦਾਂ ਦਾ ਬੰਦਾ ਸੀ। ਸਮਾਜ ਕਿੱਦਾਂ ਦਾ ਸੀ। " ਧੀ ਹੁੰਦੀ ਨਿਧੀ ਵਰਗੀ। ਕੀ ਪਤਾ ਇਕ ਦਿਨ ਓਹ ਸਮਝ ਜਾਵੇਗਾ। ਕੀ ਪਤਾ ਨਹੀਂ ਸਮਝੂਗਾ। ਮੈਂ ਇਸ ਲਈ ਤੇਰੀ ਲਈ ਕਦਰ ਕਰਦਾ'ਤੇ ਕਰੂੰਗਾ...ਉਸ ਘਰ ਵਿਚ ਕੀ ਮਿਲਨਾ ਸੀ ਤੈਨੂੰ? ਮੈਂ ਤੈਨੂੰ ਇਸ ਤਰਾਂ ਦੇ ਬੰਦਿਆਂ ਤੋਂ ਅਜ਼ਾਦੀ ਦੁਆ ਰਿਹਾ ਹਾਂ"।

ਗਾਣਾ ਮੁੱਕ ਗਿਆ। ਸੀਮਾ ਦੇ ਅੱਥਰੂ ਸ਼ੁਰੂ ਹੋ ਗਏ। ਹੰਝੂਆਂ ਦੀਆਂ ਲੀਕਾਂ ਨਾਲ ਮੂੰਹ ਲਿਬੜ ਗਿਆ। ਸਰੀਰਕ ਤੌਰ'ਤੇ ਕੋਈ ਖਿੱਚ ਨਹੀਂ ਸੀ। ਜਜ਼ਬਾਤੀ ਤੌਰ'ਤੇ ਕੁੱਝ ਸ਼ੁਰੂ ਹੋ ਗਿਆ।

ਪਰੌਂਠੇ ਆ ਗਏ॥

99
Knowledge / Very Good Website
« on: July 13, 2012, 08:41:16 AM »

100
People can link their own work here, or that of others or discuss works of Punjabi Literature...just an idea

Pages: 1 2 3 4 [5] 6