6964
« on: April 07, 2012, 02:38:27 AM »
ਅੱਜ ਮੇਰੀਆਂ ਕਈ ਨਿੱਕੀਆਂ-ਨਿੱਕੀਆਂ ਭੈਣਾਂ, ਕਿਸੇ ਦੀਆਂ ਧੀਆਂ, ਕਿਸੇ ਦੀਆਂ ਮਾਵਾਂ, ਕਿਸੇ ਦੀਆਂ ਨੂੰਹਾਂ ਤੇ ਕਿਸੇ ਦੇ ਬਹੁੱਤ ਸਾਰੇ ਰਿਸ਼ਤਿਆਂ ਦੀਆਂ ਤੰਦਾਂ,
ਜੱਦ ਜੰਮਣ ਤੋਂ ਪਹਿਲਾਂ ਹੀ ਸੜਕਾਂ ਤੇ "ਭਰੂਣ ਹੱਤਿਆ" ਦੇ ਰੂਪ ਵਿੱਚ ਰੁਲਦੀਆਂ ਦੇਖਦਾ ਹਾਂ, ਦਿਲ ਚੋਂ ਹਾਅ ਨਿਕਲਦੀ ਹੈ, ਤੇ ਕੁੱਝ ਸਮੇਂ ਲਈ ਤਾਂ ਸੁੰਨ
ਜਿਹਾ ਹੀ ਹੋ ਜਾਂਦਾ ਹਾਂ । ਗੁਰੂਆਂ/ਪੀਰਾਂ ਦੀ ਧਰਤੀ ਪੰਜਾਬ, ਜਿਸਨੇ ਹਮੇਸ਼ਾਂ ਮੋਹਰੀ ਰਹਿ ਕੇ ਹਰ ਪਾਸੇ ਨਾਮਣਾ ਖੱਟਿਆ ਅਤੇ ਪੂਰੀ ਦੁਨੀਆ ਵਿੱਚ ਆਪਣਾ ਨਾਮ ਬਣਾਇਆ ਅਤੇ ਕਮਾਇਆ, ਕਦ ਉਸ ਪੰਜਾਬ ਦੇ ਬੇ-ਗ਼ੈਰਤ,ਬੇਅਣਖੇ, ਮਤਲੱਬ ਪ੍ਰਸਤ ਲੋਕਾਂ ਦੀ ਇਹੋ ਜਿਹੀ ਕਾਰਜੁਗਾਰੀ ਸਾਹਮਣੇ ਆਉਂਦੀ ਹੈ, ਤਾਂ ਸਿਰਫ ਇਹ ਤਿੰਨ ਸ਼ਬਦ
ਹੀ ਮੂੰਹੋਂ ਨਿਕਲਦੇ ਨੇ, "ਮੈਨੂੰ ਮੁਆਫ ਕਰੀਂ ਪੰਜਾਬ", ਮੈਂ ਕੁੱਝ ਨਹੀਂ ਕਰ ਪਾ ਰਿਹਾ ਕਿ ਇਹ ਕਲੰਕ ਤੇਰੇ ਮੱਥੇ ਤੋਂ ਮਿਟਾ ਸਕਾਂ, ਪਰ ਜੇ ਕੁੱਝ ਕਰ ਸਕਿਆ ਤਾਂ ਪਿੱਛੇ ਵੀ ਕਦੇ
ਨਹੀਂ ਹਟਾਂਗਾ !!
:rabb: :rabb: :rabb: :rabb: :rabb: :rabb: :rabb: :rabb: :rabb: :rabb: