December 21, 2024, 09:31:53 PM

Show Posts

This section allows you to view all posts made by this member. Note that you can only see posts made in areas you currently have access to.


Topics - ਰੂਪ ਢਿੱਲੋਂ

Pages: 1 2 [3] 4 5 6
41




ਆਲੋਚਨਾ: ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਪ੍ਰਕਾਸ਼ਕ: ਲਹੌਰ ਪਬਲਿਸ਼ਰ, ਲੁਧਿਆਣਾ 2011
ISBN: 978-81-7647-283-8
ਰਾਣਾ ਬੋਲਾ
ਪੰਜਾਬੀ ਸਾਹਿਤ। ਓਹ ਛਪੱੜ ਦਾ ਪਾਣੀ ਜਿਹੜਾ ਇੱਕ ਸੌ ਸਾਲਾ ਤੋਂ - ਉੱਥੇ ਦਾ ਉੱਥੇ ਹੀ ਖੜਾ ਹੈ। ਜਿਸ ਅਸਥਿਰ ਪਾਣੀ ਵਿੱਚ ਬੁੱਢੇ "ਲਿਖ਼ਾਰੀ" ਇਕ ਦੂਜੇ ਦੀ ਪੂੱਛ ਫੜਕੇ ਮੱਝਾਂ ਵਾਂਗ ਡੋਬੇ ਲੈ ਲੈ, ਵਾਰੋ ਵਾਰੀ ਆਪਣੇ ਤੁਰਮ ਆਪ ਹੀ ਵਜਾਈ ਜਾਂਦੇ ਨੇ। ਇਹ ਓਹ ਸਾਹਿਤ ਜਿਹੜਾ ਸੂਫ਼ੀ ਫ਼ਕੀਰਾਂ ਤੋਂ ਬਾਅਦ ਕੋਈ ਲਾਸ਼ ਦਿਆਂ ਕੇਸਾਂ ਵਾਂਗ ਵੱਧਣ ਤੋਂ ਹੱਟ ਗਿਆ, ਕੋਈ ਸਾਧੇ ਪਾਣੀ ਤੋਂ ਸਜਾਈ ਬਰਫ਼ ਦੀ ਅਸਚਰਜ ਮੂਰਤੀ ਤੋਂ ਪਿਘਲ ਕੇ ਦੁਬਾਰਾ ਸਾਧਾ ਪਾਣੀ ਹੋ ਗਿਆ। ਸੋਹਣੀ ਦਾ ਘੜਾ ਤਾਂ ਕੀ, ਸੋਹਣੀ ਵੀ ਗੁਦਾਜ਼ ਹੋ ਗਈ!

ਇਹ ਤਕਸੀਰ ਪੰਜਾਬੀ ਨਾਵਲਾਂ ਦੇ ਕਦਾਮਤ ਪਸੰਦੀ "ਲੇਖਕ" ਤੇ "ਕਵੀਆਂ" ਦੀ - ਜਿਨ੍ਹਾਂ ਨੂੰ ਇਕ ਪਿੰਡ, ਇੱਕ ਮੁੰਡਾ, ਇੱਕ ਕੁੜੀ, ਪ੍ਰੇਮ, ਤੇ ਹਾਟ-ਅਟੈਕ ਵਜੋਂ ਮੌਤ, ਤੋਂ ਪਰੇ ਕੋਈ ਦੁਨੀਆ ਨਜ਼ਰ ਹੀ ਨੀ ਆਓਂਦੀ! ਅਜਿਹੇ "ਲਿਖ਼ਾਰੀ" ਸੈਕਸਿਸਟ ਗੀਤਾਂ, ਨਾਵਲਾਂ ਜ਼ਰੀਏ ਆਪਣੀ ਜਵਾਨੀ ਦੀਆਂ ਕਲਪਨਾਵਾਂ ਹੀ ਪੂਰੀਆਂ ਕਰੀ ਜਾ ਰਹੇ ਨੇ। ਮੇਰੇ ਬੁੱਲ੍ਹ ਪੰਜਾਬ ਦੀ ਇਹ ਮਲੀਨ ਤੇ ਫ਼ਿੱਕੀ ਲੱਸੀ ਪੀਕੇ ਅੱਕ ਚੁੱਕੇ ਸਨ ਤੇ ਸੋਚਦਾ ਸਾਂ ਕਿ ਯੂਨੈਸਕੋ ਗ਼ਲਤ ਹੈ ਕਿ ਪੰਜਾਬੀ ਬੋਲੀ ਪੰਜਾਹਾਂ ਸਾਲਾਂ ਤਕ ਖ਼ਤਮ ਹੋ ਜਾਣੀ। ਕਿਉਂਕਿ ਪੰਜਾਬੀ ਤਾਂ ਆਪਣੀਆਂ ਹੀ ਸਿਹਾਰੀਆਂ ਬਿਹਾਰੀਆਂ ਨਾਲ ਫਾਹਾ ਲੈਕੇ ਮਰ ਚੁੱਕੀ ਹੈ। ਪਰ ਫੇਰ ਬੇਲੀਓ; ਪੰਜਾਬੀ ਬੋਲੀ ਦੇ ਫਾਟਕ ਹੇਠਾਂ ਦੀ ਚੋਰੀ ਚੋਰੀ ਲੰਘ ਆਇਆ - ਰੁਪਿੰਦਰਪਾਲ ਸਿੰਘ ਢਿੱਲੋਂ...

ਸਾਡੇ ਧੰਨ-ਭਾਗ ਨੇ ਕਿ ਇਹ ਇੰਗਲੈਂਡ ਦਾ ਜੰਮਪੱਲ ਲਿਖ਼ਾਰੀ ਜੋ ਅੰਗਰੇਜ਼ੀ ਸਾਹਿਤ ਵਿੱਚ ਮਾਹਿਰ ਹੈ, ਔਕਸਫੋਡ ਯੂਨੀਵਰਸਿਟੀ ਦਾ ਫ਼ਾਜ਼ਿਲ, ਜਿਸ ਦੀ ਦਿਮਾਗ਼ੀ-ਤਜੌਰੀ ਲਾ-ਤਦਾਦ ਅੰਗ੍ਰੇਜ਼ੀ ਲੇਖਕਾਂ ਦੇ ਅਧਿਐਨ ਭਰਪੂਰ ਹੈ, ਉਹ ਆਪਣੀ ਰੁਚੀ ਤੇ ਰੁਝਾਨ ਦੀ ਦਵਾ ਇਕ ਵਿਲ਼ਾਇਤੀ ਵੈਦ ਵਾਂਗ ਵਫ਼ਾਤ ਦੇ ਦਰ ਬੈਠੀ ਪੰਜਾਬੀ ਵੱਲ ਲੈਕੇ ਆਇਆ। ਇਸ ਨੌਜਵਾਨ ਦੀ ਸਥਿੱਤੀ ਸੀ ਕੇ ਅਂਗ੍ਰੇਜ਼ਾਂ ਦੇ ਇਲਾਕੇ ਜੰਮਣ ਸਦਕਾ ਕੋਈ ਪੰਜਾਬੀ ਕਲਾਸ ਨਾ ਹੋਣ ਕਰਕੇ ਇਹਨੂੰ ਪੰਜਾਬੀ ਨਾ ਪੜ੍ਹਨੀ ਨਾ ਲਿੱਖਣੀ ਆਉਂਦੀ ਸੀ। ਸੋ ਆਪਣੇ ਵਤਨ ਦੀ ਕੂਕ ਸੁਣਕੇ, ਇਹ ਮੁਸਾਫਿਰ ਆਪਣੀ ਬੋਲੀ ਵੱਲ ਤੁਰਿਆ, ਅਤੇ ਪੈਂਤੀ ਸਾਲਾਂ ਦੀ ਉਮਰ ਵਿੱਚ, ਅਕੌਂਟਂਸੀ ਦੀ ਨੌਕਰੀ, ਇੱਕ ਟੱਬਰ (ਦੋ ਛੋਟੇ ਬੱਚੇ ਵੀ), ਦੀ ਜੁੰਮੇਵਾਰੀ ਦੇ ਨਾਲ ਨਾਲ ਇਹਨੇ ਨਿਆਣਿਆਂ ਨੂੰ ਪੰਜਾਬੀ ਸਿੱਖਾਉਣ ਵਾਲੀ ਕਿਤਾਬ ਖਰੀਦਕੇ ਆਪਣੇ ਆਪ ਪੰਜਾਬੀ ਸਿੱਖੀ - ਵਾਹ ਰੂਪ ਜੀ ਵਾਹ!

ਆਪਣੀ ਤਾਜ਼ੀ ਲਿੱਪੀ ਦੇ ਨਵਾਲੇ ਜੋੜ ਜੋੜ ਪੰਜਾਬੀ ਵਿੱਚ ਇਬਰਤ-ਨਾਕ ਨਾਵਲਾਂ ਤੇ ਕਵਿਤਾਵਾਂ ਲਿੱਖਣ ਲੱਗਾ, ਪਰ ਸਿਰਫ਼ ਇੱਥੇ ਨਹੀਂ ਗੱਲ ਮੁਕਦੀ! ਕਿਉਂਕੇ ਰੂਪ ਢਿੱਲੋਂ ਇੱਕ ਤਾਜ਼ੀ ਸੋਚ ਵੀ ਨਾਲ ਨਾਲ ਲੈਕੇ ਆਇਆ! ਇਸ ਹਸਤੀ ਨੇ ਪੰਜਾਬੀ ਵਿੱਚ ਸਾਈਅਂਸ ਫ਼ਿਕਸ਼ਨ ਦਾ ਖੇਤਰ ਬਣਾਇਆ, ਉਸ ਦੇ ਨਾਲ ਨਾਲ ਪੰਜਾਬੀ ਵਿੱਚ ਨਵੀਂ ਸ਼ਬਦਾਵਲੀ ਦਾ ਉੱਤਪਨ ਕੀਤਾ। ਇਸ ਦੀਆਂ ਕਹਾਣੀਆਂ ਬੇਸ਼ਕ ਸਾਈਅਂਸ ਫ਼ਿਕਸ਼ਨ ਤੇ ਅਧਾਰਤ ਨੇ ਪਰ ਇਨ੍ਹਾਂ ਦੇ ਹੇਠਾਂ ਪੰਜਾਬ ਦੇ ਪੰਜਾਬੀ ਤੇ ਪੰਜਾਬ ਤੋਂ ਬਾਹਰ ਪੰਜਾਬੀਆਂ ਦੀਆਂ ਸਮਸਿਆਵਾਂ ਦੀ ਲਹਿਰ ਹੈ। ਇਸ ਲੇਖਕ ਦੇ ਹਰ ਲੇਖ ਵਿਚ ਔਰਤ ਦੀ ਬਰਾਬਰਤਾ, ਗ਼ਰੀਬਾਂ ਦੀ ਦਾਸਤਾਨ, ਜਮਾਤਾਂ ਦਾ ਫ਼ਰਕ, ਤੇ ਹੋਰ ਜਗਪੀੜਤਮੂਕਾਂ ਆਦਿ ਕੋਈ ਨਾ ਕੋਈ ਸਿਖਿਆ-ਮੁਸਤੈਦੀ ਜ਼ਰੂਰ ਜ਼ਾਹਿਰ ਹੁੰਦੀ ਹੈ।

ਰੂਪ ਦੀ ਨਾਬਿਰ ਕਲਮ ਨੇ ਬਹੁਤ ਸੰਘਰਸ਼ ਕੀਤਾ ਹੈ, ਤੇ ਕਿਸੇ ਵੀ ਸਥਾਪਿਤ ਲੇਖਕ ਜਾਂ ਪ੍ਰਕਾਸ਼ਿਤ ਤੋਂ ਮਦਤ ਲੈਣ ਵਿੱਚ ਵੀ ਬਦਨਸੀਬ ਰਿਹਾ ਹੈ, ਹਾਲਾਂਕਿ ਕੁਝ ਲੇਖਕਾਂ ਨੇ ਹੱਲਾ-ਸ਼ੇਰੀ ਤਾਂ ਕੀ ਬਦ-ਦੁਆਵਾਂ ਹੀ ਰੂਪ ਨੂੰ ਦਿੱਤੀਆਂ ਨੇ। ਹਾਂ, ਰੂਪ ਦੀਆਂ ਕਹਾਣੀਆਂ ਵਿੱਚ ਸਪੈਲਿਂਗ ਤੇ ਗਰੈਮਰ ਦੀਆਂ ਗ਼ਲਤੀਆਂ ਤੁਹਾਨੂੰ ਨਜ਼ਰ ਆਉਣਗੀਆਂ। ਪਰ ਸੋਚੋ, ਇਸ ਇਂਗਲੈਂਡ ਦੇ ਜੰਮਪੱਲ ਨੇ ਆਪ, ਦੋ ਸਾਲਾਂ ਦੇ ਅੰਦਰ, ਇੱਕ ਕਿਤਾਬ ਤੋਂ, ਪੰਜਾਬੀ ਸਿੱਖੀ, ਤੇ ਅਜੇ ਵੀ ਸਿੱਖ ਰਿਹਾ ਹੈ। ਇਸ ਦੀ ਪੰਜਾਬੀ ਵਿੱਚ ਸਮਝ ਤੇ ਅਕਾਂਖਿਆ ਸਿਰਫ ਵੱਧ ਹੀ ਸਕਦੀ ਹੈ ਨਾ? ਕਿਉਂ?

ਸੋ; ਇਹ ਹੈ "ਭਰਿੰਡ" ਦੀ ਹੋਂਦ ਦੀ ਕਹਾਣੀ, ਤੇ ਇਸ ਬਾਗ਼ੀ ਕਿਤਾਬ ਦਾ ਹੋਰ ਮੁਲਾਂਕਣ ਕਰਨ ਦੀ ਲੋੜ ਨਹੀਂ ਮੈਨੂੰ, ਇਹ ਹੀ ਕਾਫ਼ੀ ਹੈ, ਮੈਂ ਵੀ ਰੂਪ ਵਾਂਗ ਇੰਗਲੈਂਡ ਦਾ ਜੰਮਪੱਲ ਹਾਂ ਤੇ ਮੈਨੂੰ ਉਸ ਤੇ ਫਖ਼ਰ ਹੈ। ਮੈਨੂੰ ਸੱਚ-ਮੁੱਚ ਜਾਪਦਾ ਹੈ ਕੇ ਪਹਿਲੀ ਵਾਰ ਪੰਜਾਬੀ ਨੂੰ ਕੋਈ ਇਂਟਰਨੈਸ਼ਨਲ ਸਾਹਿਤ ਦੇ ਮਿਆਰ ਤੇ ਅਨੁਵਾਦ ਮੁਨਾਸਿਬ, ਸਾਮੱਗਰੀ ਦਿੱਤੀ ਗਈ ਹੈ।

ਮੇਰੀ ਸਭਨੂੰ ਇਹ ਹੀ ਬੇਹਨਤੀ ਹੈ ਕੇ ਰੂਪ ਦੀ ਕਿਤਾਬ ਖਰੀਦੋ, ਇਹ ਪੰਜਾਬੀ ਦੀ ਨਵੀਂ ਪਰਦੇਸੀ-ਲਹਿਰ ਨੂੰ ਹੱਲਾ-ਸ਼ੇਰੀ ਦਿਓ, ਵੈਸੇ ਵੀ ਮੈਂ ਜਾਣਦਾ ਹਾਂ ਕੇ ਪੰਜਾਹਾਂ ਸਾਲਾਂ ਤਕ ਲੋਕ ਆਖਣ ਗੇ ਤਾਂ ਸਹੀ "ਰੂਪ ਢਿਲੋਂ ਇਸ ਆ ਲੈਜੰਡ!"

ਰਾਣਾ ਬੋਲਾ

 


42
Lok Virsa Pehchaan / ਚਾਹਤ - ਰੂਪ ਢਿੱਲੋਂ
« on: January 07, 2013, 07:31:59 PM »
ਖਰਾ ਦਿਲ ਨਾਲ ਬੋਲਦਾ
ਹੁਣ ਮੈਂ ਛੱਡ ਦਿੱਤਾ ਘੰਡ ਪਰਦਾ
ਹੁਣ ਮੈਂ ਖਰਾ ਦਿਲ ਨਾਲ ਬੋਲਦਾ॥
ਤੂੰ ਹੈ ਸੁਨੱਖੀ ਸੁੱਧ ਤਸਵੀਰ
ਮੈਨੂੰ ਲੱਗਦੀ ਰਾਂਝਨ ਦੀ ਹੀਰ॥
ਤੈਤੋਂ ਬਗੈਰ ਨਿਤ ਨਿਤ ਮਰਦਾ
ਤੈਨੂੰ ਵੇਖਕੇ ਰਮਣੀਕ ਤਾਪ ਚੜ੍ਹਦਾ॥
ਇਹ ਅਲਪ ਜਿੰਦ ਤਾਂ ਹੈ ਫ਼ਾਨੀ
ਪਰ ਇਸ ਗੱਲ ਤੋਂ ਨਹੀਂ ਘਬਰਾਣਾ॥
ਇਸ਼ਕ ਕਰਨ’ਚ ਨਹੀਂ ਬਦਨਾਮੀ
ਤੇਰੇ ਲਈ ਮੈ ਤਾਂ ਮਰਜਾਣਾਂ॥
ਤੈਥੋਂ ਬਗੈਰ ਅੱਗੇ ਨਹੀਂ ਜਾਣਾ
ਕਪਟੀ ਜੱਗ ਦਾ ਘੰਡ ਲਾਹੁਣਾ॥
ਪਿਆਰ ਲਈ ਨਹੀਂ ਸੌਖੇ ਰਾਹ
ਬੇਇਸ਼ਕ ਜਗਤ ਸਿਰਫ਼ ਗਾਹ॥
ਸੁੰਦਰੀ ਮੇਰੇ ਨਾਲ ਆਉਣਾ
ਕਪਟੀ ਜੱਗ ਦਾ ਘੰਡ ਲਾਹੁਣਾ॥
ਰੂਪ ਨੇ ਛੱਡ ਦਿੱਤਾ ਘੰਡ ਪਰਦਾ
ਰੂਪ ਖਰਾ ਦਿਲ ਨਾਲ ਬੋਲਦਾ॥

43
ਲਾਲ ਲਹਿਰ - ਰੂਪ ਢਿੱਲੋਂ
( ਇਕ ਗੋਤਰ ਗਮਨ ਬਾਰੇ ਕਹਾਨੀ)

ਮੇਰੇ ਹੱਥ ਲਾਇਆ, ਜਿਥੇ ਹੱਥ ਲਾਉਣਾ ਨਹੀਂ ਚਾਹੀਦਾ। ਲੁਧਿਆਣਾ। ਦੱਸ ਸਾਲ ਪਹਿਲਾ, ਭਾਵੇਂ ਵੱਧ। ਰੋਮੀ ਦਾ ਵਿਆਹ ਸੀ। ਘਰ ਵਿੱਚ ਰੋਂਕਾਂ ਪੈਂਦੀਆਂ। ਮੈਂ ਅਪਣੇ ਭਰਾਂ, ਭੈਣਾਂ, ਮਸੇਰਿਆਂ ਅਤੇ ਫਫੇਰਿਆਂ ਨਾਲ ਦਲਾਨ ਵਿੱਚੋਂ, ਇਧਰ ਉਧਰ ਹਸਕੇ ਕਮਰੇ ਤੋਂ ਕਮਰੇ ਦੌੜ ਦੌੜ ਕੇ ਖੇਲਦੀ ਸੀ। ਰਸੋਈ  ਵਿੱਚ ਦਾਲਾਂ ਬਣਦੀਆਂ ਸਨ, ਬੈਠਕ ਵਿੱਚ ਆਦਮੀਆਂ ਦਾ ਰੌਲਾ- ਰਪਾ ਪੈਂਦਾ। ਸ਼ਰਾਬਾਂ ਪੀਂਦੇ ਸਨ, ਕਬਾਬ ਖਾਂਦੇ। ਮੁਹਰਲੇ ਕਮਰੇ ਵਿੱਚ ਢੋਲ ਦੇ ਆਲੇ ਦੁਆਲੇ ਜਨਾਨੀਆਂ ਗਾਉਂਦੀਆਂ ਸਨ। ਜਦ ਮੈਂ ਇਨ੍ਹਾਂ ਵਿੱਚ ਖਲੋਤੀ, ਮੇਰੇ ਆਲੇ ਦੁਆਲੇ ਰੰਗਾਂ ਦਾ ਸਮੁੰਦਰ ਸੀ; ਸਾਰੀਆਂ, ਸਲਵਾਰ ਕਮੀਜਾਂ ਦੁਪੱਟੇ ਚਮਕਦੇ ਸਨ। ਇਸ ਖੱਪਖਾਨੇ ਵਿੱਚ ਕੋਈ ਕੋਈ ਵਾਰੀ ਲੁਕਦੀ ਸੀ; ਕੋਈ ਕੋਈ ਵਾਰੀ ਖਾਲੀ ਥਾਂ ਲੱਭ ਜਾਂਦਾ ਸੀ।  ਬੰਦਿਆਂ'ਚ ਲੁਕਣਾ ਔਖਾ ਸੀ, ਕਿਉਂਕਿ ਮੇਰੀ ਤਾਂ ਚਮਕਦੀ ਲਾਲ ਲਾਲ ਸਲਵਾਰ ਕਮੀਜ਼ ਪਾਈ ਸੀ; ਪੱਗਾਂ ਤੋਂ ਛੁੱਟ ਰੰਗ ਗਹਿਰ ਗੰਭੀਰ ਸਨ; ਨਾਲੇ ਪਾਪੇ ਨੇ ਮਰਦਾਂ ਵਿੱਚ ਨਹੀਂ ਰਹਿਣ ਦੇਣਾ ਸੀ। ਮੈਂ ਬੂਹੇ'ਚੋਂ ਬੈਠਕ ਅੰਦਰ ਝਟਪਟ ਝਾਤੀ ਮਾਰੀ। ਪਾਪਾ ਸ਼ਰਾਬ ਦਾ ਗੁਲਾਮ ਹੋਇਆ ਸੀ।  ਮੇਰੇ ਚਾਚੇ ਦੀ ਅੱਖ ਫੜ ਗਈ।

ਮੈਨੂੰ ਦੁਰਾਚਾਰੀ ਮੁਸਕਾਨ ਮਿੱਲੀ। ਮੈਂ ਨੱਠ ਗਈ।  ਸਾਰਿਆਂ ਤੋਂ ਲੁਕਣ ਮੈਂ ਉੱਪਰ ਚੱਲੀ ਗਈ।  ਇਥੇ ਲਾਂਘੇ ਦੇ ਦੂਰਲੇ ਪਾਸੇ ਇੱਕ ਪੌੜੀ ਸੀ। ਇਸ ਰਾਹ ਤੋਂ ਛੱਤ ਉੱਪਰ ਚੱਲੀ ਜਾਈਦਾ ਸੀ। ਛੱਤ ਉੱਪਰ ਇੱਕ ਨਿੱਕਾ ਜਾ ਕਮਰਾ ਸੀ।  ਸਾਰਾ ਜੋਰ ਸ਼ੋਰ ਦੂਜੇ ਪਾਸੇ ਸੀ, ਕਹਿਣ ਦਾ ਮਤਲਬ ਪੌੜੀਆਂ ਤੋਂ ਪਰੇ। ਮੈਂ ਪੌੜੀ ਹੇਠ ਲੁਕ ਗਈ। ਕਿਸੇ ਨੂੰ ਮੇਰਾ ਪਤਾ ਨਹੀਂ ਲੱਗਿਆ। ਅੱਧਾ ਘੰਟੇ ਬਾਅਦ , ਅੱਕ ਕੇ ਮੈਂ ਪੌੜੀਆਂ  ਥੱਲੋਂ ਨਿਕਲ ਗਈ।

ਮੈਂ ਲੱਤਾਂ ਵਿੱਚ ਵਜ ਗਈ। ਮੈਂ ਜਦ ਉੱਪਰ ਝਾਕਿਆ ( ਵੇਖਣ ਕਿਸਦਾ ਸਿਰ ਸਰੀਰ ਲੱਤਾਂ ਉੱਪਰ ਸੀ), ਮੇਰਾ ਚਾਚਾ ਸੀ। ਕੋਈ ਨਿੱਕੀ ਆਵਾਜ ਮੇਰੇ ਵਿੱਚ ਚਾਹੁੰਦੀ ਸੀ, ਚੀਕ ਚਿਹਾੜਾ ਪਾਉਣ। ਪਰ ਮੌਕਾ ਨਾ ਮਿੱਲਿਆ। ਮੇਰੇ ਮੁੱਖ'ਤੇ ਹੱਥ ਰੱਕ ਕੇ ਉੱਪਰ ਲੈ ਗਿਆ। ਉਸਦੇ ਮੂੰਹ ਵਿੱਚੋਂ ਸ਼ਰਾਬ ਉਮੜਦੀ ਸੀ। ਪਹਿਲੀ ਵਾਰੀ ਮੈਨੂੰ ਦਹਸ਼ਿਤ ਹੋਈ; ਹੋਰ ਬਹੁਰ ਕੁਝ ਵੀ ਹੋਇਆ।  ਚਾਚੇ ਤੋਂ ਚਿੜ ਆਈ, ਪਰ ਨਿਆਣੀ ਸਿਆਣੇ ਨੂੰ ਕੀ ਕਹਿ, ਕੀ ਕਰੇ? ਪਾਪਾ ਤਾਂ ਹੇਠਾ ਪਾਰਟੀ ਵਿੱਚ ਰੁੱਝਿਆ ਸੀ।

ਚਾਚਾ ਤਾਂ ਗੁੰਡਾ ਸੀ। ਜਦ ਕੋਈ ਵਲੈਤੀ ਸੰਪਦੇ ਨੂੰ ਖਾਲੀ ਰਹਿੰਦਾ ਸੀ, ਚਾਚਾ ਉਸ ਖਾਲੀ ਥਾਂ ਉੱਤੇ ਅੱਖ ਰੱਖਦਾ ਸੀ।  ਜਦ ਵੇਖਿਆ ਕਿ ਓਹਨਾਂ ਨੇ ਵਾਪਸ ਇੰਨੀ ਜਲਦੀ ਨਹੀਂ ਆਉਣਾ, ਚਾਚਾ ਖੁਦ ਕਾਬੂ ਕਰਕੇ ਵੇਚ ਦੇਂਦਾ ਸੀ, ਜਾਂ ਕੰਧ ਕਰ ਦੇਂਦਾ ਸੀ। ਉਸਦੀ ਖਾਸ ਖਾਸੀਅਤ ਸੀ, ਕਿ ਇੱਦਾਂ ਦੇ ਕੰਮ ਵਿੱਚ ਕਾਮਯਾਬ ਹੁੰਦਾ। ਪੁਲਸ ਜੇਬ ਵਿੱਚ ਸੀ, ਪਟਵਾਰੀ ਜੇਬ ਵਿੱਚ, ਅਤੇ ਸ਼ਹਿਰ ਦੇ ਸਾਰੇ ਵੱਡੇ ਪਦ ਵਾਲੇ ਅਧਿਕਾਰੀ।  ਮੋਡਲ ਟਾਉਨ ਵਿੱਚ ਇੱਕ ਵੱਡੀ ਹਵੇਲੀ ਵਿੱਚ ਰਹਿੰਦਾ ਸੀ। ਪਾਪਾ ਓਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ।  ਆਪਣੀ ਬੱਚੀ ਨੂੰ ਵੀ ਪਿਆਰ ਕਰਦਾ ਸੀ।  ਪਰ ਜੇ ਮੈਂ ਕਦੇ ਕੁਝ ਕਿਹਾ ਵੀ ਸੀ ਉਸ ਰਾਤ ਵਾਰੇ, ਕਿਥੇ ਮੈਨੂੰ ਮਾਣੇਗਾ?

ਉਸ ਰਾਤ ਮਾਂ ਨੂੰ ਪਤਾ ਨਹੀਂ ਲੱਗਾ।

ਦੋ ਮਹੀਨਿਆਂ ਬਾਅਦ ਸਾਨੂੰ ਮਾਡਲ ਟਾਊਨ ਛੱਡਣਾ ਪਿਆ। ਮੈਂ ਜਾਣਾ ਨਹੀਂ ਚਾਹੁੰਦੀ ਸੀ, ਪਰ ਮੇਰੀ ਕਿਸੇ ਨਹੀਂ ਸੁਣੀ । ਪੰਜਾਬੀ ਮਾਂ-ਪਿਉਂ ਕਦੇ ਅਪਣੇ ਨਿਆਣਿਆਂ ਦੀ ਸੁਣਦੇ ਆ ? ਉਸ ਟਾਈਮ ਚਾਚੇ ਨੇ ਇੱਕ ਚਲਾਕੀ ਖੇਡੀ। ਅਪਣੇ ਮੁੰਡੇ ਨਾਲ ਮੇਰੇ ਵੀਰ ਨੂੰ ਕ੍ਰਿਕੇਟ ਖੇਲਣ ਭੇਜ ਦਿੱਤਾ; ਫਿਰ ਚਚੇਰੀ ਭੈਣ ਨੂੰ ਚਾਚੀ ਨਾਲ ਘੁਮਾਰ ਮੰਡੀ ਭੇਜ ਦਿੱਤਾ। ਮੈਂ 'ਤੇ ਗੁਰਲੀਨ ਹੀ ਘਰ ਰਹੇ ਗਏ ਸੀ। ਫਿਰ ਗੁਰਲੀਨ ਨੂੰ ਨੌਕਰ ਨਾਲ ਮੱਝ ਤੋਂ ਦੁੱਧ ਚੋਣ ਲਾ ਦਿੱਤਾ। ਮੈਨੂੰ ਉੱਪਰ ਲੈ ਗਿਆ ਉਹ , ਅਪਣੀ ਧੀ ਦੇ ਕਮਰੇ ਵਿੱਚ। ਮੈਂ ਤਾਂ ਡਰ ਨਾਲ ਸਹਿਮੀ ਹੋਈ ਸੀ। ਨਾ ਕੁਝ ਕਰ ਸਕੀ ਤੇ ਨਾ ਕਹਿ ਸਕੀ। ਸ਼ਬਦ ਮੂੰਹ ਵਿਚ ਹੀ ਮਰ ਗਏ ਤੇ ਫਿਰ.......... ਮੈਂ ਵੀ। ਮੇਰੀ ਮਸੂਮੀਅਤ ਹਮੇਸ਼ਾ ਲਈ ਮਿਟ ਗਈ। ਮੇਰੇ ਲਈ ਸਭ ਕੁਝ ਉੱਜੜ ਗਿਆ। ਓਹ ਤੇ ਮਾਹਿਰ ਕਮੀਨਾ ਸੀ। ਬਾਅਦ 'ਚ ਮੈਨੂੰ ਬਾਥਰੂਮ ਲਿਜਾ ਕੇ ਗਰਮ ਗਰਮ ਪਾਣੀ ਵਿੱਚ ਬੈਠਾ ਦਿੱਤਾ। ਬਾਰ ਬਾਰ ਮਿੱਠੀ ਆਵਾਜ ਵਿੱਚ ਇਹੀ ਕਹੀ ਗਿਆ, " ਸਾਡੀ ਗੁੱਝੀ ਗੱਲ ਹੈ। ਕਿਸੇ ਨੂੰ ਨਾ ਦਸਣਾ। ਜੇ ਮਾਂ ਨੂੰ ਦੱਸਿਆ, ਰੱਬ ਨੇ ਓਹਨੂੰ ਮਾਰ ਦੇਣਾ, ਜੇ ਪਾਪੇ ਨੂੰ ਦੱਸਿਆ, ਪਾਪੇ ਨੇ ਤੈਨੂੰ ਮਾਰ ਦੇਣਾ। ਰਾਜ਼ ਰਖਣਾ ਏ" । ਮੇਰੇ ਸਾਹਮਣੇ ਲਾਲ ਪਾਣੀ ਵਿੱਚ ਕਮਸਿਨੀ ਡੁਲ੍ਹ ਗਈ। ਲਾਲ ਲਹਿਰਾਂ ਨੇ ਮੈਨੂੰ ਅਪਣੇ ਆਪ ਤੋਂ ਦੂਰ ਕਰ ਦਿੱਤਾ।

ਉਸ ਦਿਨ ਤੋਂ ਬਾਅਦ, ਮੇਰੇ ਟੱਬਰ ਦੇ ਸਾਹਮਣੇ ਮੈਨੂੰ ਬਹੁਤ ਲਾਡ-ਪਿਆਰ ਕਰਦਾ ਸੀ। ਬਹੁਤ ਕੁਝ ਖਰੀਦ ਕੇ ਦਿੰਦਾ ਸੀ; ਗੁੱਡੀਆਂ, ਖੇਲਾਂ, ਤੇ ਆਇਸ ਕਰੀਮ, ਬਰਫੀ ਲਾਇਲਪੁਰ ਤੋਂ। ਮੈਂ ਹਰੇਕ ਸ਼ਾਦੀ-ਵਿਆਹ ਜਾਂ ਪਾਰਟੀ 'ਚ ਉਸ ਤੋਂ ਪਰੇ ਰਹਿੰਦੀ ਸਾਂ। ਪਾਪਾ ਦੇ ਵੀ ਕਦੇ ਕੋਈ ਗੱਲ ਪੱਲੇ ਨਹੀਂ ਪਈ। ਮੈਨੂੰ ਵਰਨ ਲਈ ਉਹ ਹੱਥ ਲਾਉਂਦਾ ਰਿਹਾ। ਮਾਂ ਨੂੰ ਵੀ ਮੈਂ ਕਦੇ ਡਰਦੀ ਨਾ ਬੋਲੀ। ਸਮਝਣਾ ਤਾਂ ਕਿਥੇ ਸੀ? ਇਲਜ਼ਾਮ ਤਾਂ ਮੇਰੇ ਸਿਰ ਧਰ ਦੇਣਾ ਸੀ। ਚਾਚੇ ਕਰਕੇ ਮੈਂ ਮਰਦ-ਵੈਰੀ ਬਣ ਗਈ। ਕਦੇ ਕਿਸੇ ਮੁੰਡੇ ਨੇੜੇ ਨਹੀਂ ਜਾਂਦੀ ਸਾਂ | ਚਾਚਾ ਫਿਰ ਵੀ ਨਹੀਂ ਹੱਟਿਆ। ਇੱਕ ਦਿਨ, ਮੈਂ ਸ਼ਰਾਬ ਪੀ ਕੇ ਪੁਲਸ ( ਮੈਂ ਹੁਣ ਵੱਡੀ ਹੋ ਗਈ ਸੀ) ਕੋਲ ਚਲੇ ਗਈ। ਹੌਲਦਾਰ ਨੇ ਚਾਚੇ ਨੂੰ ਫੋਨ ਘੁੱਮਾਕੇ ਦੱਸਿਆ,ਮੇਰੇ ਪਿਉਂ ਨੂੰ ਨਹੀਂ ਫੋਨ ਕੀਤਾ| ਚਾਚਾ ਮੈਨੂੰ ਲੈਣ ਆ ਗਿਆ। ਪੁਲਸ ਨੂੰ ਆਪਣੀਆਂ ਗੱਲਾਂ ਦੇ ਜਾਲ 'ਚ ਫਸਾ ਲਿਆ ਕਿ ਇਹ (ਮੈਂ )ਸ਼ਰਾਬ ਦੇ ਸਰੂਰ ਵਿੱਚ ਗੱਲਾਂ ਬਣਾਉਂਦੀ ਏ, ਐਸਾ ਕੁਝ ਨਹੀਂ ਹੈ | ਮੈਂ ਇਹਨੂੰ ਅਪਣੇ ਨਾਲ ਘਰ ਲੈ ਜਾਨਾ ਤੇ ਸਵੇਰੇ ਨਸ਼ਾ ਉਤਰੇ ਤੋਂ ਮੈਨੂੰ ਘਰ ਛੱਡ ਦੇਵੇਗਾ।

ਪਰ ਉਹ ਮੈਨੂੰ ਅਪਣੇ ਘਰ ਨਹੀਂ ਲੈ ਕੇ ਗਿਆ, ਇੱਕ ਹੋਟਲ ਲੈ ਗਿਆ। ਮੈਨੂੰ ਪਲੰਘ 'ਤੇ ਬਿਠਾ ਕੇ ਕੁਝ ਕਹਿਣ ਲੱਗ ਪਿਆ, "..ਪੱਗ ਤੇ ਦਾਗ...ਮਾਂ ਮਰ ਜਾਵੇਗੀ...ਜੋ ਹੋ ਗਿਆ, ਹੋ ਗਿਆ...ਘਰ ਦੀ ਇੱਜ਼ਤ...ਲੋਕ ਕੀ ਕਹਿਣਗੇ?", ਪਰ ਮੈਨੂੰ ਕੁਝ ਨਹੀਂ ਸੁਣਿਆ। ਬੱਸ ਓਹ ਲਾਲ ਲਹਿਰਾਂ ਚੇਤੇ ਆ ਗਈਆਂ। ਮੇਰਾ ਲਹੂ.......... ਮੈਨੂੰ ਚਿੜਾਉਂਦਾ ਸੀ; ਮੈਨੂੰ ਨਤਾਕਤੀ ਆਖਦਾ ਸੀ, ਮੇਰੀ ਬਦਕਿਸਮਤੀ ਵੱਲ ਰਜ ਰਜਕੇ ਹਸਦਾ ਸੀ। ਪੀੜ ਦੀਆਂ ਅਜੀਬ ਜਿਹੀਆਂ ਤਰੰਗਾਂ ਪੀਨੇ ਨੂੰ ਝੰਜੋੜ ਸੁੱਟਿਆ |

ਰੱਬ ਜਾਣੇ ! ਫਿਰ ਕੀ ਹੋਇਆ।

ਮੈਂ ਅਪਣੇ ਹੱਥ ਨੂੰ ਉਸਦੇ ਸਿਰ ਉੱਪਰ ਰੱਖ ਦਿੱਤਾ। ਮੇਰੀ ਤਲਖੀ 'ਚ ਕੋਈ ਧੂੜ, ਕੋਈ ਸਮਰੱਥਾ ਆਈ, ਬਦਨ ਵਿੱਚੋਂ ਬਿਜਲੀ ਦੀਆਂ ਤਰਾਂ ਦੌੜ ਗਈਆਂ, ਹੱਥੋਂ ਲੰਘਕੇ ਉਸਦੇ ਸਿਰ ਵੱਲ ਚਲਦੀਆਂ ਧਾਰਾਂ ਭੇਜਣ ਲੱਗੀਆਂ । ਕਰੰਟ ਨਾਲ ਉਸਦੇ ਵਾਲ ਮੱਚ ਗਏ, ਫਿਰ ਮੂੰਹ ਦਾ ਮਾਸ ਸੜ ਗਿਆ, ਸਿਰ ਤੋਂ ਜਿਵੇਂ ਕੁਝ ਨਿਕਲਦਾ ਸੀ, ਬਹੁਤ ਚੀਕਿਆ, ਬਹੁਤ ਰੋਇਆ......... ਜਿੱਦਾਂ ਮੈਂ ਸਾਲਾਂ ਦੀ ਰੋਂਦੀ ਸਾਂ। ਹੈਰਾਨ ਦੀ ਗੱਲ ਸੀ ਕਿਸੇ ਨੇ ਕੁਝ ਸੁਣਿਆ ਨਹੀਂ। ਕੀ ਪਤਾ ਲੋਕਾਂ ਨੂੰ ਤਾਂ ਹੋਰ ਕੁਝ ਹੁੰਦਾ ਲੱਗਦਾ ਸੀ। ਵਾਲਾਂ ਨੂੰ ਅੱਗ ਲੱਗ ਗਈ ( ਮੈਨੂੰ ਤਾਂ ਹਾਲੇ ਵੀ ਲਾਲ ਲਾਲ ਪਾਣੀ ਹੀ ਦਿੱਸਦਾ ਸੀ), ਮਾਸ ਸੜ ਗਿਆ। ਸਰੀਰ ਕਰੰਟ ਵਿੱਚ ਪਸਰ ਗਿਆ ਸੀ। ਸੂਖਮ ਲਹਿਰ ਨੇ ਸੂਰ ਦੇ ਮਾਸ ਦਾ ਭੜਥਾ ਬਣਾ ਦਿੱਤਾ। ਅੱਖਾਂ ਸਿਰ 'ਚੋਂ ਘੁਲ ਕੇ ਬਾਹਰ ਆ ਗਈਆਂ। ਜਿਥੇ ਦੱਸ ਮਿੰਟ ਪਹਿਲਾ ਚਾਚਾ ਜੀ ਬੈਠਾ ਸੀ, ਬਿਸਤਰੇ ਦੇ ਗਿਲਾਫ ਉੱਤੇ ਕਾਲਾ ਕਲੰਕ ਰਹਿ ਗਿਆ ਸੀ।
ਮੇਰਾ ਹੱਥ ਭੁੰਜੇ ਆਗਿਆ। ਮੈਂ ਇੱਕ ਦਮ ਥੱਕ ਗਈ ਸਾਂ। ਮੇਰਾ ਵਜੂਦ ਸੁੰਨ ਸੀ, ਜਿਥੇ ਚਾਚਾ ਸੀ, ਹੁਣ ਢੇਰ ਸੀ ਭਸਮ ਦਾ। ਮੈਂ ਚੁੱਪ ਚਾਪ ਸੁਆਹ ਵੱਲ ਤੱਕੀ ਰਹੀ ਸੀ। ਘੰਟੇ ਬਾਅਦ ਮੈਂ ਸਾਏ ਵਾਂਗ ਕਮਰੇ ਵਿੱਚੋਂ ਨਿਕਲ ਗਈ। ਪਰ ਘਰ ਵਾਪਸ ਨਹੀਂ ਜਾ ਸਕਦੀ ਸੀ ਕਿਉਂਕਿ ਪੁਲਿਸ ਨੇ ਪਾਪੇ ਨੂੰ ਸਭ ਦੱਸ ਦੇਣਾ ਹੀ ਸੀ । ਉਸ ਰਾਤ ਮੈਂ ਰੇਲ ਗੱਡੀ ਫੜ੍ਹਕੇ ਪੰਜਾਬ 'ਚੋਂ ਨਿਕਲ ਗਈ । ਪਰ ਹਾਲੇ ਵੀ ਲਾਲ ਲਹਿਰ, ਗੋਤਰ-ਗੁਮਾਨ ਤੇ ਗਵਾਹ ਮੇਰੇ ਮਗਰ ਨੱਸੇ। ਤੁਰਦੀ ਫਿਰਦੀ ਲੋਥ ਸੀ, ਬਦਲੇ ਨੇ ਮੇਰਾ ਸਭ ਕੁਝ ਨਸ਼ਟ ਕਰ ਦਿੱਤਾ|

ਖਤਮ

ਇੰਡੀਅਣ ਬੰਦੇ ਕਿਉਂ ਗੰਦੇ ਨੇ?
ਜਦ ਸਿੱਖਾਂ ਦੀਆਂ ਧੀਆਂ ਨੂੰ ਰੇਪ ਕੀਤਾ 1984 ਵਿਚ, ਸਭ ਚੁੱਪ ਸਨ, ਹੁਣ ਕਿਉਂ ਨਹੀਂ?
ਜਦ ਮਲਕ ਦੇ ਲੀਡਰ ਰੇਪ ਕਰਦੇ, ਜਨਤਾ ਨੇ ਤਾਂ ਕਰਨਾ ਹੀ ਹੈ

44
ਮੈਂ ਹੀ ਦਿੱਤਾ ਜਨਮ ਤੈਨੂ , ਮੈਂ ਹੀ ਦਿੱਤਾ ਸਾਹ
ਸਮਝ ਨਾ ਰਖੇਲ ਰੰਡੀ, ਸਮਝ ਮੈਨੂ ਮਾਂ
ਠੀਕ ਤੁਸੀਂ ਹੋ ਭੈਣ ਧੀ ਤੇ ਮੇਰੀ ਮਾਂ
ਹੁਣ ਅਜ਼ਾਦੀ ਦੇ ਦਿੱਤੀ, ਮਿਲਗਿਆ ਤੈਨੂ ਥਾਂ
ਖੁੱਲੀ ਛੁੱਟੀ ਹੁਣ ਕਰ ਲੈ ਅਪਣੇ ਚਾਹ
ਲਾਜ ਨਾ ਭੁੱਲੀਂ, ਗੁਆਈਂ ਨਾ ਅਪਣਾ ਰਾਹ
 ਰੂਪ ਢਿੱਲੋਂ

45
Lok Virsa Pehchaan / ਰੇਪ ਟੋਪਿਕ ਤੇ
« on: January 07, 2013, 08:50:11 AM »
"ਚੂੜੀਏਂ!" ਉਸਦੀ ਆਵਾਜ਼ ਅਖ਼ਬਾਰ ਦੇ ਪਿੱਛੋਂ ਆਈ, ਮੇਰੇ ਕੰਨਾਂ ਨੂੰ ਚਾਂਟਾ ਮਾਰਨ।

ਬਾਥਰੂਮ ਦੇ ਸ਼ੀਸ਼ੇ ਵਿੱਚੋਂ ਮੈਨੂੰ ਦਿਸਦਾ ਸੀ, ਬੈਠਕ ਵਿੱਚ ਅਖ਼ਬਾਰ ਦੇ ਓਲ੍ਹੇ; ਉਸਦਾ ਮੁੱਖ ਸਿਗਰਟ ਦੇ ਧੂੰਏਂ ਵਿੱਚ ਗੁੰਮਿਆ ਗੁੰਮਿਆ। ਜੱਟ ਆਪਣੇ ਸਿੰਘਾਸਣ ਉੱਤੇ ਬੈਠਾ ਸੀ। ਉਸਦੀ ਜੱਟੀ ਘਰ, ਬੇਖਬਰ। ਓਹ ਮੇਰੇ ਘਰ ਸੀ, ਪਰ ਫਿਰ ਵੀ ਰਾਜ ਕਰਦਾ, ਜਿੱਦਾਂ ਇਹ, ਉਸਦੀ ਹੀ ਰਿਹਾਇਸ਼ ਹੋਵੇ!

ਮੈਂ ਸ਼ੀਸ਼ੇ ਵਿੱਚ ਆਪਣੇ ਚਿਹਰੇ ਵੱਲ ਤੱਕਿਆ; ਮੂੰਹ ਇੱਕ ਪਾਸੋਂ ਨੀਲਾ ਸੀ, ਅੱਖਾਂ ਲਾਲ, ਬੁੱਲ੍ਹ ਕਾਲੇ ਅਤੇ ਨੱਕ ਵਿੱਚੋਂ ਰੱਤ ਠੋਡੀ ਵੱਲ ਰਾਹ ਬਣਾਉਂਦੀ ਸੀ। ਜਿੱਦਾਂ ਪਾਣੀ ਦੀ ਲਹਿਰ ਨੇ ਚਟਾਨ ਨੂੰ ਢਾਹ ਦਿੱਤਾ ਹੋਵੇ, ਉਸ ਤਰ੍ਹਾਂ ਮੂੰਹ ਦਾ ਹਾਲ ਸੀ। ਜੱਟ ਦੀ ਕੀ ਗਲਤੀ ਸੀ? ਉਸਦਾ ਤਾਂ ਹੱਕ ਹੈ। ਰੱਬ ਦੇ ਅਸੂਲ ਨੇ, ਹੈ ਨਾ? ਰੱਬ ਨੇ, ਸਮਾਜ ਨੇ, ਮਾਂ ਨੇ ਬੇਵਫ਼ਾਈ ਮੇਰੇ ਨਾਲ ਕੀਤੀ। ਇਸ ਔਕਾਤ ਵਿੱਚ ਕਿਓਂ ਮੇਰਾ ਜਨਮ ਹੋਇਆ? ਮੈਨੂ ਕਿਓਂ ਨਹੀਂ ਮਰਦ ਬਣਾਇਆ? ਬੱਸ ਅਨੰਦ ਲੈਣ ਲਈ ਮੇਰੇ ਕੋਲ ਹੀ ਆਓਂਦਾ, ਪਰ ਮੇਰੀ ਜ਼ਾਤ ਕਰਕੇ, ਮੇਰੇ ਲਿੰਗ ਕਰਕੇ ਜਦ ਵੀ ਗੁੱਸਾ ਚੜ੍ਹਦਾ, ਆਪਣਾ ਹੱਕ ਸਮਝਦਾ ਹੱਥਾ-ਪਾਈ ਕਰਨ ਦਾ। ਲੋਕਾਂ ਦੇ ਸਾਹਮਣੇ ਮੇਰੇ ਕੋਲ ਖੜ੍ਹਦਾ ਵੀ ਨਾ। ਘਰ ਵਾਲੀ ਨਾਲ ਕਿਵੇਂ ਹੈ?

"ਓਏ ਪਾਣੀ ਪੀਣ ਲਈ ਲਿਆ," ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜਿਵੇਂ ਮੈਨੂ ਕੁੱਟਿਆ ਹੀ ਨਾ ਹੋਵੇ। ਪਰ ਕਿਓਂ ਮੈਂ ਹੋਰ ਸਹਾਂ? ਮੈਂ ਸ਼ੀਸ਼ੇ ਵਾਲੀ ਅਲਮਾਰੀ ਦਾ ਤਾਕ ਖੋਲ੍ਹਿਆ। ਉਸਦੇ ਪਿੱਛੇ ਕਈ ਕੁਝ ਸੀ: ਇੱਕ ਕੰਘੀ, ਦੰਦ-ਮਾਂਜਣਾ, ਪਾਊਡਰ ਅਤੇ ਸੁਰਖੀ। ਕਿਓਂ ਸਹਾਂ? ਇੰਨ੍ਹਾਂ ਦੇ ਪਿੱਛੇ ਕੈਂਚੀ ਵੀ ਲੁਕੀ ਹੋਈ ਸੀ। ਮੇਰੀਆਂ ਅੱਖਾਂ ਕੈਂਚੀ ਦੀ ਨਜ਼ਰ ਨਾਲ ਮਿਲੀਆਂ। ਕੈਂਚੀ ਨੇ ਮੈਨੂੰ ਭਰਮਾਇਆ। ਮੈਂ ਚੱਕ ਕੇ ਸ਼ੀਸ਼ੇ ਦਾ ਤਾਕ ਬੰਦ ਕਰ ਦਿੱਤਾ। ਉਸਦੇ ਪਾਰ ਕੱਚ ਵਿੱਚੋਂ ਧੂੰਆਂ। ਪਿੱਛੇ ‘ਅਸੁਰ’ ਅਖ਼ਬਾਰ ਪੜ੍ਹਦਾ ਦਿਸਦਾ ਸੀ। ਕੈਂਚੀ ਨੇ ਮੈਨੂੰ ਬੀਰਤਾ ਦਿੱਤੀ। ਘੁਸਰ-ਮੁਸਰ ਕੇ ਕਿਹਾ "ਤੂੰ ਵੀ ਇਨਸਾਨ ਹੈਂ, ਤੇਰੇ ਵੀ ਹੱਕ ਨੇ। ਤੇਰਾ ਘਰ ਹੈ। ਆ…ਜਾ, ਓਹਨੂੰ ਦਿਖਾਈਏ।"

ਕੈਂਚੀ ਦੀ ਆਵਾਜ਼ ਅਰੁਕ ਸੀ। "ਹੱਦ ਹੋ ਗਈ!"। ਕੈਂਚੀ ਫੜਕੇ, ਮੂੰਹ ਸਾਫ ਕਰਕੇ, ਮੈਂ ਘੁੰਮਕੇ ਬੋਲੀ " ਪਾਣੀ ਲਿਉਂਦੀ ਆਂ ਜੀ"। ਮੇਰੀ ਢੂਹੀ ਪਿੱਛੇ ਕੈਂਚੀ ਹਸਕੇ ਲਿਸ਼ਕੀ।

ਅਖ਼ਬਾਰ ਹੇਠਾਂ ਕੀਤਾ, " ਕਿਥੇ ਐ?" ਧੂੰਏਂ ਵਿੱਚੋ ਸ਼ਰਾਬ 'ਤੇ ਤਮਾਕੂ ਨੇ ਪੁੱਛ ਗਿੱਛ ਕੀਤੀ।
‘ਕਿਓਂ ਮੈਂ ਹੋਰ ਸਹਾਂ? ਇੱਕ ਸ਼ੋਹਦੀ ਇਸਤਰੀ?’ ਕੈਂਚੀ ਨੇ ਉੱਤਰ ਦੇ ਦਿੱਤਾ।
ਰੂਪ ਢਿੱਲੋਂ

46
Lok Virsa Pehchaan / ਵਿਚਿਤਰਵਾਦ
« on: January 03, 2013, 10:48:51 AM »
ਵਿਚਿਤਰਵਾਦ
ਨਵੀਂ ਸ਼ੈਲੀ ਪੰਜਾਬੀ ਸਾਹਿਤ ਵਿਚ ਹੈ
ਇਹ ਘੜੀ ਤੁਹਾਨੂੰ ਇਸ ਸਟਾਇਲ ਦੇ ਲੇਖ ਕੋਲ਼ ਲੈ ਕੇ ਜਾਂਦੀ ਹੈ

http://www.5abi.com/dharavahak/urra-onkar/01-onkar-dhillon-281211.htm

ਵਿਚਿਤਰਵਾਦ ਬਾਗ਼ੀ ਬੱਤੀ ਦੀ ਸਾਹਿਤ ਰੂਪ ਹੈ
ਇਸ ਤਰਾ ਦੀ ਕਹਾਣੀ ਦੇ ਐਲੀਮੇਂਟ ਹਨ:-
ਹਮੇਸ਼ਾ ਨਾਰੀ ਹੀਰੋ ਹੁੰਦੀ ਹੈ
ਹਮੇਸ਼ਾ ਨਾਰੀ ਕੋਈ ਖ਼ੌਫਨਾਕ ਦ੍ਰਿਸ਼'ਚ ਆਪਣੇ ਆਪ ਨੰੂ ਭਾਲਦੀ ਹੈ
ਹਮੇਸ਼ਾ ਭੂਤ ਪ੍ਰੇਤ ਦਾ ਫਿਕਰ ਹੁੰਦਾ
ਪਰ ਸਮਾਜ ਦੇ ਨੋਕਸ ਬਾਰੇ ਵੀ ਕੁਝ ਲਿਖਿਆ ਹੁੰਦਾ ਹੈ
ਸਭ ਤੋਂ ਵੱਡੀ ਗੱਲ ਹੈ ਤਾ experiment ਬੋਲੀ ਦੀ  grammar ਨਾਲ਼ ਕਰੀਦਾ

ਰੂਪ ਢਿੱਲੋਂ

...
tuhade ch jinnah nu likhan da shonk hai..why not experiment yourself in this style?? Good topic at moment, rape atay kiven India'c jananiaan nu treat karday nay

...
ਮੈਨੂੰ ਪਤਾ ਨਹੀਂ ਜੇ ਤੁਹਾਨੂੰ ਮੇਰੇ ਬਾਰੇ ਕੁੱਝ ਪਤਾ ਜਾ ਨਾਂਹ ਪਤਾ, ਪਰ ਮੈਂ ਇੰਗਲੈਂਡ ਦਾ ਜਮਪਲ ਹਾਂ ਜਿਸ ਨੇ ਆਪਣੇ ਆਪ ਨੂੰ ਪੰਜਾਬੀ ਸਿਖਾਈ ਹੈ ਘਰ ਬੈਠ ਕੇ। ਮੈਂ ਹੁਣ ਦਸਾਂ ਸਾਲਾਂ ਲਈ ਨੈਟ ਤੇ ਲੇਖ ਛਾਪ ਦਾ ਹਾਂ। ਪੰਜਾਬੀ ਲਈ ਨਵੀਂ ਸ਼ੈਲੀ ਉਗਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਖਿਆਲ'ਚ ਤੁਹਾਨੂੰ ਤੁਹਾਡੇ ਰਿਵਊਆਂ'ਚ ਸਾਡੇ ਵਰਗੇ  ਵਾਇਲੈਤੀ ਲਿਖਾਰੀਆਂ ਦਾ ਵੀ ਮੇਂਸ਼ੰਨ ਕਰਨਾ ਚਾਹੀਦਾ ਹੈ। ਮੈਂ 2012 'ਚ ਭਰਿੰਡ ਕਿਤਾਬ ਛਾਪਾਈ ਹੈ ਅਤੇ ਨੈਤ ਤੇ ਨਵੇਂ ਕਾਂਸੇਪਟ ਦੀ ਸਾਹਿਤ ਵਿੱਚਿਤਰਵਾਦ ਕਹਾਣੀ "ਓ" ਵੀ। ਜਰੂਰ ਪੜ੍ਹ ਕੇ ਦਸੋ ਕੌ ਖਿਆਲ ਹੈ



http://5abi.com/dharavahak/urra-onkar/01-onkar-dhillon-281211.htm



http://www.5abi.com/kahani/kahani2008/024-vikaas-roop-dhillon-090610.htm



ਦਰਅਸਲ ਵਿਚ ਅੱਜ ਤਕ ਦੋ ਕਿਸਮ ਦੇ ਪੰਜਾਬੀ ਸਾਹਿਤ ਸਨ
ਪੰਜਾਬ ਦੇ ( ਇੰਡੀਆ ਅਤੇ ਪਾਕਿਸਤਾਨ)
ਪਰਵਾਸੀ

ਪਰ ਹੁਣ ਮੇਰੇ ਵਰਗੇ ਗਿਣਤੀ ਦੇ ਪੈਦਾ ਹੋਣ ਲੱਗ ਪਏ...ਅਸੀਂ ਵਿਦੇਸ ਦੇ ਜਮਪਲ ਹਨ, ਸਾਡੀ ਬੋਲੀ ਤੇ ਵੇਦੇਸ ਦੀਆਂ ਬੋਲੀਆਂ ਦਾ ਅਸਰ ਹੇ, ਇਸ ਕਰਕੇ ਸਾਡੀ ਸਾਹਿਤ ਨੂੰ ਵਿਦੇਸੀ ਪੰਜਾਬੀ ਆਖਣਾ ਚਾਹੀਦਾ ਹੈ
ਸਾਡੀ ਗਿਣਤੀ ਵਿਚ ਮੈਂ ਹੈ, ਅਮਰਜੀਤ ਰਾਣਾ ਬੋਲਾ, ਬ੍ਰੇਂਡਨ ਰਾਣਾ, ਅਤੇ ਸਟੀਫ਼ਨ ਗੁਸ਼੍ਰਾਡੀ ਵੀ। ਸਾਡੀ ਜੋਰੀ ਦਾ ਨਾਂਅ ਹੈ ਬਾਗ਼ੀ ਬੱਤੀ, ਅਤੇ ਬੋਲਾ ਸਾਹਿਬ ਗਾਇਕ ਹੈ ਜਿਸ ਦਾ ਲੇਬਲ ਹੈ ਪਛਮੀ ਭਗਾਵਤ। ਨਾਵੀਂ ਪੰਜਾਬੀ ਪੀੜ੍ਹੀ ਨੇ। ਅਸੀਂ ਬਿਨਾ ਡਰ ਬੋਲੀ ਨਾਲ਼ ਤਜਰਬਾ ਕਰਦੇ ਹਾਂ
ਜੇ ਕਰ ਤੁਸੀਂ ਸਾਡੇ ਨਾਲ਼ ਈ ਮੇਲ ਰਾਹੀ ਇੰਟਰਵਯੂ ਕਰਨਾ ਜਰੂਰ ਆਖਾ ਅਤੇ ਅਸੀਂ ਮ ਹਾਜਰ ਨੇ

ਧੰਨਵਾਦ
ਰੂਪ ਢਿੱਲੋਂ

47
Lok Virsa Pehchaan / ਨੀਲਾ ਨੂਰ ਅਤੇ ਓ
« on: January 03, 2013, 08:15:14 AM »
http://www.apnaorg.com/books/gurmukhi/neela-noor/book.php?fldr=book

Ik meri parani koshish punjabi ch likhan dee ( I am not Indian, born in UK and raised and self taught Punjabi)

Latest koshish

http://www.5abi.com/dharavahak/urra-onkar/01-onkar-dhillon-281211.htm

48
Lok Virsa Pehchaan / Payli novel VS Latest One
« on: December 31, 2012, 08:49:34 PM »
http://www.apnaorg.com/books/gurmukhi/neela-noor/book.php?fldr=book

Payli novel likhi see jad sirph punjabi bolni aundi see, oh vee angrezi style...since then ay hethli novel likh laee, aap faislaa karo jay mai improve hoiya jaa uthe hee khalotaa haan

http://5abi.com/dharavahak/urra-onkar/01-onkar-dhillon-281211.htm

49
Lok Virsa Pehchaan / Proper Heer Ranjha Film for sure
« on: December 31, 2012, 08:28:57 PM »

better than current Heer Ranjha film

...
http://www.apnaorg.com/punjabi-films/main/

link to film

50

ਬਹੁਤ ਗੰਦ ਪੈ ਰਿਹਾ ਅੱਜ ਕੱਲ...ਇਸ ਸਮੇ ਵਿਚ ਪੰਜਾਬੀ ਗੀਤਾਂ ਨੂ ਤਾਂ ਮਾਣ ਬਸ.....ਮਾਨ ਸਾਹਿਬ ਵਰਗੀਆਂ ਨੇ ਹੀ ਬਖਸ਼ਿਆ ਹੈ.....ਬਾਕੀ ਤਾ ਬਸ......??????  ਇਹਨਾਂ ਦੇ ਗੀਤ ਸਮਾਜ 'ਚ ਸਿਰਫ ਗੰਦੀ ਮਾਨਸਿਕਤਾ ਨੂੰ ਹੀ ਬੜ੍ਹਾਵਾ ਦਿੰਦੇ ਨੇ ਹੋਰ ਕੋਈ ਯੋਗਦਾਨ ਨੀ ਹੈਗਾ ...ਸੁਆਹ  ਇੰਨ੍ਹਾਂ ਨੇ ਪੰਜਾਬੀ ਲਈ ਝੰਡੇ ਗੱਡੇ!!

51
Lok Virsa Pehchaan / ਨਵੇ ਕਾਂਡ
« on: December 27, 2012, 04:31:06 PM »
ਖ਼ੌਫ ਨਾਲ਼ ਸੀਮਾ ਭਰੀ ਸੀ, ਜਿਵੇਂ ਪਤੀਲਾ ਪਾਣੀ ਨਾਲ਼ ਭਰਿਆ ਹੁੰਦਾ ਹੈ। ਸੀਮਾ ਦਾ ਰੰਗ ਪੀਲ਼ਾ ਸੀ। ਇੱਕ ਕਾਲ਼ਾ ਬੰਦਾ, ਜਿਸ ਨੂੰ ਢਾਸੀ ਸਦਦੇ ਸੀ, ਸੀਨਾ ਕੋਲ਼ ਖਲੋਤਾ ਸੀ। ਉਸ ਨੇ ਸੀਮਾ ਵੱਲ ਪਸਤੌਲ ਤਾਣਿਆ ਹੋਇਆ ਸੀ।
ਸੀਮਾ ਦੇ ਸਾਹਮਣੇ ਓਂਕਾਰ ਬੰਨ੍ਹਿਆ ਸੀ। ਇੱਕ ਚੀਨਾ, ਜਿਸ ਦੇ ਹੱਥ ਦੇ ਥਾਂ ਝੰਡ ਸੀ, ਇਧਰ ਉਧਰ ਤੁਰ ਕੇ ਓਂਕਾਰ ਨਾਲ਼ ਬੋਲਦਾ ਸੀ। ਡਾਕੂਆਂ ਨੇ ਦੋਨਾਂ ਨੂੰ ਗੁਦਾਮ'ਚ ਰਖਿਆ ਸੀ।

"…ਤੇਰਾ ਪੰਜਾਬ ਕੀ ਹੈ? ਚੋਰਾਂ ਦਾ ਬਜ਼ਾਰ!" ਚੀਨਾ ਬੋਲਿਆ।
" ਸਰਦਾਰ, ਹੁਣੀ ਮਾਰਦੀਏ! ਕਮਜ਼ੋਰ ਹੈ", ਕਾਲ਼ੇ ਨੇ ਕਿਹਾ।
" ਕੀ ਮਜ਼ਾ ਹੈ ਕਮਜ਼ੋਰ ਲਿੱਸੇ ਬੰਦੇ ਨੂੰ ਮਾਰਨ ਦਾ?", ਉੱਤਰ ਮਿਲਿਆ। ਇੱਕ ਸਰਦਾਰ ਸੋਫ਼ੇ'ਤੇ ਪਿਆ ਲੂਹ ਨਾਲ਼ ਲਿਬੜਿਆ ਸੀ। ਬੰਗਾਲੀ ਬੰਦਾ ਕੋਲ਼ ਖੜ੍ਹਾ ਸੀ। ਇਹ ਸਾਰੇ ਸ਼ਿਕਾਰ ਸਨ, ਜਿੰਨ੍ਹਾਂ ਤੋਂ ਓਂਕਾਰ ਨੱਸਦਾ ਸੀ, ਹੁਣ ਤੱਕ। ਪਰ ਹੁਣ ਇੰਨ੍ਹਾਂ ਨੇ ਦੋਨਾਂ ਨੂੰ ਫੜ ਲਿਆ। ਸਾਫ਼ ਦਿਸਦਾ ਸੀ ਸੀਮਾ ਨੂੰ ਕਿ ਓਂਕਾਰ ਨੂੰ ਜਾਣ ਬੁੱਝ ਕੇ ਸ਼ੇਰ ਰੂਪ'ਚ ਮਾਰਨਾ ਸੀ। ਸੀਮਾ ਨੂੰ ਆਸ ਸੀ ਕਿ ਸ਼ੇਰ ਰੂਪ'ਚ ਓਂਕਾਰ ਆਪਣੇ ਆਪ ਨੂੰ ਬਚਾ ਲਊਗਾ, ਫਿਰ ਇੰਨ੍ਹਾਂ ਨੂੰ ਮਾਰਦੂਗਾ! ਪਰ ਅਸਲ'ਚ ਸੀਮਾ ਨੂੰ ਧੁੜਕੂ ਸੀ ਕਿ ਇੰਨ੍ਹਾਂ ਨੇ ਓਂਕਾਰ ਮਾਰ ਦੇਣਾ। ਕਾਸ਼! ਕੀ ਕਰ ਸਕਦੀ ਸੀ? ਸਿਰ'ਤੇ ਪਸਤੌਲ ਰੱਖਿਆ ਸੀ।

http://5abi.com/dharavahak/urra-onkar/37-khakha-bindi-onkar-dhillon-271212.htm

http://5abi.com/dharavahak/urra-onkar/38-gaga-bindi-onkar-dhillon-271212.htm

http://5abi.com/dharavahak/urra-onkar/40-jaja-bindi-onkar-dhillon-271212.htm

52
Prime - Punjabi Language - 15 Dec 2012


53
Shayari / ਗੁਲਦਸਤਾ
« on: December 19, 2012, 08:22:12 PM »
ਇਹ ਦਿਨ ਦਿਲ ਦਿਲ ਮੰਗਦੇ ਨੇ
ਇਹ ਦਿਨ ਯਾਰ ਯਾਰੀਆਂ ਲਾਉਂਦੇ ਹਨ
ਖਿਲਰੇ ਗੁਲਾਬਾਂ ਵਾਂਗ ਪ੍ਰੇਮ ਖਿਲਰ ਜਾਂਦਾ ਹੈ
ਲੱਜੀਲੇ ਦਿਲ ਖੁਲ੍ਹ ਜਾਂਦੇ ਨੇ
ਪਿਆਰ ਦਾ ਰਿਤੂ , ਹਵਾ'ਚ ਦੌੜਦਾ
ਮਿਲਣ ਦਾ ਮੌਕਾ , ਜਵਾਨਾਂ'ਚ ਜਾਗਦਾ
ਗੁਲਦਸਤੇ ਮਿਲਦੇ ਠਾਰੇ ਦਿਲ ਵੀ ਹਿਲਦੇ
ਇਸ਼ਕ ਦਾ ਕਮਾਲ ਇਸ਼ਕ ਦਾ ਸੁਆਲ
ਦਿਲ ਜੁਆਬ ਮੰਗਦੇ ਹਨ
ਇਹ ਦਿਨ ਦਿਲ ਦਿਲ ਮਿਲਦੇ ਨੇ
ਇਹ ਦਿਨ ਸਾਥ ਸਾਥੀਆਂ ਦੇ ਬਣਦੇ ਹਨ
ਖਿਲਰੇ ਗੁਲਾਬਾਂ ਵਾਂਗ ਪ੍ਰੇਮ ਖਿਲਰ ਜਾਂਦਾ ਹੈ
ਲੱਜੀਲੇ ਦਿਲ ਖੁਲ੍ਹ ਜਾਂਦੇ ਨੇ
ਰੂਪ ਢਿੱਲੋਂ

...
http://www.roopd.kitaban.com/roopd.pdf

54
ਮੈਂ ਹੀ ਦਿੱਤਾ ਜਨਮ ਤੈਨੂ , ਮੈਂ ਹੀ ਦਿੱਤਾ ਸਾਹ
ਸਮਝ ਨਾ ਰਖੇਲ ਰੰਡੀ, ਸਮਝ ਮੈਨੂ ਮਾਂ
ਠੀਕ ਤੁਸੀਂ ਹੋ ਭੈਣ ਧੀ ਤੇ ਮੇਰੀ ਮਾਂ
ਹੁਣ ਅਜ਼ਾਦੀ ਦੇ ਦਿੱਤੀ, ਮਿਲਗਿਆ ਤੈਨੂ ਥਾਂ
ਖੁੱਲੀ ਛੁੱਟੀ ਹੁਣ ਕਰ ਲੈ ਅਪਣੇ ਚਾਹ
ਲਾਜ ਨਾ ਭੁੱਲੀਂ, ਗੁਆਈਂ ਨਾ ਅਪਣਾ ਰਾਹ
 

55
Shayari / chahat
« on: December 19, 2012, 08:15:55 PM »
ਖਰਾ ਦਿਲ ਨਾਲ ਬੋਲਦਾ
ਹੁਣ ਮੈਂ ਛੱਡ ਦਿੱਤਾ ਘੰਡ ਪਰਦਾ
ਹੁਣ ਮੈਂ ਖਰਾ ਦਿਲ ਨਾਲ ਬੋਲਦਾ॥
ਤੂੰ ਹੈ ਸੁਨੱਖੀ ਸੁੱਧ ਤਸਵੀਰ
ਮੈਨੂੰ ਲੱਗਦੀ ਰਾਂਝਨ ਦੀ ਹੀਰ॥
ਤੈਤੋਂ ਬਗੈਰ ਨਿਤ ਨਿਤ ਮਰਦਾ
ਤੈਨੂੰ ਵੇਖਕੇ ਰਮਣੀਕ ਤਾਪ ਚੜ੍ਹਦਾ॥
ਇਹ ਅਲਪ ਜਿੰਦ ਤਾਂ ਹੈ ਫ਼ਾਨੀ
ਪਰ ਇਸ ਗੱਲ ਤੋਂ ਨਹੀਂ ਘਬਰਾਣਾ॥
ਇਸ਼ਕ ਕਰਨ’ਚ ਨਹੀਂ ਬਦਨਾਮੀ
ਤੇਰੇ ਲਈ ਮੈ ਤਾਂ ਮਰਜਾਣਾਂ॥
ਤੈਥੋਂ ਬਗੈਰ ਅੱਗੇ ਨਹੀਂ ਜਾਣਾ
ਕਪਟੀ ਜੱਗ ਦਾ ਘੰਡ ਲਾਹੁਣਾ॥
ਪਿਆਰ ਲਈ ਨਹੀਂ ਸੌਖੇ ਰਾਹ
ਬੇਇਸ਼ਕ ਜਗਤ ਸਿਰਫ਼ ਗਾਹ॥
ਸੁੰਦਰੀ ਮੇਰੇ ਨਾਲ ਆਉਣਾ
ਕਪਟੀ ਜੱਗ ਦਾ ਘੰਡ ਲਾਹੁਣਾ॥
ਰੂਪ ਨੇ ਛੱਡ ਦਿੱਤਾ ਘੰਡ ਪਰਦਾ
ਰੂਪ ਖਰਾ ਦਿਲ ਨਾਲ ਬੋਲਦਾ॥

56
Shayari / ਵਾਰਸ ਸ਼ਾਹ
« on: December 19, 2012, 08:14:10 PM »
ਵਾਰਸ ਸ਼ਾਹ ਹੁਣ ਕੌਣ ਤੇਰੇ
ਪੰਨੇ ਪੱਤੇ ਫਰੋਲਦਾ ਹੈ?
ਆਲੇ ਦੁਆਲੇ ਹਰ ਪੰਜਾਬੀ
ਜ਼ੁਬਾਨ ਫਰੰਗ ਦੀ ਬੋਲਦਾ ਹੈ
ਆਪਣੇ ਆਪ ਤੋਂ ਲੋਕੀ
ਹੋਈ ਜਾਂਦੇ ਨੇ ਦੂਰ
ਪਛਮੀਂ ਹਵਾ ਖਾਕੇ
ਚੜ੍ਹਿਆ ਫਰੰਗੀ ਸਰੂਰ
ਤੇਰੇ ਕਿੱਸੇ ਤੇਰੀਆਂ ਮੱਤਾਂ
ਕਿੱਥੇ ਅਜਕੱਲ੍ਹ ਪਛਾਣਦੇ ਨੇ
ਖ਼ੁਦ ਨੂੰ ਏ ਪੰਜਾਬੀ ਕਹਾਉਣ
ਪਰ ਬਾਹਰਲੇ ਗੀਤ ਹੀ ਜਾਣਦੇ ਨੇ
ਵਿਦੇਸ਼ੀ ਪੰਜਾਬੀ ਪੂਰਭ ਵੱਲ
ਬੜੇ ਅਫ਼ਸੋਸ ਨੌਲ ਤਕਦੇ ਨੇ
ਕਿਉਂ ਕਿ ਕੇਵਲ ਇਹੀ ਵਿਦੇਸ਼ੀ
ਵਿਰਸੇ ਦਾ ਖ਼ਿਆਲ ਰਖਦੇ ਨੇ
ਤੁਸੀਂ ਦੱਸੋ ਕਿੱਥੇ ਵਸਦੇ
ਸੱਚੇ ਸੁੱਚੇ ਪੰਜਾਬੀ?
ਮੈਂ ਤਾਂ ਵੇਖਿਆ ਵਿੱਚ ਪੰਜਾਬ
ਹਰ ਗਭਰੂ ਅਮਲੀ ਸ਼ਰਾਬੀ
ਅਵਾਰਿਓ ਬੇਵਕੂਫ਼ੋ !
ਖੋਲ’ਤੀ ਆਪਣੀ ਤਜੋਰੀ
ਪਿਆਰਿਓ ਮਾ ਦੇ ਜਾਇਓ
ਕਰਾ’ਤੀ ਘਰ ਦੀ ਚੋਰੀ
ਵਾਪਸ ਆਖੇ ਗੱਲ ਸੁਣ ਰੂਪ
ਮੇਰੇ ਪੰਨੇ ਫਰੋਲਦੇ ਨੇ!
ਮੈਂ ਤਾਂ ਵੇਖਿਆ ਕਨੇਡਾ ਇਂਗਲੈਂਡ
ਮੇਰੀ ਹੀ ਬੋਲੀ ਬੋਲਦੇ ਨੇ
ਰੂਪ ਢਿੱਲੋਂ

57
Shayari / ਦਿਲ ਹੀਂ ਮੰਦਰ
« on: December 19, 2012, 08:12:51 PM »
ਦਿਲ ਹੀਂ ਮੰਦਰ 
ਦਿਲ ਹੀਂ ਮੰਦਰ, ਦਿਲ ਹੀ ਮਸਜਦ
ਦਿਲ ਵਿਚ ਵਸਦਾ ਸਾਈ
ਲੱਖ ਗਣਾ ਕਰ ਲੈ ਬੰਦਿਆਂ
ਦਿਲ ਨਾ ਕਿਸੇ ਦਾ ਦੁਖਾਈ
ਜਿਹੜੇ ਤੋੜ ਦਿੰਦੇ ਦਿਲ ਬਰਬਾਦ ਹੋਣਗੇ
ਅਜ ਨਹੀਂ ਤਾ ਕਲ੍ਹ ਹੋਣਗੇ
ਦਿਲ ਨਾ ਕਿਸੇ ਦਾ ਦੁਖਾਈ
ਦਿਲ ਵਿਚ ਵਸਦਾ ਸਾਈ
ਰਬ ਤੋਂ ਡਰਨਾ ਤੂੰ ਸਿਖ ਲੈ
ਦਿਲ ਨੂੰ ਸਮਝਣਾ ਤੂੰ ਸਿਖ ਲੈ
ਦਿਲ ਵਿੱਚੋ ਨਿਕਲੀ ਆਹ ਤੋਂ ਡਰ ਜਾ
ਕਿਸੇ ਦੀ ਬਦ ਦੁਆਂ ਤੋਂ ਡਰ ਜਾ
ਦਿਲ ਹੀ ਮੰਦਰ, ਦਿਲ ਮਸਜਦ
ਦਿਲ ਵਿੱਚ ਵਸਦਾ ਸਾਈ।

58
Shayari / ਵੈਸਾਖੀ
« on: December 19, 2012, 08:07:56 PM »
ਬੜਾ ਭਾਰਾ ਇਕੱਠ ਲੱਗਿਆ ਵੈਸਾਖੀ ਦਾ ਮੇਲਾ       
ਸਾਹਮਣੇ ਖੜੋਤਾ ਉਨ੍ਹਾਂ ਦਾ ਗੁਰੂ  ਅਕੇਲਾ।     
ਹੱਥ ਉਪਰ ਕੀਤਾ, ਪੁੱਛਿਆ ਅਹਿਮ ਸੁਆਲ,     
" ਕੌਣ ਖੜੂਗਾ ਮਰੂਗਾ, ਗੁਰੂ ਦੇ ਨਾਲ?     
ਕੌਣ ਅਕੀਦੇ ਲਈ ਦੇਊ ਸੀਸ, ਕੌਣ ਵਫ਼ਾਦਾਰ     
ਅੱਜ, ਸਿੱਖੀ ਲਈ ਜਾਨ ਮੰਗਦੀ ਤਲਵਾਰ"।     
     
ਕਈ ਤਾਂ ਡਰਕੇ ਥਾਂ ਤੋਂ ਨੱਸ ਪਏ     
ਅੱਧੇ ਤੋਂ ਥੋੜੇ, ਬਾਕੀ ਰਹਿ ਗਏ।     
ਗੁਰੂ ਨੇ ਫਿਰ ਪਹਿਲਾ ਸਿਰ ਮੰਗਿਆ ,     
ਖੜਾ ਦਯਾ, ਨਾ ਡਰਿਆ, ਨਾ ਸੰਗਿਆ।     
   
ਲੋਕਾਂ ਨੂੰ ਤੰਬੂ 'ਚੋਂ ਆਈਆਂ ਅਵਾਜਾਂ     
ਸੋਚਣ ਲੱਗੇ ਗੁਰੂ ਹੋ ਗਿਆ ਆਪ ਤੋਂ ਦੂਰ।       
ਖੁਲਿਆ ਤੰਬੂ , ਬਾਹਰ ਆਇਆ ਗੁਰੂ ਰਾਜਾ,     
ਤਲਵਾਰ ਤੋਂ ਚੋਏ ਲਾਲ ਲਾਲ ਅੱਥਰੂ।     
     
ਕਈ ਡਰਕੇ ਥਾਂ ਤੋਂ ਦੌੜ੍ਹ ਗਏ,     
ਜੋ ਰਹਿ ਗਏ, ਡਰ ਨਾਲ ਕੰਬਣ ਲੱਗ ਪਏ।     
ਗੁਰੂ ਨੇ ਫਿਰ ਦੂਜਾ ਸੀਸ ਮੰਗਿਆ,     
ਖਲੋਤਾ ਧਰਮ, ਨਾ ਡਰਿਆ, ਨਾ ਸੰਗਿਆ।     
   
ਇਕ ਵਾਰ ਹੋਰ ਅੰਦਰੋ ਆਈਆਂ ਚੀਕਾਂ,     
ਬਾਹਰ ਆਇਆ ਬਾਬਾ, ਤਲਵਾਰ ਤੇ ਰੱਤ ਲੀਕਾਂ।     
ਜਨਤਾ ਵਿਚ ਹੋਈ ਅਤਿਅੰਤ ਪਰੇਸ਼ਾਂਨੀ,     
ਇਹ ਕਿਸ ਕਿਸਮ ਦੀ ਭੇੱਟ ਕੁਰਬਾਨੀ?     
     
ਕਈ ਤਾਂ ਡਰਕੇ ਥਾਂ ਤੋਂ ਨੱਠ ਗਏ,     
ਅੱਗੇ ਨਾਲੋ ਘੱਟ ਬੈਠੇ ਰਹਿ ਗਏ।     
ਹੁਣ ਗੁਰੂ ਨੇ ਤੀਜਾ ਸਿਰ ਮੰਗਿਆ       
ਖੜੋਤਾ ਹਿਮਤ, ਨਾ ਡਰਿਆ, ਨਾ ਸੰਗਿਆ।     
     
" ਅੱਜ ਤੋਂ ਬਾਅਦ ਕੋਈ ਨਿਦੋਸਾ ਨਾ ਖਾਊ ਭਾਂਜ,     
ਹੁਣ ਤੋਂ ਨਹੱਕ ਸੇਵਕ ਖੜੂਗੇ ਇੱਕਠੇ ਸਾਂਝ"

60
I have found another person like me in the west called Brendan, who is also western born and has taught himself how to speak and write in Punjabi…now there are two of us, Englishmen ( white if you like) who can read Punjabi and write in it..our Punjabi maybe English accented, but it is actually better than most native Punjabis, and unlike them who like to pass time by drinking alcohol, taking drugs and singing dumb songs, we aim to help improve Punjabi culture…if you are western born, want to write in Punjabi, even if it is the khichari Punjabi of the west , join us at baagi batti
ਜੇ ਤੁਸੀਂ ਪਛਮ ਦੇ ਜਮਪਲ ਹਨ, ਪਰ ਪੰਜਾਬੀ ਸਾਹਿਤ ਨੂੰ ਨਵੀਂ ਵਾਜ਼, ਅਪਣੀ ਵਾਜ਼ ਦੇਣੇ ਚਹੁੰਦੇ ਨੇ ਸਾਡੇ ਨਾਲ਼ ਖੜ੍ਹ ਕੇ ਬਾਗ਼ੀ ਬੱਤੀ'ਚ ਸ਼ਾਮਲ ਹੋ ਜੋ  ਅਸੀਂ ਨਵਾਂ ਰੂਪਵਾਨ ਬੋਲੀ ਨੂੰ ਦਿਓਗੇ ਜਿਸ ਨਾਲ਼ ਸਾਡੇ ਪਰਦੇਸੀਆਂ ਦਾ ਪੰਜਾਬੀ ਦਾ ਬੋਲਣ ਦਾ ਤਰੀਕਾ ਪੇਸ਼ ਕਰੂਗੇ

Pages: 1 2 [3] 4 5 6